ਤਾਜਾ ਖ਼ਬਰਾਂ


ਨਵਜੋਤ ਸਿੰਘ ਸਿੱਧੂ ਨੇ ਬੇਅਦਬੀ ਮਾਮਲੇ ਨੂੰ ਲੈ ਕੇ ਪੁੱਛੇ ਅਹਿਮ ਸਵਾਲ
. . .  1 minute ago
ਅਜੀਤ ਬਿਓਰੋ , 23 ਅਪ੍ਰੈਲ - ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਫਿਰ ਬੇਅਦਬੀ ਦੇ ਮਾਮਲੇ ਨੂੰ ਲੈ ਕੇ ਕਈ ਸਵਾਲ ਖੜੇ ਕੀਤੇ ਹਨ , ਉਨ੍ਹਾਂ ਦਾ ਕਹਿਣਾ ਹੈ - ਕੀ ਗ੍ਰਹਿ ਮੰਤਰੀ ਲਈ ਬੇਅਦਬੀ ਕੇਸ ਸਭ ਤੋਂ ਅਹਿਮ ...
ਕੋਰੋਨਾ ਮਹਾਂਮਾਰੀ ਦਾ ਦੋਬਾਰਾ ਤੋਂ ਸਾਹਮਣਾ ਕਰ ਰਹੇ ਭਾਰਤ ਦੇ ਨਾਲ ਫਰਾਂਸ - ਇਮੈਨੁਅਲ ਮੈਕਰੋਨ
. . .  6 minutes ago
ਨਵੀਂ ਦਿੱਲੀ , 23 ਅਪ੍ਰੈਲ - ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਦਾ ਕਹਿਣਾ ਹੈ, "ਉਹ ਕੌਵੀਡ -19 ਕੇਸਾਂ ਦਾ ਦੋਬਾਰਾ ਤੋਂ ਸਾਹਮਣਾ ਕਰ ਰਹੇ ਭਾਰਤੀ ਲੋਕਾਂ ਨੂੰ...
ਆਪ ਦੇ ਸੀਨੀਅਰ ਆਗੂ ਸਾਬਕਾ ਵਿਧਾਇਕ ਨਰੇਸ਼ ਕਟਾਰੀਆ ਬਣੇ ਜ਼ਿਲ੍ਹਾ ਪ੍ਰਧਾਨ
. . .  59 minutes ago
ਫ਼ਿਰੋਜ਼ਪੁਰ , 23 ਅਪ੍ਰੈਲ (ਕੁਲਬੀਰ ਸਿੰਘ ਸੋਢੀ) - ਆਮ ਆਦਮੀ ਪਾਰਟੀ ਵਲੋਂ ਪੰਜਾਬ ਪੱਧਰ 'ਤੇ ਨਵੀਆਂ ਨਿਯੁਕਤੀਆਂ ਕਰ ਕੇ ਪਾਰਟੀ ਦੇ ਆਗੂਆਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ...
ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ 3,32,730 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ
. . .  about 1 hour ago
ਨਵੀਂ ਦਿੱਲੀ, 23 ਅਪ੍ਰੈਲ - ਕੇਂਦਰੀ ਸਿਹਤ ਮੰਤਰਾਲਾ ਦੇ ਅਨੁਸਾਰ ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ 3,32,730 ਨਵੇਂ ਕੋਰੋਨਾ ਦੇ ਮਾਮਲੇ...
ਭਾਰੀ ਮੀਂਹ ਅਤੇ ਜ਼ੋਰਦਾਰ ਝੱਖੜ ਨੇ ਦਾਣਾ ਮੰਡੀਆਂ ਵਿਚ ਖੋਲੀ ਸਰਕਾਰ ਦੇ ਨਾਕਸ ਪ੍ਰਬੰਧਾਂ ਦੀ ਪੋਲ
. . .  about 2 hours ago
ਮਲੌਦ (ਲੁਧਿਆਣਾ)/ਡੇਰਾਬੱਸੀ, 23 ਅਪ੍ਰੈਲ (ਸਹਾਰਨ ਮਾਜਰਾ/ਗੁਰਮੀਤ ਸਿੰਘ) - ਭਾਵੇਂ ਪਿਛਲੇ ਕਈ ਦਿਨਾਂ ਤੋਂ ਖ਼ਰਾਬ ਚਲੇ ਆ ਰਹੇ ਮੌਸਮ ਨੇ ਕਣਕ ਦੀ ਵਾਢੀ ਅਤੇ ਢੁਆਈ ਨੂੰ ਲੈ...
ਹਿਮਾਚਲ ਪ੍ਰਦੇਸ਼ ਦੇ ਕਈ ਥਾਈਂ ਤਾਜ਼ਾ ਬਰਫ਼ਬਾਰੀ
. . .  about 2 hours ago
ਸ਼ਿਮਲਾ, 23 ਅਪ੍ਰੈਲ - ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਸਥਿਤ ਮੰਧੋਲ ਪਿੰਡ ਵਿਚ ਤਾਜ਼ਾ ਬਰਫ਼ਬਾਰੀ ਹੋਈ ਹੈ। ਜਿਸ ਤੋਂ ਬਾਅਦ ਚਾਰੇ ਪਾਸੇ ਬਰਫ਼ ਦੀ ਮੋਟੀ...
ਮੰਡੀਆਂ ਵਿਚ ਬਾਰਦਾਨੇ ਦੀ ਕਮੀ ਸਮੇਤ ਭਾਰੀ ਮੀਂਹ ਨੇ ਕਿਸਾਨਾਂ ਸਾਹਮਣੇ ਪੈਦਾ ਕੀਤੀ ਵੱਡੀ ਪ੍ਰੇਸ਼ਾਨੀ
. . .  about 3 hours ago
ਸੁਲਤਾਨਪੁਰ ਲੋਧੀ, 23 ਅਪ੍ਰੈਲ (ਥਿੰਦ) - ਬੀਤੀ ਰਾਤ ਤੋਂ ਪੈ ਰਹੇ ਮੀਂਹ ਨੇ ਕਿਸਾਨਾਂ ਸਾਹਮਣੇ ਵੱਡੀ ਪ੍ਰੇਸ਼ਾਨੀ ਪੈਦਾ ਕਰ ਦਿੱਤੀ ਹੈ। ਕਣਕ ਦੀ ਕਟਾਈ ਅਤੇ ਤੂੜੀ ਬਣਾਉਣ ਦਾ ਕੰਮ ਅਗਲੇ ਚਾਰ ਪੰਜ ਦਿਨਾਂ ਤੱਕ...
ਕੈਨੇਡਾ ਸਰਕਾਰ ਨੇ ਭਾਰਤ ਤੋਂ ਆਉਣ ਵਾਲੇ ਯਾਤਰੀਆਂ 'ਤੇ ਲਈ 30 ਦਿਨਾਂ ਲਈ ਪਾਬੰਦੀ
. . .  about 3 hours ago
ਕੈਲਗਰੀ, 23 ਅਪ੍ਰੈਲ (ਜਸਜੀਤ ਸਿੰਘ ਧਾਮੀ) - ਕੈਨੇਡਾ ਸਰਕਾਰ ਨੇ ਕੋਵਿਡ ਦੇ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ਭਾਰਤ ਅਤੇ ਪਾਕਿਸਤਾਨ ਤੋਂ ਆਉਣ ਵਾਲੇ ਯਾਤਰੀਆਂ 'ਤੇ 30 ਦਿਨਾਂ ਲਈ ਕੈਨੇਡਾ ਦਾਖਲ ਹੋਣ 'ਤੇ ਪਾਬੰਦੀ ਲਗਾ...
ਮਹਾਰਾਸ਼ਟਰ ਦੇ ਇਕ ਹਸਪਤਾਲ ਦੇ ਆਈ.ਸੀ.ਯੂ. ਵਾਰਡ 'ਚ ਲੱਗੀ ਅੱਗ 13 ਮਰੀਜ਼ਾਂ ਦੀ ਮੌਤ
. . .  about 3 hours ago
ਮੁੰਬਈ, 23 ਅਪ੍ਰੈਲ - ਕੋਰੋਨਾਵਾਇਰਸ ਦੇ ਵੱਧ ਰਹੇ ਸੰਕਟ ਵਿਚਕਾਰ ਮੁੰਬਈ ਨਾਲ ਲੱਗੇ ਵਿਰਾਰ ਸਥਿਤ ਇਕ ਹਸਪਤਾਲ ਵਿਚ ਵੀਰਵਾਰ ਦੇਰ ਰਾਤ ਅੱਗ ਲੱਗ ਗਈ। ਅੱਗ ਵਿਰਾਰ ਦੇ ਵਿਜੇ ਵੱਲਭ ਹਸਪਤਾਲ ਦੇ...
ਅੱਜ ਦਾ ਵਿਚਾਰ
. . .  about 3 hours ago
ਆਈ.ਪੀ.ਐਲ. 2021 : ਬੈਂਗਲੌਰ ਨੇ ਰਾਜਸਥਾਨ ਨੂੰ ਹਰਾਇਆ
. . .  1 day ago
ਕੋਰੋਨਾ ਕਾਰਨ ਸੰਗੀਤਕਾਰ ਸ਼ਰਵਨ ਦਾ ਦਿਹਾਂਤ
. . .  1 day ago
ਮੁੰਬਈ , 22 ਅਪ੍ਰੈਲ {ਇੰਦਰ ਮੋਹਨ ਪੰਨੂੰ} -ਪ੍ਰਸਿੱਧ ਸੰਗੀਤਕਾਰ ਸ਼ਰਵਨ ਦਾ ਕੋਰੋਨਾ ਕਰਨ ਦਿਹਾਂਤ ਹੋ ਗਿਆ ।
ਅਮਰਕੋਟ ’ਚ ਰਾਤ ਸਮੇਂ ਵੀ ਧਰਨਾ ਜਾਰੀ
. . .  1 day ago
ਅਮਰਕੋਟ {ਤਰਨ ਤਾਰਨ}, 22 ਅਪ੍ਰੈਲ (ਗੁਰਚਰਨ ਸਿੰਘ ਭੱਟੀ)-ਸਰਹੱਦੀ ਖੇਤਰ ਖੇਮਕਰਨ ਮਾਰਕੀਟ ਕਮੇਟੀ ਦੇ ਅਧੀਨ ਆਉਦੀਆਂ ਦਾਣਾ ਮੰਡੀਆਂ’ਚ ਬਾਰਦਾਨੇ ਦੀ ਭਾਰੀ ਕਿਲਤ ਕਾਰਨ ਅੱਜ ਸਵੇਰੇ ਇੱਕ ਵਜੇ ਤੋਂ ਅਮਰਕੋਟ ...
ਆਈ.ਪੀ.ਐਲ. 2021: ਰਾਜਸਥਾਨ ਨੇ ਬੈਂਗਲੌਰ ਨੂੰ ਦਿੱਤਾ 178 ਦੌੜਾਂ ਦਾ ਟੀਚਾ
. . .  1 day ago
1 ਮਈ ਤੋਂ 18 ਤੋਂ 45 ਸਾਲ ਦੇ ਉਮਰ ਵਰਗ ਲਈ ਟੀਕਾਕਰਨ ਦੀ ਸ਼ੁਰੂਆਤ - ਕੈਪਟਨ
. . .  1 day ago
ਚੰਡੀਗੜ੍ਹ , 22 ਅਪ੍ਰੈਲ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਸੂਬੇ ਭਰ ਵਿਚ ਪਹਿਲੀ ਮਈ ਤੋਂ 18 ਤੋਂ 45 ਸਾਲ ਦੇ ਉਮਰ ਵਰਗ ਲਈ ਟੀਕਾਕਰਨ ਦੀ ਸ਼ੁਰੂਆਤ ਕੀਤੀ ...
ਆਰ.ਸੀ.ਐਫ. ਨੇ ਅੱਜ ਗੁਰੂ ਨਾਨਕ ਮੈਡੀਕਲ ਕਾਲਜ ਅੰਮ੍ਰਿਤਸਰ ਨੂੰ 1210 ਕਿੱਲੋ ਤਰਲ ਆਕਸੀਜਨ ਭੇਜੀ
. . .  1 day ago
ਕਪੂਰਥਲਾ, 22 ਅਪ੍ਰੈਲ (ਅਮਰਜੀਤ ਕੋਮਲ)-ਕੋਰੋਨਾ ਮਹਾਂਮਾਰੀ ਕਾਰਨ ਹਸਪਤਾਲਾਂ ਵਿਚ ਵੱਧ ਰਹੀ ਆਕਸੀਜਨ ਦੀ ਮੰਗ ਨੂੰ ਗੰਭੀਰਤਾ ਨਾਲ ਲੈਂਦਿਆਂ ਕੇਂਦਰੀ ਰੇਲਵੇ ਮੰਤਰੀ ਪਿਊਸ਼ ਗੋਇਲ ਦੇ ਆਦੇਸ਼ਾਂ ਅਨੁਸਾਰ ਭਾਰਤੀ ਰੇਲਵੇ ...
ਆਈ.ਪੀ.ਐਲ. 2021 : ਵਿਰਾਟ ਕੋਹਲੀ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦੀ ਕੀਤੀ ਚੋਣ , ਰਾਜਸਥਾਨ ਕਰੇਗਾ ਪਹਿਲਾਂ ਬੱਲੇਬਾਜ਼ੀ
. . .  1 day ago
ਪੰਜਾਬ ਪੁਲਿਸ ਦਾ ਨਵਾਂ ਕਾਰਨਾਮਾ , ਪ੍ਰਵਾਸੀ ਨੌਜਵਾਨ ਨੂੰ ਲੁੱਟਿਆ
. . .  1 day ago
ਜਲੰਧਰ , 22 ਅਪ੍ਰੈਲ - ਪੰਜਾਬ ਪੁਲਿਸ ਦਾ ਇਕ ਨਵਾਂ ਕਾਰਨਾਮਾ ਸਾਹਮਣੇ ਆਇਆ ਹੈ ।ਪ੍ਰਵਾਸੀ ਨੌਜਵਾਨ ਨੇ ਦੋਸ਼ ਲਾਇਆ ਕਿ ਉਸ ਨੂੰ ਪੁਲਿਸ ਮੁਲਾਜ਼ਮ ਨੇ ਲੁੱਟਿਆ ਹੈ । ਨੌਜਵਾਨ ਨੇ ਕਿਹਾ ਕਿ ਪੁਲਿਸ ਮੁਲਾਜ਼ਮ ਨੇ ਨਸ਼ਾ ਕੀਤਾ ...
ਮੁਲਾਜ਼ਮ ਦੇ ਕੋਰੋਨਾ ਪਾਜ਼ੀਟਿਵ ਆਉਣ ਕਾਰਨ ਸੁਨਾਮ ਦਾ ਇਕ ਬੈਂਕ ਬੰਦ
. . .  1 day ago
ਸੁਨਾਮ ਊਧਮ ਸਿੰਘ ਵਾਲਾ ,22 ਅਪ੍ਰੈਲ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ)- ਬੈਂਕ ਕਰਮਚਾਰੀ ਦੇ ਕੋਰੋਨਾ ਪਾਜ਼ੀਟਿਵ ਆਉਣ ਕਾਰਨ ਸੁਨਾਮ ਸ਼ਹਿਰ ਦਾ ਇਕ ਬੈਂਕ ਕੁੱਝ ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ ਅਤੇ ...
ਪਿੰਡ ਫੱਤਾਬਾਲੂ 'ਚ ਮਕਾਨ ਡਿੱਗਿਆ ,ਘਰ ਦੇ ਮੈਂਬਰ ਬਚੇ
. . .  1 day ago
ਤਲਵੰਡੀ ਸਾਬੋ/ ਸੀਂਗੋ ਮੰਡੀ 22 ਅਪ੍ਰੈਲ (ਲੱਕਵਿੰਦਰ ਸ਼ਰਮਾ) ਬਠਿੰਡਾ ਜ਼ਿਲ੍ਹੇ ਦੇ ਉਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਫੱਤਾਬਾਲੂ ਵਿਚ ਇੱਕ ਗਰੀਬ ਵਿਅਕਤੀ ਦੇ ਮਕਾਨ ਦੀ ਛੱਤ ਡਿੱਗਣ ਨਾਲ ਘਰੇਲੂ ਸਮਾਨ ਦਾ ਨੁਕਸਾਨ ਹੋ ਗਿਆ ਹੈ ...
ਹਿਮਾਚਲ ਪ੍ਰਦੇਸ਼ ਦੇ ਸਾਰੇ ਧਾਰਮਿਕ ਅਸਥਾਨ ਕੋਰੋਨਾ ਕਾਰਨ ਭਲਕੇ ਤੋਂ ਆਮ ਸੰਗਤ ਲਈ ਬੰਦ
. . .  1 day ago
ਸ੍ਰੀ ਅਨੰਦਪੁਰ ਸਾਹਿਬ ,22 ਅਪ੍ਰੈਲ (ਜੇ. ਐੱਸ. ਨਿੱਕੂਵਾਲ)- ਕੋਰੋਨਾ ਦੇ ਵਧਦੇ ਹੋਏ ਪ੍ਰਭਾਵ ਨੂੰ ਦੇਖਦੇ ਹੋਏ ਹਿਮਾਚਲ ਪ੍ਰਦੇਸ਼ ਸਰਕਾਰ ਵਲੋਂ 23 ਅਪ੍ਰੈਲ ਤੋਂ ਪ੍ਰਸਿੱਧ ਸ਼ਕਤੀ ਪੀਠ ਮਾਤਾ ਨੈਣਾ ਦੇਵੀ ਸਮੇਤ ਸਾਰੇ ਧਾਰਮਿਕ ਅਸਥਾਨ ਆਮ ...
ਮੰਡੀਆਂ ਵਿਚ ’ਚ ਰੁਲ ਰਿਹਾ ਕਿਸਾਨ , ਮੁੱਖ ਮੰਤਰੀ ਸਿੱਧੇ ਤੌਰ ‘ਤੇ ਜ਼ਿੰਮੇਵਾਰ- ਸੁਖਬੀਰ ਸਿੰਘ ਬਾਦਲ
. . .  1 day ago
ਬਠਿੰਡਾ , 22 ਅਪ੍ਰੈਲ-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਰਾਜ ਦੀਆਂ ਮੰਡੀਆਂ ਵਿਚ ’ਚ ਰੁਲ ਰਿਹਾ ਕਿਸਾਨ ਲਈ ਸਿੱਧੇ ਤੌਰ ‘ਤੇ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਹੈ ਕਿ ਕਣਕ ...
ਸਰਹੱਦ `ਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਅਤੇ ਸਟੇਟ ਹੈਲਥ ਮੁਲਾਜ਼ਮਾਂ ਵਿਚਾਲੇ ਹੋਈ ਤਕਰਾਰ
. . .  1 day ago
ਅੰਮ੍ਰਿਤਸਰ, 22 ਅਪ੍ਰੈਲ (ਸੁਰਿੰਦਰ ਕੋਛੜ)-ਖ਼ਾਲਸਾ ਸਾਜਣਾ ਦਿਵਸ ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਕਰਕੇ ਪੂਰੇ 10 ਦਿਨਾਂ ਬਾਅਦ ਵਾਪਸ ਪਰਤੇ ਯਾਤਰੂਆਂ ਨੂੰ ਕੋਰੋਨਾ ਜਾਂਚ ਕਿੱਟਾਂ ਦੀ ਘਾਟ ਕਾਰਨ ਕਈ ਘੰਟਿਆਂ ...
ਘਰੇਲੂ ਕਲੇਸ਼ ਕਾਰਨ ਫਾਹਾ ਲੈ ਕੇ ਪਤਨੀ ਵਲੋਂ ਜੀਵਨ ਲੀਲਾ ਸਮਾਪਤ
. . .  1 day ago
ਖਡੂਰ ਸਾਹਿਬ, 22 ਅਪ੍ਰੈਲ ( ਰਸ਼ਪਾਲ ਸਿੰਘ ਕੁਲਾਰ) -ਤਹਿਸੀਲ ਖਡੂਰ ਦੇ ਪਿੰਡ ਕੰਗ ਦੀ ਪੂਜਾ ਪਤਨੀ ਗੁਰਜੰਗਜੀਤ ਸਿੰਘ ਨੇ ਘਰੇਲੂ ਕਲੇਸ਼ ਕਾਰਨ ਛੱਤ ਨਾਲ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ...
ਪੰਜਾਬ ਗ੍ਰਾਮੀਣ ਬੈਂਕ ਦੇ ਕਰਮਚਾਰੀ ਕੋਰੋਨਾ ਪਾਜ਼ੀਟਿਵ , 2 ਦਿਨ ਲਈ ਕੀਤਾ ਬੰਦ
. . .  1 day ago
ਗੁਰੂ ਹਰਸਹਾਏ , 22 ਅਪ੍ਰੈਲ { ਹਰਚਰਨ ਸਿੰਘ ਸੰਧੂ}-ਪੰਜਾਬ ਗ੍ਰਾਮੀਣ ਬੈਂਕ ਦੇ ਇਕ ਕਰਮਚਾਰੀ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਉਣ ਨਾਲ ਬੈਂਕ ਨੂੰ 2 ਦਿਨ ਲਈ ਬੰਦ ਕੀਤਾ ਗਿਆ ਹੈ ।ਬੈਂਕ ਬੰਦ ਹੋਣ 'ਤੇ ਲੋਕ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 11 ਵੈਸਾਖ ਸੰਮਤ 553
ਿਵਚਾਰ ਪ੍ਰਵਾਹ: ਸਿਹਤ ਹਰ ਜੀਵ ਦੀ ਸਭ ਤੋਂ ਵੱਡੀ ਜਾਇਦਾਦ ਹੈ। -ਐਮਰਸਨ

ਪਹਿਲਾ ਸਫ਼ਾ

ਕੋਰੋਨਾ ਮਾਮਲਿਆਂ ਨੇ ਤੋੜੇ ਸਾਰੇ ਰਿਕਾਰਡ
ਦੇਸ਼ 'ਚ ਐਮਰਜੈਂਸੀ ਵਰਗੇ ਹਾਲਾਤ-ਸੁਪਰੀਮ ਕੋਰਟ

- ਉਪਮਾ ਡਾਗਾ ਪਾਰਥ -
ਨਵੀਂ ਦਿੱਲੀ, 22 ਅਪ੍ਰੈਲ -ਦੇਸ਼ ਭਰ 'ਚ ਕੋਰੋਨਾ ਦੇ ਵਧਦੇ ਮਾਮਲਿਆਂ ਦਰਮਿਆਨ ਆਕਸੀਜਨ ਸਪਲਾਈ ਦੀ ਕਿੱਲਤ ਅਤੇ ਲੋੜੀਂਦੀਆਂ ਵਸਤਾਂ ਦੀ ਘਾਟ 'ਤੇ ਟਿੱਪਣੀ ਕਰਦਿਆਂ ਸੁਪਰੀਮ ਕੋਰਟ ਨੇ ਇਸ ਨੂੰ 'ਰਾਸ਼ਟਰੀ ਐਮਰਜੈਂਸੀ' ਕਰਾਰ ਦਿੰਦਿਆਂ ਕੇਂਦਰ ਨੂੰ ਇਸ ਸਬੰਧੀ ਇਕ ਰਾਸ਼ਟਰੀ ਯੋਜਨਾ ਤਿਆਰ ਕਰਨ ਲਈ ਕਿਹਾ ਹੈ | ਸੁਪਰੀਮ ਕੋਰਟ ਵਲੋਂ ਇਹ ਟਿੱਪਣੀ ਉਸ ਵੇਲੇ ਆਈ ਹੈ ਜਦੋਂ ਭਾਰਤ 'ਚ 24 ਘੰਟਿਆਂ 'ਚ 3 ਲੱਖ, 15 ਹਜ਼ਾਰ ਤੋਂ ਵੱਧ ਕੋਰੋਨਾ ਦੇ ਮਾਮਲੇ ਆਏ ਹਨ ਜੋ ਕਿ ਹਾਲੇ ਤੱਕ ਵਿਸ਼ਵ 'ਚ ਆਏ ਇਕ ਦਿਨ 'ਚ ਸਭ ਤੋਂ ਵੱਧ ਮਾਮਲਿਆਂ ਦਾ ਰਿਕਾਰਡ ਹੈ | ਇਸ ਹੰਗਾਮੀ ਹਾਲਾਤ 'ਚ ਹੀ ਪ੍ਰਧਾਨ ਮੰਤਰੀ ਨੇ ਵੀਰਵਾਰ ਨੂੰ ਇਕ ਉੱਚ ਪੱਧਰੀ ਬੈਠਕ ਸੱਦੀ ਅਤੇ ਆਕਸੀਜਨ ਦੀ ਕਿੱਲਤ ਸਬੰਧੀ ਹਾਲਾਤ ਦਾ ਜਾਇਜ਼ਾ ਲਿਆ | ਬੈਠਕ ਤੋਂ ਬਾਅਦ ਕੇਂਦਰ ਵਲੋਂ ਜਾਰੀ ਨਿਰਦੇਸ਼ਾਂ 'ਚ ਆਕਸੀਜਨ ਦੀ ਸਪਲਾਈ ਨੂੰ ਬਿਨਾਂ ਰੁਕਾਵਟ ਰਾਜਾਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ 'ਚ ਆਵਾਜਾਈ ਯਕੀਨੀ ਬਣਾਉਣ ਲਈ ਕਿਹਾ ਗਿਆ | ਅਤਿ ਗੰਭੀਰ ਹੋਈ ਕੋਰੋਨਾ ਦੀ ਸਥਿਤੀ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਕੱਲ੍ਹ ਵੀ ਕੋਵਿਡ ਦੇ ਸਬੰਧ 'ਚ ਇਕ ਉੱਚ ਪੱਧਰੀ ਬੈਠਕ ਦੀ ਅਗਵਾਈ ਕਰਨਗੇ | ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਮੋਦੀ ਵਲੋਂ ਪੱਛਮੀ ਬੰਗਾਲ 'ਚ ਹੋਣ ਵਾਲੀਆਂ ਰੈਲੀਆਂ ਅਤੇ ਉੱਥੋਂ ਦਾ ਤੈਅਸ਼ੁਦਾ ਦੌਰਾ ਰੱਦ ਕਰ ਦਿੱਤਾ ਗਿਆ | ਵਰਨਣਯੋਗ ਹੈ ਕਿ ਭਾਰਤ 'ਚ ਕੋਰੋਨਾ ਦੇ ਰਿਕਾਰਡ 3 ਲੱਖ, 15 ਹਜ਼ਾਰ ਮਾਮਲਿਆਂ, ਇਸ ਤੋਂ ਪਹਿਲਾਂ ਅਮਰੀਕਾ 'ਚ 8 ਜਨਵਰੀ ਨੂੰ ਹਾਲੇ ਤੱਕ ਦੇ ਸਭ ਤੋਂ ਵੱਧ 3 ਲੱਖ, 7 ਹਜ਼ਾਰ ਲੋਕ ਕੋਰੋਨਾ ਦਾ ਸ਼ਿਕਾਰ ਹੋਏ ਸਨ | ਚੀਫ਼ ਜਸਟਿਸ ਐੱਸ.ਏ.ਬੋਬਡੇ ਨੇ ਅਜਿਹੇ ਸਮੇਂ 'ਤੇ ਆਪਣੇ ਤੌਰ 'ਤੇ ਕੋਰੋਨਾ ਨਾਲ ਸਬੰਧਿਤ ਮਾਮਲਿਆਂ ਦੀ ਸੁਣਵਾਈ ਕੀਤੀ, ਜਦੋਂ ਦੇਸ਼ ਦੀਆਂ 6 ਹਾਈਕੋਰਟਾਂ 'ਚ ਕੋਰੋਨਾ ਨਾਲ ਸਬੰਧਿਤ ਮਾਮਲਿਆਂ 'ਤੇ ਸੁਣਵਾਈ ਹੋ ਰਹੀ ਹੈ | ਸੁਪਰੀਮ ਕੋਰਟ 'ਚ ਤਿੰਨ ਜੱਜਾਂ ਦੀ ਬੈਂਚ ਨੇ ਕਿਹਾ ਕਿ ਇਸ ਸਮੇਂ ਕੋਰੋਨਾ ਅਤੇ ਆਕਸੀਜਨ ਵਰਗੇ ਮੁੱਦਿਆਂ 'ਤੇ ਦਿੱਲੀ, ਬੰਬੇ, ਸਿੱਕਮ, ਮੱਧ ਪ੍ਰਦੇਸ਼, ਕਲਕੱਤਾ ਅਤੇ ਇਲਾਹਾਬਾਦ ਹਾਈਕੋਰਟਾਂ 'ਚ ਸੁਣਵਾਈ ਚੱਲ ਰਹੀ ਹੈ, ਜਿਸ ਨਾਲ ਭੰਬਲਭੂਸਾ ਪੈਦਾ ਹੋ ਸਕਦਾ ਹੈ | ਬੈਂਚ ਨੇ ਕੇਂਦਰ ਸਰਕਾਰ ਨੂੰ 4 ਮੁੱਦਿਆਂ (ਆਕਸੀਜਨ ਦੀ ਸਪਲਾਈ, ਜ਼ਰੂਰੀ ਦਵਾਈਆਂ ਦੀ ਸਪਲਾਈ, ਟੀਕਾਕਰਨ ਦਾ ਤਰੀਕਾ ਅਤੇ ਤਾਲਾਬੰਦੀ ਲਗਾਉਣ ਦਾ ਰਾਜਾਂ ਦਾ ਅਧਿਕਾਰ) ਤੇ ਰਾਸ਼ਟਰੀ ਯੋਜਨਾ ਤਿਆਰ ਕਰਨ ਨੂੰ ਕਿਹਾ ਅਤੇ ਇਸ ਸਬੰਧ 'ਚ ਹਾਈਕੋਰਟਾਂ ਨੂੰ ਇਤਲਾਹ ਕਰਨ ਨੂੰ ਕਿਹਾ | ਸੁਪਰੀਮ ਕੋਰਟ ਨੇ ਕਿਹਾ ਕਿ ਅਦਾਲਤ ਚਾਹੁੰਦੀ ਹੈ ਕਿ ਤਾਲਾਬੰਦੀ ਦਾ ਅਧਿਕਾਰ ਰਾਜਾਂ ਕੋਲ ਹੀ ਰਹੇ | ਇਹ ਨਿਆਇਕ ਫ਼ੈਸਲਾ ਨਹੀਂ ਹੋਣਾ ਚਾਹੀਦਾ, ਫਿਰ ਵੀ ਤਾਲਾਬੰਦੀ ਲਾਉਣ ਦੇ ਹਾਈਕੋਰਟ ਦੇ ਨਿਆਇਕ ਹੱਕਾਂ ਬਾਰੇ ਗੌਰ ਕੀਤਾ ਜਾਵੇਗਾ | ਸੁਪਰੀਮ ਕੋਰਟ ਦੀਆਂ ਇਹ ਟਿੱਪਣੀਆਂ ਉਸ ਵੇਲੇ ਆਈਆਂ ਜਦੋਂ ਵੇਦਾਂਤਾ ਕੰਪਨੀ ਵਲੋਂ ਦਿੱਤੀ ਉਸ ਪਟੀਸ਼ਨ 'ਤੇ ਸੁਣਵਾਈ ਕਰ ਰਿਹਾ ਸੀ, ਜਿਸ ਵਿਚ ਕੰਪਨੀ ਨੇ ਆਪਣੇ ਪਲਾਂਟ ਨੂੰ ਆਕਸੀਜਨ ਪੈਦਾ ਕਰਨ ਲਈ ਖੋਲ੍ਹੇ ਜਾਣ ਲਈ ਇਜਾਜ਼ਤ ਮੰਗੀ ਸੀ | ਤਾਮਿਲਨਾਡੂ ਇਸ ਪਟੀਸ਼ਨ 'ਤੇ ਸ਼ੁੱਕਰਵਾਰ ਨੂੰ ਸੁਣਵਾਈ ਕਰਨਾ ਚਾਹੁੰਦਾ ਸੀ | ਸੁਪਰੀਮ ਕੋਰਟ ਨੇ ਕੋਵਿਡ ਦੀ ਸਥਿਤੀ 'ਤੇ ਕਈ ਮੁੱਦਿਆਂ 'ਤੇ ਆਪਣੇ ਤੌਰ 'ਤੇ ਧਿਆਨ ਦਿੰਦਿਆਂ ਕਿਹਾ ਕਿ ਦੇਸ਼'ਚ ਹਾਲਾਤ 'ਰਾਸ਼ਟਰੀ ਐਮਰਜੈਂਸੀ' ਵਰਗੇ ਬਣ ਗਏ ਹਨ | ਸੁਪਰੀਮ ਕੋਰਟ 'ਚ ਇਸ ਮਾਮਲੇ ਦੀ ਅਗਲੀ ਸੁਣਵਾਈ ਸ਼ੁੱਕਰਵਾਰ ਨੂੰ ਹੋਵੇਗੀ | ਦੱਸਣਯੋਗ ਹੈ ਕਿ ਪਿਛਲੇ 4 ਦਿਨਾਂ 'ਚ ਹੀ ਵੱਖ-ਵੱਖ ਹਾਈਕੋਰਟਾਂ ਨੇ ਕੋੋਰੋਨਾ ਮਾਮਲਿਆਂ 'ਤੇ ਸਰਕਾਰ ਨੂੰ ਝਾੜ ਪਾਈ | ਬੰਬੇ ਹਾਈਕੋਰਟ ਨੇ ਭਾਵੁਕ ਅਤੇ ਸਖ਼ਤ ਟਿੱਪਣੀ ਕਰਦਿਆਂ ਕਿਹਾ ਕਿ ਅਸੀਂ ਇਸ ਬੁਰੇ ਸਮਾਜ ਦਾ ਹਿੱਸਾ ਹੋਣ 'ਤੇ ਸ਼ਰਮਿੰਦੇ ਹਾਂ | ਇਲਾਹਾਬਾਦ ਹਾਈਕੋਰਟ ਤਾਲਾਬੰਦੀ ਦਾ ਆਦੇਸ਼ ਦਿੱਤਾ ਸੀ, ਉੱਥੇ ਮੱਧ ਪ੍ਰਦੇਸ਼ ਹਾਈਕੋਰਟ ਨੇ ਰੇਮੇਡੀਸੀਵਿਰ ਛੇਤੀ ਮੁਹੱਈਆ ਕਰਵਾਉਣ ਲਈ ਕਿਹਾ ਸੀ ਜਦਕਿ ਦਿੱਲੀ ਹਾਈਕੋਰਟ ਨੇ ਬੁੱਧਵਾਰ ਨੂੰ ਕੇਂਦਰ ਸਰਕਾਰ ਨੂੰ ਝਾੜ ਲਾਉਂਦਿਆਂ ਆਕਸੀਜਨ ਦੀ ਫੌਰੀ ਸਪਲਾਈ ਕਰਨ ਲਈ ਆਦੇਸ਼ ਦਿੰਦਿਆਂ ਕਿਹਾ ਕਿ ਭਾਵੇਂ ਤਰਲੇ ਮਿੰਨਤਾਂ ਕਰੋ, ਉਧਰ ਲਓ ਜਾਂ ਚੋਰੀ ਕਰ ਕੇ ਲਿਆਓ ਪਰ ਆਕਸੀਜਨ ਲੈ ਕੇ ਆਉ |
ਕੋਰੋਨਾ ਦੇ ਅੰਕੜਿਆਂ ਦੇ ਟੁੱਟੇ ਸਾਰੇ ਰਿਕਾਰਡ
ਕੋੋਰੋਨਾ ਦੇ ਇਕ ਦਿਨ ਦੇ ਅੰਕੜਿਆਂ ਦੇ ਮਾਮਲੇ 'ਚ ਭਾਰਤ ਨੇ ਅਮਰੀਕਾ ਨੂੰ ਪਿੱਛੇ ਛੱਡਦਿਆਂ ਦੁਨੀਆ 'ਚ ਸਭ ਤੋਂ ਵੱਧ ਮਾਮਲੇ ਦਰਜ ਕਰਵਾਉਣ ਦਾ ਨਵਾਂ ਰਿਕਾਰਡ ਬਣਾਇਆ ਹੈ | ਪਿਛਲੇ 24 ਘੰਟਿਆਂ 'ਚ ਭਾਰਤ 'ਚ 3 ਲੱਖ, 15 ਹਜ਼ਾਰ, 552 ਲੋਕ ਕੋਰੋਨਾ ਪੀੜਿਤ ਪਾਏ ਗਏ, ਜੋ ਹਾਲੇ ਤੱਕ ਇਕ ਦਿਨ 'ਚ ਮਿਲੇ ਮਰੀਜ਼ਾਂ ਦਾ ਸਭ ਤੋਂ ਵੱਡਾ ਅੰਕੜਾ ਹੈ | ਹੁਣ ਤੱਕ ਭਾਰਤ 'ਚ ਕੁੱਲ ਕੋਰੋਨਾ ਮਾਮਲਿਆਂ ਦੀ ਗਿਣਤੀ 1 ਕਰੋੜ, 59 ਲੱਖ ਤੋਂ ਪਾਰ ਹੋ ਚੁੱਕੀ ਹੈ | ਪਿਛਲੇ 24 ਘੰਟਿਆਂ 'ਚੇ ਦੇਸ਼ 'ਚ 2104 ਮਰੀਜ਼ਾਂ ਦੀ ਮੌਤ ਹੋਈ ਹੈ, ਜਿਸ ਨਾਲ ਦੇਸ਼ 'ਚ ਕੋਰੋਨਾ ਕਾਰਨ ਹੋਈਆਂ ਮੌਤਾਂ ਦੀ ਕੁੱਲ ਤਦਾਦ 1,84,657 ਹੋ ਗਈ ਹੈ | ਦੇਸ਼ 'ਚ ਸਰਗਰਮ ਮਾਮਲਿਆਂ ਦੀ ਗਿਣਤੀ 'ਚ ਰਿਕਾਰਡ 1,33 ਲੱਖ ਮਾਮਲਿਆਂ ਦਾ ਵਾਧਾ ਹੋਇਆ ਹੈ |
ਕੇਂਦਰ ਨੇ ਪੰਜਾਬ ਸਮੇਤ ਕਈ ਰਾਜਾਂ 'ਚ ਵਧਾਇਆ ਆਕਸੀਜਨ ਦਾ ਕੋਟਾ
ਕਈ ਰਾਜਾਂ ਵਲੋਂ ਲਗਾਤਾਰ ਆਕਸੀਜਨ ਦੀ ਕਿੱਲਤ ਦੀ ਸ਼ਿਕਾਇਤ ਤੋਂ ਬਾਅਦ ਕੇਂਦਰ ਵਲੋਂ ਕੁਝ ਰਾਜਾਂ ਲਈ ਆਕਸੀਜਨ ਦਾ ਕੋਟਾ ਵਧਾਉਣ ਦਾ ਐਲਾਨ ਕੀਤਾ ਗਿਆ ਹੈ | ਪੰਜਾਬ ਸਮੇਤ ਇਹ ਕੋਟਾ 7 ਰਾਜਾਂ ਦਾ ਵਧਾਇਆ ਗਿਆ ਹੈ, ਜਿਨ੍ਹਾਂ 'ਚ ਪੰਜਾਬ ਲਈ ਸਪਲਾਈ ਮੌਜੂਦਾ 126 ਮੀਟਿ੍ਕ ਟਨ ਤੋਂ ਵਧਾ ਕੇ 136 ਮੀਟਿ੍ਕ ਟਨ ਕੀਤੀ ਗਈ ਹੈ | ਮਹਾਰਾਸ਼ਟਰ ਦਾ ਕੋਟਾ 1646 ਮੀਟਿ੍ਕ ਟਨ ਤੋਂ ਵਧਾ ਕੇ 1661, ਮੱਧ ਪ੍ਰਦੇਸ਼ ਦੀ 445 ਤੋਂ ਵਧਾ ਕੇ 543, ਹਰਿਆਣਾ ਦੀ 156 ਤੋਂ ਵਧਾ ਕੇ 162, ਉੱਤਰ ਪ੍ਰਦੇਸ਼ ਦੀ 751 ਤੋਂ ਵਧਾ ਕੇ 753 ਮੀਟਿ੍ਕ ਟਨ ਕੀਤੀ ਗਈ ਹੈ | ਆਂਧਰਾ ਪ੍ਰਦੇਸ਼ ਦੇ 360 ਮੀਟਿ੍ਕ ਟਨ ਕੋਟੇ ਤੋਂ ਵਧਾ ਕੇ 441, ਉੱਤਰਾਖੰਡ 83 ਤੋਂ ਵਧਾ ਕੇ 103 ਅਤੇ ਦਿੱਲੀ ਦੇ 378 ਤੋਂ ਵਧਾ ਕੇ 480 ਮੀਟਿ੍ਕ ਟਨ ਕਰਨ ਦਾ ਐਲਾਨ ਕੀਤਾ ਗਿਆ ਹੈ | ਕੇਂਦਰ ਸਰਕਾਰ ਨੇ ਇਹ ਕੋਟਾ ਤੁਰੰਤ ਵਧਾਉਣ ਦੇ ਆਦੇਸ਼ ਦਿੱਤੇ ਹਨ |
ਆਕਸੀਜਨ ਸਪਲਾਈ ਨੂੰ ਲੈ ਕੇ ਕੋਈ ਰੁਕਾਵਟ ਨਹੀਂ-ਕੇਂਦਰ
ਆਕਸੀਜਨ ਦੀ ਕਮੀ ਨੂੰ ਵੇਖਦਿਆਂ ਕੇਂਦਰ ਨੇ ਨਿਰਦੇਸ਼ ਦਿੰਦਿਆਂ ਕਿਹਾ ਕਿ ਆਕਸੀਜਨ ਦੀ ਉਦਯੋਗਿਕ ਵਰਤੋਂ 'ਤੇ ਪੂਰੀ ਤਰ੍ਹਾਂ ਰੋਕ ਲਾ ਦਿੱਤੀ ਜਾਵੇ | ਇਸ ਤੋਂ ਪਹਿਲਾਂ ਦੇ ਆਦੇਸ਼ 'ਚ 9 ਵਿਸ਼ੇਸ਼ ਉਦਯੋਗਾਂ ਨੂੰ ਛੋਟ ਦਿੱਤੀ ਗਈ ਸੀ | ਕੇਂਦਰ ਨੇ ਕਿਹਾ ਕਿ ਕੋਈ ਵੀ ਰਾਜ ਜਾਂ ਕੇਂਦਰੀ ਸ਼ਾਸਿਤ ਪ੍ਰਦੇਸ਼ ਉਸ ਦੇ ਹਲਕੇ 'ਚ ਸਥਿਤ ਆਕਸੀਜਨ ਪਲਾਂਟ ਦੇ ਉਤਪਾਦਕ ਅਤੇ ਸਪਲਾਈਕਰਤਾ ਨੂੰ ਸਿਰਫ਼ ਉੱਥੋਂ ਦੇ ਹਸਪਤਾਲਾਂ ਲਈ ਨਹੀਂ ਰੋਕ ਸਕਦਾ | ਕੇਂਦਰ ਨੇ ਇਹ ਵੀ ਕਿਹਾ ਕਿ ਆਕਸੀਜਨ ਸਪਲਾਈ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਕੋਈ ਰੁਵਾਵਟ ਨਹੀਂ ਆਉਣੀ ਚਾਹੀਦੀ | ਕਿਸੇ ਇਕ ਰਾਜ ਵਿਸ਼ੇਸ਼ ਲਈ ਸਪਲਾਈ ਨਹੀਂ ਰੋਕੀ ਜਾ ਸਕਦੀ | ਕੇਂਦਰ ਨੇ ਇਹ ਵੀ ਕਿਹਾ ਕਿ ਆਕਸੀਜਨ ਲੈ ਕੇ ਜਾ ਰਹੇ ਵਾਹਨਾਂ ਨੂੰ ਰਾਜਾਂ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ਾਂ 'ਚ ਬਿਨਾਂ ਰੋਕ-ਟੋਕ ਆਉਣ-ਜਾਣ ਦੀ ਇਜਾਜ਼ਤ ਹੋਵੇਗੀ |
18 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੇ ਟੀਕਾਕਰਨ ਲਈ ਰਜਿਸਟ੍ਰੇਸ਼ਨ 28 ਤੋਂ
1 ਮਈ ਤੋਂ ਸ਼ੁਰੂ ਹੋਣ ਵਾਲੇ ਕੋਰੋਨਾ ਰੋਕੂ ਟੀਕਾਕਰਨ ਦੇ ਤੀਜੇ ਪੜਾਅ ਲਈ ਰਜਿਸਟ੍ਰੇਸ਼ਨ 28 ਅਪ੍ਰੈਲ ਤੋਂ ਸ਼ੁਰੂ ਹੋਵੇਗੀ | ਸਿਹਤ ਮੰਤਰੀ ਡਾ: ਹਰਸ਼ਵਰਧਨ ਨੇ ਟਵਿੱਟਰ 'ਤੇ ਪਾਏ ਸੰਦੇਸ਼ ਰਾਹੀਂ ਇਹ ਜਾਣਕਾਰੀ ਦਿੱਤੀ | ਜ਼ਿਕਰਯੋਗ ਹੈ ਕਿ ਤੀਜੇ ਪੜਾਅ ਲਈ 18 ਸਾਲ ਤੋਂ ਵੱਧ ਉਮਰ ਵਾਲੇ ਸਾਰੇ ਲੋਕਾਂ ਨੂੰ 1 ਮਈ ਤੋਂ ਟੀਕਾ ਲਾਇਆ ਜਾਵੇਗਾ, ਜਿਸ ਲਈ ਕੋ-ਵਿਨ ਪੋਰਟਲ 'ਤੇ ਰਜਿਸਟ੍ਰੇਸ਼ਨ ਹੋਵੇਗਾ | ਟੀਕਾਕਰਨ ਦੀ ਨੀਤੀ 'ਚ ਬਦਲਾਅ ਕਰਦਿਆਂ ਲਏ ਫ਼ੈਸਲੇ ਤਹਿਤ ਤੀਜੇ ਪੜਾਅ ਲਈ ਸੈਂਟਰਲ ਡ੍ਰਗਸ ਲੈਬੋਰਟਰੀ ਵਲੋਂ ਜਾਰੀ ਹੋਣ ਵਾਲੇ 50 ਫ਼ੀਸਦੀ ਖੁਰਾਕਾਂ ਕੇਂਦਰ ਸਰਕਾਰ ਨੂੰ ਅਤੇ ਬਾਕੀ 50 ਫ਼ੀਸਦੀ ਰਾਜ ਸਰਕਾਰਾਂ ਨੂੰ ਦਿੱਤੀਆਂ ਜਾਣਗੀਆਂ | ਫਿਲਹਾਲ ਦੇਸ਼ 'ਚ ਦੂਜੇ ਪੜਾਅ 'ਚ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਟੀਕਾ ਲਾਇਆ ਜਾ ਰਿਹਾ ਹੈ |

ਕੈਪਟਨ ਵਲੋਂ ਮੈਡੀਕਲ ਆਕਸੀਜਨ ਦੀ ਜਮ੍ਹਾਂਖੋਰੀ ਵਿਰੁੱਧ ਸਖ਼ਤ ਕਾਰਵਾਈ ਦੇ ਆਦੇਸ਼

ਚੰਡੀਗੜ੍ਹ, 22 ਅਪ੍ਰੈਲ (ਬਿਊਰੋ ਚੀਫ਼)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਐਲਾਨ ਕੀਤਾ ਕਿ ਸੂਬੇ ਭਰ ਵਿਚ ਪਹਿਲੀ ਮਈ ਤੋਂ 18 ਤੋਂ 45 ਸਾਲ ਦੇ ਉਮਰ ਵਰਗ ਲਈ ਟੀਕਾਕਰਨ ਦੀ ਸ਼ੁਰੂਆਤ ਕੀਤੀ ਜਾਵੇਗੀ | ਸ਼ੁਰੂਆਤ ਵਿਚ ਟੀਕਿਆਂ ਦੀ ਸੀਮਤ ਸਪਲਾਈ ਦੀ ਸੰਭਾਵਨਾ ਨੂੰ ਦੇਖਦਿਆਂ ਮੁੱਖ ਮੰਤਰੀ ਨੇ ਮਾਹਿਰਾਂ ਦਾ ਗਰੁੱਪ ਬਣਾਇਆ ਜਿਸ ਵਿਚ ਪ੍ਰਸਿੱਧ ਵਾਇਰੋਲੋਜਿਸਟ ਡਾ: ਗਗਨਦੀਪ ਕੰਗ, ਸੀ.ਐਮ.ਸੀ. ਵੈਲੋਰ ਦੇ ਕਮਿਊਨਿਟੀ ਹੈਲਥ ਦੇ ਪ੍ਰੋਫੈਸਰ ਡਾ: ਜੈਕਬ ਜੌਹਨ ਅਤੇ ਪੀ.ਜੀ.ਆਈ. ਦੇ ਜਨ ਸਿਹਤ ਵਿਭਾਗ ਸਕੂਲ ਦੇ ਸਾਬਕਾ ਮੁਖੀ ਡਾ: ਰਾਜੇਸ਼ ਕੁਮਾਰ ਨੂੰ ਸ਼ਾਮਲ ਕੀਤਾ ਗਿਆ | ਇਹ ਗਰੁੱਪ 18 ਤੋਂ 45 ਸਾਲ ਉਮਰ ਵਰਗ ਵਿਚ ਤਰਜੀਹਾਂ ਲਈ ਸੁਝਾਅ ਅਤੇ ਕੋਵਿਡ ਕਾਰਨ ਚੁਣੌਤੀਆਂ ਨਾਲ ਨਿਪਟਣ ਲਈ ਹਫ਼ਤੇ ਵਿਚ ਰਿਪੋਰਟ ਦੇਣਗੇ | ਮੁੱਖ ਮੰਤਰੀ ਜੋ ਅੱਜ ਸੂਬੇ 'ਚ ਕੋਵਿਡ ਦੀ ਮੌਜੂਦਾ ਸਥਿਤੀ ਦੀ ਸਮੀਖਿਆ ਕਰ ਰਹੇ ਸਨ ਨੂੰ ਦੱਸਿਆ ਗਿਆ ਕਿ ਅੱਜ ਪੰਜਾਬ ਨੂੰ ਕੋਵੀਸ਼ੀਲਡ ਦੀਆਂ 4 ਲੱਖ ਖ਼ੁਰਾਕਾਂ ਕੇਂਦਰ ਸਰਕਾਰ ਤੋਂ ਪ੍ਰਾਪਤ ਹੋ ਚੁੱਕੀਆਂ ਹਨ, ਜੋ ਮਹਿਜ਼ ਤਿੰਨ ਜਾਂ ਚਾਰ ਦਿਨਾਂ ਤੱਕ ਹੀ ਚੱਲਣਗੀਆਂ | ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਨੂੰ ਅਜਿਹੀਆਂ ਦਵਾਈਆਂ ਦੀ ਖ਼ਰੀਦ ਮਰੀਜ਼ਾਂ ਲਈ ਜਾਰੀ ਰੱਖਣੀ ਚਾਹੀਦੀ ਹੈ ਜਿਸ ਦੀ ਵਰਤੋਂ ਉਨ੍ਹਾਂ ਲਈ ਸਹਾਈ ਹੁੰਦੀ ਹੋਵੇਗੀ ਅਤੇ ਇਹ ਦਵਾਈਆਂ ਸਰਕਾਰੀ ਹਸਪਤਾਲਾਂ ਨੂੰ ਮੁਹੱਈਆ ਕਰਵਾਈਆਂ ਜਾਣ ਅਤੇ ਨਿੱਜੀ ਹਸਪਤਾਲ ਜੋ ਪਹਿਲਾਂ ਹੀ ਇਸ ਦੀ ਵਰਤੋਂ ਕਰ ਰਹੇ ਹਨ, ਦੀ ਵੀ ਮਦਦ ਕਰਨੀ ਚਾਹੀਦੀ ਹੈ | ਸੂਬਾ ਸਰਕਾਰ ਦੀ 104 ਹੈਲਪਲਾਈਨ ਨੰਬਰ ਰਾਹੀਂ ਹਸਪਤਾਲਾਂ ਵਿਚ ਮੌਜੂਦਾ ਬੈੱਡਾਂ ਬਾਰੇ 24 ਘੰਟੇ ਫ਼ੌਰੀ ਜਾਣਕਾਰੀ ਦੇਣ ਦਾ ਵੀ ਫ਼ੈਸਲਾ ਲਿਆ ਗਿਆ | ਮੁੱਖ ਮੰਤਰੀ ਨੇ ਸੂਬੇ ਵਿਚ ਮਿਲਟਰੀ ਹਸਪਤਾਲਾਂ ਵਿਚ ਕੋਵਿਡ ਸੰਭਾਲ ਲਈ ਸਮਰਪਿਤ ਤੌਰ 'ਤੇ ਹੋਰ ਬੈੱਡਾਂ ਅਤੇ ਮਨੁੱਖੀ ਸ਼ਕਤੀ ਦੀ ਵਿਵਸਥਾ ਕਰਨ ਲਈ ਕੀਤੇ ਜਾ ਰਹੇ ਯਤਨਾਂ ਲਈ ਪੱਛਮੀ ਕਮਾਂਡ ਦੀ ਸ਼ਲਾਘਾ ਕੀਤੀ | ਮੁੱਖ ਮੰਤਰੀ ਨੇ ਕਿਹਾ ਕਿ ਤਾਜ਼ਾ ਬੰਦਿਸ਼ਾਂ ਨਾਲ ਸਮੁੱਚੇ ਤੌਰ 'ਤੇ ਸਥਿਤੀ ਸਥਿਰ ਹੋਈ ਹੈ | ਉਨ੍ਹਾਂ ਕਿਹਾ ਕਿ ਮਿ੍ਤਕ ਦਰ ਪਹਿਲਾਂ ਹੀ 1.75 ਫ਼ੀਸਦੀ ਤੋਂ ਘੱਟ ਕੇ 1.4 ਫ਼ੀਸਦੀ 'ਤੇ ਆ ਗਈ ਹੈ | ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਨੂੰ ਕਿਸੇ ਵੀ ਤਰ੍ਹਾਂ ਦੀ ਹੰਗਾਮੀ ਸਥਿਤੀ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ | ਇਸੇ ਦੌਰਾਨ ਡੀ.ਜੀ.ਪੀ. ਦਿਨਕਰ ਗੁਪਤਾ ਨੇ ਮੁੱਖ ਮੰਤਰੀ ਨੂੰ ਜਾਣਕਾਰੀ ਦਿੱਤੀ ਕਿ ਸਰਕਾਰੀ ਨਿਯਮਾਂ ਮੁਤਾਬਿਕ ਸੀਮਤ ਇਕੱਠ ਨੂੰ ਯਕੀਨੀ ਬਣਾਉਣ ਲਈ 220 ਕੰਟੈਕਟ ਟ੍ਰੇਸਿੰਗ ਟੀਮਾਂ ਦਿਨ-ਰਾਤ ਜੁਟੀਆਂ ਹੋਈਆਂ ਹਨ | ਉਨ੍ਹਾਂ ਕਿਹਾ ਕਿ ਸੂਬਾ ਭਰ ਵਿਚ ਕਸੂਰਵਾਰ ਮੈਰਿਜ ਪੈਲੇਸ ਮਾਲਕਾਂ ਦੇ ਖ਼ਿਲਾਫ਼ 156 ਐਫ.ਆਈ.ਆਰ. ਦਰਜ ਕੀਤੀ ਜਾ ਚੁੱਕੀਆਂ ਹਨ | ਮੁੱਖ ਮੰਤਰੀ ਨੇ ਟੈੱਸਟਾਂ ਦੀ ਵਧੀ ਹੋਈ ਗਿਣਤੀ 'ਤੇ ਤਸੱਲੀ ਜ਼ਾਹਿਰ ਕੀਤੀ | ਰੋਜ਼ਾਨਾ ਦੇ ਸੈਂਪਲਾਂ ਦੀ ਗਿਣਤੀ ਹੁਣ 50,000 ਪਾਰ ਕਰ ਗਈ ਹੈ | ਉਨ੍ਹਾਂ ਨੂੰ ਜਾਣੂੰ ਕਰਵਾਇਆ ਗਿਆ ਕਿ ਸੂਬੇ 'ਚ ਆਰ.ਟੀ.-ਪੀ.ਸੀ.ਆਰ. ਟੈੱਸਟਾਂ ਦੀ ਸਮਰੱਥਾ 43,000 'ਤੇ ਪਹੁੰਚ ਗਈ ਹੈ ਜਿਸ ਨੂੰ ਅੱਗੇ ਵਧਾਉਂਦਿਆਂ 60,000 ਪ੍ਰਤੀ ਦਿਨ ਤੱਕ ਲਿਜਾਇਆ ਜਾਵੇਗਾ | ਸੂਬੇ ਵਿਚ ਆਕਸੀਜਨ ਦੀ ਉਪਲਬਧਤਾ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਪਹਿਲਾਂ ਹੀ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੂੰ ਪੱਤਰ ਲਿਖ ਕੇ ਆਕਸੀਜਨ ਦੀ ਨਿਰਵਿਘਨ ਸਪਲਾਈ ਲਈ ਨਿੱਜੀ ਦਖ਼ਲ ਦੇਣ ਦੀ ਮੰਗ ਕਰ ਚੁੱਕੇ ਹਨ | ਉਨ੍ਹਾਂ ਦੱਸਿਆ ਕਿ ਸੂਬੇ ਵਿਚ ਸੰਕਟ 'ਤੇ ਕਾਬੂ ਪਾਉਣ ਲਈ 136 ਐਮ.ਟੀ. ਅਲਾਟ ਕੀਤੀ ਗਈ ਹੈ ਜਿਸ ਵਿਚ ਸੂਬੇ 'ਚ ਨਿਰਮਾਣ ਕੀਤੀ ਜਾਂਦੀ 32 ਐਮ.ਟੀ. ਵੀ ਸ਼ਾਮਲ ਹੈ | ਉਨ੍ਹਾਂ ਆਕਸੀਜਨ ਦੀ ਸਹੀ ਵਰਤੋਂ ਨੂੰ ਯਕੀਨੀ ਬਣਾਉਣ ਅਤੇ ਕਿਸੇ ਵੀ ਤਰ੍ਹਾਂ ਦੀ ਜਮ੍ਹਾਂਖੋਰੀ ਨੂੰ ਰੋਕਣ ਦੀ ਲੋੜ 'ਤੇ ਜ਼ੋਰ ਦਿੱਤਾ | ਉਨ੍ਹਾਂ ਸੂਬੇ ਵਿਚ ਸਰਕਾਰੀ ਕੋਵਿਡ ਇਕਾਂਤਵਾਸ ਸੇਵਾਵਾਂ ਵਿਚ 234 ਆਕਸੀਜਨ ਕੰਸਨਟਰੇਟਰਜ਼ ਉਪਲਬਧ ਕਰਵਾਉਣ ਲਈ ਸਿਹਤ ਵਿਭਾਗ ਦੀਆਂ ਕੋਸ਼ਿਸ਼ਾਂ ਦੀ ਵੀ ਸ਼ਲਾਘਾ ਕੀਤੀ | ਸੂਬੇ ਵਿਚ ਆਕਸੀਜਨ ਦੀ ਜਮ੍ਹਾਂਖੋਰੀ 'ਤੇ ਕਾਰਵਾਈ ਦੇ ਹੁਕਮ ਦਿੰਦਿਆਂ ਮੁੱਖ ਮੰਤਰੀ ਨੇ ਉਚੇਚੇ ਤੌਰ ਉਤੇ ਕਿਹਾ ਕਿ ਕਿਸੇ ਵੀ ਵਪਾਰੀ ਜਾਂ ਉਤਪਾਦਕ ਨੂੰ ਲਿਕੁਇਡ ਮੈਡੀਕਲ ਆਕਸੀਜਨ (ਐਲ.ਐਮ.ਓ.) ਦੀ ਗੈਰ-ਕਾਨੂੰਨੀ ਢੰਗ ਨਾਲ ਜਮ੍ਹਾਂਖੋਰੀ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਜੋ ਵੀ ਇਸ ਮਾਮਲੇ ਵਿਚ ਦੋਸ਼ੀ ਪਾਇਆ ਗਿਆ, ਉਸ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ |

ਟੁੱਟੀ ਨਦੀਮ-ਸ਼ਰਵਨ ਦੀ ਜੋੜੀ —

ਸੰਗੀਤਕਾਰ ਸ਼ਰਵਨ ਰਾਠੌਰ ਦਾ ਕੋਰੋਨਾ ਕਾਰਨ ਦਿਹਾਂਤ

ਮੁੰਬਈ, 22 ਅਪ੍ਰੈਲ (ਏਜੰਸੀ)-ਸੰਗੀਤ ਦੀ ਦੁਨੀਆ 'ਚ ਮਸ਼ਹੂਰ ਨਦੀਮ-ਸ਼ਰਵਨ ਦੀ ਜੋੜੀ ਟੁੱਟ ਗਈ ਹੈ | ਸੰਗੀਤ ਨਿਰਦੇਸ਼ਕ ਸ਼ਰਵਨ ਰਾਠੌਰ (66) ਦਾ ਕੋਰੋਨਾ ਕਾਰਨ ਐਸ.ਐਲ. ਰਹੇਜਾ ਹਸਪਤਾਲ 'ਚ ਦਿਹਾਂਤ ਹੋ ਗਿਆ | ਉਨ੍ਹਾਂ ਨੂੰ ਸਿਹਤ ਸਬੰਧੀ ਹੋਰ ਸਮੱਸਿਆਵਾਂ ਵੀ ਸਨ ਤੇ ਵੈਂਟੀਲੇਟਰ 'ਤੇ ਸਨ | ਉਨ੍ਹਾਂ ਦੇ ਬੇਟੇ ਸੰਗੀਤਕਾਰ ਸੰਜੀਵ ਰਾਠੌਰ ਨੇ ਦੱਸਿਆ ਕਿ ਰਾਤ 10.15 ਵਜੇ ਦੇ ਕਰੀਬ ਉਸ ਦੇ ਪਿਤਾ ਨੇ ਆਖਰੀ ਸਾਹ ਲਿਆ | ਕੋਰੋਨਾ ਪੀੜਤ ਹੋਣ ਤੋਂ ਬਾਅਦ ਉਹ ਪਿਛਲੇ ਕੁਝ ਦਿਨਾਂ ਤੋਂ ਹਸਪਤਾਲ ਦਾਖ਼ਲ ਸਨ | 90 ਦੇ ਦਹਾਕੇ 'ਚ ਨਦੀਮ-ਸ਼ਰਵਨ ਦੀ ਜੋੜੀ ਬੇਹੱਦ ਮਸ਼ਹੂਰ ਸੀ | ਉਨ੍ਹਾਂ ਦੀਆਂ ਹਿੱਟ ਫਿਲਮਾਂ 'ਚ ਆਸ਼ਿਕੀ, ਦਿਲ ਹੈ ਕਿ ਮਾਨਤਾ ਨਹੀਂ, ਸਾਜਨ, ਪਰਦੇਸ, ਰਾਜਾ ਹਿੰਦੋਸਤਾਨੀ, ਸੜਕ ਸਮੇਤ ਹੋਰ ਕਈ ਸ਼ਾਮਿਲ ਹਨ | ਉਨ੍ਹਾਂ ਦੇ ਬੇਟੇ ਸੰਜੀਵ ਤੇ ਦਰਸ਼ਨ ਵੀ ਆਪਣੇ ਪਿਤਾ ਦੇ ਨਕਸ਼ੇ ਕਦਮਾਂ 'ਤੇ ਚਲਦੇ ਸੰਗੀਤਕਾਰ ਹਨ | ਸੰਗੀਤ ਨਿਰਦੇਸ਼ਕ ਦੇ ਰੂਪ 'ਚ ਉਨ੍ਹਾਂ ਦੀ ਆਖਰੀ ਫਿਲਮ 2009 'ਚ 'ਡੂ ਨਾਟ ਡਿਸਟਰਬ' ਸੀ | ਪ੍ਰੀਤਮ ਤੇ ਅਦਨਾਨ ਸਾਮੀ ਸਮੇਤ ਹਿੰਦੀ ਫਿਲਮ ਜਗਤ 'ਚ ਸੰਗੀਤ ਭਾਈਚਾਰੇ ਵਲੋਂ ਉਨ੍ਹਾਂ ਦੀ ਮੌਤ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਗਿਆ | ਉਨ੍ਹਾਂ ਨੂੰ ਫਿਲਮ ਆਸ਼ਿਕੀ, ਰਾਜਾ ਹਿੰਦੋਸਤਾਨੀ, ਸਾਜਨ ਤੇ ਦੀਵਾਨਾ ਲਈ ਫਿਲਮਫੇਅਰ ਬੈਸਟ ਮਿਊਜ਼ਿਕ ਡਾਇਰੈਕਟਰ ਦਾ ਐਵਾਰਡ ਮਿਲਿਆ ਸੀ |

ਪਾਕਿ ਤੋਂ ਮੁੜੇ ਜਥੇ ਦੇ 200 ਸ਼ਰਧਾਲੂ ਕੋਰੋਨਾ ਪਾਜ਼ੀਟਿਵ

ਅਟਾਰੀ, 22 ਅਪ੍ਰੈਲ (ਏਜੰਸੀ)-ਪਾਕਿਸਤਾਨ ਦੇ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕਰਨ ਤੋਂ ਬਾਅਦ ਵਾਪਸ ਪਰਤੇ ਸ਼ਰਧਾਲੂਆਂ ਦੇ ਜਥੇ 'ਚ 200 ਸ਼ਰਧਾਲੂਆਂ ਦੀ ਕੋਵਿਡ-19 ਦੀ ਟੈਸਟ ਰਿਪੋਰਟ ਪਾਜ਼ੀਟਿਵ ਆਈ ਹੈ | ਸਿਵਲ ਸਰਜਨ ਚਰਨਜੀਤ ਸਿੰਘ ਨੇ ਦੱਸਿਆ ਕਿ ਰਿਪੋਰਟ ਪਾਜ਼ੀਟਿਵ ਆਉਣ ਦੇ ਬਾਅਦ ਕੁਝ ਸ਼ਰਧਾਲੂਆਂ ਨੇ ਹੰਗਾਮਾ ਕੀਤਾ ਅਤੇ ਸਿਹਤ ਕਰਮੀਆਂ ਨਾਲ ਉਲਝ ਵੀ ਗਏ | ਉਨ੍ਹਾਂ 'ਚੋਂ ਕੁਝ ਨੇ ਟੈਸਟ ਰਿਪੋਰਟਾਂ ਪਾੜ ਦਿੱਤੀਆਂ ਤੇ ਕਿਹਾ ਕਿ ਜਦੋਂ ਉਹ ਪਾਕਿਸਤਾਨ ਗਏ ਸਨ ਤਾਂ ਉਨ੍ਹਾਂ ਦੀਆਂ ਰਿਪੋਰਟਾਂ ਨੈਗੇਟਿਵ ਸਨ | ਉਨ੍ਹਾਂ ਅੱਗੇ ਦੱਸਿਆ ਕਿ ਅਟਾਰੀ ਸਰਹੱਦ 'ਤੇ ਕੁਝ ਸ਼ਰਧਾਲੂ ਸਰਕਾਰੀ ਰਿਕਾਰਡ ਵੀ ਲੈ ਗਏ ਅਤੇ ਹੰਗਾਮੇ ਕਾਰਨ ਸਿਹਤ ਕਰਮੀ ਆਪਣੇ ਕਾਊਾਟਰ ਛੱਡਣ ਲਈ ਮਜਬੂਰ ਹੋ ਗਏ | ਸਿਵਲ ਸਰਜਨ ਨੇ ਕਿਹਾ ਕਿ ਪਾਜ਼ੀਟਿਵ ਆਏ ਸ਼ਰਧਾਲੂਆਂ ਨੂੰ ਆਪਣੇ ਘਰਾਂ 'ਚ ਇਕਾਂਤਵਾਸ ਰਹਿਣ ਲਈ ਕਿਹਾ ਗਿਆ ਹੈ, ਮੌਜੂਦਾ ਸਮੇਂ ਅਜਿਹੇ ਮਰੀਜ਼ਾਂ ਨੂੰ ਇਕਾਂਤਵਾਸ 'ਚ ਰੱਖਣ ਲਈ ਸਰਕਾਰੀ ਪੱਧਰ 'ਤੇ ਕੋਈ ਵਿਸ਼ੇਸ਼ ਇੰਸਟੀਚਿਊਟ ਨਹੀਂ ਹੈ |

ਮੁਫ਼ਤ ਵੈਕਸੀਨ ਦੀ ਜ਼ਿੰਮਵਾਰੀ ਤੋਂ ਭੱਜ ਰਹੀ ਹੈ ਕੇਂਦਰ ਸਰਕਾਰ-ਸੋਨੀਆ ਗਾਂਧੀ

ਨਵੀਂ ਦਿੱਲੀ, 22 ਅਪ੍ਰੈਲ (ਉਪਮਾ ਡਾਗਾ ਪਾਰਥ)-ਕਾਂਗਰਸ ਦੀ ਅੰਤਿ੍ਮ ਪ੍ਰਧਾਨ ਸੋਨੀਆ ਗਾਂਧੀ ਨੇ ਕੋਰੋਨਾ ਦੇ ਟੀਕਾਕਰਨ ਦੀ ਨਵੀਂ ਨੀਤੀ ਪ੍ਰਤੀ ਇਤਰਾਜ਼ ਪ੍ਰਗਟਾਉਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ | ਸੋਨੀਆ ਗਾਂਧੀ ਨੇ ਦੋਸ਼ ਲਾਉਂਦਿਆਂ ਕਿਹਾ ਕਿ ਟੀਕਾਕਰਨ ਦੀ ਨਵੀਂ ਨੀਤੀ ਰਾਹੀਂ ਕੇਂਦਰ ਸਰਕਾਰ ਨੇ 18 ਤੋਂ 45 ਸਾਲ ਦੇ ਲੋਕਾਂ ਨੂੰ ਮੁਫ਼ਤ ਟੀਕਾ ਦੇਣ ਦੀ ਜ਼ਿੰਮੇਵਾਰੀ ਤੋਂ ਪੱਲਾ ਝਾੜ ਲਿਆ ਹੈ | ਸੋਨੀਆ ਗਾਂਧੀ ਨੇ 2 ਪੰਨਿਆਂ ਦੀ ਚਿੱਠੀ 'ਚ ਸਰਕਾਰ ਦੀਆਂ ਟੀਕਾਕਰਨ ਨੀਤੀ ਨੂੰ ਮਨਮਾਨੀ ਅਤੇ ਵਿਤਕਰੇ ਭਰੀ ਕਰਾਰ ਦਿੰਦਿਆਂ ਇਸ ਨੂੰ ਫ਼ੌਰਨ ਬਦਲਣ ਦੀ ਮੰਗ ਕੀਤੀ ਹੈ | ਕਾਂਗਰਸ ਦੀ ਅੰਤਿ੍ਮ ਪ੍ਰਧਾਨ ਨੇ ਸੀਰਮ ਇੰਸਟੀਚਿਊਟ ਵਲੋਂ ਟੀਕੇ ਦੀ ਵੱਖ-ਵੱਖ ਕੀਮਤ ਤੈਅ ਕਰਨ 'ਤੇ ਵੀ ਸਵਾਲ ਚੁੱਕਦਿਆਂ ਕਿਹਾ ਕਿ ਇਕ ਹੀ ਟੀਕੇ ਦੀ ਵੱਖ-ਵੱਖ ਕੀਮਤ ਕਿਵੇਂ ਹੋ ਸਕਦੀ ਹੈ | ਸੋਨੀਆ ਗਾਂਧੀ ਨੇ ਸਰਕਾਰ ਦੀ ਨੀਤੀ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਇਸ ਨਾਲ ਲੋਕਾਂ ਨੂੰ ਜ਼ਿਆਦਾ ਕੀਮਤ ਅਦਾ ਕਰਨੀ ਹੋਵੇਗੀ ਅਤੇ ਰਾਜ ਸਰਕਾਰਾਂ ਨੂੰ ਵੀ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪਵੇਗਾ | ਸੋਨੀਆ ਗਾਂਧੀ ਨੇ ਸਰਕਾਰ ਤੋਂ ਇਸ ਮਾਮਲੇ 'ਚ ਦਖ਼ਲ ਦੇਣ ਦੀ ਮੰਗ ਕਰਦਿਆਂ ਇਸ ਫ਼ੈਸਲੇ ਨੂੰ ਵਾਪਸ ਲੈਣ ਦੀ ਅਪੀਲ ਕੀਤੀ |

ਹਾਈਕੋਰਟ ਤੇ ਕੇਂਦਰ ਦੇ ਦਖ਼ਲ ਤੋਂ ਬਾਅਦ ਦਿੱਲੀ 'ਚ ਪੁੱਜਣ ਲੱਗੀ ਆਕਸੀਜਨ

ਨਵੀਂ ਦਿੱਲੀ, 22 ਅਪ੍ਰੈਲ (ਜਗਤਾਰ ਸਿੰਘ)-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੋਰੋਨਾ ਮਹਾਂਮਾਰੀ ਦਾ ਟਾਕਰਾ ਕਰਨ ਲਈ ਪੂਰੇ ਦੇਸ਼ ਦੇ ਨਾਗਰਿਕਾਂ ਤੇ ਸਾਰੀਆਂ ਸਰਕਾਰਾਂ ਨੂੰ ਇਕਜੁਟ ਹੋਣ ਦੀ ਅਪੀਲ ਕੀਤੀ ਹੈ | ਵਰਚੂਅਲ ਪ੍ਰੈੱਸ ਕਾਨਰਫਰੰਸ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਅਸੀਂ ਸਾਰੇ ਰਲ ਕੇ ਇਸ ਮਹਾਂਮਾਰੀ ਨਾਲ ਲੜਾਂਗੇ ਤੱਦ ਹੀ ਦੇਸ਼ ਬਚੇਗਾ | ਆਕਸੀਜਨ ਦੀ ਕਮੀ ਦਾ ਜ਼ਿਕਰ ਕਰਦੇ ਹੋਏ ਕੇਜਰੀਵਾਲ ਨੇ ਦਿੱਲੀ ਦੇ ਆਕਸੀਜਨ ਦਾ ਕੋਟਾ 378 ਟਨ ਤੋਂ ਵਧਾ ਕੇ 480 ਟਨ ਕਰਨ ਲਈ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਪਰ ਨਾਲ ਹੀ ਕਿਹਾ ਕਿ ਅਜੇ ਦਿੱਲੀ ਨੂੰ ਹੋਰ ਜ਼ਿਆਦਾ ਆਕਸੀਜਨ ਦੀ ਲੋੜ ਹੈ | ਕੇਜਰੀਵਾਲ ਨੇ ਕਿਹਾ ਕਿ ਜੇਕਰ ਦਿੱਲੀ ਕੋਲ ਜ਼ਿਆਦਾ ਆਕਸੀਜਨ ਤੇ ਦਵਾਈ ਹੋਵੇਗੀ ਤਾਂ ਅਸੀਂ ਦੂਜੇ ਸੂਬਿਆਂ ਨੂੰ ਵੀ ਦੇਵਾਂਗੇ | ਕੇਜਰੀਵਾਲ ਨੇ ਕੇਂਦਰ ਸਰਕਾਰ ਤੇ ਦਿੱਲੀ ਹਾਈ ਕੋਰਟ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਦੋਵਾਂ ਦੇ ਦਖਲ ਤੋਂ ਬਾਅਦ ਹੁਣ ਦਿੱਲੀ 'ਚ ਆਕਸੀਜਨ ਪੁੱਜਣ ਲੱਗੀ ਹੈ | ਕੇਜਰੀਵਾਲ ਨੇ ਕਿਹਾ ਕਿ ਦਿੱਲੀ ਸਰਕਾਰ ਕੇਂਦਰ ਤੇ ਹਾਈ ਕੋਰਟ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦੀ ਹੈ, ਕਿਉਂਕਿ ਪਿਛਲੇ 2-3 ਦਿਨ ਅੰਦਰ ਉਨ੍ਹਾਂ ਨੇ ਸਾਡੀ ਕਾਫੀ ਮਦਦ ਕੀਤੀ ਹੈ, ਜਿਸ ਕਾਰਨ ਆਕਸੀਜਨ ਦਿੱਲੀ ਪੁੱਜਣ ਲਗ ਪਈ ਹੈ | ਕੇਜਰੀਵਾਲ ਨੇ ਇਹ ਵੀ ਕਿਹਾ ਕਿ ਦਿੱਲੀ 'ਚ ਆਉਣ ਵਾਲੇ ਆਕਸੀਜਨ ਦੇ ਟੈਂਕਰ ਨੂੰ ਕਿਸੀ ਹੋਰ ਸੂਬੇ ਨੇ ਰੋਕ ਲਿਆ ਹੈ, ਜੋ ਕਿ ਬਿਲਕੁਲ ਗਲਤ ਹੈ | ਉਨ੍ਹਾਂ ਕਿਹਾ ਕਿ ਇਸ ਆਫਤ ਦੇ ਸਮੇਂ ਸਾਨੂੰ ਇਕ ਦੂਜੇ ਦਾ ਸਹਿਯੋਗ ਕਰਨ ਦੀ ਲੋੜ ਹੈ ਤਾਂ ਕਿ ਕੋਰੋਨਾ ਮਹਾਂਮਾਰੀ ਨੂੰ ਹਰਾਇਆ ਜਾ ਸਕੇ |

ਪੰਜਾਬ 'ਚ 5456 ਨਵੇਂ ਮਾਮਲੇ, 76 ਹੋਰ ਮੌਤਾਂ

ਚੰਡੀਗੜ੍ਹ, 22 ਅਪ੍ਰੈਲ (ਵਿਕਰਮਜੀਤ ਸਿੰਘ ਮਾਨ)-ਸਿਹਤ ਵਿਭਾਗ ਅਨੁਸਾਰ ਸੂਬੇ 'ਚ ਕੋਰੋਨਾ ਦੇ 5456 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 76 ਹੋਰ ਮੌਤਾਂ ਹੋ ਗਈਆਂ | 3657 ਮਰੀਜ਼ਾਂ ਦੇ ਠੀਕ ਹੋਣ ਦੀ ਸੂਚਨਾ ਹੈ | ਅੱਜ ਹੋਈਆਂ 76 ਮੌਤਾਂ 'ਚ ਅੰਮਿ੍ਤਸਰ ਤੋਂ 10, ਬਰਨਾਲਾ, ਫ਼ਤਹਿਗੜ੍ਹ ਸਾਹਿਬ, ਮੋਗਾ ਅਤੇ ਸੰਗਰੂਰ ਤੋਂ 1-1, ਬਠਿੰਡਾ ਤੋਂ 5, ਫਾਜ਼ਿਲਕਾ, ਮੁਕਤਸਰ ਤੇ ਫਿਰੋਜ਼ਪੁਰ ਤੋਂ 2-2, ਗੁਰਦਾਸਪੁਰ ਤੋਂ 9, ਹਿੁਸ਼ਆਰਪੁਰ ਤੋਂ 4, ਜਲੰਧਰ ਤੋਂ 5, ਕਪੂਰਥਲਾ ਤੋਂ 3, ਲੁਧਿਆਣਾ ਤੋਂ 7, ਐਸ.ਏ.ਐਸ.ਨਗਰ ਤੋਂ 7, ਪਠਾਨਕੋਟ ਤੋਂ 4, ਪਟਿਆਲਾ ਤੋਂ 5, ਰੋਪੜ ਤੋਂ 3 ਅਤੇ ਤਰਨਤਾਰਨ ਤੋਂ 4 ਮਰੀਜ਼ ਸ਼ਾਮਿਲ ਹਨ | ਸੂਬੇ ਵਿਚ ਲੁਧਿਆਣਾ ਤੋਂ 880, ਜਲੰਧਰ ਤੋਂ 419, ਪਟਿਆਲਾ ਤੋਂ 448, ਐਸ.ਏ.ਐਸ ਨਗਰ ਤੋਂ 931, ਅੰਮਿ੍ਤਸਰ ਤੋਂ 462, ਗੁਰਦਾਸਪੁਰ ਤੋਂ 229, ਬਠਿੰਡਾ ਤੋਂ 446, ਹੁਸ਼ਿਆਰਪੁਰ ਤੋਂ 206, ਫ਼ਿਰੋਜ਼ਪੁਰ ਤੋਂ 35, ਪਠਾਨਕੋਟ ਤੋਂ 164, ਸੰਗਰੂਰ ਤੋਂ 145, ਕਪੂਰਥਲਾ ਤੋਂ 73, ਫ਼ਰੀਦਕੋਟ ਤੋਂ 47, ਮੁਕਤਸਰ ਤੋਂ 180, ਫ਼ਾਜ਼ਿਲਕਾ ਤੋਂ 162, ਮੋਗਾ ਤੋਂ 90, ਰੋਪੜ ਤੋਂ 84, ਫ਼ਤਿਹਗੜ੍ਹ ਸਾਹਿਬ ਤੋਂ 60, ਬਰਨਾਲਾ ਤੋਂ 26, ਤਰਨਤਾਰਨ ਤੋਂ 108, ਐਸ.ਬੀ.ਐਸ ਨਗਰ ਤੋਂ 74 ਅਤੇ ਮਾਨਸਾ ਤੋਂ 187 ਮਰੀਜ਼ ਨਵੇਂ ਪਾਏ ਗਏ ਹਨ | ਹੁਣ ਤੱਕ ਐਕਟਿਵ ਕੇਸਾਂ ਦੀ ਗਿਣਤੀ 40584 ਤਕ ਪੁੱਜ ਚੁੱਕੀ ਹੈ |

ਹਿਮਾਚਲ ਪ੍ਰਦੇਸ਼ ਦੇ ਸਾਰੇ ਧਾਰਮਿਕ ਸਥਾਨ ਬੰਦ

ਸ੍ਰੀ ਅਨੰਦਪੁਰ ਸਾਹਿਬ, 22 ਅਪ੍ਰੈਲ (ਜੇ. ਐੱਸ. ਨਿੱਕੂਵਾਲ)-ਕੋਰੋਨਾ ਵਾਇਰਸ ਦੇ ਵਧਦੇ ਪ੍ਰਭਾਵ ਨੂੰ ਦੇਖਦੇ ਹੋਏ ਹਿਮਾਚਲ ਪ੍ਰਦੇਸ਼ ਸਰਕਾਰ ਵਲੋਂ 23 ਅਪ੍ਰੈਲ ਤੋਂ ਪ੍ਰਸਿੱਧ ਸ਼ਕਤੀ ਪੀਠ ਮਾਤਾ ਨੈਣਾ ਦੇਵੀ ਸਮੇਤ ਸਾਰੇ ਧਾਰਮਿਕ ਅਸਥਾਨ ਸੰਗਤਾਂ ਦੇ ਦਰਸ਼ਨ ਲਈ ਬੰਦ ਕਰ ...

ਪੂਰੀ ਖ਼ਬਰ »

ਮੰਡੀਆਂ 'ਚ ਹਫ਼ੜਾ-ਦਫ਼ੜੀ ਦੇ ਮਾਹੌਲ ਲਈ ਮੁੱਖ ਮੰਤਰੀ ਸਿੱਧੇ ਤੌਰ 'ਤੇ ਜ਼ਿੰਮੇਵਾਰ-ਸੁਖਬੀਰ

ਕਿਹਾ, ਕੈਪਟਨ ਆਪਣੇ ਫਾਰਮ ਹਾਊਸ 'ਚੋਂ ਬਾਹਰ ਨਿਕਲਣ ਤੇ ਮੰਡੀਆਂ 'ਚ ਅਧਿਕਾਰੀ ਤਾਇਨਾਤ ਕਰਨ

ਜਲੰਧਰ, 22 ਅਪ੍ਰੈਲ (ਅਜੀਤ ਬਿਊਰੋ)- ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੂਬੇ ਦੀਆਂ ਮੰਡੀਆਂ 'ਚ ਹਫੜਾ-ਦਫੜੀ ਦੇ ਹਾਲਾਤਾਂ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਿੱਧੇ ਤੌਰ 'ਤੇ ਜ਼ਿੰਮੇਵਾਰ ਠਹਿਰਾਇਆ ਤੇ ਕਿਹਾ ਕਿ ਕਿਸਾਨ ਤਰਸਯੋਗ ...

ਪੂਰੀ ਖ਼ਬਰ »

ਮੀਂਹ ਤੇ ਬਾਰਦਾਨੇ ਦੀ ਘਾਟ ਨੇ ਵਧਾਈਆਂ ਕਿਸਾਨਾਂ ਦੀਆਂ ਮੁਸ਼ਕਿਲਾਂ

ਚੁਕਾਈ ਦਾ ਕੰਮ ਸੁਸਤ-ਮੰਡੀਆਂ 'ਚ ਲੱਗੀਆਂ ਕਣਕ ਦੀਆਂ ਧਾਂਕਾਂ — ਜਸਪਾਲ ਸਿੰਘ — ਜਲੰਧਰ, 22 ਅਪ੍ਰੈਲ -ਪਿਛਲੇ ਕੁਝ ਦਿਨਾਂ ਤੋਂ ਰੁਕ-ਰੁਕ ਕੇ ਪੈ ਰਹੇ ਬੇਮੌਸਮੀ ਮੀਂਹ ਅਤੇ ਬਾਰਦਾਨੇ ਦੀ ਘਾਟ ਨੇ ਕਿਸਾਨਾਂ ਦੀਆਂ ਮੁਸ਼ਕਿਲਾਂ 'ਚ ਵਾਧਾ ਕਰ ਦਿੱਤਾ ਹੈ | ਮੰਡੀਆਂ 'ਚ ਖਰੀਦੀ ...

ਪੂਰੀ ਖ਼ਬਰ »

ਪਾਕਿ 'ਚ ਚੀਨੀ ਰਾਜਦੂਤ ਨੂੰ ਨਿਸ਼ਾਨਾ ਬਣਾ ਕੇ ਕੀਤੇ ਧਮਾਕੇ 'ਚ 5 ਮੌਤਾਂ, 12 ਜ਼ਖ਼ਮੀ

ਅੰਮਿ੍ਤਸਰ, 22 ਅਪ੍ਰੈਲ (ਸੁਰਿੰਦਰ ਕੋਛੜ)-ਪਾਕਿਸਤਾਨ 'ਚ ਚੀਨ ਦੀ ਵਧ ਰਹੀ ਦਖ਼ਲਅੰਦਾਜ਼ੀ ਤੋਂ ਨਾਰਾਜ਼ ਬਾਗ਼ੀਆਂ ਵਲੋਂ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ | ਲੰਘੀ ਰਾਤ ਕਰੀਬ 10.45 ਵਜੇ ਪਾਕਿ ਦੇ ਸੂਬਾ ਬਲੋਚਿਸਤਾਨ ਦੀ ਰਾਜਧਾਨੀ ਕੋਇਟਾ 'ਚ ਬਾਗੀਆਂ ਨੇ ਚੀਨੀ ਰਾਜਦੂਤ ਨੂੰ ...

ਪੂਰੀ ਖ਼ਬਰ »

ਕੁੰਵਰ ਵਿਜੇ ਪ੍ਰਤਾਪ ਨੇ ਖ਼ਰਾਬ ਕੀਤਾ ਕੇਸ, ਇਸ ਦੀ ਜਾਂਚ ਹੋਵੇ

ਹਰਕਵਲਜੀਤ ਸਿੰਘ ਚੰਡੀਗੜ੍ਹ, 22 ਅਪ੍ਰੈਲ-ਕੋਟਕਪੁਰਾ ਗੋਲੀਕਾਂਡ ਮਾਮਲੇ ਦੀ ਜਾਂਚ ਕਰਨ ਵਾਲੀ ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਕੁੰਵਰ ਵਿਜੇ ਪ੍ਰਤਾਪ ਸਿੰਘ ਵਲੋਂ ਮਗਰਲੇ ਕੁਝ ਦਿਨਾਂ ਤੋਂ ਸਰਕਾਰ ਦੀ ਖੁੱਲ੍ਹ ਕੇ ਕੀਤੀ ਜਾ ਰਹੀ ਨੁਕਤਾਚੀਨੀ ਨੂੰ ਲੈ ਕੇ ਰਾਜ ਦੇ ਕਈ ...

ਪੂਰੀ ਖ਼ਬਰ »

ਹਰਿਆਣਾ 'ਚ ਕੋਵਿਡ ਵੈਕਸੀਨ ਚੋਰੀ ਕਰਨ ਮਗਰੋਂ ਬਾਅਦ 'ਚ ਆਪੇ ਛੱਡ ਗਏ ਚੋਰ

ਚੰਡੀਗੜ੍ਹ, 22 ਅਪ੍ਰੈਲ (ਪੀ.ਟੀ.ਆਈ.)-ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਇਕ ਸਰਕਾਰੀ ਹਸਪਤਾਲ 'ਚ ਬੁੱਧਵਾਰ ਰਾਤ ਨੂੰ ਕੋਵਿਡ-19 ਵੈਕਸੀਨ ਦੀਆਂ 1700 ਤੋਂ ਜ਼ਿਆਦਾ ਖੁਰਾਕਾਂ ਚੋਰੀ ਹੋ ਗਈਆਂ ਸਨ ਪਰ ਥੋੜੇ ਸਮੇਂ ਬਾਅਦ ਅਣਪਛਾਤੇ ਚੋਰ ਨਾ ਸਿਰਫ ਵੈਕਸੀਨ ਵਾਪਸ ਛੱਡ ਗਏ ਬਲਕਿ ਇਕ ...

ਪੂਰੀ ਖ਼ਬਰ »

ਮੋਦੀ ਨੇ ਆਕਸੀਜਨ ਦੀ ਸਪਲਾਈ ਨੂੰ ਲੈ ਕੇ ਕੀਤੀ ਉੱਚ ਪੱਧਰੀ ਬੈਠਕ

ਆਕਸੀਜਨ ਦੀ ਕਿੱਲਤ ਕਾਰਨ ਚਾਰੇ ਪਾਸੇ ਮਚੀ ਹਾਹਾਕਾਰ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਉੱਚ ਪੱਧਰੀ ਬੈਠਕ ਕੀਤੀ | ਬੈਠਕ 'ਚ ਅਫ਼ਸਰਾਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਰਾਜਾਂ ਨੂੰ ਦਿੱਤੀ ਜਾਣ ਵਾਲੀ ਆਕਸੀਜਨ ਸਪਲਾਈ 'ਚ ਕਿਸੇ ਤਰ੍ਹਾਂ ਦੀ ...

ਪੂਰੀ ਖ਼ਬਰ »

ਸਿੰਘੂ ਬਾਰਡਰ ਦੇ ਇਕ ਪਾਸੇ ਤੋਂ ਬੈਰੀਕੇਡ ਹਟਾਏਗੀ ਸਰਕਾਰ

ਨਵੀਂ ਦਿੱਲੀ, 22 ਅਪ੍ਰੈਲ (ਉਪਮਾ ਡਾਗਾ ਪਾਰਥ)-ਪ੍ਰਦਰਸ਼ਨਕਾਰੀ ਕਿਸਾਨਾਂ 'ਤੇ ਦਿੱਲੀ 'ਚ ਆਕਸੀਜਨ ਦੀ ਸਪਲਾਈ 'ਚ ਰੁਕਾਵਟ ਪਾਉਣ 'ਤੇ ਲਾਏ ਇਲਜ਼ਾਮਾਂ ਦਰਮਿਆਨ ਵੀਰਵਾਰ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦੀ ਹਰਿਆਣਾ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਬੈਠਕ ਹੋਈ, ...

ਪੂਰੀ ਖ਼ਬਰ »

ਸੀਤਾਰਾਮ ਯੇਚੁਰੀ ਦੇ ਬੇਟੇ ਅਤੇ ਕਾਂਗਰਸ ਨੇਤਾ ਏ.ਕੇ.ਵਾਲੀਆ ਦੀ ਕੋਰੋਨਾ ਕਾਰਨ ਮੌਤ

ਨਵੀਂ ਦਿੱਲੀ, 22 ਅਪ੍ਰੈਲ (ਉਪਮਾ ਡਾਗਾ ਪਾਰਥ)-ਸੀ.ਪੀ.ਆਈ. (ਐੱਮ) ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਦੇ ਬੇਟੇ ਆਸ਼ੀਸ਼ ਯੇਚੁਰੀ ਦਾ ਵੀਰਵਾਰ ਸਵੇਰੇ ਕੋਰੋਨਾ ਕਾਰਨ ਦਿਹਾਂਤ ਹੋ ਗਿਆ | ਸੀਤਾਰਾਮ ਯੇਚੁਰੀ ਨੇ ਖੁਦ ਆਪਣੇ ਟਵਿੱਟਰ ਅਕਾਊਾਟ ਤੋਂ ਇਸ ਦੀ ਜਾਣਕਾਰੀ ਦਿੱਤੀ | ...

ਪੂਰੀ ਖ਼ਬਰ »

ਹਰਿਆਣਾ 'ਚ ਸਾਰੀਆਂ ਦੁਕਾਨਾਂ ਸ਼ਾਮ 6 ਵਜੇ ਹੋਣਗੀਆਂ ਬੰਦ

ਚੰਡੀਗੜ੍ਹ, 22 ਅਪ੍ਰੈਲ (ਏਜੰਸੀ)-ਹਰਿਆਣਾ ਸਰਕਾਰ ਵਲੋਂ ਕੋਰੋਨਾ ਵਾਇਰਸ ਦੇ ਤੇਜ਼ੀ ਨਾਲ ਵੱਧ ਰਹੇ ਮਾਮਲਿਆਂ 'ਤੇ ਲਗਾਮ ਲਗਾਉਣ ਲਈ ਕਈ ਤਰ੍ਹਾਂ ਦੀਆਂ ਪਾਬੰਦੀਆਂ ਦਾ ਐਲਾਨ ਕੀਤਾ ਹੈ, ਜਿਨ੍ਹਾਂ 'ਚ ਸ਼ਾਮ 6 ਵਜੇ ਹਰੇਕ ਤਰ੍ਹਾਂ ਦੀਆਂ ਦੁਕਾਨਾਂ ਬੰਦ ਕਰਨ ਤੇ ਗੈਰ-ਜ਼ਰੂਰੀ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX