ਤਾਜਾ ਖ਼ਬਰਾਂ


ਭੰਗ ਸਮੇਤ ਹੋਰ ਨਸ਼ੇ ਦਾ ਵੱਧ ਸੇਵਨ ਕਰਨ ਨਾਲ ਇਕ ਨਾਥ ਦੀ ਹੋਈ ਮੌਤ
. . .  4 minutes ago
ਯੂਥ ਕਾਂਗਰਸ ਵੱਲੋਂ ਅੰਮ੍ਰਿਤਸਰ ਤੋ ਮੇਰਾ ਬੂਥ ਸਭ ਤੋਂ ਮਜ਼ਬੂਤ ਮੁਹਿੰਮ ਦਾ ਆਗਾਜ਼
. . .  12 minutes ago
ਛੇਹਰਟਾ,7 ਜੁਲਾਈ (ਵਡਾਲੀ) - ਆਲ ਇੰਡੀਆ ਯੂਥ ਕਾਂਗਰਸ ਦੇ ਸਕੱਤਰ ਤੇ ਪੰਜਾਬ ਇੰਚਾਰਜ ਬੰਟੀ ਸ਼ੈਲਕੇ ਤੇ ਯੂਥ ਕਾਂਗਰਸ ਦੇ ਸੂਬਾ ਜਨਰਲ ਸਕੱਤਰ ਤੇ ਜਿਲਾ ਪ੍ਰੀਸ਼ਦ ਅੰਮ੍ਰਿਤਸਰ ਦੇ ਚੇਅਰਮੈਨ ਦਿਲਰਾਜ ਸਿੰਘ ਸਰਕਾਰੀਆ ਨੇ ਸਾਝੇ ਤੋਰ ਤੇ ਅੱਜ ਯੂਥ ਕਾਂਗਰਸ ਅੰਮ੍ਰਿਤਸਰ...
ਪੈਟਰੋਲ ਅਤੇ ਡੀਜ਼ਲ ਦੀਆਂ ਭਾਰੀ ਕੀਮਤਾਂ ਤੋ ਸੂਬੇ ਦੀ ਜਨਤਾ ਨੂੰ ਰਾਹਤ ਦੇਣ ਲਈ ਈਧਨ ਪਦਾਰਥਾਂ 'ਤੇ ਵਸੂਲੇ ਜਾਂਦੇ ਵੱਡੇ ਟੈਕਸਾਂ ਕਟੌਤੀ ਕਰਨ ਸਰਕਾਰਾ-ਗੁਰੂ
. . .  16 minutes ago
ਖਮਾਣੋਂ ,7 ਜੁਲਾਈ ( ਮਨਮੋਹਣ ਸਿੰਘ ਕਲੇਰ)- ਪੰਜਾਬ ਦੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਡੀਜ਼ਲ ਅਤੇ ਪਟਰੋਲ 'ਤੇ ਵੱਡੇ ਪੱਧਰ 'ਤੇ ਵਸੂਲੇ ਜਾਂਦੇ ਟੈਕਸਾਂ 'ਚ ਸੂਬਾ ਅਤੇ ਕੇਂਦਰ ਸਰਕਾਰ ਕਟੌਤੀ ਕਰਕੇ ਇਹਨਾਂ ਵਰਗਾ ਨੂੰ ਭਾਰੀ ਰਾਹਤ ਦੇਵੇ । ਇਹ ਪ੍ਰਗਟਾਵਾ ਹਲਕਾ ਬੱਸੀ ਪਠਾਣਾ...
ਜਲੰਧਰ ਵਿੱਚ 21 ਹੋਰ ਆਏ ਕੋਰੋਨਾ ਪਾਜ਼ੀਟਿਵ
. . .  24 minutes ago
ਜਲੰਧਰ, 7 ਜੁਲਾਈ (ਐਮ. ਐੱਸ. ਲੋਹੀਆ) - ਜਲੰਧਰ 'ਚ ਕੋਰੋਨਾ ਪੀੜਤਾਂ ਦੀ ਗਿਣਤੀ 'ਚ ਰੋਜ਼ਾਨਾ ਇਜ਼ਾਫਾ ਹੋ ਰਿਹਾ ਹੈ। ਅੱਜ ਦੁਪਹਿਰ ਤੱਕ ਆਈਆਂ ਰਿਪੋਰਟਾਂ ਅਨੁਸਾਰ ਜ਼ਿਲ੍ਹੇ 'ਚ 21 ਕੋਰੋਨਾ...
ਜਵਾਹਰਪੁਰ ਵਿਖੇ ਫੇਰ ਦਿੱਤੀ ਕੋਰੋਨਾ ਨੇ ਦਸਤਕ, ਦੁਕਾਨਦਾਰ ਦੀ ਰਿਪੋਰਟ ਆਈ ਪਾਜ਼ੀਟਿਵ
. . .  28 minutes ago
ਡੇਰਾਬੱਸੀ, 7 ਜੁਲਾਈ (ਗੁਰਮੀਤ ਸਿੰਘ) - ਡੇਰਾਬੱਸੀ ਦੇ ਪਿੰਡ ਜਵਾਹਰਪੁਰ ਵਿਖੇ ਕੋਰੋਨਾ ਨੇ ਫੇਰ ਦਸਤਕ ਦਿੱਤੀ ਹੈ। ਪਿੰਡ ਵਿੱਚ ਇੱਕ ਕਰਿਆਨੇ ਦੀ ਦੁਕਾਨ ਕਰਨ ਵਾਲੇ ਮੁਹੰਮਦ ਸੁਲੇਮਾਨ ਨਾਮਕ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਦੇ ਮਾਮਲੇ ਨੇ ਪ੍ਰਸ਼ਾਸਨ ਸਮੇਤ...
ਸਰਬੱਤ ਦਾ ਭਲਾ ਟਰੱਸਟ ਵੱਲੋਂ ਅੰਤਿਮ ਰਸਮਾਂ ਨਿਭਾਉਣ ਵਾਲੀ ਪ੍ਰਸ਼ਾਸਨ ਦੀ ਟੀਮ ਨੂੰ ਲੋੜੀਂਦਾ ਸਮਾਨ ਭੇਟ
. . .  34 minutes ago
ਅੰਮ੍ਰਿਤਸਰ,7 ਜੁਲਾਈ ( ਅ.ਬ.)- ਕਰੋਨਾ ਮਹਾਂਮਾਰੀ ਕਾਰਨ ਪੈਦਾ ਹੋਏ ਹਾਲਾਤਾਂ ਨਾਲ ਜੂਝ ਰਹੇ ਪ੍ਰਸ਼ਾਸਨ ਤੇ ਆਮ ਲੋਕਾਂ ਦੀ ਮਦਦ ਲਈ ਇੱਕ ਵੱਡੀ ਧਿਰ ਬਣ ਸਾਹਮਣੇ ਆਏ ਦੁਬਈ ਦੇ ਨਾਮਵਰ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ...
ਅੰਮ੍ਰਿਤਸਰ ਮਹਿਤਾ ਰੋਡ ਤੇ ਵਾਪਰੇ ਸੜਕ ਹਾਦਸੇ ਵਿੱਚ ਆਇਆ ਨਵਾਂ ਮੋੜ
. . .  37 minutes ago
ਮੱਤੇਵਾਲ 7 ਜੁਲਾਈ (ਗੁਰਪ੍ਰੀਤ ਸਿੰਘ ਮੱਤੇਵਾਲ)- ਬੀਤੇ ਦਿਨੀ ਅੰਮ੍ਰਿਤਸਰ ਮਹਿਤਾ ਰੋਡ ਉੱਪਰ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਰਮਨ ਨਾਮ ਦੀ ਇੱਕ ਔਰਤ ਅਤੇ ਉਸ ਦਾ ਛੇ ਮਹੀਨੇ ਦਾ ਛੋਟੇ ਬੱਚੇ ਰਿਹਾਨਦੀਪ ਸਿੰਘ ਦੀ ਇਸ ਭਿਆਨਕ ਹਾਦਸੇ ਵਿਚ ਦਰਦਨਾਕ ਮੌਤ ਹੋ...
ਗੁਰਇਕਬਾਲ ਸਿੰਘ ਮਾਹਲ ਦੀ ਅਗਵਾਈ ਵਿਚ ਹਲਕਾ ਕਾਦੀਆਂ ਚ ਵੱਖ ਵੱਖ ਥਾਵਾਂ ਤੇ ਕਾਂਗਰਸ ਸਰਕਾਰ ਖ਼ਿਲਾਫ਼ ਧਰਨੇ ਮੁਜ਼ਾਹਰੇ
. . .  40 minutes ago
ਕਾਦੀਆਂ 7 ਜੁਲਾਈ (ਕਮਲ ਕਾਹਲੋਂ) - ਕਾਂਗਰਸ ਸਰਕਾਰ ਦੇ ਖਿਲਾਫ ਅੱਜ ਵਿਧਾਨ ਸਭਾ ਹਲਕਾ ਕਾਦੀਆਂ ਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸੀਨੀਅਰ ਅਕਾਲੀ ਲੀਡਰ ਕੋਰ ਕਮੇਟੀ ਮੈਂਬਰ ਬਿਕਰਮਜੀਤ ਸਿੰਘ ਮਜੀਠੀਆ ਦੇ ਦਿਸ਼ਾ ਨਿਰਦੇਸ਼ਾਂ ਤੇ ਚੱਲਦਿਆਂ ਸ਼੍ਰੋਮਣੀ ਅਕਾਲੀ...
ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ
. . .  44 minutes ago
ਬਠਿੰਡਾ, 7 ਜੁਲਾਈ (ਅੰਮ੍ਰਿਤਪਾਲ ਸਿੰਘ ਵਲਾਣ)-ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ (ਡੀ. ਐਮ. ਐਫ. )ਦੇ ਸੱਦੇ ਤੇ ਅੱਜ ਜ਼ਿਲ੍ਹਾ ਇਕਾਈ ਬਠਿੰਡਾ ਨੇ ਸਥਾਨਕ ਪ੍ਰਬੰਧਕੀ ਕੰਪਲੈਕਸ ਅੱਗੇ ਜ਼ਿਲ੍ਹਾ ਕਨਵੀਨਰ ਸਿਕੰਦਰ ਧਾਲੀਵਾਲ ਕੋ ਕਨਵੀਨਰ ਬਲਰਾਜ ਮੌੜ ਦੀ ਅਗਵਾਈ ਵਿੱਚ...
ਪੁੱਤ ਪਿਓ ਨੇ ਇਕੋ ਰਾਤ ਕੀਤੀ ਖੁਦਕੁਸ਼ੀ
. . .  46 minutes ago
ਗੁਰਾਇਆ, 7 ਜੁਲਾਈ (ਸੁਖਦੀਪ ਸਿੰਘ ਪੂੰਨੀਆਂ) - ਨਜ਼ਦੀਕੀ ਧੁਲੇਤਾ ਚੌਕੀ ਅਧੀਨ ਪੈਂਦੇ ਪਿੰਡ ਫਲਪੋਤਾ 'ਚ ਉਸ ਸਮੇਂ ਸੋਗ ਦੀ ਲਹਿਰ ਛਾ ਗਈ, ਜਦੋਂ ਪਿੰਡ ਦੇ ਪੁੱਤ-ਪਿਓ ਨੇ ਇਕੋ ਹੀ ਰਾਤ ਖੁਦਕੁਸ਼ੀਆਂ ਕਰਕੇ ਆਪਣੇ ਜੀਵਨ ਲੀਲਾ ਸਮਾਪਤ ਕਰ ਲਈ। ਪੁਲਿਸ ਨੇ ਦੱਸਿਆ...
ਦਾਣਾ ਮੰਡੀ ਸੰਦੌੜ ਵਿਖੇ ਅਕਾਲੀ ਆਗੂਆਂ ਨੇ ਧਰਨਾ ਲਗਾਇਆ
. . .  53 minutes ago
‘ਆਪ’ ਟਰੇਡ ਐਂਡ ਇੰਡਸਟਰੀ ਵਿੰਗ ਵੱਲੋਂ ਹਲਕਾ ਸ਼ਾਹਕੋਟ ’ਚ ਚਲਾਇਆ ਗਿਆ ‘ਵਪਾਰ ਜੰਨ ਸੰਪਰਕ ਅਭਿਆਨ’
. . .  about 1 hour ago
ਸ਼ਾਹਕੋਟ, 7 ਜੁਲਾਈ (ਅਜ਼ਾਦ ਸਚਦੇਵਾ/ਸੁਖਦੀਪ ਸਿੰਘ)- ਆਮ ਆਦਮੀ ਪਾਰਟੀ ਟਰੇਡ ਐਂਡ ਇੰਡਸਟਰੀ ਵਿੰਗ ਪੰਜਾਬ ਵੱਲੋਂ ‘ਆਪ ਲਿਆਓ, ਪੰਜਾਬ ਬਚਾਓ’ ਮੁਹਿੰਮ ਤਹਿਤ ਚਲਾਏ ਗਏ ‘ਵਪਾਰ ਜੰਨ ਸੰਪਰਕ ਅਭਿਆਨ’ ਦੀ ਸ਼੍ਰੀ ਪ੍ਰਦੀਪ ਦੁੱਗਲ ਜਿਲ੍ਹਾ ਪ੍ਰਧਾਨ ਟਰੇਡ ਅਤੇ ਇੰਡਸਟਰੀ...
ਕਿਸਾਨ ਯੂਨੀਅਨ ਵਲੋਂ ਕੇਂਦਰ ਦੀ ਮੋਦੀ ਸਰਕਾਰ ਖਿਲਾਫ਼ ਗੁਰੂਹਰਸਹਾਏ ਚ ਰੋਸ ਪ੍ਰਦਰਸ਼ਨ
. . .  about 1 hour ago
ਗੁਰੂਹਰਸਹਾਏ 7 ਜੁਲਾਈ( ਹਰਚਰਨ ਸਿੰਘ ਸੰਧੂ) ਸੈਂਕੜੇ ਕਿਸਾਨਾਂ ਮਜ਼ਦੂਰਾਂ ਤੇ ਬੀਬੀਆਂ ਵਲੋਂ ਦਾਣਾ ਮੰਡੀ ਗੁਰੂਹਰਸਹਾਏ ਵਿਖੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ਼ ਵਿਸ਼ਾਲ ਸ਼ਕਤੀ ਪਰਦਰਸਨ ਕੀਤਾ ਗਿਆ । ਇਸ ਮੋਕੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ, ਜੋਨ ਪ੍ਰਧਾਨ ਧਰਮ...
ਅਕਾਲੀ ਦਲ ਵੱਲੋਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦੇ ਵਾਧੇ ਵਿਰੁੱਧ ਅੱਜ ਸਾਬਕਾ ਚੇਅਰਮੈਨ ਜਥੇਦਾਰ ਲਾਲਵਾ ਦੀ ਅਗਵਾਈ ਹੇਠ ਦਿੱਤਾ ਰੋਸ ਧਰਨਾ
. . .  about 1 hour ago
ਪਾਤੜਾਂ 7 ਜੂਨ ( ਗੁਰਇਕਬਾਲ ਸਿੰਘ ਖਾਲਸਾ ) - ਸ਼੍ਰੋਮਣੀ ਅਕਾਲੀ ਦਲ ਵੱਲੋਂ ਡੀਜ਼ਲ ਪੈਟਰੋਲ ਦੀਆਂ ਵਧ ਰਹੀਆਂ ਕੀਮਤਾਂ ਅਤੇ ਕੇਂਦਰ ਸਰਕਾਰ ਵੱਲੋਂ ਆਏ ਰਾਸ਼ਨ ਘੁਟਾਲੇ ਦੀ ਜਾਂਚ ਸਬੰਧੀ ਪਿੰਡ ਪੱਧਰ ਤੇ ਦਿੱਤੇ ਜਾਣ ਵਾਲੇ ਧਰਨਿਆਂ ਦੇ ਤਹਿਤ ਅੱਜ ਸਬ ਡਿਵੀਜ਼ਨ ਪਾਤੜਾਂ...
ਮੋਗਾ 'ਚ ਫਟਿਆ ਕੋਰੋਨਾ ਬੰਬ, 15 ਕੇਸ ਆਏ ਪਾਜ਼ੀਟਿਵ
. . .  about 1 hour ago
ਮੋਗਾ, 7 ਜੁਲਾਈ (ਗੁਰਤੇਜ ਸਿੰਘ ਬੱਬੀ) - ਅੱਜ ਸਿਹਤ ਵਿਭਾਗ ਮੋਗਾ ਨੂੰ ਮਿਲੀਆਂ ਰਿਪੋਰਟਾਂ 'ਚ 15 ਜਣਿਆ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਜਿੰਨ੍ਹਾਂ 'ਚ 3 ਕੁਵੈਤ ਤੋਂ ਵਾਪਸ ਪਰਤੇ ਵਿਅਕਤੀ, ਪੰਜ ਪਾਜ਼ੀਟਿਵ ਪਾਏ ਗਏ ਵਿਅਕਤੀ ਦੇ ਪਰਿਵਾਰਕ ਮੈਂਬਰ, 3 ਸੀ.ਆਈ.ਏ...
ਤੇਲ ਦੀਆਂ ਕੀਮਤਾਂ ਵਿਰੁੱਧ ਅਕਾਲੀ ਦਲ ਪਾਰਟੀ ਦੇ ਵਰਕਰਾਂ ਵਲੋਂ ਧਰਨੇ ਜਾਰੀ
. . .  about 1 hour ago
ਓਠੀਆਂ, 7 ਜੁਲਾਈ (ਗੁਰਵਿੰਦਰ ਸਿੰਘ ਛੀਨਾ) - ਅਕਾਲੀ ਦਲ ਪਾਰਟੀ ਵਰਕਰਾਂ ਵੱਲੋਂ ਪਟਰੋਲ ਡੀਜ਼ਲ ਦੀਆਂ ਕੀਮਤਾਂ ਦੇ ਵਾਧੇ ਕਾਰਨ ਸਰਕਲ ਪ੍ਰਧਾਨ ਤੇਜਇਕਬਾਲ ਮੁਹਾਰ ਦੀ ਅਗਵਾਈ ਹੇਠ ਕਸਬਾ ਓਠੀਆਂ ਦੇ ਨਾਲ ਲੱਗਦੇ ਪਿੰਡ ਉਮਰਪੁਰਾ ਜੋਸ਼ ਮੁਹਾਰ ਓਠੀਆਂ ਕੋਟਲੀ...
ਟਾਂਗਰਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਵੱਲੋਂ ਧਰਨਾ
. . .  about 1 hour ago
ਟਾਂਗਰਾ , 7 ਜੁਲਾਈ (ਹਰਜਿੰਦਰ ਸਿੰਘ ਕਲੇਰ ) - ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਰਗਰਮ ਆਗੂਆਂ ਤੇ ਵਰਕਰਾਂ ਵੱਲੋਂ ਸਰਕਾਰ ਵਿਰੁੱਧ ਟਾਂਗਰਾ ਵਿਖੇ ਰੋਸ ਧਰਨਾ ਦਿੱਤਾ ਗਿਆ।ਇਸ ਮੌਕੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਯੂਥ ਅਕਾਲੀ ਦਲ ਦੇ ਸੀਨੀਅਰ ਆਗੂ...
ਬਰਾੜ ਦੀ ਅਗਵਾਈ 'ਚ ਕੋਟਕਪੂਰਾ 'ਚ ਰੋਸ ਪ੍ਰਦਰਸ਼ਨ
. . .  about 1 hour ago
ਕੋਟਕਪੂਰਾ, 7 ਜੁਲਾਈ (ਮੋਹਰ ਸਿੰਘ ਗਿੱਲ) - ਸ਼੍ਰੋਮਣੀ ਅਕਾਲੀ ਦਲ ਦੇ ਸੱਦੇ 'ਤੇ ਦਿਹਾਤੀ ਜ਼ਿਲ੍ਹਾ ਫਰੀਦਕੋਟ ਦੇ ਪ੍ਰਧਾਨ ਮਨਤਾਰ ਸਿੰਘ ਬਰਾੜ ਦੀ ਅਗਵਾਈ ਹੇਠ ਤੇਲਾਂ ਦੀਆਂ ਵਧੀਆਂ ਕੀਮਤਾਂ 'ਚ ਵਾਧੇ ਤੇ ਨੀਲੇ ਕਾਰਡ ਕੱਟੇ ਜਾਣ ਦੇ ਵਿਰੋਧ...
ਬੱਚੀਵਿੰਡ ਵਿਖੇ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਅਕਾਲੀ ਸਮਰਥਕਾਂ ਵਲੋਂ ਪ੍ਰਦਰਸ਼ਨ
. . .  about 1 hour ago
ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਸਰਕਾਰ ਖਿਲਾਫ ਅਲੱਗ-ਅਲੱਗ ਪਿੰਡਾਂ ਵਿੱਚ ਕੀਤਾ ਗਿਆ ਰੋਸ ਪ੍ਰਦਰਸ਼ਨ
. . .  about 2 hours ago
ਗੜ੍ਹਸ਼ੰਕਰ 'ਚ ਅਕਾਲੀ ਦਲ ਵਲੋਂ ਕੈਪਟਨ ਸਰਕਾਰ ਖਿਲਾਫ਼ ਰੋਸ ਮਾਰਚ
. . .  about 2 hours ago
ਗੜ੍ਹਸ਼ੰਕਰ, 7 ਜੁਲਾਈ (ਧਾਲੀਵਾਲ)- ਸ਼੍ਰੋਮਣੀ ਅਕਾਲੀ ਦਲ ਵਲੋਂ ਸੂਬੇ ਭਰ ਵਿਚ ਸੂਬੇ ਦੇ ਕੈਪਟਨ ਸਰਕਾਰ ਖਿਲਾਫ਼ ਤੇਲ ਕੀਮਤਾਂ, ਬਿਜਲੀ ਰੇਟਾਂ 'ਚ ਕੀਤੇ ਵਾਧੇ ਤੇ ਘੁਟਾਲਿਆਂ ਨੂੰ ਲੈ ਕੇ ਕੀਤੇ ਜਾ ਰਹੇ ਰੋਸ ਪ੍ਰਦਰਸ਼ਨਾਂ ਦੇ ਚੱਲਦੇ ਹੋਏ ਗੜ੍ਹਸ਼ੰਕਰ ਵਿਖੇ ਅਕਾਲੀ ਦਲ ਦੇ ਸਾਬਕਾ...
ਭੁਲੱਥ ਵਿਖੇ ਬੀਬੀ ਜਗੀਰ ਕੌਰ ਵਲੋਂ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ
. . .  about 2 hours ago
ਭੁਲੱਥ, 7 ਜੁਲਾਈ (ਸੁਖਜਿੰਦਰ ਸਿੰਘ ਮੁਲਤਾਨੀ) - ਇਸਤਰੀ ਅਕਾਲੀ ਦਲ ਦੀ ਕੌਮੀ ਪ੍ਰਧਾਨ ਬੀਬੀ ਜਗੀਰ ਕੌਰ ਵਲੋਂ ਆਪਣੇ ਸਾਥੀਆਂ ਸਮੇਤ ਅੱਜ ਕਾਂਗਰਸ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਵਲੋਂ ਪੈਟਰੋਲ ਡੀਜਲ ਦੀਆਂ ਵਧਾਈਆਂ...
ਅਕਾਲੀ ਦਲ ਵਲੋਂ ਲਾਲੀ ਬਾਜਵਾ ਦੀ ਅਗਵਾਈ ’ਚ ਕਾਂਗਰਸ ਖ਼ਿਲਾਫ਼ ਵਿਸ਼ਾਲ ਰੋਸ ਧਰਨਾ
. . .  about 2 hours ago
ਹੁਸ਼ਿਆਰਪੁਰ, 7 ਜੁਲਾਈ (ਬਲਜਿੰਦਰਪਾਲ ਸਿੰਘ)-ਸ਼ੋ੍ਰਮਣੀ ਅਕਾਲੀ ਦਲ ਵਲੋਂ ਪੈਟਰੋਲ-ਡੀਜ਼ਲ ਦੀਆਂ ਵਧੀਆ ਕੀਮਤਾਂ, ਲੋੜਵੰਦਾਂ ਦੇ ਨੀਲੇ ਕਾਰਡ ਕੱਟਣ, ਬਿਜਲੀ ਰੇਟਾਂ ’ਚ ਕੀਤੇ ਵਾਧੇ ਅਤੇ ਹੋਰ ਲੋਕ ਮਾਰੂ ਨੀਤੀਆਂ ਦੇ ਵਿਰੋਧ ’ਚ ਸੂਬੇ ਦੀ ਕਾਂਗਰਸ ਸਰਕਾਰ ਖ਼ਿਲਾਫ਼ ਜ਼ਿਲਾ...
ਪਿੰਡ ਜੈਮਲਵਾਲਾ ਵਿਖੇ ਅਕਾਲੀ ਦਲ ਵਲੋਂ ਰੋਸ਼ ਪ੍ਰਦਰਸਨ
. . .  about 2 hours ago
ਪਠਾਨਕੋਟ ਦੇ 5 ਹੋਰ ਮਰੀਜ਼ ਕੋਰੋਨਾ ਪਾਜ਼ੀਟਿਵ ਆਏ
. . .  32 minutes ago
ਪਠਾਨਕੋਟ, 7 ਜੁਲਾਈ (ਆਰ. ਸਿੰਘ) - ਕੋਰੋਨਾ ਵਾਇਰਸ ਦੇ ਚਲਦਿਆ ਅੱਜ ਪਠਾਨਕੋਟ ਦੇ 5 ਹੋਰ ਮਰੀਜ਼ਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ । ਇਸ ਦੀ ਪੁਸ਼ਟੀ ਸਿਵਲ ਸਰਜਨ ਪਠਾਨਕੋਟ ਡਾਕਟਰ ਭੁਪਿੰਦਰ ਸਿੰਘ ਨੇ ਕੀਤੀ। ਉਹਨਾਂ ਦੱਸਿਆ ਕਿ 59 ਸੈਂਪਲ ਅੰਮ੍ਰਿਤਸਰ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 7 ਭਾਦੋਂ ਸੰਮਤ 551

ਪਹਿਲਾ ਸਫ਼ਾ

ਪੰਜਾਬ 'ਚ ਹੜ੍ਹਾਂ ਕਾਰਨ 10 ਹਜ਼ਾਰ ਏਕੜ ਫ਼ਸਲ ਤਬਾਹ

• 13 ਜ਼ਿਲਿ੍ਹਆਂ 'ਚ 60 ਹਜ਼ਾਰ ਏਕੜ ਫ਼ਸਲ ਪਾਣੀ 'ਚ ਡੁੱਬੀ • ਸਭ ਤੋਂ ਵੱਧ ਨੁਕਸਾਨ ਰੂਪਨਗਰ 'ਚ

ਚੰਡੀਗੜ੍ਹ, 22 ਅਗਸਤ (ਵਿਕਰਮਜੀਤ ਸਿੰਘ ਮਾਨ)-ਪੰਜਾਬ 'ਚ ਪਹਿਲਾਂ ਤੋਂ ਹੀ ਕਰਜ਼ੇ ਦੀ ਮਾਰ ਝੱਲ ਰਹੇ ਕਿਸਾਨਾਂ ਨੂੰ ਹੁਣ ਹੜ੍ਹਾਂ ਦੀ ਮਾਰ ਪੈ ਗਈ ਹੈ | ਖੇਤੀਬਾੜੀ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਪੰਜਾਬ 'ਚ ਹੜ੍ਹਾਂ ਵਰਗੇ ਹਾਲਾਤ ਬਣ ਜਾਣ ਮਗਰੋਂ ...

ਪੂਰੀ ਖ਼ਬਰ »

ਚਿਦੰਬਰਮ ਨੂੰ 26 ਤੱਕ ਸੀ.ਬੀ.ਆਈ. ਰਿਮਾਂਡ 'ਤੇ ਭੇਜਿਆ

ਪਰਿਵਾਰ ਅਤੇ ਵਕੀਲ ਰੋਜ਼ਾਨਾ ਅੱਧਾ ਘੰਟਾ ਕਰ ਸਕਣਗੇ ਮੁਲਾਕਾਤ ਨਵੀਂ ਦਿੱਲੀ, 22 ਅਗਸਤ (ਉਪਮਾ ਡਾਗਾ ਪਾਰਥ)-ਸਾਬਕਾ ਖਜ਼ਾਨਾ ਮੰਤਰੀ ਪੀ. ਚਿਦੰਬਰਮ ਨੂੰ ਪੁੱਛਗਿੱਛ ਲਈ 26 ਅਗਸਤ ਤੱਕ ਸੀ.ਬੀ.ਆਈ. ਦੇ ਰਿਮਾਂਡ 'ਚ ਭੇਜ ਦਿੱਤਾ ਗਿਆ ਹੈ ਜੋ ਕਿ ਸੀ.ਬੀ.ਆਈ. ਵਲੋਂ ਕੀਤੀ ਗਈ ਮੰਗ 5 ...

ਪੂਰੀ ਖ਼ਬਰ »

ਚਿਦੰਬਰਮ ਦੀ ਗਿ੍ਫ਼ਤਾਰੀ ਦਿਨ-ਦਿਹਾੜੇ ਲੋਕਤੰਤਰ ਦੀ ਹੱਤਿਆ-ਕਾਂਗਰਸ

ਨਵੀਂ ਦਿੱਲੀ, 22 ਅਗਸਤ (ਉਪਮਾ ਡਾਗਾ ਪਾਰਥ)-ਸਾਬਕਾ ਖ਼ਜ਼ਾਨਾ ਮੰਤਰੀ ਪੀ.ਚਿਦੰਬਰਮ ਦੀ ਗਿ੍ਫ਼ਤਾਰੀ 'ਤੇ ਕਾਂਗਰਸ ਨੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਸ ਨੂੰ ਦਿਨ-ਦਿਹਾੜੇ ਲੋਕਤੰਤਰ ਦੀ ਹੱਤਿਆ ਕਰਾਰ ਦਿੱਤਾ | ਪੀ. ਚਿਦੰਬਰਮ ਦੀ ਬੁੱਧਵਾਰ ਰਾਤ ਨੂੰ ...

ਪੂਰੀ ਖ਼ਬਰ »

ਭਾਖੜਾ ਡੈਮ 'ਚ ਪਾਣੀ ਦਾ ਪੱਧਰ 1677.97 ਫੁੱਟ

ਨੰਗਲ, 22 ਅਗਸਤ (ਪ੍ਰੋ. ਅਵਤਾਰ ਸਿੰਘ, ਗਰੇਵਾਲ, ਬਰਾਰੀ)-ਭਾਖੜਾ ਡੈਮ 'ਚ ਪਾਣੀ ਦਾ ਪੱਧਰ 1677.97 ਫੁੱਟ 'ਤੇ ਆ ਗਿਆ ਹੈ ਜੋ ਕਿ ਅਜੇ ਵੀ ਖ਼ਤਰੇ ਦੇ ਨਿਸ਼ਾਨ ਤੋਂ ਦੋ ਫੁੱਟ ਦੇ ਕਰੀਬ ਹੇਠਾਂ ਹੈ | ਭਾਖੜਾ ਡੈਮ ਦੇ ਹਾਈ ਫਲੱਡ ਗੇਟ ਅੱਜ ਸੱਤਵੇਂ ਦਿਨ ਵੀ ਖੁੱਲੇ੍ਹ ਰਹੇ ਤੇ ਇਹ ਇਸੇ ...

ਪੂਰੀ ਖ਼ਬਰ »

ਮੁੱਖ ਮੰਤਰੀ ਵਲੋਂ ਜਲੰਧਰ ਤੇ ਕਪੂਰਥਲਾ ਦੇ ਡਿਪਟੀ ਕਮਿਸ਼ਨਰਾਂ ਨੂੰ ਹੜ੍ਹ ਪੀੜਤਾਂ ਦੀ ਮਦਦ ਦੀ ਹਦਾਇਤ

ਅਮਰਜੀਤ ਕੋਮਲ, ਨਰੇਸ਼ ਹੈਪੀ, ਦਿਲਬਾਗ ਸਿੰਘ, ਗੁਰਪਾਲ ਸਿੰਘ ਸ਼ਤਾਬਗੜ੍ਹ ਕਪੂਰਥਲਾ/ਸੁਲਤਾਨਪੁਰ ਲੋਧੀ/ ਲੋਹੀਆਂ ਖ਼ਾਸ, 22 ਅਗਸਤ -ਪੰਜਾਬ ਸਰਕਾਰ ਵਲੋਂ ਹੜ੍ਹ ਦੇ ਸਥਾਈ ਹੱਲ ਲਈ ਇਕ ਪ੍ਰਾਜੈਕਟ ਤਿਆਰ ਕਰ ਕੇ ਵਿਸ਼ਵ ਬੈਂਕ ਨੂੰ ਭੇਜਿਆ ਜਾ ਰਿਹਾ ਹੈ | ਇਹ ਗੱਲ ਕੈਪਟਨ ...

ਪੂਰੀ ਖ਼ਬਰ »

ਪੰਜਵੇਂ ਦਿਨ ਡਾਊਨ ਸਟਰੀਮ ਨੂੰ ਛੱਡਿਆ ਗਿਆ 87 ਹਜ਼ਾਰ ਕਿਊਸਿਕ ਪਾਣੀ

• ਹਥਾੜ ਖੇਤਰ ਦੇ ਲੋਕਾਂ ਨੂੰ ਨਹੀਂ ਮਿਲ ਰਹੀ ਰਾਹਤ • ਫ਼ਸਲਾਂ 'ਚ 10-10 ਫੁੱਟ ਤੱਕ ਭਰਿਆ ਹੋਇਆ ਹੈ ਪਾਣੀ ਸੰਜੀਵ ਕੁੰਦਰਾ ਹਰੀਕੇ ਪੱਤਣ, 22 ਅਗਸਤ-ਬਿਆਸ ਸਤਲੁਜ ਦਰਿਆਵਾਂ ਦੇ ਸੰਗਤ ਹਰੀਕੇ ਹੈੱਡ ਵਰਕਸ ਤੋਂ ਬੀਤੇ ਕੱਲ੍ਹ 75 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਸੀ ...

ਪੂਰੀ ਖ਼ਬਰ »

ਹੜ੍ਹਾਂ ਦੀ ਆੜ 'ਚ ਕਸੂਰ ਤੋਂ ਖੋਲ੍ਹੇ 6 ਗੇਟ

ਫ਼ਿਰੋਜ਼ਪੁਰ, 22 ਅਗਸਤ (ਜਸਵਿੰਦਰ ਸਿੰਘ ਸੰਧੂ)- ਸਤਲੁਜ ਦਰਿਆ 'ਚ ਆਏ ਹੜ੍ਹਾਂ ਦਾ ਨਾਜਾਇਜ਼ ਫ਼ਾਇਦਾ ਉਠਾਉਂਦਿਆਂ ਪਾਕਿਸਤਾਨ ਨੇ ਆਪਣੇ ਨਾਪਾਕ ਇਰਾਦੇ ਦਿਖਾ ਦਿੱਤੇ ਹਨ, ਜਿਸ ਵਲੋਂ ਕਸੂਰ ਹੈੱਡਵਰਕਸ ਤੋਂ ਛੇ ਗੇਟ ਖੋਲ੍ਹ ਕੇ ਵੱਡੀ ਤਾਦਾਦ 'ਚ ਪਾਣੀ ਭਾਰਤ ਭੇਜਣਾ ...

ਪੂਰੀ ਖ਼ਬਰ »

ਨੀਰਵ ਮੋਦੀ ਦੀ ਨਿਆਇਕ ਹਿਰਾਸਤ 'ਚ 19 ਸਤੰਬਰ ਤੱਕ ਵਾਧਾ

ਲੰਡਨ, 22 ਅਗਸਤ (ਏਜੰਸੀ)- ਪੰਜਾਬ ਨੈਸ਼ਨਲ ਬੈਂਕ ਨਾਲ ਕਰੀਬ 2 ਅਰਬ ਡਾਲਰ ਦੀ ਧੋਖਾਧੜੀ ਕਰਕੇ ਭਾਰਤ ਤੋਂ ਭਗੌੜਾ ਹੋਏ ਹੀਰਿਆਂ ਦੇ ਕਾਰੋਬਾਰੀ ਨੀਰਵ ਮੋਦੀ (48) ਨੂੰ ਅੱਜ ਧੋਖਾਧੜੀ ਤੇ ਮਨੀ ਲਾਂਡਰਿੰਗ ਮਾਮਲੇ ਦੇ ਸਬੰਧ ਲੰਡਨ ਦੀ ਜੇਲ੍ਹ ਤੋਂ ਯੂ.ਕੇ. ਦੀ ਅਦਾਲਤ 'ਚ ਵੀਡੀਓ ...

ਪੂਰੀ ਖ਼ਬਰ »

ਪਾਕਿ ਵਲੋਂ ਰਾਜੌਰੀ 'ਚ ਗੋਲਾਬਾਰੀ-ਭਾਰਤ ਨੇ ਦਿੱਤਾ ਢੁੱਕਵਾਂ ਜਵਾਬ

ਜੰਮੂ, 22 ਅਗਸਤ (ਏਜੰਸੀਆਂ)-ਪਾਕਿਸਤਾਨੀ ਸੈਨਿਕਾਂ ਨੇ ਅੱਜ ਮੁੜ ਤੀਸਰੇ ਦਿਨ ਲਗਾਤਾਰ ਜੰਗਬੰਦੀ ਦੀ ਉਲੰਘਣਾ ਕਰਦੇ ਹੋਏ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ 'ਚ ਕੰਟਰੋਲ ਰੇਖਾ ਨੇੜੇ ਭਾਰਤੀ ਚੌਕੀਆਂ ਅਤੇ ਸਰਹੱਦੀ ਪਿੰਡਾਂ ਨੂੰ ਨਿਸ਼ਾਨਾ ਬਣਾ ਕੇ ਮੋਰਟਾਰ ਗੋਲੇ ...

ਪੂਰੀ ਖ਼ਬਰ »

ਜੰਮੂ-ਕਸ਼ਮੀਰ ਦੇ ਨੇਤਾਵਾਂ ਨੂੰ ਰਿਹਾਅ ਕਰਵਾਉਣ ਲਈ ਵਿਰੋਧੀ ਪਾਰਟੀਆਂ ਵਲੋਂ ਧਰਨਾ

ਆਜ਼ਾਦ, ਯੇਚੁਰੀ, ਰਾਮਗੋਪਾਲ ਯਾਦਵ, ਸ਼ਰਦ ਯਾਦਵ, ਕਾਰਤੀ ਤੇ ਹੋਰ ਨੇਤਾ ਹੋਏ ਸ਼ਾਮਿਲ ਨਵੀਂ ਦਿੱਲੀ, 22 ਅਗਸਤ (ਜਗਤਾਰ ਸਿੰਘ)-ਵਿਰੋਧੀ ਧਿਰ ਦੀਆਂ ਖੱਬੇ ਪੱਖੀ ਪਾਰਟੀਆਂ ਸਮੇਤ ਕਾਂਗਰਸ, ਟੀ.ਐਮ.ਸੀ. ਅਤੇ ਡੀ.ਐਮ.ਕੇ. ਵਲੋਂ ਅੱਜ ਜੰਤਰ-ਮੰਤਰ 'ਤੇ ਧਰਨਾ ਦੇ ਕੇ ਵਿਰੋਧ ...

ਪੂਰੀ ਖ਼ਬਰ »

ਮਾਮਲਾ ਗੁਰੂ ਰਵਿਦਾਸ ਮੰਦਰ ਦਾ'

ਆਪ' ਵਿਧਾਇਕ ਅਜੇ ਦੱਤ ਨੇ ਵਿਧਾਨ ਸਭਾ 'ਚ ਆਪਣੀ ਕਮੀਜ਼ ਪਾੜ ਕੇ ਜਤਾਇਆ ਰੋਸ

ਨਵੀਂ ਦਿੱਲੀ, 22 ਅਗਸਤ (ਜਗਤਾਰ ਸਿੰਘ)-ਦਿੱਲੀ ਵਿਧਾਨ ਸਭਾ ਦਾ ਮੌਨਸੂਨ ਇਜਲਾਸ ਅੱਜ ਵੀਰਵਾਰ ਤੋਂ ਸ਼ੁਰੂ ਹੋ ਗਿਆ | ਇਜਲਾਸ ਦੀ ਸ਼ੁਰੂਆਤ 'ਚ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਤ, ਸੁਸ਼ਮਾ ਸਵਰਾਜ ਅਤੇ ਮਾਂਗੇਰਾਮ ਗਰਗ ਨੂੰ ਸ਼ਰਧਾਂਜਲੀ ਦਿੱਤੀ ਗਈ | ਇਸ ਤੋਂ ਬਾਅਦ ...

ਪੂਰੀ ਖ਼ਬਰ »

ਪਾਕਿ 'ਚ ਕੰਦੀਲ ਬਲੋਚ ਦੇ ਕਾਤਲ ਭਰਾਵਾਂ ਨੂੰ ਮਾਂ-ਪਿਉ ਨੇ ਕੀਤਾ ਮੁਆਫ਼

ਅੰਮਿ੍ਤਸਰ, 22 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਦੀ 'ਕਿਮ ਕਾਰਦਸ਼ਿਅਨ' ਕਹੀ ਜਾਣ ਵਾਲੀ ਮਸ਼ਹੂਰ ਸੋਸ਼ਲ ਮੀਡੀਆ ਸੇਲਿਬਿ੍ਟੀ ਕੰਦੀਲ ਬਲੋਚ ਦੇ ਕਾਤਲ ਭਰਾਵਾਂ ਦੀ ਰਿਹਾਈ ਲਈ ਉਸ ਦੇ ਮਾਪਿਆਂ ਵਲੋਂ ਦਾਖ਼ਲ ਕੀਤੇ ਹਲਫ਼ਨਾਮੇ ਨੂੰ ਮੁਲਤਾਨ ਦੇ ਜ਼ਿਲ੍ਹਾ ਤੇ ਸੈਸ਼ਨ ...

ਪੂਰੀ ਖ਼ਬਰ »

ਭਾਰਤ ਨਾਲ ਗੱਲਬਾਤ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ-ਇਮਰਾਨ ਖ਼ਾਨ

ਅੰਮਿ੍ਤਸਰ, 22 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਨਿਊਯਾਰਕ ਟਾਈਮਜ਼ ਨੂੰ ਦਿੱਤੇ ਇਕ ਇੰਟਰਵਿਊ 'ਚ ਜੰਮੂ-ਕਸ਼ਮੀਰ ਤੋਂ ਧਾਰਾ 370 ਅਤੇ 35-ਏ ਨੂੰ ਖ਼ਤਮ ਕੀਤੇ ਜਾਣ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਹੁਣ ਭਾਰਤ ਨਾਲ ਗੱਲਬਾਤ ਦਾ ...

ਪੂਰੀ ਖ਼ਬਰ »

ਭਾਰਤ ਤੇ ਪਾਕਿਸਤਾਨ ਕਸ਼ਮੀਰ ਮੁੱਦੇ ਦਾ ਮਿਲ ਕੇ ਹੱਲ ਕਰਨ-ਮੈਕਰੋਨ

ਕਿਹਾ, ਕਿਸੇ ਤੀਸਰੀ ਧਿਰ ਨੂੰ ਹਿੰਸਾ ਨਹੀਂ ਭੜਕਾਉਣੀ ਚਾਹੀਦੀ
ਪੈਰਿਸ, 22 ਅਗਸਤ (ਏਜੰਸੀ)-ਫ਼ਰਾਂਸ ਦੇ ਰਾਸ਼ਟਰਪਤੀ ਇਮੈਨੁਏਲ ਮੈਕਰੋਨ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੁਵੱਲੀ ਗੱਲਬਾਤ ਕਰਨ ਤੋਂ ਬਾਅਦ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਨੂੰ ਕਸ਼ਮੀਰ ਮੁੱਦੇ ਦਾ ਹੱਲ ਆਪਸ 'ਚ ਮਿਲ ਕੇ ਕਰਨਾ ਚਾਹੀਦਾ ਹੈ, ਕਿਸੇ ਤੀਸਰੀ ਧਿਰ ਨੂੰ ਇਸ 'ਚ ਦਖ਼ਲ ਨਹੀਂ ਦੇਣਾ ਚਾਹੀਦਾ ਅਤੇ ਨਾ ਹੀ ਖੇਤਰ 'ਚ ਹਿੰਸਾ ਫ਼ੈਲਾਉਣੀ ਚਾਹੀਦੀ ਹੈ | ਸਾਂਝੇ ਪ੍ਰੈਸ ਬਿਆਨ ਦੌਰਾਨ ਰਾਸ਼ਟਰਪਤੀ ਮੈਕਰੋਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਮੀਟਿੰਗ ਦੌਰਾਨ ਹਾਲ ਹੀ 'ਚ ਜੰਮੂ-ਕਸ਼ਮੀਰ ਸਬੰਧੀ ਲਏ ਫ਼ੈਸਲਿਆਂ ਸਬੰਧੀ ਜਾਣੂ ਕਰਵਾਇਆ ਹੈ ਅਤੇ ਉਨ੍ਹਾਂ ਨੇ ਦੱਸਿਆ ਹੈ ਕਿ ਇਹ ਭਾਰਤ ਦੀ ਪ੍ਰਭੂਸੱਤਾ ਨਾਲ ਜੁੜਿਆ ਮਾਮਲਾ ਹੈ | ਮੈਂ ਉਨ੍ਹਾਂ ਨੂੰ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਨੂੰ ਹੀ ਇਸ ਮੁੱਦੇ ਦਾ ਹੱਲ ਲੱਭਣਾ ਪਵੇਗਾ ਅਤੇ ਕਿਸੇ ਤੀਸਰੀ ਧਿਰ ਨੂੰ ਇਸ 'ਚ ਦਖ਼ਲ ਨਹੀਂ ਦੇਣਾ ਚਾਹੀਦਾ | ਉਨ੍ਹਾਂ ਕਿਹਾ ਕਿ ਖੇਤਰ 'ਚ ਸ਼ਾਂਤੀ ਬਣਾਈ ਰੱਖੀ ਜਾਵੇ ਅਤੇ ਲੋਕਾਂ ਦੇ ਹੱਕਾਂ ਦੀ ਰੱਖਿਆ ਕੀਤੀ ਜਾਵੇ | ਮੈਕਰੋਨ ਨੇ ਕਿਹਾ ਕਿ ਮੈਂ ਇਸ ਸਬੰਧੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਾਲ ਵੀ ਗੱਲਬਾਤ ਕਰਾਂਗਾ ਅਤੇ ਉਨ੍ਹਾਂ ਨੂੰ ਕਹਾਂਗਾ ਕਿ ਇਸ ਸਬੰਧੀ ਦੁਵੱਲੀ ਗੱਲਬਾਤ ਕੀਤੀ ਜਾਵੇ | ਉਨ੍ਹਾਂ ਦੱਸਿਆ ਕਿ ਫਰਾਂਸ ਅਗਲੇ ਮਹੀਨੇ ਭਾਰਤ ਨੂੰ ਪਹਿਲਾ ਰਾਫੇਲ ਜਹਾਜ਼ ਸੌਾਪੇਗਾ | ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਅਤੇ ਫਰਾਂਸ ਦੇ ਸਬੰਧ ਸੈਂਕੜੇ ਸਾਲ ਪੁਰਾਣੇ ਹਨ | ਦੋਵੇਂ ਦੇਸ਼ਾਂ ਦੀ ਦੋਸਤੀ ਕਿਸੇ ਸਵਾਰਥ 'ਤੇ ਨਹੀਂ ਟਿਕੀ ਹੈ | ਦੋਵੇਂ ਦੇਸ਼ਾਂ ਨੂੰ ਅੱਤਵਾਦ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਦੋਵੇਂ ਦੇਸ਼ਾਂ ਨੇ ਅੱਤਵਾਦ ਖਿਲਾਫ਼ ਲੜਨ ਅਤੇ ਸੁਰੱਖਿਆ ਸਬੰਧੀ ਸਹਿਯੋਗ ਵਧਾਉਣ 'ਤੇ ਜ਼ੋਰ ਦਿੱਤਾ | ਉਨ੍ਹਾਂ ਕਿਹਾ ਕਿ ਫਰਾਂਸ ਅਤੇ ਭਾਰਤ ਵਾਤਾਵਰਨ ਤਬਦੀਲੀ, ਜਲਵਾਯੂ ਅਤੇ ਤਕਨਾਲੋਜੀ ਵਿਕਾਸ ਸਬੰਧੀ ਚੁਣੌਤੀਆਂ ਦਾ ਮਿਲ ਕੇ ਸਾਹਮਣਾ ਕਰਨ ਲਈ ਦਿ੍ੜ ਹਨ | ਦੋਵੇਂ ਆਗੂਆਂ ਦਰਮਿਆਨ 90 ਮਿੰਟ ਤੋਂ ਵੱਧ ਸਮੇਂ ਤੱਕ ਹੋਈ ਗੱਲਬਾਤ ਦੌਰਾਨ ਦੋਵੇਂ ਦੇਸ਼ਾਂ ਨੇ ਰਣਨੀਤਕ ਸਾਂਝੇਦਾਰੀ ਨੂੰ ਵਧਾਉਣ ਸਬੰਧੀ ਅਤੇ ਹੋਰ ਵੱਖ-ਵੱਖ ਮੁੱਦਿਆਂ 'ਤੇ ਗੱਲਬਾਤ ਕੀਤੀ | ਦੋਵੇਂ ਆਗੂਆਂ ਦੀ ਸਿੱਧੀ ਗੱਲਬਾਤ ਦੇ ਬਾਅਦ ਵਫ਼ਦ ਪੱਧਰ ਦੀ ਮੀਟਿੰਗ ਵੀ ਹੋਈ | ਇਹ ਗੱਲਬਾਤ 'ਚੇਤਓ ਡੀ ਚੈਂਟਿਲੀ' ਵਿਖੇ ਹੋਈ | ਪੈਰਿਸ ਤੋਂ ਕਰੀਬ 50 ਕਿਲੋਮੀਟਰ ਦੂਰ ਸਥਿਤ ਇਹ ਇਮਾਰਤ ਫ੍ਰਾਂਸੀਸੀ ਵਿਰਾਸਤ ਦਾ ਬੇਹਤਰੀਨ ਨਗੀਨਾ ਹੈ | ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਆਪਣੀ ਤਿੰਨ ਦੇਸ਼ਾਂ ਦੀ ਯਾਤਰਾ ਦੇ ਪਹਿਲੇ ਪੜਾਅ ਦੌਰਾਨ ਫਰਾਂਸ ਹਵਾਈ ਅੱਡੇ 'ਤੇ ਪੁੱਜਣ 'ਤੇ ਵਿਦੇਸ਼ ਮੰਤਰੀ ਜੀਨ-ਵੇਸ ਲੇ ਡ੍ਰਾਇਨ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਫਰਾਂਸ 'ਚ ਭਾਰਤੀ ਭਾਈਚਾਰੇ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਿੱਘਾ ਸਵਾਗਤ ਕੀਤਾ ਗਿਆ | ਦੋ ਦਿਨਾਂ ਦੇ ਇਸ ਦੌਰੇ 'ਤੇ ਉਹ ਆਪਣੇ ਹਮਰੁਤਬਾ ਐਡਵਰਡ ਫਿਲਿਪ ਨਾਲ ਵੀ ਮੁਲਾਕਾਤ ਕਰਨਗੇ | ਉਹ 1950 ਤੇ 1060 ਦੇ ਦਹਾਕੇ 'ਚ ਫਰਾਂਸ 'ਚ ਏਅਰ ਇੰਡੀਆ ਦੋ ਜਹਾਜ਼ਾਂ 'ਚ ਹਾਦਸਿਆਂ ਦਾ ਸ਼ਿਕਾਰ ਹੋਏ ਭਾਰਤੀ ਪੀੜਤਾਂ ਲਈ ਇਕ ਯਾਦਗਾਰ ਦਾ ਉਦਘਾਟਨ ਵੀ ਕਰਨਗੇ | 25-26 ਅਗਸਤ ਨੂੰ ਮੋਦੀ, ਰਾਸ਼ਟਰਪਤੀ ਮੈਕਰੋਨ ਦੇ ਸੱਦੇ 'ਤੇ ਜੀ 7 ਸਿਖ਼ਰ ਸੰਮੇਲਨ 'ਚ ਵੀ ਹਿੱਸੇਦਾਰ ਦੇਸ਼ ਵਜੋਂ ਸ਼ਿਰਕਤ ਕਰਨਗੇ | ਆਪਣੇ ਦੌਰੇ ਦੇ ਦੂਜੇ ਪੜਾਅ 'ਚ ਪ੍ਰਧਾਨ ਮੰਤਰੀ ਸੰਯੁਕਤ ਅਰਬ ਅਮੀਰਾਤ ਜਾਣਗੇ ਜਿੱਥੇ ਉਨ੍ਹਾਂ ਨੂੰ ਉੱਥੋਂ ਦੇ ਸਰਬਉੱਚ ਨਾਗਰਿਕ ਸਨਮਾਨ ਨਾਲ ਨਿਵਾਜਿਆ ਜਾਵੇਗਾ | ਪ੍ਰਧਾਨ ਮੰਤਰੀ 24-25 ਅਗਸਤ ਨੂੰ ਬਹਿਰੀਨ ਦੇ ਦੌਰੇ 'ਤੇ ਜਾਣਗੇ |


ਖ਼ਬਰ ਸ਼ੇਅਰ ਕਰੋ

ਹਵਾਲਾ ਰਾਸ਼ੀ ਮਾਮਲਾ

ਰਾਜ ਠਾਕਰੇ ਪਰਿਵਾਰ ਸਮੇਤ ਈ.ਡੀ. ਦਫ਼ਤਰ ਹੋਏ ਪੇਸ਼

ਮੁੰਬਈ, 22 ਅਗਸਤ (ਏਜੰਸੀ)-'ਮਨਸੇ' ਮੁਖੀ ਰਾਜ ਠਾਕਰੇ ਹਵਾਲਾ ਰਾਸ਼ੀ ਮਾਮਲੇ 'ਚ ਈ.ਡੀ. ਵਲੋਂ ਭੇਜੇ ਗਏ ਸੰਮਨਾਂ 'ਤੇ ਅੱਜ ਵੀਰਵਾਰ ਨੂੰ ਪਰਿਵਾਰ ਸਮੇਤ ਦੱਖਣੀ ਮੁੰਬਈ 'ਚ ਏਜੰਸੀ ਦੇ ਦਫ਼ਤਰ 'ਚ ਪਹੁੰਚੇ | ਉਹ ਇਥੇ ਕਰੀਬ ਸਵੇਰੇ 11.30 ਵਜੇ ਆਪਣੀ ਪਤਨੀ ਸ਼ਰਮਿਲਾ, ਪੁੱਤਰ ਅਮਿਤ ...

ਪੂਰੀ ਖ਼ਬਰ »

ਕੇਜਰੀਵਾਲ ਨੇ ਕੇਂਦਰ ਦੇ ਪਾਲੇ 'ਚ ਸੁੱਟੀ ਗੇਂਦ, ਮੰਦਰ ਬਣਵਾਉਣ ਦੀ ਕੀਤੀ ਪੇਸ਼ਕਸ਼

ਨਵੀਂ ਦਿੱਲੀ, 22 ਅਗਸਤ (ਏਜੰਸੀ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਰਵਿਦਾਸ ਮੰਦਰ ਨੂੰ ਢਾਹੁਣ ਦੇ ਮਾਮਲਾ 'ਚ ਕੇਂਦਰ ਨੂੰ ਘੇਰਦਿਆਂ ਕਿਹਾ ਹੈ ਕਿ ਤੁਗਲਕਾਬਾਦ ਜਿਥੇ ਡੀ.ਡੀ.ਏ. ਵਲੋਂ ਕੁਝ ਦਿਨ ਪਹਿਲਾਂ ਰਵਿਦਾਸ ਮੰਦਿਰ ਨੂੰ ਤੋੜਿਆ ਗਿਆ, ਉਹ ਜਗ੍ਹਾ ...

ਪੂਰੀ ਖ਼ਬਰ »

ਕਦੇ ਪੀਟਰ ਜਾਂ ਇੰਦਰਾਣੀ ਮੁਖਰਜੀ ਨੂੰ ਨਹੀਂ ਮਿਲਿਆ-ਕਾਰਤੀ

ਚਿਦੰਬਰਮ ਨੇ ਕਾਰੋਬਾਰ 'ਚ ਮਦਦ ਕਰਨ ਲਈ ਭੁਗਤਾਨ ਵਿਦੇਸ਼ਾਂ 'ਚ ਕਰਨ ਨੂੰ ਕਿਹਾ ਸੀ-ਇੰਦਰਾਣੀ ਨਵੀਂ ਦਿੱਲੀ, 22 ਅਗਸਤ, (ਏਜੰਸੀ)-ਕਾਰਤੀ ਚਿਦੰਬਰਮ ਨੇ ਅੱਜ ਆਪਣੇ ਪਿਤਾ ਪੀ. ਚਿਦੰਬਰਮ ਦੀ ਗਿ੍ਫ਼ਤਾਰੀ ਨੂੰ 'ਰਾਜਨੀਤਕ ਬਦਲੇ' ਦਾ ਦੋਸ਼ ਲਗਾਉਂਦਿਆਂ ਆਈ. ਐਨ. ਐਕਸ. ਮੀਡੀਆ ...

ਪੂਰੀ ਖ਼ਬਰ »

ਕਸ਼ਮੀਰ ਦੇ ਬਹੁਤੇ ਇਲਾਕਿਆਂ ਵਿਚ ਪਾਬੰਦੀਆਂ 'ਚ ਢਿੱਲ, ਬਾਜ਼ਾਰ ਬੰਦ ਤੇ ਮੋਬਾਈਲ ਸੇਵਾ ਅਜੇ ਵੀ ਮੁਅੱਤਲ

ਸ੍ਰੀਨਗਰ/ਹੈਦਰਾਬਾਦ, 22 ਅਗਸਤ (ਏਜੰਸੀ)-ਕਸ਼ਮੀਰ ਦੇ ਬਹੁਤੇ ਇਲਾਕਿਆਂ 'ਚ ਪਾਬੰਦੀਆਂ 'ਚ ਢਿੱਲ ਦੇਣ ਬਾਅਦ ਲੋਕਾਂ ਦੇ ਘੁੰਮਣ-ਫਿਰਨ ਤੇ ਆਵਾਜਾਈ ਲਈ ਬੈਰੀਕੇਡ ਹਟਾ ਦਿੱਤੇ ਗਏ ਹਨ, ਪਰ ਬਾਜ਼ਾਰ ਅਜੇ ਵੀ ਬੰਦ ਹਨ ਤੇ ਮੋਬਾਈਲ ਸੇਵਾ ਵੀ ਬੀਤੇ 18 ਦਿਨਾਂ ਤੋਂ ਅਜੇ ਤੱਕ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX