ਤਾਜਾ ਖ਼ਬਰਾਂ


ਜਲੰਧਰ 'ਚ 10 ਹੋਰ ਮਰੀਜ਼ ਮਿਲੇ ਕੋਰੋਨਾ ਪਾਜ਼ੀਟਿਵ
. . .  8 minutes ago
ਜਲੰਧਰ, 2 ਜੂਨ (ਐੱਮ. ਐੱਸ. ਲੋਹੀਆ) - ਜਲੰਧਰ 'ਚ ਅੱਜ ਕੋਰੋਨਾ ਪੀੜਤ 10 ਹੋਰ ਮਰੀਜ਼ਾਂ ਦੇ ਮਿਲਣ ਨਾਲ ਗਿਣਤੀ ਵੱਧ ਕੇ 265 ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਅੱਜ ਪਾਜ਼ੀਟਿਵ ਆਏ ਵਿਅਕਤੀ ਡਿਫੈਂਸ ਕਾਲੋਨੀ 'ਚ ਰਹਿੰਦੇ ਪਾਜ਼ੀਟਿਵ ਆਏ ਸੈਨੇਟਰੀ ਕਾਰੋਬਾਰੀ ਦੇ ਸੰਪਰਕ 'ਚ ਸਨ। ਇਨ੍ਹਾਂ 'ਚੋਂ 2 ਵਿਅਕਤੀ ਹਿਮਾਚਲ ਦੇ ਰਹਿਣ ਵਾਲੇ ਹੋਣ ਕਰ ਕੇ ਫਿਲਹਾਲ ਵਿਭਾਗ ਵੱਲੋਂ 8 ਵਿਅਕਤੀਆਂ ਨੂੰ ਹੀ ਜਲੰਧਰ...
ਸੰਗਰੂਰ 'ਚ ਕੋਰੋਨਾ ਦੇ 3 ਹੋਰ ਮਾਮਲੇ ਪਾਜ਼ੀਟਿਵ
. . .  12 minutes ago
ਸੰਗਰੂਰ, 2 ਜੂਨ (ਧੀਰਜ ਪਿਸ਼ੌਰੀਆ) - ਸੰਗਰੂਰ 'ਚ ਕੋਰੋਨਾ ਦੇ 3 ਹੋਰ ਮਾਮਲੇ ਪਾਜ਼ੀਟਿਵ ਆਏ ਹਨ, ਜਿਸ ਨਾਲ ਜ਼ਿਲ੍ਹੇ 'ਚ ਕੋਰੋਨਾ ਦੇ ਐਕਟਿਵ ਮਾਮਲਿਆਂ ਦੀ ਗਿਣਤੀ 11 ਹੋ ਗਈ...
ਮੁੱਠਭੇੜ 'ਚ ਇੱਕ ਨਕਸਲੀ ਢੇਰ
. . .  17 minutes ago
ਰਾਏਪੁਰ, 2 ਜੂਨ - ਛੱਤੀਸਗੜ੍ਹ ਦੇ ਬੀਜਾਪੁਰ ਵਿਖੇ ਨਕਸਲੀਆਂ ਅਤੇ ਡੀ.ਆਰ.ਜੀ ਅਤੇ ਐੱਸ.ਟੀ.ਐਫ ਦੀ ਸਾਂਝੀ ਟੀਮ ਵਿਚਕਾਰ ਹੋਏ ਮੁਕਾਬਲੇ ਵਿਚ ਇੱਕ ਨਕਸਲੀ ਢੇਰ ਹੋ ਗਿਆ। ਇਸ ਸਬੰਧੀ ਪੁਲਿਸ...
ਫ਼ਤਿਹਗੜ੍ਹ ਚੂੜੀਆਂ 'ਚ ਸੰਨੀ ਦਿਉਲ ਦੀ ਗੁੰਮਸ਼ੁਦਗੀ ਦੇ ਲੱਗੇ ਪੋਸਟਰ
. . .  43 minutes ago
ਫ਼ਤਿਹਗੜ੍ਹ ਚੂੜੀਆਂ, 2 ਜੂਨ (ਧਰਮਿੰਦਰ ਸਿੰਘ ਬਾਠ) - ਕਾਂਗਰਸ ਦੇ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਰੌਸ਼ਨ ਜੋਸਫ ਦੀ ਅਗਵਾਈ ਵਿਚ ਕਾਂਗਰਸੀ ਆਗੂਆਂ ਅਤੇ ਵਰਕਰਾਂ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਤੋਂ ਸੰਸਦ ਮੈਂਬਰ ਅਤੇ ਫ਼ਿਲਮੀ ਅਦਾਕਾਰ ਸੰਨੀ ਦਿਉਲ ਦੀ ਗੁੰਮਸ਼ੁਦਗੀ ਦੇ ਕਸਬਾ ਫ਼ਤਿਹਗੜ੍ਹ ਚੂੜੀਆਂ ਵਿਖੇ ਪੋਸਟਰ ਲਗਾਏ...
ਕਾਂਗਰਸੀ ਆਗੂ ਦੇ ਪੁੱਤਰ ਨੇ ਸ਼ੱਕੀ ਹਾਲਾਤਾਂ 'ਚ ਲਿਆ ਫਾਹਾ, ਮੌਤ
. . .  48 minutes ago
ਡੇਰਾਬੱਸੀ, 2 ਜੂਨ (ਗੁਰਮੀਤ ਸਿੰਘ) ਕਾਂਗਰਸੀ ਆਗੂ ਅਤੇ ਫ਼ਰਨੀਚਰ ਮਾਰਕੀਟ ਬਲਟਾਨਾ ਦੇ ਪ੍ਰਧਾਨ ਪਰਮਜੀਤ ਸਿੰਘ ਪੰਮੀ ਦੇ ਪੁੱਤਰ ਰਾਮਜੀਤ ਧੀਮਾਨ ਉਰਫ਼ ਬੰਟੀ ਨੇ ਸ਼ੱਕੀ ਹਾਲਾਤਾਂ 'ਚ ਆਪਣੇ ਘਰ ਅੰਦਰ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ...
ਤਪਾ ਇਲਾਕੇ 'ਚ ਭਾਰੀ ਮੀਂਹ
. . .  26 minutes ago
ਤਪਾ ਮੰਡੀ, 2 ਜੂਨ (ਪ੍ਰਵੀਨ ਗਰਗ, ਵਿਜੇ ਸ਼ਰਮਾ) - ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਨਾਲ ਜਿੱਥੇ ਤਾਪਮਾਨ ਵਧ ਚੁੱਕਾ ਸੀ, ਉੱਥੇ ਅੱਜ ਸ਼ਵੇਰ ਸਮੇ ਹੀ ਪਏ ਮੀਂਹ ਨੇ ਤਪਾ ਵਾਸੀਆਂ ਨੂੰ ਗਰਮੀ ਤੋਂ ਕੁਝ ਰਾਹਤ ਦਿਵਾਈ ਹੈ, ਜਿਸ ਨਾਲ ਲੋਕ ਖੁਸ਼ ਨਜ਼ਰ ਆਏ। ਅੱਜ ਸਵੇਰ ਤੋਂ ਹੀ ਸੁਹਾਵਣੇ ਹੋਏ ਮੌਸਮ ਤੋਂ ਬਾਅਦ ਨਿੱਕੀਆਂ ਨਿੱਕੀਆਂ ਕਣੀਆਂ ਸ਼ੁਰੂ ਹੋ ਗਈਆਂ ਅਤੇ ਬਾਅਦ 'ਚ ਤੇਜ਼ ਮੀਂਹ ਪੈਣਾ ਸ਼ੁਰੂ ਹੋ ਗਿਆ, ਜਦੋਂ ਕਿ...
ਚੰਡੀਗੜ੍ਹ 'ਚ ਕੋਰੋਨਾ ਕਾਰਨ 5ਵੀਂ ਮੌਤ
. . .  about 1 hour ago
ਚੰਡੀਗੜ੍ਹ, 2 ਜੂਨ (ਮਨਜੋਤ) - ਚੰਡੀਗੜ੍ਹ ਦੇ ਸੈਕਟਰ 30 ਦੀ 80 ਸਾਲਾ ਔਰਤ ਜਿਸ ਦੀ ਬੀਤੇ ਦਿਨੀਂ ਮੌਤ ਹੋ ਗਈ ਸੀ, ਉਸ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਇਸ ਤੋਂ ਇਲਾਵਾ ਬਾਪੂਧਾਮ ਕਲੋਨੀ 'ਚ ਇੱਕ 35 ਸਾਲਾ ਵਿਅਕਤੀ ਦੀ ਕੋਰੋਨਾ ਰਿਪੋਰਟ ਵੀ ਪਾਜ਼ੀਟਿਵ ਆਈ ਹੈ, ਜਿਸ ਨਾਲ ਚੰਡੀਗੜ੍ਹ 'ਚ ਕੋਰੋਨਾ...
ਛੋਟੇ ਭਰਾ ਵੱਲੋਂ 2 ਵੱਡੇ ਭਰਾਵਾਂ ਦਾ ਗੋਲੀਆਂ ਮਾਰ ਕੇ ਕਤਲ
. . .  about 1 hour ago
ਤਰਨਤਾਰਨ, 2 ਜੂਨ (ਹਰਿੰਦਰ ਸਿੰਘ/ਵਿਕਾਸ ਮਰਵਾਹਾ) - ਤਰਨਤਾਰਨ ਦੇ ਕੋਟ ਧਰਮ ਚੰਦ ਕਲਾਂ ਵਿਖੇ ਪਰਿਵਾਰਕ ਝਗੜੇ ਨੂੰ ਲੈ ਕੇ ਛੋਟੇ ਭਰਾ ਵੱਲੋਂ ਸਾਥੀਆਂ ਨਾਲ ਮਿਲ ਕੇ ਦੋ ਵੱਡੇ ਭਰਾਵਾਂ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿ੍ਰਤਕਾਂ ਦੀ ਪਹਿਚਾਣ ਲਾਲ ਸਿੰਘ ਤੇ ਦਿਲਬਾਗ ਸਿੰਘ ਦੀ ਮੌਤ ਹੋ ਗਈ ਹੈ ਜਦਕਿ ਜਦਕਿ ਮੁੱਖ ਦੋਸ਼ੀ...
ਦਿੱਲੀ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 990 ਮਾਮਲੇ ਆਏ ਸਾਹਮਣੇ
. . .  about 1 hour ago
ਨਵੀਂ ਦਿੱਲੀ, 2 ਜੂਨ - ਦਿੱਲੀ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 990 ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਕੋਰੋਨਾ ਦੇ ਕੁੱਲ...
ਦੇਸ਼ ਭਰ 'ਚ ਕੋਰੋਨਾ ਨਾਲ ਪਿਛਲੇ 24 ਘੰਟਿਆਂ 'ਚ 204 ਮੌਤਾਂ
. . .  about 1 hour ago
ਨਵੀਂ ਦਿੱਲੀ, 2 ਜੂਨ- ਦੇਸ਼ ਭਰ 'ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਕੇਂਦਰੀ ਸਿਹਤ ਮੰਤਰਾਲੇ ਵਲੋਂ ਜਾਰੀ ਤਾਜ਼ਾ ਰਿਪੋਰਟ ਮੁਤਾਬਕ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ ਰਿਕਾਰਡ 8171 ਕੇਸ ਸਾਹਮਣੇ ਆਏ ਹਨ, ਜਦੋਂਕਿ 204 ਲੋਕਾਂ ਦੀ ਮੌਤ ਹੋ ਗਈ ਹੈ। ਉੱਥੇ ਹੀ ਕੋਰੋਨਾ ਨਾਲ ਪੀੜਤਾਂ ਦੀ ਸੰਖਿਆ 1,98,706 ਹੋ ਗਈ...
ਸਰਚ ਆਪ੍ਰੇਸ਼ਨ ਦੌਰਾਨ ਭਾਰੀ ਮਾਤਰਾ 'ਚ ਹਥਿਆਰ ਤੇ ਗੋਲਾ ਬਾਰੂਦ ਬਰਾਮਦ
. . .  about 2 hours ago
ਸ੍ਰੀਨਗਰ, 2 ਜੂਨ - ਜੰਮੂ ਕਸ਼ਮੀਰ ਦੇ ਨੌਸ਼ੇਰਾ 'ਚ ਸੁਰੱਖਿਆ ਬਲਾਂ ਵੱਲੋਂ 4 ਦਿਨਾਂ ਤੋਂ ਜਾਰੀ ਸਰਚ ਆਪ੍ਰੇਸ਼ਨ ਦੌਰਾਨ ਭਾਰੀ ਮਾਤਰਾ 'ਚ ਹਥਿਆਰ ਤੇ ਗੋਲਾ...
ਅਮਰੀਕਾ ਤੋਂ 119 ਭਾਰਤੀਆਂ ਨੂੰ ਲੈ ਕੇ ਅੱਜ ਆਵੇਗੀ ਉਡਾਣ
. . .  about 2 hours ago
ਰਾਜਾਸਾਂਸੀ, 2 ਜੂਨ (ਹੇਰ) - ਹੁਕਮ ਦੇ ਯੱਕੇ ਬਣਨ ਦੀ ਲਾਲਸਾ ਮਨ 'ਚ ਲੈ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ 'ਚ ਦਾਖਲ ਹੋਏ ਅਤੇ ਉੱਥੋਂ ਦੇ ਪੱਕੇ ਵਸਨੀਕ ਹੋਣ ਦੀ ਕਾਨੂੰਨੀ ਲੜਾਈ ਹਾਰਨ ਵਾਲੇ ਹਜ਼ਾਰਾਂ ਭਾਰਤੀਆਂ ਨੂੰ ਵਾਪਸ ਭੇਜਣ ਲਈ ਟਰੰਪ ਸਰਕਾਰ ਵੱਲੋਂ ਲਏ ਗਏ ਸਖ਼ਤ ਫ਼ੈਸਲੇ ਤਹਿਤ ਅਮਰੀਕਾ ਤੋਂ ਅੱਜ ਇਕ ਉਡਾਣ...
ਮੁੱਠਭੇੜ 'ਚ ਇੱਕ ਅੱਤਵਾਦੀ ਢੇਰ
. . .  about 3 hours ago
ਸ੍ਰੀਨਗਰ, 2 ਜੂਨ - ਜੰਮੂ ਕਸ਼ਮੀਰ ਦੇ ਤਰਾਲ ਅਵੰਤੀਪੋਰਾ 'ਚ ਪੈਂਦੇ ਸੇਮੋਹ ਵਿਖੇ ਸੁਰੱਖਿਆ ਬਲਾਂ ਨਾਲ ਮੁੱਠਭੇੜ ਵਿਚ ਇੱਕ ਅੱਤਵਾਦੀ ਢੇਰ...
ਉੱਘੇ ਲੇਖਕ ਪ੍ਰੋਫੈਸਰ ਹਮਦਰਦਵੀਰ ਨੌਸ਼ਹਿਰਵੀ ਦਾ ਦਿਹਾਂਤ
. . .  about 3 hours ago
ਸਮਰਾਲਾ, 2 ਜੂਨ ( ਗੋਪਾਲ ਸੋਫਤ) - ਪੰਜਾਬੀ ਸਾਹਿਤ ਦੇ ਬਾਬਾ ਬੋਹੜ ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਬੀਤੀ ਰਾਤੀਂ ਸਦੀਵੀ ਵਿਛੋੜਾ ਦੇ ਗਏ। 2 ਦਰਜਨ ਤੋਂ ਵੱਧ ਕਿਤਾਬਾਂ ਦੇ ਲੇਖਕ ਅਤੇ ਅਖ਼ਬਾਰਾਂ ਤੇ ਰਸਾਲਿਆਂ ਵਿਚ ਅਣਗਿਣਤ ਲੇਖ ਲਿਖਣ ਵਾਲ਼ੇ ਹਮਦਰਦਵੀਰ ਨੌਸ਼ਹਿਰਵੀ ਉਰਫ਼ ਬੂਟਾ ਸਿੰਘ ਪੰਨੂ (84) ਨੇ ਸਥਾਨਕ ਮਾਛੀਵਾੜਾ...
ਅੱਜ ਦਾ ਵਿਚਾਰ
. . .  about 3 hours ago
ਸੜਕ ਹਾਦਸੇ ਵਿਚ ਪਤੀ ਪਤਨੀ ਦੀ ਮੌਤ
. . .  1 day ago
ਜਲਾਲਾਬਾਦ, 1 ਜੂਨ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਫ਼ਿਰੋਜ਼ਪੁਰ ਰੋਡ 'ਤੇ ਪਿੰਡ ਜੀਵਾਂ ਅਰਾਈਂ ਨੇੜੇ ਵਾਪਰੇ ਇਕ ਸੜਕ ਹਾਦਸੇ ਵਿਚ ਇਕ ਪਤੀ ਪਤਨੀ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ...
ਸੀ.ਐਮ.ਸਿਟੀ 'ਚ ਕੋਰੋਨਾ ਪਾਜ਼ੀਟਿਵ 6 ਹੋਰ ਮਾਮਲੇ
. . .  1 day ago
ਕਰਨਾਲ, 1 ਜੂਨ ( ਗੁਰਮੀਤ ਸਿੰਘ ਸੱਗੂ ) - ਸੀ.ਐਮ. ਸਿਟੀ ਹੇਠ ਹਰ ਰੋਜ ਹੀ ਕੋਰੋਨਾ ਪਾਜ਼ੀਟਿਵ ਮਾਮਲਿਆਂ ਵਿਚ ਵਾਧਾ ਹੋ ਰਿਹਾ ਹੈ। ਅਜ ਇੱਥੇ 6 ਹੋਰ ਨਵੇ ਕੋਰੋਨਾ ਮਾਮਲੇ ਆਉਣ ਦੇ ਨਾਲ ਹੀ ...
ਪਾਜ਼ੀਟਿਵ ਨੌਜਵਾਨ ਦੇ 4 ਮਹੀਨੇ ਦੇ ਮਾਸੂਮ ਬੱਚੇ ਤੇ ਮਾਤਾ ਵੀ ਕੋਰੋਨਾ ਪਾਜ਼ੀਟਿਵ
. . .  1 day ago
ਸਮਰਾਲਾ, 01 ਜੂਨ (ਕੁਲਵਿੰਦਰ ਸਿੰਘ) - ਬੀਤੀ ਦਿਨੀਂ ਸਥਾਨਕ ਗੋਬਿੰਦ ਨਗਰ ਦੇ ਵਸਨੀਕ ਨੌਜਵਾਨ ਦਿੱਲੀ ਤੋਂ ਪਰਤਣ 'ਤੇ ਜਾਂਚ ਦੌਰਾਨ ਕੋਰੋਨਾ ਨਮੂਨੇ ਲਏ ਗਏ ਸਨ ਜਿਸ ਦੇ 'ਚ ਨੌਜਵਾਨ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਤੇ ਉਸ ਦੀ ਪਤਨੀ ...
ਮਹਾਰਾਜਾ ਫ਼ਰੀਦਕੋਟ ਦੀਆਂ ਸਪੁੱਤਰੀਆਂ ਹੀ ਹਨ 20 ਹਜ਼ਾਰ ਕਰੋੜ ਰੁਪਏ ਦੀ ਜਾਇਦਾਦ ਦੀਆਂ ਅਸਲ ਵਾਰਿਸ : ਮਾਣਯੋਗ ਹਾਈਕੋਰਟ
. . .  1 day ago
ਫ਼ਰੀਦਕੋਟ, 1 ਜੂਨ (ਜਸਵੰਤ ਸਿੰਘ ਪੁਰਬਾ)- ਅੱਜ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਵੱਲੋਂ ਫ਼ਰੀਦਕੋਟ ਰਿਆਸਤ ਨਾਲ ਸਬੰਧਿਤ...
ਅੰਮ੍ਰਿਤਸਰ 'ਚ ਕੋਰੋਨਾ ਦੇ 9 ਮਰੀਜ਼ਾਂ ਦੀ ਹੋਈ ਪੁਸ਼ਟੀ
. . .  1 day ago
ਅੰਮ੍ਰਿਤਸਰ, 1 ਜੂਨ(ਰੇਸ਼ਮ ਸਿੰਘ)- ਅੰਮ੍ਰਿਤਸਰ 'ਚ ਕੋਰੋਨਾ ਦੇ 9 ਮਰੀਜ਼ਾਂ ਦੀ...
ਰਾਜ ਸਭਾ ਦੀਆਂ 18 ਸੀਟਾਂ 'ਤੇ 19 ਜੂਨ ਨੂੰ ਹੋਣਗੀਆਂ ਚੋਣਾਂ
. . .  1 day ago
ਨਵੀਂ ਦਿੱਲੀ, 1 ਜੂਨ- ਭਾਰਤ ਦੇ ਚੋਣ ਕਮਿਸ਼ਨ ਨੇ ਇਹ ਜਾਣਕਾਰੀ ਦਿੰਦਿਆਂ ਇਹ ਐਲਾਨ ਕੀਤਾ ਹੈ ਆਂਧਰਾ ਪ੍ਰਦੇਸ਼, ਗੁਜਰਾਤ,...
ਅਜਨਾਲਾ ਨੇੜਲੇ ਪਿੰਡ ਦੀ ਬਜ਼ੁਰਗ ਮਹਿਲਾ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  1 day ago
ਅਜਨਾਲਾ, 1 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)- ਅਜਨਾਲਾ ਸ਼ਹਿਰ ਦੇ ਇੱਕ ਪਿੰਡ ਦੀ ਰਹਿਣ ਵਾਲੀ ਇਕ ਬਜ਼ੁਰਗ ਮਹਿਲਾ ...
ਜਲੰਧਰ 'ਚ ਸਿਵਲ ਹਸਪਤਾਲ ਦੀ ਮਹਿਲਾ ਮੁਲਾਜ਼ਮ ਸਮੇਤ 4 ਆਏ ਕੋਰੋਨਾ ਪਾਜ਼ੀਟਿਵ
. . .  1 day ago
ਜਲੰਧਰ, 1 ਜੂਨ (ਐੱਮ. ਐੱਸ. ਲੋਹੀਆ) - ਜਲੰਧਰ ਦੇ ਸਿਵਲ ਹਸਪਤਾਲ ਦੀ ਮਹਿਲਾ ਮੁਲਾਜ਼ਮ ਸਮੇਤ ਅੱਜ 4 ਵਿਅਕਤੀ ਕੋਰੋਨਾ ...
ਜ਼ਿਲ੍ਹਾ ਸੰਗਰੂਰ 'ਚ ਕੋਰੋਨਾ ਦੇ 3 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਸੰਗਰੂਰ, 1 ਜੂਨ (ਸੁਖਵਿੰਦਰ ਸਿੰਘ ਫੁੱਲ)- ਜ਼ਿਲ੍ਹਾ ਸੰਗਰੂਰ 'ਚ ਅੱਜ ਕੋਰੋਨਾ ਦੇ 3 ਹੋਰ ਮਰੀਜ਼ ਆਉਣ ਕਾਰਨ ਕੁੱਲ ਗਿਣਤੀ ਵੱਧ ਕੇ 101 ...
ਲੁਧਿਆਣਾ 'ਚ ਕੋਰੋਨਾ ਦੇ 8 ਹੋਰ ਮਰੀਜ਼ਾਂ ਦੀ ਹੋਈ ਪੁਸ਼ਟੀ
. . .  1 day ago
ਲੁਧਿਆਣਾ, 1 ਮਈ (ਸਲੇਮਪੁਰੀ) - ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਜਾਣਕਾਰੀ ਦਿੰਦਿਆਂ ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 3 ਭਾਦੋਂ ਸੰਮਤ 551

ਪਹਿਲਾ ਸਫ਼ਾ

ਪੰਜਾਬ 'ਚ ਹੜ੍ਹਾਂ ਦੀ ਸਥਿਤੀ ਬਣੀ ਗੰਭੀਰ-4 ਮੌਤਾਂ ਕਈ ਪਿੰਡਾਂ ਨੂੰ ਕਰਵਾਇਆ ਖਾਲੀ

• ਭਾਖੜਾ ਡੈਮ 'ਚ ਪਾਣੀ ਦਾ ਪੱਧਰ 1679 ਫੁੱਟ 'ਤੇ ਪਹੁੰਚਿਆ • ਪੌ ਾਗ ਡੈਮ 'ਚ ਬਿਜਲੀ ਉਤਪਾਦਨ ਹੋਇਆ ਬੰਦ • ਰੂਪਨਗਰ ਸਭ ਤੋਂ ਵੱਧ ਪ੍ਰਭਾਵਿਤ ਜਲੰਧਰ, 18 ਅਗਸਤ (ਅਜੀਤ ਬਿਊਰੋ)- ਹਿਮਾਚਲ ਪ੍ਰਦੇਸ਼ ਦੇ ਉਪਰਲੇ ਪਹਾੜੀ ਇਲਾਕਿਆਂ 'ਚ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ...

ਪੂਰੀ ਖ਼ਬਰ »

ਛੱਤ ਡਿਗਣ ਕਾਰਨ ਇਕੋ ਪਰਿਵਾਰ ਦੇ 3 ਜੀਆਂ ਦੀ ਮੌਤ

ਜੌੜੇਪੁਲ ਜਰਗ, 18 ਅਗਸਤ (ਪਾਲਾ ਰਾਜੇਵਾਲੀਆ)- ਖੰਨਾ ਇਲਾਕੇ ਵਿਚ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ, ਜਦੋਂ ਬੀਤੀ ਰਾਤ ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਘਰ ਦੀ ਛੱਤ ਡਿੱਗਣ ਕਾਰਨ ਮੌਤ ਹੋ ਗਈ | ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ 9 ਵਜੇ ਜਰਗ ਤੋਂ ਤਿੰਨ ਕਿਲੋਮੀਟਰ ਦੂਰ ...

ਪੂਰੀ ਖ਼ਬਰ »

ਮਾਈਨਿੰਗ ਨੇ ਬਦਲਿਆ ਸਤਲੁਜ ਦੇ ਪਾਣੀ ਦਾ ਵਹਿਣ

ਸਿੱਧਵਾਂ ਬੇਟ, 18 ਅਗਸਤ (ਜਸਵੰਤ ਸਿੰਘ ਸਲੇਮਪੁਰੀ)- ਦਰਿਆ ਸਤਲੁਜ ਵਿਚ ਪਾਣੀ ਛੱਡਣ ਕਾਰਨ ਲੋਕਾਂ ਵਿਚ ਡਰ ਦਾ ਮਾਹੌਲ ਬਣ ਗਿਆ | ਇਸ ਸਬੰਧੀ ਜਦੋਂ ਦਰਿਆ ਸਤਲੁਜ ਦਾ ਦੌਰਾ ਕੀਤਾ ਗਿਆ, ਤਾਂ ਜ਼ਿਲ੍ਹਾ ਲੁਧਿਆਣਾ ਦੇ ਸਭ ਤੋਂ ਵੱਧ ਖਤਰਨਾਕ ਮੰਨੇ ਜਾਂਦੇ ਤੇ 1978 ਤੇ 1988 ਵਿਚ ...

ਪੂਰੀ ਖ਼ਬਰ »

ਹਿਮਾਚਲ 'ਚ ਮੀਂਹ ਦਾ ਕਹਿਰ, 22 ਮੌਤਾਂ

• ਕਈ ਮਕਾਨ ਤਬਾਹ-887 ਸੜਕਾਂ ਬੰਦ • ਰਾਜ ਦੇ 3 ਜ਼ਿਲਿ੍ਹਆਂ 'ਚ ਛੁੱਟੀ ਦਾ ਐਲਾਨ ਸ਼ਿਮਲਾ, 18 ਅਗਸਤ (ਭੁਪਿੰਦਰ ਸ਼ਰਮਾ)-ਹਿਮਾਚਲ ਪ੍ਰਦੇਸ਼ 'ਚ ਬੀਤੇ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਦਾ ਕਹਿਰ ਜਾਰੀ ਹੈ | ਇਸ ਨਾਲ ਜਾਨੀ ਅਤੇ ਮਾਲੀ ਨੁਕਸਾਨ ਤਾਂ ਹੋਇਆ ਹੀ ਹੈ, ਉੱਥੇ ਆਮ ...

ਪੂਰੀ ਖ਼ਬਰ »

ਉੱਤਰਾਖੰਡ 'ਚ 3 ਦੀ ਮੌਤ-22 ਲਾਪਤਾ

ਦੇਹਰਾਦੂਨ, 18 ਅਗਸਤ (ਏਜੰਸੀ)-ਉੱਤਰਾਖੰਡ 'ਚ ਭਾਰੀ ਬਾਰਿਸ਼ ਕਾਰਨ 3 ਲੋਕਾਂ ਦੀ ਮੌਤ ਹੋ ਗਈ ਅਤੇ 22 ਲੋਕਾਂ ਦੇ ਲਾਪਤਾ ਹੋਣ ਦੀ ਖ਼ਬਰ ਹੈ | ਮੀਂਹ ਕਾਰਨ ਸੂਬੇ 'ਚ ਕਈ ਘਰ ਤਬਾਹ ਹੋ ਗਏ | ਉੱਤਰਕਾਸ਼ੀ ਜ਼ਿਲ੍ਹੇ ਦੇ ਮੋਰੀ ਬਲਾਕ 'ਚ ਬੱਦਲ ਫ਼ਟਣ ਕਾਰਨ ਕਈ ਪਿੰਡਾਂ 'ਚ ਭਾਰੀ ...

ਪੂਰੀ ਖ਼ਬਰ »

ਹੁਣ ਪਾਕਿ ਨਾਲ ਗੱਲਬਾਤ ਸਿਰਫ਼ ਮਕਬੂਜ਼ਾ ਕਸ਼ਮੀਰ ਬਾਰੇ ਹੋਵੇਗੀ-ਰਾਜਨਾਥ

ਪਾਕਿ ਵਿਦੇਸ਼ ਮੰਤਰੀ ਵਲੋਂ ਬਿਆਨ ਦੀ ਨਿੰਦਾ ਚੰਡੀਗੜ੍ਹ/ਕਾਲਕਾ/ਪੰਚਕੂਲਾ, 18 ਅਗਸਤ (ਰਾਮ ਸਿੰਘ ਬਰਾੜ, ਲਲਿਤ ਧੀਮਾਨ, ਕਪਿਲ)-ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਹੁਣ ਜੇ ਪਾਕਿਸਤਾਨ ਨਾਲ ਗੱਲਬਾਤ ਹੋਵੇਗੀ ਤਾਂ ਕੇਵਲ ਮਕਬੂਜ਼ਾ ਕਸ਼ਮੀਰ ਮੁੱਦੇ 'ਤੇ ...

ਪੂਰੀ ਖ਼ਬਰ »

ਹਿੰਸਕ ਘਟਨਾਵਾਂ ਤੋਂ ਬਾਅਦ ਸ੍ਰੀਨਗਰ ਦੇ ਕਈ ਇਲਾਕਿਆਂ 'ਚ ਪਾਬੰਦੀਆਂ ਸਖ਼ਤ

• ਜੰਮੂ 'ਚ ਮੋਬਾਈਲ ਇੰਟਰਨੈੱਟ ਸੇਵਾਵਾਂ ਮੁੜ ਬੰਦ • ਪੁਲਿਸ ਮੁਖੀ ਵਲੋਂ ਰਾਜੌਰੀ ਤੇ ਊਧਮਪੁਰ ਦਾ ਦੌਰਾ ਸ੍ਰੀਨਗਰ, 18 ਅਗਸਤ (ਏਜੰਸੀ)-ਸ੍ਰੀਨਗਰ 'ਚ ਕੁਝ ਹਿੰਸਕ ਘਟਨਾਵਾਂ ਤੋਂ ਬਾਅਦ ਕੁਝ ਹਿੱਸਿਆਂ 'ਚ ਪਾਬੰਦੀਆਂ ਨੂੰ ਹੋਰ ਸਖ਼ਤ ਕਰ ਦਿੱਤਾ ਗਿਆ ਹੈ, ਜਦੋਂ ਕਿ 50 ...

ਪੂਰੀ ਖ਼ਬਰ »

ਭਾਰਤ ਤੇ ਭੂਟਾਨ 'ਕੁਦਰਤੀ ਭਾਈਵਾਲ'-ਮੋਦੀ

ਥਿੰਫ਼ੂ 'ਚ ਰਾਇਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਕੀਤਾ ਸੰਬੋਧਨ ਥਿੰਫ਼ੂ, 18 ਅਗਸਤ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭੂਟਾਨ ਦੀ ਪ੍ਰਸਿੱਧ ਰਾਇਲ ਯੂਨੀਵਰਸਿਟੀ 'ਚ ਨਵੀਂ ਪੀੜ੍ਹੀ (ਵਿਦਿਆਰਥੀਆਂ) ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਨਵੀਂ ਦਿੱਲੀ ...

ਪੂਰੀ ਖ਼ਬਰ »

ਅਫ਼ਗਾਨਿਸਤਾਨ 'ਚ ਵਿਆਹ ਸਮਾਗਮ ਦੌਰਾਨ ਬੰਬ ਧਮਾਕਾ-63 ਮੌਤਾਂ

• ਆਈ.ਐਸ. ਨੇ ਲਈ ਜ਼ਿੰਮੇਵਾਰੀ • ਭਾਰਤ ਸਮੇਤ ਵਿਸ਼ਵ ਦੇ ਨੇਤਾਵਾਂ ਵਲੋਂ ਨਿੰਦਾ
ਕਾਬੁਲ, 18 ਅਗਸਤ (ਏਜੰਸੀ)- ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਇਕ ਵਿਆਹ ਸਮਾਗਮ ਦੌਰਾਨ ਹੋਏ ਬੰਬ ਧਮਾਕੇ 'ਚ 63 ਲੋਕ ਮਾਰੇ ਗਏ ਤੇ 182 ਹੋਰ ਜ਼ਖ਼ਮੀ ਹੋ ਗਏ | ਸ਼ਨਿਚਰਵਾਰ ਦੇਰ ਰਾਤ ਕਾਬੁਲ ਦੇ ਪੱਛਮ 'ਚ ਹੋਇਆ ਇਹ ਧਮਾਕਾ ਬੀਤੇ ਕੁਝ ਮਹੀਨਿਆਂ ਦੌਰਾਨ ਸ਼ਹਿਰ 'ਚ ਹੋਏ ਅੱਤਵਾਦੀ ਹਮਲਿਆਂ 'ਚੋਂ ਸਭ ਤੋਂ ਘਾਤਕ ਹਮਲਾ ਹੈ, ਜਿਸ ਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ.ਐਸ.) ਨੇ ਲੈ ਲਈ ਹੈ | ਆਈ.ਐਸ. ਨੇ ਟੈਲੀਗ੍ਰਾਮ ਮੈਸਜਿੰਗ ਐਪ 'ਤੇ ਪੋਸਟ ਕੀਤੇ ਬਿਆਨ 'ਚ ਦਾਅਵਾ ਕੀਤਾ ਹੈ ਕਿ ਉਸ ਦੇ ਲੜਾਕਿਆਂ 'ਚੋਂ ਇਕ ਨੇ ਕਾਬੁਲ 'ਚ ਵੱਡੇ ਇੱਕਠ ਦੌਰਾਨ ਖੁਦ ਨੂੰ ਅੱਗ ਲਗਾ ਕੇ ਧਮਾਕਾ ਕਰ ਦਿੱਤਾ ਜਦਕਿ ਬਾਕੀਆਂ ਨੇ ਸੁਰੱਖਿਆ ਬਲਾਂ ਦੇ ਅੱਪੜਨ 'ਤੇ ਧਮਾਕਾਖੇਜ ਨਾਲ ਭਰੇ ਵਾਹਨ ਨੂੰ ਉਡਾ ਲਿਆ | ਗ੍ਰਹਿ ਮੰਤਰਾਲੇ ਦੇ ਬੁਲਾਰੇ ਨਸਰਤ ਰਹੀਮੀ ਨੇ 63 ਲੋਕਾਂ ਦੇ ਮਾਰੇ ਜਾਣ ਤੇ 182 ਦੇ ਜ਼ਖ਼ਮੀ ਹੋਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮਰਨ ਵਾਲਿਆਂ ਤੇ ਜ਼ਖ਼ਮੀਆਂ 'ਚ ਬੱਚੇ ਤੇ ਔਰਤਾਂ ਵੀ ਸ਼ਾਮਿਲ ਹਨ | ਇਸ ਹਮਲੇ ਤੋਂ ਬਾਅਦ ਵਿਆਹ ਸਮਾਗਮ ਵਾਲੇ ਹਾਲ ਦੀਆਂ ਤਸਵੀਰਾਂ 'ਚ ਚੁਫੇਰੇ ਲਾਸ਼ਾਂ ਤੇ ਡੁੱਲਿਆ ਖੂਨ ਨਜ਼ਰ ਆ ਰਿਹਾ ਹੈ | ਇਸ ਹਮਲੇ ਸਮੇਂ ਉਥੇ ਮੌਜ਼ੂਦ ਲੋਕਾਂ ਦਾ ਕਹਿਣਾ ਹੈ ਕਿ ਬੰਬ ਧਮਾਕੇ ਬਾਅਦ ਕਰੀਬ 20 ਮਿੰਟ ਤੱਕ ਹਾਲ ਧੂੰਏ ਨਾਲ ਭਰ ਗਿਆ ਅਤੇ ਆਦਮੀਆਂ ਦੇ ਬੈਠਣ ਵਾਲੇ ਪਾਸੇ ਹੋਏ ਧਮਾਕੇ ਦੌਰਾਨ ਬਹੁਤੇ ਲੋਕ ਮਾਰੇ ਗਏ ਜਾਂ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਹਨ | ਕਾਬੁਲ 'ਚ ਵਿਆਹ ਸਮਾਗਮ ਦੌਰਾਨ ਹਾਲ 'ਚ ਹੋਏ ਬੰਬ ਧਮਾਕੇ ਦੀ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਘਾਨੀ ਨੇ ਸਖ਼ਤ ਨਿੰਦਾ ਕੀਤੀ ਹੈ | ਇਸ ਤੋਂ ਇਲਾਵਾ ਭਾਰਤ ਸਮੇਤ ਵਿਸ਼ਵ ਦੇ ਕਈ ਨੇਤਾਵਾਂ ਨੇ ਵੀ ਹਮਲੇ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ ਹੈ | ਜ਼ਿਕਰਯੋਗ ਹੈ ਕਿ ਇਹ ਬੰਬ ਧਮਾਕਾ ਅਜਿਹੇ ਸਮੇਂ ਹੋਇਆ ਹੈ ਜਦੋਂ ਅਮਰੀਕਾ ਵਲੋਂ ਅਫਗਾਨਿਸਤਾਨ 'ਚ ਮੌਜ਼ੂਦ ਆਪਣੀਆਂ ਸੈਨਾਵਾਂ ਦੀ ਗਿਣਤੀ 'ਚ ਵੱਡੀ ਕਟੌਤੀ ਕਰਨ ਲਈ ਤਾਲਿਬਾਨ ਨਾਲ ਗੱਲਬਾਤ ਆਖਰੀ ਪੜਾਅ 'ਚ ਹੈ |
ਸੜਕ ਬੰਬ ਧਮਾਕੇ 'ਚ 9 ਹਲਾਕ
ਕਾਬੁਲ 'ਚ ਵਿਆਹ ਸਮਾਗਮ ਦੌਰਾਨ ਬੰਬ ਧਮਾਕੇ 'ਚ 63 ਲੋਕਾਂ ਦੇ ਮਾਰੇ ਜਾਣ ਤੋਂ ਕੁਝ ਘੰਟੇ ਬਾਅਦ ਐਤਵਾਰ ਸਵੇਰੇ ਉੱਤਰੀ ਅਫਗਾਨਿਸਤਾਨ ਦੇ ਬਲਖ ਸੂਬੇ ਦੇ ਦਵਲਾਤ ਜ਼ਿਲ੍ਹੇ 'ਚ ਸੜਕ 'ਤੇ ਹੋਏ ਆਈ.ਈ.ਡੀ. ਬੰਬ ਧਮਾਕੇ 'ਚ 9 ਲੋਕ ਮਾਰੇ ਗਏ ਹਨ | ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਕਸਰ ਤਾਲਿਬਾਨ ਕੱਟੜਪੰਥੀਆਂ ਵਲੋਂ ਸੁਰੱਖਿਆ ਬਲਾਂ ਨੂੰ ਸੜਕ 'ਤੇ ਨਿਸ਼ਾਨਾ ਬਣਾਉਣ ਲਈ ਬਾਰੂਦੀ ਸੁਰੰਗਾਂ ਤੇ ਆਈ.ਈ.ਡੀ. ਦੀ ਵਰਤੋਂ ਕੀਤੀ ਜਾਂਦੀ ਹੈ ਪਰ ਇਸ ਵਾਰ ਆਮ ਨਾਗਰਿਕ ਅੱਤਵਾਦੀਆਂ ਦਾ ਨਿਸ਼ਾਨਾ ਬਣ ਗਏ ਹਨ |


ਖ਼ਬਰ ਸ਼ੇਅਰ ਕਰੋ

ਧਾਰਾ 370 ਿਖ਼ਲਾਫ਼ ਸਾਬਕਾ ਰੱਖਿਆ ਅਧਿਕਾਰੀਆਂ ਤੇ ਨੌਕਰਸ਼ਾਹਾਂ ਵਲੋਂ ਸੁਪਰੀਮ ਕੋਰਟ ਦਾ ਰੁਖ਼

ਨਵੀਂ ਦਿੱਲੀ, 18 ਅਗਸਤ (ਏਜੰਸੀ)-ਜੰਮੂ ਤੇ ਕਸ਼ਮੀਰ ਤੋਂ ਧਾਰਾ 370 ਖ਼ਤਮ ਕਰਨ ਤੇ ਰਾਸ਼ਟਰਪਤੀ ਦੇ ਹੁਕਮਾਂ ਖਿਲਾਫ਼ ਸਾਬਕਾ ਸੁਰੱਖਿਆ ਅਧਿਕਾਰੀਆਂ ਤੇ ਸਾਬਕਾ ਨੌਕਰਸ਼ਾਹ ਸਮੂਹ ਨੇ ਸੁਪਰੀਮ ਕੋਰਟ ਵਿਚ ਅਰਜੀ ਦਾਇਰ ਕੀਤੀ ਹੈ | ਇਹ ਨਵੀਂ ਅਰਜੀ ਦਾਇਰ ਕਰਨ ਵਾਲਿਆਂ ਵਿਚ ...

ਪੂਰੀ ਖ਼ਬਰ »

200 ਸਾਬਕਾ ਸੰਸਦ ਮੈਂਬਰਾਂ ਨੇ ਅਜੇ ਤੱਕ ਨਹੀਂ ਖ਼ਾਲੀ ਕੀਤੇ ਬੰਗਲੇ

ਨਵੀਂ ਦਿੱਲੀ, 18 ਅਗਸਤ (ਏਜੰਸੀ)- 16ਵੀਂ ਲੋਕ ਸਭਾ ਨੂੰ ਖ਼ਤਮ ਹੋਇਆ 2 ਮਹੀਨੇ ਤੋਂ ਵੀ ਵਧੇਰੇ ਸਮਾਂ ਹੋ ਚੁੱਕਾ ਹੈ, ਪਰ 200 ਤੋਂ ਵੱਧ ਸਾਬਕਾ ਸੰਸਦ ਮੈਂਬਰਾਂ ਨੇ ਅਜੇ ਤੱਕ ਦਿੱਲੀ ਦੇ ਲੂਟੀਅਨ ਸਥਿਤ ਅਧਿਕਾਰਤ ਬੰਗਲਿਆਂ ਨੂੰ ਖ਼ਾਲੀ ਨਹੀਂ ਕੀਤਾ | ਸੂਤਰਾਂ ਨੇ ਦੱਸਿਆ ਕਿ ...

ਪੂਰੀ ਖ਼ਬਰ »

ਭੁਪਿੰਦਰ ਹੁੱਡਾ ਵਲੋਂ ਕਾਂਗਰਸ ਤੋਂ ਅਲੱਗ ਹੋਣ ਦੇ ਸੰਕੇਤ

ਪਰਿਵਰਤਨ ਮਹਾਂਰੈਲੀ ਨਾਲ ਬਜਾਇਆ ਚੋਣ ਬਿਗੁਲ ਚੰਡੀਗੜ੍ਹ, 18 ਅਗਸਤ (ਰਾਮ ਸਿੰਘ ਬਰਾੜ)-ਹਰਿਆਣਾ 'ਚ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਪਰਿਵਰਤਨ ਮਹਾਰੈਲੀ ਨਾਲ ਚੋਣ ਬਿਗੁਲ ਵਜਾ ਦਿੱਤਾ ਹੈ | ਅੱਜ ਉਮੀਦ ਕੀਤੀ ਜਾ ਰਹੀ ਸੀ ਕਿ ਸ਼ਾਇਦ ਭੁਪਿੰਦਰ ਸਿੰਘ ...

ਪੂਰੀ ਖ਼ਬਰ »

ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਾ ਨਾਂਅ ਬਦਲ ਕੇ ਮੋਦੀ ਦੇ ਨਾਂਅ 'ਤੇ ਰੱਖਿਆ ਜਾਵੇ-ਹੰਸ ਰਾਜ ਹੰਸ

ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਨੇ ਜ਼ੁਮਲੇਬਾਜ਼ੀ ਕਰਾਰ ਦਿੱਤਾ ਦਿੱਲੀ, 18 ਅਗਸਤ (ਏਜੰਸੀ)-ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਤੇ ਗਾਇਕ ਹੰਸ ਰਾਜ ਹੰਸ ਨੇ ਇਥੇ ਇਕ ਸਮਾਗਮ ਦੌਰਾਨ ਸੁਝਾਅ ਦਿੱਤਾ ਕਿ ਦੇਸ਼ ਦੀ ਵੱਕਾਰੀ ਵਿੱਦਿਅਕ ਸੰਸਥਾ ਜਵਹਾਰ ਲਾਲ ਨਹਿਰੂ ...

ਪੂਰੀ ਖ਼ਬਰ »

ਪੱਛਮੀ ਬੰਗਾਲ 'ਚ ਭਾਜਪਾ ਆਗੂ ਦੀ ਹੱਤਿਆ

ਬੋਲਪੁਰ, 18 ਅਗਸਤ (ਏਜੰਸੀ)-ਪੱਛਮੀ ਬੰਗਾਲ ਦਾ ਬੀਰਭੂਮ ਜ਼ਿਲ੍ਹੇ 'ਚ ਲਾਭਪੁਰ ਵਿਖੇ ਅਣਪਛਾਤਿਆਂ ਨੇ ਇਕ ਭਾਜਪਾ ਆਗੂ 'ਤੇ ਦੇਸੀ ਬੰਬ ਸੁੱਟ ਕੇ ਉਸ ਦੀ ਹੱਤਿਆ ਕਰ ਦਿੱਤੀ, ਇਸ ਤੋਂ ਬਾਅਦ ਸਥਾਨਕ ਪ੍ਰਸ਼ਾਸਨ ਨੇ ਇਲਾਕੇ 'ਚ ਸ਼ਾਂਤੀ ਬਣਾਈ ਰੱਖਣ ਲਈ ਸੁਰੱਖਿਆ ਕਰਮੀ ਤਾਇਨਾਤ ...

ਪੂਰੀ ਖ਼ਬਰ »

ਦੁਧਾਰੂ ਪਸ਼ੂ ਘੱਟ, ਪਰ ਦੁੱਧ ਵੱਧ

ਕੁਝ ਵਰ੍ਹੇ ਪਹਿਲਾਂ ਸਾਡੇ ਪੰਜਾਬ ਦੇ ਕਰੀਬ ਹਰ ਘਰ 'ਚ ਲਵੇਰੇ (ਦੁਧਾਰੂ) ਪਸ਼ੂਆਂ ਤੇ ਦੁੱਧ ਦੀ ਭਰਮਾਰ ਸੀ ਅਤੇ ਦੁੱਧ ਨੂੰ ਪੁੱਤ ਬਰਾਬਰ ਰੁਤਬੇ ਨਾਲ ਨਿਵਾਜਿਆ ਜਾਂਦਾ ਸੀ ਪਰ ਅਜੋਕੇ ਸਮੇਂ ਦੀ ਤ੍ਰਾਸਦੀ ਵੇਖੋ ਕਿ ਸਾਡੀ ਨੌਜਵਾਨ ਪੀੜ੍ਹੀ, ਕਿਸਾਨ ਅਤੇ ਪਸ਼ੂ ਪਾਲਕ ...

ਪੂਰੀ ਖ਼ਬਰ »

ਦਾਨ ਅਤੇ ਤਰਸ ਦਾ ਅਨਰਥ ਹੋਣ ਨੂੰ ਰੋਕੋ

ਭਾਰਤ ਦੇਸ਼ ਅੰਦਰ ਦਿਨੋ ਦਿਨ ਮੰਗਤਿਆਂ ਦੀ ਗਿਣਤੀ 'ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ | ਲੋਕ ਤਰਸ ਦੇ ਆਧਾਰ 'ਤੇ ਭੀਖ ਮੰਗਣ ਵਾਲੇ ਮੰਗਤਿਆਂ, ਅੰਗਹੀਣਾਂ ਅਤੇ ਮੰਦਬੁੱਧੀ ਵਾਲਿਆਂ ਦੀਆਂ ਗੱਲਾਂ ਵਿਚ ਆ ਕੇ ਇਨ੍ਹਾਂ ਨੂੰ ਆਪਣੇ ਖ਼ੂਨ-ਪਸੀਨੇ ਦੀ ਕਮਾਈ ਦਾਨ ਵਜੋਂ ਦੇ ...

ਪੂਰੀ ਖ਼ਬਰ »

ਹੱਡਾ-ਰੋੜੀਆਂ ਬਣੀਆਂ ਮੁਸੀਬਤ

ਪੰਜਾਬ ਦੇ ਪਿੰਡਾਂ, ਕਸਬਿਆਂ 'ਚ ਮਰੇ ਹੋਏ ਡੰਗਰਾਂ ਲਈ ਪੰਜਾਬ ਸਰਕਾਰ ਵਲੋਂ ਬਣਾਏ ਹੱਡਾ-ਰੋੜੀ ਦੀ ਹਾਲਤ ਅੱਜਕੱਲ੍ਹ ਲੋਕਾਂ ਲਈ ਭਾਰੀ ਪ੍ਰੇਸ਼ਾਨੀ ਦਾ ਕਾਰਨ ਬਣੀ ਹੋਈ ਹੈ | ਗਊ ਭਗਤਾਂ ਵਲੋਂ ਜਾਰੀ ਫ਼ਤਵੇ ਤੋਂ ਡਰਦਿਆਂ ਹੁਣ ਬਹੁਤੇ ਚਾਮੜੀ ਲੋਕਾਂ ਨੇ ਕੰਮ ਛੱਡ ਦਿੱਤਾ ...

ਪੂਰੀ ਖ਼ਬਰ »

ਸਖ਼ਤ ਕਾਨੂੰਨ ਬਨਾਮ ਲੋਕਾਂ ਦੀ ਫ਼ਿਤਰਤ

ਕੇਂਦਰ ਸਰਕਾਰ ਨੇ ਹਾਲ ਹੀ 'ਚ 'ਮੋਟਰ ਵਹੀਕਲ ਐਕਟ' 'ਚ ਤਰਮੀਮ ਕਰ ਕੇ ਕਾਨੂੰਨ ਨੂੰ ਹੋਰ ਵੀ ਸਖ਼ਤ ਬਣਾ ਦਿੱਤਾ ਹੈ | ਸਰਕਾਰ ਦਾ ਮਨੋਰਥ ਲੋਕਾਂ ਤੋਂ ਕਾਨੂੰਨ ਦੀ ਪਾਲਣਾ ਕਰਵਾਉਣਾ ਹੈ, ਪਰ ਕਿਸੇ ਅਪਰਾਧ ਦਾ ਹੱਲ ਸਖ਼ਤ ਕਾਨੂੰਨ ਨਹੀਂ ਹਨ | ਚਾਹੇ ਇਹ ਆਵਾਜਾਈ ਸਬੰਧੀ ਹੋਣ ...

ਪੂਰੀ ਖ਼ਬਰ »

ਚਮਤਕਾਰੀ ਬਾਬੇ

ਅੰਧ-ਵਿਸ਼ਵਾਸ, ਵਹਿਮ, ਭਰਮ ਤੇ ਪਖੰਡ 'ਚ ਵਾਧਾ ਕਰਨ ਲਈ ਅੱਜਕੱਲ੍ਹ ਅਨੇਕਾਂ ਪਖੰਡੀ ਜੋਤਸ਼ੀ ਤੇ ਤਾਂਤਰਿਕ ਅਹਿਮ ਰੋਲ ਨਿਭਾ ਰਹੇ ਹਨ ¢ ਪਿ੍ੰਟ, ਇਲੈਕਟ੍ਰੋਨਿਕ ਤੇ ਸੋਸ਼ਲ ਮੀਡੀਏ ਦਾ ਸਹਾਰਾ ਲੈ ਕੇ ਇਹ ਤਾਾਤਰਿਕ ਆਮ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ¢ਇਹ ਤਾਂਤਰਿਕ ...

ਪੂਰੀ ਖ਼ਬਰ »

ਖੁੰਢ-ਚਰਚਾ

ਸਰਕਾਰੀ ਸਕੂਲਾਂ 'ਚ 'ਸਮਾਰਟਨੈੱਸ'

ਪੰਜਾਬ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਹੁਣ ਦਿਨੋ-ਦਿਨ ਬਦਲਦੀ ਜਾ ਰਹੀ ਹੈ | ਪਹਿਲੇ ਸਮੇਂ 'ਚ ਸਰਕਾਰੀ ਸਕੂਲਾਂ ਦੀ ਹਾਲਤ ਤਰਸਯੋਗ ਸੀ, ਪਰ ਹੁਣ ਨਿੱਜੀ ਸਕੂਲਾਂ ਦੀ ਤਰਜ਼ 'ਤੇ ਸਰਕਾਰੀ ਸਕੂਲ ਵੀ ਸਮਾਰਟ ਬਣਨੇ ਸ਼ੁਰੂ ਹੋ ਗਏ ਹਨ | ਇਸ ਤਬਦੀਲੀ ਨਾਲ ਜਿਥੇ ਸਰਕਾਰੀ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX