ਤਾਜਾ ਖ਼ਬਰਾਂ


ਮਮਦੋਟ ਨਾਲ ਸਬੰਧਿਤ 3 ਗਰਭਵਤੀ ਔਰਤਾਂ ਦੀ ਰਿਪੋਰਟ ਆਈ ਪਾਜ਼ੀਟਿਵ
. . .  5 minutes ago
ਮਮਦੋਟ, 15 ਜੁਲਾਈ (ਸੁਖਦੇਵ ਸਿੰਘ ਸੰਗਮ) :- ਜ਼ਿਲ੍ਹਾ ਫ਼ਿਰੋਜ਼ਪੁਰ ਵਿਚ ਅੱਜ ਕੋਰੋਨਾ ਦੇ ਆਏ 19 ਨਵੇਂ ਪਾਜ਼ੀਟਿਵ ਕੇਸਾਂ ਵਿਚ ਤਿੰਨ ਕੇਸ ਕਸਬਾ ਮਮਦੋਟ ਨਾਲ ਸਬੰਧਿਤ ਹਨ।ਸਿਵਲ ਹਸਪਤਾਲ ਮਮਦੋਟ ਤੋਂ ਮਿਲੀ ਜਾਣਕਾਰੀ ਅਨੁਸਾਰ ਮਮਦੋਟ ਦੇ ਪਿੰਡ ਜਾਂਮਾ ਰਖਈਆਂ, ਗੱਟੀ ਮਸਤਾ ਨੰਬਰ - 2 ਅਤੇ ਪਿੰਡ ਜੰਗ ਤੋਂ ਇੱਕ-ਇੱਕ...
ਪ੍ਰਤਾਪ ਵਰਲਡ ਸਕੂਲ ਦੀ ਵਿਦਿਆਰਥਣ ਉਤਕ੍ਰਿਤੀ ਨੇ ਜ਼ਿਲ੍ਹੇ ਚ ਕੀਤਾ ਪਹਿਲਾ ਸਥਾਨ ਹਾਸਲ
. . .  8 minutes ago
ਪਠਾਨਕੋਟ, 15 ਜੁਲਾਈ (ਸੰਧੂ) - ਪਠਾਨਕੋਟ ਦੇ ਪ੍ਰਤਾਪ ਵਰਲਡ ਸਕੂਲ ਦੀ ਵਿਦਿਆਰਥਣ ਅਤੇ ਰਾਮ ਸ਼ਰਨਮ ਕਾਲੋਨੀ ਨਿਵਾਸੀ ਉਤਕ੍ਰਿਤੀ ਸਪੁੱਤਰੀ ਸੰਜੀਵ ਮਹਾਜਨ ਨੇ ਸੀ.ਬੀ.ਐੱਸ.ਈ ਦਸਵੀਂ ਜਮਾਤ ਦੀ ਬੋਰਡ ਪ੍ਰੀਖਿਆ ਦੇ ਵਿਚ 98.20 ਫ਼ੀਸਦੀ ਨੰਬਰ ਲੈ ਕੇ ਜ਼ਿਲ੍ਹੇ ਭਰ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਮੌਕੇ ਉਤਕ੍ਰਿਤੀ ਨੇ ਗੱਲਬਾਤ...
ਕੋਰੋਨਾ ਕਾਰਨ ਲੁਧਿਆਣਾ 'ਚ 7 ਮਰੀਜ਼ਾਂ ਦੀ ਮੌਤ, 73 ਨਵੇਂ ਮਾਮਲੇ ਆਏ ਸਾਹਮਣੇ
. . .  29 minutes ago
ਲੁਧਿਆਣਾ, 15 ਜੁਲਾਈ (ਸਿਹਤ ਪ੍ਰਤੀਨਿਧੀ)- ਜ਼ਿਲ੍ਹਾ ਸਿਹਤ ਪ੍ਰਸ਼ਾਸਨ ਵਲੋਂ ਅੱਜ ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ 'ਚੋਂ 7 ਮਰੀਜ਼ਾਂ ਦੀ ਮੌਤ ਹੋਣ ਬਾਰੇ ਪੁਸ਼ਟੀ ਕੀਤੀ ਗਈ ਹੈ। ਜ਼ਿਲ੍ਹਾ ਸਿਹਤ ਪ੍ਰਸ਼ਾਸਨ ਤੋਂ ਮਿਲੀ ਜਾਣਕਾਰੀ...
ਸ਼ਾਹਕੋਟ ਇਲਾਕੇ 'ਚ 3 ਹੋਰ ਕੋਰੋਨਾ ਵਾਇਰਸ ਮਰੀਜ਼ਾਂ ਦੀ ਪੁਸ਼ਟੀ
. . .  31 minutes ago
ਸ਼ਾਹਕੋਟ⁄ਮਲਸੀਆਂ, 15 ਜੁਲਾਈ (ਆਜ਼ਾਦ ਸਚਦੇਵਾ⁄ਸੁਖਦੀਪ ਸਿੰਘ) - ਜਲੰਧਰ ਵਿਖੇ ਅੱਜ ਆਏ 54 ਕੋਰੋਨਾ ਪਾਜ਼ੀਟਿਵ ਮਰੀਜ਼ਾਂ 'ਚ ਸ਼ਾਹਕੋਟ ਇਲਾਕੇ ਨਾਲ ਸਬੰਧਿਤ ੩ ਵਿਅਕਤੀਆਂ ਦੀ ਪਹਿਚਾਣ ਹੋਈ ਹੈ। ਇਨ੍ਹਾਂ 'ਚ ਖ਼ਾਨਪੁਰ ਰਾਜਪੂਤਾਂ ਤੋਂ ਜਸਪ੍ਰੀਤ ਕੌਰ, ਮੀਏਂਵਾਲ ਅਰਾਈਆਂ ਤੋਂ ਦਿਲਬਾਗ ਸਿੰਘ ਅਤੇ ਮਹਿਤਪੁਰ ਥਾਣੇ ਦੇ ਮੁਲਾਜ਼ਮ ਜਗਦੀਪ ਸਿੰਘ...
ਆੜ੍ਹਤੀਆਂ ਨੇ ਐੱਸ. ਡੀ. ਐੱਮ ਰਾਹੀਂ ਪ੍ਰਧਾਨ ਮੰਤਰੀ ਦੇ ਨਾਮ ਦਿੱਤਾ ਮੰਗ ਪੱਤਰ
. . .  36 minutes ago
ਬਾਘਾਪੁਰਾਣਾ, 15 ਜੁਲਾਈ (ਬਲਰਾਜ ਸਿੰਗਲਾ)- ਬਾਘਾਪੁਰਾਣਾ ਦੇ ਆੜ੍ਹਤੀਆਂ ਵਲੋਂ ਐਸੋਸੀਏਸ਼ਨਾਂ ਦੇ ਪ੍ਰਧਾਨ ਅਮਰਜੀਤ ਸਿੰਘ ਬਰਾੜ ਰਾਜੇਆਣਾ, ਬਲਤੇਜ ਸਿੰਘ ਲੰਗੇਆਣਾ ਅਤੇ ਹੋਰਨਾਂ ਅਹੁਦੇਦਾਰਾਂ ਦੀ ਅਗਵਾਈ...
ਬੰਗਾਲ ਤੋਂ ਮਹਿਲ ਕਲਾਂ (ਬਰਨਾਲਾ) ਆਏ ਪ੍ਰਵਾਸੀ ਮਜ਼ਦੂਰ ਨੂੰ ਹੋਇਆ ਕੋਰੋਨਾ
. . .  36 minutes ago
ਮਹਿਲ ਕਲਾਂ, 15 ਜੁਲਾਈ (ਅਵਤਾਰ ਸਿੰਘ ਅਣਖੀ) - ਸਥਾਨਕ ਕਸਬੇ ਅੰਦਰ ਖਿਆਲੀ ਲਿੰਕ ਸੜਕ 'ਤੇ ਲਗਦੇ ਸ਼ਰਾਬ ਦੇ ਠੇਕੇ ਨਾਲ ਅਹਾਤੇ 'ਚ ਕੰਮ ਕਰਨ ਲਈ ਆਏ ਇਕ ਪ੍ਰਵਾਸੀ ਮਜ਼ਦੂਰ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਦਾ ਪਤਾ ਲੱਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨੋਡਲ ਅਫ਼ਸਰ ਡਾ: ਸਿਮਰਨਜੀਤ ਸਿੰਘ ਨੇ ਦੱਸਿਆ...
ਹੁਸ਼ਿਆਰਪੁਰ 'ਚ 6 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ
. . .  45 minutes ago
ਹੁਸ਼ਿਆਰਪੁਰ, 15 ਜੁਲਾਈ (ਬਲਜਿੰਦਰਪਾਲ ਸਿੰਘ)- ਜ਼ਿਲ੍ਹੇ 'ਚ 6 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਤੋਂ ਬਾਅਦ ਪਾਜ਼ੀਟਿਵ ਮਰੀਜ਼ਾਂ ਦੀ ਕੁੱਲ ਗਿਣਤੀ 216 ਹੋ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ...
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ
. . .  57 minutes ago
ਚੰਡੀਗੜ੍ਹ, 15 ਜੁਲਾਈ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ। ਦੱਸਣਯੋਗ ਹੈ ਕਿ ਲੰਘੇ ਦਿਨ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਕੋਰੋਨਾ...
ਅੰਮ੍ਰਿਤਸਰ 'ਚ 11 ਨਵੇਂ ਮਾਮਲੇ ਤੇ ਦੋ ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਮੌਤ
. . .  56 minutes ago
ਅੰਮ੍ਰਿਤਸਰ, 15 ਜੁਲਾਈ (ਰੇਸ਼ਮ ਸਿੰਘ) ਅੰਮ੍ਰਿਤਸਰ 'ਚ ਲਗਾਤਾਰ ਵੱਧ ਰਹੇ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਤਹਿਤ 11 ਨਵੇਂ ਮਾਮਲੇ ਮਿਲੇ ਹਨ। ਇਸ ਦੇ ਨਾਲ ਹੀ ਅੰਮ੍ਰਿਤਸਰ ਦੇ 2 ਹੋਰ ਪਾਜ਼ੀਟਿਵ ਮਰੀਜ਼ਾਂ ਦੀ ਮੌਤ ਹੋ ਗਈ, ਜਿਨ੍ਹਾਂ 'ਚੋਂ ਇਕ ਨੇ ਲੁਧਿਆਣਾ ਡੀ.ਐਮ.ਸੀ ਤੇ ਇਕ ਨੇ ਇੱਥੇ ਗੁਰੂ ਨਾਨਕ ਦੇਵ ਹਸਪਤਾਲ 'ਚ ਦਮ...
ਤਫ਼ਤੀਸ਼ੀ ਕਾਰਜਾਂ ਨੂੰ ਉੱਚ ਪੱਧਰੀ ਬਣਾਉਣ ਲਈ ਆਮ ਲੋਕਾਂ ਦੀ ਹੋਵੇਗੀ ਪੁਲਿਸ 'ਚ ਭਰਤੀ
. . .  1 minute ago
ਚੰਡੀਗੜ੍ਹ, 15 ਜੁਲਾਈ (ਵਿਕਰਮਜੀਤ ਸਿੰਘ ਮਾਨ)- ਪੰਜਾਬ ਪੁਲਿਸ ਦੇਸ਼ ਦੀ ਪਹਿਲੀ ਪੁਲਿਸ ਹੋਵੇਗੀ ਜੋ ਤਫ਼ਤੀਸ਼ੀ ਕਾਰਜਾਂ ਨੂੰ ਉੱਚ ਪੱਧਰੀ ਬਣਾਉਣ ਲਈ...
ਪੰਜਾਬ ਕੈਬਨਿਟ ਨੇ ਜਲ ਸਰੋਤ ਵਿਭਾਗ ਦੇ ਪੁਨਰ ਗਠਨ ਨੂੰ ਦਿੱਤੀ ਮਨਜ਼ੂਰੀ
. . .  about 1 hour ago
ਚੰਡੀਗੜ੍ਹ, 15 ਜੁਲਾਈ (ਵਿਕਰਮਜੀਤ ਸਿੰਘ ਮਾਨ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਕੈਬਨਿਟ ਨੇ ਜਲ ਸਰੋਤ...
ਸਰਕਾਰੀ ਕੰਮ ਕਾਜ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਪੰਜਾਬ ਕੈਬਨਿਟ ਦਾ ਵੱਡਾ ਫ਼ੈਸਲਾ
. . .  about 1 hour ago
ਚੰਡੀਗੜ੍ਹ, 15 ਜੁਲਾਈ (ਵਿਕਰਮਜੀਤ ਸਿੰਘ ਮਾਨ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਅੱਜ ਹੋਈ ਕੈਬਨਿਟ ਦੀ ਬੈਠਕ 'ਚ ਸਰਕਾਰੀ ਕੰਮ-ਕਾਜ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ...
ਬੰਗਾ ਹਲਕੇ 'ਚ ਕੋਰੋਨਾ ਵਾਇਰਸ ਕਾਰਨ ਦੂਜੀ ਮੌਤ
. . .  about 1 hour ago
ਬੰਗਾ, 15 ਜੁਲਾਈ (ਜਸਬੀਰ ਸਿੰਘ ਨੂਰਪੁਰ)- ਬੰਗਾ ਹਲਕੇ ਦੇ ਪਿੰਡ ਗੁਣਾਚੌਰ 'ਚ ਕੋਰੋਨਾ ਦਾ ਵਾਇਰਸ ਕਾਰਨ ਦੂਜੀ ਮੌਤ ਹੋ ਗਈ ।ਬੰਗਾ ਹਲਕੇ 'ਚ ਪਹਿਲੀ ਮੌਤ ਗਿਆਨੀ ਬਲਦੇਵ ਸਿੰਘ ਦੀ ਹੋਈ ਸੀ। ਉਸ ਤੋਂ ਬਾਅਦ...
ਕੋਰੋਨਾ ਸੰਕਟ : ਪੰਜਾਬ ਸਰਕਾਰ ਸਥਾਪਿਤ ਕਰੇਗੀ 15 ਸੋਸ਼ਲ ਮੀਡੀਆ ਮਾਹਰ ਟੀਮਾਂ
. . .  about 1 hour ago
ਚੰਡੀਗੜ੍ਹ, 15 ਜੁਲਾਈ (ਵਿਕਰਮਜੀਤ ਸਿੰਘ ਮਾਨ)- ਕੋਰੋਨਾ ਵਰਗੀ ਮਹਾਂਮਾਰੀ ਨਾਲ ਨਜਿੱਠਣ ਲਈ ਸੋਸ਼ਲ ਮੀਡੀਆ ਦੀ ਵਿਸ਼ਵੀ ਮਹੱਤਵ ਸਮਝਦਿਆਂ ਨੂੰ ਅੱਜ ਪੰਜਾਬ ਸਰਕਾਰ ਨੇ ਆਪਣੀ ਸੋਸ਼ਲ ਮੀਡੀਆ...
ਪੰਜਾਬ ਸਰਕਾਰ ਨੇ ਵਧਾਈ ਪੱਤਰਕਾਰਾਂ ਦੇ ਪ੍ਰੈੱਸ ਸ਼ਨਾਖ਼ਤੀ ਕਾਰਡਾਂ ਦੀ ਮਿਆਦ
. . .  about 2 hours ago
ਚੰਡੀਗੜ੍ਹ, 15 ਜੁਲਾਈ (ਸੁਰਜੀਤ ਸੱਤੀ)- ਪੱਤਰਕਾਰਾਂ ਦੇ ਪ੍ਰੈੱਸ ਸ਼ਨਾਖ਼ਤੀ ਕਾਰਡਾਂ ਦੀ ਪਿੰ੍ਰਟਿੰਗ ਦਾ ਕੰਮ ਕਾਰਵਾਈ ਅਧੀਨ ਹੋਣ ਕਾਰਨ ਸਾਲ 2019-20 ਲਈ ਜਾਰੀ ਕੀਤੇ ਗਏ ਪ੍ਰੈੱਸ ਸ਼ਨਾਖ਼ਤੀ ਕਾਰਡਾਂ ਦੀ ਮਿਆਦ ਨੂੰ...
ਕੋਟਕਪੂਰਾ ਗੋਲੀ ਕਾਂਡ 'ਚ ਐੱਸ. ਪੀ. ਬਲਜੀਤ ਸਿੱਧੂ ਅਤੇ ਤਤਕਾਲੀ ਐੱਸ. ਐੱਚ. ਓ. ਪੰਧੇਰ ਦੀ ਜ਼ਮਾਨਤ ਅਰਜ਼ੀ ਖ਼ਾਰਜ
. . .  about 1 hour ago
ਫ਼ਰੀਦਕੋਟ, 15 ਜੁਲਾਈ (ਜਸਵੰਤ ਪੁਰਬਾ, ਸਰਬਜੀਤ ਸਿੰਘ)- ਫ਼ਰੀਦਕੋਟ ਦੇ ਕਾਰਜਕਾਰੀ ਸੈਸ਼ਨ ਜੱਜ ਹਰਬੰਸ ਸਿੰਘ ਲੇਖੀ ਨੇ ਕੋਟਕਪੂਰਾ ਗੋਲੀ ਕਾਂਡ ਵਿੱਚ 'ਚ ਐੱਸ. ਪੀ. ਬਲਜੀਤ ਸਿੰਘ ਸਿੱਧੂ ਅਤੇ ਤਤਕਾਲੀ ਐੱਸ. ਐੱਚ. ਓ...
ਗਹਿਲੋਤ ਨੇ ਲਾਇਆ ਦੋਸ਼- ਭਾਜਪਾ ਦੇ ਨਾਲ ਮਿਲ ਕੇ ਸਰਕਾਰ ਡੇਗਣ ਦੀ ਸਾਜ਼ਿਸ਼ ਰਚ ਰਹੇ ਸਨ ਸਚਿਨ
. . .  about 2 hours ago
ਜੈਪੁਰ, 15 ਜੁਲਾਈ- ਸਚਿਨ ਪਾਇਲਟ ਨੂੰ ਉਪ ਮੁੱਖ ਮੰਤਰੀ ਅਤੇ ਸੂਬੇ 'ਚ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਹਟਾਏ ਜਾਣ ਮਗਰੋਂ ਅੱਜ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਉਨ੍ਹਾਂ 'ਤੇ ਖ਼ੂਬ ਹਮਲਾ ਬੋਲਿਆ। ਗਹਿਲੋਤ ਨੇ ਦੋਸ਼...
ਕੋਰੋਨਾ ਪੀੜਤ ਥਾਣੇਦਾਰ ਦੇ ਪੁੱਤਰ ਅਤੇ ਇੱਕ ਹੋਰ ਮਹਿਲਾ ਪੁਲਿਸ ਮੁਲਾਜ਼ਮ ਨੂੰ ਵੀ ਹੋਇਆ ਕੋਰੋਨਾ
. . .  about 2 hours ago
ਸਿਧਵਾਂ ਬੇਟ, 15 ਜੁਲਾਈ (ਜਸਵੰਤ ਸਿੰਘ ਸਲੇਮਪੁਰੀ)- ਥਾਣਾ ਸਿਧਵਾਂ ਬੇਟ ਦੇ ਕੋਰੋਨਾ ਪਾਜ਼ੀਟਿਵ ਥਾਣੇਦਾਰ ਨਸੀਬ ਚੰਦ ਦੇ 8 ਸਾਲਾ ਪੁੱਤਰ ਦੀ ਕੋਰੋਨਾ ਰਿਪੋਰਟ ਵੀ ਪਾਜ਼ੀਟਿਵ ਆਈ ਹੈ। ਇਸੇ ਤਰ੍ਹਾਂ ਸਥਾਨਕ...
ਗੋਆ 'ਚ 10 ਅਗਸਤ ਤੱਕ ਰਾਤੀਂ 8 ਤੋਂ ਸਵੇਰੇ 6 ਵਜੇ ਤੱਕ ਲੱਗੇਗਾ ਜਨਤਾ ਕਰਫ਼ਿਊ
. . .  about 2 hours ago
ਪਣਜੀ, 15 ਜੁਲਾਈ- ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਦੱਸਿਆ ਕਿ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਸੂਬੇ 'ਚ 10 ਅਗਸਤ ਤੱਕ ਰਾਤੀਂ 8 ਵਜੇ ਤੋਂ ਸਵੇਰੇ 6 ਵਜੇ ਤੱਕ ਜਨਤਾ ਕਰਫ਼ਿਊ...
ਪ੍ਰਵਾਸੀ ਮਜ਼ਦੂਰਾਂ ਦੀ 1 ਲੱਖ 25 ਹਜ਼ਾਰ ਰੁਪਏ ਦੀ ਨਕਦੀ ਅਤੇ ਤਿੰਨ ਮੋਬਾਇਲ ਚੋਰੀ
. . .  about 3 hours ago
ਮਜਾਰੀ/ਸਾਹਿਬਾ, 15 ਜੁਲਾਈ (ਨਿਰਮਲ ਜੀਤ ਸਿੰਘ ਚਾਹਲ)- ਬੀਤੀ ਸ਼ਾਮ ਪਿੰਡ ਸਾਹਿਬਾ ਵਿਖੇ ਇੱਕ ਕਿਸਾਨ ਦੀ ਮੋਟਰ 'ਤੇ ਰਹਿੰਦੇ ਇੱਕ ਪ੍ਰਵਾਸੀ ਮਜ਼ਦੂਰ ਪਰਿਵਾਰ ਦੀ ਚੋਰਾਂ ਵਲੋਂ 1 ਲੱਖ 25 ਹਜ਼ਾਰ ਰੁਪਏ...
ਸੰਗਤ ਮੰਡੀ 'ਚ ਕੋਰੋਨਾ ਦੇ ਹੋਰ ਮਾਮਲੇ ਆਏ ਸਾਹਮਣੇ
. . .  about 3 hours ago
ਸੰਗਤ ਮੰਡੀ, 15 ਜੁਲਾਈ (ਦੀਪਕ ਸਰਮਾ)- ਸੰਗਤ ਮੰਡੀ 'ਚ ਅੱਜ ਕੋਰੋਨਾ ਦੇ ਦੋ ਹੋਰ ਮਾਮਲੇ ਸਾਹਮਣੇ ਆਏ ਹਨ। ਇਸ ਬਾਰੇ ਸੰਗਤ ਮੰਡੀ ਸਰਕਾਰੀ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸਰਬਜੀਤ ਸਿੰਘ ਨੇ ਜਾਣਕਾਰੀ...
ਫ਼ਾਜ਼ਿਲਕਾ ਜ਼ਿਲ੍ਹੇ 'ਚ ਦੋ ਪੁਲਿਸ ਮੁਲਾਜ਼ਮਾਂ ਸਣੇ 3 ਹੋਰ ਕੋਰੋਨਾ ਪਾਜ਼ੀਟਿਵ ਮਾਮਲੇ ਆਏ ਸਾਹਮਣੇ
. . .  about 3 hours ago
ਫ਼ਾਜ਼ਿਲਕਾ, 15 ਜੁਲਾਈ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦੇ 3 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਦੋ ਪੁਲਿਸ ਮੁਲਾਜ਼ਮਾਂ ਅਤੇ ਇਕ ਕੋਰੋਨਾ ਪਾਜ਼ੀਟਿਵ ਮਰੀਜ਼ ਦੇ ਸੰਪਰਕ ਵਿਚ ਆਇਆ ਵਿਅਕਤੀ ਕੋਰੋਨਾ ਵਾਇਰਸ ਨਾਲ ਪੀੜਤ ਪਾਇਆ ਗਿਆ ਹੈ। ਜਾਣਕਾਰੀ ਦਿੰਦਿਆਂ ਫ਼ਾਜ਼ਿਲਕਾ ਜ਼ਿਲ੍ਹੇ ਦੇ ਸਿਵਲ ਸਰਜਨ ਡਾ. ਸੀ.ਐਮ ਕਟਾਰੀਆ ਦੱਸਿਆ...
ਅੰਮ੍ਰਿਤਸਰ 'ਚ ਮੈਟਰੋ ਬੱਸ ਸੇਵਾ ਮੁੜ ਠੱਪ
. . .  about 3 hours ago
ਅੰਮ੍ਰਿਤਸਰ, 15 ਜੁਲਾਈ (ਹਰਮਿੰਦਰ ਸਿੰਘ)- ਕੁਝ ਦਿਨ ਪਹਿਲਾਂ ਹੀ ਸ਼ੁਰੂ ਹੋਈ ਮੈਟਰੋ ਬੱਸ ਸੇਵਾ ਡਰਾਈਵਰਾਂ ਨੂੰ ਤਨਖ਼ਾਹਾਂ ਨਾ ਮਿਲਣ ਕਾਰਨ ਅੱਜ ਫਿਰ ਠੱਪ ਹੋ ਗਈ ਹੈ। ਇਹ ਬੱਸ ਸੇਵਾ ਕੋਰੋਨਾ ਮਹਾਂਮਾਰੀ ਕਾਰਨ ਲਗਾਏ ਗਏ...
ਜੰਮੂ-ਕਸ਼ਮੀਰ ਅਤੇ ਲਦਾਖ਼ ਦੇ ਦੌਰੇ 'ਤੇ ਜਾਣਗੇ ਰੱਖਿਆ ਮੰਤਰੀ ਰਾਜਨਾਥ ਸਿੰਘ
. . .  about 4 hours ago
ਨਵੀਂ ਦਿੱਲੀ, 15 ਜੁਲਾਈ- ਰੱਖਿਆ ਮੰਤਰੀ ਰਾਜਨਾਥ ਸਿੰਘ 17 ਅਤੇ 18 ਜੁਲਾਈ ਨੂੰ ਜੰਮੂ-ਕਸ਼ਮੀਰ ਅਤੇ ਲਦਾਖ਼ ਦੇ ਦੌਰੇ 'ਤੇ ਜਾਣਗੇ। ਇਸ ਮੌਕੇ ਉਨ੍ਹਾਂ ਨਾਲ ਫੌਜ ਮੁਖੀ ਜਨਰਲ ਮਨੋਜ ਮੁਕੰਦ ਨਰਵਾਨੇ ਵੀ ਹੋਣਗੇ। ਰੱਖਿਆ ਮੰਤਰੀ...
ਬਿਹਾਰ : ਗਵਰਨਰ ਹਾਊਸ 'ਚ 20 ਸਟਾਫ਼ ਮੈਂਬਰਾਂ ਨੂੰ ਹੋਇਆ ਕੋਰੋਨਾ
. . .  about 4 hours ago
ਪਟਨਾ, 15 ਜੁਲਾਈ- ਬਿਹਾਰ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਵੱਡੀ ਗਿਣਤੀ 'ਚ ਭਾਜਪਾ ਨੇਤਾਵਾਂ ਦੇ ਕੋਰੋਨਾ ਪਾਜ਼ੀਟਿਵ ਪਾਏ ਜਾਣ ਮਗਰੋਂ ਹੁਣ ਗਵਰਨਰ ਹਾਊਸ 'ਚ 20 ਸਟਾਫ਼...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 30 ਸਾਉਣ ਸੰਮਤ 551

ਪਟਿਆਲਾ

ਪਟਿਆਲਾ 'ਚ ਵੱਖ-ਵੱਖ ਥਾੲੀਂ ਦਲਿਤ ਭਾਈਚਾਰੇ ਵਲੋਂ ਰੋਸ ਪ੍ਰਦਰਸ਼ਨ

ਗੁਰੂ ਰਵਿਦਾਸ ਦਾ ਮੰਦਰ ਢਾਹੁਣ ਵਿਰੁੱਧ ਬੰਦ ਦੇ ਸੱਦੇ ਨੂੰ ਪਟਿਆਲਾ ਸ਼ਹਿਰ 'ਚ ਰਲਵਾਂ-ਮਿਲਵਾਂ ਹੰੁਗਾਰਾ ਵੱਖ-ਵੱਖ ਜਥੇਬੰਦੀਆਂ ਨੇ ਸ਼ਹਿਰ 'ਚ ਰੋਸ ਮਾਰਚ ਕਰਕੇ ਕਰਵਾਏ ਬਾਜ਼ਾਰ ਬੰਦ ਡਿਊਟੀ ਮੈਜਿਸਟਰੇਟ ਨੂੰ ਸੌ ਾਪਿਆ ਰਾਸ਼ਟਰਪਤੀ ਦੇ ਨਾਂਅ ਮੰਗ ...

ਪੂਰੀ ਖ਼ਬਰ »

ਚਾਰ ਜੂਏਬਾਜ਼ ਨਕਦੀ ਤੇ ਤਾਸ਼ ਦੇ ਪੱਤਿਆਂ ਸਮੇਤ ਕਾਬੂ

ਰਾਜਪੁਰਾ, 13 ਅਗਸਤ (ਰਣਜੀਤ ਸਿੰਘ, ਜੀ.ਪੀ. ਸਿੰਘ)-ਸਿਟੀ ਪੁਲਿਸ ਨੇ ਚਾਰ ਜੂਏਬਾਜ ਨਗਦੀ ਤੇ ਤਾਸ਼ ਦੇ ਪੱਤਿਆਂ ਸਮੇਤ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਮੁਤਾਬਿਕ ਥਾਣੇਦਾਰ ਸੁਰਜੀਤ ਸਿੰਘ ਸਮੇਤ ਪੁਲਿਸ ਪਾਰਟੀ ਸ਼ੱਕੀ ਵਿਅਕਤੀਆਂ ਦੀ ਭਾਲ 'ਚ ...

ਪੂਰੀ ਖ਼ਬਰ »

ਸਬਮਰਸੀਬਲ ਮੋਟਰਾਂ ਦੀ ਦੁਕਾਨ ਵਿਚੋਂ ਲੱਖਾਂ ਦਾ ਸਾਮਾਨ ਚੋਰੀ

ਬਨੂੜ, 13 ਅਗਸਤ (ਭੁਪਿੰਦਰ ਸਿੰਘ)-ਬੀਤੀ ਰਾਤ ਸੇਲ ਟੈਕਸ ਬੈਰੀਅਰ ਚੌਾਕ ਨੇੜੇ ਨਿਉ ਪੰਜਾਬ ਇਲੈਕਟ੍ਰੀਕਲ ਵਰਕਸ ਸਬਮਰਸੀਬਲ ਮੋਟਰਾਂ ਦੀ ਦੁਕਾਨ ਦੇ ਸ਼ਟਰ ਤੋੜ ਕੇ ਚੋਰ ਲੱਖਾਂ ਰੁਪਏ ਦਾ ਸਮਾਨ ਚੋਰੀ ਕਰਕੇ ਲੈ ਗਏ | ਚੋਰਾਂ ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾ ਨਾਲ ਲੱਗੀ ਦੁਕਾਨ ਦੇ ਬਾਹਰ ਲੱਗੇ ਕੈਮਰਿਆਂ ਨੂੰ ਤੋੜ ਦਿੱਤਾ ਤਾਂ ਜੋ ਉਨ੍ਹਾਂ ਦੀ ਕਾਰਵਾਈ ਕੈਮਰੇ ਵਿਚ ਕੈਦ ਨਾ ਹੋ ਸਕੇ | ਦੁਕਾਨ ਮਾਲਕ ਸਤਨਾਮ ਸਿੰਘ ਹੁੰਬੜਾ ਨੇ ਦੱਸਿਆ ਕਿ ਉਸ ਦੀ ਸੇਲ ਟੈਕਸ ਬੈਰੀਅਰ ਨੇੜੇ ਨਿਉ ਪੰਜਾਬ ਇਲੈਕਟ੍ਰੀਕਲ ਵਰਕਸ ਨਾਮੀ ਦੁਕਾਨ ਹੈ | ਇਸ ਦੁਕਾਨ 'ਚ ਉਹ ਸਬਮਰਸੀਬਲ ਮੋਟਰਾਂ ਨੂੰ ਬੰਨ੍ਹਣ ਤੇ ਨਵੀਆਂ ਲਗਾਉਣ ਦਾ ਕੰਮ ਕਰਦਾ ਹੈ | ਸੋਮਵਾਰ ਰਾਤ ਉਹ ਆਮ ਦਿਨਾਂ ਦੀ ਤਾਰਾਂ ਰਾਤ ਨੂੰ ਆਪਣੀ ਦੁਕਾਨ ਬੰਦ ਕਰਕੇ ਆਪਣੇ ਘਰ ਪਿੰਡ ਹੁੰਬੜਾਂ ਵਿਖੇ ਚਲਾ ਗਿਆ | ਸਵੇਰੇ 7 ਵਜੇ ਦੇ ਕਰੀਬ ਉਸ ਨੂੰ ਨਾਲ ਲਗਦੀ ਦੁਕਾਨ ਦੇ ਨੌਕਰ ਦਾ ਉਸ ਦੀ ਦੁਕਾਨ ਦਾ ਸ਼ਟਰ ਖੁੱਲ੍ਹਾ ਹੋਣ ਦਾ ਫ਼ੋਨ ਆਇਆ | ਫ਼ੋਨ ਆਉਂਦੇ ਹੀ ਉਹ ਮੌਕੇ 'ਤੇ ਪੁੱਜ ਗਿਆ, ਉਸ ਨੇ ਅੱਗੇ ਵੇਖਿਆ ਤਾਂ ਦੁਕਾਨ ਦਾ ਸ਼ਟਰ ਲੋਹੇ ਦੀਆਂ ਰਾਡਾਂ ਨਾਲ ਵਿਚਕਾਰ ਤੋਂ ਚੁੱਕਿਆ ਹੋਇਆ ਸੀ ਤੇ ਚੋਰਾਂ ਨੇ ਆਸਾਨੀ ਨਾਲ ਅੰਦਰ ਵੜ ਕੇ ਉਸ ਦੀ ਦੁਕਾਨ ਵਿਚੋਂ ਵੱਡੀ ਮਾਤਰਾ ਵਿਚ ਵੱਡੀਆਂ ਤੇ ਛੋਟੀਆਂ ਮੋਟਰਾਂ ਚੋਰੀ ਕਰ ਲਈਆਂ | ਇਸ ਤੋਂ ਇਲਾਵਾ ਚੋਰਾਂ ਵਲੋਂ 50 ਕਿੱਲੋ ਤਾਂਬੇ ਦੀ ਸਕਰੈਪ, 50 ਕਿੱਲੋ ਨਵੀਂ ਤਾਰ ਤੇ 5 ਨਵੇਂ ਛੱਤ ਵਾਲੇ ਪੱਖੇ ਚੋਰੀ ਕਰਕੇ ਲੈ ਗਏ | ਸਤਨਾਮ ਸਿੰਘ ਨੇ ਦੱਸਿਆ ਕਿ ਉਸ ਦੀ ਦੁਕਾਨ ਵਿਚੋਂ ਚੋਰ ਲੱਖਾਂ ਰੁਪਏ ਦੇ ਸਮਾਨ 'ਤੇ ਹੱਥ ਸਾਫ਼ ਕਰ ਗਏ ਦੁਕਾਨ ਮਾਲਕ ਨੇ ਕਿਹਾ ਕਿ ਚੋਰ ਇੰਨੇ ਸ਼ਾਤਿਰ ਸਨ ਕਿ ਉਨ੍ਹਾਂ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਪਹਿਲਾਂ ਨਾਲ ਲਗਦੀ ਦੁਕਾਨ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਵੀ ਤੋੜ ਦਿੱਤਾ | ਸਤਨਾਮ ਸਿੰਘ ਨੇ ਕਿਹਾ ਕਿ ਚੋਰੀ ਸਬੰਧੀ ਉਨ੍ਹਾਂ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਤੇ ਏਐਸਆਈ ਰਕੇਸ਼ ਕੁਮਾਰ ਪੁਲਿਸ ਪਾਰਟੀ ਨਾਲ ਮੌਕੇ ਤੇ ਪੁੱਜ ਗਏ ਜਿਨ੍ਹਾਂ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ | ਇਸ ਮਾਮਲੇ ਸਬੰਧੀ ਜਦੋਂ ਏਐਸਆਈ ਰਕੇਸ਼ ਕੁਮਾਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਚੋਰੀ ਦੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |


ਖ਼ਬਰ ਸ਼ੇਅਰ ਕਰੋ

ਭਾਰਤ ਪਹੰੁਚੀ ਇਜ਼ਰਾਇਲ ਦੀ ਖੇਤੀ ਵਿਗਿਆਨੀ ਟੀਮ

ਪਾਤੜਾਂ, 13 ਅਗਸਤ (ਗੁਰਵਿੰਦਰ ਸਿੰਘ ਬੱਤਰਾ)-ਖੇਤੀ 'ਚ ਨਵੀਆਂ ਤਕਨੀਕਾਂ ਅਪਣਾਉਣ ਲਈ ਇਜ਼ਰਾਇਲ ਦੇ ਖੇਤੀ ਵਿਗਿਆਨੀਆਂ ਨੇ ਭਾਰਤ 'ਚ ਪਹੰੁਚ ਕੀਤੀ ਹੈ | ਪੰਜਾਬ ਦੇ ਕਿਸਾਨਾਂ ਨੰੂ ਆ ਰਹੀਆਂ ਮੁਸ਼ਕਲਾਂ ਦੇ ਹੱਲ ਲਈ ਇਜ਼ਰਾਇਲ ਤੋਂ ਪੰਜਾਬ ਪਹੰੁਚੀ ਵਿਗਿਆਨੀਆਂ ਦੀ ਟੀਮ ...

ਪੂਰੀ ਖ਼ਬਰ »

ਹਰਿਆਣਾ ਦੀ ਸ਼ਰਾਬ ਸਮੇਤ ਕਾਬੂ

ਸਮਾਣਾ, 13 ਅਗਸਤ (ਸਾਹਿਬ ਸਿੰਘ)-ਥਾਣਾ ਸ਼ਹਿਰੀ ਸਮਾਣਾ ਦੀ ਪੁਲਿਸ ਨੇ ਇਕ ਵਿਅਕਤੀ ਨੂੰ 15 ਪੇਟੀਆਂ ਸ਼ਰਾਬ ਠੇਕਾ ਦੇਸੀ ਸਾਹਿਬ ਸੰਤਰਾ ਹਰਿਆਣਾ ਸਮੇਤ ਕਾਬੂ ਕੀਤਾ ਹੈ | ਥਾਣਾ ਮੁਖੀ ਸਾਹਿਬ ਸਿੰਘ ਵਿਰਕ ਨੇ ਦੱਸਿਆ ਕਿ ਹੌਲਦਾਰ ਧਰਮਿੰਦਰ ਸਿੰਘ ਸਮੇਤ ਪੁਲਿਸ ਪਾਰਟੀ ...

ਪੂਰੀ ਖ਼ਬਰ »

ਆਸ਼ਾ ਵਰਕਰਾਂ ਵਲੋਂ ਸਿਵਲ ਸਰਜਨ ਦਫ਼ਤਰ 'ਚ ਧਰਨਾ

ਪਟਿਆਲਾ, 13 ਅਗਸਤ (ਮਨਦੀਪ ਸਿੰਘ ਖਰੋੜ)-ਆਸ਼ਾ ਵਰਕਰ ਫੈਸੀਲੀਟੇਟਰ ਯੂਨੀਅਨ ਪੰਜਾਬ ਦੀ ਪਟਿਆਲਾ ਇਕਾਈ ਦੇ ਮੈਂਬਰਾਂ ਨੇ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਸਿਵਲ ਸਰਜਨ ਦਫ਼ਤਰ ਵਿਖੇ ਧਰਨਾ ਲਗਾ ਕੇ ਪੰਜਾਬ ਸਰਕਾਰ ਤੋਂ ਆਸ਼ਾ ਵਰਕਰਾਂ ਨੂੰ ਬੱਝਵਾਂ ਭੱਤਾ ਦੇਣ ਦੀ ਮੰਗ ...

ਪੂਰੀ ਖ਼ਬਰ »

ਫ਼ੈਕਟਰੀ ਮਾਲਕ ਦੇ ਘਰੋਂ ਸੋਨੇ ਤੇ ਚਾਂਦੀ ਦੇ ਗਹਿਣੇ ਤੇ ਨਕਦੀ ਚੋਰੀ

ਰਾਜਪੁਰਾ, 13 ਅਗਸਤ (ਜੀ.ਪੀ. ਸਿੰਘ, ਰਣਜੀਤ ਸਿੰਘ)-ਥਾਣਾ ਸ਼ਹਿਰੀ ਦੀ ਪੁਲਿਸ ਨੇ ਇਕ ਫ਼ੈਕਟਰੀ ਮਾਲਕ ਦੇ ਘਰ 'ਚੋਂ ਵਰਕਰ ਦੀ ਕੁੱਟਮਾਰ ਕਰਕੇ ਸੋਨੇ ਤੇ ਚਾਂਦੀ ਦੇ ਗਹਿਣੇ ਤੇ ਨਗਦੀ ਚੋਰੀ ਕਰਕੇ ਲੈ ਜਾਣ ਦੇ ਦੋਸ਼ 'ਚ ਘਰ ਦੀ ਨੌਕਰਾਣੀ ਅਤੇ ਉਸ ਦੇ ਪਤੀ ਸਮੇਤ 4 ਹੋਰ ...

ਪੂਰੀ ਖ਼ਬਰ »

ਮੀਟ ਵਿਕਰੇਤਾ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ

ਸਮਾਣਾ, 13 ਅਗਸਤ (ਸਾਹਿਬ ਸਿੰਘ)-ਥਾਣਾ ਸ਼ਹਿਰੀ ਸਮਾਣਾ ਦੀ ਪੁਲਿਸ ਨੇ ਇਕ ਵਿਅਕਤੀ ਨੂੰ ਇਕ ਹਜ਼ਾਰ ਤੋਂ ਵੱਧ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ | ਥਾਣਾ ਸ਼ਹਿਰੀ ਦੇ ਮੁਖੀ ਸਾਹਿਬ ਸਿੰਘ ਵਿਰਕ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਜੈ ਪ੍ਰਕਾਸ਼ ਸਮੇਤ ਪੁਲਿਸ ਪਾਰਟੀ ...

ਪੂਰੀ ਖ਼ਬਰ »

1 ਕਿੱਲੋ 500 ਗਰਾਮ ਅਫ਼ੀਮ ਸਮੇਤ ਦੋ ਕਾਬੂ

ਘਨੌਰ, 13 ਅਗਸਤ (ਬਲਜਿੰਦਰ ਸਿੰਘ ਗਿੱਲ)-ਥਾਣਾ ਸ਼ੰਭੂ ਦੇ ਇੰਸਪੈਕਟਰ ਕੁਲਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਥਾਣਾ ਸ਼ੰਭੂ 'ਚ ਤਾਇਨਾਤ ਏ.ਐਸ.ਆਈ. ਮਨਜੀਤ ਸਿੰਘ ਸਮੇਤ ਪੁਲਿਸ ਪਾਰਟੀ ਨੇ ਮੁਖ਼ਬਰੀ ਦੇ ਆਧਾਰ 'ਤੇ ਦੋ ਕਥਿਤ ਦੋਸ਼ੀਆਂ ਨੂੰ ਪਿੰਡ ਡਾਹਰੀਆਂ ...

ਪੂਰੀ ਖ਼ਬਰ »

ਪੁਲਿਸ ਨੇ 35 ਪੇਟੀਆਂ ਸ਼ਰਾਬ ਸਮੇਤ ਗੱਡੀ ਕਬਜ਼ੇ 'ਚ ਲਈ, ਚਾਲਕ ਮੌਕੇ ਤੋਂ ਫਰਾਰ

ਰਾਜਪੁਰਾ, 13 ਅਗਸਤ (ਜੀ.ਪੀ. ਸਿੰਘ, ਰਣਜੀਤ ਸਿੰਘ)-ਥਾਣਾ ਸਦਰ ਦੀ ਪੁਲਿਸ ਨੇ ਪਿੰਡ ਉਕਸੀ ਸੈਣੀਆਂ ਨੇੜੇ ਇਕ ਗੱਡੀ 'ਚੋਂ 35 ਪੇਟੀਆਂ ਨਜਾਇਜ਼ ਸ਼ਰਾਬ ਬਰਾਮਦ ਕਰਕੇ ਗੱਡੀ ਛੱਡ ਕੇ ਭੱਜੇ ਅਣਪਛਾਤੇ ਡਰਾਈਵਰ ਿਖ਼ਲਾਫ਼ ਕੇਸ ਦਰਜ ਕੀਤਾ ਹੈ | ਥਾਣਾ ਸਦਰ ਦੇ ਮੁਖੀ ਇੰਸਪੈਕਟਰ ...

ਪੂਰੀ ਖ਼ਬਰ »

73ਵੇਂ ਆਜ਼ਾਦੀ ਦਿਹਾੜੇ ਦੇ ਜ਼ਿਲ੍ਹਾ ਪੱਧਰੀ ਸਮਾਗਮ ਲਈ ਤਿਆਰੀਆਂ ਮੁਕੰਮਲ-ਕੁਮਾਰ ਅਮਿਤ

ਪਟਿਆਲਾ, 13 ਅਗਸਤ (ਜਸਪਾਲ ਸਿੰਘ ਢਿੱਲੋਂ)-ਦੇਸ਼ ਦੇ 73ਵੇਂ ਆਜ਼ਾਦੀ ਦਿਹਾੜੇ ਮੌਕੇ ਪਟਿਆਲਾ ਦੇ ਰਾਜਾ ਭਿਲੰਦਰ ਸਿੰਘ ਸਪੋਰਟਸ ਕੰਪਲੈਕਸ ਵਿਖੇ ਕਰਵਾਏ ਜਾਣ ਵਾਲੇ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਪੰਜਾਬ ਦੇ ਖੇਡ ਤੇ ਯੁਵਕ ਸੇਵਾਵਾਂ ਮੰਤਰੀ ਕੌਮੀ ਝੰਡਾ ਲਹਿਰਾਉਣ ਦੀ ...

ਪੂਰੀ ਖ਼ਬਰ »

ਸ਼ਰਾਬ ਸਮੇਤ ਕਾਬੂ

ਪਟਿਆਲਾ, 13 ਅਗਸਤ (ਮਨਦੀਪ ਸਿੰਘ ਖਰੋੜ)-ਥਾਣਾ ਅਨਾਜ ਮੰਡੀ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਪਿੰਡ ਦੌਲਤਪੁਰ ਨੇੜੇ ਸ਼ਰਾਬ ਵੇਚਦੇ ਇਕ ਵਿਅਕਤੀ ਨੂੰ ਮੌਕੇ 'ਤੇ ਕਾਬੂ ਕਰਕੇ ਉਸ ਦੇ ਕਬਜ਼ੇ 'ਚੋਂ 240 ਬੋਤਲਾਂ ਦੇਸੀ ਸ਼ਰਾਬ ਚੰਡੀਗੜ੍ਹ ਦੀਆਂ ਬਰਾਮਦ ਕੀਤੀਆਂ ਹਨ¢ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਔਰਤ ਦੀ ਮੌਤ

ਸਮਾਣਾ, 13 ਅਗਸਤ (ਸਾਹਿਬ ਸਿੰਘ)-ਸਮਾਣਾ-ਪਟਿਆਲਾ ਸੜਕ 'ਤੇ ਹੋਏ ਇਕ ਸੜਕ ਹਾਦਸੇ 'ਚ ਇਕ ਔਰਤ ਦੀ ਮੌਤ ਹੋ ਗਈ | ਪੁਲਿਸ ਨੇ ਮੁਕੱਦਮਾ ਦਰਜ ਕਰਨ ਉਪਰੰਤ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ | ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਅਵਤਾਰ ਮੁਹੰਮਦ ਪੁੱਤਰ ਮੇਜਰ ...

ਪੂਰੀ ਖ਼ਬਰ »

15 ਅਗਸਤ ਦੇ ਮੱਦੇਨਜ਼ਰ ਜ਼ਿਲੇ੍ਹ 'ਚ ਸਖ਼ਤ ਸੁਰੱਖਿਆ ਪ੍ਰਬੰਧ-ਸਿੱਧੂ

ਪਟਿਆਲਾ, 13 ਅਗਸਤ (ਮਨਦੀਪ ਸਿੰਘ ਖਰੋੜ)-ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਜ਼ਿਲੇ੍ਹ 'ਚ ਪੁਲਿਸ ਪ੍ਰਸ਼ਾਸਨ ਵਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ¢ ਜਿਸ ਤਹਿਤ ਜ਼ਿਲੇ੍ਹ 'ਚ ਜਨਤਕ ਤੇ ਨਿੱਜੀ ਥਾਵਾਂ 'ਤੇ ਪੁਲਿਸ ਵਲੋਂ ਚੈਕਿੰਗ ਕੀਤੀ ਜਾ ਰਹੀ ਹੈ¢ ਜਿਨ੍ਹਾਂ ਵਿਚ ...

ਪੂਰੀ ਖ਼ਬਰ »

ਪੰਜਾਬ ਪਬਲਿਕ ਸਕੂਲ ਨੇ ਬੈਸਟ ਸਕੂਲ ਇਨ ਸਪੋਰਟਸ ਦਾ ਸਨਮਾਨ ਕੀਤਾ ਹਾਸਲ

ਨਾਭਾ, 13 ਅਗਸਤ (ਕਰਮਜੀਤ ਸਿੰਘ)-ਪੰਜਾਬ ਪਬਲਿਕ ਸਕੂਲ ਨਾਭਾ ਨੂੰ ਭਾਰਤ ਦਾ ਬੈੱਸਟ ਸਕੂਲ ਇਨ ਸਪੋਰਟਸ ਐਲਾਨਿਆ ਗਿਆ | ਸਕੂਲ ਦੇ ਮੁਖੀ ਡਾ. ਜਗਪ੍ਰੀਤ ਸਿੰਘ ਨੂੰ ਵੀ ਸਾਲ ਦਾ ਸਰਵੋਤਮ ਪਿ੍ੰਸੀਪਲ ਐਲਾਨਿਆ ਗਿਆ | ਗਲੋਬਲ ਐਜੂਕੇਸ਼ਨ ਅਵਾਰਡ 2019 ਦੁਆਰਾ ਇਕ ਕਨਕਲੇਵ ਦਾ ...

ਪੂਰੀ ਖ਼ਬਰ »

ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਲੱਗੇ ਰੋਜ਼ਗਾਰ ਸਬੰਧੀ ਕੈਂਪ 'ਚ 88 ਨੌਜਵਾਨਾਂ ਨੂੰ ਮਿਲੀ ਨੌਕਰੀ

ਪਟਿਆਲਾ, 13 ਅਗਸਤ (ਜ.ਸ. ਢਿੱਲੋਂ)-ਪੰਜਾਬ ਸਰਕਾਰ ਵਲੋਂ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀ ਦੇ ਵੱਧ ਤੋਂ ਵੱਧ ਮੌਕੇ ਪ੍ਰਦਾਨ ਕਰਨ ਦੇ ਮਕਸਦ ਨਾਲ 'ਘਰ ਘਰ ਰੋਜ਼ਗਾਰ' ਮਿਸ਼ਨ ਤਹਿਤ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਰੋਜ਼ਗਾਰ ਸਬੰਧੀ ਕੈਂਪ ਲਗਾਏ ਜਾ ਰਹੇ ...

ਪੂਰੀ ਖ਼ਬਰ »

ਵਿਸ਼ਵ ਬੁੱਧੀਜੀਵੀ ਫੋਰਮ ਵਲੋਂ ਪੰਜਾਬ ਦੇ ਮਸਲਿਆਂ ਸਬੰਧੀ ਪ੍ਰਨੀਤ ਕੌਰ ਨਾਲ ਬੈਠਕ

ਪਟਿਆਲਾ, 13 ਅਗਸਤ (ਗੁਰਵਿੰਦਰ ਸਿੰਘ ਔਲਖ)-ਵਿਸ਼ਵ ਬੁੱਧੀਜੀਵੀ ਫੋਰਮ ਦਾ ਵਫ਼ਦ ਪ੍ਰਧਾਨ ਪੋ੍ਰਫੈਸਰ ਗੁਰਬਖਸੀਸ ਸਿੰਘ ਅੰਟਾਲ ਦੀ ਅਗਵਾਈ 'ਚ ਪਟਿਆਲਾ ਦੇ ਸੰਸਦ ਮੈਂਬਰ ਪ੍ਰਨੀਤ ਕੌਰ ਨਾਲ ਮੁਲਾਕਾਤ ਕਰਕੇ ਪੰਜਾਬ ਦੇ ਭਖਦੇ ਮਸਲਿਆਂ ਸਬੰਧੀ ਗੱਲਬਾਤ ਕੀਤੀ ਗਈ | ਬੈਠਕ ...

ਪੂਰੀ ਖ਼ਬਰ »

ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਵਜੋਂ ਡਾ: ਘੁੰਮਣ ਦਾ ਦੋ ਸਾਲ ਦਾ ਕਾਰਜਕਾਲ ਸਮਾਪਤ

ਪਟਿਆਲਾ, 13 ਅਗਸਤ (ਕੁਲਵੀਰ ਸਿੰਘ ਧਾਲੀਵਾਲ)-ਡਾ. ਬੀ.ਐੱਸ. ਘੁੰਮਣ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ-ਕੁਲਪਤੀ ਵਜੋਂ ਦੋ ਸਾਲ ਦਾ ਕਾਰਜਕਾਲ ਸਫਲਤਾ ਪੂਰਵਕ ਸਮਾਪਤ ਕਰ ਲਿਆ ਗਿਆ ਹੈ | ਉਨ੍ਹਾਂ 14 ਅਗਸਤ 2017 ਨੂੰ ਇਹ ਅਹੁਦਾ ਸੰਭਾਲਿਆ ਸੀ ਜਦੋਂ ਪੰਜਾਬੀ ...

ਪੂਰੀ ਖ਼ਬਰ »

ਸਕੂਲ ਦੀਆਂ ਸਮੱਸਿਆਵਾਂ ਸਬੰਧੀ ਪ੍ਰਬੰਧਕ ਕਮੇਟੀ ਨੇ ਪ੍ਰਨੀਤ ਕੌਰ ਨੂੰ ਜਾਣੂੰ ਕਰਵਾਇਆ

ਸਮਾਣਾ, 13 ਅਗਸਤ (ਹਰਵਿੰਦਰ ਸਿੰਘ ਟੋਨੀ)-ਅਗਰਵਾਲ ਧਰਮਸ਼ਾਲਾ ਤੇ ਸਕੂਲ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਤੇ ਮੈਂਬਰਾਂ ਵਲੋਂ ਪ੍ਰਧਾਨ ਮਦਨ ਮਿੱਤਲ ਕੌਾਸਲਰ ਦੀ ਅਗਵਾਈ ਹੇਠ ਸੰਸਦ ਮੈਂਬਰ ਸ੍ਰੀਮਤੀ ਪ੍ਰਨੀਤ ਕੌਰ ਨਾਲ ਬੈਠਕ ਕੀਤੀ ਗਈ | ਜਿਸ ਦੌਰਾਨ ਮਦਨ ਮਿੱਤਲ ਨੇ ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਦੂਖ-ਨਿਵਾਰਨ ਸਾਹਿਬ ਵਿਖੇ ਗਠਿਤ ਸਬ ਕਮੇਟੀ ਦੀ ਇਕੱਤਰਤਾ

ਪਟਿਆਲਾ, 13 ਅਗਸਤ (ਧਰਮਿੰਦਰ ਸਿੰਘ ਸਿੱਧੂ)-ਗੁਰਦੁਆਰਾ ਸ੍ਰੀ ਦੂਖ-ਨਿਵਾਰਨ ਸਾਹਿਬ ਵਿਖੇ ਗਠਿਤ ਸਬ ਕਮੇਟੀ ਦੀ ਇਕੱਤਰਤਾ ਸ਼ੋ੍ਰਮਣੀ ਕਮੇਟੀ ਦੇ ਅੰਤਿ੍ੰਗ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ ਦੀ ਪ੍ਰਧਾਨਗੀ 'ਚ ਹੋਈ | ਇਕੱਤਰਤਾ ਦੌਰਾਨ ਅੰਤਿ੍ੰਗ ...

ਪੂਰੀ ਖ਼ਬਰ »

ਡੇਢ ਕਿੱਲੋ ਅਫ਼ੀਮ ਰੱਖਣ ਦੇ ਦੋਸ਼ 'ਚ ਦੋ ਕਾਬੂ, ਪਰਚਾ ਦਰਜ

ਰਾਜਪੁਰਾ, 13 ਅਗਸਤ (ਰਣਜੀਤ ਸਿੰਘ, ਜੀ.ਪੀ. ਸਿੰਘ)-ਸ਼ੰਭੂ ਪੁਲਿਸ ਨੇ ਦੋ ਵਿਅਕਤੀਆਂ ਦੇ ਿਖ਼ਲਾਫ਼ ਅਫ਼ੀਮ ਰੱਖਣ ਦੇ ਦੋਸ਼ 'ਚ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਮੁਤਾਬਿਕ ਥਾਣੇਦਾਰ ਮਨਜੀਤ ਸਿੰਘ ਸਮੇਤ ਪੁਲਿਸ ਪਾਰਟੀ ਪਿੰਡ ਡਾਹਰੀਆਂ ...

ਪੂਰੀ ਖ਼ਬਰ »

ਪੁਰਾਣੇ ਕਿਲ੍ਹੇ 'ਚੋਂ ਮਿਲੀ ਲਾਵਾਰਸ ਲਾਸ਼

ਨਾਭਾ, 13 ਅਗਸਤ (ਕਰਮਜੀਤ ਸਿੰਘ)-ਨਾਭਾ ਦੇ ਕਿਲ੍ਹੇ ਦੀ ਇਮਾਰਤ ਦੇ ਕੋਲ ਬਣੇ ਇਕ ਕਮਰੇ 'ਚੋਂ ਇਕ ਲਾਸ਼ ਮਿਲੀ | ਅੱਜ ਕਿਲ੍ਹੇ ਦੇ ਨੇੜਿਉਂ ਲੰਘਣ ਵਾਲੇ ਲੋਕਾਂ ਨੇ ਕੋਤਵਾਲੀ ਪੁਲਿਸ ਨੂੰ ਸੂਚਨਾ ਦਿੱਤੀ ਕਿ ਇਕ ਕਮਰੇ 'ਚੋਂ ਕਾਫ਼ੀ ਬਦਬੂ ਆ ਰਹੀ ਹੈ | ਖ਼ਬਰ ਮਿਲਦੇ ਹੀ ਥਾਣਾ ...

ਪੂਰੀ ਖ਼ਬਰ »

ਵਾਤਾਵਰਨ ਦੀ ਸ਼ੁੱਧਤਾ ਲਈ ਬੂਟਿਆਂ ਦੀ ਸਾਂਭ-ਸੰਭਾਲ ਜ਼ਰੂਰੀ-ਕੇ.ਕੇ. ਸ਼ਰਮਾ

ਪਟਿਆਲਾ, 13 ਅਗਸਤ (ਜ.ਸ. ਢਿੱਲੋਂ)-ਸ਼ਾਪਕੀਪਰ ਵੈੱਲਫੇਅਰ ਐਸੋਸੀਏਸ਼ਨ ਅਤੇ ਨਗਰ ਨਿਗਮ ਦੇ ਸਾਂਝੇ ਉਦਮ ਸਦਕਾ ਪੀ.ਆਰ.ਟੀ.ਸੀ. ਦੇ ਚੇਅਰਮੈਨ ਕੇ.ਕੇ. ਸ਼ਰਮਾ ਤੇ ਪਟਿਆਲਾ ਨਗਰ ਨਿਗਮ ਦੇ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਆਹਲੂਵਾਲੀਆ ਪਾਰਕ ਵਿਚ ਚੰਦਨ ਤੇ ਹੋਰ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਮੌਤ, ਪਰਚਾ ਦਰਜ

ਰਾਜਪੁਰਾ, 13 ਅਗਸਤ (ਰਣਜੀਤ ਸਿੰਘ, ਜੀ.ਪੀ. ਸਿੰਘ)-ਸ਼ੰਭੂ ਪੁਲਿਸ ਨੇ ਇਕ ਸ਼ਿਕਾਇਤ ਦੇ ਆਧਾਰ 'ਤੇ ਸੜਕ ਹਾਦਸੇ 'ਚ ਮੌਤ ਹੋ ਜਾਣ ਦੇ ਦੋਸ਼ 'ਚ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਮੁਤਾਬਿਕ ਪੁਲਿਸ ਨੂੰ ਹਰਵਿੰਦਰ ਸਿੰਘ ਵਾਸੀ ਧਰੇੜੀ ਜੱਟਾਂ ...

ਪੂਰੀ ਖ਼ਬਰ »

ਅਗਰਵਾਲ ਬੁੱਧੀਜੀਵੀ ਫੋਰਮ ਵਲੋਂ ਤੀਆਂ ਦਾ ਤਿਉਹਾਰ ਮਨਾਇਆ

ਪਟਿਆਲਾ, 13 ਅਗਸਤ (ਗੁਰਵਿੰਦਰ ਸਿੰਘ ਔਲਖ)-ਅਗਰਵਾਲ ਬੁੱਧੀਜੀਵੀ ਫੋਰਮ ਵਲੋਂ ਸਥਾਨਕ ਛੋਟੀ ਬਾਰਾਂਦਰੀ 'ਚ ਤੀਆਂ ਦਾ ਤਿਉਹਾਰ ਮਨਾਇਆ ਗਿਆ | ਇਸ ਸਮਾਗਮ ਦੀ ਸ਼ੁਰੂਆਤ ਗਾਇਤਰੀ ਮੰਤਰ ਦੇ ਉਚਾਰਨ ਨਾਲ ਕੀਤੀ ਗਈ | ਕਿਰਨ ਜੈਨ ਨੇ ਤੀਜ ਦੇ ਤਿਉਹਾਰ ਦੀ ਮਹੱਤਤਾ ਬਾਰੇ ...

ਪੂਰੀ ਖ਼ਬਰ »

ਗਾਂਜਾ ਰੱਖਣ ਦੇ ਦੋਸ਼ 'ਚ ਔਰਤ ਿਖ਼ਲਾਫ਼ ਪਰਚਾ ਦਰਜ

ਰਾਜਪੁਰਾ, 13 ਅਗਸਤ (ਰਣਜੀਤ ਸਿੰਘ, ਜੀ.ਪੀ. ਸਿੰਘ)-ਸਿਟੀ ਪੁਲਿਸ ਨੇ ਇਕ ਔਰਤ ਦੇ ਿਖ਼ਲਾਫ਼ ਗਾਂਜਾ ਰੱਖਣ ਦੇ ਦੋਸ਼ 'ਚ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਮੁਤਾਬਿਕ ਥਾਣੇਦਾਰ ਰਜਿੰਦਰਪਾਲ ਸਿੰਘ ਸਮੇਤ ਪੁਲਿਸ ਪਾਰਟੀ ਨਸ਼ਾ ਮੁਕਤੀ ਕੇਂਦਰ ...

ਪੂਰੀ ਖ਼ਬਰ »

ਕੁੱਟਮਾਰ ਕਰਨ ਵਾਲਿਆਂ ਿਖ਼ਲਾਫ਼ ਕੇਸ ਦਰਜ

ਪਟਿਆਲਾ, 13 ਅਗਸਤ (ਮਨਦੀਪ ਸਿੰਘ ਖਰੋੜ)-ਪਟਿਆਲਾ ਨੇੜਲੇ ਪਿੰਡ ਸੈਣੀ ਮਾਜਰਾ ਵਿਖੇ ਦੋ ਭਰਾਵਾ ਵਲੋਂ ਘਰ ਦੇ ਸਾਹਮਣੇ ਰੌਲਾ ਪਾਉਣ ਤੋਂ ਰੋਕਣ 'ਤੇ ਚਾਰ ਵਿਅਕਤੀਆਂ ਨੇ ਉਨ੍ਹਾਂ ਦੀ ਕੁੱਟਮਾਰ ਕੀਤੀ ਤੇ ਝਗੜਾ ਛਡਾਉਣ ਆਏ ਹਰਪ੍ਰੀਤ ਸਿੰਘ ਦੀ ਵੀ ਕੁੱਟਮਾਰ ਕਰਨ ਦੇ ਨਾਲ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਦੀ ਮੌਤ

ਪਟਿਆਲਾ, 13 ਅਗਸਤ (ਮਨਦੀਪ ਸਿੰਘ ਖਰੋੜ)-ਸਥਾਨਕ ਚੋਰਾ ਰੋਡ 'ਤੇ ਇਕ ਅਣਪਛਾਤੀ ਕਾਰ ਵਲੋਂ ਮੋਟਰਸਾਈਕਲ 'ਤੇ ਜਾ ਰਹੇ ਦੋ ਵਿਅਕਤੀਆਂ ਨੂੰ ਫੇਟ ਮਾਰ ਦਿੱਤੀ ਜਿਸ ਕਾਰਨ ਦੋਨੇਂ ਵਿਅਕਤੀ ਜ਼ਖ਼ਮੀ ਹੋ ਗਏ ਤੇ ਇਲਾਜ ਦੌਰਾਨ ਇਕ ਜਣੇ ਦੀ ਮੌਤ ਹੋਣ ਦੀ ਦੁਖਦਾਈ ਘਟਨਾ ਸਾਹਮਣੇ ਆਈ ...

ਪੂਰੀ ਖ਼ਬਰ »

ਕਾਰਜਕਾਰੀ ਇੰਜੀਨੀਅਰ 20 ਨੂੰ ਕਰਨਗੇ ਰੋਸ ਰੈਲੀ

ਪਟਿਆਲਾ, 13 ਅਗਸਤ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਮੰਡੀ ਬੋਰਡ ਤੇ ਪੰਜਾਬ ਸਰਕਾਰ ਦੇ ਮੁਲਾਜ਼ਮ ਵਿਰੋਧੀ ਨੀਤੀਆਂ ਦਾ ਜਵਾਬ ਦੇਣ ਲਈ ਪੰਜਾਬ ਮੰਡੀ ਬੋਰਡ ਫ਼ੀਲਡ ਇੰਪਲਾਈਜ਼ ਯੂਨੀਅਨ ਬਰਾਂਚ ਪਟਿਆਲਾ ਵਲੋਂ 6 ਅਗਸਤ 2019 ਨੂੰ ਕਾਰਜਕਾਰੀ ਇੰਜੀਨੀਅਰ (ਸਿਵਲ) ਮੰਡਲ ਦਫ਼ਤਰ ...

ਪੂਰੀ ਖ਼ਬਰ »

ਖ਼ੂਨਦਾਨ ਤੇ ਸਮਾਜ ਸੇਵਾ ਲਈ ਨੌਜਵਾਨਾਂ ਦਾ ਅੱਗੇ ਆਉਣਾ ਸਮੇਂ ਦੀ ਲੋੜ-ਸਨੌਰ

ਰਾਜਪੁਰਾ, 13 ਅਗਸਤ (ਰਣਜੀਤ ਸਿੰਘ)-ਅੱਜ ਦੀ ਨੌਜਵਾਨ ਪੀੜੀ ਨੂੰ ਖ਼ੂਨਦਾਨ ਤੇ ਸਮਾਜ ਸੇਵਾ ਦੇ ਕੰਮਾਂ 'ਚ ਮੋਹਰਲੀ ਕਤਾਰ ਵਿਚ ਖੜੇ ਹੋਣਾ ਸਮੇਂ ਦੀ ਮੁੱਖ ਮੰਗ ਹੈ, ਇਸ ਲਈ ਨੌਜਵਾਨਾਂ ਨੂੰ ਇਨ੍ਹਾਂ ਕੰਮਾਂ ਵੱਲ ਆਪਣਾ ਧਿਆਨ ਜ਼ਿਆਦਾ ਕੇਂਦਰਿਤ ਕਰਨ ਦੀ ਲੋੜ ਹੈ | ਇਨ੍ਹਾਂ ...

ਪੂਰੀ ਖ਼ਬਰ »

ਨਕਲੀ ਸੋਨੇ ਸਮੇਤ ਕਾਬੂ

ਪਟਿਆਲਾ, 13 ਅਗਸਤ (ਮਨਦੀਪ ਸਿੰਘ ਖਰੋੜ)-ਥਾਣਾ ਲਹੌਰੀ ਗੇਟ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਲੋਕਾਂ ਨੂੰ ਮਿਲਾਵਟੀ ਸੋਨਾ ਅਸਲੀ ਦੱਸ ਕੇ ਵੇਚਣ ਵਾਲੇ ਵਿਅਕਤੀ ਨੂੰ ਮੌਕੇ 'ਤੇ ਛਾਪੇਮਾਰੀ ਕਰਕੇ ਮੁਲਜ਼ਮ ਦੇ ਕਬਜ਼ੇ 'ਚੋਂ 3 ਕਿੱਲੋ ਨਕਲੀ ਸੋਨਾ ਬਰਾਮਦ ਕੀਤਾ ਹੈ¢ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX