ਤਾਜਾ ਖ਼ਬਰਾਂ


ਇਸਰੋ ਮੁਖੀ ਨੇ ਕਿਹਾ- ਨਹੀਂ ਹੋਇਆ ਲੈਂਡਰ 'ਵਿਕਰਮ' ਨਾਲ ਸੰਪਰਕ, ਅਗਲੀ ਤਰਜੀਹ 'ਗਗਨਯਾਨ' ਮਿਸ਼ਨ
. . .  about 1 hour ago
ਬੈਂਗਲੁਰੂ, 21 ਸਤੰਬਰ- ਮਿਸ਼ਨ ਚੰਦਰਯਾਨ-2 ਤੋਂ ਬਾਅਦ ਇਸਰੋ ਹੁਣ 'ਗਗਨਯਾਨ' ਮਿਸ਼ਨ 'ਤੇ ਧਿਆਨ ਕੇਂਦਰਿਤ ਕਰੇਗੀ। ਇਸ ਬਾਰੇ ਗੱਲਬਾਤ ਕਰਦਿਆਂ ਅੱਜ ਇਸਰੋ ਮੁਖੀ...
ਪੁਣਛ ਜ਼ਿਲ੍ਹੇ 'ਚ ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ
. . .  26 minutes ago
ਸ੍ਰੀਨਗਰ, 21 ਸਤੰਬਰ- ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ 'ਚ ਅੱਜ ਸਵੇਰੇ ਪਾਕਿਸਤਾਨ ਨੇ ਜੰਗਬੰਦੀ ਦੀ ਉਲੰਘਣਾ ਕੀਤੀ। ਮਿਲੀ ਜਾਣਕਾਰੀ ਮੁਤਾਬਕ ਪਾਕਿਸਤਾਨੀ ਫੌਜ ਨੇ ਅੱਜ...
ਚਿੱਟੇ ਦੇ ਝੰਬੇ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ
. . .  42 minutes ago
ਤਲਵੰਡੀ ਸਾਬੋ/ਸੀਗੋਂ ਮੰਡੀ, 21 ਸਤੰਬਰ (ਲਕਵਿੰਦਰ ਸ਼ਰਮਾ)- ਤਲਵੰਡੀ ਸਾਬੋ ਦੇ ਵਾਰਡ ਨੰਬਰ 8 'ਚ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ, ਜਦੋਂ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਚਿੱਟੇ ਕਾਰਨ ਮੌਤ ਹੋ ਗਈ। ਇਸ ਬਾਰੇ...
ਅਣਪਛਾਤੇ ਵਿਅਕਤੀਆਂ ਨੇ ਘਰ 'ਚ ਦਾਖ਼ਲ ਹੋ ਕੇ ਕੀਤਾ ਹਮਲਾ, ਇੱਕ ਦੀ ਮੌਤ ਅਤੇ ਤਿੰਨ ਜ਼ਖ਼ਮੀ
. . .  56 minutes ago
ਤਲਵੰਡੀ ਭਾਈ, 21 ਸਤੰਬਰ (ਕੁਲਜਿੰਦਰ ਸਿੰਘ ਗਿੱਲ)- ਬੀਤੀ ਰਾਤ ਪਿੰਡ ਹਰਾਜ ਵਿਖੇ ਘਰ 'ਚ ਦਾਖ਼ਲ ਹੋ ਕੇ ਕੁਝ ਅਣਪਛਾਤੇ ਵਿਅਕਤੀਆਂ ਨੇ ਹਮਲਾ ਕਰ ਦਿੱਤਾ। ਇਸ ਹਮਲੇ 'ਚ ਪਰਿਵਾਰ ਦੇ ਇੱਕ ਮੈਂਬਰ ਦੀ...
ਛੱਤ ਡਿੱਗਣ ਕਰਕੇ ਪਤਨੀ ਦੀ ਮੌਤ, ਪਤੀ ਤੇ ਪੁੱਤਰ ਗੰਭੀਰ
. . .  about 1 hour ago
ਫਗਵਾੜਾ, 21 ਸਤੰਬਰ (ਹਰੀਪਾਲ ਸਿੰਘ) - ਫਗਵਾੜਾ ਦੇ ਮੁਹੱਲਾ ਭਗਤਪੁਰਾ 'ਚ ਅੱਜ ਤੜਕੇ ਇਕ ਮਕਾਨ ਦੀ ਛੱਤ ਡਿੱਗਣ ਕਾਰਨ ਇਕ ਔਰਤ ਦੀ ਮੌਤ ਹੋ ਗਈ ਤੇ ਜਦਕਿ ਉਸ ਦਾ ਪਤੀ ਤੇ ਬੇਟਾ ਗੰਭੀਰ ਜ਼ਖਮੀ ਹੋ ਗਏ ਹਨ। ਮ੍ਰਿਤਕਾ ਦੀ ਪਹਿਚਾਣ ਸੋਨੂੰ ਤਿਵਾੜੀ ਦੀ ਰੂਪ ਵਿਚ ਹੋਈ...
ਅਧਿਆਪਕ ਨੂੰ ਡੈਪੂਟੇਸ਼ਨ 'ਤੇ ਭੇਜੇ ਜਾਣ 'ਤੇ ਪਿੰਡ ਵਾਸੀਆਂ ਨੇ ਸਕੂਲ ਨੂੰ ਮਾਰਿਆ ਜਿੰਦਾ
. . .  about 1 hour ago
ਸੰਗਰੂਰ / ਲਹਿਰਾਗਾਗਾ 21 ਸਤੰਬਰ, (ਧੀਰਜ ਪਸ਼ੋਰੀਆ/ ਅਸ਼ੋਕ ਗਰਗ) - ਸਰਕਾਰੀ ਸੀਨੀਅਰ ਸੈਕੇਂਡਰੀ ਸਕੂਲ ਸੰਗਤਪੁਰਾ (ਲਹਿਰਾਗਾਗਾ) ਦੇ ਅਧਿਆਪਕ ਨੂੰ ਦਿੜ੍ਹਬਾ ਦੇ ਸਕੂਲ ਵਿਚ ਡੈਪੂਟੇਸ਼ਨ 'ਤੇ ਭੇਜੇ ਜਾਣ ਖਿਲਾਫ ਪਿੰਡ ਵਾਸੀਆਂ ਨੇ ਸਕੂਲ ਨੂੰ ਜਿੰਦਰਾ ਮਾਰ ਕੇ ਪ੍ਰਦਰਸ਼ਨ ਸ਼ੁਰੂ...
ਭਾਰਤ-ਅਮਰੀਕਾ ਸ਼ਾਂਤੀਪੁਰਨ ਤੇ ਸਥਿਰ ਦੁਨੀਆ ਦੇ ਨਿਰਮਾਣ 'ਚ ਯੋਗਦਾਨ ਦੇ ਸਕਦੇ ਹਨ - ਮੋਦੀ
. . .  about 1 hour ago
ਨਵੀਂ ਦਿੱਲੀ, 21 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਹਫ਼ਤੇ ਭਰ ਦੀ ਅਮਰੀਕਾ ਯਾਤਰਾ 'ਤੇ ਰਵਾਨਾ ਹੋ ਗਏ। ਇਸ ਤੋਂ ਪਹਿਲਾ ਉਨ੍ਹਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਉਨ੍ਹਾਂ ਦੀ ਯਾਤਰਾ ਭਾਰਤ ਨੂੰ ਮੌਕਿਆਂ ਦੀ ਜੀਵੰਤ ਭੂਮੀ, ਇਕ ਵਿਸ਼ਵਾਸਯੋਗ ਸਾਂਝੀਦਾਰ ਤੇ ਇਕ ਵਿਸ਼ਵ ਨੇਤਾ ਦੇ...
ਚੋਣ ਕਮਿਸ਼ਨ ਵੱਲੋਂ ਅੱਜ ਕੀਤੀ ਜਾਵੇਗੀ ਪ੍ਰੈਸ ਕਾਨਫਰੰਸ
. . .  about 2 hours ago
ਨਵੀਂ ਦਿੱਲੀ, 21 ਸਤੰਬਰ - ਭਾਰਤ ਦੇ ਚੋਣ ਕਮਿਸ਼ਨ ਵਲੋਂ ਅੱਜ 12 ਵਜੇ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਤੇ ਹਰਿਆਣਾ ਸਮੇਤ ਕੁੱਝ ਰਾਜਾਂ ਵਿਚ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ ਜਾ ਸਕਦਾ...
ਹਜ਼ਾਰਾਂ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਕਰ ਰਹੇ ਹਨ ਕੂਚ
. . .  about 2 hours ago
ਨਵੀਂ ਦਿੱਲੀ, 21 ਸਤੰਬਰ - ਉੱਤਰ ਪ੍ਰਦੇਸ਼ ਦੇ ਹਜ਼ਾਰਾਂ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਦਿੱਲੀ ਵੱਲ ਕੂਚ ਕਰ ਰਹੇ ਹਨ। ਭਾਰਤੀ ਕਿਸਾਨ ਸੰਗਠਨ ਦੀ ਇਹ ਪੈਦਲ ਯਾਤਰਾ 11 ਸਤੰਬਰ ਨੂੰ ਸਹਾਰਨਪੁਰ ਤੋਂ ਸ਼ੁਰੂ ਹੋਈ ਸੀ ਜੋ ਕਿ ਨੋਇਡਾ ਪਹੁੰਚ ਚੁੱਕੀ ਹੈ। ਕਿਸਾਨਾਂ ਦੇ ਮਾਰਚ ਦੇ ਮੱਦੇਨਜ਼ਰ ਦਿੱਲੀ...
ਅੱਜ ਦਾ ਵਿਚਾਰ
. . .  about 3 hours ago
ਕੇਂਦਰ ਨੇ ਪੰਜਾਬ ਸਰਕਾਰ ਦੀ ਬੇਨਤੀ ਨੂੰ ਸਵੀਕਾਰਿਆ, ਐਨਆਈਏ ਤਰਨਤਾਰਨ ਧਮਾਕੇ ਦੀ ਕਰੇਗੀ ਜਾਂਚ
. . .  1 day ago
ਆਰਥਿਕ ਮੰਦੀ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਦੇ ਵੱਡੇ ਐਲਾਨ
. . .  1 day ago
ਨਵੀਂ ਦਿੱਲੀ, 20 ਸਤੰਬਰ- ਦੇਸ਼ ‘ਚ ਆਰਥਿਕ ਮੰਦੀ ਨਾਲ ਨਜਿੱਠਣ ਲਈ ਵਿੱਤ ਮੰਤਰਾਲੇ ਵੱਲੋਂ ਕਈ ਐਲਾਨ ਕੀਤੇ ਗਏ ਹਨ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਾਰਪੋਰੇਟ ਟੈਕਸ ‘ਚ ਕਮੀ ਦਾ ਐਲਾਨ ਕੀਤਾ ਹੈ...
ਕਰੰਟ ਲੱਗਣ ਨਾਲ 4 ਮੱਝਾਂ ਦੀ ਮੌਤ
. . .  1 day ago
ਮਲੌਦ, 20 ਸਤੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਪਿੰਡ ਲਸਾੜਾ ਲੱਖੋਵਾਸ ਦੇ ਵਸਨੀਕ ਕਿਸਾਨ ਕੁਸ਼ਲਦੀਪ ਸਿੰਘ ਪੁੱਤਰ ਸੇਵਕ ਸਿੰਘ ਦੀਆਂ ਪਸ਼ੂਆਂ ਵਾਲੇ ਵਰਾਂਡੇ ਵਿਚ ਲੱਗੇ ਛੱਤ ਵਾਲੇ ਪੱਖੇ ਦੀ ਤਾਰ ਨਾਲ ਸ਼ਾਟ ਸਰਕਟ ਹੋਣ ਕਰਕੇ...
ਪੰਜਾਬ ਸਰਕਾਰ ਨੇ ਸਪੈਸ਼ਲਿਸਟ ਡਾਕਟਰਾਂ ਦੀ ਉਮਰ ਹੱਦ 60 ਸਾਲ ਤੋਂ ਵਧਾ ਕੇ ਕੀਤੀ 65 ਸਾਲ
. . .  1 day ago
ਚੰਡੀਗੜ੍ਹ, 20 ਸਤੰਬਰ- ਪੰਜਾਬ ਸਰਕਾਰ ਨੇ ਅੱਜ ਸਪੈਸ਼ਲਿਸਟ ਡਾਕਟਰਾਂ ਦੇ ਸੇਵਾਕਾਲ ਦੀ ਉਮਰ ਹੱਦ 60 ਸਾਲ ਤੋਂ ਵਧਾ ਕੇ 65 ਸਾਲ ਕਰ...
ਇੱਕ ਵਿਅਕਤੀ ਨੇ ਆਪਣੇ ਹੀ ਗੁਆਂਢੀ 'ਤੇ ਸੁੱਟਿਆ ਤੇਜ਼ਾਬ
. . .  1 day ago
ਬਠਿੰਡਾ, 20 ਸਤੰਬਰ (ਨਾਇਬ ਸਿੱਧੂ)- ਬਠਿੰਡਾ ਦੇ ਮੌੜ ਕਲਾਂ ਪਿੰਡ ਵਿਚ ਇੱਕ ਵਿਅਕਤੀ ਦੁਆਰਾ ਆਪਣੇ ਹੀ ਗੁਆਂਢੀ 'ਤੇ ਤੇਜ਼ਾਬ ਪਾ ਕੇ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ...
ਮਗਨਰੇਗਾ ਕਰਮਚਾਰੀਆਂ ਦੀਆਂ ਮੰਗਾਂ ਸਬੰਧੀ ਕਮੇਟੀ ਗਠਨ
. . .  1 day ago
ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 'ਚ ਬਜਰੰਗ ਪੁਨੀਆ ਨੇ ਜਿਤਿਆ ਕਾਂਸੀ ਦਾ ਤਗਮਾ
. . .  1 day ago
ਅਣਪਛਾਤੇ ਮੋਟਰਸਾਈਕਲ ਸਵਾਰ ਫਾਈਨਾਂਸ ਕੰਪਨੀ ਦੇ ਏਜੰਟ ਕੋਲੋਂ ਨਗਦੀ ਖੋਹ ਕੇ ਹੋਏ ਫ਼ਰਾਰ
. . .  1 day ago
ਬੀ.ਐਲ.ਓ ਦੀਆਂ ਜ਼ਿੰਮੇਵਾਰੀਆਂ ਨਾਨ-ਟੀਚਿੰਗ ਸਟਾਫ਼ ਨੂੰ ਦੇ ਕੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਰੱਖਿਆ ਗਿਆ ਧਿਆਨ- ਐੱਸ.ਡੀ.ਐਮ
. . .  1 day ago
10 ਦਿਨਾਂ ਬਾਬਾ ਫ਼ਰੀਦ ਮੇਲੇ ਦੇ ਤੀਜੇ ਦਿਨ ਦੀਆਂ ਝਲਕੀਆਂ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 30 ਸਾਉਣ ਸੰਮਤ 551
ਵਿਚਾਰ ਪ੍ਰਵਾਹ: ਯੁੱਧ ਮਨੁੱਖਤਾ ਲਈ ਸਭ ਤੋਂ ਵੱਡੀ ਮਹਾਂਮਾਰੀ ਹੈ। -ਮਾਰਟਿਨ ਲੂਥਰ

ਬਠਿੰਡਾ /ਮਾਨਸਾ

ਗੁਰੂ ਰਵਿਦਾਸ ਮੰਦਰ ਤੋੜਨ ਦੇ ਰੋਸ ਵਜੋਂ ਪੰਜਾਬ ਬੰਦ ਨੂੰ ਬਠਿੰਡਾ 'ਚ ਮਿਲਿਆ ਰਲਵਾਂ-ਮਿਲਵਾਂ ਹੁੰਗਾਰਾ

ਬਠਿੰਡਾ, 13 ਅਗਸਤ (ਕੰਵਲਜੀਤ ਸਿੰਘ ਸਿੱਧੂ)-ਦਿੱਲੀ ਦੇ ਤੁਗਲਕਾਬਾਦ ਵਿਖੇ ਕੇਂਦਰ ਤੇ ਦਿੱਲੀ ਸਰਕਾਰ ਦੇ ਹੁਕਮਾਂ 'ਤੇ ਗੁਰੂ ਰਵਿਦਾਸ ਦੇ ਪੁਰਾਤਨ ਮੰਦਰ ਨੂੰ ਤੋੜਨ ਦੇ ਵਿਰੋਧ 'ਚ ਅੱਜ ਰਵਿਦਾਸ ਭਾਈਚਾਰੇ ਵਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਬਠਿੰਡਾ ਵਿਚ ਰਲਵਾਂ ਮਿਲਵਾਂ ਹੁੰਗਾਰਾ ਮਿਲਿਆ | ਇਸ ਮੌਕੇ ਤਹਿਸ਼ੁਦਾ ਪ੍ਰੋਗਰਾਮ ਅਨੁਸਾਰ ਸਥਾਨਕ ਸਦਭਾਵਨਾ ਚੌਾਕ 'ਤੇ ਭਾਈਚਾਰੇ ਦੇ ਲੋਕਾਂ ਨੇ ਇਕੱਤਰਤਾ ਕੀਤੀ ਅਤੇ ਸ਼ਹਿਰਾਂ ਵਿਚ ਰੋਸ ਮਾਰਚ ਕੱਢਦਿਆਂ ਬੱਸ ਸਟੈਂਡ ਚੌਕ 'ਤੇ ਜਾਮ ਲਗਾ ਕੇ ਰੋਸ ਧਰਨਾ ਦਿੰਦੇ ਹੋਏ ਕੇਂਦਰ ਅਤੇ ਦਿੱਲੀ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ਬੱਸ ਸਟੈਂਡ 'ਤੇ ਜਾਮ ਲੱਗਣ ਨਾਲ ਟਰੈਫ਼ਿਕ ਜਾਮ ਹੋ ਗਿਆ, ਜਿਸ ਦੇ ਚੱਲਦਿਆਂ ਯਾਤਰੀਆਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ | ਸੜਕ 'ਤੇ ਆਵਾਜਾਈ ਜਾਮ ਹੋਣ 'ਤੇ ਐਸ.ਡੀ.ਐਮ. ਅਮਰਿੰਦਰ ਸਿੰਘ ਟਿਵਾਣਾ ਅਤੇ ਡੀ.ਐਸ.ਪੀ. ਗੁਰਜੀਤ ਸਿੰਘ ਰੋਮਾਣਾ ਮੌਕੇ 'ਤੇ ਪੁੱਜੇ ਅਤੇ ਪ੍ਰਦਰਸ਼ਨਕਾਰੀਆਂ ਨੂੰ ਭਰੋਸੇ 'ਚ ਲੈਂਦਿਆਂ ਉਨ੍ਹਾਂ ਤੋਂ ਮੰਗ ਪੱਤਰ ਲੈ ਕੇ ਸਰਕਾਰ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ | ਇਸ ਉਪਰੰਤ ਧਰਨੇ 'ਤੇ ਬੈਠੇ ਪ੍ਰਦਰਸ਼ਨਕਾਰੀਆਂ ਨੂੰ ਭਾਵੇਂ ਸੜਕ ਤੋਂ ਧਰਨਾ ਚੁੱਕਵਾ ਕੇ ਜਾਮ ਖੋਲ੍ਹ ਦਿੱਤਾ ਅਤੇ ਆਵਾਜਾਈ ਬਹਾਲ ਕਰਵਾ ਦਿੱਤੀ ਪਰ ਨਾਲ ਹੀ ਉਨ੍ਹਾਂ ਨੇ ਸਥਾਨਕ ਡਾ. ਭੀਮ ਰਾਓ ਅੰਬੇਡਕਰ ਪਾਰਕ ਵਿਖੇ ਮੰਦਰ ਦੇ ਪੁਨਰ ਨਿਰਮਾਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ | ਜ਼ਿਕਰਯੋਗ ਹੈ ਕਿ ਸਵੇਰੇ ਰੋਸ ਮਾਰਚ ਦੌਰਾਨ ਕੁਝ ਸਮਾਂ ਸ਼ਹਿਰ ਦੀਆਂ ਦੁਕਾਨਾਂ ਬੰਦ ਰਹੀਆਂ ਪਰ ਕੁਝ ਸਮੇਂ ਬਾਅਦ ਵੀ ਬਾਜ਼ਾਰ ਖੁੱਲ ਗਿਆ | ਇਸ ਮੌਕੇ ਦੇਸਰਾਜ ਛੱਤਰੀ ਵਾਲਾ, ਭੋਲਾ ਸਿੰਘ, ਬਲਦੇਵ ਰਾਜ, ਜਸਵੀਰ ਸਿੰਘ ਮਹਿਰਾਜ, ਮੋਹਨ ਲਾਲ, ਜਗਦੀਪ ਗਹਿਰੀ, ਸੁਰੇਸ਼ ਰਾਹੀਂ, ਰਾਧੇ ਸ਼ਾਮ ਦਸੋਧੀਆਂ, ਭਗਵਾਨ ਦਾਸ ਭਾਰਤੀ, ਰਤਨ ਰਾਹੀਂ, ਓਮ ਪ੍ਰਕਾਸ਼ ਸਮੇਤ ਰਵੀਦਾਸ ਮਹਿਲਾ ਭਜਨ ਮੰਡਲ ਅਤੇ ਸਮਾਜ ਦੀਆਂ ਬੀਬੀਆਂ ਨੇ ਵੀ ਸ਼ਮੂਲੀਅਤ ਕੀਤੀ | ਕੁੱਲ ਮਿਲਾ ਕੇ ਅੱਜ ਦੇ ਪੰਜਾਬ ਬੰਦ ਨੂੰ ਬਠਿੰਡਾ 'ਚ ਰਲਵਾਂ ਮਿਲਵਾਂ ਹੁੰਗਾਰਾ ਰਿਹਾ ਤੇ ਸਥਿਤੀ ਸ਼ਾਂਤੀ ਪੂਰਵਕ ਰਹੀ |
ਘੁੱਦਾ 'ਚ ਰੋਸ ਰੈਲੀ ਤੇ ਮੁਜ਼ਾਹਰਾ
ਬਠਿੰਡਾ, (ਅੰਮਿ੍ਤਪਾਲ ਸਿੰਘ ਵਲ੍ਹਾਣ)-ਦਲਿਤ ਜਥੇਬੰਦੀਆਂ, ਖੱਬੀਆਂ ਪਾਰਟੀਆਂ ਤੇ ਜਨਤਕ ਜਥੇਬੰਦੀਆਂ ਨੇ ਭਾਰਤ ਬੰਦ ਦੇ ਸੱਦੇ ਤਹਿਤ ਪਿੰਡ ਘੁੱਦਾ ਵਿਖੇ ਰੋਸ ਰੈਲੀ ਤੇ ਮੁਜ਼ਾਹਰਾ ਕੀਤਾ¢ ਇਸ ਮੌਕੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ. ਐਮ. ਪੀ. ਆਈ.) ਦੇ ਜਿਲ੍ਹਾ ਪ੍ਰਧਾਨ ਮਿੱਠੂ ਸਿੰਘ ਘੁੱਦਾ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਮੰਗ ਕੀਤੀ ਕਿ ਤੁਗਲਕਾਬਾਦ, ਨਵੀਂ ਦਿੱਲੀ ਵਿਖੇ ਢਾਹੇ ਰਵਿਦਾਸ ਮੰਦਰ ਦੀ ਬਿਨ੍ਹਾਂ ਦੇਰੀ ਪੁਨਰ ਉਸਾਰੀ ਕੀਤੀ ਜਾਵੇ | ਉਨ੍ਹਾਂ ਦੋਸ਼ ਲਾਇਆ ਕਿ ਦਲਿਤਾਂ, ਘੱਟ ਗਿਣਤੀਆਂ ਤੇ ਔਰਤਾਂ ਵਿਰੁੱਧ ਅਮਾਨਵੀ ਅੱਤਿਆਚਾਰਾਂ ਲਈ ਜਿੰਮੇਵਾਰ, ਵੱਖੋ-ਵੱਖ ਕੱਟੜਵਾਦੀ ਸੰਗਠਨਾਂ ਦੇ ਸਾਰੇ ਕਾਰਕੁੰਨਾਂ ਦੇ ਤਾਰ ਸਿੱਧੇ ਆਰ.ਐਸ.ਐਸ. ਨਾਲ ਜੁੜੇ ਹੋਏ ਹਨ | ਇਸੇ ਕਰਕੇ ਮੋਦੀ-ਸ਼ਾਹ ਹਕੂਮਤ ਇਨ੍ਹਾਂ ਅਪਰਾਧੀਆਂ ਵਿਰੁੱਧ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਨਹੀਂ ਕਰਦੀ ¢ ਸਾਥੀ ਮਿੱਠੂ ਸਿੰਘ ਨੇ ਕੇਂਦਰੀ ਹਕੂਮਤ ਦੀ ਉਕਤ ਪੱਖਪਾਤੀ ਨੀਤੀ ਤੋਂ ਦੁਖੀ ਸਮੂਹ ਧਾਰਮਿਕ ਅਤੇ ਜਾਤੀ ਸਮੂਹਾਂ ਨੂੰ ਜਮਹੂਰੀ ਲਹਿਰ ਦਾ ਮਜਬੂਤ ਹਿੱਸਾ ਬਣਦਿਆਂ ਸਰਕਾਰ ਵਿਰੁੱਧ ਸੰਗਰਾਮਾਂ ਦੇ ਪਿੜ ਮੱਲਣ ਦੀ ਅਪੀਲ ਕੀਤੀ¢ ਰੋਸ ਰੈਲੀ ਨੂੰ ਗੁਰਪ੍ਰੀਤ ਸਿੰਘ ਖਾਲਸਾ, ਸੋਨੀ ਸਿੰਘ ਤੇ ਹੋਰਾਂ ਨੇ ਵੀ ਸੰਬੋਧਨ ਕੀਤਾ¢
ਬਹੁਜਨ ਸਮਾਜ ਪਾਰਟੀ ਨੇ ਕੱਢੀ ਰੋਸ ਰੈਲੀ
ਰਾਮਾਂ ਮੰਡੀ, (ਅਮਰਜੀਤ ਸਿੰਘ ਲਹਿਰੀ)-ਸਥਾਨਕ ਸ਼ਹਿਰ ਦੇ ਰਵਿਦਾਸ ਭਾਈਚਾਰੇ ਵਲੋਂ ਤੁਗਲਕਾਬਾਦ ਦਿੱਲੀ ਵਿਖੇ ਦਿੱਲੀ ਵਿਕਾਸ ਅਥਾਰਟੀ ਵਲੋਂ ਗੁਰੂ ਰਵਿਦਾਸ ਮੰਦਰ ਢਾਹੁਣ ਦੇ ਰੋਸ ਵਜੋਂ ਮੰਡੀ ਦੇ ਬਜ਼ਾਰਾਂ 'ਚ ਰੋਸ ਰੈਲੀ ਕੱਢਕੇ ਪੰਜਾਬ ਸਰਕਾਰ, ਕੇਂਦਰ ਸਰਕਾਰ ਤੇ ਦਿੱਲੀ ਦੀ ਕੇਜਰੀਵਾਲ ਸਰਕਾਰ ਿਖ਼ਲਾਫ਼ ਜੰਮਕੇ ਨਾਅਰੇਬਾਜ਼ੀ ਕਰਕੇ ਰੋਸ ਪ੍ਰਗਟ ਕੀਤਾ ਗਿਆ | ਇਸ ਰੋਸ ਰੈਲੀ 'ਚ ਬਹੁਜਨ ਸਮਾਜ ਪਾਰਟੀ ਦੇ ਵਰਕਰ, ਦਲਿਤ ਸਮਾਜ ਅਤੇ ਬਾਲਮੀਕ ਸਮਾਜ ਦੇ ਲੋਕਾਂ ਸ਼ਿਰਕਤ ਕੀਤੀ | ਇਸ ਮੌਕੇ ਸੰਬੋਧਨ ਕਰਦਿਆਂ ਵੱਖ-ਵੱਖ ਆਗੂਆਂ ਨੇ ਕਿਹਾ ਕਿ ਜੋ ਦਿੱਲੀ ਸਰਕਾਰ ਵਲੋਂ ਗੁਰੂ ਰਵਿਦਾਸ ਦਾ ਇਤਿਹਾਸਿਕ ਮੰਦਰ ਢਾਹਕੇ ਦਲਿਤ ਭਾਈਚਾਰੇ ਦੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਠੇਸ ਪਹੰੁਚਾਈ ਹੈ | ਰਵਿਦਾਸ ਭਾਈਚਾਰੇ ਦੇ ਲੋਕਾਂ ਨੇ ਕੇਂਦਰ ਤੇ ਦਿੱਲੀ ਸਰਕਾਰ ਤੋਂ ਮੰਗ ਕੀਤੀ ਕਿ ਮੰਦਰ ਦਾ ਉਸ ਜਗ੍ਹਾ 'ਤੇ ਦੁਬਾਰਾ ਨਿਰਮਾਣ ਕੀਤਾ ਜਾਵੇ | ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਮੰਦਰ ਨਿਰਮਾਣ ਨਹੀਂ ਕੀਤਾ ਜਾਂਦਾ, ਉਦੋਂ ਤੱਕ ਇਹ ਰੋਸ ਪ੍ਰਦਰਸ਼ਨ ਜਾਰੀ ਰਹਿਣਗੇ | ਇਸ ਮੌਕੇ ਪ੍ਰਧਾਨ ਹੰਸ ਰਾਜ, ਡਾ: ਸੋਹਣ ਲਾਲ ਕਲਿਆਣੀ, ਰਾਜ ਕੁਮਾਰ ਪ੍ਰਧਾਨ ਬਸਪਾ, ਰਿੰਕੂ ਕੁਮਾਰ, ਸੰਤ ਰਾਮ, ਰਾਮਕਿ੍ਸ਼ਨ, ਨੱਥੂ ਰਾਮ ਟੇਲਰ, ਰਾਜ ਕੁਮਾਰ ਤੋਗੜੀਆ, ਰਮੇਸ਼ ਟੇਲਰ, ਪਵਨ ਕੁਮਾਰ ਆਦਿ ਭਾਰੀ ਗਿਣਤੀ 'ਚ ਆਗੂ ਮੌਜੂਦ ਸਨ |
ਮੰਦਰ ਦੀ ਭੰਨ-ਤੋੜ ਵਿਰੁੱਧ ਰੋਸ ਧਰਨਾ
ਨਥਾਣਾ, (ਗੁਰਦਰਸ਼ਨ ਲੁੱਧੜ)-ਪਿੰਡ ਕਲਿਆਣ ਮੱਲਕਾ ਵਿਖੇ ਗੁਰੂ ਰਵਿਦਾਸ ਸਮਾਜ ਭਲਾਈ ਸਮਾਜ ਭਲਾਈ ਸਭਾ ਕਲਿਆਣ ਮੱਲਕਾ, ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ, ਕਿਸਾਨ ਮੋਰਚਾ ਅਤੇ ਹੋਰਨਾਂ ਧਾਰਮਿਕ ਜਥੇਬੰਦੀਆਂ ਦੀ ਅਗਵਾਈ ਹੇਠ ਦਿੱਲੀ ਦੇ ਗੁਰੂ ਰਵਿਦਾਸ ਯਾਦਗਾਰੀ ਇਤਿਹਾਸਿਕ ਮੰਦਰ ਦੀ ਭੰਨ-ਤੋੜ ਕਰਨ ਅਤੇ ਮਰਿਆਦਾ ਭੰਗ ਕਰਨ ਦੇ ਵਿਰੁੱਧ ਰੋਸ ਧਰਨਾ ਦਿੱਤਾ ਗਿਆ | ਇਸ ਮੌਕੇ ਧਰਨੇ ਦੌਰਾਨ ਕੁਝ ਸਮਾ ਨਥਾਣਾ-ਭਗਤਾ ਸੜਕ 'ਤੇ ਜਾਮ ਵੀ ਲਗਾਇਆ ਗਿਆ | ਧਰਨੇ ਨੂੰ ਸੰਬੋਧਨ ਕਰਨ ਵਾਲੇ ਬੁਲਾਰਿਆਂ ਨੇ ਕਿਹਾ ਕਿ ਸਦੀਆਂ ਪੁਰਾਣਾ ਇਹ ਇਤਿਹਾਸਿਕ ਮੰਦਰ ਦੀ ਭੰਨ-ਤੋੜ ਕਰਨਾ ਧਾਰਮਿਕ ਬਿਰਤੀ ਵਾਲੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਹੈ | ਇਸ ਦੌਰਾਨ ਮੰਗ ਕੀਤੀ ਗਈ ਕਿ ਮੰਦਰ ਦੀ ਮੁੜ ਉਸਾਰੀ ਕੀਤੀ ਜਾਵੇ | ਡਿਊਟੀ ਮੈਜਿਸਟ੍ਰੇਟ ਸੁਰਿੰਦਰ ਕੁਮਾਰ ਵਲੋਂ ਉਚੇਚੇ ਤੌਰ 'ਤੇ ਪਹੁੰਚ ਕੇ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ ਗਈ ਅਤੇ ਮੰਗ ਪੱਤਰ ਹਾਸਿਲ ਕੀਤਾ ਗਿਆ, ਜਿਸ ਉਪਰੰਤ ਧਰਨੇ ਦੀ ਸਮਾਪਤੀ ਹੋਈ | ਇਸ ਧਰਨੇ ਨੂੰ ਜਸਵੰਤ ਸਿੰਘ, ਬਾਦਲ ਸਿੰਘ, ਬਰਿੰਦਰ ਸਿੰਘ ਤੇ ਗੁਰਦੇਵ ਸਿੰਘ ਨੇ ਵੀ ਸੰਬੋਧਨ ਕੀਤਾ |
ਰਵਿਦਾਸ ਭਗਤਾਂ ਨੇ ਕੱਢਿਆ ਰੋਸ ਮਾਰਚ
ਗੋਨਿਆਣਾ, (ਮਨਦੀਪ ਸਿੰਘ ਮੱਕੜ/ਬਰਾੜ ਆਰ.ਸਿੰਘ)-ਦਿੱਲੀ ਵਿਚ ਗੁਰੂ ਰਵਿਦਾਸ ਮੰਦਰ ਢਾਏ ਜਾਣ ਕਾਰਨ ਸਥਾਨਕ ਸ਼ਹਿਰ ਵਾਸੀਆਂ ਨੇ ਸਥਾਨਕ ਸ਼ਹਿਰ 'ਚ ਰੋਸ ਮਾਰਚ ਕੱਢਿਆ ਅਤੇ ਬਾਅਦ ਵਿਚ ਗੋਨਿਆਣਾ-ਜੈਤੋ ਰੋਡ 'ਤੇ ਜਾਮ ਲਗਾ ਕੇ ਕੇਂਦਰ ਅਤੇ ਦਿੱਲੀ ਸਰਕਾਰ ਿਖ਼ਲਾਫ਼ ਨਾਅਰੇਬਾਜ਼ੀ ਕੀਤੀ | ਨਰਿੰਦਰ ਮੋਦੀ ਪ੍ਰਧਾਨ ਮੰਤਰੀ ਅਤੇ ਅਮਿਤ ਸ਼ਾਹ ਦਾ ਪੁਤਲਾ ਫੂਕਿਆ ਗਿਆ | ਜਾਮ ਲਗਾਉਣ ਕਾਰਨ ਰਾਹਗੀਰਾਂ ਨੂੰ ਕਾਫ਼ੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ | ਰਾਮ ਕੁਮਾਰ, ਵਰਿੰਦਰ ਕੁਮਾਰ ਸਾਬਕਾ ਪ੍ਰਧਾਨ, ਮਨੋਜ ਕੁਮਾਰ ਮੂਨਾ, ਰਾਜੂ ਆਕਲੀਆ, ਚੰਦ, ਮਨਜੀਤ ਸਿੰਘ ਧਵਨ ਕੌਾਸਲਰ, ਬਾਲਕ੍ਰਿਸ਼ਨ ਬਿੱਟੂ, ਖੇਮ ਚੰਦ ਮੰਦਰ ਕਮੇਟੀ, ਤੇਜਪਾਲ ਤੇਜਾ, ਗੋਬਿੰਦ ਰਾਮ, ਸੰਦੀਪ ਰੋਪਾਣਾ, ਰਤਨ ਚੰਦ, ਮੰਗਤ ਰਾਏ, ਸੰਤ ਲਾਲ, ਬੁੱਧ ਰਾਮ ਭੰਡਾਰੀ ਤੇ ਹੋਰ ਪ੍ਰਦਰਸ਼ਨ ਕਾਰੀਆਂ ਨੇ ਕੇਂਦਰ ਸਰਕਾਰ ਿਖ਼ਲਾਫ਼ ਨਾਅਰੇਬਾਜ਼ੀ ਕਰਦਿਆਂ ਕਿਹਾ ਕੇਂਦਰ ਤੇ ਦਿੱਲੀ ਸਰਕਾਰ ਵਲੋਂ ਕਈ ਸੌ ਸਾਲ ਪੁਰਾਣੇ ਗੁਰੂ ਰਵਿਦਾਸ ਮੰਦਰ ਨੂੰ ਤੋੜਿਆ ਗਿਆ ਹੈ, ਜਿਸ ਕਾਰਨ ਰਵਿਦਾਸੀਆ ਸਮਾਜ ਨੂੰ ਠੇਸ ਪਹੁੰਚੀ ਹੈ | ਉਨ੍ਹਾਂ ਮੰਗ ਕੀਤੀ ਹੈ ਕਿ ਜਲਦੀ ਮੰਦਰ ਦੀ ਜ਼ਮੀਨ ਵਾਪਸ ਕੀਤੀ ਜਾਵੇ ਤੇ ਮੰਦਰ ਦੀ ਉਸਾਰੀ ਕਰਵਾਈ ਜਾਵੇ, ਜੇਕਰ ਸਰਕਾਰ ਨੇ ਇਸ ਮੰਗ ਨੂੰ ਨਾ ਮੰਨਿਆ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ |
ਮੰਦਰ ਢਾਹੇ ਜਾਣ ਦੇ ਵਿਰੋਧ 'ਚ ਧਰਨਾ
ਭਾਈਰੂਪਾ, (ਵਰਿੰਦਰ ਲੱਕੀ)-ਦਿੱਲੀ ਦੇ ਤੁਗਲਕਾਬਾਦ ਸਥਿਤ ਗੁਰੂ ਰਵਿਦਾਸ ਮੰਦਰ ਢਾਹੇ ਜਾਣ ਦੇ ਵਿਰੋਧ 'ਚ ਰਵਿਦਾਸ ਭਾਈਚਾਰੇ ਵਲੋਂ ਅੱਜ ਪੰਜਾਬ ਬੰਦ ਦੇ ਦਿੱਤੇ ਗਏ ਸੱਦੇ ਦੇ ਤਹਿਤ ਸਥਾਨਕ ਕਸਬੇ ਦੇ ਰਵਿਦਾਸ ਭਾਈਚਾਰੇ ਨਾਲ ਸਬੰਧਿਤ ਵਿਅਕਤੀਆਂ ਨੇ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਕਸਬਾ ਭਾਈਰੂਪਾ ਦੇ ਮੁੱਖ ਬੱਸ ਅੱਡੇ 'ਤੇ ਰੋਹ ਭਰਪੂਰ ਧਰਨਾ ਦਿੰਦੇ ਹੋਏ ਤਿੱਖੀ ਨਾਅਰੇਬਾਜ਼ੀ ਕੀਤੀ¢ ਇਸ ਤੋਂ ਪਹਿਲਾਂ ਕਸਬੇ ਅੰਦਰ ਭਾਈਚਾਰੇ ਵਲੋਂ ਰੋਸ ਮਾਰਚ ਕੱਢਿਆ ਗਿਆ 'ਤੇ ਦੁਕਾਨਾਂ ਬੰਦ ਕਰਵਾਈਆਂ ਗਈਆਂ¢ ਕਸਬੇ ਦੇ ਬਜ਼ਾਰ ਤੇ ਬੱਸ ਅੱਡਾ ਮੁਕੰਮਲ ਬੰਦ ਰਹੇ¢ ਰਾਮਪੁਰਾ-ਸਲਾਬਤਪੁਰਾ ਮੁੱਖ ਸੜਕ 'ਤੇ ਲਗਾਏ ਗਏ ਧਰਨੇ ਨੂੰ ਸੰਬੋਧਨ ਕਰਦੇ ਹੋਏ ਕੌਾਸਲਰ ਜਸਵੀਰ ਸਿੰਘ, ਕੌਾਸਲਰ ਹਰਜਿੰਦਰ ਸਿੰਘ, ਰਵਿਦਾਸ ਕਮੇਟੀ ਦੇ ਪ੍ਰਧਾਨ ਧੰਨਾ ਸਿੰਘ, ਕਿਸਾਨ ਆਗੂ ਬਲਦੇਵ ਸਿੰਘ, ਨਾਹਰ ਸਿੰਘ ਆਦਿ ਨੇ ਕਬਜ਼ੇ 'ਚ ਲਈ ਜ਼ਮੀਨ ਵਾਪਿਸ ਦੇਣ 'ਤੇ ਮੰਦਰ ਦੀ ਮੁੜ ਬਹਾਲੀ ਦੀ ਮੰਗ ਕੀਤੀ¢ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਤੁਰੰਤ ਇਸ ਮਾਮਲੇ ਦਾ ਹੱਲ ਨਾ ਕੀਤਾ ਤਾਂ ਭਾਈਚਾਰੇ ਦੇ ਲੋਕ ਸੰਘਰਸ਼ ਤਿੱਖਾ ਕਰਨ ਲਈ ਮਜ਼ਬੂਰ ਹੋਣਗੇ¢ ਇਸ ਮੌਕੇ 'ਤੇ ਜਤਿੰਦਰ ਸਿੰਘ ਬਿੱਟੂ, ਹਰਦੇਵ ਸਿੰਘ ਕਾਲਾ, ਗੁਰਚਰਨ ਸਿੰਘ, ਸਤਨਾਮ ਸਿੰਘ, ਹਰਜਿੰਦਰ ਸਿੰਘ, ਡਾ: ਸੁਰਜੀਤ ਸਿੰਘ ਕਾਲਾ, ਸੁੱਖਾ ਸਿੰਘ, ਮੱਖਣ ਸਿੰਘ ਆਦਿ ਪ੍ਰਮੁੱਖ ਵਿਅਕਤੀ ਹਾਜ਼ਰ ਸਨ¢
ਭਗਤਾ ਭਾਈਕਾ 'ਚ ਧਰਨਾ ਤੇ ਨਾਅਰੇਬਾਜ਼ੀ, ਸ਼ਹਿਰ ਮੁਕੰਮਲ ਬੰਦ
ਭਗਤਾ ਭਾਈਕਾ, (ਸੁਖਪਾਲ ਸਿੰਘ ਸੋਨੀ)-ਦਿੱਲੀ ਦੇ ਤੁਗਲਕਾਬਾਦ ਵਿਖੇ ਸਥਿਤ ਸਦੀਆਂ ਪੁਰਾਣੇ ਗੁਰੂ ਰਵਿਦਾਸ ਮੰਦਰ ਦੀ ਬੇਅਦਬੀ ਦੇ ਰੋਸ 'ਚ ਅੱਜ ਬੰਦ ਦੇ ਸੱਦੇ ਨੂੰ ਸਥਾਨਕ ਇਲਾਕੇ ਅੰਦਰ ਭਰਵਾ ਹੁੰਗਾਰਾ ਮਿਲਿਆ | ਰਵਿਦਾਸ ਭਾਈਚਾਰੇ ਵਲੋਂ ਸਰਕਾਰਾਂ ਿਖ਼ਲਾਫ਼ ਸਥਾਨਕ ਚੌਕ ਵਿਖੇ ਜਾਮ ਲਗਾ ਕੇ ਨਾਅਰੇਬਾਜ਼ੀ ਕੀਤੀ ਗਈ | ਧਰਨਾਕਾਰੀਆਂ ਵਲੋਂ ਡੀ.ਐਸ.ਪੀ. ਦਵਿੰਦਰ ਸਿੰਘ ਤੇ ਐਸ.ਐਚ.ਓ. ਰਾਜਿੰਦਰ ਕੁਮਾਰ ਨੂੰ ਮੰਗ ਪੱਤਰ ਸੌਾਪਿਆ ਗਿਆ | ਧਰਨੇ ਦੇ ਅੰਤ 'ਚ ਕੇਂਦਰ ਸਰਕਾਰ ਦੀ ਅਰਥੀ ਸਾੜੀ ਗਈ | ਇਸ ਸਮੇਂ ਬੋਲਦੇ ਹੋਏ ਨੌਜਵਾਨ ਆਗੂ ਪੱਪਾ ਭਗਤਾ, ਅਵਤਾਰ ਬੀਹਲਾ, ਨਾਹਰ ਸਿੰਘ ਕੋਠਾ ਗੁਰੂ ਆਦਿ ਬੁਲਾਰਿਆਂ ਕਿ ਕਿਹਾ ਕਿ ਮੰਦਰ ਦੀ ਬੇਅਦਬੀ ਹੋਣ ਕਰਕੇ ਦੇਸ ਦੇ ਸਮੁੱਚੇ ਭਾਈਚਾਰੇ ਅੰਦਰ ਸੋਗ ਦੀ ਲਹਿਰ ਪਾਈ ਜਾ ਰਹੀ ਹੈ | ਬੁਲਾਰਿਆਂ ਨੇ ਮੰਗ ਕੀਤੀ ਕਿ ਮੰਦਿਰ ਦੀ ਮੁੜ ਉਸਾਰੀ ਕੀਤੀ ਜਾਵੇ, ਅਜਿਹਾ ਨਾ ਹੋਣ ਦੀ ਸੂਰਤ ਵਿਚ ਆਉਣ ਵਾਲੇ ਦਿਨਾਂ ਚ ਸੰਘਰਸ਼ ਤਿੱਖਾ ਕੀਤਾ ਜਾਵੇਗਾ | ਇਸ ਸਮੇਂ ਸਮਾਜ ਸੇਵੀਂ ਆਗੂ ਜਤਿੰਦਰ ਸਿੰਘ ਭੱਲਾ, ਅਕਾਲੀ ਆਗੂ ਰਾਕੇਸ਼ ਕੁਮਾਰ ਗੋਇਲ ਪ੍ਰਧਾਨ, ਗਗਨਦੀਪ ਸਿੰਘ ਗਰੇਵਾਲ, ਜਗਮੋਹਣ ਲਾਲ ਅਤੇ ਕਾਂਗਰਸੀ ਆਗੂ ਅਜਾਇਬ ਸਿੰਘ ਭਗਤਾ, ਸੁਰਿੰਦਰ ਕਟਾਰੀਆਂ ਵਲੋਂ ਵੀ ਭਾਈਚਾਰੇ ਦੇ ਲੋਕਾਂ ਨੂੰ ਪੂਰਨ ਹਮਾਇਤ ਦੇਣ ਦਾ ਐਲਾਨ ਕਰਦੇ ਹੋਏ ਉਨ੍ਹਾਂ ਦੇ ਹਰ ਸੰਘਰਸ਼ 'ਚ ਸ਼ਰੀਕ ਹੋਣ ਦਾ ਭਰੋਸਾ ਦਿੱਤਾ ਗਿਆ | ਇਸ ਸਮੇਂ ਰਾਜਿੰਦਰ ਰਾਜਾ, ਪੰਨੂੰ ਮੋਮੀ, ਸੁਖਰਾਜ ਭਗਤਾ, ਬਲਵਿੰਦਰ ਭਗਤਾ ਢਾਡੀ, ਸਤਨਾਮ ਮੋਮੀ, ਕੁਲਵਿੰਦਰ ਬੰਗਾ, ਕੁਲਵੰਤ ਕੋਠਾ, ਮੇਲਾ ਸਿੰਘ ਕੋਠਾ, ਸੁਖਪਾਲ ਬੰਗਾ, ਅੰਮਿ੍ਤ ਕੋਠਾ, ਭੋਲਾ ਗੁੰਮਟੀ, ਰਣਜੀਤ ਭਗਤਾ, ਭੋਲਾ ਰਾਮੂੰਵਾਲਾ, ਕੁਲਵਿੰਦਰ ਬੁਰਜ, ਗੁਰਨਾਮ ਸਿੰਘ ਬੁਰਜ ਥਰੋੜ, ਕੁਲਵੰਤ ਬੁਰਜ, ਅਮਰ ਕੋਠਾ, ਸੁਖਮੰਦਰ ਸਹੋਤਾ ਆਦਿ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ |
ਕੇਂਦਰ ਸਰਕਾਰ ਿਖ਼ਲਾਫ਼ ਰੋਸ ਪ੍ਰਦਰਸ਼ਨ
ਭੁੱਚੋ ਮੰਡੀ, (ਬਿੱਕਰ ਸਿੰਘ ਸਿੱਧੂ)-ਗੁੁਰੂ ਰਵਿਦਾਸ ਦਾ ਮੰਦਰ ਤੋੜਨ ਖਿਲਾਫ਼ ਇਕੱਤਰ ਹੋਏ ਸਮੂਹ ਭਾਈਚਾਰੇ ਦੀਆਂ ਔਰਤਾਂ ਅਤੇ ਮਰਦਾਂ ਨੇ ਗੁੁਰੂ ਰਵਿਦਾਸ ਕਮੇਟੀ ਲਹਿਰਾਖਾਨਾ ਦੀ ਅਗਵਾਈ 'ਚ ਵੱਖ-ਵੱਖ ਥਾਵਾਂ 'ਤੇ ਰੋਸ ਪ੍ਰਦਰਸ਼ਨ ਕੀਤਾ | ਕਮੇਟੀ ਪ੍ਰਧਾਨ ਕੇਵਲ ਸਿੰਘ ਨੇ ਦੱਸਿਆ ਕਿ ਇਹ ਰੋਸ ਮਾਰਚ ਲਹਿਰਾਖਾਨਾ ਤੋਂ ਸ਼ੁਰੂ ਹੋਇਆ ਅਤੇ ਭੁੱਚੋ ਮੰਡੀ, ਭੁੱਚੋ ਕਲਾਂ, ਲਹਿਰਾ ਬੇਗਾ ਤੋਂ ਹੁੰਦਾ ਹੋਇਆ ਲਹਿਰਾ ਮੁਹੱਬਤ ਵਿਖੇ ਉਲੀਕੇ ਵੱਡੇ ਰੋਸ ਮੁਜ਼ਾਹਰੇ 'ਚ ਸ਼ਾਮਲ ਹੋਵੇਗਾ | ਰੋਸ ਪ੍ਰਦਰਸ਼ਨ ਕਰ ਰਹੇ ਸਮੂਹ ਭਾਈਚਾਰੇ ਦੇ ਲੋਕਾਂ ਵਲੋਂ ਭੁੱਚੋ ਕੈਂਚੀਆਂ ਵਿਖੇ ਸੜਕ 'ਤੇ ਬੈਠਕੇ ਕੇਂਦਰ ਸਰਕਾਰ ਖਿਲਾਫ਼ ਜਬਰਦਸ਼ਤ ਨਾਅਰੇਬਾਜ਼ੀ ਕੀਤੀ | ਇਸ ਮੌਕੇ ਰੋਸ ਪ੍ਰਦਰਸ਼ਨ ਕਰਨ ਵਾਲਿਆਂ 'ਚ ਕੁਲਵੰਤ ਸਿੰਘ, ਕਰਮਜੀਤ ਸਿੰਘ, ਗੁਰਨੈਬ ਸਿੰਘ, ਚਮਕੌਰ ਸਿੰਘ, ਅੰਮਿ੍ਤ ਸਿੰਘ, ਜੋਗਿੰਦਰ ਸਿੰਘ, ਜਗਸੀਰ ਸਿੰਘ, ਬਲਵਿੰਦਰ ਟੇਲਰ, ਬਚਿੱਤਰ ਸਿੰਘ ਸਾਬਕਾ ਪੰਚ ਤੋਂ ਇਲਾਵਾ ਵੱਡੀ ਗਿਣਤੀ ਵਿਚ ਔਰਤਾਂ ਅਤੇ ਮਰਦ ਸ਼ਾਮਿਲ ਸਨ |
ਰਾਮਪੁਰਾ ਸ਼ਹਿਰ ਰਿਹਾ ਬੰਦ ਭਾਈਚਾਰੇ ਵਲੋਂ ਰੋਸ ਮੁਜ਼ਾਹਰਾ
ਰਾਮਪੁਰਾ ਫੂਲ, (ਗੁਰਮੇਲ ਸਿੰਘ ਵਿਰਦੀ)-ਦਿੱਲੀ ਦੇ ਤੁਗਲਕਾਬਾਦ ਇਲਾਕੇ 'ਚ ਰਵਿਦਾਸ ਭਾਈਚਾਰੇ ਨਾਲ ਸਬੰਧਿਤ ਮੰਦਿਰ ਤੋੜੇ ਜਾਣ ਦੇ ਵਿਰੋਧ ਵਿਚ ਦਿੱਤੇ ਭਾਰਤ ਬੰਦ ਦੇ ਸੱਦੇ ਤਹਿਤ ਅੱਜ ਰਵਿਦਾਸ ਭਾਈਚਾਰੇ ਵਲੋਂ ਸ਼ਹਿਰ 'ਚ ਰੋਸ ਮੁਜ਼ਾਹਰਾ ਕੱਢਿਆ ਗਿਆ | ਇਸ ਮੁਜ਼ਾਹਰੇ 'ਚ ਵੱਡੀ ਗਿਣਤੀ ਵਿਚ ਔਰਤਾਂ ਨੇ ਵੀ ਸ਼ਮੂਲੀਅਤ ਕੀਤੀ ਤੇ ਮੁਜ਼ਾਹਰੇ ਦੌਰਾਨ ਮੋਦੀ ਸਰਕਾਰ ਿਖ਼ਲਾਫ਼ ਰੱਜਕੇ ਭੜਾਸ ਕੱਢੀ | ਇਸ ਦੌਰਾਨ ਸਾਰੇ ਸ਼ਹਿਰ ਦੇ ਬਜ਼ਾਰ ਬੰਦ ਰਹੇ |
ਕੋਟਸ਼ਮੀਰ ਕੈਂਚੀਆਂ 'ਤੇ ਰਵਿਦਾਸ ਭਾਈਚਾਰੇ ਨੇ ਦਿੱਤਾ ਧਰਨਾ
ਕੋਟਫੱਤਾ, (ਰਣਜੀਤ ਸਿੰਘ ਬੁੱਟਰ)- ਦਿੱਲੀ ਦੇ ਤੁਗਲਕਾਬਾਦ ਵਿਖੇ ਢਾਹੇ ਰਵਿਦਾਸ ਮੰਦਰ ਨੂੰ ਲੈ ਕੇ ਰਵਿਦਾਸੀਆ ਭਾਈਚਾਰੇ ਵਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ 'ਤੇ ਅੱਜ ਕੋਟਸ਼ਮੀਰ ਵਿਖੇ ਬਠਿੰਡਾ ਮਾਨਸਾ ਤੇ ਬਠਿੰਡਾ ਤਲਵੰਡੀ ਸਾਬੋ ਕੈਂਚੀਆਂ 'ਤੇ ਧਰਨਾ ਦੇ ਕੇ ਦੋ ਘੰਟੇ ਦੇ ਕਰੀਬ ਆਵਾਜਾਈ ਠੱਪ ਰੱਖੀ ਗਈ | ਇਸ ਮੌਕੇ ਬਠਿੰਡਾ ਦਿਹਾਤੀ ਤੋਂ ਡੀ.ਐਸ.ਪੀ. ਕੁਲਦੀਪ ਸਿੰਘ, ਥਾਣਾ ਸਦਰ ਦੇ ਮੁਖੀ ਹਰਨੇਕ ਸਿੰਘ, ਥਾਣਾ ਕੋਟਫੱਤਾ ਮੁਖੀ ਮਨਜੀਤ ਸਿੰਘ ਤੇ ਕੋਟਸ਼ਮੀਰ ਚੌਕੀ ਦੇ ਇੰਚਾਰਜ ਜਸਵਿੰਦਰ ਸਿੰਘ ਪੁਲਿਸ ਫੋਰਸ ਨਾਲ ਧਰਨੇ ਵਾਲੀ ਥਾਂ ਤੇ ਤਾਇਨਾਤ ਰਹੇ | ਧਰਨਾਕਾਰੀਆਂ ਨੂੰ ਸ਼ਾਂਤ ਕਰਨ ਲਈ ਰਮੇਸ਼ ਕੁਮਾਰ ਨਾਇਬ ਤਹਿਸੀਲਦਾਰ ਬਠਿੰਡਾ ਪੁੱਜੇ ਜਿਨ੍ਹਾਂ ਨੂੰ ਧਰਨਾਕਾਰੀਆਂ ਨੇ ਇਕ ਮੈਮੋਰੰਡਮ ਦਿੱਤਾ | ਧਰਨੇ ਵਿਚ ਕੋਟਫੱਤਾ ਤੋਂ ਡਾ.ਬੀ.ਆਰ. ਅੰਬੇਡਕਰ ਕਲੱਬ ਦੇ ਜ. ਸਕੱਤਰ ਇਕਬਾਲ ਸਿੰਘ ਮੇਟ ਤੇ ਹੋਰਨਾਂ ਬੁਲਾਰਿਆਂ ਨੇ ਸੰਬੋਧਨ ਕੀਤਾ | ਧਰਨਾਕਾਰੀਆਂ ਦੀ ਮੰਗ ਸੀ ਕਿ ਮੰਦਰ ਦੀ ਮੁੜ ਉਸਾਰੀ ਕਰਵਾਈ ਜਾਵੇ | ਇਸ ਮੌਕੇ ਕੋਟਸ਼ਮੀਰ ਤੋਂ ਕੌਾਸਲਰ ਰਾਜਿੰਦਰ ਸਿੰਘ ਖ਼ਾਲਸਾ, ਕੌਾਸਲਰ ਬਲਜਿੰਦਰ ਸਿੰਘ, ਜਗਦੇਵ ਸਿੰਘ ਕੌਾਸਲਰ, ਗੁਰਪਾਲ ਸਿੰਘ ਬਾਬੇਕਾ, ਹਾਕਮ ਸਿੰਘ ਖ਼ਾਲਸਾ, ਜਗਰੂਪ ਸਿੰਘ ਗਿੱਲ, ਕੁਲਵੰਤ ਸਿੰਘ ਕਾਕਾ, ਜਥੇਦਾਰ ਜਗਰਾਜ ਸਿੰਘ (ਅਕਾਲੀ ਦਲ ਮਾਨ), ਕੋਟਫੱਤਾ ਤੋਂ ਨੌਜਵਾਨ ਆਗੂ ਮੋਹਨਜੀਤ ਕੌਰ, ਰਵਿਦਾਸ ਗੁਰੂਘਰ ਦੇ ਪ੍ਰਧਾਨ ਜਸਵਿੰਦਰ ਸਿੰਘ, ਸਾਬਕਾ ਪ੍ਰਧਾਨ ਕੌਰ ਸਿੰਘ, ਚੰਦ ਸਿੰਘ ਮਹਿਲ, ਕਲੱਬ ਪ੍ਰਧਾਨ ਕੁਲਵਿੰਦਰ ਸਿੰਘ, ਰਾਜਾ ਸਿੰਘ, ਸ਼ਿਵਰਾਜ ਸਿੰਘ, ਕਾਕਾ ਸਿੰਘ ਖ਼ਜ਼ਾਨਚੀ, ਰਾਮ ਸਿੰਘ ਖ਼ਾਲਸਾ, ਪਾਲੀ ਸਿੰਘ, ਬੂਟਾ ਸਿੰਘ ਅਤੇ ਗੁਰਪ੍ਰੀਤ ਸਿੰਘ ਹਾਜ਼ਰ ਸਨ |
ਪੰਜਾਬ ਬੰਦ ਦਾ ਨਹੀਂ ਦਿਸਿਆ ਕੋਈ ਅਸਰ
ਤਲਵੰਡੀ ਸਾਬੋ, (ਰਣਜੀਤ ਸਿੰਘ ਰਾਜੂ)-ਦਿੱਲੀ ਵਿਖੇ ਗੁਰੂ ਰਵੀਦਾਸ ਮੰਦਿਰ ਨੂੰ ਸਰਵਉੱਚ ਅਦਾਲਤ ਦੇ ਹੁਕਮਾਂ 'ਤੇ ਢਾਹ ਦੇਣ ਉਪਰੰਤ ਕਈ ਜਥੇਬੰਦੀਆਂ ਵਲੋਂ ਅੱਜ ਪੰਜਾਬ ਬੰਦ ਦੇ ਦਿੱਤੇ ਸੱਦੇ ਦਾ ਇਤਿਹਾਸਿਕ ਨਗਰ ਤਲਵੰਡੀ ਸਾਬੋ ਅੰਦਰ ਕੋਈ ਅਸਰ ਦੇਖਣ ਨੂੰ ਨਹੀਂ ਮਿਲਿਆ | ਵਪਾਰਕ ਅਦਾਰੇ ਆਮ ਵਾਂਗ ਖੁੱਲੇ੍ਹ ਰਹੇ ਜਦੋਂਕਿ ਦਲਿਤ ਜਥੇਬੰਦੀਆਂ ਵਲੋਂ ਦੋ ਘੰਟੇ ਆਵਾਜਾਈ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਅੱਜ ਸਵੇਰ ਤੋਂ ਹੀ ਨਗਰ ਦੇ ਸਾਰੇ ਵਪਾਰਕ ਅਦਾਰੇ, ਦੁਕਾਨਾਂ ਆਮ ਵਾਂਗ ਹੀ ਖੁੱਲੇ੍ਹ ਦਿਖਾਈ ਦਿੱਤੇ ਜਦੋਂਕਿ ਸ਼ਹਿਰ ਦੇ ਕੁਝ ਪ੍ਰਾਈਵੇਟ ਸਕੂਲਾਂ ਵਲੋਂ ਬੰਦ ਨੂੰ ਦੇਖਦਿਆਂ ਬੱਚਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਅੱਜ ਛੁੱਟੀ ਦਾ ਐਲਾਨ ਕੀਤਾ ਗਿਆ ਸੀ | ਬਹੁਜਨ ਸਮਾਜ ਪਾਰਟੀ ਦੇ ਸੂਬਾਈ ਆਗੂ ਮਾ.ਜਗਦੀਪ ਸਿੰਘ ਗੋਗੀ ਦੀ ਅਗਵਾਈ 'ਚ ਕੁਝ ਭਰਾਤਰੀ ਜਥੇਬੰਦੀਆਂ ਨੇ ਨਿਸ਼ਾਨ ਏ ਖ਼ਾਲਸਾ ਚੌਕ 'ਚ ਦੋ ਘੰਟੇ ਆਵਾਜਾਈ ਰੋਕ ਕੇ ਰੋਸ ਪ੍ਰਦਰਸ਼ਨ ਕਰਦਿਆਂ ਮੰਦਰ ਢਾਹੁਣ ਦਾ ਸਾਰਾ ਦੋਸ਼ ਕੇਂਦਰ ਸਰਕਾਰ ਸਿਰ ਮੜਿ੍ਹਆ ਗਿਆ | ਧਰਨੇ ਨੂੰ ਦੇਖਦਿਆਂ ਥਾਣਾ ਮੁਖੀ ਹਰਵਿੰਦਰ ਸਿੰਘ ਸਰਾਂ ਦੀ ਅਗਵਾਈ ਹੇਠ ਵੱਡੀ ਗਿਣਤੀ 'ਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਸੀ | ਧਰਨੇ ਨੂੰ ਸੰਬੋਧਨ ਕਰਦਿਆਂ ਮਾ. ਜਗਦੀਪ ਸਿੰਘ ਗੋਗੀ ਨੇ ਕਿਹਾ ਕਿ ਇਤਿਹਾਸਿਕ ਮੰਦਰ ਦੇ ਮੁੜ ਨਿਰਮਾਣ ਤੱਕ ਸੰਘਰਸ਼ ਜਾਰੀ ਰਹੇਗਾ | ਧਰਨੇ 'ਚ ਗੁ: ਬੁੰਗਾ ਨਾਨਕਸਰ ਦੇ ਸੇਵਾਦਾਰ ਬਾਬਾ ਧਰਮ ਸਿੰਘ, ਦਿਹਾਤੀ ਮਜ਼ਦੂਰ ਸਭਾ ਦੇ ਕਾ. ਮੱਖਣ ਸਿੰਘ, ਸਫ਼ਾਈ ਸੇਵਕ ਯੂਨੀਅਨ ਦੇ ਆਗੂ, ਬਸਪਾ ਆਗੂ ਲਖਵੀਰ ਸਿੰਘ ਨਿੱਕਾ, ਕਾਂਗਰਸ ਆਗੂ ਜਗਜੀਤ ਸਿੰਘ ਸਿੱਧੂ, ਬਲਕਰਨ ਸਿੰਘ ਬੱਬੂ ਤੇ ਹਰਬੰਸ ਸਿੰਘ ਦੋਵੇਂ ਕੌਾਸਲਰ, ਸੁਖਮੰਦਿਰ ਭਾਗੀਵਾਂਦਰ, ਮਾਨ ਦਲ ਆਗੂ ਯਾਦਵਿੰਦਰ ਭਾਗੀਵਾਂਦਰ ਤੇ ਪੱਪੀ ਮਲਕਾਣਾ, ਅਕਾਲੀ ਆਗੂ ਅਵਤਾਰ ਸਿੰਘ ਤਾਰੀ, ਦਲਿਤ ਆਗੂ ਮੇਜਰ ਸਿੰਘ ਜਗਾ ਰਾਮ ਤੀਰਥ ਆਦਿ ਹਾਜ਼ਰ ਸਨ | ਦੂਜੇ ਪਾਸੇ ਜਾਮ ਕਾਰਣ ਆਮ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪਿਆ |
ਮੌੜ ਮੰਡੀ 'ਚ ਪੰਜਾਬ ਬੰਦ ਦੇ ਸੱਦੇ ਨੂੰ ਨਾ ਮਿਲਿਆ ਹੁੰਗਾਰਾ
ਮੌੜ ਮੰਡੀ, (ਲਖਵਿੰਦਰ ਸਿੰਘ ਮੌੜ)-ਦਿੱਲੀ ਦੇ ਤੁਗਕਲਕਾਬਾਦ ਇਲਾਕੇ 'ਚ ਦਿੱਲੀ ਵਿਕਾਸ ਅਥਾਰਿਟੀ ਵਲੋਂ ਗੁਰੂ ਰਵਿਦਾਸ ਦਾ ਪੁਰਾਣਾ ਮੰਦਰ ਢਾਹ ਦੇਣ ਦੇ ਰੋਸ ਵਜੋਂ ਪੰਜਾਬ ਦੀਆਂ ਵੱਖ-ਵੱਖ ਜਥੇਬੰਦੀਆਂ ਵਲੋਂ ਦਿੱਤੇ ਪੰਜਾਬ ਬੰਦੇ ਸੱਦੇ ਨੂੰ ਮੌੜ ਮੰਡੀ ਵਿਚ ਕੋਈ ਹੁੰਗਾਰਾ ਨਹੀਂ ਮਿਲਿਆ ਅਤੇ ਸਾਰਾ ਕਾਰੋਬਾਰ ਆਮ ਵਾਂਗ ਚੱਲਦਾ ਰਿਹਾ | ਸ਼ਹਿਰ ਦੇ ਪ੍ਰਮੁੱਖ ਸਿਵਲ ਹਸਪਤਾਲ ਬਾਜ਼ਾਰ, ਰੇਲਵੇ ਬਾਜ਼ਾਰ, ਫ਼ੈਕਟਰੀ ਰੋਡ ਮਾਰਕੀਟ ਤੇ ਟਰੱਕ ਯੂਨੀਅਨ ਕੋਲ ਮਸ਼ੀਨਰੀਆਂ ਦੇ ਕਲ-ਪੁਰਜ਼ੇ ਵੇਚਣ ਵਾਲੀਆਂ ਸਾਰੀਆਂ ਦੁਕਾਨਾਂ ਖੁੱਲ੍ਹੀਆਂ ਰਹੀਆਂ | ਸਵੇਰ ਵੇਲੇ ਬੱਸਾਂ ਦੀ ਆਵਾਜਾਈ ਭਾਵੇਂ ਮੱਠੀ ਰਹੀ ਪਰ ਦਸ ਵਜੇ ਤੋਂ ਬਾਅਦ ਬੱਸਾਂ ਵੀ ਆਪਣੇ ਨਿਰਧਾਰਿਤ ਸਮਿਆਂ 'ਤੇ ਆਮ ਵਾਂਗ ਚੱਲਦੀਆਂ ਰਹੀਆਂ ਅਤੇ ਬੱਸ ਅੱਡੇ 'ਤੇ ਨਿੱਜੀ ਕੰਪਨੀ ਦੇ ਕਰਿੰਦੇ ਮਨਜੀਤ ਸਿੰਘ ਹੱਸੂ ਨੇ ਦੱਸਿਆ ਕਿ ਬੱਸਾਂ ਭਾਵੇਂ ਚੱਲ ਰਹੀਆਂ ਹਨ ਪਰ ਬੰਦ ਦੇ ਸੱਦੇ ਕਾਰਨ ਸਵਾਰੀਆਂ ਬਹੁਤ ਘੱਟ ਹਨ ਅਤੇ ਇਸੇ ਤਰ੍ਹਾਂ ਬਾਜ਼ਾਰਾਂ ਵਿਚ ਦੁਕਾਨਾਂ ਖੁੱਲ੍ਹੀਆਂ ਹੋਣ ਦੇ ਬਾਵਜੂਦ ਵੀ ਖ਼ਰੀਦਦਾਰਾਂ ਦੀ ਕਮੀ ਦਰਜ ਕੀਤੀ ਗਈ |
ਰਵਿਦਾਸ ਮੰਦਰ ਢਾਹੇ ਜਾਣ ਦੇ ਵਿਰੋਧ 'ਚ ਜੀ.ਟੀ. Ðਰੋਡ 'ਤੇ ਧਰਨਾ ਦੇ ਕੇ ਲਗਾਇਆ ਜਾਮ
ਲਹਿਰਾ ਮੁਹੱਬਤ, (ਭੀਮ ਸੈਨ ਹਦਵਾਰੀਆ)-ਦਿੱਲੀ ਦੇ ਤੁਗਲਕਾਬਾਦ ਵਿਚ ਗੁਰੂ ਰਵਿਦਾਸ ਦਾ ਮੰਦਰ ਢਾਹੇ ਜਾਣ ਦੇ ਵਿਰੋਧ 'ਚ ਦਿੱਤੇ ਭਾਰਤ ਬੰਦ ਦੇ ਸੱਦੇ ਤਹਿਤ ਦਲਿਤ ਭਾਈਚਾਰੇ ਦੇ ਲੋਕਾਂ ਨੇ ਅੱਜ ਸਥਾਨਕ ਮਾਰਕੀਟ ਬੱਸ ਸਟੈਂਡ ਨੇੜੇ ਨੈਸ਼ਨਲ ਹਾਈਵੇ ਸੜਕ 'ਤੇ ਸ਼ਾਂਤਮਈ ਧਰਨਾ ਦਿੰਦੇ ਹੋਏ ਟਰੈਫ਼ਿਕ ਜਾਮ ਲਗਾ ਕਿ ਮੋਦੀ ਸਰਕਾਰ ਿਖ਼ਲਾਫ਼ ਨਾਅਰੇ ਲਗਾਕੇ ਆਪਣੇ ਰੋਸ ਤੇ ਗ਼ੁੱਸੇ ਦਾ ਪ੍ਰਦਰਸ਼ਨ ਕੀਤਾ | ਧਰਨੇ 'ਚ ਔਰਤਾਂ ਵੀ ਸ਼ਾਮਲ ਸਨ | ਨੇੜਲੇ ਪਿੰਡ ਲਹਿਰਾ ਖਾਨਾ ਤੋਂ ਚੱਲਿਆ ਰੋਸ ਮਾਰਚ ਮੋਦੀ ਸਰਕਾਰ ਿਖ਼ਲਾਫ਼ ਆਵਾਜ਼ ਬੁਲੰਦ ਕਰਦਾ ਹੋਇਆ ਦੁਪਹਿਰ ਇਕ ਵਜੇ ਦੇ ਕਰੀਬ ਥਰਮਲ ਮਾਰਕੀਟ ਪੁੱਜਿਆ ਅਤੇ ਕਤਾਰਬੰਦੀ ਕਰਕੇ ਸੜਕ ਜਾਮ ਲਗਾ ਦਿੱਤਾ | ਚੌਾਕੀ ਭੱੁਚੋ ਦੇ ਇੰਚਾਰਜ ਹਰਗੋਬਿੰਦ ਸਿੰਘ ਆਪਣੀ ਟੀਮ ਸਮੇਤ ਮੌਕੇ 'ਤੇ ਪਹੁੰਚੇ ਸਨ | ਇਸ ਦੌਰਾਨ ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾ ਕਮੇਟੀ ਮੈਂਬਰ ਜਗਜੀਤ ਸਿੰਘ ਲਹਿਰਾ ਤੇ ਬਹੁਜਨ ਸਮਾਜ ਪਾਰਟੀ ਹਲਕਾ ਭੁੱਚੋ ਦੇ ਇੰਚਾਰਜ ਰਣਧੀਰ ਸਿੰਘ ਧੀਰਾ ਨੇ ਸੰਬੋਧਨ ਕਰਦਿਆਂ ਮੋਦੀ ਹਕੂਮਤ ਵਲੋਂ ਲਗਾਤਾਰ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਏ ਜਾਣ ਦੀ ਕਰੜੇ ਸ਼ਬਦਾਂ 'ਚ ਨਿਖੇਧੀ ਕੀਤੀ | ਇਸ ਮੌਕੇ ਗੁਰੂ ਰਵਿਦਾਸ ਕਮੇਟੀ ਲਹਿਰਾ ਖਾਨਾ ਦੇ ਪ੍ਰਧਾਨ ਕੇਵਲ ਸਿੰਘ, ਕਮੇਟੀ ਮੈਂਬਰ ਮਨਜੀਤ ਸਿੰਘ, ਗੁਰਸੇਵਕ ਸਿੰਘ, ਬਚਿੱਤਰ ਸਿੰਘ, ਗੁਰਮੀਤ ਸਿੰਘ, ਕੁਲਵੰਤ ਸਿੰਘ ਤੇ ਬਲਵਿੰਦਰ ਸਿੰਘ ਤੋਂ ਇਲਾਵਾ ਮਾਨ ਸਿੰਘ (ਇੰਚਾਰਜ ਸਰਕਲ ਭੁੱਚੋ ਐਸ.ਸੀ. ਵਿੰਗ ਸ਼੍ਰੋ.ਅ. ਦਲ) ਆਦਿ ਹਾਜ਼ਰ ਸਨ |


ਖ਼ਬਰ ਸ਼ੇਅਰ ਕਰੋ

ਅਣਪਛਾਤੇ ਵਿਅਕਤੀ ਨੇ ਰੇਲਵੇ ਸਟੇਸ਼ਨ 'ਤੇ ਲੱਗੇ ਖੰਭੇ ਨਾਲ ਲਟਕ ਕੇ ਲਿਆ ਫਾਹਾ

ਭੁੱਚੋ ਮੰਡੀ, 13 ਅਗਸਤ (ਬਿੱਕਰ ਸਿੰਘ ਸਿੱਧੂ)-ਸਥਾਨਕ ਰੇਲਵੇ ਸਟੇਸ਼ਨ 'ਤੇ ਇਕ ਅਣਪਛਾਤੇ ਵਿਅਕਤੀ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ | ਇਸ ਦਾ ਪਤਾ ਸਵੇਰੇ ਉਸ ਸਮੇਂ ਲੱਗਿਆ ਜਦ ਰੇਲ ਗੱਡੀ 'ਤੇ ਸਫ਼ਰ ਕਰਨ ਆਈਆਂ ਸਵਾਰੀਆਂ ਨੇ ਰੇਲਵੇ ਸਟੇਸ਼ਨ ਉਤੇ ਬਿਜਲੀ ਦੀ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਹੋਈ ਮੌਤ, ਮੋਟਰਸਾਈਕਲ ਚਾਲਕ ਵਿਰੁੱਧ ਮਾਮਲਾ ਦਰਜ

ਸੰਗਤ ਮੰਡੀ, 13 ਅਗਸਤ (ਅੰਮਿ੍ਤਪਾਲ ਸ਼ਰਮਾ)-ਥਾਣਾ ਸੰਗਤ ਦੀ ਪੁਲਿਸ ਨੇ ਸੜਕ ਹਾਦਸੇ 'ਚ ਹੋਈ ਮੌਤ 'ਤੇ ਮੋਟਰਸਾਈਕਲ ਚਾਲਕ ਵਿਰੁੱਧ ਮਾਮਲਾ ਦਰਜ ਕੀਤਾ ਹੈ | ਥਾਣਾ ਸੰਗਤ ਦੇ ਸਬ-ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਬਠਿੰਡਾ ਵਾਸੀ ਸੰਦੀਪ ਕੁਮਾਰ ਪੁੱਤਰ ਸ਼ੰਕਰ ...

ਪੂਰੀ ਖ਼ਬਰ »

400 ਨਸ਼ੀਲੀਆਂ ਗੋਲੀਆਂ ਸਮੇਤ ਦੋ ਕਾਬੂ, ਮਾਮਲਾ ਦਰਜ

ਤਲਵੰਡੀ ਸਾਬੋ, 13 ਅਗਸਤ (ਰਣਜੀਤ ਸਿੰਘ ਰਾਜੂ)-ਤਲਵੰਡੀ ਸਾਬੋ ਪੁਲਿਸ ਨੇ ਨਸ਼ਾ ਤਸਕਰਾਂ ਿਖ਼ਲਾਫ਼ ਚਲਾਈ ਮੁਹਿੰਮ ਤਹਿਤ ਦੋ ਨੌਜਵਾਨਾਂ ਨੂੰ 400 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਜਾਣਕਾਰੀ ਅਤੇ ਦਰਜ ਮਾਮਲੇ ਅਨੁਸਾਰ ਥਾਣਾ ਮੁਖੀ ...

ਪੂਰੀ ਖ਼ਬਰ »

ਮਾਮੂਲੀ ਤਕਰਾਰ ਨੂੰ ਲੈ ਕੇ ਦਰਜਨ ਵਿਅਕਤੀਆਂ ਵਲੋਂ 4 ਨੌਜਵਾਨਾਂ 'ਤੇ ਹਮਲਾ-ਮੁਕੱਦਮਾ ਦਰਜ

ਗੋਨਿਆਣਾ, 13 ਅਗਸਤ (ਬਰਾੜ ਆਰ. ਸਿੰਘ)-ਸਥਾਨਕ ਸ਼ਹਿਰ ਦੇ ਪ੍ਰੇਮ ਨਗਰ 'ਚ ਰਹਿੰਦੇ ਵਿਕਰਮ ਕੁਮਾਰ ਪੁੱਤਰ ਵਿਜੈ ਰਾਏ ਅਤੇ ਉਸ ਦੇ 3 ਹੋਰ ਸਾਥੀਆਂ 'ਤੇ ਇਕ ਦਰਜਨ ਵਿਅਕਤੀਆਂ ਵਲੋਂ ਕੀਤੇ ਹਮਲੇ 'ਚ ਕਥਿਤ ਦੋਸ਼ੀਆਂ ਵਿਰੁੱਧ ਭਾਰਤੀ ਦੰਡਾਂਵਲੀ ਦੀ ਧਾਰਾ 324, 323, 148, 149 ਤਹਿਤ ...

ਪੂਰੀ ਖ਼ਬਰ »

ਮਜ਼ਦੂਰ ਜਥੇਬੰਦੀ ਵਲੋਂ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਦੀ ਅਰਥੀ ਫੂਕ ਮੁਜ਼ਾਹਰਾ

ਭਗਤਾ ਭਾਈਕਾ, 13 ਅਗਸਤ (ਸੁਖਪਾਲ ਸਿੰਘ ਸੋਨੀ)-ਪੰਜਾਬ ਖੇਤ ਮਜ਼ਦੂਰ ਯੂਨੀਅਨ ਬਲਾਕ ਭਗਤਾ ਭਾਈਕਾ ਵਲੋਂ ਜਵਾਹਰੇਵਾਲਾ ਗੋਲੀ ਕਾਂਡ ਦੇ ਕਥਿਤ ਦੋਸ਼ੀਆਂ ਨੰੂ ਗਿ੍ਫ਼ਤਾਰ ਅਤੇ ਆਗੂਆਂ ਿਖ਼ਲਾਫ਼ ਦਰਜ ਕੇਸ ਵਾਪਸ ਕਰਵਾਉਣ ਲਈ ਐਕਸ਼ਨ ਕਮੇਟੀ ਦੇ ਸੱਦੇ ਉੱਪਰ ਅੱਜ ਪਿੰਡ ...

ਪੂਰੀ ਖ਼ਬਰ »

ਸਰਕਾਰੀ ਸਕੂਲ ਜੇਠੂਕੇ 'ਚ ਪਿੰਡ ਵਾਸੀਆਂ ਵਲੋਂ ਰੋਸ ਧਰਨਾ

ਚਾਉਕੇ, 13 ਅਗਸਤ (ਮਨਜੀਤ ਸਿੰਘ ਘੜੈਲੀ)-ਸਰਕਾਰੀ ਸੀਨੀਅਰ ਸੈਕੰਡਰੀ ਪਿੰਡ ਜੇਠੂਕੇ ਵਿਖੇ ਅਧਿਆਪਕਾਂ ਦੀ ਵੱਡੀ ਘਾਟ ਦੇ ਖਿਲਾਫ ਅੱਜ ਪਿੰਡ ਵਾਸੀਆਂ ਵਲੋਂ ਗਰਾਮ ਪੰਚਾਇਤ ਤੇ ਹੋਰ ਜਥੇਬੰਦੀਆਂ ਦੇ ਸਹਿਯੋਗ ਨਾਲ ਸਕੂਲ ਗੇਟ ਅੱਗੇ ਰੋਸ ਧਰਨਾ ਲਗਾਇਆ ਗਿਆ | ਇਸ ਰੋਸ ਧਰਨੇ ...

ਪੂਰੀ ਖ਼ਬਰ »

ਔਰਤ ਵਲੋਂ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ

ਬਠਿੰਡਾ, 13 ਅਗਸਤ (ਅੰਮਿ੍ਤਪਾਲ ਸਿੰਘ ਵਲ੍ਹਾਣ)-ਇੱਥੇ ਬੀਬੀ ਵਾਲਾ ਸੜਕ ਸਥਿਤ ਐਮ.ਈ.ਐਸ. ਕਾਲੋਨੀ ਵਿਚ ਇਕ ਔਰਤ ਵਲੋਂ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰਨ ਦੀ ਖ਼ਬਰ ਮਿਲੀ ਹੈ | ਥਾਣਾ ਕੈਂਟ ਪੁਲਿਸ ਨੇ ਸਹਾਰਾ ਵਰਕਰਾਂ ਦੀ ਸਹਾਇਤਾ ਨਾਲ ਮਿ੍ਤਕਾਂ ਦੀ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਹੋਈ

ਬਠਿੰਡਾ, 13 ਅਗਸਤ (ਕੰਵਲਜੀਤ ਸਿੰਘ ਸਿੱਧੂ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਗੁਰਦੁਆਰਾ ਹਾਜੀ ਰਤਨ ਸਾਹਿਬ ਬਠਿੰਡਾ ਦੇ ਦੀਵਾਨ ਹਾਲ ਵਿਖੇ ਜ਼ਿਲ੍ਹਾ ਪ੍ਰਧਾਨ ਦਾਰਾ ਸਿੰਘ ਮਾਈਸਰਖਾਨਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਯੂਨੀਅਨ ...

ਪੂਰੀ ਖ਼ਬਰ »

ਭਾਕਿਯੁ (ਸਿੱਧੂਪੁਰ) ਨੇ ਨਹਿਰੀ ਵਿਭਾਗ ਦੇ ਐਕਸੀਅਨ ਦੀ ਫੂਕੀ ਅਰਥੀ

ਮੌੜ ਮੰਡੀ, 13 ਅਗਸਤ (ਲਖਵਿੰਦਰ ਸਿੰਘ ਮੌੜ)-ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਵਲੋਂ ਜੋਧਪੁਰ ਨਹਿਰ ਵਿਚੋਂ ਭਾਈ ਬਖਤੌਰ ਿਲੰਕ ਚੈਨਲ ਰਾਹੀਂ ਸੱਤ ਪਿੰਡਾਂ ਨੂੰ ਪਾਣੀ ਦੇਣ ਲਈ ਕੱਢੇ ਿਲੰਕ ਚੈਨਲ ਨੂੰ ਹੇਰਾਫੇਰੀ ਨਾਲ ਚਲਾਉਣ ਤੇ ਸਹੀ ਢੰਗ ਨਾਲ ਪਾਣੀ ਨਾ ਦੇਣ ...

ਪੂਰੀ ਖ਼ਬਰ »

ਡੈਪੋ ਪ੍ਰੋਗਰਾਮ ਤਹਿਤ ਸਿਹਤ ਵਿਭਾਗ ਵਲੋਂ ਜਾਗਰੂਕਤਾ ਕੈਂਪ

ਤਲਵੰਡੀ ਸਾਬੋ, 13 ਅਗਸਤ (ਰਵਜੋਤ ਸਿੰਘ ਰਾਹੀ)-ਪੰਜਾਬ ਸਰਕਾਰ ਵਲੋਂ ਨਸ਼ਾ ਵਿਰੋਧੀ ਚਲਾਏ ਜਾ ਰਹੇ ਡੈਪੋ ਪ੍ਰੋਗਰਾਮ ਤਹਿਤ ਐਸ.ਐਮ.ਓ. ਤਲਵੰਡੀ ਸਾਬੋ ਡਾ: ਗੁਰਜੀਤ ਸਿੰਘ ਦੀ ਅਗਵਾਈ ਹੇਠ ਡੈਪੋ ਮੈਂਬਰਾਂ ਅਤੇ ਆਮ ਲੋਕਾਂ ਲਈ ਡੈਪੋ ਪ੍ਰੋਗਰਾਮ ਸਬੰਧੀ ਜਾਗਰੂਕਤਾ ਕੈਂਪ ...

ਪੂਰੀ ਖ਼ਬਰ »

ਸਟਾਰ ਪਲੱਸ ਸਕੂਲ ਵਿਦਿਆਰਥੀਆਂ ਨੇ 'ਬੇਟੀ ਬਚਾਉ ਬੇਟੀ ਪੜ੍ਹਾਉ' ਜਾਗਰੂਕਤਾ ਰੈਲੀ ਕੱਢੀ

ਰਾਮਾਂ ਮੰਡੀ, 13 ਅਗਸਤ (ਅਮਰਜੀਤ ਸਿੰਘ ਲਹਿਰੀ)-ਸਥਾਨਕ ਬੰਗੀ ਰੋਡ 'ਤੇ ਸਥਿਤ ਸਟਾਰ ਪਲੱਸ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਵਲੋਂ ਸਕੂਲ ਚੇਅਰਮੈਨ ਵਿਜੇ ਕੁਮਾਰ ਲਹਿਰੀ ਤੇ ਪਿ੍ੰਸੀਪਲ ਸ਼ਰਿਕਾ ਦੀ ਸਰਪ੍ਰਸਤੀ ਹੇਠ ਸਕੂਲ ਦੇ 3 ਪੰਜਾਬ ਲੈਵਲ ਯੂਨਿਟ ਦੇ ਐਨ.ਸੀ.ਸੀ. ...

ਪੂਰੀ ਖ਼ਬਰ »

ਪਾਣੀ ਦਾ ਨਿਕਾਸ ਨਾ ਹੋਣ ਕਰਕੇ ਮੁਸ਼ਕਿਲਾਂ ਨਾਲ ਜੂਝ ਰਹੇ ਹਨ ਪਿੰਡ ਅਬਲੂ ਦੇ ਲੋਕ

ਮਹਿਮਾ ਸਰਜਾ, 13 ਅਗਸਤ (ਰਾਮਜੀਤ ਸ਼ਰਮਾ)-ਪਿਛਲੇ ਦਿਨੀਂ ਆਈ ਤੇਜ਼ ਬਾਰਿਸ਼ ਕਾਰਨ ਚੰਦਭਾਨ ਡਰੇਨ ਪਾਣੀ ਨਾਲ ਭਰਨ ਕਾਰਨ ਜਿੱਥੇ ਪਾਣੀ ਕਿਸਾਨਾਂ ਦੀਆਂ ਵਿਚ ਭਰ ਗਿਆ ਸੀ, ਉਥੇ ਪਿੰਡ ਅਬਲੂ ਵਿਖੇ ਵੀ ਪਾਣੀ ਲੋਕਾਂ ਦੇ ਘਰਾਂ 'ਚ ਦਾਖ਼ਲ ਹੋ ਗਿਆ ਸੀ¢ ਇਸ ਸਥਿਤੀ ਨੂੰ ...

ਪੂਰੀ ਖ਼ਬਰ »

ਬਾਬਾ ਮੋਨੀ ਗਰੁੱਪ ਆਫ਼ ਕਾਲਜਿਜ਼ ਵਿਖੇ ਤੀਆਂ ਦਾ ਤਿਉਹਾਰ ਮਨਾਇਆ

ਲਹਿਰਾ ਮੁਹੱਬਤ, 13 ਅਗਸਤ (ਭੀਮ ਸੈਨ ਹਦਵਾਰੀਆ)- ਬਾਬਾ ਮੋਨੀ ਗਰੁੱਪ ਆਫ਼ ਕਾਲਜਿਜ਼ ਲਹਿਰਾ ਮੁਹੱਬਤ ਵਿਖੇ 'ਤੀਆਂ ਤੀਜ ਦੀਆਂ' ਤਿਉਹਾਰ ਉਤਸ਼ਾਹ ਮਨਾਇਆ ਗਿਆ | ਸਮਾਗਮ ਦੀ ਸ਼ੁਰੂਆਤ ਸੰਸਥਾ ਦੇ ਮੈਨੇਜਿੰਗ ਡਾਇਰੈਕਟਰ ਲਖਵੀਰ ਸਿੰਘ ਸਿੱਧੂ ਨੇ ਬਾਬਾ ਮੋਨੀ ਦੀ ਤਸਵੀਰ ...

ਪੂਰੀ ਖ਼ਬਰ »

ਸਾਧੂ ਸਿੰਘ ਰੋਮਾਣਾ ਨੇ ਪਿ੍ੰਸੀਪਲ ਦਾ ਕਾਰਜ ਭਾਰ ਸੰਭਾਲਿਆ

ਬਠਿੰਡਾ, 13 ਅਗਸਤ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸਿੱਖਿਆ ਵਿਭਾਗ ਪੰਜਾਬ ਵਲੋਂ ਕੀਤੀਆਂ ਬਦਲੀਆਂ ਦੇ ਚੱਲਦਿਆਂ ਪਿ੍ੰਸੀਪਲ ਸਾਧੂ ਸਿੰਘ ਰੋਮਾਣਾ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੰਗਾ ਵਿਖੇ ਬਤੌਰ ਪਿ੍ੰਸੀਪਲ ਦਾ ਕਾਰਜਭਾਰ ਸੰਭਾਲ ਲਿਆ ਹੈ | ਸਾਧੂ ਸਿੰਘ ...

ਪੂਰੀ ਖ਼ਬਰ »

ਪੁਰਾਣੀ ਵੈਨ ਨਾ ਬਦਲੇ ਜਾਣ ਦੇ ਰੋਸ ਵਜੋਂ ਸਕੂਲ ਦੇ ਗੇਟ ਅੱਗੇ ਧਰਨਾ

ਬੱਲੂਆਣਾ, 13 ਅਗਸਤ (ਗੁਰਨੈਬ ਸਾਜਨ)-ਪੀ.ਕੇ.ਐਸ. ਇੰਟਰਨੈਸ਼ਨਲ ਸਕੂਲ ਬੱਲੂਆਣਾ ਦੇ ਮੁੱਖ ਗੇਟ 'ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੇ ਸਕੂਲੀ ਬੱਚਿਆਂ ਦੇ ਮਾਪਿਆਂ ਵਲੋਂ ਧਰਨਾ ਪ੍ਰਦਰਸ਼ਨ ਤੇ ਮੈਨੇਜਮੈਂਟ ਿਖ਼ਲਾਫ਼ ਨਾਅਰੇਬਾਜ਼ੀ ਕੀਤੀ ਗਈ¢ ਬੱਚਿਆਂ ਦੇ ...

ਪੂਰੀ ਖ਼ਬਰ »

ਟਰੈਕਟਰ-ਟਰਾਲੀ ਐਸੋਸੀਏਸ਼ਨ ਨੇ ਥਰਮਲ ਗੇਟ ਅੱਗੇ ਤੀਜੇ ਦਿਨ ਫਿਰ ਦਿੱਤਾ ਧਰਨਾ

ਲਹਿਰਾ ਮੁਹੱਬਤ, 13 ਅਗਸਤ (ਭੀਮ ਸੈਨ ਹਦਵਾਰੀਆ)-ਸ੍ਰੀ ਗੁਰੂ ਹਰਗੋਬਿੰਦ ਸਾਹਿਬ ਟਰੈਕਟਰ-ਟਰਾਲੀ ਐਸੋਸੀਏਸ਼ਨ ਲਹਿਰਾ ਮੁਹੱਬਤ (ਰਜਿ:) ਦੀ ਅਗਵਾਈ 'ਚ ਟਰੈਕਟਰ-ਟਰਾਲੀ ਚਾਲਕਾਂ ਨੇ ਥਰਮਲ 'ਚੋਂ ਰਾਖੀ ਚੁੱਕਣ ਦਾ 65:35 ਦਾ ਪਹਿਲਾਂ ਤੋਂ ਹੋਇਆ ਸਮਝੌਤਾ ਤੋੜਨ ਦੇ ਵਿਰੋਧ ਵਿਚ ...

ਪੂਰੀ ਖ਼ਬਰ »

ਬੱਚਾ ਚੁੱਕਣ ਦੀ ਗ਼ਲਤ-ਫ਼ਹਿਮੀ ਕਾਰਨ ਇਕ ਕੰਪਨੀ ਦੇ ਨੌਜਵਾਨਾਂ 'ਤੇ ਹਮਲਾ

ਬਠਿੰਡਾ, 13 ਅਗਸਤ (ਸੁਖਵਿੰਦਰ ਸਿੰਘ ਸੁੱਖਾ)-ਸ਼ਹਿਰ ਦੀ ਪਰਜਾਪਤ ਕਾਲੋਨੀ ਵਿਖੇ ਅੱਜ ਬਾਅਦ ਦੁਪਹਿਰ ਕਰੀਬ 3:30 ਵਜੇ ਹਫ਼ੜਾ-ਦਫ਼ੜੀ ਮੱਚ ਗਈ ਜਦੋਂ ਇੱਥੇ ਬੱਚਾ ਚੁੱਕਣ ਦੀ ਗਲਤ-ਫਹਿਮੀ ਕਾਰਨ ਸਥਾਨਕ ਲੋਕਾਂ ਤੇ ਕਥਿਤ ਤੌਰ 'ਤੇ ਚੁੱਕੇ ਜਾ ਰਹੇ ਬੱਚੇ ਰੋਹਿਤ ਦੇ ਪਰਿਵਾਰਕ ...

ਪੂਰੀ ਖ਼ਬਰ »

ਪੁਸਤਕ 'ਯੋਧਿਆਂ ਦੀ ਧਰਤੀ' ਤੇ ਸਵੈ ਜੀਵਨੀ 'ਪੈਂਤੜਾ ਜੋ ਇਤਿਹਾਸ ਬਣਿਆ' ਲੋਕ ਅਰਪਣ

ਬਠਿੰਡਾ, 13 ਅਗਸਤ (ਅੰਮਿ੍ਤਪਾਲ ਸਿੰਘ ਵਲ੍ਹਾਣ)-ਕੌਮਾਂਤਰੀ ਸਾਹਿਤ ਸਭਿਆਚਾਰ ਮੰਚ ਵਲੋਂ ਸਥਾਨਕ ਟੀਚਰਜ਼ ਹੋਮ ਵਿਖੇ 18ਵਾਂ ਸਾਹਿਤਕ ਸਮਾਗਮ ਕਰਵਾਇਆ ਗਿਆ¢ ਸਮਾਗਮ ਦੇ ਪਹਿਲੇ ਸੈਸ਼ਨ ਵਿਚ ਪਿ੍ੰ. ਸੁਰਜੀਤ ਸਿੰਘ, ਪਿ੍ੰ. ਜਗਦੀਸ਼ ਸਿੰਘ ਘਈ ਤੇ ਅਤਰਜੀਤ ਦੀ ਪ੍ਰਧਾਨਗੀ ...

ਪੂਰੀ ਖ਼ਬਰ »

ਵੱਖ-ਵੱਖ ਖੇਤਰਾਂ 'ਚ ਸੜਕ ਦੁਰਘਟਨਾ ਦੌਰਾਨ ਅੱਧੀ ਦਰਜਨ ਵਿਅਕਤੀ ਜ਼ਖ਼ਮੀ

ਬਠਿੰਡਾ, 13 ਅਗਸਤ (ਭਰਪੂਰ ਸਿੰਘ)-ਸਥਾਨਕ ਸ਼ਹਿਰ ਵਿਚ ਨਹਿਰ ਦੇ ਕੋਲ ਇਕ ਬਾਈਕ ਸਵਾਰ ਦੇ ਬਰੇਕਾਂ ਦੀ ਤਾਰ ਟੁੱਟਣ ਨਾਲ ਉਸ ਦਾ ਸੰਤੁਲਨ ਵਿਗੜਨ ਕਰਕੇ ਸੜਕ ਉੱਪਰ ਖੜੇ ਗੁਰਦੇਵ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਦਾਨ ਸਿੰਘ ਵਾਲਾ ਬਾਈਕ ਟਕਰਾਉਣ ਨਾਲ ਗੰਭੀਰ ਜ਼ਖ਼ਮੀ ...

ਪੂਰੀ ਖ਼ਬਰ »

ਐਸ.ਟੀ.ਐਫ਼. ਤੇ ਬਠਿੰਡਾ ਪੁਲਿਸ ਦੇ ਸਾਂਝੇ ਆਪ੍ਰੇਸ਼ਨ ਦੌਰਾਨ ਮੈਡੀਕਲ ਨਸ਼ੇ ਦੀ ਖੇਪ ਦਾ ਜ਼ਖ਼ੀਰਾ ਬਰਾਮਦ

ਬਠਿੰਡਾ, 13 ਅਗਸਤ (ਕੰਵਲਜੀਤ ਸਿੰਘ ਸਿੱਧੂ)- ਐਸ.ਟੀ.ਐਫ. ਅਤੇ ਬਠਿੰਡਾ ਦੇ ਥਾਣਾ ਥਰਮਲ ਪੁਲਿਸ ਨੇ ਨਸ਼ਾ ਤਸਕਰੀ ਦੇ ਮਾਮਲੇ 'ਚ ਸਾਂਝੇ ਤੌਰ 'ਤੇ ਵੱਡੀ ਕਾਰਵਾਈ ਕਰਦਿਆਂ ਬਠਿੰਡਾ ਦੇ ਗੋਨਿਆਣਾ ਰੋਡ ਸਥਿਤ ਭਰਵੀਂ ਵੱਸੋ ਵਾਲੇ ਰਿਹਾਇਸ਼ੀ ਇਲਾਕੇ 'ਚ ਬਣੇ ਟਰਾਂਸਪੋਰਟ ...

ਪੂਰੀ ਖ਼ਬਰ »

ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਆਦਰਸ਼ ਨਗਰ ਵਿਖੇ ਧੰਨਵਾਦੀ ਦੌਰਾ

ਬਠਿੰਡਾ, 13 ਅਗਸਤ (ਕੰਵਲਜੀਤ ਸਿੰਘ ਸਿੱਧੂ)-ਲੋਕ ਸਭਾ ਬਠਿੰਡਾ ਤੋਂ ਚੋਣ ਲੜ ਚੁੱਕੇ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਲੋਕ ਸਭਾ ਚੋਣਾਂ ਦੌਰਾਨ ਕਾਂਗਰਸੀ ਆਗੂਆਂ ਤੇ ਵਰਕਰਾਂ ਵਲੋਂ ਪਾਰਟੀ ਦੀ ਚੋਣ ਪ੍ਰਚਾਰ ਮੁਹਿੰਮ 'ਚ ਵੱਧ ਚੜ੍ਹ ਕੇ ਯੋਗਦਾਨ ...

ਪੂਰੀ ਖ਼ਬਰ »

ਪੰਜਾਬ ਅਤੇ ਪੰਜਾਬੀਅਤ ਦੀ ਆਵਾਜ਼ ਕੇਵਲ ਸ਼੍ਰੋਮਣੀ ਅਕਾਲੀ ਦਲ

ਬਠਿੰਡਾ, 13 ਅਗਸਤ (ਕੰਵਲਜੀਤ ਸਿੰਘ ਸਿੱਧੂ)-ਸ਼੍ਰੋਮਣੀ ਅਕਾਲੀ ਦਲ ਵਲੋ ਚੱਲ ਰਹੀ ਮੈਂਬਰਸ਼ਿਪ ਭਰਤੀ ਮੁਹਿੰਮ ਤਹਿਤ ਲੋਕਾਂ 'ਚ ਬਹੁਤ ਉਤਸ਼ਾਹ ਪਾਇਆ ਜਾ ਰਿਹਾ ਹੈ¢ ਇਹ ਗੱਲ ਦਾ ਪ੍ਰਗਟਾਵਾ ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਅਤੇ ਸਾਬਕਾ ਵਿਧਾਇਕ ਸ੍ਰੀ ਸਰੂਪ ਚੰਦ ...

ਪੂਰੀ ਖ਼ਬਰ »

30 ਗ੍ਰਾਮ ਹੈਰੋਇਨ ਸਣੇ ਪਤੀ-ਪਤਨੀ ਗਿ੍ਫ਼ਤਾਰ

ਬਠਿੰਡਾ, 13 ਅਗਸਤ (ਸੁਖਵਿੰਦਰ ਸਿੰਘ ਸੁੱਖਾ)-ਥਾਣਾ ਕੋਤਵਾਲੀ ਪੁਲਿਸ ਨੇ ਸਥਾਨਕ ਮਿੰਨੀ ਸਕੱਤਰੇਤ ਰੋਡ ਤੋਂ ਪਤੀ-ਪਤਨੀ ਨੂੰ 30 ਗ੍ਰਾਮ ਹੈਰੋਇਨ ਸਣੇ ਗਿ੍ਫ਼ਤਾਰ ਕੀਤਾ ਹੈ | ਐਸ.ਆਈ. ਅਵਤਾਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਗਏ ਜੋੜੇ ਦੀ ਪਹਿਚਾਣ ...

ਪੂਰੀ ਖ਼ਬਰ »

ਸਫ਼ਾਈ ਸੇਵਕਾਂ ਦੀ ਹੜਤਾਲ ਕਾਰਨ ਘਰਾਂ 'ਚ ਲੱਗੇ ਕੂੜੇ ਦੇ ਢੇਰ

ਭਾਈਰੂਪਾ, 13 ਅਗਸਤ (ਵਰਿੰਦਰ ਲੱਕੀ)-ਨਗਰ ਪੰਚਾਇਤ ਭਾਈਰੂਪਾ ਦੇ ਸਫ਼ਾਈ ਕਰਮਚਾਰੀਆਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਤੀਜੇ ਦਿਨ ਵੀ ਨਗਰ ਪੰਚਾਇਤ ਭਾਈਰੂਪਾ ਦੇ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕਰਦੇ ਹੋਏ ਧਰਨਾ ਦਿੱਤਾ ਤੇ ਨਾਅਰੇਬਾਜ਼ੀ ਕੀਤੀ¢ ਸਫ਼ਾਈ ਸੇਵਕਾ ...

ਪੂਰੀ ਖ਼ਬਰ »

ਹਰਰੰਗਪੁਰਾ ਵਿਖੇ ਤੀਆਂ ਦੌਰਾਨ 85 ਸਾਲਾ ਬੇਬੇ ਨੇ ਲਾਈ ਪੀਂਘ ਆਸਮਾਨੀ

ਬਠਿੰਡਾ ਛਾਉਣੀ, 13 ਅਗਸਤ (ਪਰਵਿੰਦਰ ਸਿੰਘ ਜੌੜਾ)-ਹਰਰੰਗਪੁਰਾ ਵਿਖੇ ਲਾਈਆਂ ਗਈਆਂ ਤੀਆਂ ਦੌਰਾਨ ਜਦੋਂ 85 ਸਾਲਾ ਬੇਬੇ ਗੁਰਦੇਵ ਕੌਰ ਨੇ ਪੀਂਘ 'ਆਸਮਾਨੀਂ' ਚੜ੍ਹਾ ਦਿੱਤੀ, ਤਾਂ ਉੱਥੇ ਮੌਜੂਦ ਅੱਜ-ਕੱਲ੍ਹ ਦੀਆਂ ਮੁਟਿਆਰਾਂ ਦੇਖ ਕੇ ਦੰਗ ਰਹਿ ਗਈਆਂ | ਬੇਬੇ ਗੁਰਦੇਵ ਕੌਰ ...

ਪੂਰੀ ਖ਼ਬਰ »

ਮੁਫਤ ਇਲੈੱਕਟ੍ਰੋਹੋਮਿਉਪੈਥਿਕ ਕੈਂਪ ਲਗਾਇਆ

ਭਗਤਾ ਭਾਈਕਾ, 13 ਅਗਸਤ (ਸੁਖਪਾਲ ਸਿੰਘ ਸੋਨੀ)-ਨੈਚੁਰਲ ਲਾਈਫ਼ ਕੇਅਰ ਇਲੈਕਟ੍ਰੋਹੋਮਿਉਪੈਥਿਕ ਕਲੀਨਿਕ ਦੇ ਸੰਸਥਾਪਕ ਡਾ. ਸੰਜੀਵ ਸ਼ਰਮਾ ਦੀ ਅਗਵਾਈ ਹੇਠ ਸ਼ਹਿਰ 'ਚ ਇਕ ਰੋਜ਼ਾ ਕੈਂਪ ਲਗਾਇਆ ਗਿਆ | ਜਿਸ 'ਚ ਪਲਸ ਰੀਡਿੰਗ ਦੇ ਮਾਹਿਰ ਡਾ. ਸੰਜੀਵ ਸ਼ਰਮਾ ਨੇ ਮਰੀਜ਼ਾਂ ਦੀ ...

ਪੂਰੀ ਖ਼ਬਰ »

ਸਫ਼ਾਈ ਸੇਵਕਾਂ ਨੇ ਨਗਰ ਪੰਚਾਇਤ ਦੇ ਦਫ਼ਤਰ ਅੱਗੇ ਦਿੱਤਾ ਧਰਨਾ

ਤਲਵੰਡੀ ਸਾਬੋ, 13 ਅਗਸਤ (ਰਣਜੀਤ ਸਿੰਘ ਰਾਜੂ)-ਤਲਵੰਡੀ ਸਾਬੋ ਦੀ ਨਗਰ ਪੰਚਾਇਤ ਦੇ ਅਧੀਨ ਕੰਮ ਕਰਦੇ ਸਫ਼ਾਈ ਸੇਵਕਾਂ ਨੂੰ ਤਨਖ਼ਾਹ ਨਾ ਮਿਲਣ ਅਤੇ ਤਨਖ਼ਾਹ ਵਿਚ ਕੀਤਾ ਵਾਧਾ ਨਾ ਦੇਣ ਤੇ ਵਿਰੋਧ ਵਿਚ ਸਮੂਹ ਸਫ਼ਾਈ ਸੇਵਕਾਂ ਨੇ ਅੱਜ ਸਫ਼ਾਈ ਦਾ ਕੰਮ ਬੰਦ ਰੱਖਕੇ ਸਥਾਨਕ ...

ਪੂਰੀ ਖ਼ਬਰ »

ਦਾਜ ਮੰਗਣ ਦੇ ਦੋਸ਼ਾਂ 'ਚ ਮਾਂ-ਪੁੱਤ 'ਤੇ ਪਰਚਾ ਦਰਜ

ਬਠਿੰਡਾ, 13 ਅਗਸਤ (ਸੁਖਵਿੰਦਰ ਸਿੰਘ ਸੁੱਖਾ)-ਮਹਿਲਾ ਥਾਣਾ ਬਠਿੰਡਾ ਦੀ ਪੁਲਿਸ ਨੇ ਇਕ ਵਿਆਹੁਤਾ ਦੀ ਸ਼ਿਕਾਇਤ 'ਤੇ ਫੂਸ ਮੰਡੀ ਦੇ ਮਾਂ-ਪੁੱਤ ਵਿਰੁੱਧ ਦਾਜ ਮੰਗਣ ਦੇ ਦੋਸ਼ਾਂ 'ਚ ਆਈ.ਪੀ.ਸੀ. ਦੀ ਧਾਰਾ 498ਏ ਤਹਿਤ ਮੁਕੱਦਮਾ ਨੰਬਰ 48 ਦਰਜ ਕੀਤਾ ਹੈ | ਮਿਲੀ ਜਾਣਕਾਰੀ ਅਨੁਸਾਰ ...

ਪੂਰੀ ਖ਼ਬਰ »

30 ਬੋਤਲਾਂ ਸ਼ਰਾਬ ਬਰਾਮਦ

ਸੀਂਗੋ ਮੰਡੀ, 13 ਅਗਸਤ (ਪਿ੍ੰਸ ਸੌਰਭ ਗਰਗ)-ਪੁਲਿਸ ਪ੍ਰਸ਼ਾਸਨ ਵਲੋਂ 30 ਬੋਤਲਾਂ ਸ਼ਰਾਬ ਬਰਾਮਦ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪੁਲਿਸ ਸੂਤਰਾਂ ਅਨੁਸਾਰ ਹੌਲਦਾਰ ਸਤਨਾਮ ਸਿੰਘ ਨੇ ਪਿੰਡ ਸੀਂਗੋ ਲਾਗੇ ਇਕ ਵਿਅਕਤੀ ਤੇ ਇਕ ਔਰਤ ਪਾਸੋਂ 30 ਬੋਤਲਾਂ ਸ਼ਰਾਬ ਠੇਕਾ ...

ਪੂਰੀ ਖ਼ਬਰ »

ਮਲੂਕਾ ਖ਼ੁਰਦ ਦੇ ਰਿਸੋਰਸ ਸੈਂਟਰ ਦਾ ਉਦਘਾਟਨ ਭਲਕੇ-ਬੀ. ਸ੍ਰੀਨਿਵਾਸਨ

ਬਠਿੰਡਾ/ਭਗਤਾ ਭਾਈਕਾ, 13 ਅਗਸਤ (ਕੰਵਲਜੀਤ ਸਿੰਘ ਸਿੱਧੂ, ਸੁਖਪਾਲ ਸਿੰਘ ਸੋਨੀ)-ਸੂਬਾ ਸਰਕਾਰ ਦੇ ਯਤਨਾਂ ਸਦਕਾ ਮਲੂਕਾ ਖ਼ੁਰਦ ਵਿਖੇ ਬਣਾਏ ਗਏ 2 ਕਰੋੜ ਰੁਪਏ ਦੀ ਲਾਗਤ ਨਾਲ ਜ਼ਿਲ੍ਹਾ ਪੰਚਾਇਤ ਰਿਸੋਰਸ ਸੈਂਟਰ ਦੀ ਨਵੀਂ ਇਮਾਰਤ ਦਾ ਉਦਘਾਟਨ 14 ਅਗਸਤ ਨੂੰ ਮੈਡੀਕਲ ...

ਪੂਰੀ ਖ਼ਬਰ »

ਦਮਦਮਾ ਸਾਹਿਬ ਵਿਖੇ ਮਨਾਏ ਜਾ ਰਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 313ਵੇਂ ਸੰਪੂਰਨਤਾ ਦਿਵਸ ਦੀਆਂ ਤਿਆਰੀਆਂ ਸਬੰਧੀ ਮੀਟਿੰਗ

ਤਲਵੰਡੀ ਸਾਬੋ, 13 ਅਗਸਤ (ਰਵਜੋਤ ਸਿੰਘ ਰਾਹੀ, ਰਣਜੀਤ ਸਿੰਘ ਰਾਜੂ)-ਸਿੱਖ ਕੌਮ ਦੇ ਚੌਥੇ ਤਖ਼ਤ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਮਨਾਏ ਜਾ ਰਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 313ਵੇਂ ਸੰਪੂਰਨਤਾ ਦਿਵਸ ਸਮਾਗਮਾਂ ਦੀਆਂ ਤਿਆਰੀਆਂ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ...

ਪੂਰੀ ਖ਼ਬਰ »

ਸਰਕਾਰੀ ਪ੍ਰਾਇਮਰੀ ਸਕੂਲ ਨਥਾਣਾ ਨੂੰ ਮਿਲਿਆ ਕੌਮੀ ਪੱਧਰ ਦਾ ਐਵਾਰਡ

ਨਥਾਣਾ, 13 ਅਗਸਤ (ਗੁਰਦਰਸ਼ਨ ਲੁੱਧੜ)-ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਨਥਾਣਾ (ਲੜਕੇ) ਨੂੰ ਨਵੋਦਿਆ ਕ੍ਰਾਂਤੀ ਸੰਸਥਾ ਵਲੋਂ 'ਐਵਾਰਡ ਆਫ਼ ਐਕਸੀਲੈਂਸ' ਨਾਲ ਸਨਮਾਨਿਤ ਕੀਤਾ ਗਿਆ | ਇਹ ਐਵਾਰਡ ਸਮਾਰਟ ਸਕੂਲਾਂ ਸਬੰਧੀ ਬਲਾਕ ਪੱਧਰੀ ਮੀਟਿੰਗ ਦੌਰਾਨ ਜ਼ਿਲ੍ਹਾ ...

ਪੂਰੀ ਖ਼ਬਰ »

ਬੰਦ ਫਾਟਕ ਖੁੱਲ੍ਹਵਾਉਣ ਲਈ ਭਾਕਿਯੂ ਉਗਰਾਹਾਂ ਵਲੋਂ ਐਸ.ਡੀ.ਐਮ. ਨੂੰ ਮੰਗ ਪੱਤਰ

ਮੌੜ ਮੰਡੀ, 13 ਅਗਸਤ (ਲਖਵਿੰਦਰ ਸਿੰਘ ਮੌੜ)- ਲੰਮੇ ਸਮੇਂ ਰਾਮਪੁਰਾ-ਤਲਵੰਡੀ ਰਾਸ਼ਟਰੀ ਉੱਚ ਮਾਰਗ ਦੇ ਨਿਰਮਾਣ ਲਈ ਮੌੜ ਮੰਡੀ ਦੇ ਜੋਧਪੁਰ ਫਾਟਕ 'ਤੇ ਓਵਰ ਬੱਰਿਜ ਦੀ ਉਸਾਰੀ ਕੀਤੀ ਜਾ ਰਹੀ ਹੈ, ਜੋ ਸਾਫ਼ੀ ਲੰਮੇ ਸਮੇਂ ਤੋਂ ਲੋਕਾਂ ਲਈ ਸੰਕਟ ਦਾ ਕਾਰਨ ਬਣ ਰਹੀ ਹੈ ਅਤੇ ...

ਪੂਰੀ ਖ਼ਬਰ »

ਪਿੰਡ ਗੁਰੂਸਰ ਵਿਖੇ ਭੇਡਾਂ ਬੱਕਰੀਆਂ ਖੋਹਣ ਖ਼ਾਤਰ ਕਤਲ

ਭਗਤਾ ਭਾਈਕਾ, 13 ਅਗਸਤ (ਸੁਖਪਾਲ ਸਿੰਘ ਸੋਨੀ)-ਬੀਤੀ ਸ਼ਾਮ ਨਜ਼ਦੀਕੀ ਪਿੰਡ ਗੁਰੂਸਰ ਵਿਖੇ ਕੁਝ ਵਿਅਕਤੀਆਂ ਵਲੋਂ ਭੇਡਾਂ ਖੋਹਣ ਖ਼ਾਤਰ ਮਾਲਕ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰਕੇ ਲਾਸ਼ ਖੇਤਾ 'ਚ ਸੁੱਟ ਦਿੱਤੀ ਗਈ | ਸਥਾਨਕ ਪੁਲਿਸ ਵਲੋਂ ਚਾਰ ਕਥਿਤ ਦੋਸ਼ੀਆਂ ਨੂੰ ...

ਪੂਰੀ ਖ਼ਬਰ »

ਥਾਣਾ ਸੰਗਤ ਦੇ ਇਲਾਕੇ 'ਚ ਅੱਜ ਇਕ ਹੋਰ ਵਾਪਰੀ ਲੁੱਟ-ਖੋਹ ਦੀ ਵੱਡੀ ਵਾਰਦਾਤ

ਸੰਗਤ ਮੰਡੀ, 13 ਅਗਸਤ (ਸ਼ਾਮ ਸੁੰਦਰ ਜੋਸ਼ੀ)-ਥਾਣਾ ਸੰਗਤ ਦੇ ਇਲਾਕੇ ਵਿਚ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ | ਨਿੱਤ ਦਿਨ ਕੋਈ ਨਾ ਕੋਈ ਲੁੱਟ-ਖੋਹ ਦੀ ਵਾਰਦਾਤ ਸਾਹਮਣੇ ਆ ਜਾਂਦਾ ਹੈ | ਬੀਤੀ ਰਾਤ 8.30 ਵਜੇ ਬਠਿੰਡਾ ਦੀ ਇਕ ਨਿੱਜੀ ਕੰਪਨੀ ...

ਪੂਰੀ ਖ਼ਬਰ »

ਲੋਕ ਮੋਰਚਾ ਪੰਜਾਬ ਨੇ ਕਸ਼ਮੀਰੀ ਲੋਕਾਂ ਦੇ ਹੱਕ 'ਚ ਮੁਹਿੰਮ ਭਖਾਈ

ਚਾਉਕੇ, 13 ਅਗਸਤ (ਮਨਜੀਤ ਸਿੰਘ ਘੜੈਲੀ)-ਲੋਕ ਮੋਰਚਾ ਪੰਜਾਬ ਦੇ ਸੂਬਾ ਕਮੇਟੀ ਮੈਂਬਰ ਸੁਖਵਿੰਦਰ ਸਿੰਘ, ਬਠਿੰਡਾ ਇਲਾਕਾ ਕਮੇਟੀ ਦੇ ਆਗੂ ਗੁਰਮੁੱਖ ਸਿੰਘ ਤੇ ਮੈਡਮ ਕਮਲ ਨੇ ਅੱਜ ਪਿੰਡ ਜਿਉਂਦ, ਪਿੱਥੋ ਆਦਿ ਇਲਾਕੇ ਦੇ ਕਈ ਪਿੰਡਾਂ 'ਚ ਰੈਲੀਆਂ ਨੂੰ ਸੰਬੋਧਨ ਕਰਦਿਆਂ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX