ਤਾਜਾ ਖ਼ਬਰਾਂ


ਲੁਧਿਆਣਾ 'ਚ ਕੋਰੋਨਾ ਨਾਲ 6 ਮਰੀਜ਼ਾਂ ਦੀ ਮੌਤ, 159 ਨਵੇਂ ਮਾਮਲੇ
. . .  5 minutes ago
ਲੁਧਿਆਣਾ, 4 ਅਗਸਤ (ਸਲੇਮਪੁਰੀ) - ਲੁਧਿਆਣਾ ਵਿਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ ।ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਲੁਧਿਆਣਾ ਵਿਚ ਅੱਜ ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ ਵਿਚੋਂ 6 ਮਰੀਜ਼ਾਂ ਦੀ ਮੌਤ ਹੋ ਗਈ ਹੈ ਜਦਕਿ 159 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿਚ...
ਚੇਨਈ ਹਵਾਈ ਅੱਡੇ ਤੋਂ 82.3 ਲੱਖ ਦੇ ਸੋਨੇ ਸਮੇਤ 2 ਗ੍ਰਿਫ਼ਤਾਰ
. . .  21 minutes ago
ਚੇਨਈ, 4 ਅਗਸਤ - ਕਸਟਮ ਵਿਭਾਗ ਨੇ ਚੇਨਈ ਹਵਾਈ ਅੱਡੇ ਤੋਂ 1.48 ਕਿੱਲੋ ਸੋਨੇ ਸਮੇਤ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਬਰਾਮਦ ਸੋਨੇ ਦੀ ਕੀਮਤ 82.3 ਲੱਖ ਰੁਪਏ ਦੱਸੀ...
ਧਰਮਸੋਤ ਨੇ ਰੱਖਿਆ 1 ਕਰੋੜ 60 ਲੱਖ ਦੀ ਲਾਗਤ ਨਾਲ ਬਣਨ ਵਾਲੇ ਪੰਜ ਪੰਚਾਇਤ ਘਰਾਂ ਦਾ ਨੀਂਹ ਪੱਥਰ
. . .  39 minutes ago
ਨਾਭਾ, 4 ਅਗਸਤ ( ਅਮਨਦੀਪ ਸਿੰਘ ਲਵਲੀ) - ਜੰਗਲਾਤ ਮੰਤਰੀ ਪੰਜਾਬ ਸਾਧੂ ਸਿੰਘ ਧਰਮਸੋਤ ਵੱਲੋਂ ਹਲਕਾ ਨਾਭਾ ਦੇ ਪੰਜ ਪਿੰਡ ਭੋਜੋਮਾਜਰੀ, ਢੀਂਗੀ, ਥੂਹੀ, ਫਰੀਦਪੁਰ ਅਤੇ ਖੱਟੜਾ ਕਲੋਨੀ ਵਿਚ 1 ਕਰੋੜ 60 ਲੱਖ ਦੀ ਲਾਗਤ ਨਾਲ ਬਣਨ ਵਾਲੇ ਪੰਜ ਪੰਚਾਇਤ ਘਰਾਂ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਉਨ੍ਹਾਂ...
ਜੈਤੋ (ਫ਼ਰੀਦਕੋਟ) 'ਚ ਬਸਪਾ ਵੱਲੋਂ ਕੈਪਟਨ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ
. . .  50 minutes ago
ਜੈਤੋ, 4 ਅਗਸਤ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ) - ਜ਼ਹਿਰੀਲੀ ਸ਼ਰਾਬ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਬਹੁਜਨ ਸਮਾਜ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਕਿੱਕਰ ਸਿੰਘ ਧਾਲੀਵਾਲ ਦੀ ਅਗਵਾਈ ਵਿਚ ਪਾਰਟੀ ਵਰਕਰਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਦੇ ਵਿਰੁੱਧ ਜ਼ਿਲ੍ਹਾ ਫ਼ਰੀਦਕੋਟ...
ਮੁਕੰਦਪੁਰ (ਨਵਾਂਸ਼ਹਿਰ) ਵਿਖੇ ਇੱਕ ਮਹਿਲਾ ਡਾਕਟਰ ਕੋਰੋਨਾ ਪਾਜ਼ੀਟਿਵ
. . .  about 1 hour ago
ਬੰਗਾ,ਮੁਕੰਦਪੁਰ,4 ਅਗਸਤ (ਜਸਵੀਰ ਸਿੰਘ ਨੂਰਪੁਰ ਸੁਖਜਿµਦਰ ਸਿੰਘ ਬਖਲੌਰ) - ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਕਸਬਾ ਮੁਕੰਦਪੁਰ ਦੀ ਇੱਕ ਮਹਿਲਾ ਡਾਕਟਰ ਜੋ ਢਾਹਾ ਕਲੇਰਾਂ ਆਈਸੋਲੇਸਨ ਵਾਰਡ ਵਿਚ ਡਿਊਟੀ...
ਕਪੂਰਥਲਾ 'ਚ ਇੱਕ ਡੀ.ਐੱਸ.ਪੀ ਤੇ ਥਾਣਾ ਮੁਖੀ ਸਮੇਤ 12 ਨਵੇ ਕੋਰੋਨਾ ਕੇਸ ਪਾਜ਼ੀਟਿਵ
. . .  about 1 hour ago
ਕਪੂਰਥਲਾ, 4 ਅਗਸਤ (ਅਮਰਜੀਤ ਸਿੰਘ ਸਡਾਨਾ)-ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਦੇ ਸਵੇਰੇ ਆਏ 6 ਮਾਮਲਿਆਂ ਤੋਂ ਬਾਅਦ 6 ਹੋਰ ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ਵਿਚ ਡੀ.ਐੱਸ.ਪੀ. ਸਬ ਡਵੀਜ਼ਨ ਕਪੂਰਥਲਾ ਤੇ ਥਾਣਾ ਢਿਲਵਾਂ ਮੁਖੀ ਤੋਂ ਇਲਾਵਾ ਇਕ ਏ.ਐੱਸ.ਆਈ. ਦੀ ਰਿਪੋਰਟ...
ਫ਼ਾਜ਼ਿਲਕਾ ਜ਼ਿਲ੍ਹੇ 'ਚ 3 ਹੋਰ ਕੋਰੋਨਾ ਮਾਮਲਿਆਂ ਦੀ ਪੁਸ਼ਟੀ
. . .  about 1 hour ago
ਫ਼ਾਜ਼ਿਲਕਾ, 4 ਅਗਸਤ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਜ਼ਿਲ੍ਹੇ 'ਚ 3 ਹੋਰ ਨਵੇਂ ਕੋਰੋਨਾ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ਵਿਚ 2 ਔਰਤਾਂ ਅਤੇ 1 ਮਰਦ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਜਾਣਕਾਰੀ ਦਿੰਦਿਆਂ ਫ਼ਾਜ਼ਿਲਕਾ ਜ਼ਿਲ੍ਹੇ ਦੇ ਸਿਵਲ ਸਰਜਨ ਡਾ. ਸੀ.ਐਮ.ਕਟਾਰੀਆ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਅੱਜ 3 ਨਵੇਂ ਕੋਰੋਨਾ ਕੇਸ...
ਲੁਧਿਆਣਾ ਦੇ ਜੋਧਾਂ 'ਚ ਕੋਰੋਨਾ ਦੇ ਪੰਜ ਹੋਰ ਮਾਮਲੇ ਆਏ ਸਾਹਮਣੇ
. . .  about 1 hour ago
ਜੋਧਾਂ, 4 ਅਗਸਤ (ਗੁਰਵਿੰਦਰ ਸਿੰਘ ਹੈਪੀ)- ਕਸਬਾ ਜੋਧਾਂ (ਲੁਧਿਆਣਾ) 'ਚ ਪਿਛਲੇ ਦਿਨ ਇੱਕ ਪਰਿਵਾਰ ਦੇ ਦੋ ਮੈਂਬਰਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ। ਸਿਹਤ ਵਿਭਾਗ ਪੱਖੋਵਾਲ ਨੇ ਬਾਕੀ ਪਰਿਵਾਰ ਦੇ ਸੱਤ ਮੈਂਬਰਾਂ ਨੂੰ ਇਕਾਂਤਵਾਸ ਕਰਕੇ ਉਨ੍ਹਾਂ ਦੇ ਕੋਰੋਨਾ...
ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਮੁਆਵਜ਼ੇ ਲਈ ਗੁਰਜੀਤ ਔਜਲਾ ਨੇ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ
. . .  about 2 hours ago
ਜਲੰਧਰ, 4 ਜੁਲਾਈ (ਅ. ਬ.)- ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਸਰਹੱਦੀ ਖੇਤਰ ਅੰਮ੍ਰਿਤਸਰ, ਤਰਨਤਾਰਨ ਅਤੇ ਗੁਰਦਾਸਪੁਰ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਦੇ ਮਾਮਲੇ ਨੂੰ ਲੈ ਕੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ...
ਜ਼ਿਲ੍ਹਾ ਸੰਗਰੂਰ 'ਚ ਕੋਰੋਨਾ ਨੇ ਲਈ 30ਵੀਂ ਜਾਨ
. . .  about 2 hours ago
ਸੰਗਰੂਰ, 4 ਅਗਸਤ (ਧੀਰਜ ਪਸ਼ੋਰੀਆ)- ਜ਼ਿਲ੍ਹਾ ਸੰਗਰੂਰ 'ਚ ਕੋਰੋਨਾ ਨੇ 30ਵੀਂ ਜਾਨ ਲੈ ਲਈ ਹੈ। ਮਲੇਰਕੋਟਲਾ ਦੀ 63 ਸਾਲਾ ਕੋਰੋਨਾ ਪੀੜਤ ਸੰਗੀਤਾ ਬੀਤੀ 31 ਜੁਲਾਈ ਤੋਂ ਅਪੋਲੋ ਹਸਪਤਾਲ...
ਅੰਮ੍ਰਿਤਸਰ 'ਚ ਕੋਰੋਨਾ ਦੇ 21 ਹੋਰ ਮਾਮਲੇ ਆਏ ਸਾਹਮਣੇ, ਇੱਕ ਹੋਰ ਮੌਤ
. . .  about 2 hours ago
ਅੰਮ੍ਰਿਤਸਰ, 4 ਅਗਸਤ (ਰੇਸ਼ਮ ਸਿੰਘ)- ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 21 ਹੋਰ ਮਾਮਲੇ ਸਾਹਮਣੇ ਆਏ ਹਨ। ਉੱਥੇ ਕੋਰੋਨਾ ਕਾਰਨ ਪੀ. ਜੀ. ਆਈ. 'ਚ ਦਾਖ਼ਲ ਇੱਕ 53 ਸਾਲਾ ਵਿਅਕਤੀ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਜ਼ਿਲ੍ਹੇ 'ਚ ਹੁਣ ਕੋਰੋਨਾ ਪੀੜਤਾਂ...
ਸੁਲਤਾਨਪੁਰ ਲੋਧੀ : ਜ਼ਹਿਰੀਲੀ ਸ਼ਰਾਬ ਮਾਮਲੇ 'ਚ ਬਸਪਾ ਵਲੋਂ ਪੰਜਾਬ ਸਰਕਾਰ ਵਿਰੁੱਧ ਪ੍ਰਦਰਸ਼ਨ
. . .  about 2 hours ago
ਸੁਲਤਾਨਪੁਰ ਲੋਧੀ, 4 ਅਗਸਤ (ਲਾਡੀ, ਹੈਪੀ, ਥਿੰਦ)- ਤਰਨਤਾਰਨ ਜ਼ਿਲ੍ਹੇ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 10 ਦਰਜਨ ਤੋਂ ਵੱਧ ਵਿਅਕਤੀਆਂ ਦੀ ਮੌਤ ਨਾਲ ਪੰਜਾਬ ਦੀ ਸਿਆਸਤ 'ਚ ਭੂਚਾਲ ਆ ਗਿਆ ਹੈ। ਇਸੇ ਨੂੰ ਲੈ ਕੇ ਕਪੂਰਥਲਾ ਜ਼ਿਲ੍ਹੇ ਦੇ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਦੇ...
ਮੋਗਾ 'ਚ ਕੋਰੋਨਾ ਦੇ ਸੱਤ ਹੋਰ ਮਾਮਲੇ ਆਏ ਸਾਹਮਣੇ
. . .  about 2 hours ago
ਮੋਗਾ, 4 ਅਗਸਤ (ਗੁਰਤੇਜ ਸਿੰਘ ਬੱਬੀ)- ਅੱਜ ਸਿਹਤ ਵਿਭਾਗ ਮੋਗਾ ਨੂੰ ਪ੍ਰਾਪਤ ਹੋਈਆਂ ਰਿਪੋਰਟਾਂ 'ਚ 7 ਜਣਿਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਇਸ ਦੇ ਨਾਲ ਹੀ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 465 ਹੋ ਗਈ ਹੈ, ਜਿਨ੍ਹਾਂ 'ਚ...
ਲੰਗਾਹ ਨਾਲ ਸੰਬੰਧ ਰੱਖਣ ਦੇ ਦੋਸ਼ 'ਚ ਸ਼੍ਰੋਮਣੀ ਕਮੇਟੀ ਮੈਂਬਰ ਗੁਰਿੰਦਰਪਾਲ ਗੋਰਾ ਸਮੇਤ ਦੋ ਵਿਅਕਤੀ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਤਨਖ਼ਾਹੀਏ ਕਰਾਰ
. . .  about 2 hours ago
ਅੰਮ੍ਰਿਤਸਰ, 4 ਅਗਸਤ (ਜਸਵੰਤ ਸਿੰਘ ਜੱਸ, ਰਾਜੇਸ਼ ਕੁਮਾਰ ਸੰਧੂ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵਲੋਂ ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਨਾਲ ਸੰਬੰਧ ਰੱਖਣ ਦੇ ਦੋਸ਼ 'ਚ ਸ਼੍ਰੋਮਣੀ ਕਮੇਟੀ ਮੈਂਬਰ...
ਹੁਸ਼ਿਆਰਪੁਰ 'ਚ ਕੋਰੋਨਾ ਦੇ ਛੇ ਹੋਰ ਮਾਮਲੇ ਆਏ ਸਾਹਮਣੇ
. . .  about 3 hours ago
ਹੁਸ਼ਿਆਰਪੁਰ, 4 ਅਗਸਤ (ਬਲਜਿੰਦਰਪਾਲ ਸਿੰਘ)- ਜ਼ਿਲ੍ਹੇ 'ਚ 6 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਤੋਂ ਬਾਅਦ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 593 ਹੋ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ ਕਿ 93 ਸੈਂਪਲਾਂ...
ਨਿੱਜੀ ਹਸਪਤਾਲ ਚਲਾ ਰਹੇ ਡਾਕਟਰ ਅਤੇ ਉਸ ਦੀ ਪਤਨੀ ਨੂੰ ਹੋਇਆ ਕੋਰੋਨਾ
. . .  about 3 hours ago
ਸਠਿਆਲੀ, 3 ਅਗਸਤ (ਜਸਪਾਲ ਸਿੰਘ)- ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸਠਿਆਲੀ ਦੇ ਨਜ਼ਦੀਕ ਇੱਕ ਨਿੱਜੀ ਹਸਪਤਾਲ ਦੇ ਮਾਲਕ ਡਾਕਟਰ ਅਤੇ ਉਸ ਦੀ ਪਤਨੀ ਦੇ ਕੋਰੋਨਾ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਕੋਰੋਨਾ ਦੇ ਦਿਨੋਂ ਦਿਨ ਵੱਧ ਰਹੇ ਸੰਕਟ 'ਚ ਵੱਡੀ ਪੱਧਰ...
ਸ਼ਰਾਬ ਮਾਫ਼ੀਆ ਨੂੰ ਪੰਜਾਬ ਵਿਚੋਂ ਖ਼ਤਮ ਕਰ ਦਿੱਤਾ ਜਾਵੇਗਾ - ਕੈਪਟਨ
. . .  about 3 hours ago
ਚੰਡੀਗੜ੍ਹ, 4 ਅਗਸਤ (ਵਿਕਰਮਜੀਤ ਸਿੰਘ ਮਾਨ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਕ ਵਾਰ ਫਿਰ ਕਿਹਾ ਹੈ ਕਿ ਜ਼ਹਿਰੀਲੀ ਸ਼ਰਾਬ ਤ੍ਰਾਸਦੀ ਵਿਚ ਜੋ ਵੀ ਦੋਸ਼ੀ ਪਾਇਆ ਗਿਆ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਚਾਹੇ ਉਹ ਸਿਆਸਤਦਾਨ ਹੋਵੇ ਜਾਂ ਸਰਕਾਰੀ ਮੁਲਾਜ਼ਮ। ਉਨ੍ਹਾਂ ਨੇ ਵਾਅਦਾ ਕੀਤਾ ਕਿ ਪੰਜਾਬ ਵਿਚੋਂ ਸ਼ਰਾਬ ਮਾਫ਼ੀਆ ਖ਼ਤਮ...
ਭਾਈ ਮਹਿਤਾ ਦੀ ਅਗਵਾਈ 'ਚ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਪੁਲਿਸ ਕਮਿਸ਼ਨਰ ਨੂੰ ਸੌਂਪੇ ਮੰਗ ਪੱਤਰ
. . .  about 3 hours ago
ਅੰਮ੍ਰਿਤਸਰ, 4 ਅਗਸਤ- (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ ਦੀ ਅਗਵਾਈ ਵਿਚ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੂੰ ਦਿੱਤੇ ਗਏ ਇਕ ਮੰਗ ਪੱਤਰ ਵਿਚ ਨਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ ਲੋਕਾਂ ਖ਼ਿਲਾਫ਼ ਸਖ਼ਤ...
ਯੂਥ ਕਾਂਗਰਸ ਵੱਲੋਂ 'ਮੋਦੀ ਸਰਕਾਰ' ਖਿਲਾਫ਼ ਧਰਨਾ ਤੇ ਨਾਅਰੇਬਾਜ਼ੀ
. . .  about 3 hours ago
ਲੋਹੀਆ ਖ਼ਾਸ/ਸੁਨਾਮ ਊਧਮ ਸਿੰਘ ਵਾਲਾ, 4 ਅਗਸਤ (ਗੁਰਪਾਲ ਸਿੰਘ ਸ਼ਤਾਬਗੜ੍ਹ/ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ) - ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨ ਵਿਰੋਧੀ 3 ਆਰਡੀਨੈਂਸ ਪਾਸ ਕਰਨ ਵਿਰੁੱਧ ਲੋਹੀਆਂ ਦੇ ਟੀ ਪੁਆਇੰਟ 'ਤੇ ਧਰਨਾ ਅਤੇ ਜ਼ੋਰਦਾਰ ਨਾਹਰੇਬਾਜ਼ੀ ਕੀਤੀ ਗਈ। ਇਸ...
ਵਿਧਾਇਕ ਡੈਨੀ ਬੰਡਾਲਾ ਦੀ ਕੋਠੀ ਦਾ ਘਿਰਾਓ ਕਰਨ ਜਾ ਰਹੇ ਆਪ ਵਰਕਰਾਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ
. . .  about 4 hours ago
ਅੰਮਿ੍ਤਸਰ, 4 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)-ਮਾਝੇ ਦੇ ਤਿੰਨ ਜਿਲ੍ਹਿਆਂ ਵਿੱਚ ਪਿੱਛਲੇ ਦਿਨਾਂ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ 100 ਤੋਂ ਵੱਧ ਮੌਤਾਂ ਦੇ ਮਾਮਲੇ ਵਿੱਚ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਦੀ ਅੰਮ੍ਰਿਤਸਰ ਸਥਿਤ ਕੋਠੀ ਦਾ ਘਿਰਾਓ ਕਰਨ ਜਾ ਰਹੇ ਆਪ ਵਰਕਰਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ...
ਜ਼ਹਿਰੀਲੀ ਸ਼ਰਾਬ ਮਾਮਲੇ 'ਚ ਸਰਕਾਰ ਦੀ ਕਾਰਗੁਜ਼ਾਰੀ ਗੈਰ ਜਿੰਮੇਵਾਰਾਨਾ - ਅਕਾਲੀ ਦਲ
. . .  about 4 hours ago
ਚੰਡੀਗੜ੍ਹ, 4 ਅਗਸਤ (ਵਿਕਰਮਜੀਤ ਸਿੰਘ ਮਾਨ) - ਅਕਾਲੀ ਦਲ ਦੇ ਸੀਨੀਅਰ ਲੀਡਰ ਡਾ ਦਲਜੀਤ ਸਿੰਘ ਚੀਮਾ ਨੇ ਵਰਚੁਆਲ ਪ੍ਰੈੱਸ ਕਾਨਫ਼ਰੰਸ ਕਰਦੇ ਹੋਏ ਕਿਹਾ ਕਿ ਜ਼ਹਿਰੀਲੀ ਸ਼ਰਾਬ ਮਾਮਲੇ ਚ ਸਰਕਾਰ ਦੀ ਕਾਰਗੁਜ਼ਾਰੀ ਗੈਰ ਜਿੰਮੇਵਾਰਾਨਾ ਹੈ । ਉਨ੍ਹਾਂ ਕਿਹਾ ਕਿ ਹੁਣ ਤਕ ਨਾ ਮੁੱਖ...
ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਅਤੇ ਆੜਤੀਆਂ ਨੇ ਕੀਤਾ ਰੋਸ ਮੁਜ਼ਾਹਰਾ
. . .  about 4 hours ago
ਰਾਜਪੁਰਾ, 4 ਅਗਸਤ (ਰਣਜੀਤ ਸਿੰਘ)- ਅੱਜ ਇਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਅਤੇ ਆੜਤੀ ਐਸੋਸੀਏਸ਼ਨ ਨੇ ਕੇਂਦਰ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਨੂੰ ਲੈ ਕੇ ਸ਼ਹਿਰ ਵਿੱਚ ਟਰੈਕਟਰਾਂ ਨਾਲ ਰੋਸ ਮੁਜ਼ਾਹਰਾ ਕੀਤਾ ।ਅੰਤ ਵਿੱਚ ਤਹਿਸੀਲਦਾਰ ਸ੍ਰੀ ਹਰਸਿਮਰਨ ਸਿੰਘ ਨੂੰ ਮੰਗ ਪੱਤਰ ਦੇਣ ਤੋਂ ਬਾਅਦ ਰੋਸ...
ਜ਼ਿਲ੍ਹਾ ਅੰਮ੍ਰਿਤਸਰ 'ਚ ਯੂਰੀਆ ਦੀ ਕਮੀ, ਔਜਲਾ ਨੇ ਕੇਂਦਰੀ ਮੰਤਰੀ ਨੂੰ ਲਿਖਿਆ ਪੱਤਰ
. . .  about 4 hours ago
ਅਜਨਾਲਾ, 4 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ) - ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕੇਂਦਰ ਸਰਕਾਰ ਦੇ ਕੈਮੀਕਲ ਤੇ ਫਰਟੀਲਾਈਜ਼ਰ ਮੰਤਰੀ ਡੀ.ਵੀ. ਸਦਾਨੰਦਾ ਗੌੜਾ ਨੂੰ ਪੱਤਰ ਲਿਖ ਕੇ ਜ਼ਿਲ੍ਹਾ ਅੰਮ੍ਰਿਤਸਰ ਵਿਚ ਯੂਰੀਆ ਦੀ ਕਮੀ ਤੋਂ ਜਾਣੂ ਕਰਾਇਆ ਹੈ। ਉਨ੍ਹਾਂ...
ਆਬਾਕਾਰੀ ਵਿਭਾਗ ਖੁਦ ਦੇ ਕੋਲ ਹੋਣ ਦੇ ਬਾਵਜੂਦ ਏਨੀ ਵੱਡੀ ਨਾਕਾਮੀ ਲਈ ਮੁੱਖ ਮੰਤਰੀ ਪੰਜਾਬ ਨੈਤਕਿਤਾ ਦੇ ਆਧਾਰ ਤੇ ਤਰੁੰਤ ਅਸਤੀਫਾ ਦੇਣ- ਸ: ਜਸਵੀਰ ਸਿੰਘ ਗੜ੍ਹੀ
. . .  about 4 hours ago
ਬਲਾਚੌਰ, 4 ਅਗਸਤ (ਸ਼ਾਮ ਸੁੰਦਰ ਮੀਲੂ) - ਤਰਨਤਾਰਨ ਬਟਾਲਾ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰੇ ਸੈਂਕੜੇ ਲੋਕਾਂ ਲਈ ਹਾਅ ਦਾ ਨਾਅਰਾ ਮਾਰਦਿਆਂ, ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਨੂੰ ਲੈ ਕੇ ਅੱਜ ਬਸਪਾ ਨੇ ਪੰਜਾਬ ਭਰ ਵਿੱਚ 117 ਵਿਧਾਨਸਭਾ ਹਲਕਿਆਂ ਵਿੱਚ ਕੈਪਟਨ ਸਰਕਾਰ ਦੇ ਪੁਤਲੇ ਫੂਕ ਮੁਜ਼ਾਹਰੇ ਕੀਤੇ।ਸਰਕਾਰ ਦੀ ਇਸ...
ਮ੍ਰਿਤਕਾਂਂ ਦੇੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਲਈ ਪਿੰਡ ਮੁੱਛਲ ਪਹੁੰਚੇ ਕੈਬਨਿਟ ਮੰਤਰੀ ਸੋਨੀ, ਕਾਂਗੜ, ਐਮ. ਪੀ.ਡਿੰਪਾ, ਔਜਲਾ, ਚੱਬੇਵਾਲ, ਡੈਨੀ ਬੰਡਾਲਾ, ਭਲਾਈਪੁਰ
. . .  about 4 hours ago
ਜੰਡਿਆਲਾ ਗੁਰੂ, 4 ਅਗਸਤ (ਰਣਜੀਤ ਸਿੰਘ ਜੋਸਨ) - ਹਲਕਾ ਜੰਡਿਆਲਾ ਗੁਰੂ ਅਧੀਨ ਪੈਂਦੇ ਪਿੰਡ ਮੁੱਛਲ ਵਿਖੇ ਬੀਤੇ ਦਿਨੀਂ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਾਰੇ ਗਏ 12 ਵਿਅਕਤੀਆਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਲਈ ਪੰਜਾਬ ਸਰਕਾਰ ਵੱਲੋਂ ਕੈਬਨਿਟ ਮੰਤਰੀ ਸ੍ਰੀ ਓ. ਪੀ. ਸੋਨੀ ਅਤੇ ਸ. ਗੁਰਪ੍ਰੀਤ ਸਿੰਘ ਕਾਂਗੜ, ਮੈਂਬਰ ਪਾਰਲੀਮੈਂਟ ਜਸਬੀਰ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 29 ਸਾਉਣ ਸੰਮਤ 551

ਰਾਸ਼ਟਰੀ-ਅੰਤਰਰਾਸ਼ਟਰੀ

ਮਿਆਂਮਾਰ 'ਚ ਜ਼ਮੀਨ ਖਿਸਕਣ ਕਾਰਨ ਮੌਤਾਂ ਦੀ ਗਿਣਤੀ 56 ਹੋਈ

ਯੰਗੂਨ, 12 ਅਗਸਤ (ਏਜੰਸੀ)- ਦੱਖਣ-ਪੂਰਬੀ ਮਿਆਂਮਾਰ 'ਚ ਜ਼ਮੀਨ ਖਿਸਕਣ ਕਾਰਨ ਦਰਜਨ ਦੇ ਕਰੀਬ ਘਰ ਇਸ ਦੇ ਹੇਠ ਦੱਬੇ ਗਏ ਹਨ, ਜਿਸ ਕਾਰਨ ਮੌਤਾਂ ਦੀ ਗਿਣਤੀ ਹੁਣ 56 ਤੱਕ ਪਹੁੰਚ ਗਈ ਹੈ | ਸ਼ੁੱਕਰਵਾਰ ਨੂੰ ਪੌਾਗ ਕਸਬੇ 'ਚ ਢਿੱਗਾਂ ਡਿਗਣ ਕਾਰਨ ਇਕ ਪਿੰਡ ਪ੍ਰਭਾਵਿਤ ਹੋਇਆ | ...

ਪੂਰੀ ਖ਼ਬਰ »

ਯੂਰਪੀ ਦੇਸ਼ਾਂ ਦੇ ਪੰਜਾਬੀਆਂ ਨੂੰ ਕੈਨੇਡਾ, ਅਮਰੀਕਾ 'ਚ ਦਾਖਲੇ ਸਮੇਂ ਕਈ ਔਕੜਾਂ

ਟੋਰਾਂਟੋ, 12 ਅਗਸਤ (ਸਤਪਾਲ ਸਿੰਘ ਜੌਹਲ)-ਪੰਜਾਬੀ ਹੁਣ ਜਰਮਨੀ, ਇਟਲੀ, ਸਪੇਨ, ਪੁਰਤਗਾਲ, ਸਵਿਟਜ਼ਰਲੈਂਡ, ਆਸਟਰੀਆ, ਗਰੀਸ, ਬੈਲਜੀਅਮ, ਹਾਲੈਂਡ ਆਦਿ ਦੇਸ਼ਾਂ ਦੇ ਨਾਗਰਿਕ ਚੁੱਕੇ ਹਨ | ਉਨ੍ਹਾਂ ਦੇ ਮਨ ਦੀ ਪਹਿਲੀ ਚਾਹਤ ਅਮਰੀਕਾ ਅਤੇ ਕੈਨੇਡਾ ਪੁੱਜ ਕੇ ਸੈਰ ਕਰਨ ਤੋਂ ...

ਪੂਰੀ ਖ਼ਬਰ »

ਬਰਮਿੰਘਮ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਮਾਗਮ

ਬਰਮਿੰਘਮ, 12 ਅਗਸਤ (ਪਰਵਿੰਦਰ ਸਿੰਘ)- ਬਰਮਿੰਘਮ ਯੂਨੀਵਰਸਿਟੀ ਵਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਏ ਗਏ | ਇਸ ਸਮਾਗਮ 'ਚ ਵੱਖ-ਵੱਖ ਜਥੇਬੰਦੀਆਂ ਨੇ ਸ਼ਿਰਕਤ ਕੀਤੀ | ਬਰਮਿੰਘਮ ਯੂਨੀਵਰਸਿਟੀ ਵਲੋਂ ਕੀਤੇ ਗਏ ਪ੍ਰਬੰਧਾਂ ਦੀ ...

ਪੂਰੀ ਖ਼ਬਰ »

ਅਮਰੀਕਾ ਦੇ ਗਿਰਜਾਘਰ 'ਚ ਗੋਲੀਬਾਰੀ-ਇਕ ਦੀ ਮੌਤ

ਹਿਊਸਟਨ, 12 ਅਗਸਤ (ਏਜੰਸੀ)- ਅਮਰੀਕਾ ਦੇ ਉੱਤਰ-ਪੂਰਬੀ ਸੂਬੇ ਮਿਸੀਸਿਪੀ 'ਚ ਐਤਵਾਰ ਨੂੰ ਇਕ ਗਿਰਜਾਘਰ 'ਚ ਇਕ ਬੰਦੂਕਧਾਰੀ ਨੇ ਗੋਲੀਬਾਰੀ ਕਰ ਦਿੱਤੀ, ਜਿਸ 'ਚ ਇਕ ਵਿਅਕਤੀ ਦੀ ਮੌਤ ਹੋ ਗਈ | ਇਹ ਜਾਣਕਾਰੀ ਸਥਨਾਕ ਮੀਡੀਆ ਦੁਆਰਾ ਦਿੱਤੀ ਗਈ ਹੈ | ਇਕ ਸਥਾਨਕ ਅਖ਼ਬਾਰ ਨੇ ...

ਪੂਰੀ ਖ਼ਬਰ »

ਹਵਾਲਗੀ ਬਿੱਲ ਸਬੰਧੀ ਵਿਰੋਧ ਪ੍ਰਦਰਸ਼ਨ ਦੇ ਚਲਦਿਆਂ ਹਾਂਗਕਾਂਗ ਹਵਾਈ ਅੱਡਾ ਪੂਰਨ ਤੌਰ 'ਤੇ ਬੰਦ

ਹਾਂਗਕਾਂਗ, 12 ਅਗਸਤ (ਜੰਗ ਬਹਾਦਰ ਸਿੰਘ)-ਹਾਂਗਕਾਂਗ 'ਚ ਹਵਾਲਗੀ ਬਿੱਲ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਪੁਲਿਸ ਵਲੋਂ ਐਮ. ਟੀ. ਆਰ. ਸਟੇਸ਼ਨਾਂ 'ਚ ਕੀਤੀ ਅੱਥਰੂ ਗੈਸ ਅਤੇ ਰਬੜ ਗੋਲੀਆਂ ਦੀ ਫਾਇਰਿੰਗ, ਲਾਠੀਚਾਰਜ ਅਤੇ ਪੁਲਿਸ ਵਲੋਂ ਕੀਤੀਆਂ ਕਾਰਵਾਈਆਂ 'ਚ ਇਕ ਲੜਕੀ ਦੀ ...

ਪੂਰੀ ਖ਼ਬਰ »

ਅਮਰੀਕੀ 'ਡੇਅ ਕੇਅਰ ਸੈਂਟਰ' 'ਚ ਅੱਗ ਲੱਗਣ ਨਾਲ 5 ਬੱਚਿਆਂ ਦੀ ਮੌਤ

ਵਾਸ਼ਿੰਗਟਨ, 12 ਅਗਸਤ (ਏਜੰਸੀ) - ਪੈਂਸਿਲਵੇਨੀਆ ਦੇ ਏਰੀ ਸ਼ਹਿਰ 'ਚ ਇਕ ਡੇਅ ਕੇਅਰ ਸੈਂਟਰ 'ਚ ਅੱਗ ਲੱਗਣ ਨਾਲ 5 ਬੱਚਿਆਂ ਦੀ ਮੌਤ ਹੋ ਗਈ ਅਤੇ ਇਸ ਦਾ ਮਾਲਕ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ | ਏਰੀ ਫਾਇਰ ਬਿ੍ਗੇਡ ਵਿਭਾਗ ਦੇ ਮੁਖੀ ਗਾਏ ਸੈਂਟੋਨ ਨੇ ਦੱਸਿਆ ਕਿ ਇਨ੍ਹਾਂ ...

ਪੂਰੀ ਖ਼ਬਰ »

ਫਰੈਂਕਫਰਟ 'ਚ 15 ਨੂੰ ਭਾਰਤੀ ਕੌ ਾਸਲੇਟ ਅੱਗੇ ਕੀਤਾ ਜਾਵੇਗਾ ਮੁਜ਼ਾਹਰਾ

ਫਰੈਂਕਫਰਟ, 12 ਅਗਸਤ (ਸੰਦੀਪ ਕੌਰ ਮਿਆਣੀ)- ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਾਰਤ ਦੀ ਅਖੌਤੀ ਆਜ਼ਾਦੀ ਅਤੇ ਸਿੱਖਾਂ ਦੀ ਇਕ ਗੁਲਾਮੀ ਤੋਂ ਦੂਜੀ ਗੁਲਾਮੀ 'ਚ ਜਾਣ ਦੇ ਦਿਹਾੜੇ 'ਤੇ ਭਾਰਤ ਸਰਕਾਰ ਿਖ਼ਲਾਫ਼ ਰੋਹ ਮੁਜ਼ਾਹਰਾ ਭਾਰਤੀ ਕੌਾਸਲੇਟ ਫਰੈਂਕਫਰਟ ਦੇ ਸਾਹਮਣੇ ...

ਪੂਰੀ ਖ਼ਬਰ »

ਇਟਲੀ 'ਚ ਪਹਿਲੀ ਵਾਰ ਸਿੱਖ ਪੰਜਾਬਣ ਮਿਊਾਸੀਪਲ 'ਚ ਵਿਸ਼ੇਸ਼ ਸਲਾਹਕਾਰ ਬਣੀ

ਕਿਰਮੋਨਾ (ਇਟਲੀ), 12 ਅਗਸਤ (ਅ.ਬ.)- ਇਟਲੀ 'ਚ ਭਾਰਤੀ ਮੂਲ ਦੀ ਪੰਜਾਬਣ ਨੂੰ ਜ਼ਿਲ੍ਹਾ ਕਿਰਮੋਨਾ ਅਧੀਨ ਪੈਂਦੇ ਮਿਊਾਸੀਪਲ ਪਿੰਡ ਪਦੇਰਨੋ ਪੋਨਕੇਲੀ ਵਿਖੇ ਸਰਕਾਰੀ ਤੌਰ 'ਤੇ ਵਿਸ਼ੇਸ਼ ਸਲਾਹਕਾਰ ਬਣਾਇਆ ਗਿਆ ਹੈ | ਰੇਮੀਤ ਸਿੰਘ ਵਿਦੇਸ਼ੀਆਂ ਲਈ ਖਾਸਕਰ ਭਾਰਤੀਆਂ ਲਈ ...

ਪੂਰੀ ਖ਼ਬਰ »

ਕੈਨੇਡਾ 'ਚ ਵਿਦਿਆਰਥੀ ਵੀਜ਼ਾ ਤੇ ਵਰਕ ਪਰਮਿਟ ਕਦੇ ਬੰਦ ਨਹੀਂ ਹੋ ਸਕਦਾ-ਸੋਹੀ

ਐਡਮਿੰਟਨ, 12 ਅਗਸਤ (ਦਰਸ਼ਨ ਸਿੰਘ ਜਟਾਣਾ)- ਪਿਛਲੇ ਦਿਨੀਂ ਕੈਨੇਡਾ ਦੀ ਇਕ ਰਾਜਨੀਤਕ ਪਾਰਟੀ ਦੇ ਇਕ ਆਗੂ ਨੇ ਬਿਆਨ ਦੇ ਕਿ ਲੋਕਾਂ 'ਚ ਹੈਰਾਨੀ ਪੈਦਾ ਕਰ ਦਿੱਤੀ ਸੀ, ਜਿਸ ਬਿਆਨ ਰਾਹੀਂ ਉਨ੍ਹਾਂ ਕਿਹਾ ਕਿ ਜੇਕਰ ਕੈਨੇਡਾ 'ਚ ਆਉਣ ਵਾਲੀ ਸਰਕਾਰ ਸਾਡੀ ਪਾਰਟੀ ਦੀ ਬਣਦੀ ਹੈ ...

ਪੂਰੀ ਖ਼ਬਰ »

ਜਿਨਸੀ ਸ਼ੋਸ਼ਣ ਮਾਮਲੇ 'ਚ ਟੀ.ਵੀ. ਅਭਿਨੇਤਰੀ ਸ਼ਵੇਤਾ ਤਿਵਾੜੀ ਦਾ ਪਤੀ ਗਿ੍ਫ਼ਤਾਰ

ਮੁੰਬਈ, 12 ਅਗਸਤ (ਏਜੰਸੀ)- ਪ੍ਰਸਿੱਧ ਟੀ.ਵੀ. ਅਦਾਕਾਰਾ ਸ਼ਵੇਤਾ ਤਿਵਾੜੀ ਨੂੰ ਇਕ ਵਾਰ ਫਿਰ ਧੋਖਾ ਮਿਲਿਆ ਹੈ | ਮੀਡੀਆ ਰਿਪੋਰਟ ਅਨੁਸਾਰ ਸ਼ਵੇਤਾ ਦੇ ਪਤੀ ਅਭਿਨੇਤਾ ਕੋਹਲੀ ਨੂੰ ਜਿਨਸ਼ੀ ਸ਼ੋਸ਼ਣ ਮਾਮਲੇ ਲਈ ਗਿ੍ਫ਼ਤਾਰ ਕੀਤਾ ਗਿਆ ਹੈ | ਸ਼ਵੇਤਾ ਨੇ ਉਸ ਿਖ਼ਲਾਫ਼ ...

ਪੂਰੀ ਖ਼ਬਰ »

ਹੜ੍ਹ ਦੇ ਪਾਣੀ ਤੋਂ ਬਚਣ ਲਈ ਘਰ ਦੀ ਛੱਤ 'ਤੇ ਜਾ ਚੜਿ੍ਹਆ ਮਗਰਮੱਛ

ਬੈਂਗਲੁਰੂ, 12 ਅਗਸਤ (ਏਜੰਸੀ) - ਕਰਨਾਟਕ 'ਚ ਹੜ੍ਹ ਦਾ ਕਹਿਰ ਜਾਰੀ ਹੈ | ਸੂਬੇ ਦੇ ਕਈ ਜ਼ਿਲੇ੍ਹ ਜਲਮਗਨ ਹਨ | ਹੜ੍ਹ ਦੀ ਮਾਰ ਇਨਸਾਨਾਂ 'ਤੇ ਹੀ ਨਹੀਂ, ਨਦੀਆਂ 'ਚ ਰਹਿਣ ਵਾਲੇ ਜੀਵਾਂ 'ਤੇ ਵੀ ਪਈ ਹੈ | ਸੂਬੇ ਦੇ ਬੇਲਗਾਮ 'ਚ ਹੜ੍ਹ ਦਾ ਇਕ ਅਨੌਖਾ ਨਜ਼ਾਰਾ ਦੇਖਣ ਨੂੰ ਮਿਲਿਆ | ...

ਪੂਰੀ ਖ਼ਬਰ »

ਵਿਧਾਇਕ ਕੰਬੋਜ ਦਾ ਸੰਸਦ ਮੈਂਬਰ ਸੀਮਾ ਮਲਹੋਤਰਾ ਅਤੇ ਡਿਪਟੀ ਮੇਅਰ ਸਿੱਧੂ ਵਲੋਂ ਸਨਮਾਨ

ਲੰਡਨ, 12 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਵਿਧਾਇਕ ਹਰਦਿਆਲ ਸਿੰਘ ਕੰਬੋਜ ਦਾ ਯੂ.ਕੇ. ਪਹੁੰਚਣ 'ਤੇ ਪੰਜਾਬੀ ਭਾਈਚਾਰੇ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਸ: ਕੰਬੋਜ਼ ਦੇ ਸਨਮਾਨ 'ਚ ਉੱਘੇ ਕਾਰੋਬਾਰੀ ਤਜਿੰਦਰ ਸਿੰਘ ਸੇਖੋਂ ਵਲੋਂ ਕਰਵਾਏ ਗਏ ਸਮਾਗਮ 'ਚ ਸੰਸਦ ਮੈਂਬਰ ...

ਪੂਰੀ ਖ਼ਬਰ »

ਸਵ. ਮੈਂਬਰ ਪਾਰਲੀਮੈਂਟ ਦੀਪਕ ਉਬਰਾਏ ਦੀ ਯਾਦ 'ਚ ਪ੍ਰਾਰਥਨਾ ਸਭਾ

ਕੈਲਗਰੀ, 12 ਅਗਸਤ (ਹਰਭਜਨ ਸਿੰਘ ਢਿੱਲੋਂ)–  ਕੈਲਗਰੀ ਫੌਰੈਸਟ ਲੋਨ ਤੋਂ ਕੰਜ਼ਰਵੇਟਿਵ ਮੈਂਬਰ ਪਾਰਲੀਮੈਂਟ ਰਹੇ ਸਵ. ਦੀਪਕ ਉਬਰਾਏ ਦੀ ਯਾਦ 'ਚ ਉਨ੍ਹਾਂ ਦੇ ਪਰਿਵਾਰ ਵਲੋਂ ਹਿੰਦੂ ਸੁਸਾਇਟੀ ਆਫ਼ ਕੈਲਗਰੀ ਦੇ ਮੰਦਰ 'ਚ ਵਿਸ਼ੇਸ਼ ਪ੍ਰਾਰਥਨਾ ਸਭਾ ਕਰਵਾਈ ਗਈ¢ ਆਤਮਿਕ ...

ਪੂਰੀ ਖ਼ਬਰ »

ਸਿਆਟਲ 'ਚ ਫੁਲਕਾਰੀ ਤੀਆਂ ਦੇ ਮੇਲੇ 'ਚ ਲੱਗੀਆਂ ਰੌਣਕਾਂ

ਸਿਆਟਲ, 12 ਅਗਸਤ (ਗੁਰਚਰਨ ਸਿੰਘ ਢਿੱਲੋਂ)-ਫੁਲਕਾਰੀ ਤੀਆਂ ਦਾ ਮੇਲਾ ਦੇ ਪ੍ਰਬੰਧਕਾਂ, ਵਲੰਟੀਅਰਾਂ ਦੇ ਇੰਤਜ਼ਾਮ ਸਦਕਾ ਖੂਬ ਰੌਣਕਾਂ ਲੱਗੀਆਂ | ਵਿਲਸਨ ਪਲੇਅ ਫੀਲਡਜ਼ ਕੈਂਟ ਦੇ ਖੁੱਲ੍ਹੇ ਮੈਦਾਨ 'ਚ ਗੀਤ-ਸੰਗੀਤ, ਗਿੱਧਾ, ਭੰਗੜਾ, ਬੋਲੀਆਂ, ਘੋੜੀਆਂ ਅਤੇ ਸਕਿੱਟਾਂ ਆਦਿ ...

ਪੂਰੀ ਖ਼ਬਰ »

ਵਿਨੀਪੈਗ 'ਚ ਮੁਸਲਿਮ ਭਾਈਚਾਰੇ ਨੇ ਮਨਾਇਆ ਈਦ ਦਾ ਤਿਉਹਾਰ

ਵਿਨੀਪੈਗ, 12 ਅਗਸਤ (ਸਰਬਪਾਲ ਸਿੰਘ)-ਵਿਨੀਪੈਗ ਦੇ ਆਰ.ਬੀ.ਸੀ. ਕਨਵੈਂਸ਼ਨ ਸੈਂਟਰ 'ਚ ਈਦ-ਉਲ-ਅਜ਼ਹਾ ਮੌਕੇ ਹਜ਼ਾਰਾਂ ਦੀ ਗਿਣਤੀ 'ਚ ਪੁੱਜੇ ਮਸੁਲਿਮ ਭਾਈਚਾਰੇ ਦੇ ਲੋਕਾਂ ਵਲੋਂ ਸਾਂਝੇ ਤੌਰ 'ਤੇ ਈਦ ਦੀ ਨਮਾਜ਼ ਅਦਾ ਕੀਤੀ ਗਈ | ਇਸ ਮੌਕੇ ਮੈਨੀਟੋਬਾ ਸੀਰੀਆ ਅਸੈਂਬਲੀ ਦੇ ...

ਪੂਰੀ ਖ਼ਬਰ »

ਲੈਸਟਰ 'ਚ ਵਿਸ਼ਵ ਦੇ ਪਹਿਲੇ ਸਿੱਖ ਐਾਗਲੋ ਵਰਚੂੳਲ ਮਿਊਜ਼ੀਅਮ ਦਾ ਉਦਘਾਟਨ

ਲੰਡਨ, 12 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਲੈਸਟਰ 'ਚ ਵਿਸ਼ਵ ਦੇ ਪਹਿਲੇ ਐਾਗਲੋ ਸਿੱਖ ਵਰਚੂਅਲ ਮਿਊਜ਼ੀਅਮ ਦਾ ਉਦਘਾਟਨ ਕੀਤਾ ਗਿਆ | ਜਿਸ 'ਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਅਣਮੁੱਲ੍ਹੀਆਂ ਚੀਜ਼ਾਂ ਤੋਂ ਲੈ ਕੇ ਉਨ੍ਹਾਂ ਦੀ ਪੋਤੀ ਸੋਫੀਆ ਦਲੀਪ ਸਿੰਘ ਦੀਆਂ ...

ਪੂਰੀ ਖ਼ਬਰ »

ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਨੇ ਗਲਾਸਗੋ ਗੁਰਦੁਆਰਾ ਸਾਹਿਬ ਮੱਥਾ ਟੇਕਿਆ

ਲੰਡਨ, 12 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਨੇ ਸਕਾਟਲੈਂਡ ਦੇ ਸ਼ਹਿਰ ਲਗਾਸਗੋ ਦੇ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਇਸ ਮੌਕੇ ਉਨ੍ਹਾਂ ਸਿੱਖ ਆਗੂਆਂ ਨਾਲ ਵੱਖ ਵੱਖ ਮੁਦਿਆਂ 'ਤੇ ਵਿਚਾਰਾਂ ਕੀਤੀਆਂ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚਰਨਦੀਪ ਸਿੰਘ ਨੇ ਦੱਸਿਆ ਕਿ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਅਤੇ ਸਿੱਖ ਇੰਨ ਸਕਾਟਲੈਂਡ ਸਮੇਤ ਕਈ ਸੰਸਥਾਵਾਂ ਦੇ ਆਗੂਆਂ ਨੇ ਇਸ ਮੌਕੇ ਨਿਕੋਲਾ ਸਟਰਜਨ ਦਾ ਸਵਾਗਤ ਕੀਤਾ ਅਤੇ ਇਸ ਮੌਕੇ ਸਿੱਖ ਮਨੁੱਖੀ ਅਧਿਕਾਰਾਂ, ਕਸ਼ਮੀਰ ਦੀ ਤਾਜ਼ਾ ਸਥਿਤੀ, ਯੂ.ਕੇ. ਦੇ ਸਿਹਤ ਵਿਭਾਗ, ਬ੍ਰੈਗਜ਼ਿਟ ਤੋਂ ਇਲਾਵਾ ਯੂ.ਕੇ. 'ਚ ਪੰਜਾਬੀ ਭਾਸ਼ਾ ਦੇ ਮਸਲਿਆਂ 'ਤੇ ਵਿਚਾਰਾਂ ਕੀਤੀਆਂ | ਉਨ੍ਹਾਂ ਇਸ ਮੌਕੇ ਸਿੱਖ ਭਾਈਚਾਰੇ ਦੇ ਯੋਗਦਾਨ ਦੀ ਸ਼ਲਾਘਾ ਕੀਤੀ | ਗੁਰੂ ਘਰ ਵਲੋਂ ਫਸਟ ਮਨਿਸਟਰ ਨੂੰ ਸਿੱਖ ਧਰਮ ਬਾਰੇ ਜਾਣਕਾਰੀ ਭਰਪੂਰ ਕਿਤਾਬਾਂ ਭੇਟ ਕੀਤੀਆਂ ਗਈਆਂ | ਇਸ ਮੌਕੇ ਗੁਰੂ ਘਰ ਦੇ ਪ੍ਰਧਾਨ ਲੁਭਾਇਆ ਸਿੰਘ ਮਹਿਮੀ, ਜਨਰਲ ਸਕੱਤਰ ਦਲਜੀਤ ਸਿੰਘ ਦਿਲਬਰ, ਚਰਨਦੀਪ ਸਿੰਘ, ਜਸਪ੍ਰੀਤ ਕੌਰ, ਮਨਜੀਤ ਕੌਰ ਆਦਿ ਹਾਜ਼ਰ ਸਨ |


ਖ਼ਬਰ ਸ਼ੇਅਰ ਕਰੋ

ਰਵੀਸ਼ ਕੁਮਾਰ ਨੇ ਦੁਨੀਆ 'ਚ ਭਾਰਤੀ ਪੱਤਰਕਾਰਤਾ ਦਾ ਨਾਂਅ ਕੀਤਾ ਰੌਸ਼ਨ-ਗਰੇਵਾਲ

ਹਾਂਗਕਾਂਗ, 12 ਅਗਸਤ (ਜੰਗ ਬਹਾਦਰ ਸਿੰਘ)-ਭਾਰਤ ਦੇ ਮਸ਼ਹੂਰ ਪੱਤਰਕਾਰ ਰਵੀਸ਼ ਕੁਮਾਰ ਨੂੰ ਰੇਮਨ ਮੈਗਸੈਸੇ' ਪੁਰਸਕਾਰ ਮਿਲਣ 'ਤੇ ਮੁਬਾਰਕਬਾਦ ਦਿੰਦਿਆਂ ਹਾਂਗਕਾਂਗ 'ਚ ਪੰਜਾਬੀ ਪੱਤਰਕਾਰੀ ਦੀ ਅਗਵਾਈ ਕਰਨ ਵਾਲੇ ਸੰਪਾਦਕ, ਵਾਤਾਵਰਨ ਪ੍ਰੇਮੀ ਅਤੇ ਉੱਘੇ ਸਮਾਜਿਕ ...

ਪੂਰੀ ਖ਼ਬਰ »

ਕੈਲਗਰੀ 'ਚ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਧੂਮਧਾਮ ਨਾਲ ਮਨਾਈ ਈਦ

ਕੈਲਗਰੀ, 12 ਅਗਸਤ (ਹਰਭਜਨ ਸਿੰਘ ਢਿੱਲੋਂ)– ਮੁਸਲਮਾਨ ਭਾਈਚਾਰੇ ਦੇ ਲੋਕਾਂ ਵਲੋਂ ਈਦ-ਉਲ-ਅਜ਼ਹਾ ਦਾ ਤਿਉਹਾਰ ਕੈਲਗਰੀ ਦੇ ਸਾਰਿਆਂ ਹੀ ਕੋਨਿਆਂ 'ਚ ਮਨਾਇਆ ਗਿਆ¢ ਨੌਰਥ ਈਸਟ ਦੀ ਅਕਰਮ ਜੁਮਾ ਮਸਜਿਦ 'ਚ ਇਸ ਤਿਉਹਾਰ ਦੇ ਸਬੰਧ 'ਚ ਨਮਾਜ਼ ਅਦਾ ਕਰਨ ਵਾਸਤੇ ਹਜ਼ਾਰਾਂ ਦੀ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਆਰੇਸੋ ਨੇ ਖੇਡ ਮੇਲਾ ਕਰਵਾਇਆ

ਵੀਨਸ (ਇਟਲੀ), 12 ਅਗਸਤ (ਹਰਦੀਪ ਸਿੰਘ ਕੰਗ)- ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਆਰੇਸੋ ਦੁਆਰਾ ਬੁਚੀਨੇ ਸ਼ਹਿਰ ਦੇ ਮੈਦਾਨ 'ਚ ਕਰਵਾਇਆ ਗਿਆ ਚੌਥਾ ਸਾਲਾਨਾ ਖੇਡ ਮੇਲਾ ਸਫ਼ਲਤਾਪੂਵਰਕ ਢੰਗ ਨਾਲ਼ ਸਮਾਪਤ ਹੋਇਆ | ਖੇਡ ਮੇਲੇ ਦੌਰਾਨ ਇਟਲੀ ਦੀਆਂ ਪ੍ਰਮੁੱਖ ਕਬੱਡੀ ਕਲੱਬਾਂ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX