ਤਾਜਾ ਖ਼ਬਰਾਂ


ਅੱਜ ਮੁਹਾਲੀ ਵਿਚ ਹੋਵੇਗਾ ਭਾਰਤ ਦੱਖਣੀ ਅਫ਼ਰੀਕਾ ਵਿਚਾਲੇ ਟੀ20 ਮੈਚ
. . .  about 1 hour ago
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 18 ਸਤੰਬਰ - ਮੇਜ਼ਬਾਨ ਭਾਰਤ ਤੇ ਦੱਖਣੀ ਅਫ਼ਰੀਕਾ ਵਿਚਕਾਰ ਅੱਜ ਟੀ20 ਮੁਕਾਬਲਾ ਮੁਹਾਲੀ ਦੇ ਪੀ.ਸੀ.ਏ. ਸਟੇਡੀਅਮ ਵਿਚ ਸ਼ਾਮ ਸੱਤ ਵਜੇ ਤੋਂ ਖੇਡਿਆ ਜਾਵੇਗਾ. ਇਹ ਸੀਰੀਜ਼ ਦਾ ਦੂਸਰਾ ਮੁਕਾਬਲਾ ਹੋਵੇਗਾ। ਦੋਵਾਂ ਦੇਸ਼ਾਂ ਵਿਚਕਾਰ ਧਰਮਸ਼ਾਲਾ ਵਿਖੇ...
ਪੈਸੇ ਉਧਾਰ ਨਾ ਦੇਣ 'ਤੇ 12 ਸਾਲਾ ਲੜਕੇ ਨੇ ਟੀਚਰ ਦਾ ਕੀਤਾ ਕਤਲ
. . .  about 1 hour ago
ਮੁੰਬਈ, 18 ਸਤੰਬਰ - ਉਤਰ ਪੂਰਬ ਮੁੰਬਈ ਸਥਿਤ ਗੋਵੰਡੀ ਦੇ ਸ਼ਿਵਜੀਨਗਰ ਵਿਚ ਇਕ ਨਾਬਾਲਗ ਵਿਦਿਆਰਥੀ ਨੇ ਆਪਣੇ ਟਿਊਟਰ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਪੁਲਿਸ ਨੇ ਬੀਤੇ ਕੱਲ੍ਹ ਮੰਗਲਵਾਰ ਨੂੰ ਕਿਹਾ ਕਿ ਘਟਨਾ ਸੋਮਵਾਰ ਰਾਤ ਲਗਭਗ 8 ਵਜੇ ਵਾਪਰੀ...
ਅੱਜ ਦਾ ਵਿਚਾਰ
. . .  about 1 hour ago
ਇੰਗਲਿਸ਼ ਚੈਨਲ ਨੂੰ 4 ਵਾਰ ਪਾਰ ਕਰਨ ਵਾਲੀ ਪਹਿਲੀ ਮਹਿਲਾ ਬਣੀ ਸਾਰਾ ਥਾਮਸ
. . .  1 day ago
ਲੰਡਨ ,17 ਸਤੰਬਰ - ਕੈਂਸਰ ਨੂੰ ਮਾਤ ਦੇਣ ਦੇ ਬਾਅਦ 37 ਸਾਲਾ ਅਮਰੀਕੀ ਮਹਿਲਾ ਸਾਰਾ ਥਾਮਸ ਨੇ ਇਤਿਹਾਸ ਰਚਦਿਆਂ 54 ਘੰਟੇ ਬਿਨਾਂ ਰੁਕੇ ਤੈਰ ਕੇ ਇੰਗਲਿਸ਼ ਚੈਨਲ 4 ਵਾਰ ਪਾਰ ਕੀਤਾ ...
ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਕਾਰ ਦੂਸਰਾ ਟੀ-20 ਮੈਚ ਕੱਲ੍ਹ
. . .  1 day ago
ਮੋਹਾਲੀ, 17 ਸਤੰਬਰ - ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਕਾਰ ਦੂਸਰਾ ਟੀ-20 ਮੈਚ 18 ਸਤੰਬਰ ਨੂੰ ਮੋਹਾਲੀ ਵਿਖੇ ਹੋਵੇਗਾ। ਲੜੀ ਦਾ ਪਹਿਲਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ ।
ਸਾਉਦੀ ਅਰਬ ਦਾ ਤੇਲ ਉਤਪਾਦਨ 2-3 ਹਫ਼ਤਿਆਂ 'ਚ ਹੋ ਜਾਵੇਗਾ ਆਨਲਾਈਨ - ਸੂਤਰ
. . .  1 day ago
ਰਿਆਦ, 17 ਸਤੰਬਰ - ਸੂਤਰਾਂ ਦਾ ਕਹਿਣਾ ਹੈ ਕਿ ਸਾਉਦੀ ਅਰਬ ਦਾ ਤੇਲ ਦਾ ਉਤਪਾਦਨ ਅਗਲੇ 2-3 ਹਫ਼ਤਿਆਂ 'ਚ ਆਨ ਲਾਈਨ ਹੋ...
ਜੰਮੂ-ਕਸ਼ਮੀਰ ਦੇ ਡੀ.ਜੀ.ਪੀ. ਨੇ ਕਿਸ਼ਤਵਾੜ ਦਾ ਕੀਤਾ ਦੌਰਾ
. . .  1 day ago
ਸ੍ਰੀਨਗਰ, 17 ਸਤੰਬਰ- ਜੰਮੂ-ਕਸ਼ਮੀਰ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ ਦਿਲਬਾਗ ਸਿੰਘ ਨੇ ਅੱਜ ਮਾਰਵਾਹ ਅਤੇ ਕਿਸ਼ਤਵਾੜ ਦਾ ਦੌਰਾ...
ਅਦਾਲਤ ਨੇ ਡੀ.ਕੇ. ਸ਼ਿਵ ਕੁਮਾਰ ਨੂੰ 1 ਅਕਤੂਬਰ ਤੱਕ ਨਿਆਇਕ ਹਿਰਾਸਤ 'ਚ ਭੇਜਿਆ
. . .  1 day ago
ਨਵੀਂ ਦਿੱਲੀ, 17 ਸਤੰਬਰ- ਦਿੱਲੀ ਦੀ ਇਕ ਅਦਾਲਤ ਨੇ ਕਾਂਗਰਸੀ ਨੇਤਾ ਡੀ. ਕੇ ਸ਼ਿਵ ਕੁਮਾਰ ਨੂੰ 1 ਅਕਤੂਬਰ ਤੱਕ ਨਿਆਇਕ ਹਿਰਾਸਤ 'ਚ ਭੇਜਣ ਦਾ ਫ਼ੈਸਲਾ...
ਨਾਕੇਬੰਦੀ ਦੌਰਾਨ ਦੋ ਵਿਅਕਤੀ ਇਕ ਕਿੱਲੋ ਹੈਰੋਇਨ ਸਮੇਤ ਕਾਬੂ
. . .  1 day ago
ਲੁਧਿਆਣਾ, 17 ਸਤੰਬਰ- ਐੱਸ.ਟੀ.ਐਫ ਲੁਧਿਆਣਾ ਰੇਂਜ ਨੇ ਇਕ ਕਿੱਲੋ ਹੈਰੋਇਨ ਸਮੇਤ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਬਰਾਮਦ ਕੀਤੀ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ 'ਚ ਕੀਮਤ 5 ਕਰੋੜ ਰੁਪਏ ...
15 ਲਗਜ਼ਰੀ ਗੱਡੀਆਂ ਸਮੇਤ ਚੋਰ ਗਿਰੋਹ ਦੇ 3 ਮੈਂਬਰ ਗ੍ਰਿਫ਼ਤਾਰ
. . .  1 day ago
ਫ਼ਾਜ਼ਿਲਕਾ,17 ਸਤੰਬਰ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਜ਼ਿਲ੍ਹਾ ਪੁਲਿਸ ਨੇ ਇਕ ਲਗਜ਼ਰੀ ਗੱਡੀਆਂ ਦੇ ਅੰਤਰਰਾਜੀ ਚੋਰ ਗਿਰੋਹ ਦਾ ਪਰਦਾਫਾਸ਼ ਕਰਦਿਆਂ ਗਿਰੋਹ ਦੇ ਤਿੰਨ ਮੈਂਬਰਾਂ
ਇਕ ਦਿਨ ਮਕਬੂਜ਼ਾ ਕਸ਼ਮੀਰ 'ਤੇ ਹੋਵੇਗਾ ਭਾਰਤ ਦਾ ਕਬਜ਼ਾ- ਵਿਦੇਸ਼ ਮੰਤਰੀ ਐੱਸ.ਸ਼ੰਕਰ
. . .  1 day ago
ਨਵੀਂ ਦਿੱਲੀ, 17 ਸਤੰਬਰ- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਮਕਬੂਜ਼ਾ ਕਸ਼ਮੀਰ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਮਕਬੂਜ਼ਾ ਕਸ਼ਮੀਰ 'ਤੇ ਇਕ ਦਿਨ ਭਾਰਤ ਦਾ ਕਬਜ਼ਾ ਹੋ...
ਕੋਲਕਾਤਾ ਦੀ ਵਿਸ਼ੇਸ਼ ਅਦਾਲਤ 'ਚ ਪਹੁੰਚੇ ਸਾਬਕਾ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ
. . .  1 day ago
ਨਵੀਂ ਦਿੱਲੀ, 17 ਸਤੰਬਰ- ਕੋਲਕਾਤਾ ਦੇ ਸਾਬਕਾ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ ਕੋਲਕਾਤਾ ਦੀ ਇੱਕ ਵਿਸ਼ੇਸ਼ ਅਦਾਲਤ 'ਚ ਪਹੁੰਚੇ ਹਨ। ਦੱਸ ਦੇਈਏ ਕਿ ਅੱਜ 10 ਵਜੇ ਉਨ੍ਹਾਂ ਨੂੰ ਸੀ.ਬੀ.ਆਈ....
ਪੁਲਿਸ ਨੇ ਛਾਪੇਮਾਰੀ ਕਰਦਿਆਂ ਇੱਕ ਦੁਕਾਨ 'ਚੋਂ ਭਾਰੀ ਮਾਤਰਾ ਬਰਾਮਦ ਕੀਤੇ ਪਟਾਕੇ
. . .  1 day ago
ਜਲੰਧਰ, 17 ਸਤੰਬਰ- ਥਾਣਾ ਡਿਵੀਜ਼ਨ ਨੰ 4 ਦੀ ਪੁਲਿਸ ਨੇ ਸ਼ੇਖ਼ਾ ਬਾਜ਼ਾਰ 'ਚ ਸਥਿਤ ਇੱਕ ਪਤੰਗਾਂ ਵਾਲੀ ਦੁਕਾਨ 'ਤੇ ਛਾਪੇਮਾਰੀ ਕੀਤੀ...
ਤਰਨਤਾਰਨ ਧਮਾਕਾ : 5 ਦਿਨਾਂ ਦੇ ਰਿਮਾਂਡ 'ਤੇ ਭੇਜੇ ਗਏ ਦੋਸ਼ੀ
. . .  1 day ago
ਤਰਨਤਾਰਨ, 17 ਸਤੰਬਰ- ਤਰਨਤਾਰਨ ਬੰਬ ਧਮਾਕੇ ਦੇ 7 ਦੋਸ਼ੀਆਂ ਨੂੰ ਅੱਜ ਪੁਲਿਸ ਨੇ ਅਦਾਲਤ 'ਚ ਪੇਸ਼ ਕੀਤਾ। ਅਦਾਲਤ ਨੇ ਸਾਰੇ ਦੋਸ਼ੀਆਂ ਨੂੰ 5 ਦਿਨ ਦੇ ਰਿਮਾਂਡ 'ਤੇ ਭੇਜ ਦਿੱਤਾ ਹੈ। ਉੱਥੇ ਹੀ ਹੁਣ ਤੱਕ ਦੀ ਜਾਂਚ 'ਚ...
ਅਫ਼ਗ਼ਾਨਿਸਤਾਨ 'ਚ ਹੋਏ ਲੜੀਵਾਰ ਬੰਬ ਧਮਾਕਿਆਂ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 24
. . .  1 day ago
ਕਾਬੁਲ, 17 ਸਤੰਬਰ- ਅਫ਼ਗ਼ਾਨਿਸਤਾਨ 'ਚ ਲੜੀਵਾਰ ਬੰਬ ਧਮਾਕਿਆਂ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 24 ਹੋ ਗਈ...
ਵਿਦੇਸ਼ ਮੰਤਰੀ ਦੇ ਤੌਰ 'ਤੇ ਜੈਸ਼ੰਕਰ ਦੇ 100 ਦਿਨ ਪੂਰੇ, ਕਿਹਾ- ਹੁਣ ਦੁਨੀਆ ਗੰਭੀਰਤਾ ਨਾਲ ਸੁਣਦੀ ਹੈ ਭਾਰਤ ਦੀ ਆਵਾਜ਼
. . .  1 day ago
ਰਾਜੀਵ ਕੁਮਾਰ ਦਾ ਪਤਾ ਲਗਾਉਣ ਦੇ ਲਈ ਸੀ.ਬੀ.ਆਈ ਇੱਕ ਵਿਸ਼ੇਸ਼ ਟੀਮ ਦਾ ਕਰ ਰਹੀ ਹੈ ਗਠਨ
. . .  1 day ago
ਪੰਜਾਬ ਦੀਵਾਲੀ ਬੰਪਰ ਖ਼ੁਸ਼ੀਆਂ ਕਰੇਗਾ ਦੁੱਗਣੀਆਂ, 5 ਕਰੋੜ ਰੁਪਏ ਜਿੱਤਣ ਦਾ ਸੁਨਹਿਰੀ ਮੌਕਾ
. . .  1 day ago
ਪੰਜਾਬ ਦੇ ਸਰਕਾਰੀ ਸਕੂਲਾਂ ਦੇ ਕਰੀਬ 13.21 ਲੱਖ ਵਿਦਿਆਰਥੀਆਂ ਨੇ ਦਿੱਤੀ ਆਮ ਗਿਆਨ ਦੀ ਪ੍ਰੀਖਿਆ
. . .  1 day ago
ਜਨਮ ਦਿਨ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਆਪਣੀ ਮਾਂ ਦੇ ਪੈਰ ਛੂਹ ਕੇ ਲਿਆ ਆਸ਼ੀਰਵਾਦ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 30 ਸਾਉਣ ਸੰਮਤ 551
ਵਿਚਾਰ ਪ੍ਰਵਾਹ: ਯੁੱਧ ਮਨੁੱਖਤਾ ਲਈ ਸਭ ਤੋਂ ਵੱਡੀ ਮਹਾਂਮਾਰੀ ਹੈ। -ਮਾਰਟਿਨ ਲੂਥਰ

ਰੂਪਨਗਰ

ਦਿੱਲੀ 'ਚ ਰਵਿਦਾਸ ਮੰਦਰ ਢਾਹੁਣ ਵਿਰੁੱਧ ਬੰਦ ਦੇ ਸੱਦੇ ਨੂੰ ਭਰਵਾਂ ਸਮਰਥਨ

ਰੂਪਨਗਰ, 13 ਅਗਸਤ (ਸਤਨਾਮ ਸਿੰਘ ਸੱਤੀ)-ਦਿੱਲੀ ਦੇ ਤੁਗਲਕਾਬਾਦ ਵਿਚ ਗੁਰੂ ਰਵਿਦਾਸ ਜੀ ਦੀ ਯਾਦ ਵਿਚ ਉਸਾਰੇ ਗਏ ਪ੍ਰਾਚੀਨ ਮੰਦਰ ਨੂੰ ਕੇਂਦਰ ਸਰਕਾਰ ਅਧੀਨ ਡੀ.ਡੀ.ਏ. ਵਲੋਂ ਢਾਹੁਣ ਵਿਰੁੱਧ ਅੱਜ ਰਵਿਦਾਸੀਆ ਭਾਈਚਾਰੇ ਵਲੋਂ ਦਿੱਤੇ ਬੰਦ ਦੇ ਸੱਦੇ ਨੂੰ ਭਰਵਾਂ ...

ਪੂਰੀ ਖ਼ਬਰ »

ਸਕੂਟਰ ਅੱਗੇ ਆਉਣ ਕਾਰਨ ਸਕੂਲੀ ਬੱਚਿਆਂ ਨੂੰ ਲੈ ਕੇ ਜਾ ਰਹੀ ਬੱਸ ਪਲਟੀ

ਰੂਪਨਗਰ, 13 ਅਗਸਤ (ਗੁਰਪ੍ਰੀਤ ਸਿੰਘ ਹੁੰਦਲ)-ਅੱਜ ਸਵੇਰੇ ਸਕੂਲੀ ਬੱਚਿਆਂ ਨੂੰ ਲੈ ਕੇ ਜਾ ਰਹੇ ਇੱਕ ਬੱਸ ਪਲਟ ਗਈ ਅਤੇ ਵੱਡਾ ਹਾਦਸਾ ਹੋਣੋਂ ਟੱਲ ਗਿਆ, ਜਦਕਿ ਸਾਰੇ ਬੱਚੇ ਸੁਰੱਖਿਅਤ ਹਨ | ਜਾਣਕਾਰੀ ਅਨੁਸਾਰ ਸੇਂਟ ਕਾਰਮਲ ਸਕੂਲ ਕਟਲੀ ਦੀ ਬੱਸ (ਪੀ.ਬੀ.11 ਬੀ-ਐਫ-5644) ...

ਪੂਰੀ ਖ਼ਬਰ »

ਲੜਕੀਆਂ ਲਈ ਆਏ ਸਾਈਕਲ, ਬਣੇ ਬੰਦ ਕਮਰਿਆਂ ਦਾ ਸ਼ਿੰਗਾਰ

ਬੇਲਾ, 13 ਅਗਸਤ (ਮਨਜੀਤ ਸਿੰਘ ਸੈਣੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਲਾ ਵਿਖੇ ਮਾਈ ਭਾਗੋ ਸਕੀਮ ਅਧੀਨ ਸਕੂਲ ਦੀਆਂ +1 ਤੇ +2 ਦੀਆਂ ਲੜਕੀਆਂ ਨੂੰ ਵੰਡਣ ਆਏ ਸਾਈਕਲ ਬੰਦ ਕਮਰਿਆਂ ਦਾ ਸ਼ਿੰਗਾਰ ਬਣੇ ਹੋਏ ਹਨ ਕਿੳਾੁਕਿ ਇਨ੍ਹਾਂ ਸਾਈਕਲਾਂ ਨੂੰ ਤਕਸੀਮ ਕਰਨ ਲਈ ਸਥਾਨਕ ...

ਪੂਰੀ ਖ਼ਬਰ »

ਪੰਜਾਬ ਸਟੂਡੈਂਟਸ ਯੂਨੀਅਨ ਵਲੋਂ ਕਾਲਜ ਪ੍ਰਬੰਧਕਾਂ ਵਿਰੁੱਧ ਧਰਨਾ

ਰੂਪਨਗਰ, 13 ਅਗਸਤ (ਸਤਨਾਮ ਸਿੰਘ ਸੱਤੀ)-ਸਰਕਾਰੀ ਕਾਲਜ ਰੋਪੜ ਵਿਖੇ ਪੀਣ ਵਾਲੇ ਸਾਫ਼ ਪਾਣੀ ਅਤੇ ਹੋਰ ਵਿਦਿਆਰਥੀ ਮੰਗਾਂ ਨੂੰ ਲੈ ਕੇ ਧਰਨਾ | ਅੱਜ ਸਰਕਾਰੀ ਕਾਲਜ ਰੋਪੜ ਵਿਚ ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ ਵਿਚ ਸਮੂਹ ਵਿਦਿਆਰਥੀਆਂ ਵਲੋਂ ਕਾਲਜ ਪ੍ਰਸ਼ਾਸਨ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਤੈਰਾਕੀ ਮੁਕਾਬਲੇ ਹੋਏ

ਰੂਪਨਗਰ, 13 ਅਗਸਤ (ਮਨਜਿੰਦਰ ਸਿੰਘ ਚੱਕਲ)-ਮਿਸ਼ਨ ਤੰਦਰੁਸਤ ਤਹਿਤ ਪੰਜਾਬ ਖੇਡ ਵਿਭਾਗ ਵਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਿਚ ਨਹਿਰੂ ਸਟੇਡੀਅਮ ਰੂਪਨਗਰ ਦੇ ਤੈਰਾਕੀ ਪੂਲ ਵਿਚ ਜ਼ਿਲ੍ਹਾ ਪੱਧਰੀ ਤੈਰਾਕੀ ਮੁਕਾਬਲੇ ਲੜਕੇ ਅਤੇ ਲੜਕੀਆਂ ਅੰਡਰ 14, 18 ਤੇ 25 ਜ਼ਿਲ੍ਹਾ ਖੇਡ ...

ਪੂਰੀ ਖ਼ਬਰ »

ਮੋਰਿੰਡਾ ਪੁਲਿਸ 'ਤੇ ਬਿਨਾ ਜਾਂਚ ਕੀਤੇ ਧੋਖਾਧੜੀ ਦਾ ਮਾਮਲਾ ਦਰਜ ਕਰਨ ਦਾ ਦੋਸ਼

ਮੋਰਿੰਡਾ, 13 ਅਗਸਤ (ਪਿ੍ਤਪਾਲ ਸਿੰਘ)-ਸਿਟੀ ਪੁਲਿਸ ਥਾਣਾ ਮੋਰਿੰਡਾ ਵਲੋਂ 17 ਅਪ੍ਰੈਲ 2019 ਨੂੰ ਧੋਖਾਧੜੀ ਤਹਿਤ ਦਰਜ ਕੀਤੇ ਮੁਕੱਦਮਾ ਨੰਬਰ 36 ਨੂੰ ਪੀੜਤ ਵਿਅਕਤੀ ਪਵਿੱਤਰ ਸਿੰਘ ਨੇ ਝੂਠ ਦਾ ਪੁਲੰਦਾ ਕਰਾਰ ਦਿੱਤਾ ਹੈ | ਇਸ ਸਬੰਧੀ ਪਵਿੱਤਰ ਸਿੰਘ ਪੁੱਤਰ ਤਾਰਾ ਸਿੰਘ ...

ਪੂਰੀ ਖ਼ਬਰ »

120 ਬੋਤਲਾਂ ਵਿਸਕੀ ਦੀਆਂ ਬਰਾਮਦ ਕਰ ਕੇ ਇੱਕ ਿਖ਼ਲਾਫ਼ ਮਾਮਲਾ ਦਰਜ

ਸ੍ਰੀ ਚਮਕੌਰ ਸਾਹਿਬ, 13 ਅਗਸਤ (ਜਗਮੋਹਣ ਸਿੰਘ ਨਾਰੰਗ)-ਸਥਾਨਕ ਪੁਲਿਸ ਨੇ ਸਕਾਰਪਿਓ ਗੱਡੀ ਵਿਚੋਂ ਲਈ ਤਲਾਸ਼ੀ ਦੌਰਾਨ 120 ਬੋਤਲਾਂ ਵਿਸਕੀ ਚੰਡੀਗੜ੍ਹ ਵਿੱਕਰੀ ਵਾਲੀ ਕਾਬੂ ਕਰਕੇ ਇੱਕ ਵਿਅਕਤੀ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਥਾਣਾ ਮੁਖੀ ਇੰਸਪੈਕਟਰ ਗੁਰਸੇਵਕ ...

ਪੂਰੀ ਖ਼ਬਰ »

ਰੈਵੇਨਿਉ ਯੂਨੀਅਨ ਰੂਪਨਗਰ ਦੀ ਚੋਣ ਸੁਰਿੰਦਰ ਸਿੰਘ ਪ੍ਰਧਾਨ ਬਣੇ

ਰੂਪਨਗਰ, 13 ਅਗਸਤ (ਸਤਨਾਮ ਸਿੰਘ ਸੱਤੀ)-ਰੈਵੀਨਿਊ ਸਟਾਫ਼ ਰੋਪੜ ਹੈੱਡ ਵਰਕਸ ਡਵੀਜ਼ਨ ਰੋਪੜ ਦੀ ਮੀਟਿੰਗ ਰੈਸਟ ਹਾਊਸ ਰੋਪੜ ਵਿਖੇ ਹੋਈ | ਜਿਸ ਵਿਚ ਪੁਰਾਣੀ ਯੂਨੀਅਨ ਭੰਗ ਕਰਕੇ ਸਰਬਸੰਮਤੀ ਨਾਲ ਨਵੀਂ ਯੂਨੀਅਨ ਦੀ ਚੋਣ ਕੀਤੀ ਗਈ | ਨਵੀਂ ਚੋਣ ਅਨੁਸਾਰ ਸਰਬਜੀਤ ਸਿੰਘ ਨੂੰ ...

ਪੂਰੀ ਖ਼ਬਰ »

ਇੰਟਰਲਾਕ ਟਾਈਲਾਂ ਲਗਾਉਣ ਦੌਰਾਨ ਬੰਦ ਕੀਤੀ ਨਾਲੀ ਖੋਲ੍ਹਣ ਦੀ ਮੰਗ

ਕੀਰਤਪੁਰ ਸਾਹਿਬ, 13 ਅਗਸਤ (ਬੀਰਅੰਮਿ੍ਤਪਾਲ ਸਿੰਘ ਸੰਨੀ)-ਮੁੱਖ ਬਾਜ਼ਾਰ ਦਰਮਿਆਨ ਗੁਰਦੁਆਰਾ ਸ੍ਰੀ ਸੀਸ ਮਹਿਲ ਸਾਹਿਬ ਨੂੰ ਜਾਣ ਵਾਲੀ ਸੜਕ 'ਤੇ ਇੰਟਰਲਾਕ ਟਾਈਲਾਂ ਲਗਾਉਣ ਦਾ ਕੰਮ ਚੱਲ ਰਿਹਾ ਹੈ | ਇਸ ਦੌਰਾਨ ਉਕਤ ਠੇਕੇਦਾਰ ਵਲੋਂ ਸੜਕ ਵਿਚਕਾਰ ਬਣੀ ਇਕ ਨਾਲੀ ਨੂੰ ...

ਪੂਰੀ ਖ਼ਬਰ »

ਅਬਿਆਣਾ ਸਕੂਲ ਵਿਖੇ ਅਧਿਆਪਕਾਂ ਵਲੋਂ ਬੱਚਿਆਂ ਦੇ ਮਨੋਰੰਜਨ ਲਈ ਝੂਲੇ ਲਗਾਏ

ਨੂਰਪੁਰ ਬੇਦੀ, 13 ਅਗਸਤ (ਵਿੰਦਰਪਾਲ ਝਾਂਡੀਆਂ, ਹਰਦੀਪ ਢੀਂਡਸਾ)-ਸਰਕਾਰੀ ਹਾਈ ਸਕੂਲ ਅਬਿਆਣਾ ਕਲਾਂ ਦੇ ਬੇਹੱਦ ਮਿਹਨਤੀ ਮੁੱਖ ਅਧਿਆਪਕ ਪਰਦੀਪ ਕੁਮਾਰ ਵਲੋਂ ਸਕੂਲ ਦੀ ਵਧੀਆ ਦਿੱਖ ਤੇ ਆਧੁਨਿਕ ਬਣਾਉਣ ਲਈ ਪਿਛਲੇ ਸਮੇਂ ਤੋਂ ਨਿਰੰਤਰ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ...

ਪੂਰੀ ਖ਼ਬਰ »

ਕੌਮਾਂਤਰੀ ਦੰਗਲ ਸਬੰਧੀ ਭਰਤਗੜ੍ਹ 'ਚ ਪੋਸਟਰ ਜਾਰੀ

ਭਰਤਗੜ੍ਹ, 13 ਅਗਸਤ (ਜਸਬੀਰ ਸਿੰਘ ਬਾਵਾ)-ਸਥਾਨਕ ਹੰਸਾਲੀਸਰ ਨਿਰਮਲ ਆਸ਼ਰਮ ਵਿਚ ਅੱਜ ਬਾਬਾ ਪਰਮਜੀਤ ਸਿੰਘ ਹੰਸਾਲੀ ਵਲੋਂ ਪ੍ਰਬੰਧਕਾਂ ਤੇ ਮੁਹਤਬਰਾਂ ਦੀ ਮੌਜੂਦਗੀ ਵਿਚ ਭਰਤਗੜ੍ਹ 'ਚ ਹੋਣ ਵਾਲੇ ਤਿੰਨ-ਦਿਨਾ ਕੌਮਾਂਤਰੀ ਦੰਗਲ ਸਬੰਧੀ ਪੋਸਟਰ ਜਾਰੀ ਕਰ ਦਿੱਤਾ ਗਿਆ | ...

ਪੂਰੀ ਖ਼ਬਰ »

ਲੁਠੇੜੀ ਵਿਖੇ ਮੈਡੀਕਲ ਸਟੋਰ ਦੀ ਡਰੱਗ ਇੰਸਪੈਕਟਰ ਤੇ ਪੁਲਿਸ ਨੇ ਕੀਤੀ ਜਾਂਚ

ਸ੍ਰੀ ਚਮਕੌਰ ਸਾਹਿਬ, 13 ਅਗਸਤ (ਜਗਮੋਹਣ ਸਿੰਘ ਨਾਰੰਗ)-ਨੇੜਲੇ ਕਸਬਾ ਲੁਠੇੜੀ ਦੇ ਇੱਕ ਮੈਡੀਕਲ ਸਟੋਰ ਤੇ ਡਰੱਗ ਇੰਸਪੈਕਟਰ ਤੇ ਪੁਲਿਸ ਵਲੋਂ ਅਚਨਚੇਤ ਚੈਕਿੰਗ ਕੀਤੀ ਗਈ, ਕੋਈ ਵੀ ਇਤਰਾਜ਼ਯੋਗ ਦਵਾਈ ਨਹੀਂ ਮਿਲੀ ਪਰ ਰਿਕਾਰਡ ਵਿਚ ਪਾਈਆਂ ਊਣਤਾਈਆਂ ਤੇ ਫਾਰਮਾਸਿਸਟ ਦੇ ...

ਪੂਰੀ ਖ਼ਬਰ »

ਵਧੀਕ ਡਿਪਟੀ ਕਮਿਸ਼ਨਰ (ਜ) ਜਗਵਿੰਦਰਜੀਤ ਸਿੰਘ ਗਰੇਵਾਲ ਨੇ ਕਾਹਨਪੁਰ ਖੂਹੀ ਸਕੂਲ ਦਾ ਕੀਤਾ ਦੌਰਾ

ਕਾਹਨਪੁਰ ਖੁਹੀ, 13 ਅਗਸਤ (ਗੁਰਬੀਰ ਸਿੰਘ ਵਾਲੀਆ)-ਪੰਜਾਬ ਸਰਕਾਰ ਵਲੋਂ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਦੇ ਮੰਤਵ ਨਾਲ ਬਣਾਏ ਜਾ ਰਹੇ ਸਮਾਰਟ ਸਕੂਲਾਂ ਨੂੰ 15 ਅਗਸਤ ਨੂੰ ਪੰਜਾਬ ਰਾਜ ਦੇ ਲੋਕਾਂ/ਵਿਦਿਆਰਥੀਆਂ ਨੂੰ ਲੋਕ ਅਰਪਣ ਕੀਤਾ ਜਾਣਾ ਹੈ¢ 15 ਅਗਸਤ ਨੂੰ ...

ਪੂਰੀ ਖ਼ਬਰ »

ਸ੍ਰੀ ਚਮਕੌਰ ਸਾਹਿਬ ਵਿਖੇ ਆਜ਼ਾਦੀ ਦਿਵਸ ਸਬੰਧੀ ਫ਼ੁਲ ਡਰੈੱਸ ਰਿਹਰਸਲ ਕਰਵਾਈ

ਸ੍ਰੀ ਚਮਕੌਰ ਸਾਹਿਬ, 13 ਅਗਸਤ (ਜਗਮੋਹਣ ਸਿੰਘ ਨਾਰੰਗ)-ਸਥਾਨਕ ਅਨਾਜ ਮੰਡੀ ਵਿਚ 15 ਅਗਸਤ ਨੰ ਕਰਵਾਏ ਜਾ ਰਹੇ ਆਜ਼ਾਦੀ ਦਿਵਸ ਸਬੰਧੀ ਸਮਾਰੋਹ ਲਈ ਅੱਜ ਫ਼ੁਲ ਡਰੈੱਸ ਰਿਹਰਸਲ ਕਰਵਾਈ ਗਈ | ਇਸ ਮੌਕੇ ਮੁੱਖ ਮਹਿਮਾਨ ਵਜੋਂ ਸਥਾਨਕ ਤਹਿਸੀਲਦਾਰ ਸੁਸ਼ੀਲ ਕੁਮਾਰ ਸ਼ਰਮਾ ਤੇ ...

ਪੂਰੀ ਖ਼ਬਰ »

ਪੀ.ਐਸ.ਈ.ਬੀ. ਇੰਪਲਾਈਜ਼ ਫੈੱਡਰੇਸ਼ਨ ਦੀ ਹੋਈ ਮੀਟਿੰਗ

ਸ੍ਰੀ ਅਨੰਦਪੁਰ ਸਾਹਿਬ, 13 ਅਗਸਤ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਮੰਡਲ ਸ੍ਰੀ ਅਨੰਦਪੁਰ ਸਾਹਿਬ ਦੀ ਮਹੀਨਾਵਾਰ ਮੀਟਿੰਗ ਕੀਤੀ ਗਈ | ਮੀਟਿੰਮ ਦੀ ਪ੍ਰਧਾਨਗੀ ਡਵੀਜ਼ਨ ਪ੍ਰਧਾਨ ਦੇਸ ਰਾਜ ਘਈ ਦੀ ਪ੍ਰਧਾਨਗੀ ਹੇਠ ਹੋਈ ਜਿਸ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਇਕੱਤਰਤਾ

ਰੂਪਨਗਰ, 13 ਅਗਸਤ (ਸਤਨਾਮ ਸਿੰਘ ਸੱਤੀ)-ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਜ਼ਿਲ੍ਹਾ ਰੂਪਨਗਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਮੁੰਡੀਆ ਦੀ ਪ੍ਰਧਾਨਗੀ ਹੇਠ ਗੁ: ਸ੍ਰੀ ਭੱਠਾ ਸਾਹਿਬ ਵਿਖੇ ਹੋਈ ਜਿਸ ਵਿਚ ਕਿਸਾਨਾਂ ਨੂੰ ਦਰਪੇਸ਼ ਮੁਸ਼ਕਲਾਂ 'ਤੇ ਵਿਚਾਰਾਂ ...

ਪੂਰੀ ਖ਼ਬਰ »

ਭਰਤਗੜ੍ਹ ਨਵੇਂ ਐਸ.ਐਮ.ਓ. ਵਜੋਂ ਡਾ. ਰਜਿੰਦਰ ਕੁਮਾਰ ਨੇ ਸੰਭਾਲਿਆ ਅਹੁਦਾ

ਭਰਤਗੜ੍ਹ, 13 ਅਗਸਤ (ਜਸਬੀਰ ਸਿੰਘ ਬਾਵਾ)-ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ਅਨੁਸਾਰ ਡਾ. ਰਜਿੰਦਰ ਕੁਮਾਰ ਨੇ ਭਰਤਗੜ੍ਹ ਸਥਿਤ ਕਮਿਊਨਿਟੀ ਸਿਹਤ ਕੇਂਦਰ ਦੇ ਨਵੇਂ ਸੀਨੀਅਰ ਮੈਡੀਕਲ ਅਫ਼ਸਰ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ, ਇਸ ...

ਪੂਰੀ ਖ਼ਬਰ »

ਸਰਕਾਰੀ ਕਾਲਜ ਰੋਪੜ ਵਿਖੇ ਨਾਨਕ ਬਗੀਚੀ ਦੇ ਤਹਿਤ ਬੂਟੇ ਲਾਏ

ਰੂਪਨਗਰ, 13 ਅਗਸਤ (ਸਟਾਫ਼ ਰਿਪੋਰਟਰ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਾਨਕ ਬਗੀਚੀ ਦੇ ਤਹਿਤ ਪਿ੍ੰਸੀਪਲ ਡਾ. ਸੰਤ ਸੁਰਿੰਦਰਪਾਲ ਸਿੰਘ ਦੀ ਸਰਪ੍ਰਸਤੀ ਹੇਠ ਕੌਮੀ ਸੇਵਾ ਯੋਜਨਾ ਅਤੇ ਜੋਗਰਫ਼ੀ ਵਿਭਾਗ ਵਲੋਂ ਵਣ ਮਹਾਂਉਤਸਵ ...

ਪੂਰੀ ਖ਼ਬਰ »

ਕੰਧ ਤੋੜ ਕੇ ਅੱਠ ਲੱਖ ਰੁਪਏ ਦਾ ਸੋਨਾ ਤੇ 5 ਹਜ਼ਾਰ ਦੀ ਨਕਦੀ ਚੋਰੀ

ਰੂਪਨਗਰ, 13 ਅਗਸਤ (ਗੁਰਪ੍ਰੀਤ ਸਿੰਘ ਹੁੰਦਲ)-ਸ਼ਹਿਰ ਦੇ ਮੇਨ ਬਾਜ਼ਾਰ 'ਚ ਇੱਕ ਸੁਨਿਆਰੇ ਦੀ ਦੁਕਾਨ 'ਤੇ ਚੋਰਾਂ ਨੇ ਪਿਛਲੀ ਕੰਧ ਤੋੜ ਕੇ ਅੱਠ ਲੱਖ ਰੁਪਏ ਦਾ ਸੋਨਾ ਤੇ 5 ਹਜ਼ਾਰ ਦੀ ਨਕਦੀ ਚੋਰੀ ਕਰ ਲਈ | ਇਸ ਸਬੰਧੀ ਦੁਕਾਨ ਮਾਲਕ ਚਮਨ ਲਾਲ ਵਰਮਾ ਨੇ ਦੱਸਿਆ ਕਿ ਬੀਤੀ ਰਾਤ ...

ਪੂਰੀ ਖ਼ਬਰ »

ਜ਼ਿਲ੍ਹਾ ਨੰਬਰਦਾਰਾਂ ਯੂਨੀਅਨ ਦੀ ਮਹੀਨਾਵਾਰ ਇਕੱਤਰਤਾ ਮੰਗਾਂ ਨਾ ਮੰਨਣ 'ਤੇ ਸਖ਼ਤ ਸੰਘਰਸ਼ ਦੀ ਧਮਕੀ

ਰੂਪਨਗਰ, 13 ਅਗਸਤ (ਸਤਨਾਮ ਸਿੰਘ ਸੱਤੀ)-ਨੰਬਰਦਾਰ ਯੂਨੀਅਨ ਰਜਿ. 643 ਦੀ ਇਕੱਤਰਤਾ ਐਡਵੋਕੇਟ ਪਾਲ ਸਿੰਘ ਕੱਟਲੀ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਮਹਾਰਾਜਾ ਰਣਜੀਤ ਸਿੰਘ ਬਾਗ ਰੂਪਨਗਰ ਵਿਖੇ ਹੋਈ | ਮੀਟਿੰਗ ਵਿਚ ਸਰਬ ਸੰਮਤੀ ਨਾਲ ਮਤੇ ਪਾਸ ਕੀਤੇ ਗਏ ਜਿਨ੍ਹਾਂ ...

ਪੂਰੀ ਖ਼ਬਰ »

ਵਿਧਾਨ ਸਭਾ ਸਪੀਕਰ ਵਲੋਂ ਮਹਾਰਾਜਾ ਬ੍ਰਹਮਾ ਨੰਦ ਭੂਰੀ ਵਾਲੇ ਟਰੱਸਟ ਨੂੰ 5 ਲੱਖ ਦੀ ਗ੍ਰਾਂਟ ਦਿੱਤੀ

ਢੇਰ, 13 ਅਗਸਤ (ਸ਼ਿਵ ਕੁਮਾਰ ਕਾਲੀਆ)-ਵਿਧਾਨ ਸਭਾ ਸਪੀਕਰ ਰਾਣਾ ਕੇ. ਪੀ. ਸਿੰਘ ਵਲੋਂ ਮਹਾਰਾਜਾ ਬ੍ਰਹਮਾ ਨੰਦ ਭੂਰੀ ਵਾਲੇ ਟਰੱਸਟ ਨੂੰ 5 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ, ਜਿਸ ਦਾ ਚੈੱਕ ਸਾਬਕਾ ਚੇਅਰਮੈਨ ਰਮੇਸ਼ ਚੰਦ ਦਸਗਰਾਈ ਵਲੋਂ ਸੰਤ ਆਤਮਾ ਨੰਦ ਭੂਰੀ ...

ਪੂਰੀ ਖ਼ਬਰ »

ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਦੀ ਮੀਟਿੰਗ

ਸ੍ਰੀ ਅਨੰਦਪੁਰ ਸਾਹਿਬ, 13 ਅਗਸਤ (ਜੇ.ਐਸ.ਨਿੱਕੁੂਵਾਲ, ਕਰਨੈਲ ਸਿੰਘ)-ਗੋਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਬਲਵੀਰ ਸਿੰਘ ਸਹਿਗਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਜਨਰਲ ਸਕੱਤਰ ਮੋਹਨ ਸਿੰਘ ਕੈਂਥ ਨੇ ਏਜੰਡਾ ਪੇਸ਼ ਕੀਤਾ | ਸਭ ...

ਪੂਰੀ ਖ਼ਬਰ »

ਅਕਾਲੀ ਦਲ ਜ਼ਿਲ੍ਹਾ ਰੂਪਨਗਰ ਦੇ ਆਗੂਆਂ ਅਤੇ ਵਰਕਰਾਂ ਦੀ ਹੋ ਰਹੀ ਇਕੱਤਰਤਾ ਸਬੰਧੀ ਮੀਟਿੰਗ

ਘਨੌਲੀ, 13 ਅਗਸਤ (ਜਸਵੀਰ ਸਿੰਘ ਸੈਣੀ)-ਅਕਾਲੀ ਦਲ ਜ਼ਿਲ੍ਹਾ ਰੂਪਨਗਰ ਦੇ ਸਾਰੇ ਆਗੂਆਂ ਅਤੇ ਵਰਕਰਾਂ ਦੀ ਅਹਿਮ ਮੀਟਿੰਗ 16 ਅਗਸਤ ਨੂੰ ਸਵੇਰੇ 10.30 ਵਜੇ ਇਤਿਹਾਸਕ ਗੁਰਦੁਆਰਾ ਭੱਠਾ ਸਾਹਿਬ ਵਿਖੇ ਹੋ ਰਹੀ ਹੈ | ਇਸ ਸਬੰਧੀ ਘਨੌਲੀ ਵਿਖੇ ਹੋਈ ਅਕਾਲੀ ਆਗੂਆਂ ਦੀ ਮੀਟਿੰਗ ...

ਪੂਰੀ ਖ਼ਬਰ »

ਆਸ਼ਾ ਫੈਸੀਲੀਟੇਟਰ ਵਰਕਰ ਯੂਨੀਅਨ ਵਲੋਂ ਸਿਵਲ ਸਰਜਨ ਦਫ਼ਤਰ ਮੂਹਰੇ ਰੈਲੀ

ਰੂਪਨਗਰ, 13 ਅਗਸਤ (ਸਤਨਾਮ ਸਿੰਘ ਸੱਤੀ)-ਆਸ਼ਾ ਫੈਸੀਲੀਟੇਟਰ ਵਰਕਰ ਯੂਨੀਅਨ ਪੰਜਾਬ ਸੀਟੂ ਵਲੋਂ ਆਪਣੀਆਂ ਭਖਵੀਂਆਂ ਹੱਕੀ ਅਤੇ ਜਾਇਜ਼ ਮੰਗਾਂ ਦਾ ਮੰਗ ਪੱਤਰ ਸਿਵਲ ਸਰਜਨ ਰੂਪਨਗਰ ਨੂੰ ਰੋਹ ਭਰਪੂਰ ਰੈਲੀ ਕਰਕੇ ਦਿੱਤਾ ਗਿਆ | ਇਸ ਰੈਲੀ ਅਤੇ ਮੁਜ਼ਾਹਰੇ ਦੀ ਪ੍ਰਧਾਨਗੀ ...

ਪੂਰੀ ਖ਼ਬਰ »

ਨਹਿਰੂ ਸਟੇਡੀਅਮ ਵਿਖੇ ਕਰਵਾਈ ਗਈ ਫੁੱਲ ਡਰੈੱਸ ਰਿਹਰਸਲ

ਰੂਪਨਗਰ, 13 ਅਗਸਤ (ਮਨਜਿੰਦਰ ਸਿੰਘ ਚੱਕਲ)-ਡਾ: ਸੁਮੀਤ ਜਾਰੰਗਲ ਡਿਪਟੀ ਕਮਿਸ਼ਨਰ ਰੂਪਨਗਰ ਨੇ ਅੱਜ ਇੱਥੇ ਨਹਿਰੂ ਸਟੇਡੀਅਮ ਵਿਖੇ 15 ਅਗਸਤ ਸਬੰਧੀ ਕਰਵਾਈ ਗਈ ਫੁੱਲ ਡਰੈੱਸ ਰਿਹਰਸਲ ਦੌਰਾਨ ਪਰੇਡ ਤੋਂ ਸਲਾਮੀ ਲਈ¢ ਸਮੁੱਚੀ ਪਰੇਡ ਦੀ ਅਗਵਾਈ ਗੁਰਵਿੰਦਰ ਸਿੰਘ ਡੀ. ਐਸ. ...

ਪੂਰੀ ਖ਼ਬਰ »

ਬੱਸ ਡਰਾਈਵਰ ਨੇ ਲੜਕੀ ਦਾ ਡਿੱਗਿਆ ਮੋਬਾਈਲ ਮੋੜ ਕੇ ਇਮਾਨਦਾਰੀ ਦਾ ਸਬੂਤ ਦਿੱਤਾ

ਮੋਰਿੰਡਾ, 13 ਅਗਸਤ (ਪਿ੍ਤਪਾਲ ਸਿੰਘ)-ਆਰੀਆ ਮਾਡਲ ਸਕੂਲ ਦੇ ਬੱਸ ਡਰਾਈਵਰ ਵਲੋਂ ਇਕ ਲੜਕੀ ਦਾ ਗੁੰਮ ਹੋਇਆ ਕੀਮਤੀ ਮੋਬਾਈਲ ਵਾਪਸ ਮੋੜ ਕੇ ਇਮਾਨਦਾਰੀ ਜਿੰਦਾ ਰਹਿਣ ਦਾ ਸਬੂਤ ਦਿੱਤਾ ਹੈ | ਇਸ ਸਬੰਧੀ ਪਿੰਡ ਅਰਨੋਲੀ ਨਿਵਾਸੀ ਸਰਨਪ੍ਰੀਤ ਕੌਰ ਪੁੱਤਰੀ ਅਵਤਾਰ ਸਿੰਘ ਨੇ ...

ਪੂਰੀ ਖ਼ਬਰ »

ਕਿਡਜ਼ੀ ਸਕੂਲ ਰੂਪਨਗਰ 'ਚ ਮਨਾਇਆ ਤੀਜ ਦਾ ਤਿਉਹਾਰ

ਰੂਪਨਗਰ, 13 ਅਗਸਤ (ਸਤਨਾਮ ਸਿੰਘ ਸੱਤੀ, ਮਨਜਿੰਦਰ ਸਿੰਘ ਚੱਕਲ)-ਬੇਲਾ ਚੌਾਕ ਨੇੜੇ ਸਥਿਤ ਕਿਡਜ਼ੀ ਸਕੂਲ ਵਿਖੇ ਤੀਜ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ | ਸਕੂਲ ਦੇ ਡੇ-ਕੇਅਰ ਦੇ ਬੱਚਿਆਂ ਤੋਂ ਲੈ ਕੇ ਪ੍ਰਾਇਮਰੀ ਵਿੰਗ ਤੱਕ ਦੇ ਬੱਚਿਆਂ ਵਿਚ ਤੀਜ ਪ੍ਰਤੀ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ | ਬੱਚਿਆ ਵਲੋਂ ਰੰਗਾ-ਰੰਗ ਪ੍ਰੋਗਰਾਮ ਪੇਸ਼ ਕਰਕੇ ਹੋਰ ਵੀ ਰੰਗ ਬੰਨ੍ਹ ਦਿੱਤਾ | ਪਿ੍ੰਸੀਪਲ ਮੈਡਮ ਪਵਨੀਤ ਕੌਰ ਨੇ ਸਭਨਾਂ ਅਧਿਆਪਕਾਂ ਤੇ ਬੱਚਿਆ ਨੂੰ ਤੀਜ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ | ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੰੁਚੇ ਸਕੂਲ ਦੇ ਚੇਅਰਮੈਨ ਜੇ. ਕੇ. ਜਗੀ ਨੇ ਵੀ ਸਾਰਿਆਂ ਨੂੰ ਤੀਜ ਦੀਆਂ ਵਧਾਈਆਂ ਦਿੱਤੀਆਂ | ਇਸ ਮੌਕੇ ਸਕੂਲ ਵਿਚ ਮਹਿੰਦੀ ਲਗਾਉਣ ਦੀ ਪ੍ਰਤੀਯੋਗਤਾ ਕਰਵਾਈ ਗਈ ਤੇ ਹਾਊਸ ਮੁਕਾਬਲਿਆਂ ਵਿਚ ਜੇਤੂ ਰਹੇ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ |


ਖ਼ਬਰ ਸ਼ੇਅਰ ਕਰੋ





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX