ਤਾਜਾ ਖ਼ਬਰਾਂ


ਸਰਦੂਲਗੜ੍ਹ 'ਚ ਕੋਰੋਨਾ ਕੇਸ ਵੱਧਣ ਕਾਰਨ ਪਾਇਆ ਜਾ ਰਿਹੈ ਸਹਿਮ
. . .  7 minutes ago
ਸਰਦੂਲਗੜ੍ਹ, 12 ਅਗਸਤ (ਜੀ ਐੱਮ ਅਰੋੜਾ) - ਜ਼ਿਲ੍ਹਾ ਮਾਨਸਾ ਦੇ ਸਰਦੂਲਗੜ੍ਹ ਸ਼ਹਿਰ ਸਥਿਤ ਵਾਰਡ ਨੰਬਰ 3 ਦੀ ਇੱਕ 39 ਸਾਲਾ ਔਰਤ ਕੋਰੋਨਾ ਪਾਜ਼ੀਟਿਵ ਪਾਈ ਗਈ। ਜਿਸ ਨੂੰ ਆਈਸੋਲੇਸ਼ਨ ਵਾਰਡ ਮਾਨਸਾ ਸਿਹਤ ਵਿਭਾਗ ਵੱਲੋਂ ਸ਼ਿਫਟ ਕੀਤਾ ਜਾ ਰਿਹਾ ਹੈ ਦੱਸਣਯੋਗ ਹੈ ਕਿ ਕੋਰੋਨਾ ਪਾਜ਼ੀਟਿਵ ਆਈ...
ਕਰਨਾਟਕ 'ਚ ਬੱਸ ਨੂੰ ਅੱਗ ਲੱਗਣ ਕਾਰਨ 3 ਬੱਚਿਆਂ ਸਮੇਤ 5 ਦੀ ਮੌਤ
. . .  36 minutes ago
ਬੈਂਗਲੁਰੂ, 12 ਅਗਸਤ - ਕਰਨਾਟਕ 'ਚ ਅੱਜ ਤੜਕੇ ਇਕ ਬੱਸ ਨੂੰ ਅੱਗ ਲੱਗਣ ਕਾਰਨ ਤਿੰਨ ਬੱਚਿਆਂ ਸਮੇਤ 5 ਲੋਕ ਮਾਰੇ ਗਏ ਹਨ। ਇਹ ਹਾਦਸਾ ਚਿਤਰਾਦੁਰਗਾ ਜ਼ਿਲ੍ਹੇ 'ਚ ਪੈਂਦੇ ਨੈਸ਼ਨਲ ਹਾਈਵੇ 'ਤੇ ਵਾਪਰਿਆ। ਇਹ ਬੱਸ ਬੈਂਗਲੁਰੂ ਜਾ...
ਕਰਜ਼ੇ ਅਤੇ ਬਿਜਲੀ ਬਿੱਲ ਮੁਆਫ਼ੀ ਲਈ 25 ਨੂੰ ਮਨਪ੍ਰੀਤ ਬਾਦਲ ਦੀ ਰਿਹਾਇਸ਼ ਮੂਹਰੇ ਪ੍ਰਦਰਸ਼ਨ ਕਰਨਗੇ ਖੇਤ ਮਜ਼ਦੂਰ
. . .  about 1 hour ago
ਮੰਡੀ ਕਿੱਲ੍ਹਿਆਂਵਾਲੀ, 12 ਅਗਸਤ (ਇਕਬਾਲ ਸਿੰਘ ਸ਼ਾਂਤ) - ਜ਼ਿਲ੍ਹਾ ਮੁਕਤਸਰ ਦੇ ਖੇਤ ਮਜ਼ਦੂਰ 25 ਅਗਸਤ ਨੂੰ ਵਜੀਰ-ਏ-ਖਜ਼ਾਨਾ ਮਨਪ੍ਰੀਤ ਸਿੰਘ ਬਾਦਲ ਦੀ ਪਿੰਡ ਬਾਦਲ ਰਿਹਾਇਸ਼ ਮੂਹਰੇ ਸੂਬਾਈ ਸੱਦੇ ਤਹਿਤ ਰੋਸ ਮੁਜ਼ਾਹਰਾ ਕਰਨਗੇ। ਇਹ ਮੁਜ਼ਾਹਰਾ ਮਾਈਕਰੋ ਫਾਈਨਾਂਸ ਕੰਪਨੀਆਂ ਦੀ ਅੰਨੀ ਸੂਦਖੋਰੀ ਲੁੱਟ...
ਜੰਮੂ ਕਸ਼ਮੀਰ : ਪੁਲਵਾਮਾ ਮੁੱਠਭੇੜ 'ਚ ਇਕ ਜਵਾਨ ਹੋਇਆ ਸ਼ਹੀਦ, ਇਕ ਅੱਤਵਾਦੀ ਵੀ ਹੋਇਆ ਢੇਰ
. . .  about 1 hour ago
ਸ੍ਰੀਨਗਰ, 12 ਅਗਸਤ - ਜੰਮੂ ਕਸ਼ਮੀਰ 'ਚ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਕਾਰ ਹੋਈ ਮੁੱਠਭੇੜ 'ਚ ਫੌਜ ਨੇ ਅੱਤਵਾਦੀ ਨੂੰ ਮਾਰ ਸੁੱਟਿਆ ਹੈ। ਫੌਜ ਨੇ ਪੁਲਵਾਮਾ ਜ਼ਿਲ੍ਹੇ ਦੇ ਕਾਮਰਾਜੀਪੋਰਾ ਇਲਾਕੇ 'ਚ ਸੇਬ ਦੇ ਬਾਗਾਨ 'ਚ ਛੁੱਪੇ ਦੋ ਅੱਤਵਾਦੀਆਂ ਨੂੰ ਘੇਰ...
ਬੈਂਗਲੁਰੂ ਹਿੰਸਾ : 110 ਲੋਕ ਹੋਏ ਗ੍ਰਿਫ਼ਤਾਰ, ਪੁਲਿਸ ਗੋਲੀਬਾਰੀ ਵਿਚ ਦੋ ਦੀ ਮੌਤ
. . .  about 2 hours ago
ਬੈਂਗਲੁਰੂ, 12 ਅਗਸਤ - ਕਰਨਾਟਕ ਦੀ ਰਾਜਧਾਨੀ ਦੇ ਕੁੱਝ ਇਲਾਕਿਆਂ ਵਿਚ ਮੰਗਲਵਾਰ ਦੇਰ ਰਾਤ ਸੰਪਰਦਾਇਕ ਹਿੰਸਾ ਭੜਕ ਗਈ। ਇਸ ਦੌਰਾਨ ਪੁਲਿਸ ਫਾਇਰਿੰਗ ਵਿਚ ਦੋ ਲੋਕ ਮਾਰੇ ਗਏ ਤੇ 60 ਵੱਧ...
ਅਮਰੀਕਾ : ਭਾਰਤ-ਜਮੈਕਾ ਮੂਲ ਦੀ ਕਮਲਾ ਹੈਰਿਸ ਹੋਵੇਗੀ ਉਪ ਰਾਸ਼ਟਰਪਤੀ ਦੀ ਉਮੀਦਵਾਰ
. . .  about 2 hours ago
ਵਾਸ਼ਿੰਗਟਨ, 12 ਅਗਸਤ - ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਡੈਮੋਕ੍ਰੇਟਿਕ ਦੇ ਉਮੀਦਵਾਰ ਜੋ ਬਿਡੇਨ ਨੇ ਐਲਾਨ ਕੀਤਾ ਹੈ ਕਿ ਸੈਨੇਟਰ ਕਮਲਾ ਹੈਰਿਸ ਡੈਮੋਕ੍ਰੇਟਿਕ ਵਲੋਂ ਉਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਹੋਵੇਗੀ। ਕਮਲਾ ਹੈਰਿਸ ਦੀ ਮਾਂ ਭਾਰਤੀ ਹੈ ਤੇ ਪਿਤਾ ਜਮੈਕਾ ਦਾ। ਅਮਰੀਕਾ ਵਿਚ 3 ਨਵੰਬਰ ਨੂੰ...
ਕਾਲ਼ੀ-ਆਜ਼ਾਦੀ ਮਨਾਉਣਗੇ ਬੇਰੁਜ਼ਗਾਰ ਬੀਐੱਡ ਅਧਿਆਪਕ
. . .  about 2 hours ago
ਸੰਗਰੂਰ, 12 ਅਗਸਤ (ਧੀਰਜ ਪਸ਼ੋਰੀਆ) ਪਿਛਲੇ ਦੋ ਸਾਲਾਂ ਤੋਂ ਰੁਜ਼ਗਾਰ ਪ੍ਰਾਪਤੀ ਲਈ ਸੰਘਰਸ਼ ਕਰ ਰਹੇ ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਉਂਦਿਆਂ ਕਾਲ਼ੀ-ਆਜ਼ਾਦੀ ਮਨਾਉਣ ਦਾ ਫੈਸਲਾ ਕੀਤਾ ਹੈ। ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ
ਹਰਿਆਣਾ ਦੇ ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
. . .  about 1 hour ago
ਅੰਮ੍ਰਿਤਸਰ, 12 ਅਗਸਤ (ਜਸਵੰਤ ਸਿੰਘ ਜੱਸ/ਰਾਜੇਸ਼ ਸੰਧੂ) - ਹਰਿਆਣਾ ਦੇ ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਅੱਜ ਸਵੇਰੇ ਪਰਿਵਾਰ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਪਹੁੰਚੇ। ਚੌਟਾਲਾ ਆਪਣੇ ਪਰਿਵਾਰ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਸਥਿਤ ਗੁਰਦੁਆਰਾ ਸ਼ਹੀਦ ਬਾਬਾ...
ਅੱਜ ਦਾ ਵਿਚਾਰ
. . .  about 3 hours ago
ਸੰਜੇ ਦੱਤ ਨੂੰ ਫੇਫੜੇ ਦਾ ਕੈਂਸਰ
. . .  1 day ago
ਮੁੰਬਈ ,11 ਅਗਸਤ {ਇੰਦਰ ਮੋਹਨ ਪੰਨੂੰ }- ਬਾਲੀਵੁੱਡ ਕਲਾਕਾਰ ਸੰਜੇ ਦੱਤ ਨੂੰ ਫੇਫੜੇ ਦਾ ਕੈਂਸਰ ਹੈ ਸੂਤਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਲਾਜ ਦੇ ਲਈ ਅਮਰੀਕਾ ਲਿਜਾਇਆ ਜਾਵੇਗਾ । 61 ਸਾਲਾ ਸੰਜੇ ਦੱਤ ਨੂੰ ਕੁੱਝ ਦਿਨ ਪਹਿਲਾਂ ...
ਪ੍ਰਤਾਪ ਸਿੰਘ ਬਾਜਵਾ ਦੀ ਜਾਨ ਨੂੰ ਖ਼ਤਰਾ
. . .  1 day ago
ਚੰਡੀਗੜ੍ਹ ,11 ਅਗਸਤ { ਅਜੀਤ ਬਿਉਰੋ }- ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਦੇ ਡੀ ਜੀ ਪੀ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਜੇਕਰ ਉਨ੍ਹਾਂ ਨੂੰ ਕੁੱਝ ਹੋ ਜਾਂਦਾ ਹੈ ਤਾ ਇਸ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ...
ਚੇਅਰਮੈਨ ਕਸ਼ਮੀਰ ਖਿਆਲਾ ਨੂੰ ਸਦਮਾ , ਪਿਤਾ ਦਾ ਦਿਹਾਂਤ
. . .  1 day ago
ਰਾਮ ਤੀਰਥ { ਅੰਮ੍ਰਿਤਸਰ } , 10 ਅਗਸਤ ( ਧਰਵਿੰਦਰ ਸਿੰਘ ਔਲਖ ) -ਮਾਰਕੀਟ ਕਮੇਟੀ ਚੋਗਾਵਾਂ ਦੇ ਚੇਅਰਮੈਨ ਕਸ਼ਮੀਰ ਸਿੰਘ ਖਿਆਲਾ ਨੂੰ ਉਸ ਵੇਲੇ ਸਦਮਾ ਪਹੁੰਚਿਆ , ਜਦ ਉਨ੍ਹਾਂ ਦੇ ਪਿਤਾ...
ਸੀ ਆਈ ਏ ਸਟਾਫ ਤੋਂ ਦੁਖੀ 26 ਸਾਲਾ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ
. . .  1 day ago
ਅੰਮ੍ਰਿਤਸਰ ,11 ਅਗਸਤ (ਰਾਜੇਸ਼ ਕੁਮਾਰ) - ਤਰਨ ਤਾਰਨ ਰੋਡ 'ਤੇ ਮੁਰੱਬੇ ਵਾਲੀ ਗਲੀ 'ਚ ਰਹਿਣ ਵਾਲੇ ਨੌਜਵਾਨ ਸੰਦੀਪ ਭਾਟੀਆ ਨੇ ਪੁਲਿਸ ਤੋਂ ਤੰਗ ਹੋ ਕੇ ਖ਼ੁਦਕੁਸ਼ੀ ਕਰ ਲਈ ।
ਅਮਰੀਕਾ ਤੋਂ ਖੀਸੇ ਖਾਲੀ ਕਰਾ ਕੇ ਡਿਪੋਰਟ ਹੋਣ ਮਗਰੋਂ ਚੌਥੀ ਉਡਾਣ ਰਾਹੀਂ ਰਾਜਾਸਾਂਸੀ ਹਵਾਈ ਅੱਡਾ ਪੁੱਜੇ 123 ਭਾਰਤੀ ਨੌਜਵਾਨ
. . .  1 day ago
ਰਾਜਾਸਾਂਸੀ {ਅੰਮ੍ਰਿਤਸਰ} ,11 ਅਗਸਤ (ਹੇਰ ,ਖੀਵਾ ) -ਤਕਰੀਬਨ ਬੀਤੇ ਵਰ੍ਹੇ ਆਪਣੀਆਂ ਅੱਖਾਂ ‘ਚ ਚਮਕ ਦਮਕ ਦੀ ਦੁਨੀਆਂ ਦੇ ਸੁਪਨੇ ਪਾਲਦੇ ਹੋਏ ਅਮਰੀਕਾ ਗਏ ਭਾਰਤੀ ਟਰੰਪ ਸਰਕਾਰ ਦੇ ਅੜਿੱਕੇ ਚੜ੍ਹ ਜਾਣ ...
ਰਾਜਪੁਰਾ (ਪਟਿਆਲਾ) ਕੋਰੋਨਾ ਦੇ 22 ਨਵੇ ਮਾਮਲੇ ਪਾਜ਼ੀਟਿਵ
. . .  1 day ago
ਰਾਜਪੁਰਾ, 11 ਅਗਸਤ (ਰਣਜੀਤ ਸਿੰਘ) - ਅੱਜ ਜ਼ਿਲ੍ਹਾ ਪਟਿਆਲਾ ਦੇ ਸ਼ਹਿਰ ਰਾਜਪੁਰਾ ਵਿਖੇ 22 ਕੋਰੋਨਾ ਮਰੀਜ਼ ਪਾਜ਼ੀਟਿਵ ਪਾਏ ਗਏ ਹਨ ।ਇਸ ਦੀ ਪੁਸ਼ਟੀ ਸੀ.ਐਮ.ਓ ਪਟਿਆਲਾ ਡਾ. ਹਰੀਸ਼...
ਪੰਜਾਬ 'ਚ ਅੱਜ ਕੋਰੋਨਾ ਨਾਲ 32 ਮੌਤਾਂ, 1002 ਨਵੇਂ ਮਾਮਲੇ
. . .  1 day ago
ਚੰਡੀਗੜ੍ਹ, 11 ਅਗਸਤ - ਪੰਜਾਬ ਦੇ ਸਿਹਤ ਵਿਭਾਗ ਵੱਲੋਂ ਜਾਰੀ ਅµਕੜਿਆਂ ਅਨੁਸਾਰ ਪੰਜਾਬ ਵਿਚ ਅੱਜ ਕੋਰੋਨਾ ਵਾਇਰਸ ਕਾਰਨ 32 ਮੌਤਾਂ ਹੋਈਆਂ ਹਨ ਤੇ 1002 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਹੁਣ ਸੂਬੇ 'ਚ ਕੋਰੋਨਾ ਦੇ ਪਾਜ਼ੀਟਿਵ ਮਾਮਲਿਆਂ...
ਜ਼ਿਲ੍ਹਾ ਬਰਨਾਲਾ 'ਚ ਕੋਰੋਨਾ ਦੇ 7 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਮਹਿਲ ਕਲਾਂ, 11 ਅਗਸਤ (ਅਵਤਾਰ ਸਿੰਘ ਅਣਖੀ) - ਜ਼ਿਲ੍ਹਾ ਬਰਨਾਲਾ ਅੰਦਰ ਅੱਜ ਕੋਰੋਨਾ ਵਾਇਰਸ ਦੇ 7 ਨਵੇਂ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਸਿਵਲ ਸਰਜਨ ਬਰਨਾਲਾ ਵੱਲੋਂ ਜਾਰੀ ਮੀਡੀਆ ਬੁਲੇਟਿਨ ਕੋਵਿਡ-19...
ਫ਼ਾਜ਼ਿਲਕਾ ਜ਼ਿਲ੍ਹੇ 'ਚ 3 ਹੋਰ ਨਵੇਂ ਕੋਰੋਨਾ ਮਾਮਲੇ ਆਏ ਸਾਹਮਣੇ
. . .  1 day ago
ਫ਼ਾਜ਼ਿਲਕਾ, 11 ਅਗਸਤ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਜ਼ਿਲ੍ਹੇ 'ਚ ਅੱਜ 3 ਹੋਰ ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ਵਿਚ ਜਲਾਲਾਬਾਦ ਦਾ 1 ਕੇਸ ਅਤੇ ਅਬੋਹਰ ਦੇ 2 ਕੇਸ ਹਨ। ਸਿਹਤ ਵਿਭਾਗ ਫ਼ਾਜ਼ਿਲਕਾ ਤੋਂ ਮਿਲੀ ਜਾਣਕਾਰੀ ਮੁਤਾਬਿਕ ਜਲਾਲਾਬਾਦ ਦੇ ਪਿੰਡ...
ਮੁਕੰਦਪੁਰ (ਨਵਾਂਸ਼ਹਿਰ) ਇਲਾਕੇ ਚ ਦੋ ਹੋਰ ਕੋਰੋਨਾ ਮਾਮਲੇ ਪਾਜ਼ੀਟਿਵ
. . .  1 day ago
ਮੁਕੰਦਪੁਰ,11 ਅਗਸਤ (ਸੁਖਜਿੰਦਰ ਸਿੰਘ ਬਖਲੌਰ) - ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਕਸਬਾ ਮੁਕੰਦਪੁਰ ਦੇ ਅਧੀਨ ਆਉਂਦੇ ਪਿੰਡ ਗੁਣਾਚੌਰ ਅਤੇ ਦੁਸਾਂਝ ਖ਼ੁਰਦ ਦੇ ਇੱਕ ਇੱਕ ਵਿਅਕਤੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਐੱਸ.ਐਮ.ਓ ਮੁਕੰਦਪੁਰ...
ਸ੍ਰੀ ਮੁਕਤਸਰ ਸਾਹਿਬ ਵਿਖੇ ਕੋਰੋਨਾ ਵਾਇਰਸ ਨਾਲ ਸਿਹਤ ਵਿਭਾਗ ਦੇ ਕਰਮਚਾਰੀ ਦੀ ਮੌਤ
. . .  1 day ago
ਸ੍ਰੀ ਮੁਕਤਸਰ ਸਾਹਿਬ, 11 ਅਗਸਤ (ਰਣਜੀਤ ਸਿੰਘ ਢਿੱਲੋਂ) - ਸ੍ਰੀ ਮੁਕਤਸਰ ਸਾਹਿਬ ਦੇ ਇਕ ਵਿਅਕਤੀ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸਿਹਤ ਵਿਭਾਗ ਵਿਚ ਦਰਜਾ-ਚਾਰ ਕਰਮਚਾਰੀ ਦੀ 10 ਅਗਸਤ ਨੂੰ ਕੋਰੋਨਾ ਪਾਜ਼ੀਟਿਵ...
ਕਪੂਰਥਲਾ 'ਚ ਕੋਰੋਨਾ ਦੇ 54 ਨਵੇਂ ਮਾਮਲੇ ਪਾਜ਼ੀਟਿਵ
. . .  1 day ago
ਕਪੂਰਥਲਾ, 11 ਅਗਸਤ (ਅਮਰਜੀਤ ਸਿੰਘ ਸਡਾਨਾ) - ਜ਼ਿਲੇ੍ਹ ਵਿਚ ਕੋਰੋਨਾ ਦੇ ਅੱਜ ਕੁੱਲ 54 ਮਾਮਲੇ ਸਾਹਮਣੇ ਆਏ ਹਨ,ਜਿਨ੍ਹਾਂ ਵਿਚ 18 ਮਾਮਲੇ ਫਗਵਾੜਾ ਤੋਂ 6 ਬੇਗੋਵਾਲ ਤੋਂ, 17 ਕਪੂਰਥਲਾ ਬਲਾਕ ਤੋਂ, 4 ਟਿੱਬਾ ਤੋਂ, 2 ਸੁਲਤਾਨਪੁਰ ਲੋਧੀ, 6 ਫੱਤੂਢੀਂਗਾ ਤੇ ਇੱਕ ਮਰੀਜ਼ ਭੁਲੱਥ...
ਕੋਰੋਨਾ ਨਾਲ ਹਰੀਕੇ ਪੱਤਣ (ਤਰਨਤਾਰਨ) ਦੇ ਸਾਬਕਾ ਪੰਚਾਇਤ ਸਕੱਤਰ ਦੀ ਮੌਤ
. . .  1 day ago
ਹਰੀਕੇ ਪੱਤਣ,11 ਅਗਸਤ (ਸੰਜੀਵ ਕੁੰਦਰਾ) - ਜ਼ਿਲ੍ਹਾ ਤਰਨਤਾਰਨ ਦੇ ਹਰੀਕੇ ਨਿਵਾਸੀ ਸਾਬਕਾ ਪੰਚਾਇਤ ਸਕੱਤਰ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ। ਸਾਬਕਾ ਪੰਚਾਇਤ ਸਕੱਤਰ ਪਰਮਜੀਤ ਸਿੰਘ ਨੂੰ ਸਾਹ ਦੀ ਤਕਲੀਫ਼ ਹੋਣ ਕਾਰਨ ਅੰਮਿ੍ਰਤਸਰ ਦੇ ਨਿੱਜੀ ਹਸਪਤਾਲ...
ਮੋਗਾ 'ਚ 14 ਹੋਰ ਕੋਰੋਨਾ ਮਾਮਲਿਆਂ ਦੀ ਪੁਸ਼ਟੀ
. . .  1 day ago
ਮੋਗਾ, 11 ਅਗਸਤ (ਗੁਰਤੇਜ ਸਿੰਘ ਬੱਬੀ) - ਮੋਗਾ 'ਚ ਅੱਜ ਕੋਰੋਨਾ ਵਾਇਰਸ ਦੇ 14 ਨਵੇਂ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 620 ਹੋ ਗਈ ਹੈ, ਜਿਨ੍ਹਾਂ 'ਚੋਂ 260...
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਸੰਕੇਤਕ ਰੂਪ 'ਚ ਸਜਾਇਆ ਜਾਵੇਗਾ ਨਗਰ ਕੀਰਤਨ
. . .  1 day ago
ਅੰਮ੍ਰਿਤਸਰ, 11 ਅਗਸਤ - ( ਰਾਜੇਸ਼ ਕੁਮਾਰ ਸੰਧੂ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਮੌਕੇ ਇਸ ਵਾਰ ਸੰਕੇਤਕ ਰੂਪ ਵਿਚ ਨਗਰ ਕੀਰਤਨ ਸਜਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਨਾਨਕਸ਼ਾਹੀ ਕਲੰਡਰ ਅਨੁਸਾਰ ਪ੍ਰਕਾਸ਼...
ਸੁਨਾਮ (ਸੰਗਰੂਰ) ’ਚ ਕੋਰੋਨਾ ਕਾਰਨ ਤੀਜੀ ਮੌਤ
. . .  1 day ago
ਸੁਨਾਮ ਊਧਮ ਸਿੰਘ ਵਾਲਾ, 11 ਅਗਸਤ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ, ਰੁਪਿੰਦਰ ਸਿੰਘ ਸੱਗੂ) - ਜ਼ਿਲ੍ਹਾ ਸੰਗਰੂਰ ਸੁਨਾਮ ਸ਼ਹਿਰ ’ਚ ਕੋਰੋਨਾ ਮਹਾਂਮਾਰੀ ਦਾ ਕਹਿਰ ਲਗਾਤਾਰ ਜਾਰੀ ਹੈ, ਜਿਸ ਕਾਰਨ ਜਿੱਥੇ ਮੌਤਾਂ ਦੀ ਗਿਣਤੀ ਦਾ ਅੰਕੜਾ ਦਿਨੋ ਦਿਨ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 30 ਸਾਉਣ ਸੰਮਤ 551

ਖੰਨਾ / ਸਮਰਾਲਾ

ਖੰਨਾ ਪੁਲਿਸ ਜ਼ਿਲ੍ਹਾ ਤੇ ਨੇੜਲੇ ਇਲਾਕਿਆਂ 'ਚ ਬੰਦ ਨੂੰ ਭਰਵਾਂ ਹੁੰਗਾਰਾ

ਕਈ ਥਾਵਾਂ 'ਤੇ ਲਗਾਏ ਧਰਨੇ, ਜਾਮ ਤੇ ਰੋਸ ਮੁਜ਼ਾਹਰੇ ਖੰਨਾ, 13 ਅਗਸਤ (ਹਰਜਿੰਦਰ ਸਿੰਘ ਲਾਲ)-ਅੱਜ ਖੰਨਾ ਪੁਲਿਸ ਜ਼ਿਲ੍ਹੇ ਦੀਆਂ ਸਬ ਡਵੀਜ਼ਨਾਂ ਖੰਨਾ, ਸਮਰਾਲਾ, ਪਾਇਲ ਤੋਂ ਇਲਾਵਾ ਸਾਹਨੇਵਾਲ ਅਤੇ ਡੇਹਲੋਂ, ਮਾਛੀਵਾੜਾ, ਕੁਹਾੜਾ, ਅਹਿਮਦਗੜ੍ਹ, ਬੀਜਾ, ਜੋਧਾਂ, ਦੋਰਾਹਾ ...

ਪੂਰੀ ਖ਼ਬਰ »

ਸੀ. ਆਈ. ਏ. ਵਲੋਂ 50 ਗਰਾਮ ਹੈਰੋਇਨ ਸਮੇਤ ਇਕ ਵਿਅਕਤੀ ਕਾਬੂ

ਖੰਨਾ, 13 ਅਗਸਤ (ਮਨਜੀਤ ਸਿੰਘ ਧੀਮਾਨ)-ਸੀ. ਆਈ. ਏ. ਸਟਾਫ਼ ਖੰਨਾ ਪੁਲਿਸ ਨੇ ਇਕ ਵਿਅਕਤੀ ਕੋਲੋਂ 50 ਗਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ | ਸੀ. ਆਈ. ਏ. ਸਟਾਫ਼ ਖੰਨਾ ਦੇ ਇੰਚਾਰਜ ਇੰਸਪੈਕਟਰ ਗੁਰਮੇਲ ਸਿੰਘ ਦੀ ਅਗਵਾਈ ਵਿਚ ਪੁਲਿਸ ਪਾਰਟੀ ਸਮੇਤ ਖੰਨਾ ਤੋਂ ਮਾਡਲ ਟਾਊਨ ...

ਪੂਰੀ ਖ਼ਬਰ »

ਮਲੌਦ ਪੁਲਿਸ ਵਲੋਂ 1 ਕਿੱਲੋ 800 ਗ੍ਰਾਮ ਅਫ਼ੀਮ ਸਮੇਤ ਇਕ ਗਿ੍ਫ਼ਤਾਰ

ਮਲੌਦ/ਪਾਇਲ, 13 ਅਗਸਤ (ਦਿਲਬਾਗ ਸਿੰਘ ਚਾਪੜਾ/ਰਾਜਿੰਦਰ ਸਿੰਘ/ਨਿਜ਼ਾਮਪੁਰ)-ਪੰਜਾਬ ਸਰਕਾਰ ਵੱਲੋਂ ਨਸਿਆ ਿਖ਼ਲਾਫ਼ ਵਿੱਢੀ ਮੁਹਿੰਮ ਤਹਿਤ ਰਣਬੀਰ ਸਿੰਘ ਖੱਟੜਾ ਆਈ. ਪੀ. ਐੱਸ. ਲੁਧਿਆਣਾ ਰੇਂਜ ਅਤੇ ਗੁਰਸ਼ਰਨਦੀਪ ਸਿੰਘ ਗਰੇਵਾਲ ਪੀ. ਪੀ. ਐੱਸ. ਸੀਨੀਅਰ ਪੁਲਿਸ ਕਪਤਾਨ ਖੰਨਾ ਦੀਆਂ ਹਦਾਇਤਾਂ ਤੇ ਮਲੌਦ ਪੁਲਿਸ ਨੂੰ 1 ਕਿੱਲੋ 800 ਗ੍ਰਾਮ ਅਫ਼ੀਮ ਫੜਨ ਵਿਚ ਕਾਮਯਾਬੀ ਹਾਸਿਲ ਹੋਈ ¢ ਉਪ ਪੁਲਿਸ ਕਪਤਾਨ ਪਾਇਲ ਸੁਰਜੀਤ ਸਿੰਘ ਧਨੋਆ ਨੇ ਪ੍ਰੈੱਸ ਕਾਨਫ਼ਰੰਸ ਵਿਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਬ ਇੰਸਪੈਕਟਰ ਨਛੱਤਰ ਸਿੰਘ ਥਾਣਾ ਮੁਖੀ ਮਲੌਦ ਦੀ ਅਗਵਾਈ ਵਿਚ ਥਾਣੇਦਾਰ ਤਰਸੇਮ ਕੁਮਾਰ ਨੂੰ ਮਿਲੀ ਮੁਖ਼ਬਰੀ ਦੇ ਅਧਾਰ 'ਤੇ ਮਲੌਦ ਦੇ ਬਰੋਟਾ ਚੌਕ ਦੇ ਨਜ਼ਦੀਕ ਟੀ ਪੁਆਇੰਟ ਰੋੜੀਆਂ 'ਤੇ ਲਾਏ ਨਾਕੇ ਦੌਰਾਨ ਥਾਣੇਦਾਰ ਗੁਰਜੰਟ ਸਿੰਘ, ਹੌਲਦਾਰ ਸੁਰਜੀਤ ਸਿੰਘ, ਕਰਮਜੀਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਭਗਵਾਨ ਦਾਸ ਪੁੱਤਰ ਲੇਟ ਜਗਦੀਸ਼ ਰਾਏ ਵਾਸੀ ਪਿੰਡ ਭੁੱਚੋ ਮੰਡੀ ਥਾਣਾ ਨਥਾਣਾ ਜ਼ਿਲ੍ਹਾ ਬਠਿੰਡਾ ਹਾਲ ਵਾਸੀ ਜ਼ੀਰਕਪੁਰ ਜ਼ਿਲ੍ਹਾ ਮੋਹਾਲੀ ਕੋਲ ਫੜੇ ਕਾਲੇ ਬੈਗ ਦੀ ਤਲਾਸ਼ੀ ਲੈਣ 'ਤੇ ਉਸ ਵਿਚ ਪਲਾਸਟਿਕ ਦੇ ਲਿਫ਼ਾਫ਼ੇ ਵਿਚ ਲਪੇਟੀ 1 ਕਿੱਲੋ 800 ਗ੍ਰਾਮ ਅਫ਼ੀਮ ਬਰਾਮਦ ਕਰਕੇ ਉਸ ਿਖ਼ਲਾਫ਼ ਥਾਣਾ ਮਲੌਦ ਵਿਚ ਮੁਕੱਦਮਾ ਨੰਬਰ 72 ਧਾਰਾ 18/61/85 ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |



ਖ਼ਬਰ ਸ਼ੇਅਰ ਕਰੋ

ਚੀਮਾ ਚੌਕ ਈਸੜੂ ਵਿਖੇ ਟਰੱਕ ਪਲਟਣ ਨਾਲ ਡਰਾਈਵਰ ਜ਼ਖ਼ਮੀ

ਈਸੜੂ, 13 ਅਗਸਤ (ਬਲਵਿੰਦਰ ਸਿੰਘ)-ਅੱਜ ਸਵੇਰੇ ਚੀਮਾ ਚੌਕ ਈਸੜੂ ਵਿਖੇ ਟਰੱਕ ਪਲਟ ਗਿਆ | ਜਿਸ ਕਾਰਣ ਪਿੰਡ ਦੀ ਬਿਜਲੀ ਸਪਲਾਈ ਵੀ ਬੰਦ ਰਹੀ | ਪ੍ਰਾਪਤ ਜਾਣਕਾਰੀ ਅਨੁਸਾਰ ਟਰੱਕ ਨੰ: ਆਰ. ਜੇ. 07 ਜੀ. ਏ. 2795 ਜੋ ਕਿ ਮਾਲੇਰਕੋਟਲਾ ਸਾਈਡ ਤੋਂ ਆ ਰਿਹਾ ਸੀ ਤਾਂ ਈਸੜੂ ਪਹੁੰਚਣ 'ਤੇ ...

ਪੂਰੀ ਖ਼ਬਰ »

ਮਾਛੀਵਾੜਾ ਸਾਹਿਬ ਪੁਲਿਸ ਵਲੋਂ 55 ਕਿੱਲੋ ਭੁੱਕੀ ਸਮੇਤ 1 ਕਾਬੂ, ਇੱਕ ਫ਼ਰਾਰ

ਮਾਛੀਵਾੜਾ ਸਾਹਿਬ, 13 ਅਗਸਤ (ਸੁਖਵੰਤ ਸਿੰਘ ਗਿੱਲ)-ਨਸ਼ਿਆਂ ਿਖ਼ਲਾਫ਼ ਮਾਛੀਵਾੜਾ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਗੜ੍ਹੀ ਪੁਲ 'ਤੇ ਲਗਾਏ ਨਾਕੇ ਦੌਰਾਨ ਜਾਂਚ ਲਈ ਰੋਕੀ ਇਨੋਵਾ ਕਾਰ 'ਚੋਂ 55 ਕਿੱਲੋ ਭੁੱਕੀ ਬਰਾਮਦ ਹੋਈ | ਥਾਣਾ ਮੁਖੀ ਗੁਰਦੀਪ ਸਿੰਘ ...

ਪੂਰੀ ਖ਼ਬਰ »

ਚੋਰੀ ਦੀ ਸਕਰੈਪ ਸਮੇਤ ਇਕ ਵਿਅਕਤੀ ਕਾਬੂ

ਖੰਨਾ, 13 ਅਗਸਤ (ਮਨਜੀਤ ਸਿੰਘ ਧੀਮਾਨ)-ਥਾਣਾ ਸਦਰ ਖੰਨਾ ਪੁਲਿਸ ਨੇ ਚੋਰੀ ਕੀਤੀ ਸਕਰੈਪ ਸਮੇਤ 1 ਵਿਅਕਤੀ ਨੂੰ ਕਾਬੂ ਕੀਤਾ ਗਿਆ | ਥਾਣਾ ਸਦਰ ਖੰਨਾ ਦੇ ਏ. ਐੱਸ. ਆਈ. ਸੁਖਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਸੁਰਜੀਤ ਸਿੰਘ ਵਾਸੀ ਇਕੋਲਾਹੀ ...

ਪੂਰੀ ਖ਼ਬਰ »

ਸੜਕ ਹਾਦਸੇ ਵਿਚ ਦੋ ਜ਼ਖ਼ਮੀ

ਖੰਨਾ, 13 ਅਗਸਤ (ਅ. ਬ.)-ਸਿਵਲ ਹਸਪਤਾਲ ਖੰਨਾ ਵਿਚ ਦਾਖਲ ਕਿ੍ਸ਼ਨ ਮੰਗੂ ਰਾਮ ਵਾਸੀ ਧਰਮਪੁਰ ਮਹਲਾ ਖੰਨਾ ਨੇ ਦੱਸਿਆ ਕਿ ਉਹ ਸ਼ਹਿਰ ਵਿਚ ਸੜਕ ਜਾਮ ਹੋਣ ਕਾਰਨ ਪੈਦਲ ਹੀ ਘਰ ਨੂੰ ਜਾ ਰਿਹਾ ਸੀ¢ ਜਦੋਂ ਉਹ ਲਲਹੇੜੀ ਰੋਡ ਪੁਲ ਉੱਪਰ ਜਾ ਰਿਹਾ ਸੀ ਤਾਂ ਦੂਸਰੀ ਤਰਫ਼ੋਂ ਆ ਰਹੇ ...

ਪੂਰੀ ਖ਼ਬਰ »

ਦਲਿਤ ਭਾਈਚਾਰੇ ਵਲੋਂ ਥਾਣਾ ਡੇਹਲੋਂ ਸਾਹਮਣੇ ਧਰਨਾ ਲਗਾਉਣ ਨਾਲ ਸਥਿਤੀ ਤਣਾਅਪੂਰਨ ਬਣੀ

ਡੇਹਲੋਂ, 13 ਅਗਸਤ (ਅੰਮਿ੍ਤਪਾਲ ਸਿੰਘ ਕੈਲੇ)-ਡੇਹਲੋਂ ਵਿਖੇ ਦਲਿਤ ਭਾਈਚਾਰੇ ਵਲੋਂ ਦਿੱਲੀ ਸਥਿਤ ਗੁਰੂ ਰਵਿਦਾਸ ਦੇ ਮੰਦਰ ਢਾਹੇ ਜਾਣ ਦੇ ਰੋਸ ਵਜੋਂ ਦਿੱਤੇ ਜਾ ਰਹੇ ਧਰਨੇ ਨੂੰ ਖ਼ਤਮ ਕਰਨ ਸਮੇਂ ਉਸ ਸਮੇਂ ਸਥਿਤੀ ਤਣਾਅਪੂਰਨ ਹੋ ਗਈ, ਜਦੋਂ ਡੇਹਲੋਂ ਸਥਿਤ ਇਕ ਸਵੀਟ ...

ਪੂਰੀ ਖ਼ਬਰ »

550ਵੇਂ ਪ੍ਰਕਾਸ਼ ਪੁਰਬ ਪ੍ਰਤੀ ਸਾਰੇ ਗਿਲੇ-ਸ਼ਿਕਵੇ ਭੁਲਾਉਣ 'ਚ ਹੁਣ ਕੋਈ ਦੇਰੀ ਨਹੀਂ ਚਾਹੀਦੀ-ਭਾਈ ਭੌਰਲਾ

ਬੀਜਾ, 13 ਅਗਸਤ (ਕਸ਼ਮੀਰਾ ਸਿੰਘ ਬਗਲੀ)-21ਵੀਂ ਸਦੀ ਵਿਚ ਵਿਚਰਦਿਆਂ ਅਸੀਂ ਬਹੁਤ ਵੱਡੇ ਭਾਗਾਂ ਵਾਲੇ ਹਾਂ ਕਿ ਇਸ ਅਰਸੇ ਦਰਮਿਆਨ ਸਾਨੂੰ ਸਿੱਖ ਇਤਿਹਾਸ ਨਾਲ ਸਬੰਧਿਤ ਵੱਖ-ਵੱਖ ਸ਼ਤਾਬਦੀਆਂ ਮਨਾਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ | ਇਸੇ ਲੜੀ ਤਹਿਤ ਹੁਣ ਅਸੀਂ ਸਿੱਖ ਧਰਮ ...

ਪੂਰੀ ਖ਼ਬਰ »

ਦੁਕਾਨ 'ਚ ਗੱਡੀ ਮਾਰੇ ਜਾਣ ਦੀ ਘਟਨਾ 'ਚ ਮੇਰਾ ਕੋਈ ਹੱਥ ਨਹੀਂ-ਸੱਬੀ

ਅਹਿਮਦਗੜ੍ਹ, 13 ਅਗਸਤ (ਪੁਰੀ)-ਬੀਤੀ ਰਾਤ ਸਥਾਨਕ ਦਾਣਾ ਮੰਡੀ ਵਿਚ ਇਕ ਬੰਦ ਪਈ ਆੜ੍ਹਤ ਦੀ ਦੁਕਾਨ 'ਚ ਤੇਜ ਰਫ਼ਤਾਰ ਟੈਂਪੂ ਮਾਰੇ ਜਾਣ ਦੀ ਘਟਨਾ ਸ਼ਹਿਰ ਅੰਦਰ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ | ਇਸ ਸਬੰਧੀ ਦੁਕਾਨ ਮਾਲਕ ਰਵਿੰਦਰ ਸਿੰਘ ਰੌਮੀ ਵਲੋਂ ਪੁਲਿਸ ਨੂੰ ...

ਪੂਰੀ ਖ਼ਬਰ »

ਮਾਤਾ ਸੁਰਜੀਤ ਕੌਰ ਜਰਖੜ ਜੀ ਦੇ 114ਵੇਂ ਜਨਮ ਦਿਨ ਸਬੰਧੀ ਸਾਲਾਨਾ ਸਮਾਗਮਾਂ ਦੀ ਸਮਾਪਤੀ ਅੱਜ-ਪ੍ਰਧਾਨ ਹਰਪਾਲ ਸਿੰਘ ਲਹਿਲ

ਮਲੌਦ, 13 ਅਗਸਤ (ਸਹਾਰਨ ਮਾਜਰਾ)-ਮਾਤਾ ਸਾਹਿਬ ਕੌਰ ਜੀ ਗੁਰਦੁਆਰਾ ਮੰਜੀ ਸਾਹਿਬ ਪ੍ਰਬੰਧਕ ਕਮੇਟੀ ਜਰਖੜ ਦੇ ਮੁੱਖ ਪ੍ਰਬੰਧਕ, ਸਰਪ੍ਰਸਤ ਅਤੇ ਮੁੱਖ ਸੇਵਾਦਾਰ ਜਥੇ: ਹਰਪਾਲ ਸਿੰਘ ਲਹਿਲ (ਚੇਅਰਮੈਨ) ਅਤੇ ਪ੍ਰਧਾਨ ਦਿਲਬਾਗ ਸਿੰਘ ਨੇ ਦੱਸਿਆ ਕਿ ਮਾਤਾ ਸੁਰਜੀਤ ਕੌਰ ਜੀ ਦੇ ...

ਪੂਰੀ ਖ਼ਬਰ »

8ਬਜ਼ੁਰਗ ਔਰਤਾਂ ਨੇ ਵੀ ਚਰਖੇ ਕੱਤੇ
ਸਿਰਥਲਾ ਵਿਖੇ ਤੀਜ ਦੀਆਂ ਤੀਆਂ ਮੌਕੇ ਵੱਡੀ ਗਿਣਤੀ ਵਿਚ ਮੁਟਿਆਰਾਂ ਨੇ ਭਾਗ ਲਿਆ

ਜੌੜੇਪੁਲ ਜਰਗ, 13 ਅਗਸਤ (ਪਾਲਾ ਰਾਜੇਵਾਲੀਆ)-ਸਿਰਥਲਾ ਵਿਖੇ ਪੰਜਾਬੀ ਲੋਕ ਕਲਾ ਮੰਚ ਪੰਜਾਬ ਅਤੇ ਸਰਬ ਧਰਮ ਸਭਾ ਦੇ ਸਹਿਯੋਗ ਨਾਲ ਪੰਜਾਬ ਦੀ ਵਿਰਾਸਤ ਨੰੂ ਦਰਸਾਉਂਦਾ ਪੰਜਾਬਣਾਂ ਦਾ ਮੇਲਾ,ਤੀਆਂ ਤੀਜ਼ ਦੀਆਂ-ਪਿੰਡ ਵਾਜਾਂ ਮਾਰਦਾ ਕਰਵਾਇਆ ਗਿਆ¢ਸਮੂਹ ਪ੍ਰਬੰਧਕ ...

ਪੂਰੀ ਖ਼ਬਰ »

ਆੜ੍ਹਤੀ ਐਸੋਸੀਏਸ਼ਨ ਨੇ ਰੋਸ਼ਾ ਦੀ ਅਗਵਾਈ ਵਿਚ ਕੈਪਟਨ, ਆਸ਼ੂ, ਕਾਂਗੜ ਤੇ ਲਾਲ ਸਿੰਘ ਦਾ ਕੀਤਾ ਧੰਨਵਾਦ

ਖੰਨਾ, 13 ਅਗਸਤ (ਹਰਜਿੰਦਰ ਸਿੰਘ ਲਾਲ/ਓਬਰਾਏ/ਧੀਮਾਨ)-ਅੱਜ ਆੜ੍ਹਤੀ ਐਸੋਸੀਏਸ਼ਨ ਖੰਨਾ ਦੀ ਇਕ ਵਿਸ਼ੇਸ਼ ਮੀਟਿੰਗ ਹਰਬੰਸ ਸਿੰਘ ਰੋਸ਼ਾ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਮੰਡੀ ਦੇ ਲਗਭਗ ਸਾਰੇ ਆੜ੍ਹਤੀਆਂ ਨੇ ਭਾਗ ਲਿਆ | ਜਿਸ ਵਿਚ ਕਈ ਅਹਿਮ ਮੁੱਦਿਆਂ ਉਤੇ ਵਿਚਾਰ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX