ਤਾਜਾ ਖ਼ਬਰਾਂ


ਕਰਨਾਟਕ ਵਿਧਾਨਸਭਾ ਉਪ ਚੋਣਾਂ : ਭਾਜਪਾ ਨੇ ਜਾਰੀ ਕੀਤੀ ਚੋਣ ਪ੍ਰਚਾਰਕਾਂ ਦੀ ਸੂਚੀ
. . .  40 minutes ago
ਬੈਂਗਲੁਰੂ, 17 ਨਵੰਬਰ- ਭਾਜਪਾ ਨੇ ਕਰਨਾਟਕ ਵਿਧਾਨਸਭਾ ਉਪ ਚੋਣਾਂ ਦੇ ਲਈ ਚੋਣ ਪ੍ਰਚਾਰਕਾਂ ਦੇ ਲਈ ਸੂਚੀ ਕਰ ਦਿੱਤੀ ਹੈ। ਇਸ ਸੂਚੀ 'ਚ 40 ਨੇਤਾਵਾਂ ਦੇ ਨਾਂਅ...
ਸੰਸਦ ਦੇ ਲਾਇਬ੍ਰੇਰੀ ਭਵਨ 'ਚ ਸਰਬ ਪਾਰਟੀ ਬੈਠਕ ਹੋਈ ਖ਼ਤਮ
. . .  51 minutes ago
ਨਵੀਂ ਦਿੱਲੀ, 17 ਨਵੰਬਰ- ਸੰਸਦ ਦੇ ਸਰਦ ਰੁੱਤ ਸੈਸ਼ਨ ਤੋਂ ਪਹਿਲਾਂ ਕੇਂਦਰੀ ਪਾਰਲੀਮਾਨੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਵੱਲੋਂ ਬੁਲਾਈ ਗਈ ਸਰਬ ਪਾਰਟੀ ਬੈਠਕ ਖ਼ਤਮ ਹੋ ਗਈ ਹੈ। ਦੱਸ ਦੇਈਏ ਕਿ ਸੰਸਦ...
ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
. . .  about 1 hour ago
ਅੰਮ੍ਰਿਤਸਰ, 17 ਨਵੰਬਰ (ਜਸਵੰਤ ਸਿੰਘ ਜੱਸ)- ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਮਿਸਟਰ ਟੋਨੀ ਐਬਟ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਸੁੰਦਰ ਕੇਸਰੀ ਦਸਤਾਰ ਬੰਨ੍ਹੀ ਹੋਈ ਸੀ। ਦਰਸ਼ਨ ਕਰਨ ਉਪਰੰਤ ...
60 ਸਾਲਾ ਵਿਅਕਤੀ ਵੱਲੋਂ ਬੱਚੀ ਨਾਲ ਜਬਰ ਜਨਾਹ
. . .  about 1 hour ago
ਸਮਾਣਾ,17 ਨਵੰਬਰ (ਹਰਵਿੰਦਰ ਸਿੰਘ ਟੋਨੀ) -ਸ਼ਹਿਰ 'ਚ ਇੱਕ 60 ਸਾਲਾ ਵਿਅਕਤੀ ਵੱਲੋਂ 8 ਸਾਲਾ ਬੱਚੀ ਨਾਲ ਜਬਰ ਜਨਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ...
ਬੀਬੀ ਭੱਠਲ ਨੇ ਆਯੁਰਵੈਦਿਕ ਡਿਸਪੈਂਸਰੀ ਦੀ ਬਿਲਡਿੰਗ ਦਾ ਕੀਤਾ ਉਦਘਾਟਨ
. . .  about 1 hour ago
ਛਾਹੜ, 17 ਨਵੰਬਰ (ਜਸਵੀਰ ਸਿੰਘ ਔਜਲਾ)- ਨੇੜਲੇ ਪਿੰਡ ਭਾਈ ਕੀ ਪਸੋਰ ਵਿਖੇ ਸਰਪੰਚ ਡਾਕਟਰ ਪੁਸ਼ਪਿੰਦਰ ਜੋਸ਼ੀ ਵੱਲੋਂ ਕੀਤੇ ਕਾਰਜਕਾਲ ਸਰਕਾਰੀ ਆਯੁਰਵੈਦਿਕ ਡਿਸਪੈਂਸਰੀ ਦੀ ਬਿਲਡਿੰਗ ਤੇ ਜਿਉਮੈਟਰੀਕਲ ਪਾਰਕ...
ਮੁਆਵਜ਼ੇ ਦੀ ਮੰਗ ਨੂੰ ਲੈ ਕੇ ਕਿਸਾਨਾਂ ਨੇ ਸਬ ਸਟੇਸ਼ਨ ਦੇ ਬਾਹਰ ਪਏ ਸਮਾਨ ਨੂੰ ਲਾਈ ਅੱਗ
. . .  about 1 hour ago
ਲਖਨਊ, 17 ਨਵੰਬਰ- ਉਤੱਰਪ੍ਰਦੇਸ਼ ਰਾਜ ਉਦਯੋਗਿਕ ਵਿਕਾਸ ਕਾਰਪੋਰੇਸ਼ਨ ਦੇ ਟਰਾਂਸ ਗੰਗਾ ਸਿਟੀ ਪ੍ਰਾਜੈਕਟ ਦੇ ਲਈ ਐਕਵਾਇਰ ਕੀਤੀ ਜ਼ਮੀਨ ਦੇ ਸਹੀ ਮੁਆਵਜ਼ਾ ਨਾ ਮਿਲਣ ਤੋਂ ਨਾਰਾਜ਼ ਹਜ਼ਾਰਾਂ ਕਿਸਾਨਾਂ ਨੇ ਅੱਜ ਵੀ ਵਿਰੋਧ ਪ੍ਰਦਰਸ਼ਨ ਕੀਤਾ..
ਐਕਸਾਈਜ਼ ਵਿਭਾਗ ਨੇ ਛਾਪੇਮਾਰੀ ਦੌਰਾਨ ਬਰਾਮਦ ਕੀਤੀ ਨਜਾਇਜ਼ ਸ਼ਰਾਬ
. . .  about 2 hours ago
ਨਾਭਾ, 17 ਨਵੰਬਰ (ਕਰਮਜੀਤ ਸਿੰਘ) -ਐਕਸਾਈਜ਼ ਵਿਭਾਗ ਨਾਭਾ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ 40 ਨੰਬਰ ਫਾਟਕ ਦੇ ਨੇੜੇ ਸ਼ਰਾਬ ਦੇ ਠੇਕੇ ਦੇ ਸਾਹਮਣੇ ਇੱਕ ਕਿਰਾਏ ਦੀ ਦੁਕਾਨ...
ਸੜਕ ਹਾਦਸੇ 'ਚ ਇਕੋ ਪਰਿਵਾਰ ਦੇ 5 ਮੈਂਬਰਾਂ ਦੀ ਮੌਤ
. . .  about 2 hours ago
ਭੋਪਾਲ, 17 ਨਵੰਬਰ- ਮੱਧ ਪ੍ਰਦੇਸ਼ ਦੇ ਬਰਵਾਨੀ ਜ਼ਿਲ੍ਹੇ ਦੇ ਮੰਡਵਾੜਾ ਦੇ ਨੇੜੇ ਵਾਪਰੇ ਸੜਕ ਹਾਦਸੇ 'ਚ ਇਕੋ ਪਰਿਵਾਰ ਦੇ 5 ਮੈਂਬਰਾਂ ਦੀ ਮੌਤ ਹੋ ਗਈ...
ਜੰਮੂ-ਕਸ਼ਮੀਰ : ਪਾਕਿਸਤਾਨ ਨੇ ਪੁਣਛ ਸੈਕਟਰ 'ਚ ਕੀਤੀ ਜੰਗਬੰਦੀ ਦੀ ਉਲੰਘਣਾ
. . .  about 2 hours ago
ਸ੍ਰੀਨਗਰ, 17 ਨਵੰਬਰ- ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ਦੇ ਸ਼ਾਹਪੁਰ 'ਚ ਅੱਜ ਪਾਕਿਸਤਾਨੀ ਫ਼ੌਜ ਨੇ ਜੰਗਬੰਦੀ ਦੀ ਉਲੰਘਣਾ ਕਰਦਿਆਂ ਗੋਲੀਬਾਰੀ...
ਹਿਮਾਚਲ ਪ੍ਰਦੇਸ਼ : ਪੰਡੋਹ ਡੈਮ ਦੇ ਨੇੜੇ ਇਕ ਕਾਰ ਦੇ ਪਲਟਣ ਕਾਰਨ 3 ਮੌਤਾਂ, ਤਿੰਨ ਜ਼ਖਮੀ
. . .  1 minute ago
ਸ਼ਿਮਲਾ, 17 ਨਵੰਬਰ- ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੇ ਪੰਡੋਹ ਡੈਮ ਦੇ ਨੇੜੇ ਇਕ ਕਾਰ ਦੇ ਪਲਟਣ ਕਾਰਣ 3 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 3 ਲੋਕ ਜ਼ਖਮੀ ਹੋਏ...
ਸੰਸਦ ਦੇ ਲਾਇਬ੍ਰੇਰੀ ਭਵਨ 'ਚ ਸਰਬ ਪਾਰਟੀ ਬੈਠਕ ਸ਼ੁਰੂ
. . .  about 3 hours ago
ਨਵੀਂ ਦਿੱਲੀ, 17 ਨਵੰਬਰ- ਸੰਸਦ ਦੇ ਲਾਇਬ੍ਰੇਰੀ ਭਵਨ 'ਚ ਸਰਬ ਪਾਰਟੀ ਬੈਠਕ ਸ਼ੁਰੂ ਹੋ ਗਈ ਹੈ। ਇਸ ਬੈਠਕ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਕੇਂਦਰੀ ਮੰਤਰੀ ਥਾਵਰਚੰਦ ਗਹਿਲੋਤ, ਅਰਜੁਨ...
ਅੱਜ ਬੰਦ ਹੋਣਗੇ ਬਦਰੀਨਾਥ ਮੰਦਰ ਦੇ ਕਪਾਟ
. . .  about 3 hours ago
ਦੇਹਰਾਦੂਨ, 17 ਨਵੰਬਰ- ਬਦਰੀਨਾਥ ਮੰਦਰ ਦੇ ਕਪਾਟ ਸਰਦੀਆਂ ਦੇ ਮੌਸਮ ਲਈ ਅੱਜ ਸ਼ਾਮੀਂ ਬੰਦ ਕਰ ਦਿੱਤੇ ਜਾਣਗੇ। ਇਸ ਤੋਂ ਪਹਿਲਾਂ...
ਹਿਮਾਚਲ ਪ੍ਰਦੇਸ਼ ਦੇ ਲਾਹੌਲ ਸਪਿਤੀ 'ਚ ਹੋਈ ਤਾਜ਼ਾ ਬਰਫ਼ਬਾਰੀ
. . .  about 3 hours ago
ਸ਼ਿਮਲਾ, 17 ਨਵੰਬਰ- ਹਿਮਾਚਲ ਪ੍ਰਦੇਸ਼ ਦੇ ਲਾਹੌਲ ਸਪਿਤੀ ਜ਼ਿਲ੍ਹੇ ਦੇ ਕੋਕਸਰ 'ਚ ਅੱਜ ਸਵੇਰੇ ਤਾਜ਼ਾ ਬਰਫ਼ਬਾਰੀ ਹੋਈ। ਇਸ ਕਾਰਨ ਹਰ...
ਗੌਤਮ ਗੰਭੀਰ ਦੇ ਲੱਗੇ ਲਾਪਤਾ ਹੋਣ ਦੇ ਪੋਸਟਰ
. . .  about 4 hours ago
ਨਵੀਂ ਦਿੱਲੀ, 17 ਨਵੰਬਰ - ਦਿੱਲੀ 'ਚ ਭਾਜਪਾ ਦੇ ਸੰਸਦ ਮੈਂਬਰ ਤੇ ਸਾਬਕਾ ਕ੍ਰਿਕਟ ਖਿਡਾਰੀ ਗੌਤਮ ਗੰਭੀਰ ਦੇ ਲਾਪਤਾ ਹੋਣ ਦੇ ਆਈ.ਟੀ.ਓ. ਖੇਤਰ ਵਿਚ ਪੋਸਟਰ ਚਿਪਕਾ ਦਿੱਤੇ ਗਏ ਹਨ। 15 ਨਵੰਬਰ ਨੂੰ ਦਿੱਲੀ ਦੇ ਪ੍ਰਦੂਸ਼ਣ ਸਬੰਧੀ ਸ਼ਹਿਰੀ ਵਿਕਾਸ ਦੀ ਪਾਰਲੀਮੈਂਟਰੀ ਸਟੈਂਡਿੰਗ ਕਮੇਟੀ ਵੱਲੋਂ ਰੱਖੀ ਗਈ ਮੀਟਿੰਗ...
ਕਾਂਗਰਸ ਦੇ ਤੇਜ਼ ਤਰਾਰ ਬੁਲਾਰੇ ਗੌਰਵ ਵੱਲਭ ਮੁੱਖ ਮੰਤਰੀ ਖਿਲਾਫ ਲੜਨਗੇ ਚੋਣ
. . .  about 5 hours ago
ਰਾਂਚੀ, 17 ਨਵੰਬਰ - ਝਾਰਖੰਡ ਵਿਧਾਨ ਸਭਾ ਵਿਚ ਮੁੱਖ ਮੰਤਰੀ ਰਘੁਵਰ ਦਾਸ ਨੂੰ ਜਮਸ਼ੇਦਪੁਰ ਪੁਰਬੀ ਸੀਟ ਤੋਂ ਕਾਂਗਰਸ ਦੇ ਤੇਜ਼ ਤਰਾਰ ਬੁਲਾਰੇ ਗੌਰਵ ਵੱਲਭ ਉਨ੍ਹਾਂ ਨੂੰ ਟੱਕਰ ਦੇਣਗੇ। ਕਾਂਗਰਸ ਨੇ ਸਨਿੱਚਰਵਾਰ ਰਾਤ ਇਸ ਦਾ ਐਲਾਨ ਕੀਤਾ ਹੈ। ਗੌਰਵ ਵੱਲਭ ਜਮਸ਼ੇਦਪੁਰ ਦੇ ਐਕਸ.ਐਲ.ਆਰ.ਆਈ. ਵਿਚ ਪ੍ਰੋਫੈਸਰ...
ਅੱਜ ਦਾ ਵਿਚਾਰ
. . .  about 6 hours ago
ਝਾਰਖੰਡ ਚੋਣਾਂ : ਭਾਜਪਾ ਨੇ 40 ਸਟਾਰ ਪ੍ਰਚਾਰਕਾਂ ਦੀ ਸੂਚੀ ਕੀਤੀ ਜਾਰੀ
. . .  1 day ago
ਬਰਾਤ ਤੋਂ ਵਾਪਸ ਪਰਤੀ ਤੇਜ਼ ਰਫ਼ਤਾਰ ਗੱਡੀ ਦਰਖਤ 'ਚ ਵੱਜਣ ਕਾਰਨ 3 ਦੀ ਮੌਤ
. . .  1 day ago
ਦਲਿਤ ਨੌਜਵਾਨ ਜਗਮੇਲ ਦੀ ਮੌਤ 'ਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਲਗਾਇਆ ਧਰਨਾ
. . .  1 day ago
ਭਾਰਤ ਨੇ ਅਗਨੀ -2 ਬੈਲਿਸਟਿਕ ਮਿਜ਼ਾਈਲ ਦਾ ਕੀਤਾ ਸਫਲਤਾਪੂਰਵਕ ਪ੍ਰੀਖਣ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 1 ਅੱਸੂ ਸੰਮਤ 551
ਵਿਚਾਰ ਪ੍ਰਵਾਹ: ਭਾਸ਼ਾ ਆਤਮਾ ਦੇ ਲਹੂ ਵਾਂਗ ਹੁੰਦੀ ਹੈ, ਜਿਸ ਵਿਚ ਵਿਚਾਰ ਗਤੀਸ਼ੀਲ ਰਹਿੰਦੇ ਹਨ ਅਤੇ ਵਿਕਾਸ ਕਰਦੇ ਹਨ। -ਓਲੀਵਰ ਵੈਨਡਿਲ ਹੌਲਮਸ

ਅੰਮ੍ਰਿਤਸਰ

-ਮਾਮਲਾ ਚੋਗਾਵਾਂ ਸਬ-ਇੰਸਪੈਕਟਰ ਕੁੱਟਮਾਰ ਦਾ- ਮੁੱਖ ਮੁਲਜ਼ਮ ਨੂੰ ਅਦਾਲਤ ਨੇ ਮੁੜ ਇੱਕ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ

ਅਜਨਾਲਾ, 16 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਪਿਛਲੇ ਦਿਨੀਂ ਕਸਬਾ ਚੋਗਾਵਾਂ ਵਿਖੇ ਸ਼ੱਕੀ ਨਸ਼ਾ ਤਸਕਰਾਂ ਦੇ ਘਰ ਛਾਪਾ ਮਾਰਨ ਗਈ ਜ਼ਿਲ੍ਹਾ ਤਰਨ ਤਾਰਨ ਦੇ ਥਾਣਾ ਕੱਚਾ ਪੱਕਾ ਦੀ ਪੁਲਿਸ ਪਾਰਟੀ 'ਤੇ ਹਮਲਾ ਕਰਕੇ ਸਬ-ਇੰਸਪੈਕਟਰ ਬਲਦੇਵ ਸਿੰਘ ਦੀ ਕੁੱਟਮਾਰ ਕਰਨ ਦੇ ...

ਪੂਰੀ ਖ਼ਬਰ »

ਦਾਣਾ ਮੰਡੀ ਭਗਤਾਂਵਾਲਾ ਵਿਖੇ 1509 ਦੀ ਖ਼ਰੀਦ ਹੁਣ ਤੱਕ 3 ਲੱਖ ਕੁਇੰਟਲ ਪਹੁੰਚੀ

ਅੰਮਿ੍ਤਸਰ, 16 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਜ਼ਿਲ੍ਹੇ ਦੀ ਪ੍ਰਮੁੱਖ ਦਾਣਾਮੰਡੀ ਭਗਤਾਂਵਾਲਾ ਵਿਖੇ ਝੋਨੇ ਦੀ ਫ਼ਸਲ ਦੀ ਆਮਦ 'ਚ ਤੇਜੀ ਦੇਖਣ ਨੂੰ ਮਿਲ ਰਹੀ ਹੈ, ਜਿਸ 'ਚ ਹੁਣ ਤੱਕ 1509 ਦੀ 3 ਲੱਖ ਕੁਇੰਟਲ ਫ਼ਸਲ ਵੱਖ-ਵੱਖ ਫਰਮਾਂ ਵਲੋਂ ਖਰੀਦੀ ਜਾ ਚੁੱਕੀ ਹੈ | ...

ਪੂਰੀ ਖ਼ਬਰ »

ਆਟੋ ਤੇ ਐਕਟਿਵਾ ਦੀ ਆਹਮੋਂ-ਸਾਹਮਣੀ ਟੱਕਰ 'ਚ ਐਕਟਿਵਾ ਸਵਾਰ ਦੀ ਮੌਤ

ਵੇਰਕਾ, 16 ਸਤੰਬਰ (ਪਰਮਜੀਤ ਸਿੰਘ ਬੱਗਾ)-ਪੁਲਿਸ ਥਾਣਾ ਵੇਰਕਾ ਖੇਤਰ 'ਚ ਬੀਤੀ ਰਾਤ ਵੇਰਕਾ ਨੇੜੇ ਮੁੱਖ ਜਰਨੈਲੀ ਸੜਕ 'ਤੇ ਆਟੋ ਤੇ ਐਕਟਿਵਾ ਦੀ ਹੋਈ ਆਹਮੋ ਸਾਹਮਣੀ ਟੱਕਰ 'ਚ ਐਕਟਿਵਾ ਸਵਾਰ ਦੀ ਮੌਤ ਹੋ ਗਈ ਜਦਕਿ ਆਟੋ 'ਚ ਬੈਠਾ ਇਕ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ | ...

ਪੂਰੀ ਖ਼ਬਰ »

ਬੱਤਰਾ ਦਾ ਗੁਰਬਖਸ਼ ਨਗਰ ਵਿਖੇ ਭਰਵਾਂ ਸਵਾਗਤ

ਅੰਮਿ੍ਤਸਰ, 16 ਸਤੰਬਰ (ਰੇਸ਼ਮ ਸਿੰਘ)-ਸੂਬਾ ਸਰਕਾਰ ਵਲੋਂ ਪੰਜਾਬ ਲਘੂ ਉਦਯੋਗ ਬੋਰਡ ਦੇ ਨਵ ਨਿਯੁਕਤ ਸੀਨੀ: ਉਪ ਚੇਅਰਮੈਨ ਪਰਮਜੀਤ ਸਿੰਘ ਬੱਤਰਾ ਦਾ ਗੁਰੂ ਨਗਰੀ ਦੇ ਇਲਾਕੇ ਗੁਰਬਖਸ਼ ਨਗਰ ਵਿਖੇ ਪੁੱਜਣ 'ਤੇ ਇਲਾਕਾ ਵਾਸੀਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਪ੍ਰਾਪਰਟੀ ਟੈਕਸ ਤੋਂ ਇਕੱਠੇ ਕੀਤੇ ਨਿਗਮ ਨੇ 33 ਲੱਖ ਰੁਪਏ

ਅੰਮਿ੍ਤਸਰ, 16 ਸਤੰਬਰ (ਹਰਮਿੰਦਰ ਸਿੰਘ)-ਨਗਰ ਨਿਗਮ ਵਲੋਂ ਪ੍ਰਾਪਰਟੀ ਟੈਕਸ 'ਚ 30 ਸਤੰਬਰ ਤੱਕ ਲੋਕਾਂ ਨੂੰ 10 ਫ਼ੀਸਦੀ ਰਿਆਇਤ ਵਧ ਤੋਂ ਵਧ ਲੋਕਾਂ ਨੂੰ ਦੇਣ ਦੇ ਮਕਸਦ ਨਾਲ ਲਗਾਏ ਜਾ ਰਹੇ ਕੈਂਪਾਂ ਦੀ ਲੜੀ ਤਹਿਤ ਅੱਜ ਉੱਤਰੀ ਤੇ ਕੇਂਦਰੀ ਜ਼ੋਨ ਵਿਖੇ ਦੋ ਕੈਂਪ ਲਗਾਏ | ...

ਪੂਰੀ ਖ਼ਬਰ »

ਮੋਟਰਸਾਈਕਲਾਂ 'ਤੇ ਜਾ ਰਹੇ 2 ਵਿਅਕਤੀਆਂ ਨੂੰ ਅਣਪਛਾਤੇ ਵਾਹਨ ਨੇ ਕੁਚਲਿਆ, ਦੋਵਾਂ ਦੀ ਮੌਤ

ਅੰਮਿ੍ਤਸਰ, 16 ਸਤੰਬਰ (ਰੇਸ਼ਮ ਸਿੰਘ)-ਬਿਆਸ ਪੁਲ ਨੇੜੇ ਇਕ ਮੋਟਰਸਾਈਕਲ 'ਤੇ ਸਵਾਰ ਦੋ ਵਿਅਕਤੀਆਂ ਨੂੰ ਕਿਸੇ ਤੇਜ਼ ਰਫਤਾਰ ਵਾਹਨ ਵਲੋਂ ਕੁਚਲ ਦਿੱਤਾ ਗਿਆ, ਜਿਸ ਕਾਰਨ ਦੋਵਾਂ ਦੀ ਮੌਤ ਹੋ ਗਈ | ਬਿਆਸ ਪੁਲਿਸ ਨੂੰ ਯੂ. ਪੀ. ਦੇ ਸ਼ਹਿਰ ਇਟਾਵਾ ਦੇ ਰਹਿਣ ਵਾਲੇ ਪ੍ਰਵਾਸੀ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਗਿ੍ਫ਼ਤਾਰ

ਤਰਸਿੱਕਾ, 16 ਸਤੰਬਰ (ਅਤਰ ਸਿੰਘ ਤਰਸਿੱਕਾ)-ਥਾਣਾ ਤਰਸਿੱਕਾ ਦੀ ਪੁਲਿਸ ਨੇ ਸਬ ਇੰਸਪੈਕਟਰ ਚਰਨਜੀਤ ਸਿੰਘ ਐੱਸ. ਐੱਚ. ਓ. ਤਰਸਿੱਕਾ ਦੀ ਅਗਵਾਈ 'ਚ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਇਕ ਵਿਅਕਤੀ ਨੂੰ 145 ਨਸ਼ੀਲੀਆਂ ਗੋਲੀਆਂ ਸਮੇਤ ਗਿ੍ਫ਼ਤਾਰ ਕੀਤਾ ਹੈ | ਇਸ ਸਬੰਧੀ ...

ਪੂਰੀ ਖ਼ਬਰ »

ਸੂਬੇ ਦੇ ਸਰਕਾਰੀ ਮੈਡੀਕਲ ਕਾਲਜਾਂ 'ਚ ਖਾਲੀ ਆਸਾਮੀਆਂ ਜਲਦ ਪੁਰ ਹੋਣਗੀਆਂ : ਸੋਨੀ

ਅੰਮਿ੍ਤਸਰ, 16 ਸਤੰਬਰ (ਰੇਸ਼ਮ ਸਿੰਘ)-ਸ੍ਰੀ ਓਮ ਪ੍ਰਕਾਸ਼ ਸੋਨੀ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਨੇ ਐਲਾਨ ਕੀਤਾ ਕਿ ਸਰਕਾਰੀ ਮੈਡੀਕਲ ਕਾਲਜਾਂ 'ਚ ਖਾਲੀ ਪਈਆਂ ਅਸਾਮੀਆਂ ਛੇਤੀ ਭਰੀਆਂ ਜਾਣਗੀਆਂ ਤੇ ਇਸ ਦੇ ਨਾਲ-ਨਾਲ ਇਨ੍ਹਾਂ ਦਾ ਮੁੱਢਲਾ ਢਾਂਚਾ ਵਿਕਸਤ ਕਰਕੇ ਹਰੇਕ ...

ਪੂਰੀ ਖ਼ਬਰ »

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕਰਵਾਏ ਜਾਣ ਵਾਲੇ ਸਮਾਗਮ ਯਾਦਗਾਰੀ ਹੋਣਗੇ-ਡਾ: ਰੂਪ ਸਿੰਘ

ਅੰਮਿ੍ਤਸਰ, 16 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ 15 ਅਕਤੂਬਰ ਨੂੰ ਆ ਰਹੇ ਪ੍ਰਕਾਸ਼ ਪੁਰਬ ਨੂੰ ਯਾਦਗਾਰੀ ਢੰਗ ਨਾਲ ਮਨਾਉਣ ਲਈ ਸ਼੍ਰੋਮਣੀ ਕਮੇਟੀ ਵਲੋਂ ਤਿਆਰੀਆਂ ਆਰੰਭ ਕਰ ਦਿੱਤੀਆਂ ਗਈਆਂ ਹਨ | ਇਸ ਸਬੰਧ 'ਚ ਸ਼੍ਰੋਮਣੀ ...

ਪੂਰੀ ਖ਼ਬਰ »

-ਮਾਮਲਾ ਐਸ. ਡੀ. ਓ. ਦੇ ਘਰ ਜਾ ਕੇ ਏ. ਐਸ. ਆਈ. ਵਲੋਂ ਬਦਸਲੂਕੀ ਕਰਨ ਦਾ- ਬਿਜਲੀ ਅਧਿਕਾਰੀਆਂ ਤੇ ਕਰਮਚਾਰੀਆਂ ਵਲੋਂ ਰੋਸ ਮੁਜ਼ਾਹਰਾ

ਮਜੀਠਾ, 16 ਸਤੰਬਰ (ਜਗਤਾਰ ਸਿੰਘ ਸਹਿਮੀ, ਮਨਿੰਦਰ ਸਿੰਘ ਸੋਖੀ)-ਬਿਜਲੀ ਵਿਭਾਗ ਦੇ ਮੌਜੂਦਾ ਅਧਿਕਾਰੀਆਂ, ਕਰਮਚਾਰੀਆਂ ਅਤੇ ਪੈਨਸ਼ਨਰਾਂ ਵਲੋਂ ਬਿਜਲੀ ਵਿਭਾਗ ਦੇ ਐਸ. ਡੀ. ਓ. ਮਜੀਠਾ-1 ਸੁਖਜਿੰਦਰ ਸਿੰਘ ਮਜੀਠਾ ਨਾਲ ਪੁਲਿਸ ਚੌਕੀ ਮਜੀਠਾ 'ਚ ਤਾਇਨਾਤ ਏ. ਐਸ. ਆਈ. ਰਮੇਸ਼ ...

ਪੂਰੀ ਖ਼ਬਰ »

ਮਗਨਰੇਗਾ ਕਰਮਚਾਰੀ ਯੂਨੀਅਨ ਵਲੋਂ ਹੜਤਾਲ, ਸਰਕਾਰ ਿਖ਼ਲਾਫ਼ ਕੀਤੀ ਨਾਅਰੇਬਾਜ਼ੀ

ਅਜਨਾਲਾ, 16 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ 'ਚ ਮਗਨਰੇਗਾ ਅਧੀਨ ਪਿਛਲੇ 11-12 ਸਾਲ ਤੋਂ ਆਪਣੀ ਸੇਵਾ ਨਿਭਾਅ ਰਹੇ ਕਰਮਚਾਰੀਆਂ ਦੀਆਂ ਸਰਕਾਰ ਵਲੋਂ ਹੱਕੀ ਤੇ ਜਾਇਜ਼ ਮੰਗਾਂ ਨਾ ਮੰਨੇ ਜਾਣ ਦੇ ਵਿਰੋਧ 'ਚ ਅੱਜ ਮਗਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਬਲਾਕ ਅਜਨਾਲਾ ਦੇ ਆਗੂਆਂ ਵਲੋਂ ਸਥਾਨਕ ਬੀ.ਡੀ.ਪੀ.ਓ ਦਫ਼ਤਰ ਵਿਖੇ ਬਲਾਕ ਪ੍ਰਧਾਨ ਦਵਿੰਦਰ ਸਿੰਘ ਗੁੱਝਾਪੀਰ ਦੀ ਅਗਵਾਈ 'ਚ ਹੜਤਾਲ ਕਰਕੇ ਸਰਕਾਰ ਿਖ਼ਲਾਫ਼ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਸ. ਗੁੱਝਾਪੀਰ ਤੇ ਪ੍ਰਭਜੋਤ ਸਿੰਘ ਅਜਨਾਲਾ ਸਮੇਤ ਹੋਰਨਾਂ ਬੁਲਾਰਿਆਂ ਨੇ ਕਿਹਾ ਕਿ ਮਗਨਰੇਗਾ ਮੁਲਾਜ਼ਮ ਸਾਲ 2007-2008 ਤੋਂ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਅਧੀਨ ਡਿਊਟੀ ਕਰ ਰਹੇ ਹਨ ਅਤੇ ਪੰਜਾਬ ਦੇ ਸਾਰੇ 1530 ਨਰੇਗਾ ਕਰਮਚਾਰੀਆਂ ਦੀ ਭਰਤੀ ਪੂਰੇ ਪਾਰਦਰਸ਼ੀ ਢੰਗ ਨਾਲ ਰੈਗੂਲਰ ਮੁਲਾਜ਼ਮਾਂ ਦੀ ਭਰਤੀ ਲਈ ਅਪਣਾਏ ਜਾਂਦੇ ਮਾਪਦੰਡਾਂ ਅਨੁਸਾਰ ਹੀ ਹੋਈ ਹੈ ਪਰ ਸਰਕਾਰ ਰੈਗੂਲਰ ਦੀ ਮੰਗ ਤੇ ਲਾਰੇ ਲਗਾ ਕੇ ਵਕਤ ਲੰਘਾ ਰਹੀ ਹੈ ਜਿਸ ਕਾਰਨ ਸਮੂਹ ਨਰੇਗਾ ਕਰਮਚਾਰੀਆਂ 'ਚ ਰੋਸ ਹੈ | ਉਨ੍ਹਾਂ ਕਿਹਾ ਕਿ ਸੂਬਾ ਕਮੇਟੀ ਦੇ ਲਏ ਫ਼ੈਸਲੇ ਅਨੁਸਾਰ 18 ਸਤੰਬਰ ਤੱਕ ਬਲਾਕ ਪੱਧਰ 'ਤੇ ਧਰਨੇ ਦੇਣ ਉਪਰੰਤ 19 ਤੇ 20 ਸਤੰਬਰ ਨੂੰ ਜ਼ਿਲ੍ਹਾ ਪੱਧਰ 'ਤੇ ਧਰਨੇ ਦਿੱਤੇ ਜਾਣਗੇ ਅਤੇ ਇਸ ਤੋਂ ਇਲਾਵਾ ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ 'ਚ ਹੋ ਰਹੀਆਂ ਜ਼ਿਮਨੀ ਚੋਣਾਂ ਦੌਰਾਨ ਨਰੇਗਾ ਕਰਮਚਾਰੀ ਸਰਕਾਰ ਦੀ ਪੋਲ ਖੋਲ੍ਹਣਗੇ ਅਤੇ ਜੇਕਰ ਫਿਰ ਵੀ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਪੰਜਾਬ ਪੱਧਰ 'ਤੇ ਤਕੜਾ ਸੰਘਰਸ਼ ਵਿੱਢਿਆ ਜਾਵੇਗਾ | ਇਸ ਮੌਕੇ ਪ੍ਰਭਜੋਤ ਸਿੰਘ, ਗੁਰਮੀਤ ਸਿੰਘ, ਦਵਿੰਦਰ ਸਿੰਘ, ਜੇ.ਈ ਅਮਰਪਾਲ ਸਿੰਘ, ਵਿਕਾਸ ਮਸੀਹ, ਵਿਕਟਰ ਮਸੀਹ ਅਤੇ ਨਿਰਵੈਰ ਸਿੰਘ ਆਦਿ ਹਾਜ਼ਰ ਸਨ |


ਖ਼ਬਰ ਸ਼ੇਅਰ ਕਰੋ

ਭਗਵੰਤ ਸਿੰਘ ਸੰਧੂ ਯੂਥ ਕਾਂਗਰਸ ਦੇ ਜ਼ਿਲ੍ਹਾ ਸੈਕਟਰੀ ਨਿਯੁਕਤ

ਛੇਹਰਟਾ, 16 ਸਤੰਬਰ (ਵਡਾਲੀ)-ਕਾਂਗਰਸ ਪਾਰਟੀ ਨੂੰ ਸੂਬੇ 'ਚ ਹੋਰ ਮਜਬੂਤ ਕਰਨ ਲਈ ਯੂਥ ਵਰਕਰਾਂ ਨੂੰ ਪਾਰਟੀ ਨਾਲ ਵੱਡੇ ਪੱਧਰ 'ਤੇ ਜੋੜਿਆ ਜਾ ਰਿਹਾ ਹੈ, ਇਸੇ ਤਹਿਤ ਯੂਥ ਕਾਂਗਰਸ ਦੇ ਲੋਕ ਸਭਾ ਹਲਕਾ ਅੰਮਿ੍ਤਸਰ ਦੇ ਪ੍ਰਧਾਨ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦਿਲਰਾਜ ...

ਪੂਰੀ ਖ਼ਬਰ »

ਜੇਲ੍ਹ 'ਚ ਕੈਦੀ ਦੀ ਕੁੱਟਮਾਰ, 2 ਿਖ਼ਲਾਫ਼ ਪਰਚਾ ਦਰਜ

ਅੰਮਿ੍ਤਸਰ, 16 ਸਤੰਬਰ (ਰੇਸ਼ਮ ਸਿੰਘ)-ਜੇਲ੍ਹ 'ਚ ਬੰਦ ਇਕ ਕੈਦੀ ਦੀ ਕੁੱਟਮਾਰ ਕਰਨ ਦੇ ਮਾਮਲੇ 'ਚ ਦੋ ਹਵਾਲਾਤੀਆਂ ਿਖ਼ਲਾਫ਼ ਪਰਚਾ ਦਰਜ ਕਰ ਲਿਆ ਗਿਆ ਹੈ | ਅਜ਼ਮੇਰ ਸਿੰਘ ਸਹਾਇਕ ਜੇਲ੍ਹ ਸੁਪਰਡੈਂਟ ਨੇ ਦੱਸਿਆ ਕਿ ਉਕਤ ਵਿਅਕਤੀ ਨੇ ਜੇਲ੍ਹ ਦੀ ਬੈਰਕ ਨੰਬਰ ਸੀ. ਜੇ. ਇਕ 'ਚ ...

ਪੂਰੀ ਖ਼ਬਰ »

ਹੈਰੋਇਨ ਤੇ ਡਰੱਗ ਮਨੀ ਸਮੇਤ ਕਾਬੂ ਨਸ਼ਾ ਤਸਕਰ ਨੂੰ ਅਦਾਲਤ ਨੇ ਮੁੜ ਤਿੰਨ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ

ਅਜਨਾਲਾ, 16 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਬੀਤੀ 13 ਸਤੰਬਰ ਨੂੰ ਇਥੋਂ ਥੋੜੀ ਦੂਰ ਸਥਿਤ ਪਿੰਡ ਪੂੰਗਾ ਨੇੜਿਓਾ ਥਾਣਾ ਅਜਨਾਲਾ ਦੀ ਪੁਲਿਸ ਵਲੋਂ ਡੀ. ਐਸ. ਪੀ. ਸੋਹਨ ਸਿੰਘ ਦੀ ਅਗਵਾਈ 'ਚ ਚਲਾਈ ਮੁਹਿੰਮ ਦੇ ਚੱਲਦਿਆਂ ਸਾਢੇ ਸੱਤ ਕਿੱਲੋ ਹੈਰੋਇਨ ਤੇ ਡਰੱਗ ਮਨੀ ਸਮੇਤ ...

ਪੂਰੀ ਖ਼ਬਰ »

ਜ਼ੀਰਕਪੁਰ ਤੋਂ ਬਾਬਾ ਬਕਾਲਾ ਸਾਹਿਬ ਪੁੱਜੇ '550 ਸਾਲਾ ਧਰਤ ਬਚਾਓ ਯਾਤਰਾ' ਰੂਪੀ ਨਗਰ ਕੀਰਤਨ ਦਾ ਸ਼ਾਨਦਾਰ ਸਵਾਗਤ

ਬਾਬਾ ਬਕਾਲਾ ਸਾਹਿਬ, 16 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ '550 ਸਾਲਾ ਧਰਤ ਬਚਾਓ ਯਾਤਰਾ' ਜੋ ਕਿ ਨਗਰ ਕੀਰਤਨ ਦੇ ਰੂਪ 'ਚ ਜੀਰਕਪੁਰ (ਬੂੰਗਾ ਮਾਤਾ ਗੰਗਾ ਜੀ) ਤੋਂ ਆਰੰਭ ਹੋਈ ਸੀ, ਦਾ ਅੱਜ ...

ਪੂਰੀ ਖ਼ਬਰ »

ਮਗਨਰੇਗਾ ਕਰਮਚਾਰੀ ਯੂਨੀਅਨ ਵਲੋਂ ਰੋਸ ਧਰਨੇ ਸ਼ੁਰੂ

ਮਜੀਠਾ, 16 ਸਤੰਬਰ (ਜਗਤਾਰ ਸਿੰਘ ਸਹਿਮੀ)-ਨਰੇਗਾ ਮੁਲਾਜ਼ਮਾਂ ਵਲੋਂ ਮਗਨਰੇਗਾ ਕਰਮਚਾਰੀ ਯੂਨੀਅਨ ਬਲਾਕ ਮਜੀਠਾ ਦੇ ਪ੍ਰਧਾਨ ਗੁਰਦੇਵ ਸਿੰਘ ਦੀ ਅਗਵਾਈ ਹੇਠ ਬੀ. ਡੀ. ਪੀ. ਓ. ਦਫ਼ਤਰ ਮਜੀਠਾ ਵਿਖੇ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਬਲਾਕ ਪੱਧਰੀ ਧਰਨਾ ਦਿੱਤਾ ਗਿਆ | ...

ਪੂਰੀ ਖ਼ਬਰ »

ਦਸਮੇਸ਼ ਹੈਰੀਟੇਜ ਪਬਲਿਕ ਸਕੂਲ ਮਹਿਤਾ ਚੌਕ ਨੂੰ ਮਿਲੀ ਆਈ. ਸੀ. ਐਸ. ਈ. ਨਵੀਂ ਦਿੱਲੀ ਦੀ ਮਾਨਤਾ

ਚੌਕ ਮਹਿਤਾ, 16 ਸਤੰਬਰ (ਜਗਦੀਸ਼ ਸਿੰਘ ਬਮਰਾਹ)-ਦਸਮੇਸ਼ ਵਿਦਿਅਕ ਸੰਸਥਾਵਾਂ ਮਹਿਤਾ ਚੌਕ ਦੇ ਨਵੇਂ ਵਿਦਿਅਕ ਅਦਾਰੇ ਦਸਮੇਸ਼ ਹੈਰੀਟੇਜ਼ ਪਬਲਿਕ ਸਕੂਲ ਨੂੰ ਆਈ. ਸੀ. ਐਸ. ਈ. ਬੋਰਡ ਨਵੀਂ ਦਿੱਲੀ ਵਲੋਂ ਦਸਵੀਂ ਕਲਾਸ ਤੱਕ ਦੀ ਮਾਨਤਾ ਪ੍ਰਦਾਨ ਕੀਤੀ ਗਈ | ਦਸਮੇਸ਼ ...

ਪੂਰੀ ਖ਼ਬਰ »

-ਉਤਰੀ ਰੇਲਵੇ ਦੀ ਵੱਡੀ ਲਾਪ੍ਰਵਾਹੀ- ਬਾਬਾ ਬਕਾਲਾ-ਰਈਆ ਰੇਲਵੇ ਹਾਲਟ ਦੀ ਟਿਕਟ ਖਿੜਕੀ ਪਿਛਲੇ 6 ਮਹੀਨਿਆਂ ਤੋਂ ਬੰਦ

ਰਈਆ, 16 ਸਤੰਬਰ (ਸੁੱਚਾ ਸਿੰਘ ਘੁੰਮਣ)-ਬਾਬਾ ਬਕਾਲਾ-ਰਈਆ ਰੇਲਵੇ ਹਾਲਟ ਵਿਖੇ ਟਿਕਟ ਬੁਕਿੰਗ ਦਾ ਕੰਮ ਕਰਦੇ ਅਮਨਦੀਪ ਵਿੱਕੀ ਪੁੱਤਰ ਸ੍ਰੀ ਓਮ ਪ੍ਰਕਾਸ਼ ਦਾ ਠੇਕਾ 31 ਦਸੰਬਰ 2018 ਦਾ ਖਤਮ ਹੋ ਚੁੱਕਾ ਹੈ ਪ੍ਰੰਤੂ ਟਿਕਟਾਂ ਬਚੀਆਂ ਹੋਣ ਕਾਰਨ ਅਮਨਦੀਪ ਵਿੱਕੀ ਨੇ 31 ਮਾਰਚ 2019 ...

ਪੂਰੀ ਖ਼ਬਰ »

ਵਿਧਾਇਕ ਡੈਨੀ ਬੰਡਾਲਾ ਦੀ ਯੋਗ ਅਗਵਾਈ ਹੇਠ ਜੰਡਿਆਲਾ ਗੁਰੂ ਦਾ ਸਰਬਪੱਖੀ ਵਿਕਾਸ ਜਾਰੀ- ਟੱਕਰ

ਜੰਡਿਆਲਾ ਗੁਰੂ, 16 ਸਤੰਬਰ (ਰਣਜੀਤ ਸਿੰਘ ਜੋਸਨ)-ਜੰਡਿਆਲਾ ਗੁਰੂ ਹਲਕੇ ਦੇ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਦੀ ਯੋਗ ਅਗਵਾਈ ਹੇਠ ਜੰਡਿਆਲਾ ਗੁਰੂ ਹਲਕੇ ਦਾ ਸਰਵਪੱਖੀ ਵਿਕਾਸ ਜਾਰੀ ਹੈ, ਉੱਥੇ ਜੰਡਿਆਲਾ ਗੁਰੂ ਦਾ ਵੀ ਸਰਵਪੱਖੀ ਵਿਕਾਸ ਕਰਕੇ ਇਸ ਦੀ ਨੁਹਾਰ ...

ਪੂਰੀ ਖ਼ਬਰ »

ਬਾਬਾ ਮੋਹਨ ਸਿੰਘ ਨੂੰ ਮਿਲਿਆ ਡੇਰਾ ਭਾਈ ਸ਼ਾਲੋਂ ਜੀ ਦੀ ਸੇਵਾ ਦਾ ਅਧਿਕਾਰ

ਵੇਰਕਾ, 12 ਸਤੰਬਰ (ਪਰਮਜੀਤ ਸਿੰਘ ਬੱਗਾ)-ਬੀਤੇ ਦਿਨੀਂ ਅੰਮਿ੍ਤਸਰ ਦੇ ਮਜੀਠਾ ਰੋਡ 'ਤੇ ਪੈਂਦੇ ਪਿੰਡ ਪੰਡੋਰੀ ਵੜੈਚ ਦੇ ਡੇਰਾ ਭਾਈ ਸ਼ਾਲੋਂ ਜੀ ਦੇ ਪ੍ਰਬੰਧਾਂ 'ਤੇ ਕਬਜ਼ੇ ਨੂੰ ਲੈ ਕੇ ਦੋ ਧਿਰਾਂ ਦਰਮਿਆਨ ਪੈਦਾ ਹੋਏ ਵਿਵਾਦ ਕਾਰਨ ਇਕ ਧਿਰ ਵਲੋਂ ਪੁਲਿਸ ਦੀ ਮਦਦ ਨਾਲ ...

ਪੂਰੀ ਖ਼ਬਰ »

ਮਾਮਲਾ ਅੱਧੀ ਦਰਜਨ ਕੇਸਾਂ 'ਚ 'ਆਪ' ਦੇ ਪ੍ਰਭਾਵਿਤ ਆਗੂਆਂ ਨੂੰ ਨਿਆਂ ਨਾ ਮਿਲਣ ਦਾ ਡੀ. ਐਸ. ਪੀ. ਦਫ਼ਤਰ ਅੱਗੇ 'ਆਪ' ਆਗੂਆਂ ਵਲੋਂ ਪੁਲਿਸ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ

ਅਜਨਾਲਾ, 16 ਸਤੰਬਰ (ਐਸ. ਪ੍ਰਸ਼ੋਤਮ)-ਅੱਜ ਇੱਥੇ ਡੀ. ਐਸ. ਪੀ. ਦਫ਼ਤਰ ਦੇ ਮੁੱਖ ਗੇਟ ਅੱਗੇ ਆਮ ਆਦਮੀ ਪਾਰਟੀ ਦੇ ਮਾਝਾ ਜ਼ੋਨ ਪ੍ਰਧਾਨ ਤੇ ਹਲਕਾ ਇੰਚਾਰਜ ਕੁਲਦੀਪ ਸਿੰਘ ਧਾਲੀਵਾਲ ਦੀ ਅਗਵਾਈ 'ਚ ਵਲੰਟੀਅਰਾਂ ਤੇ ਆਗੂਆਂ ਨੇ ਪੁਲਿਸ ਥਾਣਾ ਅਜਨਾਲਾ ਵਲੋਂ ਅੱਧੀ ਦਰਜਨ ...

ਪੂਰੀ ਖ਼ਬਰ »

ਰਈਆ ਮੰਡੀ ਵਿਖੇ ਝੋਨੇ ਦੀ ਆਮਦ ਸ਼ੁਰੂ

ਰਈਆ, 16 ਸਤੰਬਰ (ਸ਼ਰਨਬੀਰ ਸਿੰਘ ਕੰਗ)-ਅੱਜ ਦਾਣਾ ਮੰਡੀ ਰਈਆ ਵਿਖੇ 1509 ਪਰਮਲ ਦੀ ਆਮਦ ਸ਼ੁਰੂ ਹੋ ਗਈ | ਜਿਸ ਦੀ ਜੇ. ਪੀ. ਕਮਿਸ਼ਨ ਏਜੰਟ ਦੀ ਆੜ੍ਹਤ 'ਤੇ ਆੜ੍ਹਤੀ ਐਸੋਸੀਏਸ਼ਨ ਰਈਆ ਤੇ ਸੀਡਜ਼ ਅਤੇ ਪੈਸਟੀਸਾਈਡਜ਼ ਅਸੋਸੀਏਸ਼ਨ ਹਲਕਾ ਬਾਬਾ ਬਕਾਲਾ ਸਾਹਿਬ ਦੇ ਪ੍ਰਧਾਨ ਰਜੀਵ ...

ਪੂਰੀ ਖ਼ਬਰ »

ਦਰਜਾ ਚਾਰ ਕਰਮਚਾਰੀ ਐਸੋਸੀਏਸ਼ਨ ਪੰਜਾਬ ਦੇ ਅਹੁਦੇਦਾਰਾਂ ਦੀ ਚੋਣ

ਸਠਿਆਲਾ, 16 ਸਤੰਬਰ (ਜਗੀਰ ਸਿੰਘ ਸਫਰੀ)-ਦਰਜਾ ਚਾਰ ਕਰਮਚਾਰੀ ਐਸੋਸੀਏਸ਼ਨ (ਸਿੱਖਿਆ ਵਿਭਾਗ) ਪੰਜਾਬ ਦੇ ਜ਼ਿਲ੍ਹਾ ਅੰਮਿ੍ਤਸਰ ਦੇ ਪ੍ਰਧਾਨ ਦੀ ਚੋਣ ਹੋਈ | ਇਸ ਬਾਰੇ ਨਵ-ਨਿਯੁਕਤ ਪ੍ਰਧਾਨ ਸਤਨਾਮ ਸਿੰਘ ਨੰਗਲ ਮਹਿਤਾ ਨੇ ਦੱਸਿਆ ਕਿ ਦਰਜਾ ਕਰਮਚਾਰੀ ਐਸੋਸੀਏਸ਼ਨ ਪੰਜਾਬ ...

ਪੂਰੀ ਖ਼ਬਰ »

ਦਰਜਾ ਚਾਰ ਕਰਮਚਾਰੀ ਐਸੋਸੀਏਸ਼ਨ ਪੰਜਾਬ ਦੇ ਅਹੁਦੇਦਾਰਾਂ ਦੀ ਚੋਣ

ਸਠਿਆਲਾ, 16 ਸਤੰਬਰ (ਜਗੀਰ ਸਿੰਘ ਸਫਰੀ)-ਦਰਜਾ ਚਾਰ ਕਰਮਚਾਰੀ ਐਸੋਸੀਏਸ਼ਨ (ਸਿੱਖਿਆ ਵਿਭਾਗ) ਪੰਜਾਬ ਦੇ ਜ਼ਿਲ੍ਹਾ ਅੰਮਿ੍ਤਸਰ ਦੇ ਪ੍ਰਧਾਨ ਦੀ ਚੋਣ ਹੋਈ | ਇਸ ਬਾਰੇ ਨਵ-ਨਿਯੁਕਤ ਪ੍ਰਧਾਨ ਸਤਨਾਮ ਸਿੰਘ ਨੰਗਲ ਮਹਿਤਾ ਨੇ ਦੱਸਿਆ ਕਿ ਦਰਜਾ ਕਰਮਚਾਰੀ ਐਸੋਸੀਏਸ਼ਨ ਪੰਜਾਬ ...

ਪੂਰੀ ਖ਼ਬਰ »

ਪੰਜਾਬੀ ਭਾਸ਼ਾ ਤੇ ਗੁਰਮੁਖੀ ਲਿਪੀ ਪੰਜਾਬ ਤੇ ਪੰਜਾਬੀਆਂ ਦੀ ਸਾਹ ਰਗ ਹਨ : ਸਿੰਘ ਸਾਹਿਬ

ਅੰਮਿ੍ਤਸਰ, 16 ਸਤੰਬਰ (ਹਰਮਿੰਦਰ ਸਿੰਘ)-ਪੰਜਾਬ ਦੇ ਭਾਸ਼ਾ ਵਿਭਾਗ ਪਟਿਆਲਾ ਵਲੋਂ ਕਰਵਾਏ ਗਏ ਹਿੰਦੀ ਦਿਵਸ ਸਮਾਗਮ ਮੌਕੇ ਕੁੱਝ ਅਨਸਰਾਂ ਵਲੋਂ ਪੰਜਾਬੀ ਭਾਸ਼ਾ ਦੀ ਵਿਵਹਾਰਿਕਤਾ ਦੇ ਮੁੱਦੇ ਉੱਤੇ ਸ਼੍ਰੋਮਣੀ ਲੇਖਕ ਡਾ: ਤੇਜਵੰਤ ਸਿੰਘ ਨਾਲ ਬੇਲੋੜਾ ਉਲਝਣਾ ਤੇ ...

ਪੂਰੀ ਖ਼ਬਰ »

ਮੀਂਹ ਤੇ ਹਨੇਰੀ ਝੱਖੜ ਨਾਲ ਕਈ ਜਗ੍ਹਾ ਝੋਨੇ ਦੀ ਪੱਕੀ ਫ਼ਸਲ ਜ਼ਮੀਨ 'ਤੇ ਵਿਛੀ

ਅਜਨਾਲਾ, 16 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਅੱਜ ਸਵੇਰ ਸਮੇਂ ਆਈ ਤੇਜ਼ ਹਨੇਰੀ ਝੱਖੜ ਅਤੇ ਮੀਂਹ ਕਾਰਨ ਕਿਸਾਨਾਂ ਦੀ ਪੁੱਤਾਂ ਵਾਂਗੂੰ ਪਾਲੀ ਜਾ ਰਹੀ ਝੋਨੇ ਦੀ ਫ਼ਸਲ ਜ਼ਮੀਨ 'ਤੇ ਵਿਛ ਗਈ ਜਿਸ ਕਾਰਨ ਕਿਸਾਨ ਚਿੰਤਾ 'ਚ ਦਿਖਾਈ ਦੇ ਰਹੇ ਹਨ | ਸਰਹੱਦੀ ਖੇਤਰ 'ਚ ਇੰਨੀਂ ...

ਪੂਰੀ ਖ਼ਬਰ »

ਦਮਦਮੀ ਟਕਸਾਲ ਵਲੋਂ ਪਟਿਆਲਾ ਵਿਖੇ ਅੰਤਰਰਾਸ਼ਟਰੀ ਸੈਮੀਨਾਰ ਭਲਕੇ : ਖ਼ਾਲਸਾ

ਚੌਕ ਮਹਿਤਾ, 16 ਸਤੰਬਰ (ਧਰਮਿੰਦਰ ਸਿੰਘ ਸਦਾਰੰਗ)-ਦਮਦਮੀ ਟਕਸਾਲ ਵਲੋਂ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਭਿੰਡਰਾਂਵਾਲੇ ਦੀ ਅਗਵਾਈ 'ਚ 18 ਸਤੰਬਰ ਨੂੰ ਹਰਪਾਲ ਟਿਵਾਣਾ ਆਡੀਟੋਰੀਅਮ ਪਟਿਆਲਾ ਵਿਖੇ 'ਦਮਦਮੀ ਟਕਸਾਲ ਦਾ ਅਤੀਤ ਅਤੇ ਯੋਗਦਾਨ' ਵਿਸ਼ੇ 'ਤੇ ਅੰਤਰਰਾਸ਼ਟਰੀ ...

ਪੂਰੀ ਖ਼ਬਰ »

57 ਬੋਤਲਾਂ ਨਾਜਾਇਜ਼ ਦੇਸੀ ਸ਼ਾਰਬ ਬਰਾਮਦ, ਇਕ ਕਾਬੂ

ਸੁਲਤਾਨਵਿੰਡ, 16 ਸਤੰਬਰ (ਗੁਰਨਾਮ ਸਿੰਘ ਬੁੱਟਰ)-ਪੰਜਾਬ ਸਰਕਾਰ ਤੇ ਪੁਲਿਸ ਵਿਭਾਗ ਵਲੋਂ ਚਲਾਈ ਨਸ਼ਿਆਂ ਿਖ਼ਲਾਫ਼ ਮੁਹਿੰਮ ਦੇ ਤਹਿਤ ਅੱਜ ਪੁਲਿਸ ਚੌਕੀ ਕੋਟ ਮਿੱਤ ਸਿੰਘ ਵਲੋਂ ਇਕ ਵਿਅਕਤੀ ਨੂੰ ਦੇਸੀ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਗਿਆ ਹੈ | ਪੁਲਿਸ ਥਾਣਾ ...

ਪੂਰੀ ਖ਼ਬਰ »

ਸਿਵਲ ਹਸਪਤਾਲ ਅਜਨਾਲਾ ਵਿਖੇ ਸਰਬੱਤ ਸਿਹਤ ਬੀਮਾ ਯੋਜਨਾ ਦਾ ਅਜਨਾਲਾ ਵਲੋਂ ਉਦਘਾਟਨ

ਕਿਹਾ, ਕੈਪਟਨ ਸਰਕਾਰ ਇਸ ਯੋਜਨਾ 'ਤੇ ਸਾਲਾਨਾ 333 ਕਰੋੜ ਖ਼ਰਚ ਕਰੇਗੀ ਅਜਨਾਲਾ, 16 ਸਤੰਬਰ (ਐਸ. ਪ੍ਰਸ਼ੋਤਮ)-ਅੱਜ ਸਥਾਨਕ ਸਿਵਲ ਹਸਪਤਾਲ ਵਿਖੇ ਯੂਥ ਕਾਂਗਰਸ ਮਾਮਲਿਆਂ ਦੇ ਇੰਚਾਰਜ ਕੰਵਰਪ੍ਰਤਾਪ ਸਿੰਘ ਅਜਨਾਲਾ ਤੇ ਮੇਜ਼ਬਾਨ ਹਸਪਤਾਲ ਦੇ ਐਸ. ਐਮ. ਓ. ਡਾ: ਓਮ ਪ੍ਰਕਾਸ਼ ...

ਪੂਰੀ ਖ਼ਬਰ »

ਨੈਸ਼ਨਲ ਖਿਡਾਰੀ ਗਗਨਦੀਪ ਸਿੰਘ ਨੇ ਦੌੜ ਲਗਾ ਕੇ ਨੌਜਵਾਨਾਂ ਨੂੰ ਨਸ਼ਿਆਂ ਿਖ਼ਲਾਫ਼ ਕੀਤਾ ਜਾਗਰੂਕ

ਸੁਧਾਰ, 16 ਸਤੰਬਰ (ਜਸਵਿੰਦਰ ਸਿੰਘ ਸੰਧੂ)-ਨੈਸ਼ਨਲ ਖਿਡਾਰੀ ਗਗਨਦੀਪ ਸਿੰਘ ਵੜੈਚ ਪਿਛਲੇ ਲੰਮੇਂ ਸਮੇਂ ਤੋਂ ਨਸ਼ਿਆਂ ਿਖ਼ਲਾਫ਼, ਪਾਣੀ ਦੀ ਸੰਭਾਲ, ਰੁੱਖਾਂ ਦੀ ਸੰਭਾਲ ਅਤੇ ਹੋਰ ਸਮਾਜਿਕ, ਧਾਰਮਿਕ ਮੰੁਦਿਆਂ 'ਤੇ ਅਕਸਰ ਲੰਬੀਆਂ ਦੌੜਾਂ ਲਗਾ ਕੇ ਲੋਕਾਂ ਨੂੰ ਜਾਗਰੂਕ ...

ਪੂਰੀ ਖ਼ਬਰ »

ਔਜਲਾ ਤੇ ਅਜਨਾਲਾ ਗੁਰਦੁਆਰਾ ਸਮਾਧ ਬਾਬਾ ਬੁੱਢਾ ਸਾਹਿਬ ਜੀ ਵਿਖੇ ਨਤਮਸਤਕ ਹੋਏ

ਰਮਦਾਸ, 16 ਸੰਤਬਰ (ਜਸਵੰਤ ਸਿੰਘ ਵਾਹਲਾ)-ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦਾ ਸਾਲਾਨਾ ਜੋੜ ਮੇਲਾ ਚੌਥ ਸਰਾਧਾਂ 'ਤੇ ਗੁਰਦੁਆਰਾ ਸਮਾਧ ਬਾਬਾ ਬੁੱਢਾ ਸਾਹਿਬ ਜੀ ਵਿਖੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ, ਹਲਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ, ਯੂਥ ਆਗੂ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX