ਤਾਜਾ ਖ਼ਬਰਾਂ


ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਰ ਮੀਡੀਆ ਨੂੰ ਕਰ ਰਹੇ ਹਨ ਸੰਬੋਧਨ
. . .  3 minutes ago
ਮੁੱਖ ਮੰਤਰੀ ਯੋਗੀ ਨੇ 'ਕੋਵਿਡ ਮੈਨੇਜਮੈਂਟ ਟੀਮ-11' ਦੇ ਅਧਿਕਾਰੀਆਂ ਨਾਲ ਕੀਤੀ ਬੈਠਕ
. . .  11 minutes ago
ਲਖਨਊ, 2 ਜੁਲਾਈ- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ 'ਕੋਵਿਡ ਮੈਨੇਜਮੈਂਟ ਟੀਮ-11' ਦੇ ਅਧਿਕਾਰੀਆਂ ...
ਜੰਮੂ-ਕਸ਼ਮੀਰ : ਪੁੰਛ 'ਚ ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ
. . .  23 minutes ago
ਸ੍ਰੀਨਗਰ, 2 ਜੁਲਾਈ - ਜੰਮੂ-ਕਸ਼ਮੀਰ 'ਚ ਪਾਕਿਸਤਾਨ ਵੱਲੋਂ ਅੱਜ ਸਵੇਰੇ ਪੁੰਛ ਜ਼ਿਲ੍ਹੇ ਦੇ ਸ਼ਾਹਪੁਰ ਅਤੇ ਕਿਰਨੀ ਸੈਕਟਰ 'ਚ ਜੰਗਬੰਦੀ...
ਕਿਸਾਨ ਆਗੂ ਦੀ ਰਿਹਾਈ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਧਰਨਾ ਜਾਰੀ
. . .  44 minutes ago
ਟਾਂਡਾ ਉੜਮੁੜ, 2 ਜੁਲਾਈ (ਭਗਵਾਨ ਸਿੰਘ ਸੈਣੀ)- ਬੀਤੇ ਦਿਨ ਪਿੰਡ ਰੜਾ ਮੰਡ ਵਿਖੇ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ ਦੇ ਖ਼ਿਲਾਫ਼ ਹੋਏ ਝਗੜੇ ਦੇ ਸੰਬੰਧ 'ਚ ਟਾਂਡਾ ....
ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਵੱਲੋਂ ਲਗਾਏ ਗਏ ਛਾਂ ਦਾਰ ਬੂਟੇ
. . .  40 minutes ago
ਅੰਮ੍ਰਿਤਸਰ, 2 ਜੁਲਾਈ (ਰਾਜੇਸ਼ ਕੁਮਾਰ ਸੰਧੂ)- ਕਾਰਸੇਵਾ ਸੰਪਰਦਾਇ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ....
ਦੋ ਪਾਵਰਕਾਮ ਮੁਲਾਜ਼ਮਾਂ ਨਾਲ ਕੁੱਟਮਾਰ
. . .  1 minute ago
ਖਮਾਣੋਂ, 2 ਜੁਲਾਈ (ਪਰਮਵੀਰ ਸਿੰਘ) - ਇਲਾਕੇ 'ਚ ਪਾਵਰਕਾਮ ਦੇ ਦੋ ਮੁਲਜ਼ਮਾਂ ਨਾਲ ਕੁੱਟਮਾਰ ਕੀਤੇ ਜਾਣ ਦਾ ਮਾਮਲਾ ....
ਮੈਕਸੀਕੋ : ਨਸ਼ਾ ਛੁਡਾਊ ਕੇਂਦਰ 'ਤੇ ਹੋਈ ਗੋਲੀਬਾਰੀ 'ਚ 24 ਲੋਕਾਂ ਦੀ ਮੌਤ
. . .  35 minutes ago
ਮੈਕਸੀਕੋ, 2 ਜੁਲਾਈ- ਮੈਕਸੀਕੋ ਦੇ ਇਕ ਨਸ਼ਾ ਛੁਡਾਊ ਕੇਂਦਰ 'ਚ ਕੁਝ ਬੰਦੂਕਧਾਰੀਆਂ ਨੇ ਗੋਲੀਬਾਰੀ ਕੀਤੀ ਜਿਸ 'ਚ 24 ਲੋਕਾਂ ਦੇ ਮਾਰੇ ਜਾਣ ....
ਸੰਗਰੂਰ 'ਚ ਕੋਰੋਨਾ ਦੇ 3 ਹੋਰ ਮਾਮਲੇ ਆਏ ਸਾਹਮਣੇ
. . .  about 1 hour ago
ਸੰਗਰੂਰ, 2 ਜੁਲਾਈ (ਧੀਰਜ ਪਸ਼ੋਰੀਆ) - ਜ਼ਿਲ੍ਹਾ ਸੰਗਰੂਰ 'ਚ ਕੋਰੋਨਾ ਦੇ 3 ਹੋਰ ਨਵੇਂ ਮਾਮਲੇ ਆਉਣ ਨਾਲ ਜ਼ਿਲ੍ਹੇ 'ਚ ਕੋਰੋਨਾ ਮਾਮਲਿਆਂ ...
ਭਾਰਤ 'ਚ 1 ਜੁਲਾਈ ਤੱਕ ਕੋਰੋਨਾ ਦੇ 90,56,173 ਸੈਂਪਲ ਕੀਤੇ ਗਏ ਟੈਸਟ: ਆਈ.ਸੀ.ਐਮ.ਆਰ
. . .  about 1 hour ago
ਨਵੀਂ ਦਿੱਲੀ, 2 ਜੁਲਾਈ- ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਦੇ ਅਨੁਸਾਰ, ਦੇਸ਼'ਚ 1 ਜੁਲਾਈ ਤੱਕ ਕੋਰੋਨਾ...
ਭਾਰਤ 'ਚ ਕੋਰੋਨਾ ਦੇ 19,148 ਮਾਮਲੇ ਆਏ ਸਾਹਮਣੇ
. . .  39 minutes ago
ਨਵੀਂ ਦਿੱਲੀ, 2 ਜੁਲਾਈ- ਦੇਸ਼ 'ਚ ਲਗਾਤਾਰ ਕੋਰੋਨਾ ਦੇ ਮਾਮਲਿਆਂ 'ਚ ਤੇਜ਼ੀ ਦਰਜ ਕੀਤੀ ਜਾ....
ਤਲਵੰਡੀ ਭਾਈ ਦੇ ਇਕ ਹੋਰ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ
. . .  about 2 hours ago
ਤਲਵੰਡੀ ਭਾਈ, 2 ਜੁਲਾਈ (ਕੁਲਜਿੰਦਰ ਸਿੰਘ ਗਿੱਲ)- ਤਲਵੰਡੀ ਭਾਈ ਦੇ ਇਕ ਹੋਰ ਵਿਅਕਤੀ ਕੋਰੋਨਾ ਵਾਇਰਸ...
ਸੋਪੋਰ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਸੀ.ਆਰ.ਪੀ.ਐਫ ਦੇ ਜਵਾਨ ਨੂੰ ਦਿੱਤੀ ਗਈ ਸ਼ਰਧਾਂਜਲੀ
. . .  about 2 hours ago
ਸ੍ਰੀਨਗਰ, 2 ਜੁਲਾਈ- ਜੰਮੂ-ਕਸ਼ਮੀਰ ਦੇ ਸੋਪੋਰ 'ਚ ਅੱਤਵਾਦੀ ਹਮਲੇ 'ਚ ਸ਼ਹੀਦ ਹੋਣ ਵਾਲੇ ਸੀ.ਆਰ.ਪੀ.ਐਫ ਦੇ ਜਵਾਨ ਨੂੰ...
ਮਿਜ਼ੋਰਮ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦਾ ਕੋਈ ਮਾਮਲਾ ਨਹੀਂ ਆਇਆ ਸਾਹਮਣੇ
. . .  about 2 hours ago
ਆਈਜ਼ੌਲ, 2 ਜੁਲਾਈ- ਮਿਜ਼ੋਰਮ 'ਚ ਪਿਛਲੇ 24 ਘੰਟਿਆਂ ਦੌਰਾਨ 328 ਸੈਂਪਲਾਂ ਦੇ ਟੈੱਸਟ ਲਏ ...
ਮੁੰਬਈ 'ਚ ਪਿਛਲੇ ਦੋ ਦਿਨਾਂ 'ਚ 5800 ਵਾਹਨਾਂ ਨੂੰ ਕੀਤਾ ਗਿਆ ਜ਼ਬਤ
. . .  about 3 hours ago
ਮੁੰਬਈ, 2 ਜੁਲਾਈ- ਮੁੰਬਈ ਪੁਲਿਸ ਦੇ ਮੁਤਾਬਿਕ, ਪਿਛਲੇ 2 ਦਿਨਾਂ 'ਚ ਲਾਕਡਾਊਨ ਦੇ ਨਿਯਮਾਂ ਦੀ ਉਲੰਘਣਾ ਕਰਨ...
ਅਮਰੀਕਾ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 52 ਹਜ਼ਾਰ ਮਾਮਲੇ ਆਏ ਸਾਹਮਣੇ
. . .  about 3 hours ago
ਵਾਸ਼ਿੰਗਟਨ, 2 ਜੁਲਾਈ- ਅਮਰੀਕਾ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਅਮਰੀਕਾ 'ਚ ਪਿਛਲੇ 24 ਘੰਟਿਆਂ ...
ਅੱਜ ਦਾ ਵਿਚਾਰ
. . .  about 4 hours ago
ਸਬ ਡਿਵੀਜ਼ਨ ਹਸਪਤਾਲ ਭੁਲੱਥ ‘ਚੋਂ ਹਵਾਲਾਤੀ ਫਰਾਰ
. . .  1 day ago
ਭੁਲੱਥ ,1 ਜੁਲਾਈ (ਸੁਖਜਿੰਦਰ ਸਿੰਘ ਮੁਲਤਾਨੀ ) -ਅੱਜ ਭੁਲੱਥ ਸਬ ਡਿਵੀਜ਼ਨ ਹਸਪਤਾਲ ਵਿੱਚੋਂ ਇੱਕ ਹਵਾਲਾਤੀ ਦੇ ਫਰਾਰ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਵਾਲਾਤੀ ਧਰਮਿੰਦਰ ਉਰਫ ਪਰਮਿੰਦਰ ਪਾਲ ...
8ਵੀਂ ਜਮਾਤ ਵਿਚ ਪੜ੍ਹਦੇ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ
. . .  1 day ago
ਅਮਰਗੜ੍ਹ , 1 ਜੁਲਾਈ ( ਸੁਖਜਿੰਦਰ ਸਿੰਘ ਝੱਲ ) - ਥਾਣਾ ਅਮਰਗੜ੍ਹ ਅਧੀਨ ਪੈਂਦੇ ਪਿੰਡ ਨਾਰੀਕੇ ਵਿਖੇ 8ਵੀਂ ਜਮਾਤ ਵਿਚ ਪੜ੍ਹਦੇ 13 ਸਾਲ ਦੇ ਵਿਦਿਆਰਥੀ ਗੁਰਮਿਲਾਪ ਸਿੰਘ ਉਰਫ ਬੱਬੂ ਨੇ ਫਾਹਾ ਲੈ ਕੇ ਆਪਣੀ ...
ਪਠਾਨਕੋਟ ਵਿੱਚ ਕੋਰੋਨਾ ਦੇ 2 ਹੋਰ ਮਰੀਜ਼ਾਂ ਦੀ ਪੁਸ਼ਟੀ
. . .  1 day ago
ਪਠਾਨਕੋਟ ,1 ਜੁਲਾਈ (ਸੰਧੂ,ਚੌਹਾਨ) - ਪਠਾਨਕੋਟ ਵਿੱਚ ਅੱਜ ਕੋਰੋਨਾਂ ਦੇ 2 ਹੋਰ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿੱਚ ਇੱਕ ਵਿਅਕਤੀ ਪਠਾਨਕੋਟ ਦੇ ਪਿੰਡ ਗੂੜ ਕਲਾਂ ਅਤੇ ਦੂਜਾ ਭੜੋਲੀ ਕਲਾਂ ਤੋਂ ਸੰਬੰਧਿਤ ਹੈ ...
ਆਰ.ਸੀ.ਐਫ. ਨੇ ਪਹਿਲੀ ਤਿਮਾਹੀ ਦੌਰਾਨ 160 ਰੇਲ ਡੱਬੇ ਤਿਆਰ ਕੀਤੇ-ਜਿਤੇਸ਼ ਕੁਮਾਰ
. . .  1 day ago
ਕਪੂਰਥਲਾ, 1 ਜੁਲਾਈ (ਅਮਰਜੀਤ ਕੋਮਲ)-ਰੇਲ ਕੋਚ ਫ਼ੈਕਟਰੀ ਕਪੂਰਥਲਾ ਨੇ ਇਸ ਵਿੱਤੀ ਵਰ੍ਹੇ ਦੀ ਪਹਿਲੀ ਤਿਮਾਹੀ ਦੌਰਾਨ 160 ਰੇਲ ਡੱਬੇ ਤਿਆਰ ਕੀਤੇ ਹਨ, ਜੋ ਭਾਰਤੀ ਰੇਲਵੇ ਦੀਆਂ ਹੋਰ ਉਤਪਾਦਨ ਇਕਾਈਆਂ ...
ਕੈਪਟਨ ਸਰਕਾਰ ਦੇਸ਼ ਦੇ ਭਵਿਖ ਲਈ ਇਕਨਾਮਿਕ ਸਬਸੀਡਾਇਜ਼ ਪੈਕੇਜ ਜਾਰੀ ਕਰੇ : ਮਜੀਠੀਆ
. . .  1 day ago
ਅੰਮ੍ਰਿਤਸਰ, 1 ਜੁਲਾਈ (ਰਾਜੇਸ਼ ਸ਼ਰਮਾ) - ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਅਤੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਹਾਈ ਕੋਰਟ ਵਲੋਂ ਪ੍ਰਾਈਵੇਟ ਸਕੂਲਾਂ ਦੇ ਹੱਕ ਵਿਚ ਦਿੱਤੇ ਫੈਸਲੇ ਤੋਂ ਬਾਅਦ ਆਪਣੀ ਪ੍ਰਤੀਕਿਰਿਆ ...
ਫ਼ਾਜ਼ਿਲਕਾ ਜ਼ਿਲ੍ਹੇ 'ਚ ਪਾਕਿਸਤਾਨ ਤੋਂ ਵਾਪਸ ਪਰਤੇ ਵਿਅਕਤੀ ਸਣੇ 4 ਕੋਰੋਨਾ ਪਾਜ਼ੀਟਿਵ
. . .  1 day ago
ਫਾਜ਼ਿਲਕਾ, 1 ਜੁਲਾਈ (ਪ੍ਰਦੀਪ ਕੁਮਾਰ)- ਪਾਕਿਸਤਾਨ ਤੋਂ ਵਾਪਸ ਪਰਤੇ ਇਕ ਵਿਅਕਤੀ ਸਣੇ ਫ਼ਾਜ਼ਿਲਕਾ ਜ਼ਿਲ੍ਹੇ ਵਿਚ 4 ਨਵੇਂ ਕੋਰੋਨਾ ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ਵਿੱਚੋ 2 ਬੀ.ਐਸ.ਐਫ.ਦੇ ਜਵਾਨ ਵੀ ਸ਼ਾਮਿਲ ...
ਕੋਰੋਨਾ ਮਹਾਂਮਾਰੀ ਦੌਰਾਨ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲਾ ਪੰਜਾਬ ਦੇਸ਼ ਦਾ ਮੋਹਰੀ ਸੂਬਾ- ਸਿਹਤ ਮੰਤਰੀ ਸਿੱਧੂ
. . .  1 day ago
ਤਪਾ ਮੰਡੀ, 1 ਜੁਲਾਈ (ਪ੍ਰਵੀਨ ਗਰਗ)- ਕੋਰੋਨਾਮਹਾਂਮਾਰੀ ਦੇ ਚੱਲਦਿਆਂ ਜਿੱਥੇ ਪੂਰਾ ਵਿਸ਼ਵ ਇਸ ਦੀ ਮਾਰ ਹੇਠ ਗੁਜ਼ਰ ਰਿਹਾ ਹੈ, ਉੱਥੇ ਡਾਕਟਰ ਇਸ ਮਹਾਂਮਾਰੀ ਤੋਂ ਬਚਾਅ ਲਈ ਕਰੋਨਾ ਯੋਧੇ ਬਣ ਕੇ ਅੱਗੇ...
ਲਾਕਡਾਊਨ ਕਾਰਨ ਠੱਪ ਹੋਏ ਕੰਮ ਤੋਂ ਪਰੇਸ਼ਾਨ ਨੌਜਵਾਨ ਵਲੋਂ ਖ਼ੁਦਕੁਸ਼ੀ
. . .  1 day ago
ਬੰਗਾ, 1 ਜੁਲਾਈ (ਜਸਬੀਰ ਸਿੰਘ ਨੂਰਪੁਰ)- ਬੰਗਾ ਦੇ ਸਥਾਨਕ ਮਹੱਲਾ ਗੁੱਜਰਾ ਵਿਖੇ ਇੱਕ ਨੌਜਵਾਨ ਵਲੋਂ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਖ਼ਬਰ ਪ੍ਰਾਪਤ ਹੋਈ ਹੈ। ਜਾਣਕਾਰੀ ਅਨੁਸਾਰ ਪਰਮਜੀਤ...
ਬਲਾਕ ਲੌਂਗੋਵਾਲ ਅਧੀਨ ਪੈਂਦੇ ਪਿੰਡ ਮੰਡੇਰ ਕਲਾਂ 'ਚ ਇੱਕ ਵਿਅਕਤੀ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  1 day ago
ਲੌਂਗੋਵਾਲ, 1 ਜੁਲਾਈ (ਵਿਨੋਦ, ਖੰਨਾ) ਲੌਂਗੋਵਾਲ ਬਲਾਕ ਅਧੀਨ ਪੈਂਦੇ ਨੇੜਲੇ ਪਿੰਡ ਮੰਡੇਰ ਕਲਾਂ ਦੇ ਪਟਿਆਲਾ ਵਿਖੇ ਇਲਾਜ ਅਧੀਨ ਇੱਕ ਵਿਅਕਤੀ ਦੀ ਕੋਵਿਡ 19 ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਐੱਸ. ਐੱਮ. ਓ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 27 ਭਾਦੋਂ ਸੰਮਤ 551

ਪਹਿਲਾ ਸਫ਼ਾ

ਅੱਤਵਾਦ ਦੀਆਂ ਜੜ੍ਹਾਂ ਗੁਆਂਢ 'ਚ-ਮੋਦੀ

ਮûਰਾ ਵਿਖੇ ਦੁਧਾਰੂ ਪਸ਼ੂਆਂ ਨੂੰ ਗੰਭੀਰ ਬਿਮਾਰੀਆਂ ਤੋਂ ਬਚਾਉਣ ਸਬੰਧੀ ਟੀਕਾਕਰਨ ਯੋਜਨਾ ਦੀ ਸ਼ੁਰੂਆਤ ਮûਰਾ, 11 ਸਤੰਬਰ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਕਿਹਾ ਕਿ ਅੱਜ ਅੱਤਵਾਦ ਇਕ ਵਿਸ਼ਵ ਪੱਧਰੀ ਸਮੱਸਿਆ ਬਣ ਗਈ ਹੈ ਜਿਸ ਨੇ ...

ਪੂਰੀ ਖ਼ਬਰ »

ਸੋਪੋਰ 'ਚ ਮੁਕਾਬਲੇ ਦੌਰਾਨ ਲਸ਼ਕਰ ਦਾ ਕਮਾਂਡਰ ਹਲਾਕ

• 2 ਪੁਲਿਸ ਜਵਾਨ ਜ਼ਖ਼ਮੀ • ਕੁਝ ਦਿਨ ਪਹਿਲਾਂ ਢਾਈ ਸਾਲ ਦੀ ਬੱਚੀ ਸਮੇਤ ਇਕ ਪਰਿਵਾਰ 'ਤੇ ਕੀਤਾ ਸੀ ਹਮਲਾ ਸ੍ਰੀਨਗਰ, 11 ਸਤੰਬਰ (ਏਜੰਸੀ)-ਅੱਜ ਜੰਮੂ-ਕਸ਼ਮੀਰ ਵਿਚ ਪੁਲਿਸ ਨਾਲ ਹੋਏ ਮੁਕਾਬਲੇ ਦੌਰਾਨ ਲਸ਼ਕਰ-ਏ-ਤਾਇਬਾ ਦਾ ਕਮਾਂਡਰ ਹਲਾਕ ਹੋ ਗਿਆ, ਜੋ ਕਿ ਹਾਲ ਹੀ ਵਿਚ ...

ਪੂਰੀ ਖ਼ਬਰ »

ਕੋਈ ਵੀ ਨੌਜਵਾਨ ਹੁਣ ਅੱਤਵਾਦੀ ਨਹੀਂ ਬਣ ਰਿਹਾ-ਡੀ.ਜੀ.ਪੀ.

ਸ੍ਰੀਨਗਰ, 11 ਸਤੰਬਰ (ਏਜੰਸੀ)-ਜੰਮੂ-ਕਸ਼ਮੀਰ ਦੇ ਡੀ.ਜੀ.ਪੀ. ਦਿਲਬਾਗ ਸਿੰਘ ਨੇ ਕਿਹਾ ਕਿ ਸੂਬੇ ਵਿਚ ਹੁਣ ਕੋਈ ਵੀ ਨੌਜਵਾਨ ਅੱਤਵਾਦ ਨਾਲ ਨਹੀਂ ਜੁੜ ਰਿਹਾ ਅਤੇ ਨਾਲ ਹੀ ਇਸ ਸਬੰਧ 'ਚ ਕੋਈ ਵੀ ਜਾਣਕਾਰੀ ਅਜੇ ਤੱਕ ਸਾਹਮਣੇ ਨਹੀਂ ਆਈ ਤੇ ਹਾਲਾਤ ਆਮ ਹੋ ਰਹੇ ਹਨ | ਡੀ.ਜੀ.ਪੀ. ਨੇ ...

ਪੂਰੀ ਖ਼ਬਰ »

ਕਸ਼ਮੀਰ ਭਾਰਤ-ਪਾਕਿਸਤਾਨ ਦਾ ਆਪਸੀ ਮਾਮਲਾ-ਸੰਯੁਕਤ ਰਾਸ਼ਟਰ

ਦੋਵਾਂ ਦੇਸ਼ਾਂ ਦੀ ਸਹਿਮਤੀ ਨਾਲ  ਹੀ ਕੀਤੀ ਜਾ ਸਕਦੀ ਹੈ ਵਿਚੋਲਗੀ ਸੰਯੁਕਤ ਰਾਸ਼ਟਰ, 11 ਸਤੰਬਰ (ਏਜੰਸੀ)-ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਨਟੋਨੀਓ ਗੁਟਰੇਸ ਜੋ ਭਾਰਤ ਤੇ ਪਾਕਿਸਤਾਨ ਦੇ ਆਗੂਆਂ ਦੇ ਸੰਪਰਕ ਵਿਚ ਸਨ ਤੇ ਜੋ ਕਸ਼ਮੀਰ ਮੁੱਦੇ ਨੂੰ ਲੈ ਕੇ ਦੋਹਾਂ ...

ਪੂਰੀ ਖ਼ਬਰ »

ਇੰਗਲੈਂਡ 'ਚ ਪੜ੍ਹਾਈ ਤੋਂ ਬਾਅਦ 2 ਸਾਲ ਤੱਕ ਕੰਮ ਕਰ ਸਕਣਗੇ ਭਾਰਤੀ ਵਿਦਿਆਰਥੀ

ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਦਾ ਐਲਾਨ ਲੰਡਨ 11 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨਵੀ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਵਿਦੇਸ਼ੀ ਵਿਦਿਆਰਥੀਆਂ ਨੂੰ ਗ੍ਰੈਜੂਏਸ਼ਨ ਦੀ ਪੜ੍ਹਾਈ ਤੋਂ ਬਾਅਦ ਕੰਮ ਕਰਨ ਲਈ 2 ਸਾਲ ਦਾ ਵਰਕ ਵੀਜ਼ਾ ਦੇਣ ਦਾ ਐਲਾਨ ਕੀਤਾ ...

ਪੂਰੀ ਖ਼ਬਰ »

ਐਾਬੂਲੈਂਸਾਂ ਦੀ ਆੜ 'ਚ ਪੰਜਾਬ ਅੰਦਰ ਜੰਮੂ-ਕਸ਼ਮੀਰ ਤੋਂ ਲਿਆਂਦਾ ਜਾ ਰਿਹੈ ਨਸ਼ਾ

ਜੰਮੂ, 11 ਸਤੰਬਰ (ਯੂ.ਐਨ.ਆਈ.)-ਪੰਜਾਬ ਦੇ ਨਸ਼ਾ ਤਸਕਰਾਂ ਨੇ ਪੁਲਿਸ ਦੀਆਂ ਅੱਖਾਂ ਵਿਚ ਧੂੜ ਪਾਉਣ ਲਈ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਅੱਜ-ਕੱਲ੍ਹ ਨਵਾਂ ਤਰੀਕਾ ਲੱਭ ਲਿਆ ਹੈ | ਜਾਣਕਾਰੀ ਅਨੁਸਾਰ ਪੰਜਾਬ ਦੇ ਨਸ਼ਾ ਤਸਕਰ ਐਾਬੂਲੈਂਸਾਂ ਦੇ ਜ਼ਰੀਏ ਨਸ਼ੀਲੇ ਪਦਾਰਥ ...

ਪੂਰੀ ਖ਼ਬਰ »

ਕਰਤਾਰਪੁਰ ਲਾਂਘੇ ਲਈ ਚੱਲ ਰਹੇ ਕੰਮ ਨੇ ਫੜੀ ਰਫ਼ਤਾਰ

ਨਵੰਬਰ 'ਚ ਹੋਵੇਗਾ ਉਦਘਾਟਨ, ਸਮਾਰੋਹ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਹੁੰਚਣ ਦੀ ਉਮੀਦ
ਡਾ. ਕਮਲ ਕਾਹਲੋਂ

ਡੇਰਾ ਬਾਬਾ ਨਾਨਕ (ਬਟਾਲਾ), 11 ਸਤੰਬਰ - ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ ਲਈ ਲਾਂਘਾ ਖੋਲ੍ਹੇ ਜਾਣ ਕਰਕੇ ਇਹ ਇਲਾਹੀ ਪ੍ਰਾਜੈਕਟ ਬਣ ਚੁੱਕਾ ਹੈ, ਜਿਸ 'ਤੇ ਨਾਨਕ ਨਾਮ ਲੇਵਾ ਸੰਗਤਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ | ਨਿਰਮਾਣ ਕਾਰਜਾਂ ਦਾ ਜਾਇਜ਼ਾ ਲੈਣ ਅਤੇ ਸ਼ਰਧਾਲੂਆਂ ਨੂੰ ਇਸ ਦੇ ਮੁਕੰਮਲ ਹੋਣ ਬਾਰੇ ਜਾਣਕਾਰੀ ਪਹੁੰਚਾਉਣ ਲਈ 'ਅਜੀਤ' ਦੀ ਟੀਮ ਕਰਤਾਰਪੁਰ ਸਾਹਿਬ ਲਾਂਘੇ ਦੇ ਸਥਾਨ 'ਤੇ ਪਹੁੰਚੀ ਅਤੇ ਵੇਖਿਆ ਕਿ ਮੁੱਖ ਮਾਰਗਾਂ ਤੋਂ ਜ਼ੀਰੋ ਲਾਇਨ ਲਾਂਘੇ ਤੱਕ ਭਾਰਤ ਵਾਲੇ ਪਾਸੇ 3390 ਮੀਟਰ ਲੰਬੀ ਸੜਕ ਦਾ ਨਿਰਮਾਣ ਲਗਪਗ ਪੂਰਾ ਹੋ ਚੁੱਕਾ ਹੈ, ਜੋ ਚਾਰ ਮਾਰਗੀ ਹੈ ਅਤੇ ਗੁਰਦਾਸਪੁਰ-ਰਮਦਾਸ ਹਾਈਵੇ ਕਾਹਲਾਂਵਾਲੀ ਚੌਕ ਡੇਰਾ ਬਾਬਾ ਨਾਨਕ ਤੋਂ ਇਹ ਸੜਕ ਪਿੰਡ ਪੱਖੋਕੇ ਦੀ ਜ਼ਮੀਨ ਤੋਂ ਹੁੰਦੀ ਹੋਈ ਅੰਤਰਰਾਸ਼ਟਰੀ ਸਰਹੱਦ ਵੱਲ ਵਧੇਗੀ | ਸੜਕ 'ਤੇ ਵੱਖ-ਵੱਖ ਸਮੱਗਰੀ ਦੀਆਂ ਅਜੇ ਹੋਰ ਪਰਤਾਂ ਚੜ੍ਹਾਈਆਂ ਜਾ ਰਹੀਆਂ ਹਨ | ਇਸ ਤੋਂ ਅੱਗੇ ਚੈੱਕ ਪੋਸਟ, ਅਤਿ ਅਧੁਨਿਕ ਯਾਤਰੀ ਟਰਮੀਨਲ, ਪਾਰਕਿੰਗ ਅਤੇ ਹੋਰ ਰਿਹਾਇਸ਼ੀ ਜਗ੍ਹਾ 50 ਏਕੜ ਦੇ ਕਰੀਬ ਕਿਸਾਨਾਂ ਕੋਲੋਂ ਲਈ ਗਈ ਜ਼ਮੀਨ 'ਤੇ ਬਣਾਈ ਗਈ ਹੈ | 100 ਤੋਂ ਵੱਧ ਇੰਜੀਨੀਅਰ ਅਤੇ 500 ਤੋਂ ਵੱਧ ਮਜ਼ਦੂਰ ਕੰਮ ਕਰ ਰਹੇ ਹਨ | ਕੇਂਦਰ ਸਰਕਾਰ ਵਲੋਂ ਆਈਆਂ ਵੱਖ-ਵੱਖ ਟੀਮਾਂ ਉਥੇ ਦਿਨ-ਰਾਤ ਟਿਕੀਆਂ ਹੋਈਆਂ ਹਨ ਜਿਨ੍ਹਾਂ ਦੀ ਰਿਹਾਇਸ਼ ਦਾ ਪ੍ਰਬੰਧ ਵੀ ਉੱਥੇ ਹੀ ਕੀਤਾ ਗਿਆ ਹੈ | ਚੈੱਕ ਪੋਸਟ ਦੇ ਨਿਰਮਾਣ ਨੂੰ ਵੀ ਅੰਤਿਮ ਛੋਹ ਦਿੱਤੀ ਜਾ ਰਹੀ ਹੈ ਜੋ ਥੋੜ੍ਹੇ ਸਮੇਂ 'ਚ ਮੁਕੰਮਲ ਹੋ ਜਾਵੇਗੀ | ਇੰਜੀਨੀਅਰਾਂ ਵਲੋਂ ਸੜਕਾਂ ਅਤੇ ਚੈੱਕ ਪੋਸਟ ਤੱਕ ਪਿੱਲਰ ਆਦਿ ਦੇ ਨਿਰਮਾਣ ਨੂੰ ਜਲਦ ਪੂਰਿਆਂ ਕਰਨ ਲਈ ਕੀਤੀ ਜਾ ਰਹੀ ਸਿਰਤੋੜ ਮਿਹਨਤ ਵੀ ਵੇਖੀ ਜਾ ਸਕਦੀ ਹੈ | ਵੇਖਣ ਤੋਂ ਲਗਦਾ ਹੈ ਕਿ ਇਹ ਪ੍ਰਾਜੈਕਟ 5 ਤੋਂ 6 ਮਹੀਨੇ 'ਚ ਮੁਕੰਮਲ ਹੋਵੇਗਾ ਅਤੇ ਇਵੇਂ ਵੀ ਲਗਦਾ ਹੈ ਕਿ ਜਿਵੇਂ ਸਰਕਾਰ ਨਵੰਬਰ ਤੱਕ ਲਾਂਘਾ ਖੋਲ੍ਹ ਦੇਵੇਗੀ | ਜਦੋਂ ਉੱਥੇ ਇਕ ਇੰਜੀਨੀਅਰ ਨਾਲ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਕਾਰਬੋਨੇਟ ਤੋਂ ਬਣੀਆਂ-ਬਣਾਈਆਂ ਛੱਤਾਂ ਨਾਲ ਚੈੱਕ ਪੋਸਟ ਤੇ ਯਾਤਰੀ ਟਰਮੀਨਲ ਤਿਆਰ ਕੀਤੇ ਜਾ ਰਹੇ ਹਨ | ਸਟੀਲ ਅਤੇ ਫਾਇਬਰ ਤੋਂ ਤਿਆਰ ਸਾਮਾਨ ਹੀ ਇੱਥੇ ਵਰਤਿਆ ਜਾ ਰਿਹਾ ਹੈ | ਬਹੁਤਾ ਸਾਮਾਨ ਵੱਖ-ਵੱਖ ਸੂਬਿਆਂ ਤੋਂ ਲਿਆ ਕੇ ਇਮਾਰਤਾਂ ਤਿਆਰ ਕੀਤੀਆਂ ਜਾ ਰਹੀਆਂ ਹਨ, ਇਸ ਲਈ ਇਹ ਕੰਮ ਬਹੁਤ ਸਮਾਂ ਨਹੀਂ ਲਵੇਗਾ | ਪਾਕਿਸਤਾਨ ਦੀ ਜ਼ੀਰੋ ਲਾਇਨ ਤੱਕ ਬਣੀ ਸੜਕ ਵੀ ਨਜ਼ਰ ਆਉਂਦੀ ਹੈ, ਪ੍ਰੰਤੂ ਭਾਰਤ ਵਾਲੇ ਪਾਸੇ ਤੋਂ ਜ਼ੀਰੋ ਲਾਈਨ ਤੱਕ ਪੁਲ ਬਣਿਆ ਹੈ | ਜ਼ਿਕਰਯੋਗ ਹੈ ਕਿ ਪਾਕਿਸਤਾਨ ਨੇ ਪਹਿਲਾਂ ਜ਼ੀਰੋ ਲਾਇਨ ਤੱਕ ਪੁਲ ਬਣਾਉਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਭਾਰਤ ਨੇ ਲਾਂਘੇ ਦਾ ਕੰਮ ਰੋਕ ਦਿੱਤਾ ਸੀ, ਪ੍ਰੰਤੂ ਮਾਰਚ ਮਹੀਨੇ ਹੋਈ ਮੀਟਿੰਗ ਤੋਂ ਬਾਅਦ ਪਾਕਿਸਤਾਨ ਨੇ ਇਸ ਪੁਲ ਦੇ ਵਿਵਾਦ ਨੂੰ ਖ਼ਤਮ ਕਰਦਿਆਂ ਲਾਂਘਾ ਖੁੱਲ੍ਹਣ ਤੋਂ ਇਕ ਸਾਲ ਬਾਅਦ ਇਸ ਪੁਲ ਦਾ ਨਿਰਮਾਣ ਕਰਨ ਦਾ ਵਾਅਦਾ ਕੀਤਾ ਹੈ ਅਤੇ ਹੁਣ ਪਾਕਿਸਤਾਨੀ ਇਮੀਗ੍ਰੇਸ਼ਨ ਕੇਂਦਰ ਅਤੇ ਚੈੱਕ ਪੋਸਟ ਤੋਂ ਲੈ ਕੇ ਭਾਰਤ ਦੇ ਪਾਸੇ ਬਣੇ ਪੁਲ ਤੱਕ ਸੜਕ ਬਣਾ ਦਿੱਤੀ ਗਈ ਹੈ |
ਪਾਕਿ ਵੱਲ ਵਿਆਹ ਵਰਗਾ ਮਾਹੌਲ
ਪਾਕਿਸਤਾਨ ਵਾਲੇ ਪਾਸੇ ਤੇਜ਼ੀ ਨਾਲ ਚੱਲ ਰਹੇ ਕੰਮ ਅਤੇ ਦਰਿਆਈ ਮਿੱਟੀ ਹੋਣ ਕਾਰਨ ਘੱਟਾ-ਮਿੱਟੀ ਦੇ ਉੱਡਣ ਨਾਲ ਸੰਗਤਾਂ ਲਈ ਦੂਰਬੀਨ ਰਾਹੀਂ ਦਰਸ਼ਨ ਕਰਨਾ ਵੀ ਔਖਾ ਹੋ ਗਿਆ ਹੈ, ਇਸ ਕਰ ਕੇ ਸੰਗਤਾਂ ਦੀ ਆਮਦ ਘਟ ਗਈ ਹੈ | ਭਾਵੇਂ ਕਿ ਬੀ.ਐਸ.ਐਫ. ਵਲੋਂ ਪਹਿਲਾਂ ਬਣੇ ਦਰਸ਼ਨ ਸਥਾਨ ਦਾ ਕੁਝ ਕੁ ਹਿੱਸਾ ਰਹਿਣ ਦਿੱਤਾ ਗਿਆ ਹੈ | ਸਰਹੱਦ 'ਤੇ ਖੜ੍ਹੇ ਹੋ ਕੇ ਜਦੋਂ ਪਾਕਿਸਤਾਨ ਵਾਲੇ ਪਾਸੇ ਵੇਖਦੇ ਹਾਂ ਤਾਂ ਨਵੀਆਂ ਬਣੀਆਂ ਸੜਕਾਂ 'ਤੇ ਚਲਦੀ ਆਵਾਜਾਈ ਤੋਂ ਲੱਗਦਾ ਹੈ, ਜਿਵੇਂ ਕੋਈ ਵਿਆਹ ਰੱਖਿਆ ਹੋਵੇ | ਸੰਗਤਾਂ ਲਈ ਦੂਰਬੀਨ ਵੀ ਰੱਖੀ ਗਈ ਹੈ, ਪ੍ਰੰਤੂ ਕਰਤਾਰਪੁਰ ਸਾਹਿਬ ਦੇ ਸਾਫ਼ ਦਿਖਾਈ ਨਾ ਦੇਣ ਕਾਰਨ ਸੰਗਤ ਨਿਰਾਸ਼ ਹੁੰਦੀ ਹੈ ਪ੍ਰੰਤੂ ਦੋਵਾਂ ਪਾਸਿਆਂ ਤੋਂ ਕਰਤਾਰਪੁਰ ਸਾਹਿਬ ਲਾਂਘੇ ਨੂੰ ਜਲਦ ਖੋਲ੍ਹਣ 'ਤੇ ਚੱਲ ਰਹੇ ਕੰਮ 'ਚ ਤੇਜ਼ੀ ਨੂੰ ਵੇਖ ਕੇ ਚਿਹਰਿਆਂ 'ਤੇ ਖੁਸ਼ੀ ਵੇਖੀ ਜਾ ਸਕਦੀ ਹੈ | ਜ਼ਿਕਰਯੋਗ ਹੈ ਕਿ ਪਾਕਿਸਤਾਨ ਦਾ ਇਹ ਇਲਾਕਾ ਜ਼ਿਲ੍ਹਾ ਨਾਰੋਵਾਲ 'ਚ ਪੈਂਦਾ ਹੈ ਅਤੇ ਕਰਤਾਰਪੁਰ ਸਾਹਿਬ ਦੀ ਤਹਿਸੀਲ ਵੀ ਨਾਰੋਵਾਲ ਹੀ ਹੈ | ਸਰਹੱਦ ਨਾਲ ਲਗਦਾ ਇਹ ਇਲਾਕਾ ਬੇਆਬਾਦ ਜੰਗਲ ਬੀਆਬਾਨ ਸੀ, ਕਈ ਕਿੱਲੋਮੀਟਰ ਤੱਕ ਕੋੲਾੀ ਇਮਾਰਤ ਨਜ਼ਰ ਨਹੀਂ ਸੀ ਆਉਂਦੀ, ਪਰ ਹੁਣ ਉੱਥੇ ਇਕ ਬਹੁਤ ਸੋਹਣੀ ਇਮਾਰਤ ਬਣ ਚੁੱਕੀ ਹੈ, ਜਿਸ 'ਤੇ ਪਾਕਿਸਤਾਨ ਦੇ ਝੰਡੇ ਲਗਾਏ ਗਏ ਹਨ | ਕਿਹਾ ਜਾ ਰਿਹਾ ਹੈ ਕਿ ਉਹ ਪਾਕਿਸਤਾਨ ਦਾ ਚੈੱਕ ਪੋਸਟ, ਇਮੀਗ੍ਰੇਸ਼ਨ ਕੇਂਦਰ ਅਤੇ ਯਾਤਰੂਆਂ ਦੀ ਰਿਹਾਇਸ਼ਗਾਹ ਹੈ | ਦੂਰਬੀਨ ਰਾਹੀਂ ਦੇਖੀਏ ਤਾਂ ਉਹ ਇਮਾਰਤ ਹੋਰ ਖੂਬਸੂਰਤ ਨਜ਼ਰ ਆਉਂਦੀ ਹੈ | ਵੱਖ-ਵੱਖ ਥਾਵਾਂ 'ਤੇ ਬੋਰਡਾਂ 'ਤੇ ਅੰਗਰੇਜ਼ੀ 'ਚ ਪਾਰਕਿੰਗ ਅਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਪਾਕਿਸਤਾਨ ਵੀ ਲਿਖਿਆ ਵੇਖਿਆ ਜਾ ਸਕਦਾ ਹੈ |
ਨਵੰਬਰ 'ਚ ਖੁੱਲ੍ਹੇਗਾ ਲਾਂਘਾ
ਕੰਮ ਦੀ ਤੇਜ਼ ਰਫ਼ਤਾਰ ਤੋਂ ਲਗਦਾ ਹੈ ਕਿ ਨਵੰਬਰ 'ਚ ਲਾਂਘਾ ਖੁੱਲ੍ਹ ਹੀ ਜਾਵੇਗਾ | ਇਸ ਦੇ ਉਦਘਾਟਨੀ ਸਮਾਰੋਹ 'ਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਆਉਣ ਦੀ ਆਸ ਵੀ ਹੈ ਅਤੇ ਲਾਂਘੇ ਲਈ ਹੋ ਰਹੇ ਉਦਘਾਟਨੀ ਸਮਾਰੋਹ ਲਈ 85 ਏਕੜ ਜ਼ਮੀਨ ਵੀ ਖਾਲੀ ਕਰਵਾਉਣ ਬਾਰੇ ਗੱਲਬਾਤ ਚੱਲ ਰਹੀ ਹੈ |


ਖ਼ਬਰ ਸ਼ੇਅਰ ਕਰੋ

ਜੰਮੂ-ਕਸ਼ਮੀਰ ਦੇ ਕੁਪਵਾੜਾ 'ਚ ਮੋਬਾਈਲ ਸੇਵਾਵਾਂ ਬਹਾਲ

ਨਵੀਂ ਦਿੱਲੀ, 11 ਸਤੰਬਰ (ਏਜੰਸੀ)-ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ 'ਚ ਜ਼ਰੂਰੀ ਸੇਵਾਵਾਂ ਦੇ ਰੱਖ ਰਖਾਅ ਲਈ ਜ਼ਿੰਮੇਵਾਰ ਸਰਕਾਰੀ ਅਧਿਕਾਰੀਆਂ ਦੇ ਇਲਾਵਾ ਜ਼ਿਲ੍ਹੇ 'ਚ ਪੋਸਟਪੇਡ ਮੋਬਾਈਲ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ | ਗ੍ਰਹਿ ਮੰਤਰਾਲੇ ਦੇ ਦਫ਼ਤਰ ਨੇ ...

ਪੂਰੀ ਖ਼ਬਰ »

ਚੰਦਰਬਾਬੂ ਨਾਇਡੂ ਤੇ ਬੇਟੇ ਨੂੰ ਘਰ 'ਚ ਕੀਤਾ ਨਜ਼ਰਬੰਦ

ਅਮਰਾਵਤੀ, 11 ਸਤੰਬਰ (ਏਜੰਸੀ)-ਕੁਝ ਪਿੰਡ ਵਾਸੀਆਂ ਨੂੰ ਕਥਿਤ ਬੇਦਖ਼ਲੀ ਮਾਮਲੇ 'ਚ ਗੁੰਟੂਰ ਦੇ ਪਲਨਾਡੂ 'ਚ 'ਚਲੋ ਆਤਮਕੁਰੂ' ਰੈਲੀ ਦੇ ਸੱਦੇ ਕਾਰਨ ਤੇਲਗੂ ਦੇਸਮ ਦੇ ਪ੍ਰਧਾਨ ਐਨ. ਚੰਦਰਬਾਬੂ ਨਾਇਡੂ ਤੇ ਉਨ੍ਹਾਂ ਦੇ ਬੇਟੇ ਨਰ ਲੋਕੇਸ਼ ਨੂੰ ਇੱਥੇ ਉਦਾਵਲੀ ਸਥਿਤ ਉਨ੍ਹਾਂ ...

ਪੂਰੀ ਖ਼ਬਰ »

ਚਿਦੰਬਰਮ ਨੇ ਦਿੱਲੀ ਹਾਈਕੋਰਟ 'ਚ ਜ਼ਮਾਨਤ ਲਈ ਦਾਖ਼ਲ ਕੀਤੀ ਅਰਜ਼ੀ

ਆਈ.ਐੱਨ.ਐਕਸ ਮਾਮਲਾ ਨਵੀਂ ਦਿੱਲੀ, 11 ਸਤੰਬਰ (ਉਪਮਾ ਡਾਗਾ ਪਾਰਥ)-ਸਾਬਕਾ ਖ਼ਜ਼ਾਨਾ ਮੰਤਰੀ ਪੀ. ਚਿਦੰਬਰਮ ਨੇ ਆਈ.ਐੱਨ.ਐਕਸ ਮਾਮਲੇ 'ਚ ਦਿੱਲੀ ਹਾਈਕੋਰਟ 'ਚ ਜ਼ਮਾਨਤ ਲਈ ਗੁਹਾਰ ਲਾਈ ਹੈ | ਪਟੀਸ਼ਨ 'ਚ ਚਿਦੰਬਰਮ ਨੇ ਆਪਣੀ ਗਿ੍ਫ਼ਤਾਰੀ ਅਤੇ ਨਿਆਇਕ ਹਿਰਾਸਤ ਨੂੰ ਗੈਰ ...

ਪੂਰੀ ਖ਼ਬਰ »

ਸੂਬੇ ਆਵਾਜਾਈ ਸਬੰਧੀ ਜੁਰਮਾਨੇ 'ਚ ਕਰ ਸਕਦੇ ਹਨ ਸੋਧ-ਗਡਕਰੀ

ਨਵੀਂ ਦਿੱਲੀ, 11 ਸਤੰਬਰ (ਏਜੰਸੀ)-ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਸੂਬੇ ਜੇਕਰ ਚਾਹੁੰਦੇ ਹਨ ਤਾਂ ਉਹ ਆਵਾਜਾਈ ਨਿਯਮਾਂ ਦੀ ਉਲੰਘਣਾ ਕਾਰਨ ਕੀਤੇ ਜਾਂਦੇ ਜੁਰਮਾਨਿਆਂ ਵਿਚ ਢਿੱਲ ਦੇ ਸਕਦੇ ਹਨ | ਜ਼ਿਕਰਯੋਗ ਹੈ ਕਿ ਉਨ੍ਹਾਂ ਦਾ ਇਹ ਬਿਆਨ ਉਸ ਸਮੇਂ ਆਇਆ ਹੈ ...

ਪੂਰੀ ਖ਼ਬਰ »

9/11 ਦੀ ਬਰਸੀ ਮੌਕੇ ਕਾਬੁਲ ਦੇ ਅਮਰੀਕੀ ਦੂਤਘਰ 'ਚ ਧਮਾਕਾ

ਕਾਬੁਲ, 11 ਸਤੰਬਰ (ਏਜੰਸੀ)- ਸੰਯੁਕਤ ਰਾਜ ਅਮਰੀਕਾ 'ਤੇ 9/11 ਹਮਲੇ ਦੀ ਬਰਸੀ ਮੌਕੇ ਅਫ਼ਗਾਨਿਸਤਾਨ ਦੇ ਕਾਬੁਲ 'ਚ ਸਥਿਤ ਅਮਰੀਕੀ ਦੂਤਘਰ 'ਤੇ ਬੁੱਧਵਾਰ ਨੂੰ ਇਕ ਰਾਕਟ ਧਮਾਕਾ ਹੋ ਗਿਆ | ਦੂਤਘਰ ਦੇ ਅਧਿਕਾਰੀਆਂ ਨੇ ਲਗਪਗ ਇਕ ਘੰਟੇ ਬਾਅਦ ਸਪੱਸ਼ਟ ਰੂਪ ਨਾਲ ਦੱਸਿਆ ਕਿ ਇਸ ...

ਪੂਰੀ ਖ਼ਬਰ »

ਹੁਣ ਆਮ ਲੋਕ ਖ਼ਰੀਦ ਸਕਣਗੇ ਮੋਦੀ ਨੂੰ ਮਿਲੇ ਤੋਹਫ਼ੇ

ਨਵੀਂ ਦਿੱਲੀ, 11 ਸਤੰਬਰ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇ ਤੋਹਫ਼ੇ ਹੁਣ ਆਮ ਲੋਕ ਵੀ ਖ਼ਰੀਦ ਸਕਦੇ ਹਨ | ਪ੍ਰਧਾਨ ਮੰਤਰੀ ਨੂੰ ਮਿਲੇ ਤੋਹਫ਼ਿਆਂ ਨੂੰ 14 ਸਤੰਬਰ ਤੋਂ ਈ-ਨਿਲਾਮੀ ਰਾਹੀਂ ਹਾਸਲ ਕੀਤਾ ਜਾ ਸਕਦਾ ਹੈ | ਸੈਰ ਸਪਾਟੇ ਬਾਰੇ ...

ਪੂਰੀ ਖ਼ਬਰ »

ਬੰਡਾਰੂ ਦੱਤਾਤ੍ਰੇਅ ਨੇ ਹਿਮਾਚਲ ਪ੍ਰਦੇਸ਼ ਦੇ 27ਵੇਂ ਰਾਜਪਾਲ ਵਜੋਂ ਸਹੁੰ ਚੁੱਕੀ

ਸ਼ਿਮਲਾ, 11 ਸਤੰਬਰ (ਭੁਪਿੰਦਰ ਸ਼ਰਮਾ)-ਬੰਡਾਰੂ ਦੱਤਾਤ੍ਰੇਅ ਨੇ ਅੱਜ ਇੱਥੇ ਰਾਜ ਭਵਨ 'ਚ ਕਰਵਾਏ ਇਕ ਸਮਾਗਮ 'ਚ ਹਿਮਾਚਲ ਪ੍ਰਦੇਸ਼ ਦੇ 27ਵੇਂ ਰਾਜਪਾਲ ਵਜੋਂ ਸਹੁੰ ਚੁੱਕੀ | ਹਿਮਾਚਲ ਪ੍ਰਦੇਸ਼ ਹਾਈਕੋਰਟ ਦੇ ਜਸਟਿਸ ਧਰਮਚੰਦ ਚੌਧਰੀ ਨੇ ਉਨ੍ਹਾਂ ਨੂੰ ਅਹੁਦੇ ਤੇ ਭੇਦ ...

ਪੂਰੀ ਖ਼ਬਰ »

ਅਮਰੀਕਾ ਨੇ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਮੁਖੀ ਨੂਰ ਵਲੀ ਨੂੰ ਕੌਮਾਂਤਰੀ ਅੱਤਵਾਦੀ ਐਲਾਨਿਆ

ਟਰੰਪ ਵਲੋਂ ਅੱਤਵਾਦ ਨਾਲ ਨਜਿੱਠਣ ਲਈ ਨਵਾਂ ਕਾਰਜਕਾਰੀ ਹੁਕਮ ਜਾਰੀ ਵਾਸ਼ਿੰਗਟਨ, 11 ਸਤੰਬਰ (ਏਜੰਸੀ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਵਲੋਂ ਅੱਤਵਾਦ ਤੇ ਅੱਤਵਾਦੀ ਕਾਰਵਾਈਆਂ ਲਈ ਧਨ ਮੁਹੱਈਆ ਕਰਵਾਉਣ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਣ ਲਈ ...

ਪੂਰੀ ਖ਼ਬਰ »

ਕਿਹਾ, ਕਸ਼ਮੀਰੀਆਂ ਦੇ ਨਾਲ ਹੈ ਪਾਕਿ
ਇਮਰਾਨ ਖ਼ਾਨ ਕੱਲ੍ਹ ਮਕਬੂਜ਼ਾ ਕਸ਼ਮੀਰ 'ਚ ਕਰਨਗੇ ਰੈਲੀ

ਅੰਮਿ੍ਤਸਰ, 11 ਸਤੰਬਰ (ਸੁਰਿੰਦਰ ਕੋਛੜ)-ਕਸ਼ਮੀਰ ਮੁੱਦੇ 'ਤੇ ਕੌਮਾਂਤਰੀ ਮੰਚ 'ਤੇ ਕੋਈ ਖ਼ਾਸ ਸਮਰਥਨ ਨਾ ਮਿਲਣ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਹੁਣ 13 ਸਤੰਬਰ ਸ਼ੁੱਕਰਵਾਰ ਨੂੰ ਮਕਬੂਜ਼ਾ ਕਸ਼ਮੀਰ (ਪੀ. ਓ. ਕੇ.) ਦੀ ਰਾਜਧਾਨੀ ਮੁਜ਼ੱਫਰਾਬਾਦ ...

ਪੂਰੀ ਖ਼ਬਰ »

ਇਮਰਾਨ ਖ਼ਾਨ ਕੱਲ੍ਹ ਮਕਬੂਜ਼ਾ ਕਸ਼ਮੀਰ 'ਚ ਕਰਨਗੇ ਰੈਲੀ

ਅੰਮਿ੍ਤਸਰ, 11 ਸਤੰਬਰ (ਸੁਰਿੰਦਰ ਕੋਛੜ)-ਕਸ਼ਮੀਰ ਮੁੱਦੇ 'ਤੇ ਕੌਮਾਂਤਰੀ ਮੰਚ 'ਤੇ ਕੋਈ ਖ਼ਾਸ ਸਮਰਥਨ ਨਾ ਮਿਲਣ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਹੁਣ 13 ਸਤੰਬਰ ਸ਼ੁੱਕਰਵਾਰ ਨੂੰ ਮਕਬੂਜ਼ਾ ਕਸ਼ਮੀਰ (ਪੀ. ਓ. ਕੇ.) ਦੀ ਰਾਜਧਾਨੀ ਮੁਜ਼ੱਫਰਾਬਾਦ ...

ਪੂਰੀ ਖ਼ਬਰ »

ਉਨਾਓ ਕੇਸ ਦੀ ਪੀੜਤਾ ਦਾ ਬਿਆਨ ਦਰਜ ਕਰਨ ਲਈ ਦਿੱਲੀ ਦੇ ਏਮਜ਼ 'ਚ ਲੱਗੀ ਵਿਸ਼ੇਸ਼ ਅਦਾਲਤ

ਨਵੀਂ ਦਿੱਲੀ, 11 ਸਤੰਬਰ (ਉਪਮਾ ਡਾਗਾ ਪਾਰਥ)-ਉਨਾਓ ਜਬਰ ਜਨਾਹ ਮਾਮਲੇ 'ਚ ਪੀੜਤਾ ਦੇ ਬਿਆਨ ਦਰਜ ਕਰਨ ਲਈ ਏਮਜ਼ ਨੂੰ ਹੀ ਆਰਜ਼ੀ ਅਦਾਲਤ 'ਚ ਤਬਦੀਲ ਕਰ ਦਿੱਤਾ ਗਿਆ | ਏਮਜ਼ ਦੇ ਲਾਮਾ ਸੈਂਟਰ 'ਚ ਬਣਾਈ ਇਸ ਅਦਾਲਤ 'ਚ ਬਾਹਰੀ ਵਿਅਕਤੀ ਜਾਂ ਮੀਡੀਆ ਦੀ ਮਨਜ਼ੂਰੀ ਦੀ ਇਜਾਜ਼ਤ ...

ਪੂਰੀ ਖ਼ਬਰ »

ਪ੍ਰਮੋਦ ਕੁਮਾਰ ਮਿਸ਼ਰਾ ਪ੍ਰਧਾਨ ਮੰਤਰੀ ਦੇ ਨਵੇਂ ਮੁੱਖ ਸਕੱਤਰ ਅਤੇ ਪੀ.ਕੇ. ਸਿਨਹਾ ਮੁੱਖ ਸਲਾਹਕਾਰ ਨਿਯੁਕਤ

ਨਵੀਂ ਦਿੱਲੀ, 11 ਸਤੰਬਰ (ਉਪਮਾ ਡਾਗਾ ਪਾਰਥ)-ਡਾ: ਪ੍ਰਮੋਦ ਕੁਮਾਰ ਸਿਨਹਾ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਵਾਂ ਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਹੈ | ਮਿਸ਼ਰਾ ਸਾਬਕਾ ਮੁੱਖ ਸਕੱਤਰ ਨਰਪਿੰਦਰ ਮਿਸ਼ਰਾ ਦੀ ਥਾਂ ਲੈਣਗੇ | ਪ੍ਰਮੋਦ ਕੁਮਾਰ ਸਿਨਹਾ ਨੂੰ ਕੈਬਨਿਟ ...

ਪੂਰੀ ਖ਼ਬਰ »

ਕਸ਼ਮੀਰ 'ਚ 45 ਅੱਤਵਾਦੀ ਦਾਖ਼ਲ ਹੋਣ ਦੀ ਫਿਰਾਕ 'ਚ, ਅਲਰਟ ਜਾਰੀ

ਨਵੀਂ ਦਿੱਲੀ, 11 ਸਤੰਬਰ (ਇੰਟ:)-ਅਲ ਬਦਰ ਦੇ ਅੱਤਵਾਦੀਆਂ ਨੂੰ ਪਾਕਿਸਤਾਨੀ ਸੈਨਾ ਦੇ ਹੈੱਡ ਕੁਆਟਰ ਮਾਨਸੇਹਰਾ 'ਚ ਸਿਖਲਾਈ ਦਿੱਤੀ ਗਈ ਹੈ | ਇਹ ਇਲਾਕਾ ਕਸ਼ਮੀਰ ਤੋਂ ਸਿਰਫ 100 ਕਿੱਲੋਮੀਟਰ ਦੀ ਦੂਰੀ 'ਤੇ ਹੈ | ਖ਼ੁਫ਼ੀਆ ਏਜੰਸੀਆਂ ਨੂੰ ਮਿਲੀ ਸੂਚਨਾ ਅਨੁਸਾਰ ਅਲ ਬਦਰ ਦੇ 45 ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX