ਤਾਜਾ ਖ਼ਬਰਾਂ


ਅਫ਼ਗ਼ਾਨਿਸਤਾਨ 'ਚ ਰਾਸ਼ਟਰਪਤੀ ਅਸ਼ਰਫ਼ ਗਨੀ ਦੀ ਰੈਲੀ ਅਤੇ ਅਮਰੀਕੀ ਅੰਬੈਸੀ ਨੇੜੇ ਹੋਏ ਧਮਾਕੇ, ਕਈ ਲੋਕਾਂ ਦੀ ਮੌਤ
. . .  4 minutes ago
ਕਾਬੁਲ, 17 ਸਤੰਬਰ- ਅਫ਼ਗ਼ਾਨਿਸਤਾਨ 'ਚ ਲੜੀਵਾਰ ਬੰਬ ਧਮਾਕਿਆਂ ਦੀ ਖ਼ਬਰ ਸਾਹਮਣੇ ਆਈ ਹੈ। ਪਹਿਲਾ ਧਮਾਕਾ ਪਰਵਾਨ ਸੂਬੇ 'ਚ ਹੋਇਆ। ਧਮਾਕਾ ਉਸ ਸਮੇਂ ਹੋਇਆ, ਜਦੋਂ ਅਫ਼ਗ਼ਾਨਿਸਤਾਨ...
ਮਕਾਨ ਮਾਲਕ ਵੱਲੋਂ ਕਿਰਾਏ 'ਤੇ ਰਹਿੰਦੀ ਔਰਤ ਅਤੇ ਉਸ ਦੀ ਬੱਚੀ ਦੀ ਹੱਤਿਆ
. . .  12 minutes ago
ਵੇਰਕਾ, 17 ( ਪਰਮਜੀਤ ਸਿੰਘ ਬੱਗਾ)- ਪੁਲਿਸ ਥਾਣਾ ਮੋਹਕਮਪੁਰਾ ਖੇਤਰ ਦੇ ਇਲਾਕੇ ਨਿਊ ਪ੍ਰੀਤ ਨਗਰ 'ਚ ਅੱਜ ਸਵੇਰੇ ਤੜਕੇ ਇੱਕ ਮਕਾਨ ਮਾਲਕ ਔਰਤ ਵੱਲੋਂ ਉਸੇ ਘਰ 'ਚ ਕਿਰਾਏ 'ਤੇ ਰਹਿੰਦੀ ਔਰਤ...
ਸੀ.ਬੀ.ਆਈ ਨੇ ਕ੍ਰਿਸਚੀਅਨ ਮਿਸ਼ੇਲ ਤੋਂ ਪੁੱਛਗਿੱਛ ਦੇ ਲਈ ਅਦਾਲਤ ਤੋਂ ਮੰਗੀ ਇਜਾਜ਼ਤ
. . .  about 1 hour ago
ਨਵੀਂ ਦਿੱਲੀ, 17 ਸਤੰਬਰ - ਅਗਸਤਾ ਵੈਸਟਲੈਂਡ ਹੈਲੀਕਾਪਟਰ ਖ਼ਰੀਦ ਮਾਮਲੇ 'ਚ ਕਥਿਤ ਤੌਰ 'ਤੇ ਵਿਚੋਲੀਏ ਦੀ ਭੂਮਿਕਾ ਨਿਭਾਉਣ ਵਾਲੇ ਕ੍ਰਿਸਚੀਅਨ ਮਿਸ਼ੇਲ ਤੋਂ ਪੁੱਛਗਿੱਛ ਦੇ ਲਈ ਸੀ.ਬੀ.ਆਈ ਨੇ ਦਿੱਲੀ ਦੀ ਰਾਉਜ ...
ਬੇਰੁਜ਼ਗਾਰ ਈ. ਟੀ. ਟੀ. ਅਧਿਆਪਕਾਂ ਨੇ ਸਿੱਖਿਆ ਮੰਤਰੀ ਦੇ ਸ਼ਹਿਰ 'ਚ ਫੂਕੀਆਂ ਆਪਣੀਆਂ ਡਿਗਰੀਆਂ
. . .  about 1 hour ago
ਸੰਗਰੂਰ, 17 ਸਤੰਬਰ (ਧੀਰਜ ਪਸ਼ੋਰੀਆ)- ਆਪਣੀਆਂ ਮੰਗਾਂ ਦੀ ਪੂਰਤੀ ਲਈ ਪਿਛਲੇ 14 ਦਿਨਾਂ ਤੋਂ ਸਿੱਖਿਆ ਮੰਤਰੀ ਦੇ ਸ਼ਹਿਰ 'ਚ ਸੰਘਰਸ਼ ਕਰ ਰਹੇ ਬੇਰੁਜ਼ਗਾਰ ਟੈੱਟ ਪਾਸ ਈ. ਟੀ. ਟੀ. ਅਧਿਆਪਕਾਂ...
ਸੜਕ ਹਾਦਸੇ ਦੌਰਾਨ ਵਿਦਿਆਰਥੀ ਦੀ ਮੌਤ
. . .  about 1 hour ago
ਭਿੰਡੀ ਸੈਦਾਂ , 17 ਸਤੰਬਰ (ਪ੍ਰਿਤਪਾਲ ਸਿੰਘ ਸੂਫ਼ੀ)-ਸਕੂਲ ਤੋਂ ਛੁੱਟੀ ਲੈ ਕੇ ਘਰ ਆ ਰਹੇ ਵਿਦਿਆਰਥੀ ਦੀ ਬੱਸ ਦੀ ਲਪੇਟ 'ਚ ਆਉਣ ਕਾਰਨ ਦਰਦਨਾਕ ਮੌਤ ਹੋ ਜਾਣ ਦਾ ਸਮਾਚਾਰ...
ਪ੍ਰਵਾਸੀ ਮਜ਼ਦੂਰ ਦੇ 10 ਸਾਲਾ ਬੱਚੇ ਦੀ ਹੱਤਿਆ
. . .  about 1 hour ago
ਸ੍ਰੀ ਮੁਕਤਸਰ ਸਾਹਿਬ, 17 ਸਤੰਬਰ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਰੁਪਾਣਾ ਵਿਖੇ ਇੱਕ 10 ਸਾਲਾ ਬੱਚੇ ਦੀ ਹੱਤਿਆ ਕੀਤੇ ਜਾਣ ਦੀ ਖ਼ਬਰ ਪ੍ਰਾਪਤ ਹੋਈ...
550ਵੇਂ ਪ੍ਰਕਾਸ਼ ਪੁਰਬ ਸੰਬੰਧੀ ਸ਼੍ਰੋਮਣੀ ਕਮੇਟੀ ਅਤੇ ਰੰਧਾਵਾ ਵਿਚਾਲੇ ਹੋਈਆਂ ਵਿਚਾਰਾਂ
. . .  about 2 hours ago
ਅੰਮ੍ਰਿਤਸਰ, 17 ਸਤੰਬਰ (ਜਸਵੰਤ ਸਿੰਘ ਜੱਸ)- ਅੱਜ ਇੱਥੇ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਪੰਜ ਮੈਂਬਰੀ ਤਾਲਮੇਲ ਕਮੇਟੀ ਦੀ ਬੈਠਕ ਹੋਈ। ਬੈਠਕ ਉਪਰੰਤ ਸਾਂਝੀ ਪ੍ਰੈੱਸ ਕਾਨਫ਼ਰੰਸ ਦੌਰਾਨ ਸ਼੍ਰੋਮਣੀ...
ਦਰਦਨਾਕ ਸੜਕ ਹਾਦਸੇ 'ਚ ਤਿੰਨ ਲੋਕਾਂ ਦੀ ਮੌਤ
. . .  about 2 hours ago
ਡਮਟਾਲ, 17 ਸਤੰਬਰ (ਰਾਕੇਸ਼ ਕੁਮਾਰ)- ਤਹਿਤ-ਕਪਾੜੀ ਮੋੜ ਨੇੜੇ ਅੱਜ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਇੱਕ ਮਹਿੰਦਰਾ ਪਿਕਅਪ ਗੱਡੀ...
ਅਮਰੀਕਾ ਦੇ ਅਲਾਸਕਾ 'ਚ ਭੂਚਾਲ ਦੇ ਝਟਕੇ ਮਹਿਸੂਸ
. . .  about 2 hours ago
ਵਾਸ਼ਿੰਗਟਨ, 17 ਸਤੰਬਰ- ਅਮਰੀਕਾ ਦੇ ਅਲਾਸਕਾ 'ਚ ਮੰਗਲਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ । ਅਮਰੀਕਾ ਦੇ ਭੂ-ਵਿਗਿਆਨ ਵਿਭਾਗ ਦੇ ਅਨੁਸਾਰ, ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 5.4 ਮਾਪੀ ਗਈ...
ਪੁਲਿਸ ਤੋ ਤੰਗ ਆ ਕੇ ਪਾਣੀ ਵਾਲੀ ਟੈਂਕੀ 'ਤੇ ਚੜ੍ਹਿਆ ਕਿਸਾਨ
. . .  about 2 hours ago
ਭਗਤਾ ਭਾਈਕਾ, 17 ਸਤੰਬਰ (ਸੁਖਪਾਲ ਸਿੰਘ ਸੋਨੀ)- ਪਿੰਡ ਦਿਆਲਪੁਰਾ ਭਾਈਕਾ ਵਿਖੇ ਅੱਜ ਸਵੇਰੇ ਇੱਕ ਕਿਸਾਨ ਪੁਲਿਸ ਤੋਂ ਤੰਗ ਆ ਕੇ ਪਿੰਡ ਦੀ ਪਾਣੀ ਵਾਲੀ ਟੈਂਕੀ ਉੱਪਰ ਚੜ੍ਹ ਗਿਆ ...
ਸੀ.ਬੀ.ਆਈ. ਦੇ ਸਾਹਮਣੇ ਪੇਸ਼ ਨਹੀਂ ਹੋਏ ਕੋਲਕਾਤਾ ਪੁਲਿਸ ਦੇ ਸਾਬਕਾ ਕਮਿਸ਼ਨਰ ਰਾਜੀਵ ਕੁਮਾਰ
. . .  about 3 hours ago
ਨਵੀਂ ਦਿੱਲੀ, 17 ਸਤੰਬਰ - ਸੀ.ਬੀ.ਆਈ ਦੇ ਸੂਤਰਾਂ ਦੇ ਮੁਤਾਬਿਕ ਸੀ.ਬੀ.ਆਈ ਨੇ ਕੋਲਕਾਤਾ ਪੁਲਿਸ ਨੇ ਸਾਬਕਾ ਕਮਿਸ਼ਨਰ ਰਾਜੀਵ ਕੁਮਾਰ ਨੂੰ ਅੱਜ (ਮੰਗਲਵਾਰ) ਸਵੇਰੇ 10 ਵਜੇ ਪੇਸ਼ ...
550ਵੇਂ ਪ੍ਰਕਾਸ਼ ਪੁਰਬ ਸੰਬੰਧੀ ਸ਼੍ਰੋਮਣੀ ਕਮੇਟੀ ਅਤੇ ਸੁਖਜਿੰਦਰ ਰੰਧਾਵਾ ਵਿਚਾਲੇ ਬੈਠਕ
. . .  about 3 hours ago
ਅੰਮ੍ਰਿਤਸਰ, 17 ਸਤੰਬਰ (ਜਸਵੰਤ ਸਿੰਘ ਜੱਸ, ਰਾਜੇਸ਼ ਕੁਮਾਰ ਸੰਧੂ)- ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚਾਲੇ...
ਸਿੱਖਿਆ ਵਿਭਾਗ ਵੱਲੋਂ ਪੀ.ਈ.ਐਸ ਗਰੁੱਪ-ਏ ਕਾਡਰ ਦੇ ਅਧਿਕਾਰੀਆਂ ਦੀਆਂ ਬਦਲੀਆਂ ਅਤੇ ਤੈਨਾਤੀਆਂ
. . .  about 2 hours ago
ਅੰਮ੍ਰਿਤਸਰ, 17 ਸਤੰਬਰ (ਸੁਰਿੰਦਰ ਪਾਲ ਸਿੰਘ ਵਰਪਾਲ)- ਸਿੱਖਿਆ ਵਿਭਾਗ ਵੱਲੋਂ ਪੀ.ਈ.ਐਸ (ਸਕੂਲ ਤੇ ਇੰਨਸਪੈਕਸ਼ਨ) ਗਰੁੱਪ-ਏ ਕਾਡਰ ਦੇ ਅਧਿਕਾਰੀਆਂ ਬਦਲੀਆਂ ...
ਪਾਕਿ 'ਚ ਡਾਕਟਰੀ ਦੀ ਪੜ੍ਹਾਈ ਕਰ ਰਹੀ ਹਿੰਦੂ ਵਿਦਿਆਰਥਣ ਦਾ ਕਤਲ
. . .  about 1 hour ago
ਅੰਮ੍ਰਿਤਸਰ, 17 ਸਤੰਬਰ (ਸੁਰਿੰਦਰ ਕੋਛੜ)- ਪਾਕਿਸਤਾਨ ਦੇ ਸੂਬਾ ਸਿੰਧ ਦੇ ਘੋਟਕੀ ਸ਼ਹਿਰ 'ਚ ਮੈਡੀਕਲ ਦੀ ਪੜ੍ਹਾਈ ਕਰ ਰਹੀ ਇੱਕ ਹਿੰਦੂ ਵਿਦਿਆਰਥਣ ਦਾ ਗਲਾ ਘੁੱਟ ਕੇ ਹੱਤਿਆ ਕੀਤੇ...
ਤੇਜ਼ਧਾਰ ਹਥਿਆਰ ਨਾਲ ਵਿਅਕਤੀ ਦਾ ਕਤਲ
. . .  about 2 hours ago
ਘਨੌਰ, 17 ਸਤੰਬਰ(ਬਲਜਿੰਦਰ ਸਿੰਘ ਗਿੱਲ) - ਪਿੰਡ ਪਿੱਪਲ ਮੰਘੌਲੀ ਦੇ ਵਸਨੀਕ ਰਣਵੀਰ ਸਿੰਘ(45) ਦੀ ਲੰਘੀ ਰਾਤ ਤੇਜ਼ਧਾਰ ਹਥਿਆਰ ਨਾਲ ਹੱਤਿਆ ਕਰਨ ਦਾ ਮਾਮਲਾ ਸਾਹਮਣੇ...
ਪ੍ਰਧਾਨ ਮੰਤਰੀ ਮੋਦੀ ਨੇ ਕੀਤੀ ਨਰਮਦਾ ਨਦੀ ਦੀ ਪੂਜਾ
. . .  about 4 hours ago
ਜਨਮ ਦਿਨ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਬਟਰਫਲਾਈ ਗਾਰਡਨ 'ਚ ਉਡਾਈਆਂ ਤਿਤਲੀਆਂ
. . .  about 4 hours ago
ਨਾਭਾ ਵਿਖੇ ਸਖ਼ਤ ਸੁਰੱਖਿਆ ਵਾਲੀ ਜੇਲ੍ਹ ਅੰਦਰ ਹਵਾਲਾਤੀ ਦੀ ਮੌਤ
. . .  about 4 hours ago
ਸੋਨੀਆ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਜਨਮ ਦਿਨ ਦੀਆਂ ਦਿੱਤੀਆਂ ਵਧਾਈਆਂ
. . .  about 4 hours ago
ਡਾ. ਖੇਮ ਸਿੰਘ ਗਿੱਲ ਦੇ ਦਿਹਾਂਤ 'ਤੇ ਕੈਪਟਨ ਨੇ ਜਤਾਇਆ ਦੁੱਖ
. . .  about 5 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 30 ਸਾਉਣ ਸੰਮਤ 551
ਵਿਚਾਰ ਪ੍ਰਵਾਹ: ਯੁੱਧ ਮਨੁੱਖਤਾ ਲਈ ਸਭ ਤੋਂ ਵੱਡੀ ਮਹਾਂਮਾਰੀ ਹੈ। -ਮਾਰਟਿਨ ਲੂਥਰ

ਸ਼ਹੀਦ ਭਗਤ ਸਿੰਘ ਨਗਰ / ਬੰਗਾ

ਪੂਰਾ ਦਿਨ ਨਵਾਂਸ਼ਹਿਰ ਰਿਹਾ ਮੁਕੰਮਲ ਬੰਦ

ਨਵਾਂਸ਼ਹਿਰ, 13 ਅਗਸਤ (ਗੁਰਬਖਸ਼ ਸਿੰਘ ਮਹੇ/ਹਰਵਿੰਦਰ ਸਿੰਘ)-ਦਿੱਲੀ ਦੇ ਤੁਗਲਕਾਬਾਦ ਵਿਖੇ ਗੁਰੂ ਰਵਿਦਾਸ ਮੰਦਰ ਢਾਹੇ ਜਾਣ ਦੇ ਵਿਰੋਧ ਵਿਚ ਅੱਜ ਨਵਾਂਸ਼ਹਿਰ ਮੁਕੰਮਲ ਬੰਦ ਰਿਹਾ | ਰਵਿਦਾਸੀਆ ਭਾਈਚਾਰੇ ਦੇ ਲੋਕ ਪਹਿਲਾਂ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਨਵਾਂਸ਼ਹਿਰ ਵਿਖੇ ਇਕੱਠੇ ਹੋਏ | ਇਸ ਉਪਰੰਤ ਸ਼ਹਿਰ ਵਿਚ ਮਾਰਚ ਕਰਕੇ ਸਥਾਨਕ ਚੰਡੀਗੜ੍ਹ ਚੌਾਕ ਵਿਚ ਜਾਮ ਲਾਇਆ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਭੀਮ ਆਰਮੀ ਦੇ ਪ੍ਰਧਾਨ ਚੰਦਰ ਸ਼ੇਖਰ, ਬਸਪਾ ਦੇ ਸੂਬਾ ਜਨਰਲ ਸਕੱਤਰ ਡਾ. ਨਛੱਤਰ ਪਾਲ, ਸਾਬਕਾ ਵਿਧਾਇਕ ਹਰਗੋਪਾਲ ਸਿੰਘ, ਇਫਟੂ ਦੇ ਸੂਬਾਈ ਪ੍ਰੈੱਸ ਸਕੱਤਰ ਜਸਬੀਰ ਦੀਪ, ਮੱਖਣ ਲਾਲ ਚੌਹਾਨ, ਡਾ: ਰਮੇਸ਼ ਕੁਮਾਰ ਬਾਲੀ, ਸੰਤ ਭਾਗ ਸਿੰਘ ਸੰਧਵਾਂ ਤੇ ਸਤੀਸ਼ ਕੁਮਾਰ ਨੇ ਆਖਿਆ ਕਿ ਮੋਦੀ ਸਰਕਾਰ ਨੇ ਗੁਰੂ ਰਵਿਦਾਸ ਮੰਦਰ ਢਾਹ ਕੇ ਰਵਿਦਾਸੀਆ ਭਾਈਚਾਰੇ ਦੀ ਅਣਖ ਨੂੰ ਵੰਗਾਰਿਆ ਹੈ | ਆਗੂਆਂ ਨੇ ਕਿਹਾ ਕਿ ਇਸ ਸਮੇਂ ਸਮੁੱਚੇ ਦਲਿਤ ਭਾਈਚਾਰੇ ਅੰਦਰ ਸਰਕਾਰ ਦੇ ਇਸ ਪੁੱਠੇ ਕਦਮ ਵਿਰੁੱਧ ਤਿੱਖੇ ਰੋਹ ਦੀ ਅੱਗ ਭੜਕੀ ਹੋਈ ਹੈ ਜੋ ਉਸੇ ਹੀ ਥਾਂ ਉੱਤੇ ਰਵਿਦਾਸ ਮੰਦਰ ਦੀ ਨਵੀਂ ਇਮਾਰਤ ਉਸਾਰਕੇ ਅਤੇ ਸਰਕਾਰ ਦੇ ਸਮੁੱਚੇ ਦਲਿਤ ਭਾਈਚਾਰੇ ਕੋਲੋਂ ਮੁਆਫ਼ੀ ਮੰਗਣ ਨਾਲ ਹੀ ਠੰਢੀ ਹੋ ਸਕਦੀ ਹੈ | ਇੱਥੇ ਵਰਨਣਯੋਗ ਹੈ ਕਿ ਪਹਿਲਾਂ ਸਵੇਰੇ 11 ਵਜੇ ਤੱਕ ਸ਼ਹਿਰ ਦੀਆਂ ਅੱਧੀਆਂ 'ਤੋਂ ਵੱਧ ਦੁਕਾਨਾਂ ਖੁੱਲ੍ਹੀਆਂ ਸਨ ਜਿਨ੍ਹਾਂ ਨੂੰ ਮੋਟਰ ਸਾਈਕਲ ਸਵਾਰ ਨੌਜਵਾਨਾਂ ਦੀਆਂ ਟੀਮਾਂ ਨੇ ਸ਼ਹਿਰ ਵਿਚ ਗੇੜਾ ਮਾਰਕੇ ਬੰਦ ਕਰਵਾਇਆ | ਇਸ ਧਰਨੇ ਨੂੰ ਦੇਸ ਰਾਜ ਨੌਰਦ, ਰਛਪਾਲ ਰਾਜੂ, ਸਤਪਾਲ ਲੰਗੜੋਆ, ਕਮਲਜੀਤ ਸਨਾਵਾ, ਮੱਖਣ ਸਿੰਘ ਤਾਹਰਪੁਰੀ, ਚੇਤ ਰਾਮ ਰਤਨ, ਨਿੱਕੂ ਰਾਮ ਜਨਾਗਲ, ਰਮਨ ਕੁਮਾਰ ਮਾਨ, ਰੀਟਾ ਸਿੱਧੂ ਸਲੋਹ, ਰਾਮ ਲੁਭਾਇਆ ਲੱਧੜ, ਡਾ: ਕਮਲਜੀਤ ਕੌਾਸਲਰ, ਸੁਰਿੰਦਰ ਝੱਲੀ, ਬਿੱਟਾ ਸੱਭਰਵਾਲ, ਹਰੀ ਕਿਸ਼ਨ ਬਾਲੀ ਨੇ ਵੀ ਸੰਬੋਧਨ ਕੀਤਾ |
ਦੂਜੇ ਪਾਸੇ ਵਪਾਰ ਮੰਡਲ ਨਵਾਂਸ਼ਹਿਰ, ਸ਼ਿਵ ਸੈਨਾ (ਠਾਕਰੇ) ਤੇ ਵੱਖ-ਵੱਖ ਮੰਦਰਾਂ ਦੀਆਂ ਕਮੇਟੀਆਂ ਨੇ ਕਮੇਟੀ ਘਰ ਚੌਾਕ ਵਿਚ ਇਕੱਠੇ ਹੋ ਕੇ ਕੋਠੀ ਰੋਡ ਤੋਂ ਹੁੰਦੇ ਹੋਏ ਚੰਡੀਗੜ੍ਹ ਚੌਾਕ ਵਲ ਮਾਰਚ ਕੀਤਾ ਜਿੱਥੇ ਚੰਡੀਗੜ੍ਹ ਚੌਾਕ ਵਿਚ ਦਲਿਤ ਭਾਈਚਾਰੇ ਦੇ ਲੋਕ ਜਾਮ ਲਾਈ ਬੈਠੇ ਸਨ ਪਰ ਪੁਲਿਸ ਨੇ ਉਨ੍ਹਾਂ ਨੂੰ ਚੰਡੀਗੜ੍ਹ ਚੌਾਕ ਤੱਕ ਪਹੁੰਚਣ ਨਾ ਦਿੱਤਾ ਤੇ ਰਸਤੇ ਵਿਚ ਹੀ ਰੋਕ ਲਿਆ | ਜਿਸ ਉਪਰੰਤ ਡੇਢ ਸੌ ਦੇ ਕਰੀਬ ਇਹ ਇਕੱਠ ਸ਼ਹਿਰ ਦੀਆਂ ਦੁਕਾਨਾਂ ਖੁਲ੍ਹਵਾਉਣ ਚੱਲ ਪਿਆ | ਇੱਥੇ ਵਰਨਣਯੋਗ ਹੈ ਕਿ ਇਕ ਸੌ ਤੋਂ ਵੱਧ ਗਿਣਤੀ ਵਿਚ ਦਲਿਤ ਨੌਜਵਾਨ ਅੱਗੇ ਅੱਗੇ ਦੁਕਾਨਾਂ ਬੰਦ ਕਰਵਾ ਰਹੇ ਸਨ, ਉਨ੍ਹਾਂ ਦੇ ਮਗਰ ਵਪਾਰ ਮੰਡਲ ਤੇ ਹਿੰਦੂ ਜਥੇਬੰਦੀਆਂ ਦਾ ਇਕੱਠ ਦੁਕਾਨਾਂ ਖੁਲ੍ਹਵਾ ਰਿਹਾ ਸੀ | ਇਨ੍ਹਾਂ ਦੋਨਾਂ ਧਿਰਾਂ ਦੇ ਵਿਚਕਾਰ ਭਾਰੀ ਗਿਣਤੀ ਵਿਚ ਪੁਲਿਸ ਫੋਰਸ ਚੱਲ ਰਹੀ ਸੀ | ਜਿਸਦੀ ਅਗਵਾਈ ਐੱਸ.ਪੀ. ਐਚ. ਵਜ਼ੀਰ ਸਿੰਘ ਖਹਿਰਾ ਕਰ ਰਹੇ ਸਨ | ਨਾਇਬ ਤਹਿਸੀਲਦਾਰ ਸੁਖਜਿੰਦਰ ਸਿੰਘ ਡਿਊਟੀ ਮੈਜਿਸਟਰੇਟ ਵਜੋਂ ਨਾਲ ਸਨ | ਇਸ ਤਣਾਅਪੂਰਨ ਸਥਿਤੀ ਵਿਚ ਸ਼ਹਿਰ ਦੇ ਸਾਰੇ ਬਾਜ਼ਾਰ ਮੁਕੰਮਲ ਬੰਦ ਰਹੇ | ਨਗਰ ਕੌਾਸਲ ਨਵਾਂਸ਼ਹਿਰ ਦੇ ਪ੍ਰਧਾਨ ਲਲਿਤ ਮੋਹਨ ਪਾਠਕ, ਵਪਾਰ ਮੰਡਲ ਦੇ ਪ੍ਰਧਾਨ ਗੁਰਚਰਨ ਅਰੋੜਾ, ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਡਾ: ਹਰਮੇਸ਼ ਕੁਮਾਰ ਪੁਰੀ, ਨਗਰ ਕੌਾਸਲ ਰਾਹੋਂ ਦੇ ਪ੍ਰਧਾਨ ਹੇਮੰਤ ਕੁਮਾਰ ਬੌਬੀ ਨੇ ਦੱਸਿਆ ਕਿ ਬੀਤੇ ਕੱਲ੍ਹ ਦਲਿਤ ਭਾਈਚਾਰੇ ਨੇ ਦੁਕਾਨਦਾਰਾਂ ਨੂੰ ਇਹ ਆਖ ਕੇ ਦੁਕਾਨਾਂ ਬੰਦ ਕਰਵਾਈਆਂ ਕਿ 13 ਅਗਸਤ ਨੂੰ ਨਵਾਂਸ਼ਹਿਰ ਬੰਦ ਨਹੀਂ ਕਰਵਾਉਣਗੇ ਜਿਨ੍ਹਾਂ ਦੇ ਭਰੋਸੇ ਦੁਕਾਨਦਾਰਾਂ ਨੇ ਬੀਤੇ ਕੱਲ੍ਹ ਨਵਾਂਸ਼ਹਿਰ ਦੀਆਂ ਦੁਕਾਨਾਂ ਬੰਦ ਰੱਖੀਆਂ ਪਰ ਅੱਜ ਦਲਿਤ ਭਾਈਚਾਰੇ ਦੇ ਆਗੂਆਂ ਨੇ ਉਨ੍ਹਾਂ ਦੇ ਭਰੋਸੇ ਨੂੰ ਤੋੜਦਿਆਂ ਦੁਕਾਨਾਂ ਬੰਦ ਕਰਵਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਕਾਰਨ ਦੁਕਾਨਦਾਰਾਂ ਵਿਚ ਗ਼ੁੱਸਾ ਹੈ | ਇਸੇ ਦੌਰਾਨ ਜਦੋਂ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਕਰਵਾ ਰਹੇ ਕੁੱਝ ਮੋਟਰਸਾਈਕਲ ਸਵਾਰਾਂ ਨੂੰ ਰੋਕਿਆ ਤਾਂ ਉਹ ਨੌਜਵਾਨ ਮੋਟਰ ਸਾਈਕਲ ਛੱਡ ਕੇ ਭੱਜ ਗਏ ਜਿਨ੍ਹਾਂ ਮੋਟਰਸਾਈਕਲਾਂ ਦੀ ਹਿੰਦੂ ਜਥੇਬੰਦੀਆਂ ਨੇ ਭੰਨ ਤੋੜ ਕਰ ਦਿੱਤੀ ਤੇ ਇਸ ਮੌਕੇ ਹਿੰਦੂ ਜਥੇਬੰਦੀਆਂ ਦੇ ਕਾਰਕੁੰਨ ਵਲੋਂ ਗੁਰਪ੍ਰੀਤ ਨਾਂਅ ਦੇ ਇਕ ਲੜਕੇ ਦੀ ਜੋ ਕਿ ਆਪਣੀ ਰਿਸ਼ਤੇਦਾਰੀ 'ਚੋਂ ਹੁੰਦਾ ਹੋਇਆ ਘਰ ਜਾ ਰਿਹਾ ਸੀ ਜਿਸਦਾ ਇਥੋਂ ਦੇ ਕਿਸੇ ਵਾਦ-ਵਿਵਾਦ ਨਾਲ ਦੂਰ ਦਾ ਵੀ ਰਿਸ਼ਤਾ ਨਹੀਂ ਸੀ ਉਸ ਦੀ ਉਕਤ ਕੱਟੜ ਪੰਥੀਆਂ ਵਲੋਂ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਜਿਸਨੂੰ ਲੋਕਾਂ ਵਲੋਂ ਇਥੋਂ ਦੇ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ | ਦਲਿਤ ਆਗੂਆਂ ਨੇ ਕੁੱਟਮਾਰ ਕਰਨ ਵਾਲੇ ਉਕਤ ਕੱਟੜ ਪੰਥੀਆਂ ਵਿਰੁੱਧ ਮੁਕੱਦਮਾ ਦਰਜ ਕੀਤੇ ਜਾਣ ਦੀ ਮੰਗ ਕੀਤੀ ਹੈ | ਇੱਥੇ ਵਰਨਣਯੋਗ ਹੈ ਕਿ ਅੱਜ ਰੇਲਵੇ ਰੋਡ ਦੇ ਭੋਜਨ ਭੰਡਾਰ ਚੌਾਕ ਵਿਚ ਪੂਰੇ ਤਿੰਨ ਘੰਟੇ ਸਥਿਤੀ ਤਣਾਅ ਪੂਰਨ ਬਣੀ ਰਹੀ | ਇਕ ਪਾਸੇ ਦਲਿਤ ਭਾਈਚਾਰੇ ਦੇ ਇਕ ਸੌ ਤੋਂ ਵੱਧ ਦੀ ਗਿਣਤੀ ਵਿਚ ਇਕੱਠੇ ਹੋ ਕੇ ਜੈ ਗੁਰਦੇਵ ਦੇ ਨਾਅਰੇ ਲਗਾਉਂਦੇ ਰਹੇ ਤੇ ਦੂਸਰੇ ਪਾਸੇ ਡੇਢ ਸੌ ਦੇ ਕਰੀਬ ਦੁਕਾਨਦਾਰ ਤੇ ਹਿੰਦੂ ਜਥੇਬੰਦੀਆਂ ਦੇ ਕਾਰਕੁਨ ਜੈ ਸ੍ਰੀ ਰਾਮ ਦੇ ਨਾਅਰੇ ਲਗਾਉਂਦੇ ਰਹੇ ਜਦਕਿ ਭਾਰੀ ਗਿਣਤੀ ਵਿਚ ਪੁਲਿਸ ਫੋਰਸ ਦੋਨਾਂ ਦਾ ਟਕਰਾ ਹੋਣੋਂ ਰੋਕਣ ਲਈ ਇਨ੍ਹਾਂ ਦੇ ਵਿਚਕਾਰ ਖੜ੍ਹੀ ਰਹੀ | ਅੱਜ ਦੇ ਬੰਦ ਦੌਰਾਨ ਦਲਿਤ ਭਾਈਚਾਰੇ ਦੇ ਨੌਜਵਾਨਾਂ ਨੇ ਦੁਕਾਨਦਾਰਾਂ ਵਲੋਂ ਲਗਾਏ ਗਏ ਧਰਨੇ ਵਲ ਜਾਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਨ੍ਹਾਂ ਨੂੰ ਕਾਬੂ ਕਰਕੇ ਅੱਗੇ ਨਾ ਜਾਣ ਦਿੱਤਾ | ਦੁਕਾਨਦਾਰਾਂ ਦੇ ਧਰਨੇ ਨੂੰ ਸ਼ੰਕਰ ਦੁੱਗਲ, ਕੌਾਸਲਰ ਪਰਮ ਸਿੰਘ ਖ਼ਾਲਸਾ, ਭਾਰਤੀ ਆਂਗਰਾ, ਮਨਮੋਹਨ ਸਿੰਘ ਗੁਲ੍ਹਾਟੀ, ਗਗਨ ਅਗਨੀਹੋਤਰੀ, ਅਸ਼ਵਨੀ ਵਲੱਗਣ, ਮਨੋਜ ਕੰਡਾ, ਨਰਿੰਦਰ ਰਾਠੌਰ, ਪ੍ਰੇਮ ਸਿੰਘ ਬਡਵਾਲ ਨੇ ਵੀ ਸੰਬੋਧਨ ਕੀਤਾ |


ਖ਼ਬਰ ਸ਼ੇਅਰ ਕਰੋ

ਗੁਰੂ ਮਾਨਿਓ ਗ੍ਰੰਥ ਵਿਸ਼ਾਲ ਨਗਰ ਕੀਰਤਨ ਦਾ ਪੋਸਟਰ ਜਾਰੀ

ਬੰਗਾ, 13 ਅਗਸਤ (ਲਾਲੀ ਬੰਗਾ) - ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ ਦੇਹ ਧਾਰੀ ਗੁਰੂ ਡੰਮ, ਭਰੂਣ ਹੱਤਿਆ, ਨਸ਼ਿਆਂ ਅਤੇ ਪਤਿਤਪੁਣੇ ਵਰਗੀਆਂ ਸਮਾਜਿਕ ਕੁਰੀਤੀਆਂ ਦੇ ਖਿਲਾਫ ਗੁਰੂ ਮਾਨਿਓ ਗ੍ਰੰਥ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ...

ਪੂਰੀ ਖ਼ਬਰ »

ਅਧਿਆਪਕ ਆਗੂ ਦੇ ਸਪੁੱਤਰ ਦੇ ਕਾਤਲਾਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ

ਨਵਾਂਸ਼ਹਿਰ, 13 ਅਗਸਤ (ਗੁਰਬਖਸ਼ ਸਿੰਘ ਮਹੇ)-ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਪ੍ਰਧਾਨਗੀ ਮੰਡਲ ਵਲੋਂ ਬਲਾਕ ਮਜੀਠਾ-2 ਦੇ ਪ੍ਰਧਾਨ ਬਲਜੀਤ ਸਿੰਘ ਦੇ 18 ਸਾਲਾ ਸਪੁੱਤਰ ਪ੍ਰਭਕੀਰਤ ਸਿੰਘ ਦੀ ਸਮਾਜ ਵਿਰੋਧੀ ਅਨਸਰਾਂ ਵਲੋਂ ਅਗਵਾ ਕਰਕੇ ਹੱਤਿਆ ਕਰਨ ਉਪਰੰਤ ਲਾਸ਼ ...

ਪੂਰੀ ਖ਼ਬਰ »

ਡੀ. ਸੀ. ਤੇ ਐੱਸ. ਐੱਸ. ਪੀ. ਹਾਲਾਤਾਂ ਦਾ ਜਾਇਜ਼ਾ ਲੈਣ ਪੈਦਲ ਨਿਕਲੇ ਸ਼ਹਿਰ ਦੇ ਬਾਜ਼ਾਰਾਂ 'ਚ

ਨਵਾਂਸ਼ਹਿਰ, 13 ਅਗਸਤ (ਗੁਰਬਖਸ਼ ਸਿੰਘ ਮਹੇ)-ਬੰਦ ਦੇ ਸੱਦੇ ਨੂੰ ਲੈ ਕੇ ਅੱਜ ਤਣਾਅਪੂਰਨ ਬਣੀ ਸਥਿਤੀ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਸ਼੍ਰੀ ਵਿਨੈ ਬਬਲਾਨੀ ਅਤੇ ਐੱਸ.ਐੱਸ.ਪੀ. ਅਲਕਾ ਮੀਨਾ ਵਲੋਂ ਖ਼ੁਦ ਦਫ਼ਤਰਾਂ ਤੋਂ ਬਾਹਰ ਨਿਕਲ ਕੇ ਸ਼ਹਿਰ ਦੇ ਬਾਜ਼ਾਰਾਂ 'ਚ ...

ਪੂਰੀ ਖ਼ਬਰ »

ਮੋਰਾਂਵਾਲੀ ਵਿਖੇ ਸਾਲਾਨਾ ਜੋੜ ਮੇਲਾ ਭਲਕੇ

ਬੰਗਾ, 13 ਅਗਸਤ (ਕਰਮ ਲਧਾਣਾ)-ਪਿੰਡ ਮੋਰਾਂਵਾਲੀ ਵਿਖੇ ਸੁਸ਼ੋਭਿਤ ਗੁਰਦੁਆਰਾ ਸਾਹਿਬ ਬਾਬਾ ਭਗਤੂ ਜੀ ਵਿਖੇ ਸਮੂਹ ਸੰਗਤ ਅਤੇ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਵਲੋਂ 15 ਅਗਸਤ ਦਿਨ ਵੀਰਵਾਰ ਨੂੰ ਸਾਲਾਨਾ ਜੋੜ ਮੇਲਾ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਸੇਵਾਦਾਰ ...

ਪੂਰੀ ਖ਼ਬਰ »

ਆਜ਼ਾਦੀ ਦੇ 72 ਵਰੇ੍ਹ ਬੀਤਣ ਦੇ ਬਾਅਦ ਵੀ ਅਸੁਰੱਖਿਆ ਦੇ ਸਹਿਮ ਹੇਠ ਜੀਅ ਰਹੀਆਂ ਨੇ ਔਰਤਾਂ

ਨਵਾਂਸ਼ਹਿਰ, 13 ਅਗਸਤ (ਗੁਰਬਖਸ਼ ਸਿੰਘ ਮਹੇ)-ਮੌਜੂਦਾ ਸਮੇਂ ਵਿਚ ਔਰਤਾਂ ਦੀ ਸੁਰੱਖਿਆ ਦਾ ਸਵਾਲ ਬਹੁਤ ਹੀ ਅਹਿਮ ਸਵਾਲ ਬਣਿਆ ਹੋਇਆ ਹੈ | ਘਰ ਤੋਂ ਲੈ ਕੇ ਖੇਤਾਂ, ਕਾਰਖ਼ਾਨਿਆਂ ਤੇ ਦਫ਼ਤਰਾਂ ਵਿਚ ਔਰਤ ਅਸੁਰੱਖਿਆ ਦੀ ਚਿੰਤਾ ਵਿਚੋਂ ਲੰਘਦੀ ਹੈ | ਅੱਜ ਜੋ ਔਰਤਾਂ ਲਈ ...

ਪੂਰੀ ਖ਼ਬਰ »

ਸਾਬਕਾ ਵਿਧਾਇਕ ਸ਼ਿੰਗਾਰਾ ਰਾਮ ਸਹੂੰਗੜਾ ਦੇ ਿਖ਼ਲਾਫ਼ ਦਿੱਤਾ ਮੰਗ ਪੱਤਰ

ਨਵਾਂਸ਼ਹਿਰ, 13 ਅਗਸਤ (ਗੁਰਬਖਸ਼ ਸਿੰਘ ਮਹੇ)-ਹਿੰਦੂ ਧਰਮ ਨਾਲ ਸਬੰਧਤ ਵੱਖ-ਵੱਖ ਆਗੂਆਂ ਵਲੋਂ ਅੱਜ ਨਹਿਰੂ ਗੇਟ ਮੰਦਰ ਤੋਂ ਐੱਸ.ਐੱਸ.ਪੀ. ਦਫ਼ਤਰ ਤੱਕ ਰੋਸ ਮੁਜ਼ਾਹਰਾ ਕਰਕੇ ਸਾਬਕਾ ਵਿਧਾਇਕ ਸ਼ਿੰਗਾਰਾ ਰਾਮ ਸਹੂੰਗੜਾ ਦੇ ਿਖ਼ਲਾਫ਼ ਮਾਮਲਾ ਦਰਜ ਕਰਨ ਲਈ ਮੰਗ ਪੱਤਰ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਚਾਈਨਾ ਡੋਰ ਦੀ ਵਿਕਰੀ ਤੇ ਵਰਤੋਂ 'ਤੇ ਪਾਬੰਦੀ ਦੇ ਹੁਕਮ

ਨਵਾਂਸ਼ਹਿਰ, 13 ਅਗਸਤ (ਗੁਰਬਖਸ਼ ਸਿੰਘ ਮਹੇ)-ਜ਼ਿਲ੍ਹਾ ਮੈਜਿਸਟ੍ਰੇਟ ਵਿਨੈ ਬਬਲਾਨੀ ਵਲੋਂ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿਚ ਪਤੰਗ/ਗੁੱਡੀਆਂ ਉਡਾਉਣ ਲਈ ਵਰਤੀ ਜਾਂਦੀ ਨਾਈਲੋਨ/ਸਿੰਥੈਟਿਕ/ਪਲਾਸਟਿਕ (ਚਾਈਨਾ ਡੋਰ) ਦੀ ਵਰਤੋਂ, ਵਿੱਕਰੀ ਅਤੇ ਭੰਡਾਰ ਕਰਨ 'ਤੇ ...

ਪੂਰੀ ਖ਼ਬਰ »

ਮੋਟਰਸਾਈਕਲ ਸਵਾਰ ਲੁਟੇਰੇ ਔਰਤ ਦੀ ਵਾਲੀ ਲਾਹ ਕੇ ਫ਼ਰਾਰ

ਸਮੁੰਦੜਾ, 13 ਅਗਸਤ (ਤੀਰਥ ਸਿੰਘ ਰੱਕੜ)-ਪਿੰਡ ਚੱਕ ਗੁੱਜਰਾਂ ਵਿਖੇ ਮੋਟਰ ਸਾਈਕਲ ਸਵਾਰ ਦੋ ਲੁਟੇਰੇ ਇਕ ਔਰਤ ਦੀ ਸੋਨੇ ਦੀ ਵਾਲੀ ਲਾਹ ਕੇ ਫ਼ਰਾਰ ਹੋ ਗਏ | ਜਾਣਕਾਰੀ ਦਿੰਦਿਆਂ ਕਸ਼ਮੀਰ ਕੌਰ ਪਤਨੀ ਨਾਜ਼ਰ ਸਿੰਘ ਵਾਸੀ ਚੱਕ ਗੁੱਜਰਾਂ ਨੇ ਦੱਸਿਆ ਕਿ ਉਹ ਸਵੇਰੇ 7 ਵਜੇ ਦੇ ...

ਪੂਰੀ ਖ਼ਬਰ »

ਪਨਿਆਲੀ ਨਹਿਰ ਦੇ ਸਾਈਫ਼ਨ 'ਚੋਂ ਗਲੀ ਲਾਸ਼ ਮਿਲੀ

ਕਾਠਗੜ੍ਹ/ਰੈਲਮਾਜਰਾ, 13 ਅਗਸਤ (ਬਲਦੇਵ ਸਿੰਘ ਪਨੇਸਰ, ਸੁਭਾਸ਼ ਟੌਾਸਾ)- ਥਾਣਾ ਕਾਠਗੜ੍ਹ ਦੇ ਏ. ਐੱਸ. ਆਈ. ਹੁਸਨ ਲਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਪਨਿਆਲੀ ਖ਼ੁਰਦ ਕੋਲ ਬਿਸਤ ਦੁਆਬ ਨਹਿਰ ਦੇ ਸਾਈਬਰ ਵਿਚ ਇਕ ਲਾਸ਼ ਦੇ ਫਸੇ ਹੋਣ ਦੀ ਸੂਚਨਾ ਮਿਲੀ ਸੀ ਲਾਸ਼ ਨੂੰ ...

ਪੂਰੀ ਖ਼ਬਰ »

ਗੁਰੂ ਰਵਿਦਾਸ ਮੰਦਰ ਢਾਹੁਣ ਦੇ ਰੋਸ ਵਜੋਂ ਬੰਗਾ 'ਚ ਰੋਸ ਧਰਨਾ

ਬੰਗਾ, 13 ਅਗਸਤ (ਜਸਬੀਰ ਸਿੰਘ ਨੂਰਪੁਰ)-ਦਿੱਲੀ ਦੇ ਤੁਗਲਕਾਬਾਦ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦਾ ਮੰਦਰ ਢਾਹੁਣ ਦੇ ਵਿਰੋਧ ਵਿਚ ਪੰਜਾਬ ਬੰਦ ਦੇ ਸੱਦੇ 'ਤੇ ਵੱਖ-ਵੱਖ ਸਮਾਜਿਕ, ਧਾਰਮਿਕ, ਰਾਜਨੀਤਕ ਜਥੇਬੰਦੀਆਂ ਵਲੋਂ ਸਾਂਝੇ ਤੌਰ 'ਤੇ ਬੰਗਾ ਮਜਾਰੀ, ਢਾਹਾਂ, ਖਟਕੜ ...

ਪੂਰੀ ਖ਼ਬਰ »

ਬੰਗਾ 'ਚ ਦੀਪ ਸ਼ਿਖਾ ਸ਼ਰਮਾ ਝੰਡਾ ਲਹਿਰਾਉਣਗੇ

ਬੰਗਾ, 13 ਅਗਸਤ (ਨੂਰਪੁਰ)-ਅਜ਼ਾਦੀ ਦਿਵਸ 'ਤੇ ਬੰਗਾ ਦਾਣਾ ਮੰਡੀ ਵਿਖੇ ਸੁਤੰਤਰਤਾ ਸਮਾਰੋਹ ਕਰਵਾਇਆ ਜਾ ਰਿਹਾ ਹੈ | ਰਾਜੀਵ ਉਬਰਾਏ ਕਾਰਜ ਸਾਧਕ ਅਫ਼ਸਰ ਨੇ ਦੱਸਿਆ ਕਿ ਕੌਮੀ ਝੰਡਾ ਲਹਿਰਾਉਣ ਦੀ ਰਸਮ ਸ੍ਰੀਮਤੀ ਦੀਪ ਸ਼ਿਖਾ ਸ਼ਰਮਾ ਐਸ. ਡੀ.ਐਮ. ਬੰਗਾ ਕਰਨਗੇ | ਵੱਖ-ਵੱਖ ...

ਪੂਰੀ ਖ਼ਬਰ »

7 ਕਾਰਜ ਸਾਧਕ ਅਫ਼ਸਰਾਂ ਦੇ ਤਬਾਦਲੇ

ਹੁਸ਼ਿਆਰਪੁਰ, 13 ਅਗਸਤ (ਹਰਪ੍ਰੀਤ ਕੌਰ)-ਪੰਜਾਬ ਸਰਕਾਰ ਨੇ ਇਕ ਹੁਕਮ ਜਾਰੀ ਕਰਕੇ ਨਗਰ ਕੌਾਸਲਾਂ ਦੇ 7 ਕਾਰਜ ਸਾਧਕ ਅਫ਼ਸਰਾਂ ਦੇ ਤਬਾਦਲੇ ਕੀਤੇ ਹਨ | ਕਾਰਜ ਸਾਧਕ ਅਫ਼ਸਰ ਸੁਖਜਿੰਦਰ ਸਿੰਘ ਨੂੰ ਨਗਰ ਕੌਾਸਲ ਜੀਰਕਪੁਰ, ਪੂਨਮ ਭਟਨਾਗਰ ਨੂੰ ਜੈਤੋਂ ਤੋਂ ਮਮਦੋਟ, ਦਵਿੰਦਰ ...

ਪੂਰੀ ਖ਼ਬਰ »

ਸਹੂੰਗੜਾ ਵਿਖੇ ਤੀਆਂ ਦਾ ਤਿਉਹਾਰ ਮਨਾਇਆ

ਸੜੋਆ, 13 ਅਗਸਤ (ਨਾਨੋਵਾਲੀਆ)-ਪਿੰਡ ਸਹੂੰਗੜ੍ਹਾ ਵਿਖੇ ਸਮੂਹ ਸੰਗਤਾਂ ਖ਼ਾਸ ਕਰਕੇ ਪਿੰਡ ਦੀਆਂ ਮੁਟਿਆਰਾਂ ਵਲੋਂ ਕੀਤੇ ਉਪਰਾਲੇ ਸਦਕਾ ਗੁੱਗਾ ਮਾੜੀ ਦੇ ਅਸਥਾਨ 'ਤੇ ਤੀਆਂ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਜਥੇਦਾਰ ਸਤਨਾਮ ਸਿੰਘ ਸਹੂੰਗੜ੍ਹਾ ਨੇ ਕਿਹਾ ਕਿ ਇਸ ...

ਪੂਰੀ ਖ਼ਬਰ »

ਰਵਿਦਾਸ ਭਾਈਚਾਰੇ ਵਲੋਂ ਰੋਪੜ ਬਲਾਚੌਰ ਹਾਈਵੇ ਜਾਮ

ਰੈਲਮਾਜਰਾ/ਕਾਠਗੜ੍ਹ, 13 ਅਗਸਤ (ਸੁਭਾਸ਼ ਟੌਾਸਾ, ਬਲਦੇਵ ਸਿੰਘ ਪਨੇਸਰ, ਰਾਕੇਸ਼ ਰੋਮੀ)-ਦਿੱਲੀ ਵਿਚ ਗੁਰੂ ਰਵਿਦਾਸ ਮੰਦਰ ਨੂੰ ਢਾਹੇ ਜਾਣ ਵਿਰੁੱਧ ਰਵਿਦਾਸ ਭਾਈਚਾਰੇ ਵਲੋਂ 13 ਅਗਸਤ ਨੂੰ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਉਦੋਂ ਵਧੇਰੇ ਬਲ ਮਿਲਿਆ ਜਦੋਂ ਅੱਜ ...

ਪੂਰੀ ਖ਼ਬਰ »

ਐਡਵੋਕੇਟ ਕੁਲਦੀਪ ਭੱਟੀ ਫਗਵਾੜਾ ਦੀ ਅਗਵਾਈ 'ਚ ਸਕੂਲ ਸਟਾਫ਼ ਦੀ ਮੀਟਿੰਗ

ਸੰਧਵਾਂ, 13 ਅਗਸਤ (ਪ੍ਰੇਮੀ ਸੰਧਵਾਂ)-ਡਾ: ਭੀਮ ਰਾਓ ਅੰਬੇਡਕਰ ਮੈਮੋਰੀਅਲ ਕਮੇਟੀ ਪੰਜਾਬ ਦੇ ਨਵ ਨਿਯੁਕਤ ਪ੍ਰਧਾਨ ਐਡਵੋਕੇਟ ਕੁਲਦੀਪ ਭੱਟੀ ਫਗਵਾੜਾ ਦੀ ਪ੍ਰਧਾਨਗੀ ਹੇਠ ਡਾ: ਅੰਬੇਡਕਰ ਮੈਮੋਰੀਅਲ ਪਬਲਿਕ ਹਾਈ ਸਕੂਲ ਸੂੰਢ ਦੀ ਬਿਹਤਰੀ ਅਤੇ ਸਕੂਲੀ ਬੱਚਿਆਂ ਨੂੰ ਹੋਰ ...

ਪੂਰੀ ਖ਼ਬਰ »

ਸੜਕ ਦੀ ਮੰਦੀ ਹਾਲਤ ਕਾਰਨ ਰਾਹਗੀਰ ਪ੍ਰੇਸ਼ਾਨ

ਸੰਧਵਾਂ, 13 ਅਗਸਤ (ਪ੍ਰੇਮੀ ਸੰਧਵਾਂ)-ਸੂੰਢ-ਮਕਸੂਦਪੁਰ ਤੋਂ ਬਲਾਕੀਪੁਰ ਵਾਇਆ ਗਦਾਣੀ ਤੋਂ ਜੰਡਿਆਲਾ ਨੂੰ ਜਾਂਦੀ ਸੜਕ ਦੀ ਮੰਦੀ ਹਾਲਤ ਕਾਰਨ ਰਾਹਗੀਰ ਡਾਢੇ ਪ੍ਰੇਸ਼ਾਨ ਹਨ | ਕਿਉਂਕਿ ਸੜਕ 'ਚ ਬਣੇ ਡੂੰਘੇ ਖੱਡਿਆਂ ਵਿਚ ਬਰਸਾਤੀ ਪਾਣੀ ਭਰ ਜਾਣ 'ਤੇ ਉਨ੍ਹਾਂ ਨੂੰ ਕਾਫੀ ...

ਪੂਰੀ ਖ਼ਬਰ »

ਬਹਿਰਾਮ ਵਿਖੇ ਸੰਤਾਂ ਤੇ ਸੰਗਤਾਂ ਵਲੋਂ ਵਿਸ਼ਾਲ ਧਰਨਾ

ਬਹਿਰਾਮ, 13 ਅਗਸਤ (ਨਛੱਤਰ ਸਿੰਘ ਬਹਿਰਾਮ, ਸਰਬਜੀਤ ਸਿੰਘ)- ਗੁਰੂ ਰਵਿਦਾਸ ਜੀ ਦਾ ਪੁਰਾਤਨ ਮੰਦਰ ਢਾਹੁਣ ਦੇ ਸਬੰਧ ਵਿਚ ਮੰਗਲਵਾਰ ਸਵੇਰੇ 9 ਵਜੇ ਤੋਂ ਸੰਤ ਸਮਾਜ ਤੇ ਇਲਾਕੇ ਦੀਆਂ ਸੰਗਤਾਂ ਵਲੋਂ ਬਹਿਰਾਮ ਵਿਖੇ ਵਿਸ਼ਾਲ ਧਰਨਾ ਦਿੱਤਾ ਗਿਆ | ਇਸ ਦੌਰਾਨ ਸ੍ਰੀ ਗੁਰੂ ...

ਪੂਰੀ ਖ਼ਬਰ »

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੌਜੋਵਾਲ ਮਜਾਰਾ ਵਿਖੇ ਸਮਾਗਮ

ਭੱਦੀ, 13 ਅਗਸਤ (ਨਰੇਸ਼ ਧੌਲ)-ਜਥੇਦਾਰ ਬਲਵੀਰ ਸਿੰਘ ਘਮੌਰ, ਅਵਤਾਰ ਸਿੰਘ ਅਜੀਮਲ ਫਿਰਨੀ ਮਜਾਰਾ ਅਤੇ ਮਲਕੀਤ ਸਿੰਘ ਖੰਡੂਪੁਰ ਆਦਿ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੱਖ-ਵੱਖ ਪਿੰਡਾਂ ਵਿਚ ਕਰਵਾਏ ਜਾਣ ਵਾਲੇ 10 ਸਮਾਗਮਾਂ ਦੀ ...

ਪੂਰੀ ਖ਼ਬਰ »

ਪੰਜਾਬ ਬੰਦ ਸੱਦੇ ਨੂੰ ਨਵਾਂਸ਼ਹਿਰ 'ਚ ਰਲਵਾਂ-ਮਿਲਵਾਂ ਹੁੰਗਾਰਾ

ਕਾਠਗੜ੍ਹ ਖੇਤਰ ਦੀਆਂ ਦੁਕਾਨਾਂ ਮੁਕੰਮਲ ਤੌਰ 'ਤੇ ਬੰਦ ਰਹੀਆਂ ਕਾਠਗੜ੍ਹ, 13 ਅਗਸਤ (ਬਲਦੇਵ ਸਿੰਘ ਪਨੇਸਰ)-ਪੰਜਾਬ ਬੰਦ ਦੇ ਸੱਦੇ ਨੂੰ ਕਾਠਗੜ੍ਹ ਖੇਤਰ ਵਿਚ ਭਰਪੂਰ ਹੁੰਗਾਰਾ ਮਿਲਿਆ | ਇਸ ਮੌਕੇ ਕਸਬਾ ਕਾਠਗੜ੍ਹ, ਕਾਠਗੜ੍ਹ ਮੋੜ ਅਤੇ ਪੇਂਡੂ ਖੇਤਰਾਂ ਦੀਆਂ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX