ਤਾਜਾ ਖ਼ਬਰਾਂ


ਸੀਟੂ ਦੇ ਸੂਬਾ ਪ੍ਰਦਾਨ ਕਾਮਰੇਡ ਮਹਾਂ ਸਿੰਘ ਰੋੜੀ ਦੀ ਗ੍ਰਿਫ਼ਤਾਰੀ ਨਾਲ ਗਰਮਾਇਆ ਮਾਹੌਲ
. . .  1 day ago
ਟੱਪਰੀਆਂ ਖ਼ੁਰਦ, (ਬਲਾਚੌਰ) 10 ਦਸੰਬਰ (ਸ਼ਾਮ ਸੁੰਦਰ ਮੀਲੂ)- ਸੀ ਪੀ ਆਈ (ਐੱਮ) ਦੇ ਸੂਬਾਈ ਆਗੂ ਅਤੇ ਸੀਟੂ ਦੇ ਸੂਬਾ ਪ੍ਰਧਾਨ ਕਾਮਰੇਡ ਮਹਾਂ ਸਿੰਘ ਰੋੜੀ ਦੀ ਪੁਲਸ ਵੱਲੋਂ ਕੀਤੀ ਗ੍ਰਿਫ਼ਤਾਰੀ ਨਾਲ ਬਲਾਚੌਰ ਵਿਧਾਨ ਸਭਾ ਹਲਕੇ ...
ਦੋ ਹਫ਼ਤੇ ਪਹਿਲਾਂ ਲਾਪਤਾ ਹੋਏ ਨੌਜਵਾਨ ਦੀ ਲਾਸ਼ ਬਰਾਮਦ
. . .  1 day ago
ਭਿੰਡੀ ਸੈਦਾਂ/ਅਜਨਾਲਾ 10 ਦਸੰਬਰ,( ਪ੍ਰਿਤਪਾਲ ਸਿੰਘ ਸੂਫ਼ੀ ਗੁਰਪ੍ਰੀਤ ਸਿੰਘ ਢਿੱਲੋਂ )- ਪੁਲਿਸ ਥਾਣਾ ਅਜਨਾਲਾ ਅਧੀਨ ਪੈਂਦੇ ਪਿੰਡ ਸ਼ਾਹਲੀਵਾਲ ਦੇ ਰਹਿਣ ਵਾਲੇ ਨੌਜਵਾਨ ਮਨਜੀਤ ਸਿੰਘ ਸਾਬੋ (38) ਪੁੱਤਰ ਮਹਿੰਦਰ ਸਿੰਘ ਜੋ ਕਿ ਤਕਰੀਬਨ ...
ਕੈਪਟਨ ਦਾ ਵੱਡਾ ਐਲਾਨ, ਸਰਕਾਰ ਮੁਹਾਲੀ ਮਿਲਟਰੀ ਸਕੂਲ ਵਿਚ ਪੜ੍ਹਦੇ ਗਰੀਬ ਬੱਚਿਆਂ ਦਾ ਖਰਚਾ ਚੁੱਕਣਗੇ
. . .  1 day ago
ਚੰਡੀਗੜ੍ਹ ,10 ਦਸੰਬਰ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਫ਼ੈਸਲਾ ਲਿਆ ਹੈ ਕਿ ਮੁਹਾਲੀ ਦੇ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਐਲੀਮੈਂਟਰੀ ਇੰਸਟੀਚਿਊਟ (ਐਮਆਰਐਸਏਐਫਪੀਆਈ) ਵਿਚ ਪੜ੍ਹਦੇ 11 ਵੀਂ ...
ਪਰਾਲੀ ਨਾ ਸਾੜਨ ਵਾਲੇ ਖੇਤਾਂ 'ਚ ਕਣਕ ਖਾ ਗਈ ਸੁੰਡੀ, ਕਿਸਾਨਾਂ ਖੇਤੀਬਾੜੀ ਅਧਿਕਾਰੀ ਬਣਾਏ ਬੰਦੀ
. . .  1 day ago
ਫ਼ਿਰੋਜ਼ਪੁਰ, 10 ਦਸੰਬਰ (ਜਸਵਿੰਦਰ ਸਿੰਘ ਸੰਧੂ)- ਬਲਾਕ ਘੱਲ ਖ਼ੁਰਦ ਦੇ ਪਿੰਡ ਕਬਰ ਵੱਛਾ ਅੰਦਰ ਪਰਾਲੀ ਨਾ ਸਾੜਨ ਵਾਲੇ ਖੇਤਾਂ 'ਚ ਹੋਏ ਸੁੰਡੀ ਦੇ ਹਮਲੇ ਕਾਰਨ ਕਣਕ ਦੀ ਫ਼ਸਲ ਤਬਾਹ ਹੋਣ ਦੇ ਰੋਸ ਵਜੋਂ ਖੇਤ ਦੇਖਣ ਗਏ ਖੇਤੀਬਾੜੀ ...
ਸਾਊਥ ਏਸ਼ੀਅਨ ਖੇਡਾਂ 'ਚ ਖਮਾਣੋਂ ਦੀ ਧੀ ਕੋਮਲਪ੍ਰੀਤ ਸ਼ੁਕਲਾ ਨੇ ਤਲਵਾਰਬਾਜ਼ੀ 'ਚ ਜਿੱਤਿਆ ਸੋਨੇ ਦਾ ਤਗਮਾ
. . .  1 day ago
ਖਮਾਣੋਂ, 10 ਦਸੰਬਰ (ਮਨਮੋਹਣ ਸਿੰਘ ਕਲੇਰ)-ਨੇਪਾਲ ਦੀ ਰਾਜਧਾਨੀ ਕਾਠਮੰਡੂ ਵਿਖੇ ਹੋ ਰਹੀਆਂ 13 ਵੀ ਸਾਊਥ ਏਸ਼ੀਅਨ ਗੇਮਜ਼ 'ਚ ਖਮਾਣੋਂ ਸ਼ਹਿਰ ਦੀ ਹੋਣਹਾਰ ਧੀ ਕੋਮਲਪ੍ਰੀਤ ਸ਼ੁਕਲਾ ਨੇ ਤਲਵਾਰਬਾਜ਼ੀ ਮੁਕਾਬਲਿਆਂ 'ਚ ਸੈਬਰ ਟੀਮ ਮੁਕਾਬਲੇ 'ਚ ਗੋਲਡ ਮੈਡਲ ਜਿੱਤ...
ਗਮਾਡਾ ਵਲੋਂ ਤਿੰਨ ਮੰਜਲਾਂ ਹੋਟਲ ਸੀਲ, ਮਾਲਕ ਨੇ ਕਿਹਾ ਸਰਕਾਰ ਵਲੋਂ ਕਾਨੂੰਨੀ ਦਾਅ ਪੇਚਾਂ ਨਾਲ ਖੋਹਿਆ ਜਾਂਦਾ ਹੈ ਰੁਜ਼ਗਾਰ, ਨੌਕਰੀਆਂ ਦੇਣਾ ਤਾਂ ਦੂਰ ਦੀ ਗੱਲ
. . .  1 day ago
ਮੁੱਲਾਂਪੁਰ ਗਰੀਬਦਾਸ, 10 ਦਸੰਬਰ (ਖੈਰਪੁਰ) - ਪਿੰਡ ਮਾਜਰਾ ਵਿਖੇ ਟੀ ਪੁਆਇੰਟ ਨੇੜੇ ਪੈਰੀਫੇਰੀ ਐਕਟ ਦੀ ਉਲੰਘਣਾ ਕਰਕੇ ਬਣਾਏ ਤਿੰਨ ਮੰਜਿਲਾ ਹੋਟਲ ਨੂੰ ਅੱਜ ਗਮਾਡਾ ਟੀਮ ਵੱਲੋਂ ਸੀਲ ਕਰ ਦਿੱਤਾ ਗਿਆ। ਐਸ ਡੀ ਓ ਅਤੇ ਸਬੰਧਿਤ ਜੇ ਈ 'ਤੇ ਆਧਾਰਿਤ ਟੀਮ ਵੱਲੋਂ ਇਸ...
ਬੈਂਕ 'ਚ ਡਕੈਤੀ ਕਰਨ ਵਾਲੇ ਨੌਜਵਾਨਾਂ ਦੇ ਪੁਲਿਸ ਨੇ ਜਾਰੀ ਕੀਤੇ ਸਕੈੱਚ
. . .  1 day ago
ਅਜਨਾਲਾ, 10 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਬੀਤੀ ਲੰਘੀ 7 ਤਰੀਕ ਨੂੰ ਥਾਣਾ ਖਿਲਚੀਆਂ ਦੇ ਅਧੀਨ ਪੈਂਦੀ ਪੰਜਾਬ ਐਂਡ ਸਿੰਧ ਛੱਜਲਵੱਡੀ ਵਿਚ ਤਿੰਨ ਨੌਜਵਾਨਾਂ ਵਲੋਂ ਬੈਂਕ ਡਕੈਤੀ ਕੀਤੀ ਗਈ ਸੀ। ਇਨ੍ਹਾਂ ਨੌਜਵਾਨਾਂ ਨੇ ਪਿਸਟਲ ਦੀ ਨੋਕ 'ਤੇ 7 ਲੱਖ 83 ਹਜ਼ਾਰ ਰੁਪਏ ਨਗਦੀ...
ਨਸ਼ੇ ਦੀ ਓਵਰ ਡੋਜ਼ ਨਾਲ ਨੌਜਵਾਨ ਦੀ ਹੋਈ ਮੌਤ
. . .  1 day ago
ਫ਼ਿਰੋਜ਼ਪੁਰ 10 ਦਸੰਬਰ (ਜਸਵਿੰਦਰ ਸਿੰਘ ਸੰਧੂ) - ਨਸ਼ੇ ਦੀ ਓਵਰ ਡੋਜ਼ ਲੈਣ ਨਾਲ ਇਕ ਨੌਜਵਾਨ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਹੈ। ਜਿਸ ਦੀ ਪਛਾਣ ਵਿਸ਼ਾਲ ਪ੍ਰੀਤ ਸ਼ਰਮਾ...
ਵਾਸ਼ਿੰਗਟਨ 'ਚ ਸਿੱਖ ਚਾਲਕ ਨਾਲ ਯਾਤਰੀ ਵਲੋਂ ਨਸਲੀ ਬਦਸਲੂਕੀ, ਚਾਲਕ ਦਾ ਘੁੱਟਿਆ ਗਲਾ
. . .  1 day ago
ਹਿਊਸਟਨ, 10 ਦਸੰਬਰ - ਮੀਡੀਆ ਰਿਪੋਰਟਾਂ ਮੁਤਾਬਿਕ ਵਾਸ਼ਿੰਗਟਨ ਵਿਚ ਇਕ ਘ੍ਰਿਣਾ ਅਪਰਾਧ ਤਹਿਤ ਵਾਪਰੇ ਮਾਮਲੇ ਵਿਚ ਇਕ ਭਾਰਤੀ ਮੂਲ ਦੇ ਸਿੱਖ ਡਰਾਈਵਰ 'ਤੇ ਹਮਲਾ ਕੀਤਾ ਗਿਆ ਤੇ ਨਸਲੀ ਇਤਰਾਜ਼ਯੋਗ ਟਿੱਪਣੀਆਂ ਕਰਦੇ ਹੋਏ ਬਦਸਲੂਕੀ ਕੀਤੀ ਗਈ। ਗ੍ਰਿਫਿਨ...
ਮਾਨਸਿਕ ਪ੍ਰੇਸ਼ਾਨ ਔਰਤ ਵਲੋਂ ਆਤਮਦਾਹ
. . .  1 day ago
ਜ਼ੀਰਕਪੁਰ, 10 ਦਸੰਬਰ (ਹੈਪੀ ਪੰਡਵਾਲਾ) - ਨੇੜਲੇ ਪਿੰਡ ਦਿਆਲਪੁਰਾ ਵਿਖੇ ਇੱਕ ਔਰਤ ਨੇ ਮਿੱਟੀ ਦਾ ਤੇਲ ਪਾ ਕੇ ਆਤਮਦਾਹ ਕਰ ਲਿਆ। ਮ੍ਰਿਤਕਾ ਦੀ ਪਹਿਚਾਣ ਗੋਗੀ (42) ਪਤਨੀ ਗੁਰਮੇਲ ਸਿੰਘ ਵਜੋਂ ਹੋਈ ਹੈ, ਜੋ ਕੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ। ਜਾਣਕਾਰੀ ਅਨੁਸਾਰ...
ਅਸਲਾ ਸੋਧ ਬਿਲ 2019 ਰਾਜ ਸਭਾ ਵਿਚ ਪਾਸ
. . .  1 day ago
ਨਵੀਂ ਦਿੱਲੀ, 10 ਦਸੰਬਰ - ਅੱਜ ਰਾਜ ਸਭਾ ਵਿਚ ਅਸਲਾ ਸੋਧ ਬਿਲ 2019 ਨੂੰ ਪਾਸ ਕਰ ਦਿੱਤਾ ਗਿਆ...
ਅਮਰੀਕੀ ਕਮਿਸ਼ਨ ਨੇ ਅਮਿਤ ਸ਼ਾਹ 'ਤੇ ਪਾਬੰਦੀ ਲਗਾਉਣ ਦੀ ਕੀਤੀ ਮੰਗ, ਭਾਰਤ ਨੂੰ ਦੇਣਾ ਪਿਆ ਜਵਾਬ
. . .  1 day ago
ਵਾਸ਼ਿੰਗਟਨ, 10 ਦਸੰਬਰ - ਕੌਮਾਂਤਰੀ ਧਾਰਮਿਕ ਆਜ਼ਾਦੀ 'ਤੇ ਸੰਘੀ ਅਮਰੀਕੀ ਕਮਿਸ਼ਨ ਨੇ ਕਿਹਾ ਕਿ ਨਾਗਰਿਕਤਾ ਸੋਧ ਬਿਲ ਗਲਤ ਦਿਸ਼ਾ ਵਿਚ ਵਧਾਇਆ ਗਿਆ ਇਕ ਖ਼ਤਰਨਾਕ ਕਦਮ ਹੈ ਤੇ ਜੇ ਇਹ ਭਾਰਤ ਦੀ ਸੰਸਦ ਵਿਚ ਪਾਸ ਹੁੰਦਾ ਹੈ ਤਾਂ ਭਾਰਤ ਦੇ ਗ੍ਰਹਿ ਮੰਤਰੀ ਅਮਿਤ...
ਬੀਬਾ ਹਰਸਿਮਰਤ ਕੌਰ ਬਾਦਲ ਨੇ ਰੇਲ ਮੰਤਰੀ ਦਾ ਕੀਤਾ ਧੰਨਵਾਦ
. . .  1 day ago
ਅਜਨਾਲਾ, 10 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ) - 9 ਫਰਵਰੀ 2020 ਨੂੰ ਆ ਰਹੇ ਗੁਰੂ ਰਵੀਦਾਸ ਜੀ ਦੇ 643ਵੇਂ ਜਨਮ ਦਿਵਸ ਸਮਾਗਮਾਂ ਲਈ ਵਾਰਾਨਸੀ ਜਾਣ ਵਾਲੇ ਸ਼ਰਧਾਲੂਆਂ ਨੂੰ ਰੇਲ ਕਿਰਾਏ ਵਿਚ 50 ਫ਼ੀਸਦੀ ਛੋਟ ਦੇਣ 'ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਰੇਲ...
ਦਿੱਲੀ 'ਚ ਵੈਸੇ ਹੀ ਜ਼ਿੰਦਗੀ ਛੋਟੀ ਹੋ ਰਹੀ ਹੈ ਤੇ ਫਿਰ ਫਾਂਸੀ ਕਿਉਂ - ਨਿਰਭੈਆ ਸਮੂਹਿਕ ਜਬਰ ਜਨਾਹ ਮਾਮਲੇ 'ਚ ਦੋਸ਼ੀ ਨੇ ਪੁਨਰ ਵਿਚਾਰ ਪਟੀਸ਼ਨ 'ਚ ਦਿੱਤਾ ਤਰਕ
. . .  1 day ago
ਨਵੀਂ ਦਿੱਲੀ, 10 ਦਸੰਬਰ - ਨਿਰਭੈਆ ਸਮੂਹਿਕ ਜਬਰ ਜਨਾਹ ਤੇ ਹੱਤਿਆ ਮਾਮਲੇ 'ਚ ਮੌਤ ਦੀ ਸਜ਼ਾ ਪਾਉਣ ਵਾਲੇ ਚਾਰ ਦੋਸ਼ੀਆਂ ਵਿਚ ਅੰਤਿਮ ਦੋਸ਼ੀ ਨੇ ਅੱਜ ਸੁਪਰੀਮ ਕੋਰਟ ਵਿਚ ਪੁਨਰ ਵਿਚਾਰ ਪਟੀਸ਼ਨ ਦਾਇਰ ਕੀਤੀ। ਨਿਰਭੈਆ ਮਾਮਲੇ ਵਿਚ ਚੌਥੇ ਦੋਸ਼ੀ ਅਕਸ਼ੇ ਨੇ ਪੁਨਰ...
ਨਿਰਭੈਆ ਦੇ ਦੋਸ਼ੀ ਅਕਸ਼ੇ ਸਿੰਘ ਨੇ ਦਾਖਲ ਕੀਤੀ ਪੁਨਰ ਵਿਚਾਰ ਪਟੀਸ਼ਨ
. . .  1 day ago
ਨਵੀਂ ਦਿੱਲੀ, 10 ਦਸੰਬਰ - ਨਿਰਭੈਆ ਸਮੂਹਿਕ ਜਬਰ ਜਨਾਹ ਤੇ ਹੱਤਿਆ ਮਾਮਲੇ ਵਿਚ ਤਿਹਾੜ ਜੇਲ੍ਹ ਵਿਚ ਫਾਂਸੀ ਦੀ ਸਜ਼ਾ ਕੱਟ ਰਹੇ ਦੋਸ਼ੀ ਅਕਸ਼ੇ ਕੁਮਾਰ ਸਿੰਘ ਨੇ ਸੁਪਰੀਮ ਕੋਰਟ ਵਿਚ ਪੁਨਰ ਵਿਚਾਰ ਪਟੀਸ਼ਨ ਦਾਇਰ ਕੀਤੀ ਹੈ। ਜਿਕਰਯੋਗ ਹੈ ਕਿ ਇਸ ਮਾਮਲੇ ਵਿਚ ਪਹਿਲਾ...
ਲੋਨ ਨਾ ਭਰਨ 'ਤੇ ਬੈਂਕ ਵਲੋਂ ਕਮਿਸ਼ਨ ਏਜੰਟ ਦੀਆਂ ਤਿੰਨ ਦੁਕਾਨਾਂ ਸਮਾਨ ਸਮੇਤ ਸੀਲ
. . .  1 day ago
ਕਰਤਾਰਪੁਰ ਪੁਲਿਸ ਨੇ ਭਾਰੀ ਮਾਤਰਾ 'ਚ ਸ਼ਰਾਬ ਸਮੇਤ ਸਮੱਗਲਰ ਕੀਤੇ ਕਾਬੂ
. . .  1 day ago
ਜੋ ਅਸਹਿਮਤ ਹੁੰਦੈ ਉਹ ਦੇਸ਼ਧ੍ਰੋਹੀ, ਇਹ ਭਾਜਪਾ ਦਾ ਭਰਮ - ਸ਼ਿਵ ਸੈਨਾ ਨੇ ਨਾਗਰਿਕਤਾ ਬਿਲ 'ਤੇ ਸਮਰਥਨ ਦੇਣ ਤੋਂ ਅਜੇ ਕੀਤਾ ਇਨਕਾਰ
. . .  1 day ago
ਭਾਰਤ ਦੀ ਝੋਲੀ 'ਚ ਪਿਆ ਕੌਮਾਂਤਰੀ ਕਬੱਡੀ ਕੱਪ, ਫਾਈਨਲ 'ਚ ਕੈਨੇਡਾ ਨੂੰ ਦਿੱਤੀ ਮਾਤ
. . .  1 day ago
ਗੁਰਦੁਆਰਾ ਗੁਰੂ ਡਾਂਗਮਾਰ ਸਾਹਿਬ ਦੇ ਦਰਸ਼ਨ ਕਰਨ ਪਹੁੰਚੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 30 ਭਾਦੋਂ ਸੰਮਤ 551
ਵਿਚਾਰ ਪ੍ਰਵਾਹ: ਸਾਰੀਆਂ ਸਰਕਾਰਾਂ ਦਾ ਉਦੇਸ਼ ਸਮਾਜ ਦਾ ਸੁਖ ਹੋਣਾ ਚਾਹੀਦਾ ਹੈ। -ਜਾਰਜ ਵਾਸ਼ਿੰਗਟਨ

ਫਾਜ਼ਿਲਕਾ / ਅਬੋਹਰ

ਨਗਰ ਕੀਰਤਨ ਦਾ ਜਲਾਲਾਬਾਦ ਪੁੱਜਣ 'ਤੇ ਸ਼ਾਨਦਾਰ ਸਵਾਗਤ

ਜਲਾਲਾਬਾਦ, 14 ਸਤੰਬਰ (ਕਰਨ ਚੁਚਰਾ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਵ ਭਰ 'ਚ ਨਗਰ ਕੀਰਤਨ ਸਜਾਏ ਜਾ ਰਹੇ ਹਨ | ਇਸੇ ਤਹਿਤ ਸ਼੍ਰੀ ਗੁਰੂ ਨਾਨਕ ਸੇਵਕ ਦਲ ਸਿਮਰਨ ਸੁਸਾਇਟੀ ਅਬੋਹਰ ਤੇ ਇਸਤਰੀ ਸਤਿਸੰਗ ਸਭਾ ਅਤੇ ਪ੍ਰਬੰਧਕ ਕਮੇਟੀ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਅਬੋਹਰ ਦੇ ਵਿਸ਼ੇਸ਼ ਉਪਰਾਲੇ ਸਦਕਾ ਸਜਾਏ ਵਿਸ਼ਾਲ ਨਗਰ ਕੀਰਤਨ ਦਾ ਜਲਾਲਾਬਾਦ ਪਹੁੰਚਣ 'ਤੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ | ਨਗਰ ਕੀਰਤਨ ਦੌਰਾਨ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ | ਇਸ ਮੌਕੇ ਸ਼ਹਿਰ ਦੀ ਅਨਾਜ ਮੰਡੀ 'ਚ ਸੰਗਤਾਂ ਲਈ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਤੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵਲੋਂ ਫੁੱਲਾਂ ਦੀ ਵਰਖਾ ਕੀਤੀ ਗਈ | ਉਨ੍ਹਾਂ ਦੱਸਿਆ ਕਿ ਇਹ ਨਗਰ ਕੀਰਤਨ ਸੁਲਤਾਨਪੁਰ ਲੋਧੀ ਪਹੁੰਚੇਗਾ | ਇਸ ਮੌਕੇ ਦਰਸ਼ਨ ਸਿੰਘ ਮੋਠਾਂ ਵਾਲਾ, ਬੌਬੀ ਮਾਨ, ਪ੍ਰਤਾਪ ਸਿੰਘ ਖ਼ਾਲਸਾ, ਅੰਮਿ੍ਤਪਾਲ ਸਿੰਘ ਨੀਲਾ ਮਦਾਨ, ਰਾਜ ਬਖ਼ਸ਼ ਕੰਬੋਜ ਸੂਬਾ ਸਪੋਕਸਮੈਨ, ਬਲਵੀਰ ਚੰਦ, ਬਿੱਟੂ ਬੱਬਰ, ਜਗਤਾਰ ਸਿੰਘ ਬੱਬੂ, ਪਰਮਿੰਦਰ ਸਿੰਘ ਦੀਪੂ ਮੌਜੂਦ ਸਨ |
ਮੰਡੀ ਲਾਧੂਕਾ 'ਚ ਨਗਰ ਕੀਰਤਨ ਦਾ ਸਵਾਗਤ
ਮੰਡੀ ਲਾਧੂਕਾ, (ਰਾਕੇਸ਼ ਛਾਬੜਾ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਅਬੋਹਰ ਤੋਂ ਸੁਲਤਾਨਪੁਰ ਲੋਧੀ ਲਈ ਰਵਾਨਾ ਹੋਏ ਨਗਰ ਕੀਰਤਨ ਦਾ ਮੰਡੀ ਲਾਧੂਕਾ ਪੁੱਜਣ 'ਤੇ ਬੱਸ ਅੱਡੇ, ਮੰਡੀ ਤੇ ਆਸੇ-ਪਾਸੇ ਦੇ ਪਿੰਡਾਂ ਦੀ ਸੰਗਤ ਵਲੋਂ ਨਿੱਘਾ ਸਵਾਗਤ ਕੀਤਾ ਗਿਆ | ਇਸ ਤੋ ਪਹਿਲਾਂ ਪਿੰਡ ਚਾਂਦਮਾਰੀ, ਥੇਹ ਕਲੰਦਰ ਟੋਲ ਪਲਾਜ਼ਾ, ਪਿੰਡ ਕੋਰਟ ਵਾਲੇ ਝੁੱਗੇ ਦੇ ਬੱਸ ਅੱਡੇ 'ਤੇ ਵੀ ਇਸ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੀਤਾ ਗਿਆ | ਇਸ ਮੌਕੇ ਮੰਡੀ ਦੇ ਗੁਰਦੁਆਰਾ ਸਿੰਘ ਸਭਾ ਦੇ ਹੈੱਡ ਗ੍ਰੰਥੀ ਭਾਈ ਰਜਿੰਦਰ ਪਾਲ ਸਿੰਘ ਤਨੇਜਾ, ਸੁਖਦੇਵ ਸਿੰਘ ਰਾਮਗੜ੍ਹੀਆ, ਲੱਖਾ ਸਿੰਘ ਪਟਵਾਰੀ, ਅਸ਼ੋਕ ਭਾਰਤੀ, ਰਜਿੰਦਰ ਸਿੰਘ ਰਾਜ ਕੁੱਕੜ, ਹਰਮੀਤ ਸਿੰਘ, ਗੁਰਵਿੰਦਰ ਸਿੰਘ, ਅਰਵਿੰਦਰ ਸਿੰਘ, ਕੌਰ ਸਿੰਘ, ਬਲਵਿੰਦਰ ਸਿੰਘ ਲਾਡੀ, ਜਸਵਿੰਦਰ ਸਿੰਘ ਜੋਗਾ ਆਦਿ ਹਾਜ਼ਰ ਸਨ |


ਖ਼ਬਰ ਸ਼ੇਅਰ ਕਰੋ

10 ਗ੍ਰਾਮ ਹੈਰੋਇਨ ਸਮੇਤ ਇਕ ਕਾਬੂ

ਅਬੋਹਰ, 14 ਸਤੰਬਰ (ਕੁਲਦੀਪ ਸਿੰਘ ਸੰਧੂ)-ਥਾਣਾ ਸਿਟੀ-1 ਦੀ ਪੁਲਿਸ ਨੇ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ | ਜਾਣਕਾਰੀ ਅਨੁਸਾਰ ਥਾਣੇ ਦੇ ਸਹਾਇਕ ਥਾਣੇਦਾਰ ਸੋਮ ਪ੍ਰਕਾਸ਼ ਸ਼ਾਮ ਨੂੰ ਭਾਰਤ ਗੈਸ ਏਜੰਸੀ ਨਜ਼ਦੀਕ ਗਸ਼ਤ ਕਰ ਰਹੇ ...

ਪੂਰੀ ਖ਼ਬਰ »

ਮੰਡੀ ਘੁਬਾਇਆ ਦੇ ਨੇੜਲੇ ਪਿੰਡਾਂ 'ਚ ਸੁਖਬੀਰ ਦਾ ਧੰਨਵਾਦੀ ਦੌਰਾ ਅੱਜ

ਮੰਡੀ ਘੁਬਾਇਆ, 14 ਸਤੰਬਰ (ਅਮਨ ਬਵੇਜਾ)-ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਸੰਸਦ ਮੈਂਬਰ ਬਣਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਜਲਾਲਾਬਾਦ ਵਿਧਾਨ ਸਭਾ ਹਲਕੇ ਦੇ ਅਨੇਕਾਂ ਪਿੰਡਾਂ 'ਚ ਧੰਨਵਾਦੀ ਦੌਰਾ ਰੱਖਿਆ ਗਿਆ ਹੈ | ਸੀਨੀਅਰ ...

ਪੂਰੀ ਖ਼ਬਰ »

ਈ.ਜੀ.ਐੱਸ, ਏ.ਆਈ.ਈ ਤੇ ਐਸ.ਟੀ.ਆਰ. ਵਲੰਟੀਅਰਾਂ ਨੇ ਪ੍ਰੀ ਪ੍ਰਾਇਮਰੀ ਕਲਾਸਾਂ ਦਾ ਕੀਤਾ ਬਾਈਕਾਟ

ਅਬੋਹਰ 14 ਸਤੰਬਰ (ਸੁਖਜਿੰਦਰ ਸਿੰਘ ਢਿੱਲੋਂ)-ਸਰਕਾਰੀ ਪ੍ਰਾਇਮਰੀ ਸਕੂਲਾਂ 'ਚ ਪ੍ਰੀ ਪ੍ਰਾਇਮਰੀ ਸੈਕਸ਼ਨ ਨੂੰ ਪੜ੍ਹਾਉਣ ਵਾਲੇ ਈ.ਜੀ.ਐੱਸ, ਏ.ਆਈ.ਈ ਅਤੇ ਐਸ.ਟੀ.ਆਰ ਵਲੰਟੀਅਰਾਂ ਨੇ ਮੰਗਾਂ ਨੂੰ ਲੈ ਕੇ ਪ੍ਰੀ ਪ੍ਰਾਇਮਰੀ ਜਮਾਤਾਂ ਦਾ ਬਾਈਕਾਟ ਕਰ ਦਿੱਤਾ ਹੈ | ਇਸ ਸਬੰਧੀ ...

ਪੂਰੀ ਖ਼ਬਰ »

ਅਧਿਆਪਕ ਜਸਵੰਤ ਸਿੰਘ ਨੂੰ ਮੁੱਖ ਅਧਿਆਪਕ ਬਣਨ 'ਤੇ ਵਿਦਾਇਗੀ ਪਾਰਟੀ

ਮੰਡੀ ਲਾਧੂਕਾ, 14 ਸਤੰਬਰ (ਮਨਪ੍ਰੀਤ ਸਿੰਘ ਸੈਣੀ)- ਜਸਵੰਤ ਸਿੰਘ ਜੋ ਬਤੌਰ ਏ.ਆਈ.ਈ ਵਲੰਟੀਅਰ ਸਰਕਾਰੀ ਪ੍ਰਾਇਮਰੀ ਸਕੂਲ ਹੌਜ਼ ਖ਼ਾਸ ਵਿਖੇ ਪਿਛਲੇ ਲਗਭਗ ਦਸ ਸਾਲਾਂ ਤੋਂ ਕੰਮ ਕਰ ਰਹੇ ਸਨ | ਵਿਭਾਗ ਦੁਆਰਾ ਮੁੱਖ ਅਧਿਆਪਕ ਦੇ ਲਏ ਗਏ ਟੈਸਟ ਨੂੰ ਪਾਸ ਕਰਕੇ ਸਰਕਾਰੀ ...

ਪੂਰੀ ਖ਼ਬਰ »

ਸਰਕਾਰੀ ਕਾਲਜ ਸਿੱਖ ਵਾਲਾ ਵਿਖੇ ਭਾਸ਼ਾ ਵਿਗਿਆਨ ਸਬੰਧੀ ਦੋ ਰੋਜ਼ਾ ਸਪੈਸ਼ਲ ਭਾਸ਼ਨ

ਅਬੋਹਰ 14 ਸਤੰਬਰ (ਸੁਖਜਿੰਦਰ ਸਿੰਘ ਢਿੱਲੋਂ) ਸਰਕਾਰੀ ਕਾਲਜ ਸਿੱਖ ਵਾਲਾ ਵਿਖੇ ਭਾਰਤੀ ਮਾਤ ਭਾਸ਼ਾਵਾਂ ਦੇ ਹੱਕ 'ਚ ਆਵਾਜ਼ ਬੁਲੰਦ ਕਰਨ ਵਾਲੇ ਭਾਸ਼ਾ ਵਿਗਿਆਨੀ ਪ੍ਰੋਫੈਸਰ ਜੋਗਾ ਸਿੰਘ ਵਲੋਂ ਭਾਸ਼ਾ ਦੀ ਮੂਲ ਬਣਤਰ ਅਤੇ ਵਾਕ ਵਿਗਿਆਨ ਨਾਲ ਜਾਣ ਪਛਾਣ ਵਿਸ਼ੇ 'ਤੇ ਦੋ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਦੇ ਆਬਜ਼ਰਵਰ ਰੋਜ਼ੀ ਬਰਕੰਦੀ ਨੇ ਅਕਾਲੀ ਆਗੂਆਂ ਤੇ ਵਰਕਰਾਂ ਨਾਲ ਕੀਤੀ ਬੈਠਕ

ਅਬੋਹਰ, 14 ਸਤੰਬਰ (ਸੁਖਜਿੰਦਰ ਸਿੰਘ ਢਿੱਲੋਂ)-ਸ਼੍ਰੋਮਣੀ ਅਕਾਲੀ ਦਲ ਵਲ਼ੋਂ ਅਬੋਹਰ ਹਲਕੇ ਦੇ ਅਬਜ਼ਰਵਰ ਲਗਾਏ ਗਏ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਵਿਧਾਇਕ ਨੇ ਅੱਜ ਇੱਥੇ ਗੁਰਦੁਆਰਾ ਸਿੰਘ ਸਭਾ ਵਿਖੇ ਹਲਕੇ ਦੇ ਅਕਾਲੀ ਆਗੂਆਂ ਤੇ ਵਰਕਰਾਂ ਨਾਲ ਬੈਠਕ ਕਰਕੇ ...

ਪੂਰੀ ਖ਼ਬਰ »

ਬੀ.ਐਸ.ਭੁੱਲਰ ਤੇ ਪੰਚਾਇਤ ਨੇ ਸੀ.ਐਚ.ਟੀ. ਬਣੇ ਸੰਜੀਵ ਕੁਮਾਰ ਨੂੰ ਕੀਤਾ ਸਨਮਾਨਿਤ

ਜਲਾਲਾਬਾਦ, 14 ਸਤੰਬਰ (ਹਰਪ੍ਰੀਤ ਸਿੰਘ ਪਰੂਥੀ) - ਪਿਛਲੇ ਲੰਬੇ ਸਮੇਂ ਤੋਂ ਸੰਜੀਵ ਕੁਮਾਰ ਅਧਿਆਪਕ ਵਜੋਂ ਆਪਣੀਆਂ ਸੇਵਾਵਾਂ ਇਮਾਨਦਾਰੀ ਨਾਲ ਢਾਣੀ ਘਾਗਾਂ ਕਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਨਿਭਾ ਰਹੇ ਸਨ, ਦੀ ਤਰੱਕੀ ਹੋਣ 'ਤੇ ਉਨ੍ਹਾਂ ਦੀ ਬਦਲੀ ਮੁੱਖ ਅਧਿਆਪਕ ...

ਪੂਰੀ ਖ਼ਬਰ »

0-5 ਸਾਲ ਤੱਕ ਦੇ ਬੱਚਿਆਂ ਨੂੰ ਅੱਜ ਪਿਲਾਈਆਂ ਜਾਣਗੀਆਂ ਪੋਲੀਓ ਰੋਕੂ ਬੂੰਦਾਂ-ਸਿਵਲ ਸਰਜਨ

ਫ਼ਾਜ਼ਿਲਕਾ, 14 ਸਤੰਬਰ (ਦਵਿੰਦਰ ਪਾਲ ਸਿੰਘ)-ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਿਵਲ ਸਰਜਨ ਡਾ. ਦਲੇਰ ਸਿੰਘ ਮੁਲਤਾਨੀ ਦੀ ਪ੍ਰਧਾਨਗੀ ਹੇਠ ਜ਼ਿਲੇ੍ਹ ਅੰਦਰ 15 ਤੋਂ 17 ਸਤੰਬਰ ਤੱਕ ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਚਲਾਈ ਜਾ ਰਹੀ ਹੈ¢ ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ...

ਪੂਰੀ ਖ਼ਬਰ »

ਸਵਾਮੀ ਕੇਸ਼ਵਾਨੰਦ ਦੀ ਬਰਸੀ ਮੌਕੇ ਸੰਸਥਾ ਨੇ ਬੂਟੇ ਲਗਾਏ

ਅਬੋਹਰ, 14 ਸਤੰਬਰ (ਕੁਲਦੀਪ ਸਿੰਘ ਸੰਧੂ)-ਮਹਾਨ ਸਿੱਖਿਆ ਸ਼ਾਸਤਰੀ ਸਵਾਮੀ ਕੇਸ਼ਵਾਨੰਦ ਦੀ ਬਰਸੀ ਮੌਕੇ ਸਾਹਿਤਿਆ ਸਦਨ ਵਿਚ 'ਰੁੱਖ ਸਾਡੇ ਮਿੱਤਰ ਸੰਸਥਾ' ਨੇ ਬੂਟੇ ਲਗਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਇਸ ਮੌਕੇ ਮੁੱਖ ਮਹਿਮਾਨ ਵਜੋਂ ਹਲਕਾ ਅਬੋਹਰ ਤੋਂ ...

ਪੂਰੀ ਖ਼ਬਰ »

ਸਰਕਾਰੀ ਸਕੂਲ 'ਚ ਚੋਰੀ

ਅਬੋਹਰ, 14 ਸਤੰਬਰ (ਸੁਖਜਿੰਦਰ ਸਿੰਘ ਢਿੱਲੋਂ)-ਪਿੰਡ ਖੁੱਭਣ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ ਬੀਤੀ ਰਾਤ ਚੋਰੀ ਹੋ ਗਈ | ਇਸ ਦੌਰਾਨ ਚੋਰ ਕੰਪਿਊਟਰ ਲੈਬ 'ਚੋਂ ਸਾਰਾ ਸਾਮਾਨ ਚੋਰੀ ਕਰਕੇ ਲੈ ਗਏ | ਪੁਲਿਸ ਨੂੰ ਸੂਚਨਾ ਦਿੱਤੀ ਤਾਂ ਪੁਲਿਸ ਨੇ ਮੌਕੇ 'ਤੇ ਪੁੱਜ ਕੇ ...

ਪੂਰੀ ਖ਼ਬਰ »

ਵਿਜ਼ਡਮ ਕਾਨਵੈਂਟ ਸਕੂਲ ਵਿਖੇ ਹਿੰਦੀ ਦਿਵਸ ਮਨਾਇਆ

ਫ਼ਾਜ਼ਿਲਕਾ, 14 ਸਤੰਬਰ (ਦਵਿੰਦਰ ਪਾਲ ਸਿੰਘ)-ਵਿਜਡਮ ਕਾਨਵੈਂਟ ਸਕੂਲ ਫ਼ਾਜ਼ਿਲਕਾ ਵਿਖੇ ਰਾਸ਼ਟਰੀ ਹਿੰਦੀ ਦਿਵਸ ਮਨਾਇਆ ਗਿਆ | ਇਸ ਮੌਕੇ ਸਕੂਲ ਵਿਖੇ ਕਵਿਤਾ ਉਚਾਰਨ ਮੁਕਾਬਲੇ ਕਰਵਾਏ ਗਏ | ਇਸ ਮੌਕੇ ਤੀਜੀ ਤੇ ਚੌਥੀ ਜਮਾਤ ਦੇ ਵਿਦਿਆਰਥੀਆਂ ਨੇ ਕਵਿਤਾ ਉਚਾਰਨ ...

ਪੂਰੀ ਖ਼ਬਰ »

ਗੋਪੀਚੰਦ ਕਾਲਜ 'ਚ ਸੱਤ ਰੋਜ਼ਾ ਐਨ.ਐੱਸ.ਐੱਸ. ਕੈਂਪ ਲਗਾਇਆ

ਅਬੋਹਰ, 14 ਸਤੰਬਰ (ਕੁਲਦੀਪ ਸਿੰਘ ਸੰਧੂ)-ਗੋਪੀ ਚੰਦ ਆਰੀਆ ਮਹਿਲਾ ਕਾਲਜ 'ਚ ਸੱਤ ਰੋਜ਼ਾ ਐਨ.ਐਸ. ਐਸ. ਕੈਂਪ ਲÑਗਾਇਆ ਗਿਆ ਜਿਸ 'ਚ ਵਿਦਿਆਰਥਣਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਇਹ ਕੈਂਪ ਪਿ੍ੰਸੀਪਲ ਡਾ: ਰੇਖਾ ਸੂਦ ਹਾਂਡਾ ਦੇ ਦਿਸ਼ਾ ਨਿਰਦੇਸ਼ਾਂ 'ਤੇ ਲਗਾਇਆ | ਇਸ ਕੈਂਪ ਦੇ ...

ਪੂਰੀ ਖ਼ਬਰ »

ਨਰਮਾ ਬੈਲਟ 'ਚ ਇਸ ਵਾਰ ਨਰਮੇ ਦੀ ਫ਼ਸਲ ਭਰਵੀਂ ਹੋਣ ਦੀਆਂ ਉਮੀਦਾਂ

ਮੰਡੀ ਅਰਨੀਵਾਲਾ, 14 ਸਤੰਬਰ (ਨਿਸ਼ਾਨ ਸਿੰਘ ਸੰਧੂ)-ਨਰਮਾ ਪੱਟੀ ਦੇ ਕਿਸਾਨ ਇਸ ਵਾਰ ਨਰਮੇ ਦੀ ਭਰਵੀਂ ਫ਼ਸਲ ਹੋਣ ਦੀ ਉਮੀਦ 'ਚ ਹਨ ਅਤੇ ਨਰਮੇ ਦੀ ਫ਼ਸਲ ਚੰਗੀ ਖੜ੍ਹੀ ਹੋਣ ਨੂੰ ਦੇਖ ਕੇ ਕਿਸਾਨ ਬਾਗ਼ੋਂ ਬਾਗ਼ ਹਨ | ਨਰਮਾ ਪੱਟੀ 'ਚ ਨਰਮੇ ਦੀ ਫ਼ਸਲ ਚੰਗੀ ਖੜ੍ਹੀ ਹੋਣ ਕਰਕੇ ...

ਪੂਰੀ ਖ਼ਬਰ »

ਫ਼ਾਜ਼ਿਲਕਾ ਅਤੇ ਘੱਲੂ ਪੁੱਜਣ 'ਤੇ ਨਗਰ ਕੀਰਤਨ ਦਾ ਸ਼ਾਨਦਾਰ ਸਵਾਗਤ

ਫ਼ਾਜ਼ਿਲਕਾ, 14 ਸਤੰਬਰ (ਦਵਿੰਦਰ ਪਾਲ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਬੋਹਰ ਤੋਂ ਚੱਲ ਕੇ ਸੁਲਤਾਨਪੁਰ ਲੋਧੀ ਪੁੱਜਣ ਵਾਲੇ ਨਗਰ ਕੀਰਤਨ ਦਾ ਘੱਲੂ ਪੁੱਜਣ ਮੌਕੇ ਗਾਡਵਿਨ ਪਬਲਿਕ ਸਕੂਲ ਦੀ ਪ੍ਰਬੰਧਕੀ ਕਮੇਟੀ, ਸਟਾਫ਼ ਤੇ ...

ਪੂਰੀ ਖ਼ਬਰ »

ਬਾਸਮਤੀ 1121 ਦਾ ਬੇਮਿਆਰੀ ਬੀਜ ਦੇਣ ਨਾਲ ਕਿਸਾਨ ਦੀ 13 ਏਕੜ ਫ਼ਸਲ ਖ਼ਰਾਬ ਹੋਈ

ਮੰਡੀ ਲਾਧੂਕਾ, 14 ਸਤੰਬਰ (ਰਾਕੇਸ਼ ਛਾਬੜਾ)-ਪਿੰਡ ਲਾਧੂਕਾ 'ਚ ਬਾਸਮਤੀ 1121 ਦੇ ਖ਼ਰਾਬ ਬੀਜ ਕਾਰਨ ਇਕ ਕਿਸਾਨ ਦੀ 13 ਏਕੜ ਜਮੀਨ ਚ ਬੀਜਿਆ ਬਾਸਮਤੀ 1121 ਝੋਨਾ ਖ਼ਰਾਬ ਹੋਣ ਦੀ ਸੂਚਨਾ ਹੈ | ਇਸ ਪਿੰਡ ਦੇ ਕਿਸਾਨ ਰਵੀ ਕੁਮਾਰ ਪੁੱਤਰ ਬਿਹਾਰੀ ਲਾਲ ਨੰਬਰਦਾਰ ਨੇ ਕਿਹਾ ਹੈ ਕਿ ...

ਪੂਰੀ ਖ਼ਬਰ »

6 ਫ਼ਰਦ ਕੇਂਦਰਾਂ ਤੋਂ ਅਗਸਤ 2019 ਤੱਕ 95373 ਬਿਨੈਕਾਰਾਂ ਨੇ ਲਿਆ ਲਾਭ-ਡੀ.ਸੀ.

ਫ਼ਾਜ਼ਿਲਕਾ, 14 ਸਤੰਬਰ (ਦਵਿੰਦਰ ਪਾਲ ਸਿੰਘ)-ਡਿਪਟੀ ਕਮਿਸ਼ਨਰ ਮਨਪ੍ਰੀਤ ਸਿੰਘ ਛਤਵਾਲ ਨੇ ਦੱਸਿਆ ਕਿ ਜ਼ਿਲੇ੍ਹ 'ਚ ਚੱਲ ਰਹੇ ਫ਼ਰਦ ਕੇਂਦਰ ਸਮੇਂ ਸਿਰ ਤੇ ਪਾਰਦਰਸ਼ੀ ਢੰਗ ਨਾਲ ਜ਼ਮੀਨੀ ਰਿਕਾਰਡ ਮੁਹੱਈਆ ਕਰਵਾਉਣ 'ਚ ਆਮ ਲੋਕਾਂ ਲਈ ਬਹੁਤ ਹੀ ਲਾਹੇਵੰਦ ਸਾਬਿਤ ਹੋ ਰਹੇ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰ 'ਤੇ ਸੱਯਦ ਵਾਲਾ ਦੀਆਂ ਟੀਮਾਂ ਨੇ ਮੱਲਾਂ ਮਾਰੀਆਂ

ਅਬੋਹਰ, 14 ਸਤੰਬਰ (ਸੁਖਜਿੰਦਰ ਸਿੰਘ ਢਿੱਲੋਂ)-ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ 'ਚ ਸਰਕਾਰੀ ਸਕੂਲ ਸੱਯਦ ਵਾਲਾ ਦੀਆਂ ਟੀਮਾਂ ਨੇ ਜਿੱਤ ਪ੍ਰਾਪਤ ਕਰਕੇ ਮੱਲ੍ਹਾਂ ਮਾਰੀਆਂ ਹਨ | ਜਾਣਕਾਰੀ ਅਨੁਸਾਰ ਚੱਕ ਵੈਰੋ ਕੇ ਵਿਖੇ ਹੋਏ ਜ਼ਿਲ੍ਹਾ ਪੱਧਰੀ ਖੋ ਖੋ ਮੁਕਾਬਲਿਆਂ 'ਚ ...

ਪੂਰੀ ਖ਼ਬਰ »

ਚੰਡੀਗੜ੍ਹ ਯੂਨੀਵਰਸਿਟੀ ਦਾ ਨਾਂਅ ਚੋਟੀ ਦੀਆਂ 'ਵਰਸਿਟੀਆਂ 'ਚ ਸ਼ਾਮਿਲ, ਨੈਕ ਵਲੋਂ ਮਿਲਿਆ ਏ+ ਦਰਜਾ

ਚੰਡੀਗੜ੍ਹ, 14 ਸਤੰਬਰ (ਅਜਾਇਬ ਸਿੰਘ ਔਜਲਾ)-ਚੰਡੀਗੜ੍ਹ ਯੂਨੀਵਰਸਿਟੀ 'ਨੈਕ' ਤੋਂ ਏ+ ਦਰਜਾ ਹਾਸਲ ਕਰਨ ਵਾਲੀ ਪੰਜਾਬ ਦੀ ਪਹਿਲੀ ਸਟੇਟ ਪ੍ਰਾਈਵੇਟ ਯੂਨੀਵਰਸਿਟੀ ਬਣੀ ਹੈ ਇਹ ਗੱਲ ਅੱਜ ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਇਕ ਪੱਤਰਕਾਰ ਸੰਮੇਲਨ ਦੌਰਾਨ ਚੰਡੀਗੜ੍ਹ ...

ਪੂਰੀ ਖ਼ਬਰ »

ਪੰਜਾਬ ਪੁਲਿਸ ਟ੍ਰੇਨਿੰਗ ਪ੍ਰਾਪਤ ਬੇਰੁਜ਼ਗਾਰ ਨੌਜਵਾਨ ਯੂਨੀਅਨ ਨੇ ਸਰਕਾਰ ਨੂੰ ਦਿੱਤਾ ਇਕ ਹਫ਼ਤੇ ਦਾ ਸਮਾਂ

ਜਲਾਲਾਬਾਦ, 14 ਸਤੰਬਰ (ਜਤਿੰਦਰ ਪਾਲ ਸਿੰਘ)-ਪੰਜਾਬ ਪੁਲਿਸ ਟਰੇਨਿੰਗ ਪ੍ਰਾਪਤ ਬੇਰੁਜ਼ਗਾਰ ਨੌਜਵਾਨ ਯੂਨੀਅਨ ਪੰਜਾਬ ਦੀ ਮੀਟਿੰਗ ਸਥਾਨਕ ਸ਼ਹੀਦ ਊਧਮ ਸਿੰਘ ਪਾਰਕ ਵਿਖੇ ਹੋਈ | ਜਿਸ ਵਿਚ ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਆਪਣੇ ਕੀਤੇ ਵਾਅਦੇ ਪੂਰੇ ਨਾ ਕਰਨ ਦਾ ਜੰਮ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX