ਤਾਜਾ ਖ਼ਬਰਾਂ


3 ਦਿਨ ਦੇ ਪੁਲਿਸ ਰਿਮਾਂਡ 'ਤੇ ਹੈਰੋਇਨ ਅਤੇ ਅਸਲੇ ਸਮੇਤ ਕਾਬੂ ਨਸ਼ਾ ਤਸਕਰ
. . .  23 minutes ago
ਅਜਨਾਲਾ, 20 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਪੁਲਸ ਜ਼ਿਲ੍ਹਾ ਅੰਮ੍ਰਿਤਸਰ ਦੇਹਾਤੀ ਦੇ ਐੱਸ.ਐੱਸ.ਪੀ ਵਿਕਰਮਜੀਤ ਦੁੱਗਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡੀ.ਐੱਸ.ਪੀ ਅਜਨਾਲਾ ਸੋਹਨ ਸਿੰਘ ਦੀ ਅਗਵਾਈ ...
550 ਸਾਲਾ ਪ੍ਰਕਾਸ਼ ਪੁਰਬ ਮੌਕੇ ਮੁੱਖ ਸਮਾਗਮ 'ਚ ਸ਼ਿਰਕਤ ਕਰਨਗੇ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ
. . .  35 minutes ago
ਅੰਮ੍ਰਿਤਸਰ, 20 ਸਤੰਬਰ (ਜਸਵੰਤ ਸਿੰਘ ਜੱਸ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ 12 ਨਵੰਬਰ ਨੂੰ ਸੁਲਤਾਨਪੁਰ ਲੋਧੀ ਵਿਖੇ ਕਰਵਾਏ ਜਾਣ ਵਾਲੇ...
ਟਵਿਟਰ ਨੇ ਹਜ਼ਾਰਾਂ ਲੋਕਾਂ ਦੇ ਫ਼ਰਜ਼ੀ ਖਾਤੇ ਕੀਤੇ ਬੰਦ
. . .  42 minutes ago
ਨਵੀਂ ਦਿੱਲੀ, 20 ਸਤੰਬਰ- ਟਵਿਟਰ ਨੇ ਦੁਨੀਆ ਭਰ 'ਚ ਹਜ਼ਾਰਾਂ ਲੋਕਾਂ ਦੇ ਫ਼ਰਜ਼ੀ ਖਾਤੇ ਬੰਦ ਕਰ...
ਤੇਜ਼ ਰਫ਼ਤਾਰ ਬੱਸ ਨੇ ਦੋ ਛੋਟੇ ਬੱਚਿਆਂ ਸਮੇਤ ਪੰਜ ਲੋਕਾਂ ਨੂੰ ਕੁਚਲਿਆ, ਹਾਲਤ ਗੰਭੀਰ
. . .  58 minutes ago
ਗੁਰਦਾਸਪੁਰ, ਪੁਰਾਣਾ ਸ਼ਾਲਾ, 20 ਸਤੰਬਰ (ਗੁਰਪ੍ਰਤਾਪ ਸਿੰਘ, ਭਾਗ ਦੀਪ ਸਿੰਘ ਗੁਰਾਇਆ, ਅਸ਼ੋਕ ਸ਼ਰਮਾ) - ਗੁਰਦਾਸਪੁਰ ਤੋਂ ਮੁਕੇਰੀਆਂ ਮੁੱਖ ਮਾਰਗ 'ਤੇ ਪੈਂਦੇ ਪਿੰਡ ਚਾਵਾ ਵਿਖੇ ਤੇਜ਼ ਰਫ਼ਤਾਰ...
23 ਸਤੰਬਰ ਨੂੰ ਫ਼ਰੀਦਕੋਟ ਦੇ ਸਰਕਾਰੀ ਦਫ਼ਤਰਾਂ ਤੇ ਸਿੱਖਿਆ ਸੰਸਥਾਵਾਂ 'ਚ ਡੀ.ਸੀ. ਵੱਲੋਂ ਛੁੱਟੀ ਦਾ ਐਲਾਨ
. . .  about 1 hour ago
ਫ਼ਰੀਦਕੋਟ 20 ਸਤੰਬਰ (ਜਸਵੰਤ ਪੁਰਬਾ, ਸਰਬਜੀਤ ਸਿੰਘ) - ਪੰਜਾਬ ਸਰਕਾਰ ਪ੍ਰਸੋਨਲ ਅਤੇ ਪ੍ਰਬੰਧਕੀ ਸੁਧਾਰ ਵਿਭਾਗ ਰਾਹੀਂ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ...
ਗਾਇਕ ਗੈਰੀ ਸੰਧੂ ਦੀ ਮਾਤਾ ਅਵਤਾਰ ਕੌਰ ਦਾ ਹੋਇਆ ਅੰਤਿਮ ਸਸਕਾਰ
. . .  29 minutes ago
ਜਲੰਧਰ, 20 ਸਤੰਬਰ (ਚਿਰਾਗ਼ ਸ਼ਰਮਾ)- ਪੰਜਾਬੀ ਗਾਇਕ ਗੈਰੀ ਸੰਧੂ ਦੇ ਮਾਤਾ ਅਵਤਾਰ ਕੌਰ (66) ਦਾ ਬੀਤੇ ਦਿਨ ਦਿਹਾਂਤ ਹੋ ਗਿਆ ਸੀ ਜਿਨ੍ਹਾਂ ਦਾ ਅੱਜ ਅੰਤਿਮ ਸਸਕਾਰ ਰੁੜਕਾ...
ਵੀ.ਨਿਰਜਾ ਆਈ.ਜੀ. ਕਮਿਊਨਿਟੀ ਪੋਲਿਸਿੰਗ ਨੂੰ ਮਿਲਿਆ ਏ.ਡੀ.ਜੀ.ਪੀ ਜੇਲ੍ਹਾਂ ਦਾ ਵਾਧੂ ਚਾਰਜ
. . .  about 1 hour ago
ਚੰਡੀਗੜ੍ਹ, 20 ਸਤੰਬਰ (ਵਿਕਰਮਜੀਤ ਸਿੰਘ ਮਾਨ)- ਸ੍ਰੀਮਤੀ ਵੀ.ਨਿਰਜਾ ਆਈ.ਜੀ. ਕਮਿਊਨਿਟੀ ਪੋਲਿਸਿੰਗ ਨੂੰ ਏ.ਡੀ.ਜੀ.ਪੀ ਜੇਲ੍ਹਾਂ ਦਾ ਵਾਧੂ ਚਾਰਜ ਦਿੱਤਾ...
ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਖ਼ਿਲਾਫ਼ ਦਲ ਖ਼ਾਲਸਾ ਨੇ ਐੱਸ.ਐੱਸ.ਪੀ ਨੂੰ ਕੀਤੀ ਸ਼ਿਕਾਇਤ
. . .  about 2 hours ago
ਬਠਿੰਡਾ, 20 ਸਤੰਬਰ (ਨਾਇਬ ਸਿੱਧੂ)- ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਖ਼ਿਲਾਫ਼ ਦਲ ਖ਼ਾਲਸਾ ਨੇ ਐੱਸ.ਐੱਸ.ਪੀ ਨੂੰ ਸ਼ਿਕਾਇਤ ਕੀਤੀ ਹੈ। ਜਾਣਕਾਰੀ ਦੇ ਅਨੁਸਾਰ, ਸਿੱਧੂ ਮੁਸੇਵਾਲਾ ਦੇ ਨਵੇਂ ਗੀਤ ...
ਅਗਸਤਾ ਵੈਸਟਲੈਂਡ : ਕੋਰਟ ਨੇ ਸੀ.ਬੀ.ਆਈ ਨੂੰ ਕ੍ਰਿਸਚੀਅਨ ਮਿਸ਼ੇਲ ਤੋਂ ਪੁੱਛਗਿੱਛ ਕਰਨ ਦੀ ਦਿੱਤੀ ਇਜਾਜ਼ਤ
. . .  1 minute ago
ਨਵੀਂ ਦਿੱਲੀ, 20 ਸਤੰਬਰ- ਦਿੱਲੀ ਦੀ ਇਕ ਅਦਾਲਤ ਨੇ ਕੇਂਦਰੀ ਜਾਂਚ ਬਿਉਰੋ (ਸੀ.ਬੀ.ਆਈ) ਨੂੰ ਤਿਹਾੜ ਕੇਂਦਰੀ ਜੇਲ੍ਹ 'ਚ ਬੰਦ ਅਗਸਤਾ ਵੈਸਟਲੈਂਡ ਮਾਮਲੇ ਦੇ ਕਥਿਤ ਵਿਚੋਲੀਏ ...
ਅਣਪਛਾਤੇ ਵਾਹਨ ਦੀ ਫੇਟ ਵੱਜਣ ਕਾਰਨ ਮੋਟਰਸਾਈਕਲ ਚਾਲਕ ਦੀ ਮੌਤ
. . .  about 3 hours ago
ਤਪਾ ਮੰਡੀ, 20 ਸਤੰਬਰ (ਪ੍ਰਵੀਨ ਗਰਗ)- ਬਰਨਾਲਾ-ਬਠਿੰਡਾ ਮੁੱਖ ਮਾਰਗ ਅਤੇ ਧਾਗਾ ਮਿੱਲ ਨਜ਼ਦੀਕ ਅਣਪਛਾਤੇ ਵਾਹਨ ਦੀ ਫੇਟ ਵੱਜਣ ਕਾਰਨ ਮੋਟਰਸਾਈਕਲ ਚਾਲਕ ਦੀ ਮੌਤ ...
ਪਿੰਡ ਸੁਖਾਨੰਦ ਦੀ ਹੱਡਾ ਰੋੜੀ ਦਾ ਭਖਿਆ ਮਾਮਲਾ, ਐੱਸ.ਸੀ ਅਤੇ ਜਨਰਲ ਵਰਗ ਹੋਏ ਆਹਮੋ ਸਾਹਮਣੇ
. . .  about 3 hours ago
ਠੱਠੀ ਭਾਈ, 20 ਸਤੰਬਰ (ਜਗਰੂਪ ਸਿੰਘ ਮਠਾੜੂ)- ਥਾਣਾ ਸਮਾਲਸਰ ਹੇਠਲੇ ਪਿੰਡ ਸੁਖਾਨੰਦ ਅਤੇ ਸੁਖਾਨੰਦ ਖ਼ੁਰਦ ਦੀ ਹੱਡਾ ਰੋੜੀ ਦਾ ਮਾਮਲਾ ਭਖਣ ਕਾਰਨ ਅੱਜ ਉਸ ਸਮੇਂ ਮਾਹੌਲ...
ਆਈ.ਏ.ਐੱਸ ਤੇ ਪੀ.ਸੀ.ਐੱਸ ਦੇ 6 ਅਫ਼ਸਰਾਂ ਦੇ ਤਬਾਦਲੇ
. . .  about 3 hours ago
ਚੰਡੀਗੜ੍ਹ, 19 ਸਤੰਬਰ - ਪੰਜਾਬ ਸਰਕਾਰ ਵੱਲੋਂ ਆਈ.ਏ.ਐੱਸ ਅਤੇ 6 ਪੀ.ਸੀ.ਐੱਸ ਅਫ਼ਸਰਾਂ ਦੇ ਤਬਾਦਲੇ ਕੀਤੇ ...
ਅੱਜ ਸ੍ਰੀਨਗਰ ਦੌਰੇ 'ਤੇ ਜਾਣਗੇ ਕਾਂਗਰਸੀ ਨੇਤਾ ਗ਼ੁਲਾਮ ਨਬੀ ਆਜ਼ਾਦ
. . .  about 4 hours ago
ਸ੍ਰੀਨਗਰ, 20 ਸਤੰਬਰ- ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਨੇਤਾ ਗ਼ੁਲਾਮ ਨਬੀ ਆਜ਼ਾਦ ਅੱਜ ਸ੍ਰੀਨਗਰ ਜਾਣਗੇ ਅਤੇ ਅਗਲੇ ਦੋ ਦਿਨਾਂ 'ਚ ਬਾਰਾਮੂਲਾ ...
30 ਕਰੋੜ ਦੀ ਹੈਰੋਇਨ ਸਮੇਤ 2 ਵਿਅਕਤੀ ਗ੍ਰਿਫ਼ਤਾਰ
. . .  about 4 hours ago
ਨਵੀਂ ਦਿੱਲੀ, 20 ਸਤੰਬਰ- ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਦੋ ਵਿਅਕਤੀਆਂ ਨੂੰ 30 ਕਰੋੜ ਦੀ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ...
ਵੱਖ-ਵੱਖ ਜਥੇਬੰਦੀਆਂ ਦੇ ਕਾਰਕੁਨਾਂ ਨੇ ਪਟਿਆਲਾ-ਸੰਗਰੂਰ ਮਾਰਗ 'ਤੇ ਆਵਾਜਾਈ ਕੀਤੀ ਬੰਦ
. . .  about 4 hours ago
ਪਟਿਆਲਾ, 20 ਸਤੰਬਰ (ਅਮਰਬੀਰ ਸਿੰਘ ਆਹਲੂਵਾਲੀਆ)- ਸੰਗਰੂਰ ਰੋਡ 'ਤੇ ਸਥਿਤ ਮਹਿਮਦਪੁਰ ਮੰਡੀ ਵਿਖੇ ਸੰਘਰਸ਼ ਕਮੇਟੀ ਦੇ ਸੱਦ 'ਤੇ 39 ਦੇ ਕਰੀਬ ਪੁੱਜੀਆਂ ਵੱਖ ਵੱਖ ਜਥੇਬੰਦੀਆਂ ...
ਪਾਕਿ ਨਾਲ ਮੋਬਾਈਲ ਫ਼ੋਨ ਰਾਹੀਂ ਤਾਰਾਂ ਜੋੜੀ ਬੈਠੇ ਸ਼ੱਕੀ ਜਾਸੂਸ ਨੂੰ ਮਾਣਯੋਗ ਅਦਾਲਤ 'ਚ ਕੀਤਾ ਪੇਸ਼
. . .  about 4 hours ago
ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਯੂਨੀਅਨ ਵੱਲੋਂ ਸੰਗਰੂਰ-ਪਟਿਆਲਾ ਰੋਡ ਜਾਮ
. . .  about 4 hours ago
ਪਟਾਕਾ ਫ਼ੈਕਟਰੀ ਧਮਾਕੇ 'ਚ ਪੀੜਤਾਂ ਨੂੰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਦਿੱਤੇ 2-2 ਲੱਖ ਦੇ ਚੈੱਕ
. . .  about 5 hours ago
ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਬਲਜਿੰਦਰ ਸਿੰਘ ਬੈਂਸ ਵੱਲੋਂ ਹਜ਼ਾਰਾਂ ਸਮਰਥਕਾਂ ਸਮੇਤ ਧਰਨਾ
. . .  about 5 hours ago
ਮੰਗੋਲੀਆ ਦੇ ਰਾਸ਼ਟਰਪਤੀ ਨੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨਾਲ ਕੀਤੀ ਮੁਲਾਕਾਤ
. . .  about 5 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 30 ਸਾਉਣ ਸੰਮਤ 551
ਵਿਚਾਰ ਪ੍ਰਵਾਹ: ਯੁੱਧ ਮਨੁੱਖਤਾ ਲਈ ਸਭ ਤੋਂ ਵੱਡੀ ਮਹਾਂਮਾਰੀ ਹੈ। -ਮਾਰਟਿਨ ਲੂਥਰ

ਜਗਰਾਓਂ

ਪੰਜਾਬ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ, ਬਾਜ਼ਾਰ ਰਹੇ ਬੰਦ

ਮੰਦਰ ਢਾਹੇ ਜਾਣ ਦੇ ਵਿਰੋਧ 'ਚ ਦਲਿਤ ਭਾਈਚਾਰੇ ਵਲੋਂ ਰੋਸ ਪ੍ਰਦਰਸ਼ਨ, ਸਿਆਸੀ ਪਾਰਟੀਆਂ ਦਾ ਵੀ ਮਿਲਿਆ ਸਮਰਥਨ
ਸ਼ਹਿਰ 'ਚ ਰੋਸ ਮਾਰਚ, ਧਰਨਾ ਤੇ ਆਵਾਜਾਈ ਰੋਕੀ
ਜਗਰਾਉਂ, 13 ਅਗਸਤ (ਜੋਗਿੰਦਰ ਸਿੰਘ, ਗੁਰਦੀਪ ਸਿੰਘ ਮਲਕ)-ਦਿੱਲੀ ਦੇ ਤੁਗਲਕਾਬਾਦ ਵਿਖੇ ਗੁਰੂ ਰਵਿਦਾਸ ਜੀ ਦੇ ਪੁਰਾਤਣ ਮੰਦਿਰ ਨੂੰ ਢਾਹੇ ਜਾਣ ਦੇ ਵਿਰੋਧ 'ਚ ਅੱਜ ਭਾਰਤ ਬੰਦ ਦੇ ਸੱਦੇ ਨੂੰ ਜਗਰਾਉਂ ਇਲਾਕੇ 'ਚ ਰਲਵਾ-ਮਿਲਵਾ ਹੁੰਗਾਰਾ ਮਿਲਿਆ, ਪਰ ਮੰਦਿਰ ਨੂੰ ਢਾਹੇ ਜਾਣ ਵਿਰੁੱਧ ਅੱਜ ਸ਼ਹਿਰ 'ਚ ਜਬਰਦਸ਼ਤ ਰੋਸ ਪ੍ਰਦਰਸ਼ਨ ਕੀਤੇ ਗਏ | ਵੱਖ-ਵੱਖ ਰਾਜਸੀ, ਧਾਰਮਿਕ ਅਤੇ ਸਮਾਜਿਕ ਜੱਥੇਬੰਦੀਆਂ ਵੱਲੋਂ ਇਕੱਠੇ ਹੋ ਕੇ ਜਗਰਾਉਂ 'ਚ ਰੋਸ ਪ੍ਰਦਰਸ਼ਨ ਅਤੇ ਧਰਨੇ ਦਿੱਤੇ ਗਏ | ਇਸ ਤੋਂ ਇਲਾਵਾ ਗੁੱਸੇ 'ਚ ਆਏ ਪ੍ਰਦਰਸ਼ਨਕਾਰੀਆਂ ਵੱਲੋਂ ਲੁਧਿਆਣਾ-ਮੋਗਾ ਮਾਰਗ ਨੂੰ ਕੁਝ ਸਮੇਂ ਲਈ ਬੰਦ ਕਰ ਦਿੱਤਾ ਗਿਆ | ਇਸ ਤੋਂ ਪਹਿਲਾ ਕਮੇਟੀ ਪਾਰਕ ਵਿਖੇ ਇਕੱਠ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਗੁਰੂ ਰਵਿਦਾਸ ਜੀ ਮੰਦਿਰ ਨੂੰ ਢਾਹੇ ਜਾਣ ਦੀ ਤਿੱਖੀ ਨਿਖੇਧੀ ਕਰਦਿਆਂ ਕਿਹਾ ਕਿ ਗੁਰੂ ਰਵੀਦਾਸ ਜੀ ਦੇ ਮੰਦਿਰ ਨਾਲ ਦੁਨੀਆਂ ਭਰ 'ਚ ਵੱਸਦੀਆਂ ਕਰੋੜਾਂ ਸੰਗਤਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ | ਜਿਨ੍ਹਾਂ ਨੂੰ ਮੋਦੀ ਸਰਕਾਰ ਨੇ ਇਕ ਤਰ੍ਹਾਂ ਨਾਲ ਕਤਲ ਕਰ ਦਿੱਤਾ ਹੈ | ਉਨ੍ਹਾਂ ਕਿਹਾ ਪੁਰਾਤਣ ਇਤਿਹਾਸਿਕ ਮੰਦਰ ਨੂੰ ਢਾਹੇ ਜਾਣ ਕਾਰਨ ਗੁਰੂ ਰਵੀਦਾਸ ਜੀ ਦੇ ਭਗਤਾਂ ਦੇ ਹਿਰਦੇ ਬਲੁੰਦਰੇ ਗਏ ਹਨ | ਉਨ੍ਹਾਂ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਗੁਰੂ ਰਵੀਦਾਸ ਮੰਦਿਰ ਦੀ ਪਹਿਲਾ ਦੀ ਤਰ੍ਹਾਂ ਉਸਾਰੀ ਨਾ ਕੀਤੀ ਗਈ ਤਾਂ ਸਰਕਾਰ ਨੂੰ ਇਸ ਦੇ ਗੰਭੀਰ ਸਿੱਟੇ ਭੁਗਤਣੇ ਪੈਣਗੇ | ਇਸ ਦੌਰਾਨ ਹਲਕਾ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੰੂਕੇ, ਸਾਬਕਾ ਵਿਧਾਇਕ ਐਸ.ਆਰ.ਕਲੇਰ, ਸਾਬਕਾ ਵਿਧਾਇਕ ਭਾਗ ਸਿੰਘ ਮੱਲ੍ਹਾ, ਸੈਂਟਰਲ ਬਾਲਮੀਕਿ ਸਭਾ ਦੇ ਆਗੂ ਗੇਜਾ ਰਾਮ ਦੀ ਅਗਵਾਈ 'ਚ ਰਾਜਸੀ ਤੇ ਧਾਰਮਿਕ ਆਗੂਆਂ ਦੀ ਅਗਵਾਈ 'ਚ ਵੱਡੀ ਗਿਣਤੀ 'ਚ ਲੋਕਾਂ ਵੱਲੋਂ ਸ਼ਹਿਰ 'ਚ ਰੋਸ ਮਾਰਚ ਕੀਤਾ ਗਿਆ ਅਤੇ ਕਈ ਖੁੱਲੀਆਂ ਦੁਕਾਨਾਂ ਨੂੰ ਬੰਦ ਵੀ ਕਰਵਾਇਆ | ਇਸ ਉਪਰੰਤ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਦੀ ਅਗਵਾਈ 'ਚ ਕਾਂਗਰਸੀਆਂ ਵੱਲੋਂ ਤਹਿਸੀਲ ਚੌਕ 'ਚ ਰੋਸ ਪ੍ਰਦਰਸ਼ਨ ਕੀਤਾ ਅਤੇ ਐਸ.ਡੀ.ਐਮ ਰਾਹੀਂ ਭਾਰਤ ਦੇ ਰਾਸਟਰਪਤੀ ਨੂੰ ਮੰਗ ਪੱਤਰ ਭੇਜਿਆ ਤੇ ਹਲਕਾ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਦੀ ਅਗਵਾਈ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਤਹਿਸੀਲ ਚੌਕ 'ਚ ਧਰਨਾ ਦਿੱਤਾ | ਇਸ ਤੋਂ ਇਲਾਵਾ ਸੈਂਟਰਲ ਬਾਲਮੀਕਿ ਸਭਾ ਦੇ ਆਗੂ ਗੇਜਾ ਰਾਮ ਦੀ ਅਗਵਾਈ 'ਚ ਲੋਕਾਂ ਵੱਲੋਂ ਲੁਧਿਆਣਾ-ਮੋਗਾ ਮਾਰਗ ਉੱਪਰ ਰੋਸ ਧਰਨਾ ਦੇ ਕੇ ਆਵਾਜਾਈ ਠੱਪ ਕੀਤੀ ਗਈ | ਜਗਰਾਉਂ 'ਚ ਹੋਏ ਰੋਸ ਪ੍ਰਦਰਸ਼ਨ 'ਚ ਇਨਕਲਾਬੀ ਕੇਂਦਰ ਦੇ ਆਗੂ ਕੰਵਲਜੀਤ ਖੰਨਾ, ਕੌਾਸਲਰ ਕਰਮਜੀਤ ਕੈਂਥ, ਕੌਾਸਲਰ ਦਵਿੰਦਰਜੀਤ ਸਿੰਘ ਸਿੱਧੂ, ਅਜਮੇਰ ਸਿੰਘ ਢੋਲਣ, ਗੁਰਮੇਲ ਸਿੰਘ ਕੈਲੇ, ਸਾਜਨ ਮਲਹੋਤਰਾ, ਮਨੀ ਗਰਗ, ਅਮਰਨਾਥ ਕਲਿਆਣ, ਸਰਪੰਚ ਬਲਵੀਰ ਸਿੰਘ ਮਲਕ, ਕੁਲਦੀਪ ਸਿੰਘ ਘਾਗੂ, ਜਗਜੀਤ ਸਿੰਘ ਜੱਗੀ, ਰਛਪਾਲ ਸਿੰਘ ਗਾਲਿਬ, ਸੁਤੀਸ਼ ਕੁਮਾਰ ਪੱਪੂ, ਜਥੇਦਾਰ ਇੰਦਰਜੀਤ ਸਿੰਘ ਲਾਂਬਾ, ਪ੍ਰਧਾਨ ਅਮਰਜੀਤ ਸਿੰਘ ਰਸੂਲਪੁਰ, ਮਾ: ਰਣਜੀਤ ਸਿੰਘ ਹਠੂਰ, ਚਮਕੌਰ ਸਿੰਘ ਬੁਜਗਰ ਆਦਿ ਹਾਜ਼ਰ ਸਨ |
ਪੰਜਾਬ ਬੰਦ ਦੇ ਸੱਦੇ ਤਹਿਤ ਵੱਖ-ਵੱਖ ਸਿਆਸੀ ਧਿਰਾਂ ਵਲੋਂ ਨਲਵਾ ਚੌਾਕ ਵਿਖੇ ਧਰਨਾ ਮਾਰਿਆ
ਕੇਂਦਰ ਅਤੇ ਦਿੱਲੀ ਸਰਕਾਰ ਕੀਤੀ ਗਲਤੀ ਨੂੰ ਸਵੀਕਾਰੇ-ਆਗੂ
ਰਾਏਕੋਟ, (ਬਲਵਿੰਦਰ ਸਿੰਘ ਲਿੱਤਰ , ਸੁੁਸ਼ੀਲ)-ਦਿੱਲੀ ਦੇ ਤੁਗਲਕਾਬਾਦ ਖੇਤਰ ਵਿਚ ਭਗਤ ਰਵਿਦਾਸ ਜੀ ਦੇ ਨਾਲ ਸਬੰਧਤ ਮੰਦਿਰ ਨੂੰ ਦਿੱਲੀ ਸਰਕਾਰ ਵਲੋਂ ਢਾਹੇ ਜਾਣ ਦੇ ਰੋਸ ਵਜੋਂ ਅੱਜ ਰਾਏਕੋਟ ਵਿਖੇ ਕਾਂਗਰਸ, ਅਕਾਲੀ ਦਲ, ਲੋਕ ਇਨਸਾਫ਼ ਪਾਰਟੀ, ਬਸਪਾ ਅਤੇ ਖੱਬੇ ਪੱਖੀਆਂ ਵਲੋਂ ਪੰਜਾਬ ਬੰਦ ਦੇ ਦਿੱਤੇ ਸੱਦੇ ਤਹਿਤ ਸ਼ਹਿਰ ਦੇ ਕਾਰੋਬਾਰ ਬੰਦ ਕਰਵਾ ਕੇ ਹਰੀ ਸਿੰਘ ਨਲਵਾ ਚੌਾਕ ਰਾਏਕੋਟ ਵਿਖੇ ਰੋਸ ਵਜੋਂ ਧਰਨਾ ਦਿੱਤਾ | ਇਸ ਧਰਨੇ ਦੌਰਾਨ ਵਿਧਾਇਕ ਜਗਤਾਰ ਸਿੰਘ ਹਿੱਸੋਵਾਲ, ਜਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਅੰਤਿ੍ਗ ਕਮੇਟੀ, ਸੁਖਪਾਲ ਸਿੰਘ ਗੋਂਦਵਾਲ ਦਫਤਰ ਇੰਚਾਰਜ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ, ਲਖਵਿੰਦਰ ਸਿੰਘ ਸਪਰਾ ਸੂਬਾ ਜਨਰਲ ਸਕੱਤਰ ਕਾਂਗਰਸ, ਪ੍ਰਭਜੋਤ ਸਿੰਘ ਧਾਲੀਵਾਲ ਪ੍ਰਧਾਨ ਯੂਥ ਅਕਾਲੀ ਦਲ ਲੁਧਿਆਣਾ, ਸੋਹਨ ਸਿੰਘ ਬੁਰਜ ਨਕਲੀਆਂ ਮੈਂਬਰ ਬਲਾਕ ਸੰੰਮਤੀ, ਸਰਪੰਚ ਪਰਮਜੀਤ ਸਿੰਘ ਟੂਸੇ, ਪ੍ਰੀਤਮ ਸਿੰਘ ਰਟੌਲ ਹਲਕਾ ਇੰਚਾਰਜ ਲੋਕ ਇਨਸਾਫ ਪਾਰਟੀ, ਲੇਬਰ ਯੂਨੀਅਨ ਦੇ ਆਗੂ ਅਵਤਾਰ ਸਿੰਘ ਤਲਵੰਡੀ, ਰਾਜ ਜਸਵੰਤ ਸਿੰਘ ਜੋਗਾ ਤਲਵੰਡੀ, ਜਥੇਦਾਰ ਹਰਚੰਦ ਸਿੰਘ ਬੜੂੰਦੀ, ਗਿਆਨੀ ਸੁਖਵਿੰਦਰ ਸਿੰਘ, ਕੌਸਲਰ ਪੱਪੀ ਸਪਰਾ ਆਦਿ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਆਖਿਆ ਕਿ ਸੁਪਰੀਮ ਕੋਰਟ ਅਤੇ ਦਿੱਲੀ ਸਰਕਾਰ ਵਲੋਂ ਭਗਤ ਰਵਿਦਾਸ ਜੀ ਦੇ ਮੰਦਰ ਨੂੰ ਢਾਹ ਕੇ ਸਿੱਖ ਕੌਮ ਅਤੇ ਦਲਿਤ ਸਮਾਜ ਵਿਚ ਗੁੱਸੇ ਦੀ ਲਹਿਰ ਪੈਦਾ ਕੀਤੀ ਹੈ | ਜਿਸ ਨੂੰ ਸਿੱਖ ਕੌਮ ਅਤੇ ਦਲਿਤ ਸਮਾਜ ਬਰਦਾਸ਼ਤ ਨਹੀਂ ਕਰੇਗਾ | ਉਨ੍ਹਾਂ ਦਿੱਲੀ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਮੰਦਰ ਢਾਉਣ ਵਾਲੀ ਜਗ੍ਹਾ ਦੇ ਮਾਮਲੇ ਵਿਚ ਗਲਤੀ ਨਾ ਸਵੀਕਾਰ ਕੀਤੀ ਤਾਂ ਉਹ ਮਜਬੂਰਨ ਸੰਘਰਸ਼ ਨੂੰ ਤੇਜ਼ ਕਰਨਗੇ | ਇਸ ਮੌਕੇ ਡਾ. ਹਰਪਾਲ ਸਿੰਘ ਗਰੇਵਾਲ, ਚੇਅਰਮੈਨ ਇੰਦਰਜੀਤ ਸਿੰਘ ਗੋਂਦਵਾਲ, ਚੇਅਰਮੈਨ ਅਮਰਜੀਤ ਸਿੰਘ ਸਾਹਿਬਾਜਪੁਰਾ, ਰਾਂਝਾ ਸਿੰਘ ਗੋਂਦਵਾਲ, ਸੂਬੇਦਾਰ ਗੁਰਨਾਮ ਸਿੰਘ ਗੋਂਦਵਾਲ, ਜਥੇਦਾਰ ਗੁਰਮੇਲ ਸਿੰਘ ਆਂਡਲੂ, ਪ੍ਰਧਾਨ ਸਤਪਾਲ ਝੋਰੜਾਂ, ਕੈਪਟਨ ਅਮਰ ਸਿੰਘ, ਪੰਚ ਗੁਰਦੇਵ ਕੌਰ, ਪੰਚ ਜਗਦੇਵ ਕੌਰ, ਰੁਪਿੰਦਰ ਕੌਰ ਆਂਡਲੂ ਮੈਂਬਰ ਸੰਮਤੀ, ਕੌਾਸਲਰ ਮੇਹਰ ਚੰਦ, ਸਾਬਕਾ ਕੌਾਸਲਰ ਨਛੱਤਰ ਸਿੰਘ, ਸੰਦੀਪ ਕੌਰ, ਗੁਰਜੀਤ ਸਿੰਘ, ਏਬੰਤ ਜੈਨ, ਦਲੀਪ ਛਿੱਬਰ, ਰਾਜਜਸਵੰਤ ਸਿੰਘ ਜੋਗਾ, ਰਜਿੰਦਰ ਸਿੰਘ, ਗੁਰਮੀਤ ਸਿੰਘ ਐਤਿਆਣਾ ਬਲਾਕ ਪ੍ਰਧਾਨ, ਹਰਪ੍ਰੀਤ ਸਿੰਘ, ਅਮਨਦੀਪ ਸਿੰਘ, ਅਮਰੀਕ ਸਿੰਘ, ਪੂਰਨ ਸਿੰਘ ਸਪਰਾ ਸਮੇਤ ਵੱਡੀ ਗਿਣਤੀ 'ਚ ਦਲਿਤ ਸਮਾਜ ਦੇ ਲੋਕ ਸ਼ਾਮਿਲ ਸਨ |
ਹੰਬੜਾਂ 'ਚ ਰਵਿਦਾਸ ਭਾਈਚਾਰੇ ਵਲੋਂ ਰੋਸ ਧਰਨਾ ਤੇ ਬਾਜ਼ਾਰ ਰਿਹਾ ਬੰਦ
L ਘਮਣੇਵਾਲ, ਸਲੇਮਪੁਰ, ਚਾਵਲਾ, ਨੂਰਪੁਰ ਆਦਿ ਆਗੂਆਂ ਨੇ ਕੀਤਾ ਸੰਬੋਧਨ
ਹੰਬੜਾਂ, (ਜਗਦੀਸ਼ ਸਿੰਘ ਗਿੱਲ)-ਦੇਸ਼ ਦੇ ਹੋਰ ਹਿੱਸਿਆਂ ਵਾਂਗ ਅੱਜ ਕਸਬਾ ਹੰਬੜਾਂ ਵਿਚ ਸ੍ਰੀ ਗੁਰੂ ਰਵਿਦਾਸ ਭਗਤ ਜੀ ਦੇ ਦਿੱਲੀ ਦੇ ਤੁਗਲਕਾਬਾਦ ਵਿਖੇ ਮੰਦਰ ਤੋੜੇ ਜਾਣ ਦੇ ਰੋਸ ਵਜੋਂ ਗੁਰੂ ਰਵਿਦਾਸ ਫੈਡਰੇਸ਼ਨ ਅਤੇ ਮਾਤਾ ਕਲਸਾਂ ਕੇਂਦਰ ਦੀ ਅਗਵਾਈ ਹੇਠ ਸਮੁੱਚੇ ਇਲਾਕਾ ਨਿਵਾਸੀਆਂ ਵਲੋਂ ਲੁਧਿਆਣਾ-ਸਿੱਧਵਾਂ ਬੇਟ ਸੜਕ 'ਤੇ ਮੇਨ ਚੌਾਕ ਵਿਚ ਵਿਸ਼ਾਲ ਧਰਨਾ ਦਿੱਤਾ ਗਿਆ ਅਤੇ ਮੋਦੀ ਸਰਕਾਰ ਿਖ਼ਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਰੋਸ ਵਜੋਂ ਸਮੁੱਚਾ ਹੰਬੜਾਂ ਬਾਜ਼ਾਰ ਬੰਦ ਰੱਖਿਆ ਗਿਆ | ਧਰਨੇ ਨੂੰ ਸੰਬੋਧਨ ਕਰਦਿਆਂ ਗੁਰੁ ਰਵਿਦਾਸ ਫੈਡਰੇਸ਼ਨ ਦੇ ਆਗੂ ਬਲਾਕ ਸੰਮਤੀ ਮੈਂਬਰ ਲਖਵਿੰਦਰ ਸਿੰਘ ਘਮਣੇਵਾਲ, ਸੂਬਾ ਸਕੱਤਰ ਮੇਵਾ ਸਿੰਘ ਸਲੇਮਪੁਰ , ਮਾਤਾ ਕਲਸ਼ਾਂ ਕੇਂਦਰ ਘਮਣੇਵਾਲ ਦੇ ਪ੍ਰਧਾਨ ਗੁਲਜਾਰ ਸਿੰਘ, ਨੰਬਰਦਾਰ ਬਲਵੀਰ ਸਿੰਘ ਕਲੇਰ, ਸਾਬਕਾ ਸਰਪੰਚ ਮਨਜੀਤ ਸਿੰਘ ਘਮਣੇਵਾਲ, ਮੁਲਾਜ਼ਮ ਆਗੂ ਗੁਰਮੁਖ ਸਿੰਘ ਨੂਰਪੁਰ ਬੇਟ ਨੇ ਆਖਿਆ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਦੇਸ਼ ਵਿਚ ਹਿੰਦੂਵਾਦ ਨੂੰ ਉਤਸ਼ਾਹਤ ਕਰਨ ਲਈ ਦੂਸਰੇ ਧਰਮਾਂ ਅਤੇ ਕੌਮਾ ਦਾ ਖਿਲਵਾੜ ਕੀਤਾ ਜਾ ਰਿਹਾ ਹੈ | ਕਾਂਗਰਸ ਦੇ ਸੂਬਾ ਸਕੱਤਰ ਭੁਪਿੰਦਰਪਾਲ ਸਿੰਘ ਚਾਵਲਾ ਨੇ ਵੀ ਮੰਦਰ ਤੋੜੇ ਜਾਣ ਦੀ ਘਟਨਾਂ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ | ਇਸ ਮੌਕੇ ਸਰਪੰਚ ਅਲਬੇਲ ਸਿੰਘ ਘਮਣੇਵਾਲ, ਪਰਵਿੰਦਰ ਸਿੰਘ ਨੇਤਾ, ਪੰਚ ਹਰਪਾਲ ਸਿੰਘ ਫੌਜੀ, ਬਾਬਾ ਮਹਿੰਦਰ ਸਿੰਘ ਕਲੋਨੀਆਂ, ਪੰਚ ਬਲਵਿੰਦਰ ਸਿੰਘ ਹੰਬੜਾਂ, ਸਾਬਕਾ ਸਰਪੰਚ ਛਿੰਦਰ ਸਿੰਘ ਭੱਠਾਧੂਹਾ,ਅਮਰ ਸਿੰਘ ਭੱਠਾਧੂਹਾ, ਦੀਦਾਰ ਸਿੰਘ ਘਮਣੇਵਾਲ, ਪੰਚ ਹਰਗੋਪਾਲ ਸਿੰਘ, ਫੌਜੀ ਹਰਪਾਲ ਸਿੰਘ ਗੁਰੂ, ਪੰਚ ਹਰਦਿਆਲ ਸਿੰਘ ਵਲੀਪੁਰ, ਨੰਬਰਦਾਰ ਗੁਰਚਰਨ ਸਿੰਘ ਚਰਨਾਂ, ਪ੍ਰੇਮ ਸਿੰਘ ਘਮਣੇਵਾਲ, ਰਾਜਿੰਦਰ ਸਿੰਘ ਵਰਮਾ, ਪਰਮਜੀਤ ਸਿੰਘ ਫੌਜੀ ਪੁੜੈਣ, ਮਨਪ੍ਰੀਤ ਸਿੰਘ, ਹਰਨਾਮ ਸਿੰਘ, ਕੈਪਟਨ ਬਲਜੀਤ ਸਿੰਘ ਚੱਕ, ਡਾ. ਮਸਤਾਨ ਸਿੰਘ ਚੱਕ ਅਤੇ ਹੋਰ ਲੋਕ ਵੱਡੀ ਗਿਣਤੀ 'ਚ ਮੌਜੂਦ ਸਨ |
ਦਲਿਤ ਭਾਈਚਾਰੇ ਵਲੋਂ ਕੀਤਾ ਗਿਆ ਰੋਸ ਮਾਰਚ ਸ਼ਾਂਤੀਪੂਰਵਕ ਨੇਪਰੇ ਚੜਿ੍ਹਆ
ਸਿੱਧਵਾਂ ਬੇਟ, (ਜਸਵੰਤ ਸਿੰਘ ਸਲੇਮਪੁਰੀ)-ਗੁਰੂ ਰਵਿਦਾਸ ਦੀ ਯਾਦ ਵਿਚ ਦਿੱਲੀ ਵਿਖੇ ਸਥਿੱਤ ਪੁਰਾਤਨ ਮੰਦਰ ਨੂੰ ਢਾਹੁਣ ਵਿਰੁੱਧ ਦਲਿਤ ਭਾਈ ਚਾਰੇ ਦਾ ਗੁੱਸਾ ਅੱਜ ਸੜਕਾਂ 'ਤੇ ਆ ਗਿਆ | ਜਿਸ ਦਾ ਪੂਰੇ ਬੇਟ ਇਲਾਕੇ ਵਿਚ ਅਸਰ ਵੇਖਣ ਨੂੰ ਮਿਲਿਆ | ਸੜਕਾਂ 'ਤੇ ਆਵਾਜਾਈ ਬਹੁਤ ਘੱਟ ਸੀ ਅਤੇ ਕਸਬੇ ਅੰਦਰ ਕੋਈ ਵੀ ਸਰਕਾਰੀ ਜਾਂ ਪ੍ਰਾਈਵੇਟ ਬੱਸ ਦੀ ਐਾਟਰੀ ਨਹੀਂ ਹੋਈ | ਜਥੇਬੰਦੀਆਂ ਨੇ ਸਥਾਨਿਕ ਕਸਬੇ ਦੇ ਕਿਸ਼ਨਪੁਰਾ ਚੌਕ ਵਿਚ ਧਰਨਾ ਲਗਾਕੇ ਕੁਝ ਸਮੇਂ ਲਈ ਜਲੰਧਰ-ਜਗਰਾਉਂ ਮਾਰਗ ਬੰਦ ਕਰ ਦਿੱਤਾ | ਉਪਰੰਤ ਜਥੇਬੰਦੀਆਂ ਵਲੋਂ ਪਿੰਡ ਸਲੇਮਪੁਰਾ ਦੇ ਸਾਬਕਾ ਸਰਪੰਚ ਰਾਜਵਿੰਦਰ ਸਿੰਘ ਹੈਪੀ ਦੀ ਅਗਵਾਈ ਹੇਠ ਕਸਬੇ ਦੇ ਮੁੱਖ ਬਾਜ਼ਾਰ ਵਿਚ ਰੋਸ ਮਾਰਚ ਕੱਢਿਆ ਅਤੇ ਬਾਜ਼ਾਰ ਨੂੰ ਮੁਕੰਮਲ ਤੌਰ 'ਤੇ ਬੰਦ ਕਰਵਾ ਦਿੱਤਾ | ਇਸ ਮੌਕੇ ਧਰਨੇ ਵਿਚ ਸ਼ਾਮਿਲ ਕੁਝ ਲੋਕਾਂ ਨਾਲ ਕੁਝ ਦੁਕਾਨਦਾਰਾਂ ਦੀ ਤੂੰ ਤੂੰ-ਮੈਂ ਮੈਂ ਵੀ ਹੋਈ ਪਰ ਥਾਣਾ ਸਿੱਧਵਾਂ ਬੇਟ ਦੇ ਮੁਖੀ ਇੰਸ: ਨਿਸ਼ਾਨ ਸਿੰਘ ਦੀ ਅਗਵਾਈ ਹੇਠ ਰੋਸ ਮਾਰਚ ਦੇ ਨਾਲ ਚੱਲ ਰਹੀ ਪੁਲਿਸ ਟੁਕੜੀ ਨੇ ਮਾਹੌਲ ਨੂੰ ਸ਼ਾਂਤ ਕਰਵਾ ਦਿੱਤਾ | ਇਸ ਮੌਕੇ ਸਾਬਕਾ ਸਰਪੰਚ ਰਾਜਵਿੰਦਰ ਸਿੰਘ ਨੇ ਧਰਨੇ ਵਿਚ ਸ਼ਾਮਿਲ ਹੋਣ ਲਈ ਸਾਰੀਆਂ ਜਥੇਬੰਦੀਆਂ ਅਤੇ ਵੱਖ-ਵੱਖ ਧਰਮਾਂ ਦੇ ਲੋਕਾਂ ਦਾ ਧੰਨਵਾਦ ਕੀਤਾ | ਇਸ ਮੌਕੇ ਡਾ. ਜਗਜੀਤ ਸਿੰਘ, ਸੁਖਵਿੰਦਰ ਸਿੰਘ ਸੁਖਾ, ਜਥੇਦਾਰ ਮੋਹਣ ਸਿੰਘ, ਡਾ. ਜਗਰੂਪ ਸਿੰਘ, ਬਲਦੇਵ ਸਿੰਘ, ਕੰਵਲ ਖਰਾਦੀਆ, ਜਸਵਿੰਦਰ ਸਿੰਘ ਭੁਮਾਲ, ਸੁਖਜੀਤ ਸਿੰਘ ਤਿਹਾੜਾ, ਕਰਨੈਲ ਸਿੰਘ, ਪ੍ਰੀਤਮ ਸਿੰਘ ਆਦਿ ਵੀ ਆਪਣੇ ਸਾਥੀਆਂ ਨਾਲ ਮੌਜੂਦ ਸਨ |
ਰਵਿਦਾਸ ਮੰਦਿਰ ਢਾਹੇ ਜਾਣ 'ਤੇ ਪੰਜਾਬ ਬੰਦ ਨੂੰ ਹਲਵਾਰਾ 'ਚ ਭਰਵਾਂ ਸਮਰਥਨ
ਹਲਵਾਰਾ, (ਭਗਵਾਨ ਢਿੱਲੋਂ)-ਦਿੱਲੀ ਤੁਗਲਕਾਬਾਦ ਵਿਖੇ ਰਵਿਦਾਸ ਮੰਦਿਰ ਢਾਹੇ ਜਾਣ ਵਿਰੱੁਧ ਪੰਜਾਬ ਬੰਦ ਨੂੰ ਸਫ਼ਲ ਬਨਾਉਣ ਦੇ ਮਨੋਰਥ ਹਿੱਤ ਦਲਿਤ ਸਮਾਜ ਵਲੋਂ ਗੁਰਦੁਆਰਾ ਟਿੱਬਾ ਸਾਹਿਬ ਸਾਹਮਣੇ ਲੁਧਿਆਣਾ-ਬਠਿੰਡਾ ਸੜਕ ਮਾਰਗ 'ਤੇ ਵਿਸ਼ਾਲ ਰੋਸ ਧਰਨਾ ਲਾਇਆ ਗਿਆ | ਸਾਰੇ ਬੁਲਾਰਿਆਂ ਨੇ ਇਕ ਮੱਤ ਹੁੰਦਿਆਂ ਕਿਹਾ ਕਿ ਭਾਜਪਾ ਸਰਕਾਰ ਦਾ ਘੱਟ ਗਿਣਤੀਆਂ ਨੂੰ ਦਬਾਉਣ ਦਾ ਗੁਪਤ ਏਜੰਡਾ ਬਾਹਰ ਆ ਗਿਆ | ਰਵਿਦਾਸ ਮੰਦਿਰ ਢਾਹ ਕੇ ਰਵਿਦਾਸੀਆ ਵਰਗ ਨੂੰ ਇਕ ਵਾਰ ਫਿਰ ਨੀਵਾਂ ਦਿਖਾ ਕੇ ਉਨ੍ਹਾਂ ਦੇ ਹਿਰਦਿਆਂ ਨੂੰ ਵਲੂੰਧਰ ਕੇ ਰੱਖ ਦਿੱਤਾ ਹੈ | ਮੰਨੂਵਾਦੀ ਹਿੰਦੂਤਵ ਤਾਕਤਾਂ ਫਿਰ ਸਿਰ ਚੁੱਕ ਕੇ ਦਲਿਤ ਸਮਾਜ ਨੂੰ ਦਬਾਉਣ ਲਈ ਘਿਨਾਉਣੇ ਹੱਥਕੰਡੇ ਵਰਤ ਰਹੀਆਂ ਹਨ | ਜਿਨ੍ਹਾਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਕੇਂਦਰ ਸਰਕਾਰ ਦੂਹਰੇ ਮਾਪਦੰਡ ਵਰਤ ਕੇ ਇਕ ਪਾਸੇ ਤਾਂ ਰਾਮ ਮੰਦਿਰ ਬਨਾਉਣ ਲਈ ਹੱਥਕੰਡੇ ਵਰਤ ਰਹੀ ਹੈ | ਹੁਣ ਦਲਿਤ ਸਮਾਜ ਜਾਗਰੂਕ ਹੋ ਗਿਆ ਹੈ | ਇਸ ਸਮੇਂ ਮੰਨੂਵਾਦੀ ਸੋਚ ਮੁਰਦਾਬਾਦ ਅਤੇ ਮੋਦੀ ਸਰਕਾਰ ਮੁਰਦਾਬਾਦ ਤੇ ਅਕਾਸ਼ ਗੂੰਜਾਊ ਨਾਅਰੇ ਲਗਾਏ ਗਏ |
ਕਾਰੋਬਾਰੀ ਦੁਕਾਨਾਂ ਬੰਦ 'ਤੇ ਸੜਕੀ ਆਵਾਜਾਈ ਠੱਪ ਰਹੀ
ਮੁੱਲਾਂਪੁਰ-ਦਾਖਾ, (ਨਿਰਮਲ ਸਿੰਘ ਧਾਲੀਵਾਲ)-ਤੁਗਲਕਾਬਾਦ (ਦਿੱਲੀ) ਵਿਖੇ ਭਗਤ ਗੁਰੂ ਰਵਿਦਾਸ ਮੰਦਰ ਢਾਹੇ ਜਾਣ 'ਤੇ ਮੂਰਤੀ ਹਟਾਏ ਜਾਣ ਵਿਰੁੱਧ ਰਵਿਦਾਸ ਭਾਈਚਾਰੇ ਦੇ ਸੰਤ-ਮਹਾਪੁਰਸ਼ਾਂ ਤੇ ਮੁਖੀਆ ਵਲੋਂ ਸਰਕਾਰ ਦੁਆਰਾ ਕਬਜ਼ੇ ਹੇਠ ਲਈ ਜ਼ਮੀਨ ਮੁੜ ਵਾਪਸ ਦੇਣ 'ਤੇ ਮੰਦਰ ਦੀ ਮੁੜ ਉਸਾਰੀ ਨੂੰ ਲੈ ਕੇ ਪੰਜਾਬ ਬੰਦ ਦਾ ਸਥਾਨਕ ਕਸਬੇ ਅੰਦਰ ਪੂਰਾ ਅਸਰ ਵੇਖਣ ਨੂੰ ਮਿਲਿਆ | ਸ੍ਰੀ ਗੁਰੂ ਰਵਿਦਾਸ ਫੈਡਰੇਸ਼ਨ ਅਤੇ ਡਾ: ਬੀ.ਆਰ ਅੰਬੇਡਕਰ ਮਿਸ਼ਨ ਵੈੱਲਫੇਅਰ ਸੁਸਾਇਟੀ ਦੇ ਨਾਲ ਪਿੰਡਾਂ ਦੀਆ ਰਵਿਦਾਸ ਕਮੇਟੀਆ ਵਲੋਂ ਸਥਾਨਿਕ ਕਸਬੇ ਦੇ ਮੁੱਖ ਚੌਕ ਵਿਚ ਸ਼ਾਂਤੀ ਪੂਰਵਕ ਧਰਨਾ ਦਿਨ ਭਰ ਜਾਰੀ ਰੱਖਿਆ | ਸ਼ਾਂਤਮਈ ਧਰਨੇ ਨੂੰ ਸੰਬੋਧਨ ਕਰਦਿਆਂ ਰਵਿਦਾਸ ਫੈਡਰੇਸ਼ਨ ਦੇ ਪ੍ਰਧਾਨ ਗੁਰਮੁਖ ਸਿੰਘ ਨੇ ਕਿਹਾ ਕਿ ਦਿੱਲੀ ਵਿਕਾਸ ਅਥਾਰਟੀ (ਡੀ.ਡੀ.ਏ) ਵਲੋਂ ਕੀਤੇ ਕੇਸ ਦੀ ਸੁਣਵਾਈ ਵਾਲੇ ਅਦਾਲਤੀ ਫ਼ੈਸਲੇ ਦੀ ਆੜ ਹੇਠ ਸਰਕਾਰ ਵਲੋਂ ਦਲਿਤ ਲੋਕਾਂ ਨਾਲ ਧੱਕਾ ਕੀਤਾ ਗਿਆ | ਗੁਰੂ ਰਵਿਦਾਸ ਫੈਡਰੇਸ਼ਨ ਵਲੋਂ ਹੋਰ ਜਥੇਬੰਦੀਆ ਨੂੰ ਨਾਲ ਲੈ ਕੇ ਸ਼ਾਂਤਮਈ ਧਰਨੇ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਸ਼ਹਿਰੀ ਪ੍ਰਧਾਨ ਅਮਰਜੀਤ ਸਿੰਘ ਮੁੱਲਾਂਪੁਰ, ਕਾਂਗਰਸ ਦੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕੁਲਦੀਪ ਸਿੰਘ ਬੱਦੋਵਾਲ, ਸ਼੍ਰੋਮਣੀ ਅਕਾਲੀ ਦਲ (ਅ) ਦੇ ਸਰਕਲ ਦਾਖਾ ਪ੍ਰਧਾਨ ਬੇਅੰਤ ਸਿੰਘ ਦਾਖਾ, ਬਹੁਜਨ ਸਮਾਜ ਪਾਰਟੀ ਆਗੂ ਮਸਤਾਨ ਸਿੰਘ ਚੱਕ, ਸੀ. ਪੀ. ਆਈ. (ਐੱਮ) ਆਗੂ ਭਜਨ ਸਿੰਘ ਦਾਖਾ, ਲੋਕ ਇਨਸਾਫ ਪਾਰਟੀ ਵਲੋਂ ਸੁਰਿੰਦਰਪਾਲ ਸਿੰਘ ਮੁੱਲਾਂਪੁਰ, ਸੰਮਤੀ ਮੈਂਬਰ ਲਖਵਿੰਦਰ ਸਿੰਘ ਘਮਣੇਵਾਲ ਹੋਰਨਾਂ ਵਲੋਂ ਗੁਰੂ ਰਵਿਦਾਸ ਮੰਦਰ ਨੂੰ ਲੈ ਕੇ ਸਰਕਾਰ ਨੂੰ ਮੁੜ ਵਿਚਾਰ ਦੀ ਅਪੀਲ ਕੀਤੀ | ਇਸ ਸਮੇਂ ਰਵਿਦਾਸ ਫੈਡਰੇਸ਼ਨ ਦੇ ਮੀਤ ਪ੍ਰਧਾਨ ਪ੍ਰੇਮ ਸਿੰਘ ਲੀਲ੍ਹ, ਜਰਨੈਲ ਸਿੰਘ ਖੱਟੜਾ, ਸੂਬਾ ਸਕੱਤਰ ਮੇਵਾ ਸਿੰਘ ਸਲੇਮਪੁਰਾ, ਡਾ: ਰੁਪਿੰਦਰ ਸਿੰਘ ਰੂਪੀ ਸੁਧਾਰ, ਸਰਪੰਚ ਸੁਰਿੰਦਰ ਸਿੰਘ ਕੈਲਪੁਰ, ਮਾਸਟਰ ਬਲਦੇਵ ਸਿੰਘ ਮੁੱਲਾਂਪੁਰ, ਗੁਰਮੀਤ ਸਿੰਘ ਰਾਣਾ ਜੋਧਾਂ, ਤਰਲੋਕ ਸਿੰਘ ਮੁੱਲਾਂਪੁਰ, ਪੰਚ ਬਲੌਰ ਸਿੰਘ ਮੁੱਲਾਂਪੁਰ, ਸੁਰਿੰਦਰ ਸਿੰਘ ਕੇ.ਡੀ ਮੁੱਲਾਂਪੁਰ, ਸੁਖਦੇਵ ਸਿੰਘ ਹੈਪੀ ਮੁੱਲਾਂਪੁਰ, ਸੂਬੇਦਾਰ ਕਰਮਜੀਤ ਸਿੰਘ ਕਲੇਰ, ਬਲਦੇਵ ਸਿੰਘ ਕਲੇਰ, ਟਹਿਲ ਸਿੰਘ ਜਾਂਗਪੁਰ, ਡਾ: ਹਰਦੀਪ ਸਿੰਘ ਪਮਾਲ, ਹਰਪ੍ਰੀਤ ਸਿੰਘ ਥਰੀਕੇ, ਹੋਰਨਾਂ ਵਲੋਂ ਡੀ.ਡੀ.ਏ, ਕੇਂਦਰ ਅਤੇ ਦਿੱਲੀ ਸਰਕਾਰ ਿਖ਼ਲਾਫ਼ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਰਵਿਦਾਸ ਭਾਈਚਾਰੇ ਨਾਲ ਖਿਲਵਾੜ ਸਹਿਣ ਨਹੀ ਹੋਵੇਗਾ |
ਬੇਟ ਇਲਾਕੇ 'ਚ ਬੱਸ ਸੇਵਾ ਤੇ ਬਾਜ਼ਾਰ ਰਹੇ ਬੰਦ
ਹੰਬੜਾਂ, (ਜਗਦੀਸ਼ ਸਿੰਘ ਗਿੱਲ)-ਸ੍ਰੀ ਗੁਰੁ ਰਵਿਦਾਸ ਜੀ ਦੇ ਦਿੱਲੀ ਦੇ ਤੁਗਲਕਾਬਾਦ ਵਿਖੇ ਮੰਦਿਰ ਤੋੜੇ ਜਾਣ ਦੇ ਰੋਸ ਵਜੋਂ ਕਸਬਾ ਹੰਬੜਾਂ 'ਚ ਰਵਿਦਾਸ ਫੈਡਰੇਸ਼ਨ ਅਤੇ ਹੋਰ ਜਥੇਬੰਦੀਆਂ ਅਤੇ ਸੰਗਤਾਂ ਵਲੋਂ ਆਈ ਬੰਦ ਦੀ ਕਾਲ 'ਤੇ ਦੁਕਾਨਾਂ ਅਤੇ ਬੱਸ ਸਰਵਿਸ ਪੂਰਨ ਤੌਰ 'ਤੇ ਬੰਦ ਰਹੀ | ਬਜ਼ਾਰ ਅਤੇ ਬੱਸ ਸਰਵਿਸ ਬੰਦ ਹੋਣ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ | ਹੰਬੜਾਂ ਚੌਾਕੀ ਇੰਚਾਰਜ ਹਰਮੇਸ਼ ਸਿੰਘ ਵਲੋਂ ਕਿਸੇ ਤਰ੍ਹਾਂ ਦੀ ਹੁੱਲੜਬਾਜ਼ੀ ਨੂੰ ਰੋਕਣ ਲਈ ਮੇਨ ਚੌਾਕ ਵਿਚ ਪੁਲਿਸ ਪਾਰਟੀ ਨਾਲ ਬਜ਼ਾਰ ਵਿਚ ਗਸ਼ਤ ਕੀਤੀ ਗਈ ਅਤੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦੇ ਹੋਏ ਮਹੌਲ ਸ਼ਾਂਤਮਈ ਬਣਾਈ ਰੱਖਿਆ | ਕਾਂਗਰਸ ਦੇ ਸੂਬਾ ਸਕੱਤਰ ਮਨਜੀਤ ਸਿੰਘ ਹੰਬੜਾਂ, ਸਰਪੰਚ ਰਣਜੋਧ ਸਿੰਘ ਜੱਗਾ ਨੇ ਵੀ ਮੋਦੀ ਸਰਕਾਰ ਵਲੋਂ ਮੰਦਰ ਤੋੜੇ ਜਾਣ ਦੀ ਨਿਖੇਧੀ ਕੀਤੀ ਅਤੇ ਲੋਕਾਂ ਨੂੰ ਭਾਈਚਾਰਕ ਸਾਂਝ ਬਣਾਏ ਰੱਖਣ ਦੀ ਅਪੀਲ ਕੀਤੀ |
ਪੰਜਾਬ ਬੰਦ ਦੇ ਸੱਦੇ ਦੌਰਾਨ ਦਲਿਤ ਭਾਈਚਾਰੇ ਵਲੋਂ ਆਵਾਜਾਈ ਠੱਪ
L ਸਵੇਰ ਸਮੇਂ ਖੁੱਲਿ੍ਹਆ ਬਾਜ਼ਾਰ ਬਾਅਦ 'ਚ ਬੰਦ ਕਰਵਾਇਆ
ਗੁਰੂਸਰ ਸੁਧਾਰ, (ਬਲਵਿੰਦਰ ਸਿੰਘ ਧਾਲੀਵਾਲ)-ਗੁਰੂ ਰਵਿਦਾਸ ਦਾ ਨਵੀਂ ਦਿੱਲੀ ਦੇ ਤੁਗਲਕਾਬਾਦ ਸਥਿਤ ਮੰਦਰ ਢਾਹੇ ਜਾਣ ਦੇ ਿਖ਼ਲਾਫ਼ ਅੱਜ ਦਿੱਤੇ ਗਏ ਬੰਦ ਦੇ ਸੱਦੇ ਨੂੰ ਭਾਵੇਂ ਕਿ ਸਵੇਰ ਸਮੇਂ ਕਸਬਾ ਗੁਰੂਸਰ ਸੁਧਾਰ 'ਚ ਕੋਈ ਹੁੰਗਾਰਾ ਨਾ ਮਿਲਿਆ ਪ੍ਰੰਤੂ ਬਾਅਦ ਦੁਪਹਿਰ ਵੱਡੀ ਗਿਣਤੀ ਵਿਚ ਨੌਜਵਾਨਾਂ ਵਲੋਂ ਬਾਜ਼ਾਰ ਵਿਚ ਰੋਸ ਮਾਰਚ ਕੱਢਦਿਆਂ ਦੁਕਾਨਾਂ ਬੰਦ ਕਰਵਾ ਦਿੱਤੀਆਂ ਗਈਆਂ | ਕਸਬੇ ਦੇ ਅੱਬੂਵਾਲ ਚੌਕ ਵਿਚ ਭਗਤ ਰਵਿਦਾਸ ਯਾਦਗਾਰੀ ਕਮੇਟੀਆਂ ਨਵੀਂ ਅਬਾਦੀ ਅਕਾਲਗੜ੍ਹ ਤੇ ਅਕਾਲਗੜ੍ਹ ਵਲੋਂ ਸਾਬਕਾ ਸੈਨਿਕ ਵੈੱਲਫੇਅਰ ਐਸੋਸ਼ੀਏਸ਼ਨ ਤੇ ਵੱਖ-ਵੱਖ ਹਮਖਿਆਲ ਜਥੇਬੰਦੀਆਂ ਨਾਲ ਮਿਲ ਕੇ ਲੁਧਿਆਣਾ-ਬਠਿੰਡਾ ਰਾਜਮਾਰਗ 'ਤੇ ਧਰਨਾ ਸ਼ੁਰੂ ਕਰ ਦਿੱਤਾ ਗਿਆ ਜੋ ਕਿ ਖ਼ਬਰ ਲਿਖੇ ਜਾਣ ਤੱਕ (3 ਵਜੇ) ਵੀ ਜਾਰੀ ਸੀ | ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਜਿਥੇ ਕੇਂਦਰ ਦੀ ਮੋਦੀ ਸਰਕਾਰ ਿਖ਼ਲਾਫ਼ ਨਾਅਰੇਬਾਜੀ ਕੀਤੀ ਉਥੇ ਦੇਸ਼ ਦੀ ਸਰਬ ਉੱਚ ਅਦਾਲਤ ਸੁਪਰੀਮ ਕੋਰਟ ਦੀ ਭੂਮਿਕਾ 'ਤੇ ਵੀ ਸਵਾਲ ਉਠਾਏ | ਧਰਨਾਕਾਰੀਆਂ ਨੇ ਇਸ ਨੂੰ ਦੇਸ਼ ਅੰਦਰ ਘੱਟ ਗਿਣਤੀਆਂ 'ਤੇ ਹੋ ਰਹੇ ਹਮਲਿਆਂ ਦੀ ਇਕ ਕੜੀ ਵਜੋਂ ਦੱਸਦਿਆਂ ਕਿਹਾ ਕਿ ਦਲਿਤ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ |
ਗੁਰੂ ਰਵਿਦਾਸ ਮੰਦਰ ਢਾਹੁਣ 'ਤੇ ਰੋਸ ਵਜੋਂ ਧਰਨਾ
ਰਾਏਕੋਟ, (ਬਲਵਿੰਦਰ ਸਿੰਘ ਲਿੱਤਰ)-ਭਗਤ ਰਵਿਦਾਸ ਜੀ ਦੇ ਮੰਦਰ ਨੂੰ ਢਾਉਣ ਦੇ ਮਾਮਲੇ ਸਬੰਧੀ ਦਲਿਤ ਸਮਾਜ ਵਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਸੀ | ਜਿਸ ਤਹਿਤ ਪਿੰਡ ਲੰਮਾ ਦੀ ਸੰਗਤ ਵਲੋਂ ਰਾਏਕੋਟ-ਜਗਰਾੳਾੁ ਰੋਡ ਜਾਮ ਕਰਕੇ ਧਰਨਾ ਦਿੱਤਾ ਗਿਆ | ਇਸ ਮੌਕੇ ਸਿੱਖ ਸੰਗਤਾਂ ਅਤੇ ਦਲਿਤ ਸਮਾਜ ਦੇ ਆਗੂਆਂ ਨੇ ਦੱਸਿਆ ਕਿ ਦਿੱਲੀ ਦੇ ਤੁਗਲਕਾਬਾਦ ਇਲਾਕੇ ਵਿਚ ਦਿੱਲੀ ਸਰਕਾਰ ਵਲੋਂ ਸੁਪਰੀਮ ਕੋਰਟ ਦੇ ਫੈਸਲੇ ਤੇ ਇਹ ਕਾਰਵਾਈ ਕਰਕੇ ਸਿੱਖ ਕੌਮ ਦੇ ਹਿਰਦਿਆਂ ਨੂੰ ਬਲੂੰਧਰਿਆਂ ਹੈ | ਜਿਸ ਦੀ ਦਲਿਤ ਸਮਾਜ ਅਤੇ ਸਿੱਖ ਕੌਮ ਵਲੋਂ ਸਖ਼ਤ ਨਿਖੇਧੀ ਕੀਤੀ ਜਾਂਦੀ ਹੈ | ਇਸ ਮੌਕੇ ਸਰਪੰਚ ਅਮਨਦੀਪ ਸਿੰਘ ਲੰਮੇ, ਹਰਬੰਸ ਸਿੰਘ, ਸਤਪਾਲ ਸਿੰਘ, ਜਸਵੰਤ ਸਿੰਘ (ਸਾਰੇ ਪੰਚ) ਨੰਬਰਦਾਰ ਜਰਨੈਲ ਸਿੰਘ, ਬਲਵੀਰ ਸਿੰਘ ਢਿੱਲੋਂ, ਜਸਵਿੰਦਰ ਸਿੰਘ ਬੱਲਾ, ਜਗਰੂਪ ਸਿੰਘ, ਸੁਖਦੇਵ ਸਿੰਘ, ਸਤਨਾਮ ਸਿੰਘ, ਹਰਵਿੰਦਰ ਸਿੰਘ, ਅਮਰ ਸਿੰਘ, ਅਵਤਾਰ ਸਿੰਘ ਤਾਰੀ, ਮੱਘਰ ਸਿੰਘ, ਜੰਗ ਸਿੰਘ, ਜੋਗਿੰਦਰ ਸਿੰਘ, ਰੋਸ਼ਨ ਲਾਲ ਆਦਿ ਹਾਜ਼ਰ ਸਨ |
ਰਾਏਕੋਟ, (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ-ਲੁਧਿਆਣਾ ਰੋਡ 'ਤੇ ਪਿੰਡ ਨੂਰਪੁਰਾ ਵਿਖੇ ਗੁਰੂ ਰਵਿਦਾਸ ਜੀ ਦੇ ਮੰਦਰ ਢਾਹੁਣ ਦੇ ਰੋਸ ਵਜੋਂ ਪੰਜਾਬ ਬੰਦ ਦੇ ਸੱਦੇ ਤਹਿਤ ਪਿੰਡ ਵਾਸੀਆਂ ਤੇ ਬਾਬਾ ਭਰਪੂਰ ਸਿੰਘ ਮੁੱਖ ਸੇਵਾਦਾਰ ਸੰਤ ਬਿਰਧ ਆਸ਼ਰਮ ਵਾਲਿਆਂ ਨੇ ਸ਼ਾਂਤੀ ਪੂਰਵਕ ਧਰਨਾ ਦਿੱਤਾ |
ਲੁਧਿਆਣਾ-ਫ਼ਿਰੋਜ਼ਪੁਰ ਰੋਡ 'ਤੇ ਇਯਾਲੀ ਥਰੀਕੇ ਚੌਕ ਵਿਖੇ ਆਵਾਜਾਈ ਜਾਮ
L ਧਰਨੇ ਪ੍ਰਦਰਸ਼ਨ ਦੌਰਾਨ ਪੁਲਿਸ ਵੀ ਰਹੀ ਹਾਜ਼ਰ
ਇਯਾਲੀ/ਥਰੀਕੇ, (ਰਾਜ ਜੋਸ਼ੀ)-ਗੁਰੂ ਰਵਿਦਾਸ ਦੇ ਤੁਗਲਕਾਬਾਦ ਦਿੱਲੀ ਸਥਿਤ ਮੰਦਿਰ ਨੂੰ ਢਾਹੇ ਜਾਣ ਦੇ ਰੋਸ ਵਜੋਂ ਰਵੀਦਾਸ ਭਾਈਚਾਰੇ ਦੇ ਲੋਕਾਂ ਵਲੋਂ 13 ਅਗਸਤ ਨੂੰ ਦਿੱਤੇ ਪੰਜਾਬ ਬੰਦ ਦੇ ਸੱਦੇ 'ਤੇ ਭਾਈਚਾਰੇ ਦੇ ਸਮਰਥਨ ਵਿਚ ਆਏ ਕਾਂਗਰਸ, ਲੋਕ ਇਨਸਾਫ਼ ਪਾਰਟੀ, ਅਕਾਲੀ ਦਲ ਬਾਦਲ ਅਤੇ ਹੋਰ ਜਥੇਬੰਦੀਆਂ ਨੇ ਅੱਜ ਸਥਾਨਕ ਇਯਾਲੀ ਥਰੀਕੇ ਚੌਕ (ਲੁਧਿਆਣਾ-ਫ਼ਿਰੋਜ਼ਪੁਰ ਰੋਡ) ਵਿਖੇ ਕੇਂਦਰ ਦੀ ਮੋਦੀ ਸਰਕਾਰ ਅਤੇ ਦਿੱਲੀ ਦੇ ਕੇਜਰੀਵਾਲ ਸਰਕਾਰ ਦੇ ਵਿਰੁੱਧ ਧਰਨਾ ਲਾ ਕੇ ਪੂਰਨ ਰੂਪ ਵਿਚ ਆਵਾਜਾਈ ਬੰਦ ਰੱਖੀ ਗਈ ¢ ਇਸ ਮੌਕੇ ਸੰਨੀ ਕੈਂਥ ਨੇ ਮੋਦੀ ਸਰਕਾਰ ਮੁਰਦਾਬਾਦ ਦੇ ਨਾਅਰੇ ਲਾਉਂਦਿਆਾ ਕਿਹਾ ਕਿ ਇਸ ਦੇਸ਼ ਵਿਚ ਹੁਣ ਇਹ ਲੋਕ ਸਾਡੀਆਂ ਧੀਆਂ ਭੈਣਾਂ ਨਾਲ ਜ਼ਬਰਦਸਤੀਆਂ ਕਰਕੇ, ਸਾਡੇ ਮੰਦਰ ਢਾਹ ਕੇ ਸਾਨੂੰ ਦਬਾਉਣਾ ਚਾਹੁੰਦੇ ਹਨ¢ ਇਸ ਧਰਨੇ ਵਿੱਚ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਜਗਤਾਰ ਸਿੰਘ ਕਾਕਾ ਥਰੀਕੇ, ਸਰਪੰਚ ਦਿਲਬੀਰ ਸਿੰਘ, ਲਿਪ ਦੇ ਪਰਸ ਨਾਰੰਗ, ਜਸਵੰਤ ਸਿੰਘ, ਮਿਠਣ ਸਿੰਘ, ਜਗਦੀਪ ਸਿੰਘ ਥਰੀਕੇ, ਹਰਦੀਪ ਸਿੰਘ ਥਰੀਕੇ, ਪਰਮਿੰਦਰ ਸਿੰਘ ਸਿੰਮੂ, ਅਵਿਨਾਸ਼ ਜੱਸਲ, ਗੁਰਦੇਵ ਸਿੰਘ ਝਾਾਡੇ, ਕੁਲਵੰਤ ਸਿੰਘ, ਸੁਖਵਿੰਦਰ ਸਿੰਘ ਨੇ ਵੀ ਆਪੋ-ਆਪਣੇ ਵਿਚਾਰ ਰੱਖੇ¢ ਸ਼ਾਮ 4-30 ਵਜੇ ਧਰਨਾ ਖ਼ਤਮ ਕਰ ਦਿੱਤਾ ਗਿਆ¢
ਜੋਧਾਂ ਬਜ਼ਾਰ ਮੁਕੰਮਲ ਬੰਦ ਰਿਹਾ-
ਜੋਧਾਂ-ਗੁਰੂ ਰਵਿਦਾਰ ਮਹਾਰਾਜ ਜੀ ਦੇ ਦਿੱਲੀ ਤੁਗਲਕਾਬਾਦ ਖੇਤਰ ਵਿਚ ਮੰਦਰ ਢਾਹੇ ਜਾਣ ਦੇ ਵਿਰੋਧ ਵਿਚ ਦਿੱਤੇ ਬੰਦੇ ਦੇ ਸੱਦੇ 'ਤੇ ਜੋਧਾਂ ਬਜ਼ਾਰ ਮੁਕੰਮਲ ਬੰਦ ਰਿਹਾ ਅਤੇ ਬੱਸ ਆਵਾਜਾਈ ਠੱਪ ਰਹੀ |
ਜੋਧਾਂ ਵਿਖੇ ਵੱਖ-ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਰੋਸ ਪ੍ਰਦਰਸ਼ਨ ਦੌਰਾਨ ਮੋਦੀ ਸਰਕਾਰ ਦਾ ਪੁਤਲਾ ਸਾੜਿਆ
ਜੋਧਾਂ, (ਗੁਰਵਿੰਦਰ ਸਿੰਘ ਹੈਪੀ)-ਦਿੱਲੀ ਦੇ ਤੁਗਲਕਾਬਾਦ ਖੇਤਰ ਵਿੱਚ ਗੁਰੂ ਰਵਿਦਾਸ ਜੀ ਦਾ ਮੰਦਿਰ ਢਾਹੇ ਜਾਣ ਦੇ ਰੋਸ ਵਜੋਂ ਅੱਜ ਦਿੱਤੇ ਪੰਜਾਬ ਬੰਦ ਸੱਦੇ ਦੌਰਾਨ ਗੁਰੂ ਰਵਿਦਾਸ ਫੈਡਰੇਸ਼ਨ ਰਜਿ: ਪੰਜਾਬ ਤੇ ਵੱਖ-ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਜੋਧਾਂ ਵਿਖੇ ਰੋਸ ਭਰਪੂਰ ਪ੍ਰਦਰਸ਼ਨ ਕੀਤਾ ਗਿਆ | ਨਾਰੰਗਵਾਲ ਚੌਕ ਤੋਂ ਸ਼ਹੀਦ ਭਗਤ ਸਿੰਘ ਬੁੱਤ ਤੱਕ ਕੀਤੇ ਗਏ ਰੋਸ ਪ੍ਰਦਰਸ਼ਨ ਦੌਰਾਨ ਕੇਂਦਰ ਦੀ ਮੋਦੀ ਸਰਕਾਰ ਿਖ਼ਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ | ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ 'ਤੇ ਸਥਿਤ ਜੋਧਾਂ ਮੇਨ ਬਜ਼ਾਰ 'ਚ ਧਰਨਾ ਲਗਾਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਮੋਦੀ ਦਾ ਪੁਤਲਾ ਸਾੜਿਆ ਗਿਆ | ਇਸ ਮੌਕੇ ਗੁਰਮੀਤ ਸਿੰਘ ਰਾਣਾ, ਰਣਜੀਤ ਸਿੰਘ ਢੈਪਈ ਬਲਦੇਵ ਸਿੰਘ ਸਰਾਭਾ, ਹਰਨੇਕ ਸਿੰਘ ਗੁੱਜਰਵਾਲ, ਗੁਰਮੀਤ ਸਿੰਘ ਪਮਾਲ, ਰਾਜ ਸਿੰਘ ਪ੍ਰਧਾਨ ਲੋਕਲ ਗੁਰਦੁਆਰਾ ਕਮੇਟੀ ਮਨਸੂਰਾਂ, ਮਨਜੀਤ ਸਿੰਘ ਰਿਟਾ: ਕਾਨੂੰਨਗੋ, ਪ੍ਰਕਾਸ਼ ਸਿੰਘ ਜੋਧਾਂ, ਅਮਰਜੀਤ ਸਿੰਘ ਸਰਕਲ ਪ੍ਰਧਾਨ ਗੁਰੂ ਰਵਿਦਾਸ ਫੈਡਰੇਸ਼ਨ ਬਲਾਕ ਪੱਖੋਵਾਲ, ਗੁਰਮੇਲ ਸਿੰਘ ਮਨਸੂਰਾਂ, ਪਵਿੱਤਰ ਸਿੰਘ ਛੋਕਰਾਂ, ਬਲਵਿੰਦਰ ਸਿੰਘ ਛੋਕਰਾਂ, ਲਾਲ ਸਿੰਘ ਮਨਸੂਰਾਂ, ਬਲਦੇਵ ਸਿੰਘ ਜੋਧਾਂ, ਰਾਜਵਿੰਦਰ ਸਿੰਘ ਚਮਿੰਡਾ, ਰਾਜ ਸਿੰਘ ਰਤਨ, ਦਰਸ਼ਨ ਸਿੰਘ ਬੱਲੋਵਾਲ, ਨਿੱਕਾ ਬੱਲੋਵਾਲ, ਬਲਵੰਤ ਸਿੰਘ ਪਮਾਲ, ਨਾਇਬ ਸਿੰਘ ਜੋਧਾਂ, ਅਵਤਾਰ ਸਿੰਘ, ਕਰਨੈਲ ਸਿੰਘ ਸਹੌਲੀ, ਮਨਦੀਪ ਸਿੰਘ ਫੱਲੇਵਾਲ, ਜਰਨੈਲ ਸਿੰਘ ਰਤਨ, ਕਰਮਜੀਤ ਕੌਰ ਢੈਪਈ, ਲਖਵਿੰਦਰ ਕੌਰ ਢੈਪਈ, ਪ੍ਰਧਾਨ ਇੰਦਰਪਾਲ ਸਿੰਘ ਨਾਰੰਗਵਾਲ, ਨਾਜਰ ਸਿੰਘ ਬੱਲੋਵਾਲ, ਅਮਰਜੀਤ ਸਿੰਘ ਜੋਧਾਂ ਆਦਿ ਹਾਜ਼ਰ ਸਨ |
ਅੱਡਾ ਚੌਾਕੀਮਾਨ ਵਿਖੇ ਰਵਿਦਾਸ ਭਾਈਚਾਰੇ ਵਲੋਂ ਧਰਨਾ ਲਗਾਇਆ
ਚੌਾਕੀਮਾਨ, (ਤੇਜਿੰਦਰ ਸਿੰਘ ਚੱਢਾ)-ਦਿੱਲੀ ਦੇ ਤੁਗਲਕਾਬਾਦ ਸਥਿਤ ਗੁਰੂ ਰਵਿਦਾਸ ਮੰਦਿਰ ਢਾਹੇ ਜਾਣ 'ਤੇ ਮੂਰਤੀ ਹਟਾਏ ਜਾਣ ਦੇ ਵਿਰੁੱਧ ਵਿਚ ਅੱਜ ਅੱਡਾ ਚੌਾਕੀਮਾਨ ਵਿਖੇ ਰਵਿਦਾਸ ਸਪੋਟਰਸ ਕਲੱਬ ਗੁੜੇ ਅਤੇ ਇਲਾਕੇ ਦੀਆਂ ਸੰਗਤਾਂ ਵਲੋਂ ਜਗਰਾਉਂ-ਲੁਧਿਆਣਾ ਮੁੱਖ ਮਾਰਗ ਤੇ ਧਰਨਾ ਲਗਾਇਆ ਗਿਆ | ਇਸ ਮੌਕੇ ਧਰਨਾਕਾਰੀਆਂ ਨੇ ਕੇਂਦਰ ਦੀ ਮੋਦੀ ਸਰਕਾਰ ਿਖ਼ਲਾਫ਼ ਜੰਮ ਕਿ ਨਾਅਰੇਬਾਜੀ ਕੀਤੀ ਤੇ ਕਿਹਾ ਕਿ ਜਦੋਂ ਤੱਕ ਮੰਦਿਰ ਨੂੰ ਨਹੀਂ ਬਣਾਇਆ ਜਾਂਦਾ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ | ਇਸ ਮੌਕੇ ਜਸਮੇਲ ਸਿੰਘ ਜੱਸਾ ਗੁੜੇ, ਸਾਬਕਾ ਸਰਪੰਚ ਚਰਨ ਸਿੰਘ ਗੁੜੇ, ਜਗਰੂਪ ਸਿੰਘ, ਗੁਰਜੀਤ ਸਿੰਘ ਬਿੱਲਾ ਚੌਾਕੀਮਾਨ, ਹਰੀ ਸਿੰਘ, ਪਿ੍ਤਪਾਲ ਸਿੰਘ, ਕੁਲਵੰਤ ਸਿੰਘ, ਸੁਖਰਾਜ ਸਿੰਘ, ਗੁਰਜੀਤ ਸਿੰਘ, ਅਮਰੀਕ ਸਿੰਘ, ਪਰਮਜੀਤ ਸਿੰਘ, ਕੁਲਵੰਤ ਸਿੰਘ, ਗੁਰਪ੍ਰੀਤ ਸਿੰਘ, ਜਿੰਦਰ ਸਿੰਘ, ਇੰਦਰਜੀਤ ਸਿੰਘ, ਰਣਜੀਤ ਸਿੰਘ, ਜੱਸਾ ਸਿੰਘ, ਅਮਨਪ੍ਰੀਤ ਸਿੰਘ, ਨਵਤੇਜ ਸਿੰਘ ਮਨਸੂਰਾਂ, ਕੁਲਵੰਤ ਸਿੰਘ ਕਾਂਤੀ, ਵਿਨੋਦ ਕੁਮਾਰ, ਜਸਪ੍ਰੀਤ ਸਿੰਘ ਆਦਿ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ |


ਖ਼ਬਰ ਸ਼ੇਅਰ ਕਰੋ

ਗੁਰੂ ਰਵਿਦਾਸ ਦਾ ਮੰਦਰ ਤੋੜਨਾ ਮੰਦਭਾਗਾ-ਭਾਈ ਗਰੇਵਾਲ

ਜਗਰਾਉਂ, 13 ਅਗਸਤ (ਜੋਗਿੰਦਰ ਸਿੰਘ)-ਪਿਛਲੇ ਦਿਨੀਂ ਦਿੱਲੀ ਅੰਦਰ ਪੰਜ ਸਦੀਆਂ ਪੁਰਾਣਾ ਭਗਤ ਰਵਿਦਾਸ ਜੀ ਦਾ ਧਾਰਮਿਕ ਅਸਥਾਨ ਤੋੜਨਾ ਮੰਦਭਾਗਾ ਹੈ | ਇਸ ਿਖ਼ਲਾਫ਼ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਦੀ ਰਾਜਨੀਤਿਕ ਪਾਰਟੀ ਸ਼ੋ੍ਰਮਣੀ ਅਕਾਲੀ ਦਲ ...

ਪੂਰੀ ਖ਼ਬਰ »

ਉਪਭੋਗਤਾਵਾਂ ਵਲੋਂ ਸੇਵਾ ਕੇਂਦਰ ਦੇ ਆਪ੍ਰੇਟਰਾਂ 'ਤੇ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼

ਸਿੱਧਵਾ ਬੇਟ, 13 ਅਗਸਤ (ਜਸਵੰਤ ਸਿੰਘ ਸਲੇਮਪੁਰੀ)-ਸਥਾਨਕ ਕਸਬੇ ਦੀ ਸਬ-ਤਹਿਸੀਲ ਵਿਚ ਚੱਲ ਰਹੇ ਇਕੋ ਇਕ ਸੇਵਾ ਕੇਂਦਰ ਵਿਚ ਕੰਮ ਕਰ ਰਹੇ ਅਪਰੇਟਰਾਂ ਵਲੋਂ ਉਪਭੋਗਤਾਵਾਂ ਨੂੰ ਬਿਨ੍ਹਾਂ ਵਜ੍ਹਾ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ | ਇਸ ਦੀ ਉਦਹਾਰਣ ਅੱਜ ਉਸ ਸਮੇਂ ਵੇਖਣ ਨੂੰ ...

ਪੂਰੀ ਖ਼ਬਰ »

ਇਨੋਵਾ ਗੱਡੀ ਤੇ ਐਕਟਿਵਾ ਦੀ ਟੱਕਰ 'ਚ ਨੌਜਵਾਨ ਦੀ ਮੌਤ

ਜੋਧਾਂ, 13 ਅਗਸਤ (ਗੁਰਵਿੰਦਰ ਸਿੰਘ ਹੈਪੀ)-ਬੀਤੀ ਰਾਤ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ 'ਤੇ ਰਿਸ਼ਬ ਸਪੀਨਿੰਗ ਮਿੱਲ ਜੋਧਾਂ ਕੋਲ ਇਨੋਵਾ ਤੇ ਐਕਟਿਵਾ ਦੀ ਸਿੱਧੀ ਟੱਕਰ 'ਚ ਐਕਵਿਟਾ ਸਵਾਰ ਦੀ ਮੌਤ ਹੋ ਜਾਣ ਦੀ ਖ਼ਬਰ ਹੈ | ਪੁਲਿਸ ਥਾਣਾ ਜੋਧਾਂ ਦੇ ਇੰਚਾਰਜ ਇੰਦਰਪਾਲ ...

ਪੂਰੀ ਖ਼ਬਰ »

ਚੌਕੀ ਭੰੂਦੜੀ ਵੱਲੋਂ ਨਾਜਾਇਜ਼ ਸ਼ਰਾਬ ਸਮੇਤ ਇਕ ਔਰਤ ਕਾਬੂ

ਭੰੂਦੜੀ, 13 ਅਗਸਤ (ਕੁਲਦੀਪ ਸਿੰਘ ਮਾਨ)-ਚੌਕੀ ਭੰੂਦੜੀ ਦੇ ਇੰਚਾਰਜ ਗੁਰਸੇਵਕ ਸਿੰਘ ਵੱਲੋਂ ਪਿੰਡ ਕੱੁਲਗਹਿਣਾ ਵਿਖੇ ਨਾਜਾਇਜ਼ ਸ਼ਰਾਬ ਸਮੇਤ ਗੁਪਤ ਸੂਚਨਾ ਦੇ ਅਧਾਰ 'ਤੇ 65 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਘਰੋਂ ਇਕ ਔਰਤ ਕਾਬੂ ਕੀਤੀ ਗਈ¢ ਜਿਸ ਦੀ ਪਛਾਣ ਪ੍ਰਕਾਸ਼ ...

ਪੂਰੀ ਖ਼ਬਰ »

ਰਾਏਕੋਟ ਵਿਖੇ ਰੋਸ ਪ੍ਰਦਰਸ਼ਨ ਦੌਰਾਨ ਅਕਾਲੀ ਤੇ ਕਾਂਗਰਸ ਪਾਰਟੀ ਨੂੰ ਸਾਂਝਾ ਧਰਨਾ ਰਾਸ ਨਾ ਆਇਆ

ਰਾਏਕੋਟ, 13 ਅਗਸਤ (ਬਲਵਿੰਦਰ ਸਿੰਘ ਲਿੱਤਰ)-ਪੰਜਾਬ ਬੰਦ ਦੇ ਸੱਦੇ ਤਹਿਤ ਸਮੁੱਚੀਆਂ ਸਿਆਸੀ ਪਾਰਟੀਆਂ ਵਲੋਂ ਰਾਏਕੋਟ ਸ਼ਹਿਰ ਦੇ ਪ੍ਰਮੁੱਖ ਚੌਕ ਹਰੀ ਸਿੰਘ ਨਲਵਾ ਵਿਖੇ ਸਾਂਝੇ ਤੌਰ 'ਤੇ ਰੋਸ ਪ੍ਰਦਰਸ਼ਨ ਕਰਨ ਲਈ ਧਰਨਾ ਦਿੱਤਾ ਗਿਆ ਸੀ | ਜਿਸ ਦੌਰਾਨ ਸੱਤਾਧਾਰੀ ਪਾਰਟੀ ...

ਪੂਰੀ ਖ਼ਬਰ »

ਬਾਇਰ ਕੰਪਨੀ ਵਲੋਂ ਰਾਏਕੋਟ ਵਿਖੇ ਕਿਸਾਨ ਮਿਲਣੀ ਸਮਾਗਮ ਕਰਵਾਇਆ

ਰਾਏਕੋਟ, 13 ਅਗਸਤ (ਬਲਵਿੰਦਰ ਸਿੰਘ ਲਿੱਤਰ)-ਬਾਇਰ ਕਰੋਪ ਸਾਇੰਸ ਵਲੋਂ ਹੋਟਲ ਏ-9 ਰਾਏਕੋਟ ਵਿਖੇ ਕਿਸਾਨ ਮਿਲਣੀ ਪ੍ਰੋਗਰਾਮ ਕਰਵਾਇਆ ਗਿਆ | ਇਸ ਮੌਕੇ ਬਾਇਰ ਕਰੋਪ ਸਾਇੰਸ ਵਲੋਂ ਸ੍ਰੀ ਸੰਜੀਵ ਸਹਿਗਲ ਰਿਜਨਲ ਮੈਨੇਜਰ, ਸ੍ਰੀ ਚੰਦਰ ਸੇਖਰ ਰਿਜਨਲ ਮੈਨੇਜਰ, ਸ੍ਰੀ ਸੰਵੀਨ ...

ਪੂਰੀ ਖ਼ਬਰ »

ਸੰਵਿਧਾਨਿਕ ਉੱਚਤਾ ਿਖ਼ਲਾਫ਼ ਕੋਈ ਹੁੱਲੜਬਾਜ਼ੀ ਨਾ ਹੋਵੇ-ਐੱਸ.ਐੱਸ.ਪੀ ਗੋਇਲ

ਮੁੱਲਾਂਪੁਰ-ਦਾਖਾ, 13 ਅਗਸਤ (ਨਿਰਮਲ ਸਿੰਘ ਧਾਲੀਵਾਲ)-ਤੁਗਲਕਾਬਾਦ (ਦਿੱਲੀ) ਵਿਖੇ ਗੁਰੂ ਰਵਿਦਾਸ ਮੰਦਰ ਢਾਹੇ ਜਾਣ 'ਤੇ ਮੂਰਤੀ ਹਟਾਏ ਜਾਣ ਬਾਅਦ ਅੱਜ ਪੰਜਾਬ ਬੰਦ ਦੇ ਸੱਦੇ ਉੱਪਰ ਵੱਖ-ਵੱਖ ਧਾਰਮਿਕ, ਸਮਾਜਿਕ ਜਥੇਬੰਦੀਆ ਵਲੋਂ ਮੰਡੀ ਮੁੱਲਾਂਪੁਰ ਮੁੱਖ ਚੌਕ ਵਿਚ ...

ਪੂਰੀ ਖ਼ਬਰ »

ਪਿੰਡ ਢੱਟ ਵਿਖੇ 9ਵਾਂ ਸੱਭਿਆਚਾਰਕ ਮੇਲਾ ਤੇ ਭੰਡਾਰਾ 7 ਸਤੰਬਰ ਨੂੰ ਕਰਵਾਇਆ

ਚੌਾਕੀਮਾਨ, 13 ਅਗਸਤ (ਤੇਜਿੰਦਰ ਸਿੰਘ ਚੱਢਾ)-ਗ੍ਰਾਮ ਪੰਚਾਇਤ, ਐੱਨ.ਆਰ.ਆਈ ਵੀਰ ਤੇ ਸਮੂਹ ਨਿਵਾਸੀ ਪਿੰਡ ਢੱਟ ਦੇ ਸਹਿਯੋਗ ਨਾਲ ਬਾਬਾ ਬਿਸ਼ਨ ਸਿੰਘ ਢੱਟ ਦੀ ਯਾਦ ਨੂੰ ਸਮਰਪਿਤ ਕਰਵਾਇਆ ਜਾ ਰਿਹਾ 9ਵਾਂ ਸੱਭਿਆਚਾਰਕ ਮੇਲਾ ਤੇ ਭੰਡਾਰੇ ਦੀਆਂ ਤਾਰੀਕਾ ਦਾ ਐਲਾਨ ਕੀਤਾ | ...

ਪੂਰੀ ਖ਼ਬਰ »

ਸ਼ਾਂਤੀ ਦੇਵੀ ਮੈਮੋਰੀਅਲ ਪਬਲਿਕ ਹਾਈ ਸਕੂਲ ਵਿਖੇ ਤੀਆਂ-ਤੀਜ ਦਾ ਤਿਉਹਾਰ ਮਨਾਇਆ

ਸਿੱਧਵਾਂ ਬੇਟ, 13 ਅਗਸਤ (ਜਸਵੰਤ ਸਿੰਘ ਸਲੇਮਪੁਰੀ)-ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਸ਼ਾਂਤੀ ਦੇਵੀ ਮੈਮੋਰੀਅਲ ਪਬਲਿਕ ਹਾਈ ਸਕੂਲ ਸਿੱਧਵਾਂ ਬੇਟ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਤੀਆਂ ਦਾ ਤਿਉਹਾਰ ਬੜੀ ਖੁਸ਼ੀ ਅਤੇ ਚਾਅ ਨਾਲ ਮਨਾਇਆ ਗਿਆ | ਤੀਆਂ ਦਾ ...

ਪੂਰੀ ਖ਼ਬਰ »

ਸੀ. ਆਈ. ਏ. ਪੁਲਿਸ ਵਲੋਂ ਹੈਰੋਇਨ ਤੇ ਨਸ਼ੀਲੀਆਂ ਗੋਲੀਆਂ ਸਮੇਤ ਤਿੰਨ ਕਾਬੂ

100 ਗ੍ਰਾਮ ਹੈਰੋਇਨ, 750 ਨਸ਼ੀਲੀਆਂ ਗੋਲੀਆਂ 'ਤੇ ਨਕਦੀ ਬਰਾਮਦ ਮੁੱਲਾਂਪੁਰ-ਦਾਖਾ, 13 ਅਗਸਤ (ਨਿਰਮਲ ਸਿੰਘ ਧਾਲੀਵਾਲ)-ਲੁਧਿਆਣਾ ਦਿਹਾਤੀ ਪੁਲਿਸ ਕਪਤਾਨ ਸੰਦੀਪ ਗੋਇਲ ਵਲੋਂ ਨਸ਼ਾ ਤਸਕਰਾਂ ਿਖ਼ਲਾਫ਼ ਸਖ਼ਤੀ ਦੇ ਅਦੇਸ਼ਾਂ ਨਾਲ ਪੁਲਿਸ ਵਲੋਂ ਸਮੈਕ, ਹੈਰੋਇਨ ਤੇ ਹੋਰ ...

ਪੂਰੀ ਖ਼ਬਰ »

ਡੀ.ਐੱਸ.ਪੀ ਬੈਂਸ ਦੀ ਅਗਵਾਈ 'ਚ ਦਾਖਾ ਪੁਲਿਸ ਵਲੋਂ ਫਲੈਗ ਮਾਰਚ

ਮੁੱਲਾਂਪੁਰ-ਦਾਖਾ, 13 ਅਗਸਤ (ਨਿਰਮਲ ਸਿੰਘ ਧਾਲੀਵਾਲ)-ਐੱਸ.ਐੱਸ.ਪੀ ਲੁਧਿਆਣਾ ਦਿਹਾਤੀ ਵਲੋਂ 15 ਅਗਸਤ ਆਜ਼ਾਦੀ ਦਿਵਸ ਸਮਾਰੋਹ ਦੇ ਮੱਦੇਨਜ਼ਰ ਅਮਨ-ਸ਼ਾਂਤੀ ਬਣਾਈ ਰੱਖਣ ਅਤੇ ਲੋਕਾਂ ਨੂੰ ਪੂਰੀ ਸੁਰੱਖਿਆ, ਭੈਅ ਮੁਕਤ ਕਰਨ ਲਈ ਪੁਲਿਸ ਸਬ-ਡਵੀਜ਼ਨ ਇੰਚਾਰਜ ਨੂੰ ਜਾਰੀ ...

ਪੂਰੀ ਖ਼ਬਰ »

ਸਵੱਦੀ ਕਲਾਂ ਸਕੂਲ ਦੇ ਪਿ੍ੰਸੀਪਲ ਮੈਡਮ ਜਸਬੀਰ ਕੌਰ ਨੇ ਅਹੁਦਾ ਸੰਭਾਲਣ ਸਮੇਂ ਸਕੂਲ 'ਚ ਬੂਟਾ ਲਗਾਇਆ

ਚੌਾਕੀਮਾਨ, 13 ਅਗਸਤ (ਤੇਜਿੰਦਰ ਸਿੰਘ ਚੱਢਾ)-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸਵੱਦੀ ਕਲਾਂ ਦੇ ਪਿ੍ੰਸੀਪਲ ਦਾ ਅਹੁਦਾ ਮੈਡਮ ਜਸਬੀਰ ਕੌਰ ਨੇ ਸੰਭਾਲਿਆ | ਇਸ ਮੌਕੇ ਪਿ੍ੰਸੀਪਲ ਮੈਡਮ ਜਸਬੀਰ ਕੌਰ ਨੇ ਅਹੁਦਾ ਸੰਭਾਲਣ ਸਮੇਂ ਸਕੂਲ ਵਿਚ ਬੂਟਾ ਲਗਾਇਆ | ਇਸ ਮੌਕੇ ...

ਪੂਰੀ ਖ਼ਬਰ »

ਖੇਡ ਗਰਾਊਾਡ ਕਮ-ਪਾਰਕ ਦਾਖਾ ਵਿਖੇ ਪਤੰਜ਼ਲੀ ਯੋਗ ਕੈਂਪ ਕੱਲ੍ਹ-ਸੇਠੀ

ਮੁੱਲਾਂਪੁਰ-ਦਾਖਾ, 13 ਅਗਸਤ (ਨਿਰਮਲ ਸਿੰਘ ਧਾਲੀਵਾਲ)-ਯੋਗਾ ਗੁਰੂ ਬਾਬਾ ਰਾਮਦੇਵ ਦੀ ਪਤੰਜ਼ਲੀ ਯੋਗ ਸੇਵਾ ਸੰਮਤੀ ਦੇ ਸੂਬਾ ਪ੍ਰਧਾਨ ਅਨਿਲ ਸੇਠੀ ਦੀ ਟੀਮ ਵਲੋਂ ਰਾਜ ਭਰ 'ਚ ਸੁਤੰਤਰਤਾ ਦਿਵਸ (ਆਜ਼ਾਦੀ ਸਮਾਰੋਹ) ਵੱਖਰੇ ਢੰਗ ਨਾਲ ਮਨਾਇਆ ਜਾ ਰਿਹਾ | ਪਤੰਜ਼ਲੀ ਯੋਗ ...

ਪੂਰੀ ਖ਼ਬਰ »

ਆਜ਼ਾਦੀ ਦਿਹਾੜੇ ਸਬੰਧੀ ਸੁਰੱਖਿਆ ਨੂੰ ਲੈ ਕੇ ਵਿਸ਼ੇਸ਼ ਜਾਂਚ

ਜੋਧਾਂ, 13 ਅਗਸਤ (ਗੁਰਵਿੰਦਰ ਸਿੰਘ ਹੈਪੀ)-15 ਅਗਸਤ ਆਜ਼ਾਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਅਧੀਨ ਪੈਂਦੇ ਥਾਣਾ ਜੋਧਾਂ ਦੇ ਇੰਚਾਰਜ ਇੰਦਰਪਾਲ ਚੌਹਾਨ ਦੀ ਅਗਵਾਈ ਹੇਠ ਪੁਲਿਸ ਵੱਲੋਂ ਵਿਸ਼ੇਸ਼ ਨਾਕਾਬੰਦੀ ਕਰਕੇ ਵਾਹਨਾਂ ਦੀ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX