ਤਾਜਾ ਖ਼ਬਰਾਂ


ਪੰਜਾਬ ਹੋਮਗਾਰਡ ਦਾ ਮੁਲਾਜ਼ਮ ਹੋਇਆ ਠੱਗੀ ਦਾ ਸ਼ਿਕਾਰ
. . .  5 minutes ago
ਗੁਰੂਹਰਸਹਾਏ, 23 ਅਕਤੂਬਰ (ਕਪਿਲ ਕੰਧਾਰੀ)- ਥਾਣਾ ਗੁਰੂਹਰਸਹਾਏ 'ਚ ਤਾਇਨਾਤ ਪੰਜਾਬ ਹੋਮਗਾਰਡ ਦੇ ਮੁਲਾਜ਼ਮ ਪ੍ਰਦੀਪ ਕੁਮਾਰ ਨਾਲ ਇੱਕ ਠੱਗ ਵਲੋਂ 11 ਹਜ਼ਾਰ ਰੁਪਏ ਦੀ ਠੱਗੀ...
ਇੰਗਲੈਂਡ 'ਚ ਟਰੱਕ ਕਨਟੇਨਰ 'ਚੋਂ ਮਿਲੀਆਂ 39 ਲੋਕਾਂ ਦੀਆਂ ਲਾਸ਼ਾਂ
. . .  4 minutes ago
ਲੰਡਨ, 23 ਅਕਤੂਬਰ- ਬ੍ਰਿਟਿਸ਼ ਪੁਲਿਸ ਨੇ ਅੱਜ ਦੱਸਿਆ ਕਿ ਦੱਖਣੀ-ਪੂਰਬੀ ਇੰਗਲੈਂਡ 'ਚ ਪੈਂਦੇ ਐਸੈਕਸ 'ਚ ਅੱਜ ਇੱਕ ਟਰੱਕ ਕਨਟੇਨਰ 'ਚੋਂ 39 ਲੋਕਾਂ ਦੀਆਂ ਲਾਸ਼ਾਂ ਮਿਲੀਆਂ...
ਸੌਰਵ ਗਾਂਗੁਲੀ ਨੇ ਬੀ. ਸੀ. ਸੀ. ਆਈ. ਦੇ ਪ੍ਰਧਾਨ ਵਜੋਂ ਸੰਭਾਲਿਆ ਅਹੁਦਾ
. . .  32 minutes ago
ਮੁੰਬਈ, 23 ਅਕਤੂਬਰ- ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਅੱਜ ਬੀ. ਸੀ. ਸੀ. ਆਈ. ਦੇ ਪ੍ਰਧਾਨ...
ਸਰਕਾਰ ਨੇ ਤੁਰਕੀ ਦੀ ਯਾਤਰਾ ਕਰਨ ਵਾਲੇ ਭਾਰਤੀਆਂ ਲਈ ਜਾਰੀ ਕੀਤੀ ਐਡਵਾਈਜ਼ਰੀ
. . .  52 minutes ago
ਨਵੀਂ ਦਿੱਲੀ, 23 ਅਕਤੂਬਰ- ਭਾਰਤ ਸਰਕਾਰ ਨੇ ਤੁਰਕੀ ਦੀ ਯਾਤਰਾ ਕਰਨ ਵਾਲੇ ਭਾਰਤੀ ਨਾਗਰਿਕਾਂ ਨੂੰ ਐਡਵਾਈਜ਼ਰੀ ਜਾਰੀ ਕਰਕੇ ਸਾਵਧਾਨ ਰਹਿਣ ਨੂੰ ਕਿਹਾ ਹੈ। ਤੁਰਕੀ ਸਥਿਤ ਭਾਰਤੀ ਦੂਤਘਰ ਮੁਤਾਬਕ...
ਲੁਧਿਆਣਾ 'ਚ ਵਿਦਿਆਰਥਣ ਨੇ ਸਕੂਲ ਦੀ ਪੰਜਵੀਂ ਮੰਜ਼ਲ ਤੋਂ ਮਾਰੀ ਛਾਲ
. . .  about 1 hour ago
ਲੁਧਿਆਣਾ, 23 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)- ਸਥਾਨਕ ਭਾਈ ਰਣਧੀਰ ਸਿੰਘ ਨਗਰ ਸਥਿਤ ਡੀ. ਏ. ਵੀ. ਸਕੂਲ 'ਚ ਅੱਜ ਦੁਪਹਿਰੇ ਇੱਕ ਵਿਦਿਆਰਥਣ ਨੇ ਪੰਜਵੀਂ ਮੰਜ਼ਲ ਤੋਂ ਛਾਲ ਮਾਰ...
ਅਬੋਹਰ 'ਚ ਲਾਪਤਾ ਹੋਏ 14 ਸਾਲਾ ਲੜਕੇ ਦੇ ਪਰਿਵਾਰਕ ਮੈਂਬਰਾਂ ਵਲੋਂ ਰੋਸ ਪ੍ਰਦਰਸ਼ਨ
. . .  about 1 hour ago
ਅਬੋਹਰ, 23 ਅਕਤੂਬਰ (ਸੁਖਜਿੰਦਰ ਸਿੰਘ ਢਿੱਲੋਂ)- ਅਬੋਹਰ ਦੇ ਨਵੀਂ ਆਬਾਦੀ ਇਲਾਕੇ ਤੋਂ ਲਾਪਤਾ ਹੋਏ 14 ਸਾਲਾ ਲੜਕੇ ਅਰਮਾਨ ਸੰਧੂ ਦੇ ਪਰਿਵਾਰਕ ਮੈਂਬਰਾਂ ਵਲੋਂ ਅੱਜ ਛੇਵੇਂ ਦਿਨ ਵੀ ਪੁਲਿਸ...
ਬਾਬਾ ਬਲਜੀਤ ਸਿੰਘ ਦਾਦੂਵਾਲ ਗ੍ਰਿਫ਼ਤਾਰ
. . .  about 1 hour ago
ਅੰਮ੍ਰਿਤਸਰ, 23 ਅਕਤੂਬਰ (ਰੇਸ਼ਮ ਸਿੰਘ)- ਸੰਤ ਸਮਾਜ ਦੇ ਆਗੂ ਬਾਬਾ ਬਲਜੀਤ ਸਿੰਘ ਦਾਦੂਵਾਲ ਨੂੰ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਵਲੋਂ ਗ੍ਰਿਫ਼ਤਾਰ ਕਰ ਲਿਆ ਗਿਆ...
ਸਿਧਰਾਮਈਆ ਵਲੋਂ ਕਰਨਾਟਕ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
. . .  about 2 hours ago
ਬੈਂਗਲੁਰੂ, 23 ਅਕਤੂਬਰ- ਕਾਂਗਰਸ ਨੇਤਾ ਅਤੇ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਸਿਧਰਾਮਈਆ ਨੇ ਅੱਜ ਬਾਦਾਮੀ ਦੇ...
ਝਾਰਖੰਡ 'ਚ ਵਿਰੋਧੀ ਧਿਰਾਂ ਦੇ 6 ਵਿਧਾਇਕਾਂ ਨੇ ਫੜਿਆ ਭਾਜਪਾ ਦਾ 'ਪੱਲਾ'
. . .  about 2 hours ago
ਰਾਂਚੀ, 23 ਅਕਤੂਬਰ- ਝਾਰਖੰਡ 'ਚ ਵੱਡੀ ਸਿਆਸੀ ਉਥਲ-ਪੁਥਲ ਦੀ ਖ਼ਬਰ ਹੈ। ਸੂਬੇ 'ਚ ਵਿਰੋਧੀ ਧਿਰਾਂ ਦੇ 6 ਬਾਗ਼ੀ ਵਿਧਾਇਕ ਅੱਜ ਭਾਜਪਾ 'ਚ ਸ਼ਾਮਲ ਹੋ ਗਏ। ਇਨ੍ਹਾਂ 'ਚ ਤਿੰਨ ਵਿਧਾਇਕ ਝਾਰਖੰਡ...
ਡੀ. ਜੀ. ਪੀ. ਦਿਲਬਾਗ ਸਿੰਘ ਨੇ ਦੱਸਿਆ- ਤਰਾਲ ਮੁਠਭੇੜ 'ਚ ਮਾਰਿਆ ਗਿਆ ਏ.ਜੀ.ਯੂ.ਐੱਚ. ਦਾ ਕਮਾਂਡਰ ਲਲਹਾਰੀ
. . .  about 2 hours ago
ਸ੍ਰੀਨਗਰ, 23 ਅਕਤੂਬਰ- ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਤਰਾਲ 'ਚ ਹੋਈ ਮੁਠਭੇੜ 'ਚ ਅੱਤਵਾਦ ਦੇ ਮੁਖੀਆ ਬਣੇ ਲਲਹਾਰੀ ਨੂੰ ਸੁਰੱਖਿਆ ਬਲਾਂ ਨੇ ਢੇਰ ਕਰ ਦਿੱਤਾ ਹੈ। ਲਲਹਾਰੀ ਜ਼ਾਕਿਰ ਮੂਸਾ...
ਆਈ. ਐੱਨ. ਐਕਸ. ਮੀਡੀਆ ਮਾਮਲਾ : ਚਿਦੰਬਰਮ ਨੇ ਦਿੱਲੀ ਹਾਈਕੋਰਟ 'ਚ ਦਾਇਰ ਕੀਤੀ ਜ਼ਮਾਨਤ ਪਟੀਸ਼ਨ
. . .  about 2 hours ago
ਨਵੀਂ ਦਿੱਲੀ, 23 ਅਕਤੂਬਰ- ਕਾਂਗਰਸ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੇ ਆਈ. ਐੱਨ. ਐਕਸ. ਮੀਡੀਆ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵਲੋਂ ਦਾਇਰ ਕੇਸ...
ਸੌਰਵ ਗਾਂਗੁਲੀ ਬਣੇ ਬੀ. ਸੀ. ਸੀ. ਆਈ. ਦੇ ਪ੍ਰਧਾਨ
. . .  about 3 hours ago
ਮੁੰਬਈ, 23 ਅਕਤੂਬਰ- ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਅੱਜ ਅਧਿਕਾਰਕ ਤੌਰ 'ਤੇ ਬੀ. ਸੀ. ਸੀ. ਆਈ. ਦੇ ਪ੍ਰਧਾਨ ਚੁਣ ਲਏ ਗਏ ਹਨ। ਮੁੰਬਈ 'ਚ..
ਬੀ. ਸੀ. ਸੀ. ਆਈ. ਦੀ ਬੈਠਕ ਸ਼ੁਰੂ, ਗਾਂਗੁਲੀ ਅੱਜ ਬਣਨਗੇ ਪ੍ਰਧਾਨ
. . .  about 3 hours ago
ਮੁੰਬਈ, 23 ਅਕਤੂਬਰ- ਬੀ. ਸੀ. ਸੀ. ਆਈ. ਦੀ ਸਾਲਾਨਾ ਆਮ ਬੈਠਕ (ਏ. ਜੀ. ਐੱਮ.) ਮੁੰਬਈ 'ਚ ਸ਼ੁਰੂ ਹੋ ਚੁੱਕੀ ਹੈ। ਇਸ ਬੈਠਕ 'ਚ ਬੋਰਡ ਦੇ ਨਵੇਂ ਪ੍ਰਧਾਨ ਸਮੇਤ ਹੋਰ ਅਧਿਕਾਰੀਆਂ...
ਕੇਰਲ ਦੀ ਅਦਾਲਤ ਵਲੋਂ ਫਰੈਂਕੋ ਮੁਲੱਕਲ ਤਲਬ
. . .  about 3 hours ago
ਤਿਰੂਵਨੰਤਪੁਰਮ, 23 ਅਕਤੂਬਰ- ਨਨ ਜਬਰ ਜਨਾਹ ਮਾਮਲੇ ਦੇ ਦੋਸ਼ੀ ਫਰੈਂਕੋ ਮੁਲੱਕਲ ਨੂੰ ਕੇਰਲ ਦੀ...
ਜੇਲ੍ਹ 'ਚ ਬੰਦ ਹਵਾਲਾਤੀ ਦੀ ਭੇਦਭਰੇ ਹਾਲਾਤ 'ਚ ਮੌਤ
. . .  about 3 hours ago
ਬਠਿੰਡਾ, 23 ਅਕਤੂਬਰ (ਨਾਇਬ ਸਿੱਧੂ)- ਬਠਿੰਡਾ ਦੀ ਜੇਲ੍ਹ 'ਚ ਨਸ਼ੇ ਦੇ ਕੇਸ 'ਚ ਬੰਦ ਇੱਕ ਹਵਾਲਾਤੀ ਦੀ ਭੇਦਭਰੇ ਹਾਲਾਤ 'ਚ ਮੌਤ ਹੋਣ ਦੀ ਖ਼ਬਰ ਮਿਲੀ ਹੈ। ਮ੍ਰਿਤਕ ਦੀ ਪਹਿਚਾਣ ਚਮਕੌਰ...
ਪਾਕਿ ਵਲੋਂ ਦਰਿਆਈ ਪਾਣੀ ਰਾਹੀਂ ਭਾਰਤ 'ਚ ਭੇਜੀ ਗਈ ਪੰਜ ਕਰੋੜ ਰੁਪਏ ਦੀ ਹੈਰੋਇਨ ਬਰਾਮਦ
. . .  about 4 hours ago
ਪੰਜਾਬ ਦੇ ਪਹਿਲੇ ਪਰਾਲੀ ਬੈਂਕ ਲਈ ਖੇਤਾਂ 'ਚੋਂ ਪਰਾਲੀ ਇਕੱਠੀ ਕਰਨ ਦਾ ਕੰਮ ਸ਼ੁਰੂ
. . .  about 4 hours ago
ਮਾਰੇ ਗਏ ਤਿੰਨ ਅੱਤਵਾਦੀਆਂ ਦੀ ਹੋਈ ਪਹਿਚਾਣ
. . .  about 5 hours ago
ਸੋਨੀਆ ਗਾਂਧੀ ਨੇ ਤਿਹਾੜ ਜੇਲ੍ਹ 'ਚ ਬੰਦ ਡੀ.ਕੇ ਸ਼ਿਵ ਕੁਮਾਰ ਨਾਲ ਕੀਤੀ ਮੁਲਾਕਾਤ
. . .  about 5 hours ago
ਸਰਹੱਦ ਤੋਂ 25 ਕਰੋੜ ਦੇ ਮੁੱਲ ਦੀ ਹੈਰੋਇਨ ਬਰਾਮਦ
. . .  about 5 hours ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 1 ਅੱਸੂ ਸੰਮਤ 551
ਵਿਚਾਰ ਪ੍ਰਵਾਹ: ਭਾਸ਼ਾ ਆਤਮਾ ਦੇ ਲਹੂ ਵਾਂਗ ਹੁੰਦੀ ਹੈ, ਜਿਸ ਵਿਚ ਵਿਚਾਰ ਗਤੀਸ਼ੀਲ ਰਹਿੰਦੇ ਹਨ ਅਤੇ ਵਿਕਾਸ ਕਰਦੇ ਹਨ। -ਓਲੀਵਰ ਵੈਨਡਿਲ ਹੌਲਮਸ

ਪਹਿਲਾ ਸਫ਼ਾ

31 ਅਕਤੂਬਰ ਤੱਕ ਮੁਕੰਮਲ ਹੋ ਜਾਵੇਗਾ ਲਾਂਘੇ ਦਾ ਕੰਮ

ਡੇਰਾ ਬਾਬਾ ਨਾਨਕ, 16 ਸਤੰਬਰ (ਮਾਂਗਟ, ਸ਼ਰਮਾ)-ਗ੍ਰਹਿ ਮੰਤਰਾਲੇ ਨੇ ਕਿਹਾ ਕਿ ਪੰਜਾਬ ਦੇ ਗੁਰਦਾਸਪੁਰ 'ਚ ਡੇਰਾ ਬਾਬਾ ਨਾਨਕ 'ਚ ਕਰਤਾਰਪੁਰ ਲਾਂਘੇ ਦਾ ਕੰਮ 31 ਅਕਤੂਬਰ ਤੱਕ ਮੁਕੰਮਲ ਕਰ ਲਿਆ ਜਾਵੇਗਾ। ਅੱਜ ਲਾਂਘੇ ਦੇ ਨਿਰਮਾਣ ਕਾਰਜਾਂ ਦੇ ਨਿਰੀਖਣ ਤੋਂ ਬਾਅਦ ਕੇਂਦਰੀ ...

ਪੂਰੀ ਖ਼ਬਰ »

ਪਾਕਿ 'ਚ 9 ਨਵੰਬਰ ਨੂੰ ਇਮਰਾਨ ਖ਼ਾਨ ਕਰਨਗੇ ਉਦਘਾਟਨ

ਮੀਡੀਆ ਨੂੰ ਕਰਵਾਇਆ ਲਾਂਘੇ ਦਾ ਦੌਰਾ

ਅੰਮ੍ਰਿਤਸਰ, 16 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਵਾਲੇ ਪਾਸੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੀ ਚੱਲ ਰਹੀ ਉਸਾਰੀ ਦਾ ਅੱਜ ਸਵੇਰੇ ਪਾਕਿ ਮੀਡੀਆ ਨੂੰ ਦੌਰਾ ਕਰਵਾਇਆ ਗਿਆ। ਇਸ ਮੌਕੇ ਐਫ. ਡਬਲਿਊ. ਓ. ਦੇ ਅਧਿਕਾਰੀਆਂ ਵਲੋਂ ਪ੍ਰੋਜੈਕਟਰ 'ਤੇ ਪੱਤਰਕਾਰਾਂ ਨੂੰ ...

ਪੂਰੀ ਖ਼ਬਰ »

ਜੰਮੂ-ਕਸ਼ਮੀਰ ਦੇ ਹਾਲਾਤ ਦੇ ਵੇਰਵੇ ਦਾ ਹਲਫ਼ਨਾਮਾ ਪੇਸ਼ ਕਰੇ ਸਰਕਾਰ-ਸੁਪਰੀਮ ਕੋਰਟ

ਲੋੜ ਪਈ ਤਾਂ ਮੈਂ ਖੁਦ ਜੰਮੂ-ਕਸ਼ਮੀਰ ਜਾਵਾਂਗਾ-ਚੀਫ਼ ਜਸਟਿਸ

ਨਵੀਂ ਦਿੱਲੀ, 16 ਸਤੰਬਰ (ਉਪਮਾ ਡਾਗਾ ਪਾਰਥ)-ਜੰਮੂ-ਕਸ਼ਮੀਰ 'ਚ ਧਾਰਾ 370 ਨੂੰ ਹਟਾਉਣ ਤੋਂ ਬਾਅਦ ਲੱਗੀਆਂ ਪਾਬੰਦੀਆਂ ਸਬੰਧੀ 8 ਪਟੀਸ਼ਨਾਂ 'ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਕੇਂਦਰ ਅਤੇ ਜੰਮੂ-ਕਸ਼ਮੀਰ ਸਰਕਾਰ ਤੋਂ ਕਈ ਸਪੱਸ਼ਟੀਕਰਨ ਮੰਗਦਿਆਂ ਉਥੋਂ ਦੇ ਹਾਲਾਤ ਦੇ ...

ਪੂਰੀ ਖ਼ਬਰ »

7 ਰੁਪਏ ਤੱਕ ਮਹਿੰਗਾ ਹੋ ਸਕਦੈ ਪੈਟਰੋਲ

ਹਾਂਗਕਾਂਗ, 16 ਸਤੰਬਰ (ਏਜੰਸੀ)-ਦੁਨੀਆ ਦੀ ਸਭ ਤੋਂ ਵੱਡੀ ਤੇਲ ਉਤਪਾਦਕ ਕੰਪਨੀ ਸਾਊਦੀ ਅਰਾਮਕੋ 'ਤੇ ਹੋਏ ਡਰੋਨ ਹਮਲੇ ਤੋਂ ਬਾਅਦ ਸੋਮਵਾਰ ਨੂੰ 'ਬ੍ਰੇਂਟ ਕਰੂਡ' ਦੀਆਂ ਕੀਮਤਾਂ 'ਚ 28 ਸਾਲ ਦਾ ਸਭ ਤੋਂ ਵੱਡਾ ਉਛਾਲ ਆਇਆ। ਸੋਮਵਾਰ ਨੂੰ ਅੰਤਰਰਾਸ਼ਟਰੀ ਬਾਜ਼ਾਰ 'ਚ 'ਬ੍ਰੇਂਟ ...

ਪੂਰੀ ਖ਼ਬਰ »

ਬੈਂਸ ਦੀ ਅਗਾਊਂ ਜ਼ਮਾਨਤ ਅਰਜ਼ੀ ਖ਼ਾਰਜ

ਗੁਰਦਾਸਪੁਰ, 16 ਸਤੰਬਰ (ਸੁਖਵੀਰ ਸਿੰਘ ਸੈਣੀ, ਭਾਗਦੀਪ ਸਿੰਘ ਗੋਰਾਇਆ)-ਪਿਛਲੇ ਦਿਨੀਂ ਬਟਾਲਾ ਪਟਾਕਾ ਫ਼ੈਕਟਰੀ ਵਿਚ ਹੋਏ ਧਮਾਕੇ ਤੋਂ ਬਾਅਦ ਵਿਧਾਇਕ ਸਿਮਰਜੀਤ ਸਿੰਘ ਬੈਂਸ ਵਲੋਂ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਨਾਲ ਡਿਊਟੀ ਦੌਰਾਨ ਬੋਲੇ ਗਏ ਅਪਸ਼ਬਦਾਂ ਦੇ ਸਬੰਧ ...

ਪੂਰੀ ਖ਼ਬਰ »

ਪਾਕਿ ਗੋਲਾਬਾਰੀ 'ਚ ਚਾਰ ਜਵਾਨ ਜ਼ਖ਼ਮੀ

ਜੰਮੂ, 16 ਸਤੰਬਰ (ਏਜੰਸੀ)-ਪਾਕਿਸਤਾਨ ਸੈਨਾ ਵਲੋਂ ਕੰਟਰੋਲ-ਰੇਖਾ ਨੇੜੇ ਪੁਣਛ ਜ਼ਿਲ੍ਹੇ 'ਚ ਜੰਗਬੰਦੀ ਦੀ ਉਲੰਘਣਾ ਕਰਦੇ ਹੋਏ ਗੋਲਾਬਾਰੀ ਕੀਤੀ ਗਈ ਜਿਸ ਦੌਰਾਨ ਚਾਰ ਭਾਰਤੀ ਫ਼ੌਜੀ ਜਵਾਨ ਮਾਮੂਲੀ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਪਾਕਿ ਸੈਨਾ ਵਲੋਂ ਮੇਂਢਰ ...

ਪੂਰੀ ਖ਼ਬਰ »

ਜੱਸੀ ਕਤਲ ਮਾਮਲਾ

ਮਾਂ ਅਤੇ ਮਾਮੇ ਖ਼ਿਲਾਫ਼ ਦੋਸ਼ ਆਇਦ

ਅਗਲੀ ਪੇਸ਼ੀ 'ਤੇ ਹੋਣਗੀਆਂ ਗਵਾਹੀਆਂ

ਸੰਗਰੂਰ, 16 ਸਤੰਬਰ (ਧੀਰਜ ਪਸ਼ੌਰੀਆ)-19 ਸਾਲ ਪਹਿਲਾਂ ਪੰਜਾਬੀ ਮੂਲ ਦੀ ਕੈਨੇਡੀਅਨ ਲੜਕੀ ਜਸਵਿੰਦਰ ਕੌਰ ਉਰਫ਼ ਜੱਸੀ ਸਿੱਧੂ ਵਲੋਂ ਪੰਜਾਬ 'ਚ ਆ ਕੇ ਕਰਵਾਏ ਪ੍ਰੇਮ ਵਿਆਹ ਤੋਂ ਬਾਅਦ ਹੋਏ ਉਸ ਦੇ ਕਤਲ ਸਬੰਧੀ ਜ਼ਿਲ੍ਹਾ ਸੰਗਰੂਰ ਦੇ ਪੁਲਿਸ ਥਾਣਾ ਅਮਰਗੜ੍ਹ ਵਿਖੇ ਉਸ ਦੇ ਪਤੀ ...

ਪੂਰੀ ਖ਼ਬਰ »

ਪਾਕਿ 'ਚ ਸਾਲ ਪਹਿਲਾਂ ਅਗਵਾ ਹੋਈ ਹਿੰਦੂ ਲੜਕੀ ਮਿਲਣ ਤੋਂ ਬਾਅਦ ਮੁੜ ਅਗਵਾ

ਅੰਮ੍ਰਿਤਸਰ, 16 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ 'ਚ ਸੂਬਾ ਸਿੰਧ ਦੇ ਜ਼ਿਲ੍ਹਾ ਹਾਲਾ ਦੀ ਮੋਨਿਕਾ ਲੁਹਾਨੋ (17) ਜਿਸ ਨੂੰ ਪਿਛਲੇ ਵਰ੍ਹੇ ਕੁਝ ਅਣਪਛਾਤੇ ਬੰਦੂਕਧਾਰੀਆਂ ਨੇ ਅਗਵਾ ਕਰ ਲਿਆ ਸੀ, ਉਸ ਨੂੰ ਬੀਤੇ ਦਿਨੀਂ ਉਕਤ ਇਲਾਕੇ ਦੀ ਪੁਲਿਸ ਨੇ ਇਕ ਡੇਰੇ 'ਤੇ ਛਾਪੇਮਾਰੀ ...

ਪੂਰੀ ਖ਼ਬਰ »

ਅਮਰੀਕਾ 'ਚ 'ਹਾਓਡੀ ਮੋਦੀ' ਸਮਾਗਮ 'ਚ ਸ਼ਾਮਿਲ ਹੋਣਗੇ ਟਰੰਪ

ਪ੍ਰਧਾਨ ਮੰਤਰੀ ਨੇ ਕੀਤਾ ਸਵਾਗਤ

ਵਾਸ਼ਿੰਗਟਨ, 16 ਸਤੰਬਰ (ਏਜੰਸੀ)-22 ਸਤੰਬਰ, ਦਿਨ ਐਤਵਾਰ ਨੂੰ ਅਮਰੀਕਾ ਦੇ ਸ਼ਹਿਰ ਹਿਊਸਟਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੋਣ ਵਾਲੇ ਪ੍ਰੋਗਰਾਮ 'ਹਾਊਡੀ, ਮੋਦੀ' 'ਚ ਰਾਸ਼ਟਰਪਤੀ ਡੋਨਾਲਡ ਟਰੰਪ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਨਗੇ। ਵਾਈਟ ਹਾਊਸ ਨੇ ਇਸ ਦੀ ਪੁਸ਼ਟੀ ਕਰ ...

ਪੂਰੀ ਖ਼ਬਰ »

ਮੰਤਰੀ ਮੰਡਲ ਵਲੋਂ 19 ਹਜ਼ਾਰ ਅਸਾਮੀਆਂ ਭਰਨ ਲਈ ਹਰੀ ਝੰਡੀ

* ਕਸਟਮ ਮਿਲਿੰਗ ਲਈ ਨਵੀਂ ਨੀਤੀ ਨੂੰ ਪ੍ਰਵਾਨਗੀ * ਡਿਫ਼ਾਲਟਰ ਚੌਲ ਯੂਨਿਟ ਨਿਪਟਾਰਾ ਸਕੀਮ ਦੇਣ ਦਾ ਫ਼ੈਸਲਾ

ਚੰਡੀਗੜ੍ਹ, 16 ਸਤੰਬਰ (ਹਰਕਵਲਜੀਤ ਸਿੰਘ)- ਪੰਜਾਬ ਮੰਤਰੀ ਮੰਡਲ ਦੀ ਅੱਜ ਇੱਥੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਰਾਜ ਦੇ ਵੱਖ-ਵੱਖ ਵਿਭਾਗਾਂ ਵਿਚ 19 ਹਜ਼ਾਰ ਖ਼ਾਲੀ ਅਸਾਮੀਆਂ ਭਰਨ ਲਈ ਪ੍ਰਵਾਨਗੀ ਦੇ ਦਿੱਤੀ ਗਈ। ...

ਪੂਰੀ ਖ਼ਬਰ »

ਐਡਮਿਰਲ ਕਰਮਬੀਰ ਸਿੰਘ ਨੂੰ ਜਲ ਸੈਨਾ ਮੁਖੀ ਨਿਯੁਕਤ ਕੀਤੇ ਜਾਣ ਖ਼ਿਲਾਫ਼ ਪਟੀਸ਼ਨ ਖ਼ਾਰਜ

ਨਵੀਂ ਦਿੱਲੀ,16 ਸਤੰਬਰ (ਜਗਤਾਰ ਸਿੰਘ)-ਐਡਮਿਰਲ ਕਰਮਬੀਰ ਸਿੰਘ ਨੂੰ ਜਲ ਸੈਨਾ ਦਾ ਮੁਖੀ ਨਿਯੁਕਤ ਕੀਤੇ ਜਾਣ ਵਿਰੁੱਧ ਹਥਿਆਰਬੰਦ ਬਲਾਂ ਟ੍ਰਿਬਿਊਨਲ ਨੇ ਵਾਈਸ ਐਡਮਿਰਲ ਬਿਮਲ ਵਰਮਾ ਵਲੋਂ ਦਾਇਰ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ ਹੈ। ਕਰਮਬੀਰ ਸਿੰਘ ਨੂੰ ਜਲ ਸੈਨਾ ਮੁਖੀ ...

ਪੂਰੀ ਖ਼ਬਰ »

ਨਸ਼ਾ ਤਸਕਰ ਸ਼ੇਰਾ ਦੀ ਨਿਸ਼ਾਨਦੇਹੀ 'ਤੇ 65 ਕਰੋੜ ਦੀ ਹੋਰ ਹੈਰੋਇਨ ਬਰਾਮਦ

ਭਾਰਤ-ਪਾਕਿ ਸਰਹੱਦ ਨੇੜਿਓਂ ਹੋਈ ਬਰਾਮਦਗੀ

ਅਜਨਾਲਾ, 16 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਪਿਛਲੇ ਦਿਨੀਂ ਥਾਣਾ ਅਜਨਾਲਾ ਦੀ ਪੁਲਿਸ ਵਲੋਂ ਸਾਢੇ ਸੱਤ ਕਿੱਲੋ ਹੈਰੋਇਨ ਅਤੇ 28 ਲੱਖ ਰੁਪਏ ਦੀ ਹਵਾਲਾ ਰਾਸ਼ੀ ਸਮੇਤ ਕਾਬੂ ਕੀਤੇ ਗਏ ਨਸ਼ਾ ਤਸਕਰ ਦੀ ਨਿਸ਼ਾਨਦੇਹੀ 'ਤੇ ਅਜਨਾਲਾ ਪੁਲਿਸ ਨੇ ਅੱਜ ਵੱਡੀ ਮਾਤਰਾ 'ਚ ਹੈਰੋਇਨ ...

ਪੂਰੀ ਖ਼ਬਰ »

ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਜੰਮੂ-ਕਸ਼ਮੀਰ ਦੇ ਹਾਲਾਤ ਦੀ ਸਮੀਖਿਆ

ਨਵੀਂ ਦਿੱਲੀ, 16 ਸਤੰਬਰ (ਏਜੰਸੀ)-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ 'ਚ ਕਰੀਬ 230 ਅੱਤਵਾਦੀਆਂ ਦੇ ਭਾਰਤ 'ਚ ਘੁਸਪੈਠ ਦੀ ਉਡੀਕ ਦੀਆਂ ਖ਼ਬਰਾਂ ਵਿਚਾਲੇ ਸੋਮਵਾਰ ਨੂੰ ਜੰਮੂ-ਕਸ਼ਮੀਰ ਦੀ ਸੁਰੱਖਿਆ ਸਥਿਤੀ ਦੀ ਸਮੀਖਿਆ ਕੀਤੀ। ...

ਪੂਰੀ ਖ਼ਬਰ »

ਮੁਜ਼ੱਫਰਪੁਰ ਆਸਰਾ ਘਰ ਮਾਮਲੇ ਦੀ ਪੀੜਤਾ ਨਾਲ ਜਬਰ ਜਨਾਹ ਦੇ ਮਾਮਲੇ 'ਚ ਐਨ.ਸੀ. ਡਬਲਯੂ. ਵਲੋਂ ਕਮੇਟੀ ਗਠਿਤ

ਨਵੀਂ ਦਿੱਲੀ, 16 ਸਤੰਬਰ (ਏਜੰਸੀ)-ਨੈਸ਼ਨਲ ਕਮਿਸ਼ਨ ਫਾਰ ਵੂਮੈਨ ਨੇ ਚੱਲਦੀ ਕਾਰ ਵਿਚ ਆਸਰਾ ਘਰ ਦੀ ਪੀੜਤਾ ਨਾਲ ਹੋਏ ਸਮੂਹਿਕ ਜਬਰ ਜਨਾਹ ਦੀ ਪੈਰਵੀ ਕਰਨ ਲਈ ਇਕ ਕਮੇਟੀ ਤਿਆਰ ਕੀਤੀ ਹੈ। ਕਮੇਟੀ ਪ੍ਰਮੁੱਖ ਐਨ.ਸੀ. ਡਬਲਯੂ ਚੇਅਰਪਰਸਨ ਰੇਖਾ ਸ਼ਰਮਾ ਇਸ ਹਫ਼ਤੇ ਦੇ ਅਖ਼ੀਰ ਵਿਚ ...

ਪੂਰੀ ਖ਼ਬਰ »

ਆਂਧਰਾ ਪ੍ਰਦੇਸ਼ ਦੇ ਸਾਬਕਾ ਵਿਧਾਨ ਸਭਾ ਸਪੀਕਰ ਸ਼ਿਵਪ੍ਰਸਾਦ ਰਾਓ ਵਲੋਂ ਖ਼ੁਦਕੁਸ਼ੀ

ਹੈਦਰਾਬਾਦ, 16 ਸਤੰਬਰ (ਏਜੰਸੀ)-ਆਂਧਰਾ ਪ੍ਰਦੇਸ਼ ਦੇ ਸਾਬਕਾ ਵਿਧਾਨ ਸਭਾ ਸਪੀਕਰ ਕੋਡੇਲਾ ਸ਼ਿਵਪ੍ਰਸਾਦ ਰਾਓ ਨੇ ਸੋਮਵਾਰ ਨੂੰ ਹੈਦਰਾਬਾਦ ਸਥਿਤ ਆਪਣੇ ਘਰ 'ਚ ਖ਼ੁਦਕੁਸ਼ੀ ਕਰ ਲਈ। ਉਹ 72 ਸਾਲ ਦੇ ਸਨ। ਰਾਓ ਨੂੰ ਉਨ੍ਹਾਂ ਦੇ ਡਰਾਇਵਰ ਤੇ ਗਾਰਡ ਵਲੋਂ ਬਸਵਾਤਾਰਕਮ ...

ਪੂਰੀ ਖ਼ਬਰ »

ਸਿੱਖ ਨਸਲਕੁਸ਼ੀ ਨਾਲ ਸਬੰਧਿਤ ਫਾਈਲਾਂ ਗੁੰਮ ਹੋਣ ਦੀ ਜਾਂਚ ਕਰਵਾਈ ਜਾਵੇ-ਭੋਗਲ

ਨਵੀਂ ਦਿੱਲੀ, 16 ਸਤੰਬਰ (ਜਗਤਾਰ ਸਿੰਘ)- 1984 ਸਿੱਖ ਨਸਲਕੁਸ਼ੀ ਦੌਰਾਨ ਕਾਨਪੁਰ 'ਚ ਮਾਰੇ ਗਏ 127 ਸਿੱਖਾਂ ਦੇ ਮਾਮਲਿਆਂ ਦੀ ਫਾਈਲਾਂ ਗੁੰਮ ਹੋਣ ਦੇ ਮੁੱਦੇ ਨੂੰ ਲੈ ਕੇ ਆਲ ਇੰਡੀਆ ਦੰਗਾ ਪੀੜਤ ਰਾਹਤ ਕਮੇਟੀ ਦੇ ਮੁਖੀ ਕੁਲਦੀਪ ਸਿੰਘ ਭੋਗਲ ਤੇ ਸੁਪਰੀਮ ਕੋਰਟ ਦੇ ਵਕੀਲ ਪ੍ਰਸੂਨ ...

ਪੂਰੀ ਖ਼ਬਰ »

ਫਾਈਲਾਂ ਗੁੰਮ ਹੋਣਾ ਮੰਦਭਾਗਾ-ਭਾਈ ਲੌਂਗੋਵਾਲ

ਅੰਮ੍ਰਿਤਸਰ, 16 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਕਾਨਪੁਰ ਸਿੱਖ ਕਤਲੇਆਮ ਦੀਆਂ ਫਾਈਲਾਂ ਗੁੰਮ ਹੋਣ ਨੂੰ ਮੰਦਭਾਗਾ ਦੱਸਦੇ ਹੋਏ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਇਸ ਤੋਂ ਵੱਡੀ ਦੁੱਖ ਦੀ ਗੱਲ ਹੋਰ ਕੀ ਹੋ ਸਕਦੀ ਹੈ ਕਿ ਸਰਕਾਰੀ ...

ਪੂਰੀ ਖ਼ਬਰ »

ਫ਼ੌਜਦਾਰੀ ਕੇਸ ਦਰਜ ਹੋਵੇ-ਸਿਰਸਾ

ਨਵੀਂ ਦਿੱਲੀ, 16 ਸਤੰਬਰ (ਜਗਤਾਰ ਸਿੰਘ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ 1984 ਦੇ ਕਾਨਪੁਰ ਸਿੱਖ ਕਤਲੇਆਮ ਦੇ ਕੇਸਾਂ ਦਾ ਰਿਕਾਰਡ ਤੇ ਸਬੂਤ ਨਸ਼ਟ ਕਰਨ ਵਾਲਿਆਂ ਖ਼ਿਲਾਫ਼ ਫ਼ੌਜਦਾਰੀ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਉੱਤਰ ...

ਪੂਰੀ ਖ਼ਬਰ »

ਹਿੰਦੀ ਭਾਸ਼ਾ ਵਿਵਾਦ ਮਾਮਲੇ 'ਤੇ ਕਮਲ ਹਸਨ ਦੀ ਤਿੱਖੀ ਟਿੱਪਣੀ

ਕਿਹਾ, ਕੋਈ ਸ਼ਾਹ, ਸੁਲਤਾਨ ਜਾਂ ਸਮਰਾਟ ਨਹੀਂ ਤੋੜ ਸਕਦਾ ਵਾਅਦਾ

ਚੇਨਈ, 16 ਸਤੰਬਰ (ਏਜੰਸੀ)-ਮੱਕਲ ਨਿਧੀ ਮਾਈਮ (ਐਮ.ਐਨ.ਐਮ.) ਦੇ ਸੰਸਥਾਪਕ ਕਮਲ ਹਸਨ ਨੇ ਸੋਮਵਾਰ ਨੂੰ ਹਿੰਦੀ ਨੂੰ ਜ਼ਬਰਦਸਤੀ ਥੋਪਣ ਦੀਆਂ ਕੋਸ਼ਿਸ਼ਾਂ ਦਾ ਵਿਰੋਧ ਕਰਦਿਆਂ ਕਿਹਾ ਕਿ ਇਹ ਦਹਾਕਿਆਂ ਪਹਿਲਾਂ ਦੇਸ਼ ਲਈ ਕੀਤਾ ਗਿਆ ਇਕ ਵਾਅਦਾ ਸੀ, ਜਿਸ 'ਤੇ ਸ਼ਾਹ, ਸੁਲਤਾਨ ਜਾਂ ਸਮਰਾਟ ...

ਪੂਰੀ ਖ਼ਬਰ »

ਗੁਰੂ ਰਵਿਦਾਸ ਮੰਦਿਰ ਦੀ ਮੁੜ ਉਸਾਰੀ ਦੀ ਮੰਗ ਵਾਲੀ ਪਟੀਸ਼ਨ ਨੂੰ ਚੀਫ਼ ਜਸਟਿਸ ਕੋਲ ਭੇਜਿਆ

ਨਵੀਂ ਦਿੱਲੀ, 16 ਸਤੰਬਰ (ਏਜੰਸੀ)-ਸੁਪਰੀਮ ਕੋਰਟ ਨੇ ਸੋਮਵਾਰ ਨੂੰ ਕਿਹਾ ਕਿ ਤੁਗਲਕਾਬਾਦ ਵਿਚ ਢਾਹੇ ਗਏ ਗੁਰੂ ਰਵਿਦਾਸ ਮੰਦਿਰ ਦਾ ਦੁਬਾਰਾ ਨਿਰਮਾਣ ਕਰਨ ਦੀ ਮੰਗ ਵਾਲੀ ਪਟੀਸ਼ਨ ਨੂੰ ਢੁਕਵੇਂ ਨਿਰਦੇਸ਼ਾਂ ਲਈ ਚੀਫ਼ ਜਸਟਿਸ ਅੱਗੇ ਰੱਖਿਆ ਜਾਵੇ। ਜਸਟਿਸ ਆਰ ਬਾਨੂਮਤੀ ਅਤੇ ...

ਪੂਰੀ ਖ਼ਬਰ »

ਰਾਜਸਥਾਨ 'ਚ ਬਸਪਾ ਦੇ ਸਾਰੇ 6 ਵਿਧਾਇਕ ਕਾਂਗਰਸ 'ਚ ਸ਼ਾਮਿਲ

ਜੈਪੁਰ, 16 ਸਤੰਬਰ (ਏਜੰਸੀ)-ਰਾਜਸਥਾਨ 'ਚ ਵਾਪਰੇ ਮਹੱਤਵਪੂਰਨ ਸਿਆਸੀ ਘਟਨਾਕ੍ਰਮ 'ਚ ਬਸਪਾ ਦੇ ਸਾਰੇ 6 ਵਿਧਾਇਕਾਂ ਨੇ ਸੂਬੇ ਦੀ ਵਿਧਾਨ ਸਭਾ ਦੇ ਸਪੀਕਰ ਨੂੰ ਪੱਤਰ ਦੇ ਕੇ ਉਨ੍ਹਾਂ ਦੇ ਵਿਧਾਇਕ ਦਲ ਨੂੰ ਕਾਂਗਰਸ 'ਚ ਸ਼ਾਮਿਲ ਕਰਨ ਦੀ ਮੰਗ ਕੀਤੀ ਹੈ। ਸਪੀਕਰ ਸੀ. ਪੀ. ਜੋਸ਼ੀ ਨੇ ...

ਪੂਰੀ ਖ਼ਬਰ »

ਉੱਤਰ ਪ੍ਰਦੇਸ਼ 'ਚ ਅਣਖ ਖਾਤਰ ਹੱਤਿਆ, ਨੌਜਵਾਨ ਨੂੰ ਜ਼ਿੰਦਾ ਸਾੜਿਆ

ਹਰਦੋਈ, 16 ਸਤੰਬਰ (ਏਜੰਸੀ)-ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ ਦੇ ਭਾਦੇਸਾ ਇਲਾਕੇ 'ਚ ਇਕ 20 ਸਾਲਾ ਨੌਜਵਾਨ ਦੀ ਦੂਜੀ ਜਾਤੀ ਦੀ ਲੜਕੀ ਨਾਲ ਸਬੰਧ ਰੱਖਣ ਦੇ ਚੱਲਦਿਆਂ ਲੜਕੀ ਦੇ ਰਿਸ਼ਤੇਦਾਰਾਂ ਨੇ ਜਿਊਂਦਾ ਸਾੜ ਦਿੱਤਾ ਤੇ ਇਸ ਘਟਨਾ ਦੀ ਸੂਚਨਾ ਮਿਲਣ 'ਤੇ ਪੀੜਤ ਲੜਕੇ ਦੀ ਮਾਂ ਦੀ ਸਦਮੇ ਨਾਲ ਮੌਤ ਹੋ ਗਈ। ਹਰਦੋਈ ਦੇ ਪੁਲਿਸ ਸੁਪਰਡੈਂਟ ਅਲੋਕ ਪ੍ਰਿਆਦਰਸ਼ੀ ਨੇ ਦੱਸਿਆ ਕਿ ਅਣਖ ਖਾਤਰ ਹੱਤਿਆ ਦੀ ਇਹ ਘਟਨਾ ਜ਼ਿਲ੍ਹੇ ਦੇ ਭਦੇਸਾ ਇਲਾਕੇ 'ਚ ਸਨਿਚਰਵਾਰ ਨੂੰ ਵਾਪਰੀ ਜਦੋਂ ਔਰਤ ਦੇ ਰਿਸ਼ਤੇਦਾਰਾਂ ਨੇ ਅਭਿਸ਼ੇਕ ਉਰਫ਼ ਮਨੂ ਨੂੰ ਅਗਵਾ ਕਰ ਕੇ ਪਹਿਲਾਂ ਉਸ ਨਾਲ ਕੁੱਟਮਾਰ ਕੀਤੀ ਅਤੇ ਬਾਅਦ 'ਚ ਉਸ ਨੂੰ ਅੱਗ ਲਗਾ ਦਿੱਤੀ। ਸਥਾਨਕ ਲੋਕ ਉਸ ਦੀਆਂ ਚੀਕਾਂ ਸੁਣ ਕੇ ਘਟਨਾ ਸਥਾਨ 'ਤੇ ਪੁੱਜੇ ਤੇ ਲੜਕੇ ਨੂੰ ਸਥਾਨਕ ਹਸਪਤਾਲ 'ਚ ਭਰਤੀ ਕਰਵਾਇਆ ਪਰ ਉਸ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਉਸ ਨੂੰ ਲਖਨਊ ਹਸਪਤਾਲ ਭੇਜ ਦਿੱਤਾ ਗਿਆ ਸੀ ਪਰ ਐਤਵਾਰ ਨੂੰ ਉਸ ਦੀ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਰਸਤੇ 'ਚ ਹੀ ਮੌਤ ਹੋ ਗਈ। ਮ੍ਰਿਤਕ ਲੜਕੇ ਦੇ ਇਕ ਰਿਸ਼ਤੇਦਾਰ ਨੇ ਦੱਸਿਆ ਕਿ ਉਹ (ਮਨੂ) ਆਪਣੀ ਬਿਮਾਰ ਮਾਂ ਰਾਮ ਬੇਟੀ (60) ਦੇ ਇਲਾਜ ਲਈ 25,000 ਰੁਪਏ ਦਾ ਇੰਤਜ਼ਾਮ ਕਰ ਕੇ ਘਰ ਨੂੰ ਜਾ ਰਿਹਾ ਸੀ ਤਾਂ ਲੜਕੀ ਦੇ ਕੁਝ ਰਿਸ਼ਤੇਦਾਰ ਉਸ ਨੂੰ ਅਗਵਾ ਕਰਕੇ ਲੈ ਗਏ, ਉਨ੍ਹਾਂ ਉਸ ਤੋਂ ਪੈਸੇ ਖੋਹ ਕੇ ਉਸ ਨੂੰ ਅੱਗ ਲਗਾ ਦਿੱਤੀ। ਇਸ ਘਟਨਾ ਬਾਰੇ ਪਤਾ ਲੱਗਣ 'ਤੇ ਮਨੂ ਦੀ ਮਾਂ ਦੀ ਸਦਮੇ ਕਾਰਨ ਮੌਤ ਹੋ ਗਈ। ਪੁਲਿਸ ਨੇ 5 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਜਿਸ ਵਿਚ ਲੜਕੀ ਦੇ 2 ਰਿਸ਼ਤੇਦਾਰ ਤੇ ਉਨ੍ਹਾਂ ਦੇ 2 ਗੁਆਂਢੀ ਸ਼ਾਮਿਲ ਹਨ।


ਖ਼ਬਰ ਸ਼ੇਅਰ ਕਰੋ

ਮਹਾਰਾਸ਼ਟਰ ਵਿਧਾਨ ਸਭਾ ਲਈ ਕਾਂਗਰਸ ਤੇ ਐਨ.ਸੀ.ਪੀ. 125-125 ਸੀਟਾਂ 'ਤੇ ਚੋਣ ਲੜੇਗੀ-ਪਵਾਰ

ਮੁੰਬਈ, 16 ਸਤੰਬਰ (ਏਜੰਸੀ)-ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨ. ਸੀ. ਪੀ.) ਦੇ ਮੁਖੀ ਸ਼ਰਦ ਪਵਾਰ ਨੇ ਅੱਜ ਦੱਸਿਆ ਹੈ ਕਿ ਮਹਾਰਾਸ਼ਟਰ 'ਚ ਅਗਲੇ ਮਹੀਨੇ ਹੋ ਰਹੀਆਂ ਵਿਧਾਨ ਸਭਾ ਚੋਣਾਂ ਦੌਰਾਨ ਦੋਵੇਂ ਪਾਰਟੀਆਂ ਕਾਂਗਰਸ ਤੇ ਐਨ.ਸੀ.ਪੀ. 125-125 ਵਿਧਾਨ ਸੀਟਾਂ 'ਤੇ ਚੋਣ ਲੜਣਗੀਆਂ। ...

ਪੂਰੀ ਖ਼ਬਰ »

ਮੁਸਲਿਮ ਦੇਸ਼ਾਂ ਵਲੋਂ ਇਮਰਾਨ ਖ਼ਾਨ ਨੂੰ ਮੋਦੀ ਖ਼ਿਲਾਫ਼ ਸਖ਼ਤ ਬਿਆਨਬਾਜ਼ੀ ਤੋਂ ਗੁਰੇਜ਼ ਕਰਨ ਦੀ ਸਲਾਹ

ਅੰਮ੍ਰਿਤਸਰ, 16 ਸਤੰਬਰ (ਸੁਰਿੰਦਰ ਕੋਛੜ)-ਦੁਨੀਆ ਦੇ ਪ੍ਰਭਾਵਸ਼ਾਲੀ ਮੁਸਲਿਮ ਦੇਸ਼ਾਂ ਨੇ ਸਪਸ਼ਟ ਤੌਰ 'ਤੇ ਪਾਕਿਸਤਾਨ ਨੂੰ ਕਸ਼ਮੀਰ ਮੁੱਦੇ ਨੂੰ ਲੈ ਕੇ ਭਾਰਤ ਵਿਰੁੱਧ ਬੇਤੁਕੀ ਬਿਆਨਬਾਜ਼ੀ ਕਰਨ ਦੀ ਬਜਾਏ ਭਾਰਤ ਨਾਲ ਕੂਟਨੀਤਕ ਗੱਲਬਾਤ ਸ਼ੁਰੂ ਕਰਨ ਦੀ ਸਲਾਹ ਦਿੱਤੀ ਹੈ। ਇਸ ...

ਪੂਰੀ ਖ਼ਬਰ »

ਪੀ.ਐਮ.ਓ. ਵਲੋਂ ਮਿਸ਼ਰਾ, ਸਿਨਹਾ ਤੇ ਡੋਵਾਲ ਦੇ ਕੰਮਾਂ ਦਾ ਬਟਵਾਰਾ

ਨਵੀਂ ਦਿੱਲੀ, 16 ਸਤੰਬਰ (ਏਜੰਸੀ)-ਬੀਤੇ ਦਿਨੀਂ ਨਿਯੁਕਤ ਕੀਤੇ ਗਏ ਪੀ.ਕੇ. ਮਿਸ਼ਰਾ ਤੇ ਪੀ.ਕੇ. ਸਿਨਹਾ ਨੂੰ ਕ੍ਰਮਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪ੍ਰਮੁੱਖ ਸਕੱਤਰ ਤੇ ਪ੍ਰਮੁੱਖ ਸਲਾਹਕਾਰ ਨਿਯੁਕਤ ਕੀਤਾ ਗਿਆ ਸੀ, ਹੁਣ ਪ੍ਰਧਾਨ ਮੰਤਰੀ ਦਫ਼ਤਰ (ਪੀ.ਐਮ.ਓ.) ਵਲੋਂ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX