ਤਾਜਾ ਖ਼ਬਰਾਂ


ਕੈਬਨਿਟ ਨੇ ਐੱਸ. ਸੀ. ਕਮਿਸ਼ਨ ਦੇ ਚੇਅਰਪਰਸਨ ਦੀ ਉਮਰ ਹੱਦ ਵਧਾਉਣ ਦੀ ਦਿੱਤੀ ਪ੍ਰਵਾਨਗੀ
. . .  2 minutes ago
ਚੰਡੀਗੜ੍ਹ, 16 ਸਤੰਬਰ- ਪੰਜਾਬ ਕੈਬਨਿਟ ਨੇ ਅੱਜ ਪੰਜਾਬ ਰਾਜ ਅਨੁਸੂਚਿਤ ਜਾਤੀ ਐਕਟ, 2004 ਲਈ ਪੰਜਾਬ ਰਾਜ ਕਮਿਸ਼ਨ ਦੇ ਚੇਅਰਪਰਸਨ ਦੀ...
ਰਾਜੀਵ ਜੈਨ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਸੈਕਟਰੀ ਬਣੇ
. . .  12 minutes ago
ਸੰਗਰੂਰ, 16 ਸਤੰਬਰ (ਧੀਰਜ ਪਸ਼ੋਰੀਆ)- ਰਾਜੀਵ ਜੈਨ ਨੂੰ ਪੰਜਾਬ ਕੈਮਿਸਟ ਐਸੋਸੀਏਸ਼ਨ ਦਾ ਸੈਕਟਰੀ ਬਣਾਇਆ ਗਿਆ ਹੈ। ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਦੁੱਗਲ ਨੇ ਦੱਸਿਆ ਕਿ...
ਚੀਫ਼ ਜਸਟਿਸ ਰੰਜਨ ਗੋਗੋਈ ਨੇ ਕਿਹਾ- ਜੇਕਰ ਲੋੜ ਪਈ ਤਾਂ ਮੈਂ ਖ਼ੁਦ ਜਾਵਾਂਗਾ ਜੰਮੂ-ਕਸ਼ਮੀਰ
. . .  23 minutes ago
ਨਵੀਂ ਦਿੱਲੀ, 16 ਸਤੰਬਰ- ਚੀਫ਼ ਜਸਟਿਸ ਰੰਜਨ ਗੋਗੋਈ ਨੇ ਜੰਮੂ-ਕਸ਼ਮੀਰ ਨੂੰ ਲੈ ਕੇ ਦਾਇਰ ਪਟੀਸ਼ਨਾਂ 'ਤੇ ਸੁਣਵਾਈ ਕਰਦਿਆਂ ਕਿਹਾ ਕਿ ਜੇਕਰ ਲੋੜ ਪਈ ਤਾਂ ਮੈਂ ਖ਼ੁਦ ਸ੍ਰੀਨਗਰ ਜਾਵਾਂਗਾ। ਗੋਗੋਈ ਨੇ...
ਜੰਮੂ-ਕਸ਼ਮੀਰ ਜਾ ਸਕਦੇ ਹਨ ਗ਼ੁਲਾਮ ਨਬੀ ਆਜ਼ਾਦ, ਸੁਪਰੀਮ ਕੋਰਟ ਨੇ ਦਿੱਤੀ ਇਜਾਜ਼ਤ
. . .  36 minutes ago
ਨਵੀਂ ਦਿੱਲੀ, 16 ਸਤੰਬਰ- ਸੁਪਰੀਮ ਕੋਰਟ ਨੇ ਕਾਂਗਰਸ ਨੇਤਾ ਗ਼ੁਲਾਮ ਨਬੀ ਆਜ਼ਾਦ ਨੂੰ ਜੰਮੂ-ਕਸ਼ਮੀਰ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਆਜ਼ਾਦ ਨੇ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕਰਕੇ ਆਪਣੇ...
ਏ. ਐੱਸ. ਆਈ. ਵਲੋਂ ਗੋਲੀ ਮਾਰ ਕੇ ਖ਼ੁਦਕੁਸ਼ੀ
. . .  45 minutes ago
ਪਟਿਆਲਾ, 16 ਸਤੰਬਰ (ਅਮਨਦੀਪ ਸਿੰਘ)- ਪੰਜਾਬ ਪੁਲਿਸ ਦੇ ਸੀ. ਆਈ. ਡੀ. ਵਿੰਗ 'ਚ ਤਾਇਨਾਤ ਏ. ਐੱਸ. ਆਈ. ਹਰਮੇਲ ਸਿੰਘ ਨੇ ਆਪਣੇ ਹੀ ਸਰਵਿਸ ਰਿਵਾਲਵਰ ਨਾਲ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ...
ਧਾਰਾ 370 : ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਹਲਫ਼ਨਾਮਾ ਦਾਖ਼ਲ ਕਰਨ ਲਈ ਕਿਹਾ
. . .  about 1 hour ago
ਨਵੀਂ ਦਿੱਲੀ, 16 ਸਤੰਬਰ- ਸੁਪਰੀਮ ਕੋਰਟ ਨੇ ਜੰਮੂ-ਕਸ਼ਮੀਰ 'ਚੋਂ ਧਾਰਾ 370 ਨੂੰ ਹਟਾਏ ਜਾਣ ਵਿਰੁੱਧ ਦਾਇਰ ਪਟੀਸ਼ਨਾਂ 'ਤੇ ਸੁਣਵਾਈ ਕਰਦਿਆਂ ਕੇਂਦਰ ਸਰਕਾਰ ਅਤੇ ਜੰਮੂ-ਕਸ਼ਮੀਰ ਸਰਕਾਰ ਨੂੰ ਹਲਫ਼ਨਾਮਾ ਦਾਖ਼ਲ ਕਰਨ ਲਈ...
ਕੇਂਦਰ ਸਰਕਾਰ ਨੇ ਸੁਪਰੀਮ ਕੋਰਟ 'ਚ ਕਿਹਾ- ਘਾਟੀ 'ਚ ਮੀਡੀਆ ਨੂੰ ਦਿੱਤੀਆਂ ਜਾ ਰਹੀਆਂ ਹਨ ਸਹੂਲਤਾਂ
. . .  about 1 hour ago
ਨਵੀਂ ਦਿੱਲੀ, 16 ਸਤੰਬਰ- ਧਾਰਾ 370 ਨੂੰ ਹਟਾਏ ਜਾਣ ਵਿਰੁੱਧ ਦਾਇਰ ਇੱਕ ਪਟੀਸ਼ਨ ਦੇ ਜਵਾਬ 'ਚ ਕੇਂਦਰ ਸਰਕਾਰ ਵਲੋਂ ਅਟਾਰਨੀ ਜਨਰਲ ਕੇ. ਕੇ. ਵੇਣੂਗੋਪਾਲ ਨੇ ਸੁਪਰੀਮ ਕੋਰਟ 'ਚ ਕਿਹਾ ਕਿ ਮੀਡੀਆ ਕਰਮਚਾਰੀਆਂ...
ਫ਼ਾਰੂਕ ਅਬਦੁੱਲਾ ਦੀ ਰਿਹਾਈ ਨੂੰ ਲੈ ਕੇ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਜਾਰੀ ਕੀਤਾ ਨੋਟਿਸ
. . .  about 1 hour ago
ਨਵੀਂ ਦਿੱਲੀ, 16 ਸਤੰਬਰ- ਜੰਮੂ-ਕਸ਼ਮੀਰ ਮਸਲੇ 'ਤੇ ਅੱਜ ਸੁਪਰੀਮ ਕੋਰਟ 'ਚ ਸੁਣਵਾਈ ਸ਼ੁਰੂ ਹੋ ਗਈ ਹੈ। ਸਭ ਤੋਂ ਐੱਮ. ਡੀ. ਐੱਮ. ਕੇ. ਦੇ ਮੁਖੀ ਵਾਈਕੋ ਦੀ ਪਟੀਸ਼ਨ 'ਤੇ ਸੁਣਵਾਈ ਹੋਈ। ਵਾਈਕੋ ਨੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ...
ਬਲਾਕ ਸੰਮਤੀ ਮੈਂਬਰ ਜਸਪਾਲ ਕੌਰ ਸਾਥੀਆਂ ਸਮੇਤ ਕਾਂਗਰਸ ਨੂੰ ਛੱਡ ਕੇ 'ਆਪ' 'ਚ ਹੋਈ ਸ਼ਾਮਲ
. . .  about 1 hour ago
ਸੰਗਰੂਰ, 16 ਸਤੰਬਰ (ਧੀਰਜ ਪਸ਼ੋਰੀਆ)- ਬਡਰੁੱਖਾਂ ਜ਼ੋਨ ਤੋਂ ਬਲਾਕ ਸੰਮਤੀ ਮੈਂਬਰ ਜਸਪਾਲ ਕੌਰ ਅੱਜ ਸਾਥੀਆਂ ਸਣੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਈ...
ਚੰਡੀਗੜ੍ਹ : ਨਗਰ ਨਿਗਮ ਦੇ ਦਫ਼ਤਰ ਸਾਹਮਣੇ ਧਰਨੇ 'ਤੇ ਬੈਠੀ ਕਾਂਗਰਸ
. . .  about 1 hour ago
ਚੰਡੀਗੜ੍ਹ, 16 ਸਤੰਬਰ (ਲਿਬਰੇਟ)- ਚੰਡੀਗੜ੍ਹ 'ਚ ਅੱਜ ਕਾਂਗਰਸ ਪਾਰਟੀ ਦੇ ਵਰਕਰ ਨਗਰ ਨਿਗਮ ਦੇ ਦਫ਼ਤਰ ਮੂਹਰੇ ਧਰਨੇ 'ਤੇ ਬੈਠ ਗਏ ਹਨ। ਕਾਂਗਰਸ ਵਲੋਂ...
ਬਲਾਕ ਸੰਮਤੀ ਗੁਰੂਹਰਸਹਾਏ ਦੇ ਸਾਬਕਾ ਚੇਅਰਮੈਨ ਇਕਬਾਲ ਸਿੰਘ ਦਾ ਦੇਹਾਂਤ
. . .  1 minute ago
ਗੁਰੂਹਰਸਹਾਏ, 16 ਸਤੰਬਰ (ਹਰਚਰਨ ਸਿੰਘ ਸੰਧੂ)- ਬਲਾਕ ਸੰਮਤੀ ਗੁਰੂਹਰਸਹਾਏ ਦੇ ਸਾਬਕਾ ਚੇਅਰਮੈਨ ਅਤੇ ਅਕਾਲੀ ਆਗੂ ਇਕਬਾਲ ਸਿੰਘ ਵਾਸੀ ਪਿੰਡ...
ਜਵਾਹਰ ਕੇ ਮਾਈਨਰ 'ਚ ਪਿਆ 30 ਫੁੱਟ ਦਾ ਪਾੜ, ਡੁੱਬੀਆਂ ਕਿਸਾਨਾਂ ਦੀਆਂ ਫ਼ਸਲਾਂ
. . .  about 2 hours ago
ਮਾਨਸਾ, 16 ਸਤੰਬਰ (ਗੁਰਚੇਤ ਸਿੰਘ ਫੱਤੇਵਾਲੀਆ)- ਮਾਨਸਾ ਨੇੜਲੇ ਜਵਾਹਰ ਕੇ ਮਾਈਨਰ 'ਚ 30 ਫੁੱਟ ਦੇ ਕਰੀਬ ਪਾੜ ਪੈ ਜਾਣ ਕਰਕੇ ਕਿਸਾਨਾਂ ਦੀਆਂ 50 ਏਕੜ ਫ਼ਸਲਾਂ ਦਾ ਨੁਕਸਾਨ ਹੋ...
ਮੀਂਹ ਅਤੇ ਹਨੇਰੀ-ਝੱਖੜ ਕਾਰਨ ਜ਼ਮੀਨ 'ਤੇ ਵਿਛੀ ਕਿਸਾਨਾਂ ਵਲੋਂ ਪੁੱਤਾਂ ਵਾਂਗੂੰ ਪਾਲੀ ਝੋਨੇ ਦੀ ਫ਼ਸਲ
. . .  about 2 hours ago
ਅਜਨਾਲਾ, 16 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਅੱਜ ਸਵੇਰ ਚੜ੍ਹਦਿਆਂ ਹੀ ਆਏ ਤੇਜ਼ ਹਨੇਰੀ-ਝੱਖੜ ਅਤੇ ਮੀਂਹ ਕਾਰਨ ਕਿਸਾਨਾਂ ਵਲੋਂ ਪੁੱਤਾਂ ਵਾਂਗੂੰ ਪਾਲੀ ਜਾ ਰਹੀ ਝੋਨੇ ਦੀ ਫ਼ਸਲ ਜ਼ਮੀਨ 'ਤੇ ਵਿਛ ਗਈ। ਅੰਮ੍ਰਿਤਸਰ ਦੇ ਸਰਹੱਦੀ...
ਰਾਸ਼ਟਰਪਤੀ ਭਵਨ ਨੇੜੇ ਡਰੋਨ ਉਡਾਉਣ ਦੇ ਦੋਸ਼ 'ਚ ਅਮਰੀਕਾ ਦੇ ਪਿਉ-ਪੁੱਤਰ ਗ੍ਰਿਫ਼ਤਾਰ
. . .  about 2 hours ago
ਨਵੀਂ ਦਿੱਲੀ, 16 ਸਤੰਬਰ - ਰਾਸ਼ਟਰਪਤੀ ਭਵਨ ਨੇੜੇ ਡਰੋਨ ਉਡਾਉਣ ਦੇ ਦੋਸ਼ 'ਚ ਪੁਲਿਸ ਨੇ ਪਿਉ-ਪੁੱਤਰ ਨੂੰ ਹਿਰਾਸਤ ਵਿਚ ਲਿਆ ਹੈ। ਦੋਵੇਂ ਅਮਰੀਕਾ ਦੇ ਰਹਿਣ ਵਾਲੇ...
ਤੇਜ ਹਨੇਰੀ ਤੇ ਹਲਕੇ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਦਿੱਤੀ ਰਾਹਤ
. . .  about 2 hours ago
ਸੁਲਤਾਨਪੁਰ ਲੋਧੀ, 16 ਸਤੰਬਰ (ਹੈਪੀ, ਲਾਡੀ, ਥਿੰਦ) - ਸੁਲਤਾਨਪੁਰ ਲੋਧੀ ਤੇ ਇਸ ਦੇ ਆਸ ਪਾਸ ਦੇ ਇਲਾਕਿਆਂ 'ਚ ਅੱਜ ਸਵੇਰੇ ਤੇਜ ਹਨੇਰੀ ਅਤੇ ਹਲਕੇ ਮੀਂਹ ਨਾਲ ਪਿਛਲੇ ਦਿਨਾਂ ਤੋਂ ਪੈ ਰਹੀ ਹੁੰਮਸ...
ਟਰੰਪ ਵੱਲੋਂ ਐਮਰਜੈਂਸੀ ਪੈਟਰੋਲੀਅਮ ਰਿਜ਼ਰਵ ਤੋਂ ਤੇਲ ਕੱਢਣ ਨੂੰ ਮਨਜ਼ੂਰੀ
. . .  about 3 hours ago
ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ
. . .  about 3 hours ago
ਕਿਸ਼ਤੀ ਹਾਦਸਾ : ਹੁਣ ਤੱਕ 11 ਲਾਸ਼ਾਂ ਬਰਾਮਦ
. . .  about 3 hours ago
ਧਾਰਾ 370 ਹਟਾਏ ਜਾਣ ਖ਼ਿਲਾਫ਼ ਸੁਪਰੀਮ ਕੋਰਟ 'ਚ ਅੱਜ ਫਿਰ ਹੋਵੇਗੀ ਸੁਣਵਾਈ
. . .  about 3 hours ago
"Howdi, Modi!" ਈਵੈਂਟ 'ਚ ਪ੍ਰਧਾਨ ਮੰਤਰੀ ਮੋਦੀ ਨਾਲ ਸ਼ਾਮਲ ਹੋਣਗੇ ਟਰੰਪ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 30 ਸਾਉਣ ਸੰਮਤ 551
ਵਿਚਾਰ ਪ੍ਰਵਾਹ: ਯੁੱਧ ਮਨੁੱਖਤਾ ਲਈ ਸਭ ਤੋਂ ਵੱਡੀ ਮਹਾਂਮਾਰੀ ਹੈ। -ਮਾਰਟਿਨ ਲੂਥਰ

ਖੇਡ ਸੰਸਾਰ

ਰਾਸ਼ਟਰਮੰਡਲ ਖੇਡਾਂ 'ਚ 24 ਸਾਲਾਂ ਬਾਅਦ ਖੇਡਿਆ ਜਾਵੇਗਾ ਕ੍ਰਿਕਟ

ਮਹਿਲਾ ਟੀ-20 ਦੀਆਂ 8 ਟੀਮਾਂ ਲੈਣਗੀਆਂ ਹਿੱਸਾ

ਲੰਡਨ, 13 ਅਗਸਤ (ਏਜੰਸੀ)-ਮਹਿਲਾ ਟੀ-20 ਨੂੰ 2022 ਵਿਚ ਹੋਣ ਵਾਲੀਆਂ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿਚ ਸ਼ਾਮਿਲ ਕਰ ਲਿਆ ਗਿਆ ਹੈ | ਇਸ ਦੀ ਜਾਣਕਾਰੀ ਮੰਗਲਵਾਰ ਨੂੰ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈ. ਸੀ. ਸੀ.), ਇੰਗਲੈਂਡ ਕ੍ਰਿਕਟ ਬੋਰਡ ਅਤੇ ਰਾਸ਼ਟਰਮੰਡਲ ਖੇਡ ...

ਪੂਰੀ ਖ਼ਬਰ »

ਲੜੀ ਜਿੱਤਣ ਦੇ ਇਰਾਦੇ ਨਾਲ ਉਤਰੇਗਾ ਭਾਰਤ

• ਸ਼ਿਖਰ ਧਵਨ ਦੀਆਂ ਨਜ਼ਰਾਂ ਵੱਡੀ ਪਾਰੀ 'ਤੇ • ਆਖ਼ਰੀ ਇਕ ਦਿਨਾ ਮੈਚ ਅੱਜ

ਪੋਰਟ ਆਫ਼ ਸਪੇਨ, 13 ਅਗਸਤ (ਏਜੰਸੀ)-ਭਾਰਤ ਅਤੇ ਵੈਸਟ ਇੰਡੀਜ਼ ਵਿਚਕਾਰ ਲੜੀ ਦਾ ਤੀਸਰਾ ਅਤੇ ਫਾਈਨਲ ਇਕ ਦਿਨਾ ਮੈਚ ਪੋਰਟ ਆਫ਼ ਸਪੇਨ ਵਿਚ ਬੁੱਧਵਾਰ ਨੂੰ ਖੇਡਿਆ ਜਾਵੇਗਾ | ਇੱਥੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਲਗਾਤਾਰ ਚਾਰ ਮੈਚਾਂ ਵਿਚ ਅਸਫ਼ਲ ਰਹਿਣ ਤੋਂ ਬਾਅਦ ਵੱਡੀ ਪਾਰੀ ਖੇਡਣ ਲਈ ਬੇਤਾਬ ਹੋਣਗੇ, ਜਦੋਂ ਕਿ ਭਾਰਤ ਇਕ ਹੋਰ ਲੜੀ ਜਿੱਤਣ ਦਾ ਇਰਾਦੇ ਨਾਲ ਉਤਰੇਗਾ | ਟੀ-20 ਲੜੀ ਵਿਚ 1, 23 ਅਤੇ 3 ਦੌੜਾਂ ਦੀਆਂ ਪਾਰੀਆਂ ਖੇਡਣ ਵਾਲੇ ਧਵਨ ਦੂਸਰੇ ਇਕ ਦਿਨਾ ਮੈਚ ਵਿਚ ਸਿਰਫ਼ 2 ਦੌੜਾਂ ਬਣਾ ਕੇ ਆਊਟ ਹੋ ਗਏ ਸਨ, ਜਿਸ ਨਾਲ ਸੱਟ ਤੋਂ ਬਾਅਦ ਉਨ੍ਹਾਂ ਦੀ ਵਾਪਸੀ ਵਧੀਆ ਨਹੀਂ ਰਹੀ | ਧਵਨ ਨੂੰ ਅੰਦਰ ਆਉਂਦੀ ਗੇਂਦ ਨਾਲ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਨ੍ਹਾਂ ਨੂੰ ਦੋ ਵਾਰ ਤੇਜ਼ ਗੇਂਦਬਾਜ਼ ਸ਼ੇਲਡਨ ਕਾਟਰੇਲ ਨੇ ਆਊਟ ਕੀਤਾ ਹੈ | ਧਵਨ ਟੈਸਟ ਟੀਮ ਦਾ ਹਿੱਸਾ ਨਹੀਂ ਹੈ ਅਤੇ ਇਸ ਲਈ ਉਹ ਕੈਰੇਬੀਅਨ ਦੌਰੇ ਦਾ ਅੰਤ ਯਾਦਗਾਰ ਪਾਰੀ ਖੇਡ ਕੇ ਕਰਨਾ ਚਾਹੁੰਣਗੇ | ਭਾਰਤੀ ਟੀਮ ਵਿਚ ਚੌਥੇ ਨੰਬਰ 'ਤੇ ਜਗ੍ਹਾ ਪੱਕੀ ਕਰਨ ਨੂੰ ਲੈ ਕੇ ਕਸ਼ਮਕਸ਼ ਚਲ ਰਹੀ ਹੈ ਅਤੇ ਸ਼ਰੇਅਸ ਅਈਅਰ ਨੇ ਦੂਸਰੇ ਇਕ ਦਿਨਾ ਵਿਚ ਸ਼ਾਨਦਾਰ ਪਾਰੀ ਖੇਡ ਕੇ ਰਿਸ਼ਭ ਪੰਤ 'ਤੇ ਦਬਾਅ ਵਧਾ ਦਿੱਤਾ ਹੈ | ਪੰਤ ਨੂੰ ਟੀਮ ਪ੍ਰਬੰਧਨ, ਵਿਸ਼ੇਸ਼ ਕਰਕੇ ਕਪਤਾਨ ਵਿਰਾਟ ਕੋਹਲੀ ਦਾ ਸਮਰਥਨ ਹਾਸਲ ਹੈ ਪਰ ਉਨ੍ਹਾਂ ਦੀ ਲਗਾਤਾਰ ਅਸਫ਼ਲਤਾ ਅਤੇ ਦੂਸਰੇ ਇਕ ਦਿਨਾ ਵਿਚ ਅਈਅਰ ਦੀ 71 ਦੌੜਾਂ ਦੀ ਪਾਰੀ ਨਾਲ ਚੀਜ਼ਾਂ ਬਦਲ ਗਈਆਂ ਹਨ |
ਪੰਤ ਹੋਣਗੇ ਦਬਾਅ 'ਚ, ਅਈਅਰ ਦਾ ਦਾਅਵਾ ਮਜ਼ਬੂਤ
ਪੰਤ ਦੀ ਮਾਨਸਿਕਤਾ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਉਸ ਨੇ ਕਈ ਮੌਕਿਆਂ 'ਤੇ ਵਿਕਟ ਗਵਾਇਆ ਹੈ | ਕੋਈ ਵੀ ਟੀਮ ਇਸ ਮਹੱਤਵਪੂਰਨ ਸਥਾਨ 'ਤੇ ਧੀਰਜ ਵਾਲੇ ਬੱਲੇਬਾਜ਼ ਨੂੰ ਉਤਾਰਨਾ ਚਾਹੇਗੀ ਅਤੇ ਐਤਵਾਰ ਨੂੰ ਖੇਡੀ ਪਾਰੀ ਨਾਲ ਅਈਅਰ ਨੇ ਆਪਣਾ ਦਾਅਵਾ ਮਜਬੂਤ ਕੀਤਾ ਹੈ | ਦੂਸਰੇ ਮੈਚ ਵਿਚ 125 ਗੇਂਦਾਂ ਵਿਚ 120 ਦੌੜਾਂ ਦੀ ਪਾਰੀ ਖੇਡਣ ਵਾਲੇ ਕਪਤਾਨ ਵਿਰਾਟ ਕੋਹਲੀ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਣਾ ਚਾਹੁੰਣਗੇ | ਧਵਨ, ਰੋਹਿਤ ਸ਼ਰਮਾ ਅਤੇ ਪੰਤ ਦੇ ਜਲਦੀ ਆਊਟ ਹੋਣ ਤੋਂ ਬਾਅਦ ਕੋਹਲੀ ਨੇ ਅਈਅਰ ਨਾਲ ਮਿਲ ਕੇ ਪਾਰੀ ਨੂੰ ਸੰਭਾਲਿਆ ਸੀ |
ਟੀਮ 'ਚ ਬਦਲਾਅ ਸੰਭਵ
ਭੁਵਨੇਸ਼ਵਰ ਕੁਮਾਰ ਨੇ ਪਿਛਲੇ ਮੈਚ ਵਿਚ 8 ਓਵਰਾਂ ਵਿਚ 31 ਦੌੜਾਂ ਦੇ ਕੇ 4 ਵਿਕਟਾਂ ਲੈਂਦੇ ਹੋਏ ਭਾਰਤ ਲਈ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਅਤੇ ਇਹ ਤੇਜ਼ ਗੇਂਦਬਾਜ਼ ਆਪਣੇ ਇਸ ਸ਼ਾਨਦਾਰ ਪ੍ਰਦਰਸ਼ਨ ਨੂੰ ਦੌਰੇ ਦੇ ਆਗਾਮੀ ਮੈਚਾਂ ਵਿਚ ਦੁਹਰਾਉਣਾ ਚਾਹੇਗਾ | ਭੁਵਨੇਸ਼ਵਰ ਦੇ ਤੇਜ਼ ਗੇਂਦਬਾਜ਼ੀ ਜੋੜੀਦਾਰ ਮੁਹੰਮਦ ਸ਼ੰਮੀ ਅਤੇ ਕੁਲਦੀਪ ਯਾਦਵ ਨੇ ਵੀ 2-2 ਵਿਕਟਾਂ ਲਈਆਂ ਸਨ | ਟੀਮਾਂ ਜਿੱਤ ਦਰਜ ਕਰਨ ਵਾਲੇ ਖਿਡਾਰੀਆਂ ਵਿਚ ਬਦਲਾਅ ਨੂੰ ਪਹਿਲ ਨਹੀਂ ਦਿੰਦੀਆਂ ਪਰ ਕੋਹਲੀ ਆਖਰੀ ਇਕ ਦਿਨਾ ਵਿਚ ਸ਼ੰਮੀ ਨੂੰ ਆਰਾਮ ਦੇ ਕੇ ਨਵਦੀਪ ਸੈਣੀ ਨੂੰ ਮੌਕਾ ਦੇ ਸਕਦੇ ਹਨ |
ਵੈੱਸਟ ਇੰਡੀਜ਼ ਨੂੰ ਜਿੱਤ ਦਾ ਇੰਤਜ਼ਾਰ
ਦੂਜੇ ਪਾਸੇ ਵੈਸਟ ਇੰਡੀਜ਼ ਦੀ ਟੀਮ ਮੈਚ ਜਿੱਤ ਕੇ ਲੜੀ ਬਰਾਬਰ ਕਰਨ ਲਈ ਬੇਤਾਬ ਹੋਵੇਗੀ | ਭਾਰਤ ਨੂੰ ਹਰਾਉਣ ਲਈ ਹਾਲਾਂਕਿ ਵੈਸਟ ਇੰਡੀਜ਼ ਦੇ ਬੱਲੇਬਾਜ਼ਾਂ ਨੂੰ ਵਧੇਰੇ ਜ਼ਿੰਮੇਵਾਰੀ ਨਾਲ ਖੇਡਣਾ ਹੋਵੇਗਾ | ਟੀਮ ਕੋਲ ਸ਼ਾਈ ਹੋਪ, ਸ਼ਿਮਰੋਨ ਹਟਮਾਇਰ ਅਤੇ ਨਿਕੋਲਸ ਪੂਰਨ ਵਰਗੇ ਵਧੀਆ ਬੱਲੇਬਾਜ਼ ਹਨ ਪਰ ਇਨ੍ਹਾਂ ਨੂੰ ਉਮੀਦਾਂ 'ਤੇ ਖਰਾ ਉਤਰਨਾ ਹੋਵੇਗਾ | ਇਕ ਦਿਨਾ ਲੜੀ ਤੋਂ ਬਾਅਦ ਦੋਵੇਂ ਟੀਮਾਂ 22 ਅਗਸਤ ਤੋਂ ਦੋ ਮੈਚਾਂ ਦੀ ਟੈਸਟ ਲੜੀ ਖੇਡਣਗੀਆਂ |


ਖ਼ਬਰ ਸ਼ੇਅਰ ਕਰੋ

ਏਸ਼ਿਆਈ ਅਥਲੈਕਿਟਸ ਸੰਘ ਦੇ ਅਥਲੀਟ ਆਯੋਗ ਦੀ ਮੈਂਬਰ ਬਣੀ ਊਸ਼ਾ

ਨਵੀਂ ਦਿੱਲੀ, 13 ਅਗਸਤ (ਏਜੰਸੀ)-ਭਾਰਤ ਦੀ ਮਹਾਨ ਫਰਾਟਾ ਦੌੜਾਕ ਪੀ.ਟੀ.ਊਸ਼ਾ ਨੂੰ ਖੇਡਾਂ ਵਿਚ ਉਨ੍ਹਾਂ ਦੇ ਯੋਗਦਾਨ ਲਈ ਏਸ਼ਿਆਈ ਅਥਲੈਕਿਟਸ ਸੰਘ ਦੇ ਅਥਲੀਟ ਆਯੋਗ ਦਾ ਮੈਂਬਰ ਬਣਾਇਆ ਗਿਆ ਹੈ | ਉਸ਼ਾ ਏ.ਏ.ਏ. ਅਥਲੀਟ ਆਯੋਗ ਦੇ ਛੇ ਮੈਂਬਰਾਂ ਵਿਚੋਂ ਇਕ ਹੋਵੇਗੀ | ਆਯੋਗ ਦੇ ...

ਪੂਰੀ ਖ਼ਬਰ »

ਭਾਰਤ ਿਖ਼ਲਾਫ਼ ਟੀ-20 ਲੜੀ 'ਚ ਡੁ ਪਲੇਸਿਸ ਨੂੰ ਜਗ੍ਹਾ ਨਹੀਂ

ਜੋਹਾਨਸਬਰਗ, 13 ਅਗਸਤ (ਏਜੰਸੀ)-ਭਾਰਤ ਿਖ਼ਲਾਫ਼ ਆਗਾਮੀ ਟੀ-20 ਲੜੀ ਲਈ ਕ੍ਰਿਕਟ ਸਾਊਥ ਅਫ਼ਰੀਕਾ ਨੇ ਡੀ ਕਾਕ ਨੂੰ ਟੀਮ ਦਾ ਕਪਤਾਨ ਬਣਾਇਆ ਹੈ | ਡੁ ਪਲੇਸਿਸ ਟੀ-20 ਟੀਮ ਵਿਚ ਸ਼ਾਮਿਲ ਨਹੀਂ ਹਨ ਹਾਲਾਂਕਿ ਇਸ ਤੋਂ ਬਾਅਦ ਹੋਣ ਵਾਲੀ ਟੈਸਟ ਲੜੀ ਲਈ ਉਨ੍ਹਾਂ ਨੂੰ ਕਪਤਾਨ ...

ਪੂਰੀ ਖ਼ਬਰ »

ਰਾਸ਼ਟਰਮੰਡਲ ਖੇਡਾਂ ਦਾ ਹਿੱਸਾ ਨਹੀਂ ਹੋਵੇਗੀ ਨਿਸ਼ਾਨੇਬਾਜ਼ੀ-ਸੀ.ਜੀ.ਐਫ. ਮੁਖੀ

ਲੰਡਨ, 13 ਅਗਸਤ (ਏਜੰਸੀ)-ਭਾਰਤ ਦੀ ਬਾਈਕਾਟ ਦੀ ਧਮਕੀ ਦੇ ਬਾਵਜੂਦ ਰਾਸ਼ਟਰਮੰਡਲ ਖੇਡ ਮਹਾਸੰਘ (ਸੀ.ਜੀ.ਐਫ.) ਦੇ ਮੁਖੀ ਲੁਈ ਮਾਰਟਿਨ ਨੇ ਕਿਹਾ ਹੈ ਕਿ ਨਿਸ਼ਾਨੇਬਾਜ਼ੀ 2022 ਬਰਮਿੰਘਮ ਖੇਡਾਂ ਦਾ ਹਿੱਸਾ ਨਹੀਂ ਹੋਵੇਗੀ | ਇਹ 1974 ਤੋਂ ਬਾਅਦ ਪਹਿਲਾ ਮੌਕਾ ਹੋਵੇਗਾ ਜਦੋਂ ...

ਪੂਰੀ ਖ਼ਬਰ »

ਭੌਰਲਾ ਵਿਖੇ ਕਬੱਡੀ ਡਾਇਮੰਡ ਕੱਪ 23 ਤੋਂ

ਬੀਜਾ, 13 ਅਗਸਤ (ਕਸ਼ਮੀਰਾ ਸਿੰਘ ਬਗਲੀ)-ਪਿੰਡ ਭੌਰਲਾ, ਸਮਰਾਲਾ ਵਿਖੇ ਬਾਬਾ ਲਾਲ ਸਿੰਘ ਸਪੋਰਟਸ ਕਲੱਬ ਵਲੋਂ ਗ੍ਰਾਮ ਪੰਚਾਇਤ ਤੇ ਇਲਾਕੇ ਦੇ ਸਹਿਯੋਗ ਨਾਲ 75ਵਾਂ ਬਾਬਾ ਲਾਲ ਸਿੰਘ ਯਾਦਗਾਰੀ ਡਾਇਮੰਡ ਕਬੱਡੀ ਕੱਪ 23 ਤੋਂ 25 ਅਗਸਤ ਤੱਕ ਕਰਵਾਇਆ ਜਾ ਰਿਹਾ ਹੈ | ਪ੍ਰਧਾਨ ...

ਪੂਰੀ ਖ਼ਬਰ »

ਦੋ ਪੰਜਾਬਣ ਮੁੱਕੇਬਾਜ਼ਾਂ ਦੀ ਭਾਰਤੀ ਟੀਮ 'ਚ ਚੋਣ

ਪਟਿਆਲਾ, 13 ਅਗਸਤ (ਚਹਿਲ)-ਸਰਬੀਆ ਵਿਖੇ ਹੋਣ ਵਾਲੇ ਕੌਮਾਂਤਰੀ ਟੂਰਨਾਮੈਂਟ 'ਚ ਹਿੱਸਾ ਲੈਣ ਵਾਲੀ ਭਾਰਤੀ ਟੀਮ 'ਚ ਪੰਜਾਬ ਦੀਆਂ ਦੋ ਮੁੱਕੇਬਾਜ਼ਾਂ ਖ਼ੁਸ਼ੀ ਅਤੇ ਤਾਨਿਸ਼ਬੀਰ ਕੌਰ ਸੰਧੂ ਨੇ ਸ਼ਾਮਿਲ ਹੋਣ ਦਾ ਮਾਣ ਪ੍ਰਾਪਤ ਕੀਤਾ ਹੈ | ਇਹ ਦੋਨਾਂ ਖਿਡਾਰਨਾਂ ਸਰਬੀਆ 'ਚ ...

ਪੂਰੀ ਖ਼ਬਰ »

ਅਜੇ ਪਾਕਿਸਤਾਨ 'ਚ ਨਹੀਂ ਖੇਡ ਸਕਦੇ ਸਾਡੇ ਖਿਡਾਰੀ-ਭਾਰਤੀ ਟੈਨਿਸ ਸੰਘ

ਨਵੀਂ ਦਿੱਲੀ, 13 ਅਗਸਤ (ਏਜੰਸੀ)-ਅਖਿਲ ਭਾਰਤੀ ਟੈਨਿਸ ਸੰਘ (ਏ.ਆਈ.ਟੀ.ਏ.) ਦੇ ਸਕੱਤਰ ਹਿਰਨਮਾਏ ਚੈਟਰਜੀ ਨੇ ਕਿਹਾ ਹੈ ਕਿ ਉਨ੍ਹਾਂ ਨੇ ਅੰਤਰਰਾਸ਼ਟਰੀ ਟੈਨਿਸ ਮਹਾਸੰਘ (ਆਈ.ਟੀ.ਐਫ.) ਨਾਲ ਗੱਲ ਕਰਨ ਲਈ ਸਮਾਂ ਮੰਗਿਆ ਹੈ ਤਾਂ ਕਿ ਉਹ ਆਉਣ ਵਾਲੇ ਡੇਵਿਸ ਕੱਪ ਮੁਕਾਬਲੇ ਨੂੰ ...

ਪੂਰੀ ਖ਼ਬਰ »

ਐਸ਼ਵਰਿਆ ਨੇ ਰਚਿਆ ਇਤਿਹਾਸ

ਮੋਟਰਸਪੋਰਟਸ 'ਚ ਵਿਸ਼ਵ ਕੱਪ ਜਿੱਤਣ ਵਾਲੀ ਪਹਿਲੀ ਭਾਰਤੀ

ਵਾਪਾਲੋਰਟਾ (ਹੰਗਰੀ), 13 ਅਗਸਤ (ਏਜੰਸੀ)-ਬੈਂਗਲੁਰੂ ਦੀ ਰਹਿਣ ਵਾਲੀ ਐਸ਼ਵਰਿਆ ਪਿਸੇ ਨੇ ਮਹਿਲਾ ਵਰਗ ਵਿਚ ਐਫ. ਆਈ. ਐਮ. ਵਿਸ਼ਵ ਕੱਪ ਦਾ ਿਖ਼ਤਾਬ ਆਪਣੇ ਨਾਂਅ ਕਰ ਲਿਆ ਹੈ | ਐਸ਼ਵਰਿਆ ਇਸ ਦੇ ਨਾਲ ਮੋਟਰਸਪੋਰਟਸ ਵਿਚ ਵਿਸ਼ਵ ਕੱਪ ਜਿੱਤਣ ਵਾਲੀ ਪਹਿਲੀ ਭਾਰਤੀ ਰੇਸਰ ਬਣ ਗਈ ...

ਪੂਰੀ ਖ਼ਬਰ »

ਦ੍ਰਾਵਿੜ ਨੂੰ ਹਿਤਾਂ ਦੇ ਟਕਰਾਅ ਮਾਮਲੇ 'ਚ ਕਲੀਨ ਚਿੱਟ-ਸੀ.ਓ.ਏ.

ਮੁੰਬਈ 13 ਅਗਸਤ (ਏਜੰਸੀ)-ਸਾਬਕਾ ਕ੍ਰਿਕਟਰ ਰਾਹੁਲ ਦ੍ਰਾਵਿੜ ਨੂੰ ਬੀ.ਸੀ.ਸੀ.ਆਈ. ਦੇ ਪ੍ਰਸ਼ਾਸਕਾਂ ਦੀ ਕਮੇਟੀ (ਸੀ.ਓ.ਏ.) ਨੇ ਹਿੱਤਾਂ ਦੇ ਟਕਰਾਅ ਦੇ ਮਾਮਲੇ ਵਿਚ ਕਲੀਨ ਚਿੱਟ ਦੇ ਦਿੱਤੀ ਹੈ ਅਤੇ ਇਸ ਦੇ ਨਾਲ ਹੀ ਰਾਹੁਲ ਦੀ ਨੈਸ਼ਨਲ ਕ੍ਰਿਕਟ ਅਕੈਡਮੀ ਦੇ ਮੁਖੀ ਰੂਪ ਵਿਚ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX