ਤਾਜਾ ਖ਼ਬਰਾਂ


'ਇੰਡੀਅਨ ਆਈਡਲ-11' ਖ਼ਿਤਾਬ ਬਾਜ਼ੀ ਮਾਰ ਗਿਆ ਬਠਿੰਡੇ ਵਾਲਾ ਸੰਨੀ-ਜਿੱਤਿਆ
. . .  about 1 hour ago
25 ਲੱਖ ਦੀ ਇਨਾਮੀ ਰਾਸ਼ੀ ਤੇ ਮਿਲੀ ਕਾਰ ਮੁੰਬਈ, 23 ਫਰਵਰੀ (ਏਜੰਸੀ)-ਬਠਿੰਡਾ ਦੇ ਬੇਹੱਦ ਗਰੀਬ ਪਰਿਵਾਰ ਨਾਲ ਸਬੰਧਿਤ ਸੰਨੀ ਨੇ ਸੋਨੀ ਦੇ ਸੰਗੀਤ ਸ਼ੋਅ 'ਇੰਡੀਅਨ ਆਈਡਲ-11' ਦਾ ਖ਼ਿਤਾਬ ਜਿੱਤ ਲਿਆ। ਸ਼ੋਅ 'ਚ ਆਪਣੀ ਮਕਬੂਲੀਅਤ ਕਰਕੇ ਸੰਨੀ ਹਿੰਦੋਸਤਾਨੀ ਦੇ ਨਾਂਅ ਨਾਲ ਜਾਣੇ ਜਾਣ ਲੱਗੇ ਬਠਿੰਡੇ ਦੇ ਉਕਤ ਗੱਭਰੂ ਨੂੰ 25 ਲੱਖ ਦੀ ਜੇਤੂ ਇਨਾਮੀ ਰਾਸ਼ੀ ਅਤੇ ਪੁਰਸਕਾਰ 'ਚ ਟਾਟਾ ਦੀ ਇਕ ਨਵੀਂ ਅਲਟਰੋਜ਼ ਕਾਰ ਦਿੱਤੀ ਗਈ
ਸ਼ਿਵ ਸੈਨਾ ਯੂਥ ਆਗੂ ਹਨੀ ਮਹਾਜਨ 'ਤੇ ਜਾਨ ਲੇਵਾ ਹਮਲੇ ਦੇ ਸਬੰਧ ਵਿਚ ਐੱਸਐੱਸਪੀ ਗੁਰਦਾਸਪੁਰ ਤੇ ਐਸਐਸਪੀ ਬਟਾਲਾ ਵੱਲੋਂ ਸਾਂਝੇ ਤੌਰ 'ਤੇ ਘਟਨਾਂ ਸਥਾਨ ਦਾ ਜਾਇਜ਼ਾ
. . .  1 day ago
ਮੇਰਾ ਮਕਸਦ ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂ ਸੀ - ਡੀ.ਜੀ.ਪੀ.
. . .  1 day ago
ਚੰਡੀਗੜ੍ਹ, 23 ਫਰਵਰੀ - ਪੰਜਾਬ ਦੇ ਡੀ.ਜੀ.ਪੀ. ਦਿਨਕਰ ਗੁਪਤਾ ਵਲੋਂ ਬੀਤੇ ਦਿਨੀਂ ਸ੍ਰੀ ਕਰਤਾਰਪੁਰ ਲਾਂਘੇ ਨੂੰ ਲੈ ਕੇ ਕੀਤੀ ਗਈ ਬਿਆਨਬਾਜ਼ੀ ਮਗਰੋਂ ਹੋਏ ਸਿੱਖ ਸੰਗਤਾਂ ਵਿਚ ਉੱਠੀ ਗ਼ੁੱਸੇ ਦੀ ਲਹਿਰ ਨੂੰ ਦੇਖਦਿਆਂ ਉਨ੍ਹਾਂ ਵਲੋਂ ਟਵੀਟ ਕਰਕੇ ਆਪਣੀ ਟਿੱਪਣੀ 'ਤੇ ਖੇਦ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮਕਸਦ...
ਮਾਮਲਾ ਫੇਸਬੁੱਕ 'ਤੇ ਕੁੜੀ ਦੀ ਫੋਟੋ ਦੀ ਡੀ.ਪੀ ਲਗਾਉਣ ਦਾ, ਪੀੜਤ ਵਿਦਿਆਰਥਣ ਨੇ ਤੇਲ ਛਿੜਕ ਕੇ ਲਗਾਈ ਅੱਗ
. . .  1 day ago
ਅਮਰੀਕਾ ਦੇ ਰਾਸ਼ਟਰਪਤੀ ਭਾਰਤ ਲਈ ਰਵਾਨਾ
. . .  1 day ago
ਨਾਬਾਲਗ ਲੜਕੀ ਵੱਲੋਂ ਖ਼ੁਦਕੁਸ਼ੀ ਦੀ ਕੋਸ਼ਿਸ਼, ਹਾਲਤ ਗੰਭੀਰ
. . .  1 day ago
ਘਨੌਰ,23ਫਰਵਰੀ(ਜਾਦਵਿੰਦਰ ਸਿੰਘ ਜੋਗੀਪੁਰ)- ਘਨੌਰ ਨੇੜਲੇ ਪਿੰਡ ਚ ਇੱਕ ਨਾਬਾਲਗ ਲੜਕੀ ਵੱਲੋਂ ਖ਼ੁਦ 'ਤੇ ਤੇਲ ਛਿੜਕ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ...
ਜਾਫਰਾਬਾਦ 'ਚ ਦੋ ਗੁੱਟਾਂ ਵਿਚਾਲੇ ਪੱਥਰਬਾਜ਼ੀ ਤੋਂ ਬਾਅਦ ਪੁਲਿਸ ਵੱਲੋਂ ਕੱਢਿਆ ਗਿਆ ਫਲੈਗ ਮਾਰਚ
. . .  1 day ago
ਨਵੀਂ ਦਿੱਲੀ, 23 ਫਰਵਰੀ- ਦਿੱਲੀ ਦੇ ਜਾਫਰਾਬਾਦ ਦੇ ਮੌਜਪੁਰ ਇਲਾਕੇ 'ਚ ਦੋ ਗੁੱਟਾਂ ਵਿਚਾਲੇ ਹੋਈ ਪੱਥਰਬਾਜ਼ੀ ਤੋਂ ਬਾਅਦ ਸੰਯੁਕਤ ਪੁਲਿਸ ਕਮਿਸ਼ਨਰ ...
ਕੈਨੇਡਾ 'ਚ ਵਾਪਰੇ ਭਿਆਨਕ ਸੜਕ ਹਾਦਸੇ 'ਚ ਦੋ ਪੰਜਾਬੀ ਨੌਜਵਾਨਾਂ ਦੀ ਮੌਤ
. . .  1 day ago
ਜਗਦੇਵ ਕਲਾਂ/ਮੱਤੇਵਾਲ, 23 (ਸ਼ਰਨਜੀਤ ਸਿੰਘ ਗਿੱਲ/ਗੁਰਪ੍ਰੀਤ ਸਿੰਘ ਮੱਤੇਵਾਲ)-ਅੱਜ ਦੀ ਸਵੇਰ ਪਿੰਡ ਸੈਂਸਰਾ ਕਲਾਂ (ਅੰਮ੍ਰਿਤਸਰ) ਅਤੇ ਪਿੰਡ ਰਾਮ ਦਿਵਾਲੀ ...
ਤਲਵੰਡੀ ਸਾਬੋ 'ਚ ਕਬਾੜ ਦੇ ਸਟੋਰ ਨੂੰ ਲੱਗੀ ਅੱਗ
. . .  1 day ago
ਤਲਵੰਡੀ ਸਾਬੋ/ਸੀਂਗੋ ਮੰਡੀ, 23 ਫਰਵਰੀ( ਲਕਵਿੰਦਰ ਸ਼ਰਮਾ)- ਤਲਵੰਡੀ ਸਾਬੋ ਦੇ ਵਾਰਡ ਨੰਬਰ ਚਾਰ 'ਚ ਉਸ ਸਮੇਂ ਹਫੜਾ-ਦਫੜੀ ਮੱਚ ਗਈ ਜਦੋਂ ਕਬਾੜੀਏ ਅਸ਼ੋਕ ਕੁਮਾਰ ...
ਚੇਅਰਮੈਨ ਸਿੱਧੂ ਦੀ ਅਗਵਾਈ ਹੇਠ 25 ਬੱਸਾਂ ਰਵਾਨਾ
. . .  1 day ago
ਲੌਂਗੋਵਾਲ, 23 ਫ਼ਰਵਰੀ (ਵਿਨੋਦ, ਖੰਨਾ) - ਸ. ਸੁਖਦੇਵ ਸਿੰਘ ਢੀਂਡਸਾ ਵੱਲੋਂ ਅੱਜ ਸੰਗਰੂਰ ਵਿਖੇ ਕੀਤੀ ਜਾਣ ਵਾਲੀ ਰੈਲੀ 'ਚ ਸ਼ਾਮਲ ...
ਦਰਦਨਾਕ ਸੜਕ ਹਾਦਸੇ 'ਚ ਲੜਕੀ ਦੀ ਮੌਤ, ਛੇ ਜ਼ਖ਼ਮੀ
. . .  1 day ago
ਬੰਗਾ, 23 ਫਰਵਰੀ (ਜਸਬੀਰ ਸਿੰਘ ਨੂਰਪੁਰ)- ਪਿੰਡ ਮਜਾਰੀ ਕੋਲ ਵਾਪਰੇ ਸੜਕ ਹਾਦਸੇ 'ਚ ਇੱਕ ਲੜਕੀ ਦੀ ਮੌਤ ਹੋ ਗਈ, ਜਦਕਿ ਛੇ ਹੋਰ ਜ਼ਖ਼ਮੀ ਹੋ ਗਏ। ਮ੍ਰਿਤਕਾ ਦੀ ਪਹਿਚਾਣ ਫਿਲੌਰ ਵਾਸੀ ਤਮੰਨਾ ਪੁੱਤਰੀ ਕੁਲਵੰਤ ਰਾਏ...
ਨਾਭਾ ਜੇਲ੍ਹ 'ਚ ਸਿੱਖ ਕੈਦੀਆਂ ਵੱਲੋਂ ਕੀਤੀ ਗਈ ਭੁੱਖ ਹੜਤਾਲ
. . .  1 day ago
ਨਾਭਾ, 23 ਫਰਵਰੀ (ਕਰਮਜੀਤ ਸਿੰਘ)- ਪਿਛਲੇ ਦਿਨੀਂ ਹਰਿਮੰਦਰ ਸਾਹਿਬ ਤੋਂ ਆਏ ਗੁਟਕਾ ਸਾਹਿਬ ਨੂੰ ਜੇਲ੍ਹ ਅੰਦਰ ਨਾ ਲੈ ਕੇ ਜਾਣ 'ਤੇ ਜੇਲ੍ਹ..
ਗਲ਼ਾਂ 'ਚ ਸੰਗਲ ਪਾ ਕੇ ਰੈਲੀ 'ਚ ਪਹੁੰਚੇ ਦੋ ਬਜ਼ੁਰਗਾਂ ਦੀਆਂ ਢੀਂਡਸਾ ਨੇ ਖੋਲ੍ਹੀਆਂ ਬੇੜੀਆਂ
. . .  1 day ago
ਸੰਗਰੂਰ, 23 ਫਰਵਰੀ (ਦਮਨਜੀਤ ਸਿੰਘ)- ਢੀਂਡਸਾ ਪਰਿਵਾਰ ਵਲੋਂ ਅੱਜ ਸੰਗਰੂਰ ਵਿਖੇ ਕੀਤੀ ਗਈ ਰੈਲੀ ਦੌਰਾਨ ਉਸ ਸਮੇਂ ਪੰਡਾਲ ਜੈਕਾਰਿਆਂ ਨਾਲ ਗੂੰਜ ਉੱਠਿਆ, ਜਦੋਂ ਦੋ ਪਗੜੀਧਾਰੀ ਬਜ਼ੁਰਗ ਗਲ਼ਾਂ 'ਚ ਸੰਗਲ ਪਾ ਕੇ ਪੰਡਾਲ...
ਦਿੱਲੀ ਦੇ ਜਾਫਰਾਬਾਦ 'ਚ ਦੋ ਗੁੱਟਾਂ ਵਿਚਾਲੇ ਪੱਥਰਬਾਜ਼ੀ
. . .  1 day ago
ਨਵੀਂ ਦਿੱਲੀ, 23 ਫਰਵਰੀ- ਦਿੱਲੀ ਦੇ ਜਾਫਰਾਬਾਦ ਦੇ ਮੌਜਪੁਰ ਇਲਾਕੇ 'ਚ ਦੋ ਗੁੱਟਾਂ ਵਿਚਾਲੇ ਪੱਥਰਬਾਜ਼ੀ ਦੀ ਖ਼ਬਰ ਮਿਲੀ ਹੈ। ਪੁਲਿਸ ਵਲੋਂ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਹੰਝੂ ਗੈਸ ਦੇ ਗੋਲੇ ਛੱਡੇ...
ਖੜੀ ਗੱਡੀ 'ਚੋਂ ਭੇਦਭਰੀ ਹਾਲਤ ਵਿਚ ਮਿਲੀ ਨੌਜਵਾਨ ਦੀ ਲਾਸ਼
. . .  1 day ago
ਮੁੱਲਾਂਪੁਰ ਗਰੀਬਦਾਸ, 23 ਫਰਵਰੀ (ਦਿਲਬਰ ਸਿੰਘ ਖੈਰਪੁਰ) - ਪਿੰਡ ਰਾਣੀਮਾਜਰਾ ਨੇੜਿਓ ਖੜੀ ਡਸਟਰ ਗੱਡੀ 'ਚੋਂ ਇੱਕ ਨੌਜਵਾਨ ਦੀ ਲਾਸ਼ ..
ਸਿਹਤ ਮੰਤਰੀ ਬਲਬੀਰ ਸਿੱਧੂ ਅਤੇ ਚੰਦੂਮਾਜਰਾ ਨੇ ਪ੍ਰਵਾਸੀ ਭਾਰਤੀਆਂ ਵਲੋਂ ਲਗਾਏ ਕੈਂਪ ਦਾ ਲਿਆ ਜਾਇਜ਼ਾ
. . .  1 day ago
ਸ਼ਾਹੀਨ ਬਾਗ਼ ਦੀਆਂ ਸੜਕਾਂ ਨੂੰ ਖੋਲ੍ਹਣ ਸੰਬੰਧੀ ਲੋਕਾਂ ਵੱਲੋਂ ਪ੍ਰਦਰਸ਼ਨ
. . .  1 day ago
ਦਿੱਲੀ ਦੇ ਚਾਂਦ ਬਾਗ 'ਚ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਪ੍ਰਦਰਸ਼ਨ
. . .  1 day ago
ਇਟਲੀ 'ਚ ਕੋਰੋਨਾ ਵਾਇਰਸ ਦੇ 100 ਹੋਰ ਮਾਮਲੇ ਆਏ ਸਾਹਮਣੇ
. . .  1 day ago
ਬਠਿੰਡਾ : ਔਰਤ ਨੇ ਪੁਲਿਸ ਮੁਲਾਜ਼ਮ ਦੇ ਲੜਕਿਆਂ 'ਤੇ ਉਸ ਦੀ ਅਤੇ ਉਸ ਦੇ ਬੇਟੇ ਦੀ ਕੁੱਟਮਾਰ ਦੇ ਲਾਏ ਦੋਸ਼
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 29 ਸਾਉਣ ਸੰਮਤ 551

ਪਹਿਲਾ ਸਫ਼ਾ

ਜੰਮੂ-ਕਸ਼ਮੀਰ 'ਚ ਸ਼ਾਂਤੀ ਤੇ ਉਤਸ਼ਾਹ ਨਾਲ ਮਨਾਈ ਈਦ

* ਸੁਰੱਖਿਆ ਬਲਾਂ ਦੀ ਮੌਜੂਦਗੀ ਦਰਮਿਆਨ ਵੱਡੀ ਗਿਣਤੀ ਵਿਚ ਮਸਜਿਦਾਂ 'ਚ ਪੁੱਜੇ ਲੋਕ * ਇੱਕਾ-ਦੁੱਕਾ ਪ੍ਰਦਰਸ਼ਨ ਦੀਆਂ ਘਟਨਾਵਾਂ ਨੂੰ ਛੱਡ ਕੇ ਮਾਹੌਲ ਰਿਹਾ ਠੀਕ

ਸ੍ਰੀਨਗਰ/ਜੰਮੂ, 12 ਅਗਸਤ (ਪੀ.ਟੀ.ਆਈ.)-ਜੰਮੂ-ਕਸ਼ਮੀਰ 'ਚ ਧਾਰਾ 370 ਹਟਾਏ ਜਾਣ ਤੋਂ ਬਾਅਦ ਪਹਿਲੀ ਵਾਰ ਈਦ-ਉਲ-ਅਜ਼ਹਾ ਦਾ ਤਿਉਹਾਰ ਸ਼ਾਂਤੀਪੂਰਨ ਤਰੀਕੇ ਨਾਲ ਮਨਾਇਆ ਗਿਆ ਹਾਲਾਂਕਿ ਕਰਫ਼ਿਊ ਵਰਗੀਆਂ ਪਾਬੰਦੀਆਂ ਹੋਣ ਕਾਰਨ ਤਿਉਹਾਰੀ ਰੌਣਕ ਗਾਇਬ ਰਹੀ ਅਤੇ ਕੁਝ ਥਾਵਾਂ 'ਤੇ ...

ਪੂਰੀ ਖ਼ਬਰ »

ਆਪਸੀ ਮਤਭੇਦ ਵਿਵਾਦ ਦਾ ਕਾਰਨ ਨਹੀਂ ਬਣਨੇ ਚਾਹੀਦੇ-ਜੈਸ਼ੰਕਰ

ਚੀਨ ਦੇ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ

ਬੀਜਿੰਗ, 12 ਅਗਸਤ (ਏਜੰਸੀ)- ਚੀਨ ਦੇ 3 ਦਿਨਾਂ ਮਹੱਤਵਪੂਰਨ ਦੌਰੇ 'ਤੇ ਗਏ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਅੱਜ ਚੀਨ 'ਚ ਕਿਹਾ ਹੈ ਕਿ ਕੋਈ ਵੀ ਆਪਸੀ ਦੁਪਾਸੜ ਮਤਭੇਦ ਵਿਵਾਦ ਦਾ ਕਾਰਨ ਨਹੀਂ ਬਣਨੇ ਚਾਹੀਦੇ, ਜਦਕਿ ਚੀਨ ਦਾ ਕਹਿਣਾ ਹੈ ਕਿ ਭਾਰਤ ਨੂੰ ਖੇਤਰੀ ਸ਼ਾਂਤੀ ਤੇ ...

ਪੂਰੀ ਖ਼ਬਰ »

ਲਖਨਊ ਦੇ ਇਕ ਆਸਰਾ ਘਰ 'ਚੋਂ 6 ਔਰਤਾਂ ਭੱਜੀਆਂ

ਲਖਨਊ, 12 ਅਗਸਤ (ਏਜੰਸੀ)- ਇੱਥੋਂ ਦੇ ਇਕ ਸਰਕਾਰੀ ਆਸਰਾ ਘਰ 'ਚੋਂ ਇਕ 5 ਮਹੀਨਿਆਂ ਦੀ ਗਰਭਵਤੀ ਸਮੇਤ 6 ਔਰਤਾਂ ਦੇ ਭੱਜ ਜਾਣ ਦੀ ਖ਼ਬਰ ਹੈ। ਲਖਨਊ ਦੇ ਡੀ.ਪੀ.ਓ. ਸੁਧਾਕਰ ਪਾਂਡੇ ਨੇ ਦੱਸਿਆ ਕਿ ਪਰਾਗ ਨਾਰਾਇਣ ਮਾਰਗ 'ਤੇ ਸਥਿਤ ਰਾਜਕੀਆ ਮਹਿਲਾ ਸ਼ਰਨਾਲਿਆ 'ਚੋਂ ਸਨਿੱਚਰਵਾਰ ਦੇਰ ...

ਪੂਰੀ ਖ਼ਬਰ »

10ਵੀਂ ਤੇ 12ਵੀਂ ਦੀਆਂ ਅੱਜ ਹੋਣ ਵਾਲੀਆਂ ਪ੍ਰੀਖਿਆਵਾਂ ਰੱਦ

ਐੱਸ.ਏ.ਐੱਸ. ਨਗਰ, 12 ਅਗਸਤ (ਤਰਵਿੰਦਰ ਸਿੰਘ ਬੈਨੀਪਾਲ)- ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਨੇ ਐਲਾਨ ਕੀਤਾ ਹੈ ਕਿ ਬੋਰਡ ਦੀਆਂ ਜਾਰੀ ਸਪਲੀਮੈਂਟਰੀ ਪ੍ਰੀਖਿਆਵਾਂ ਦੌਰਾਨ ਅੱਜ 13 ਅਗਸਤ ਨੂੰ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਦੀਆਂ ...

ਪੂਰੀ ਖ਼ਬਰ »

ਮਹਿਲਾ ਪਹਿਲਵਾਨ ਬਬੀਤਾ ਫੋਗਟ ਪਿਤਾ ਸਮੇਤ ਭਾਜਪਾ 'ਚ ਸ਼ਾਮਿਲ

ਨਵੀਂ ਦਿੱਲੀ, 12 ਅਗਸਤ (ਉਪਮਾ ਡਾਗਾ ਪਾਰਥ)-ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮਹਿਲਾ ਪਹਿਲਵਾਨ ਬਬੀਤਾ ਫੋਗਟ ਅਤੇ ਉਸ ਦੇ ਪਿਤਾ ਮਹਾਂਵੀਰ ਫੋਗਟ, ਭਾਜਪਾ 'ਚ ਸ਼ਾਮਿਲ ਹੋ ਗਏ ਹਨ। ਤਗਮਾ ਜਿੱਤਣ ਵਾਲੀ ਬਬੀਤਾ ਫੋਗਟ ਭਾਜਪਾ ਦੇ ਸਦਰ ਮੁਕਾਮ ਵਿਖੇ ਭਾਜਪਾ 'ਚ ਸ਼ਾਮਿਲ ...

ਪੂਰੀ ਖ਼ਬਰ »

ਈਦ ਮੌਕੇ ਪਾਕਿ ਨੇ ਮਠਿਆਈ ਲੈਣ ਤੋਂ ਕੀਤੀ ਨਾਂਹ

ਭਾਰਤੀਆਂ ਨਾਲ ਸਮਾਜਿਕ ਸਬੰਧ ਵੀ ਤੋੜੇ

ਅਟਾਰੀ/ਫ਼ਿਰੋਜ਼ਪੁਰ, 12 ਅਗਸਤ (ਰੁਪਿੰਦਰਜੀਤ ਸਿੰਘ ਭਕਨਾ/ਜਸਵਿੰਦਰ ਸਿੰਘ ਸੰਧੂ)-ਈਦ ਦੇ ਪਵਿੱਤਰ ਦਿਹਾੜੇ 'ਤੇ ਪਾਕਿਸਤਾਨ ਨੇ ਅਟਾਰੀ ਵਾਹਘਾ ਸਾਂਝੀ ਜਾਂਚ ਚੌਕੀ 'ਤੇ ਲੰਮੇ ਸਮੇਂ ਤੋਂ ਦੋਵਾਂ ਦੇਸ਼ਾਂ ਵਲੋਂ ਖ਼ਾਸ ਦਿਨਾਂ 'ਤੇ ਮਠਿਆਈ ਦੇਣ ਦੀ ਨਿਭਾਈ ਜਾਂਦੀ ਰਸਮ ਜਿਸ 'ਚ ...

ਪੂਰੀ ਖ਼ਬਰ »

ਚਮੋਲੀ ਤੇ ਜੰਮੂ 'ਚ ਢਿਗਾਂ ਡਿਗਣ ਨਾਲ 9 ਮੌਤਾਂ

ਦੇਹਰਾਦੂਨ/ਗੋਪੇਸ਼ਵਰ/ਜੰਮੂ, 12 ਅਗਸਤ (ਏਜੰਸੀ)-ਚਮੋਲੀ ਜ਼ਿਲ੍ਹੇ ਦੇ ਘਾਟ ਇਲਾਕੇ 'ਚ ਤਿੰਨ ਪਿੰਡਾਂ 'ਚ ਸੋਮਵਾਰ ਨੂੰ ਭਾਰੀ ਬਾਰਿਸ਼ ਕਾਰਨ ਢਿਗਾਂ ਡਿਗਣ ਨਾਲ ਇਕ 9 ਮਹੀਨਿਆਂ ਦੀ ਬੱਚੀ ਸਮੇਤ 6 ਲੋਕ ਮਾਰੇ ਗਏ। ਚੁਫ਼ਲਾਗੜ੍ਹ ਨਦੀ 'ਚ ਹੜ੍ਹ ਆਉਣ ਨਾਲ ਢਿਗਾਂ ਡਿਗਣ ਦੀ ਘਟਨਾ ...

ਪੂਰੀ ਖ਼ਬਰ »

ਗੁਰੂ ਰਵਿਦਾਸ ਮੰਦਰ ਮੁੱਦੇ ਨੂੰ ਲੈ ਕੇ ਪੰਜਾਬ ਬੰਦ ਅੱਜ

ਜਲੰਧਰ, 12 ਅਗਸਤ (ਮੇਜਰ ਸਿੰਘ)-ਦਿੱਲੀ ਦੇ ਤੁਗਲਕਾਬਾਦ ਸਥਿਤ ਗੁਰੂ ਰਵਿਦਾਸ ਮੰਦਰ ਢਾਹੇ ਜਾਣ ਤੇ ਮੂਰਤੀ ਹਟਾਏ ਜਾਣ ਵਿਰੁੱਧ ਰਵਿਦਾਸ ਭਾਈਚਾਰੇ ਦੇ ਸੰਤ-ਮਹਾਂਪੁਰਸ਼ਾਂ ਤੇ ਧਾਰਮਿਕ ਆਗੂਆਂ ਵਲੋਂ ਕਬਜ਼ੇ 'ਚ ਲਈ ਜ਼ਮੀਨ ਵਾਪਸ ਦੇਣ ਤੇ ਮੰਦਰ ਮੁੜ ਬਹਾਲੀ ਦੀ ਮੰਗ ਨੂੰ ਲੈ ਕੇ 13 ਅਗਸਤ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ। ਆਦਿ ਧਰਮ ਮਿਸ਼ਨ ਖੁਰਾਲਗੜ੍ਹ ਦੇ ਪ੍ਰਧਾਨ ਸੰਤ ਸਤਵਿੰਦਰ ਹੀਰਾ ਨੇ ਰਵਿਦਾਸ ਭਾਈਚਾਰੇ ਦੀਆਂ ਸਮੂਹ ਸੰਸਥਾਵਾਂ ਤੇ ਹੋਰ ਧਾਰਮਿਕ ਤੇ ਇਨਸਾਫ਼ ਚਾਹੁਣ ਵਾਲਿਆਂ ਨੂੰ ਸਮਰਥਨ ਦੀ ਅਪੀਲ ਕਰਦਿਆਂ ਕਿਹਾ ਕਿ ਬੰਦ ਪੂਰੀ ਤਰ੍ਹਾਂ ਸ਼ਾਂਤੀਪੂਰਨ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਕਾਂਡ ਨੂੰ ਲੈ ਕੇ ਪੂਰੇ ਦੇਸ਼ ਦੇ ਦਲਿਤ ਬੇਹੱਦ ਚਿੰਤਤ ਤੇ ਪ੍ਰੇਸ਼ਾਨ ਹਨ। ਜੇਕਰ ਕੇਂਦਰ ਸਰਕਾਰ ਨੇ ਤੁਰੰਤ ਇਹ ਮਾਮਲਾ ਹੱਲ ਨਾ ਕੀਤਾ ਤਾਂ ਦੇਸ਼ ਭਰ ਦੇ ਦੱਬੇ-ਕੁਚਲੇ ਲੋਕ ਇਨਸਾਫ਼ ਲਈ ਸੜਕਾਂ ਉੱਪਰ ਉਤਰਨਗੇ। ਰਾਜਸੀ ਪਾਰਟੀਆਂ ਵਲੋਂ ਇਸ ਮਾਮਲੇ ਨੂੰ ਲੈ ਕੇ ਵੱਖ-ਵੱਖ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਪਿਛਲੇ ਤਿੰਨ ਦਿਨ ਤੋਂ ਦੁਆਬਾ ਖੇਤਰ ਵਿਚ ਲਗਾਤਾਰ ਧਰਨੇ ਦਿੱਤੇ ਜਾਂਦੇ ਰਹੇ ਹਨ ਤੇ ਕਈ ਥਾਈਂ ਟ੍ਰੈਫ਼ਿਕ ਵੀ ਜਾਮ ਕੀਤਾ ਗਿਆ ਹੈ। ਦਿੱਲੀ ਵਿਕਾਸ ਅਥਾਰਟੀ (ਡੀ.ਡੀ.ਏ.) ਵਲੋਂ ਕੀਤੇ ਕੇਸ ਦੀ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਇਹ ਮੰਦਰ ਹਟਾਉਣ ਦਾ ਫ਼ੈਸਲਾ ਸੁਣਾਇਆ ਸੀ ਪਰ ਸੰਤ ਸਮਾਜ ਦਾ ਕਹਿਣਾ ਹੈ ਕਿ ਅਦਾਲਤੀ ਫ਼ੈਸਲੇ ਦੀ ਆੜ ਹੇਠ ਦਲਿਤ ਲੋਕਾਂ ਨਾਲ ਸਰਕਾਰ ਵਲੋਂ ਧੱਕਾ ਕੀਤਾ ਗਿਆ ਹੈ।
ਬਸਪਾ ਵਲੋਂ ਬੰਦ ਦਾ ਸਮਰਥਨ-ਗੜ੍ਹੀ
ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਸ: ਜਸਬੀਰ ਸਿੰਘ ਗੜ੍ਹੀ ਨੇ ਦਿੱਲੀ 'ਚ ਸ੍ਰੀ ਗੁਰੂ ਰਵਿਦਾਸ ਮੰਦਰ ਢਾਹੇ ਜਾਣ ਵਿਰੁੱਧ ਧਾਰਮਿਕ ਲੀਡਰਸ਼ਿਪ ਵਲੋਂ 13 ਅਗਸਤ ਨੂੰ ਦਿੱਤੇ ਪੰਜਾਬ ਬੰਦ ਦਾ ਪੂਰਨ ਸਮਰਥਨ ਕਰਦਿਆਂ ਕਿਹਾ ਹੈ ਕਿ ਮੋਦੀ ਸਰਕਾਰ ਨੇ ਰਵਿਦਾਸ ਭਾਈਚਾਰੇ ਦਾ ਮੰਦਰ ਢਾਹ ਕੇ ਦਲਿਤ ਸਮਾਜ ਨੂੰ ਵੱਡੀ ਚੁਣੌਤੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਦੇ ਇਸ ਕਦਮ ਦੀ ਨਿੰਦਾ ਕਰਦੇ ਹਾਂ ਤੇ ਮੰਗ ਕਰਦੇ ਹਾਂ ਕਿ ਕੇਂਦਰ ਸਰਕਾਰ ਦਖ਼ਲ ਦੇ ਕੇ ਮੰਦਰ ਵਾਲੀ ਥਾਂ ਪ੍ਰਬੰਧਕ ਕਮੇਟੀ ਹਵਾਲੇ ਕਰਵਾਏ ਤੇ ਮੰਦਰ ਦੀ ਮੁੜ ਉਸਾਰੀ ਕੀਤੀ ਜਾਵੇ। ਉਨ੍ਹਾਂ ਅਕਾਲੀ-ਭਾਜਪਾ ਨੇਤਾਵਾਂ ਨੂੰ ਦਲਿਤ ਸਮਾਜ ਕੋਲ ਮਗਰਮੱਛ ਦੇ ਹੰਝੂ ਨਾ ਵਹਾਉਣ ਦੀ ਨਸੀਹਤ ਦਿੰਦਿਆਂ ਕਿਹਾ ਕਿ ਸਰਕਾਰ ਉਨ੍ਹਾਂ ਦੀ ਹੈ, ਸੰਘਰਸ਼ 'ਚ ਸਾਥ ਦੇਣ ਦੀ ਥਾਂ ਮਾਣ-ਸਨਮਾਨ ਬਹਾਲ ਕਰੋ ਤੇ ਜਗ੍ਹਾ ਮੁੜ ਸਮਾਜ ਹਵਾਲੇ ਕਰਨ ਦਾ ਨੋਟੀਫ਼ਿਕੇਸ਼ਨ ਜਾਰੀ ਕਰਵਾਇਆ ਜਾਵੇ। ਕਾਂਗਰਸ ਵਲੋਂ ਬਣਾਈ ਪੰਜ ਮੈਂਬਰੀ ਕਮੇਟੀ ਨੂੰ ਸਿਆਸੀ ਸਟੰਟ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਜ਼ਿਮਨੀ ਚੋਣ ਮੌਕੇ ਹੱਥ ਦਿਖਾਏ ਜਾਣਗੇ।
ਪੰਜਾਬ ਕਾਂਗਰਸ ਵਲੋਂ ਸਮਰਥਨ
ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਮੰਦਰ ਤੋੜਨ ਦੇ ਮੁੱਦੇ 'ਤੇ ਰਵਿਦਾਸ ਭਾਈਚਾਰੇ ਨੂੰ ਪਾਰਟੀ ਵਲੋਂ ਸਮਰਥਨ ਦਿੰਦਿਆਂ ਉਨ੍ਹਾਂ ਦੇ ਪ੍ਰਦਰਸ਼ਨਾਂ ਦੌਰਾਨ ਆਮ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਣ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ। ਇੱਥੋਂ ਜਾਰੀ ਇਕ ਬਿਆਨ 'ਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਪਾਰਟੀ ਭਾਈਚਾਰੇ ਨਾਲ ਖੜ੍ਹੀ ਹੈ ਅਤੇ ਸੁਪਰੀਮ ਕੋਰਟ ਦੇ ਹੁਕਮਾਂ 'ਤੇ ਦਿੱਲੀ 'ਚ ਤੋੜੇ ਗਏ ਮੰਦਰ ਲਈ ਉਹੀ ਇਤਿਹਾਸਕ ਸਥਾਨ ਮੁੜ ਅਲਾਟ ਕਰਨ ਅਤੇ ਮੰਦਰ ਦੇ ਮੁੜ ਨਿਰਮਾਣ ਦੇ ਮਾਮਲੇ ਦੀ ਪੈਰਵੀ ਲਈ ਹਰ ਸੰਭਵ ਢੰਗ ਨਾਲ ਸਹਿਯੋਗ ਦਿੱਤਾ ਜਾਵੇਗਾ। ਇਸ ਦੇ ਨਾਲ ਲੋਕ ਹਿਤ 'ਚ ਉਨ੍ਹਾਂ ਨੇ ਇਨ੍ਹਾਂ ਪ੍ਰਦਰਸ਼ਨਾਂ ਦੀ ਅਗਵਾਈ ਕਰ ਰਹੀ ਸ੍ਰੀ ਗੁਰੂ ਰਵਿਦਾਸ ਜੈਅੰਤੀ ਸਮਾਰੋਹ ਸੰਮਤੀ ਨੂੰ ਸੜਕਾਂ ਅਤੇ ਮਾਰਗ ਨਾ ਰੋਕਣ ਦੀ ਅਪੀਲ ਕੀਤੀ ਹੈ ਕਿਉਂਕਿ ਇਸ ਨਾਲ ਰਾਹਗੀਰਾਂ ਨੂੰ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ।
ਸ਼੍ਰੋਮਣੀ ਅਕਾਲੀ ਦਲ (ਅ) ਵਲੋਂ ਸਮਰਥਨ
ਮਾਨਸਾ, (ਬਲਵਿੰਦਰ ਸਿੰਘ ਧਾਲੀਵਾਲ)- ਸ਼੍ਰੋਮਣੀ ਅਕਾਲੀ ਦਲ (ਅ) ਨੇ ਦਿੱਲੀ ਦੇ ਤੁਗਲਕਾਬਾਦ 'ਚ ਗੁਰੂ ਰਵਿਦਾਸ ਮੰਦਰ ਨੂੰ ਤੋੜੇ ਜਾਣ 'ਤੇ ਵਿਰੋਧ 'ਚ ਪੰਜਾਬ ਦੇ ਦਲਿਤ ਭਾਈਚਾਰੇ ਵਲੋਂ 13 ਅਗਸਤ ਨੂੰ ਦਿੱਤੇ ਪੰਜਾਬ ਬੰਦ ਦਾ ਸਮਰਥਨ ਕੀਤਾ ਹੈ। ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਜਨਰਲ ਸਕੱਤਰ ਗੁਰਸੇਵਕ ਸਿੰਘ ਜਵਾਹਰਕੇ ਨੇ ਇਸ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਗੁਰੂ ਰਵਿਦਾਸ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ, ਇਸ ਲਈ ਇਹ ਹਮਲਾ ਸਿੱਖ ਕੌਮ 'ਤੇ ਵੀ ਹੋਇਆ ਹੈ। ਉਨ੍ਹਾਂ ਦੱਸਿਆ ਕਿ ਪੂਰੇ ਪੰਜਾਬ 'ਚ ਪਾਰਟੀ ਦੇ ਕਾਰਕੁੰਨ ਬੰਦ ਦਾ ਸਮਰਥਨ ਕਰਨਗੇ।
ਕੈਪਟਨ ਸਰਕਾਰ ਮੰਦਰ ਦੀ ਮੁੜ ਉਸਾਰੀ ਲਈ ਹਰ ਕਾਨੂੰਨੀ ਤੇ ਵਿੱਤੀ ਸਹਾਇਤਾ ਦੇਵੇਗੀ- ਕਮੇਟੀ

ਜਲੰਧਰ, 12 ਅਗਸਤ (ਮੇਜਰ ਸਿੰਘ)-ਮੁੱਖ ਮੰਤਰੀ ਵਲੋਂ ਰਵਿਦਾਸ ਮੰਦਰ ਮਾਮਲੇ ਬਾਰੇ ਗਠਿਤ ਕਮੇਟੀ 'ਚ ਸ਼ਾਮਿਲ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਸ੍ਰੀਮਤੀ ਅਰੁਣਾ ਚੌਧਰੀ ਨੇ ਅੱਜ ਇਥੇ ਦੱਸਿਆ ਕਿ ਸ੍ਰੀ ਗੁਰੂ ਰਵਿਦਾਸ ਮੰਦਰ ਦੀ ਮੁੜ ਉਸਾਰੀ ਲਈ ਸੂਬਾ ਸਰਕਾਰ ਹਰ ਤਰ੍ਹਾਂ ਦੀ ਕਾਨੂੰਨੀ ਤੇ ਆਰਥਿਕ ਸਹਾਇਤਾ ਮੁਹੱਈਆ ਕਰਵਾਏਗੀ। ਦੋਵਾਂ ਮੰਤਰੀਆਂ ਨੇ ਅੱਜ ਇਥੇ ਕਮੇਟੀ 'ਚ ਸ਼ਾਮਿਲ ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ, ਵਿਧਾਇਕ ਸੁਸ਼ੀਲ ਰਿੰਕੂ ਤੇ ਡਾ: ਰਾਜ ਕੁਮਾਰ ਚੱਬੇਵਾਲ ਨੇ ਮੀਟਿੰਗ ਤੋਂ ਬਾਅਦ ਇਹ ਜਾਣਕਾਰੀ ਦਿੱਤੀ। ਉਨ੍ਹਾਂ ਮੰਦਰ ਢਾਹੇ ਜਾਣ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਸਮਾਜ ਦੇ ਕਮਜ਼ੋਰ ਵਰਗਾਂ ਦੀ ਭਲਾਈ ਤੇ ਉਨ੍ਹਾਂ ਦੇ ਹਿਤਾਂ ਲਈ ਵਚਨਬੱਧ ਹੈ। ਉਨ੍ਹਾਂ ਇਹ ਵੀ ਪੇਸ਼ਕਸ਼ ਕੀਤੀ ਕਿ ਜੇਕਰ ਭਾਈਚਾਰਾ ਪ੍ਰਵਾਨ ਕਰੇ ਤਾਂ ਸੂਬਾ ਸਰਕਾਰ ਮੰਦਰ ਨੂੰ ਮੁੜ ਉਸਾਰਨ ਲਈ ਲੋੜੀਂਦੀ ਕਾਨੂੰਨੀ ਕਾਰਵਾਈ ਦਾ ਪੂਰਾ ਖ਼ਰਚ ਚੁੱਕਣ ਲਈ ਤਿਆਰ ਹੈ। ਉਨ੍ਹਾਂ ਮੰਦਰ ਦੀ ਮੁੜ ਉਸਾਰੀ 'ਚ ਵੀ ਵਿੱਤੀ ਮਦਦ ਦੇਣ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਨੇ ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਸ: ਹਰਦੀਪ ਸਿੰਘ ਪੁਰੀ ਨਾਲ ਗੱਲ ਕਰ ਕੇ ਉਹੀ ਜਗ੍ਹਾ ਭਾਈਚਾਰੇ ਨੂੰ ਦੇਣ ਦੀ ਅਪੀਲ ਕੀਤੀ ਹੈ ਤਾਂ ਕਿ ਮੰਦਰ ਤੇ ਸਰੋਵਰ ਦੀ ਮੁੜ ਉਸਾਰੀ ਕੀਤੀ ਜਾ ਸਕੇ। ਮੰਦਰ ਢਾਹੇ ਜਾਣ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕਰਦਿਆਂ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਭਾਈਚਾਰੇ ਦੇ ਇਸ ਸੰਘਰਸ਼ ਵਿਚ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ, ਤਾਂ ਜੋ ਮੁੜ ਤੋਂ ਮੰਦਰ ਉਸੇ ਜਗ੍ਹਾ 'ਤੇ ਉਸਾਰਿਆ ਜਾ ਸਕੇ। ਉਨ੍ਹਾਂ ਭਾਈਚਾਰੇ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪ੍ਰਦਰਸ਼ਨ ਸ਼ਾਂਤੀਪੂਰਨ ਢੰਗ ਨਾਲ ਕਰਨ। ਨਾਲ ਹੀ ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਇਸ ਸੰਘਰਸ਼ ਵਿਚ ਸਮਾਜ ਦੇ ਹੋਰ ਵਰਗਾਂ ਦੀ ਵੀ ਹਮਾਇਤ ਲਈ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਸ੍ਰੀ ਪ੍ਰਗਟ ਸਿੰਘ, ਸ੍ਰੀ ਰਾਜਿੰਦਰ ਬੇਰੀ, ਚੌਧਰੀ ਸੁਰਿੰਦਰ ਸਿੰਘ ਅਤੇ ਸ੍ਰੀ ਅਵਤਾਰ ਸਿੰਘ ਤੇ ਬਾਵਾ ਹੈਨਰੀ ਹਾਜ਼ਰ ਸਨ।


ਖ਼ਬਰ ਸ਼ੇਅਰ ਕਰੋ

ਹੁਣ 9 ਵਜੇ ਖੁੱਲ੍ਹਣਗੇ ਸਰਕਾਰੀ ਬੈਂਕ

ਨਵੀਂ ਦਿੱਲੀ, 12 ਅਗਸਤ (ਏਜੰਸੀ)- ਡਿਜ਼ੀਟਲ ਲੈਣ-ਦੇਣ ਦੇ ਤੇਜ਼ੀ ਨਾਲ ਵਧਦੇ ਦੌਰ 'ਚ ਭਾਵੇਂ ਬੈਂਕਾਂ ਦੀਆਂ ਸ਼ਾਖਾਵਾਂ 'ਤੇ ਨਿਰਭਰਤਾ ਘਟ ਗਈ ਹੈ, ਪਰ ਹਾਲੇ ਵੀ ਅਜਿਹੇ ਕਿੰਨੇ ਹੀ ਕੰਮ ਹੁੰਦੇ ਹਨ, ਜਿਸ ਦੀ ਵਜ੍ਹਾ ਨਾਲ ਬੈਂਕ ਜਾਣਾ ਹੀ ਪੈਂਦਾ ਹੈ। ਕਾਨੂੰਨਨ ਸਰਕਾਰੀ ਬੈਂਕਾਂ ...

ਪੂਰੀ ਖ਼ਬਰ »

ਸਮੁੰਦਰੀ ਜਹਾਜ਼ 'ਚ ਅੱਗ ਲੱਗਣ ਨਾਲ ਇਕ ਦੀ ਮੌਤ-13 ਜ਼ਖ਼ਮੀ

ਵਿਸ਼ਾਖਾਪਟਨਮ, 12 ਅਗਸਤ (ਏਜੰਸੀ)-ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ 'ਚ ਬੰਗਾਲ ਦੀ ਖਾੜੀ 'ਚ ਕਾਰਜਸ਼ੀਲ 'ਕੋਸਟਲ ਜਗੁਆਰ' ਨਾਂਅ ਦੇ ਸਮੁੰਦਰੀ ਜਹਾਜ਼ 'ਚ ਅੱਜ ਸਵੇਰੇ 11:25 ਵਜੇ ਅਚਾਨਕ ਅੱਗ ਲੱਗ ਗਈ, ਜਿਸ 'ਤੇ ਅਮਲੇ ਦੇ 29 ਮੈਂਬਰ ਸਵਾਰ ਸਨ ਜਿਨ੍ਹਾਂ ਨੇ ਜਾਨ ਬਚਾਉਣ ਲਈ ਡੂੰਘੇ ...

ਪੂਰੀ ਖ਼ਬਰ »

ਸੜਕਾਂ 'ਤੇ ਮੌਤ ਦੇ ਦੈਂਤ ਬਣ ਘੁੰਮਦੇ ਨੇ ਓਵਰਲੋਡ ਟਿੱਪਰ

* ਸੜਕਾਂ ਦੇ ਰੂਪ 'ਚ ਸਰਕਾਰੀ ਸੰਪਤੀ ਹੋ ਰਹੀ ਹੈ ਤਬਾਹ * ਸਿਆਸੀ ਸ਼ਹਿ 'ਤੇ ਪੁਲਿਸ ਤੇ ਟਰਾਂਸਪੋਰਟ ਵਿਭਾਗ ਦੀ ਮਿਲੀਭੁਗਤ ਦੇ ਚਰਚੇ

ਗੜ੍ਹਸ਼ੰਕਰ, 12 ਅਗਸਤ (ਧਾਲੀਵਾਲ)-ਸੂਬੇ 'ਚ ਹੋ ਰਹੀ ਗ਼ੈਰ-ਕਾਨੂੰਨੀ ਮਾਈਨਿੰਗ ਦਾ ਮੁੱਦਾ ਕੋਈ ਨਵਾਂ ਨਹੀਂ। ਗ਼ੈਰ-ਕਾਨੂੰਨੀ ਮਾਈਨਿੰਗ ਕਾਰਨ ਹੀ ਸੂਬੇ ਦੀ ਕਾਂਗਰਸ ਸਰਕਾਰ ਨੂੰ ਪਿਛਲੇ ਸਮੇਂ ਦੌਰਾਨ ਵਿਰੋਧੀਆਂ ਵਲੋਂ ਕਰੜੇ ਹੱਥੀਂ ਲਿਆ ਗਿਆ ਸੀ। ਇਹ ਮੁੱਦਾ ਹਾਲੇ ਠੰਢਾ ...

ਪੂਰੀ ਖ਼ਬਰ »

ਸੰਸਦ 'ਚ ਕਿਸੇ ਨੇ ਵੀ ਕਿਸਾਨਾਂ ਦੇ ਹੱਕ 'ਚ ਹਾਅ ਦਾ ਨਾਅਰਾ ਨਹੀਂ ਮਾਰਿਆ-ਆਗੂ

13 ਪ੍ਰਮੁੱਖ ਕਿਸਾਨ ਜਥੇਬੰਦੀਆਂ ਦੀ ਦਿੱਲੀ ਵਿਖੇ ਮੀਟਿੰਗ

ਨਵੀਂ ਦਿੱਲੀ, 12 ਅਗਸਤ (ਜਗਤਾਰ ਸਿੰਘ)- ਦੇਸ਼ ਦੀਆਂ 13 ਪ੍ਰਮੁੱਖ ਕਿਸਾਨ ਜਥੇਬੰਦੀਆਂ ਵਲੋਂ ਦਿੱਲੀ ਦੇ ਮਹਿਰੌਲੀ ਵਿਖੇ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੀਟਿੰਗ 'ਚ ਕਿਸਾਨਾਂ ਦੀਆਂ ਭਖਦੀਆਂ ਮੰਗਾਂ ਤੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀਆਂ ਕਿਸਾਨ ...

ਪੂਰੀ ਖ਼ਬਰ »

ਕੇਰਲ 'ਚ ਹੜ੍ਹਾਂ ਕਾਰਨ ਮੌਤਾਂ ਦੀ ਗਿਣਤੀ 76 ਤੱਕ ਪੁੱਜੀ

ਕਰਨਾਟਕ, ਗੁਜਰਾਤ ਤੇ ਮਹਾਰਾਸ਼ਟਰ 'ਚ ਹੁਣ ਤੱਕ 124 ਮਰੇ

ਨਵੀਂ ਦਿੱਲੀ, 12 ਅਗਸਤ (ਏਜੰਸੀ)-ਦੇਸ਼ ਦੇ ਚਾਰ ਸੂਬਿਆਂ ਕੇਰਲ, ਕਰਨਾਟਕ, ਮਹਾਰਾਸ਼ਟਰ ਤੇ ਗੁਜਰਾਤ 'ਚ ਭਾਰੀ ਮੀਂਹ ਨਾਲ ਆਏ ਹੜ੍ਹਾਂ ਕਾਰਨ ਹੁਣ ਤੱਕ ਮੌਤਾਂ ਦੀ ਗਿਣਤੀ 200 ਤੱਕ ਪਹੁੰਚ ਚੁੱਕੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਇਨ੍ਹਾਂ ਚਾਰਾਂ ਸੂਬਿਆਂ 'ਚ 12 ...

ਪੂਰੀ ਖ਼ਬਰ »

ਰਿਲਾਇੰਸ 100 ਐਮ.ਬੀ.ਪੀ.ਐਸ. ਸਪੀਡ ਨਾਲ ਜੀਓ ਫਾਈਬਰ 5 ਸਤੰਬਰ ਨੂੰ ਕਰੇਗਾ ਲਾਂਚ

ਮੁੰਬਈ, 12 ਅਗਸਤ (ਏਜੰਸੀ)- ਰਿਲਾਇੰਸ ਇੰਡਸਟਰੀ ਲਿਮਟਿਡ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ 42ਵੀਂ ਏ.ਜੀ.ਐਮ. ਨੂੰ ਸੰਬੋਧਨ ਕਰਦਿਆਂ ਕਿਹਾ ਕਿ 5 ਸਤੰਬਰ ਨੂੰ ਬ੍ਰਾਡਬੈਂਡ ਸਰਵਿਸ ਜੀਓ ਗੀਗਾ ਫਾਈਬਰ ਕਮਰਸ਼ੀਅਲ ਲਾਂਚ ਹੋਵੇਗੀ। ਇਸ ਦਾ ਮੁਢਲਾ ਪਲਾਨ 100 ਐਮ.ਬੀ.ਪੀ.ਐਸ. ਸਪੀਡ ...

ਪੂਰੀ ਖ਼ਬਰ »

ਦੇਸ਼ ਭਰ 'ਚ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਗਈ ਈਦ

ਨਵੀਂ ਦਿੱਲੀ, 12 ਅਗਸਤ (ਉਪਮਾ ਡਾਗਾ ਪਾਰਥ)-ਈਦ ਉਲ ਅਜ਼ਹਾ ਦਾ ਤਿਉਹਾਰ ਦੇਸ਼ ਭਰ 'ਚ ਧਾਰਮਿਕ ਸ਼ਰਧਾ ਅਤੇ ਜੋਸ਼ੋ-ਖਰੋਸ਼ ਨਾਲ ਮਨਾਇਆ ਗਿਆ। ਇਸ ਮੌਕੇ ਰਾਸ਼ਟਰਪਤੀ, ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ ਸਮੇਤ ਕਈ ਸ਼ਖ਼ਸੀਅਤਾਂ ਨੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ। ਕੁਰਬਾਨੀ ਦੇ ...

ਪੂਰੀ ਖ਼ਬਰ »

ਧਾਰਾ 370 'ਤੇ ਜੰਮੂ-ਕਸ਼ਮੀਰ ਦੇ ਲੋਕਾਂ ਦੀ ਆਵਾਜ਼ ਸੁਣੀ ਜਾਣੀ ਚਾਹੀਦੀ ਹੈ-ਮਨਮੋਹਨ ਸਿੰਘ

ਨਵੀਂ ਦਿੱਲੀ, 12 ਅਗਸਤ (ਪੀ.ਟੀ.ਆਈ.)-ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਧਾਰਾ 370 ਨੂੰ ਖ਼ਤਮ ਕਰਨ ਦਾ ਸਰਕਾਰ ਦਾ ਫ਼ੈਸਲਾ ਦੇਸ਼ ਦੇ ਜ਼ਿਆਦਾਤਾਰ ਲੋਕਾਂ ਦੀ ਪਸੰਦ ਅਨੁਸਾਰ ਨਹੀਂ ਹੈ ਅਤੇ ਜੇਕਰ ਭਾਰਤ ਦੇ ਵਿਚਾਰ ਨੂੰ ਜੀਵਤ ਬਣਾਈ ਰੱਖਣਾ ਹੈ ਤਾਂ ...

ਪੂਰੀ ਖ਼ਬਰ »

ਪਾਕਿ 'ਚ ਭਾਰੀ ਮੀਂਹ ਕਾਰਨ ਹੁਣ ਤੱਕ 160 ਲੋਕਾਂ ਦੀ ਮੌਤ

ਅੰਮ੍ਰਿਤਸਰ, 12 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ 'ਚ ਜੁਲਾਈ ਤੋਂ ਲੈ ਕੇ ਹੁਣ ਤੱਕ ਭਾਰੀ ਬਾਰਿਸ਼ ਨਾਲ ਸਬੰਧਿਤ ਘਟਨਾਵਾਂ 'ਚ 160 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ 137 ਜ਼ਖ਼ਮੀ ਹੋ ਗਏ ਹਨ। ਇਹ ਪੁਸ਼ਟੀ ਪਾਕਿਸਤਾਨ ਦੀ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ ਦੇ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX