ਤਾਜਾ ਖ਼ਬਰਾਂ


ਜੰਮੂ ਕਸ਼ਮੀਰ ਬੋਰਡ ਦੇ ਕਾਰਜਕਾਲ 'ਚ 6 ਮਹੀਨੇ ਦਾ ਵਾਧਾ ਕਰੇ ਸਰਕਾਰ-ਜਥੇਦਾਰ ਅਕਾਲ ਤਖਤ
. . .  2 minutes ago
ਤਲਵੰਡੀ ਸਾਬੋ, 8 ਜੁਲਾਈ (ਰਣਜੀਤ ਸਿੰਘ ਰਾਜੂ) - ਜੰਮੂ ਕਸ਼ਮੀਰ ਵਿੱਚ ਗੁਰਦਵਾਰਾ ਸਾਹਿਬਾਨ ਦੇ ਪ੍ਰਬੰਧ ਲਈ ਬਣੇ ਬੋਰਡ ਜਿਸ ਦਾ ਮੌਜੂਦਾ ਕਾਰਜਕਾਲ ਅੱਜ ਖ਼ਤਮ ਹੋਣ ਜਾ ਰਿਹਾ ਹੈ ਦੇ ਕਾਰਜਕਾਲ ਚ 6 ਮਹੀਨੇ ਦਾ ਵਾਧਾ ਕੀਤਾ ਜਾਵੇ।ਉਕਤ ਵਿਚਾਰਾਂ ਦਾ ਪ੍ਰਗਟਾਵਾ ਸ੍ਰੀ ਅਕਾਲ...
ਰਾਜੇ ਦੀ ਜਾਅਲੀ ਵਸੀਅਤ ਤਿਆਰ ਕਰਨ ਦੇ ਦੋਸ਼ਾਂ ਤਹਿਤ 23 ਵਿਅਕਤੀਆਂ ਖਿਲਾਫ਼ ਪਰਚਾ ਦਰਜ
. . .  18 minutes ago
ਫ਼ਰੀਦਕੋਟ 8 ਜੁਲਾਈ (ਜਸਵੰਤ ਪੁਰਬਾ, ਸਰਬਜੀਤ ਸਿੰਘ ) - ਸਿਟੀ ਪੁਲੀਸ ਫ਼ਰੀਦਕੋਟ ਵੱਲੋਂ ਫ਼ਰੀਦਕੋਟ ਦੇ ਆਖਰੀ ਰਾਜਾ ਹਰਿੰਦਰ ਸਿੰਘ ਬਰਾੜ ਦੀ ਲੜਕੀ ਰਾਜਕੁਮਾਰੀ ਅੰਮ੍ਰਿਤ ਕੌਰ ਦੀ ਸ਼ਿਕਾਇਤ ਦੇ ਆਧਾਰ ਤੇ ਬਰਧਮਾਨ ਸਟੇਟ ਦੇ ਰਾਜਾ ਜੈ ਚੰਦ ਮਹਿਤਾਬ, ਨਗਰ ਸੁਧਾਰ...
ਡਬਲਿਊ.ਐਚ.ਓ. ਤੋਂ ਵੱਖ ਹੋਇਆ ਅਮਰੀਕਾ, ਟਰੰਪ ਸਰਕਾਰ ਨੂੰ ਭੇਜੀ ਅਧਿਕਾਰਕ ਚਿੱਠੀ
. . .  29 minutes ago
ਨਵੀਂ ਦਿੱਲੀ, 8 ਜੁਲਾਈ - ਅਮਰੀਕਾ ਹੁਣ ਵਿਸ਼ਵ ਸਿਹਤ ਸੰਗਠਨ ਦਾ ਮੈਂਬਰ ਨਹੀਂ ਰਿਹਾ। ਡੋਨਾਲਡ ਟਰੰਪ ਸਰਕਾਰ ਨੇ ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ.) ਨੂੰ ਇਸ ਬਾਬਤ ਆਪਣਾ ਫ਼ੈਸਲਾ ਭੇਜ ਦਿੱਤਾ ਹੈ। ਇਹ ਵਿਸ਼ਵ ਸਿਹਤ ਸੰਗਠਨ ਸਮੇਤ ਹੋਰ ਦੇਸ਼ਾਂ ਲਈ ਝਟਕਾ...
ਸੜਕ ਕਿਨਾਰੇ ਅਣਪਛਾਤੇ ਵਿਅਕਤੀ ਦੀ ਕਤਲ ਹੋਈ ਲਾਸ਼ ਬਰਾਮਦ
. . .  32 minutes ago
ਸੁਭਾਨਪੁਰ, 8 ਜੁਲਾਈ (ਕੰਵਰ ਬਰਜਿੰਦਰ ਸਿੰਘ ਜੱਜ) - ਥਾਣਾ ਸੁਭਾਨਪੁਰ ਅਧੀਨ ਪੈਂਦੇ ਪਿੰਡ ਵਿਜੋਲਾ ਰੰਧਾਵਾ ਸੜਕ ਤੋ ਅੱਜ ਸਵੇਰੇ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ...
ਦੇਸ਼ 'ਚ 24 ਘੰਟਿਆਂ 'ਚ ਕੋਵਿਡ19 ਕਾਰਨ 482 ਮੌਤਾਂ
. . .  1 minute ago
ਨਵੀਂ ਦਿੱਲੀ, 8 ਜੁਲਾਈ - ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਵਲੋਂ ਜਾਰੀ ਅੰਕੜਿਆਂ ਅਨੁਸਾਰ ਭਾਰਤ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾਵਾਇਰਸ ਦੇ 22,752 ਨਵੇਂ ਕੇਸ ਰਿਪੋਰਟ ਹੋਏ ਹਨ ਤੇ 482 ਮੌਤਾਂ ਹੋਈਆਂ ਹਨ। ਇਸ ਤਰ੍ਹਾਂ...
ਐਲ.ਓ.ਸੀ. 'ਤੇ ਪਾਕਿਸਤਾਨ ਵਲੋਂ ਗੋਲੀਬਾਰੀ, ਇਕ ਔਰਤ ਦੀ ਮੌਤ, ਇਕ ਜ਼ਖਮੀ
. . .  about 1 hour ago
ਜੰਮੂ, 8 ਜੁਲਾਈ - ਪਾਕਿਸਤਾਨ ਵਲੋਂ ਪੁੰਛ ਜ਼ਿਲ੍ਹੇ 'ਚ ਪੈਂਦੇ ਮੰਧੇਰ ਸੈਕਟਰ 'ਚ ਲਾਈਨ ਆਫ ਕੰਟਰੋਲ ਦੀਆਂ ਮੂਹਰਲੀਆਂ ਚੌਕੀਆਂ ਅਤੇ ਪਿੰਡਾਂ 'ਤੇ ਕੀਤੀ ਗਈ ਗੋਲੀਬਾਰੀ 'ਚ ਇਕ 60 ਸਾਲਾ ਔਰਤ ਦੀ ਮੌਤ ਹੋ ਗਈ ਤੇ ਇਕ ਔਰਤ ਜ਼ਖਮੀ...
ਸਮਾਣਾ ਅਤੇ ਆਸ-ਪਾਸ ਦੇ ਇਲਾਕੇ ਵਿਚ ਭਾਰੀ ਮੀਂਹ
. . .  about 1 hour ago
ਸਮਾਣਾ (ਪਟਿਆਲਾ), 8 ਜੁਲਾਈ (ਸਾਹਿਬ ਸਿੰਘ) ਸਮਾਣਾ ਅਤੇ ਆਸ ਪਾਸ ਦੇ ਇਲਾਕੇ ਵਿਚ ਭਾਰੀ ਮੀਂਹ ਪੈ ਰਿਹਾ ਹੈ। ਸਵੇਰੇ ਤੜਕਸਾਰ ਤੋਂ ਹੋ ਰਹੀ ਬੂੰਦਾਂ-ਬਾਂਦੀ ਤੋਂ ਬਾਅਦ ਪੈ ਰਹੇ ਭਾਰੀ ਮੀਂਹ ਨਾਲ ਗਰਮੀ ਤੋਂ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ...
ਫ਼ੈਕਟਰੀ ਵਰਕਰ ਦਾ ਬੜੀ ਬੇਰਹਿਮੀ ਨਾਲ ਕਤਲ
. . .  about 2 hours ago
ਲੁਧਿਆਣਾ, 8 ਜੁਲਾਈ (ਪਰਮਿੰਦਰ ਸਿੰਘ ਆਹੂਜਾ) ਥਾਣਾ ਡਵੀਜ਼ਨ ਨੰਬਰ ਛੇ ਦੇ ਘੇਰੇ ਅੰਦਰ ਪੈਂਦੇ ਗੁਰੂ ਗੋਬਿੰਦ ਸਿੰਘ ਨਗਰ ਵਿੱਚ ਬੀਤੀ ਦੇਰ ਰਾਤ ਦੋ ਨੌਜਵਾਨਾਂ ਵੱਲੋਂ ਸਾਡੀ ਫ਼ੈਕਟਰੀ ਵਰਕਰ ਦਾ ਬੜੀ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਜਾਂਚ...
ਫ਼ਰਾਰ ਚੱਲ ਰਹੇ ਵਿਕਾਸ ਦੂਬੇ ਦੇ ਸਹਿਯੋਗੀ ਨੂੰ ਪੁਲਿਸ ਨੇ ਕੀਤਾ ਢੇਰ
. . .  about 2 hours ago
ਨਵੀਂ ਦਿੱਲੀ, 8 ਜੁਲਾਈ - ਉਤਰ ਪ੍ਰਦੇਸ਼ ਦੇ ਚੌਬੇਪੁਰ 'ਚ 8 ਪੁਲਿਸ ਮੁਲਾਜ਼ਮਾਂ ਦੀ ਹੱਤਿਆ ਦੇ ਮਾਮਲੇ 'ਚ ਫ਼ਰਾਰ ਚੱਲ ਰਹੇ ਵਿਕਾਸ ਦੂਬੇ ਦੇ ਕਰੀਬੀ ਸਹਿਯੋਗੀ ਨੂੰ ਯੂ.ਪੀ. ਪੁਲਿਸ ਦੀ ਐਸ.ਟੀ.ਐਫ. ਨੇ ਅੱਜ ਬੁੱਧਵਾਰ ਸਵੇਰੇ ਮਾਰ ਮੁਕਾਇਆ। ਹਮੀਰਪੁਰ ਦੇ ਮੌਦਹਾ 'ਚ ਹੋਈ ਮੁੱਠਭੇੜ...
ਸੜਕ ਕਿਨਾਰੇ ਸੁੱਤੇ ਲੋਕਾਂ 'ਤੇ ਚੜ੍ਹਿਆ ਟਰੱਕ, 5 ਲੋਕਾਂ ਦੀ ਮੌਤ
. . .  about 2 hours ago
ਆਗਰਾ, 8 ਜੁਲਾਈ - ਆਗਰਾ ਦੇ ਸਿਕੰਦਰਾ ਖੇਤਰ 'ਚ ਨੈਸ਼ਨਲ ਹਾਈਵੇ-2 'ਤੇ ਸੜਕ ਕਿਨਾਰੇ ਸੌਂ ਰਹੇ ਲੋਕਾਂ 'ਤੇ ਬੇਕਾਬੂ ਟਰੱਕ ਚੜ੍ਹ ਗਿਆ। ਇਸ ਹਾਦਸੇ ਵਿਚ 5 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਤੇ ਦੋ ਲੋਕ ਗੰਭੀਰ...
ਅੱਜ ਦਾ ਵਿਚਾਰ
. . .  about 2 hours ago
ਬੋਹਾ ਦੇ ਨੌਜਵਾਨ ਦੀ ਕੋਰੋਨਾ ਜਾਂਚ ਪਾਜ਼ੀਟਿਵ
. . .  1 day ago
ਬੁਢਲਾਡਾ ,7 ਜੁਲਾਈ (ਸਵਰਨ ਸਿੰਘ ਰਾਹੀ) -ਸਬ-ਡਵੀਜਨ ਬੁਢਲਾਡਾ ਦੀ ਨਗਰ ਪੰਚਾਇਤ ਬੋਹਾ ਦੇ ਜ਼ੀਰਕਪੁਰ ਤੋਂ ਆਏ ਇੱਕ 33 ਸਾਲਾ ਨੌਜਵਾਨ ਦਾ ਕਰੋਨਾਂ ਜਾਂਚ ਨਮੂਨਾਂ ਪਾਜ਼ੀਟਿਵ ਆਇਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ...
ਕਰਮਚਾਰੀਆਂ ਨੂੰ ਰੈਗੂਲਰ ਕਰਨ ਦਾ ਮਾਮਲਾ, ਨਵਾਂ ਕਾਨੂੰਨ ਬਣਾਉਣ ਲਈ ਕਮੇਟੀ ਗਠਿਤ
. . .  1 day ago
ਮਲੌਦ, 7 ਜੁਲਾਈ (ਕੁਲਵਿੰਦਰ ਸਿੰਘ ਨਿਜ਼ਾਮਪੁਰ) - ਪੰਜਾਬ ਦੀ ਕੈਪਟਨ ਸਰਕਾਰ ਅਕਾਲੀ-ਭਾਜਪਾ ਸਰਕਾਰ ਦੁਆਰਾ ਠੇਕੇ, ਐਡਹਾਕ, ਆਊਟ ਸੋਰਸ ਕਰਮਚਾਰੀਆਂ ਦੀਆਂ ਸੇਵਾਵਾਂ ਪੱਕਿਆਂ ਕਰਨ ਲਈ ਪਾਸ ਕੀਤੇ ਐਕਟ 2016 ਨੂੰ ਵਾਪਸ ਲੈਣ ਜਾ ਰਹੀ ਹੈ। ਸਰਕਾਰ ਵੱਲੋਂ ਇਸ ਦੀ ਜਗ੍ਹਾ ਨਵਾਂ ਕਾਨੂੰਨ ਬਣਾਉਣ ਲਈ 5 ਮੰਤਰੀਆਂ ਦੀ ਕਮੇਟੀ ਬਣਾ ਦਿੱਤੀ ਗਈ ਜੋ ਇਸ ਐਕਟ ਨੂੰ ਵਾਪਸ ਲੈਣ ਲਈ...
ਰਾਜਪੁਰਾ 'ਚ 23 ਸਾਲਾ ਲੜਕੀ ਆਈ ਕੋਰੋਨਾ ਪਾਜ਼ੀਟਿਵ
. . .  1 day ago
ਰਾਜਪੁਰਾ, 7 ਜੁਲਾਈ (ਰਣਜੀਤ ਸਿੰਘ) - ਰਾਜਪੁਰਾ ਸ਼ਹਿਰ ਵਿਚ ਅੱਜ ਇਕ ਲੜਕੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਇਹ 23 ਸਾਲਾ ਲੜਕੀ ਭੋਗਲਾਂ ਰੋਡ ਦੀ ਰਹਿਣ ਵਾਲੀ ਹੈ। ਇਹ ਸ਼ਹਿਰ ਵਾਸੀਆਂ ਲਈ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਕੋਰੋਨਾ ਪਾਜ਼ੀਟਿਵ ਕੇਸਾਂ ਦੀ ਚੇਨ ਟੁੱਟਣ ਦਾ ਨਾਮ ਨਹੀਂ ਲੈ ਰਹੀ। ਇਹ ਜਾਣਕਾਰੀ...
ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਅੰਮ੍ਰਿਤਸਰ ਕਰੇਗੀ ਪੰਜਾਬ 'ਚ ਸਭ ਤੋਂ ਸਸਤਾ ਕਰੋਨਾ ਟੈਸਟ
. . .  1 day ago
ਅੰਮ੍ਰਿਤਸਰ, 07 ਜੁਲਾਈ (ਰਾਜੇਸ਼ ਕੁਮਾਰ ਸੰਧੂ) - ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਸ੍ਰੀ ਅੰਮ੍ਰਿਤਸਰ ਵਿਖੇ ...
ਸਾਬਕਾ ਵਿਧਾਇਕ ਬੋਨੀ ਅਮਰਪਾਲ ਸਿੰਘ ਅਜਨਾਲਾ ਤੇ ਉਸ ਦੇ ਸਮਰਥਕਾਂ ਖ਼ਿਲਾਫ਼ ਮੁਕੱਦਮਾ ਦਰਜ
. . .  1 day ago
ਨਾਭਾ (ਪਟਿਆਲਾ) 'ਚ ਇੱਕ ਹੋਰ ਨੌਜਵਾਨ ਨੂੰ ਹੋਇਆ ਕੋਰੋਨਾ
. . .  1 day ago
ਨਾਭਾ, 7 ਜੁਲਾਈ (ਅਮਨਦੀਪ ਸਿੰਘ ਲਵਲੀ)- ਸ਼ਹਿਰ ਨਾਭਾ ਦੀ ਮਲੇਰੀਆਂ ਵਾਲੀ ਗਲੀ ਨੇੜੇ ਪੰਜ ਮੁਖੀ ਮੰਦਿਰ 16 ਸਾਲਾਂ...
ਸਮਾਜਿਕ ਦੂਰੀ ਦੀ ਉਲੰਘਣਾ ਕਰਨ ਦੇ ਦੋਸ਼ 'ਚ ਅਕਾਲੀ ਦਲ, ਆਪ ਆਗੂਆਂ ਅਤੇ ਢੀਂਡਸਾ ਸਮਰਥਕਾਂ ਖ਼ਿਲਾਫ਼ ਕੇਸ ਦਰਜ
. . .  1 day ago
ਹੈਰੋਇਨ ਬਰਾਮਦਗੀ ਸਬੰਧੀ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ
. . .  1 day ago
ਅੰਮ੍ਰਿਤਸਰ 'ਚ ਕੋਰੋਨਾ ਦੇ 18 ਮਾਮਲਿਆਂ ਦੀ ਪੁਸ਼ਟੀ
. . .  1 day ago
ਅੰਮ੍ਰਿਤਸਰ, 7 ਜੁਲਾਈ (ਰੇਸ਼ਮ ਸਿੰਘ)- ਅੰਮ੍ਰਿਤਸਰ 'ਚ ਕੋਰੋਨਾ ਵਾਇਰਸ ਦੇ 18 ਹੋਰ ਮਾਮਲਿਆਂ ਦੀ ਪੁਸ਼ਟੀ ...
ਚੰਡੀਗੜ੍ਹ 'ਚ ਕੋਰੋਨਾ 5 ਮਾਮਲਿਆਂ ਦੀ ਪੁਸ਼ਟੀ, ਇਕ ਮੌਤ
. . .  1 day ago
ਚੰਡੀਗੜ੍ਹ, 7 ਜੁਲਾਈ (ਮਨਜੋਤ ਸਿੰਘ ਜੋਤ)- ਚੰਡੀਗੜ੍ਹ'ਚ ਅੱਜ ਕੋਰੋਨਾ ਦੇ ਪੰਜ ਨਵੇਂ ਮਾਮਲਿਆਂ ...
ਮਾਨਸਿਕ ਤੌਰ 'ਤੇ ਪ੍ਰੇਸ਼ਾਨ ਬਰਖ਼ਾਸਤ ਪੁਲਿਸ ਮੁਲਾਜ਼ਮ ਵੱਲੋਂ ਖ਼ੁਦਕੁਸ਼ੀ
. . .  1 day ago
ਬੁਢਲਾਡਾ 7 ਜੁਲਾਈ (ਸਵਰਨ ਸਿੰਘ ਰਾਹੀ) - ਕੁੱਝ ਸਮਾਂ ਪਹਿਲਾਂ ਪੰਜਾਬ ਪੁਲਿਸ 'ਚੋਂ ਬਰਖ਼ਾਸਤ ਕੀਤੇ ਗਏ ਸਥਾਨਕ ਸ਼ਹਿਰ ਦੇ ਇਕ ਨੌਜਵਾਨ ...
ਲੁਧਿਆਣਾ 'ਚ ਕੋਰੋਨਾ ਦਾ ਕਹਿਰ, 44 ਨਵੇਂ ਮਾਮਲਿਆਂ ਦੀ ਪੁਸ਼ਟੀ
. . .  1 day ago
ਲੁਧਿਆਣਾ, 7 ਜੁਲਾਈ (ਸਿਹਤ ਪ੍ਰਤੀਨਿਧੀ) - ਲੁਧਿਆਣਾ 'ਚ ਅੱਜ ਕੋਰੋਨਾ ਤੋਂ ਲੋਕਾਂ ਨੂੰ ਥੋੜ੍ਹੀ ਜਿਹੀ ਰਾਹਤ ਮਿਲੀ ਹੈ ਕਿਉਂਕਿ ਅੱਜ ...
ਹੁਸ਼ਿਆਰਪੁਰ 'ਚ ਰਾਹਤ ਦੀ ਖ਼ਬਰ, ਨਹੀਂ ਆਇਆ ਕੋਈ ਕੋਰੋਨਾ ਪਾਜ਼ੀਟਿਵ ਕੇਸ
. . .  1 day ago
ਹੁਸ਼ਿਆਰਪੁਰ, 7 ਜੁਲਾਈ (ਬਲਜਿੰਦਰਪਾਲ ਸਿੰਘ)- ਅੱਜ ਫਿਰ ਜ਼ਿਲ੍ਹਾ ਹੁਸ਼ਿਆਰਪੁਰ 'ਚ ਰਾਹਤ ਦੀ ਖ਼ਬਰ ਹੈ ਕਿ ਕੋਰੋਨਾ ਦਾ ਕੋਈ...
ਪੰਜਾਬ ਸਰਕਾਰ ਵੱਲੋਂ ਅਕਾਲ ਡਿਗਰੀ ਕਾਲਜ ਫ਼ਾਰ ਵੁਮੈਨ ਦੀ ਮੈਨੇਜਮੈਂਟ ਮੁਅੱਤਲ, ਏ.ਡੀ.ਸੀ. ਨੂੰ ਲਾਇਆ ਪ੍ਰਬੰਧਕ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 30 ਸਾਉਣ ਸੰਮਤ 551

ਰੂਪਨਗਰ

ਦਿੱਲੀ 'ਚ ਰਵਿਦਾਸ ਮੰਦਰ ਢਾਹੁਣ ਵਿਰੁੱਧ ਬੰਦ ਦੇ ਸੱਦੇ ਨੂੰ ਭਰਵਾਂ ਸਮਰਥਨ

ਰੂਪਨਗਰ, 13 ਅਗਸਤ (ਸਤਨਾਮ ਸਿੰਘ ਸੱਤੀ)-ਦਿੱਲੀ ਦੇ ਤੁਗਲਕਾਬਾਦ ਵਿਚ ਗੁਰੂ ਰਵਿਦਾਸ ਜੀ ਦੀ ਯਾਦ ਵਿਚ ਉਸਾਰੇ ਗਏ ਪ੍ਰਾਚੀਨ ਮੰਦਰ ਨੂੰ ਕੇਂਦਰ ਸਰਕਾਰ ਅਧੀਨ ਡੀ.ਡੀ.ਏ. ਵਲੋਂ ਢਾਹੁਣ ਵਿਰੁੱਧ ਅੱਜ ਰਵਿਦਾਸੀਆ ਭਾਈਚਾਰੇ ਵਲੋਂ ਦਿੱਤੇ ਬੰਦ ਦੇ ਸੱਦੇ ਨੂੰ ਭਰਵਾਂ ...

ਪੂਰੀ ਖ਼ਬਰ »

ਸਕੂਟਰ ਅੱਗੇ ਆਉਣ ਕਾਰਨ ਸਕੂਲੀ ਬੱਚਿਆਂ ਨੂੰ ਲੈ ਕੇ ਜਾ ਰਹੀ ਬੱਸ ਪਲਟੀ

ਰੂਪਨਗਰ, 13 ਅਗਸਤ (ਗੁਰਪ੍ਰੀਤ ਸਿੰਘ ਹੁੰਦਲ)-ਅੱਜ ਸਵੇਰੇ ਸਕੂਲੀ ਬੱਚਿਆਂ ਨੂੰ ਲੈ ਕੇ ਜਾ ਰਹੇ ਇੱਕ ਬੱਸ ਪਲਟ ਗਈ ਅਤੇ ਵੱਡਾ ਹਾਦਸਾ ਹੋਣੋਂ ਟੱਲ ਗਿਆ, ਜਦਕਿ ਸਾਰੇ ਬੱਚੇ ਸੁਰੱਖਿਅਤ ਹਨ | ਜਾਣਕਾਰੀ ਅਨੁਸਾਰ ਸੇਂਟ ਕਾਰਮਲ ਸਕੂਲ ਕਟਲੀ ਦੀ ਬੱਸ (ਪੀ.ਬੀ.11 ਬੀ-ਐਫ-5644) ...

ਪੂਰੀ ਖ਼ਬਰ »

ਲੜਕੀਆਂ ਲਈ ਆਏ ਸਾਈਕਲ, ਬਣੇ ਬੰਦ ਕਮਰਿਆਂ ਦਾ ਸ਼ਿੰਗਾਰ

ਬੇਲਾ, 13 ਅਗਸਤ (ਮਨਜੀਤ ਸਿੰਘ ਸੈਣੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਲਾ ਵਿਖੇ ਮਾਈ ਭਾਗੋ ਸਕੀਮ ਅਧੀਨ ਸਕੂਲ ਦੀਆਂ +1 ਤੇ +2 ਦੀਆਂ ਲੜਕੀਆਂ ਨੂੰ ਵੰਡਣ ਆਏ ਸਾਈਕਲ ਬੰਦ ਕਮਰਿਆਂ ਦਾ ਸ਼ਿੰਗਾਰ ਬਣੇ ਹੋਏ ਹਨ ਕਿੳਾੁਕਿ ਇਨ੍ਹਾਂ ਸਾਈਕਲਾਂ ਨੂੰ ਤਕਸੀਮ ਕਰਨ ਲਈ ਸਥਾਨਕ ...

ਪੂਰੀ ਖ਼ਬਰ »

ਪੰਜਾਬ ਸਟੂਡੈਂਟਸ ਯੂਨੀਅਨ ਵਲੋਂ ਕਾਲਜ ਪ੍ਰਬੰਧਕਾਂ ਵਿਰੁੱਧ ਧਰਨਾ

ਰੂਪਨਗਰ, 13 ਅਗਸਤ (ਸਤਨਾਮ ਸਿੰਘ ਸੱਤੀ)-ਸਰਕਾਰੀ ਕਾਲਜ ਰੋਪੜ ਵਿਖੇ ਪੀਣ ਵਾਲੇ ਸਾਫ਼ ਪਾਣੀ ਅਤੇ ਹੋਰ ਵਿਦਿਆਰਥੀ ਮੰਗਾਂ ਨੂੰ ਲੈ ਕੇ ਧਰਨਾ | ਅੱਜ ਸਰਕਾਰੀ ਕਾਲਜ ਰੋਪੜ ਵਿਚ ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ ਵਿਚ ਸਮੂਹ ਵਿਦਿਆਰਥੀਆਂ ਵਲੋਂ ਕਾਲਜ ਪ੍ਰਸ਼ਾਸਨ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਤੈਰਾਕੀ ਮੁਕਾਬਲੇ ਹੋਏ

ਰੂਪਨਗਰ, 13 ਅਗਸਤ (ਮਨਜਿੰਦਰ ਸਿੰਘ ਚੱਕਲ)-ਮਿਸ਼ਨ ਤੰਦਰੁਸਤ ਤਹਿਤ ਪੰਜਾਬ ਖੇਡ ਵਿਭਾਗ ਵਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਿਚ ਨਹਿਰੂ ਸਟੇਡੀਅਮ ਰੂਪਨਗਰ ਦੇ ਤੈਰਾਕੀ ਪੂਲ ਵਿਚ ਜ਼ਿਲ੍ਹਾ ਪੱਧਰੀ ਤੈਰਾਕੀ ਮੁਕਾਬਲੇ ਲੜਕੇ ਅਤੇ ਲੜਕੀਆਂ ਅੰਡਰ 14, 18 ਤੇ 25 ਜ਼ਿਲ੍ਹਾ ਖੇਡ ਅਫ਼ਸਰ ਸ਼ੀਲ ਭਗਤ ਦੀ ਅਗਵਾਈ ਵਿਚ ਕਰਵਾਏ, ਜਿਸ ਦਾ ਉਦਘਾਟਨ ਸਾਬਕਾ ਡਿਪਟੀ ਡਾਇਰੈਕਟਰ ਖੇਡਾਂ ਸੁਰਜੀਤ ਸਿੰਘ ਸੰਧੂ ਨੇ ਕੀਤਾ | ਚੀਫ਼ ਫਿਨੀਸ਼ਿੰਗ ਜੱਜ, ਸਟਾਰਟਰ ਅਤੇ ਸਟੋ੍ਰਕ ਜੱਜ ਦੀ ਭੂਮਿਕਾ ਤੈਰਾਕੀ ਕੋਚ ਸ਼ੈਰਨਪ੍ਰੀਤ ਸਿੰਘ, ਮੁੱਖ ਟਾਈਮ ਕੀਪਰ ਦੀ ਭੂਮਿਕਾ ਚਰਨਜੀਤ ਸਿੰਘ ਹੋਲੀ ਫੈਮਲੀ ਨੇ ਅਤੇ ਕਲਰਕ ਆਫ਼ ਕੋਰਸ ਦੀ ਭੂਮਿਕਾ ਡਾ. ਜੇ. ਐਸ. ਕੰਵਰ ਨੇ ਬਾਖ਼ੂਬੀ ਨਿਭਾਈ | ਗੁਰਿੰਦਰ ਸਿੰਘ ਤੇ ਯਸ਼ ਅਗਨੀਹੋਤਰੀ ਨੇ ਸਾਰਾ ਰਿਕਾਰਡ ਕੰਪਿਊਟਰਾਈਜ਼ਡ ਕੀਤਾ | ਮਨਜਿੰਦਰ ਸਿੰਘ ਨੇ ਮੰਚ ਦਾ ਸੰਚਾਲਨ ਬਾਖ਼ੂਬੀ ਨਿਭਾਇਆ | ਸ਼ਾਮ ਨੂੰ ਇਨਾਮ ਵੰਡ ਸਮਾਗਮ ਵਿਚ ਪੰਜਾਬ ਤੈਰਾਕੀ ਐਸੋਸੀਏਸ਼ਨ ਦੇ ਚੇਅਰਮੈਨ ਡਾ. ਆਰ.ਐਸ. ਪਰਮਾਰ ਨੇ ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਪੱਧਰੀ ਤੈਰਾਕੀ ਮੁਕਾਬਲੇ ਦੇ ਜੇਤੂ ਖਿਡਾਰੀਆਂ ਨੂੰ ਤਗਮਿਆਂ ਨਾਲ ਸਨਮਾਨਿਤ ਕੀਤਾ | ਇਸ ਤੋਂ ਇਲਾਵਾ ਪੰਜਾਬ ਪੱਧਰ ਦੇ ਖੇਡ ਮੁਕਾਬਲੇ ਵਿਚ ਮੱਲ੍ਹਾਂ ਮਾਰਨ ਵਾਲੇ ਖਿਡਾਰੀ ਉਪਦੇਸ਼ ਸਿੰਘ, ਅਭਿਸ਼ੇਕ ਰਾਣਾ, ਦਿਸ਼ਾ ਠਾਕੁਰ, ਦਿਵਾਂਸ਼ੂ ਅਗਨੀਹੋਤਰੀ, ਰਿਸ਼ਵ ਨੂੰ ਡਾ. ਪਰਮਾਰ ਵਲੋਂ 5100-5100 ਰੁਪਏ ਤੇ ਟਰੈਕ ਸੂਟਾਂ ਨਾਲ ਸਨਮਾਨਿਤ ਕੀਤਾ | ਇਨ੍ਹਾਂ ਮੁਕਾਬਲਿਆਂ ਵਿਚ 50 ਮੀ. ਫ਼ਰੀ ਸਟਾਈਲ (ਲੜਕੇ) ਗਰੱੁਪ 1 'ਚ ਅਭਿਸ਼ੇਕ ਨੇ ਪਹਿਲਾ, ਉਪਦੇਸ਼ ਸਿੰਘ ਨੇ ਦੂਜਾ ਤੇ ਨੀਲੋਹਿਤ ਨੇ ਤੀਜਾ ਸਥਾਨ, ਗਰੱੁਪ 2 ਵਿਚ ਰਿਸ਼ਵ ਨੇ ਪਹਿਲਾ, ਤੂਸ਼ਾਰ ਨੇ ਦੂਜਾ ਅਤੇ ਹਰਮਨਜੋਤ ਨੇ ਤੀਜਾ ਸਥਾਨ, ਗਰੱੁਪ 3 ਵਿਚ ਭਾਵੇਸ਼ ਨੇ ਪਹਿਲਾ, ਗੁਰਜੋਤ ਨੇ ਦੂਜਾ ਅਤੇ ਅਰਨਵ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਜਦਕਿ ਲੜਕੀਆਂ ਦੇ ਗਰੱੁਪ 3 ਵਿਚ ਜਪਲੀਨ ਕੌਰ ਨੇ ਪਹਿਲਾ, ਭਾਵਿਆਪ੍ਰੀਤ ਕੌਰ ਨੇ ਦੂਜਾ ਅਤੇ ਮੰਨਤ ਨੇ ਤੀਜਾ ਸਥਾਨ ਹਾਸਿਲ ਕੀਤਾ ਹੈ | 50ਮੀ. ਬੈਕ ਸਟੋ੍ਰਕ (ਲੜਕੇ) ਗਰੁੱਪ 1 'ਚ ਅਭਿਸ਼ੇਕ ਨੇ ਪਹਿਲਾ, ਉਪਦੇਸ਼ ਸਿੰਘ ਨੇ ਦੂਜਾ ਤੇ
ਰਿਸ਼ਵ ਨੇ ਤੀਜਾ ਸਥਾਨ ਅਤੇ ਗਰੁੱਪ 2 ਵਿਚ ਰੀਸ਼ਵ ਨੇ ਪਹਿਲਾ, ਅਰਮਾਨਜੋਤ ਨੇ ਦੂਜਾ ਅਤੇ ਹਰਕੀਰਤ ਨੇ ਤੀਜਾ ਸਥਾਨ ਤੇ ਗਰੱੁਪ 3 ਵਿਚ ਪਾਰਸਨ ਨੇ ਪਹਿਲਾ, ਅਰਨਵ ਨੇ ਦੂਜਾ ਅਤੇ ਰੀਤਵਿਕ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਜਦਕਿ ਲੜਕੀਆਂ ਦੇ ਗਰੁੱਪ 3 ਵਿਚ ਲਵਲੀਨ ਕੌਰ ਨੇ ਪਹਿਲਾ, ਗੁਨਿਕਾ ਨੇ ਦੂਜਾ ਅਤੇ ਏਕਮ ਨੇ ਤੀਜਾ ਸਥਾਨ ਹਾਸਲ ਕੀਤਾ ਹੈ | 50ਮੀ. ਬੈਕ ਬਟਰਫ਼ਲਾਈ ਸਟੋ੍ਰਕ (ਲੜਕੇ) ਗਰੁੱਪ 1 'ਚ ਉਪਦੇਸ਼ ਨੇ ਪਹਿਲਾ, ਅਭਿਸ਼ੇਕ ਨੇ ਦੂਜਾ ਤੇ ਨੀਲੋਹਿਤ ਨੇ ਤੀਜਾ ਸਥਾਨ ਹਾਸਲ ਕੀਤਾ | 50ਮੀ. ਬ੍ਰੈੱਸਟ ਸਟੋ੍ਰਕ (ਲੜਕੇ) ਗਰੁੱਪ 2 'ਚ ਦੀਵਾਂਸ਼ੂ ਨੇ ਪਹਿਲਾ, ਤੇਜਵੀਰ ਸਿੰਘ ਨੇ ਦੂਜਾ ਤੇ ਅਰਸ਼ਵੀਰ ਨੇ ਤੀਜਾ ਸਥਾਨ ਅਤੇ ਗਰੁੱਪ 3 ਵਿਚ ਰਵਨੀਤ ਨੇ ਪਹਿਲਾ, ਭਾਵੇਸ਼ ਨੇ ਦੂਜਾ ਅਤੇ ਗੁਰਜੋਤ ਨੇ ਤੀਜਾ ਸਥਾਨ ਜਦਕਿ ਲੜਕੀਆਂ ਦੇ ਗਰੁੱਪ 3 ਵਿਚ ਜਪਲੀਨ ਕੌਰ ਨੇ ਪਹਿਲਾ, ਮੰਨਤ ਨੇ ਦੂਜਾ ਅਤੇ ਰਿਆਨਪ੍ਰੀਤ ਨੇ ਤੀਜਾ ਸਥਾਨ ਹਾਸਲ ਕੀਤਾ ਹੈ | 100ਮੀ. ਫ਼ਰੀ ਸਟਾਈਲ (ਲੜਕੇ) ਗਰੁੱਪ 2 'ਚ ਅਰਮਾਨਜੋਤ ਨੇ ਪਹਿਲਾ, ਹਰਮਨਜੋਤ ਸਿੰਘ ਨੇ ਦੂਜਾ ਤੇ ਹਰਕੀਰਤ ਸਿੰਘ ਨੇ ਤੀਜਾ ਸਥਾਨ ਅਤੇ ਗਰੁੱਪ 3 ਵਿਚ ਰਵਨੀਤ ਨੇ ਪਹਿਲਾ, ਨਵਰਾਜ ਨੇ ਦੂਜਾ ਅਤੇ ਜਪਨੂਰ ਨੇ ਤੀਜਾ ਸਥਾਨ, ਜਦਕਿ ਲੜਕੀਆਂ ਦੇ ਗਰੁੱਪ 3 ਵਿਚ ਭਾਵਿਆਪ੍ਰੀਤ ਨੇ ਪਹਿਲਾ, ਪਾਹੁਲ ਨੇ ਦੂਜਾ ਅਤੇ ਅਮਨਪ੍ਰੀਤ ਨੇ ਤੀਜਾ ਸਥਾਨ ਹਾਸਲ ਕੀਤਾ ਹੈ | 100ਮੀ. ਬੈਕ ਸਟ੍ਰੋਕ (ਲੜਕੇ) ਗਰੁੱਪ 2 'ਚ ਤੁਸ਼ਾਰ ਨੇ ਪਹਿਲਾ, ਹਰਮਨ ਨੇ ਦੂਜਾ ਤੇ ਵਿਨਾਇਕ ਨੇ ਤੀਜਾ ਸਥਾਨ ਹਾਸਲ ਕੀਤਾ ਹੈ | 100ਮੀ. ਬਟਰਫ਼ਲਾਈ (ਲੜਕੇ) ਗਰੁੱਪ 2 'ਚ ਉਪਦੇਸ਼ ਨੇ ਪਹਿਲਾ, ਦੀਵਾਂਸ਼ੂ ਨੇ ਦੂਜਾ ਤੇ ਰਿਸ਼ਵ ਨੇ ਤੀਜਾ ਸਥਾਨ ਜਦਕਿ ਲੜਕੀਆਂ ਗਰੁੱਪ 3 ਵਿਚ ਲਵਲੀਨ ਨੇ ਪਹਿਲਾ, ਗੁਨਿਕਾ ਨੇ ਦੂਜਾ ਤੇ ਪਾਹੁਲ ਨੇ ਤੀਜਾ ਸਥਾਨ ਹਾਸਲ ਕੀਤਾ | 100ਮੀ. ਬ੍ਰੈੱਸਟ ਸਟ੍ਰੋਕ (ਲੜਕੇ) ਗਰੁੱਪ 2 'ਚ ਦੀਵਾਂਸ਼ੂ ਨੇ ਪਹਿਲਾ, ਤੇਗ਼ਵੀਰ ਨੇ ਦੂਜਾ ਤੇ ਅਰਸ਼ਵੀਰ ਨੇ ਤੀਜਾ ਸਥਾਨ | ਇਸ ਮੌਕੇ ਜ਼ਿਲ੍ਹਾ ਤੈਰਾਕੀ ਐਸੋਸੀਏਸ਼ਨ ਦੇ ਐਡਵੋਕੇਟ ਦਲਜੀਤ ਸਿੰਘ ਦਿਉਲ, ਡਾ. ਭੀਮ ਸੈਨ, ਡਾ. ਜਗਮੋਹਨ ਸਿੰਘ ਗਰੇਵਾਲ, ਸੁਧੀਰ ਮਹਾਜਨ, ਪ੍ਰਦੀਪ ਭੋਲਾ, ਸਤਨਾਮ ਸਿੰਘ ਸੱਤੀ, ਇੰਜ. ਦਵਿੰਦਰ ਸਿੰਘ, ਕੌਾਸਲਰ ਹਰਮਿੰਦਰਪਾਲ ਸਿੰਘ ਵਾਲੀਆ, ਅਸ਼ਵਨੀ ਕੁਮਾਰ, ਮਨੂ ਗਰਗ, ਦਵਿੰਦਰ ਚੀਮਾ, ਰਾਜ ਕੁਮਾਰ ਰਾਣਾ, ਗੁਰਚਰਨ ਸਿੰਘ ਕਪੂਰ, ਇੰਦਰਪਾਲ ਸਿੰਘ ਤੋਂ ਇਲਾਵਾ ਖਿਡਾਰੀਆਂ ਦੇ ਮਾਪੇ ਅਤੇ ਸ਼ਹਿਰ ਦੀਆਂ ਅਜ਼ੀਮ ਹਸਤੀਆਂ ਸ਼ਾਮਿਲ ਸਨ |


ਖ਼ਬਰ ਸ਼ੇਅਰ ਕਰੋ

ਮੋਰਿੰਡਾ ਪੁਲਿਸ 'ਤੇ ਬਿਨਾ ਜਾਂਚ ਕੀਤੇ ਧੋਖਾਧੜੀ ਦਾ ਮਾਮਲਾ ਦਰਜ ਕਰਨ ਦਾ ਦੋਸ਼

ਮੋਰਿੰਡਾ, 13 ਅਗਸਤ (ਪਿ੍ਤਪਾਲ ਸਿੰਘ)-ਸਿਟੀ ਪੁਲਿਸ ਥਾਣਾ ਮੋਰਿੰਡਾ ਵਲੋਂ 17 ਅਪ੍ਰੈਲ 2019 ਨੂੰ ਧੋਖਾਧੜੀ ਤਹਿਤ ਦਰਜ ਕੀਤੇ ਮੁਕੱਦਮਾ ਨੰਬਰ 36 ਨੂੰ ਪੀੜਤ ਵਿਅਕਤੀ ਪਵਿੱਤਰ ਸਿੰਘ ਨੇ ਝੂਠ ਦਾ ਪੁਲੰਦਾ ਕਰਾਰ ਦਿੱਤਾ ਹੈ | ਇਸ ਸਬੰਧੀ ਪਵਿੱਤਰ ਸਿੰਘ ਪੁੱਤਰ ਤਾਰਾ ਸਿੰਘ ...

ਪੂਰੀ ਖ਼ਬਰ »

120 ਬੋਤਲਾਂ ਵਿਸਕੀ ਦੀਆਂ ਬਰਾਮਦ ਕਰ ਕੇ ਇੱਕ ਿਖ਼ਲਾਫ਼ ਮਾਮਲਾ ਦਰਜ

ਸ੍ਰੀ ਚਮਕੌਰ ਸਾਹਿਬ, 13 ਅਗਸਤ (ਜਗਮੋਹਣ ਸਿੰਘ ਨਾਰੰਗ)-ਸਥਾਨਕ ਪੁਲਿਸ ਨੇ ਸਕਾਰਪਿਓ ਗੱਡੀ ਵਿਚੋਂ ਲਈ ਤਲਾਸ਼ੀ ਦੌਰਾਨ 120 ਬੋਤਲਾਂ ਵਿਸਕੀ ਚੰਡੀਗੜ੍ਹ ਵਿੱਕਰੀ ਵਾਲੀ ਕਾਬੂ ਕਰਕੇ ਇੱਕ ਵਿਅਕਤੀ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਥਾਣਾ ਮੁਖੀ ਇੰਸਪੈਕਟਰ ਗੁਰਸੇਵਕ ...

ਪੂਰੀ ਖ਼ਬਰ »

ਸਰਕਾਰੀ ਕਾਲਜ ਰੋਪੜ ਵਿਖੇ ਨਾਨਕ ਬਗੀਚੀ ਦੇ ਤਹਿਤ ਬੂਟੇ ਲਾਏ

ਰੂਪਨਗਰ, 13 ਅਗਸਤ (ਸਟਾਫ਼ ਰਿਪੋਰਟਰ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਾਨਕ ਬਗੀਚੀ ਦੇ ਤਹਿਤ ਪਿ੍ੰਸੀਪਲ ਡਾ. ਸੰਤ ਸੁਰਿੰਦਰਪਾਲ ਸਿੰਘ ਦੀ ਸਰਪ੍ਰਸਤੀ ਹੇਠ ਕੌਮੀ ਸੇਵਾ ਯੋਜਨਾ ਅਤੇ ਜੋਗਰਫ਼ੀ ਵਿਭਾਗ ਵਲੋਂ ਵਣ ਮਹਾਂਉਤਸਵ ...

ਪੂਰੀ ਖ਼ਬਰ »

ਭਰਤਗੜ੍ਹ ਨਵੇਂ ਐਸ.ਐਮ.ਓ. ਵਜੋਂ ਡਾ. ਰਜਿੰਦਰ ਕੁਮਾਰ ਨੇ ਸੰਭਾਲਿਆ ਅਹੁਦਾ

ਭਰਤਗੜ੍ਹ, 13 ਅਗਸਤ (ਜਸਬੀਰ ਸਿੰਘ ਬਾਵਾ)-ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ਅਨੁਸਾਰ ਡਾ. ਰਜਿੰਦਰ ਕੁਮਾਰ ਨੇ ਭਰਤਗੜ੍ਹ ਸਥਿਤ ਕਮਿਊਨਿਟੀ ਸਿਹਤ ਕੇਂਦਰ ਦੇ ਨਵੇਂ ਸੀਨੀਅਰ ਮੈਡੀਕਲ ਅਫ਼ਸਰ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ, ਇਸ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਇਕੱਤਰਤਾ

ਰੂਪਨਗਰ, 13 ਅਗਸਤ (ਸਤਨਾਮ ਸਿੰਘ ਸੱਤੀ)-ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਜ਼ਿਲ੍ਹਾ ਰੂਪਨਗਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਮੁੰਡੀਆ ਦੀ ਪ੍ਰਧਾਨਗੀ ਹੇਠ ਗੁ: ਸ੍ਰੀ ਭੱਠਾ ਸਾਹਿਬ ਵਿਖੇ ਹੋਈ ਜਿਸ ਵਿਚ ਕਿਸਾਨਾਂ ਨੂੰ ਦਰਪੇਸ਼ ਮੁਸ਼ਕਲਾਂ 'ਤੇ ਵਿਚਾਰਾਂ ...

ਪੂਰੀ ਖ਼ਬਰ »

ਪੀ.ਐਸ.ਈ.ਬੀ. ਇੰਪਲਾਈਜ਼ ਫੈੱਡਰੇਸ਼ਨ ਦੀ ਹੋਈ ਮੀਟਿੰਗ

ਸ੍ਰੀ ਅਨੰਦਪੁਰ ਸਾਹਿਬ, 13 ਅਗਸਤ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਮੰਡਲ ਸ੍ਰੀ ਅਨੰਦਪੁਰ ਸਾਹਿਬ ਦੀ ਮਹੀਨਾਵਾਰ ਮੀਟਿੰਗ ਕੀਤੀ ਗਈ | ਮੀਟਿੰਮ ਦੀ ਪ੍ਰਧਾਨਗੀ ਡਵੀਜ਼ਨ ਪ੍ਰਧਾਨ ਦੇਸ ਰਾਜ ਘਈ ਦੀ ਪ੍ਰਧਾਨਗੀ ਹੇਠ ਹੋਈ ਜਿਸ ...

ਪੂਰੀ ਖ਼ਬਰ »

ਸ੍ਰੀ ਚਮਕੌਰ ਸਾਹਿਬ ਵਿਖੇ ਆਜ਼ਾਦੀ ਦਿਵਸ ਸਬੰਧੀ ਫ਼ੁਲ ਡਰੈੱਸ ਰਿਹਰਸਲ ਕਰਵਾਈ

ਸ੍ਰੀ ਚਮਕੌਰ ਸਾਹਿਬ, 13 ਅਗਸਤ (ਜਗਮੋਹਣ ਸਿੰਘ ਨਾਰੰਗ)-ਸਥਾਨਕ ਅਨਾਜ ਮੰਡੀ ਵਿਚ 15 ਅਗਸਤ ਨੰ ਕਰਵਾਏ ਜਾ ਰਹੇ ਆਜ਼ਾਦੀ ਦਿਵਸ ਸਬੰਧੀ ਸਮਾਰੋਹ ਲਈ ਅੱਜ ਫ਼ੁਲ ਡਰੈੱਸ ਰਿਹਰਸਲ ਕਰਵਾਈ ਗਈ | ਇਸ ਮੌਕੇ ਮੁੱਖ ਮਹਿਮਾਨ ਵਜੋਂ ਸਥਾਨਕ ਤਹਿਸੀਲਦਾਰ ਸੁਸ਼ੀਲ ਕੁਮਾਰ ਸ਼ਰਮਾ ਤੇ ...

ਪੂਰੀ ਖ਼ਬਰ »

ਵਧੀਕ ਡਿਪਟੀ ਕਮਿਸ਼ਨਰ (ਜ) ਜਗਵਿੰਦਰਜੀਤ ਸਿੰਘ ਗਰੇਵਾਲ ਨੇ ਕਾਹਨਪੁਰ ਖੂਹੀ ਸਕੂਲ ਦਾ ਕੀਤਾ ਦੌਰਾ

ਕਾਹਨਪੁਰ ਖੁਹੀ, 13 ਅਗਸਤ (ਗੁਰਬੀਰ ਸਿੰਘ ਵਾਲੀਆ)-ਪੰਜਾਬ ਸਰਕਾਰ ਵਲੋਂ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਦੇ ਮੰਤਵ ਨਾਲ ਬਣਾਏ ਜਾ ਰਹੇ ਸਮਾਰਟ ਸਕੂਲਾਂ ਨੂੰ 15 ਅਗਸਤ ਨੂੰ ਪੰਜਾਬ ਰਾਜ ਦੇ ਲੋਕਾਂ/ਵਿਦਿਆਰਥੀਆਂ ਨੂੰ ਲੋਕ ਅਰਪਣ ਕੀਤਾ ਜਾਣਾ ਹੈ¢ 15 ਅਗਸਤ ਨੂੰ ...

ਪੂਰੀ ਖ਼ਬਰ »

ਲੁਠੇੜੀ ਵਿਖੇ ਮੈਡੀਕਲ ਸਟੋਰ ਦੀ ਡਰੱਗ ਇੰਸਪੈਕਟਰ ਤੇ ਪੁਲਿਸ ਨੇ ਕੀਤੀ ਜਾਂਚ

ਸ੍ਰੀ ਚਮਕੌਰ ਸਾਹਿਬ, 13 ਅਗਸਤ (ਜਗਮੋਹਣ ਸਿੰਘ ਨਾਰੰਗ)-ਨੇੜਲੇ ਕਸਬਾ ਲੁਠੇੜੀ ਦੇ ਇੱਕ ਮੈਡੀਕਲ ਸਟੋਰ ਤੇ ਡਰੱਗ ਇੰਸਪੈਕਟਰ ਤੇ ਪੁਲਿਸ ਵਲੋਂ ਅਚਨਚੇਤ ਚੈਕਿੰਗ ਕੀਤੀ ਗਈ, ਕੋਈ ਵੀ ਇਤਰਾਜ਼ਯੋਗ ਦਵਾਈ ਨਹੀਂ ਮਿਲੀ ਪਰ ਰਿਕਾਰਡ ਵਿਚ ਪਾਈਆਂ ਊਣਤਾਈਆਂ ਤੇ ਫਾਰਮਾਸਿਸਟ ਦੇ ...

ਪੂਰੀ ਖ਼ਬਰ »

ਕੌਮਾਂਤਰੀ ਦੰਗਲ ਸਬੰਧੀ ਭਰਤਗੜ੍ਹ 'ਚ ਪੋਸਟਰ ਜਾਰੀ

ਭਰਤਗੜ੍ਹ, 13 ਅਗਸਤ (ਜਸਬੀਰ ਸਿੰਘ ਬਾਵਾ)-ਸਥਾਨਕ ਹੰਸਾਲੀਸਰ ਨਿਰਮਲ ਆਸ਼ਰਮ ਵਿਚ ਅੱਜ ਬਾਬਾ ਪਰਮਜੀਤ ਸਿੰਘ ਹੰਸਾਲੀ ਵਲੋਂ ਪ੍ਰਬੰਧਕਾਂ ਤੇ ਮੁਹਤਬਰਾਂ ਦੀ ਮੌਜੂਦਗੀ ਵਿਚ ਭਰਤਗੜ੍ਹ 'ਚ ਹੋਣ ਵਾਲੇ ਤਿੰਨ-ਦਿਨਾ ਕੌਮਾਂਤਰੀ ਦੰਗਲ ਸਬੰਧੀ ਪੋਸਟਰ ਜਾਰੀ ਕਰ ਦਿੱਤਾ ਗਿਆ | ...

ਪੂਰੀ ਖ਼ਬਰ »

ਇੰਟਰਲਾਕ ਟਾਈਲਾਂ ਲਗਾਉਣ ਦੌਰਾਨ ਬੰਦ ਕੀਤੀ ਨਾਲੀ ਖੋਲ੍ਹਣ ਦੀ ਮੰਗ

ਕੀਰਤਪੁਰ ਸਾਹਿਬ, 13 ਅਗਸਤ (ਬੀਰਅੰਮਿ੍ਤਪਾਲ ਸਿੰਘ ਸੰਨੀ)-ਮੁੱਖ ਬਾਜ਼ਾਰ ਦਰਮਿਆਨ ਗੁਰਦੁਆਰਾ ਸ੍ਰੀ ਸੀਸ ਮਹਿਲ ਸਾਹਿਬ ਨੂੰ ਜਾਣ ਵਾਲੀ ਸੜਕ 'ਤੇ ਇੰਟਰਲਾਕ ਟਾਈਲਾਂ ਲਗਾਉਣ ਦਾ ਕੰਮ ਚੱਲ ਰਿਹਾ ਹੈ | ਇਸ ਦੌਰਾਨ ਉਕਤ ਠੇਕੇਦਾਰ ਵਲੋਂ ਸੜਕ ਵਿਚਕਾਰ ਬਣੀ ਇਕ ਨਾਲੀ ਨੂੰ ...

ਪੂਰੀ ਖ਼ਬਰ »

ਅਬਿਆਣਾ ਸਕੂਲ ਵਿਖੇ ਅਧਿਆਪਕਾਂ ਵਲੋਂ ਬੱਚਿਆਂ ਦੇ ਮਨੋਰੰਜਨ ਲਈ ਝੂਲੇ ਲਗਾਏ

ਨੂਰਪੁਰ ਬੇਦੀ, 13 ਅਗਸਤ (ਵਿੰਦਰਪਾਲ ਝਾਂਡੀਆਂ, ਹਰਦੀਪ ਢੀਂਡਸਾ)-ਸਰਕਾਰੀ ਹਾਈ ਸਕੂਲ ਅਬਿਆਣਾ ਕਲਾਂ ਦੇ ਬੇਹੱਦ ਮਿਹਨਤੀ ਮੁੱਖ ਅਧਿਆਪਕ ਪਰਦੀਪ ਕੁਮਾਰ ਵਲੋਂ ਸਕੂਲ ਦੀ ਵਧੀਆ ਦਿੱਖ ਤੇ ਆਧੁਨਿਕ ਬਣਾਉਣ ਲਈ ਪਿਛਲੇ ਸਮੇਂ ਤੋਂ ਨਿਰੰਤਰ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ...

ਪੂਰੀ ਖ਼ਬਰ »

ਰੈਵੇਨਿਉ ਯੂਨੀਅਨ ਰੂਪਨਗਰ ਦੀ ਚੋਣ ਸੁਰਿੰਦਰ ਸਿੰਘ ਪ੍ਰਧਾਨ ਬਣੇ

ਰੂਪਨਗਰ, 13 ਅਗਸਤ (ਸਤਨਾਮ ਸਿੰਘ ਸੱਤੀ)-ਰੈਵੀਨਿਊ ਸਟਾਫ਼ ਰੋਪੜ ਹੈੱਡ ਵਰਕਸ ਡਵੀਜ਼ਨ ਰੋਪੜ ਦੀ ਮੀਟਿੰਗ ਰੈਸਟ ਹਾਊਸ ਰੋਪੜ ਵਿਖੇ ਹੋਈ | ਜਿਸ ਵਿਚ ਪੁਰਾਣੀ ਯੂਨੀਅਨ ਭੰਗ ਕਰਕੇ ਸਰਬਸੰਮਤੀ ਨਾਲ ਨਵੀਂ ਯੂਨੀਅਨ ਦੀ ਚੋਣ ਕੀਤੀ ਗਈ | ਨਵੀਂ ਚੋਣ ਅਨੁਸਾਰ ਸਰਬਜੀਤ ਸਿੰਘ ਨੂੰ ...

ਪੂਰੀ ਖ਼ਬਰ »

ਕਿਡਜ਼ੀ ਸਕੂਲ ਰੂਪਨਗਰ 'ਚ ਮਨਾਇਆ ਤੀਜ ਦਾ ਤਿਉਹਾਰ

ਰੂਪਨਗਰ, 13 ਅਗਸਤ (ਸਤਨਾਮ ਸਿੰਘ ਸੱਤੀ, ਮਨਜਿੰਦਰ ਸਿੰਘ ਚੱਕਲ)-ਬੇਲਾ ਚੌਾਕ ਨੇੜੇ ਸਥਿਤ ਕਿਡਜ਼ੀ ਸਕੂਲ ਵਿਖੇ ਤੀਜ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ | ਸਕੂਲ ਦੇ ਡੇ-ਕੇਅਰ ਦੇ ਬੱਚਿਆਂ ਤੋਂ ਲੈ ਕੇ ਪ੍ਰਾਇਮਰੀ ਵਿੰਗ ਤੱਕ ਦੇ ਬੱਚਿਆਂ ਵਿਚ ਤੀਜ ਪ੍ਰਤੀ ਭਾਰੀ ...

ਪੂਰੀ ਖ਼ਬਰ »

ਬੱਸ ਡਰਾਈਵਰ ਨੇ ਲੜਕੀ ਦਾ ਡਿੱਗਿਆ ਮੋਬਾਈਲ ਮੋੜ ਕੇ ਇਮਾਨਦਾਰੀ ਦਾ ਸਬੂਤ ਦਿੱਤਾ

ਮੋਰਿੰਡਾ, 13 ਅਗਸਤ (ਪਿ੍ਤਪਾਲ ਸਿੰਘ)-ਆਰੀਆ ਮਾਡਲ ਸਕੂਲ ਦੇ ਬੱਸ ਡਰਾਈਵਰ ਵਲੋਂ ਇਕ ਲੜਕੀ ਦਾ ਗੁੰਮ ਹੋਇਆ ਕੀਮਤੀ ਮੋਬਾਈਲ ਵਾਪਸ ਮੋੜ ਕੇ ਇਮਾਨਦਾਰੀ ਜਿੰਦਾ ਰਹਿਣ ਦਾ ਸਬੂਤ ਦਿੱਤਾ ਹੈ | ਇਸ ਸਬੰਧੀ ਪਿੰਡ ਅਰਨੋਲੀ ਨਿਵਾਸੀ ਸਰਨਪ੍ਰੀਤ ਕੌਰ ਪੁੱਤਰੀ ਅਵਤਾਰ ਸਿੰਘ ਨੇ ...

ਪੂਰੀ ਖ਼ਬਰ »

ਨਹਿਰੂ ਸਟੇਡੀਅਮ ਵਿਖੇ ਕਰਵਾਈ ਗਈ ਫੁੱਲ ਡਰੈੱਸ ਰਿਹਰਸਲ

ਰੂਪਨਗਰ, 13 ਅਗਸਤ (ਮਨਜਿੰਦਰ ਸਿੰਘ ਚੱਕਲ)-ਡਾ: ਸੁਮੀਤ ਜਾਰੰਗਲ ਡਿਪਟੀ ਕਮਿਸ਼ਨਰ ਰੂਪਨਗਰ ਨੇ ਅੱਜ ਇੱਥੇ ਨਹਿਰੂ ਸਟੇਡੀਅਮ ਵਿਖੇ 15 ਅਗਸਤ ਸਬੰਧੀ ਕਰਵਾਈ ਗਈ ਫੁੱਲ ਡਰੈੱਸ ਰਿਹਰਸਲ ਦੌਰਾਨ ਪਰੇਡ ਤੋਂ ਸਲਾਮੀ ਲਈ¢ ਸਮੁੱਚੀ ਪਰੇਡ ਦੀ ਅਗਵਾਈ ਗੁਰਵਿੰਦਰ ਸਿੰਘ ਡੀ. ਐਸ. ...

ਪੂਰੀ ਖ਼ਬਰ »

ਆਸ਼ਾ ਫੈਸੀਲੀਟੇਟਰ ਵਰਕਰ ਯੂਨੀਅਨ ਵਲੋਂ ਸਿਵਲ ਸਰਜਨ ਦਫ਼ਤਰ ਮੂਹਰੇ ਰੈਲੀ

ਰੂਪਨਗਰ, 13 ਅਗਸਤ (ਸਤਨਾਮ ਸਿੰਘ ਸੱਤੀ)-ਆਸ਼ਾ ਫੈਸੀਲੀਟੇਟਰ ਵਰਕਰ ਯੂਨੀਅਨ ਪੰਜਾਬ ਸੀਟੂ ਵਲੋਂ ਆਪਣੀਆਂ ਭਖਵੀਂਆਂ ਹੱਕੀ ਅਤੇ ਜਾਇਜ਼ ਮੰਗਾਂ ਦਾ ਮੰਗ ਪੱਤਰ ਸਿਵਲ ਸਰਜਨ ਰੂਪਨਗਰ ਨੂੰ ਰੋਹ ਭਰਪੂਰ ਰੈਲੀ ਕਰਕੇ ਦਿੱਤਾ ਗਿਆ | ਇਸ ਰੈਲੀ ਅਤੇ ਮੁਜ਼ਾਹਰੇ ਦੀ ਪ੍ਰਧਾਨਗੀ ...

ਪੂਰੀ ਖ਼ਬਰ »

ਅਕਾਲੀ ਦਲ ਜ਼ਿਲ੍ਹਾ ਰੂਪਨਗਰ ਦੇ ਆਗੂਆਂ ਅਤੇ ਵਰਕਰਾਂ ਦੀ ਹੋ ਰਹੀ ਇਕੱਤਰਤਾ ਸਬੰਧੀ ਮੀਟਿੰਗ

ਘਨੌਲੀ, 13 ਅਗਸਤ (ਜਸਵੀਰ ਸਿੰਘ ਸੈਣੀ)-ਅਕਾਲੀ ਦਲ ਜ਼ਿਲ੍ਹਾ ਰੂਪਨਗਰ ਦੇ ਸਾਰੇ ਆਗੂਆਂ ਅਤੇ ਵਰਕਰਾਂ ਦੀ ਅਹਿਮ ਮੀਟਿੰਗ 16 ਅਗਸਤ ਨੂੰ ਸਵੇਰੇ 10.30 ਵਜੇ ਇਤਿਹਾਸਕ ਗੁਰਦੁਆਰਾ ਭੱਠਾ ਸਾਹਿਬ ਵਿਖੇ ਹੋ ਰਹੀ ਹੈ | ਇਸ ਸਬੰਧੀ ਘਨੌਲੀ ਵਿਖੇ ਹੋਈ ਅਕਾਲੀ ਆਗੂਆਂ ਦੀ ਮੀਟਿੰਗ ...

ਪੂਰੀ ਖ਼ਬਰ »

ਵਿਧਾਨ ਸਭਾ ਸਪੀਕਰ ਵਲੋਂ ਮਹਾਰਾਜਾ ਬ੍ਰਹਮਾ ਨੰਦ ਭੂਰੀ ਵਾਲੇ ਟਰੱਸਟ ਨੂੰ 5 ਲੱਖ ਦੀ ਗ੍ਰਾਂਟ ਦਿੱਤੀ

ਢੇਰ, 13 ਅਗਸਤ (ਸ਼ਿਵ ਕੁਮਾਰ ਕਾਲੀਆ)-ਵਿਧਾਨ ਸਭਾ ਸਪੀਕਰ ਰਾਣਾ ਕੇ. ਪੀ. ਸਿੰਘ ਵਲੋਂ ਮਹਾਰਾਜਾ ਬ੍ਰਹਮਾ ਨੰਦ ਭੂਰੀ ਵਾਲੇ ਟਰੱਸਟ ਨੂੰ 5 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ, ਜਿਸ ਦਾ ਚੈੱਕ ਸਾਬਕਾ ਚੇਅਰਮੈਨ ਰਮੇਸ਼ ਚੰਦ ਦਸਗਰਾਈ ਵਲੋਂ ਸੰਤ ਆਤਮਾ ਨੰਦ ਭੂਰੀ ...

ਪੂਰੀ ਖ਼ਬਰ »

ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਦੀ ਮੀਟਿੰਗ

ਸ੍ਰੀ ਅਨੰਦਪੁਰ ਸਾਹਿਬ, 13 ਅਗਸਤ (ਜੇ.ਐਸ.ਨਿੱਕੁੂਵਾਲ, ਕਰਨੈਲ ਸਿੰਘ)-ਗੋਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਬਲਵੀਰ ਸਿੰਘ ਸਹਿਗਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਜਨਰਲ ਸਕੱਤਰ ਮੋਹਨ ਸਿੰਘ ਕੈਂਥ ਨੇ ਏਜੰਡਾ ਪੇਸ਼ ਕੀਤਾ | ਸਭ ...

ਪੂਰੀ ਖ਼ਬਰ »

ਜ਼ਿਲ੍ਹਾ ਨੰਬਰਦਾਰਾਂ ਯੂਨੀਅਨ ਦੀ ਮਹੀਨਾਵਾਰ ਇਕੱਤਰਤਾ ਮੰਗਾਂ ਨਾ ਮੰਨਣ 'ਤੇ ਸਖ਼ਤ ਸੰਘਰਸ਼ ਦੀ ਧਮਕੀ

ਰੂਪਨਗਰ, 13 ਅਗਸਤ (ਸਤਨਾਮ ਸਿੰਘ ਸੱਤੀ)-ਨੰਬਰਦਾਰ ਯੂਨੀਅਨ ਰਜਿ. 643 ਦੀ ਇਕੱਤਰਤਾ ਐਡਵੋਕੇਟ ਪਾਲ ਸਿੰਘ ਕੱਟਲੀ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਮਹਾਰਾਜਾ ਰਣਜੀਤ ਸਿੰਘ ਬਾਗ ਰੂਪਨਗਰ ਵਿਖੇ ਹੋਈ | ਮੀਟਿੰਗ ਵਿਚ ਸਰਬ ਸੰਮਤੀ ਨਾਲ ਮਤੇ ਪਾਸ ਕੀਤੇ ਗਏ ਜਿਨ੍ਹਾਂ ...

ਪੂਰੀ ਖ਼ਬਰ »

ਕੰਧ ਤੋੜ ਕੇ ਅੱਠ ਲੱਖ ਰੁਪਏ ਦਾ ਸੋਨਾ ਤੇ 5 ਹਜ਼ਾਰ ਦੀ ਨਕਦੀ ਚੋਰੀ

ਰੂਪਨਗਰ, 13 ਅਗਸਤ (ਗੁਰਪ੍ਰੀਤ ਸਿੰਘ ਹੁੰਦਲ)-ਸ਼ਹਿਰ ਦੇ ਮੇਨ ਬਾਜ਼ਾਰ 'ਚ ਇੱਕ ਸੁਨਿਆਰੇ ਦੀ ਦੁਕਾਨ 'ਤੇ ਚੋਰਾਂ ਨੇ ਪਿਛਲੀ ਕੰਧ ਤੋੜ ਕੇ ਅੱਠ ਲੱਖ ਰੁਪਏ ਦਾ ਸੋਨਾ ਤੇ 5 ਹਜ਼ਾਰ ਦੀ ਨਕਦੀ ਚੋਰੀ ਕਰ ਲਈ | ਇਸ ਸਬੰਧੀ ਦੁਕਾਨ ਮਾਲਕ ਚਮਨ ਲਾਲ ਵਰਮਾ ਨੇ ਦੱਸਿਆ ਕਿ ਬੀਤੀ ਰਾਤ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX