ਤਾਜਾ ਖ਼ਬਰਾਂ


ਮੋਦੀ ਬੁਲਾਉਣਗੇ ਤਾਂ ਜਰੂਰ ਆਵਾਂਗਾ ਭਾਰਤ - ਟਰੰਪ
. . .  1 day ago
ਹਿਊਸਟਨ, 22 ਸਤੰਬਰ - ਹਾਉਡੀ ਮੋਦੀ ਪ੍ਰੋਗਰਾਮ ਦੌਰਾਨ ਆਪਣੇ ਸੰਬੋਧਨ ਵਿਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਭਾਰਤੀ ਭਾਈਚਾਰੇ ਦੇ ਲੋਕ ਅਮਰੀਕਾ ਨੂੰ ਮਜ਼ਬੂਤ ਕਰ...
ਭਾਰਤੀਆਂ ਨੇ ਮੋਦੀ ਨੂੰ ਚੰਗੇ ਤਰੀਕੇ ਨਾਲ ਜਤਾਇਆ - ਟਰੰਪ
. . .  1 day ago
ਹਿਊਸਟਨ, 22 ਸਤੰਬਰ - 'ਹਾਉਡੀ ਮੋਦੀ' ਪ੍ਰੋਗਰਾਮ ਦੌਰਾਨ ਆਪਣੇ ਸੰਬੋਧਨ ਵਿਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਇੱਥੇ ਆ ਕੇ ਉਹ ਚੰਗਾ ਮਹਿਸੂਸ ਕਰ ਰਹੇ ਹਨ, ਜਿਸ ਲਈ ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ। ਇਸ ਦੇ ਨਾਲ ਹੀ...
'ਹਾਉਡੀ ਮੋਦੀ' ਪ੍ਰੋਗਰਾਮ 'ਚ ਡੋਨਾਲਡ ਟਰੰਪ ਦਾ ਸੰਬੋਧਨ ਸ਼ੁਰੂ
. . .  1 day ago
ਦੋ ਮਹਾਨ ਦੇਸ਼ਾਂ ਦੇ ਰਿਸ਼ਤਿਆਂ ਨੂੰ ਕੀਤਾ ਜਾ ਸਕਦਾ ਹੈ ਮਹਿਸੂਸ - ਮੋਦੀ
. . .  1 day ago
ਹਿਊਸਟਨ, 22 ਸਤੰਬਰ - 'ਹਾਉਡੀ ਮੋਦੀ' ਪ੍ਰੋਗਰਾਮ ਦੌਰਾਨ ਆਪਣੇ ਸੰਬੋਧਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੋ ਮਹਾਨ ਦੇਸ਼ਾਂ ਦੇ ਰਿਸ਼ਤਿਆਂ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ...
ਅਬਕੀ ਬਾਰ, ਟਰੰਪ ਸਰਕਾਰ - ਮੋਦੀ
. . .  1 day ago
ਰਾਸ਼ਟਰਪਤੀ ਬਣਨ ਤੋਂ ਪਹਿਲਾ ਵੀ ਹਰ ਕੋਈ ਟਰੰਪ ਦਾ ਨਾਂਅ ਲੈਂਦਾ ਸੀ - ਮੋਦੀ
. . .  1 day ago
ਕਰੋੜਾਂ ਲੋਕ ਲੈਂਦੇ ਹਨ ਮੋਦੀ-ਟਰੰਪ ਦਾ ਨਾਂਅ - ਹਾਉਡੀ ਮੋਦੀ ਪ੍ਰੋਗਰਾਮ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  1 day ago
'ਹਾਉਡੀ ਮੋਦੀ' ਪ੍ਰੋਗਰਾਮ 'ਚ ਪ੍ਰਧਾਨ ਮੰਤਰੀ ਮੋਦੀ ਦਾ ਸੰਬੋਧਨ ਸ਼ੁਰੂ
. . .  1 day ago
'ਹਾਉਡੀ ਮੋਦੀ' ਪ੍ਰੋਗਰਾਮ 'ਚ ਪਹੁੰਚੇ ਟਰੰਪ
. . .  1 day ago
ਹਿਊਸਟਨ, 22 ਸਤੰਬਰ - ਹਿਊਸਟਨ 'ਚ ਚੱਲ ਰਹੇ 'ਹਾਉਡੀ ਮੋਦੀ' ਪ੍ਰੋਗਰਾਮ ਵਿਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਪਹੁੰਚ ਗਏ ਹਨ। ਇੱਥੇ ਪਹੁੰਚਣ 'ਤੇ ਵਿਦੇਸ਼ ਮੰਤਰੀ...
ਭਾਰਤ-ਦੱਖਣੀ ਅਫ਼ਰੀਕਾ ਤੀਜਾ ਟੀ-20 ਮੈਚ : ਦੱਖਣੀ ਅਫ਼ਰੀਕਾ ਨੇ ਭਾਰਤ ਨੂੰ 9 ਵਿਕਟਾਂ ਨਾਲ ਹਰਾਇਆ, ਲੜੀ 1-1 ਨਾਲ ਬਰਾਬਰ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਤੀਜਾ ਟੀ-20 ਮੈਚ : ਭਾਰਤ ਨੂੰ ਮਿਲੀ ਪਹਿਲੀ ਸਫਲਤਾ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਤੀਜਾ ਟੀ-20 ਮੈਚ : 10 ਓਵਰਾਂ ਤੋਂ ਬਾਅਦ ਦੱਖਣੀ ਅਫ਼ਰੀਕਾ 76/0
. . .  1 day ago
ਭਾਰਤ-ਦੱਖਣੀ ਅਫ਼ਰੀਕਾ ਤੀਜਾ ਟੀ-20 ਮੈਚ : 8ਵੇਂ ਓਵਰ 'ਚ ਦੱਖਣੀ ਅਫ਼ਰੀਕਾ ਦੀਆਂ 50 ਦੌੜਾਂ ਪੂਰੀਆਂ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਤੀਜਾ ਟੀ-20 ਮੈਚ : ਭਾਰਤ ਨੇ ਦੱਖਣੀ ਅਫ਼ਰੀਕਾ ਨੂੰ ਜਿੱਤਣ ਲਈ ਦਿੱਤਾ 135 ਦੌੜਾਂ ਦਾ ਟੀਚਾ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਤੀਜਾ ਟੀ-20 ਮੈਚ : ਭਾਰਤ ਦਾ 8ਵਾਂ ਖਿਡਾਰੀ ਆਊਟ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਤੀਜਾ ਟੀ-20 : ਦੱਖਣੀ ਅਫ਼ਰੀਕਾ ਨੂੰ ਮਿਲੀ 7ਵੀਂ ਸਫਲਤਾ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਤੀਜਾ ਟੀ-20 : ਦੱਖਣੀ ਅਫ਼ਰੀਕਾ ਨੂੰ ਮਿਲੀ 6ਵੀਂ ਸਫਲਤਾ
. . .  1 day ago
ਮੋਟਰਸਾਈਕਲਾਂ ਦੀ ਦੁਕਾਨ 'ਚ ਅਚਨਚੇਤ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਹੋਇਆ ਨੁਕਸਾਨ
. . .  1 day ago
ਗੁਆਂਢਣ ਵੱਲੋਂ ਅਗਵਾ ਕੀਤੇ ਮਾਸੂਮ ਭੈਣ-ਭਰਾ ਥਾਣਾ ਛਾਉਣੀ ਦੀ ਪੁਲਿਸ ਵੱਲੋਂ ਬਰਾਮਦ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਤੀਜਾ ਟੀ-20 ਮੈਚ : ਭਾਰਤ ਦਾ ਤੀਸਰਾ ਖਿਡਾਰੀ ਆਊਟ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 30 ਸਾਉਣ ਸੰਮਤ 551
ਵਿਚਾਰ ਪ੍ਰਵਾਹ: ਯੁੱਧ ਮਨੁੱਖਤਾ ਲਈ ਸਭ ਤੋਂ ਵੱਡੀ ਮਹਾਂਮਾਰੀ ਹੈ। -ਮਾਰਟਿਨ ਲੂਥਰ

ਅੰਮ੍ਰਿਤਸਰ

ਅੰਮਿ੍ਤਸਰ ਸ਼ਹਿਰ 'ਚ ਰਵਿਦਾਸ ਭਾਈਚਾਰੇ ਵਲੋਂ ਦਿੱਤੇ ਬੰਦ ਦੇ ਸੱਦੇ ਨੂੰ ਮਿਲਿਆ ਵਿਆਪਕ ਹੁੰਗਾਰਾ

ਅੰਮਿ੍ਤਸਰ, 13 ਅਗਸਤ (ਰੇਸ਼ਮ ਸਿੰਘ)¸ਸੁਪਰੀਮ ਕੋਰਟ ਦੇ ਹੁਕਮਾਂ 'ਤੇ ਨਵੀਂ ਦਿੱਲੀ ਦੇ ਤੁਗਲਕਾਬਾਦ ਇਲਾਕੇ 'ਚ ਭਗਤ ਰਵਿਦਾਸ ਦਾ ਮੰਦਰ ਤੋੜੇ ਜਾਣ ਦੇ ਵਿਰੋਧ 'ਚ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਅੰਮਿ੍ਤਸਰ 'ਚ ਵੀ ਵਿਆਪਕ ਹੁੰਗਾਰਾ ਮਿਲਿਆ ਹੈ | ਜਿਸ ਤਹਿਤ ਰੇਲ ਤੇ ਬੱਸ ਆਵਾਜਾਈ ਵੀ ਪ੍ਰਭਾਵਿਤ ਰਹੀ ਤੇ ਸ਼ਹਿਰ 'ਚ ਜ਼ਿਆਦਾਤਰ ਲੋਕਾਂ ਨੇ ਆਪਣੀਆਂ ਦੁਕਾਨਾਂ ਤੇ ਵਪਾਰਿਕ ਅਦਾਰੇ ਖ਼ੁਦ ਹੀ ਬੰਦ ਰੱਖੇ | ਇਸ ਬੰਦ ਕਾਰਨ ਭਗਤ ਰਵਿਦਾਸ ਨੌਜਵਾਨ ਸਭਾ ਵਲੋਂ ਕੀਤੇ ਵਿਰੋਧ ਪ੍ਰਦਰਸ਼ਨ ਉਪਰੰਤ ਭੰਡਾਰੀ ਪੁਲ 'ਤੇ ਆਵਾਜਾਈ ਜਾਮ ਕਰ ਕੇ ਰੋਸ ਪ੍ਰਦਰਸ਼ਨ ਵੀ ਕੀਤਾ ਜਿਸ ਕਾਰਨ ਸਮੁੱਚੇ ਸ਼ਹਿਰ ਦੀ ਆਵਾਜਾਈ ਵੀ ਪ੍ਰਭਾਵਿਤ ਰਹੀ | ਵੱਖ-ਵੱਖ ਜਥੇਬੰਦੀਆਂ ਜਿਨ੍ਹਾਂ 'ਚ ਰਵਿਦਾਸੀ, ਵਾਲਮੀਕਿ ਤੇ ਮਜ਼੍ਹਬੀ ਸਿੱਖ ਭਾਈਚਾਰੇ ਦੀਆਂ ਧਾਰਮਿਕ ਤੇ ਸਿਆਸੀ ਜਥੇਬੰਦੀਆਂ ਨਾਲ ਜੁੜੇ ਆਗੂਆਂ ਤੇ ਵਰਕਰਾਂ ਵਲੋਂ ਇਸ ਬੰਦ 'ਚ ਭਰਵੀਂ ਸ਼ਮੂਲੀਅਤ ਕੀਤੀ | ਇਸ ਮੌਕੇ ਨੌਜਵਾਨ ਸਭਾ ਦੇ ਬੈਨਰ ਹੇਠ ਭੂਸ਼ਣਪੁਰਾ ਮੰਦਰ ਵਿਖੇ ਹੋਈ ਮੀਟਿੰਗ ਉਪਰੰਤ ਇੱਥੇ ਹਾਲ ਬਾਜ਼ਾਰ ਵਿਖੇ ਸਰਕਾਰ ਿਖ਼ਲਾਫ਼ ਭਰਵਾ ਰੋਸ ਪ੍ਰਦਰਸ਼ਨ ਕੀਤਾ ਜਿੱਥੇ ਵੱਖ-ਵੱਖ ਬੁਲਾਰਿਆਂ ਜਿਨ੍ਹਾਂ 'ਚ ਸ੍ਰੀ ਰਵਿੰਦਰ ਹੰਸ, ਗੁਰਬਖਸ਼ ਮਹੇ, ਓਮ ਪ੍ਰਕਾਸ਼ ਗੱਬਰ, ਗੁਰਿੰਦਰ ਸਿੰਘ ਸਾਬੀ, ਕਾ: ਤਰਸੇਮ ਸਿੰਘ ਭੋਲਾ, ਰੋਹਿਤ ਖੋਖਰ ਆਦਿ ਆਗੂਆਂ ਨੇ ਕਿਹਾ ਕਿ ਦਿੱਲੀ ਦੇ ਪ੍ਰਾਚੀਨ ਮੰਦਰ ਨੂੰ ਸਾਜਿਸ਼ ਤਹਿਤ ਮੁੱਖ ਮੰਤਰੀ ਅਰਵਿੰਦ ਕੇਜ਼ਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਪਸੀ ਸਹਿਮਤੀ ਤੇ ਗੰਢ-ਤੁਪ ਕਰ ਕੇ ਤਹਿਸ-ਨਹਿਸ ਕਰਵਾ ਦਿੱਤਾ ਹੈ | ਜਿਸ ਕਾਰਨ ਦੇਸ਼-ਵਿਦੇਸ਼ਾਂ 'ਚ ਵੱਸਦੇ ਭਗਤ ਰਵਿਦਾਸ ਦੇ ਪੈਰੋਕਾਰਾਂ ਦੇ ਮਨਾਂ ਨੂੰ ਡੂੰਘੀ ਸੱਟ ਲੱਗੀ ਹੈ | ਉਨ੍ਹਾਂ ਕਿਹਾ ਕਿ ਭਾਜਪਾ ਸਾਜਿਸ਼ ਤਹਿਤ ਦਲਿਤ ਭਾਈਚਾਰੇ ਦੇ ਧਾਰਮਿਕ ਸਥਾਨਾਂ ਨੂੰ ਢਾਹ ਰਹੇ ਹਨ ਜਿਸ ਕਾਰਨ ਸਮੁੱਚਾ ਭਾਈਚਾਰਾ ਇਕ ਪਲੇਟਫ਼ਾਰਮ 'ਤੇ ਆ ਗਿਆ ਹੈ | ਇਸ ਮੌਕੇ ਐਕਸ਼ਨ ਕਮੇਟੀ ਜਿਸ 'ਚ ਜੁਗਲ ਕਿਸ਼ੋਰ ਧਰਾਨਾ, ਰਾਜ ਕੁਮਾਰ, ਸੁਭਾਸ਼ ਅਮਰੋਹੀ, ਗੁਰਬਖਸ਼ ਸਿੰਘ ਮਹੇ, ਰਵਿੰਦਰ ਕੁਮਾਰ ਹੰਸ, ਜੰਗੀ ਲਾਲ ਕਹਿਰਾ, ਕੀਮਤੀ ਲਾਲ ਵਲੋਂ ਡੀ. ਸੀ. ਦੇ ਨਾਮ 'ਤੇ ਇਕ ਮੰਗ ਪੱਤਰ ਵੀ ਦਿੱਤਾ ਗਿਆ | ਦੂਜੇ ਪਾਸੇ ਆਵਾਜਾਈ ਜਾਮ ਕਾਰਨ ਮੈਟਰੋ ਬੱਸਾਂ ਦੀ ਆਵਾਜਾਈ ਵੀ ਪ੍ਰਭਾਵਿਤ ਹੋਈ ਜਦੋਂ ਕਿ ਆਟੋ ਰਿਕਸ਼ਾ ਤੇ ਨਿੱਜੀ ਵਾਹਨ ਚੱਲਦੇ ਰਹੇ | ਪੁਲਿਸ ਵਲੋਂ ਥਾਂ-ਥਾਂ 'ਤੇ ਨਾਕੇਬੰਦੀ ਕਰ ਕੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਸਨ ਜਿਨ੍ਹਾਂ ਵਲੋਂ ਖ਼ੁਦ ਹੀ ਕਈ ਥਾਵਾਂ 'ਤੇ ਰਸਤੇ ਬੰਦ ਕਰਵਾ ਦਿੱਤੇ ਸਨ ਤਾਂ ਕਿ ਪ੍ਰਦਰਸ਼ਨਕਾਰੀਆਂ ਨਾਲ ਕਿਸੇ ਤਰ੍ਹਾਂ ਦੀ ਟਕਰਾਅ ਦੀ ਸਥਿਤੀ ਨਾ ਰਹੇ ਜਿਸ ਕਾਰਨ ਇਹ ਬੰਦ ਅਮਨ-ਅਮਾਨ ਨਾਲ ਲੰਘ ਗਿਆ | ਇਸ ਬੰਦ ਦੇ ਸੱਦੇ 'ਚ ਵੱਡੀ ਤਾਦਾਦ 'ਚ ਔਰਤਾਂ ਵਲੋਂ ਵੀ ਸ਼ਿਰਕਤ ਕੀਤੀ ਤੇ ਉਨ੍ਹਾਂ ਵੀ ਜੰਮ ਕੇ ਸਰਕਾਰ ਿਖ਼ਲਾਫ਼ ਨਾਅਰੇਬਾਜ਼ੀ ਕੀਤੀ | ਰਵਿਦਾਸ ਭਾਈਚਾਰੇ ਵਲੋਂ ਕਸਬਾ ਚੋਗਾਵਾਂ 'ਚ ਕੀਤਾ ਰੋਸ ਮੁਜ਼ਾਹਰਾ
12 ਵਜੇ ਤੱਕ ਮੁਕੰਮਲ ਬੰਦ ਰਿਹਾ
ਚੋਗਾਵਾਂ, (ਗੁਰਬਿੰਦਰ ਸਿੰਘ ਬਾਗ਼ੀ)¸ਰਵਿਦਾਸ ਭਾਈਚਾਰੇ ਵਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਸਬ ਡਵੀਜ਼ਨ ਕਸਬਾ ਚੋਗਾਵਾਂ 'ਚ ਭਰਵਾ ਹੁੰਗਾਰਾ ਮਿਲਿਆ | ਜਿਸ ਦੌਰਾਨ ਬਾਜ਼ਾਰ ਮੁਕੰਮਲ ਤੌਰ 'ਤੇ ਬੰਦ ਰਹੇ | ਰੇਹੜੀਆਂ-ਫ਼ੜੀਆਂ, ਮਠਿਆਈਆਂ ਤੇ ਰੱਖੜੀ ਦੀਆਂ ਦੁਕਾਨਾਂ ਵੀ ਬੰਦ ਸਨ | ਇਸ ਮੌਕੇ ਭਗਤ ਰਵਿਦਾਸ ਸੇਵਕ ਸਭਾ ਚੋਗਾਵਾਂ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇਸ ਰਾਜ, ਸੁਖਦੇਵ ਕੁਮਾਰ, ਬੇਅੰਤਜੀਤ ਬਬਲੀ ਅਤੇ ਮੈਂਬਰ ਤਿਲਕ ਰਾਜ, ਸੁਭਾਸ਼ ਕੁਮਾਰ, ਸੁਰਜੀਤ ਕੁਮਾਰ, ਵਿਜੇ ਕੁਮਾਰ, ਮਦਨ ਲਾਲ, ਕਰਤਾਰ ਚੰਦ ਆਦਿ ਵਲੋਂ ਇਕਸੁਰ 'ਚ ਦਿੱਲੀ ਸਰਕਾਰ ਦੀ ਨਿੰਦਾ ਕੀਤੀ ਗਈ | ਇਸ ਮੌਕੇ ਕੀਤੇ ਗਏ ਰੋਸ ਮੁਜ਼ਾਹਰਾ ਨੂੰ ਸੰਬੋਧਨ ਕਰਦਿਆਂ ਦੁਕਾਨਦਾਰ ਯੂਨੀਅਨ ਚੋਗਾਵਾਂ ਦੇ ਪ੍ਰਧਾਨ ਬਾਬਾ ਰਾਜਨ ਸਿੰਘ, ਸੁਖਦੇਵ ਕੁਮਾਰ, ਦੇਸ ਰਾਜ ਨੇ ਕੇਂਦਰ ਸਰਕਾਰ ਅਤੇ ਦਿੱਲੀ ਦੇ ਮੁੱਖ ਮੰਤਰੀ ਕੇਜ਼ਰੀਵਾਲ ਦੀ ਨਿੰਦਾ ਕੀਤੀ | ਇਸ ਮੌਕੇ ਮੋਦੀ ਸਰਕਾਰ ਤੇ ਕੇਜ਼ਰੀਵਾਲ ਸਰਕਾਰ ਿਖ਼ਲਾਫ਼ ਭਾਰੀ ਨਾਅਰੇਬਾਜ਼ੀ ਕੀਤੀ ਗਈ |
ਰਵਿਦਾਸ ਤੇ ਵਾਲਮੀਕਿ ਭਾਈਚਾਰੇ ਵਲੋਂ ਵੇਰਕਾ 'ਚ ਰੋਹ ਭਰਪੂਰ ਪ੍ਰਦਰਸ਼ਨ
ਵੇਰਕਾ, (ਪਰਮਜੀਤ ਸਿੰਘ ਬੱਗਾ)¸ਰਵਿਦਾਸ ਭਾਈਚਾਰੇ ਵਲੋਂ ਅੱਜ ਦਿੱਤੇ ਪੰਜਾਬ ਬੰਦ ਦੇ ਸੱਦੇ 'ਤੇ ਅੱਜ ਰਵਿਦਾਸ ਕਮੇਟੀ ਵੇਰਕਾ ਅਤੇ ਵਾਲਮੀਕਿ ਭਾਈਚਾਰੇ ਵਲੋਂ ਸਾਂਝੇ ਤੌਰ 'ਤੇ ਰੋਸ ਮਾਰਚ ਕਰਦਿਆਂ ਕੇਂਦਰ ਸਰਕਾਰ ਿਖ਼ਲਾਫ਼ ਰੋਹ ਭਰਪੂਰ ਪ੍ਰਦਰਸ਼ਨ ਕੀਤਾ ਅਤੇ ਢਾਹੇ ਗਏ ਮੰਦਿਰ ਨੂੰ ਮੁੜ ਉਸਾਰੇ ਜਾਣ ਦੀ ਮੰਗ ਕੀਤੀ | ਇਹ ਰੋਸ ਮਾਰਚ ਆਬਾਦੀ ਧੁੱਪਸੜੀ ਮੋੜ 'ਤੇ ਬਣਾਏ ਭਗਵਾਨ ਵਾਲਮੀਕਿ ਮੰਦਰ ਤੋਂ ਸ਼ੁਰੂ ਹੋ ਕੇ ਵੱਖ-ਵੱਖ ਮੁੱਖ ਬਾਜ਼ਾਰ 'ਚੋਂ ਕੱਢਿਆ ਗਿਆ ਤੇ ਲੋਕਾਂ ਨੂੰ ਆਪਣੀਆਂ ਦੁਕਾਨਾਂ ਬੰਦ ਕਰਕੇ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ | ਇਸ ਪ੍ਰਦਰਸ਼ਨ ਦੀ ਅਗਵਾਈ ਰਵਿਦਾਸ ਕਮੇਟੀ ਦੇ ਆਗੂ ਤੇ ਯੂਥ ਕਾਂਗਰਸ ਨੇਤਾ ਸੋਨੂੰ ਸੰਤ ਨਗਰ, ਮਾ: ਕਸ਼ਮੀਰ ਸਿੰਘ ਅਤੇ ਵਾਲਮੀਕਿ ਭਾਈਚਾਰੇ ਵਲੋਂ ਪਹੁੰਚੇ ਚੇਅਰਮੈਨ ਸੁਮਿਤ ਤਾਲੀ, ਸਚਿਨ ਕਲਿਆਣ ਨੇ ਕੀਤੀ ਅਤੇ ਆਖਿਆ ਕਿ ਮੰਦਿਰ ਦੇ ਢਾਹੇ ਜਾਣ ਨਾਲ ਸਮੂਹ ਰਵਿਦਾਸ ਤੇ ਵਾਲਮੀਕਿ ਭਾਈਚਾਰੇ ਦੇ ਮਨਾਂ ਨੂੰ ਭਾਰੀ ਠੇਸ ਪੁੱਜੀ ਹੈ, ਜਿਸ ਨੂੰ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਇਸ ਮੌਕੇ ਠੇਕੇਦਾਰ ਸੁਭਾਸ਼ ਰਾਏ ਲਾਲੀ, ਤਨੰੂ ਬੱਗਾ, ਸਿੱਧੂ ਵੇਰਕਾ, ਸੁਖਦੇਵ ਸਿੰਘ, ਬਲਕਾਰ ਸਿੰਘ, ਕੁਲਵਿੰਦਰ ਸਿੰਘ, ਮਾ: ਸਰਦਾਰਾ ਸਿੰਘ, ਨਿਰੰਜਨ ਸਿੰਘ, ਪ੍ਰਤਾਪ ਸਿੰਘ, ਹਰਦੀਪ ਸਿੰਘ, ਅਦਿੱਤਿਆ, ਜਿੰਮੀ, ਗੌਰਵ, ਕੁਲਵਿੰਦਰ ਸਿੰਘ, ਨਿਸ਼ਾਨ ਸਿੰਘ, ਸੁਰਜੀਤ ਸਿੰਘ, ਧਰਮਾਂ, ਬੱਬੀ ਤੇ ਰਾਜਾ ਵੇਰਕਾ ਆਦਿ ਹਾਜ਼ਰ ਸਨ |
ਪੰਜਾਬ ਬੰਦ ਦੇ ਸੱਦੇ ਨੂੰ ਕਸਬਾ ਗੱਗੋਮਾਹਲ 'ਚ ਨਹੀਂ ਮਿਲਿਆ ਕੋਈ ਹੁੰਗਾਰਾ
ਗੱਗੋਮਾਹਲ, (ਬਲਵਿੰਦਰ ਸਿੰਘ ਸੰਧੂ)¸ਪੰਜਾਬ ਬੰਦ ਦੇ ਸੱਦੇ ਨੂੰ ਕਸਬਾ ਗੱਗੋਮਾਹਲ ਤੇ ਆਸ ਪਾਸ ਦੇ ਪਿੰਡਾਂ ਅੰਦਰ ਕੋਈ ਹੁੰਗਾਰਾ ਨਹੀਂ ਮਿਲਿਆ | ਰੋਜ਼ਾਨਾ ਦੀ ਤਰ੍ਹਾਂ ਬਾਜ਼ਾਰ ਖੁੱਲੇ੍ਹ ਰਹੇ | ਰੱਖੜੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਬਾਜ਼ਾਰਾਂ ਵਿਚ ਖ਼ਰੀਦਦਾਰੀ ਕਰਦੇ ਹੋਏ ਲੋਕ ਆਮ ਵੇਖਣ ਨੂੰ ਮਿਲੇ | ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਵਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ | ਕਸਬੇ ਅੰਦਰ ਪੈਂਦੇ ਨਿੱਜੀ ਸਕੂਲ ਬੰਦ ਰਹੇ ਜਦੋਂ ਕਿ ਸਰਕਾਰੀ ਸਕੂਲ ਆਮ ਦੀ ਤਰ੍ਹਾਂ ਖੁੱਲੇ੍ਹ ਰਹੇ | ਐਚ. ਡੀ. ਐਫ. ਸੀ. ਬੈਂਕ ਦਾ ਸਟਾਫ਼ ਭਾਵੇਂ ਹਾਜ਼ਰ ਸੀ ਪਰ ਬੈਂਕ ਦਾ ਸ਼ਟਰ ਬੰਦ ਹੋਣ ਕਾਰਨ ਗ੍ਰਾਹਕਾਂ ਨਾਲ ਲੈਣ ਦੇਣ ਨਹੀਂ ਹੋਇਆ | ਜਦੋਂ ਕਿ ਬੈਂਕ ਆਫ ਇੰਡੀਆ ਤੇ ਸਹਿਕਾਰੀ ਬੈਂਕ 'ਚ ਆਮ ਦੀ ਤਰ੍ਹਾਂ ਕੰਮ ਹੁੰਦਾ ਰਿਹਾ | ਸਰਕਾਰੀ ਹਸਪਤਾਲ ਅੰਦਰ ਲੋੜਵੰਦ ਮਰੀਜ਼ਾਂ ਨੂੰ ਸਿਹਤ ਸੇਵਾਵਾਂ ਆਮ ਦੀ ਤਰ੍ਹਾਂ ਮਿਲਦੀਆਂ ਰਹੀਆਂ | ਇਹਤਿਆਦ ਦੇ ਤੌਰ 'ਤੇ ਪੈਟਰੋਲ ਪੰਪ ਬੰਦ ਰਹੇ ਤੇ ਸੜਕੀ ਆਵਾਜਾਈ ਵੀ ਆਮ ਦੀ ਤਰ੍ਹਾਂ ਹੀ ਚੱਲਦੀ ਰਹੀ |
ਬੰਦ ਦੇ ਸੱਦੇ 'ਤੇ ਸੁਲਤਾਨਵਿੰਡ-ਨਿਊ ਅੰਮਿ੍ਤਸਰ ਵਿਖੇ ਆਮ ਵਾਂਗ ਖੁੱਲ੍ਹੀਆਂ ਰਹੀਆਂ ਦੁਕਾਨਾਂ ਤੇ ਬਾਜ਼ਾਰ
ਸੁਲਤਾਨਵਿੰਡ, (ਗੁਰਨਾਮ ਸਿੰਘ ਬੁੱਟਰ)¸ਰਵਿਦਾਸ ਭਾਈਚਾਰੇ ਵਲੋਂ ਅੱਜ ਪੰਜਾਬ ਬੰਦ ਦੇ ਦਿੱਤੇ ਸੱਦੇ ਦੌਰਾਨ ਇਤਿਹਾਸਕ ਪਿੰਡ ਸੁਲਤਾਨਵਿੰਡ ਦੇ ਇਲਾਕੇ ਕੋਟ ਮਿੱਤ ਸਿੰਘ, ਪਲਾਟ ਲੱਖਾ ਸਿੰਘ, ਅੰਮਿ੍ਤਸਰ-ਜਲੰਧਰ ਜੀ ਟੀ ਰੋਡ ਅਤੇ ਨਿਊ ਅੰਮਿ੍ਤਸਰ ਵਿਚ ਦੁਕਾਨਾਂ ਅਤੇ ਬਾਜ਼ਾਰ ਆਮ ਵਾਂਗ ਖੁੱਲੇ੍ਹ ਰਹੇ ਤੇ ਬੰਦ ਨੂੰ ਹੁੰਗਾਰਾ ਨਹੀਂ ਮਿਲਿਆ | ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਨੂੰ ਆਮ ਵਾਂਗ ਖੋਲ੍ਹੀ ਰੱਖੀਆਂ ਅਤੇ ਆਪਣੇ ਕਾਰੋਬਾਰਾਂ ਵਿਚ ਰੁੱਝੇ ਰਹੇ | ਇਸ ਸਬੰਧੀ ਅੰਮਿ੍ਤਸਰ ਦੇ ਪੁਲਿਸ ਕਮਿਸ਼ਨਰ ਵਲੋਂ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਜਿੱਥੇ ਜਗ੍ਹਾ -ਜਗ੍ਹਾ 'ਤੇ ਨਾਕੇ ਲਗਾ ਕੇ ਚੈਕਿੰਗ ਕੀਤੀ ਜਾ ਰਹੀ ਹੈ ਉੱਥੇ ਹੀ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਹੋਏ ਸਨ |
ਪੰਜਾਬ ਬੰਦ ਦੇ ਸੱਦੇ ਨੂੰ ਲੈ ਕੇ ਅੱਡਾ ਖ਼ਾਸਾ, ਖ਼ਾਸਾ ਬਾਜ਼ਾਰ, ਪਿੰਡ ਚੱਕ ਮੁਕੰਦ, ਭਕਨਾ ਕਲਾਂ 'ਚ ਰਲਵਾਂ ਮਿਲਵਾਂ ਹੁੰਗਾਰਾ
ਖ਼ਾਸਾ, (ਗੁਰਨੇਕ ਸਿੰਘ ਪੰਨੂ)-ਵੱਖ-ਵੱਖ ਜਥੇਬੰਦੀਆਂ ਵਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਦੇ ਸਬੰਧ 'ਚ ਅੱਜ ਕਸਬਾ ਖ਼ਾਸਾ ਅਤੇ ਨੇੜੇ ਦੇ ਪਿੰਡਾਂ ਵਿਚ ਰਲਵਾਂ ਮਿਲਵਾਂ ਹੁੰਗਾਰਾ ਮਿਲਿਆ ਅਤੇ ਸਥਿਤੀ ਆਮ ਵਾਂਗ ਹੀ ਬਣੀ ਰਹੀ | ਦੁਪਹਿਰ ਤੋਂ ਬਾਅਦ ਬਾਜ਼ਾਰ ਖੁੱਲ ਗਏ | ਤਕਰੀਬਨ ਇਲਾਕੇ ਦੀਆਂ ਵਿੱਦਿਅਕ ਸੰਸਥਾਵਾਂ ਪੂਰਨ ਤੌਰ 'ਤੇ ਬੰਦ ਰਹੀਆਂ | ਇਲਾਕੇ ਦੇ ਬੈਂਕ ਅਤੇ ਹਸਪਤਾਲ ਖੁੱਲੇ ਰਹੇ | ਜੀ. ਟੀ. ਰੋਡ 'ਤੇ ਸਥਿਤੀ ਆਮ ਵਾਂਗ ਬਣੀ ਰਹੀ ਬੱਸਾਂ ਅਤੇ ਹੋਰ ਵਾਹਨ ਵੀ ਚੱਲਦੇ ਰਹੇ | ਸੁਰੱਖਿਆ ਨੂੰ ਮੱਦੇ ਨਜ਼ਰ ਰੱਖਦੇ ਹੋਏ ਪੁਲਿਸ ਵਲੋਂ ਸਖ਼ਤ ਪ੍ਰਬੰਧ ਕੀਤੇ ਗਏ |
ਬੰਦ ਦੌਰਾਨ ਸਕੂਲ ਤੇ ਬੱਸ ਸੇਵਾ ਠੱਪ, ਬਾਜ਼ਾਰ ਖੁੱਲੇ੍ਹ ਰਹੇ
ਟਾਹਲੀ ਸਾਹਿਬ, (ਪਲਵਿੰਦਰ ਸਿੰਘ ਸਰਹਾਲਾ)¸ਦਿੱਲੀ ਵਿੱਚ ਸੁਪਰੀਮ ਕੋਰਟ ਦੇ ਹੁਕਮ ਤੇ ਭਗਤ ਰਵਿਦਾਸ ਦਾ ਮੰਦਰ ਢਾਹਣ ਦੇ ਮਾਮਲੇ 'ਤੇ ਅੱਜ ਰਵਿਦਾਸ ਭਾਈਚਾਰੇ ਵਲੋਂ ਪੰਜਾਬ ਬੰਦ ਦੇ ਸੱਦੇ 'ਤੇ ਸਥਾਨਕ ਕਸਬਾ ਟਾਹਲੀ ਸਾਹਿਬ ਅਤੇ ਆਸ ਪਾਸ ਦੇ ਪ੍ਰਾਈਵੇਟ ਸਕੂਲ ਇਹਤਿਆਤ ਵਜੋਂ ਬੰਦ ਰਹੇ ਅਤੇ ਬੱਸ ਸੇਵਾ ਵੀ ਠੱਪ ਰਹੀ, ਜਦੋਂ ਕਿ ਬਾਜ਼ਾਰ ਖੁੱਲੇ੍ਹ ਰਹੇ | ਲੋਕ ਆਪਣੇ ਵਹੀਕਲਾਂ 'ਤੇ ਰੋਜ਼ਾਨਾ ਦੀ ਤਰ੍ਹਾਂ ਆਪਣੇ ਕੰਮਾਂ-ਧੰਦਿਆਂ 'ਤੇ ਜਾਂਦੇ ਦਿਖਾਈ ਦਿੱਤੇ | ਪ੍ਰਾਪਤ ਜਾਣਕਾਰੀ ਮੁਤਾਬਕ ਬੰਦ ਦਾ ਸੱਦਾ ਪੂਰਨ ਅਮਨ ਪੂਰਵਕ ਰਿਹਾ ਤੇ ਕਿਸੇ ਵੀ ਪਾਸੇ ਤੋਂ ਕੋਈ ਅਣਸੁਖਾਵੀਂ ਘਟਨਾ ਵਾਪਰਨ ਦੀ ਖ਼ਬਰ ਨਹੀਂ ਹੈ |
ਆਰ.ਐਮ.ਪੀ.ਆਈ. ਨੇ ਰਵਿਦਾਸ ਭਾਈਚਾਰੇ ਦਾ ਸਮਰਥਨ ਕਰਦੇ ਹੋਏ ਮੋਦੀ ਸਰਕਾਰ ਦਾ ਪੁਤਲਾ ਫ਼ੂਕਿਆ
ਅਜਨਾਲਾ, (ਐਸ. ਪ੍ਰਸ਼ੋਤਮ)¸ਅੱਜ ਆਰ.ਐਮ.ਪੀ.ਆਈ.(ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ) ਨੇ ਦਲਿਤ ਰਵਿਦਾਸ ਭਾਈਚਾਰੇ ਨਾਲ ਇਕਮੁੱਠਤਾ ਦਾ ਪ੍ਰਗਟਾਵਾ ਕਰਦਿਆਂ ਪਾਰਟੀ ਦੀ ਤਹਿਸੀਲ ਅਜਨਾਲਾ ਇਕਾਈ ਦੇ ਸਰਗਰਮ ਕਾਰਕੁਨਾਂ ਤੇ ਸਮਰਥਕਾਂ ਨੇ ਸਥਾਨਕ ਸ਼ਹਿਰ ਦੇ ਬਾਜ਼ਾਰਾਂ 'ਚ ਮੋਦੀ ਸਰਕਾਰ ਵਿਰੁੱਧ ਰੋਸ ਮਾਰਚ ਕਰਨ ਉਪਰੰਤ ਸਿਵਲ ਹਸਪਤਾਲ ਚੌਕ 'ਚ ਸੜਕੀ ਜਾਮ ਲਗਾ ਕੇ ਮੋਦੀ ਸਰਕਾਰ ਦਾ ਪੁਤਲਾ ਫ਼ੂਕ ਮੁਜ਼ਾਹਰਾ ਕੀਤਾ | ਰੋਸ ਮਾਰਚ ਤੇ ਪੁਤਲਾ ਮੁਜ਼ਾਹਰੇ ਦੀ ਅਗਵਾਈ ਪਾਰਟੀ ਦੇ ਸੂਬਾ ਸਕੱਤਰੇਤ ਮੈਂਬਰ ਡਾ: ਸਤਨਾਮ ਸਿੰਘ ਅਜਨਾਲਾ, ਸੂਬਾ ਕਮੇਟੀ ਮੈਂਬਰ ਸ਼ੀਤਲ ਸਿੰਘ ਤਲਵੰਡੀ ਤੇ ਸਤਨਾਮ ਸਿੰਘ ਚੱਕ ਔਲ ਕਰ ਰਹੇ ਸਨ | ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਉਕਤ ਆਗੂਆਂ ਨੇ ਮੋਦੀ ਸਰਕਾਰ ਨੂੰ ਆੜੇ ਹੱਥੀਂ ਲਿਆ ਅਤੇ ਮੰਦਿਰਾਂ ਨੂੰ ਢਹਿ ਢੇਰੀ ਕੀਤਾ ਜਾ ਰਿਹਾ ਹੈ ਅਤੇ ਇਸ ਘਿਣਾਉਣੀ ਕਾਰਵਾਈ ਦੀ ਨਿੰਦਾ ਕੀਤੀ | ਇਸ ਮੌਕੇ ਸੁਰਜੀਤ ਸਿੰਘ ਭੁਰੇਗਿੱਲ਼, ਹਰਜਿੰਦਰ ਸਿੰਘ ਸੋਹਲ, ਗੁਰਪ੍ਰੀਤ ਸਿੰਘ ਗੁੱਲਗੜ, ਹਰਨੇਕ ਸਿੰਘ ਨਿਪਾਲ, ਸੁਰਜੀਤ ਸਿੰਘ ਸੰਗੁਆਣਾ, ਗੁਰਪਾਲ ਗਿੱਲ ਸੈਦਪੁਰ, ਬੰਤਾ ਸਿੰਘ ਤੇੜਾ ਰਾਜਪੂਤਾਂ, ਰਵੀ ਉਮਰਪੁਰਾ, ਨਵਜੋਤ ਸਿੰਘ, ਮੁਖਤਾਰ ਸਿੰਘ ਡੱਲਾ ਰਾਜਪੂਤਾਂ, ਸਤਵਿੰਦਰ ਸਿੰਘ ਓਠੀਆਂ, ਪਾਲਾ ਸਿੰਘ ,ਗੁਰਦੇਵ ਸਿੰਘ ਭਲਾ ਪਿੰਡ, ਅਮਰਜੀਤ ਭਿੰਡੀ ਸੈਦਾਂ, ਬੀਬੀ ਸ਼ੀਤਲ ਅਜਨਾਲਾ, ਤੇ ਚਰਨ ਕੌਰ ਅਜਨਾਲਾ ਆਦਿ ਆਗੂ ਮੌਜੂਦ ਸਨ |
ਚੋਗਾਵਾਂ 'ਚ ਧੱਕੇ ਨਾਲ ਮੈਡੀਕਲ ਸਟੋਰ ਬੰਦ ਕਰਵਾਉਣ 'ਤੇ ਸਥਿਤੀ ਬਣੀ ਤਣਾਅਪੂਰਨ
ਚੋਗਾਵਾਂ, (ਗੁਰਬਿੰਦਰ ਸਿੰਘ ਬਾਗ਼ੀ)¸ਸਥਾਨਕ ਕਸਬਾ ਚੋਗਾਵਾਂ ਵਿਖੇ ਬੰਦ ਦੌਰਾਨ ਸਥਿਤੀ ਉਸ ਵੇਲੇ ਤਣਾਅਪੂਰਨ ਹੋ ਗਈ ਜਦੋਂ ਰਵਿਦਾਸ ਬਰਾਦਰੀ ਨਾਲ ਸਬੰਧਿਤ ਕੁਝ ਲੋਕ ਕਸਬਾ ਚੋਗਾਵਾਂ ਵਿਖੇ ਅਮਨ-ਸ਼ਾਂਤੀ ਨਾਲ ਦੁਕਾਨਾਂ ਬੰਦ ਕਰਵਾ ਰਹੇ ਸਨ ਤਾਂ ਅਟਾਰੀ ਰੋਡ ਉੱਪਰ ਜੀ. ਬੀ. ਮੈਡੀਕਲ ਸਟੋਰ ਉੱਪਰ ਪੁੱਜੇ ਇਨ੍ਹਾਂ ਲੋਕਾਂ ਨੇ ਧੱਕੇ ਨਾਲ ਮੈਡੀਕਲ ਸਟੋਰ ਬੰਦ ਕਰਵਾਉਣ ਦੀ ਕੋਸ਼ਿਸ਼ ਕੀਤੀ ਜਦੋਂ ਮੈਡੀਕਲ ਸਟੋਰ ਦੇ ਮਾਲਕ ਨੇ ਕਿਹਾ ਕਿ ਦਵਾਈਆਂ ਤੇ ਮੈਡੀਕਲ ਸਟੋਰ ਬੰਦ ਤੋਂ ਬਾਹਰ ਰੱਖੇ ਗਏ ਹਨ ਤਾਂ ਤਹਿਸ 'ਚ ਆਏ ਕੁਝ ਲੋਕਾਂ ਨੇ ਮੈਡੀਕਲ ਸਟੋਰ ਮਾਲਕ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਸਥਿਤੀ ਹੱਥੋਂਪਾਈ ਹੋਣ ਤੱਕ ਪੁੱਜ ਗਈ ਮੈਡੀਕਲ ਸਟੋਰ ਦੇ ਆਸ ਪਾਸ ਦੁਕਾਨਦਾਰਾਂ ਨੇ ਵੀ ਬੰਦ ਕਰਵਾ ਰਹੇ ਲੋਕਾਂ ਦੀ ਨਿੰਦਾ ਕੀਤੀ | ਇਸ ਸਮੇਂ ਮੌਕੇ ਉੱਪਰ ਪੁੱਜੀ ਥਾਣਾ ਲੋਪੋਕੇ ਦੀ ਪੁਲਿਸ ਨੇ ਸਥਿਤੀ ਸੰਭਾਲੀ ਅਤੇ ਦੋਹਾਂ ਧਿਰਾਂ ਨੂੰ ਸ਼ਾਂਤ ਕੀਤਾ | ਇਸ ਸਬੰਧੀ ਮੈਡੀਕਲ ਸਟੋਰ ਐਸੋਸੀਏਸ਼ਨ ਦੇ ਆਗੂਆਂ ਨੇ ਪੰਜਾਬ ਸਰਕਾਰ ਅਤੇ ਜਥੇਬੰਦੀਆਂ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਬੰਦ ਦੌਰਾਨ ਮੈਡੀਕਲ ਸਟੋਰ ਅਤੇ ਡਾਕਟਰਾਂ ਦੀਆਂ ਦੁਕਾਨਾਂ ਦੀ ਸੁਰੱਖਿਆ ਨੂੰ ਲੈ ਕੇ ਆਪਣੇ ਮੁਲਾਜ਼ਮਾਂ ਅਤੇ ਵਰਕਰਾਂ ਨੂੰ ਬੰਦ ਦੇ ਨਿਯਮਾਂ ਤੋਂ ਜਾਣੰੂ ਕਰਵਾਉਣ |
ਰਮਦਾਸ ਵਿਖੇ ਵਾਲਮੀਕਿ ਆਗੂਆਂ ਵਲੋਂ ਰੋਸ ਮੁਜ਼ਾਹਰਾ
ਰਮਦਾਸ, (ਜਸਵੰਤ ਸਿੰਘ ਵਾਹਲਾ)¸ਵਿਸ਼ਵ ਵਾਲਮੀਕਿ ਏਕਤਾ ਧਰਮ ਸਮਾਜ ਇਕਾਈ ਰਮਦਾਸ ਦੇ ਪੰਜਾਬ ਪ੍ਰਧਾਨ ਮਿੱਠੂ,ਜਿਲ੍ਹਾ ਪ੍ਰਧਾਨ ਦੁਰੋਜਨ, ਮਸੀਹ ਏਕਤਾ ਸੰਘਰਸ਼ ਕਮੇਟੀ ਦੇ ਖਜਾਨਚੀ ਵਿਲੀਅਮ ਮਸੀਹ ਜੱਟਾ ਦੀ ਅਗਵਾਈ ਹੇਠ ਦਿੱਲੀ ਦੇ ਤੁਗਲਕਾਬਾਦ ਵਿਖੇ ਗੁਰੁ ਰਵੀਦਾਸ ਦਾ ਮੰਦਰ ਢਾਹੁਣ ਦੇ ਵਿਰੋਧ ਵਜੋਂ ਕਸਬਾ ਰਮਦਾਸ ਦੇ ਬੱਸ ਸਟੈਡ ਤੇ ਰੋਸ ਮੁਜਾਹਰਾ ਕੀਤਾ ਗਿਆ ਤੇ ਕੇਂਦਰ ਸਰਕਾਰ ਤੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਿਖ਼ਲਾਫ਼ ਨਾਅਰੇਬਾਜ਼ੀ ਕੀਤੀ | ਇਸ ਮੌਕੇ ਰਾਜਬੀਰ ਸਿੰਘ, ਡਿੰਪਲ ਰਮਦਾਸ, ਲਵਪ੍ਰੀਤ ਸਿੰਘ, ਕੁਲਦੀਪ ਘੁੰਮਰਾਹ, ਮਨਪ੍ਰੀਤ ਰਮਦਾਸ, ਗੁਰਤਾਜ, ਮਨੀ ਸਿੰਘ, ਮੰਗਾ ਮਸੀਹ, ਲੱਕੀ ਰਮਦਾਸ, ਮੰਗਲ ਦਾਸ ਆਦਿ ਹਾਜ਼ਰ ਸਨ |
ਬੰਦ ਦੌਰਾਨ ਸਰਕਾਰੀ ਸਕੂਲਾਂ 'ਚ ਹਾਜ਼ਰੀ ਰਹੀ ਨਾਮਾਤਰ
ਅੰਮਿ੍ਤਸਰ, (ਸੁਰਿੰਦਰਪਾਲ ਸਿੰਘ ਵਰਪਾਲ)-ਦਿੱਲੀ ਵਿਖੇ ਭਗਤ ਰਵਿਦਾਸ ਜੀ ਦਾ ਪੁਰਾਤਨ ਅਸਥਾਨ ਢਾਹੇ ਜਾਣ ਦੇ ਰੋਸ ਵਜੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਦੌਰਾਨ ਅੱਜ ਜਿਥੇ ਨਿੱਜੀ ਸਕੂਲ ਬੰਦ ਰਹੇ ਉਥੇ ਹੀ ਸਰਕਾਰੀ ਸਕੂਲ ਆਮ ਵਾਂਗ ਖੁਲ੍ਹੇ ਤਾਂ ਰਹੇ ਪਰ ਹਾਜ਼ਰੀ ਨਾਮਾਤਰ ਹੀ ਰਹੀ | ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰੀ ਖੇਤਰ ਦੇ ਸਕੂਲਾਂ 'ਚ ਵਿਦਿਆਰਥੀਆਂ ਦੀ ਗਿਣਤੀ ਮਹਿਜ 10 ਤੋਂ 15 ਫ਼ੀਸਦੀ ਹੀ ਦਰਜ ਕੀਤੀ ਗਈ ਜਦਕਿ ਪੇਂਡੂ ਇਲਾਕੇ ਅਧੀਨ ਪੈਂਦੇ ਸਕੂਲਾਂ 'ਚ 55-60 ਫ਼ੀਸਦੀ ਹਾਜ਼ਰੀ ਸੀ |
ਰਾਮ ਤੀਰਥ ਦੇ ਇਲਾਕੇ 'ਚ ਬੰਦ ਨੂੰ ਨਹੀਂ ਮਿਲਿਆ ਹੁੰਗਾਰਾ
ਰਾਮ ਤੀਰਥ, (ਧਰਵਿੰਦਰ ਸਿੰਘ ਔਲਖ)- ਵੱਖ-ਵੱਖ ਧਾਰਮਿਕ ਜਥੇਬੰਦੀਆਂ ਵਲੋਂ ਦਿੱਤੇ ਗਏ ਬੰਦ ਦੇ ਸੱਦੇ ਨੂੰ ਰਾਮ ਤੀਰਥ ਦੇ ਇਲਾਕੇ ਵਿਚ ਕੋਈ ਹੁੰਗਾਰਾ ਨਹੀਂ ਮਿਲਿਆ¢ ਰਾਮ ਤੀਰਥ ਤੋਂ ਇਲਾਵਾ ਕੋਹਾਲੀ, ਖਿਆਲਾ, ਬਾਉਲੀ, ਗੌਾਸਾਬਾਦ, ਢੀਂਗਰਾ ਕਲੋਨੀ, ਮਾਹਲ ਪਿੰਡਾਂ ਦੇ ਅੱਡੇ ਆਮ ਵਾਂਗ ਖੁੱਲ੍ਹੇ ਰਹੇ¢ ਸੜਕਾਂ 'ਤੇ ਆਵਾਜਾਈ ਵੀ ਆਮ ਵਾਂਗ ਹੀ ਜਾਰੀ ਰਹੀ¢ ਇਸ ਇਲਾਕੇ ਦੇ ਕੁਝ ਨਿੱਜੀ ਸਕੂਲਾਂ 'ਚ ਬੱਚਿਆਂ ਨੂੰ ਛੁੱਟੀ ਕਰ ਦਿੱਤੀ ਗਈ ¢
ਸ੍ਰੀ ਗੁਰੂ ਰਵੀਦਾਸ ਮੰਦਰ ਢਾਹੁਣ ਦੇ ਰੋਸ 'ਚ ਅਜਨਾਲਾ ਦੁਪਹਿਰ ਤੱਕ ਰਿਹਾ ਬੰਦ
ਅਜਨਾਲਾ, (ਗੁਰਪ੍ਰੀਤ ਸਿੰਘ ਢਿੱਲੋਂ, ਐਸ. ਪ੍ਰਸ਼ੋਤਮ)-ਨਵੀਂ ਦਿੱਲੀ ਦੇ ਤੁਗਲਕਾਬਾਦ ਵਿਖੇ ਸਥਿਤ ਸ੍ਰੀ ਗੁਰੂ ਰਵਿਦਾਸ ਮੰਦਰ ਢਾਹੇ ਜਾਣ ਦੇ ਰੋਸ ਵਜੋਂ ਅੱਜ ਵੱਖ-ਵੱਖ ਜਥੇਬੰਦੀਆਂ ਵਲੋਂ ਪੰਜਾਬ ਬੰਦ ਦੇ ਦਿੱਤੇ ਸੱਦੇ ਦੇ ਚੱਲਦਿਆਂ ਇੱਕਾ ਦੁੱਕਾ ਦੁਕਾਨਾਂ ਨੂੰ ਛੱਡ ਕੇ ਅਜਨਾਲਾ ਦੇ ਸਾਰੇ ਬਾਜ਼ਾਰ ਦੁਪਹਿਰ ਤੱਕ ਬੰਦ ਰਹੇ | ਸਵੇਰ ਸਮੇਂ ਭਗਵਾਨ ਵਾਲਮੀਕਿ ਆਦਿ ਧਰਮ ਸਮਾਜ ਦੇ ਆਗੂ ਸੋਨੂੰ ਦਿਉਲ ਦੀ ਅਗਵਾਈ 'ਚ ਮੋਟਰਸਾਈਕਲਾਂ ਦੇ ਕਾਫ਼ਲੇ ਦੇ ਰੂਪ 'ਚ ਇਕੱਤਰ ਨੌਜਵਾਨਾਂ ਵਲੋਂ ਜੋ ਦੁਕਾਨਾਂ ਖੁੱਲੀਆਂ ਸਨ, ਉਨ੍ਹਾਂ ਨੂੰ ਬੰਦ ਕਰਵਾਇਆ ਗਿਆ | ਇਸ ਤੋਂ ਇਲਾਵਾ ਭਗਵਾਨ ਵਾਲਮੀਕਿ ਆਦਿ ਧਰਮ ਸਮਾਜ, ਦਲਿਤ ਸੁਰੱਖਿਆ ਸੈਨਾ ਭਾਰਤ ਅਤੇ ਅਖਿਲ ਵਾਲਮੀਕਿ ਸੰਗਠਨ ਭਾਰਤ ਦੇ ਕਾਰਕੁਨਾਂ ਵਲੋਂ ਦਿੱਲੀ ਦੀ ਆਮ ਆਦਮੀ ਸਰਕਾਰ ਿਖ਼ਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਪ੍ਰਧਾਨ ਸੋਨੂੰ ਦਿਉਲ ਤੇ ਹੋਰਨਾਂ ਬੁਲਾਰਿਆਂ ਨੇ ਕਿਹਾ ਕਿ ਤੁਗਲਕਾਬਾਦ ਵਿਖੇ ਸਥਿਤ 500 ਸਾਲ ਪੁਰਾਣੇ ਸ੍ਰੀ ਗੁਰੂ ਰਵਿਦਾਸ ਜੀ ਦੇ ਮੰਦਰ ਦੇ ਮੁੱਦੇ ਬਾਰੇ ਜਾਣੂੰ ਕਰਵਾਉਣ ਦੇ ਬਾਵਜੂਦ ਵੀ ਕੇਜਰੀਵਾਲ ਸਰਕਾਰ ਨੇ ਰਵਿਦਾਸ ਭਾਈਚਾਰੇ ਨਾਲ ਸਮਝੌਤੇ ਦੀ ਕੋਈ ਕੋਸ਼ਿਸ਼ ਨਾ ਕਰਕੇ ਸਮੂਹ ਰਵਿਦਾਸ ਭਾਈਚਾਰੇ ਨਾਲ ਵਿਸਵਾਸ਼ਘਾਤ ਕੀਤਾ ਹੈ |
ਪੁਲਿਸ ਵਲੋਂ ਸੁਰੱਖਿਆ ਦੇ ਕੀਤੇ ਪੁਖਤਾ ਪ੍ਰਬੰਧ
ਅਜਨਾਲਾ 'ਚ ਬੰਦ ਦੌਰਾਨ ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਥਾਣਾ ਅਜਨਾਲਾ ਦੇ ਐਸ.ਐਚ.ਓ ਸਬ-ਇੰਸਪੈਕਟਰ ਅਮਨਦੀਪ ਸਿੰਘ ਦੀ ਅਗਵਾਈ 'ਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ ਅਤੇ ਅਜਨਾਲਾ ਦੇ ਮੁੱਖ ਚੌਕ ਤੋਂ ਇਲਾਵਾ ਵੱਖ-ਵੱਖ ਥਾਵਾਂ 'ਤੇ ਵੱਡੀ ਗਿਣਤੀ 'ਚ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਸਨ |
ਗੁਰੂ ਰਵਿਦਾਸ ਮੰਦਰ ਮੁੱਦੇ ਨੂੰ ਲੈ ਕੇ ਮੋਦੀ ਤੇ ਕੇਜਰੀਵਾਲ ਦੇ ਪੁਤਲੇ ਫ਼ੂਕੇ
ਜੈਂਤੀਪੁਰ, (ਭੁਪਿੰਦਰ ਸਿੰਘ)¸ਦਿੱਲੀ ਦੇ ਤੁਗਲਾਬਾਦ ਸਥਿਤ ਗੁਰੂ ਰਵੀਦਾਸ ਮੰਦਰ ਨੂੰ ਢਾਹੇ ਜਾਣ ਦੇ ਵਿਰੁੱਧ ਅੱਜ ਹਲਕਾ ਮਜੀਠਾ ਦੇ ਅੱਡਾ ਜੈਂਤੀਪੁਰ ਵਿਖੇ ਵੱਖ-ਵੱਖ ਜਥੇਬੰਦੀਆਂ ਵਲੋਂ ਮੋਦੀ ਸਰਕਾਰ ਤੇ ਦਿੱਲੀ ਦੀ ਕੇਜਰੀਵਾਲ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਅਤੇ ਵੱਖ-ਵੱਖ ਬਜ਼ਾਰਾਂ 'ਚ ਮਾਰਚ ਕੱਢਿਆ ਗਿਆ | ਨੈਸ਼ਨਲ ਹਾਈਵੇ ਉੱਪਰ ਮੋਦੀ ਤੇ ਕੇਜਰੀਵਾਲ ਦਾ ਪੁਤਲੇ ਫ਼ੂਕੇ ਜਿਸ 'ਚ ਭਗਵਾਨ ਵਾਲਮੀਕਿ ਸੰਘਰਸ਼ ਦਲ ਦੇ ਚੇਅਰਮੈਨ ਹਰਦੀਸ਼ ਸਿੰਘ ਭੰਗਾਲੀ, ਦਸਮੇਸ਼ ਤਰਨਾ ਦਲ ਦੇ ਮੁੱਖ ਬਾਬਾ ਮੇਜਰ ਸਿੰਘ ਸੋਢੀ, ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਸੀਤਲ ਸਿੰਘ ਚਾਚੋਵਾਲੀ, ਕ੍ਰਿਸ਼ਚੀਅਨ ਨੈਸਨਲ ਫਰੰਟ ਦੇ ਪ੍ਰਧਾਨ ਆਰਫ ਮਸੀਹ, ਗੁਰੂ ਰਵੀਦਾਸ ਸੇਵਕ ਸਭਾ ਦੇ ਅਹੁਦੇਦਾਰ ਲਾਲ ਸਿੰਘ, ਸਰਪੰਚ ਕਸਮੀਰ ਸਿੰਘ ਟੋਨਾ ਆਦਿ ਤੇ ਪੰਹੁਚੀਆਂ ਹੋਈਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੁਰੂ ਰਵੀਦਾਸ ਜੀ ਨੇ ਹਮੇਸ਼ਾਂ ਮਾਨਵਤਾ ਦੇ ਭਲੇ ਵਾਸਤੇ ਕੰਮ ਕੀਤੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਨ੍ਹਾਂ ਦੀ ਬਾਣੀ ਦਰਜ ਹੈ ਪਰ ਕੁਝ ਸ਼ਰਾਰਤੀ ਲੋਕਾਂ ਨੇ ਸੰਗਤਾਂ ਦੀਆਂ ਭਾਵਨਾਂ ਨਾਲ ਖਿਲਵਾੜ ਕੀਤੀ ਹੈ, ਜਿਸ ਦੀ ਅਸੀਂ ਪੁਰਜ਼ੋਰ ਨਿੰਦਾ ਕਰਦੇ ਹਾਂ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕਰਦੇ ਹਾਂ | ਇਸ ਮੌਕੇ ਹਰਵੰਤ ਸਿੰਘ, ਅਮਰੀਕ ਸਿੰਘ ਭੰਗਾਲੀ, ਜਰਨੈਲ ਸਿੰਘ, ਨਾਨਕ ਸਿੰਘ, ਸੇਵਾ ਸਿੰਘ, ਸੁਰਜੀਤ ਸਿੰਘ ਅਬਦਾਲ, ਹਜੂਰ ਸਿੰਘ ਚਾਚੋਵਾਲੀ, ਜਸਪਾਲ ਸਿੰਘ ਜੈਂਤੀਪੁਰ, ਤਰਸੇਮ ਸਿੰਘ ਗੁਜਰਪੁਰਾ, ਸਰੂਪ ਸਿੰਘ ਜੈਂਤੀਪੁਰ, ਹਰਦੇਵ ਸਿੰਘ ਕੋਟਲੀ, ਗ਼ਰੀਬ ਸਿੰਘ ਚਾਚੋਵਾਲੀ, ਪਿੰਦਰ ਸਿੰਘ ਕੋਟਲੀ, ਸਰਵਣ ਸਿੰਘ, ਸਤਨਾਮ ਸਿੰਘ, ਅਜੈਬ ਸਿੰਘ, ਵੀਰ ਸਿੰਘ ਆਦਿ ਹਾਜ਼ਰ ਸਨ |
ਮਜੀਠਾ ਅਤੇ ਆਸ-ਪਾਸ ਪੰਜਾਬ ਬੰਦ ਦਾ ਕੋਈ ਅਸਰ ਨਹੀਂ
ਮਜੀਠਾ, (ਮਨਿੰਦਰ ਸਿੰਘ ਸੋਖੀ)-ਨਵੀਂ ਦਿੱਲੀ ਵਿਖੇ ਗੁਰੂ ਰਵਿਦਾਸ ਜੀ ਦਾ ਮੰਦਰ ਢਾਹੇ ਜਾਣ ਦੇ ਰੋਸ ਵਜੋਂ ਵੱਖ-ਵੱਖ ਧਾਰਮਿਕ ਸਭਾ ਸੁਸਾਇਟੀਆਂ ਵਲੋਂ ਅੱਜ ਪੰਜਾਬ ਬੰਦ ਦੇ ਸੱਦੇ ਦੀ ਕਾਲ ਦਿੱਤੀ ਗਈ | ਜਿਸ ਸਬੰਧ 'ਚ ਕਸਬਾ ਮਜੀਠਾ ਅਤੇ ਆਸ ਪਾਸ ਪਿੰਡਾਂ ਵਿਚ ਪੰਜਾਬ ਬੰਦ ਨੂੰ ਕੋਈ ਹੰਗਾਰਾ ਨਹੀਂ ਮਿਲਿਆ | ਰੋਜ਼ ਦੀ ਤਰ੍ਹਾਂ ਕਾਰੋਬਾਰ ਨਿਰਵਿਘਨ ਚਲਦਾ ਰਿਹਾ | ਬੱਸਾਂ ਅਤੇ ਆਮ ਆਵਾਜਾਈ ਰੋਜ਼ਾਨਾ ਦੀ ਤਰ੍ਹਾਂ ਚਲਦੀ ਰਹੀ | ਮਜੀਠਾ ਦੇ ਕੁਝ ਸਰਕਾਰੀ ਅਤੇ ਪ੍ਰਾਈਵੇਟ ਵਿਦਿਅਕ ਅਦਾਰੇ ਛੱਡ ਕੇ ਬਾਕੀ ਬੰਦ ਰਹੇ | ਸਰਕਾਰੀ ਦਫ਼ਤਰਾਂ ਵਿਚ ਲੋਕਾਂ ਦੀ ਆਮਦ ਘੱਟ ਰਹੀ | ਕੁਲ ਮਿਲਾ ਕੇ ਮਜੀਠਾ ਵਿਚ ਪੰਜਾਬ ਬੰਦ ਨਾਲ ਆਮ ਜਨ ਜੀਵਨ ਤੇ ਕੋਈ ਅਸਰ ਨਹੀਂ ਪਿਆ ਅਤੇ ਬੰਦ ਨੂੰ ਕੋਈ ਹੁੰਗਾਰਾ ਨਹੀਂ ਮਿਲਿਆ |
ਅਜਨਾਲਾ ਖੇਤਰ ਮੋਦੀ ਸਰਕਾਰ ਦਾ ਪੁਤਲਾ ਫ਼ੂਕ ਕੇ ਕੀਤਾ ਪਿੱਟ ਸਿਆਪਾ
ਅਜਨਾਲਾ, (ਐਸ. ਪ੍ਰਸ਼ੋਤਮ)¸ਅੱਜ ਅਜਨਾਲਾ ਖੇਤਰ ਦੇ ਵੱਖ ਵੱਖ ਪਿੰਡਾਂ 'ਚ ਲਵ ਕੁਸ਼ ਸੇਵਾ ਦਲ , ਵਾਲਮੀਕ ਕੌਮੀ ਏਕਤਾ ਧਰਮ ਸਮਾਜ ਪੰਜਾਬ, ਭਗਵਾਨ ਵਾਲਮੀਕਿ ਸੰਘਰਸ਼ ਦਲ ਤੇ ਬਹੁਜਨ ਸਮਾਜ ਮੋਰਚਾ ਪੰਜਾਬ ਦੀਆਂ ਇਕਾਈਆਂ ਭਿੰਦਾ ਪ੍ਰਧਾਨ ਸ਼ਾਲੀਵਾਲ, ਨਿੱਕੂ ਪ੍ਰਧਾਨ ਰਾਏਪੁਰ ਕਲਾਂ, ਸੁੱਖਾ ਪ੍ਰਧਾਨ ਸੈਦਪੁਰ, ਬਲਦੇਵ ਪ੍ਰਧਾਨ ਮਿਆਦੀਆ, ਹਰਪਾਲ ਪ੍ਰਧਾਨ ਮੰਡਿਆਂਵਾਲਾ, ਮਨਿੰਦਰ ਪ੍ਰਧਾਨ ਭਲਾ ਪਿੰਡ, ਟਿੰਕਾ ਪ੍ਰਧਾਨ ਗੁਜਰਪੁਰਾ, ਅੰਗਰੇਜ਼ ਭਲਾ ਪਿੰਡ, ਨਿਸ਼ਾਨ ਸਿੰਘ, ਤੇ ਪੰਚ ਸਵਿੰਦਰ ਸਿੰਘ ਭਲਾ ਪਿੰਡ, ਦੀ ਪ੍ਰਧਾਨਗੀ 'ਚ ਹੋਈਆਂ ਰੋਸ ਮੀਟਿੰਗਾਂ ਉਪਰੰਤ ਕਾਰਕੁੰਨਾਂ ਤੇ ਆਗੂਆਂ ਨੇ ਅਜਨਾਲਾ ਸ਼ਹਿਰ ਦੇ ਪੁਰਾਣੇ ਬੱਸ ਅੱਡੇ 'ਤੇ ਲਵ ਕੁਸ਼ ਸੇਵਾ ਦਲ ਪੰਜਾਬ ਦੇ ਸੂਬਾ ਪ੍ਰਧਾਨ ਕਰਨ ਅਜਨਾਲਾ, ਵਿਸ਼ਵ ਵਾਲਮੀਕ ਕੌਮੀ ਏਕਤਾ ਧਰਮ ਸਮਾਜ ਪੰਜਾਬ ਦੇ ਸੂਬਾ ਪ੍ਰਧਾਨ ਰਾਜਾ ਗਿੱਲ, ਭਗਵਾਨ ਵਾਲਮੀਕ ਸੰਘਰਸ਼ ਦਲ ਮਾਝਾ ਜ਼ੋਨ ਪ੍ਰਧਾਨ ਸ਼ੈਰੀ ਭਲਾ ਪਿੰਡ ਤੇ ਬਹੁਜਨ ਸਮਾਜ ਮੋਰਚਾ ਜ਼ਿਲ੍ਹਾ ਦਿਹਾਤੀ ਪ੍ਰਧਾਨ ਨਾਨਕ ਗੁੱਝਾਪੀਰ ਦੀ ਅਗਵਾਈ 'ਚ ਜ਼ਬਰਦਸਤ ਰੋਸ ਮੁਜ਼ਾਹਰਾ ਕਰਕੇ ਗੁਰੂ ਰਵਿਦਾਸ ਜੀ ਮੰਦਰ ਢਹਿ-ਢੇਰੀ ਕੀਤੇ ਜਾਣ ਵਿਰੁੱਧ ਮੋਦੀ ਸਰਕਾਰ ਦਾ ਪੁਤਲਾ ਫ਼ੂਕ ਪਿੱਟ ਸਿਆਪਾ ਕੀਤਾ | ਆਗੂਆਂ ਨੇ ਚਿਤਾਵਨੀ ਦਿੱਤੀ ਕਿ ਕੇਂਦਰੀ ਮੋਦੀ ਸਰਕਾਰ ਫ਼ੌਰੀ ਤੌਰ 'ਤੇ ਪਸ਼ਚਾਤਾਪ ਕਰਨ ਲਈ ਮੁਆਫ਼ੀ ਵਜੋਂ ਦਿੱਲੀ ਵਿਕਾਸ ਅਥਾਰਟੀ (ਡੀ. ਡੀ. ਏ.) ਨੂੰ ਹਦਾਇਤ ਕਰੇ ਕਿ ਸ਼ਰਧਾ ਭਾਵਨਾ ਨਾਲ ਗੁਰੂ ਰਵਿਦਾਸ ਜੀ ਦੇ ਮੰਦਰ ਦਾ ਪੁਨਰ ਨਿਰਮਾਣ ਕੀਤਾ ਜਾਵੇ | ਨਹੀਂ ਤਾਂ ਤਿੱਖੇ ਸੰਘਰਸ਼ਾਂ ਰਾਹੀਂ ਮੋਦੀ ਸਰਕਾਰ, ਦਿੱਲੀ ਸਰਕਾਰ ਤੇ ਡੀ.ਡੀ.ਏ. ਨੂੰ ਮੰਦਿਰ ਦੇ ਨਿਰਮਾਣ ਲਈ ਮਜਬੂਰ ਕੀਤਾ ਜਾਵੇਗਾ |
ਪੰਜਾਬ ਬੰਦ ਦੇ ਸੱਦੇ 'ਤੇ ਸਰਹੱਦੀ ਇਲਾਕੇ 'ਚ ਮਿਲਿਆ-ਜੁਲਿਆ ਹੁੰਗਾਰਾ
ਅਟਾਰੀ, (ਰੁਪਿੰਦਰਜੀਤ ਸਿੰਘ ਭਕਨਾ)¸ਰਵਿਦਾਸ ਭਾਈਚਾਰੇ ਵਲੋਂ ਅੱਜ ਪੰਜਾਬ ਬੰਦ ਦੇ ਸੱਦੇ 'ਤੇ ਸਰਹੱਦੀ ਇਲਾਕੇ 'ਚ ਮਿਲਿਆ ਜੁਲਿਆ ਹੁੰਗਾਰਾ ਮਿਲਿਆ | ਰਵਿਦਾਸ ਭਾਈਚਾਰੇ ਵਲੋਂ ਜਿੱਥੇ ਅੱਡਾ ਅਟਾਰੀ ਵਿਖੇ ਦੁਕਾਨਾਂ ਬੰਦ ਕਰਵਾਈਆਂ ਉੱਥੇ ਹੀ ਚੌਕ ਵਿਚ ਸ਼ਾਂਤੀਪੂਰਵਕ ਰੋਸ ਧਰਨਾ ਦਿੱਤਾ ਗਿਆ | ਇਸ ਮੌਕੇ ਪ੍ਰਧਾਨ ਲਾਲ ਚੰਦ, ਗਿਰਧਾਰੀ ਲਾਲ, ਨਰੇਸ਼ ਕੁਮਾਰ, ਸਰਪੰਚ ਦਲਵਿੰਦਰ ਸਿੰਘ ਡੰਡੇ, ਨਿਸ਼ਾਨ ਸਿੰਘ, ਬਲਵਿੰਦਰ ਸਿੰਘ ਪ੍ਰਧਾਨ ਕੁੱਲੀ ਯੂਨੀਅਨ, ਸਾਬਕਾ ਸਰਪੰਚ ਨਰਿੰਦਰ ਕੁਮਾਰ ਦੀ ਅਗਵਾਈ ਹੇਠ ਮੋਦੀ ਸਰਕਾਰ ਿਖ਼ਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਮੰਦਰ ਮੁੜ ਉਸਾਰਣ ਦੀ ਮੰਗ ਕੀਤੀ ਗਈ | ਇਸ ਮੌਕੇ ਆਵਾਜਾਈ ਆਮ ਵਾਂਗ ਚੱਲਦੀ ਰਹੀ | ਦੁਕਾਨਾਂ ਬਾਅਦ ਦੁਪਹਿਰ ਮੁੜ ਖੁੱਲ ਗਈਆਂ | ਕਾਹਨਗੜ੍ਹ ਦੇ ਚੌਕੀ ਇੰਚਾਰਜ ਬਲਜਿੰਦਰ ਸਿੰਘ ਅਤੇ ਟੈ੍ਰਫ਼ਿਕ ਇੰਚਾਰਜ ਹਰਪਾਲ ਸਿੰਘ ਦੀ ਅਗਵਾਈ ਹੇਠ ਪੁਲਿਸ ਫ਼ੋਰਸ ਵਲੋਂ ਸ਼ਾਂਤੀ ਬਣਾਈ ਰੱਖਣ ਲਈ ਭਾਰੀ ਮੁਸ਼ੱਕਤ ਕੀਤੀ | ਇਨ੍ਹਾਂ ਦੇ ਸਮਝਾਉਣ 'ਤੇ ਧਰਨਾ ਅਟਾਰੀ ਸਰਹੱਦ ਦੀ ਰੀਟਰੀਟ ਸੈਰਾਮਨੀ ਦੇ ਸਮੇਂ ਤੋਂ ਪਹਿਲਾਂ-ਪਹਿਲਾਂ ਚੁੱਕ ਲਿਆ ਗਿਆ | ਜਦੋਂ ਕਿ ਕਸਬਾ ਭਕਨਾ ਕਲਾ , ਰਾਜਾਤਾਲ, ਘਰਿੰਡਾ ਆਦਿ ਆਮ ਵਾਂਗ ਖੁੱਲੇ੍ਹ ਰਹੇ |
ਗੁਰੂ ਰਵਿਦਾਸ ਸਭਾ ਨੇ ਡੀ. ਐਸ. ਪੀ. ਨੂੰ ਦਿੱਤਾ ਮੰਗ ਪੱਤਰ
ਜੰਡਿਆਲਾ ਗੁਰੂ, (ਪ੍ਰਮਿੰਦਰ ਸਿੰਘ ਜੋਸਨ)-ਅੱਜ ਪੰਜਾਬ ਬੰਦ ਦੇ ਦਿੱਤੇ ਸੱਦੇ ਨੂੰ ਮੁੱਖ ਰੱਖਦਿਆਂ ਭਾਵੇਂ ਅੱਜ ਜੰਡਿਆਲਾ ਗੁਰੂ ਅਤੇ ਇਲਾਕੇ ਵਿਚ ਕੰਮਕਾਰ, ਆਮ ਦੀ ਤਰ੍ਹਾਂ ਹੁੰਦੇ ਰਹੇ ਤੇ ਵਪਾਰਕ ਅਦਾਰੇ, ਦੁਕਾਨਾਂ, ਬਾਜ਼ਾਰਾਂ ਪੂਰੀ ਤਰ੍ਹਾਂ ਖੁੱਲ੍ਹ ਰਹੇ ਪਰ ਰੋਸ ਵਜੋਂ ਗੁਰੂ ਰਵੀਦਾਸ ਸਭਾ ਜੰਡਿਆਲਾ ਗੁਰੂ ਦੇ ਪ੍ਰਧਾਨ ਮਨਜੀਤ ਸਿੰਘ ਪੱਪੀ, ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਮੀਆਂਵਿੰਡ, ਭਗਵਾਨ ਵਾਲਮੀਕ ਕਰਾਂਤੀ ਸੈਨਾ ਦੇ ਆਗੂਆਂ ਨੇ ਸਾਂਝੇ ਤੌਰ 'ਤੇ ਡੀ. ਐਸ. ਪੀ. ਜੰਡਿਆਲਾ ਗੁਰੂ ਸ: ਗੁਰਿੰਦਰਬੀਰ ਸਿੰਘ ਛੱਜਲਵੱਡੀ, ਸਤਨਾਮ ਸਿੰਘ ਸੱਤਾ, ਜੁਝਾਰ ਸਿੰਘ, ਦਿਲਬਾਗ ਸਿੰਘ, ਸਾਹਿਬ ਸਿੰਘ ਵੀ ਹਾਜ਼ਰ ਸਨ |


ਖ਼ਬਰ ਸ਼ੇਅਰ ਕਰੋ

ਮੇਅਰ ਵਲੋਂ ਵਿਧਾਨ ਸਭਾ ਹਲਕਾ ਪੱਛਮੀ ਦੇ ਕੌ ਾਸਲਰਾਂ ਨਾਲ ਬੈਠਕ

ਅੰਮਿ੍ਤਸਰ, 13 ਅਗਸਤ (ਹਰਮਿੰਦਰ ਸਿੰਘ)¸ਸ਼ਹਿਰ ਨੂੰ ਵਿਕਾਸ ਦੀਆਂ ਲੀਹਾਂ 'ਤੇ ਲਿਆਉਣ ਲਈ ਮੇਅਰ ਸ: ਕਰਮਜੀਤ ਸਿੰਘ ਰਿੰਟੂ ਵਲੋਂ ਹਲਕਾ ਪੱਧਰ 'ਤੇ ਕੌਾਸਲਰਾਂ ਦੀਆਂ ਸਮੱਸਿਆਵਾਂ ਸੁਣਨ ਲਈ ਸ਼ੁਰੂ ਕੀਤੇ ਮੀਟਿੰਗਾਂ ਦੇ ਸਿਲਸਿਲੇ ਤਹਿਤ ਅੱਜ ਉਨ੍ਹਾਂ ਨੇ ਵਿਧਾਨ ਸਭਾ ...

ਪੂਰੀ ਖ਼ਬਰ »

ਜ਼ਹਿਰੀਲਾ ਪਦਾਰਥ ਨਿਗਲ ਕੇ ਨੌਜਵਾਨ ਵਲੋਂ ਖ਼ੁਦਕੁਸ਼ੀ

ਵੇਰਕਾ, 13 ਅਗਸਤ (ਪਰਮਜੀਤ ਸਿੰਘ ਬੱਗਾ)- ਪੁਲਿਸ ਥਾਣਾ ਸਦਰ ਖੇਤਰ 'ਚ ਬੀਤੀ ਰਾਤ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਤੇ ਕਰਜ਼ਾਈ ਸਕੂਟਰ ਮਕੈਨਿਕ ਨੌਜਵਾਨ ਦੁਆਰਾ ਜ਼ਹਿਰੀਲਾ ਪਦਾਰਥ ਖਾ ਕੇ ਖ਼ੁਦਕੁਸ਼ੀ ਕਰ ਲਈ | ਪੁਲਿਸ ਨੂੰ ਦਿੱਤੀ ਜਾਣਕਾਰੀ 'ਚ ਮਿ੍ਤਕ ਗੁਰਪ੍ਰਤਾਪ ਸਿੰਘ (35) ...

ਪੂਰੀ ਖ਼ਬਰ »

ਡੀ. ਸੀ., ਪੁਲਿਸ ਕਮਿਸ਼ਨਰ ਅਤੇ ਹੋਰ ਅਧਿਕਾਰੀਆਂ ਵਲੋਂ 'ਫੁੱਲ ਡਰੈੱਸ ਰਿਹਰਸਲ' ਦਾ ਜਾਇਜ਼ਾ

ਅੰਮਿ੍ਤਸਰ , 13 ਅਗਸਤ (ਰੇਸ਼ਮ ਸਿੰਘ)¸ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਪ੍ਰੋਗਰਾਮ ਦੀ ਫੁੱਲ ਡਰੈੱਸ ਰਿਹਰਸਲ ਅੱਜ ਗੁਰੂ ਨਾਨਕ ਸਟੇਡੀਅਮ ਅੰਮਿ੍ਤਸਰ ਵਿਖੇ ਕਰਵਾਈ ਗਈ, ਜਿਸਦਾ ਜਾਇਜ਼ਾ ਲੈਣ ਲਈ ਡੀ. ਸੀ. ਸ. ਸ਼ਿਵਦੁਲਾਰ ਸਿੰਘ ਢਿੱਲੋਂ ਅਤੇ ਪੁਲਿਸ ਕਮਿਸ਼ਨਰ ਸ੍ਰੀ ਐਸ. ...

ਪੂਰੀ ਖ਼ਬਰ »

ਦੋ ਔਰਤਾਂ ਝਪਟਮਾਰੀ ਦੀ ਵਾਰਦਾਤ ਦਾ ਸ਼ਿਕਾਰ

ਅੰਮਿ੍ਤਸਰ, 13 ਅਗਸਤ (ਰੇਸ਼ਮ ਸਿੰਘ)¸ਸ਼ਹਿਰ 'ਚ ਹੋ ਰਹੀਆਂ ਲੁੱਟਾਂ ਖੋਹਾਂ ਜਾਰੀ ਹਨ ਅਤੇ ਦੋ ਹੋਰ ਔਰਤਾਂ ਝਪਟਮਾਰੀ ਦਾ ਸ਼ਿਕਾਰ ਹੋ ਗਈਆਂ, ਜਿਨ੍ਹਾਂ ਪਾਸੋਂ ਲੁਟੇਰੇ ਉਨ੍ਹਾਂ ਦੀ ਨਕਦੀ ਤੇ ਗਹਿਣੇ ਚੋਰੀ ਕਰਕੇ ਲੈ ਗਏ | ਪਹਿਲੀ ਸ਼ਿਕਾਇਤ ਥਾਣਾ ਛਾਉਣੀ ਦੀ ਪੁਲਿਸ ਕੋਲ ...

ਪੂਰੀ ਖ਼ਬਰ »

ਗ੍ਰੀਨ ਐਵੀਨਿਊ ਦੇ ਇਕ ਘਰ 'ਚ ਲੱਖਾਂ ਦੀ ਚੋਰੀ

ਅੰਮਿ੍ਤਸਰ, 13 ਅਗਸਤ (ਰੇਸ਼ਮ ਸਿੰਘ)¸ਇੱਥੇ ਗ੍ਰੀਨ ਐਵੀਨਿਊ ਵਿਖੇ ਇਕ ਘਰ 'ਚ ਚੋਰਾਂ ਵਲੋਂ ਲੱਖਾਂ ਰੁਪਿਆ ਦੇ ਗਹਿਣੇ ਅਤੇ ਨਕਦੀ ਚੋਰੀ ਕਰ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਵਲੋਂ ਪਰਚਾ ਦਰਜ ਕਰਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ | ਭਾਜਪਾ ਆਗੂ ਸ: ...

ਪੂਰੀ ਖ਼ਬਰ »

ਫ਼ਤਿਹਗੜ੍ਹ ਚੂੜੀਆਂ ਸੜਕ ਨੂੰ 33 ਫੁੱਟ ਚੌੜਾ ਕਰਨ ਲਈ ਅੱਜ ਰੱਖਿਆ ਜਾਵੇਗਾ ਨੀਂਹ ਪੱਥਰ

ਅੰਮਿ੍ਤਸਰ, 13 ਅਗਸਤ (ਰੇਸ਼ਮ ਸਿੰਘ)¸ਸਹਿਕਾਰਤਾ ਤੇ ਜੇਲ੍ਹ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਕੱਲ੍ਹ 14 ਅਗਸਤ ਨੂੰ ਅੰਮਿ੍ਤਸਰ-ਫਤਿਹਗੜ੍ਹ ਚੂੜੀਆਂ ਸੜਕ ਨੂੰ 33 ਫੁੱਟ ਚੌੜਾ ਕਰਨ ਦਾ ਨੀਂਹ ਪੱਥਰ ਰੱਖਣਗੇ | ਇਸ ਵੇਲੇ ਫ਼ਤਿਹਗੜ੍ਹ ਚੂੜੀਆਂ ਤੱਕ ਸੜਕ 18 ਫੁੱਟ ਚੌੜੀ ...

ਪੂਰੀ ਖ਼ਬਰ »

ਆਸ਼ਾ ਵਰਕਰਾਂ ਵਲੋਂ ਸਿਵਲ ਸਰਜਨ ਦਫ਼ਤਰ ਵਿਖੇ ਰੋਸ ਪ੍ਰਦਰਸ਼ਨ

ਅੰਮਿ੍ਤਸਰ, 13 ਅਗਸਤ (ਰੇਸ਼ਮ ਸਿੰਘ)¸ਆਸ਼ਾ ਵਰਕਰ ਫ਼ਸਿਲੀਟੇਟਰ ਯੂਨੀਅਨ ਸੀਟੂ ਦੇ ਸੱਦੇ 'ਤੇ ਅੱਜ ਇੱਥੇ ਜ਼ਿਲ੍ਹਾ ਇਕਾਈ ਦੀ ਪ੍ਰਧਾਨ ਸ੍ਰੀਮਤੀ ਰਘਬੀਰ ਕੌਰ ਦੀ ਪ੍ਰਧਾਨਗੀ ਹੇਠ ਸਿਵਲ ਸਰਜਨ ਦਫ਼ਤਰ ਵਿਖੇ ਰੋਸ ਰੈਲੀ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ | ਇਸ ਮੌਕੇ ਆਸ਼ਾ ...

ਪੂਰੀ ਖ਼ਬਰ »

ਭਲਕੇ ਮਨਾਏ ਜਾਣ ਵਾਲੇ ਤਹਿਸੀਲ ਪੱਧਰੀ ਆਜ਼ਾਦੀ ਦਿਵਸ ਦੀਆਂ ਤਿਆਰੀਆਂ ਮੁਕੰਮਲ- ਤਹਿਸੀਲਦਾਰ ਸ: ਗਿੱਲ

ਅਜਨਾਲਾ, 13 ਅਗਸਤ (ਐਸ. ਪ੍ਰਸ਼ੋਤਮ)¸ਸਥਾਨਕ ਸ਼ਹਿਰ ਦੇ ਆਈ.ਟੀ.ਆਈ. ਦੇ ਖੁੱਲੇ੍ਹ ਮੈਦਾਨ 'ਚ 15 ਅਗਸਤ ਨੂੰ ਸਰਕਾਰੀ ਤੌਰ 'ਤੇ ਤਹਿਸੀਲ ਪੱਧਰੀ ਮਨਾਏ ਜਾਣ ਵਾਲੇ ਆਜ਼ਾਦੀ ਦਿਹਾੜੇ ਨੂੰ ਉਤਸ਼ਾਹ ਨਾਲ ਮਨਾਏ ਜਾਣ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਅੱਜ ...

ਪੂਰੀ ਖ਼ਬਰ »

ਸਰਕਾਰੀ ਕੰਨਿ੍ਹਆ ਸ: ਸ: ਸਕੂਲ ਮਾਲ ਰੋਡ ਬਣਿਆ 'ਸਮਾਰਟ' ਸਕੂਲ

ਅੰਮਿ੍ਤਸਰ, 13 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)¸ਸਿੱਖਿਆ ਵਿਭਾਗ ਵਲੋਂ ਜ਼ਿਲੇ੍ਹ 'ਚ ਤਿਆਰ ਕਰਵਾਏ ਜਾ ਰਹੇ 21 ਸਮਾਰਟ ਸਕੂਲਾਂ 'ਚੋਂ ਇਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਲ ਰੋਡ ਦਾ ਉਦਘਾਟਨ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ...

ਪੂਰੀ ਖ਼ਬਰ »

ਮਾਤਾ ਹਰਬੰਸ ਕੌਰ ਸਠਿਆਲਾ ਨਮਿਤ ਭੋਗ 20 ਨੂੰ

ਸਠਿਆਲਾ, 13 ਅਗਸਤ (ਜਗੀਰ ਸਿੰਘ ਸਫਰੀ)-ਬੁੰਗਾ ਅਨੰਦਪੁਰ ਸਾਹਿਬ ਦੇ ਪ੍ਰਧਾਨ ਪਿਆਰਾ ਸਿੰਘ ਸਠਿਆਲਾ ਦੀ ਧਰਮ ਪਤਨੀ ਤੇ ਮਨਜੀਤ ਸਿੰਘ ਸਿਪਾਹੀ ਅਤੇ ਸੁਖਜੀਤ ਸਿੰਘ ਕੈਸ਼ੀਅਰ ਦੀ ਸਤਿਕਾਰਯੋਗ ਮਾਤਾ ਹਰਬੰਸ ਕੌਰ ਸਠਿਆਲਾ ਜੋ ਕਿ 11 ਅਗਸਤ ਦਿਨ ਐਤਵਾਰ ਨੂੰ ਆਪਣੇ ਸਵਾਸਾਂ ...

ਪੂਰੀ ਖ਼ਬਰ »

-ਮਾਮਲਾ ਸਰਕਾਰ ਵਲੋਂ ਜਲ ਸਪਲਾਈ ਅਤੇ ਸੈਨੀਟੇਸ਼ਨ ਕਾਮਿਆਂ ਦੀਆਂ ਮੰਗਾਂ ਨਾਲ ਮੰਨੇ ਜਾਣ ਦਾ- ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਵਲੋਂ ਆਜ਼ਾਦੀ ਦਿਵਸ ਨੂੰ ਗੁਲਾਮੀ ਦਿਵਸ ਵਜੋਂ ਮਨਾਇਆ ਜਾਵੇਗਾ- ਕੋਟਲਾ ਕਾਜੀਆਂ

ਅਜਨਾਲਾ, 13 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)-ਜਲ ਸਪਲਾਈ ਅਤੇ ਸੈਨੀਟੇਸ਼ਨ ਠੇਕਾ ਆਧਾਰਿਤ ਵਰਕਰ ਯੂਨੀਅਨ ਦੀ ਅਹਿਮ ਇਕੱਤਰਤਾ ਅੱਜ ਬ੍ਰਾਂਚ ਪ੍ਰਧਾਨ ਸੁਖਬੀਰ ਸਿੰਘ ਅੱਬੂਸੈਦ ਦੀ ਅਗਵਾਈ ਹੇਠ ਹੋਈ | ਇਸ ਮੌਕੇ ਪੁੱਜੇ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ...

ਪੂਰੀ ਖ਼ਬਰ »

ਕਾਂਗਰਸ ਪਾਰਟੀ ਦੀ ਕਾਨਫ਼ਰੰਸ 'ਚ ਇਤਿਹਾਸਕ ਨਗਰ ਲਈ ਅਹਿਮ ਪੈਕੇਜ ਐਲਾਨਿਆ ਜਾਵੇਗਾ-ਵਿਧਾਇਕ ਭਲਾਈਪੁਰ

ਬਾਬਾ ਬਕਾਲਾ ਸਾਹਿਬ, 13 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)¸15 ਅਗਸਤ ਨੂੰ ਕਾਂਗਰਸ ਪਾਰਟੀ ਵਲੋਂ ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਸੰਸਾਰ ਪ੍ਰਸਿੱਧ ਮੇਲੇ ਮੌਕੇ ਕੀਤੀ ਜਾ ਰਹੀ ਵਿਸ਼ਾਲ ਸਿਆਸੀ ਕਾਨਫ਼ਰੰਸ 'ਚ ਇਤਿਹਸਕ ਨਗਰ ਬਾਬਾ ਬਕਾਲਾ ਸਾਹਿਬ ਦੇ ...

ਪੂਰੀ ਖ਼ਬਰ »

ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਨੇ ਕਾਨਫ਼ਰੰਸ ਦੇ ਪੰਡਾਲ ਦਾ ਜਾਇਜ਼ਾ ਲਿਆ

ਬਾਬਾ ਬਕਾਲਾ ਸਾਹਿਬ, 13 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)¸ਬਾਬਾ ਬਕਾਲਾ ਸਾਹਿਬ ਵਿਖੇ 'ਸਾਚਾ ਗੁਰੂ ਲਾਧੋ ਰੇ' ਦਿਵਸ ਨੂੰ ਸਮਰਪਿਤ ਸਾਲਾਨਾ ਜੋੜ ਮੇਲੇ 'ਤੇ 15 ਅਗਸਤ ਨੂੰ ਸ਼੍ਰੋਮਣੀ ਅਕਾਲੀ ਦਲ ਵਲੋਂ ਸਾਬਕਾ ਕੈਬਨਿਟ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਹੇਠ ...

ਪੂਰੀ ਖ਼ਬਰ »

ਇਤਿਹਾਸਕ ਅਤੇ ਆਜ਼ਾਦੀ ਘੁਲਾਟੀਆਂ ਦਾ ਗੜ੍ਹ ਹੋਣ ਦੇ ਬਾਵਜ਼ੂਦ ਅਜੇ ਵੀ ਅਹਿਮ ਸਹੂਲਤਾਂ ਤੋਂ ਸੱਖਣਾ ਹੈ ਕਸਬਾ ਵੇਰਕਾ

ਵੇਰਕਾ, 13 ਅਸਗਤ (ਪਰਮਜੀਤ ਸਿੰਘ ਬੱਗਾ)-ਹਲਕਾ ਪੂਰਬੀ ਦਾ ਹਿੱਸਾ ਬਣਿਆ ਸਭ ਤੋਂ ਵੱਧ ਵਸੋਂ ਵਾਲਾ ਕਸਬਾ ਵੇਰਕਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਚਰਨਛੋਹ ਪ੍ਰਾਪਤ ਸਦਕਾ ਇਤਿਹਾਸਕ ਹੋਣ ਦੇ ਨਾਲ-ਨਾਲ ਅਜ਼ਾਦੀ ਘੁਲਾਟੀਆਂ ਦਾ ਵੀ ਗੜ੍ਹ ਹੈ ਜੋ ਅਜੇ ਤੱਕ ਕਈ ਅਹਿਮ ...

ਪੂਰੀ ਖ਼ਬਰ »

-24ਵੇਂ ਹਿੰਦ-ਪਾਕਿ ਦੋਸਤੀ ਮੇਲੇ ਦਾ ਅਗਾਜ਼- ਫ਼ੋਕਲੋਰ ਰਿਸਰਚ ਅਕਾਦਮੀ ਵਲੋਂ ਵੰਡ ਮੌਕੇ ਮਾਰੇ ਗਏ 10 ਲੱਖ ਬੇਕਸੂਰ ਪੰਜਾਬੀਆਂ ਨੂੰ ਅਟਾਰੀ ਵਾਹਗਾ ਸਰਹੱਦ 'ਤੇ ਸ਼ਰਧਾਂਜਲੀ ਭੇਟ

ਅਟਾਰੀ, 13 ਅਗਸਤ (ਰੁਪਿੰਦਰਜੀਤ ਸਿੰਘ ਭਕਨਾ)¸ਹਿੰਦ-ਪਾਕਿ ਦੋਸਤੀ ਮੰਚ, ਸਾਫ਼ਮਾ, ਫ਼ੋਕਲੋਰ ਰਿਸਰਚ ਅਕਾਦਮੀ ਅੰਮਿ੍ਤਸਰ ਅਤੇ ਪੰਜਾਬ ਜਾਗਿ੍ਤੀ ਮੰਚ ਜਲੰਧਰ ਵਲੋਂ ਕਰਵਾਏ ਜਾ ਰਹੇ 24ਵੇਂ ਹਿੰਦ-ਪਾਕਿ ਦੋਸਤੀ ਮੇਲੇ ਨੂੰ ਸਮਰਪਿਤ ਭਾਰਤ-ਪਾਕਿਸਤਾਨ ਦੀ ਵੰਡ ਸਮੇਂ ਮਾਰੇ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਦੀ ਕਾਨਫ਼ਰੰਸ ਲਈ ਬੀਬੀਆਂ ਸਰਗਰਮ

ਬਾਬਾ ਬਕਾਲਾ ਸਾਹਿਬ, 13 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)¸ਸ਼੍ਰੋਮਣੀ ਅਕਾਲੀ ਦਲ ਵਲੋਂ 'ਸਾਚਾ ਗੁਰੂ ਲਾਧੋ ਰੇ' ਦਿਵਸ ਨੂੰ ਸਮਰਪਿਤ 15 ਅਗਸਤ ਨੂੰ ਸਾਲਾਨਾ ਜੋੜ ਮੇਲੇ 'ਤੇ ਕੀਤੀ ਜਾ ਰਹੀ ਵਿਸ਼ਾਲ ਅਕਾਲੀ ਕਾਨਫ਼ਰੰਸ ਲਈ ਇਸਤਰੀ ਅਕਾਲੀ ਦਲ ਵੀ ਪੂਰੀ ਤਰ੍ਹਾਂ ਸਰਗਰਮ ...

ਪੂਰੀ ਖ਼ਬਰ »

-ਮਾਮਲਾ ਥਾਣਾ ਮੁਖੀ ਵਲੋਂ ਜ਼ਮਾਨਤ ਦੇ ਕਾਗ਼ਜ਼ਾਤ ਨਾ ਲੈਣ ਦਾ- ਪੁਲਿਸ ਥਾਣਾ ਰਾਜਾਸਾਂਸੀ ਮੂਹਰੇ ਨਾਅਰੇਬਾਜ਼ੀ

ਰਾਜਾਸਾਂਸੀ, 13 ਅਗਸਤ (ਹਰਦੀਪ ਸਿੰਘ ਖੀਵਾ)¸ਪੁਲਿਸ ਥਾਣਾ ਰਾਜਾਸਾਂਸੀ ਵਿਖੇ ਨਗਰ ਪੰਚਾਇਤ ਰਾਜਾਸਾਂਸੀ ਦੇ ਸਾਬਕਾ ਪ੍ਰਧਾਨ ਤਜਿੰਦਰ ਸਿੰਘ ਕੁੱਕੂ ਵਲੋਂ ਥਾਣਾ ਮੁਖੀ ਵਲੋਂ ਜ਼ਮਾਨਤ ਦੇ ਕਾਗ਼ਜ਼ਾਤ ਲੈਣ ਸਬੰਧੀ ਆਨਾਕਾਰੀ ਕਰਨ ਦੇ ਵਿਰੋਧ ਵਿਚ ਆਪਣੇ ਸਾਥੀਆਂ ਸਮੇਤ ...

ਪੂਰੀ ਖ਼ਬਰ »

ਪੰਜਾਬ ਰੋਡਵੇਜ਼/ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਵਲੋਂ 3 ਰੋਜ਼ਾ ਹੜਤਾਲ ਮੁਲਤਵੀਂ

ਅੰਮਿ੍ਤਸਰ, 13 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)¸ਵੱਖ-ਵੱਖ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਪੈਨਲ ਮੀਟਿੰਗ ਕਰਵਾਏ ਜਾਣ ਦੇ ਮਿਲੇ ਭਰੋਸੇ ਮਗਰੋਂ ਪੰਜਾਬ ਰੋਡਵੇਜ਼/ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ ਵਲੋਂ 3 ਰੋਜ਼ਾ ਹੜਤਾਲ ਮੁਲਤਵੀਂ ...

ਪੂਰੀ ਖ਼ਬਰ »

ਵਿਧਾਇਕ ਭਲਾਈਪੁਰ ਵਲੋਂ ਮੇਲੇ ਰੱਖੜ ਪੁੰਨਿਆ ਸਬੰਧੀ ਮੀਟਿੰਗ

ਰਈਆ, 13 ਅਗਸਤ (ਸ਼ਰਨਬੀਰ ਸਿੰਘ ਕੰਗ)-ਬੀਤੇ ਦਿਨ ਬਲਾਕ ਰਈਆ ਦੇ ਪਿੰਡ ਪੱਡੇ ਵਿਖੇ ਵਾਈਸ ਚੇਅਰਮੈਨ ਦੀ ਰਈਆ ਆਜ਼ਾਦ ਕੋ-ਅਪ ਮਾਰਕੀਟਿੰਗ ਸੁਸਾਇਟੀ ਨਿਰਮਲ ਸਿੰਘ ਪੱਡਾ ਦੇ ਗ੍ਰਹਿ ਵਿਖੇ 15 ਨੂੰ ਬਾਬਾ ਬਕਾਲਾ ਸਾਹਿਬ ਵਿਖੇ ਹੋਣ ਵਾਲੀ ਸਿਆਸੀ ਕਾਨਫ਼ਰੰਸ ਲਈ ਇਕ ਵਿਸ਼ੇਸ਼ ...

ਪੂਰੀ ਖ਼ਬਰ »

ਸਾਬਕਾ ਵਿਧਾਇਕ ਜਲਾਲਉਸਮਾ ਵਲੋਂ ਅਕਾਲੀ ਕਾਨਫ਼ਰੰਸ ਸਬੰਧੀ ਵਰਕਰਾਂ ਨਾਲ ਮੀਟਿੰਗ

ਬਾਬਾ ਬਕਾਲਾ ਸਾਹਿਬ, 13 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)¸'ਸ਼੍ਰੋਮਣੀ ਅਕਾਲੀ ਦਲ ਵਲੋਂ 'ਸਾਚਾ ਗੁਰੂ ਲਾਧੋ ਰੇ' ਦਿਵਸ ਨੂੰ ਸਮਰਪਿਤ ਸਾਲਾਨਾ ਜੋੜ ਮੇਲੇ 'ਤੇ ਕੀਤੀ ਜਾ ਰਹੀ ਵਿਸ਼ਾਲ ਅਕਾਲੀ ਕਾਨਫ਼ਰੰਸ ਪਿਛਲੇ ਸਾਰੇ ਰਿਕਾਰਡ ਤੋੜ ਦੇਵੇਗੀ ਅਤੇ ਵਰਕਰਾਂ ਵਿਚ ...

ਪੂਰੀ ਖ਼ਬਰ »

'ਭਾਰਤ-ਪਾਕਿ ਸਬੰਧ ਤੇ ਗੁਰੂ ਨਾਨਕ ਦੇਵ ਜੀ ਦਾ ਪੁਰਅਮਨ ਸਹਿਹੋਂਦ ਦਾ ਸਿਧਾਂਤ' ਵਿਸ਼ੇ 'ਤੇ ਪੰਜਾਬ ਨਾਟਸ਼ਾਲਾ ਵਿਖੇ ਅੱਜ ਹੋਵੇਗਾ ਸੈਮੀਨਾਰ

ਅੰਮਿ੍ਤਸਰ, 13 ਅਗਸਤ (ਜੱਸ)¸ਭਾਰਤ-ਪਾਕਿਸਤਾਨ ਦੇਸ਼ਾਂ ਅਤੇ ਦੋਵੇਂ ਪਾਸੇ ਵੱਸਦੇ ਅਵਾਮ ਦਰਮਿਆਨ ਅਮਨ ਦੋਸਤੀ ਤੇ ਭਾਈਚਾਰਕ ਸਾਂਝਾ ਮਜ਼ਬੂਤ ਕਰਨ ਲਈ ਢਾਈ ਦਹਾਕਿਆਂ ਤੋਂ ਯਤਨਸ਼ੀਲ ਸਮਾਜਿਕ ਜਥੇਬੰਦੀਆਂ ਹਿੰਦ ਪਾਕਿ ਦੋਸਤੀ ਮੰਚ ਤੇ ਫੋਕਲੋਰ ਰੀਸਰਚ ਅਕਾਦਮੀ ਵਲੋਂ ...

ਪੂਰੀ ਖ਼ਬਰ »

ਸੈਨੇਟਰੀ ਇੰਸਪੈਕਟਰ ਜੰਡਿਆਲਾ ਗੁਰੂ ਨੂੰ ਸ਼ੌ-ਕਾਜ ਨੋਟਿਸ ਜਾਰੀ

ਜੰਡਿਆਲਾ ਗੁਰੂ, 13 ਅਗਸਤ (ਰਣਜੀਤ ਸਿੰਘ ਜੋਸਨ)-ਬੀਤੇ ਦਿਨ ਜੰਡਿਆਲਾ ਗੁਰੂ ਵਿਖੇ ਪਾਣੀ ਦੇ ਨਿਕਾਸ ਦੀ ਲੰਬੇ ਅਰਸੇ ਤੋਂ ਚਲੀ ਆ ਰਹੀ ਸਮੱਸਿਆ ਤੇ ਹੋਰ ਦਰਪੇਸ਼ ਆ ਰਹੀਆਂ ਹੋਰ ਸਮੱਸਿਆਵਾਂ ਦੇ ਮੱਦੇਨਜ਼ਰ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਸੁਖਵਿੰਦਰ ਸਿੰਘ ਡੈਨੀ ...

ਪੂਰੀ ਖ਼ਬਰ »

ਜਲਾਲ ਉਸਮਾ ਵਲੋਂ ਜੰਡਿਆਲਾ ਗੁਰੂ ਵਿਖੇ ਅਕਾਲੀ ਵਰਕਰਾਂ ਨਾਲ ਮੀਟਿੰਗ

ਜੰਡਿਆਲਾ ਗੁਰੂ, 13 ਅਗਸਤ (ਰਣਜੀਤ ਸਿੰਘ ਜੋਸਨ)- ਬਾਬਾ ਬਕਾਲਾ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਵਲੋਂ 'ਸਾਚਾ ਗੁਰੂ ਲਾਧੋ ਰੇ' ਦਿਵਸ ਨੂੰ ਸਮਰਪਿਤ ਸਾਲਾਨਾ ਜੋੜ ਮੇਲੇ 'ਤੇ ਕੀਤੀ ਜਾ ਰਹੀ ਵਿਸ਼ਾਲ ਅਕਾਲੀ ਕਾਨਫ਼ਰੰਸ ਮੌਕੇ ਪੁੱਜਣ ਵਾਲੇ ਮਹਿਬੂਬ ਆਗੂਆਂ ਸਾਬਕਾ ...

ਪੂਰੀ ਖ਼ਬਰ »

'ਗੁਰੂ ਲਾਧੋ ਰੇ ਦਿਵਸ' ਉੱਤੇ 'ਲਿਪ' ਚਲਾਏਗੀ ਦਸਤਖ਼ਤ ਮੁਹਿੰਮ- ਭਿੰਡਰ, ਗੱਗੜਭਾਣਾ

ਬਾਬਾ ਬਕਾਲਾ ਸਾਹਿਬ, 13 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)¸'ਸਾਚਾ ਗੁਰੂ ਲਾਧੋ ਰੇ ਦਿਵਸ' ਮੌਕੇ ਸ੍ਰੀ ਬਾਬਾ ਬਕਾਲਾ ਸਾਹਿਬ ਵਿਖੇ ਲੱਗਣ ਵਾਲੇ ਸਾਲਾਨਾ ਜੋੜ ਮੇਲੇ ਤੇ ਲੋਕ ਇਨਸਾਫ਼ ਪਾਰਟੀ ਅਲੱਗ ਅਲੱਗ ਰਸਤਿਆਂ 'ਤੇ 6 ਜਗ੍ਹਾ ਟੇਬਲ ਟੈਂਟ ਲਗਾ ਕੇ ਰਾਜਸਥਾਨ ਨੂੰ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX