ਤਾਜਾ ਖ਼ਬਰਾਂ


ਇੱਕ ਆਈ. ਏ. ਐੱਸ. ਅਤੇ ਚਾਰ ਪੀ. ਸੀ. ਐੱਸ. ਅਫ਼ਸਰਾਂ ਦੇ ਤਬਾਦਲੇ
. . .  13 minutes ago
ਫਗਵਾੜਾ, 18 ਸਤੰਬਰ (ਤਰਨਜੀਤ ਸਿੰਘ ਕਿੰਨੜਾ)- ਰਾਜਪਾਲ ਦੇ ਹੁਕਮਾਂ 'ਤੇ ਪੰਜਾਬ 'ਚ ਇੱਕ ਆਈ. ਏ. ਐੱਸ. ਅਤੇ ਚਾਰ ਪੀ. ਸੀ. ਐੱਸ. ਅਫ਼ਸਰਾਂ ਦੇ ਤਬਾਦਲੇ ਅਤੇ...
ਹਿੰਦੀ 'ਤੇ ਹੰਗਾਮਾ ਜਾਰੀ, ਹੁਣ ਰਜਨੀਕਾਂਤ ਨੇ ਕਿਹਾ- ਥੋਪੀ ਨਹੀਂ ਜਾਣੀ ਚਾਹੀਦੀ ਕੋਈ ਵੀ ਭਾਸ਼ਾ
. . .  23 minutes ago
ਚੇਨਈ, 18 ਸਤੰਬਰ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ 'ਇੱਕ ਦੇਸ਼ ਇੱਕ ਭਾਸ਼ਾ' ਦੇ ਬਿਆਨ ਨੂੰ ਲੈ ਕੇ ਵਿਵਾਦ ਲਗਾਤਾਰ ਵਧਦਾ ਜਾ ਰਿਹਾ ਹੈ। ਅਦਾਕਾਰ ਕਮਲ ਹਾਸਲ ਤੋਂ ਬਾਅਦ ਹੁਣ ਰਜਨੀਕਾਂਤ ਨੇ ਵੀ ਇਸ ਦਾ ਵਿਰੋਧ...
ਬੱਸ ਕੰਡਕਟਰ ਵਲੋਂ ਲੜਕੀ ਦੇ ਥੱਪੜ ਮਾਰੇ ਜਾਣ ਦੇ ਵਿਰੋਧ 'ਚ ਵਿਦਿਆਰਥੀਆਂ ਨੇ ਕਾਲਜ ਅੱਗੇ ਲਾਇਆ ਧਰਨਾ
. . .  36 minutes ago
ਗੋਲੂ ਕਾ ਮੋੜ, 18 ਸਤੰਬਰ (ਸੁਰਿੰਦਰ ਸਿੰਘ ਪੁਪਨੇਜਾ)- ਫ਼ਿਰੋਜ਼ਪੁਰ-ਫਾਜ਼ਿਲਕਾ ਜੀ. ਟੀ. ਰੋਡ 'ਤੇ ਸਥਿਤ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਦੇ ਗੇਟ ਅੱਗੇ ਅੱਜ ਪੰਜਾਬ ਰੋਡਵੇਜ਼ ਦੇ ਕੰਡਕਟਰ...
ਪੰਜਾਬ ਸਰਕਾਰ ਦੇ ਵਲੰਟੀਅਰਾਂ ਵਲੋਂ ਸੁਲਤਾਨਪੁਰ ਲੋਧੀ ਅੰਦਰ ਕੀਤੀ ਗਈ ਸਫ਼ਾਈ
. . .  56 minutes ago
ਸੁਲਤਾਨਪੁਰ ਲੋਧੀ, 18 ਸਤੰਬਰ (ਹੈਪੀ, ਲਾਡੀ, ਥਿੰਦ)- ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਅੱਜ ਪੰਜਾਬ ਸਰਕਾਰ ਦੇ 600 ਵਲੰਟੀਅਰਾਂ ਵਲੋਂ ਸਥਾਨਕ ਗੁਰਦੁਆਰਾ ਸ੍ਰੀ ਬੇਰ ਸਾਹਿਬ...
ਕਾਰ ਅਤੇ ਸਕੂਟਰੀ ਵਿਚਾਲੇ ਹੋਈ ਭਿਆਨਕ ਟੱਕਰ 'ਚ ਇੱਕ ਵਿਅਕਤੀ ਦੀ ਮੌਤ
. . .  about 1 hour ago
ਡਮਟਾਲ, 18 ਸਤੰਬਰ (ਰਾਕੇਸ਼ ਕੁਮਾਰ)- ਪਠਾਨਕੋਟ-ਮੰਡੀ ਹਾਈਵੇਅ 'ਤੇ ਛਤਰੋਲੀ 'ਚ ਅੱਜ ਇੱਕ ਕਾਰ ਅਤੇ ਸਕੂਟਰੀ ਵਿਚਾਲੇ ਹੋਈ ਭਿਆਨਕ ਟੱਕਰ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ 29 ਸਾਲਾ ਬਾਦਲ...
ਬੇਰੁਜ਼ਗਾਰ ਬੀ. ਐੱਡ ਅਧਿਆਪਕਾਂ ਵਲੋਂ ਵੀ ਭੁੱਖ ਹੜਤਾਲ ਸ਼ੁਰੂ
. . .  54 minutes ago
ਸੰਗਰੂਰ, 18 ਸਤੰਬਰ (ਧੀਰਜ ਪਸ਼ੋਰੀਆ)- ਪਿਛਲੇ 11 ਦਿਨਾਂ ਤੋਂ ਸਿੱਖਿਆ ਮੰਤਰੀ ਦੇ ਸ਼ਹਿਰ ਸੰਗਰੂਰ ਵਿਖੇ ਡੀ. ਸੀ. ਦਫ਼ਤਰ ਮੂਹਰੇ ਪੱਕਾ ਮੋਰਚਾ ਲਾਈ ਬੈਠੇ ਬੇਰੁਜ਼ਗਾਰ ਬੀ. ਐੱਡ ਅਧਿਆਪਕਾਂ ਨੇ ਭੁੱਖ ਹੜਤਾਲ ਸ਼ੁਰੂ...
ਕਰਤਾਰਪੁਰ ਲਾਂਘੇ ਅਤੇ ਡੇਰਾ ਬਾਬਾ ਨਾਨਕ ਦੇ ਵਿਕਾਸ ਕੰਮਾਂ ਨੂੰ ਲੈ ਕੇ ਮੀਟਿੰਗ ਕੱਲ੍ਹ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹੁੰਚਣਗੇ
. . .  about 1 hour ago
ਬਟਾਲਾ, 18 ਸਤੰਬਰ (ਕਾਹਲੋਂ)- ਕਰਤਾਰਪੁਰ ਲਾਂਘੇ ਅਤੇ ਸ਼ਹਿਰ ਦੇ ਵਿਕਾਸ ਕੰਮਾਂ ਨੂੰ ਲੈ ਕੇ ਕੱਲ੍ਹ ਭਾਵ ਕਿ 19 ਸਤੰਬਰ ਨੂੰ ਡੇਰਾ ਬਾਬਾ ਨਾਨਕ ਵਿਖੇ ਪੰਜਾਬ ਕੈਬਨਿਟ ਦੀ ਬੈਠਕ ਹੋ ਰਹੀ ਹੈ। ਇਨ੍ਹਾਂ ਤਿਆਰੀਆਂ...
ਟਿੱਪਰ ਵਲੋਂ ਕੁਚਲੇ ਜਾਣ ਕਾਰਨ ਗਾਇਕ ਮਾਸਟਰ ਸਲੀਮ ਦੀ ਭਾਬੀ ਦੀ ਮੌਤ
. . .  about 1 hour ago
ਜਲੰਧਰ, 18 ਸਤੰਬਰ- ਪੰਜਾਬੀ ਗਾਇਕ ਮਾਸਟਰ ਸਲੀਮ ਦੀ ਭਾਬੀ ਨੂੰ ਅੱਜ ਇੱਥੋਂ ਦੇ ਨਕੋਦਰ ਰੋਡ 'ਤੇ ਇੱਕ ਟਿੱਪਰ ਨੇ ਕੁਚਲ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮਾਸਟਰ...
ਕੇਂਦਰੀ ਕੈਬਨਿਟ ਦੇ ਵੱਡੇ ਫ਼ੈਸਲੇ- ਰੇਲਵੇ ਕਰਮਚਾਰੀਆਂ ਨੂੰ ਮਿਲੇਗਾ 78 ਦਿਨਾਂ ਦਾ ਬੋਨਸ, ਈ-ਸਿਗਰਟ 'ਤੇ ਪਾਬੰਦੀ
. . .  about 1 hour ago
ਨਵੀਂ ਦਿੱਲੀ, 18 ਸਤੰਬਰ- ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਰੇਲ ਕਰਮਚਾਰੀਆਂ ਨੂੰ 78 ਦਿਨਾਂ ਦਾ ਬੋਨਸ ਦੇਣ ਦਾ ਫ਼ੈਸਲਾ ਕੀਤਾ ਹੈ। ਇਸ ਤੋਂ ਇਲਾਵਾ ਸਰਕਾਰ ਨੇ ਈ-ਸਿਗਰਟ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ...
ਖੇਮਕਰਨ ਵਿਖੇ ਦੁਕਾਨਦਾਰਾਂ ਅਤੇ ਕਿਸਾਨਾਂ ਵਲੋਂ ਪ੍ਰਦਰਸ਼ਨ
. . .  about 2 hours ago
ਖੇਮਕਰਨ, 18 ਸਤੰਬਰ (ਰਾਕੇਸ਼ ਬਿੱਲਾ)- ਸਰਹੱਦੀ ਖੇਤਰ ਅੰਦਰ ਕੰਡਿਆਲੀ ਤਾਰ ਤੋਂ ਪਾਰਲੀਆਂ ਜ਼ਮੀਨਾਂ ਦੇ ਮੁਆਵਜ਼ੇ 'ਚ ਹੋਈ ਘਪਲੇਬਾਜ਼ੀ 'ਚ ਕੁਝ ਬੇਕਸੂਰ ਦੁਕਾਨਦਾਰਾਂ ਵਿਰੁੱਧ ਕੇਸ ਦਰਜ ਕਰਨ...
ਕੈਬਨਿਟ ਬੈਠਕ ਦਾ ਫ਼ੈਸਲਾ- ਰੇਲਵੇ ਕਰਮਚਾਰੀਆਂ ਨੂੰ ਲਗਾਤਾਰ ਛੇਵੇਂ ਸਾਲ ਦਾ ਬੋਨਸ, ਕਰਮਚਾਰੀਆਂ ਨੂੰ 78 ਦਿਨਾਂ ਦੀ ਤਨਖ਼ਾਹ ਬੋਨਸ ਵਜੋਂ ਦਿੱਤੀ ਜਾਵੇਗੀ
. . .  about 2 hours ago
ਕੈਬਨਿਟ ਬੈਠਕ ਦਾ ਫ਼ੈਸਲਾ- ਈ-ਸਿਗਰਟ 'ਤੇ ਸਰਕਾਰ ਨੇ ਪੂਰੀ ਤਰ੍ਹਾਂ ਨਾਲ ਲਾਈ ਪਾਬੰਦੀ
. . .  about 2 hours ago
ਕੈਬਨਿਟ ਦੇ ਫ਼ੈਸਲਿਆਂ 'ਤੇ ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਅਤੇ ਪ੍ਰਕਾਸ਼ ਜਾਵੜੇਕਰ ਕਰ ਰਹੇ ਪ੍ਰੈੱਸ ਕਾਨਫ਼ਰੰਸ
. . .  about 2 hours ago
ਜਲੰਧਰ ਨਗਰ ਨਿਗਮ ਦੇ ਬੀ. ਐਂਡ ਆਰ. ਵਿਭਾਗ 'ਚ ਵਿਜੀਲੈਂਸ ਵਲੋਂ ਛਾਪੇਮਾਰੀ
. . .  about 2 hours ago
ਜਲੰਧਰ, 18 ਸਤੰਬਰ (ਸ਼ਿਵ ਸ਼ਰਮਾ)- ਸੜਕ ਘੁਟਾਲੇ ਮਾਮਲੇ 'ਚ ਅੱਜ ਜਲੰਧਰ ਨਗਰ ਨਿਗਮ ਦੇ ਬੀ. ਐਂਡ ਆਰ. ਵਿਭਾਗ 'ਚ...
ਸਿਵਲ ਹਸਪਤਾਲ ਸੰਗਰੂਰ ਦੀ ਐਮਰਜੈਂਸੀ 'ਚ ਵੀ ਦੋਹਾਂ ਅਧਿਆਪਕਾਂ ਦਾ ਮਰਨ ਵਰਤ ਜਾਰੀ
. . .  about 2 hours ago
ਸੰਗਰੂਰ, 18 ਸਤੰਬਰ (ਧੀਰਜ ਪਸ਼ੋਰੀਆ)- ਪਿਛਲੇ ਅੱਠ ਦਿਨਾਂ ਤੋਂ ਮਰਨ ਵਰਤ 'ਤੇ ਬੈਠੇ ਦੋ ਬੇਰੁਜ਼ਗਾਰ ਈ. ਟੀ. ਟੀ. ਅਧਿਆਪਕਾਂ ਜਗਵਿੰਦਰ ਸਿੰਘ ਅਤੇ ਹਰਜੀਤ ਸਿੰਘ, ਜਿਨ੍ਹਾਂ ਨੂੰ ਅੱਜ ਪੁਲਿਸ ਨੇ ਧੱਕੇ ਨਾਲ ਚੁੱਕ ਕੇ...
ਸਕੇ ਭਰਾਵਾਂ ਨੂੰ ਅਗਵਾ ਕਰਨ ਦਾ ਮਾਮਲਾ : ਅਦਾਲਤ ਨੇ ਸਾਬਕਾ ਇੰਸਪੈਕਟਰ ਜੋਗਿੰਦਰ ਸਿੰਘ ਨੂੰ ਸੁਣਾਈ 6 ਸਾਲ ਦੀ ਸਜ਼ਾ
. . .  53 minutes ago
ਆਵਾਰਾ ਪਸ਼ੂ ਕਾਰਨ ਵਾਪਰੇ ਸੜਕ ਹਾਦਸੇ 'ਚ ਨੌਜਵਾਨ ਦੀ ਮੌਤ
. . .  about 3 hours ago
ਮੁੱਖ ਮੰਤਰੀ ਨਾਲ ਗੱਲਬਾਤ ਦਾ ਸਮਾਂ ਮਿਲਣ ਦੇ ਬਾਵਜੂਦ ਅਧਿਆਪਕ ਧਰਨਾ ਜਾਰੀ ਰੱਖਣ 'ਤੇ ਅੜੇ
. . .  about 3 hours ago
ਪਾਕਿ ਬੈਟ ਕਮਾਂਡੋ ਕਰ ਰਹੇ ਸਨ ਘੁਸਪੈਠ ਦੀ ਕੋਸ਼ਿਸ਼, ਫੌਜ ਨੇ ਗਰਨੇਡ ਨਾਲ ਬਣਾਇਆ ਨਿਸ਼ਾਨਾ
. . .  about 4 hours ago
ਰੋਹ 'ਚ ਆਏ ਅਧਿਆਪਕਾਂ ਨੇ ਜਾਮ ਕੀਤਾ ਸੰਗਰੂਰ-ਸੁਨਾਮ ਮਾਰਗ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 30 ਸਾਉਣ ਸੰਮਤ 551
ਵਿਚਾਰ ਪ੍ਰਵਾਹ: ਯੁੱਧ ਮਨੁੱਖਤਾ ਲਈ ਸਭ ਤੋਂ ਵੱਡੀ ਮਹਾਂਮਾਰੀ ਹੈ। -ਮਾਰਟਿਨ ਲੂਥਰ

ਜਲੰਧਰ

ਦਿੱਲੀ (ਤੁਗਲਕਾਬਾਦ) 'ਚ ਮੰਦਰ ਢਾਹੁਣ ਵਿਰੁੱਧ

ਜਲੰਧਰ 'ਚ ਪੰਜਾਬ ਬੰਦ ਨੂੰ ਮਿਲਿਆ ਜ਼ਬਰਦਸਤ ਹੁੰਗਾਰਾ

ਜਲੰਧਰ, 13 ਅਗਸਤ (ਮੇਜਰ ਸਿੰਘ) -ਦਿੱਲੀ ਦੇ ਤੁਗਲਕਾਬਾਦ ਵਿਖੇ ਗੁਰੂ ਰਵਿਦਾਸ ਮੰਦਰ ਢਾਹੇ ਜਾਣ ਵਿਰੁੱਧ ਰਵਿਦਾਸ ਸਾਧੂ ਸੰਤ ਸਮਾਜ ਵਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਜਲੰਧਰ ਸ਼ਹਿਰ ਤੇ ਆਸਪਾਸ ਦੇ ਖ਼ੇਤਰ ਵਿਚ ਜ਼ਬਰਦਸਤ ਹੁੰਗਾਰਾ ਮਿਲਿਆ | ਬੰਦ ਕਾਰਨ ਹਾਈਵੇ ਤੇ ਬਾਈਪਾਸ 'ਤੇ ਆਵਾਜਾਈ ਪੂਰੀ ਤਰ੍ਹਾਂ ਠੱਪ ਰਹੀ | ਪ੍ਰਦਰਸ਼ਨਕਾਰੀਆਂ ਨੇ ਸ਼ਹਿਰ ਵਿਚ ਲੱਗੀ ਧਾਰਾ 144 ਅਤੇ ਰੋਸ ਪ੍ਰਦਰਸ਼ਨ ਕਰਨ ਲਈ ਨਿਸਚਿਤ ਕੀਤੀਆਂ ਥਾਵਾਂ ਦੇ ਫ਼ੈਸਲੇ ਦੀ ਕੋਈ ਪ੍ਰਵਾਹ ਨਾ ਕਰਦਿਆਂ ਸ਼ਰੇਆਮ ਵੱਖ-ਵੱਖ ਚੌਕਾਂ ਵਿਚ ਧਰਨੇ ਦਿੱਤੇ ਤੇ ਆਵਾਜਾਈ ਸਾਰਾ ਦਿਨ ਠੱਪ ਰੱਖੀ | ਸ਼ਹਿਰ ਵਿਚ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਘੁੰਮਦੇ ਮੁੰਡਿਆਂ ਦੀਆਂ ਟੋਲੀਆਂ ਦੀ ਦਹਿਸ਼ਤ ਏਨੀ ਸੀ ਕਿ ਸਵੇਰ ਤੋਂ ਹੀ ਲੋਕਾਂ ਨੇ ਦੁਕਾਨਾਂ ਬੰਦ ਕੀਤੀਆਂ ਹੋਈਆਂ ਸਨ | ਇਥੋਂ ਤੱਕ ਕਿ ਗਲੀ, ਮੁਹੱਲਿਆਂ ਵਿਚ ਵੀ ਦੁਕਾਨਾਂ ਨਹੀਂ ਸਨ ਖੁੱਲ੍ਹੀਆਂ | ਮੁੰਡਿਆਂ ਦੀਆਂ ਟੋਲੀਆਂ ਨੇ ਪੁਲਿਸ ਦੇ ਨੱਕ ਹੇਠ ਪੰਜਾਬ ਤੇ ਕੇਂਦਰ ਸਰਕਾਰ ਦੇ ਦਫ਼ਤਰ ਵੀ ਬੰਦ ਕਰਵਾ ਦਿੱਤੇ ਅਤੇ ਸਾਰੀਆਂ ਬੈਂਕਾਂ ਨੂੰ ਤਾਲੇ ਲਗਾਉਣ ਲਈ ਮਜਬੂਰ ਕੀਤਾ | ਬਹੁਤ ਸਾਰੇ ਚੌਕਾਂ ਵਿਚ ਖੁਦ ਪੁਲਿਸ ਵੀ ਨਾਕੇ ਲਗਾ ਕੇ ਲੋਕਾਂ ਨੂੰ ਆਉਣ-ਜਾਣ ਤੋਂ ਰੋਕਦੀ ਵੀ ਨਜ਼ਰ ਆਈ | ਸਾਰੇ ਸਰਕਾਰੀ ਤੇ ਨਿੱਜੀ ਸਕੂਲ, ਕਾਲਜ ਬੰਦ ਕਰਨ ਦਾ ਐਲਾਨ ਤਾਂ ਪਹਿਲਾਂ ਹੀ ਸਰਕਾਰ ਨੇ ਕਰ ਦਿੱਤਾ ਸੀ ਪਰ ਥਾਂ-ਥਾਂ ਲੱਗੇ ਧਰਨਿਆਂ ਕਾਰਨ ਨਿੱਜੀ ਬੱਸ ਸੇਵਾ ਵੀ ਪੂਰੀ ਤਰ੍ਹਾਂ ਠੱਪ ਹੋ ਕੇ ਰਹਿ ਗਈ | ਸਵੇਰੇ ਕਰੀਬ 10 ਵਜੇ ਤੋਂ ਬਾਅਦ ਜਲੰਧਰ ਬੱਸ ਅੱਡੇ ਤੋਂ ਕੋਈ ਵੀ ਬੱਸ ਨਹੀਂ ਚੱਲੀ | ਚੁਗਿੱਟੀ ਤੇ ਧੰਨੋਵਾਲੀ ਦੇ ਰੇਲਵੇ ਫਾਟਕਾਂ 'ਤੇ ਜਾਮ ਲਗਾਏ ਜਾਣ ਕਾਰਨ ਦਿੱਲੀ-ਅੰਮਿ੍ਤਸਰ ਦਰਮਿਆਨ ਆਉਣ-ਜਾਣ ਵਾਲੀਆਂ ਬਹੁਤ ਸਾਰੀਆਂ ਗੱਡੀਆਂ ਕਈ ਘੰਟੇ ਲੇਟ ਚੱਲੀਆਂ | ਦੁਪਹਿਰ ਕਰੀਬ 11 ਵਜੇ ਮੁੰਡਿਆਂ ਦੀਆਂ ਟੋਲੀਆਂ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ 'ਚ ਵੜ ਗਈਆਂ ਤੇ ਜ਼ਿਲ੍ਹੇ ਦੇ ਸਾਰੇ ਦਫਤਰ ਤੇ ਤਹਿਸੀਲਦਾਰਾਂ ਦੇ ਦਫਤਰ ਬੰਦ ਕਰਵਾ ਦਿੱਤੇ | ਪੁਲਿਸ ਸਾਰੇ ਸ਼ਹਿਰ ਵਿਚ ਮੂਕ ਦਰਸ਼ਕ ਬਣੀ ਹੋਈ ਸੀ | ਸਾਰੇ ਸ਼ਹਿਰ ਦਾ ਸੰਚਾਲਨ ਇਕ ਵਾਰ ਤਾਂ ਬੰਦ ਕਰਵਾ ਰਹੇ ਮੁੰਡਿਆਂ ਹੱਥ ਆਇਆ ਨਜ਼ਰ ਆ ਰਿਹਾ ਸੀ | ਇਹ ਮੋਟਰਸਾਈਕਲ ਟੋਲੀਆਂ ਹਰ ਚੌਕ 'ਚ ਨਾਕੇ ਲਗਾ ਰਹੀਆਂ ਸਨ ਤੇ ਉਹ ਦੁਕਾਨਾਂ ਅੱਗੇ ਬੈਠੇ ਲੋਕਾਂ ਨੂੰ ਧਮਕਾ ਰਹੀਆਂ ਸਨ | ਬੂਟਾ ਮੰਡੀ ਰਵਿਦਾਸ ਚੌਕ, ਮਕਸੂਦਾਂ ਚੌਕ, ਰਾਮਾ ਮੰਡੀ ਚੌਕ ਅਤੇ ਪਠਾਨਕੋਟ ਚੌਕ ਵਿਚ ਵੱਡੇ ਧਰਨੇ ਲੱਗੇ ਹੋਏ ਸਨ |
ਰਵਿਦਾਸ ਚੌਕ 'ਚ ਲੱਗੇ ਮੁੱਖ ਧਰਨੇ ਨੂੰ ਕਾਂਗਰਸ ਦੇ ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ, ਵਿਧਾਇਕ ਸੁਸ਼ੀਲ ਰਿੰਕੂ ਅਤੇ ਸ: ਪ੍ਰਗਟ ਸਿੰਘ, ਮੇਅਰ ਨਗਰ ਨਿਗਮ ਜਗਦੀਸ਼ ਰਾਜਾ, ਡਿਪਟੀ ਮੇਅਰ ਸੁਰਿੰਦਰ ਕੌਰ, ਅਕਾਲੀ ਦਲ ਦੇ ਆਗੂ ਸ: ਸਰਬਜੀਤ ਸਿੰਘ ਮੱਕੜ ਤੇ ਸੇਠ ਸੱਤਪਾਲ ਮੱਲ, ਸਾਧੂ ਸੰਪਰਦਾਇ ਦੇ ਆਗੂ ਕਿਸ਼ਨ ਨਾਥ ਚਹੇੜੂ, ਸੰਤ ਮਹਿੰਦਰ ਸਿੰਘ ਪੰਡਵਾਂ, ਸੰਤ ਨਿਰਮਲ ਦਾਸ ਸਾਧੂ ਸੰਪਰਦਾ ਸੁਸਾਇਟੀ, ਸੰਤ ਮਹਿੰਦਰ ਦਾਸ, ਬਸਪਾ ਦੇ ਆਗੂ ਬਲਵਿੰਦਰ ਤੋਂ ਇਲਾਵਾ ਭੀਮ ਆਰਮੀ ਦੇ ਦਿੱਲੀ ਤੋਂ ਸਰਪ੍ਰਸਤ ਚੰਦਰ ਸ਼ੇਖਰ ਆਜ਼ਾਦ ਵਿਸ਼ੇਸ਼ ਤੌਰ 'ਤੇ ਧਰਨੇ ਵਿਚ ਸ਼ਾਮਿਲ ਸਨ | ਵਿਧਾਇਕ ਬਾਬਾ ਹੈਨਰੀ ਮਕਸੂਦਾਂ ਚੌਕ ਧਰਨੇ 'ਚ ਸ਼ਾਮਿਲ ਹੋਏ |
ਜ਼ਿੰਦਾ ਫਾਟਕ ਨੇੜੇ ਰੇਲਗੱਡੀ ਰੋਕੀ, ਵਿਧੀਪੁਰ ਨੇੜੇ ਕਾਰ ਦੇ ਸ਼ੀਸ਼ੇ ਤੋੜੇ
ਮਕਸੂਦਾਂ, (ਲਖਵਿੰਦਰ ਪਾਠਕ)-ਗੁਰੂ ਰਵਿਦਾਸ ਮੰਦਰ ਢਾਹੇ ਜਾਣ ਦੇ ਵਿਰੋਧ 'ਚ ਸੱਦੇ ਗਏ ਬੰਦ ਨੂੰ ਲੈ ਕੇ ਮਕਸੂਦਾਂ ਤੇ ਹਾਈਵੇ ਦੇ ਖੇਤਰਾਂ 'ਚ ਬੰਦ ਸ਼ਾਂਤਮਈ ਢੰਗ ਨਾਲ ਸਮਾਪਤ ਹੋ ਗਿਆ | ਮਕਸੂਦਾਂ ਚੌਕ, ਵੇਰਕਾ ਮਿਲਕ ਪਲਾਂਟ, ਲਿੱਧੜਾ ਪਿੰਡ, ਬੇਅੰਤ ਸਿੰਘ ਪਾਰਕ, ਫੋਕਲ ਪੁਆਇੰਟ ਫਲਾਈਓਵਰ ਦੇ ਉੱਪਰ ਤੇ ਥੱਲੇ, ਟਰਾਂਸਪੋਰਟ ਚੌਕ, ਪਠਾਨਕੋਟ ਚੌਕ, ਰੇਰੂ ਚੁੰਗੀ ਤੇ ਲੰਮਾ ਪਿੰਡ ਫਲਾਈਓਵਰ ਨੇੜੇ ਧਰਨਾਕਾਰੀਆਂ ਵਲੋਂ ਰਸਤੇ ਬੰਦ ਕਰ ਲੋਕਾਂ ਨੂੰ ਲੰਘਣ ਤੋਂ ਰੋਕ ਦਿੱਤਾ ਗਿਆ | ਸਵੇਰੇ ਬਰਸਾਤ ਦੇ ਬਾਵਜੂਦ ਧਰਨਾਕਾਰੀ ਸੜਕਾਂ 'ਤੇ ਜਮ੍ਹਾ ਰਹੇ | ਲੋਕ ਸੜਕ 'ਤੇ ਧਰਨੇ ਲਗਾ ਕੇ ਸਤਸੰਗ ਕਰਦੇ ਰਹੇ ਤੇ ਮੋਦੀ ਸਰਕਾਰ ਨੂੰ ਕੋਸਦੇ ਰਹੇ | ਧਰਨੇ ਕਾਰਨ ਕਈ ਐਾਬੂਲੈਂਸਾਂ ਜਾਮ 'ਚ ਫਸੀਆਂ ਨਜ਼ਰ ਆਈਆਂ ਪਰ ਧਰਨਾਕਾਰੀਆਂ ਵਲੋਂ ਐਾਬੂਲੈਂਸਾਂ ਨੂੰ ਜਾਣ ਲਈ ਰਸਤਾ ਖੋਲ੍ਹ ਦਿੱਤਾ ਗਿਆ |
ਬਸਪਾ ਤੇ ਕਾਂਗਰਸ ਲੀਡਰਾਂ ਨੇ ਧਰਨੇ ਦਾ ਲਿਆ ਰਾਜਨੀਤਿਕ ਫ਼ਾਇਦਾ, ਭਾਜਪਾ ਨੂੰ ਕੋਸਿਆ
ਥਾਂ-ਥਾਂ ਲੱਗੇ ਧਰਨਿਆਂ 'ਚ ਰਾਜਨੀਤਿਕ ਫ਼ਾਇਦਾ ਲੈਣ ਲਈ ਕਾਂਗਰਸ ਤੇ ਬਸਪਾ ਲੀਡਰ ਵੱਡੀ ਗਿਣਤੀ 'ਚ ਸ਼ਾਮਿਲ ਹੋਏ | ਵਿਧਾਇਕ ਬਾਵਾ ਹੈਰਾਨੀ ਆਪਣੇ ਅੱਧਾ ਦਰਜਨ ਕੌਾਸਲਰਾਂ ਦੇ ਨਾਲ ਕਈ ਧਰਨਿਆਂ 'ਚ
ਸ਼ਾਮਿਲ ਹੋਏ ਜਦਕਿ ਬਸਪਾ ਦੇ ਵੀ ਵੱਡੀ ਗਿਣਤੀ 'ਚ ਲੀਡਰ ਸਵੇਰ ਤੋਂ ਸ਼ਾਮ ਤੱਕ ਧਰਨਿਆਂ 'ਚ ਡਟੇ ਰਹੇ ਤੇ ਮੰਦਰ ਢਾਹੇ ਜਾਣ ਲਈ ਮੋਦੀ ਸਰਕਾਰ ਨੂੰ ਜ਼ਿੰਮੇਵਾਰ ਦੱਸਦੇ ਹੋਏ ਲੋਕਾਂ ਤੋਂ ਮੋਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਵਾਉਂਦੇ ਰਹੇ | ਇਸ ਮੌਕੇ ਭਾਜਪਾ ਲੀਡਰ ਪੂਰੀ ਤਰ੍ਹਾਂ ਗ਼ਾਇਬ ਦਿੱਖੇ |
h ਧੰਨੋਵਾਲੀ 'ਚ ਰੇਲਵੇ ਲਾਈਨਾਂ 'ਚੇ ਬੈਠੇ ਪ੍ਰਦਰਸ਼ਨਕਾਰੀ h 4 ਘੰਟੇ ਬਾਅਦ ਚੱਲੀ ਦਾਦਰ ਐਕਸਪ੍ਰੈਸ
ਜਲੰਧਰ ਛਾਉਣੀ, (ਪਵਨ ਖਰਬੰਦਾ)-ਦਿੱਲੀ ਦੇ ਤੁਗਲਕਾਬਾਦ ਵਿਖੇ ਗੁਰੂ ਰਵਿਦਾਸ ਮੰਦਰ ਨੂੰ ਢਾਹ-ਢੇਰੀ ਕੀਤੇ ਜਾਣ ਦੇ ਵਿਰੋਧ 'ਚ ਅੱਜ ਜਿੱਥੇ ਪੰਜਾਬ ਦੇ ਵੱਖ-ਵੱਖ ਖੇਤਰਾਂ 'ਚ ਰਵਿਦਾਸ ਭਾਈਚਾਰੇ ਦੇ ਲੋਕਾਂ ਵਲੋਂ ਰੋਸ ਪ੍ਰਦਰਸ਼ਨ ਕੀਤੇ ਗਏ, ਉੱਥੇ ਹੀ ਕੇਂਦਰੀ ਹਲਕੇ ਦੇ ਅਧੀਨ ਆਉਂਦੇ ਰਾਮਾ ਮੰਡੀ, ਧੰਨੋਵਾਲੀ, ਪਰਾਗਪੁਰ ਤੇ ਬੜਿੰਗ 'ਚ ਵੀ ਲੋਕਾਂ ਵਲੋਂ ਰੋਸ ਪ੍ਰਦਰਸ਼ਨ ਕੀਤੇ ਗਏ | ਰਾਮਾ ਮੰਡੀ ਚੌਕ 'ਚ ਟੈਂਟ ਲਾ ਕੇ ਕੀਤੇ ਗਏ ਰੋਸ ਪ੍ਰਦਰਸ਼ਨ ਦੌਰਾਨ ਵਿਸ਼ੇਸ਼ ਤੌਰ 'ਤੇ ਡੇਰਾ ਬੱਲਾਂ ਤੋਂ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ, ਸਾਧੂ ਸੰਪਰਦਾਏ ਸੁਸਾਇਟੀ ਦੇ ਸਾਰੇ ਹੀ ਅਹੁਦੇਦਾਰ ਤੇ ਮੈਂਬਰ, ਸੰਤ ਕ੍ਰਿਸ਼ਨ ਨਾਥ, ਵਿਧਾਇਕ ਰਜਿੰਦਰ ਬੇਰੀ, ਵਿਧਾਇਕ ਸੁਸ਼ੀਲ ਰਿੰਕੂ, ਕੌਾਸਲਰ ਜਗਦੀਸ਼ ਦਕੋਹਾ, ਕੌਾਸਲਰ ਮਨਦੀਪ ਜੱਸਲ, ਕੌਾਸਲਰ ਸ਼ਮਸ਼ੇਰ ਸਿੰਘ ਖਹਿਰਾ, ਕਾਂਗਰਸ ਪਾਰਟੀ ਦੇ ਆਗੂ ਗੁਰਨਾਮ ਸਿੰਘ ਮੁਲਤਾਨੀ, ਵਿਜੇ ਦਕੋਹਾ, ਦਰਸ਼ਨ ਲਾਲ ਜੇਠੂਮਾਜਰਾ,ਰਮੇਸ਼ ਚੌਾਹਕਾਂ, ਜਗਜੀਤ ਸਿੰਘ ਗਾਬਾ, ਸੁਖਵਿੰਦਰ ਕੋਟਲੀ, ਸੁਖਵਿੰਦਰ ਸਿੰਘ ਖਾਲਸਾ, ਪ੍ਰੇਮ ਕੁਮਾਰ ਦਕੋਹਾ, ਵਿੱਕੀ ਤੁਲਸੀ, ਮਨੋਜ ਮੰਨੂੰ, ਬਲਦੇਵ ਰੱਲ੍ਹ, ਬਲਵਿੰਦਰ ਰੱਲ੍ਹ, ਕਮਲ ਤੱਲ੍ਹਣ, ਪ੍ਰੇਮ ਪੰਚ, ਜਸਵੰਤ ਸਿੰਘ ਬਾਂਸਲ ਅਤੇ ਰਵੀ ਕੁਮਾਰ ਸਕੱਤਰ ਆਦਿ ਹਾਜ਼ਰ ਸਨ |
ਧੰਨੋਵਾਲੀ 'ਚ ਰੇਲਵੇ ਲਾਈਨਾਂ 'ਤੇ ਬੈਠੇ ਪ੍ਰਦਰਸ਼ਨਕਾਰੀ
ਅੱਜ ਸਵੇਰ ਸਮੇਂ ਸ਼ੁਰੂ ਹੋਏ ਰੋਸ ਪ੍ਰਦਰਸ਼ਨ ਦੌਰਾਨ ਧੰਨੋਵਾਲੀ ਰੇਲਵੇ ਫਾਟਕ ਨੇੜੇ ਰੇਲਵੇ ਲਾਈਨਾਂ ਵਿਚਕਾਰ ਬੈਠ ਕੇ ਪ੍ਰਦਰਸ਼ਨਕਾਰੀਆਂ ਵਲੋਂ ਪ੍ਰਦਰਸ਼ਨ ਕੀਤੇ ਗਏ | ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਰੇਲਵੇ ਲਾਈਨਾਂ ਵਿਚਕਾਰ ਹੀ ਦਰੀਆਂ ਰੱਖ ਕੇ ਕੇਂਦਰ ਦੀ ਮੋਦੀ ਸਰਕਾਰ ਦੇ ਿਖ਼ਲਾਫ਼ ਨਾਅਰੇਬਾਜ਼ੀ ਕੀਤੀ | ਇਸ ਦੌਰਾਨ ਹੀ ਕਰੀਬ 10 ਵਜੇ ਰੇਲਵੇ ਸਟੇਸ਼ਨ 'ਤੇ ਪਹੁੰਚੀ ਦਾਦਰ ਐਕਸਪ੍ਰੈਸ ਨੂੰ 2 ਵਜੇ ਜਲੰਧਰ ਛਾਉਣੀ ਰੇਲਵੇ ਸਟੇਸ਼ਨ ਤੋਂ ਜਲੰਧਰ ਰੇਲਵੇ ਸਟੇਸ਼ਨ ਰਾਹੀਂ ਨਕੋਦਰ ਰੂਟ ਤੋਂ ਲੁਧਿਆਣਾ ਤੇ ਦਿੱਲੀ ਆਦਿ ਵੱਲ ਰਵਾਨਾ ਕੀਤਾ ਗਿਆ, ਜਿਸ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਗਰਮੀ ਦੇ ਮੌਸਮ 'ਚ ਕਰੀਬ 4 ਘੰਟੇ ਤੱਕ ਗੱਡੀ ਚੱਲ੍ਹਣ ਦਾ ਇੰਤਜ਼ਾਰ ਕਰਨ ਵਾਲੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਹੂਲਤ ਦੇਣ ਲਈ ਖੇਤਰ ਦੀ ਸਮਾਜ ਸੇਵੀ ਸੰਸਥਾ ਵਲੋਂ ਜਲੰਧਰ ਛਾਉਣੀ ਰੇਲਵੇ ਸਟੇਸ਼ਨ 'ਤੇ ਜ਼ਲ ਦੀ ਸੇਵਾ ਵੀ ਕੀਤੀ ਗਈ, ਜਿਸ ਦੀ ਲੋਕਾਂ ਵਲੋਂ ਬਹੁਤ ਹੀ ਸ਼ਲਾਘਾ ਕੀਤੀ ਗਈ |
ਜਲੰਧਰ ਛਾਉਣੀ 'ਚ ਖੁੱਲ੍ਹੀਆਂ ਰਹੀਆਂ ਦੁਕਾਨਾਂ
ਸੂਬੇ ਦੇ ਵੱਖ-ਵੱਖ ਖੇਤਰਾਂ 'ਚ ਅੱਜ ਪੰਜਾਬ ਬੰਦ ਦੇ ਸੱਦੇ 'ਤੇ ਲੋਕਾਂ ਵਲੋਂ ਆਪਣੀਆਂ ਦੁਕਾਨਾਂ ਤੇ ਅਦਾਰੇ ਬੰਦ ਕੀਤੇ ਗਏ ਉੱਥੇ ਹੀ ਜਲੰਧਰ ਛਾਉਣੀ ਦੇ ਕੰਟੋਨਮੈਂਟ ਖੇਤਰ 'ਚ ਵੱਡੀ ਗਿਣਤੀ 'ਚ ਦੁਕਾਨਾਂ ਤੇ ਖਾਣ-ਪੀਣ ਵਾਲੀਆਂ ਦੁਕਾਨਾਂ ਖੁੱਲ੍ਹੀਆਂ ਰਹੀਆਂ ਤੇ ਲੋਕ ਸਾਮਾਨ ਖਰੀਦਦੇ ਨਜ਼ਰ ਆਏ | ਇਸ ਕਾਰਨ ਜਲੰਧਰ ਛਾਉਣੀ ਦੇ ਕੰਟੋਨਮੈਂਟ ਬੋਰਡ ਦੇ ਅਧੀਨ ਆਉਂਦੇ ਖੇਤਰਾਂ 'ਚ ਪੰਜਾਬ ਬੰਦ ਦੇ ਸੱਦੇ ਦਾ ਕੋਈ ਖਾਸ ਅਸਰ ਦੇਖਣ ਨੂੰ ਨਹੀਂ ਮਿਲਿਆ ਤੇ ਦੁਕਾਨਾਂ ਅਤੇ ਰੇਹੜੀਆਂ ਸਮੇਤ ਛਾਉਣੀ ਦੀ ਚੋਪਾਟੀ 'ਚ ਲੱਗੀਆਂ ਹੋਈਆਂ ਰੇਹੜੀਆਂ ਵੀ ਖੁੱਲ੍ਹੀਆਂ ਨਜ਼ਰ ਆਈਆਂ |
ਸੋਫ਼ੀ ਪਿੰਡ 'ਚ ਰੋਸ ਪ੍ਰਦਰਸ਼ਨ
ਇਸੇ ਤਰ੍ਹਾਂ ਹੀ ਸੋਫ਼ੀ ਪਿੰਡ ਵਿਖੇ ਹਾਥੀ ਗੇਟ ਨੇੜੇ ਅਲੀਪੁਰ, ਕਾਸ਼ਮਪੁਰਾ, ਕੁੱਕੜ ਪਿੰਡ, ਕੋਟ ਕਲਾਂ, ਨੰਗਲ ਕਰਾਰ ਖਾਂ, ਰਹਿਮਾਨਪੁਰ, ਅਲਾਦੀਨਪੁਰ, ਖੁਸਰੋਪੁਰ ਅਤੇ ਬੰਬੀਆਂਵਾਲ ਵਾਸੀਂ ਰਵਿਦਾਸ ਭਾਈਚਾਰੇ ਦੇ ਲੋਕ ਵਲੋਂ ਪ੍ਰਦਰਸ਼ਨ ਕਰਦੇ ਹੋਏ ਢਾਹ-ਢੇਰੀ ਕੀਤੇ ਗਏ ਗੁਰੂ ਰਵਿਦਾਸ ਮੰਦਰ ਦੀ ਮੁੜ ਉਸਾਰੀ ਦੀ ਮੰਗ ਕੀਤੀ ਗਈ | ਇਸ ਦੌਰਾਨ ਵਕੀਲ ਹਰਭਜਨ ਸਾਂਪਲਾ, ਮੁਲਖ ਰਾਜ, ਜਗਦੀਸ਼ ਰਾਣਾ, ਫੁੱਲਚੰਦ, ਜੁਗਿੰਦਰਪਾਲ, ਬਲਬੀਰ, ਗੁਰਮੀਤ ਸਾਂਪਲਾ, ਚਮਨ ਸਾਂਪਲਾ, ਸੋਢੀ ਰਾਮ, ਨੰਬਰਦਾਰ ਰਵਿੰਦਰ ਚੌਧਰੀ, ਧਰਮਪਾਲ ਲੀਲ, ਸਤਨਾਮ ਬੰਬੀਆਂਵਾਲ, ਗੁਰਨਾਮ, ਕੁਲਦੀਪ ਵਿਰਦੀ, ਸੁਦਰ ਲਾਲ, ਕ੍ਰਿਸ਼ਨ ਕੁਮਾਰ, ਰੋਸ਼ਨ ਲਾਲ, ਗੁਰਮੇਲ ਰੱਲ ਤੇ ਰਾਮ ਦਾਸ ਆਦਿ ਹਾਜ਼ਰ ਸਨ |
ਧੀਣਾ 'ਚ ਰਵਿਦਾਸ ਭਾਈਚਾਰੇ ਦੇ ਲੋਕਾਂ ਵਲੋਂ ਰੋਸ ਪ੍ਰਦਰਸ਼ਨ
ਦਿੱਲੀ ਵਿਖੇ ਤੁਗਲਕਾਬਾਦ 'ਚ ਸਥਿਤ ਗੁਰੂ ਰਵਿਦਾਸ ਮੰਦਰ ਨੂੰ ਢਾਹ-ਢੇਰੀ ਕੀਤੇ ਜਾਣ ਦੇ ਵਿਰੋਧ 'ਚ ਅੱਜ ਹਲਕਾ ਜਲੰਧਰ ਛਾਉਣੀ ਦੇ ਅਧੀਨ ਆਉਂਦੇ ਧੀਣਾ ਪਿੰਡ 'ਚ ਵੀ ਦਲਿਤ ਸਮਾਜ ਤੇ ਰਵਿਦਾਸ ਭਾਈਚਾਰੇ ਦੇ ਲੋਕਾਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ | ਪ੍ਰਧਾਨ ਨਰੇਸ਼ ਕੁਮਾਰ ਦੀ ਅਗਵਾਈ 'ਚ ਕੀਤੇ ਗਏ ਇਸ ਰੋਸ ਪ੍ਰਦਰਸ਼ਨ ਦੌਰਾਨ ਇਲਾਕੇ ਦੇ ਮਸੀਹੀ ਭਾਈਚਾਰੇ ਤੇ ਵਾਲਮੀਕਿ ਭਾਈਚਾਰੇ ਦੇ ਲੋਕਾਂ ਵਲੋਂ ਵੀ ਡੱਟ ਕੇ ਸਾਥ ਦਿੱਤਾ ਗਿਆ | ਪ੍ਰਧਾਨ ਨਰੇਸ਼ ਕੁਮਾਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੀ ਸ਼ਹਿ 'ਤੇ ਅਕਸਰ ਹੀ ਦਲਿਤ ਸਮਾਜ ਦੇ ਲੋਕਾਂ ਨਾਲ ਧੱਕਾ ਹੁੰਦਾ ਆਇਆ ਹੈ | ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਵਲੋਂ ਰਵਿਦਾਸ ਮੰਦਰ ਦੇ ਮਸਲੇ ਦਾ ਜਲਦ ਹੀ ਹੱਲ ਨਹੀਂ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ 'ਚ ਵੱਡੇ ਪੱਧਰ 'ਤੇ ਸੰਘਰਸ਼ ਕੀਤੇ ਜਾਣਗੇ, ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ | ਇਸ ਦੌਰਾਨ ਹਾਜ਼ਰ ਮਸੀਹੀ ਭਾਈਚਾਰੇ ਦੇ ਆਗੂ ਸੂਰਜ ਮਸੀਹ ਨੇ ਕਿਹਾ ਕਿ ਮਸੀਹੀ ਭਾਈਚਾਰੇ ਦੇ ਲੋਕ ਇਸ ਮਸਲੇ ਨੂੰ ਲੈ ਕੇ ਰਵਿਦਾਸ ਭਾਈਚਾਰੇ ਦੇ ਲੋਕਾਂ ਨਾਲ ਡੱਟ ਕੇ ਖੜ੍ਹੇ ਹਨ | ਇਸ ਮੌਕੇ ਬਿਕਰਮ ਬੰਗੜ, ਸਾਬਕਾ ਚੇਅਰਮੈਨ, ਸੂਰਜ ਮਸੀਹ, ਮਦਨ ਲਾਲ ਪਾਲ, ਪਾਸਟਰ ਅਜੀਤ, ਪ੍ਰਧਾਨ ਦਿਲਬਾਗ ਬਾਘਾ, ਜਗੀਰ ਸਿੰਘ ਮਾਹੀ, ਸੁਨੀਲ ਪਾਠੀ, ਰਿੰਕੂ, ਯਸ਼ਪਾਲ, ਬਲਵੰਤ ਰਾਏ ਸਰਪੰਚ, ਸ਼ਿਵ ਦਿਆਲ, ਜਸਵਿੰਦਰ ਪੰਚ, ਮਨੋਜ ਪ੍ਰਧਾਨ, ਰਵੀ ਮਸੀਹ, ਸੁਰਿੰਦਰ ਕੌਰ, ਸਪੋਰਟਸ ਕਲੱਬ ਧੀਣਾ ਅਤੇ ਵੱਖ-ਵੱਖ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਵਲੋਂ ਸਮਰਥਣ ਕੀਤਾ ਗਿਆ |
ਚੁਗਿੱਟੀ, ਲੰਮਾ ਪਿੰਡ, ਜੰਡੂ ਸਿੰਘਾ ਤੇ ਨਾਲ ਲੱਗਦੇ ਖੇਤਰਾਂ 'ਚ ਲੋਕਾਂ ਵਲੋਂ ਰੋਸ ਪ੍ਰਦਰਸ਼ਨ
ਚੁਗਿੱਟੀ/ਜੰਡੂ ਸਿੰਘਾ, (ਨਰਿੰਦਰ ਲਾਗੂ)-ਦਿੱਲੀ ਦੇ ਤੁਗਲਕਾਬਾਦ ਖੇਤਰ 'ਚ ਰਵਿਦਾਸ ਭਾਈਚਾਰੇ ਨਾਲ ਸਬੰਧਿਤ ਗੁਰੂ ਰਵਿਦਾਸ ਮੰਦਰ ਨੂੰ ਢਾਹੇ ਜਾਣ ਦੇ ਮਾਮਲੇ ਤੋਂ ਗੁੱਸੇ 'ਚ ਆਏ ਉਕਤ ਭਾਈਚਾਰੇ ਦੇ ਲੋਕਾਂ ਵਲੋਂ ਮੰਗਲਵਾਰ ਨੂੰ ਚੁਗਿੱਟੀ, ਲੰਮਾ ਪਿੰਡ ਤੇ ਜੰਡੂ ਸਿੰਘਾ ਦੀਆਂ ਵੱਖ-ਵੱਖ ਥਾਵਾਂ 'ਤੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਆਖਿਆ ਕਿ ਗੁਰੂ ਰਵਿਦਾਸ ਜੀ ਦੀ ਜੀਵਨ ਯਾਤਰਾ ਨਾਲ ਸਬੰਧਿਤ ਪੁਰਾਣਾ ਇਤਿਹਾਸਕ ਮੰਦਰ ਸੀ, ਜਿਸ ਨੂੰ ਤੋੜ ਕੇ ਮੋਦੀ ਸਰਕਾਰ ਵਲੋਂ ਰਵਿਦਾਸੀਆ ਭਾਈਚਾਰੇ ਦੇ ਲੋਕਾਂ ਦੇ ਮਨਾਂ ਨੂੰ ਠੇਸ ਪਹੁੰਚਾਈ ਗਈ ਹੈ | ਉਨ੍ਹਾਂ ਕਿਹਾ ਕਿ ਇਸ ਧੱਕੇਸ਼ਾਹੀ ਕਿਸੇ ਵੀ ਹਾਲਤ 'ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਇਸ ਮੌਕੇ ਉਨ੍ਹਾਂ ਵਲੋਂ ਸੂਬਾ ਸਰਕਾਰ ਨੂੰ ਵੀ ਇਸ ਮਸਲੇ 'ਤੇ ਗੌਰ ਕਰਨ ਦੀ ਤਾਕੀਦ ਕੀਤੀ ਗਈ |
ਲੋਕ ਹੋਏ ਪ੍ਰੇਸ਼ਾਨ
ਇਸ ਦੌਰਾਨ ਕੰਮਾਂ-ਕਾਜਾਂ 'ਤ ਜਾਣ ਵਾਲੇ ਲੋਕਾਂ ਨੂੰ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਜੰਡੂ ਸਿੰਘਾ-ਹੁਸ਼ਿਆਰਪੁਰ ਮਾਰਗ 'ਤੇ ਵਾਹਨਾਂ ਨੂੰ ਰੋਕੇ ਜਾਣ ਦਾ ਕਾਰਨ ਉਨ੍ਹਾਂ 'ਚ ਸਵਾਰ ਲੋਕ ਰੋਸ ਪ੍ਰਦਰਸ਼ਨ ਕਰ ਰਹੇ ਲੋਕਾਂ ਨਾਲ ਬਹਿਸਬਾਜ਼ੀ ਕਰਦੇ ਵੀ ਵਿਖਾਈ ਦਿੱਤੇ ਜਿਨ੍ਹਾਂ ਨੂੰ ਮੌਕੇ 'ਤੇ ਤਾਇਨਾਤ ਪੁਲਿਸ ਕਰਮਚਾਰੀਆਂ ਵਲੋਂ ਸਮਝਾ ਕੇ ਸ਼ਾਂਤ ਕੀਤਾ ਗਿਆ | ਇਹੀ ਹਾਲ ਚੁਗਿੱਟੀ ਤੇ ਲੰਮਾ ਪਿੰਡ ਚੌਕ 'ਚ ਵੇਖਿਆ ਗਿਆ | ਨਿੱਕੇ-ਮੋਟੇ ਕੰਮ ਧੰਦਿਆਂ ਨਾਲ ਜੁੜੇ ਲੋਕਾਂ ਦਾ ਕਹਿਣਾ ਸੀ ਕਿ ਸਰਕਾਰ ਦੀ ਗਲਤੀ ਦੀ ਸਜ਼ਾ ਉਨ੍ਹਾਂ ਨੂੰ ਕਿਉਂ ਦਿੱਤੀ ਜਾ ਰਹੀ ਹੈ | ਇਸ ਮੌਕੇ ਉਹ ਲੋਕ ਵੀ ਕਾਫ਼ੀ ਦੁਖੀ ਹੋਏ, ਜਿਨ੍ਹਾਂ ਦੇ ਸਬੰਧੀ ਹਸਪਤਾਲਾਂ 'ਚ ਦਾਖ਼ਲ ਹਨ ਤੇ ਉਹ ਉਨ੍ਹਾਂ ਨੂੰ ਮਿਲਣ ਲਈ ਜਾ ਰਹੇ ਸਨ, ਪਰ ਉਨ੍ਹਾਂ ਨੂੰ ਰੋਸ ਪ੍ਰਦਰਸ਼ਨ ਕਰ ਰਹੇ ਲੋਕਾਂ ਵਲੋਂ ਰਾਹ 'ਚ ਹੀ ਰੋਕਣ ਦੀ ਕੋਸ਼ਿਸ਼ ਕੀਤੀ ਗਈ | ਦੱਸਿਆ ਜਾ ਰਿਹਾ ਹੈ ਕਿ ਇਸ ਉਪਰੰਤ ਉਹ ਉਕਤ ਮੁਹੱਲਿਆਂ ਦੀਆਂ ਗਲੀਆਂ 'ਚੋਂ ਹੁੰਦੇ ਹੋਏ ਆਪਣੀ ਮੰਜ਼ਿਲ ਤੱਕ ਪਹੁੰਚੇ |
ਆਗਾਮੀ ਦਿਨਾਂ 'ਚ ਵੀ ਰੋਸ ਜ਼ਾਹਰ ਕਰਨ ਦਾ ਕੀਤਾ ਐਲਾਨ-
ਸਾਬਕਾ ਕੌਾਸਲਰ ਗੁਰਮੀਤ ਚੰਦ ਦੁੱਗਲ, ਪ੍ਰਵੀਨ ਪਹਿਲਵਾਨ, ਰਵੀ, ਨਾਣੀ, ਪ੍ਰਭਜੀਤ, ਤਰਲੋਕ, ਜਗਦੀਪ, ਨਰੈਣ, ਗਰੀਬ ਨਾਥ, ਤਰਸੇਮ ਲਾਲ, ਮੁਲਖ ਰਾਜ, ਬਿੰਦਾ, ਸੁਨੀਤਾ, ਸ਼ਕੁੰਤਲਾ, ਸੋਨੀ, ਬਿੰਦਰ, ਰਾਜੂ ਤੇ ਤਰਲੋਚਨ ਦੀਵਾਨਾ ਨੇ ਆਖਿਆ ਕਿ ਜੇਕਰ ਕੇਂਦਰ ਤੇ ਪੰਜਾਬ ਸਰਕਾਰ ਵਲੋਂ ਇਸ ਮਸਲੇ ਪ੍ਰਤੀ ਗੰਭੀਰਤਾ ਨਾ ਵਰਤੀ ਗਈ ਤਾਂ ਉਨ੍ਹਾਂ ਵਲੋਂ ਆਗਾਮੀ ਦਿਨਾਂ 'ਚ ਰੋਸ ਪ੍ਰਦਰਸ਼ਨ ਦੇ ਸਿਲਸਿਲੇ ਨੂੰ ਜਾਰੀ ਰੱਖਦੇ ਹੋਏ ਚੱਕਾ ਜਾਮ ਕੀਤਾ ਜਾਵੇਗਾ ਤੇ ਰੇਲ ਆਵਾਜਾਈ ਠੱਪ ਕੀਤੀ ਜਾਵੇਗੀ |
ਐੱਸ.ਸੀ./ਬੀ.ਸੀ. ਫੈੱਡਰੇਸ਼ਨ ਵਲੋਂ ਮੰਦਰ ਢਾਹੁਣ ਦੀ ਨਿੰਦਾ
ਜਲੰਧਰ, (ਮੇਜਰ ਸਿੰਘ)-ਗਜ਼ਟਿਡ ਅਤੇ ਨਾਨ ਗਜ਼ਟਿਡ ਐੱਸ.ਸੀ. ਬੀ.ਸੀ. ਇੰਪਲਾਈਜ਼ ਫੈੱਡਰੇਸ਼ਨ ਪੰਜਾਬ ਦੀ ਮੀਟਿੰਗ ਸੂਬਾ ਚੇਅਰਮੈਨ ਜਸਵੀਰ ਸਿੰਘ ਪਾਲ ਤੇ ਪ੍ਰਧਾਨ ਬਲਰਾਜ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸਟੇਟ ਦੇ ਅਹੁਦੇਦਾਰ ਸ਼ਾਮਿਲ ਹੋਏ | ਇਸ ਮੌਕੇ ਦਿੱਲੀ ਵਿਖੇ ਗੁਰੂ ਰਵਿਦਾਸ ਮੰਦਰ ਢਾਹੇ ਜਾਣ ਦੀ ਪੁਰਜ਼ੋਰ ਨਿਖੇਧੀ ਕਰਦਿਆਂ ਇਸ ਨੂੰ ਸਵੈਮਾਣ, ਧਾਰਮਿਕ ਆਸਥਾ ਨੂੰ ਠੇਸ ਪਹੁੰਚਾਉਣਾ ਦੱਸਿਆ | ਇਸ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਪ੍ਰੈੱਸ ਸਕੱਤਰ ਸਲਵਿੰਦਰ ਸਿੰਘ ਜੱਸੀ, ਹਰਮੇਲ ਲਾਲ ਘੇੜਾ, ਸਤਵੰਤ ਟੂਰਾ, ਅਮਰਜੀਤ ਖਟਕੜ, ਹਰਮੇਸ਼ ਗੁਰੂ, ਪਰਮਜੀਤ ਸਿੰਘ, ਮਹਿੰਦਰ ਸਿੰਘ, ਦਰਸ਼ਨ ਸਿੰਘ, ਮਲਕੀਤ ਸਿੰਘ ਜਸਵੰਤ ਰਾਏ, ਗੁਰਬਖ਼ਸ਼ ਸਿੰਘ, ਡਾ. ਸੁਖਵਿੰਦਰ ਸਿੰਘ, ਮਨੋਹਰ ਲਾਲ, ਕ੍ਰਿਸ਼ਨ ਲਾਲ, ਠਾਕਰ ਦਾਸ, ਸੁਭਾਸ਼ ਚੰਦਰ, ਰਣਜੀਤ ਸਿੰਘ, ਦਵਿੰਦਰ ਸਿੰਘ, ਜੱਗਾ ਸਿੰਘ, ਸੁਖਦੇਵ ਸਿੰਘ ਪ੍ਰਮੁੱਖ ਤੌਰ 'ਤੇ ਸ਼ਾਮਿਲ ਹੋਏ |
21 ਨੂੰ ਜੰਤਰ-ਮੰਤਰ ਧਰਨੇ ਦਾ ਸੱਦਾ
ਆਦਿ ਧਰਮ ਮਿਸ਼ਨ ਦੇ ਪ੍ਰਧਾਨ ਸੰਤ ਸਤਵਿੰਦਰ ਹੀਰਾ ਅਤੇ ਸਾਧੂ ਸਮਾਜ ਦੇ ਪ੍ਰਧਾਨ ਸੰਤ ਸਰਵਣ ਦਾਸ ਨੇ ਪੰਜਾਬ ਬੰਦ 'ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਰੋਸ ਪ੍ਰਦਰਸ਼ਨ 'ਚ ਸ਼ਾਮਿਲ ਹੋਣ ਵਾਲੀਆਂ ਔਰਤਾਂ, ਸਭਾ ਸੁਸਾਇਟੀਆਂ, ਸੰਪਰਦਾਵਾਂ ਅਤੇ ਦਲਿਤ ਜਥੇਬੰਦੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰ ਦੇ ਹੁਣ ਕੰਨ ਖੁੱਲ੍ਹ ਜਾਣੇ ਚਾਹੀਦੇ ਹਨ ਤੇ ਢਾਹੇ ਅਸਥਾਨ ਵਾਲੀ ਜਗ੍ਹਾ ਮੁੜ ਸਮਾਜ ਦੇ ਸਪੁਰਦ ਕੀਤੀ ਜਾਵੇ | ਉਨ੍ਹਾਂ ਕਿਹਾ ਕਿ 21 ਅਗਸਤ ਨੂੰ ਪੂਰੇ ਭਾਰਤ ਵਿਚੋਂ ਸੰਗਤਾਂ ਇਕੱਠੀਆਂ ਹੋ ਕੇ ਜੰਤਰ-ਮੰਤਰ ਨਵੀਂ ਦਿੱਲੀ ਵਿਖੇ ਇਕ ਦਿਨਾ ਧਰਨਾ ਦੇਣਗੀਆਂ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਸਮਾਜ ਦੀ ਮੰਗ ਪੂਰੀ ਨਾ ਕੀਤੀ ਤਾਂ ਉਸੇ ਦਿਨ ਅਗਲੇ ਪ੍ਰੋਗਰਾਮ ਦਾ ਐਲਾਨ ਕੀਤਾ ਜਾਵੇਗਾ | ਬੰਦ ਦੌਰਾਨ ਇਕ-ਦੋ ਥਾਈਾ ਮਾਮੂਲੀ ਘਟਨਾਵਾਂ ਤੋਂ ਬਿਨਾਂ ਅਮਨ ਸ਼ਾਂਤੀ ਬਣੀ ਰਹੀ | ਬਾਜ਼ਾਰ ਬੰਦ ਰਹਿਣ ਤੇ ਸਾਰੇ ਸਰਕਾਰੀ ਤੇ ਗ਼ੈਰ-ਸਰਕਾਰੀ ਅਦਾਰੇ ਤੇ ਸਬਜ਼ੀਆਂ ਤੇ ਅਨਾਜ ਮੰਡੀ ਤੱਕ ਵੀ ਬੰਦ ਰਹਿਣ ਕਾਰਨ ਆਮ ਲੋਕਾਂ ਨੂੰ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ |
ਜ਼ਿੰਦਾ ਫਾਟਕ ਨੇੜੇ ਰੇਲਗੱਡੀ ਰੋਕੀ
ਜ਼ਿੰਦਾ ਫਾਟਕ ਨੇੜੇ ਕੱਝ ਧਰਨਾਕਾਰੀਆਂ ਨੇ ਰੇਲ ਗੱਡੀ ਨੂੰ ਹੀ ਰੋਕ ਦਿੱਤਾ ਤੇ ਰੇਲਗੱਡੀ ਅੱਗੇ ਲਾਈਨਾਂ 'ਤੇ ਬੈਠ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ | ਪਰ ਕੁਝ ਸਮੇਂ ਦੀ ਗੱਲਬਾਤ ਦੌਰਾਨ ਧਰਨਾਕਾਰੀਆਂ ਨੇ ਰੇਲਗੱਡੀ ਨੂੰ ਜਾਣ ਦੇ ਦਿੱਤਾ |
ਪੰਜਾਬ ਬੰਦ ਦੇ ਮੱਦੇਨਜ਼ਰ ਕੁਝ ਰੇਲ ਗੱਡੀਆਂ ਰੱਦ ਕੁਝ ਦੇ ਰੂਟ ਬਦਲੇ ਜਲੰਧਰ, (ਹਰਵਿੰਦਰ ਸਿੰਘ ਫੁੱਲ)-ਰਵਿਦਾਸ ਸਮਾਜ ਤੇ ਹੋਰ ਜਥੇਬੰਦੀਆਂ ਵਲੋਂ ਦਿੱਲੀ ਦੇ ਤੁਗਲਕਾਬਾਦ ਵਿਖੇ ਢਾਹੇ ਗਏ ਰਵਿਦਾਸ ਮੰਦਰ ਦੇ ਸਬੰਧ 'ਚ ਰੋਸ ਵਜੋਂ ਅੱਜ ਪੰਜਾਬ ਬੰਦ ਦੇ ਐਲਾਨ ਨਾਲ ਜਿਥੇ ਆਮ ਜਨ ਜੀਵਨ ਪ੍ਰਭਾਵਿਤ ਰਿਹਾ ਉੱਥੇ ਇਸ ਨਾਲ ਰੇਲ ਗੱਡੀਆਂ ਵੀ ਪ੍ਰਭਾਵਿਤ ਹੋਈਆ | ਜਲੰਧਰ ਤੋਂ ਚੱਲਣ ਵਾਲੀਆਂ 74924 ਤੇ 74915 ਜਲੰਧਰ ਹੁਸਿਆਰਪੁਰ ਅਤੇ ਜਲੰਧਰ, 74954 ਤੇ 74951 ਜਲੰਧਰ ਨਵਾਂ ਸ਼ਹਿਰ ਜਲੰਧਰ ਵਿਚਕਾਰ ਚੱਲਣ ਵਾਲੀਆ ਕੁਝ ਗੱਡੀਆਂ ਰੱਦ ਕਰ ਦਿੱਤੀਆਂ ਗਈਆ | ਜਦ ਕਿ 22430 ਪਠਾਨਕੋਟ ਦਿੱਲੀ ਦਾ ਰੂਟ ਬਦਲ ਕੇ ਵਾਇਆ ਲੋਹੀਆ ਅਗਲੇ ਸਫਰ ਲਈ ਰਵਾਨਾ ਕੀਤਾ ਗਿਆ | 2471 ਮੁੰਬਈ ਤੋਂ ਜੰਮੂ ਜਾਣ ਵਾਲੀ ਗੱਡੀ ਵੀ ਵਾਇਆ ਲੋਹੀਆ ਜਲੰਧਰ ਪੁੱਜੀ | ਪੰਜਾਬ ਬੰਦ ਦੌਰਾਨ ਰੇਲਵੇ ਸਟੇਸ਼ਨ 'ਤੇ ਗਰਮੀ ਦੇ ਹੁੰਮਸ ਭਰੇ ਮੌਸਮ 'ਚ ਮੁਸਾਫਿਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਜਿਨ੍ਹਾਂ 'ਚ ਔਰਤਾਂ, ਬੱਚੇ ਅਤੇ ਬਜ਼ੁਰਗ ਸ਼ਾਮਿਲ ਸਨ |
ਲਾਂਬੜਾ ਮੁਕੰਮਲ ਬੰਦ ਰਿਹਾ
ਲਾਂਬੜਾ, (ਕੁਲਜੀਤ ਸਿੰਘ ਸੰਧੂ)-ਦਿੱਲੀ 'ਚ ਗੁਰੂ ਰਵਿਦਾਸ ਮੰਦਰ ਤੋੜੇ ਜਾਣ ਦੇ ਰੋਸ 'ਚ ਅੱਜ ਰਵਿਦਾਸੀਆ ਭਾਈਚਾਰੇ ਵਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਦੌਰਾਨ ਕਸਬਾ ਲਾਂਬੜਾ ਪੂਰਨ ਬੰਦ ਰਿਹਾ | ਇਸ ਮੌਕੇ ਲਾਂਬੜਾ ਅਤੇ ਆਸਪਾਸ ਦੇ ਇਲਾਕੇ ਦੀਆਂ ਸਾਰੀਆਂ ਦੁਕਾਨਾਂ ਅੱਜ ਰੋਸ ਵਜੋਂ ਬੰਦ ਰਹੀਆਂ | ਇਲਾਕੇ ਦੇ ਸੈਂਕੜੇ ਲੋਕਾਂ ਵਲੋਂ ਲਾਂਬੜਾ ਅਤੇ ਪ੍ਰਤਾਪਪੁਰਾ 'ਚ ਰਵਿਦਾਸੀਆ ਧਰਮ ਪ੍ਰਚਾਰ ਕਮੇਟੀ ਬਲਾਕ ਲਾਂਬੜਾ ਵਲੋਂ ਜਲੰਧਰ-ਨਕੋਦਰ ਸੜਕ 'ਤੇ ਸ਼ਾਂਤਮਈ ਤਰੀਕੇ ਨਾਲ ਬੈਠ ਕੇ ਸਾਰਾ ਦਿਨ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਆਗੂਆਂ ਵਲੋਂ ਤੋੜੇ ਗਏ ਮੰਦਰ ਦੀ ਮੁੜ ਉਸਾਰੀ ਲਈ ਜ਼ੋਰਦਾਰ ਮੰਗ ਕੀਤੀ ਗਈ ਅਤੇ ਮੰਗ ਪੱਤਰ ਪੁਲਿਸ ਅਧਿਕਾਰੀਆਂ ਨੂੰ ਦਿੱਤੇ ਗਏ | ਇਸ ਮੌਕੇ ਪ੍ਰਧਾਨ ਹੁਸਨ ਲਾਲ, ਸੰਜੀਵ ਕੁਮਾਰ, ਪ੍ਰੇਮ ਧਨਾਲ, ਇਕਬਾਲ ਸਿੰਘ, ਕੁਲਵਿੰਦਰ ਕਿੰਦਾ, ਸੁਰਿੰਦਰ ਕਲੇਰ, ਮੋਨੂੰ ਬੰਗੜ, ਦਰਸ਼ਨ ਲਾਲ, ਜਤਿੰਦਰ, ਸੰਜੀਵ ਲਾਂਬੜਾ, ਕਮਲ ਹੁਸੈਨਪੁਰ, ਤਰਸੇਮ ਸਾਗਰ ਤੇ ਹੀਰਾ ਲਾਲ ਆਦਿ ਹਾਜ਼ਰ ਸਨ |
ਲਿੱਧੜਾਂ ਨੇੜੇ ਧਰਨਾਕਾਰੀਆਂ ਕਾਰ ਦੇ ਸ਼ੀਸ਼ੇ ਤੋੜੇ
ਲਿੱਧੜਾ ਨੇੜੇ ਇਕ ਫਾਰਚੂਨਰ ਕਾਰ ਸਵਾਰ ਨੇ ਲਿੱਧੜਾ ਪਿੰਡ ਨੇੜੇ ਧਰਨੇ 'ਚੋਂ ਆਪਣੀ ਕਾਰ ਭਜਾਉਣ ਦੀ ਕੋਸ਼ਿਸ਼ ਕੀਤੀ ਜਿਸ ਦੌਰਾਨ ਕੁਝ ਔਰਤਾਂ ਬਾਲ-ਬਾਲ ਕਾਰ ਦੀ ਲਪੇਟ 'ਚ ਆਉਣ ਤੋਂ ਬੱਚ ਗਈਆਂ | ਕਾਰ ਭਜਾਉਣ ਦੌਰਾਨ ਕਾਰ ਬੈਰੀਅਰ ਨਾਲ ਟਕਰਾ ਗਈ | ਮੌਕੇ 'ਤੇ ਇਕੱਠਾ ਹੋਏ ਧਰਨਾਕਾਰੀਆਂ ਨੇ ਕਾਰ ਦੇ ਸ਼ੀਸ਼ੇ ਤੋੜ ਦਿੱਤੇ | ਗੱਡੀ 'ਚ ਸ਼ਰਾਬ ਤੇ ਬੀਅਰ ਦੀਆਂ ਬੋਤਲਾਂ ਵੀ ਮਿਲੀਆਂ | ਮੌਕੇ 'ਤੇ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਕਾਰ ਚਾਲਕ ਨੂੰ ਆਪਣੀ ਹਿਰਾਸਤ 'ਚ ਲੈ ਲਿਆ | ਕਾਰ ਚਾਲਕ ਨੇ ਖ਼ੁਦ ਨੂੰ ਬਿਆਸ 'ਚ ਇਕ ਹਸਪਤਾਲ ਦਾ ਮਾਲਕ ਦੱਸਿਆ ਤੇ ਕਿਹਾ ਕਿ ਉਹ ਕੋਰਟ 'ਚ ਕਿਸੇ ਕੇਸ ਦੇ ਸਬੰਧ 'ਚ ਜਾ ਰਿਹਾ ਸੀ | ਥਾਣਾ ਮੁਖੀ ਰਮਨਜੀਤ ਸਿੰਘ ਨੇ ਦੱਸਿਆ ਕਿ ਗਲਤੀ ਨਾਲ ਕਾਰ ਚਾਲਕ ਗੱਡੀ ਅੱਗੇ ਲੈ ਗਿਆ ਜਿਸ ਕਾਰਨ ਕੁਝ ਗਲਤਫਹਿਮੀ ਲੋਕਾਂ ਨੂੰ ਹੋ ਗਈ | ਪੁਲਿਸ ਨੇ ਪੁੱਛਗਿੱਛ ਉਪਰੰਤ ਕਾਰ ਚਾਲਕ ਨੂੰ ਛੱਡ ਦਿੱਤਾ |


ਖ਼ਬਰ ਸ਼ੇਅਰ ਕਰੋ

ਵਿਕਾਸ ਕੰਮਾਂ ਲਈ ਮੁੱਖ ਮੰਤਰੀ ਕੋਲੋਂ 450 ਕਰੋੜ ਮੰਗਣਗੇ ਮੇਅਰ

ਜਲੰਧਰ, 13 ਅਗਸਤ (ਸ਼ਿਵ ਸ਼ਰਮਾ)-ਜਲੰਧਰ ਦੇ ਮੇਅਰ ਜਗਦੀਸ਼ ਰਾਜਾ ਸ਼ਹਿਰ 'ਚ ਵਿਕਾਸ ਦੇ ਕੰਮ ਕਰਵਾਉਣ ਲਈ 450 ਕਰੋੜ ਦੀ ਰਕਮ ਅੱਜ ਜਲੰਧਰ ਆ ਰਹੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਮੰਗਣ ਜਾ ਰਹੇ ਹਨ | ਕੁਝ ਦਿਨ ਪਹਿਲਾਂ ਮੁੱਖ ਮੰਤਰੀ ਨੇ ਮੇਅਰ ਜਗਦੀਸ਼ ਰਾਜਾ ਨੂੰ ...

ਪੂਰੀ ਖ਼ਬਰ »

ਭੇਦਭਰੀ ਹਾਲਤ 'ਚ ਵਿਅਕਤੀ ਵਲੋਂ ਫ਼ਾਹਾ ਲਗਾ ਕੇ ਖ਼ੁਦਕੁਸ਼ੀ

ਜਲੰਧਰ, 13 ਅਗਸਤ (ਐੱਮ. ਐੱਸ. ਲੋਹੀਆ) -ਮਿੱਠਾਪੁਰ ਰੋਡ 'ਤੇ ਰਵਿੰਦਰ ਨਗਰ 'ਚ ਰਹਿਣ ਵਾਲੇ ਵਿਅਕਤੀ ਨੇ ਭੇਦਭਰੀ ਹਾਲਤ 'ਚ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ ਹੈ | ਮਿ੍ਤਕ ਦੀ ਪਹਿਚਾਣ ਸੰਤੋਸ਼ ਕੁਮਾਰ ਪੁੱਤਰ ਭਾਗੇਸ਼ ਪ੍ਰਦਾਸ ਮੂਲ ਵਾਸੀ ਯੂ.ਪੀ. ਵਜੋਂ ਹੋਈ ਹੈ | ਮਾਮਲੇ ਦੀ ...

ਪੂਰੀ ਖ਼ਬਰ »

ਅੰਤਰ ਜ਼ਿਲ੍ਹਾ ਕ੍ਰਿਕਟ ਮੈਚ 'ਚੋਂ ਹੁਸ਼ਿਆਰਪੁਰ ਨੇ 61 ਦੌੜਾਂ ਬਣਾਈਆਂ

ਜਲੰਧਰ, 13 ਅਗਸਤ (ਜਤਿੰਦਰ ਸਾਬੀ)-ਪੰਜਾਬ ਰਾਜ ਅੰਤਰ ਜ਼ਿਲ੍ਹਾ ਅੰਡਰ 16 ਸਾਲ ਵਰਗ ਦੇ ਬਰਲਟਨ ਪਾਰਕ ਸਟੇਡੀਅਮ ਵਿਖੇ ਡੀ.ਸੀ.ਏ ਜਲੰਧਰ ਤੇ ਡੀ.ਸੀ.ਏ ਹੁਸ਼ਿਆਰਪੁਰ ਦਰਮਿਆਨ ਖੇਡੇ ਗਏ ਮੈਚ ਵਿਚੋਂ ਡੀ.ਸੀ.ਏ ਹੁਸ਼ਿਆਰਪੁਰ ਦੀ ਟੀਮ ਨੇ 33 ਓਵਰਾਂ ਦੇ ਵਿਚ 3 ਵਿਕਟਾਂ ਗੁਆ ਕੇ 61 ...

ਪੂਰੀ ਖ਼ਬਰ »

ਕੱਪੜਿਆਂ ਦੀ ਦੁਕਾਨ ਨੂੰ ਲੱਗੀ ਅੱਗ

ਜਲੰਧਰ ਛਾਉਣੀ, 13 ਅਗਸਤ (ਪਵਨ ਖਰਬੰਦਾ)-ਥਾਣਾ ਛਾਉਣੀ ਦੇ ਅਧੀਨ ਆਉਂਦੇ ਮੁੱਖ ਬਾਜ਼ਾਰ ਨੇੜੇ ਸਥਿਤ ਇਕ ਕੱਪੜਿਆਂ ਦੇ ਸ਼ੋਅ ਰੂਮ 'ਚ ਦੇਰ ਰਾਤ ਅਚਾਨਕ ਅੱਗ ਲੱਗਣ ਕਾਰਨ ਦੁਕਾਨ 'ਚ ਪਿਆ ਹੋਇਆ ਲੱਖਾਂ ਰੁਪਏ ਦਾ ਸਾਮਾਨ ਸੜ ਗਿਆ | ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ...

ਪੂਰੀ ਖ਼ਬਰ »

ਪੰਜਾਬ ਬੰਦ ਦੇ ਸੱਦੇ 'ਤੇ ਜਲੰਧਰ ਤੇ ਆਸ-ਪਾਸ ਰਿਹਾ ਮੁਕੰਮਲ ਬੰਦ

ਫਿਲੌਰ ਵਿਖੇ ਸੰਗਤਾਂ ਵਲੋਂ ਰੋਸ ਪ੍ਰਦਰਸ਼ਨ ਫਿਲੌਰ, 13 ਅਗਸਤ-(ਸੁਰਜੀਤ ਸਿੰਘ ਬਰਨਾਲਾ)-ਦਿੱਲੀ ਵਿਖੇ ਗੁਰੂ ਰਵਿਦਾਸ ਮੰਦਰ ਨੂੰ ਢਾਹੇ ਜਾਣ ਦੇ ਵਿਰੋਧ 'ਚ ਰਵਿਦਾਸ ਭਾਈਚਾਰੇ 'ਚ ਭਾਰੀ ਰੋਸ ਚੱਲ ਰਿਹਾ ਹੈ | ਇਸ ਸਬੰਧੀ ਫਿਲੌਰ ਵਿਖੇ ਮੋਦੀ ਸਰਕਾਰ ਅਤੇ ਕੇਜਰੀਵਾਲ ...

ਪੂਰੀ ਖ਼ਬਰ »

ਅੰਗਦਾਨ ਕਰਨ ਲਈ ਪ੍ਰੇਰਿਤ ਕਰਨ ਵਾਲੇ ਅਦਿੱਤ ਮਿੱਤਲ ਤੇ ਅਯਾਨ ਮਿੱਤਲ ਦਾ ਡਿਪਟੀ ਕਮਿਸ਼ਨਰ ਵਲੋਂ ਸਨਮਾਨ

ਜਲੰਧਰ, 13 ਅਗਸਤ (ਰਣਜੀਤ ਸਿੰਘ ਸੋਢੀ)-ਅੰਤਰਰਾਸ਼ਟਰੀ ਅੰਗਦਾਨ ਦਿਵਸ ਮੌਕੇ ਡਿਪਟੀ ਕਮਿਸ਼ਨਰ ਤੇ ਪ੍ਰਧਾਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਵਲੋਂ ਅੰਗਦਾਨ ਕਰਨ ਲਈ ਜ਼ਿਲ੍ਹੇ 'ਚ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਸ਼ਾਨਦਾਰ ਕਾਰਜ ਕਰਨ ...

ਪੂਰੀ ਖ਼ਬਰ »

ਵਕੀਲਾਂ ਨੇ ਰੱਖਿਆ 'ਨੋ ਵਰਕ ਡੇਅ'

ਜਲੰਧਰ, 13 ਅਗਸਤ (ਚੰਦੀਪ ਭੱਲਾ)-ਪੰਜਾਬ ਬੰਦ ਦੇ ਮੱਦੇਨਜ਼ਰ ਲੋਕਾਂ ਨੂੰ ਹੋਣ ਵਾਲੀ ਪ੍ਰੇਸ਼ਾਨੀ ਨੂੰ ਧਿਆਨ 'ਚ ਰੱਖਦੇ ਹੋਏ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਵਕੀਲਾਂ ਵਲੋਂ ਵੀ ਅੱਜ 'ਨੋ ਵਰਕ ਡੇਅ' ਰੱਖਿਆ | ਜਿਸ ਕਰਕੇ ਅਦਾਲਤਾਂ ਦਾ ਕੰਮਕਾਜ ਨਾ ਦੇ ਬਰਾਬਰ ਹੀ ਰਿਹਾ | ਇਸ ...

ਪੂਰੀ ਖ਼ਬਰ »

ਲੋਕਾਂ ਨੇ ਚੋਰ ਕਾਬੂ ਕਰ ਕੇ ਪੁਲਿਸ ਹਵਾਲੇ ਕੀਤਾ

ਮਕਸੂਦਾਂ, 13 ਅਗਸਤ (ਲਖਵਿੰਦਰ ਪਾਠਕ)-ਥਾਣਾ 8 ਦੇ ਅਧੀਨ ਆਉਂਦੇ ਗੁੱਜਾ ਪੀਰ ਰੋਡ ਸ਼ੰਕਰ ਗਾਰਡਨ 'ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਰਹੇ ਚੋਰਾਂ 'ਚੋਂ ਇਕ ਨੂੰ ਕਾਬੂ ਕਰ ਕੇ ਲੋਕਾਂ ਨੇ ਪੁਲਿਸ ਹਵਾਲੇ ਕਰ ਦਿੱਤਾ | ਕਾਬੂ ਕੀਤੇ ਚੋਰ ਦੀ ਪਛਾਣ ਸ਼ਾਮ ਖ਼ਾਨ ਪੁੱਤਰ ਸਵ. ...

ਪੂਰੀ ਖ਼ਬਰ »

'ਗੁਰੂ ਲਾਧੋ ਰੇ' ਪ੍ਰਗਟ ਦਿਵਸ 16 ਨੂੰ

ਜਲੰਧਰ, 13 ਅਗਸਤ (ਹਰਵਿੰਦਰ ਸਿੰਘ ਫੁੱਲ)-ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੈਂਟਰਲ ਟਾਊਨ ਜਲੰਧਰ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਹਿਬ ਜੀ ਦਾ 'ਗੁਰੂ ਲਾਧੋ ਰੇ' ਪ੍ਰਗਟ ਦਿਵਸ 16 ਅਗਸਤ ਦਿਨ ਸ਼ੁੱਕਰਵਾਰ ਨੂੰ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ...

ਪੂਰੀ ਖ਼ਬਰ »

ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਜ਼ਿਲ੍ਹੇ ਦੇ 2.91 ਲੱਖ ਲੋਕਾਂ ਨੂੰ ਮਿਲੇਗਾ ਸਿਹਤ ਲਾਭ-ਸਿਵਲ ਸਰਜਨ

ਜਲੰਧਰ, 13 ਅਗਸਤ (ਐੱਮ. ਐੱਸ. ਲੋਹੀਆ)-ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਜ਼ਿਲ੍ਹੇ ਦੇ 2.91 ਲੱਖ ਲੋਕਾਂ ਨੂੰ ਮਿਆਰੀ ਤੇ ਬਿਹਤਰ ਸਿਹਤ ਸੇਵਾਵਾਂ ਪ੍ਰ੍ਰਦਾਨ ਕਰਨ ਲਈ ਯੋਗ ਲਾਭਪਾਤਰੀਆਂ ਨੂੰ ਈ-ਕਾਰਡ ਜਾਰੀ ਕੀਤੇ ਜਾ ਰਹੇ ਹਨ, ਜਿਸ ਤਹਿਤ ਯੋਗ ਪਰਿਵਾਰਾਂ ...

ਪੂਰੀ ਖ਼ਬਰ »

ਪੀ. ਐਨ. ਬੀ. ਨੇ ਘਟਾਈਆਂ ਵਿਆਜ ਦਰਾਂ

ਜਲੰਧਰ, 13 ਅਗਸਤ (ਸ਼ਿਵ)- ਰਿਜ਼ਰਵ ਬੈਂਕ ਵਲੋਂ ਵਿਆਜ 'ਚ ਕੀਤੀ ਜਾ ਰਹੀ ਕਟੌਤੀ ਨੂੰ ਦੇਖਦੇ ਹੋਏ ਪੰਜਾਬ ਨੈਸ਼ਨਲ ਬੈਂਕ ਦੁਆਰਾ ਸਮੇਂ-ਸਮੇਂ 'ਤੇ ਵਿਆਜ ਦਰ 'ਚ ਕਟੌਤੀ ਕੀਤੀ ਜਾ ਰਹੀ ਹੈ | ਬੀਤੇ ਦਿਨੀਂ ਬੈਂਕ ਨੇ ਆਪਣੀ ਵਿਆਜ ਦਰ ਐਮ. ਸੀ. ਐਲ. ਆਰ. ਵਿਚ 1 ਅਗਸਤ 2019 ਤੋਂ 0.10 ਫੀਸਦੀ ...

ਪੂਰੀ ਖ਼ਬਰ »

ਰੈਵਨਿਊ ਪਟਵਾਰ ਯੂਨੀਅਨ ਜ਼ਿਲ੍ਹਾ ਜਲੰਧਰ ਦੀ ਮੀਟਿੰਗ

ਜਲੰਧਰ, 13 ਅਗਸਤ (ਹਰਵਿੰਦਰ ਸਿੰਘ ਫੁੱਲ)-ਰੈਵਨਿਊ ਪਟਵਾਰ ਯੂਨੀਅਨ ਜਿਲਾ ਜਲੰਧਰ ਦੀ ਇਕ ਮੀਟਿੰਗ ਪ੍ਰਧਾਨ ਧੀਰਾ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਤਹਿਸੀਲ ਕੰਪਲੈਕਸ ਜਲੰਧਰ ਵਿਖੇ ਹੋਈ | ਜਿਸ ਵਿਚ ਜ਼ਿਲੇ੍ਹ ਦੀਆਂ ਪੰਜਾਂ ਤਹਿਸੀਲਾਂ ਦੇ ਅਹੁਦੇਦਾਰ ਸ਼ਾਮਿਲ ਹੋਏ | ...

ਪੂਰੀ ਖ਼ਬਰ »

ਸਿਹਤ ਬੀਮਾ ਯੋਜਨਾ ਤਹਿਤ ਕਾਰਡ ਬਣਾਉਣ ਦੇ ਕੰਮ ਦਾ ਬੇਰੀ ਵਲੋਂ ਉਦਘਾਟਨ

ਜਲੰਧਰ, 13 ਅਗਸਤ (ਜਸਪਾਲ ਸਿੰਘ)-ਸੂਬਾ ਸਰਕਾਰ ਵਲੋਂ ਚਲਾਈ ਗਈ ਸਰਬਤ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ ਗ੍ਰਾਮ ਸੁਵਿਧਾ ਸੈਂਟਰ ਲੱਧੇਵਾਲੀ ਵਿਖੇ ਹਲਕਾ ਵਿਧਾਇਕ ਰਜਿੰਦਰ ਬੇਰੀ ਵਲੋਂ ਕੀਤੀ ਗਈ | ਇਸ ਮੌਕੇ ਸ੍ਰੀ ਬੇਰੀ ਨੇ ਦੱਸਿਆ ਕਿ ਇਸ ਸਕੀਮ ਤਹਿਤ ਇਕ ਪਰਿਵਾਰ ਦੇ ...

ਪੂਰੀ ਖ਼ਬਰ »

ਕੁੱਕੜ ਪਿੰਡ ਹਾਕੀ ਲੀਗ 'ਚ ਫਸਵੇਂ ਤੇ ਰੋਮਾਂਚਕ ਮੁਕਾਬਲੇ ਹੋਏ

ਜਲੰਧਰ, 13 ਅਗਸਤ (ਜਸਪਾਲ ਸਿੰਘ)-ਗੋਬਿੰਦ ਸਪੋਰਟਸ ਅਕੈਡਮੀ ਕੁੱਕੜ ਪਿੰਡ ਵੋਂ ਸਮੂਹ ਗ੍ਰਾਮ ਪੰਚਾਇਤ, ਐਨ. ਆਰ. ਆਈ. ਵੀਰਾਂ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਪੰਜਵੀਂ ਹਾਕੀ ਲੀਗ 'ਚ ਬਹੁਤ ਹੀ ਫਸਵੇਂ ਤੇ ਰੋਮਾਂਚਕ ਮੁਕਾਬਲੇ ਹੋਏ | ਅਕੈਡਮੀ ਦੇ ...

ਪੂਰੀ ਖ਼ਬਰ »

ਡੀ. ਸੀ. ਵਲੋਂ ਸਮੂਹ ਰਾਜਨੀਤਿਕ ਪਾਰਟੀਆਂ ਨੂੰ ਵੋਟਰ ਪਹਿਚਾਣ ਪ੍ਰੋਗਰਾਮ 'ਚ ਸਹਿਯੋਗ ਦੇਣ ਦੀ ਅਪੀਲ

ਜਲੰਧਰ, 13 ਅਗਸਤ (ਚੰਦੀਪ ਭੱਲਾ)-ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਵਲੋਂ ਅੱਜ ਪਹਿਲੀ ਜਨਵਰੀ 2020 ਨੂੰ ਅਧਾਰ ਮੰਨ ਕੇ ਫੋਟੋ ਵੋਟਰ ਸੂਚੀਆਂ ਦੀ ਸੁਧਾਈ ਕਰਨ ਸਬੰਧੀ ਸਮੂਹ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ...

ਪੂਰੀ ਖ਼ਬਰ »

ਤਹਿਸੀਲ ਕੰਪਲੈਕਸ 'ਚ ਵੀ ਕੰਮਕਾਜ ਰਿਹਾ ਠੱਪ

ਜਲੰਧਰ, 13 ਅਗਸਤ (ਚੰਦੀਪ ਭੱਲਾ)-ਜਿੱਥੇ ਇਕ ਪਾਸੇ ਸ਼ਹਿਰ 'ਚ ਬੰਦ ਦਾ ਪੂਰਾ ਅਸਰ ਵੇਖਣ ਨੂੰ ਮਿਲਿਆ ਉੱਥੇ ਦੂਜੇ ਪਾਸੇ ਤਹਿਸੀਲ ਤੇ ਪ੍ਰਸ਼ਾਸਕੀ ਕੰਪਲੈਕਸ ਦੇ ਸਾਰੇ ਦਫਤਰਾਂ 'ਚ ਵੀ ਇਸ ਦਾ ਅਸਰ ਵੇਖਣ ਨੂੰ ਮਿਲਿਆ | ਅੱਜ ਜਿੱਥੇ ਇਕ ਪਾਸੇ ਤਹਿਸੀਲ ਕੰਪਲੈਕਸ 'ਚ ਸੁੰਨਸਾਨ ...

ਪੂਰੀ ਖ਼ਬਰ »

ਐਡਵੋਕੇਟ ਭੁਪਿੰਦਰ ਸਿੰਘ ਲਾਲੀ ਨੇ ਜ਼ਮੀਨ 'ਤੇ ਕਬਜ਼ੇ ਦੇ ਦੋਸ਼ਾਂ ਨੂੰ ਨਕਾਰਿਆ

ਜਲਧਰ, 13 ਅਗਸਤ (ਜਸਪਾਲ ਸਿੰਘ)-ਐਡਵੋਕੇਟ ਭੁਪਿੰਦਰ ਸਿੰਘ ਲਾਲੀ ਨੇ ਨਗਰ ਨਿਗਮ ਕਮਿਸ਼ਨਰ ਕੋਲ ਆਪਣਾ ਪੱਖ ਰੱਖਦੇ ਹੋਏ ਪਿਛਲੇ ਦਿਨੀਂ ਸਾਬਕਾ ਕੌਾਸਲਰ ਤੇ ਪਿੰਡ ਨੰਗਲ ਸ਼ਾਮਾਂ ਦੇ ਕੁਝ ਵਿਅਕਤੀਆਂ ਵਲੋਂ ਕਬਜ਼ੇ ਦੇ ਲਗਾਏ ਗਏ ਦੋਸ਼ਾਂ ਨੂੰ ਸਿਰੇ ਤੋਂ ਨਕਾਰਦੇ ਹੋਏ ...

ਪੂਰੀ ਖ਼ਬਰ »

ਸਕੂਲ 'ਚ ਚੋਰੀ ਕਰਨ ਵਾਲੇ 4ਵਿਅਕਤੀ ਕਾਬੂ

ਚੁਗਿੱਟੀ/ਜੰਡੂਸਿੰਘਾ, 13 ਅਗਸਤ (ਨਰਿੰਦਰ ਲਾਗੂ)-ਲੰਮਾ ਪਿੰਡ ਨਾਲ ਲਗਦੇ ਮੁਹੱਲਾ ਪਿ੍ਥਵੀ ਨਗਰ 'ਚ ਸਥਿਤ ਗੁ: ਤੇਗ ਬਹਾਦਰ ਸੀਨੀ: ਸੈਕੰ: ਸਕੂਲ 'ਚ ਰੱਖੀ ਹੋਈ ਇਕ ਅਲਮਾਰੀ 'ਚੋਂ ਨਕਦੀ ਚੋਰੀ ਕਰਨ ਦੇ ਮਾਮਲੇ 'ਤੇ ਕਾਰਵਾਈ ਕਰਦੇ ਹੋਏ ਥਾਣਾ ਰਾਮਾ ਮੰਡੀ ਦੀ ਪੁਲਿਸ ਵਲੋਂ ਇਕ ...

ਪੂਰੀ ਖ਼ਬਰ »

ਭਲਕੇ ਕੱਢੀ ਜਾਵੇਗੀ ਤਿਰੰਗਾ ਯਾਤਰਾ-ਵਿਜੇ ਸਾਂਪਲਾ

ਜਲੰਧਰ, 13 ਅਗਸਤ (ਸ਼ਿਵ)- ਅਖੰਡ ਭਾਰਤ ਸੰਕਲਪ ਸਮਿਤੀ ਵਲੋਂ ਇਕ ਵਿਸ਼ੇਸ਼ ਮੀਟਿੰਗ ਨੌਜਵਾਨ ਆਗੂ ਸ਼ੀਤਲ ਅੰਗੂਰਾਲ ਦੇ ਦਫਤਰ ਦਾਨਸ਼ਮੰਦਾਂ 'ਚ ਜਥੇਬੰਦੀ ਦੇ ਚੇਅਰਮੈਨ ਵਿਜੇ ਸਾਂਪਲਾ ਦੀ ਪ੍ਰਧਾਨਗੀ 'ਚ ਹੋਈ | ਜਿਸ ਵਿਚ ਫ਼ੈਸਲਾ ਲਿਆ ਗਿਆ ਕਿ ਪ੍ਰਧਾਨ ਮੰਤਰੀ ਨਰਿੰਦਰ ...

ਪੂਰੀ ਖ਼ਬਰ »

ਗੰਦੇ ਪਾਣੀ 'ਚ ਡੁੱਬੇ ਇਲਾਕੇ ਦੇਖਣ ਗਏ ਕਮਿਸ਼ਨਰ ਸਾਹਮਣੇ ਲੋਕਾਂ ਨੇ ਕੱਢੀ ਭੜਾਸ

ਜਲੰਧਰ, 13 ਅਗਸਤ (ਸ਼ਿਵ)-ਇਕ ਹਫ਼ਤੇ ਬਾਅਦ ਪਾਣੀ 'ਚ ਡੁੱਬੇ ਗੁਰੂ ਗੋਬਿੰਦ ਸਿੰਘ ਐਵੀਨਿਊ, ਨਿਊ ਗਾਂਧੀ ਨਗਰ, ਉਪਕਾਰ ਨਗਰ ਦੇ ਲੋਕਾਂ ਨੇ ਮੌਕਾ ਦੇਖਣ ਲਈ ਆਏ ਨਿਗਮ ਕਮਿਸ਼ਨਰ ਦੀਪਰਵਾ ਲਾਕੜਾ ਸਾਹਮਣੇ ਲੋਕਾਂ ਨੇ ਜੰਮ ਕੇ ਭੜਾਸ ਕੱਢੀ ਕਿ ਉਹ ਇਕ ਹਫ਼ਤੇ ਤੋਂ ਗੰਦੇ ਪਾਣੀ 'ਚ ...

ਪੂਰੀ ਖ਼ਬਰ »

ਈ. ਐਸ. ਐਸ. ਗਲੋਬਲ ਕੰਪਨੀ ਨੇ 15 ਦਿਨਾਂ 'ਚ ਲਗਾਇਆ ਕੈਨੇਡਾ ਦਾ ਵੀਜ਼ਾ

ਜਲੰਧਰ, 13 ਅਗਸਤ (ਅ. ਬ.)- ਇੰਮੀਗ੍ਰੇਸ਼ਨ 'ਚ ਪੰਜਾਬ ਦੀ ਪ੍ਰਮੁੱਖ ਕੰਪਨੀ ਈ. ਐਸ. ਐਸ. ਗਲੋਬਲ ਨੇ ਸਿਰਫ 15 ਦਿਨਾਂ 'ਚ ਹੀ ਕਪੂਰਥਲਾ ਨਿਵਾਸੀ ਕਾਜਲਪ੍ਰੀਤ ਦਾ ਕੈਨੇਡਾ ਦਾ ਵੀਜ਼ਾ ਲਗਾ ਕੇ ਉਸ ਦੇ ਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਸੁਪਨਿਆਂ ਨੂੰ ਸਾਕਾਰ ਕੀਤਾ | ਕਾਜਲਪ੍ਰੀਤ ...

ਪੂਰੀ ਖ਼ਬਰ »

ਬੰਦ ਦਾ ਅਸਰ, ਨਹੀਂ ਚੁੱਕਿਆ ਗਿਆ 600 ਟਨ ਕੂੜਾ

ਜਲੰਧਰ, 13 ਅਗਸਤ (ਸ਼ਿਵ)-ਰਵਿਦਾਸੀਆ ਸਮਾਜ ਵਲੋਂ ਦਿੱਤੇ ਗਏ ਬੰਦ ਦੇ ਸੱਦੇ ਦਾ ਅਸਰ ਨਿਗਮ ਦੇ ਕੰਮਕਾਜ 'ਤੇ ਵੀ ਪਿਆ ਜਿਸ ਨਾਲ ਸ਼ਹਿਰ 'ਚੋਂ ਅੱਜ 600 ਟਨ ਦੇ ਕਰੀਬ ਕੂੜਾ ਸੜਕਾਂ ਤੋਂ ਨਹੀਂ ਚੁੱਕਿਆ ਗਿਆ | ਨਿਗਮ ਦੀ ਵਰਕਸ਼ਾਪ ਲੰਬਾ ਪਿੰਡ ਚੌਕ 'ਚ ਹੈ ਜਿਸ ਵਿਚ ਕੂੜਾ ਚੁੱਕਣ ...

ਪੂਰੀ ਖ਼ਬਰ »

ਇੰੰਸਟੀਚਿਊਟ ਆਫ਼ ਚਾਰਟਡ ਅਕਾਊਾਟੈਂਟਸ ਨੇ ਸੀ. ਏ. ਦਾ ਨਤੀਜਾ ਐਲਾਨਿਆ

ਜਲੰਧਰ, 13 ਅਗਸਤ (ਰਣਜੀਤ ਸਿੰਘ ਸੋਢੀ)-ਇੰਸਟੀਚਿਊਟ ਆਫ਼ ਚਾਰਟਰ ਅਕਾਊਾਟੈਂਟਸ ਵਲੋਂ ਮਈ 2019 ਦੀ ਸੀ. ਏ. ਦੀ ਪ੍ਰੀਖਿਆ ਦਾ ਨਤੀਜਾ ਐਲਾਨਿਆ ਗਿਆ | ਜਲੰਧਰ ਬਰਾਂਚ ਦੇ 300 ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ | ਜਲੰਧਰ ਬਰਾਂਚ ਦੇ ਸਟੂਡੈਂਟ ਐਸੋਸੀਏਸ਼ਨ ਦੇ ਚੇਅਰਮੈਨ ਸੀ. ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX