ਤਾਜਾ ਖ਼ਬਰਾਂ


ਸੀਟੂ ਦੇ ਸੂਬਾ ਪ੍ਰਦਾਨ ਕਾਮਰੇਡ ਮਹਾਂ ਸਿੰਘ ਰੋੜੀ ਦੀ ਗ੍ਰਿਫ਼ਤਾਰੀ ਨਾਲ ਗਰਮਾਇਆ ਮਾਹੌਲ
. . .  28 minutes ago
ਟੱਪਰੀਆਂ ਖ਼ੁਰਦ, (ਬਲਾਚੌਰ) 10 ਦਸੰਬਰ (ਸ਼ਾਮ ਸੁੰਦਰ ਮੀਲੂ)- ਸੀ ਪੀ ਆਈ (ਐੱਮ) ਦੇ ਸੂਬਾਈ ਆਗੂ ਅਤੇ ਸੀਟੂ ਦੇ ਸੂਬਾ ਪ੍ਰਧਾਨ ਕਾਮਰੇਡ ਮਹਾਂ ਸਿੰਘ ਰੋੜੀ ਦੀ ਪੁਲਸ ਵੱਲੋਂ ਕੀਤੀ ਗ੍ਰਿਫ਼ਤਾਰੀ ਨਾਲ ਬਲਾਚੌਰ ਵਿਧਾਨ ਸਭਾ ਹਲਕੇ ...
ਦੋ ਹਫ਼ਤੇ ਪਹਿਲਾਂ ਲਾਪਤਾ ਹੋਏ ਨੌਜਵਾਨ ਦੀ ਲਾਸ਼ ਬਰਾਮਦ
. . .  about 1 hour ago
ਭਿੰਡੀ ਸੈਦਾਂ/ਅਜਨਾਲਾ 10 ਦਸੰਬਰ,( ਪ੍ਰਿਤਪਾਲ ਸਿੰਘ ਸੂਫ਼ੀ ਗੁਰਪ੍ਰੀਤ ਸਿੰਘ ਢਿੱਲੋਂ )- ਪੁਲਿਸ ਥਾਣਾ ਅਜਨਾਲਾ ਅਧੀਨ ਪੈਂਦੇ ਪਿੰਡ ਸ਼ਾਹਲੀਵਾਲ ਦੇ ਰਹਿਣ ਵਾਲੇ ਨੌਜਵਾਨ ਮਨਜੀਤ ਸਿੰਘ ਸਾਬੋ (38) ਪੁੱਤਰ ਮਹਿੰਦਰ ਸਿੰਘ ਜੋ ਕਿ ਤਕਰੀਬਨ ...
ਕੈਪਟਨ ਦਾ ਵੱਡਾ ਐਲਾਨ, ਸਰਕਾਰ ਮੁਹਾਲੀ ਮਿਲਟਰੀ ਸਕੂਲ ਵਿਚ ਪੜ੍ਹਦੇ ਗਰੀਬ ਬੱਚਿਆਂ ਦਾ ਖਰਚਾ ਚੁੱਕਣਗੇ
. . .  about 1 hour ago
ਚੰਡੀਗੜ੍ਹ ,10 ਦਸੰਬਰ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਫ਼ੈਸਲਾ ਲਿਆ ਹੈ ਕਿ ਮੁਹਾਲੀ ਦੇ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਐਲੀਮੈਂਟਰੀ ਇੰਸਟੀਚਿਊਟ (ਐਮਆਰਐਸਏਐਫਪੀਆਈ) ਵਿਚ ਪੜ੍ਹਦੇ 11 ਵੀਂ ...
ਪਰਾਲੀ ਨਾ ਸਾੜਨ ਵਾਲੇ ਖੇਤਾਂ 'ਚ ਕਣਕ ਖਾ ਗਈ ਸੁੰਡੀ, ਕਿਸਾਨਾਂ ਖੇਤੀਬਾੜੀ ਅਧਿਕਾਰੀ ਬਣਾਏ ਬੰਦੀ
. . .  about 2 hours ago
ਫ਼ਿਰੋਜ਼ਪੁਰ, 10 ਦਸੰਬਰ (ਜਸਵਿੰਦਰ ਸਿੰਘ ਸੰਧੂ)- ਬਲਾਕ ਘੱਲ ਖ਼ੁਰਦ ਦੇ ਪਿੰਡ ਕਬਰ ਵੱਛਾ ਅੰਦਰ ਪਰਾਲੀ ਨਾ ਸਾੜਨ ਵਾਲੇ ਖੇਤਾਂ 'ਚ ਹੋਏ ਸੁੰਡੀ ਦੇ ਹਮਲੇ ਕਾਰਨ ਕਣਕ ਦੀ ਫ਼ਸਲ ਤਬਾਹ ਹੋਣ ਦੇ ਰੋਸ ਵਜੋਂ ਖੇਤ ਦੇਖਣ ਗਏ ਖੇਤੀਬਾੜੀ ...
ਸਾਊਥ ਏਸ਼ੀਅਨ ਖੇਡਾਂ 'ਚ ਖਮਾਣੋਂ ਦੀ ਧੀ ਕੋਮਲਪ੍ਰੀਤ ਸ਼ੁਕਲਾ ਨੇ ਤਲਵਾਰਬਾਜ਼ੀ 'ਚ ਜਿੱਤਿਆ ਸੋਨੇ ਦਾ ਤਗਮਾ
. . .  1 minute ago
ਖਮਾਣੋਂ, 10 ਦਸੰਬਰ (ਮਨਮੋਹਣ ਸਿੰਘ ਕਲੇਰ)-ਨੇਪਾਲ ਦੀ ਰਾਜਧਾਨੀ ਕਾਠਮੰਡੂ ਵਿਖੇ ਹੋ ਰਹੀਆਂ 13 ਵੀ ਸਾਊਥ ਏਸ਼ੀਅਨ ਗੇਮਜ਼ 'ਚ ਖਮਾਣੋਂ ਸ਼ਹਿਰ ਦੀ ਹੋਣਹਾਰ ਧੀ ਕੋਮਲਪ੍ਰੀਤ ਸ਼ੁਕਲਾ ਨੇ ਤਲਵਾਰਬਾਜ਼ੀ ਮੁਕਾਬਲਿਆਂ 'ਚ ਸੈਬਰ ਟੀਮ ਮੁਕਾਬਲੇ 'ਚ ਗੋਲਡ ਮੈਡਲ ਜਿੱਤ...
ਗਮਾਡਾ ਵਲੋਂ ਤਿੰਨ ਮੰਜਲਾਂ ਹੋਟਲ ਸੀਲ, ਮਾਲਕ ਨੇ ਕਿਹਾ ਸਰਕਾਰ ਵਲੋਂ ਕਾਨੂੰਨੀ ਦਾਅ ਪੇਚਾਂ ਨਾਲ ਖੋਹਿਆ ਜਾਂਦਾ ਹੈ ਰੁਜ਼ਗਾਰ, ਨੌਕਰੀਆਂ ਦੇਣਾ ਤਾਂ ਦੂਰ ਦੀ ਗੱਲ
. . .  about 3 hours ago
ਮੁੱਲਾਂਪੁਰ ਗਰੀਬਦਾਸ, 10 ਦਸੰਬਰ (ਖੈਰਪੁਰ) - ਪਿੰਡ ਮਾਜਰਾ ਵਿਖੇ ਟੀ ਪੁਆਇੰਟ ਨੇੜੇ ਪੈਰੀਫੇਰੀ ਐਕਟ ਦੀ ਉਲੰਘਣਾ ਕਰਕੇ ਬਣਾਏ ਤਿੰਨ ਮੰਜਿਲਾ ਹੋਟਲ ਨੂੰ ਅੱਜ ਗਮਾਡਾ ਟੀਮ ਵੱਲੋਂ ਸੀਲ ਕਰ ਦਿੱਤਾ ਗਿਆ। ਐਸ ਡੀ ਓ ਅਤੇ ਸਬੰਧਿਤ ਜੇ ਈ 'ਤੇ ਆਧਾਰਿਤ ਟੀਮ ਵੱਲੋਂ ਇਸ...
ਬੈਂਕ 'ਚ ਡਕੈਤੀ ਕਰਨ ਵਾਲੇ ਨੌਜਵਾਨਾਂ ਦੇ ਪੁਲਿਸ ਨੇ ਜਾਰੀ ਕੀਤੇ ਸਕੈੱਚ
. . .  about 3 hours ago
ਅਜਨਾਲਾ, 10 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਬੀਤੀ ਲੰਘੀ 7 ਤਰੀਕ ਨੂੰ ਥਾਣਾ ਖਿਲਚੀਆਂ ਦੇ ਅਧੀਨ ਪੈਂਦੀ ਪੰਜਾਬ ਐਂਡ ਸਿੰਧ ਛੱਜਲਵੱਡੀ ਵਿਚ ਤਿੰਨ ਨੌਜਵਾਨਾਂ ਵਲੋਂ ਬੈਂਕ ਡਕੈਤੀ ਕੀਤੀ ਗਈ ਸੀ। ਇਨ੍ਹਾਂ ਨੌਜਵਾਨਾਂ ਨੇ ਪਿਸਟਲ ਦੀ ਨੋਕ 'ਤੇ 7 ਲੱਖ 83 ਹਜ਼ਾਰ ਰੁਪਏ ਨਗਦੀ...
ਨਸ਼ੇ ਦੀ ਓਵਰ ਡੋਜ਼ ਨਾਲ ਨੌਜਵਾਨ ਦੀ ਹੋਈ ਮੌਤ
. . .  about 3 hours ago
ਫ਼ਿਰੋਜ਼ਪੁਰ 10 ਦਸੰਬਰ (ਜਸਵਿੰਦਰ ਸਿੰਘ ਸੰਧੂ) - ਨਸ਼ੇ ਦੀ ਓਵਰ ਡੋਜ਼ ਲੈਣ ਨਾਲ ਇਕ ਨੌਜਵਾਨ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਹੈ। ਜਿਸ ਦੀ ਪਛਾਣ ਵਿਸ਼ਾਲ ਪ੍ਰੀਤ ਸ਼ਰਮਾ...
ਵਾਸ਼ਿੰਗਟਨ 'ਚ ਸਿੱਖ ਚਾਲਕ ਨਾਲ ਯਾਤਰੀ ਵਲੋਂ ਨਸਲੀ ਬਦਸਲੂਕੀ, ਚਾਲਕ ਦਾ ਘੁੱਟਿਆ ਗਲਾ
. . .  about 4 hours ago
ਹਿਊਸਟਨ, 10 ਦਸੰਬਰ - ਮੀਡੀਆ ਰਿਪੋਰਟਾਂ ਮੁਤਾਬਿਕ ਵਾਸ਼ਿੰਗਟਨ ਵਿਚ ਇਕ ਘ੍ਰਿਣਾ ਅਪਰਾਧ ਤਹਿਤ ਵਾਪਰੇ ਮਾਮਲੇ ਵਿਚ ਇਕ ਭਾਰਤੀ ਮੂਲ ਦੇ ਸਿੱਖ ਡਰਾਈਵਰ 'ਤੇ ਹਮਲਾ ਕੀਤਾ ਗਿਆ ਤੇ ਨਸਲੀ ਇਤਰਾਜ਼ਯੋਗ ਟਿੱਪਣੀਆਂ ਕਰਦੇ ਹੋਏ ਬਦਸਲੂਕੀ ਕੀਤੀ ਗਈ। ਗ੍ਰਿਫਿਨ...
ਮਾਨਸਿਕ ਪ੍ਰੇਸ਼ਾਨ ਔਰਤ ਵਲੋਂ ਆਤਮਦਾਹ
. . .  about 4 hours ago
ਜ਼ੀਰਕਪੁਰ, 10 ਦਸੰਬਰ (ਹੈਪੀ ਪੰਡਵਾਲਾ) - ਨੇੜਲੇ ਪਿੰਡ ਦਿਆਲਪੁਰਾ ਵਿਖੇ ਇੱਕ ਔਰਤ ਨੇ ਮਿੱਟੀ ਦਾ ਤੇਲ ਪਾ ਕੇ ਆਤਮਦਾਹ ਕਰ ਲਿਆ। ਮ੍ਰਿਤਕਾ ਦੀ ਪਹਿਚਾਣ ਗੋਗੀ (42) ਪਤਨੀ ਗੁਰਮੇਲ ਸਿੰਘ ਵਜੋਂ ਹੋਈ ਹੈ, ਜੋ ਕੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ। ਜਾਣਕਾਰੀ ਅਨੁਸਾਰ...
ਅਸਲਾ ਸੋਧ ਬਿਲ 2019 ਰਾਜ ਸਭਾ ਵਿਚ ਪਾਸ
. . .  about 5 hours ago
ਨਵੀਂ ਦਿੱਲੀ, 10 ਦਸੰਬਰ - ਅੱਜ ਰਾਜ ਸਭਾ ਵਿਚ ਅਸਲਾ ਸੋਧ ਬਿਲ 2019 ਨੂੰ ਪਾਸ ਕਰ ਦਿੱਤਾ ਗਿਆ...
ਅਮਰੀਕੀ ਕਮਿਸ਼ਨ ਨੇ ਅਮਿਤ ਸ਼ਾਹ 'ਤੇ ਪਾਬੰਦੀ ਲਗਾਉਣ ਦੀ ਕੀਤੀ ਮੰਗ, ਭਾਰਤ ਨੂੰ ਦੇਣਾ ਪਿਆ ਜਵਾਬ
. . .  about 5 hours ago
ਵਾਸ਼ਿੰਗਟਨ, 10 ਦਸੰਬਰ - ਕੌਮਾਂਤਰੀ ਧਾਰਮਿਕ ਆਜ਼ਾਦੀ 'ਤੇ ਸੰਘੀ ਅਮਰੀਕੀ ਕਮਿਸ਼ਨ ਨੇ ਕਿਹਾ ਕਿ ਨਾਗਰਿਕਤਾ ਸੋਧ ਬਿਲ ਗਲਤ ਦਿਸ਼ਾ ਵਿਚ ਵਧਾਇਆ ਗਿਆ ਇਕ ਖ਼ਤਰਨਾਕ ਕਦਮ ਹੈ ਤੇ ਜੇ ਇਹ ਭਾਰਤ ਦੀ ਸੰਸਦ ਵਿਚ ਪਾਸ ਹੁੰਦਾ ਹੈ ਤਾਂ ਭਾਰਤ ਦੇ ਗ੍ਰਹਿ ਮੰਤਰੀ ਅਮਿਤ...
ਬੀਬਾ ਹਰਸਿਮਰਤ ਕੌਰ ਬਾਦਲ ਨੇ ਰੇਲ ਮੰਤਰੀ ਦਾ ਕੀਤਾ ਧੰਨਵਾਦ
. . .  about 5 hours ago
ਅਜਨਾਲਾ, 10 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ) - 9 ਫਰਵਰੀ 2020 ਨੂੰ ਆ ਰਹੇ ਗੁਰੂ ਰਵੀਦਾਸ ਜੀ ਦੇ 643ਵੇਂ ਜਨਮ ਦਿਵਸ ਸਮਾਗਮਾਂ ਲਈ ਵਾਰਾਨਸੀ ਜਾਣ ਵਾਲੇ ਸ਼ਰਧਾਲੂਆਂ ਨੂੰ ਰੇਲ ਕਿਰਾਏ ਵਿਚ 50 ਫ਼ੀਸਦੀ ਛੋਟ ਦੇਣ 'ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਰੇਲ...
ਦਿੱਲੀ 'ਚ ਵੈਸੇ ਹੀ ਜ਼ਿੰਦਗੀ ਛੋਟੀ ਹੋ ਰਹੀ ਹੈ ਤੇ ਫਿਰ ਫਾਂਸੀ ਕਿਉਂ - ਨਿਰਭੈਆ ਸਮੂਹਿਕ ਜਬਰ ਜਨਾਹ ਮਾਮਲੇ 'ਚ ਦੋਸ਼ੀ ਨੇ ਪੁਨਰ ਵਿਚਾਰ ਪਟੀਸ਼ਨ 'ਚ ਦਿੱਤਾ ਤਰਕ
. . .  about 6 hours ago
ਨਵੀਂ ਦਿੱਲੀ, 10 ਦਸੰਬਰ - ਨਿਰਭੈਆ ਸਮੂਹਿਕ ਜਬਰ ਜਨਾਹ ਤੇ ਹੱਤਿਆ ਮਾਮਲੇ 'ਚ ਮੌਤ ਦੀ ਸਜ਼ਾ ਪਾਉਣ ਵਾਲੇ ਚਾਰ ਦੋਸ਼ੀਆਂ ਵਿਚ ਅੰਤਿਮ ਦੋਸ਼ੀ ਨੇ ਅੱਜ ਸੁਪਰੀਮ ਕੋਰਟ ਵਿਚ ਪੁਨਰ ਵਿਚਾਰ ਪਟੀਸ਼ਨ ਦਾਇਰ ਕੀਤੀ। ਨਿਰਭੈਆ ਮਾਮਲੇ ਵਿਚ ਚੌਥੇ ਦੋਸ਼ੀ ਅਕਸ਼ੇ ਨੇ ਪੁਨਰ...
ਨਿਰਭੈਆ ਦੇ ਦੋਸ਼ੀ ਅਕਸ਼ੇ ਸਿੰਘ ਨੇ ਦਾਖਲ ਕੀਤੀ ਪੁਨਰ ਵਿਚਾਰ ਪਟੀਸ਼ਨ
. . .  about 6 hours ago
ਨਵੀਂ ਦਿੱਲੀ, 10 ਦਸੰਬਰ - ਨਿਰਭੈਆ ਸਮੂਹਿਕ ਜਬਰ ਜਨਾਹ ਤੇ ਹੱਤਿਆ ਮਾਮਲੇ ਵਿਚ ਤਿਹਾੜ ਜੇਲ੍ਹ ਵਿਚ ਫਾਂਸੀ ਦੀ ਸਜ਼ਾ ਕੱਟ ਰਹੇ ਦੋਸ਼ੀ ਅਕਸ਼ੇ ਕੁਮਾਰ ਸਿੰਘ ਨੇ ਸੁਪਰੀਮ ਕੋਰਟ ਵਿਚ ਪੁਨਰ ਵਿਚਾਰ ਪਟੀਸ਼ਨ ਦਾਇਰ ਕੀਤੀ ਹੈ। ਜਿਕਰਯੋਗ ਹੈ ਕਿ ਇਸ ਮਾਮਲੇ ਵਿਚ ਪਹਿਲਾ...
ਲੋਨ ਨਾ ਭਰਨ 'ਤੇ ਬੈਂਕ ਵਲੋਂ ਕਮਿਸ਼ਨ ਏਜੰਟ ਦੀਆਂ ਤਿੰਨ ਦੁਕਾਨਾਂ ਸਮਾਨ ਸਮੇਤ ਸੀਲ
. . .  about 6 hours ago
ਕਰਤਾਰਪੁਰ ਪੁਲਿਸ ਨੇ ਭਾਰੀ ਮਾਤਰਾ 'ਚ ਸ਼ਰਾਬ ਸਮੇਤ ਸਮੱਗਲਰ ਕੀਤੇ ਕਾਬੂ
. . .  about 7 hours ago
ਜੋ ਅਸਹਿਮਤ ਹੁੰਦੈ ਉਹ ਦੇਸ਼ਧ੍ਰੋਹੀ, ਇਹ ਭਾਜਪਾ ਦਾ ਭਰਮ - ਸ਼ਿਵ ਸੈਨਾ ਨੇ ਨਾਗਰਿਕਤਾ ਬਿਲ 'ਤੇ ਸਮਰਥਨ ਦੇਣ ਤੋਂ ਅਜੇ ਕੀਤਾ ਇਨਕਾਰ
. . .  about 7 hours ago
ਭਾਰਤ ਦੀ ਝੋਲੀ 'ਚ ਪਿਆ ਕੌਮਾਂਤਰੀ ਕਬੱਡੀ ਕੱਪ, ਫਾਈਨਲ 'ਚ ਕੈਨੇਡਾ ਨੂੰ ਦਿੱਤੀ ਮਾਤ
. . .  about 6 hours ago
ਗੁਰਦੁਆਰਾ ਗੁਰੂ ਡਾਂਗਮਾਰ ਸਾਹਿਬ ਦੇ ਦਰਸ਼ਨ ਕਰਨ ਪਹੁੰਚੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ
. . .  about 7 hours ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 1 ਅੱਸੂ ਸੰਮਤ 551
ਵਿਚਾਰ ਪ੍ਰਵਾਹ: ਭਾਸ਼ਾ ਆਤਮਾ ਦੇ ਲਹੂ ਵਾਂਗ ਹੁੰਦੀ ਹੈ, ਜਿਸ ਵਿਚ ਵਿਚਾਰ ਗਤੀਸ਼ੀਲ ਰਹਿੰਦੇ ਹਨ ਅਤੇ ਵਿਕਾਸ ਕਰਦੇ ਹਨ। -ਓਲੀਵਰ ਵੈਨਡਿਲ ਹੌਲਮਸ

ਧਰਮ ਤੇ ਵਿਰਸਾ

ਸੁਲਤਾਨਪੁਰ ਲੋਧੀ ਦੇ ਇਤਿਹਾਸਕ ਗੁਰਧਾਮ

ਸ੍ਰੀ ਨਨਕਾਣਾ ਸਾਹਿਬ ਤੇ ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਤੋਂ ਬਾਅਦ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਤਿਹਾਸਕ ਸ਼ਹਿਰ ਸੁਲਤਾਨਪੁਰ ਲੋਧੀ ਨਾਲ ਬਹੁਤ ਗੂੜ੍ਹਾ ਸਬੰਧ ਰਿਹਾ ਹੈ। ਕਿਉਂਕਿ ਗੁਰੂ ਜੀ ਨੇ ਆਪਣੇ ਜੀਵਨ ਦੇ 14 ਸਾਲ 9 ਮਹੀਨੇ 13 ...

ਪੂਰੀ ਖ਼ਬਰ »

ਸਿੱਖ ਵਿੱਦਿਅਕ ਕਾਨਫ਼ਰੰਸਾਂ ਤੇ ਚੀਫ਼ ਖ਼ਾਲਸਾ ਦੀਵਾਨ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਐਜੂਕੇਸ਼ਨਲ ਕਮੇਟੀ ਚੀਫ਼ ਖ਼ਾਲਸਾ ਦੀਵਾਨ ਸ੍ਰੀ ਅੰਮ੍ਰਿਤਸਰ ਸਾਹਿਬ ਵਲੋਂ 67ਵੀਂ ਵਿਸ਼ਵ ਸਿੱਖ ਵਿੱਦਿਅਕ ਕਾਨਫ਼ਰੰਸ 27, 28, 29 ਸਤੰਬਰ, 2019 ਨੂੰ ਦਸਮੇਸ਼ ਅਕੈਡਮੀ ਸੁਲਤਾਨਪੁਰ ਲੋਧੀ (ਕਪੂਰਥਲਾ) ਪੰਜਾਬ ਵਿਖੇ ...

ਪੂਰੀ ਖ਼ਬਰ »

ਹਵਾ ਅਤੇ ਹਰਿਆਵਲ ਦੇ ਲੰਗਰਾਂ ਵਾਲੇ ਬਾਬਾ ਸੇਵਾ ਸਿੰਘ ਖਡੂਰ ਸਾਹਿਬ

ਅੱਠ ਗੁਰੂ ਸਾਹਿਬਾਨਾਂ ਦਾ ਵਰਸੋਇਆ ਮਾਝੇ ਦਾ ਇਤਿਹਾਸਕ ਨਗਰ ਖਡੂਰ ਸਾਹਿਬ। ਖਡੂਰ ਸਾਹਿਬ ਨੂੰ ਜਾਂਦੀਆਂ ਪੰਜ ਸੜਕਾਂ। ਇਨ੍ਹਾਂ ਸੜਕਾਂ ਦੇ ਦੋਹੀਂ ਪਾਸੀਂ ਫੁੱਲਦਾਰ ਅਤੇ ਫਲਦਾਰ ਦਰੱਖ਼ਤਾਂ ਦੀ ਸੰਘਣੀ ਛਾਂ। ਚਾਰੇ ਪਾਸੇ ਹਰਿਆਵਲ ਦਾ ਪਸਾਰਾ। ਪੰਜਾਬ ਦੀ ਧਰਤੀ ਤੋਂ ਅਲੋਪ ਹੋ ਰਹੇ ਬਿਰਖ਼ਾਂ ਨੂੰ ਮੁੜ ਪਰਤ ਆਉਣ ਦਾ ਸੁਨੇਹਾ। ਖੇਤਾਂ ਅਤੇ ਘਰਾਂ ਵਿਚੋਂ ਪ੍ਰਵਾਸ ਕਰ ਚੁੱਕੇ ਪਰਿੰਦਿਆਂ ਨੂੰ ਇਨ੍ਹਾਂ ਬਿਰਖ਼ਾਂ 'ਤੇ ਆਪਣਾ ਘਰ ਬਣਾਉਣ ਦਾ ਸੁੱਖਦ ਸੁਨੇਹਾ। ਕੁਦਰਤ ਨਾਲ ਗਵਾਚ ਰਹੀ ਇਕਸਾਰਤਾ ਨੂੰ ਪੁਨਰ-ਸੁਰਜੀਤ ਕਰਨ ਹਿੱਤ ਇਕ ਸੁਯੋਗ ਹੰਭਲਾ। ਪਹਿਲੀ ਵਾਰ ਇਨ੍ਹਾਂ ਰਾਹਾਂ 'ਤੇ ਜਾ ਰਹੇ ਰਾਹੀ ਦੇ ਮਨ ਵਿਚ ਇਕ ਹੁਲਾਸ ਉਪਜਦਾ ਅਤੇ ਉਹ ਭੁਚੱਕਾ ਹੀ ਰਹਿ ਜਾਂਦਾ ਹੈ ਕਿ ਕਿਹੜੇ ਕਰਮਯੋਗੀ ਨੇ ਮਾਝੇ ਦੀ ਧਰਤੀ ਨੂੰ ਜਾਗ ਲਾਏ ਹਨ ਕਿ ਗੁਰੂਆਂ ਦੀ ਵਰਸੋਈ ਇਹ ਧਰਤੀ ਹਰਿਆਵਾਲ ਨਾਲ ਲਬਰੇਜ਼ ਹੈ।
ਮਨੱਖ ਦੀ ਕੁਦਰਤ ਨਾਲ ਸਦੀਵੀ ਸਾਂਝ ਹੈ ਅਤੇ ਕੁਦਰਤ ਤੋਂ ਟੁੱਟ ਕੇ ਮਨੁੱਖ ਦਾ ਜੀਵਤ ਰਹਿਣਾ ਨਾ-ਮੁਮਕਿਨ ਹੈ। ਅਜੋਕੀਆਂ ਬਹੁਤੀਆਂ ਅਲਾਮਤਾਂ ਦੀ ਜੜ੍ਹ ਹੈ ਮਨੁੱਖ ਦਾ ਕੁਦਰਤ ਤੋਂ ਦੂਰ ਹੋਣਾ। ਕੁਦਰਤ ਕਦੇ ਵੀ ਕਿਸੇ ਦੀ ਦਖਲਅੰਦਾਜ਼ੀ ਬਰਦਾਸ਼ਤ ਨਹੀਂ ਕਰਦੀ ਅਤੇ ਇਸ ਦਾ ਸਿੱਟਾ ਹੈ ਕਿ ਅਜੋਕਾ ਮਨੁੱਖ ਬਿਮਾਰੀਆਂ ਨਾਲ ਜੂਝਦਾ, ਆਪਣੀ ਪਾਲਣਹਾਰੀ ਕੁਦਰਤ ਤੋਂ ਦੂਰੀ ਵਧਾਈ ਜਾ ਰਿਹਾ ਹੈ। ਇਸ ਦੂਰੀ ਨੂੰ ਘਟਾਉਣ ਦੇ ਨੇਕ ਕਾਰਜ ਵਿਚ ਯਤਨਸ਼ੀਲ ਹਨ ਕਾਰ ਸੇਵਾ ਵਾਲੇ ਬਾਬਾ ਸੇਵਾ ਸਿੰਘ ਖਡੂਰ ਸਾਹਿਬ।
ਜੀਵਨ ਦਾ ਕਿੰਨਾ ਗੂੜ੍ਹ ਸੱਚ ਹੈ ਬਾਬਾ ਜੀ ਦੇ ਬਚਨਾਂ ਵਿਚ ਕਿ ਅਸੀਂ ਰੋਟੀ ਦਾ ਲੰਗਰ ਲਾਉਂਦੇ ਹਾਂ ਤਾਂ ਕਿ ਕੋਈ ਵੀ ਭੁੱਖਾ ਨਾ ਰਹੇ। ਹਰ ਇਕ ਨੂੰ ਪੇਟ ਭਰ ਕੇ ਖਾਣਾ ਮਿਲੇ ਅਤੇ ਕਿਸੇ ਨੂੰ ਆਪਣੀਆਂ ਆਂਦਰਾਂ ਨੂੰ ਲਪੇਟ ਕੇ ਸੌਣਾ ਨਾ ਪਵੇ, ਕਿਉਂਕਿ ਦੁਨੀਆ ਵਿਚ ਜਦ ਇਕ ਵਿਅਕਤੀ ਭੁੱਖਾ ਸੌਂਦਾ ਹੈ ਤਾਂ ਇਕ ਸੰਵੇਦਨਸ਼ੀਲ ਵਿਅਕਤੀ ਦੀ ਆਤਮਾ ਤੜਫਦੀ ਰਹਿੰਦੀ ਹੈ। ਇਸੇ ਆਸ਼ੇ ਨੂੰ ਮੁੱਖ ਰੱਖ ਕੇ ਹੀ ਸਾਡੇ ਗੁਰੂਆਂ ਨੇ ਲੰਗਰ ਦੀ ਪ੍ਰਥਾ ਚਾਲੂ ਕੀਤੀ ਸੀ। ਅਸੀਂ ਗਿਆਨ ਦੀ ਜੋਤਿ ਹਰ ਮਸਤਕ ਵਿਚ ਧਰਨ ਲਈ ਵਿੱਦਿਅਕ ਅਦਾਰੇ ਵੀ ਖੋਲ੍ਹ ਰਹੇ ਹਾਂ ਤਾਂ ਕਿ ਹਰ ਵਿਅਕਤੀ ਸੁਚੇਤ ਹੋਵੇ ਅਤੇ ਉਸ ਨੂੰ ਮਹਾਂਪੁਰਸ਼ਾਂ, ਗੁਰੂਆਂ ਅਤੇ ਪੀਰਾਂ ਵਲੋਂ ਦਿੱਤੀਆਂ ਗਈਆਂ ਸਿੱਖਿਆਵਾਂ ਨੂੰ ਸਮਝਣ ਅਤੇ ਜੀਵਨ ਦੀਆਂ ਕਦਰਾਂ-ਕੀਮਤਾਂ ਨੂੰ ਜਾਣਨ, ਸਮਾਜਿਕ ਸਰੋਕਾਰਾਂ ਨੂੰ ਪਛਾਣਨ ਅਤੇ ਇਨ੍ਹਾਂ ਅਨੁਸਾਰ ਜੀਵਨ ਨੂੰ ਢਾਲਣ ਦੀ ਸੋਝੀ ਮਿਲੇ। ਇਕ ਸਿੱਖਿਅਤ ਵਿਅਕਤੀ ਸਹੀ/ਗਲਤ ਦੀ ਪਛਾਣ ਕਰਕੇ ਹੀ ਸੱਚੇ ਮਾਰਗ 'ਤੇ ਚਲਦਿਆਂ ਆਪਣਾ ਜੀਵਨ ਸਫਲਾ ਕਰ ਸਕਦਾ ਹੈ ਅਤੇ ਆਪਣੇ ਪਰਿਵਾਰ ਨੂੰ ਅਤੇ ਸਮਾਜ ਨੂੰ ਨਰੋਈ ਸੇਧ ਦੇ ਸਕਦਾ ਹੈ। ਅਸੀਂ ਕਿਸੇ ਦੀ ਪੀੜ ਨੂੰ ਘਟਾਉਣ ਅਤੇ ਬਿਮਾਰ ਮਨੁੱਖਤਾ ਲਈ ਹਸਪਤਾਲ ਵੀ ਖੋਲ੍ਹ ਰਹੇ ਹਾਂ, ਤਾਂ ਕਿ ਹਰ ਬਿਮਾਰੀ ਦਾ ਇਲਾਜ ਸਭਨਾਂ ਦੀ ਪਹੁੰਚ ਵਿਚ ਹੋਵੇ ਅਤੇ ਹਰ ਇਕ ਬਿਮਾਰੀ ਦਾ ਇਲਾਜ ਹੋ ਸਕੇ। ਪਰ ਕੀ ਅਸੀਂ ਸੋਚਿਆ ਹੈ ਕਿ ਇਹ ਬਿਮਾਰੀਆਂ ਕਿਉਂ ਲੱਗ ਰਹੀਆਂ ਅਤੇ ਬਿਮਾਰਾਂ ਦੀ ਗਿਣਤੀ ਵਿਚ ਇਹ ਵਾਧਾ ਕਿਉਂ ਹੋ ਰਿਹਾ ਏ? ਅਸੀਂ ਰੋਟੀ ਦਾ ਲੰਗਰ, ਵਿੱਦਿਆ ਦਾ ਲੰਗਰ, ਦਵਾਈਆਂ ਦਾ ਲੰਗਰ ਅਤੇ ਪ੍ਰਵਚਨਾਂ ਦਾ ਲੰਗਰ ਤਾਂ ਲਾ ਰਹੇ ਹਾਂ ਪਰ ਕੀ ਅਸੀਂ ਹਵਾ ਅਤੇ ਹਰਿਆਵਲ ਦਾ ਲੰਗਰ ਲਾਉਣ ਬਾਰੇ ਕਦੇ ਸੋਚਿਆ ਹੈ ਜੋ ਇਕ ਮਨੁੱਖ ਦੇ ਸਾਹ ਲੈਣ ਲਈ ਜ਼ਰੂਰੀ ਹੈ ਅਤੇ ਇਸ ਤੋਂ ਬਗੈਰ ਤਾਂ ਮਨੁੱਖ ਘੜੀ-ਪਲ ਵੀ ਜਿਊਂਦਾ ਨਹੀਂ ਰਹਿ ਸਕਦਾ। ਜਦ ਸ਼ਤਾਬਦੀਆਂ ਦਾ ਵਰ੍ਹਾ ਮਨਾਉਣ ਦੀ ਗੱਲ ਚੱਲੀ ਤਾਂ ਬਹੁਤ ਹੀ ਸਿਆਣੇ ਮਹਾਂਪੁਰਖਾਂ ਨਾਲ ਵਿਚਾਰ ਕਰਕੇ ਇਹ ਫੈਸਲਾ ਕੀਤਾ ਗਿਆ ਕਿ ਕਿਉਂ ਨਾ ਸਭ ਮਨੁੱਖਾਂ ਲਈ ਹਵਾ ਅਤੇ ਹਰਿਆਵਲ ਦਾ ਲੰਗਰ ਲਾਇਆ ਜਾਵੇ, ਤਾਂ ਕਿ ਇਹ ਹਵਾ ਬਿਨਾਂ ਕਿਸੇ ਜਾਤ-ਪਾਤ, ਊਚ-ਨੀਚ, ਵਰਨਾਂ, ਹੱਦਾਂ-ਸਰਹੱਦਾਂ ਉਲੰਘ ਕੇ ਹਰ ਇਕ ਨੂੰ ਜੀਵਨ ਦਾਨ ਬਖਸ਼ੇ ਅਤੇ ਇਸੇ ਆਸ਼ੇ ਨੂੰ ਮੁੱਖ ਰੱਖ ਕੇ ਹੀ 1999 ਤੋਂ ਖਡੂਰ ਸਾਹਿਬ ਨੂੰ ਜਾਂਦੀਆਂ ਸਾਰੀਆਂ ਸੜਕਾਂ 'ਤੇ ਰੁੱਖ ਲਾਉਣ ਦਾ ਕਾਰਜ ਆਰੰਭਿਆ ਗਿਆ, ਜੋ ਸੰਗਤਾਂ ਦੇ ਸਹਿਯੋਗ ਨਾਲ ਅੱਜ ਤੱਕ ਜਾਰੀ ਹੈ।
ਖਡੂਰ ਸਾਹਿਬ ਦੇ ਗੁਰਦੁਆਰੇ ਵਿਚ ਬਹੁਤ ਹੀ ਸੁੰਦਰ ਫੁੱਲਦਾਰ ਬਗੀਚੀ। ਫੁੱਲ ਬੂਟਿਆਂ ਵਿਚ ਪਾਏ ਸੁੰਦਰ ਡਿਜ਼ਾਈਨ। ਖਿੜੇ ਹੋਏ ਫੁੱਲਾਂ ਨਾਲ ਮਹਿਕਾਇਆ ਚੌਗਿਰਦਾ। ਰੰਗਾਂ ਅਤੇ ਮਹਿਕਾਂ ਦੀ ਹੱਟ ਵਿਚ ਨਾਮ-ਰਸਲੀਨਤਾ ਦਾ ਚੱਲ ਰਿਹਾ ਪ੍ਰਵਾਹ। ਗੁਰਦੁਆਰਾ ਤਪਿਆਣਾ ਸਾਹਿਬ ਦੀ ਪਰਿਕਰਮਾ ਵਿਚ ਲਾਏ ਹੋਏ ਸੁੰਦਰ ਬੂਟੇ। ਕੁਦਰਤ ਅਤੇ ਪਰਮਾਤਮਾ ਦੀ ਇਕਸੁਰਤਾ ਤੇ ਇਕਸਾਰਤਾ ਦੀ ਸੁੰਦਰ ਕਲਾ-ਨਿਕਾਸ਼ੀ। ਮਾਨਸਿਕ ਅਤੇ ਆਤਮਿਕ ਤ੍ਰਿਪਤੀ ਦੇ ਨਾਲ-ਨਾਲ ਕੁਦਰਤ ਦੇ ਆਗੋਸ਼ ਦਾ ਸਰੂਰ, ਹਰ ਸ਼ਰਧਾਲੂ ਦੀ ਜਗਿਆਸਾ ਸੰਪੂਰਨ ਕਰਦਾ ਅਤੇ ਉਸ ਦੀ ਸੋਚ ਵਿਚ ਕੁਦਰਤ ਦੀ ਅਸੀਮਤਾ ਅਤੇ ਧਾਰਮਿਕ ਲਬਰੇਜ਼ਤਾ ਧਰਦਾ।
ਗੁਰਦੁਆਰਾ ਤਪਿਆਣਾ ਸਾਹਿਬ ਦੇ ਨੇੜੇ ਹੀ 3 ਏਕੜ ਵਿਚ ਫਲਦਾਰ ਬੂਟਿਆਂ ਦਾ ਬਹਿਸ਼ਤੀ ਬਾਗ। ਸਮੁੱਚੀ ਮਨੁੱਖਤਾ ਲਈ ਇਕ ਮਾਰਗ ਦਰਸ਼ਕ। ਲਗਪਗ 36 ਕਿਸਮ ਦੇ ਫਲਾਂ ਦੇ ਬੂਟੇ ਜਿਵੇਂ ਅਮਰੂਦ, ਅੰਬ, ਲੁਗਾਠਾਂ, ਚੀਕੂ, ਅਨਾਨਾਸ, ਆੜੂ ਤੇ ਬੇਰ ਆਦਿ। ਬਿਨਾਂ ਕਿਸੇ ਰਸਾਇਣਕ ਖਾਦ ਜਾਂ ਕੀਟਨਾਸ਼ਕ ਦਵਾਈਆਂ ਦੇ ਤਿਆਰ ਕੀਤੇ ਅਤੇ ਕੁਦਰਤੀ ਰੂਪ ਨਾਲ ਪੱਕਣ ਵਾਲੇ ਇਨ੍ਹਾਂ ਫਲਾਂ ਵਿਚ ਸਮੋਏ ਹੋਏ ਕੁਦਰਤੀ ਤੱਤ ਅਤੇ ਸਵਾਦ। ਇਨ੍ਹਾਂ ਬੂਟਿਆਂ ਦੀਆਂ ਲਾਈਨਾਂ ਵਿਚ ਪਈ ਖ਼ਾਲੀ ਜਗ੍ਹਾ 'ਤੇ ਕੁਦਰਤੀ ਤਰੀਕੇ ਨਾਲ ਪੈਦਾ ਹੁੰਦੀਆਂ ਸਬਜ਼ੀਆਂ। ਜ਼ਹਿਰ ਤੋਂ ਰਹਿਤ ਫਲਾਂ ਅਤੇ ਸਬਜ਼ੀਆਂ ਦਾ ਇਹ ਲੰਗਰ, ਮਨੁੱਖੀ ਸੋਚ ਨੂੰ ਜ਼ਹੀਨ ਕਰਦਾ ਅਤੇ ਉਸ ਦੀ ਲੰਮੇਰੀ ਉਮਰ ਦੀ ਕਾਮਨਾ ਵੀ ਕਰਦਾ। ਸਿਆਣੇ ਕਹਿੰਦੇ ਹਨ ਖਾਣਾ ਸਾਡੀ ਸੋਚ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਅਜਿਹੀ ਸਵੱਛ ਅਤੇ ਸੰਪੂਰਨ ਖੁਰਾਕ ਖਾਣ ਵਾਲਾ ਵਿਅਕਤੀ ਨਿਰਸੰਦੇਹ ਸੱਚੀ-ਸੁੱਚੀ ਸੋਚ ਦਾ ਮਾਲਕ ਬਣ ਕੇ ਜੀਵਨ ਮਾਰਗ ਨੂੰ ਭਾਗ ਹੀ ਲਾਵੇਗਾ ਅਤੇ ਇਸੇ ਕਰਕੇ ਹੀ ਇਸ ਬਾਗ ਵਿਚ ਪੈਦਾ ਹੋਣ ਵਾਲੀ ਹਰ ਸਬਜ਼ੀ ਅਤੇ ਤਿਆਰ ਹੋਣ ਵਾਲਾ ਹਰ ਫਲ, ਲੰਗਰ ਵਿਚ ਜਾਂਦਾ ਏ, ਜਿਸ ਨਾਲ ਸਮੁੱਚੀ ਸੰਗਤ ਦੀ ਸੋਚ ਨੂੰ ਇਕ ਨਵੀਂ ਸੇਧ ਮਿਲਦੀ ਹੈ।
ਵਿਗੜ ਰਹੇ ਕੁਦਰਤੀ ਸੰਤੁਲਨ ਨੂੰ ਬਰਕਰਾਰ ਰੱਖਣ ਅਤੇ ਇਸ ਧਰਤੀ ਨੂੰ ਹਰਿਆ-ਭਰਿਆ ਕਰਨ ਹਿੱਤ ਹੀ ਬਾਬਾ ਜੀ ਵਲੋਂ ਦਰੱਖਤ ਲਗਾਉਣ ਦਾ ਇਹ ਪ੍ਰੋਜੈਕਟ 300 ਸਾਲਾ ਖ਼ਾਲਸਾ ਸਿਰਜਣਾ ਦਿਵਸ ਮੌਕੇ ਸ਼ੁਰੂ ਕੀਤਾ ਗਿਆ ਸੀ, ਤਾਂ ਕਿ ਹਵਾ ਅਤੇ ਹਰਿਆਵਲ ਦਾ ਸਦੀਵੀ ਲੰਗਰ ਲਾ ਕੇ ਆਉਣ ਵਾਲੀਆਂ ਪੀੜ੍ਹੀਆਂ ਦੇ ਸਾਹਾਂ ਦੀ ਗਤੀਸ਼ੀਲਤਾ ਵਿਚ ਨਿਰੰਤਰ ਵਾਧਾ ਕੀਤਾ ਜਾ ਸਕੇ। ਗੁਰੂ ਸਾਹਿਬਾਨ ਦਾ ਫੁਰਮਾਨ ਹੈ, 'ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥' ਬਾਣੀ ਵਿਚ ਹਵਾ ਨੂੰ ਗੁਰੂ ਦਾ ਦਰਜਾ ਦਿੱਤਾ ਗਿਆ ਹੈ ਅਤੇ ਸਾਡੇ ਸਮਿਆਂ ਦੀ ਕੇਹੀ ਹੋਣੀ ਹੈ ਕਿ ਅਸੀਂ ਵਿਸ਼ਵੀਕਰਨ ਦੀ ਅੰਨ੍ਹੀ ਦੌੜ ਵਿਚ ਆਪਣੀ ਜੀਵਨਦਾਤੀ ਨੂੰ ਹੀ ਖਤਮ ਕਰਨ ਲਈ ਰੁਚਿਤ ਹੋ ਰਹੇ ਹਾਂ। ਬਾਬਾ ਸੇਵਾ ਸਿੰਘ ਜੀ ਵਲੋਂ ਸ਼ੁੱਧ ਹਵਾ ਦਾ ਅਟੁੱਟ ਲੰਗਰ ਚਲਾਉਣ ਅਤੇ ਹਰਿਆਵਲ ਤੋਂ ਸੱਖਣੀ ਧਰਤੀ ਨੂੰ ਹਰਿਆਵਲ ਦਾ ਕੱਜਣ ਪਹਿਨਾਉਣ ਲਈ ਦਰੱਖਤ ਲਾਉਣ ਦਾ ਟੀਚਾ ਮਿਥਿਆ ਗਿਆ ਹੈ, ਤਾਂ ਕਿ ਸੈਂਕੜੇ ਸਾਲਾਂ ਤੱਕ ਚੱਲਣ ਵਾਲੇ ਇਸ ਹਵਾ ਦੇ ਲੰਗਰ ਲਈ ਉਪਰਾਲੇ ਕੀਤੇ ਜਾ ਸਕਣ। ਇਨ੍ਹਾਂ ਉਪਰਾਲਿਆਂ ਸਦਕਾ ਹੀ ਹੁਣ ਤੱਕ ਬਾਬਾ ਜੀ ਦੀ ਸੁਯੋਗ ਰਹਿਨੁਮਾਈ ਹੇਠ ਸੈਂਕੜੇ ਕਿਲੋਮੀਟਰ ਸੜਕਾਂ 'ਤੇ ਹਰ ਕਿਸਮ ਦੇ ਦਰੱਖਤ ਲਗਾਏ ਜਾ ਚੁੱਕੇ ਹਨ, ਜਿਨ੍ਹਾਂ ਵਿਚ ਸ਼ਾਮਿਲ ਹਨ ਖਡੂਰ ਸਾਹਿਬ ਨੂੰ ਜਾਂਦੀਆਂ ਪੰਜੇ ਸੜਕਾਂ 'ਤੇ ਫੁੱਲਦਾਰ ਅਤੇ ਫੱਲਦਾਰ ਬੂਟੇ, ਜੀ.ਟੀ. ਰੋਡ 'ਤੇ ਬਿਰਖ, ਮਕਰਾਨਾ (ਰਾਜਸਥਾਨ) ਵਿਚ ਕਈ ਕਿਲੋਮੀਟਰ ਤੱਕ ਨਿੰਮ ਦੇ ਦਰੱਖਤ, ਨਰੈਣਾ (ਜੈਪੁਰ) ਵਿਚ ਨਿੰਮ ਦੇ ਦਰੱਖਤ, ਗਵਾਲੀਅਰ ਵਿਚ ਏਅਰਪੋਰਟ, ਰੇਲਵੇ ਸਟੇਸ਼ਨ ਅਤੇ ਹਸਪਤਾਲ ਦੇ ਨੇੜੇ ਦਰੱਖਤ ਲਗਾਏ ਗਏ ਹਨ। ਇਸ ਤੋਂ ਇਲਾਵਾ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਦੇ ਹਰੇਕ ਘਰ ਵਿਚ ਅਤੇ ਫਿਰਨੀਆਂ 'ਤੇ ਰੁੱਖ ਲਗਾਏ ਜਾ ਚੁੱਕੇ ਹਨ ਅਤੇ ਹੁਣ ਵੀ ਜਾਰੀ ਹਨ। ਜਿਵੇਂ ਸਕੂਲਾਂ, ਪਿੰਡਾਂ ਦੇ ਸ਼ਮਸ਼ਾਨਘਾਟ ਅਤੇ ਸਾਂਝੀਆਂ ਥਾਵਾਂ 'ਤੇ ਰੁੱਖ ਲਗਾਉਣਾ ਸ਼ਾਮਿਲ ਹੈ, ਹੁਣ ਤੱਕ ਲਗਪਗ 3 ਲੱਖ 15 ਹਜ਼ਾਰ ਰੁੱਖ ਲਗਾਏ ਜਾ ਚੁੱਕੇ ਹਨ।
ਬਾਬਾ ਜੀ ਵਲੋਂ ਚਲਾਏ ਜਾ ਰਹੇ ਇਸ ਪ੍ਰੋਜੈਕਟ ਨੂੰ ਨੇਪਰੇ ਚਾੜ੍ਹਨ ਲਈ ਸੂਬੇਦਾਰ ਬਲਬੀਰ ਸਿੰਘ ਵਲੋਂ ਜਿਥੇ ਖਡੂਰ ਸਾਹਿਬ ਦੇ ਗੁਰਦੁਆਰੇ ਵਿਚਲੀ ਬਾਗ-ਬਗੀਚੀ ਦੀ ਸੇਵਾ-ਸੰਭਾਲ ਬਹੁਤ ਹੀ ਸੁਚੱਜੇ ਢੰਗ ਨਾਲ ਕੀਤੀ ਜਾ ਰਹੀ ਹੈ, ਉਥੇ ਉਨ੍ਹਾਂ ਵਲੋਂ ਫਲਦਾਰ ਬੂਟਿਆਂ ਅਤੇ ਸਬਜ਼ੀਆਂ ਦਾ 3 ਏਕੜ ਦਾ ਬਾਗ ਅਤੇ ਖਡੂਰ ਸਾਹਿਬ ਤੋਂ 5 ਕੁ ਕਿਲੋਮੀਟਰ ਦੀ ਦੂਰੀ 'ਤੇ ਹਰ ਕਿਸਮ ਦੇ ਬੂਟਿਆਂ ਦੀ ਪਨੀਰੀ ਨੂੰ ਸਫਲਤਾਪੂਰਵਕ ਤਿਆਰ ਕਰਨਾ, ਸੂਬੇਦਾਰ ਸਾਹਿਬ ਦੀ ਨਿਸ਼ਕਾਮ ਸੇਵਾ ਦਾ ਪ੍ਰਤੱਖ ਪ੍ਰਮਾਣ ਹੈ।
ਬਹੁਤ ਹੀ ਸੱਚੀ-ਸੁੱਚੀ ਸੋਚ ਦੇ ਧਾਰਨੀ ਬਾਬਾ ਸੇਵਾ ਸਿੰਘ ਦੀ ਮਾਨਵਵਾਦੀ ਸੋਚ ਦੇ ਬਲਿਹਾਰੇ ਜਾਣ ਨੂੰ ਜੀਅ ਕਰਦਾ ਹੈ ਜਦ ਉਹ ਕਹਿੰਦੇ ਹਨ ਕਿ ਦਰੱਖਤਾਂ ਨੂੰ ਇਸ ਧਰਤੀ ਵਿਚ ਉਗਾ ਕੇ ਜਿਥੇ ਅਸੀਂ ਧਰਤੀ ਦੇ ਸੁਹੱਪਣ ਵਿਚ ਵਾਧਾ ਕਰਦੇ ਹਾਂ, ਉਥੇ ਇਹ ਬਿਰਖ ਸਾਨੂੰ ਸਾਡੇ ਲਈ ਅਤਿਅੰਤ ਲੋੜੀਂਦੀ ਆਕਸੀਜਨ ਦਾ ਅਟੁੱਟ ਪ੍ਰਵਾਹ ਬਖਸ਼ਦੇ ਹਨ, ਵਾਯੂਮੰਡਲ ਵਿਚੋਂ ਕਾਰਬਨ ਡਾਇਆਕਸਾਈਡ ਆਦਿ ਗਰੀਨ ਹਾਊਸ ਗੈਸਾਂ ਨੂੰ ਖਤਮ ਕਰਦੇ ਹਨ, ਜਿਸ ਨਾਲ ਵਾਤਾਵਰਨ ਵਿਚ ਪੈਦਾ ਹੋ ਰਿਹਾ ਵਿਗਾੜ ਘਟਦਾ ਹੈ। ਇਸ ਨਾਲ ਬਹੁਤ ਤੇਜ਼ੀ ਨਾਲ ਰੁੱਤਾਂ ਵਿਚ ਪੈਦਾ ਹੋ ਰਹੀ ਅਣਸੁਖਾਵੀਂ ਤਬਦੀਲੀ ਨੂੰ ਵੀ ਕੁਝ ਰਾਹਤ ਮਿਲਦੀ ਹੈ। ਮੀਂਹ ਪੈਣ ਦਾ ਸਬੱਬ ਵੀ ਇਹ ਦਰੱਖਤ ਹੀ ਬਣਦੇ ਹਨ। ਇਹ ਦਰੱਖਤ ਹੀ ਹੁੰਦੇ ਹਨ ਜੋ ਜੇਠ-ਹਾੜ੍ਹ ਦੇ ਮਹੀਨੇ ਵਿਚ ਥੱਕੇ ਰਾਹੀਆਂ ਲਈ ਠੰਢੀ ਛਾਂ ਬਣਦੇ ਹਨ ਅਤੇ ਮੀਂਹ-ਕਣੀ ਦੇ ਦਿਨੀਂ ਛਤਰੀ ਵੀ ਤਣਦੇ ਹਨ। ਇਨ੍ਹਾਂ ਬਾਬੇ ਬੋਹੜਾਂ ਹੇਠ ਹੀ ਸਾਡੇ ਬਾਬਿਆਂ ਦੀਆਂ ਮਜਲੱਸਾਂ ਮੁੜ ਜੁੜਨਗੀਆਂ। ਜਦ ਸਾਡੀ ਧਰਤੀ ਬਿਰਖਾਂ ਨਾਲ ਹਰੀ ਭਰੀ ਹੋਵੇਗੀ ਤਾਂ ਸਾਡੇ ਤੋਂ ਦੂਰ ਤੁਰ ਗਏ ਪਰਿੰਦੇ ਫਿਰ ਪਰਤ ਆਉਣਗੇ ਆਪਣੇ ਘਰੀਂ। ਬਿਰਖਾਂ 'ਤੇ ਮੁਰਕੀਆਂ ਵਾਂਗ ਲਟਕਦੇ ਬਿਜੜਿਆਂ ਅਤੇ ਹੋਰ ਪੰਛੀਆਂ ਦੇ ਆਲ੍ਹਣਿਆਂ ਵਿਚ ਚਹਿਕਦੇ ਪਰਿੰਦੇ ਸਾਡੀ ਧਰਤੀ ਨੂੰ ਭਾਗ ਲਾਉਣਗੇ। ਬੋਟਾਂ ਦੀ ਚਹਿਕਣੀ, ਪਰਿੰਦਿਆਂ ਦਾ ਅੰਮ੍ਰਿਤ ਵੇਲੇ ਦਾ ਅਲਾਪ ਅਤੇ ਚਿੜੀਆਂ ਦੀ ਚੀਂ-ਚੀਂ ਇਸ ਧਰਤ ਨੂੰ ਵਸਦੇ-ਰਸਦੇ ਰਹਿਣ ਦੀ ਅਸੀਸ ਦੇਣਗੀਆਂ। ਕੁਦਰਤੀ ਜੀਵਾਂ ਦਾ ਸਮੂਹ ਸੰਸਾਰ ਮਨੁੱਖੀ ਸੋਚ ਦੇ ਸਦਕੇ ਜਾਂਦਾ, ਮਾਨਵ ਦੀ ਸਦੀਵਤਾ ਦਾ ਗੁਣਗਾਣ ਕਰਦਾ ਰਹੇਗਾ। ਇਨ੍ਹਾਂ ਬਿਰਖਾਂ ਸਦਕਾ ਹੀ ਕੁਦਰਤ ਦਾ ਵਿਗੜ ਰਿਹਾ ਸੰਤੁਲਨ ਫਿਰ ਕਾਇਮ ਹੋ ਜਾਵੇਗਾ ਅਤੇ ਇਹ ਧਰਤੀ ਸਭਨਾਂ ਜੀਵਾਂ ਦੀ ਜਨਮਦਾਤੀ ਦਾ ਰੁਤਬਾ ਗ੍ਰਹਿਣ ਕਰਕੇ ਆਪਣੇ ਪਹਿਲੇ ਸਰੂਪ ਵਿਚ ਜੀਵਾਂ ਦੀਆਂ ਸਭਨਾਂ ਜਾਤੀਆਂ ਦੀ ਨਿੱਘੀ ਗੋਦ ਬਣ ਜਾਵੇਗੀ। ਇਹ ਬਿਰਖ ਹੀ ਹਨ ਜਿਹੜੇ ਜੀਵਾਂ ਦੇ ਸ਼ੁੱਭ-ਚਿੰਤਕ ਹਨ ਅਤੇ ਇਨ੍ਹਾਂ ਦੇ ਮਨਾਂ ਵਿਚ ਸਭਨਾਂ ਦੀ ਭਲਾਈ ਦਾ ਕਰਮ ਜਾਗਦਾ ਰਹਿੰਦਾ ਹੈ। ਇਹ ਬਿਰਖ ਹੀ ਹੁੰਦੇ ਨੇ, ਜੋ ਸਾਡੇ ਜਨਮ ਤੋਂ ਸਾਡੇ ਮਰਨ ਤੱਕ ਸਾਡੇ ਜੀਵਨ ਦੀਆਂ ਤਮਾਮ ਲੋੜਾਂ ਪੂਰੀਆਂ ਕਰਦੇ, ਆਖਰ ਨੂੰ ਸਾਡੇ ਮਿੱਟੀ ਰੂਪੀ ਸਰੀਰ ਨੂੰ ਮਿੱਟੀ ਦੇ ਲੇਖੇ ਲਾਉਂਦੇ ਹਨ। ਸੋ ਲੋੜ ਹੈ ਕਿ ਇਨ੍ਹਾਂ ਪ੍ਰਿਤਪਾਲਕ ਬਿਰਖਾਂ ਨੂੰ ਲਾਈਏ, ਇਨ੍ਹਾਂ ਦੀ ਸੰਭਾਲ ਕਰੀਏ ਅਤੇ ਇਨ੍ਹਾਂ ਦੀ ਚਿਰੰਜੀਵਤਾ ਵਿਚੋਂ ਹੀ ਆਪਣੀ ਸਦੀਵਤਾ ਨੂੰ ਕਿਆਸੀਏ। ਬਾਬਾ ਜੀ ਨੇ ਦੱਸਿਆ ਕਿ ਜਦ ਵੀ ਮੈਂ ਸਵੇਰੇ-ਸਵੇਰੇ ਸੈਰ ਕਰਕੇ ਪਰਤਦਾ ਹਾਂ ਤਾਂ ਡੇਰੇ ਦੀ ਬਾਹਰਲੀ ਕੰਧ 'ਤੇ ਫੈਲੀ ਹੋਈ ਵੇਲ ਵਿਚ ਅਣਗਿਣਤ ਚਿੜੀਆਂ ਦੇ ਚਹਿਚਹਾਉਣ ਦਾ ਅਲੌਕਿਕ ਅਨੰਦ ਮਾਣਨ ਲਈ ਜ਼ਰੂਰ ਰੁਕਦਾ ਹਾਂ ਅਤੇ ਇਨ੍ਹਾਂ ਚਿੜੀਆਂ ਦੀ ਚਹਿਕਣੀ ਵਿਚ ਇਉਂ ਲੱਗਦਾ ਹੈ ਜਿਵੇਂ ਸਮੁੱਚੀ ਕਾਇਨਾਤ ਇਸ ਧਰਤੀ 'ਤੇ ਉਤਰ ਆਈ ਹੋਵੇ ਅਤੇ ਆਪਣੇ ਇਲਾਹੀ ਨਾਦ ਨੂੰ ਇਸ ਧਰਤੀ ਦੇ ਕਣ-ਕਣ ਦੇ ਨਾਂਅ ਲਾ ਰਹੀ ਹੋਵੇ।
ਕੁਦਰਤ ਨੂੰ ਮੁਹੱਬਤ ਕਰਨ ਵਾਲੇ, ਨਿਮਰਤਾ ਦੀ ਮੂਰਤ, ਸੇਵਾ ਦੇ ਪੁੰਜ, ਵਿਲੱਖਣ, ਨਰੋਈ ਤੇ ਨਿਰਾਲੀ ਪਛਾਣ ਦੇ ਮਾਲਕ, ਬਿਰਖਾਂ ਵਿਚੋਂ ਸਮੁੱਚੀ ਲੋਕਾਈ ਦਾ ਭਲਾ ਅਤੇ ਸਦੀਵਤਾ ਚਿਤਵਣ ਵਾਲੇ ਅੱਖਰਾਂ ਦੀ ਜਨਮਦਾਤੀ ਖਡੂਰ ਸਾਹਿਬ ਦੀ ਧਰਤੀ 'ਤੇ ਕੁਦਰਤ ਦਾ ਚਿਰਾਗ ਜਗਾਉਣ ਵਾਲੇ, ਸਿੱਖਾਂ ਦੇ ਪਹਿਲੇ ਆਡੀਓ ਵਿਜ਼ੂਅਲ ਮਿਊਜ਼ੀਅਮ ਦੇ ਸੰਸਥਾਪਕ ਅਤੇ 21ਵੀਂ ਸਦੀ ਦੇ ਅਜੂਬੇ 'ਨਿਸ਼ਾਨ-ਏ-ਸਿੱਖੀ' ਦੇ ਸਿਰਜਕ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਦੀ ਅਦੁੱਤੀ ਘਾਲਣਾ 'ਤੇ ਬਲਿਹਾਰ ਜਾਣ ਨੂੰ ਜੀਅ ਕਰਦਾ ਹੈ। ਬਹੁਤ ਹੀ ਨਿਸ਼ਕਾਮ ਤੇ ਉੱਚਤਮ ਹੈ ਉਨ੍ਹਾਂ ਦੀ ਸੇਵਾ। ਬਹੁਤ ਹੀ ਨੇਕ ਹੈ ਉਨ੍ਹਾਂ ਦੀ ਸੋਚ ਦਾ ਦਾਇਰਾ, ਜਿਸ ਸਦਕਾ ਹੋ ਰਿਹਾ ਹੈ ਖਡੂਰ ਸਾਹਿਬ ਦੀ ਧਰਤੀ 'ਤੇ ਚੰਗਿਆਈ ਦਾ ਫੈਲਾਅ।
ਪਰਮਾਤਮਾ ਸਾਨੂੰ ਸਧਾਰਨ ਜੀਵਾਂ ਨੂੰ ਉਨ੍ਹਾਂ ਦੇ ਮਾਰਗ ਚਿੰਨ੍ਹਾਂ 'ਤੇ ਚੱਲਣ ਦੀ ਸੁਮੱਤ ਬਖਸ਼ੇ ਤਾਂ ਕਿ ਅਸੀਂ ਉਨ੍ਹਾਂ ਵਲੋਂ ਚਲਾਏ ਜਾ ਰਹੇ ਹਵਾ ਅਤੇ ਹਰਿਆਵਲ ਦੇ ਅਤੁੱਟ ਲੰਗਰ ਵਿਚ ਬਣਦਾ-ਸਰਦਾ ਯੋਗਦਾਨ ਪਾ ਸਕੀਏ, ਕਿਉਂਕਿ ਸਾਡੇ ਆਖਰੀ ਸਾਹਾਂ ਤੱਕ ਨਿਭਣਾ ਹੈ ਹਵਾ ਅਤੇ ਹਰਿਆਵਲ ਦਾ ਇਹ ਅਤੁੱਟ ਲੰਗਰ।


ਖ਼ਬਰ ਸ਼ੇਅਰ ਕਰੋ

ਜਵੱਦੀ ਟਕਸਾਲ ਦੀ ਗੁਰਮਤਿ ਸੰਗੀਤ ਨੂੰ ਦੇਣ

'ਰਾਗ ਨਾਦ ਸਬਦਿ ਸੋਹਣੇ', ਗੁਰਬਾਣੀ ਦੀ ਇਸ ਪਾਵਨ ਤੁਕ ਵਿਚਲੇ ਰੂਹਾਨੀ ਸੁਨੇਹੇ ਨੂੰ ਸਾਕਾਰ ਕਰਨ ਅਤੇ ਗੁਰੂ ਨਾਨਕ ਦੇਵ ਜੀ ਵਲੋਂ ਤੰਤੀ ਸਾਜ਼ਾਂ ਨਾਲ ਸੰਗਤ ਦੀ ਝੋਲੀ ਪਾਈ ਕੀਰਤਨ ਦੀ ਪਰੰਪਰਾ ਦੀ ਬਹਾਲੀ ਲਈ ਲੁਧਿਆਣਾ ਦੇ ਨਾਲ ਲਗਦੇ ਇਤਿਹਾਸਕ ਪਿੰਡ ਜਵੱਦੀ ਕਲਾਂ ਵਿਚ ...

ਪੂਰੀ ਖ਼ਬਰ »

ਬਰਸੀ 'ਤੇ ਵਿਸ਼ੇਸ਼

ਧਰਮ-ਕਰਮ ਵਿਚ ਪ੍ਰਪੱਕਤਾ ਦੀ ਅਨੋਖੀ ਮਿਸਾਲ ਸਨ-ਸੰਤ ਬਾਬਾ ਵਿਸਾਖਾ ਸਿੰਘ

ਸਿੱਖ ਧਰਮ ਵਿਚ ਉਨ੍ਹਾਂ ਸੰਤਾਂ-ਮਹਾਂਪੁਰਸ਼ਾਂ ਦਾ ਵਿਸ਼ੇਸ਼ ਸਤਿਕਾਰ ਹੈ, ਜਿਨ੍ਹਾਂ ਦੀ ਬਦੌਲਤ ਸਿੱਖ ਪੰਥ ਨੇ ਧਾਰਮਿਕ ਹੀ ਨਹੀਂ, ਸਮਾਜਿਕ ਅਤੇ ਦੇਸ਼ ਸੇਵਾ ਦੇ ਅਜਿਹੇ ਕਾਰਜਾਂ ਨੂੰ ਨੇਪਰੇ ਚਾੜ੍ਹਿਆ, ਜੋ ਸਮੁੱਚੇ ਜਗਤ ਵਿਚ ਸਿੱਖ ਪੰਥ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਬਣ ...

ਪੂਰੀ ਖ਼ਬਰ »

ਸ਼ਬਦ ਵਿਚਾਰ

ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ॥

ਜਪੁ-ਪਉੜੀ ਦੂਜੀ ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ॥ ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ॥ ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ॥ ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ॥ ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ...

ਪੂਰੀ ਖ਼ਬਰ »

ਧਾਰਮਿਕ ਸਾਹਿਤ

ਗੁਰੂ ਅਮਰਦਾਸ-ਯੂਅਰ ਪ੍ਰੇਜ਼ ਬਿਲੌਂਗ ਓਨਲੀ ਟੂ ਯੂ (ਹਿਸਟਰੀ ਐਂਡ ਹੈਰੀਟੇਜ) (ਅੰਗਰੇਜ਼ੀ) ਲੇਖਕ : ਸ: ਮੱਖਣ ਸਿੰਘ (ਨਵੀਂ ਦਿੱਲੀ) ਪ੍ਰਕਾਸ਼ਕ : ਪਰਫੈਕਟ ਆਰਟ ਪਬਲੀਕੇਸ਼ਨ (ਨਵੀਂ ਦਿੱਲੀ) ਪੰਨੇ : 168, ਕੀਮਤ : 300 ਸੰਪਰਕ : 011-25220940 ਉੱਘੇ ਸਿੱਖ ਵਿਦਵਾਨ/ਸਾਬਕਾ ਉੱਚ ਬੈਂਕ ...

ਪੂਰੀ ਖ਼ਬਰ »

ਵਿਸਮਾਦੀ ਸਮਾਜ ਦਾ ਮੂਲ ਧੁਰਾ-ਕਰਤਾਰਪੁਰ ਸਾਹਿਬ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ) ਸੋ, ਜਦੋਂ ਤੱਕ ਵਿਸ਼ਵ ਦੇਸ਼ ਅਤੇ ਮਾਨਵ ਸੱਭਿਅਤਾ ਦੀ ਕਿਸਮਤ ਦਾ ਫੈਸਲਾ ਕਰਨ ਵਾਲੇ ਲੋਕ ਕੁਦਰਤਮੁਖੀ ਸਮਾਜਿਕ ਪ੍ਰਬੰਧ ਨੂੰ ਨਹੀਂ ਅਪਣਾਉਂਦੇ ਅਤੇ ਉਸ ਦੀਆਂ ਲੀਹਾਂ ਉੱਤੇ ਆਪਣੀ ਰਾਜ ਵਿਵਸਥਾ ਨਹੀਂ ਚਲਾਉਂਦੇ, ਉਦੋਂ ...

ਪੂਰੀ ਖ਼ਬਰ »

ਸੰਤ ਸਮਾਗਮ 'ਤੇ ਵਿਸ਼ੇਸ਼

ਸੰਤ ਬਾਬਾ ਨੰਦ ਸਿੰਘ, ਸੰਤ ਬਾਬਾ ਈਸ਼ਰ ਸਿੰਘ ਦੀ ਚਰਨ ਛੋਹ ਪ੍ਰਾਪਤ ਨਾਨਕਸਰ ਠਾਠ ਮਹਿਲ ਕਲਾਂ (ਬਰਨਾਲਾ)

ਨਾਨਕਸਰ ਠਾਠ ਕਲੇਰਾਂ ਵਾਲੇ ਮਹਾਂਪੁਰਸ਼ਾਂ ਦੀ ਸੰਪਰਦਾਇ ਨਾਲ ਸਬੰਧਿਤ ਠਾਠ ਹੈ, ਨਾਨਕਸਰ ਮਹਿਲ ਕਲਾਂ (ਬਰਨਾਲਾ), ਜਿਸ ਨੂੰ 13ਵੇਂ ਠਾਠ ਹੋਣ ਦਾ ਮਾਣ ਪ੍ਰਾਪਤ ਹੈ। ਇੱਥੇ ਬਹੁਤ ਸਮਾਂ ਪਹਿਲਾਂ ਨਿਰਮਲੇ ਸੰਪਰਦਾਇ ਦਾ ਡੇਰਾ ਹੁੰਦਾ ਸੀ, ਜਿਸ ਦੀ ਸੇਵਾ ਸੰਭਾਲ ਬਾਬਾ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX