ਤਾਜਾ ਖ਼ਬਰਾਂ


ਜੰਡਿਆਲਾ ਗੁਰੂ (ਅੰਮ੍ਰਿਤਸਰ) ਪੁਲਿਸ ਵੱਲੋਂ ਪਿਸਤੌਲ, ਮੈਗਜ਼ੀਨ ਤੇ 8 ਜਿੰਦਾ ਰੋਂਦ ਸਮੇਤ ਇਕ ਗ੍ਰਿਫ਼ਤਾਰ
. . .  1 day ago
ਜੰਡਿਆਲਾ ਗੁਰੂ, 4 ਅਗਸਤ-(ਰਣਜੀਤ ਸਿੰਘ ਜੋਸਨ)- ਧਰੁਵ ਦਹੀਆ ਐੱਸ. ਐੱਸ. ਪੀ. ਅੰਮ੍ਰਿਤਸਰ (ਦਿਹਾਤੀ) ਨੇ ਦੱਸਿਆ ਕਿ ਸਮਾਜ ਵਿਰੋਧੀ ਅਨਸਰਾਂ ਤੇ ਭੈੜੇ ਪੁਰਸ਼ਾਂ ਵਿਰੁੱਧ ਚਲਾਈ ਗਈ ਸਪੈਸ਼ਲ ਮੁਹਿੰਮ ਤਹਿਤ ਅੱਜ ਥਾਣਾ ਜੰਡਿਆਲਾ ਗੁਰੂ ਦੀ ਪੁਲਿਸ ਵੱਲੋਂ ਸ਼ੱਕੀ ਹਾਲਤ ਵਿਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ...
ਨਾਭਾ (ਪਟਿਆਲਾ) 'ਚ ਕੋਰੋਨਾ ਨਾਲ 65 ਸਾਲਾ ਔਰਤ ਦੀ ਮੌਤ
. . .  1 day ago
ਨਾਭਾ, 4 ਅਗਸਤ (ਅਮਨਦੀਪ ਸਿੰਘ ਲਵਲੀ) ਪਟਿਆਲਾ ਦੇ ਸ਼ਹਿਰ ਨਾਭਾ ਦੇ ਬਠਿੰਡਿਆਂ ਮੁਹੱਲੇ ਦੀ ਵਸਨੀਕ ਜਿਸ ਦੀ ਉਮਰ 65 ਸਾਲ ਦੇ ਕਰੀਬ ਸੀ। ਉਸ ਦੀ ਕੋਰੋਨਾ ਨਾਲ ਮੌਤ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ । ਨਾਇਬ ਤਹਿਸੀਲਦਾਰ...
ਚੰਡੀਗੜ੍ਹ 'ਚ ਕੋਰੋਨਾ ਦੇ 46 ਨਵੇਂ ਮਾਮਲੇ, 1 ਮੌਤ
. . .  1 day ago
ਚੰਡੀਗੜ੍ਹ, 4 ਅਗਸਤ (ਮਨਜੋਤ ਸਿੰਘ ਜੋਤ) - ਚੰਡੀਗੜ੍ਹ ਵਿਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਸ਼ਹਿਰ ਵਿਚ ਕੋਰੋਨਾ ਕਰ ਕੇ 50 ਸਾਲਾ ਔਰਤ ਦੀ ਮੌਤ ਹੋ ਗਈ। ਬੁੜੈਲ ਦੀ ਰਹਿਣ ਵਾਲੀ ਉਕਤ ਔਰਤ ਦਿਲ ਦੀ ਬਿਮਾਰੀ ਤੋਂ ਵੀ ਪੀੜਤ ਸੀ ਅਤੇ ਉਸ ਨੂੰ ਪੀ...
ਪਟਿਆਲਾ 'ਚ ਕੋਰੋਨਾ ਨਾਲ ਇਕ ਦਿਨ 'ਚ 5 ਮੌਤਾਂ
. . .  1 day ago
ਪਟਿਆਲਾ, 4 ਅਗਸਤ (ਮਨਦੀਪ ਸਿੰਘ ਖਰੋੜ) - ਮੁੱਖ ਮੰਤਰੀ ਦੇ ਜ਼ਿਲ੍ਹੇ ਇਕ ਦਿਨ 'ਚ ਕੋਰੋਨਾ ਨਾਲ 5 ਵਿਅਕਤੀਆਂ ਦੀ ਮੌਤ ਹੋਣ ਦੀ ਦੁਖਦਾਈ ਘਟਨਾ ਸਾਹਮਣੇ ਆਈ ਹੈ । ਇਸ ਤੋਂ ਇਲਾਵਾ ਜ਼ਿਲ੍ਹੇ 'ਚ 34 ਹੋਰ ਵਿਅਕਤੀਆਂ ਨੂੰ ਕੋਰੋਨਾ ਹੋਣ ਪੁਸ਼ਟੀ ਤੋਂ ਬਾਅਦ ਇਸ ਮਹਾਂਮਾਰੀ ਨਾਲ ਪੀੜਤ ਹੋਣ ਵਾਲਿਆ ਦੀ ਗਿਣਤੀ...
ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਹੋਇਆ ਕੋਰੋਨਾ
. . .  1 day ago
ਨਵੀਂ ਦਿੱਲੀ, 4 ਅਗਸਤ - ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਇਸ ਸਬੰਧੀ ਧਰਮਿੰਦਰ ਪ੍ਰਧਾਨ ਨੇ ਦੱਸਿਆ ਕਿ ਉਨ੍ਹਾਂ ਨੇ ਡਾਕਟਰਾਂ ਦੀ ਸਲਾਹ 'ਤੇ ਕੋਰੋਨਾ ਟੈਸਟ ਕਰਵਾਇਆ ਜਿਸ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਡਾਕਟਰਾਂ ਦੀ ਸਲਾਹ...
ਭਾਰੀ ਮਾਤਰਾ 'ਚ ਰੂੜੀ ਮਾਰਕਾ ਸ਼ਰਾਬ ਤੇ ਲਾਹਣ ਬਰਾਮਦ
. . .  1 day ago
ਸਿਧਵਾਂ ਬੇਟ, 4 ਅਗਸਤ (ਜਸਵੰਤ ਸਿੰਘ ਸਲੇਮਪੁਰੀ) - ਐਕਸਾਈਜ਼ ਵਿਭਾਗ ਨੇ ਪੁਲਿਸ ਦੀ ਮਦਦ ਨਾਲ ਜ਼ਿਲ੍ਹਾ ਲੁਧਿਆਣਾ ਦੇ ਸਿਧਵਾਂ ਬੇਟ ਤੋਂ ਥੋੜੀ ਮੀਲ ਦੂਰ ਵੱਗ ਰਹੇ ਸਤਲੁਜ ਦਰਿਆ ਦੇ ਕੰਢੇ ਤੋਂ ਭਾਰੀ ਮਾਤਰਾ ਵਿਚ ਰੂੜੀ ਮਾਰਾ ਜ਼ਹਿਰੀਲੀ ਸ਼ਰਾਬ ਤੇ ਹਜ਼ਾਰਾਂ ਲੀਟਰ ਲਾਹਣ ਬਰਾਮਦ...
ਲੁਧਿਆਣਾ 'ਚ ਕੋਰੋਨਾ ਨਾਲ 6 ਮਰੀਜ਼ਾਂ ਦੀ ਮੌਤ, 159 ਨਵੇਂ ਮਾਮਲੇ
. . .  1 day ago
ਲੁਧਿਆਣਾ, 4 ਅਗਸਤ (ਸਲੇਮਪੁਰੀ) - ਲੁਧਿਆਣਾ ਵਿਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ ।ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਲੁਧਿਆਣਾ ਵਿਚ ਅੱਜ ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ ਵਿਚੋਂ 6 ਮਰੀਜ਼ਾਂ ਦੀ ਮੌਤ ਹੋ ਗਈ ਹੈ ਜਦਕਿ 159 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿਚ...
ਚੇਨਈ ਹਵਾਈ ਅੱਡੇ ਤੋਂ 82.3 ਲੱਖ ਦੇ ਸੋਨੇ ਸਮੇਤ 2 ਗ੍ਰਿਫ਼ਤਾਰ
. . .  1 day ago
ਚੇਨਈ, 4 ਅਗਸਤ - ਕਸਟਮ ਵਿਭਾਗ ਨੇ ਚੇਨਈ ਹਵਾਈ ਅੱਡੇ ਤੋਂ 1.48 ਕਿੱਲੋ ਸੋਨੇ ਸਮੇਤ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਬਰਾਮਦ ਸੋਨੇ ਦੀ ਕੀਮਤ 82.3 ਲੱਖ ਰੁਪਏ ਦੱਸੀ...
ਧਰਮਸੋਤ ਨੇ ਰੱਖਿਆ 1 ਕਰੋੜ 60 ਲੱਖ ਦੀ ਲਾਗਤ ਨਾਲ ਬਣਨ ਵਾਲੇ ਪੰਜ ਪੰਚਾਇਤ ਘਰਾਂ ਦਾ ਨੀਂਹ ਪੱਥਰ
. . .  1 day ago
ਨਾਭਾ, 4 ਅਗਸਤ ( ਅਮਨਦੀਪ ਸਿੰਘ ਲਵਲੀ) - ਜੰਗਲਾਤ ਮੰਤਰੀ ਪੰਜਾਬ ਸਾਧੂ ਸਿੰਘ ਧਰਮਸੋਤ ਵੱਲੋਂ ਹਲਕਾ ਨਾਭਾ ਦੇ ਪੰਜ ਪਿੰਡ ਭੋਜੋਮਾਜਰੀ, ਢੀਂਗੀ, ਥੂਹੀ, ਫਰੀਦਪੁਰ ਅਤੇ ਖੱਟੜਾ ਕਲੋਨੀ ਵਿਚ 1 ਕਰੋੜ 60 ਲੱਖ ਦੀ ਲਾਗਤ ਨਾਲ ਬਣਨ ਵਾਲੇ ਪੰਜ ਪੰਚਾਇਤ ਘਰਾਂ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਉਨ੍ਹਾਂ...
ਜੈਤੋ (ਫ਼ਰੀਦਕੋਟ) 'ਚ ਬਸਪਾ ਵੱਲੋਂ ਕੈਪਟਨ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ
. . .  1 day ago
ਜੈਤੋ, 4 ਅਗਸਤ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ) - ਜ਼ਹਿਰੀਲੀ ਸ਼ਰਾਬ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਬਹੁਜਨ ਸਮਾਜ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਕਿੱਕਰ ਸਿੰਘ ਧਾਲੀਵਾਲ ਦੀ ਅਗਵਾਈ ਵਿਚ ਪਾਰਟੀ ਵਰਕਰਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਦੇ ਵਿਰੁੱਧ ਜ਼ਿਲ੍ਹਾ ਫ਼ਰੀਦਕੋਟ...
ਮੁਕੰਦਪੁਰ (ਨਵਾਂਸ਼ਹਿਰ) ਵਿਖੇ ਇੱਕ ਮਹਿਲਾ ਡਾਕਟਰ ਕੋਰੋਨਾ ਪਾਜ਼ੀਟਿਵ
. . .  1 day ago
ਬੰਗਾ,ਮੁਕੰਦਪੁਰ,4 ਅਗਸਤ (ਜਸਵੀਰ ਸਿੰਘ ਨੂਰਪੁਰ ਸੁਖਜਿµਦਰ ਸਿੰਘ ਬਖਲੌਰ) - ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਕਸਬਾ ਮੁਕੰਦਪੁਰ ਦੀ ਇੱਕ ਮਹਿਲਾ ਡਾਕਟਰ ਜੋ ਢਾਹਾ ਕਲੇਰਾਂ ਆਈਸੋਲੇਸਨ ਵਾਰਡ ਵਿਚ ਡਿਊਟੀ...
ਕਪੂਰਥਲਾ 'ਚ ਇੱਕ ਡੀ.ਐੱਸ.ਪੀ ਤੇ ਥਾਣਾ ਮੁਖੀ ਸਮੇਤ 12 ਨਵੇ ਕੋਰੋਨਾ ਕੇਸ ਪਾਜ਼ੀਟਿਵ
. . .  1 day ago
ਕਪੂਰਥਲਾ, 4 ਅਗਸਤ (ਅਮਰਜੀਤ ਸਿੰਘ ਸਡਾਨਾ)-ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਦੇ ਸਵੇਰੇ ਆਏ 6 ਮਾਮਲਿਆਂ ਤੋਂ ਬਾਅਦ 6 ਹੋਰ ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ਵਿਚ ਡੀ.ਐੱਸ.ਪੀ. ਸਬ ਡਵੀਜ਼ਨ ਕਪੂਰਥਲਾ ਤੇ ਥਾਣਾ ਢਿਲਵਾਂ ਮੁਖੀ ਤੋਂ ਇਲਾਵਾ ਇਕ ਏ.ਐੱਸ.ਆਈ. ਦੀ ਰਿਪੋਰਟ...
ਫ਼ਾਜ਼ਿਲਕਾ ਜ਼ਿਲ੍ਹੇ 'ਚ 3 ਹੋਰ ਕੋਰੋਨਾ ਮਾਮਲਿਆਂ ਦੀ ਪੁਸ਼ਟੀ
. . .  1 day ago
ਫ਼ਾਜ਼ਿਲਕਾ, 4 ਅਗਸਤ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਜ਼ਿਲ੍ਹੇ 'ਚ 3 ਹੋਰ ਨਵੇਂ ਕੋਰੋਨਾ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ਵਿਚ 2 ਔਰਤਾਂ ਅਤੇ 1 ਮਰਦ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਜਾਣਕਾਰੀ ਦਿੰਦਿਆਂ ਫ਼ਾਜ਼ਿਲਕਾ ਜ਼ਿਲ੍ਹੇ ਦੇ ਸਿਵਲ ਸਰਜਨ ਡਾ. ਸੀ.ਐਮ.ਕਟਾਰੀਆ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਅੱਜ 3 ਨਵੇਂ ਕੋਰੋਨਾ ਕੇਸ...
ਲੁਧਿਆਣਾ ਦੇ ਜੋਧਾਂ 'ਚ ਕੋਰੋਨਾ ਦੇ ਪੰਜ ਹੋਰ ਮਾਮਲੇ ਆਏ ਸਾਹਮਣੇ
. . .  1 day ago
ਜੋਧਾਂ, 4 ਅਗਸਤ (ਗੁਰਵਿੰਦਰ ਸਿੰਘ ਹੈਪੀ)- ਕਸਬਾ ਜੋਧਾਂ (ਲੁਧਿਆਣਾ) 'ਚ ਪਿਛਲੇ ਦਿਨ ਇੱਕ ਪਰਿਵਾਰ ਦੇ ਦੋ ਮੈਂਬਰਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ। ਸਿਹਤ ਵਿਭਾਗ ਪੱਖੋਵਾਲ ਨੇ ਬਾਕੀ ਪਰਿਵਾਰ ਦੇ ਸੱਤ ਮੈਂਬਰਾਂ ਨੂੰ ਇਕਾਂਤਵਾਸ ਕਰਕੇ ਉਨ੍ਹਾਂ ਦੇ ਕੋਰੋਨਾ...
ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਮੁਆਵਜ਼ੇ ਲਈ ਗੁਰਜੀਤ ਔਜਲਾ ਨੇ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ
. . .  1 day ago
ਜਲੰਧਰ, 4 ਜੁਲਾਈ (ਅ. ਬ.)- ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਸਰਹੱਦੀ ਖੇਤਰ ਅੰਮ੍ਰਿਤਸਰ, ਤਰਨਤਾਰਨ ਅਤੇ ਗੁਰਦਾਸਪੁਰ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਦੇ ਮਾਮਲੇ ਨੂੰ ਲੈ ਕੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ...
ਜ਼ਿਲ੍ਹਾ ਸੰਗਰੂਰ 'ਚ ਕੋਰੋਨਾ ਨੇ ਲਈ 30ਵੀਂ ਜਾਨ
. . .  1 day ago
ਸੰਗਰੂਰ, 4 ਅਗਸਤ (ਧੀਰਜ ਪਸ਼ੋਰੀਆ)- ਜ਼ਿਲ੍ਹਾ ਸੰਗਰੂਰ 'ਚ ਕੋਰੋਨਾ ਨੇ 30ਵੀਂ ਜਾਨ ਲੈ ਲਈ ਹੈ। ਮਲੇਰਕੋਟਲਾ ਦੀ 63 ਸਾਲਾ ਕੋਰੋਨਾ ਪੀੜਤ ਸੰਗੀਤਾ ਬੀਤੀ 31 ਜੁਲਾਈ ਤੋਂ ਅਪੋਲੋ ਹਸਪਤਾਲ...
ਅੰਮ੍ਰਿਤਸਰ 'ਚ ਕੋਰੋਨਾ ਦੇ 21 ਹੋਰ ਮਾਮਲੇ ਆਏ ਸਾਹਮਣੇ, ਇੱਕ ਹੋਰ ਮੌਤ
. . .  1 day ago
ਅੰਮ੍ਰਿਤਸਰ, 4 ਅਗਸਤ (ਰੇਸ਼ਮ ਸਿੰਘ)- ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 21 ਹੋਰ ਮਾਮਲੇ ਸਾਹਮਣੇ ਆਏ ਹਨ। ਉੱਥੇ ਕੋਰੋਨਾ ਕਾਰਨ ਪੀ. ਜੀ. ਆਈ. 'ਚ ਦਾਖ਼ਲ ਇੱਕ 53 ਸਾਲਾ ਵਿਅਕਤੀ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਜ਼ਿਲ੍ਹੇ 'ਚ ਹੁਣ ਕੋਰੋਨਾ ਪੀੜਤਾਂ...
ਸੁਲਤਾਨਪੁਰ ਲੋਧੀ : ਜ਼ਹਿਰੀਲੀ ਸ਼ਰਾਬ ਮਾਮਲੇ 'ਚ ਬਸਪਾ ਵਲੋਂ ਪੰਜਾਬ ਸਰਕਾਰ ਵਿਰੁੱਧ ਪ੍ਰਦਰਸ਼ਨ
. . .  1 day ago
ਸੁਲਤਾਨਪੁਰ ਲੋਧੀ, 4 ਅਗਸਤ (ਲਾਡੀ, ਹੈਪੀ, ਥਿੰਦ)- ਤਰਨਤਾਰਨ ਜ਼ਿਲ੍ਹੇ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 10 ਦਰਜਨ ਤੋਂ ਵੱਧ ਵਿਅਕਤੀਆਂ ਦੀ ਮੌਤ ਨਾਲ ਪੰਜਾਬ ਦੀ ਸਿਆਸਤ 'ਚ ਭੂਚਾਲ ਆ ਗਿਆ ਹੈ। ਇਸੇ ਨੂੰ ਲੈ ਕੇ ਕਪੂਰਥਲਾ ਜ਼ਿਲ੍ਹੇ ਦੇ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਦੇ...
ਮੋਗਾ 'ਚ ਕੋਰੋਨਾ ਦੇ ਸੱਤ ਹੋਰ ਮਾਮਲੇ ਆਏ ਸਾਹਮਣੇ
. . .  1 day ago
ਮੋਗਾ, 4 ਅਗਸਤ (ਗੁਰਤੇਜ ਸਿੰਘ ਬੱਬੀ)- ਅੱਜ ਸਿਹਤ ਵਿਭਾਗ ਮੋਗਾ ਨੂੰ ਪ੍ਰਾਪਤ ਹੋਈਆਂ ਰਿਪੋਰਟਾਂ 'ਚ 7 ਜਣਿਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਇਸ ਦੇ ਨਾਲ ਹੀ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 465 ਹੋ ਗਈ ਹੈ, ਜਿਨ੍ਹਾਂ 'ਚ...
ਲੰਗਾਹ ਨਾਲ ਸੰਬੰਧ ਰੱਖਣ ਦੇ ਦੋਸ਼ 'ਚ ਸ਼੍ਰੋਮਣੀ ਕਮੇਟੀ ਮੈਂਬਰ ਗੁਰਿੰਦਰਪਾਲ ਗੋਰਾ ਸਮੇਤ ਦੋ ਵਿਅਕਤੀ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਤਨਖ਼ਾਹੀਏ ਕਰਾਰ
. . .  1 day ago
ਅੰਮ੍ਰਿਤਸਰ, 4 ਅਗਸਤ (ਜਸਵੰਤ ਸਿੰਘ ਜੱਸ, ਰਾਜੇਸ਼ ਕੁਮਾਰ ਸੰਧੂ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵਲੋਂ ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਨਾਲ ਸੰਬੰਧ ਰੱਖਣ ਦੇ ਦੋਸ਼ 'ਚ ਸ਼੍ਰੋਮਣੀ ਕਮੇਟੀ ਮੈਂਬਰ...
ਹੁਸ਼ਿਆਰਪੁਰ 'ਚ ਕੋਰੋਨਾ ਦੇ ਛੇ ਹੋਰ ਮਾਮਲੇ ਆਏ ਸਾਹਮਣੇ
. . .  1 day ago
ਹੁਸ਼ਿਆਰਪੁਰ, 4 ਅਗਸਤ (ਬਲਜਿੰਦਰਪਾਲ ਸਿੰਘ)- ਜ਼ਿਲ੍ਹੇ 'ਚ 6 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਤੋਂ ਬਾਅਦ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 593 ਹੋ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ ਕਿ 93 ਸੈਂਪਲਾਂ...
ਨਿੱਜੀ ਹਸਪਤਾਲ ਚਲਾ ਰਹੇ ਡਾਕਟਰ ਅਤੇ ਉਸ ਦੀ ਪਤਨੀ ਨੂੰ ਹੋਇਆ ਕੋਰੋਨਾ
. . .  1 day ago
ਸਠਿਆਲੀ, 3 ਅਗਸਤ (ਜਸਪਾਲ ਸਿੰਘ)- ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸਠਿਆਲੀ ਦੇ ਨਜ਼ਦੀਕ ਇੱਕ ਨਿੱਜੀ ਹਸਪਤਾਲ ਦੇ ਮਾਲਕ ਡਾਕਟਰ ਅਤੇ ਉਸ ਦੀ ਪਤਨੀ ਦੇ ਕੋਰੋਨਾ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਕੋਰੋਨਾ ਦੇ ਦਿਨੋਂ ਦਿਨ ਵੱਧ ਰਹੇ ਸੰਕਟ 'ਚ ਵੱਡੀ ਪੱਧਰ...
ਸ਼ਰਾਬ ਮਾਫ਼ੀਆ ਨੂੰ ਪੰਜਾਬ ਵਿਚੋਂ ਖ਼ਤਮ ਕਰ ਦਿੱਤਾ ਜਾਵੇਗਾ - ਕੈਪਟਨ
. . .  1 day ago
ਚੰਡੀਗੜ੍ਹ, 4 ਅਗਸਤ (ਵਿਕਰਮਜੀਤ ਸਿੰਘ ਮਾਨ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਕ ਵਾਰ ਫਿਰ ਕਿਹਾ ਹੈ ਕਿ ਜ਼ਹਿਰੀਲੀ ਸ਼ਰਾਬ ਤ੍ਰਾਸਦੀ ਵਿਚ ਜੋ ਵੀ ਦੋਸ਼ੀ ਪਾਇਆ ਗਿਆ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਚਾਹੇ ਉਹ ਸਿਆਸਤਦਾਨ ਹੋਵੇ ਜਾਂ ਸਰਕਾਰੀ ਮੁਲਾਜ਼ਮ। ਉਨ੍ਹਾਂ ਨੇ ਵਾਅਦਾ ਕੀਤਾ ਕਿ ਪੰਜਾਬ ਵਿਚੋਂ ਸ਼ਰਾਬ ਮਾਫ਼ੀਆ ਖ਼ਤਮ...
ਭਾਈ ਮਹਿਤਾ ਦੀ ਅਗਵਾਈ 'ਚ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਪੁਲਿਸ ਕਮਿਸ਼ਨਰ ਨੂੰ ਸੌਂਪੇ ਮੰਗ ਪੱਤਰ
. . .  1 day ago
ਅੰਮ੍ਰਿਤਸਰ, 4 ਅਗਸਤ- (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ ਦੀ ਅਗਵਾਈ ਵਿਚ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੂੰ ਦਿੱਤੇ ਗਏ ਇਕ ਮੰਗ ਪੱਤਰ ਵਿਚ ਨਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ ਲੋਕਾਂ ਖ਼ਿਲਾਫ਼ ਸਖ਼ਤ...
ਯੂਥ ਕਾਂਗਰਸ ਵੱਲੋਂ 'ਮੋਦੀ ਸਰਕਾਰ' ਖਿਲਾਫ਼ ਧਰਨਾ ਤੇ ਨਾਅਰੇਬਾਜ਼ੀ
. . .  1 day ago
ਲੋਹੀਆ ਖ਼ਾਸ/ਸੁਨਾਮ ਊਧਮ ਸਿੰਘ ਵਾਲਾ, 4 ਅਗਸਤ (ਗੁਰਪਾਲ ਸਿੰਘ ਸ਼ਤਾਬਗੜ੍ਹ/ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ) - ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨ ਵਿਰੋਧੀ 3 ਆਰਡੀਨੈਂਸ ਪਾਸ ਕਰਨ ਵਿਰੁੱਧ ਲੋਹੀਆਂ ਦੇ ਟੀ ਪੁਆਇੰਟ 'ਤੇ ਧਰਨਾ ਅਤੇ ਜ਼ੋਰਦਾਰ ਨਾਹਰੇਬਾਜ਼ੀ ਕੀਤੀ ਗਈ। ਇਸ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 30 ਸਾਉਣ ਸੰਮਤ 551

ਲੁਧਿਆਣਾ

ਰਵਿਦਾਸ ਭਾਈਚਾਰੇ ਵਲੋਂ ਦਿੱਤੇ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ

ਲੁਧਿਆਣਾ, 13 ਅਗਸਤ (ਪਰਮਿੰਦਰ ਸਿੰਘ ਆਹੂਜਾ)-ਦਿੱਲੀ ਦੇ ਤੁਗਲਕਾਬਾਦ 'ਚ ਗੁਰੂ ਰਵਿਦਾਸ ਮੰਦਰ ਢਾਹੇ ਜਾਣ ਦੇ ਮਾਮਲੇ ਨੂੰ ਲੈ ਕੇ ਰਵਿਦਾਸ ਭਾਈਚਾਰੇ ਵਲੋਂ ਦਿੱਤੇ ਗਏ ਬੰਦ ਨੂੰ ਸ਼ਹਿਰ ਵਿਚ ਭਰਵਾਂ ਹੁੰਗਾਰਾ ਮਿਲਿਆ ਅਤੇ ਸ਼ਹਿਰ ਦੇ ਜ਼ਿਆਦਾਤਰ ਬਾਜ਼ਾਰ ਬੰਦ ਰਹੇ | ...

ਪੂਰੀ ਖ਼ਬਰ »

ਪ੍ਰਾਈਵੇਟ ਸਕੂਲ ਬੰਦ ਤੇ ਸਰਕਾਰੀ ਰਹੇ ਖੁੱਲ੍ਹੇ

ਲੁਧਿਆਣਾ, 13 ਅਗਸਤ (ਬੀ.ਐਸ.ਬਰਾੜ)- ਰਵਿਦਾਸ ਭਾਈਚਾਰੇ ਵਲੋਂ ਪੰਜਾਬ ਬੰਦ ਦੇ ਦਿੱਤੇ ਸੱਦੇ 'ਤੇ ਅੱਜ ਮਹਾਨਗਰ ਦੇ ਬਾਜ਼ਾਰ ਲਗਪਗ ਬੰਦੇ ਰਹੇ | ਬੰਦ ਦੇ ਸਬੰਧ ਵਿਚ ਸਥਾਨਕ ਪ੍ਰਾਈਵੇਟ ਸਕੂਲ ਪ੍ਰਬੰਧਕਾਂ ਨੇ ਵੱਡੀ ਗਿਣਤੀ ਵਿਚ ਪਹਿਲੇ ਦਿਨ ਹੀ ਸਕੂਲ ਬੰਦ ਰੱਖਣ ਦੇ ਹੁਕਮ ਜਾਰੀ ਕਰ ਦਿੱਤੇ ਸਨ, ਪਰ ਸ਼ਹਿਰ ਵਿਚ ਦਰਜਨਾਂ ਸਰਕਾਰੀ ਸਕੂਲ ਖੁੱਲੇ੍ਹ ਰਹੇ | ਬੰਦ ਅਤੇ ਬਾਰਿਸ਼ ਕਾਰਨ ਸਰਕਾਰੀ ਸਕੂਲਾਂ ਵਿਚ ਆਮ ਦਿਨਾਂ ਦੇ ਮੁਕਾਬਾਲੇ ਬੱਚਿਆਂ ਦੀ ਗਿਣਤੀ ਲਗਪਗ ਅੱਧੀ ਰਹੀ | ਜਾਣਕਾਰੀ ਅਨੁਸਾਰ ਕੁਝ ਕੁ ਜ਼ਿਲਿ੍ਹਆਂ ਵਿਚ ਡਿਪਟੀ ਕਮਿਸ਼ਨਰਾਂ ਵਲੋਂ ਸਰਕਾਰੀ ਸਕੂਲਾਂ ਵਿਚ ਛੁੱਟੀ ਕੀਤੀ ਗਈ ਸੀ |


ਖ਼ਬਰ ਸ਼ੇਅਰ ਕਰੋ

ਸ਼ਤਾਬਦੀ ਰੇਲ ਨੂੰ ਲੁਧਿਆਣਾ ਸਟੇਸ਼ਨ 'ਤੇ ਲੱਗੀ ਬ੍ਰੇਕ

ਲੁਧਿਆਣਾ, 13 ਅਗਸਤ (ਬੀ.ਐਸ.ਬਰਾੜ)-ਰਵਿਦਾਸ ਭਾਈਚਾਰੇ ਵਲੋਂ ਪੰਜਾਬ ਬੰਦ ਦੇ ਦਿੱਤੇ ਸੱਦੇ ਦੇ ਸਬੰਧ ਵਿਚ ਅੱਜ ਜਿੱਥੇ ਸੜਕ ਆਵਾਜਾਈ ਠੱਪ ਰਹੀ ਉੱਥੇ ਨਾਲ ਹੀ ਰੇਲ ਗੱਡੀਆਂ ਵੀ ਲੰਮਾ ਸਮਾਂ ਸਟੇਸ਼ਨਾਂ 'ਤੇ ਖੜ੍ਹੀਆਂ ਰਹੀਆਂ | ਅਜਿਹਾ ਹੀ ਦੇਖਣ ਨੂੰ ਮਿਲਿਆ ਮਹਾਂਨਗਰ ਦੇ ...

ਪੂਰੀ ਖ਼ਬਰ »

ਬੰਬ ਧਮਾਕਾ ਮਾਮਲ 'ਚ ਭਾਈ ਹਵਾਰਾ ਦੀ ਵੀਡੀਓ ਕਾਨਫ਼ਰੰਸਿੰਗ ਰਾਹੀਂ ਪੇਸ਼ੀ

ਲੁਧਿਆਣਾ, 13 ਅਗਸਤ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਘੰਟਾ ਘਰ ਵਿਚ ਦਸੰਬਰ 1995 ਵਿਚ ਹੋਏ ਬੰਬ ਧਮਾਕੇ ਦੇ ਮਾਮਲੇ ਵਿਚ ਅੱਜ ਭਾਈ ਜਗਤਾਰ ਸਿੰਘ ਹਵਾਰਾ ਦੀ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਹੋਈ | ਪੇਸ਼ੀ ਉਪਰੰਤ ਮਾਣਯੋਗ ਜੱਜ ਨੇ ਇਸ ਮਾਮਲੇ ਦੀ ਸੁਣਵਾਈ 22 ਅਗਸਤ ਤੱਕ ...

ਪੂਰੀ ਖ਼ਬਰ »

ਸ਼ੱਕੀ ਹਾਲਾਤ 'ਚ ਨੌਜਵਾਨ ਨੇ ਕੀਤੀ ਖੁਦਕੁਸ਼ੀ

ਲੁਧਿਆਣਾ, 13 ਅਗਸਤ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਢੋਲੇਵਾਲ ਇਲਾਕੇ ਵਿਚ ਅੱਜ ਦੁਪਹਿਰ ਬਾਅਦ ਇਕ ਨੌਜਵਾਨ ਵਲੋਂ ਸ਼ੱਕੀ ਹਾਲਾਤ ਵਿਚ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਮਿ੍ਤਕ ਨੌਜਵਾਨ ਦੀ ਸ਼ਨਾਖ਼ਤ ਓਮ ਪ੍ਰਕਾਸ਼ ਉਰਫ ਸੰਨੀ ...

ਪੂਰੀ ਖ਼ਬਰ »

ਸ਼ੱਕੀ ਹਾਲਤ 'ਚ ਵਿਅਕਤੀ ਦੀ ਮੌਤ

ਲੁਧਿਆਣਾ, 13 ਅਗਸਤ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਦੁੱਗਰੀ ਇਲਾਕੇ ਵਿਚ ਸ਼ੱਕੀ ਹਾਲਾਤ ਵਿਚ ਵਿਅਕਤੀ ਦੀ ਮੌਤ ਹੋ ਗਈ ਹੈ | ਜਾਣਕਾਰੀ ਅਨੁਸਾਰ ਮਿ੍ਤਕ ਦੀ ਸ਼ਨਾਖਤ ਸੁਨੀਲ ਕੁਮਾਰ ਵਜੋਂ ਕੀਤੀ ਗਈ ਹੈ | ਉਸ ਦੀ ਉਮਰ 40 ਸਾਲ ਦੇ ਕਰੀਬ ਸੀ | ਜਾਂਚ ਅਧਿਕਾਰੀ ਐਸ.ਐਚ.ਓ. ਬਿਟਨ ...

ਪੂਰੀ ਖ਼ਬਰ »

ਬੰਬ ਧਮਾਕਾ ਮਾਮਲ 'ਚ ਭਾਈ ਹਵਾਰਾ ਦੀ ਵੀਡੀਓ ਕਾਨਫ਼ਰੰਸਿੰਗ ਰਾਹੀਂ ਪੇਸ਼ੀ

ਲੁਧਿਆਣਾ, 13 ਅਗਸਤ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਘੰਟਾ ਘਰ ਵਿਚ ਦਸੰਬਰ 1995 ਵਿਚ ਹੋਏ ਬੰਬ ਧਮਾਕੇ ਦੇ ਮਾਮਲੇ ਵਿਚ ਅੱਜ ਭਾਈ ਜਗਤਾਰ ਸਿੰਘ ਹਵਾਰਾ ਦੀ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਹੋਈ | ਪੇਸ਼ੀ ਉਪਰੰਤ ਮਾਣਯੋਗ ਜੱਜ ਨੇ ਇਸ ਮਾਮਲੇ ਦੀ ਸੁਣਵਾਈ 22 ਅਗਸਤ ਤੱਕ ...

ਪੂਰੀ ਖ਼ਬਰ »

ਵੱਖ-ਵੱਖ ਥਾਵਾਂ ਤੋਂ ਭਾਰੀ ਮਾਤਰਾ 'ਚ ਨਸ਼ੀਲੇ ਪਦਾਰਥ ਬਰਾਮਦ

ਲੁਧਿਆਣਾ, 13 ਅਗਸਤ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਨੇ ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰਕੇ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ | ਜਾਣਕਾਰੀ ਅਨੁਸਾਰ ਪਹਿਲੇ ਮਾਮਲੇ ਵਿਚ ਐਾਟੀ ਨਾਰਕੋਟਿਕ ਸੈੱਲ ਦੀ ਪੁਲਿਸ ਨੇ ਸੰਜੇ ...

ਪੂਰੀ ਖ਼ਬਰ »

ਸ਼ਹਿਰ 'ਚ ਵਧਦੀ ਆਵਾਜਾਈ ਦਾ ਮੁੱਖ ਕਾਰਨ ਗ਼ੈਰ-ਕਾਨੂੰਨੀ ਪਾਰਕਿੰਗ-ਹੌਬੀ

ਲੁਧਿਆਣਾ 13 ਅਗਸਤ (ਕਵਿਤਾ ਖੁੱਲਰ)-ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਲੁਧਿਆਣਾ ਪੱਛਮੀ ਤੋਂ ਹਲਕਾ ਇੰਚਾਰਜ ਤੇ ਸਟੂਡੈਂਟਸ ਡੈਮੋਕ੍ਰੈਟਿਕ ਫੈਡਰੇਸ਼ਨ (ਐੱਸ.ਡੀ.ਐੱਫ.) ਦੇ ਕੌਮੀ ਪ੍ਰਧਾਨ ਜਸਪ੍ਰੀਤ ਸਿੰਘ ਹੌਬੀ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਲੁਧਿਆਣਾ ਸ਼ਹਿਰ ...

ਪੂਰੀ ਖ਼ਬਰ »

ਸ਼ੱਕੀ ਹਾਲਤ 'ਚ 16 ਸਾਲਾ ਲੜਕੇ ਵਲੋਂ ਖ਼ੁਦਕੁਸ਼ੀ

ਲੁਧਿਆਣਾ, 13 ਅਗਸਤ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਚੰਦਰ ਨਗਰ ਵਿਚ ਸ਼ੱਕੀ ਹਾਲਾਤ ਵਿਚ ਇਕ 16 ਸਾਲ ਦੇ ਲੜਕੇ ਵਲੋਂ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਮਿ੍ਤਕ ਨੌਜਵਾਨ ਦੀ ਸ਼ਨਾਖ਼ਤ ਉਮੇਸ਼ ਕੁਮਾਰ ਪੁੱਤਰ ਰਾਮ ਲਖਨ ਵਜੋਂ ਹੋਈ | ਪੁਲਿਸ ਅਨੁਸਾਰ ...

ਪੂਰੀ ਖ਼ਬਰ »

ਨਾਜ਼ਾਇਜ਼ ਪਿਸਤੌਲ ਤੇ ਕਾਰਤੂਸ ਸਮੇਤ ਗਿ੍ਫ਼ਤਾਰ

ਲੁਧਿਆਣਾ, 13 ਅਗਸਤ (ਪਰਮਿੰਦਰ ਸਿੰਘ ਆਹੂਜਾ)-ਸੀ.ਆਈ.ਏ. ਸਟਾਫ ਦੀ ਪੁਲਿਸ ਨੇ ਨਾਜਾਇਜ਼ ਪਿਸਤੌਲ ਅਤੇ ਕਾਰਤੂਸ ਸਮੇਤ ਇਕ ਨੌਜਵਾਨ ਨੂੰ ਗਿ੍ਫਤਾਰ ਕੀਤਾ ਹੈ | ਜਾਣਕਾਰੀ ਦਿੰਦਿਆਂ ਸੀ.ਆਈ.ਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਅਵਤਾਰ ਸਿੰਘ ਨੇ ਦੱਸਿਆ ਕਿ ਗਿ੍ਫ਼ਤਾਰ ਕੀਤੇ ...

ਪੂਰੀ ਖ਼ਬਰ »

ਬੰਦ ਕਾਰਨ ਕਰੋੜਾਂ ਦਾ ਵਪਾਰ ਪ੍ਰਭਾਵਿਤ

ਲੁਧਿਆਣਾ, 13 ਅਗਸਤ (ਭੁਪਿੰਦਰ ਸਿੰਘ ਬਸਰਾ)- ਭਾਰਤ ਬੰਦ ਦੇ ਸੱਦੇ ਦਾ ਅੱਜ ਸਨਅਤੀ ਸ਼ਹਿਰ ਲੁਧਿਆਣਾ ਵਿਖੇ ਕਾਫ਼ੀ ਅਸਰ ਵੇਖਣ ਨੂੰ ਮਿਲਿਆ | ਸ਼ਹਿਰ ਦੇ ਪ੍ਰਮੁੱਖ ਬਾਜਾਰ ਜਿਨ੍ਹਾ ਵਿਚ ਚੌੜਾ ਬਾਜਾਰ, ਗੁੜ ਮੰਡੀ, ਘੁਮਾਰ ਮੰਡੀ, ਕਿਤਾਬ ਬਾਜ਼ਾਰ, ਬਿਜਲੀ ਬਾਜ਼ਾਰ, ਭਾਰਤ ...

ਪੂਰੀ ਖ਼ਬਰ »

ਸਹੋਤਾ ਦੀ ਅਗਵਾਈ 'ਚ ਮੰਦਰ ਦੀ ਨਵਉਸਾਰੀ ਲਈ ਰਾਸ਼ਟਰਪਤੀ ਦੇ ਨਾਂਅ ਮੰਗ ਪੱਤਰ

ਲੁਧਿਆਣਾ, 13 ਅਗਸਤ (ਕਵਿਤਾ ਖੁੱਲਰ)- ਤੁਗਲਕਾਬਾਦ ਵਿਚ ਗੁਰੂ ਰਵਿਦਾਸ ਜੀ ਦੇ ਇਤਿਹਾਸਕ ਮੰਦਰ ਨੂੰ ਤੋੜਨ ਖਿਲਾਫ ਹੋਏ ਬੰਦ ਦੌਰਾਨ ਭਾਰਤੀ ਵਾਲਮੀਕਿ ਧਰਮ ਸਮਾਜ (ਭਾਵਾਧਸ) ਵਲੋਂ ਭਾਵਾਧਸ ਦੇ ਰਾਸ਼ਟਰੀ ਸਰਵਉੱਚ ਨਿਰਦੇਸ਼ਕ ਅਸ਼ਵਨੀ ਸਹੋਤਾ ਦੀ ਅਗਵਾਈ 'ਚ ਵਫਦ ਅੱਜ ...

ਪੂਰੀ ਖ਼ਬਰ »

ਡਿਪਟੀ ਮੇਅਰ ਸ਼ਿਮਲਾਪੁਰੀ ਵਲੋਂ ਕੈਨੇਡਾ ਦੀ ਐਮ.ਪੀ. ਸਿੱਧੂ ਨਾਲ ਮੁਲਾਕਾਤ

ਡਾਬਾ/ਲੁਹਾਰਾ, 13 ਅਗਸਤ (ਕੁਲਵੰਤ ਸਿੰਘ ਸੱਪਲ)-ਨਗਰ ਨਿਗਮ ਲੁਧਿਆਣਾ ਦੇ ਡਿਪਟੀ ਮੇਅਰ ਬੀਬੀ ਸਰਬਜੀਤ ਕੋਰ ਸ਼ਿਮਲਾਪੁਰੀ ਅਤੇ ਉਨ੍ਹਾ ਦੇ ਪਤੀ ਵਿਧਾਨ ਸਭਾ ਹਲਕਾ ਦੱਖਣੀ ਤੋਂ ਬਲਾਕ ਕਾਂਗਰਸ ਪ੍ਰਧਾਨ ਜਰਨੈਲ ਸਿੰਘ ਸ਼ਿਮਲਾਪੁਰੀ ਜੋ ਕੈਨੇਡਾ ਦੇ ਦੌਰੇ 'ਤੇ ਹਨ, ਨੇ ...

ਪੂਰੀ ਖ਼ਬਰ »

ਕੁਲਦੀਪ ਨੇਗੀ ਵਿਧਾਨ ਸਭਾ ਹਲਕਾ ਗਿੱਲ ਦੇ ਪ੍ਰਵਾਸੀ ਵਿੰਗ ਦੇ ਪ੍ਰਧਾਨ ਨਿਯੁਕਤ

ਲੁਧਿਆਣਾ, 13 ਅਗਸਤ (ਕਵਿਤਾ ਖੁੱਲਰ)-ਲੋਕ ਇਨਸਾਫ ਪਾਰਟੀ ਦੇ ਮੁੱਖ ਬੁਲਾਰੇ ਅਤੇ ਵਿਧਾਨ ਸਭਾ ਹਲਕਾ ਗਿੱਲ ਦੇ ਇੰਚਾਰਜ ਗਗਨਦੀਪ ਸਿੰਘ ਸੰਨੀ ਕੈਂਥ ਵਲੋਂ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇਲਾਕੇ ਦੇ ਨਿਧੜਕ ਆਗੂ ਕੁਲਦੀਪ ਨੇਗੀ ...

ਪੂਰੀ ਖ਼ਬਰ »

ਸਮਾਜਿਕ ਬੁਰਾਈਆਂ ਦਾ ਖ਼ਾਤਮਾ ਜ਼ਰੂਰੀ-ਬੋਬੀ

ਲੁਧਿਆਣਾ, 13 ਅਗਸਤ (ਜੁਗਿੰਦਰ ਸਿੰਘ ਅਰੋੜਾ)-ਸਮਾਜ ਵਿਚ ਫੈਲੀਆਂ ਸਮਾਜਿਕ ਬੁਰਾਈਆਂ ਦਾ ਖਾਤਮਾ ਕਰਦੇ ਹੋਏ ਇਕ ਨਿਰੋਏ ਸਮਾਜ ਦੀ ਸਿਰਜਣਾ ਲਈ ਸਾਨੰੂ ਗੰਭੀਰਤਾ ਨਾਲ ਯਤਨ ਕਰਨੇ ਚਾਹੀਦੇ ਹਨ | ਇਨ੍ਹਾਂ ਵਿਚਾਰਾਂ ਪ੍ਰਗਟਾਵਾ ਕਰਦਿਆਂ ਭਾਈ ਮੰਨਾ ਸਿੰਘ ਨਗਰ ...

ਪੂਰੀ ਖ਼ਬਰ »

ਪੁਰਾਤਨ ਮੰਦਰ ਤੋੜਨ ਨਾਲ ਸਮੁੱਚੇ ਭਾਈਚਾਰੇ ਨੂੰ ਪੁੱਜੀ ਠੇਸ-ਲੀਲ

ਲੁਧਿਆਣਾ, 13 ਅਗਸਤ (ਪਰਮਿੰਦਰ ਸਿੰਘ ਆਹੂਜਾ)-ਦਿੱਲੀ ਦੇ ਤੁਗਲਕਬਾਦ ਖੇਤਰ ਦੇ ਵਿਚ ਗੁਰੂ ਰਵਿਦਾਸ ਪੁਰਾਤਨ ਮੰਦਰ ਤੋੜਨ ਦੀ ਨਿਖੇਧੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਬੀ.ਸੀ. ਵਿੰਗ ਹਲਕਾ ਪੱਛਮੀ ਦੇ ਸਾਬਕਾ ਪ੍ਰਧਾਨ ਗੁਰਦੀਪ ਸਿੰਘ ਲੀਲ ਨੇ ਕਿਹਾ ਪੁਰਾਤਨ ਮੰਦਰ ਨੂੰ ...

ਪੂਰੀ ਖ਼ਬਰ »

ਬੰਦ ਦੌਰਾਨ ਆਮ ਲੋਕਾਂ ਨੂੰ ਹੋਈ ਪ੍ਰੇਸ਼ਾਨੀ-ਭਾਰਤੀ

ਲੁਧਿਆਣਾ, 13 ਅਗਸਤ (ਪਰਮਿੰਦਰ ਸਿੰਘ ਆਹੂਜਾ)-ਸ਼੍ਰੋਮਣੀ ਅਕਾਲੀ ਦਲ ਦੇ ਆਗੂ ਗੁਰਵਿੰਦਰ ਸਿੰਘ ਭਾਰਤੀ ਨੇ ਕਿਹਾ ਹੈ ਕਿ ਰਵਿਦਾਸ ਭਾਈਚਾਰੇ ਵਲੋਂ ਅੱਜ ਬੰਦ ਦੌਰਾਨ ਆਵਾਜਾਈ ਠੱਪ ਹੋਣ ਕਾਰਨ ਆਮ ਲੋਕਾਾ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ | ਉਨ੍ਹਾਂ ...

ਪੂਰੀ ਖ਼ਬਰ »

ਗੁਰੂ ਰਵਿਦਾਸ ਮੰਦਰ ਤੋੜਣ ਿਖ਼ਲਾਫ਼ ਭਾਵਾਧਸ ਵਲੋਂ ਰਾਸ਼ਟਰਪਤੀ ਨੂੰ ਮੰਗ ਪੱਤਰ

ਲੁਧਿਆਣਾ, 13 ਅਗਸਤ (ਕਵਿਤਾ ਖੁੱਲਰ)- ਦਿੱਲੀ ਦੇ ਤੁਗਲਕਾਬਾਦ ਵਿਚ ਗੁਰੂ ਰਵਿਦਾਸ ਇਤਿਹਾਸਕ ਮੰਦਰ ਤੋੜਨ ਖਿਲਾਫ ਹੋਏ ਬੰਦ ਦੌਰਾਨ ਭਾਰਤੀ ਵਾਲਮੀਕਿ ਧਰਮ ਸਮਾਜ (ਭਾਵਾਧਸ) ਨੇ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਭੇਜਿਆ | ਸੰਗਠਨ ਦੇ ਵਰਕਰ ਢੋਲੇਵਾਲ ਸਥਿਤ ਭਾਵਾਧਸ ਦਫਤਰ ...

ਪੂਰੀ ਖ਼ਬਰ »

ਪੁਰਾਤਨ ਮੰਦਰ ਤੋੜਨ ਨਾਲ ਸਮੁੱਚੇ ਭਾਈਚਾਰੇ ਨੂੰ ਪੁੱਜੀ ਠੇਸ-ਲੀਲ

ਲੁਧਿਆਣਾ, 13 ਅਗਸਤ (ਪਰਮਿੰਦਰ ਸਿੰਘ ਆਹੂਜਾ)-ਦਿੱਲੀ ਦੇ ਤੁਗਲਕਬਾਦ ਖੇਤਰ ਦੇ ਵਿਚ ਗੁਰੂ ਰਵਿਦਾਸ ਪੁਰਾਤਨ ਮੰਦਰ ਤੋੜਨ ਦੀ ਨਿਖੇਧੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਬੀ.ਸੀ. ਵਿੰਗ ਹਲਕਾ ਪੱਛਮੀ ਦੇ ਸਾਬਕਾ ਪ੍ਰਧਾਨ ਗੁਰਦੀਪ ਸਿੰਘ ਲੀਲ ਨੇ ਕਿਹਾ ਪੁਰਾਤਨ ਮੰਦਰ ਨੂੰ ...

ਪੂਰੀ ਖ਼ਬਰ »

ਨਾਬਾਲਗ ਲੜਕੀ ਨੂੰ ਵਰਗਲਾਉਣ ਵਾਲੇ 'ਤੇ ਕੇਸ ਦਰਜ

ਲੁਧਿਆਣਾ, 13 ਅਗਸਤ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਅਜੇ ਕੁਮਾਰ ਵਾਸੀ ਢੋਲੇਵਾਲ ਦੀ ਸ਼ਿਕਾਇਤ 'ਤੇ ਸੁਨਾਮੀ ਵਾਸੀ ਪਿੰਡ ਢੋਲੇਵਾਲ ਖਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਉਕਤ ...

ਪੂਰੀ ਖ਼ਬਰ »

ਪੰਜਾਬ ਰੋਡਵੇਜ਼/ਪਨਬੱਸ ਕਾਮਿਆਂ ਵਲੋਂ ਚੱਕਾ ਜਾਮ ਰੱਦ

ਲੁਧਿਆਣਾ, 13 ਅਗਸਤ (ਸਲੇਮਪੁਰੀ)-ਪੰਜਾਬ ਸਰਕਾਰ ਦੇ ਟ੍ਰਾਂਸਪੋਰਟ ਵਿਭਾਗ ਅਧੀਨ ਚੱਲ ਰਹੇ ਪੰਜਾਬ ਰੋਡਵੇਜ਼ ਅਤੇ ਪਨਬੱਸ ਵਿਚ ਤੈਨਾਤ ਠੇਕਾ ਕਾਮਿਆਂ ਵਲੋਂ ਮੰਗਾਂ ਨੂੰ ਲੈ ਕੇ ਤਿੰਨ ਰੋਜਾ ਪਨਬੱਸ ਦਾ ਚੱਕਾ ਜਾਮ ਕਰਨ ਦਾ ਜੋ ਐਲਾਨ ਕੀਤਾ ਸੀ, ਹਾਲ ਦੀ ਘੜੀ ਮੁਲਤਵੀ ਕਰ ...

ਪੂਰੀ ਖ਼ਬਰ »

ਯੂਨੀਸਕੋ ਦੀ ਨਕਲੀ ਮੁਲਾਜ਼ਮ ਬਣ ਕੇ ਵਪਾਰੀ ਨਾਲ ਮਾਰੀ 6 ਲੱਖ ਦੀ ਠੱਗੀ

ਲੁਧਿਆਣਾ, 13 ਅਗਸਤ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਯੂਨੀਸਕੋ ਦੀ ਨਕਲੀ ਮੁਲਾਜ਼ਮ ਬਣ ਕੇ ਵਪਾਰੀ ਨਾਲ 6 ਲੱਖ ਦੀ ਠੱਗੀ ਕਰਨ ਦੇ ਦੋਸ਼ ਤਹਿਤ ਪੁਲਿਸ ਨੇ ਔਰਤ ਸਮੇਤ ਦੋ ਖਿਲਾਫ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਗੁਰੂ ਨਾਨਕ ਪੂਰਾ ਸਿਵਲ ਲਾਈਨ ਦੇ ਰਹਿਣ ...

ਪੂਰੀ ਖ਼ਬਰ »

ਮੋਬਾਈਲ ਸ਼ੋਅਰੂਮ ਦਾ ਸ਼ਟਰ ਤੋੜ ਕੇ ਲੱਖਾਂ ਦਾ ਸਾਮਾਨ ਤੇ ਨਕਦੀ ਚੋਰੀ

ਲੁਧਿਆਣਾ, 13 ਅਗਸਤ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਗਿਆਸਪੁਰਾ ਵਿਚ ਅੱਜ ਤੜਕੇ ਚੋਰ ਇਕ ਮੋਬਾਈਲ ਸ਼ੋਅਰੂਮ ਦਾ ਸ਼ਟਰ ਤੋੜ ਕੇ ਉੱਥੇ ਪਏ 5 ਲੱਖ ਰੁਪਏ ਮੁੱਲ ਦੇ ਮੋਬਾਈਲ ਨਕਦੀ ਅਤੇ ਹੋਰ ਸਾਮਾਨ ਚੋਰੀ ਕਰਕੇ ਫਰਾਰ ਹੋ ਗਏ | ਚੋਰਾਂ ਵਲੋਂ ਕੀਤੀ ਗਈ ਇਹ ਹਰਕਤ ਦੁਕਾਨ ਵਿਚ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX