ਤਾਜਾ ਖ਼ਬਰਾਂ


ਮਹਾਰਾਸ਼ਟਰ ਚੋਣਾਂ : ਪ੍ਰਧਾਨ ਮੰਤਰੀ ਕਰਨਗੇ ਅੱਜ 3 ਰੈਲੀਆਂ
. . .  7 minutes ago
ਨਵੀਂ ਦਿੱਲੀ, 16 ਅਕਤੂਬਰ - ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮਹਾਰਾਸ਼ਟਰ ਦੇ ਅਕੋਲਾ, ਜਲਨਾ ਤੇ ਪਨਵਲ 'ਚ ਚੋਣ ਰੈਲੀਆਂ...
ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਕਾਰ ਮੁੱਠਭੇੜ
. . .  49 minutes ago
ਸ੍ਰੀਨਗਰ, 16 ਅਕਤੂਬਰ - ਜੰਮੂ ਕਸ਼ਮੀਰ ਦੇ ਅਨੰਤਨਾਗ 'ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਕਾਰ ਮੁੱਠਭੇੜ ਚੱਲ ਰਹੀ ਹੈ। ਸੁਰੱਖਿਆ ਬਲਾਂ ਨੇ ਅੱਤਵਾਦੀਆਂ ਨੂੰ ਘੇਰਾ ਪਾਇਆ ਹੋਇਆ...
ਅੱਜ ਦਾ ਵਿਚਾਰ
. . .  57 minutes ago
ਸਰਕਾਰੀ ਹਸਪਤਾਲਾਂ ਦਾ ਸਮਾਂ ਅੱਜ ਤੋਂ ਬਦਲਿਆ
. . .  1 day ago
ਗੁਰਦਾਸਪੁਰ, 15 ਅਕਤੂਬਰ (ਸੁਖਵੀਰ ਸਿੰਘ ਸੈਣੀ)-ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਸਮੂਹ ਸਰਕਾਰੀ ਹਸਪਤਾਲਾਂ ਦਾ ਸਮਾਂ ਮੌਸਮ ਨੂੰ ਦੇਖਦੇ ਹੋਏ ਬਦਲ ਦਿੱਤਾ ਗਿਆ ਹੈ। ਇਸ ਸਬੰਧੀ ...
ਹਵਾਈ ਅੱਡਾ ਰਾਜਾਸਾਂਸੀ 'ਚ ਸ਼ਰਧਾ ਭਾਵਨਾਵਾਂ ਨਾਲ ਮਨਾਇਆ ਗਿਆ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ
. . .  1 day ago
ਰਾਜਾਸਾਂਸੀ, 15 ਅਕਤੂਬਰ (ਹਰਦੀਪ ਸਿੰਘ ਖੀਵਾ/ਹੇਰ) - ਅੰਮ੍ਰਿਤਸਰ ਦੇ ਸ੍ਰੀ ਗਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਸਾਹਿਬ ...
ਨਸ਼ਿਆਂ ਕਾਰਨ ਜੀਂਦੋਵਾਲ 'ਚ ਨੌਜਵਾਨ ਦੀ ਮੌਤ
. . .  1 day ago
ਬੰਗਾ, 15 ਅਕਤੂਬਰ (ਜਸਵੀਰ ਸਿੰਘ ਨੂਰਪੁਰ) - ਬੰਗਾ ਬਲਾਕ ਦੇ ਪਿੰਡ ਜੀਂਦੋਵਾਲ ਵਿਖੇ ਨਸ਼ਿਆਂ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ...
ਸਿਹਤ ਵਿਭਾਗ ਦੀ ਟੀਮ ਵਲੋਂ ਅਬੋਹਰ 'ਚ ਵੱਖ-ਵੱਖ ਥਾਵਾਂ 'ਤੇ ਖਾਣ ਪੀਣ ਦੀਆਂ ਵਸਤੂਆਂ ਦੇ ਭਰੇ ਗਏ ਸੈਂਪਲ
. . .  1 day ago
ਫ਼ਾਜ਼ਿਲਕਾ, 15 ਅਕਤੂਬਰ (ਪ੍ਰਦੀਪ ਕੁਮਾਰ)- ਸਿਹਤ ਵਿਭਾਗ ਦੀ ਟੀਮ ਵਲੋਂ ਅੱਜ ਅਬੋਹਰ ਇਲਾਕੇ 'ਚ ਵੱਖ-ਵੱਖ ਥਾਵਾਂ 'ਤੇ ਖਾਣ ਪੀਣ ਦੀਆਂ ਵਸਤੂਆਂ...
ਕੈਪਟਨ ਭਲਕੇ ਜਲਾਲਾਬਾਦ ਹਲਕੇ 'ਚ ਕਰਨਗੇ ਰੋਡ ਸ਼ੋਅ
. . .  1 day ago
ਗੁਰੂ ਹਰਸਹਾਏ, 15 ਅਕਤੂਬਰ (ਹਰਚਰਨ ਸਿੰਘ ਸੰਧੂ)- 21 ਅਕਤੂਬਰ ਨੂੰ ਜਲਾਲਾਬਾਦ ਹਲਕੇ 'ਚ ਹੋ ਰਹੀ ਜ਼ਿਮਨੀ ਚੋਣ ਸੰਬੰਧੀ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਭਲਕੇ ਜਲਾਲਾਬਾਦ....
ਐੱਨ. ਜੀ. ਟੀ. ਨੇ ਪੰਜਾਬ, ਹਰਿਆਣਾ ਅਤੇ ਯੂ. ਪੀ. ਤੋਂ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਕੀਤੀ ਕਾਰਵਾਈ 'ਤੇ ਮੰਗੀ ਰਿਪੋਰਟ
. . .  1 day ago
ਨਵੀਂ ਦਿੱਲੀ, 15 ਅਕਤੂਬਰ- ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨ. ਜੀ. ਟੀ.) ਨੇ ਉੱਤਰ ਪ੍ਰਦੇਸ਼, ਹਰਿਆਣਾ ਅਤੇ ਪੰਜਾਬ ਕੋਲੋਂ ਝੋਨੇ ਦੀ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਕੀਤੀ ਗਈ ਕਾਰਵਾਈ...
ਅਜਨਾਲਾ 'ਚ ਡੇਂਗੂ ਦਾ ਕਹਿਰ ਜਾਰੀ, ਇੱਕ ਹੋਰ ਵਿਅਕਤੀ ਦੀ ਮੌਤ
. . .  1 day ago
ਅਜਨਾਲਾ, 15 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)- ਪਿਛਲੇ ਕਈ ਦਿਨਾਂ ਤੋਂ ਅਜਨਾਲਾ 'ਚ ਚੱਲ ਰਿਹਾ ਡੇਂਗੂ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਅਤੇ ਇਸ ਨਾਲ ਹੋਣ ਵਾਲੀਆਂ ਮੌਤਾਂ...
ਨਸ਼ੇ ਦੇ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ
. . .  1 day ago
ਜੰਡਿਆਲਾ ਮੰਜਕੀ, 15 ਅਕਤੂਬਰ (ਸੁਰਜੀਤ ਸਿੰਘ ਜੰਡਿਆਲਾ)- ਸਥਾਨਕ ਕਸਬੇ 'ਚ ਨਸ਼ੇ ਦੇ ਓਵਰਡੋਜ਼ ਕਾਰਨ ਇੱਕ ਨੌਜਵਾਨ ਦੀ ਮੌਤ ਦੀ ਖ਼ਬਰ ਪ੍ਰਾਪਤ ਹੋਈ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ 26 ਸਾਲਾ...
ਕਾਰ ਅਤੇ ਟੈਂਕਰ ਵਿਚਾਲੇ ਹੋਈ ਭਿਆਨਕ ਟੱਕਰ, ਮਾਂ-ਪੁੱਤ ਦੀ ਮੌਤ
. . .  1 day ago
ਕਰਤਾਰਪੁਰ, 15 ਅਕਤੂਬਰ (ਜਸਵੰਤ ਵਰਮਾ)- ਕਰਤਾਰਪੁਰ ਜੀ. ਟੀ. ਰੋਡ 'ਤੇ ਪਿੰਡ ਕਾਹਲਵਾਂ ਦੇ ਸਾਹਮਣੇ ਅੱਜ ਇੱਕ ਕਾਰ ਬੇਕਾਬੂ ਹੋ ਕੇ ਸਾਹਮਣੇ ਜਾ ਰਹੇ ਟੈਂਕਰ ਨਾਲ ਟਕਰਾਅ...
ਮੇਰੇ ਅਤੇ ਰਮਿੰਦਰ ਆਵਲਾ ਵਿਚਕਾਰ ਵਪਾਰਕ ਹਿੱਸੇ ਦੀ ਗੱਲ ਕਹਿ ਕੇ ਕਾਂਗਰਸ ਕਰ ਰਹੀ ਹੈ ਝੂਠਾ ਪ੍ਰਚਾਰ- ਬਾਦਲ
. . .  1 day ago
ਜਲਾਲਾਬਾਦ, 15 ਅਕਤੂਬਰ (ਪ੍ਰਦੀਪ ਕੁਮਾਰ)- ਜਲਾਲਾਬਾਦ ਜ਼ਿਮਨੀ ਚੋਣ ਨੂੰ ਹਾਰਦਿਆਂ ਦੇਖ ਕੇ ਮੇਰੇ ਅਤੇ ਕਾਂਗਰਸੀ ਉਮੀਦਵਾਰ ਵਿਚਕਾਰ ਵਪਾਰਕ ਹਿੱਸੇ ਦੀ ਗੱਲ ਕਹਿ ਕੇ ਕਾਂਗਰਸ ਲੋਕਾਂ 'ਚ ਝੂਠਾ...
ਤਿਹਾੜ ਜੇਲ੍ਹ 'ਚ ਕੱਲ੍ਹ ਚਿਦੰਬਰਮ ਕੋਲੋਂ ਪੁੱਛਗਿੱਛ ਕਰੇਗੀ ਈ. ਡੀ.
. . .  1 day ago
ਨਵੀਂ ਦਿੱਲੀ, 15 ਅਕਤੂਬਰ- ਦਿੱਲੀ ਦੀ ਇੱਕ ਅਦਾਲਤ ਨੇ ਆਈ. ਐੱਨ. ਐਕਸ. ਮੀਡੀਆ ਮਾਮਲੇ ਇਨਫੋਰਸਮੈਂਟ ਡਾਇਰੈਕਟਰੇਟ (ਈ. ਡੀ.) ਨੂੰ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਵਿੱਤ ਮੰਤਰੀ...
ਜੰਮੂ-ਕਸ਼ਮੀਰ 'ਚ ਪਾਕਿਸਤਾਨ ਵਲੋਂ ਕੀਤੀ ਗੋਲੀਬਾਰੀ 'ਚ ਔਰਤ ਦੀ ਮੌਤ
. . .  1 day ago
ਸ੍ਰੀਨਗਰ, 15 ਅਕਤੂਬਰ- ਜੰਮੂ-ਕਸ਼ਮੀਰ ਦੇ ਪੁਣਛ ਸੈਕਟਰ 'ਚ ਅੱਜ ਪਾਕਿਸਤਾਨ ਨੇ ਜੰਗਬੰਦੀ ਦੀ ਉਲੰਘਣਾ ਕਰਦਿਆਂ ਗੋਲੀਬਾਰੀ...
ਆਪਣੀਆਂ ਮੰਗਾਂ ਨੂੰ ਲੈ ਕੇ ਦਰਜਾ ਚਾਰ ਕਰਮਚਾਰੀਆਂ ਵਲੋਂ ਰੋਸ ਪ੍ਰਦਰਸ਼ਨ
. . .  1 day ago
ਰਾਹੋਂ ਪੁਲਿਸ ਨੇ ਭਾਰੀ ਮਾਤਰਾ ਨਸ਼ੀਲੀਆਂ ਗੋਲੀਆਂ ਸਣੇ ਇੱਕ ਵਿਅਕਤੀ ਨੂੰ ਕੀਤਾ ਕਾਬੂ
. . .  1 day ago
65ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਫੁੱਟਬਾਲ ਸਮਾਪਤ, ਖ਼ਾਲਸਾ ਸਕੂਲ ਬੱਡੋ ਰਿਹਾ ਚੈਂਪੀਅਨ
. . .  1 day ago
ਸਾਨੂੰ ਖੁਸ਼ੀ ਹੈ, ਕਰਤਾਰਪੁਰ ਕਾਰੀਡੋਰ ਮੁਕੰਮਲ ਹੋਣ ਜਾ ਰਿਹੈ - ਪ੍ਰਧਾਨ ਮੰਤਰੀ ਮੋਦੀ
. . .  1 day ago
ਬੱਸ ਦੇ ਪਲਟਣ ਕਾਰਨ 9 ਲੋਕਾਂ ਦੀ ਮੌਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 8 ਭਾਦੋਂ ਸੰਮਤ 551

ਖੰਨਾ / ਸਮਰਾਲਾ

ਬਰਸਾਤੀ ਪਾਣੀ 'ਚ ਝੁੱਗੀਆਂ ਡੁੱਬਣ ਨਾਲ ਬੇਘਰ ਹੋਏ ਗੁੱਜਰ ਭਾਈਚਾਰੇ ਦੀ ਨਹੀਂ ਲਈ ਕਿਸੇ ਨੇ ਸਾਰ

ਮਾਛੀਵਾੜਾ ਸਾਹਿਬ, 23 ਅਗਸਤ (ਸੁਖਵੰਤ ਸਿੰਘ ਗਿੱਲ)- ਭਾਰੀ ਬਰਸਾਤ ਦੇ ਕਾਰਨ ਜਿੱਥੇ ਫ਼ਸਲਾਂ ਤੇ ਪਿੰਡਾਂ ਵਿਚ ਹੋਰ ਵੱਡਾ ਨੁਕਸਾਨ ਦੇਖਣ ਨੂੰ ਮਿਲ ਰਿਹਾ ਹੈ ਉੱਥੇ ਪਿੰਡ ਮੰਡ ਖਾਨਪੁਰ ਵਿਖੇ ਬਰਸਾਤੀ ਪਾਣੀ 'ਚ ਝੁੱਗੀਆਂ ਡੁੱਬ ਜਾਣ ਨਾਲ ਗੁੱਜਰ ਭਾਈਚਾਰੇ ਦੇ 5 ਪਰਿਵਾਰ ਬੇਘਰ ਹੋ ਕੇ ਗ਼ੁਰਬਤ 'ਚ ਸਮਾਂ ਬਤੀਤ ਕਰ ਰਹੇ ਹਨ, ਜਿਨ੍ਹਾਂ ਦੀ ਸਹਾਇਤਾ ਲਈ ਹਲੇ ਤੱਕ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਸਾਰ ਨਹੀਂ ਲਈ | ਪੀੜਤ ਪਰਿਵਾਰਾਂ ਦੇ ਹਬੀਬ, ਸੁਦਾਮ ਤੇ ਹੋਰ ਔਰਤਾਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਉਹ ਪਿਛਲੇ ਕਾਫੀ ਅਰਸੇ ਤੋਂ ਆਪਣੀਆਂ ਝੁੱਗੀਆਂ ਬਣਾ ਪਸ਼ੂ ਪਾਲ ਕੇ ਦੁੱਧ ਦਾ ਕਾਰੋਬਾਰ ਕਰਦੇ ਆ ਰਹੇ ਹਨ ਤੇ ਹੁਣ ਪਿਛਲੇ ਦਿਨੀਂ ਹੋਈ ਬਰਸਾਤ ਦਾ ਪਾਣੀ ਕਈ-ਕਈ ਫੁੱਟ ਉਨ੍ਹਾਂ ਦੀਆਂ ਝੁੱਗੀਆਂ ਵਿਚ ਆ ਵੜਿਆ, ਜਿਸ ਨਾਲ ਖਾਣ ਲਈ ਦਾਣੇ, ਕੱਪੜੇ ਤੇ ਹੋਰ ਸਮਾਨ ਦੇ ਨਾਲ ਪਸ਼ੂਆਂ ਦਾ ਦਾਣਾ ਵੀ ਖ਼ਰਾਬ ਹੋ ਗਿਆ ਤੇ ਹੁਣ ਉਹ ਨਾਲ ਲੱਗਦੇ ਖੇਤਾਂ ਵਿਚ ਖੁੱਲ੍ਹੇ ਆਸਮਾਨ ਹੇਠ ਆਪਣੇ ਬੱਚੇ ਤੇ ਪਸ਼ੂਆਂ ਨੂੰ ਲੈ ਕੇ ਦਿਨ-ਕਟੀ ਕਰ ਰਹੇ ਹਨ | ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਜਿੱਥੇ ਉਨ੍ਹਾਂ ਨੂੰ ਆਪਣੇ ਪਰਿਵਾਰ ਦੇ ਜੀਆਂ ਲਈ ਰੋਟੀ-ਪਾਣੀ ਦਾ ਜੁਗਾੜ ਕਰਨਾ ਔਖਾ ਹੋਇਆ ਹੈ ਉੱਥੇ ਹੀ ਪਸ਼ੂਆਂ ਲਈ ਵੀ ਚਾਰੇ ਦੀ ਵੀ ਸਮੱਸਿਆ ਬਣੀ ਹੋਈ ਹੈ ਕਿਉਂਕਿ ਇਲਾਕੇ ਦੇ ਖੇਤਾਂ 'ਚ ਚਾਰੇ ਪਾਸੇ ਪਾਣੀ ਖੜ੍ਹਾ ਹੋਣ ਕਾਰਨ ਪਸ਼ੂਆਂ ਲਈ ਹਰਾ ਚਾਰਾ ਵੀ ਨਹੀਂ ਮਿਲ ਰਿਹਾ, ਜਿਸ ਕਾਰਨ ਉਨ੍ਹਾਂ ਦਾ ਦੁੱਧ ਦਾ ਧੰਦਾ ਵੀ ਠੱਪ ਹੋ ਚੁੱਕਾ ਹੈ ਤੇ ਹੁਣ ਪਰਿਵਾਰ ਦੇ ਨਾਲ-ਨਾਲ ਉਨ੍ਹਾਂ ਨੂੰ ਪਸ਼ੂਆਂ ਦਾ ਢਿੱਡ ਭਰਨ ਲਈ ਵੀ ਵੱਡੀਆਂ ਕਠਨਾਈਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪਰਿਵਾਰਿਕ ਮੈਂਬਰਾਂ ਕਿਹਾ ਕਿ ਪ੍ਰਸ਼ਾਸਨ ਵਲੋਂ ਹਲੇ ਤੱਕ ਕਿਸੇ ਵੀ ਅਧਿਕਾਰੀ ਨੇ ਸਾਡੇ ਹੋਏ ਨੁਕਸਾਨ ਦੀ ਸਾਰ ਤੱਕ ਨਹੀਂ ਲਈ ਤੇ ਪਿੰਡ ਦੇ ਕੱੁਝ ਲੋਕਾਂ ਨੇ ਹੀ ਉਨ੍ਹਾਂ ਦੀ ਸਹਾਇਤਾ ਕੀਤੀ ਹੈ | ਪਿੰਡ ਖਾਨਪੁਰ ਮੰਡ ਦੇ ਸਰਪੰਚ ਹਰਮੇਸ਼ ਲਾਲ ਨੇ ਕਿਹਾ ਕਿ ਬਰਸਾਤ ਦੇ ਪਾਣੀ ਕਾਰਨ ਗੁੱਜਰ ਭਾਈਚਾਰੇ ਦੇ ਇਨ੍ਹਾਂ ਪਰਿਵਾਰਾਂ ਦਾ ਵੱਡਾ ਨੁਕਸਾਨ ਹੋਇਆ ਹੈ ਇਸ ਲਈ ਸਰਕਾਰ ਇਨ੍ਹਾਂ ਨੂੰ ਬਣਦਾ ਮੁਆਵਜ਼ਾ ਦੇਵੇ |


ਖ਼ਬਰ ਸ਼ੇਅਰ ਕਰੋ

ਮਾਮਲਾ ਗੁਲਜ਼ਾਰ ਕਾਲਜ ਦੀਆਂ ਵਿਦਿਆਰਥਣਾਂ 'ਚ ਮੋਟਰਸਾਈਕਲ ਵੱਜਣ ਦਾ ਚਾਲਕ ਿਖ਼ਲਾਫ਼ ਮਾਮਲਾ ਦਰਜ

ਖੰਨਾ, 23 ਅਗਸਤ (ਹਰਜਿੰਦਰ ਸਿੰਘ ਲਾਲ, ਮਨਜੀਤ ਸਿੰਘ ਧੀਮਾਨ)-ਬੀਤੇ ਦਿਨ ਗੁਲਜ਼ਾਰ ਕਾਲਜ ਨੇੜੇ ਲਿਬੜਾ ਵਿਖੇ ਸੜਕ 'ਤੇ ਬੱਸ ਦਾ ਇੰਤਜ਼ਾਰ ਕਰ ਰਹੀਆਂ ਕਾਲਜ ਵਿਦਿਆਰਥਣਾਂ ਵਿਚ ਮੋਟਰਸਾਈਕਲ ਵੱਜਣ ਕਾਰਨ ਜ਼ਖ਼ਮੀ ਹੋਏ 9 ਵਿਦਿਆਰਥੀ ਅਤੇ ਵਿਦਿਆਰਥਣਾਂ ਦੇ ਮਾਮਲੇ ਵਿਚ ...

ਪੂਰੀ ਖ਼ਬਰ »

ਸਕੂਟਰੀ ਅਤੇ ਮੋਟਰਸਾਈਕਲ ਚੋਰੀ ਕਰਨ ਵਾਲੇ ਕਥਿਤ ਦੋਸ਼ੀ ਕਾਬੂ

ਖੰਨਾ, 23 ਅਗਸਤ (ਹਰਜਿੰਦਰ ਸਿੰਘ ਲਾਲ, ਮਨਜੀਤ ਸਿੰਘ ਧੀਮਾਨ)-ਅੱਜ ਖੰਨਾ ਪੁਲਿਸ ਨੇ ਸ਼ਹਿਰ ਵਿਚ ਵੱਖ ਵੱਖ ਥਾਵਾਂ ਤੋਂ ਮੋਟਰਸਾਈਕਲ ਅਤੇ ਸਕੂਟਰੀ ਚੋਰੀ ਕਰਨ ਦੇ ਮਾਮਲੇ 'ਚ ਇਕ ਵਿਅਕਤੀ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ | ਥਾਣਾ ਸ਼ਹਿਰੀ 2 ਖੰਨਾ ਦੇ ਇੰਸਪੈਕਟਰ ...

ਪੂਰੀ ਖ਼ਬਰ »

ਖੰਨਾ ਪੁਲਿਸ ਨੇ 240 ਬੋਤਲਾਂ ਨਾਜਾਇਜ਼ ਸ਼ਰਾਬ ਫੜੀ

ਖੰਨਾ, 23 ਅਗਸਤ (ਹਰਜਿੰਦਰ ਸਿੰਘ ਲਾਲ)-ਖੰਨਾ ਦੇ ਐਸ. ਪੀ. ਜਸਵੀਰ ਸਿੰਘ, ਡੀ. ਐਸ. ਪੀ. ਦੀਪਕ ਰਾਏ ਦੀ ਅਗਵਾਈ ਵਿਚ ਇੰਸਪੈਕਟਰ ਬਲਜਿੰਦਰ ਸਿੰਘ ਐਸ. ਐਚ. ਓ. ਸਦਰ ਖੰਨਾ, ਸਹਾਇਕ ਥਾਣੇਦਾਰ ਅਮਰ ਸਿੰਘ ਦੀ ਪੁਲਿਸ ਪਾਰਟੀ ਨੇ ਪਿੰਡ ਲਲਹੇੜੀ ਵਿਖੇ ਇਕ ਸਵਿਫ਼ਟ ਕਾਰ ਨੰਬਰ ਪੀ. ...

ਪੂਰੀ ਖ਼ਬਰ »

ਮੱਤੇਵਾੜਾ ਨਜ਼ਦੀਕ ਬੰਨ੍ਹ ਨੂੰ ਪਾੜ ਤੋਂ ਬਚਾਉਣ ਲਈ ਪ੍ਰਸ਼ਾਸਨ ਡਟਿਆ
ਡਿਪਟੀ ਕਮਿਸ਼ਨਰ ਦੀ ਦੇਖ-ਰੇਖ 'ਚ ਚੱਲ ਰਿਹਾ ਕੰਮ

ਮਾਛੀਵਾੜਾ ਸਾਹਿਬ, 23 ਅਗਸਤ (ਮਨੋਜ ਕੁਮਾਰ) - ਪਿਛਲੇ ਕੁੱਝ ਦਿਨਾਂ ਤੋਂ ਫਿਲਹਾਲ ਹੜ੍ਹ ਵਰਗੀ ਸਥਿਤੀ ਤੋਂ ਭਾਵੇਂ ਮਾਛੀਵਾੜਾ ਦੇ ਆਸ-ਪਾਸ ਖੇਤਰਾਂ ਵਿਚ ਰਾਹਤ ਦੇਖੀ ਜਾ ਰਹੀ ਹੈ ਤੇ ਸਤਲੁਜ ਦਰਿਆ ਦਾ ਪਾਣੀ ਵੀ ਪਹਿਲਾਂ ਦੇ ਨਿਸ਼ਾਨ ਤੋ ਕਾਫ਼ੀ ਹੇਠਾਂ ਨਜ਼ਰ ਆ ਰਿਹਾ ਹੈ | ...

ਪੂਰੀ ਖ਼ਬਰ »

ਮਾਮਲਾ ਨਗਰ ਕੌ ਾਸਲ ਤੋਂ ਬਿਨਾਂ ਆਗਿਆ ਲਏ ਬਿਜਲੀ ਦੇ ਪੋਲ ਲਗਾਉਣ ਦਾ
ਪਾਵਰਕਾਮ ਨੂੰ ਦਿੱਤਾ ਨਗਰ ਕੌਾਸਲ ਨੇ ਨੋਟਿਸ

ਸਮਰਾਲਾ, 23 ਅਗਸਤ (ਬਲਜੀਤ ਸਿੰਘ ਬਘੌਰ) - ਸ਼ਹਿਰ ਦੇ ਮਹੱਲਾ ਪਾਣੀ ਵਾਲੀ ਟੈਂਕੀ ਦੀ ਸੜਕ ਤੇ ਪਾਵਰਕਾਮ ਦੇ ਠੇਕੇਦਾਰ ਵਲੋਂ ਨਗਰ ਕੌਾਸਲ ਤੋਂ ਬਿਨਾ ਸੂਚਿਤ ਕੀਤਿਆਂ ਸੜਕ ਪੁੱਟ ਕੇ ਬਿਜਲੀ ਦੇ ਪੋਲ ਲਗਾਉਣ ਦੇ ਮਾਮਲੇ ਨੂੰ ਲੈ ਕੇ ਨਗਰ ਕੌਾਸਲ ਦੇ ਅਧਿਕਾਰੀਆਂ ਨੇ ...

ਪੂਰੀ ਖ਼ਬਰ »

ਸੀ. ਪੀ. ਐਮ. ਵਲੋਂ ਮੋਦੀ ਸਰਕਾਰ 'ਤੇ ਲੋਕਤੰਤਰ ਅਤੇ ਸੰਵਿਧਾਨਕ ਅਦਾਰਿਆਂ ਦੀ ਹੋਂਦ ਖ਼ਤਮ ਕਰਨ ਦੇ ਦੋਸ਼

ਅਹਿਮਦਗੜ੍ਹ, 23 ਅਗਸਤ (ਪੁਰੀ) - ਸੀ. ਪੀ. ਆਈ. (ਐਮ) ਦੇ ਸੂਬਾ ਸਕੱਤਰ ਸੁਖਵਿੰਦਰ ਸਿੰਘ ਸੇਖੋਂ ਨੇ ਕੇਂਦਰ ਦੀਆਂ ਮੋਦੀ ਸਰਕਾਰ ਦੀਆਂ ਤੇਜ਼ੀ ਨਾਲ ਕੀਤੀ ਗਈਆ ਕਾਰਵਾਈਆਂ ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਜੋ ਵੀ ਪਿਛਲੇ ਦਿਨੀਂ ਤੇਜ਼ੀ ...

ਪੂਰੀ ਖ਼ਬਰ »

ਨਾਜਾਇਜ਼ ਮਾਈਨਿੰਗ ਕਾਰਨ ਸਤਲੁਜ ਦੇ ਕਿਨਾਰੇ ਰੁੜੇ- ਕਿਸਾਨ ਆਗੂ

ਮਾਛੀਵਾੜਾ ਸਾਹਿਬ, 23 ਅਗਸਤ (ਸੁਖਵੰਤ ਸਿੰਘ ਗਿੱਲ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੀਨੀਅਰ ਮੀਤ ਪ੍ਰਧਾਨ ਕੁਲਦੀਪ ਸਿੰਘ ਉਗਰਾਹਾਂ ਨੇ ਪ੍ਰੈੱਸ ਨੋਟ ਰਾਹੀਂ ਕਿਹਾ ਕਿ ਪੰਜਾਬ 'ਚ ਆਏ ਹੜ੍ਹਾਂ ਨੇ ਕਰਜ਼ੇ ਦੀ ਮਾਰ ਝੱਲ ਰਹੀ ਕਿਸਾਨੀ ਨੂੰ ਆਰਥਿਕ ਪੱਖੋਂ ...

ਪੂਰੀ ਖ਼ਬਰ »

ਪ੍ਰਵਾਸੀ ਮਜ਼ਦੂਰ ਨੇ ਕੀਤੀ ਆਤਮ ਹੱਤਿਆ

ਖੰਨਾ, 23 ਅਗਸਤ (ਮਨਜੀਤ ਸਿੰਘ ਧੀਮਾਨ)-ਪ੍ਰਵਾਸੀ ਮਜ਼ਦੂਰ ਵਲੋਂ ਮਿੱਲ ਵਿਚ ਬਣੇ ਸਾਈਕਲ ਸਟੈਂਡ ਦੇ ਗਾਡਰ ਨਾਲ ਕੱਪੜਾ ਬੰਨ੍ਹ ਕੇ ਫਾਹ ਲੈ ਕੇ ਆਤਮ ਹੱਤਿਆ ਕਰ ਲਏ ਜਾਣ ਦੀ ਖ਼ਬਰ ਹੈ | ਇਸ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸ਼ਹਿਰੀ 1 ਖੰਨਾ ਦੇ ਏ. ਐਸ. ਆਈ. ਬਲਜੀਤ ਸਿੰਘ ...

ਪੂਰੀ ਖ਼ਬਰ »

ਬਗਲੀ ਕਲਾਂ ਵਿਖੇ ਨੌਜਵਾਨ ਦਾ ਕਤਲ

ਬੀਜਾ, 23 ਅਗਸਤ (ਕਸ਼ਮੀਰ ਸਿੰਘ ਬਗਲ਼ੀ)- ਪਿੰਡ ਬਗਲੀ ਕਲਾਂ ਵਿਖੇ ਇਕ ਨੌਜਵਾਨ ਨੂੰ ਪਿੰਡ ਦੇ ਹੀ ਵਿਅਕਤੀ ਵਲੋਂ ਕਿਰਚ ਨਾਲ ਵਾਰ ਕਰ ਕੇ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ¢ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸ਼ਾਮ ਅਮਨਦੀਪ ਸਿੰਘ ਅਮਨੀ ਪੁੱਤਰ ਕੇਸਰ ਸਿੰਘ ਵਾਸੀ ...

ਪੂਰੀ ਖ਼ਬਰ »

ਜ਼ਖ਼ਮੀ ਵਿਅਕਤੀ ਦੀ ਹੋਈ ਮੌਤ

ਖੰਨਾ, 23 ਅਗਸਤ (ਮਨਜੀਤ ਸਿੰਘ ਧੀਮਾਨ)-ਕਈ ਵਾਰ ਛੋਟੀ ਘਟਨਾ ਵੀ ਮੌਤ ਦਾ ਕਾਰਨ ਬਣ ਜਾਂਦੀ ਹੈ | ਬੀਤੇ ਦਿਨੀਂ ਇਕ ਮਿੱਲ ਵਿਚ ਇਕ ਮਜ਼ਦੂਰ ਮਿੱਲ ਅੰਦਰ ਬਣੇ ਬਾਥਰੂਮ ਦੀ ਛੱਤ 'ਤੇ ਕੰਮ ਕਰ ਰਿਹਾ ਸੀ ਤੇ ਅਚਾਨਕ ਥੱਲੇ ਡਿਗ ਕੇ ਜ਼ਖ਼ਮੀ ਹੋ ਗਿਆ, ਜਿਸ ਨੂੰ ਜ਼ਖ਼ਮੀ ਹਾਲਤ 'ਚ ...

ਪੂਰੀ ਖ਼ਬਰ »

ਅਵਾਰਾ ਵੱਛੇ ਨੇ ਮੋਟਰਸਾਈਕਲ ਸਵਾਰਾਂ ਨੂੰ ਮਾਰੀ ਸਿੱਧੀ ਟੱਕਰ, ਇਕ ਵਿਅਕਤੀ ਦੀ ਮੌਕੇ 'ਤੇ ਮੌਤ, ਦੂਜਾ ਗੰਭੀਰ ਜ਼ਖ਼ਮੀ

ਪਾਇਲ, 23 ਅਗਸਤ (ਨਿਜ਼ਾਮਪੁਰ)-ਦੋਰਾਹਾ ਪਾਇਲ ਮੁੱਖ ਸੜਕ 'ਤੇ ਪੈਂਦੇ ਪਿੰਡ ਬਿਸ਼ਨਪੁਰਾ ਲਾਗੇ ਆਵਾਰਾ ਵੱਛੇ ਨੇ ਮੋਟਰ ਸਾਈਕਲ ਸਵਾਰਾਂ ਨੂੰ ਸਿੱਧੀ ਟੱਕਰ ਮਾਰ ਦਿੱਤੀ, ਜਿਸ ਕਾਰਨ ਇਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂਕਿ ਦੂਜਾ ਗੰਭੀਰ ਰੂਪ ਵਿਚ ਫੱਟੜ ਹੋ ...

ਪੂਰੀ ਖ਼ਬਰ »

ਯੁਵਰਾਜ ਸੋਨੀ ਦੀ ਮੌਤ ਬਾਰੇ ਪੁਲਿਸ ਦੀ ਸਿੱਟ ਨੇ ਨਹੀਂ ਦਿੱਤੀ ਰਿਪੋਰਟ-ਪ੍ਰਤਾਪ ਸਿੰਘ

ਪਾਇਲ/ਖੰਨਾ, 23 ਅਗਸਤ (ਅਜੀਤ ਬਿਊਰੋ)-ਅੱਜ ਪਾਇਲ ਨਿਵਾਸੀ ਪ੍ਰਤਾਪ ਸਿੰਘ ਵਲੋਂ ਖੰਨਾ ਵਿਚ ਪੈ੍ਰੱਸ ਕਾਨਫ਼ਰੰਸ ਕੀਤੀ ਗਈ, ਜਿਸ ਵਿਚ ਲੋਕ ਸਭਾ ਫ਼ਤਹਿਗੜ੍ਹ ਦੇ ਯੂਥ ਕਾਂਗਰਸ ਦੇ ਪ੍ਰਧਾਨ ਅਵਜਿੰਦਰ ਸਿੰਘ ਕਾਲਾ, ਰਮਨ ਚਾਂਦੀ ਕੌਾਸਲਰ ਪਾਇਲ ਅਤੇ ਰਾਹੁਲ ਟੰਡਨ ਤੇ ਹੋਰ ...

ਪੂਰੀ ਖ਼ਬਰ »

ਦੋਰਾਹਾ ਬਲਾਕ ਸੰਮਤੀ ਦੀ ਚੇਅਰਪਰਸਨ ਤੇ ਉਪ ਚੇਅਰਮੈਨ ਚੁਣਨ ਦੇ ਅਧਿਕਾਰ ਸਾਬਕਾ ਮੰਤਰੀ ਕੋਟਲੀ ਤੇ ਵਿਧਾਇਕ ਲੱਖਾ ਨੂੰ ਦਿੱਤੇ

ਦੋਰਾਹਾ, 23 ਅਗਸਤ (ਮਨਜੀਤ ਸਿੰਘ ਗਿੱਲ)-ਦੋਰਾਹਾ ਬਲਾਕ ਸੰਮਤੀ ਦੀ ਚੇਅਰਪਰਸਨ ਤੇ ਉਪ ਚੇਅਰਮੈਨ ਦੀ ਚੋਣ ਨੂੰ ਲੈ ਕੇ ਲੈ ਕੇ ਅੱਜ ਦੋਰਾਹਾ ਨਗਰ ਕੌਾਸਲ ਦੇ ਪ੍ਰਧਾਨ ਬੰਤ ਸਿੰਘ ਦੋਬੁਰਜੀ, ਕਾਂਗਰਸ ਕਿਸਾਨ ਸੈੱਲ ਦੇ ਜ਼ਿਲ੍ਹਾ ਚੇਅਰਮੈਨ ਬਿੱਕਰ ਸਿੰਘ ਚਣਕੋਈਆਂ ਅਤੇ ...

ਪੂਰੀ ਖ਼ਬਰ »

ਮਾਤਾ ਮਲਕੀਤ ਕੌਰ ਰਾਮਪੁਰ ਨਮਿਤ ਅੰਤਿਮ ਅਰਦਾਸ ਭਲਕੇ

ਦੋਰਾਹਾ, 23 ਅਗਸਤ (ਮਨਜੀਤ ਸਿੰਘ ਗਿੱਲ)- ਦੋਰਾਹਾ ਸ਼ਹਿਰ ਅੰਦਰ ਸਫਲ ਆੜ੍ਹਤੀ ਵਜੋਂ ਜਾਣੇ ਜਾਂਦੇ ਸਵ: ਗੁਰਦਿਆਲ ਸਿੰਘ (ਢੇਰੀ ਵਾਲੇ) ਦੀ ਧਰਮ ਪਤਨੀ ਮਲਕੀਤ ਕੌਰ ਮਾਂਗਟ 17 ਅਗਸਤ ਨੂੰ ਅਕਾਲ ਚਲਾਣਾ ਕਰ ਗਏ ਹਨ | ਉਨ੍ਹਾਂ ਦੇ ਸਦੀਵੀ ਵਿਛੋੜੇ 'ਤੇ ਵੱਖ-ਵੱਖ ਧਾਰਮਿਕ, ...

ਪੂਰੀ ਖ਼ਬਰ »

ਅਣਪਛਾਤੇ ਵਾਹਨ ਦੀ ਫੇਟ ਵੱਜਣ ਕਾਰਨ ਵਿਅਕਤੀ ਦੀ ਮੌਤ

ਖੰਨਾ, 23 ਅਗਸਤ (ਮਨਜੀਤ ਸਿੰਘ ਧੀਮਾਨ)-ਅਣਪਛਾਤੇ ਵਾਹਨ ਦੀ ਫੇਟ ਵੱਜਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਜਾਣ ਦੀ ਖ਼ਬਰ ਹੈ | ਮਿ੍ਤਕ ਵਿਅਕਤੀ ਦੀ ਪਹਿਚਾਣ ਰਾਹੁਲ ਵਾਸੀ ਹਰੀ ਪੈਲੇਸ ਰਾਮ ਨਗਰ ਅੰਬਾਲਾ ਸ਼ਹਿਰ ਵਜੋਂ ਹੋਈ | ਮਿ੍ਤਕ ਖੰਨਾ ਵਿਖੇ ਆ ਰਿਹਾ ਸੀ ਜਦੋਂ ਜੰਡੀ ਮੰਦਿਰ ...

ਪੂਰੀ ਖ਼ਬਰ »

ਲਾਵਾਰਸ ਪਸ਼ੂਆਂ ਦੀ ਸੜਕਾਂ 'ਤੇ ਵਧਦੀ ਗਿਣਤੀ ਚਿੰਤਾਜਨਕ-ਐਡ. ਗਿੱਲ

ਮਾਛੀਵਾੜਾ ਸਾਹਿਬ, 23 ਅਗਸਤ (ਸੁਖਵੰਤ ਸਿੰਘ ਗਿੱਲ) - ਸੀਨੀਅਰ ਐਡ. ਪਰਮਿੰਦਰ ਸਿੰਘ ਗਿੱਲ ਨੇ ਗੱਲਬਾਤ ਕਰਦਿਆਂ ਹੋਇਆ ਕਿਹਾ ਕਿ ਲਾਵਾਰਸ ਪਸ਼ੂਆਂ ਦੀ ਦਿਨ ਪ੍ਰਤੀ ਦਿਨ ਸੜਕਾਂ 'ਤੇ ਵਧਦੀ ਗਿਣਤੀ ਵੱਡੀ ਚਿੰਤਾ ਦਾ ਵਿਸ਼ਾ ਬਣ ਚੁੱਕੀ ਹੈ ਕਿਉਂਕਿ ਇਹ ਪਸ਼ੂ ਮਨੁੱਖੀ ...

ਪੂਰੀ ਖ਼ਬਰ »

ਖੇਤੀਬਾੜੀ ਬਹੁ-ਮੰਤਵੀ ਸਹਿਕਾਰੀ ਸਭਾ ਪਿੰਡ ਰੁਪਾਲੋਂ ਦੇ ਮੈਂਬਰ ਸਰਬਸੰਮਤੀ ਨਾਲ ਚੁਣੇ

ਬੀਜਾ, 23 ਅਗਸਤ (ਕਸ਼ਮੀਰ ਸਿੰਘ ਬਗ਼ਲੀ)-ਖੇਤੀਬਾੜੀ ਬਹੁ-ਮੰਤਵੀ ਸਹਿਕਾਰੀ ਸਭਾ ਪਿੰਡ ਰੁਪਾਲੋਂ ਜੋ ਕਿ ਪਿੰਡ ਜਸਪਾਲੋਂ ਦੀ ਸਾਂਝੀ ਸਭਾ ਹੈ ਦੀ ਚੋਣ ਸਬੰਧੀ ਇੰਸਪੈਕਟਰ ਵਿਜੈ ਕੁਮਾਰ ਦੀ ਅਗਵਾਈ ਹੇਠ ਹੋਈ | ਰੁਪਾਲੋਂ ਤੇ ਜਸਪਾਲੋਂ ਦੇ ਵੋਟਰਾਂ ਨੇ ਏਕਤਾ ਦਾ ਸਬੂਤ ਦਿਖਾ ...

ਪੂਰੀ ਖ਼ਬਰ »

ਗੁਰਦੁਆਰਾ ਸਿੱਧਸਰ ਸਾਹਿਬ ਦੇ ਮਸਲੇ ਸਬੰਧੀ ਵਫ਼ਦ ਜਥੇ: ਸਹਾਰਨ ਮਾਜਰਾ ਨੂੰ ਮਿਲਿਆ

ਮਲੌਦ, 23 ਅਗਸਤ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਗੁਰਦੁਆਰਾ ਸਿੱਧਸਰ ਸਾਹਿਬ ਵਿਖੇ ਨਵੇਂ ਦਰਬਾਰ ਸਾਹਿਬ ਦੀ ਉਸਾਰੀ ਸਬੰਧੀ ਪ੍ਰਬੰਧਕ ਕਮੇਟੀ ਅਹੁਦੇਦਾਰਾਂ ਤੇ ਮੋਹਤਬਰਾਂ ਦਾ ਇੱਕ ਵਫ਼ਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇ: ਰਘਵੀਰ ਸਿੰਘ ਸਹਾਰਨ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਲਈ ਵਰਕਰਾਂ 'ਚ ਭਾਰੀ ਉਤਸ਼ਾਹ- ਮਿਹਰਬਾਨ

ਪਾਇਲ, 23 ਅਗਸਤ (ਨਿਜ਼ਾਮਪੁਰ, ਰਜਿੰਦਰ ਸਿੰਘ)-ਸਾਬਕਾ ਮੰਤਰੀ ਅਤੇ ਹਲਕਾ ਇੰਚਾਰਜ ਈਸ਼ਰ ਸਿੰਘ ਮਿਹਰਬਾਨ ਨੇ ਦੱਸਿਆ ਕਿ ਪਾਰਟੀ ਦੇ ਵਰਕਰਾਂ ਵਲੋਂ ਭਰਤੀ ਮੁਹਿੰਮ ਦੀ ਮੈਂਬਰਸ਼ਿਪ ਕਾਪੀਆਂ ਭਰ ਕੇ 50 ਪ੍ਰਤੀਸ਼ਤ ਦੇ ਕਰੀਬ ਵਾਪਿਸ ਦਿੱਤੀਆਂ ਜਾ ਚੁੱਕੀਆਂ ਹਨ ਅਤੇ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਵੱਖ-ਵੱਖ ਜਗ੍ਹਾ ਮਨਾਈ ਜਨਮ ਅਸ਼ਟਮੀ

ਖੰਨਾ, 23 ਅਗਸਤ (ਹਰਜਿੰਦਰ ਸਿੰਘ ਲਾਲ)-ਹਾਲਾਂਕਿ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਮੁੱਖ ਤਿਉਹਾਰ ਕੱਲ 24 ਅਗਸਤ ਨੂੰ ਮਨਾਇਆ ਜਾਣਾ ਹੈ | ਪਰ ਫਿਰ ਵੀ ਅੱਜ ਹੀ ਖੰਨਾ ਪੁਲਿਸ ਜ਼ਿਲ੍ਹੇ ਦੇ ਸਬ ਡਵੀਜ਼ਨਾਂ ਸਮਰਾਲਾ, ਪਾਇਲ, ਖੰਨਾ ਤੋਂ ਇਲਾਵਾ ਸਾਹਨੇਵਾਲ ਵਿਚ ਪੈਂਦੇ ਵੱਖ ...

ਪੂਰੀ ਖ਼ਬਰ »

ਮਾਮੂਲੀ ਬਰਸਾਤ ਨਾਲ ਦੋਰਾਹਾ ਹੋ ਜਾਂਦੈ ਜਲ-ਥਲ

ਦੋਰਾਹਾ, 23 ਅਗਸਤ (ਜਸਵੀਰ ਝੱਜ)- ਬਰਸਾਤ ਦੇ ਮੌਸਮ 'ਚ ਜਦੋਂ ਚਾਰ ਕ ਕਣੀਆਂ ਵਰ੍ਹ ਜਾਣ ਤਾਂ ਸ਼ਹਿਰ ਦੋਰਾਹਾ ਦਾ ਮੁੱਖ ਰਸਤਾ, ਸ. ਬੇਅੰਤ ਸਿੰਘ ਚੌਕ ਤੋਂ ਢਾਲ਼ ਉੱਤਰਦੇ ਹੀ ਕਲਗ਼ੀਧਰ ਗੁਰਦੁਆਰਾ ਸਾਹਿਬ ਤੋਂ ਕਲਕੱਤਾ ਮਾਰਕੀਟ ਤੱਕ ਅਤੇ ਪਿੰਡ ਦੋਰਾਹਾ (ਵਾਰਡ ਨੰਬਰ 12 ਤੇ 13) ...

ਪੂਰੀ ਖ਼ਬਰ »

ਲੁਧਿਆਣਾ 'ਚ ਜਲਿ੍ਹਆਂ ਵਾਲਾ ਬਾਗ ਸਾਕਾ ਸ਼ਤਾਬਦੀ ਸਬੰਧੀ ਪ੍ਰਦਰਸ਼ਨੀ ਅੱਜ ਤੋਂ

ਲੋਹਟਬੱਦੀ, 23 ਅਗਸਤ (ਕੁਲਵਿੰਦਰ ਸਿੰਘ ਡਾਂਗੋਂ)-ਪੰਜਾਬ ਸਰਕਾਰ ਵੱਲੋਂ ਪਾਰਟੀਸ਼ਨ ਮਿਊਜ਼ੀਅਮ ਸ੍ਰੀ ਅੰਮਿ੍ਤਸਰ ਸਾਹਿਬ ਨਾਲ ਹੋਏ ਇਕਰਾਰਨਾਮੇ ਤਹਿਤ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਜਲਿ੍ਹਆਂ ਵਾਲਾ ਬਾਗ ਸ਼ਹੀਦੀ ਸਾਕਾ ਸ਼ਤਾਬਦੀ (1919-2019) ਸਬੰਧੀ ਪ੍ਰਦਰਸ਼ਨੀ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX