ਤਾਜਾ ਖ਼ਬਰਾਂ


ਸਾਵਰਕਰ ਵਿਵਾਦ ਨੂੰ ਲੈ ਕੇ ਕਾਂਗਰਸ 'ਤੇ ਭੜਕੀ ਮਾਇਆਵਤੀ, ਦੋਹਰਾ ਚਰਿੱਤਰ ਅਪਣਾਉਣ ਦਾ ਲਾਇਆ ਦੋਸ਼
. . .  3 minutes ago
ਨਵੀਂ ਦਿੱਲੀ, 15 ਦਸੰਬਰ- ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ''ਮੈਂ ਸਾਵਰਕਰ ਨਹੀਂ ਹਾਂ'' ਵਾਲੇ ਬਿਆਨ 'ਤੇ ਸਿਆਸਤ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਸ਼ਿਵ ਸੈਨਾ ਤੋਂ ਬਾਅਦ ਹੁਣ ਬਸਪਾ ਪ੍ਰਧਾਨ ਮਾਇਆਵਤੀ ਨੇ ਵੀ...
ਸੀ. ਬੀ. ਆਈ. ਕਰੇਗੀ ਆਈ. ਆਈ. ਟੀ. ਵਿਦਿਆਰਥਣ ਫਾਤਿਮਾ ਲਤੀਫ਼ ਦੇ ਖ਼ੁਦਕੁਸ਼ੀ ਮਾਮਲੇ ਦੀ ਜਾਂਚ
. . .  27 minutes ago
ਚੇਨਈ, 15 ਦਸੰਬਰ- ਤਾਮਿਲਨਾਡੂ 'ਚ ਇੰਡੀਅਨ ਇੰਸਟੀਚਿਊਟ ਆਫ਼ ਤਕਨਾਲੋਜੀ (ਆਈ. ਆਈ. ਟੀ.) ਦੀ ਵਿਦਿਆਰਥਣ ਫਾਤਿਮਾ ਲਤੀਫ਼ ਵਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ ਦੀ ਜਾਂਚ ਸੀ. ਬੀ. ਆਈ. ਵਲੋਂ...
ਸ੍ਰੀਲੰਕਾਈ ਤਾਮਿਲ ਸ਼ਰਨਾਰਥੀਆਂ ਨੂੰ ਵੀ ਮਿਲਣੀ ਚਾਹੀਦੀ ਹੈ ਨਾਗਰਿਕਤਾ- ਸ਼੍ਰੀ ਸ਼੍ਰੀ ਰਵੀਸ਼ੰਕਰ
. . .  42 minutes ago
ਨਵੀਂ ਦਿੱਲੀ, 15 ਦਸੰਬਰ- ਸ਼੍ਰੀ ਸ਼੍ਰੀ ਰਵੀਸ਼ੰਕਰ ਨੇ ਨਾਗਰਿਕਤਾ ਸੋਧ ਕਾਨੂੰਨ 'ਤੇ ਕਿਹਾ ਹੈ ਕਿ ਉਹ ਉੱਤਰ-ਪੂਰਬੀ ਭਾਰਤ ਨੇ ਲੋਕਾਂ ਨੂੰ ਅਪੀਲ ਕਰਨਾ ਚਾਹੁਣਗੇ ਕਿ ਉਹ ਕਿਸੇ ਮਨੁੱਖ ਅਤੇ ਜਾਇਦਾਦ ਨੂੰ ਨੁਕਸਾਨ...
ਭਾਰਤ ਅਤੇ ਵੈਸਟ ਇੰਡੀਜ਼ ਵਿਚਕਾਰ ਪਹਿਲਾ ਇੱਕ ਦਿਨਾਂ ਮੈਚ ਅੱਜ
. . .  45 minutes ago
ਚੇਨਈ, 15 ਦਸੰਬਰ - ਭਾਰਤ ਅਤੇ ਵੈਸਟ ਇੰਡੀਜ਼ ਦੀਆਂ ਟੀਮਾਂ ਵਿਚਕਾਰ ਤਿੰਨ ਮੈਚਾਂ ਦੀ ਲੜੀ ਦਾ ਪਹਿਲਾ ਇੱਕ ਦਿਨਾਂ ਮੈਚ ਅੱਜ ਦੁਪਹਿਰ ਤੋਂ ਚੇਨਈ 'ਚ ਖੇਡਿਆ ਜਾਵੇਗਾ। ਖ਼ਰਾਬ ਮੌਸਮ ਦੇ ਚੱਲਦਿਆਂ ਮੈਚ...
ਐੱਨ. ਆਰ. ਸੀ. ਨੂੰ ਪੂਰੇ ਦੇਸ਼ 'ਚ ਲਾਗੂ ਕੀਤਾ ਜਾਣਾ ਚਾਹੀਦਾ ਹੈ- ਗਿਰੀਰਾਜ ਸਿੰਘ
. . .  about 1 hour ago
ਨਵੀਂ ਦਿੱਲੀ, 15 ਦਸੰਬਰ- ਭਾਜਪਾ ਨੇਤਾ ਅਤੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਕਿਹਾ ਹੈ ਕਿ ਐੱਨ. ਆਰ. ਸੀ. ਨੂੰ ਬਿਹਾਰ ਅਤੇ...
ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਪ੍ਰਦਰਸ਼ਨ ਦੇ ਚੱਲਦਿਆਂ ਕਈ ਟਰੇਨਾਂ ਰੱਦ
. . .  about 1 hour ago
ਕੋਲਕਾਤਾ, 15 ਦਸੰਬਰ- ਈਸਟ ਕੋਸਟ ਰੇਲਵੇ ਦੇ ਪੀ. ਆਰ. ਓ. ਦਾ ਕਹਿਣਾ ਹੈ ਕਿ ਪ੍ਰਦਰਸ਼ਨ ਨੂੰ ਦੇਖਦਿਆਂ ਦੱਖਣੀ-ਪੂਰਬੀ ਰੇਲਵੇ ਨੇ ਹਾਵੜਾ-ਖੜਗਪੁਰ ਰੇਲਵੇ ਭਾਗ 'ਤੇ 15 ਟਰੇਨਾਂ ਨੂੰ ਰੱਦ ਕਰ ਦਿੱਤਾ...
ਸਰਦਾਰ ਵੱਲਭ ਭਾਈ ਪਟੇਲ ਦੀ ਬਰਸੀ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਸ਼ਰਧਾਂਜਲੀ
. . .  about 1 hour ago
ਨਵੀਂ ਦਿੱਲੀ, 15 ਦਸੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਰਦਾਰ ਵੱਲਭ ਭਾਈ ਪਟੇਲ ਨੂੰ ਉਨ੍ਹਾਂ ਦੀ 69ਵੀਂ ਬਰਸੀ ਮੌਕੇ ਸ਼ਰਧਾਂਜਲੀ ਭੇਟ ਕੀਤੀ ਹੈ। ਮੋਦੀ ਨੇ ਟਵੀਟ ਕਰਕੇ ਕਿਹਾ, ''ਮਹਾਨ ਸਰਦਾਰ ਪਟੇਲ ਦੀ...
ਗੁਹਾਟੀ 'ਚ ਕਰਫ਼ਿਊ 'ਚ ਦਿੱਤੀ ਗਈ ਢਿੱਲ
. . .  about 1 hour ago
ਦਿਸਪੁਰ, 15 ਦਸੰਬਰ- ਆਸਾਮ ਦੇ ਐਡੀਸ਼ਨਲ ਡੀ. ਜੀ. ਪੀ. ਲਾਅ ਐਂਡ ਆਰਡਰ ਜੀ. ਪੀ. ਸਿੰਘ ਨੇ ਦੱਸਿਆ ਕਿ ਗੁਹਾਟੀ 'ਚ ਅੱਜ ਸਵੇਰੇ 9 ਵਜੇ ਤੋਂ ਸ਼ਾਮੀਂ 6 ਵਜੇ ਤੱਕ ਕਰਫ਼ਿਊ 'ਚ ਢਿੱਲ ਦਿੱਤੀ ਗਈ...
ਨੇਪਾਲ 'ਚ ਬੱਸ ਦੇ ਹਾਦਸਾਗ੍ਰਸਤ ਹੋਣ ਕਾਰਨ 12 ਲੋਕਾਂ ਦੀ ਮੌਤ
. . .  about 2 hours ago
ਕਾਠਮੰਡੂ, 15 ਦਸੰਬਰ- ਨੇਪਾਲ ਦੇ ਸਿੰਧੂਪਾਲਚੋਕ ਜ਼ਿਲ੍ਹੇ 'ਚ 40 ਯਾਤਰੀਆਂ ਨਾਲ ਭਰੀ ਇੱਕ ਬੱਸ ਹਾਦਸਾਗ੍ਰਸਤ ਹੋ ਗਈ। ਇਸ ਦੌਰਾਨ 12 ਲੋਕਾਂ ਦੀ ਮੌਤ...
ਰਾਜਸਥਾਨ 'ਚ ਵਾਪਰੇ ਸੜਕ ਹਾਦਸੇ 'ਚ ਫੌਜ ਦੇ ਪੰਜ ਜਵਾਨ ਜ਼ਖ਼ਮੀ
. . .  about 2 hours ago
ਜੈਪੁਰ, 15 ਦਸੰਬਰ- ਰਾਜਸਥਾਨ ਦੇ ਜੈਸਲਮੇਰ ਦੇ ਸੋਨੂੰ ਪਿੰਡ ਨੇੜੇ ਵਾਪਰੇ ਇੱਕ ਸੜਕ ਹਾਦਸੇ 'ਚ ਫੌਜ ਦੇ ਪੰਜ ਜਵਾਨ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਇਲਾਜ ਲਈ...
ਅੰਤਰਰਾਸ਼ਟਰੀ ਨਿਸ਼ਾਨੇਬਾਜ਼ ਵਰਤਿਕਾ ਸਿੰਘ ਨੇ ਗ੍ਰਹਿ ਮੰਤਰੀ ਨੂੰ ਖੂਨ ਨਾਲ ਚਿੱਠੀ ਲਿਖ ਕੇ ਕੀਤੀ ਇਹ ਮੰਗ
. . .  about 3 hours ago
ਨਵੀਂ ਦਿੱਲੀ, 15 ਦਸੰਬਰ- ਅੰਤਰਰਾਸ਼ਟਰੀ ਨਿਸ਼ਾਨੇਬਾਜ਼ ਵਰਤਿਕਾ ਸਿੰਘ ਨੇ ਇਹ ਮੰਗ ਕੀਤੀ ਹੈ ਕਿ ਨਿਰਭੈਆ ਜਬਰ ਜਨਾਹ ਦੇ ਚਾਰ ਦੋਸ਼ੀਆਂ ਨੂੰ ਇਕ ਔਰਤ ਵੱਲੋਂ ਫਾਂਸੀ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਖੂਨ ਨਾਲ ਗ੍ਰਹਿ ਮੰਤਰੀ ਅਮਿਤ...
ਪੱਛਮੀ ਬੰਗਾਲ : ਭਾਜਪਾ ਸੰਸਦ ਮੈਂਬਰ ਅਰਜੁਨ ਸਿੰਘ ਦੀ ਕਾਰ 'ਤੇ ਹੋਇਆ ਹਮਲਾ
. . .  about 4 hours ago
ਕੋਲਕਾਤਾ, 15 ਦਸੰਬਰ- ਪੱਛਮੀ ਬੰਗਾਲ ਦੇ ਬੈਰਕਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਅਰਜੁਨ ਸਿੰਘ ਦੀ ਗੱਡੀ 'ਤੇ ਹਮਲਾ ਕੀਤੇ ਜਾਣ ਦੀ ਖ਼ਬਰ ...
ਭੁੱਖ ਹੜਤਾਲ 'ਤੇ ਬੈਠੀ ਸਵਾਤੀ ਮਾਲੀਵਾਲ ਦੀ ਵਿਗੜੀ ਹਾਲਤ
. . .  about 4 hours ago
ਨਵੀਂ ਦਿੱਲੀ, 15 ਦਸੰਬਰ- ਭੁੱਖ ਹੜਤਾਲ 'ਤੇ ਬੈਠੀ ਦਿੱਲੀ ਮਹਿਲਾ ਆਯੋਗ ਦੀ ਪ੍ਰਧਾਨ ਸਵਾਤੀ ਮਾਲੀਵਾਲ ਦੀ ਹਾਲਤ ਵਿਗੜ ਗਈ ਹੈ। ਜਿਸ ਤੋਂ ਬਾਅਦ ਉਨ੍ਹਾਂ ਨੂੰ...
ਮਦਰ ਡੇਅਰੀ ਵੱਲੋਂ ਦੁੱਧ ਦੀ ਕੀਮਤ 'ਚ 3 ਰੁਪਏ ਪ੍ਰਤੀ ਲੀਟਰ ਵਾਧਾ
. . .  1 day ago
ਨਵੀਂ ਦਿੱਲੀ, 14 ਦਸੰਬਰ - ਮਦਰ ਡੇਅਰੀ ਵੱਲੋਂ ਦੁੱਧ ਦੀਆਂ ਕੀਮਤਾਂ ਵਿਚ 3 ਰੁਪਏ ਪ੍ਰਤੀ ਲੀਟਰ ਵਾਧਾ ਕੀਤਾ ਗਿਆ ਹੈ।
ਅਧਿਆਪਕ ਨੂੰ ਗੋਲੀ ਮਾਰ ਕੇ ਖੋਹੀ ਕਾਰ
. . .  1 day ago
ਹਰੀਕੇ ਪੱਤਣ, 14 ਦਸੰਬਰ (ਸੰਜੀਵ ਕੁੰਦਰਾ) - ਕਸਬੇ ਦੇ ਬਿਲਕੁਲ ਨੇੜੇ ਅੱਜ ਸ਼ਾਮ 6.30 ਵਜੇ ਦੇ ਕਰੀਬ ਪਿਸਤੌਲਧਾਰੀ 2 ਲੁਟੇਰੇ ਇੱਕ ਅਧਿਆਪਕ ਨੂੰ ਗੋਲੀ ਮਾਰ ਕੇ ਜ਼ਖਮੀ...
ਨਾਗਰਿਕਤਾ ਸੋਧ ਬਿੱਲ ਖਿਲਾਫ ਫਿਰ ਬੋਲੇ ਕੈਪਟਨ
. . .  1 day ago
5 ਕਰੋੜ ਦੀ ਹੈਰੋਇਨ ਸਮੇਤ ਨੌਜਵਾਨ ਕਾਬੂ
. . .  1 day ago
ਜੇ.ਐਨ.ਯੂ ਦੇ ਉਪ ਕੁਲਪਤੀ 'ਤੇ ਹਮਲਾ
. . .  1 day ago
ਕਾਰ ਦੇ ਦਰਖ਼ਤ ਨਾਲ ਟਕਰਾਈ ਇਕ ਦੀ ਮੌਤ, 4 ਜ਼ਖ਼ਮੀ
. . .  1 day ago
ਨਾਗਰਿਕਤਾ ਸੋਧ ਬਿੱਲ ਖ਼ਿਲਾਫ਼ ਆਪਣੇ ਰੁਖ 'ਤੇ ਕਾਇਮ - ਪ੍ਰਸ਼ਾਂਤ ਕਿਸ਼ੋਰ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 30 ਭਾਦੋਂ ਸੰਮਤ 551
ਵਿਚਾਰ ਪ੍ਰਵਾਹ: ਸਾਰੀਆਂ ਸਰਕਾਰਾਂ ਦਾ ਉਦੇਸ਼ ਸਮਾਜ ਦਾ ਸੁਖ ਹੋਣਾ ਚਾਹੀਦਾ ਹੈ। -ਜਾਰਜ ਵਾਸ਼ਿੰਗਟਨ

ਕਪੂਰਥਲਾ / ਫਗਵਾੜਾ

ਜ਼ਿਲ੍ਹੇ 'ਚ ਕੌਮੀ ਲੋਕ ਅਦਾਲਤ ਵਿਚ 1409 ਕੇਸਾਂ ਦਾ ਮੌਕੇ 'ਤੇ ਨਿਪਟਾਰਾ

ਕਪੂਰਥਲਾ, 14 ਸਤੰਬਰ (ਅਮਰਜੀਤ ਕੋਮਲ)-ਜ਼ਿਲ੍ਹੇ ਦੀਆਂ ਕਪੂਰਥਲਾ, ਸੁਲਤਾਨਪੁਰ ਲੋਧੀ, ਫਗਵਾੜਾ ਸਬ ਡਵੀਜ਼ਨਾਂ ਵਿਚ ਲਗਾਈ ਗਈ ਲੋਕ ਅਦਾਲਤ ਦੌਰਾਨ ਵੱਖ-ਵੱਖ ਬੈਂਚਾ ਨੇ 1409 ਕੇਸਾਂ ਦਾ ਨਿਪਟਾਰਾ ਕਰਕੇ ਪ੍ਰਭਾਵਿਤ ਧਿਰਾਂ ਨੂੰ 6 ਕਰੋੜ 95 ਲੱਖ 2171 ਰੁਪਏ ਮੁਆਵਜ਼ਾ ਦਿਵਾਉਣ ...

ਪੂਰੀ ਖ਼ਬਰ »

ਆਰ.ਸੀ.ਐਫ. ਬਚਾਓ ਸੰਘਰਸ਼ ਕਮੇਟੀ ਵਲੋਂ ਨਿਗਮੀਕਰਨ ਦੇ ਵਿਰੋਧ 'ਚ ਗੇਟ ਮੀਟਿੰਗ

ਕਪੂਰਥਲਾ, 14 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਕੇਂਦਰ ਸਰਕਾਰ ਰੇਲਵੇ ਸਮੇਤ ਦੇਸ਼ ਦੀਆਂ ਬਹੁਤ ਸਾਰੀਆਂ ਲਾਭ ਕਮਾਉਣ ਵਾਲੀਆਂ ਸਰਕਾਰੀ ਸੰਸਥਾਵਾਂ ਨੂੰ ਦੇਸ਼ੀ ਵਿਦੇਸ਼ੀ ਪੂੰਜੀਪਤੀਆਂ ਦੇ ਹੱਥਾਂ ਵਿਚ ਦੇਣ ਦੀ ਨੀਤੀ ਅਖ਼ਤਿਆਰ ਕਰਕੇ ਇਨ੍ਹਾਂ ਸੰਸਥਾਵਾਂ ਵਿਚ ਕੰਮ ...

ਪੂਰੀ ਖ਼ਬਰ »

ਵਿਆਹੁਤਾ ਨੂੰ ਦਾਜ ਲਈ ਤੰਗ ਕਰਨ ਦੇ ਦੋਸ਼ ਹੇਠ ਤਿੰਨ ਵਿਰੁੱਧ ਕੇਸ ਦਰਜ

ਕਪੂਰਥਲਾ, 14 ਸਤੰਬਰ (ਸਡਾਨਾ)-ਇਕ ਵਿਆਹੁਤਾ ਨੂੰ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਹੇਠ ਸਿਟੀ ਪੁਲਿਸ ਨੇ ਉਸ ਦੇ ਸਹੁਰੇ ਪਰਿਵਾਰ ਦੇ ਤਿੰਨ ਮੈਂਬਰਾਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਆਰੰਭ ਕਰ ਦਿੱਤੀ ਹੈ | ਆਪਣੀ ਸ਼ਿਕਾਇਤ ...

ਪੂਰੀ ਖ਼ਬਰ »

ਪੰਡਵਾ ਵਿਖੇ ਬਾਬਾ ਸ੍ਰੀਚੰਦ ਜੀ ਦਾ ਜਨਮ ਦਿਹਾੜਾ 17 ਨੂੰ -ਸੰਤ ਗੁਰਚਰਨ ਸਿੰਘ ਪੰਡਵਾ

ਫਗਵਾੜਾ, 14 ਸਤੰਬਰ (ਅਸ਼ੋਕ ਕੁਮਾਰ ਵਾਲੀਆ)-ਭਗਵਾਨ ਸ੍ਰੀ ਚੰਦ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਤਪ ਅਸਥਾਨ ਨਿਰਮਲ ਕੁਟੀਆ ਛੰਭਵਾਲੀ ਪੰਡਵਾ ਵਿਖੇ 17 ਸਤੰਬਰ ਦਿਨ ਮੰਗਲਵਾਰ ਨੂੰ ਸ਼ਰਧਾ ਪੂਰਵਕ ਮਨਾਇਆ ਜਾ ਰਿਹਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਤ ਗੁਰਚਰਨ ...

ਪੂਰੀ ਖ਼ਬਰ »

ਪੰਚਾਇਤ ਸੰਮਤੀ ਕਪੂਰਥਲਾ ਦੀ ਸਰਬਸੰਮਤੀ ਨਾਲ ਚੋਣ, ਬੀਬੀ ਪਿਆਰੀ ਚੇਅਰਪਰਸਨ ਤੇ ਬਲਬੀਰ ਸਿੰਘ ਬੱਲੀ ਉਪ ਚੇਅਰਮੈਨ ਬਣੇ

ਕਪੂਰਥਲਾ, 14 ਸਤੰਬਰ (ਅਮਰਜੀਤ ਕੋਮਲ)-ਪੰਚਾਇਤ ਸੰਮਤੀ ਕਪੂਰਥਲਾ ਦੇ ਚੇਅਰਪਰਸਨ ਤੇ ਉਪ ਚੇਅਰਮੈਨ ਦੀ ਚੋਣ ਬੀ.ਡੀ.ਪੀ.ਓ. ਦਫ਼ਤਰ ਕਪੂਰਥਲਾ ਵਿਚ ਵਰਿੰਦਰਪਾਲ ਸਿੰਘ ਬਾਜਵਾ ਐਸ.ਡੀ.ਐਮ. ਕਮ ਰਿਟਰਨਿੰਗ ਅਫ਼ਸਰ ਦੀ ਦੇਖਰੇਖ ਹੇਠ ਹੋਈ | ਕਾਂਗਰਸ ਵਿਧਾਇਕ ਰਾਣਾ ਗੁਰਜੀਤ ...

ਪੂਰੀ ਖ਼ਬਰ »

ਯੂਥ ਸਪੋਰਟਸ ਕਲੱਬ ਨਡਾਲਾ ਦੀ ਮੀਟਿੰਗ ਅੱਜ

ਨਡਾਲਾ, 14 ਸਤੰਬਰ (ਮਾਨ)-ਇੱਥੇ ਯੂਥ ਸਪੋਰਟਸ ਕਲੱਬ ਨਡਾਲਾ ਦੀ ਪਲੇਠੀ ਮੀਟਿੰਗ 15 ਸਤੰਬਰ ਸ਼ਾਮ 6 ਵਜੇ ਹੋਵੇਗੀ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਸਰਪਸਤ ਨਵਨੀਤ ਸ਼ਰਮਾ ਨੇ ਦੱਸਿਆ ਕਿ 15 ਸਤੰਬਰ ਨੂੰ ਉਨ੍ਹਾਂ ਦੇ ਨਿਵਾਸ ਸਥਾਨ ਤੇ ਪਿਤਾ ਸਵਰਗੀ ਨਵੀਨ ਸ਼ਰਮਾ ਦੀ ...

ਪੂਰੀ ਖ਼ਬਰ »

385 ਗ੍ਰਾਮ ਹੈਰੋਇਨ ਸਮੇਤ ਇਕ ਔਰਤ ਸਣੇ ਤਿੰਨ ਕਾਬੂ

ਡਡਵਿੰਡੀ, 14 ਸਤੰਬਰ (ਬਲਬੀਰ ਸੰਧਾ)-ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਨੇ ਨਸ਼ਿਆਂ ਿਖ਼ਲਾਫ਼ ਚਲਾਈ ਮੁਹਿੰਮ ਤਹਿਤ ਇਕ ਔਰਤ ਸਮੇਤ ਤਿੰਨ ਵਿਅਕਤੀਆਂ ਨੂੰ 385 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕਰਨ 'ਚ ਸਫਲਤਾ ਪ੍ਰਾਪਤ ਕੀਤੀ ਹੈ | ਥਾਣਾ ਸੁਲਤਾਨਪੁਰ ਲੋਧੀ ਦੇ ...

ਪੂਰੀ ਖ਼ਬਰ »

ਚੋਰ ਕਬਾੜੀਏ ਦੀ ਦੁਕਾਨ 'ਚੋਂ 15 ਹਜ਼ਾਰ ਦੀ ਨਕਦੀ ਤੇ 20 ਹਜ਼ਾਰ ਦਾ ਸਾਮਾਨ ਲੈ ਕੇ ਫ਼ਰਾਰ

ਨਡਾਲਾ, 14 ਸਤੰਬਰ (ਮਾਨ)-ਬੀਤੀ ਰਾਤ ਚੋਰਾਂ ਵਲੋਂ ਪਿੰਡ ਮਾਡਲ ਟਾਊਨ ਦੇ ਬੱਸ ਅੱਡੇ ਦੇ ਕਰੀਬ ਸੋਨੂੰ ਕਬਾੜੀਏ ਦੀ ਦੁਕਾਨ ਤੋਂ ਸ਼ਟਰ ਤੋੜ ਕੇ ਦੁਕਾਨ ਚੋਂ 15 ਹਜ਼ਾਰ ਰੁਪਏ ਦੀ ਨਕਦੀ ਤੇ ਕਰੀਬ 20 ਹਜ਼ਾਰ ਰੁਪਏ ਦਾ ਸਮਾਨ ਚੋਰੀ ਕਰ ਲਿਆ | ਇਸ ਸਬੰਧੀ ਸੋਨੰੂ ਪੁੱਤਰ ਸ਼ਿੰਦਾ ...

ਪੂਰੀ ਖ਼ਬਰ »

ਰਾਮਗੜ੍ਹੀਆ ਕਾਲਜ ਆਫ਼ ਐਜੂਕੇਸ਼ਨ ਫਗਵਾੜਾ ਵਿਖੇ ਹਿੰਦੀ ਦਿਵਸ ਮਨਾਇਆ

ਫਗਵਾੜਾ, 14 ਸਤੰਬਰ (ਤਰਨਜੀਤ ਸਿੰਘ ਕਿੰਨੜਾ)-ਰਾਮਗੜ੍ਹੀਆ ਕਾਲਜ ਆਫ਼ ਐਜੂਕੇਸ਼ਨ ਫਗਵਾੜਾ ਵਿਖੇ ਹਿੰਦੀ ਦਿਵਸ ਮਨਾਇਆ ਗਿਆ | ਇਸ ਮੌਕੇ ਭਾਵੀ ਅਧਿਆਪਕਾਂ ਨੇ ਕਵਿਤਾ ਉਚਾਰਣ ਦੇ ਮੁਕਾਬਲੇ ਵਿਚ ਹਿੱਸਾ ਲਿਆ | ਇਸ ਦਿਵਸ ਨੂੰ ਮਨਾਉਣ ਦਾ ਮੁੱਖ ਕਾਰਨ ਇਹ ਹੈ ਕਿ 14 ਸਤੰਬਰ 1949 ...

ਪੂਰੀ ਖ਼ਬਰ »

ਪਾਵਨ ਨਗਰੀ 'ਚ ਮਲਟੀ ਸੁਪਰ ਸਪੈਸ਼ਲਿਟੀ ਹਸਪਤਾਲ ਜਲਦੀ ਤਿਆਰ ਹੋਵੇਗਾ-ਨਵਤੇਜ ਸਿੰਘ ਚੀਮਾ

ਸੁਲਤਾਨਪੁਰ ਲੋਧੀ, 14 ਸਤੰਬਰ (ਨਰੇਸ਼ ਹੈਪੀ, ਥਿੰਦ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਾਵਨ ਨਗਰੀ ਸੁਲਤਾਨਪੁਰ ਲੋਧੀ 'ਚ ਮਲਟੀ ਸੁਪਰ ਸਪੈਸ਼ਲਿਟੀ ਹਸਪਤਾਲ ਦੇਣ ਦੇ ਐਲਾਨ ਤੋਂ ...

ਪੂਰੀ ਖ਼ਬਰ »

ਕੇਂਦਰ ਸਰਕਾਰ ਵਲੋਂ 135.5 ਕਰੋੜ ਜਾਰੀ ਕਰਨ 'ਤੇ ਅਕਾਲੀ ਆਗੂਆਂ ਵਲੋਂ ਧੰਨਵਾਦ

ਫੱਤੂਢੀਂਗਾ, 14 ਸਤੰਬਰ (ਬਲਜੀਤ ਸਿੰਘ)-ਸੀਨੀਅਰ ਅਕਾਲੀ ਆਗੂ ਜਥੇਦਾਰ ਸੰਤੋਖ ਸਿੰਘ, ਸਵਰਨ ਸਿੰਘ ਸਾਬਕਾ ਐਕਸੀਅਨ, ਮਾਸਟਰ ਗੁਰਦੇਵ ਸਿੰਘ ਸਾਬਕਾ ਉੱਘ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਨੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੁਲਤਾਨਪੁਰ ...

ਪੂਰੀ ਖ਼ਬਰ »

ਪੈਨਸ਼ਨਰ ਐਸੋਸੀਏਸ਼ਨ ਪਾਵਰਕਾਮ ਯੂਨਿਟ ਕਾਲਾ ਸੰਘਿਆਂ ਦੀ ਹੋਈ ਮੀਟਿੰਗ

ਕਾਲਾ ਸੰਘਿਆਂ, 14 ਸਤੰਬਰ (ਸੰਘਾ)-ਪੈਨਸ਼ਨਰ ਐਸੋਸੀਏਸ਼ਨ ਪਾਵਰਕਾਮ ਅਤੇ ਟਰਾਂਸਕੋ ਦੇ ਕਾਲਾ ਸੰਘਿਆਂ ਯੂਨਿਟ ਸ਼ਹਿਰੀ ਮੰਡਲ ਦੀ ਮਹੀਨਾਵਾਰ ਮੀਟਿੰਗ ਮੰਡਲ ਪ੍ਰਧਾਨ ਰੇਸ਼ਮ ਮਾਨ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਸੇਵਾ ਮੁਕਤ ਡਿਪਟੀ ਚੀਫ਼ ਇੰਜੀਨੀਅਰ ਸ਼ੀਤਲ ਸਿੰਘ ...

ਪੂਰੀ ਖ਼ਬਰ »

ਸਿਹਤ ਵਿਭਾਗ ਦੀ ਟੀਮ ਨੇ ਵੱਖ-ਵੱਖ ਸਕੂਲਾਂ ਵਿਚ ਪੀਣ ਵਾਲੇ ਪਾਣੀ ਦੇ ਸੈਂਪਲ ਭਰੇ

ਕਪੂਰਥਲਾ, 14 ਸਤੰਬਰ (ਵਿ.ਪ੍ਰ.)-ਸਿਹਤ ਵਿਭਾਗ ਦੀ ਇਕ ਟੀਮ ਵਲੋਂ ਅੱਜ ਹੈਲਥ ਇੰਸਪੈਕਟਰ ਗੁਰਿੰਦਰ ਸਿੰਘ ਰੰਧਾਵਾ ਦੀ ਅਗਵਾਈ ਵਿਚ ਸਰਕਾਰੀ ਐਲੀਮੈਂਟਰੀ ਸਕੂਲ ਸੈਦੋ ਭੁਲਾਣਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੈਦੋ ਭੁਲਾਣਾ, ਐਲੀਮੈਂਟਰੀ ਸਕੂਲ ਲੋਧੀ ਭੁਲਾਣਾ, ਮਿਡਲ ...

ਪੂਰੀ ਖ਼ਬਰ »

ਫ਼ਸਲਾਂ ਦੇ ਭਾਅ ਮਹਿੰਗਾਈ ਦੇ ਸੂਚਕ ਅੰਕ ਨਾਲ ਜੋੜੇ ਜਾਣ-ਭਾਕਿਯੂ

ਨਡਾਲਾ, 14 ਸਤੰਬਰ (ਮਾਨ)-ਇੱਥੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮਾਸਕ ਮੀਟਿੰਗ ਕਾਰਜਕਾਰੀ ਜ਼ਿਲ੍ਹਾ ਪ੍ਰਧਾਨ ਦਲਬੀਰ ਸਿੰਘ ਨਾਨਕਪੁਰ ਅਤੇ ਬਲਾਕ ਪ੍ਰਧਾਨ ਜਸਵਿੰਦਰ ਸਿੰਘ ਮਾਨਾਂ ਤਲਵੰਡੀ ਦੀ ਅਗਵਾਈ ਹੇਠ ਹੋਈ | ਜਿਸ ਵਿਚ ਵੱਡੀ ਗਿਣਤੀ 'ਚ ਕਿਸਾਨ ਸ਼ਾਮਲ ਹੋਏ | ਇਸ ...

ਪੂਰੀ ਖ਼ਬਰ »

ਅਧਿਆਪਕਾ ਰਮਣੀਕ ਕੌਰ ਦਾ ਐਵਾਰਡ ਆਫ਼ ਐਕਸੀਲੈਂਸ ਨਾਲ ਸਨਮਾਨ

ਕਪੂਰਥਲਾ, 14 ਸਤੰਬਰ (ਵਿ.ਪ੍ਰ.)-ਸੀ.ਬੀ.ਐਸ.ਈ. ਸਕੂਲਾਂ ਦੀ ਸੰਸਥਾ ਸਹੋਦਿਆ ਸਕੂਲ ਕੰਪਲੈਕਸ ਅੰਮਿ੍ਤਸਰ ਵਲੋਂ ਕਰਵਾਏ ਗਏ ਇਕ ਵਿਸ਼ੇਸ਼ ਸਮਾਗਮ ਦੌਰਾਨ ਸ੍ਰੀ ਗੁਰੂ ਹਰਕ੍ਰਿਸ਼ਨ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਕਪੂਰਥਲਾ ਦੀ ਅਧਿਆਪਕਾ ਰਮਣੀਕ ਕੌਰ ਦੀਆਂ ਸ਼ਾਨਦਾਰ ...

ਪੂਰੀ ਖ਼ਬਰ »

ਗੁਰਬਾਣੀ ਪਾਠ ਬੋਧ ਸਮਾਪਤੀ ਸਮਾਗਮ ਅੱਜ

ਸੁਲਤਾਨਪੁਰ ਲੋਧੀ, 14 ਸਤੰਬਰ (ਹੈਪੀ, ਥਿੰਦ)-ਮਨੁੱਖਤਾ ਦੇ ਰਹਿਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮਿ੍ਤਸਰ ਵਲੋਂ ਗ੍ਰੰਥੀ ਸਿੰਘਾਂ, ਆਖੰਡ ਪਾਠੀ ...

ਪੂਰੀ ਖ਼ਬਰ »

ਲਾਇਨਜ਼ ਕਲੱਬ ਫਗਵਾੜਾ ਸੈਂਟਰਲ ਨੇ ਮਰੀਜ਼ਾਂ ਨੂੰ ਵੰਡੇ ਦੁੱਧ, ਬਰੈੱਡ, ਰਸ ਤੇ ਬਿਸਕੁਟ

ਫਗਵਾੜਾ, 14 ਸਤੰਬਰ (ਤਰਨਜੀਤ ਸਿੰਘ ਕਿੰਨੜਾ)-ਲਾਇਨਜ਼ ਕਲੱਬ ਫਗਵਾੜਾ ਸੈਂਟਰਲ ਵਲੋਂ ਕਲੱਬ ਪ੍ਰਧਾਨ ਲਾਇਨ ਜਤਿੰਦਰ ਸਿੰਘ ਘੁੰਮਣ ਦੀ ਅਗਵਾਈ ਹੇਠ ਸਥਾਨਕ ਸਿਵਲ ਹਸਪਤਾਲ ਵਿਖੇ ਦਾਖਲ ਮਰੀਜ਼ਾਂ ਨੂੰ ਦੁੱਧ, ਬਰੈੱਡ, ਰਸ ਅਤੇ ਬਿਸਕੁਟਾਂ ਦੀ ਸੇਵਾ ਨਿਭਾਈ ਗਈ | ਲਾਇਨਜ਼ ...

ਪੂਰੀ ਖ਼ਬਰ »

ਪਰਮਜੀਤ ਕਾਕਾ ਤੇ ਮਨਜੀਤ ਸਿੰਘ ਭਾਖੜੀਆਣਾ ਕਾਂਗਰਸ ਐਸ. ਸੀ. ਸੈੱਲ ਜ਼ਿਲ੍ਹਾ ਕਪੂਰਥਲਾ ਦੇ ਸੀਨੀਅਰ ਮੀਤ ਪ੍ਰਧਾਨ ਬਣੇ

ਫਗਵਾੜਾ, 14 ਸਤੰਬਰ (ਤਰਨਜੀਤ ਸਿੰਘ ਕਿੰਨੜਾ)-ਜ਼ਿਲ੍ਹਾ ਕਾਂਗਰਸ ਕਮੇਟੀ ਐਸ.ਸੀ. ਸੈੱਲ ਕਪੂਰਥਲਾ ਦੇ ਚੇਅਰਮੈਨ ਤਜਿੰਦਰ ਸਿੰਘ ਭੰਡਾਰੀ ਨੇ ਪਰਮਜੀਤ ਕਾਕਾ ਖਲਵਾੜਾ ਅਤੇ ਮਨਜੀਤ ਸਿੰਘ ਭਾਖੜੀਆਣਾ ਨੂੰ ਐਸ.ਸੀ. ਸੈੱਲ ਜ਼ਿਲ੍ਹਾ ਕਪੂਰਥਲਾ ਦਾ ਸੀਨੀਅਰ ਮੀਤ ਪ੍ਰਧਾਨ, ...

ਪੂਰੀ ਖ਼ਬਰ »

ਨੌਕਰਾਂ ਦੇ ਵੇਰਵੇ ਪੁਲਿਸ ਥਾਣੇ 'ਚ ਦਰਜ ਕਰਵਾਉਣ ਦੇ ਆਦੇਸ਼

ਕਪੂਰਥਲਾ, 14 ਸਤੰਬਰ (ਅ. ਬ.)-ਜ਼ਿਲ੍ਹਾ ਮੈਜਿਸਟੇ੍ਰਟ ਕਪੂਰਥਲਾ ਡੀ.ਪੀ.ਐਸ. ਖਰਬੰਦਾ ਨੇ ਫ਼ੌਜਦਾਰੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਮਕਾਨ ਮਾਲਕਾਂ ਜਾਂ ਮਕਾਨਾਂ ਵਿਚ ਰਹਿੰਦੇ ਕਿਰਾਏਦਾਰਾਂ ਨੂੰ ਹੁਕਮ ਦਿੱਤੇ ਹਨ ਕਿ ਉਹ ਆਪਣੇ ਘਰਾਂ ਵਿਚ ...

ਪੂਰੀ ਖ਼ਬਰ »

ਪੁੱਡਾ ਕਾਲੋਨੀ ਨੇੜੇ ਅਤਿਆਧੁਨਿਕ ਤਕਨੀਕ ਨਾਲ ਟਰੀਟਮੈਂਟ ਪਲਾਂਟ ਬਣੇਗਾ-ਨਵਤੇਜ ਸਿੰਘ ਚੀਮਾ

ਸੁਲਤਾਨਪੁਰ ਲੋਧੀ, 14 ਸਤੰਬਰ (ਨਰੇਸ਼ ਹੈਪੀ, ਥਿੰਦ)-ਪੁੱਡਾ ਕਾਲੋਨੀ ਤੇ ਆਸ ਪਾਸ ਦੀਆਂ ਕਾਲੋਨੀਆਂ ਦੀ ਬੜੇ ਲੰਮੇ ਚਿਰਾਂ ਤੋਂ ਸੀਵਰੇਜ ਟਰੀਟਮੈਂਟ ਦੀ ਸਮੱਸਿਆ ਦਾ ਹੱਲ ਅੱਜ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਪਿੰਡ ਮਾਛੀਜੋਆ ਨੇੜੇ ਨਵੇਂ ਬਣਨ ਵਾਲੇ ਟਰੀਟਮੈਂਟ ...

ਪੂਰੀ ਖ਼ਬਰ »

ਹਿੰਦੀ ਭਾਸ਼ਾ ਦੇ ਵਿਕਾਸ ਵਿਚ ਬਣਦਾ ਯੋਗਦਾਨ ਪਾਇਆ ਜਾਵੇ-ਡਾ: ਸਰਲਾ ਭਾਰਦਵਾਜ

ਕਪੂਰਥਲਾ, 14 ਸਤੰਬਰ (ਵਿ.ਪ੍ਰ.)-ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ ਵਿਚ ਹਿੰਦੀ ਦਿਵਸ ਸਬੰਧੀ ਇਕ ਸੈਮੀਨਾਰ ਕਰਵਾਇਆ ਗਿਆ | ਸੈਮੀਨਾਰ ਨੂੰ ਸੰਬੋਧਨ ਕਰਦਿਆਂ ਉੱਘੀ ਹਿੰਦੀ ਤੇ ਸੰਸਕ੍ਰਿਤ ਭਾਸ਼ਾ ਦੇ ਪ੍ਰਸਿੱਧ ਲੇਖਿਕਾ ਤੇ ਰੋਚਕ ਡਾ: ਸਰਲਾ ਭਾਰਦਵਾਜ ਨੇ ...

ਪੂਰੀ ਖ਼ਬਰ »

550 ਸਾਲਾ ਪ੍ਰਕਾਸ਼ ਪੁਰਬ ਲਈ ਦੇਸ਼ ਵਿਦੇਸ਼ ਦੀਆਂ ਸੰਗਤਾਂ 'ਚ ਭਾਰੀ ਉਤਸ਼ਾਹ-ਗਿਆਨੀ ਮਾਨ ਸਿੰਘ

ਸੁਲਤਾਨਪੁਰ ਲੋਧੀ, 14 ਸਤੰਬਰ (ਨਰੇਸ਼ ਹੈਪੀ, ਥਿੰਦ)-ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਨਤਮਸਤਕ ਹੋਏ ਜਿਨ੍ਹਾਂ ਦਾ ਗੁਰਦੁਆਰਾ ਬੇਰ ਸਾਹਿਬ ਦੇ ਹੈੱਡ ਗ੍ਰੰਥੀ ...

ਪੂਰੀ ਖ਼ਬਰ »

3 ਦਿਨਾ ਵਿਸ਼ਵ ਸਿੱਖ ਵਿੱਦਿਅਕ ਕਾਨਫ਼ਰੰਸ ਹੁਣ 8 ਤੋਂ 10 ਅਕਤੂਬਰ ਦੌਰਾਨ ਹੋਵੇਗੀ- ਨਿਰਮਲ ਸਿੰਘ

ਅੰਮਿ੍ਤਸਰ, 14 ਸਤੰਬਰ (ਜਸਵੰਤ ਸਿੰਘ ਜੱਸ)-ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਵਲੋਂ 27 ਤੋਂ 29 ਸਤੰਬਰ ਤੱਕ ਸੁਲਤਾਨਪੁਰ ਲੋਧੀ ਵਿਖੇ ਕਰਵਾਈ ਜਾਣ ਵਾਲੀ 3 ਦਿਨਾ 67ਵੀਂ ਵਿਸ਼ਵ ਸਿੱਖ ਵਿੱਦਿਅਕ ਕਾਨਫ਼ਰੰਸ ਦੀਆਂ ਤਾਰੀਖ਼ਾਂ ਵਿਚ ਤਬਦੀਲੀ ਕਰਦਿਆਂ ਹੁਣ ਇਹ ...

ਪੂਰੀ ਖ਼ਬਰ »

ਮੇਲੇ ਦੇ ਤੀਜੇ ਦਿਨ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਮੱਥਾ ਟੇਕਿਆ

ਫਗਵਾੜਾ, 14 ਸਤੰਬਰ (ਅਸ਼ੋਕ ਕੁਮਾਰ ਵਾਲੀਆ)-ਉਰਸ ਹਜ਼ਰਤ ਦਾਤਾ ਗੁਲਾਮੇ ਸ਼ਾਹ ਕਾਦਰੀ ਮੰਮੀ ਸ਼ੀਲੋ ਮਹੰਤ ਸਾਬਰੀ ਦਾ ਪਹਿਲਾ ਉਰਸ ਬਾਬਾ ਅਸ਼ੋਕ ਦੀ ਦੇਖ ਰੇਖ ਹੇਠ ਮਨਾਇਆ ਜਾ ਰਿਹਾ ਹੈ ਦੇ ਤੀਸਰੇ ਦਿਨ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਨੇ ਮੱਥਾ ਟੇਕਿਆਂ ਅਤੇ ...

ਪੂਰੀ ਖ਼ਬਰ »

8ਜਥੇਦਾਰ ਕੁਲਾਰ ਨੇ ਨਵਨਿਯੁਕਤ ਅਹੁਦੇਦਾਰਾਂ ਨੂੰ ਕੀਤਾ ਸਨਮਾਨਿਤ
ਦੀ ਢੱਡੇ ਕੋਆਪਰੇਟਿਵ ਸੁਸਾਇਟੀ ਦੇ ਸਰਬਸੰਮਤੀ ਨਾਲ ਜੋਗਾ ਸਿੰਘ ਢੱਡੇ ਪ੍ਰਧਾਨ ਬਣੇ

ਫਗਵਾੜਾ, 14 ਸਤੰਬਰ (ਅਸ਼ੋਕ ਕੁਮਾਰ ਵਾਲੀਆ)-ਦੀ ਢੱਡੇ ਕੋਆਪਰੇਟਿਵ ਸੁਸਾਇਟੀ ਦੀ ਸਰਬਸੰਮਤੀ ਨਾਲ ਹੋਈ ਚੋਣ ਵਿਚ ਚਾਰ ਪਿੰਡ ਦੇ 11 ਡਾਇਰੈਕਟਰ ਬਣੇ ਜਿਨ੍ਹਾਂ ਨੇ ਅੱਜ ਸਰਬਸੰਮਤੀ ਨਾਲ ਜੋਗਾ ਸਿੰਘ ਢੱਡੇ ਨੂੰ ਪ੍ਰਧਾਨ ਚੁਣਿਆ ਅਤੇ ਰੇਸ਼ਮ ਸਿੰਘ ਲੱਖਪੁਰ ਨੂੰ ਉਪ ਪ੍ਰਧਾਨ ਚੁਣ ਲਿਆ | ਅੱਜ ਢੱਡੇ ਕੋਆਪਰੇਟਿਵ ਸੁਸਾਇਟੀ ਵਿਚ 11 ਡਾਇਰੈਕਟਰਾਂ ਦੀ ਮੀਟਿੰਗ ਹੋਈ ਜਿਨ੍ਹਾਂ ਨੇ ਪ੍ਰਧਾਨ ਅਤੇ ਉਪ ਪ੍ਰਧਾਨ ਦੀ ਸਰਬਸੰਮਤੀ ਨਾਲ ਚੋਣ ਕੀਤੀ | ਸਰਬਸੰਮਤੀ ਨਾਲ ਹੋਈ ਚੋਣ ਤੇ ਨਵ ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਜਥੇਦਾਰ ਸਰਵਣ ਸਿੰਘ ਕੁਲਾਰ ਮੈਂਬਰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਇਸ ਨਾਲ ਸੁਸਾਇਟੀ ਹੋਰ ਵਧੇ ਫੁੱਲੇਗੀ ਕਿਉਂਕਿ ਜੋ ਡਾਇਰੈਕਟਰ ਬਣੇ ਹਨ ਇਹ ਸਾਰੇ ਹੀ ਬਹੁਤ ਮਿਹਨਤੀ ਹਨ ਅਤੇ ਸੁਸਾਇਟੀ ਦੀ ਬਿਹਤਰੀ ਲਈ ਕੰਮ ਕਰਨਗੇ ਅਤੇ ਅਸੀਂ ਵੀ ਇਨ੍ਹਾਂ ਡਾਇਰੈਕਟਰਾਂ ਨੂੰ ਪੂਰਾ ਸਹਿਯੋਗ ਦਿੰਦੇ ਰਹਾਂਗੇ | ਇਸ ਮੌਕੇ ਤੇ ਨਵ ਨਿਯੁਕਤ ਪ੍ਰਧਾਨ ਜੋਗਾ ਸਿੰਘ ਢੱਡੇ ਨੇ ਕਿਹਾ ਕਿ ਸੁਸਾਇਟੀ ਦੀ ਬਿਹਤਰੀ ਲਈ ਉਹ ਪਹਿਲਾਂ ਵੀ ਦਿਨ ਰਾਤ ਮਿਹਨਤ ਕਰਦੇ ਰਹੇ ਅਤੇ ਅਗਾਂਹ ਵੀ ਕਰਦੇ ਰਹਿਣਗੇ | ਇਸ ਮੌਕੇ ਤੇ ਜੋਗਾ ਸਿੰਘ ਢੱਡੇ, ਪਿ੍ਤਪਾਲ ਸਿੰਘ ਢੱਡੇ, ਭਾਈ ਅਮਰ ਸਿੰਘ ਚੱਕ ਪ੍ਰੇਮਾ, ਰਜਿੰਦਰ ਸਿੰਘ ਚੱਕ ਪ੍ਰੇਮਾ, ਡੋਗਰ ਮੱਲ ਚੱਕ ਪ੍ਰੇਮਾ, ਗਿਆਨ ਸਿੰਘ ਲੱਖਪੁਰ, ਰੇਸ਼ਮ ਸਿੰਘ ਲੱਖਪੁਰ, ਲੈਬਰ ਸਿੰਘ ਲੱਖਪੁਰ, ਕੇਵਲ ਰਾਮ ਅੰਬੇਡਕਰ ਨਗਰ, ਕੁਲਵਿੰਦਰ ਸਿੰਘ ਢੱਡੇ, ਜਸਵੀਰ ਕੌਰ ਵਰਿਆਹਾ ਆਦਿ ਤੋ ਇਲਾਵਾ ਗੁਲਜਿੰਦਰ ਸਿੰਘ, ਸੰਤੋਖ ਸਿੰਘ, ਬਲਵਿੰਦਰ ਸਿੰਘ, ਕੁਲਦੀਪ ਸਿੰਘ, ਖੇਮਰਾਜਮ ਮਹਿੰਦਰ ਸਿੰਘ ਆਦਿ ਹਾਜ਼ਰ ਸਨ |


ਖ਼ਬਰ ਸ਼ੇਅਰ ਕਰੋ

ਵਾਲਮੀਕਿ ਭਾਈਚਾਰੇ ਦੀਆਂ ਜਥੇਬੰਦੀਆਂ ਦੇ ਆਗੂ ਥਾਣਾ ਮੁਖੀ ਨੂੰ ਮਿਲੇ

ਭੁਲੱਥ, 14 ਸਤੰਬਰ (ਮਨਜੀਤ ਸਿੰਘ ਰਤਨ)-ਬੀਤੇ ਦਿਨ ਮੇਨ ਚੌਕ ਵਿਚ ਇਕ ਨੌਜਵਾਨ ਦੀ ਹੋਈ ਕੁੱਟਮਾਰ ਦੇ ਸਬੰਧ ਵਿਚ ਵਾਲਮੀਕ ਭਾਈਚਾਰੇ ਜਿੰਨਾ ਵਿਚ ਆਦਿਵਾਸੀ ਗੁਰੂ ਗਿਆਨ ਨਾਥ ਪੂਰਨ ਸੰਘਰਸ਼ ਦਲ, ਅੰਬੇਡਕਰ ਕ੍ਰਾਂਤੀ ਮੋਰਚਾ, ਵਾਲਮੀਕ ਮਜ਼੍ਹਬੀ ਸਿੱਖ ਮੋਰਚਾ, ਬਹੁਜਨ ...

ਪੂਰੀ ਖ਼ਬਰ »

ਵਿਧਾਇਕ ਨਵਤੇਜ ਸਿੰਘ ਚੀਮਾ ਨੇ ਫਾਇਰ ਬਿ੍ਗੇਡ ਗੱਡੀ ਤੇ ਟਰੈਕਟਰ ਨਗਰ ਕੌਾਸਲ ਨੂੰ ਸੌਾਪਿਆ

ਸੁਲਤਾਨਪੁਰ ਲੋਧੀ, 14 ਸਤੰਬਰ (ਨਰੇਸ਼ ਹੈਪੀ, ਥਿੰਦ)-ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਲੱਖਾਂ ਦੀ ਤਾਦਾਦ 'ਚ ਪਾਵਨ ਨਗਰੀ ਸੁਲਤਾਨਪੁਰ ਲੋਧੀ ਵਿਖੇ ਨਤਮਸਤਕ ਹੋਣ ਵਾਲੀਆਂ ਸੰਗਤਾਂ ਨੂੰ ਮੁੱਖ ਰੱਖਦੇ ਹੋਏ ਅਤੇ ਕਿਸੇ ਅਣ ...

ਪੂਰੀ ਖ਼ਬਰ »

'ਏਕ ਕੋਸ਼ਿਸ਼' ਸੰਸਥਾ ਨੇ ਆਂਗਣਵਾੜੀ ਬੱਚਿਆਂ ਨੂੰ ਸਟੇਸ਼ਨਰੀ ਵੰਡੀ

ਫਗਵਾੜਾ, 14 ਸਤੰਬਰ (ਤਰਨਜੀਤ ਸਿੰਘ ਕਿੰਨੜਾ)-ਫਗਵਾੜਾ ਦੀ ਮਸ਼ਹੂਰ ਸਮਾਜਕ ਐਨ.ਜੀ.ਓ. 'ਏਕ ਕੋਸ਼ਿਸ਼ (ਰਜਿ:) ਦੀ ਪ੍ਰਧਾਨ ਸਾਉਦੀ ਸਿੰਘ ਦੇ ਉਪਰਾਲੇ ਅਤੇ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਪਿੰਡ ਜਗਜੀਤਪੁਰ/ ਹਰਬੰਸਪੁਰਾ ਵਿਖੇ ਆਂਗਣਵਾੜੀ ਦੇ 47 ਬੱਚਿਆਂ ਨੂੰ ਸਾਦੇ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX