ਜਲਾਲਾਬਾਦ, 14 ਸਤੰਬਰ (ਕਰਨ ਚੁਚਰਾ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਵ ਭਰ 'ਚ ਨਗਰ ਕੀਰਤਨ ਸਜਾਏ ਜਾ ਰਹੇ ਹਨ | ਇਸੇ ਤਹਿਤ ਸ਼੍ਰੀ ਗੁਰੂ ਨਾਨਕ ਸੇਵਕ ਦਲ ਸਿਮਰਨ ਸੁਸਾਇਟੀ ਅਬੋਹਰ ਤੇ ਇਸਤਰੀ ਸਤਿਸੰਗ ਸਭਾ ਅਤੇ ਪ੍ਰਬੰਧਕ ...
ਅਬੋਹਰ, 14 ਸਤੰਬਰ (ਕੁਲਦੀਪ ਸਿੰਘ ਸੰਧੂ)-ਥਾਣਾ ਸਿਟੀ-1 ਦੀ ਪੁਲਿਸ ਨੇ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ | ਜਾਣਕਾਰੀ ਅਨੁਸਾਰ ਥਾਣੇ ਦੇ ਸਹਾਇਕ ਥਾਣੇਦਾਰ ਸੋਮ ਪ੍ਰਕਾਸ਼ ਸ਼ਾਮ ਨੂੰ ਭਾਰਤ ਗੈਸ ਏਜੰਸੀ ਨਜ਼ਦੀਕ ਗਸ਼ਤ ਕਰ ਰਹੇ ...
ਮੰਡੀ ਘੁਬਾਇਆ, 14 ਸਤੰਬਰ (ਅਮਨ ਬਵੇਜਾ)-ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਸੰਸਦ ਮੈਂਬਰ ਬਣਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਜਲਾਲਾਬਾਦ ਵਿਧਾਨ ਸਭਾ ਹਲਕੇ ਦੇ ਅਨੇਕਾਂ ਪਿੰਡਾਂ 'ਚ ਧੰਨਵਾਦੀ ਦੌਰਾ ਰੱਖਿਆ ਗਿਆ ਹੈ | ਸੀਨੀਅਰ ...
ਅਬੋਹਰ 14 ਸਤੰਬਰ (ਸੁਖਜਿੰਦਰ ਸਿੰਘ ਢਿੱਲੋਂ)-ਸਰਕਾਰੀ ਪ੍ਰਾਇਮਰੀ ਸਕੂਲਾਂ 'ਚ ਪ੍ਰੀ ਪ੍ਰਾਇਮਰੀ ਸੈਕਸ਼ਨ ਨੂੰ ਪੜ੍ਹਾਉਣ ਵਾਲੇ ਈ.ਜੀ.ਐੱਸ, ਏ.ਆਈ.ਈ ਅਤੇ ਐਸ.ਟੀ.ਆਰ ਵਲੰਟੀਅਰਾਂ ਨੇ ਮੰਗਾਂ ਨੂੰ ਲੈ ਕੇ ਪ੍ਰੀ ਪ੍ਰਾਇਮਰੀ ਜਮਾਤਾਂ ਦਾ ਬਾਈਕਾਟ ਕਰ ਦਿੱਤਾ ਹੈ | ਇਸ ਸਬੰਧੀ ...
ਮੰਡੀ ਲਾਧੂਕਾ, 14 ਸਤੰਬਰ (ਮਨਪ੍ਰੀਤ ਸਿੰਘ ਸੈਣੀ)- ਜਸਵੰਤ ਸਿੰਘ ਜੋ ਬਤੌਰ ਏ.ਆਈ.ਈ ਵਲੰਟੀਅਰ ਸਰਕਾਰੀ ਪ੍ਰਾਇਮਰੀ ਸਕੂਲ ਹੌਜ਼ ਖ਼ਾਸ ਵਿਖੇ ਪਿਛਲੇ ਲਗਭਗ ਦਸ ਸਾਲਾਂ ਤੋਂ ਕੰਮ ਕਰ ਰਹੇ ਸਨ | ਵਿਭਾਗ ਦੁਆਰਾ ਮੁੱਖ ਅਧਿਆਪਕ ਦੇ ਲਏ ਗਏ ਟੈਸਟ ਨੂੰ ਪਾਸ ਕਰਕੇ ਸਰਕਾਰੀ ...
ਅਬੋਹਰ 14 ਸਤੰਬਰ (ਸੁਖਜਿੰਦਰ ਸਿੰਘ ਢਿੱਲੋਂ) ਸਰਕਾਰੀ ਕਾਲਜ ਸਿੱਖ ਵਾਲਾ ਵਿਖੇ ਭਾਰਤੀ ਮਾਤ ਭਾਸ਼ਾਵਾਂ ਦੇ ਹੱਕ 'ਚ ਆਵਾਜ਼ ਬੁਲੰਦ ਕਰਨ ਵਾਲੇ ਭਾਸ਼ਾ ਵਿਗਿਆਨੀ ਪ੍ਰੋਫੈਸਰ ਜੋਗਾ ਸਿੰਘ ਵਲੋਂ ਭਾਸ਼ਾ ਦੀ ਮੂਲ ਬਣਤਰ ਅਤੇ ਵਾਕ ਵਿਗਿਆਨ ਨਾਲ ਜਾਣ ਪਛਾਣ ਵਿਸ਼ੇ 'ਤੇ ਦੋ ...
ਅਬੋਹਰ, 14 ਸਤੰਬਰ (ਸੁਖਜਿੰਦਰ ਸਿੰਘ ਢਿੱਲੋਂ)-ਸ਼੍ਰੋਮਣੀ ਅਕਾਲੀ ਦਲ ਵਲ਼ੋਂ ਅਬੋਹਰ ਹਲਕੇ ਦੇ ਅਬਜ਼ਰਵਰ ਲਗਾਏ ਗਏ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਵਿਧਾਇਕ ਨੇ ਅੱਜ ਇੱਥੇ ਗੁਰਦੁਆਰਾ ਸਿੰਘ ਸਭਾ ਵਿਖੇ ਹਲਕੇ ਦੇ ਅਕਾਲੀ ਆਗੂਆਂ ਤੇ ਵਰਕਰਾਂ ਨਾਲ ਬੈਠਕ ਕਰਕੇ ...
ਜਲਾਲਾਬਾਦ, 14 ਸਤੰਬਰ (ਹਰਪ੍ਰੀਤ ਸਿੰਘ ਪਰੂਥੀ) - ਪਿਛਲੇ ਲੰਬੇ ਸਮੇਂ ਤੋਂ ਸੰਜੀਵ ਕੁਮਾਰ ਅਧਿਆਪਕ ਵਜੋਂ ਆਪਣੀਆਂ ਸੇਵਾਵਾਂ ਇਮਾਨਦਾਰੀ ਨਾਲ ਢਾਣੀ ਘਾਗਾਂ ਕਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਨਿਭਾ ਰਹੇ ਸਨ, ਦੀ ਤਰੱਕੀ ਹੋਣ 'ਤੇ ਉਨ੍ਹਾਂ ਦੀ ਬਦਲੀ ਮੁੱਖ ਅਧਿਆਪਕ ...
ਫ਼ਾਜ਼ਿਲਕਾ, 14 ਸਤੰਬਰ (ਦਵਿੰਦਰ ਪਾਲ ਸਿੰਘ)-ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਿਵਲ ਸਰਜਨ ਡਾ. ਦਲੇਰ ਸਿੰਘ ਮੁਲਤਾਨੀ ਦੀ ਪ੍ਰਧਾਨਗੀ ਹੇਠ ਜ਼ਿਲੇ੍ਹ ਅੰਦਰ 15 ਤੋਂ 17 ਸਤੰਬਰ ਤੱਕ ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਚਲਾਈ ਜਾ ਰਹੀ ਹੈ¢ ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ...
ਅਬੋਹਰ, 14 ਸਤੰਬਰ (ਕੁਲਦੀਪ ਸਿੰਘ ਸੰਧੂ)-ਮਹਾਨ ਸਿੱਖਿਆ ਸ਼ਾਸਤਰੀ ਸਵਾਮੀ ਕੇਸ਼ਵਾਨੰਦ ਦੀ ਬਰਸੀ ਮੌਕੇ ਸਾਹਿਤਿਆ ਸਦਨ ਵਿਚ 'ਰੁੱਖ ਸਾਡੇ ਮਿੱਤਰ ਸੰਸਥਾ' ਨੇ ਬੂਟੇ ਲਗਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਇਸ ਮੌਕੇ ਮੁੱਖ ਮਹਿਮਾਨ ਵਜੋਂ ਹਲਕਾ ਅਬੋਹਰ ਤੋਂ ...
ਅਬੋਹਰ, 14 ਸਤੰਬਰ (ਸੁਖਜਿੰਦਰ ਸਿੰਘ ਢਿੱਲੋਂ)-ਪਿੰਡ ਖੁੱਭਣ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ ਬੀਤੀ ਰਾਤ ਚੋਰੀ ਹੋ ਗਈ | ਇਸ ਦੌਰਾਨ ਚੋਰ ਕੰਪਿਊਟਰ ਲੈਬ 'ਚੋਂ ਸਾਰਾ ਸਾਮਾਨ ਚੋਰੀ ਕਰਕੇ ਲੈ ਗਏ | ਪੁਲਿਸ ਨੂੰ ਸੂਚਨਾ ਦਿੱਤੀ ਤਾਂ ਪੁਲਿਸ ਨੇ ਮੌਕੇ 'ਤੇ ਪੁੱਜ ਕੇ ...
ਫ਼ਾਜ਼ਿਲਕਾ, 14 ਸਤੰਬਰ (ਦਵਿੰਦਰ ਪਾਲ ਸਿੰਘ)-ਵਿਜਡਮ ਕਾਨਵੈਂਟ ਸਕੂਲ ਫ਼ਾਜ਼ਿਲਕਾ ਵਿਖੇ ਰਾਸ਼ਟਰੀ ਹਿੰਦੀ ਦਿਵਸ ਮਨਾਇਆ ਗਿਆ | ਇਸ ਮੌਕੇ ਸਕੂਲ ਵਿਖੇ ਕਵਿਤਾ ਉਚਾਰਨ ਮੁਕਾਬਲੇ ਕਰਵਾਏ ਗਏ | ਇਸ ਮੌਕੇ ਤੀਜੀ ਤੇ ਚੌਥੀ ਜਮਾਤ ਦੇ ਵਿਦਿਆਰਥੀਆਂ ਨੇ ਕਵਿਤਾ ਉਚਾਰਨ ...
ਅਬੋਹਰ, 14 ਸਤੰਬਰ (ਕੁਲਦੀਪ ਸਿੰਘ ਸੰਧੂ)-ਗੋਪੀ ਚੰਦ ਆਰੀਆ ਮਹਿਲਾ ਕਾਲਜ 'ਚ ਸੱਤ ਰੋਜ਼ਾ ਐਨ.ਐਸ. ਐਸ. ਕੈਂਪ ਲÑਗਾਇਆ ਗਿਆ ਜਿਸ 'ਚ ਵਿਦਿਆਰਥਣਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਇਹ ਕੈਂਪ ਪਿ੍ੰਸੀਪਲ ਡਾ: ਰੇਖਾ ਸੂਦ ਹਾਂਡਾ ਦੇ ਦਿਸ਼ਾ ਨਿਰਦੇਸ਼ਾਂ 'ਤੇ ਲਗਾਇਆ | ਇਸ ਕੈਂਪ ਦੇ ...
ਮੰਡੀ ਅਰਨੀਵਾਲਾ, 14 ਸਤੰਬਰ (ਨਿਸ਼ਾਨ ਸਿੰਘ ਸੰਧੂ)-ਨਰਮਾ ਪੱਟੀ ਦੇ ਕਿਸਾਨ ਇਸ ਵਾਰ ਨਰਮੇ ਦੀ ਭਰਵੀਂ ਫ਼ਸਲ ਹੋਣ ਦੀ ਉਮੀਦ 'ਚ ਹਨ ਅਤੇ ਨਰਮੇ ਦੀ ਫ਼ਸਲ ਚੰਗੀ ਖੜ੍ਹੀ ਹੋਣ ਨੂੰ ਦੇਖ ਕੇ ਕਿਸਾਨ ਬਾਗ਼ੋਂ ਬਾਗ਼ ਹਨ | ਨਰਮਾ ਪੱਟੀ 'ਚ ਨਰਮੇ ਦੀ ਫ਼ਸਲ ਚੰਗੀ ਖੜ੍ਹੀ ਹੋਣ ਕਰਕੇ ...
ਫ਼ਾਜ਼ਿਲਕਾ, 14 ਸਤੰਬਰ (ਦਵਿੰਦਰ ਪਾਲ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਬੋਹਰ ਤੋਂ ਚੱਲ ਕੇ ਸੁਲਤਾਨਪੁਰ ਲੋਧੀ ਪੁੱਜਣ ਵਾਲੇ ਨਗਰ ਕੀਰਤਨ ਦਾ ਘੱਲੂ ਪੁੱਜਣ ਮੌਕੇ ਗਾਡਵਿਨ ਪਬਲਿਕ ਸਕੂਲ ਦੀ ਪ੍ਰਬੰਧਕੀ ਕਮੇਟੀ, ਸਟਾਫ਼ ਤੇ ...
ਮੰਡੀ ਲਾਧੂਕਾ, 14 ਸਤੰਬਰ (ਰਾਕੇਸ਼ ਛਾਬੜਾ)-ਪਿੰਡ ਲਾਧੂਕਾ 'ਚ ਬਾਸਮਤੀ 1121 ਦੇ ਖ਼ਰਾਬ ਬੀਜ ਕਾਰਨ ਇਕ ਕਿਸਾਨ ਦੀ 13 ਏਕੜ ਜਮੀਨ ਚ ਬੀਜਿਆ ਬਾਸਮਤੀ 1121 ਝੋਨਾ ਖ਼ਰਾਬ ਹੋਣ ਦੀ ਸੂਚਨਾ ਹੈ | ਇਸ ਪਿੰਡ ਦੇ ਕਿਸਾਨ ਰਵੀ ਕੁਮਾਰ ਪੁੱਤਰ ਬਿਹਾਰੀ ਲਾਲ ਨੰਬਰਦਾਰ ਨੇ ਕਿਹਾ ਹੈ ਕਿ ...
ਫ਼ਾਜ਼ਿਲਕਾ, 14 ਸਤੰਬਰ (ਦਵਿੰਦਰ ਪਾਲ ਸਿੰਘ)-ਡਿਪਟੀ ਕਮਿਸ਼ਨਰ ਮਨਪ੍ਰੀਤ ਸਿੰਘ ਛਤਵਾਲ ਨੇ ਦੱਸਿਆ ਕਿ ਜ਼ਿਲੇ੍ਹ 'ਚ ਚੱਲ ਰਹੇ ਫ਼ਰਦ ਕੇਂਦਰ ਸਮੇਂ ਸਿਰ ਤੇ ਪਾਰਦਰਸ਼ੀ ਢੰਗ ਨਾਲ ਜ਼ਮੀਨੀ ਰਿਕਾਰਡ ਮੁਹੱਈਆ ਕਰਵਾਉਣ 'ਚ ਆਮ ਲੋਕਾਂ ਲਈ ਬਹੁਤ ਹੀ ਲਾਹੇਵੰਦ ਸਾਬਿਤ ਹੋ ਰਹੇ ਹਨ | ਜ਼ਿਲ੍ਹੇ ਅੰਦਰ ਸਥਾਪਤ 6 ਫ਼ਰਦ ਕੇਂਦਰਾਂ ਤੋਂ ਮਹੀਨਾ ਅਗਸਤ 2019 ਤੱਕ 95373 ਬਿਨੈਕਾਰਾਂ ਨੂੰ ਜ਼ਮੀਨੀ ਰਿਕਾਰਡ ਦੀਆਂ ਤਸਦੀਕਸ਼ੁਦਾ ਨਕਲਾਂ ਮੁਹੱਈਆ ਕਰਵਾਈਆਂ ਗਈਆਂ ਹਨ | ਸਮੂਹ ਫ਼ਰਦ ਕੇਂਦਰਾਂ ਤੋਂ 1 ਕਰੋੜ ਤੋਂ ਵਧੇਰੇ ਦੀ ਆਮਦਨ ਵੀ ਹੋ ਚੁੱਕੀ ਹੈ | ਉਨ੍ਹਾਂ ਦੱਸਿਆ ਕਿ ਜ਼ਿਲੇ੍ਹ ਦੇ ਸਮੂਹ ਪਿੰਡਾਂ ਦਾ ਜ਼ਮੀਨੀ ਰਿਕਾਰਡ ਆਨਲਾਈਨ ਕੀਤਾ ਜਾ ਚੁੱਕਾ ਹੈ ਜਿਸ ਨੂੰ ਕਿਸੇ ਵੀ ਸਮੇਂ 'ਤੇ ਕਿਤੇ ਵੀ ਬੈਠ ਕੇ ਦੇਖਿਆ ਜਾ ਸਕਦਾ ਹੈ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਫ਼ਰਦ ਕੇਂਦਰਾਂ ਰਾਹੀਂ ਜਿੱਥੇ ਜ਼ਮੀਨੀ ਰਿਕਾਰਡ ਦੀ ਤਸਦੀਕਸ਼ੁਦਾ ਨਕਲ ਲੋਕਾਂ ਨੰੂ ਆਸਾਨ ਢੰਗ ਨਾਲ ਮੁਹੱਈਆ ਕਰਵਾਈ ਜਾ ਰਹੀ ਹੈ, ਉਥੇ ਲੋਕਾਂ ਦੇ ਕੀਮਤੀ ਸਮੇਂ ਦੀ ਬੱਚਤ ਨੰੂ ਵੀ ਯਕੀਨੀ ਬਣਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਅਗਸਤ 2019 ਤੱਕ ਫ਼ਰਦ ਕੇਂਦਰ ਫ਼ਾਜ਼ਿਲਕਾ ਵਿਖੇ 27138 ਬਿਨੈਕਾਰਾਂ ਨੰੂ 1 ਲੱਖ 63 ਹਜ਼ਾਰ 212 ਪੰਨੇ, ਅਬੋਹਰ ਵਿਖੇ 21447 ਲੋਕਾਂ ਨੰੂ 1 ਲੱਖ 47 ਹਜ਼ਾਰ 426 ਪੰਨੇ ਅਤੇ ਜਲਾਲਾਬਾਦ ਵਿਖੇ 21441 ਵਿਅਕਤੀਆਂ ਨੰੂ 1 ਲੱਖ 32 ਹਜ਼ਾਰ 889 ਨਕਲਾਂ ਮੁਹੱਈਆ ਕਰਵਾਈਆਂ ਗਈਆਂ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸੇ ਤਰ੍ਹਾਂ ਸੀਤੋ ਗੰੁਨੋ੍ਹ ਵਿਖੇ ਸਥਿਤ ਫ਼ਰਦ ਕੇਂਦਰ ਤੋਂ 4989 ਬਿਨੈਕਾਰਾਂ ਨੰੂ 41 ਹਜ਼ਾਰ 570 ਪੰਨੇ, ਖੂਈਆਂ ਸਰਵਰ ਫ਼ਰਦ ਕੇਂਦਰ ਤੋਂ 7222 ਬਿਨੈਕਾਰਾਂ ਨੰੂ 53 ਹਜ਼ਾਰ 052 ਪੰਨੇ ਅਤੇ ਅਰਨੀ ਵਾਲਾ ਫ਼ਰਦ ਕੇਂਦਰ ਤੋਂ 13136 ਲੋਕਾਂ ਨੂੰ 78 ਹਜ਼ਾਰ 828 ਪੰਨੇ ਮੁਹੱਈਆ ਕਰਵਾਏ ਗਏ ਹਨ | ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਨਕਲਾਂ ਦੇ ਪੰਨਿਆਂ ਤੋਂ 1 ਕਰੋੜ 23 ਲੱਖ 39 ਹਜ਼ਾਰ 540 ਰੁਪਏ ਦੀ ਸਰਕਾਰ ਨੂੰ ਆਮਦਨ ਹੋ ਚੁੱਕੀ ਹੈ | ਸ.. ਛਤਵਾਲ ਨੇ ਦੱਸਿਆ ਕਿ ਜ਼ਿਲੇ੍ਹ ਦੇ ਸਮੂਹ ਫ਼ਰਦ ਕੇਂਦਰਾਂ ਤੋਂ ਬਿਨੈਕਾਰਾਂ ਨੂੰ 6 ਲੱਖ 16 ਹਜ਼ਾਰ 977 ਪੰਨੇ ਪਾਰਦਰਸ਼ੀ ਢੰਗ ਨਾਲ ਨਾ-ਮਾਤਰ ਫ਼ੀਸ 'ਤੇ ਮੁਹੱਈਆ ਕਰਵਾਏ ਗਏ ਹਨ | ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਜ਼ਮੀਨ ਮਾਲਕਾਂ ਅਤੇ ਕਿਸਾਨਾਂ ਨੂੰ ਇਨ੍ਹਾਂ ਫ਼ਰਦ ਕੇਂਦਰਾਂ ਤੋਂ ਤਸਦੀਕਸ਼ੁਦਾ ਨਕਲਾਂ ਹਾਸਲ ਕਰਨ ਵਿੱਚ ਕੇਵਲ 10 ਤੋਂ 15 ਮਿੰਟਾਂ ਦਾ ਸਮਾਂ ਹੀ ਲੱਗਦਾ ਹੈ | ਉਨ੍ਹਾਂ ਦੱਸਿਆ ਕਿ ਜਿੱਥੇ ਕੇਵਲ 20 ਰੁਪਏ ਪ੍ਰਤੀ ਪੰਨੇ ਦੇ ਹਿਸਾਬ ਨਾਲ ਫ਼ੀਸ ਅਦਾ ਕਰਕੇ ਜ਼ਮੀਨੀ ਰਿਕਾਰਡ ਦੀ ਨਕਲ ਪ੍ਰਾਪਤ ਹੋ ਜਾਂਦੀ ਹੈ ਉਥੇ ਇਸ ਨਾਲ ਲੋਕਾਂ ਦੇ ਕੀਮਤੀ ਸਮੇਂ ਦੀ ਵੀ ਬੱਚਤ ਹੁੰਦੀ ਹੈ |
ਅਬੋਹਰ, 14 ਸਤੰਬਰ (ਸੁਖਜਿੰਦਰ ਸਿੰਘ ਢਿੱਲੋਂ)-ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ 'ਚ ਸਰਕਾਰੀ ਸਕੂਲ ਸੱਯਦ ਵਾਲਾ ਦੀਆਂ ਟੀਮਾਂ ਨੇ ਜਿੱਤ ਪ੍ਰਾਪਤ ਕਰਕੇ ਮੱਲ੍ਹਾਂ ਮਾਰੀਆਂ ਹਨ | ਜਾਣਕਾਰੀ ਅਨੁਸਾਰ ਚੱਕ ਵੈਰੋ ਕੇ ਵਿਖੇ ਹੋਏ ਜ਼ਿਲ੍ਹਾ ਪੱਧਰੀ ਖੋ ਖੋ ਮੁਕਾਬਲਿਆਂ 'ਚ ...
ਚੰਡੀਗੜ੍ਹ, 14 ਸਤੰਬਰ (ਅਜਾਇਬ ਸਿੰਘ ਔਜਲਾ)-ਚੰਡੀਗੜ੍ਹ ਯੂਨੀਵਰਸਿਟੀ 'ਨੈਕ' ਤੋਂ ਏ+ ਦਰਜਾ ਹਾਸਲ ਕਰਨ ਵਾਲੀ ਪੰਜਾਬ ਦੀ ਪਹਿਲੀ ਸਟੇਟ ਪ੍ਰਾਈਵੇਟ ਯੂਨੀਵਰਸਿਟੀ ਬਣੀ ਹੈ ਇਹ ਗੱਲ ਅੱਜ ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਇਕ ਪੱਤਰਕਾਰ ਸੰਮੇਲਨ ਦੌਰਾਨ ਚੰਡੀਗੜ੍ਹ ...
ਜਲਾਲਾਬਾਦ, 14 ਸਤੰਬਰ (ਜਤਿੰਦਰ ਪਾਲ ਸਿੰਘ)-ਪੰਜਾਬ ਪੁਲਿਸ ਟਰੇਨਿੰਗ ਪ੍ਰਾਪਤ ਬੇਰੁਜ਼ਗਾਰ ਨੌਜਵਾਨ ਯੂਨੀਅਨ ਪੰਜਾਬ ਦੀ ਮੀਟਿੰਗ ਸਥਾਨਕ ਸ਼ਹੀਦ ਊਧਮ ਸਿੰਘ ਪਾਰਕ ਵਿਖੇ ਹੋਈ | ਜਿਸ ਵਿਚ ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਆਪਣੇ ਕੀਤੇ ਵਾਅਦੇ ਪੂਰੇ ਨਾ ਕਰਨ ਦਾ ਜੰਮ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX