ਤਾਜਾ ਖ਼ਬਰਾਂ


ਬਿਜਲੀ ਬਿੱਲ ਤੇ ਸਕੂਲ ਫ਼ੀਸਾਂ ਦੀ ਮੁਆਫ਼ੀ ਨੂੰ ਲੈ ਕੇ 'ਆਪ' ਵੱਲੋਂ ਕੇਂਦਰ ਅਤੇ ਸੂਬਾ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ
. . .  10 minutes ago
ਟਾਂਡਾ ਉੜਮੁੜ, 27 ਮਈ ( ਦੀਪਕ ਬਹਿਲ) - ਆਮ ਆਦਮੀ ਪਾਰਟੀ ਹਲਕਾ ਟਾਂਡਾ ਵੱਲੋਂ ਹਲਕਾ ਇੰਚਾਰਜ ਟਾਂਡਾ ਹਰਮੀਤ ਸਿੰਘ ਔਲਖ ਦੀ ਅਗਵਾਈ ਹੇਠ ਟਾਂਡਾ ਚ ਬਿਜਲੀ ਬਿੱਲ ਅਤੇ ਸਕੂਲ ਫ਼ੀਸਾਂ ਦੀ ਮੁਆਫ਼ੀ ਦੀ ਮੰਗ ਨੂੰ ਲੈ ਕੇ ਅੱਜ ਕੇਂਦਰ ਅਤੇ ਸੂਬਾ ਸਰਕਾਰ ਖਿਲਾਫ...
ਜਲੰਧਰ ਦਿਹਾਤੀ ਪੁਲਿਸ ਨੇ ਭਾਰੀ ਮਾਤਰਾ 'ਚ ਅਫ਼ੀਮ ਕੀਤੀ ਬਰਾਮਦ, ਦੋ ਕਾਬੂ
. . .  19 minutes ago
ਜਲੰਧਰ, 27 ਮਈ - ਜਲੰਧਰ ਦਿਹਾਤੀ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਜਲੰਧਰ ਦਿਹਾਤੀ ਪੁਲਿਸ ਨੇ ਨਾਕੇਬੰਦੀ ਦੌਰਾਨ ਇਕ ਇਨੋਵਾ ਦੀ ਤਲਾਸ਼ੀ ਲੈਣ 'ਤੇ 6 ਕਿੱਲੋ ਅਫ਼ੀਮ ਬਰਾਮਦ ਕੀਤੀ ਹੈ। ਇਸ ਮਾਮਲੇ 'ਚ ਜਲੰਧਰ ਦਿਹਾਤੀ ਪੁਲਿਸ...
ਕਿਸਾਨੀ ਮੰਗਾਂ ਨੂੰ ਲੈ ਕੇ ਕੁਲ ਹਿੰਦ ਕਿਸਾਨ ਸਭਾ ਵਲੋਂ ਰੋਸ ਮੁਜ਼ਾਹਰਾ
. . .  24 minutes ago
ਗੜ੍ਹਸ਼ੰਕਰ, 27 ਮਈ (ਧਾਲੀਵਾਲ)- ਕੁਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੀਆਂ 234 ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਕੁਲ ਹਿੰਦ ਕਿਸਾਨ ਸਭਾ ਵੱਲੋਂ ਐੱਸ.ਡੀ.ਐੱਮ. ਦਫ਼ਤਰ ਗੜ੍ਹਸ਼ੰਕਰ ਵਿਖੇ ਰੋਸ ਮੁਜ਼ਾਹਰਾ ਕਰਦਿਆਂ ਐੱਸ.ਡੀ.ਐੱਮ. ਹਰਬੰਸ ਸਿੰਘ ਨੂੰ ਮੰਗ ਪੱਤਰ...
ਕੈਨੇਡਾ 'ਚ ਮਾਪਿਆਂ ਦੇ ਇਕਲੌਤੇ ਬੇਟੇ ਦੀ ਮੌਤ, ਅਜੇ ਪਿਛਲੇ ਸਾਲ ਹੋਇਆ ਸੀ ਵਿਆਹ
. . .  31 minutes ago
ਭਿੰਡੀ ਸੈਦਾਂ (ਅੰਮ੍ਰਿਤਸਰ), 27 ਮਈ (ਪ੍ਰਿਤਪਾਲ ਸਿੰਘ ਸੂਫ਼ੀ) - ਰੋਜ਼ੀ ਰੋਟੀ ਖ਼ਾਤਰ ਕੈਨੇਡਾ ਦੇ ਸ਼ਹਿਰ ਟੋਰਾਂਟੋ 'ਚ ਟਰੱਕ ਡਰਾਈਵਰੀ ਕਰਦੇ ਕਸਬਾ ਭਿੰਡੀ ਸੈਦਾਂ ਦੇ ਨੌਜਵਾਨ ਸੰਗਮਪ੍ਰੀਤ ਸਿੰਘ ਗਿੱਲ (24) ਪੁੱਤਰ ਹਰਪਾਲ ਸਿੰਘ ਗਿੱਲ ਦੀ ਅੱਜ ਸਵੇਰੇ ਤੜਕਸਾਰ ਬਰਮਪਟਨ ਨਜ਼ਦੀਕ...
ਸਿੱਧੂ ਮੂਸੇਵਾਲਾ ਮਾਮਲਾ : ਚਾਰ ਪੁਲਿਸ ਮੁਲਾਜ਼ਮਾਂ ਨੂੰ ਮਿਲੀ ਅਗਾਊਂ ਜਮਾਨਤ
. . .  38 minutes ago
ਸੰਗਰੂਰ, 27 ਮਈ (ਧੀਰਜ ਪਸ਼ੋਰੀਆ) - ਗਾਇਕ ਸਿੱਧੂ ਮੂਸੇਵਾਲਾ ਦੀ ਕੁੱਝ ਪੁਲਿਸ ਮੁਲਾਜ਼ਮਾਂ ਨਾਲ ਇਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਨ੍ਹਾਂ ਖਿਲਾਫ ਸਦਰ ਪੁਲਿਸ ਥਾਣਾ ਧੂਰੀ ਵਿਖੇ ਦਰਜ ਮਾਮਲੇ ਵਿਚ ਚਾਰ ਪੁਲਿਸ ਮੁਲਾਜ਼ਮਾਂ ਨੂੰ ਸੰਗਰੂਰ ਅਦਾਲਤ ਤੋਂ ਅਗਾਊਂ ਜ਼ਮਾਨਤ...
ਜ਼ਿਲ੍ਹਾ ਗੁਰਦਾਸਪੁਰ ਤੇ ਪਠਾਨਕੋਟ 'ਚ ਇਕ - ਇਕ ਮਰੀਜ਼ ਕੋਰੋਨਾ ਪਾਜ਼ੀਟਿਵ ਪਾਏ ਗਏ
. . .  58 minutes ago
ਦੋਰਾਂਗਲਾ/ਪਠਾਨਕੋਟ 27 ਮਈ (ਲਖਵਿੰਦਰ ਸਿੰਘ ਚੱਕਰਾਜਾ/ਸੰਧੂ) - ਜ਼ਿਲ੍ਹਾ ਗੁਰਦਾਸਪੁਰ ਨਾਲ ਸਬੰਧਿਤ ਕਸਬਾ ਦੋਰਾਂਗਲਾ ਦਾ ਇਕ ਵਿਅਕਤੀ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ। ਉਕਤ ਵਿਅਕਤੀ ਮੁੰਬਈ ਵਿਖੇ ਕੰਮ ਕਰਦਾ ਸੀ ਜੋ ਬੀਤੇ ਦਿਨੀਂ ਹੀ ਇੱਥੇ ਵਾਪਸ ਪਰਤਿਆ ਸੀ। ਜਿਸ...
ਦਿੱਲੀ 'ਚ ਪਿਛਲੇ 24 ਘੰਟਿਆਂ 'ਚ 792 ਕੋਰੋਨਾ ਵਾਇਰਸ ਦੇ ਆਏ ਕੇਸ
. . .  about 1 hour ago
ਨਵੀਂ ਦਿੱਲੀ, 27 ਮਈ - ਦਿੱਲੀ ਵਿਚ ਕੋਰੋਨਾਵਾਰਿਸ ਦੇ ਕੇਸਾਂ ਵਿਚ ਵੱਡਾ ਵਾਧਾ ਹੁੰਦੇ ਹੋਏ ਪਿਛਲੇ 24 ਘੰਟਿਆਂ ਵਿਚ 792 ਪਾਜ਼ੀਟਿਵ ਕੇਸ ਸਾਹਮਣੇ ਆ ਗਏ ਹਨ। ਇਸ ਤਰ੍ਹਾਂ ਰਾਜਧਾਨੀ ਵਿਚ 15257 ਕੇਸ ਹੋ ਗਏ...
ਸੁਸ਼ੀਲ ਸ਼ਰਮਾ ਨੂੰ ਜਲੰਧਰ ਭਾਜਪਾ ਦਾ ਪ੍ਰਧਾਨ ਬਣਾਇਆ ਗਿਆ
. . .  about 1 hour ago
ਜਲੰਧਰ, 27 ਮਈ (ਸ਼ਿਵ) - ਕੌਂਸਲਰ ਸੁਸ਼ੀਲ ਸ਼ਰਮਾ ਨੂੰ ਜਲੰਧਰ ਭਾਜਪਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ...
ਪਟਿਆਲਾ 'ਚ ਯੂਥ ਕਾਂਗਰਸੀਆਂ ਨੇ ਵੱਡੀ ਗਿਣਤੀ ਵਿਚ ਕੀਤਾ ਖ਼ੂਨਦਾਨ
. . .  about 1 hour ago
ਪਟਿਆਲਾ, 27 ਮਈ (ਅਮਰਬੀਰ ਸਿੰਘ ਆਹਲੂਵਾਲੀਆ) - ਯੂਥ ਕਾਂਗਰਸ ਪਟਿਆਲਾ ਦੇ ਪ੍ਰਧਾਨ ਸੰਜੀਵ ਕੁਮਾਰ ਕਾਲੂ ਦੀ ਅਗਵਾਈ ਵਿਚ ਵੱਡੀ ਗਿਣਤੀ ਵਿਚ ਯੂਥ ਕਾਂਗਰਸੀਆਂ ਨੇ ਖ਼ੂਨਦਾਨ ਕੀਤਾ। ਇਸ ਮੌਕੇ ਸੰਜੀਵ ਕੁਮਾਰ ਨੇ ਦੱਸਿਆ ਕਿ ਜਿਸ ਤਰ੍ਹਾਂ ਕੋਰੋਨਾ ਵਾਇਰਸ...
ਕਿਸਾਨੀ ਮੰਗਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਦੇ ਨਾਂਅ ਮੰਗ ਪੱਤਰ
. . .  about 1 hour ago
ਗੁਰੂ ਹਰ ਸਹਾਏ, 27 ਮਈ (ਹਰਚਰਨ ਸਿੰਘ ਸੰਧੂ/ਕਪਿਲ ਕੰਧਾਰੀ) - ਸਾਰੇ ਭਾਰਤ ਵਿਚ ਕਿਸਾਨ ਬਚਾਓ, ਦੇਸ਼ ਬਚਾਓ ਦਿਵਸ ਮੌਕੇ ਕੁੱਲ ਹਿੰਦ ਕਿਸਾਨ ਸੰਘਰਸ਼ 'ਚ ਸ਼ਾਮਲ 10 ਕਿਸਾਨ ਜਥੇਬੰਦੀਆਂ ਵਲੋਂ ਰੋਸ ਪ੍ਰਦਰਸ਼ਨ ਕਰਦੇ ਹੋਏ ਕਿਸਾਨਾਂ ਦੀਆਂ ਮੰਗਾਂ ਪ੍ਰਧਾਨ ਮੰਤਰੀ ਦੇ ਨਾਂਅ 'ਤੇ...
ਅੰਮ੍ਰਿਤਸਰ 'ਚ ਸ਼ਾਰਟ ਸਰਕਟ ਕਾਰਨ ਲੱਗੀ ਅੱਗ, ਨਗਰ ਨਿਗਮ ਵੱਲੋਂ ਰੱਖਿਆ ਸਾਮਾਨ ਸੜ ਕੇ ਸੁਆਹ
. . .  1 minute ago
ਅੰਮ੍ਰਿਤਸਰ, 27 ਮਈ (ਰਾਜੇਸ਼ ਕੁਮਾਰ ਸੰਧੂ) - ਅੱਜ ਸਵੇਰ ਤੜਕਸਾਰ ਸ਼ਾਰਟ ਸਰਕਟ ਕਾਰਨ ਨਿਗਮ ਦੀ ਜ਼ਮੀਨ 'ਤੇ ਰੱਖੇ ਸਾਮਾਨ ਨੂੰ ਭਿਆਨਕ ਅੱਗ ਲਗ ਗਈ। ਜਿਸ ਦੇ ਨਾਲ ਨਗਰ ਨਿਗਮ ਦੇ ਇਸ਼ਤਿਹਾਰ ਵਿਭਾਗ ਅਤੇ ਜ਼ਮੀਨ ਵਿਭਾਗ ਵੱਲੋਂ ਜ਼ਿਲ੍ਹੇ ਵਿਚ ਲੱਗੇ ਨਾਜਾਇਜ਼...
ਪਾਤੜਾਂ ਨੇੜ੍ਹੇ ਡਰੇਨ ਵਿਚ ਕਾਰ ਡਿੱਗ ਜਾਣ ਤੇ 2 ਨੌਜਵਾਨਾਂ ਦੀ ਮੌਤ
. . .  about 2 hours ago
ਪਾਤੜਾਂ, 27 ਮਈ (ਜਗਦੀਸ਼ ਸਿੰਘ ਕੰਬੋਜ, ਗੁਰਇਕਬਾਲ ਸਿੰਘ ਖਾਲਸਾ) - ਕੌਮੀ ਮਾਰਗ ਤੇ ਪਿੰਡ ਦੁਗਾਲ ਦੇ ਨੇੜ੍ਹੇ ਇਕ ਤੇਜ ਰਫਤਾਰ ਗੱਡੀ ਡਰੇਨ ਵਿਚ ਜਾ ਡਿੱਗੀ ਅਤੇ ਇਸ ਵਿਚ ਸਵਾਰ 2 ਨੌਜਵਾਨਾਂ ਦੀ ਮੌਤ ਹੋ ਗਈ ਅਤੇ ਜਦੋਂ ਕਿ ਗੰਭੀਰ ਹਾਲਤ ਵਿੱਚ ਜਖਮੀ ਤਿੰਨਾਂ ਨੂੰ ਪਟਿਆਲਾ ਲਈ ਰੈਫਰ ਕਰ ਦਿੱਤਾ...
ਅਕਾਲੀ ਦਲ ਸੁਤੰਤਰ ਦੇ ਕੌਮੀ ਪ੍ਰਧਾਨ ਨੂੰ ਡੀ.ਸੀ. ਪਟਿਆਲਾ ਦੇ ਦਫ਼ਤਰ ਅੱਗੇ ਧਰਨਾ ਦੇਣ ਤੋਂ ਰੋਕਿਆ
. . .  about 2 hours ago
ਨਾਭਾ, 27 ਮਈ (ਅਮਨਦੀਪ ਸਿੰਘ ਲਵਲੀ) - ਅਕਾਲੀ ਦਲ ਸੁਤੰਤਰ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੋਲੀ ਨੂੰ ਅੱਜ ਡਿਪਟੀ ਕਮਿਸ਼ਨਰ ਪਟਿਆਲਾ ਦੇ ਦਫ਼ਤਰ ਅੱਗੇ ਧਰਨਾ ਦੇਣ ਜਾਣ ਤੋਂ ਡੀਐੱਸਪੀ ਨਾਭਾ ਰਾਜੇਸ਼ ਛਿੱਬਰ ਕੋਤਵਾਲੀ ਮੁਖੀ ਸਰਬਜੀਤ ਚੀਮਾ ਅਤੇ ਪੁਲਿਸ ਫੋਰਸ ਵੱਲੋਂ ਰੋਕਿਆ ਗਿਆ। ਗੱਲਬਾਤ...
ਟੀ-20 ਵਿਸ਼ਵ ਕੱਪ ਦੇ 2022 ਤੱਕ ਮੁਲਤਵੀ ਹੋਣ ਦੀ ਸੰਭਾਵਨਾ - ਆਈ.ਸੀ.ਸੀ ਸੂਤਰ
. . .  about 2 hours ago
ਮੁੰਬਈ, 27 ਮਈ - ਆਈ.ਸੀ.ਸੀ ਸੂਤਰਾਂ ਅਨੁਸਾਰ ਕੋਰੋਨਾ ਦੇ ਚੱਲਦਿਆਂ ਟੀ-20 ਵਿਸ਼ਵ ਕੱਪ ਦੇ 2022 ਤੱਕ ਮੁਲਤਵੀ ਹੋਣ ਦੀ ਸੰਭਾਵਨਾ ਹੈ। ਹਾਲੇ ਤੱਕ ਇਸ ਬਾਰੇ ਕੋਈ ਅਧਿਕਾਰਤ ਐਲਾਨ...
ਮਹਾਰਾਸ਼ਟਰ 'ਚ ਪੁਲਿਸ ਦੇ 75 ਹੋਰ ਜਵਾਨਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ
. . .  1 minute ago
ਮੁੰਬਈ, 27 ਮਈ - ਮਹਾਰਾਸ਼ਟਰ 'ਚ ਪਿਛਲੇ 24 ਘੰਟਿਆਂ ਦੌਰਾਨ ਪੁਲਿਸ ਨੇ 75 ਹੋਰ ਜਵਾਨਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਮਹਾਰਾਸ਼ਟਰ ਪੁਲਿਸ 'ਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 1964 ਹੋ ਗਈ ਹੈ, ਜਦਕਿ 20 ਜਵਾਨਾਂ ਦੀ ਮੌਤ ਹੋ ਚੁੱਕੀ ਹੈ ਤੇ 849 ਜਵਾਨ ਸਿਹਤਯਾਬ...
ਕਰਨਾਟਕ 'ਚ 31 ਮਈ ਤੋਂ ਬਾਅਦ ਖੁੱਲ੍ਹਣਗੇ ਧਾਰਮਿਕ ਅਸਥਾਨ - ਯੇਦੀਯੁਰੱਪਾ
. . .  about 3 hours ago
ਬੈਂਗਲੁਰੂ, 27 ਮਈ - ਕਰਨਾਟਕ ਦੇ ਮੁੱਖ ਮੰਤਰੀ ਬੀ.ਐੱਸ.ਯੇਦੀਯੁਰੱਪਾ ਦਾ ਕਹਿਣਾ ਹੈ ਕਿ ਕਰਨਾਟਕ 'ਚ 31 ਮਈ ਤੋਂ ਬਾਅਦ ਮੰਦਰ, ਮਸਜਿਦ ਅਤੇ ਚਰਚ ਖ਼ੋਲ ਦਿੱਤੇ...
ਤਬਲੀਗ਼ੀ ਜਮਾਤ ਇਕੱਠ ਮਾਮਲੇ 'ਚ ਦਿੱਲੀ ਪੁਲਿਸ ਅੱਜ ਕਰੇਗੀ ਦੋਸ਼ ਪੱਤਰ ਦਾਖਲ
. . .  about 3 hours ago
ਨਵੀਂ ਦਿੱਲੀ, 27 ਮਈ - ਤਬਲੀਗ਼ੀ ਜਮਾਤ ਇਕੱਠ ਮਾਮਲੇ 'ਚ ਦਿੱਲੀ ਪੁਲਿਸ ਵੱਲੋਂ 294 ਵਿਦੇਸ਼ੀ ਨਾਗਰਿਕਾਂ ਖ਼ਿਲਾਫ਼ ਅੱਜ 15 ਦੋਸ਼ ਪੱਤਰ ਦਾਖਲ ਕੀਤੇ...
ਚੋਰਾਂ ਨੇ ਸਕੂਲ ਨੂੰ ਬਣਾਇਆ ਨਿਸ਼ਾਨਾ
. . .  about 3 hours ago
ਗੁਰੂ ਹਰਸਹਾਏ, 27 ਮਈ (ਕਪਿਲ ਕੰਧਾਰੀ) - ਦੇਸ਼ ਭਰ ਵਿੱਚ ਚੱਲ ਰਹੇ ਕੋਰੋਨਾ ਵਾਇਰਸ ਦੇ ਚੱਲਦਿਆਂ ਜਿੱਥੇ ਸਰਕਾਰ ਵੱਲੋਂ ਸਾਰੇ ਸਕੂਲਾਂ ਨੂੰ ਬੰਦ ਕੀਤਾ ਹੋਇਆ ਹੈ, ਉੱਥੇ ਇਸ ਦਾ ਫਾਇਦਾ ਉਠਾਉਂਦੇ ਹੋਏ ਬੀਤੀ ਰਾਤ ਪਿੰਡ ਮਾੜੇ ਕਲਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਚੋਰਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਚੋਰਾਂ ਵੱਲੋਂ ਸਕੂਲ ਦੇ ਦਫ਼ਤਰ ਤੇ ਕਮਰਿਆਂ ਦੇ ਜਿੰਦਰੇ...
ਉੱਧਵ ਠਾਕਰੇ ਨੇ ਬੁਲਾਈ ਭਾਈਵਾਲ ਪਾਰਟੀਆਂ ਦੀ ਮੀਟਿੰਗ
. . .  about 4 hours ago
ਮੁੰਬਈ, 27 ਮਈ - ਮਹਾਰਾਸ਼ਟਰ ਦੇ ਮੁੱਖ ਮੰਤਰੀ ਉੱਧਵ ਠਾਕਰੇ ਨੇ ਸਰਕਾਰ ਦੀਆਂ ਭਾਈਵਾਲ ਪਾਰਟੀਆਂ ਦੀ ਮੀਟਿੰਗ ਬੁਲਾਈ...
ਵਿਸ਼ੇਸ਼ ਆਗਿਆ 'ਤੇ ਵਤਨ ਪਰਤਣ ਵਾਲੇ 179 ਪਾਕਿਸਤਾਨੀ ਨਾਗਰਿਕ ਅਟਾਰੀ ਸਰਹੱਦ ਪਹੁੰਚਣੇ ਸ਼ੁਰੂ
. . .  about 4 hours ago
ਅਟਾਰੀ, 27 ਮਈ (ਰੁਪਿੰਦਰਜੀਤ ਸਿੰਘ ਭਕਨਾ) - ਲਾਕਡਾਊਨ ਤੋਂ ਪਹਿਲਾਂ ਆਪਣੇ ਰਿਸ਼ਤੇਦਾਰਾਂ ਅਤੇ ਹੋਰ ਸਮਾਗਮਾਂ ਵਿਚ ਸ਼ਾਮਲ ਹੋਣ ਆਏ ਪਾਕਿਸਤਾਨੀ ਸ਼ਹਿਰੀ ਜੋ ਭਾਰਤ ਦੇ ਸੂਬੇ ਗੁਜਰਾਤ, ਮੱਧ ਪ੍ਰਦੇਸ਼, ਛੱਤੀਸਗੜ੍ਹ, ਪੰਜਾਬ, ਦਿੱਲੀ ਆਦਿ ਵਿਚ ਫਸ ਕੇ ਰਹਿ ਗਏ ਸਨ ਨੂੰ ਪਾਕਿਸਤਾਨੀ ਸਰਕਾਰ ਦੀ ਵਿਸ਼ੇਸ਼ ਬੇਨਤੀ 'ਤੇ ਦਿੱਤੀ ਗਈ ਆਗਿਆ ਦੇ ਤੀਜੇ ਪੜਾਅ...
ਸ੍ਰੀ ਹਜ਼ੂਰ ਸਾਹਿਬ ਤੋਂ ਮਹਿਲ ਕਲਾਂ ਆਏ ਨੌਜਵਾਨ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 4 hours ago
ਮਹਿਲ ਕਲਾਂ, 27 ਮਈ (ਅਵਤਾਰ ਸਿੰਘ ਅਣਖੀ)-ਕੁਝ ਦਿਨ ਪਹਿਲਾਂ ਸ੍ਰੀ ਹਜ਼ੂਰ ਸਾਹਿਬ ਤੋਂ ਮਹਿਲ ਕਲਾਂ ਆਏ ਨੌਜਵਾਨ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਦਾ ਪਤਾ ਲੱਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਰੋਨਾ ਰੈਪਿਡ ਰਿਸਪਾਂਸ ਟੀਮ ਮਹਿਲ ਕਲਾਂ ਦੇ ਨੋਡਲ ਅਫ਼ਸਰ...
ਨੈਸ਼ਨਲ ਇੰਸ਼ੋਰੈਂਸ ਕੰਪਨੀ ਦੇ ਦਫ਼ਤਰ 'ਚ ਲੱਗੀ ਅੱਗ
. . .  about 4 hours ago
ਮੁਕੇਰੀਆਂ, 27 ਮਈ (ਸਰਬਜੀਤ ਸਿੰਘ) - ਮੁਕੇਰੀਆਂ ਵਿਖੇ ਅੱਜ ਤੜਕਸਾਰ 3 ਕੁ ਵਜੇ ਨੈਸ਼ਨਲ ਇੰਸ਼ੋਰੈਂਸ ਕੰਪਨੀ ਦੇ ਦਫ਼ਤਰ 'ਚ ਅਚਾਨਕ ਅੱਗ ਲੱਗ ਗਈ। ਜਿਸ ਉਪਰੰਤ ਫਾਇਰ ਬਿ੍ਰਗੇਡ ਨੂੰ ਮੌਕੇ 'ਤੇ ਬੁਲਾਇਆ ਗਿਆ। ਅੱਗ ਇੰਨੀ ਭਿਆਨਕ ਸੀ ਕਿ ਦੇਖਦੇ ਹੀ ਦੇਖਦੇ ਸਾਰਾ ਰਿਕਾਰਡ ਸੜ ਕੇ ਸੁਆਹ ਹੋ ਗਿਆ। ਦੱਸਣਯੋਗ...
ਰਾਜਸਥਾਨ 'ਚ ਕੋਰੋਨਾ ਦੇ 109 ਹੋਰ ਮਾਮਲੇ ਆਏ ਸਾਹਮਣੇ
. . .  about 5 hours ago
ਜੈਪੁਰ, 27 ਮਈ - ਰਾਜਸਥਾਨ ਦੇ ਸਿਹਤ ਮੰਤਰਾਲੇ ਅਨੁਸਾਰ ਸੂਬੇ 'ਚ 'ਚ ਸਵੇਰੇ 9 ਵਜੇ ਤੱਕ ਕੋਰੋਨਾ ਦੇ 109 ਹੋਰ ਮਾਮਲੇ ਸਾਹਮਣੇ ਆਏ ਹਨ, ਜਦਕਿ 2 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋਈ ਹੈ। ਸੂਬੇ 'ਚ ਕੋਰੋਨਾ ਦੇ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ...
ਦੇਸ਼ ਭਰ 'ਚ ਕੋਰੋਨਾ ਦਾ ਕਹਿਰ ਜਾਰੀ, ਪਿਛਲੇ 24 ਘੰਟਿਆਂ 'ਚ 170 ਲੋਕਾਂ ਦੀ ਮੌਤ
. . .  about 5 hours ago
ਨਵੀਂ ਦਿੱਲੀ, 27 ਮਈ- ਦੇਸ਼ ਭਰ 'ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਕੇਂਦਰੀ ਸਿਹਤ ਮੰਤਰਾਲੇ ਵਲੋਂ ਜਾਰੀ ਤਾਜ਼ਾ ਰਿਪੋਰਟ ਮੁਤਾਬਕ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ ਰਿਕਾਰਡ 6387 ਕੇਸ ਸਾਹਮਣੇ ਆਏ ਹਨ, ਜਦੋਂਕਿ 170 ਲੋਕਾਂ ਦੀ ਮੌਤ ਹੋ ਗਈ ਹੈ। ਉੱਥੇ ਹੀ ਕੋਰੋਨਾ ਨਾਲ ਪੀੜਤਾਂ ਦੀ ਸੰਖਿਆ 1,51,767 ਹੋ ਗਈ ਹੈ। ਕੋਰੋਨਾ ਕਾਰਨ ਹੁਣ ਤੱਕ 4337 ਲੋਕਾਂ ਦੀ ਮੌਤ...
ਜਰਮਨ 'ਚ 29 ਜੂਨ ਤੱਕ ਵਧਾਏ ਗਏ ਸਮਾਜਿਕ ਦੂਰੀ ਦੇ ਮਾਪਦੰਡ
. . .  about 5 hours ago
ਬਰਲਿਨ, 27 ਮਈ - ਕੋਰੋਨਾ ਵਾਇਰਸ ਨੂੰ ਰੋਕਣ ਲਈ ਜਰਮਨੀ 'ਚ 29 ਜੂਨ ਤੱਕ ਸਮਾਜਿਕ ਦੂਰੀ ਦੇ ਮਾਪਦੰਡ ਵਧਾ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 27 ਭਾਦੋਂ ਸੰਮਤ 551

ਪਹਿਲਾ ਸਫ਼ਾ

ਅੱਤਵਾਦ ਦੀਆਂ ਜੜ੍ਹਾਂ ਗੁਆਂਢ 'ਚ-ਮੋਦੀ

ਮûਰਾ ਵਿਖੇ ਦੁਧਾਰੂ ਪਸ਼ੂਆਂ ਨੂੰ ਗੰਭੀਰ ਬਿਮਾਰੀਆਂ ਤੋਂ ਬਚਾਉਣ ਸਬੰਧੀ ਟੀਕਾਕਰਨ ਯੋਜਨਾ ਦੀ ਸ਼ੁਰੂਆਤ ਮûਰਾ, 11 ਸਤੰਬਰ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਕਿਹਾ ਕਿ ਅੱਜ ਅੱਤਵਾਦ ਇਕ ਵਿਸ਼ਵ ਪੱਧਰੀ ਸਮੱਸਿਆ ਬਣ ਗਈ ਹੈ ਜਿਸ ਨੇ ...

ਪੂਰੀ ਖ਼ਬਰ »

ਸੋਪੋਰ 'ਚ ਮੁਕਾਬਲੇ ਦੌਰਾਨ ਲਸ਼ਕਰ ਦਾ ਕਮਾਂਡਰ ਹਲਾਕ

• 2 ਪੁਲਿਸ ਜਵਾਨ ਜ਼ਖ਼ਮੀ • ਕੁਝ ਦਿਨ ਪਹਿਲਾਂ ਢਾਈ ਸਾਲ ਦੀ ਬੱਚੀ ਸਮੇਤ ਇਕ ਪਰਿਵਾਰ 'ਤੇ ਕੀਤਾ ਸੀ ਹਮਲਾ ਸ੍ਰੀਨਗਰ, 11 ਸਤੰਬਰ (ਏਜੰਸੀ)-ਅੱਜ ਜੰਮੂ-ਕਸ਼ਮੀਰ ਵਿਚ ਪੁਲਿਸ ਨਾਲ ਹੋਏ ਮੁਕਾਬਲੇ ਦੌਰਾਨ ਲਸ਼ਕਰ-ਏ-ਤਾਇਬਾ ਦਾ ਕਮਾਂਡਰ ਹਲਾਕ ਹੋ ਗਿਆ, ਜੋ ਕਿ ਹਾਲ ਹੀ ਵਿਚ ...

ਪੂਰੀ ਖ਼ਬਰ »

ਕੋਈ ਵੀ ਨੌਜਵਾਨ ਹੁਣ ਅੱਤਵਾਦੀ ਨਹੀਂ ਬਣ ਰਿਹਾ-ਡੀ.ਜੀ.ਪੀ.

ਸ੍ਰੀਨਗਰ, 11 ਸਤੰਬਰ (ਏਜੰਸੀ)-ਜੰਮੂ-ਕਸ਼ਮੀਰ ਦੇ ਡੀ.ਜੀ.ਪੀ. ਦਿਲਬਾਗ ਸਿੰਘ ਨੇ ਕਿਹਾ ਕਿ ਸੂਬੇ ਵਿਚ ਹੁਣ ਕੋਈ ਵੀ ਨੌਜਵਾਨ ਅੱਤਵਾਦ ਨਾਲ ਨਹੀਂ ਜੁੜ ਰਿਹਾ ਅਤੇ ਨਾਲ ਹੀ ਇਸ ਸਬੰਧ 'ਚ ਕੋਈ ਵੀ ਜਾਣਕਾਰੀ ਅਜੇ ਤੱਕ ਸਾਹਮਣੇ ਨਹੀਂ ਆਈ ਤੇ ਹਾਲਾਤ ਆਮ ਹੋ ਰਹੇ ਹਨ | ਡੀ.ਜੀ.ਪੀ. ਨੇ ...

ਪੂਰੀ ਖ਼ਬਰ »

ਕਸ਼ਮੀਰ ਭਾਰਤ-ਪਾਕਿਸਤਾਨ ਦਾ ਆਪਸੀ ਮਾਮਲਾ-ਸੰਯੁਕਤ ਰਾਸ਼ਟਰ

ਦੋਵਾਂ ਦੇਸ਼ਾਂ ਦੀ ਸਹਿਮਤੀ ਨਾਲ  ਹੀ ਕੀਤੀ ਜਾ ਸਕਦੀ ਹੈ ਵਿਚੋਲਗੀ ਸੰਯੁਕਤ ਰਾਸ਼ਟਰ, 11 ਸਤੰਬਰ (ਏਜੰਸੀ)-ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਨਟੋਨੀਓ ਗੁਟਰੇਸ ਜੋ ਭਾਰਤ ਤੇ ਪਾਕਿਸਤਾਨ ਦੇ ਆਗੂਆਂ ਦੇ ਸੰਪਰਕ ਵਿਚ ਸਨ ਤੇ ਜੋ ਕਸ਼ਮੀਰ ਮੁੱਦੇ ਨੂੰ ਲੈ ਕੇ ਦੋਹਾਂ ...

ਪੂਰੀ ਖ਼ਬਰ »

ਇੰਗਲੈਂਡ 'ਚ ਪੜ੍ਹਾਈ ਤੋਂ ਬਾਅਦ 2 ਸਾਲ ਤੱਕ ਕੰਮ ਕਰ ਸਕਣਗੇ ਭਾਰਤੀ ਵਿਦਿਆਰਥੀ

ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਦਾ ਐਲਾਨ ਲੰਡਨ 11 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨਵੀ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਵਿਦੇਸ਼ੀ ਵਿਦਿਆਰਥੀਆਂ ਨੂੰ ਗ੍ਰੈਜੂਏਸ਼ਨ ਦੀ ਪੜ੍ਹਾਈ ਤੋਂ ਬਾਅਦ ਕੰਮ ਕਰਨ ਲਈ 2 ਸਾਲ ਦਾ ਵਰਕ ਵੀਜ਼ਾ ਦੇਣ ਦਾ ਐਲਾਨ ਕੀਤਾ ...

ਪੂਰੀ ਖ਼ਬਰ »

ਐਾਬੂਲੈਂਸਾਂ ਦੀ ਆੜ 'ਚ ਪੰਜਾਬ ਅੰਦਰ ਜੰਮੂ-ਕਸ਼ਮੀਰ ਤੋਂ ਲਿਆਂਦਾ ਜਾ ਰਿਹੈ ਨਸ਼ਾ

ਜੰਮੂ, 11 ਸਤੰਬਰ (ਯੂ.ਐਨ.ਆਈ.)-ਪੰਜਾਬ ਦੇ ਨਸ਼ਾ ਤਸਕਰਾਂ ਨੇ ਪੁਲਿਸ ਦੀਆਂ ਅੱਖਾਂ ਵਿਚ ਧੂੜ ਪਾਉਣ ਲਈ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਅੱਜ-ਕੱਲ੍ਹ ਨਵਾਂ ਤਰੀਕਾ ਲੱਭ ਲਿਆ ਹੈ | ਜਾਣਕਾਰੀ ਅਨੁਸਾਰ ਪੰਜਾਬ ਦੇ ਨਸ਼ਾ ਤਸਕਰ ਐਾਬੂਲੈਂਸਾਂ ਦੇ ਜ਼ਰੀਏ ਨਸ਼ੀਲੇ ਪਦਾਰਥ ...

ਪੂਰੀ ਖ਼ਬਰ »

ਕਰਤਾਰਪੁਰ ਲਾਂਘੇ ਲਈ ਚੱਲ ਰਹੇ ਕੰਮ ਨੇ ਫੜੀ ਰਫ਼ਤਾਰ

ਨਵੰਬਰ 'ਚ ਹੋਵੇਗਾ ਉਦਘਾਟਨ, ਸਮਾਰੋਹ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਹੁੰਚਣ ਦੀ ਉਮੀਦ ਡਾ. ਕਮਲ ਕਾਹਲੋਂ ਡੇਰਾ ਬਾਬਾ ਨਾਨਕ (ਬਟਾਲਾ), 11 ਸਤੰਬਰ - ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ ਲਈ ਲਾਂਘਾ ...

ਪੂਰੀ ਖ਼ਬਰ »

ਜੰਮੂ-ਕਸ਼ਮੀਰ ਦੇ ਕੁਪਵਾੜਾ 'ਚ ਮੋਬਾਈਲ ਸੇਵਾਵਾਂ ਬਹਾਲ

ਨਵੀਂ ਦਿੱਲੀ, 11 ਸਤੰਬਰ (ਏਜੰਸੀ)-ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ 'ਚ ਜ਼ਰੂਰੀ ਸੇਵਾਵਾਂ ਦੇ ਰੱਖ ਰਖਾਅ ਲਈ ਜ਼ਿੰਮੇਵਾਰ ਸਰਕਾਰੀ ਅਧਿਕਾਰੀਆਂ ਦੇ ਇਲਾਵਾ ਜ਼ਿਲ੍ਹੇ 'ਚ ਪੋਸਟਪੇਡ ਮੋਬਾਈਲ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ | ਗ੍ਰਹਿ ਮੰਤਰਾਲੇ ਦੇ ਦਫ਼ਤਰ ਨੇ ...

ਪੂਰੀ ਖ਼ਬਰ »

ਚੰਦਰਬਾਬੂ ਨਾਇਡੂ ਤੇ ਬੇਟੇ ਨੂੰ ਘਰ 'ਚ ਕੀਤਾ ਨਜ਼ਰਬੰਦ

ਅਮਰਾਵਤੀ, 11 ਸਤੰਬਰ (ਏਜੰਸੀ)-ਕੁਝ ਪਿੰਡ ਵਾਸੀਆਂ ਨੂੰ ਕਥਿਤ ਬੇਦਖ਼ਲੀ ਮਾਮਲੇ 'ਚ ਗੁੰਟੂਰ ਦੇ ਪਲਨਾਡੂ 'ਚ 'ਚਲੋ ਆਤਮਕੁਰੂ' ਰੈਲੀ ਦੇ ਸੱਦੇ ਕਾਰਨ ਤੇਲਗੂ ਦੇਸਮ ਦੇ ਪ੍ਰਧਾਨ ਐਨ. ਚੰਦਰਬਾਬੂ ਨਾਇਡੂ ਤੇ ਉਨ੍ਹਾਂ ਦੇ ਬੇਟੇ ਨਰ ਲੋਕੇਸ਼ ਨੂੰ ਇੱਥੇ ਉਦਾਵਲੀ ਸਥਿਤ ਉਨ੍ਹਾਂ ...

ਪੂਰੀ ਖ਼ਬਰ »

ਚਿਦੰਬਰਮ ਨੇ ਦਿੱਲੀ ਹਾਈਕੋਰਟ 'ਚ ਜ਼ਮਾਨਤ ਲਈ ਦਾਖ਼ਲ ਕੀਤੀ ਅਰਜ਼ੀ

ਆਈ.ਐੱਨ.ਐਕਸ ਮਾਮਲਾ ਨਵੀਂ ਦਿੱਲੀ, 11 ਸਤੰਬਰ (ਉਪਮਾ ਡਾਗਾ ਪਾਰਥ)-ਸਾਬਕਾ ਖ਼ਜ਼ਾਨਾ ਮੰਤਰੀ ਪੀ. ਚਿਦੰਬਰਮ ਨੇ ਆਈ.ਐੱਨ.ਐਕਸ ਮਾਮਲੇ 'ਚ ਦਿੱਲੀ ਹਾਈਕੋਰਟ 'ਚ ਜ਼ਮਾਨਤ ਲਈ ਗੁਹਾਰ ਲਾਈ ਹੈ | ਪਟੀਸ਼ਨ 'ਚ ਚਿਦੰਬਰਮ ਨੇ ਆਪਣੀ ਗਿ੍ਫ਼ਤਾਰੀ ਅਤੇ ਨਿਆਇਕ ਹਿਰਾਸਤ ਨੂੰ ਗੈਰ ...

ਪੂਰੀ ਖ਼ਬਰ »

ਸੂਬੇ ਆਵਾਜਾਈ ਸਬੰਧੀ ਜੁਰਮਾਨੇ 'ਚ ਕਰ ਸਕਦੇ ਹਨ ਸੋਧ-ਗਡਕਰੀ

ਨਵੀਂ ਦਿੱਲੀ, 11 ਸਤੰਬਰ (ਏਜੰਸੀ)-ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਸੂਬੇ ਜੇਕਰ ਚਾਹੁੰਦੇ ਹਨ ਤਾਂ ਉਹ ਆਵਾਜਾਈ ਨਿਯਮਾਂ ਦੀ ਉਲੰਘਣਾ ਕਾਰਨ ਕੀਤੇ ਜਾਂਦੇ ਜੁਰਮਾਨਿਆਂ ਵਿਚ ਢਿੱਲ ਦੇ ਸਕਦੇ ਹਨ | ਜ਼ਿਕਰਯੋਗ ਹੈ ਕਿ ਉਨ੍ਹਾਂ ਦਾ ਇਹ ਬਿਆਨ ਉਸ ਸਮੇਂ ਆਇਆ ਹੈ ...

ਪੂਰੀ ਖ਼ਬਰ »

9/11 ਦੀ ਬਰਸੀ ਮੌਕੇ ਕਾਬੁਲ ਦੇ ਅਮਰੀਕੀ ਦੂਤਘਰ 'ਚ ਧਮਾਕਾ

ਕਾਬੁਲ, 11 ਸਤੰਬਰ (ਏਜੰਸੀ)- ਸੰਯੁਕਤ ਰਾਜ ਅਮਰੀਕਾ 'ਤੇ 9/11 ਹਮਲੇ ਦੀ ਬਰਸੀ ਮੌਕੇ ਅਫ਼ਗਾਨਿਸਤਾਨ ਦੇ ਕਾਬੁਲ 'ਚ ਸਥਿਤ ਅਮਰੀਕੀ ਦੂਤਘਰ 'ਤੇ ਬੁੱਧਵਾਰ ਨੂੰ ਇਕ ਰਾਕਟ ਧਮਾਕਾ ਹੋ ਗਿਆ | ਦੂਤਘਰ ਦੇ ਅਧਿਕਾਰੀਆਂ ਨੇ ਲਗਪਗ ਇਕ ਘੰਟੇ ਬਾਅਦ ਸਪੱਸ਼ਟ ਰੂਪ ਨਾਲ ਦੱਸਿਆ ਕਿ ਇਸ ਹਮਲੇ 'ਚ ਕੋਈ ਵੀ ਜ਼ਖ਼ਮੀ ਨਹੀਂ ਹੋਇਆ | ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਅੱਧੀ ਰਾਤ ਤੋਂ ਬਾਅਦ ਮੱਧ ਕਾਬੁਲ 'ਚ ਧੰੂਏਾ ਦਾ ਗ਼ੁਬਾਰ ਉੱਠ ਗਿਆ ਤੇ ਸਾਇਰਨ ਦੀ ਆਵਾਜ਼ ਸੁਣਾਈ ਦੇਣ ਲੱਗੀ | ਦੂਤਘਰ ਦੇ ਅੰਦਰ ਕਰਮਚਾਰੀਆਂ ਨੇ ਲਾਊਡ ਸਪੀਕਰ 'ਤੇ ਇਹ ਸੰਦੇਸ਼ ਸੁਣਿਆ ਕਿ ਇਕ ਰਾਕਟ ਕਾਰਨ ਦੂਤਘਰ 'ਚ ਇਕ ਧਮਾਕਾ ਹੋਇਆ ਹੈ | ਫ਼ਿਲਹਾਲ ਅਜੇ ਤੱਕ ਅਫ਼ਗਾਨ ਅਧਿਕਾਰੀਆਂ ਦੀ ਕੋਈ ਤਤਕਾਲ ਟਿੱਪਣੀ ਨਹੀਂ ਆਈ | ਦੂਤਘਰ ਦੇ ਨਜ਼ਦੀਕ ਸਥਿਤ 'ਨਾਟੋ' ਮਿਸ਼ਨ ਨੇ ਵੀ ਕਿਹਾ ਕਿ ਕੋਈ ਵੀ ਕਰਮਚਾਰੀ ਜ਼ਖ਼ਮੀ ਨਹੀਂ ਹੋਇਆ ਹੈ | ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਅਮਰੀਕਾ ਦੀ ਸਭ ਤੋਂ ਲੰਬੀ ਜੰਗ ਨੂੰ ਖ਼ਤਮ ਕਰਨ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੇ ਆਖ਼ਰੀ ਪੜਾਅ 'ਚ ਅਮਰੀਕਾ-ਤਾਲਿਬਾਨ ਗੱਲਬਾਤ ਨੂੰ ਅਚਾਨਕ ਬੰਦ ਕਰਨ ਤੋਂ ਬਾਅਦ ਇਹ ਅਫ਼ਗਾਨਿਸਤਾਨ ਦੀ ਰਾਜਧਾਨੀ 'ਚ ਪਹਿਲਾ ਵੱਡਾ ਹਮਲਾ ਹੈ |


ਖ਼ਬਰ ਸ਼ੇਅਰ ਕਰੋ

ਹੁਣ ਆਮ ਲੋਕ ਖ਼ਰੀਦ ਸਕਣਗੇ ਮੋਦੀ ਨੂੰ ਮਿਲੇ ਤੋਹਫ਼ੇ

ਨਵੀਂ ਦਿੱਲੀ, 11 ਸਤੰਬਰ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇ ਤੋਹਫ਼ੇ ਹੁਣ ਆਮ ਲੋਕ ਵੀ ਖ਼ਰੀਦ ਸਕਦੇ ਹਨ | ਪ੍ਰਧਾਨ ਮੰਤਰੀ ਨੂੰ ਮਿਲੇ ਤੋਹਫ਼ਿਆਂ ਨੂੰ 14 ਸਤੰਬਰ ਤੋਂ ਈ-ਨਿਲਾਮੀ ਰਾਹੀਂ ਹਾਸਲ ਕੀਤਾ ਜਾ ਸਕਦਾ ਹੈ | ਸੈਰ ਸਪਾਟੇ ਬਾਰੇ ...

ਪੂਰੀ ਖ਼ਬਰ »

ਬੰਡਾਰੂ ਦੱਤਾਤ੍ਰੇਅ ਨੇ ਹਿਮਾਚਲ ਪ੍ਰਦੇਸ਼ ਦੇ 27ਵੇਂ ਰਾਜਪਾਲ ਵਜੋਂ ਸਹੁੰ ਚੁੱਕੀ

ਸ਼ਿਮਲਾ, 11 ਸਤੰਬਰ (ਭੁਪਿੰਦਰ ਸ਼ਰਮਾ)-ਬੰਡਾਰੂ ਦੱਤਾਤ੍ਰੇਅ ਨੇ ਅੱਜ ਇੱਥੇ ਰਾਜ ਭਵਨ 'ਚ ਕਰਵਾਏ ਇਕ ਸਮਾਗਮ 'ਚ ਹਿਮਾਚਲ ਪ੍ਰਦੇਸ਼ ਦੇ 27ਵੇਂ ਰਾਜਪਾਲ ਵਜੋਂ ਸਹੁੰ ਚੁੱਕੀ | ਹਿਮਾਚਲ ਪ੍ਰਦੇਸ਼ ਹਾਈਕੋਰਟ ਦੇ ਜਸਟਿਸ ਧਰਮਚੰਦ ਚੌਧਰੀ ਨੇ ਉਨ੍ਹਾਂ ਨੂੰ ਅਹੁਦੇ ਤੇ ਭੇਦ ...

ਪੂਰੀ ਖ਼ਬਰ »

ਅਮਰੀਕਾ ਨੇ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਮੁਖੀ ਨੂਰ ਵਲੀ ਨੂੰ ਕੌਮਾਂਤਰੀ ਅੱਤਵਾਦੀ ਐਲਾਨਿਆ

ਟਰੰਪ ਵਲੋਂ ਅੱਤਵਾਦ ਨਾਲ ਨਜਿੱਠਣ ਲਈ ਨਵਾਂ ਕਾਰਜਕਾਰੀ ਹੁਕਮ ਜਾਰੀ ਵਾਸ਼ਿੰਗਟਨ, 11 ਸਤੰਬਰ (ਏਜੰਸੀ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਵਲੋਂ ਅੱਤਵਾਦ ਤੇ ਅੱਤਵਾਦੀ ਕਾਰਵਾਈਆਂ ਲਈ ਧਨ ਮੁਹੱਈਆ ਕਰਵਾਉਣ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਣ ਲਈ ...

ਪੂਰੀ ਖ਼ਬਰ »

ਕਿਹਾ, ਕਸ਼ਮੀਰੀਆਂ ਦੇ ਨਾਲ ਹੈ ਪਾਕਿ
ਇਮਰਾਨ ਖ਼ਾਨ ਕੱਲ੍ਹ ਮਕਬੂਜ਼ਾ ਕਸ਼ਮੀਰ 'ਚ ਕਰਨਗੇ ਰੈਲੀ

ਅੰਮਿ੍ਤਸਰ, 11 ਸਤੰਬਰ (ਸੁਰਿੰਦਰ ਕੋਛੜ)-ਕਸ਼ਮੀਰ ਮੁੱਦੇ 'ਤੇ ਕੌਮਾਂਤਰੀ ਮੰਚ 'ਤੇ ਕੋਈ ਖ਼ਾਸ ਸਮਰਥਨ ਨਾ ਮਿਲਣ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਹੁਣ 13 ਸਤੰਬਰ ਸ਼ੁੱਕਰਵਾਰ ਨੂੰ ਮਕਬੂਜ਼ਾ ਕਸ਼ਮੀਰ (ਪੀ. ਓ. ਕੇ.) ਦੀ ਰਾਜਧਾਨੀ ਮੁਜ਼ੱਫਰਾਬਾਦ ...

ਪੂਰੀ ਖ਼ਬਰ »

ਇਮਰਾਨ ਖ਼ਾਨ ਕੱਲ੍ਹ ਮਕਬੂਜ਼ਾ ਕਸ਼ਮੀਰ 'ਚ ਕਰਨਗੇ ਰੈਲੀ

ਅੰਮਿ੍ਤਸਰ, 11 ਸਤੰਬਰ (ਸੁਰਿੰਦਰ ਕੋਛੜ)-ਕਸ਼ਮੀਰ ਮੁੱਦੇ 'ਤੇ ਕੌਮਾਂਤਰੀ ਮੰਚ 'ਤੇ ਕੋਈ ਖ਼ਾਸ ਸਮਰਥਨ ਨਾ ਮਿਲਣ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਹੁਣ 13 ਸਤੰਬਰ ਸ਼ੁੱਕਰਵਾਰ ਨੂੰ ਮਕਬੂਜ਼ਾ ਕਸ਼ਮੀਰ (ਪੀ. ਓ. ਕੇ.) ਦੀ ਰਾਜਧਾਨੀ ਮੁਜ਼ੱਫਰਾਬਾਦ ...

ਪੂਰੀ ਖ਼ਬਰ »

ਉਨਾਓ ਕੇਸ ਦੀ ਪੀੜਤਾ ਦਾ ਬਿਆਨ ਦਰਜ ਕਰਨ ਲਈ ਦਿੱਲੀ ਦੇ ਏਮਜ਼ 'ਚ ਲੱਗੀ ਵਿਸ਼ੇਸ਼ ਅਦਾਲਤ

ਨਵੀਂ ਦਿੱਲੀ, 11 ਸਤੰਬਰ (ਉਪਮਾ ਡਾਗਾ ਪਾਰਥ)-ਉਨਾਓ ਜਬਰ ਜਨਾਹ ਮਾਮਲੇ 'ਚ ਪੀੜਤਾ ਦੇ ਬਿਆਨ ਦਰਜ ਕਰਨ ਲਈ ਏਮਜ਼ ਨੂੰ ਹੀ ਆਰਜ਼ੀ ਅਦਾਲਤ 'ਚ ਤਬਦੀਲ ਕਰ ਦਿੱਤਾ ਗਿਆ | ਏਮਜ਼ ਦੇ ਲਾਮਾ ਸੈਂਟਰ 'ਚ ਬਣਾਈ ਇਸ ਅਦਾਲਤ 'ਚ ਬਾਹਰੀ ਵਿਅਕਤੀ ਜਾਂ ਮੀਡੀਆ ਦੀ ਮਨਜ਼ੂਰੀ ਦੀ ਇਜਾਜ਼ਤ ...

ਪੂਰੀ ਖ਼ਬਰ »

ਪ੍ਰਮੋਦ ਕੁਮਾਰ ਮਿਸ਼ਰਾ ਪ੍ਰਧਾਨ ਮੰਤਰੀ ਦੇ ਨਵੇਂ ਮੁੱਖ ਸਕੱਤਰ ਅਤੇ ਪੀ.ਕੇ. ਸਿਨਹਾ ਮੁੱਖ ਸਲਾਹਕਾਰ ਨਿਯੁਕਤ

ਨਵੀਂ ਦਿੱਲੀ, 11 ਸਤੰਬਰ (ਉਪਮਾ ਡਾਗਾ ਪਾਰਥ)-ਡਾ: ਪ੍ਰਮੋਦ ਕੁਮਾਰ ਸਿਨਹਾ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਵਾਂ ਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਹੈ | ਮਿਸ਼ਰਾ ਸਾਬਕਾ ਮੁੱਖ ਸਕੱਤਰ ਨਰਪਿੰਦਰ ਮਿਸ਼ਰਾ ਦੀ ਥਾਂ ਲੈਣਗੇ | ਪ੍ਰਮੋਦ ਕੁਮਾਰ ਸਿਨਹਾ ਨੂੰ ਕੈਬਨਿਟ ...

ਪੂਰੀ ਖ਼ਬਰ »

ਕਸ਼ਮੀਰ 'ਚ 45 ਅੱਤਵਾਦੀ ਦਾਖ਼ਲ ਹੋਣ ਦੀ ਫਿਰਾਕ 'ਚ, ਅਲਰਟ ਜਾਰੀ

ਨਵੀਂ ਦਿੱਲੀ, 11 ਸਤੰਬਰ (ਇੰਟ:)-ਅਲ ਬਦਰ ਦੇ ਅੱਤਵਾਦੀਆਂ ਨੂੰ ਪਾਕਿਸਤਾਨੀ ਸੈਨਾ ਦੇ ਹੈੱਡ ਕੁਆਟਰ ਮਾਨਸੇਹਰਾ 'ਚ ਸਿਖਲਾਈ ਦਿੱਤੀ ਗਈ ਹੈ | ਇਹ ਇਲਾਕਾ ਕਸ਼ਮੀਰ ਤੋਂ ਸਿਰਫ 100 ਕਿੱਲੋਮੀਟਰ ਦੀ ਦੂਰੀ 'ਤੇ ਹੈ | ਖ਼ੁਫ਼ੀਆ ਏਜੰਸੀਆਂ ਨੂੰ ਮਿਲੀ ਸੂਚਨਾ ਅਨੁਸਾਰ ਅਲ ਬਦਰ ਦੇ 45 ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX