ਤਾਜਾ ਖ਼ਬਰਾਂ


ਕਪਤਾਨ ਵਿਰਾਟ ਕੋਹਲੀ ਨੂੰ ਟਿਮ ਸਾਊਦੀ ਨੇ 10ਵੀਂ ਵਾਰ ਕੀਤਾ ਆਊਟ
. . .  13 minutes ago
ਨਵੀਂ ਦਿੱਲੀ, 29 ਫਰਵਰੀ - ਨਿਊਜ਼ੀਲੈਂਡ ਖਿਲਾਫ ਕ੍ਰਾਈਸਟ ਚਰਚ ਟੈੱਸਟ ਦੀ ਪਹਿਲੀ ਪਾਰੀ ਵਿਚ ਟੀਮ ਇੰਡੀਆ ਸਿਰਫ਼ 242 ਦੌੜਾਂ 'ਤੇ ਢੇਰ ਹੋ ਗਈ ਹੈ। ਉਮੀਦ ਸੀ ਕਿ ਕਪਤਾਨ ਵਿਰਾਟ ਕੋਹਲੀ ਚੰਗਾ ਪ੍ਰਦਰਸ਼ਨ ਕਰਨਗੇ ਪਰੰਤੂ ਉਹ ਫਿਰ ਇਕ ਵਾਰ ਨਾਕਾਮ ਰਹੇ। ਉਨ੍ਹਾਂ ਨੇ...
ਹਰੇਕ ਧਰਮ ਦੇ ਲੋਕਾਂ ਦੀ ਹੋਵੇ ਸੁਰੱਖਿਆ - ਪਰਮਿੰਦਰ ਸਿੰਘ ਢੀਂਡਸਾ ਨੇ ਦਿੱਲੀ ਹਿੰਸਾ ਦੀ ਕੀਤੀ ਨਿਖੇਧੀ
. . .  35 minutes ago
ਹੰਡਿਆਇਆ/ਬਰਨਾਲਾ 29 ਫਰਵਰੀ, (ਗੁਰਜੀਤ ਸਿੰਘ ਖੁੱਡੀ)- ਦਿੱਲੀ ਵਿਖੇ ਵਾਪਰੀਆਂ ਘਟਨਾਵਾਂ ਨਿੰਦਣਯੋਗ ਹਨ ਦੋਸ਼ੀਆਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ । ਇਨ੍ਹਾਂ ਘਟਨਾਵਾਂ ਨੂੰ ਰੋਕਣ ਵਿਚ ਸਰਕਾਰ ਵੀ ਅਸਫਲ ਰਹੀ ਹੈ, ਸਰਕਾਰ ਦੀ ਜ਼ਿੰਮੇਵਾਰੀ ਬਣਦੀ...
ਉਡਾਣ ਵਿਚ ਉੱਡ ਦੇ ਪਾਏ ਗਏ ਦੋ ਕਬੂਤਰ
. . .  40 minutes ago
ਨਵੀਂ ਦਿੱਲੀ, 29 ਫਰਵਰੀ - ਗੋ ਏਅਰ ਦੀ ਅਹਿਮਦਾਬਾਦ-ਜੈਪੁਰ ਉਡਾਣ ਵਿਚ ਦੋ ਕਬੂਤਰ ਉੱਡਦੇ ਪਾਏ ਗਏ। ਇਹ ਮਾਮਲਾ ਅਹਿਮਦਾਬਾਦ ਏਅਰਪੋਰਟ ਵਿਖੇ ਬੀਤੇ ਕੱਲ੍ਹ ਦਾ ਹੈ, ਉਸ ਵਕਤ ਯਾਤਰੀ ਜਹਾਜ਼ ਵਿਚ ਚੜ੍ਹ ਰਹੇ ਸਨ। ਜਹਾਜ਼ ਦੇ ਅਮਲੇ ਨੇ...
ਡੇਰੇ ਵਿਚ ਪਏ ਡਾਕੇ ਦੇ ਮਾਮਲੇ ਵਿਚ ਦੋ ਲੁਟੇਰੇ ਗ੍ਰਿਫ਼ਤਾਰ, 12 ਲੱਖ ਬਰਾਮਦ
. . .  54 minutes ago
ਤਰਨ ਤਾਰਨ, 29 ਫਰਵਰੀ (ਹਰਿੰਦਰ ਸਿੰਘ) - ਤਰਨ ਤਾਰਨ ਪੁਲਿਸ ਨੇ ਡੇਰਾ ਬਾਬਾ ਜਗਤਾਰ ਸਿੰਘ 'ਚ 24 ਫਰਵਰੀ ਦੀ ਰਾਤ ਨੂੰ 1 ਕਰੋੜ 46 ਲੱਖ ਰੁਪਏ ਦੀ ਹੋਈ ਲੁੱਟ ਦੇ ਮਾਮਲੇ ਵਿਚ ਤਰਨ ਤਾਰਨ ਪੁਲਿਸ ਨੇ ਦੋ ਲੁਟੇਰੇਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ਪਾਸੋਂ ਲੁੱਟੀ...
ਭਾਰਤ ਨਿਊਜ਼ੀਲੈਂਡ ਦੂਸਰਾ ਟੈੱਸਟ ਮੈਚ : ਨਿਊਜ਼ੀਲੈਂਡ ਨੇ ਬਿਨਾਂ ਨੁਕਸਾਨ ਬਣਾਈਆਂ 63 ਦੌੜਾਂ, ਭਾਰਤ 242/10
. . .  about 1 hour ago
ਕੋਰੋਨਾ ਵਾਇਰਸ ਕਾਰਨ ਈਰਾਨ ਵਿਚ 200 ਤੋਂ ਵਧੇਰੇ ਮੌਤਾਂ, ਸਰਕਾਰ ਦੱਸ ਰਹੀ ਹੈ 34
. . .  about 1 hour ago
ਨਵੀਂ ਦਿੱਲੀ, 29 ਫਰਵਰੀ - ਕੋਰੋਨਾ ਵਾਇਰਸ ਦੇ ਕਾਰਨ ਈਰਾਨ ਵਿਚ ਘੱਟੋ ਘੱਟ 210 ਲੋਕਾਂ ਦੀ ਮੌਤ ਹੋ ਗਈ ਹੈ। ਰਾਜਧਾਨੀ ਤਹਿਰਾਨ ਵਿਚ ਕੋਰੋਨਾ ਵਾਇਰਸ ਦੇ ਸਭ ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ। ਜਦਕਿ ਈਰਾਨ ਸਰਕਾਰ ਵੱਲੋਂ ਮੌਤਾਂ ਦੀ ਗਿਣਤੀ 'ਤੇ ਪਰਦਾ ਪਾਇਆ...
ਮੁਹਾਲੀ ਦੇ ਇਕ ਸ਼ੋਅਰੂਮ 'ਚ ਲੱਗੀ ਭਿਆਨਕ ਅੱਗ
. . .  about 1 hour ago
ਐੱਸ.ਏ.ਐੱਸ. ਨਗਰ 29 ਫਰਵਰੀ (ਕੇਵਲ ਸਿੰਘ ਰਾਣਾ) - ਸਥਾਨਕ ਫ਼ੇਜ਼ ਪੰਜ ਸਥਿਤ ਵਿਸ਼ਾਲ ਮੇਗਾ ਮਾਰਟ ਦੇ ਸ਼ੋਅਰੂਮ ਵਿਚ ਸਵੇਰੇ ਨੌਂ ਵਜੇ ਦੇ ਕਰੀਬ ਲੱਗੀ ਅੱਗ ਨੂੰ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਸਵੇਰ ਤੋਂ ਕੰਮ ਕਰ ਰਹੀਆਂ ਹਨ...
ਮਹਿਲਾ ਟੀ20 ਵਿਸ਼ਵ ਕੱਪ : ਭਾਰਤ ਨੇ ਸ੍ਰੀਲੰਕਾ ਨੂੰ ਆਸਾਨੀ ਨਾਲ ਹਰਾਇਆ
. . .  about 2 hours ago
ਮੈਲਬਾਰਨ, 29 ਫਰਵਰੀ - ਆਈ.ਸੀ.ਸੀ. ਮਹਿਲਾ ਟੀ20 ਵਿਸ਼ਵ ਕੱਪ ਵਿਚ ਭਾਰਤ ਨੇ ਆਪਣੇ ਆਖ਼ਰੀ ਲੀਗ ਮੁਕਾਬਲੇ ਵਿਚ ਸ੍ਰੀਲੰਕਾ 'ਤੇ ਜਿੱਤ ਹਾਸਲ ਕੀਤੀ। ਭਾਰਤ ਪਹਿਲਾ ਤੋਂ ਹੀ ਸੈਮੀਫਾਈਨਲ ਵਿਚ ਪਹੁੰਚ ਗਿਆ ਹੈ। ਭਾਰਤ ਨੂੰ 114 ਦੌੜਾਂ ਦਾ ਟੀਚਾ ਮਿਲਿਆ ਸੀ। ਭਾਰਤ...
ਜਲੰਧਰ 'ਚ ਭਾਰੀ ਮੀਂਹ, ਕਈ ਥਾਈਂ ਕਣਕ ਦੀ ਫ਼ਸਲ ਦੀ ਵਿਛੀ
. . .  about 2 hours ago
ਜਲੰਧਰ/ਓਠੀਆਂ , 29 ਫਰਵਰੀ (ਚਿਰਾਗ਼, ਗੁਰਵਿੰਦਰ ਸਿੰਘ ਛੀਨਾ) - ਅੱਜ ਸਵੇਰ ਤੋਂ ਹੀ ਜਲੰਧਰ ਵਿਚ ਤੇਜ਼ ਮੀਂਹ ਪੈ ਰਿਹਾ ਹੈ ਤੇ ਕਿਥੇ ਕਿਥੇ ਗੜੇਮਾਰੀ ਵੀ ਹੋ ਰਹੀ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਅੰਮ੍ਰਿਤਸਰ ਦੇ ਕਸਬਾ ਓਠੀਆਂ ਵਿਖੇ ਮੀਂਹ ਕਾਰਨ ਕਣਕ ਦੀ ਫ਼ਸਲ ਤਬਾਹ ਹੋ...
ਉਤਰ ਪ੍ਰਦੇਸ਼ ਪੁੱਜੇ ਮੋਦੀ
. . .  about 2 hours ago
ਨਵੀਂ ਦਿੱਲੀ, 29 ਫਰਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪ੍ਰਯਾਗਰਾਜ ਪੁੱਜੇ। ਜਿੱਥੇ ਉਨ੍ਹਾਂ ਨੇ ਦਿਵਯਾਂਗ ਵਿਅਕਤੀਆਂ ਨੂੰ ਉਪਕਰਨ...
ਗਰੀਬ ਪਰਿਵਾਰਾਂ ਦੀਆਂ ਮੱਝਾਂ ਚੋਰੀ
. . .  about 2 hours ago
ਲੌਂਗੋਵਾਲ, 29 ਫਰਵਰੀ (ਸ.ਸ.ਖੰਨਾ, ਵਿਨੋਦ) - ਸਥਾਨਕ ਕਸਬੇ ਅੰਦਰ ਮੱਝਾਂ ਚੋਰੀ ਕਰਨ ਵਾਲਾ ਗਰੋਹ ਹੋਇਆ ਸਰਗਰਮ ਪੱਤੀ ਝਾੜੋਂ ਦੇ ਗਰੀਬ ਪਰਿਵਾਰ ਦੀਆਂ ਮੱਝਾਂ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਕਿਰਤੀ ਕਿਸਾਨ ਯੂਨੀਅਨ ਦੇ ਕਨਵੀਨਰ ਭੁਪਿੰਦਰ ਸਿੰਘ ਲੌਂਗੋਵਾਲ...
ਆਈ.ਸੀ.ਸੀ. ਮਹਿਲਾ ਟੀ20 ਵਿਸ਼ਵ ਕੱਪ : ਸ੍ਰੀਲੰਕਾ ਨੇ ਬਣਾਈਆਂ 9 ਵਿਕਟਾਂ 'ਤੇ 113 ਦੌੜਾਂ, ਭਾਰਤ ਮਜ਼ਬੂਤ ਸਥਿਤੀ 'ਚ
. . .  about 3 hours ago
ਮੇਘਾਲਿਆ ਵਿਚ ਝੜਪਾਂ, ਇਕ ਮੌਤ
. . .  1 minute ago
ਸ਼ਿਲਾਂਗ, 29 ਫਰਵਰੀ - ਮੇਘਾਲਿਆ ਦੇ ਪੂਰਬੀ ਖਾਸੀ ਹਿਲਸ ਜ਼ਿਲ੍ਹੇ ਵਿਚ ਨਾਗਰਿਕਤਾ ਸੋਧ ਕਾਨੂੰਨ ਤੇ ਇਨਰ ਲਾਈਨ ਪਰਮਿਟ 'ਤੇ ਇਕ ਬੈਠਕ ਦੌਰਾਨ ਕੇ.ਐਸ.ਯੂ. ਮੈਂਬਰਾਂ ਤੇ ਗੈਰ ਆਦੀਵਾਸੀਆਂ ਵਿਚਕਾਰ ਝੜਪਾਂ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਜਿਸ ਤੋਂ ਬਾਅਦ...
ਦੂਸਰਾ ਟੈਸਟ: ਭਾਰਤ ਪਹਿਲੀ ਪਾਰੀ 'ਚ 242 ਦੌੜਾਂ ਬਣਾ ਕੇ ਆਊਟ
. . .  about 3 hours ago
ਦੱਖਣੀ ਕੋਰੀਆ ਦੇ ਰਾਜਦੂਤ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
. . .  about 3 hours ago
ਅੰਮ੍ਰਿਤਸਰ, 29 ਫਰਵਰੀ (ਰਾਜੇਸ਼ ਕੁਮਾਰ ਸੰਧੂ) - ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੱਖਣੀ ਕੋਰੀਆ ਦੇ ਰਾਜਦੂਤ ਸ਼ਿਨ ਬੋਂਗ ਕਿਲ ਆਪਣੀ ਪਤਨੀ ਨਾਲ ਨਤਮਸਤਕ ਹੋਣ ਲਈ ਪਹੁੰਚੇ ਅਤੇ ਉਨ੍ਹਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਮੌਕੇ...
ਜੇਲ੍ਹ ਤੋਂ ਸੁਣਵਾਈ ਲਈ ਜਾ ਰਹੇ ਆਜ਼ਮ ਖਾਨ ਨੇ ਕਿਹਾ- ਅੱਤਵਾਦੀ ਦੀ ਤਰ੍ਹਾਂ ਕੀਤਾ ਜਾ ਰਿਹਾ ਹੈ ਸਲੂਕ
. . .  about 5 hours ago
ਨਵਾਂ ਸ਼ਹਿਰ 'ਚ ਹੋਈ ਗੜੇਮਾਰੀ
. . .  about 5 hours ago
ਅਜਨਾਲਾ ਦੀ ਅਗਵਾ ਹੋਈ ਨੌਜਵਾਨ ਲੜਕੀ ਦੀ ਮਿਲੀ ਲਾਸ਼
. . .  46 minutes ago
ਹਿਮਾਚਲ ਪ੍ਰਦੇਸ਼ ਦੇ ਚੰਬਾ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
. . .  about 5 hours ago
ਦੱਖਣੀ ਕੋਰੀਆ 'ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ, 594 ਨਵੇਂ ਮਾਮਲੇ ਆਏ ਸਾਹਮਣੇ
. . .  about 5 hours ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 4 ਅੱਸੂ ਸੰਮਤ 551

ਬਰਨਾਲਾ

ਮਗਨਰੇਗਾ ਮੁਲਾਜ਼ਮਾਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਦਿੱਤਾ ਧਰਨਾ

ਬਰਨਾਲਾ, 19 ਸਤੰਬਰ (ਅਸ਼ੋਕ ਭਾਰਤੀ)-ਪੇਂਡੂ ਵਿਕਾਸ ਤੇ ਪੰਚਾਇਤਾਂ ਵਿਭਾਗ (ਪੰਜਾਬ) ਅਧੀਨ ਕੰਮ ਕਰਦੇ ਮਗਨਰੇਗਾ ਕਰਮਚਾਰੀ ਯੂਨੀਅਨ (ਪੰਜਾਬ) ਜ਼ਿਲ੍ਹਾ ਬਰਨਾਲਾ ਵਲੋਂ ਡਿਪਟੀ ਕਮਿਸ਼ਨਰ ਦਫ਼ਤਰ ਬਰਨਾਲਾ ਅੱਗੇ ਜ਼ਿਲ੍ਹਾ ਪੱਧਰੀ ਧਰਨਾ ਕੇ ਪੰਜਾਬ ਸਰਕਾਰ ਿਖ਼ਲਾਫ਼ ...

ਪੂਰੀ ਖ਼ਬਰ »

ਕਤਲ ਦੇ ਮਾਮਲੇ 'ਚੋਂ ਪੰਜ ਵਿਅਕਤੀ ਬਾਇੱਜ਼ਤ ਬਰੀ

ਬਰਨਾਲਾ, 19 ਸਤੰਬਰ (ਧਰਮਪਾਲ ਸਿੰਘ)-ਜ਼ਿਲ੍ਹਾ ਸੈਸ਼ਨ ਜੱਜ ਵਰਿੰਦਰ ਅਗਰਵਾਲ ਦੀ ਅਦਾਲਤ ਨੇ ਇਕ ਕਤਲ ਦੇ ਕੇਸ ਦਾ ਫ਼ੈਸਲਾ ਕਰਦਿਆਂ ਕੇਸ 'ਚ ਨਾਮਜ਼ਦ ਪੰਜ ਵਿਅਕਤੀਆਂ ਨੂੰ ਬਾਇੱਜ਼ਤ ਬਰੀ ਕਰ ਦਿੱਤਾ | ਕੇਸ ਦੀ ਜਾਣਕਾਰੀ ਅਨੁਸਾਰ ਪੁਲਿਸ ਨੇ ਨਛੱਤਰ ਸਿੰਘ ਵਾਸੀ ਚੂੰਘਾ ...

ਪੂਰੀ ਖ਼ਬਰ »

ਦੁਕਾਨਦਾਰਾਂ ਨੇ ਨਗਰ ਕੌਾਸਲ ਵਿਰੁੱਧ ਕੀਤਾ ਰੋਸ ਪ੍ਰਗਟ

ਤਪਾ ਮੰਡੀ, 19 ਸਤੰਬਰ (ਪ੍ਰਵੀਨ ਗਰਗ)-ਸਥਾਨਕ ਢਿਲਵਾਂ ਫਾਟਕਾਂ ਨਜ਼ਦੀਕ ਮਰੇ ਹੋਏ ਆਵਾਰਾ ਪਸ਼ੂ ਨੂੰ ਨਾ ਚੁੱਕਣ 'ਤੇ ਰੋਹ ਵਿਚ ਆਏ ਦੁਕਾਨਦਾਰਾਂ ਨੇ ਨਗਰ ਕੌਾਸਲ ਵਿਰੁੱਧ ਰੋਸ ਪ੍ਰਗਟ ਕਰਦਿਆਂ ਨਾਅਰੇਬਾਜ਼ੀ ਕੀਤੀ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੁਕਾਨਦਾਰਾਂ ਨੇ ...

ਪੂਰੀ ਖ਼ਬਰ »

26 ਨੂੰ ਜ਼ਿਲ੍ਹਾ ਬਰਨਾਲਾ ਤੋਂ ਵੱਡੀ ਗਿਣਤੀ 'ਚ ਸੰਗਤਾਂ ਦਿੱਲੀ ਪੁੱਜਣਗੀਆਂ-ਜਥੇ: ਸੰਘੇੜਾ

ਮਹਿਲ ਕਲਾਂ, 19 ਸਤੰਬਰ (ਅਵਤਾਰ ਸਿੰਘ ਅਣਖੀ)-ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ, ਦਲ ਖ਼ਾਲਸਾ ਅਤੇ ਯੂਨਾਈਟਿਡ ਅਕਾਲੀ ਦਲ ਵਲੋਂ ਧਾਰਾ 370, 35ਏ ਨੂੰ ਰੱਦ ਕੀਤੇ ਜਾਣ ਅਤੇ ਜੰਮੂ-ਕਸ਼ਮੀਰ 'ਚ ਘੱਟ ਗਿਣਤੀ ਲੋਕਾਂ ਨਾਲ ਹੋਰ ਰਹੇ ਅਨਿਆ ਦੇ ਿਖ਼ਲਾਫ਼ 26 ਸਤੰਬਰ ਨੂੰ ਨਵੀਂ ਦਿੱਲੀ, ...

ਪੂਰੀ ਖ਼ਬਰ »

ਧਨੇਰ ਦੀ ਸਜ਼ਾ ਮੁਆਫ਼ੀ ਲਈ ਪਟਿਆਲਾ ਪੱਕੇ ਮੋਰਚੇ 'ਚ ਔਰਤਾਂ ਕਰਨਗੀਆਂ ਭਰਵੀਂ ਸ਼ਮੂਲੀਅਤ- ਇਸਤਰੀ ਆਗੂ

ਮਹਿਲ ਕਲਾਂ, 19 ਸਤੰਬਰ (ਅਵਤਾਰ ਸਿੰਘ ਅਣਖੀ)-ਲੋਕ ਆਗੂ ਮਨਜੀਤ ਧਨੇਰ ਦੀ ਸਜ਼ਾ ਰੱਦ ਕਰਵਾਉਣ ਲਈ ਪਟਿਆਲਾ ਵਿਖੇ ਵੱਖ-ਵੱਖ ਇਨਸਾਫ਼ ਪਸੰਦ ਜਥੇਬੰਦੀਆਂ ਵਲੋਂ 20 ਸਤੰਬਰ ਤੋਂ ਲਗਾਏ ਜਾ ਰਹੇ ਪੱਕੇ ਮੋਰਚੇ 'ਚ ਹਲਕਾ ਮਹਿਲ ਕਲਾਂ ਤੋਂ ਔਰਤਾਂ ਭਰਵੀਂ ਸ਼ਮੂਲੀਅਤ ਕਰਨਗੀਆਂ | ...

ਪੂਰੀ ਖ਼ਬਰ »

ਪੰਜ ਤੋਲੇ ਸੋਨਾ, ਨਕਦੀ, ਕੰਪਿਊਟਰ ਅਤੇ ਹੋਰ ਸਾਮਾਨ ਚੋਰੀ

ਬਰਨਾਲਾ, 19 ਸਤੰਬਰ (ਰਾਜ ਪਨੇਸਰ)-ਬੀਤੀ ਰਾਤ ਰਾਮ ਬਾਗ਼ ਬਰਨਾਲਾ ਦੇ ਗੇਟ ਦੇ ਸਾਹਮਣੇ ਵਾਲੀ ਗਲੀ ਵਿਚ ਸਥਿਤ ਇਕ ਘਰ ਵਿਚ ਚੋਰ ਪੰਜ ਤੋਲੇ ਸੋਨਾ, ਨਕਦੀ, ਕੰਪਿਊਟਰ ਆਦਿ ਸਾਮਾਨ ਚੋਰੀ ਕਰ ਕੇ ਫ਼ਰਾਰ ਹੋ ਗਏ | ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਮੋਹਿਤ ਕੁਮਾਰ ਪੱੁਤਰ ਪਾਲੀ ...

ਪੂਰੀ ਖ਼ਬਰ »

ਐਸ. ਡੀ.ਐਮ. ਦੀ ਅਗਵਾਈ ਵਿਚ ਖਾਣ-ਪੀਣ ਵਾਲੀਆਂ ਵਸਤਾਂ ਦੇ ਭਰੇ ਨਮੂਨੇ

ਬਰਨਾਲਾ, 19 ਸਤੰਬਰ (ਰਾਜ ਪਨੇਸਰ)-ਸਿਹਤ ਵਿਭਾਗ ਵਲੋਂ ਤਿਉਹਾਰਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਸਥਾਨਕ ਰਾਮ ਬਾਗ਼ ਰੋਡ ਗਲੀ ਨੰਬਰ 9 ਵਿਚ ਰਿਹਾਇਸ਼ੀ ਖੇਤਰ ਵਿਚ ਬਣੀ ਖਾਣ ਪੀਣ ਵਾਲੀਆਂ ਚੀਜ਼ਾਂ ਬਣਾਉਣ ਵਾਲੀ ਫ਼ੈਕਟਰੀ 'ਤੇ ਛਾਪੇਮਾਰੀ ਕਰ ਕੇ ਖਾਣ-ਪੀਣ ਵਾਲੀਆਂ ...

ਪੂਰੀ ਖ਼ਬਰ »

75 ਡੱਬੇ ਠੇਕਾ ਸ਼ਰਾਬ ਦੇਸੀ ਤੇ ਕਾਰ ਸਮੇਤ ਦੋ ਕਾਬੂ

ਬਰਨਾਲਾ, 19 ਸਤੰਬਰ (ਰਾਜ ਪਨੇਸਰ)-ਜ਼ਿਲ੍ਹਾ ਪੁਲਿਸ ਅਧੀਨ ਆਉਂਦੇ ਐਕਸਾਈਜ਼ ਸੈਲ ਵਲੋਂ ਦੋ ਵਿਅਕਤੀਆਂ ਨੂੰ ਕਾਰ, 75 ਡੱਬੇ ਠੇਕਾ ਸ਼ਰਾਬ ਦੇਸੀ ਸਮੇਤ ਗਿ੍ਫ਼ਤਾਰ ਕਰ ਕੇ ਮਾਮਲਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਐਕਸਾਈਜ਼ ਸੈਲ ਦੇ ਇੰਚਾਰਜ ਹਰਜਿੰਦਰ ...

ਪੂਰੀ ਖ਼ਬਰ »

ਏ. ਟੀ. ਐਮ. 'ਚੋਂ 76 ਹਜ਼ਾਰ ਰੁਪਏ ਕਢਵਾਏ

ਬਰਨਾਲਾ, 19 ਸਤੰਬਰ (ਰਾਜ ਪਨੇਸਰ)-ਸਿਟੀ-1 ਪੁਲਿਸ ਬਰਨਾਲਾ ਵਲੋਂ ਨਾਮਾਲੂਮ ਵਿਅਕਤੀ ਦੁਆਰਾ ਏ.ਟੀ.ਐਮ. ਵਿਚੋਂ 76 ਹਜ਼ਾਰ ਰੁਪਏ ਕਢਵਾ ਕੇ ਫ਼ਰਾਰ ਹੋਣ 'ਤੇ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਦਿੰਦਿਆਂ ਮਾਮਲੇ ਦੇ ਤਫ਼ਤੀਸ਼ੀ ਅਫ਼ਸਰ ਸਹਾਇਕ ਥਾਣੇਦਾਰ ਜਗਤਾਰ ਸਿੰਘ ਨੇ ...

ਪੂਰੀ ਖ਼ਬਰ »

ਤਰਕਸ਼ੀਲ ਸੋਚ ਸਬੰਧੀ ਪ੍ਰੋਗਰਾਮ ਕਰਵਾਇਆ

ਮਹਿਲਾਂ ਚੌਾਕ, 19 ਸਤੰਬਰ (ਸੁਖਵੀਰ ਸਿੰਘ ਢੀਂਡਸਾ)- ਸਹੀਦ ਊਧਮ ਸਿੰਘ ਗਰੁੱਪ ਆਫ ਇੰਸਟੀਚਿਊਟ ਮਹਿਲਾਂ ਵਿਖੇ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਲਈ ਚੇਅਰਮੈਨ ਕੌਰ ਸਿੰਘ ਦੀ ਅਗਵਾਈ ਵਿਚ ਤਰਕਸ਼ੀਲ ਸੋਚ ਵਿਸ਼ੇ 'ਤੇ ਵਿਚਾਰ ਕੀਤੇ ਗਏ | ਇਸ ਪ੍ਰੋਗਰਾਮ ਵਿਚ ...

ਪੂਰੀ ਖ਼ਬਰ »

ਘੋੜੀ ਚੋਰੀ ਕਰਨ 'ਤੇ ਦੋ ਵਿਅਕਤੀਆਂ ਵਿਰੁੱਧ ਮਾਮਲਾ ਦਰਜ

ਤਪਾ ਮੰਡੀ, 19 ਸਤੰਬਰ (ਪ੍ਰਵੀਨ ਗਰਗ)-ਸਥਾਨਕ ਪੁਲਿਸ ਨੇ ਘੋੜੀ ਚੋਰੀ ਕਰਨ 'ਤੇ ਦੋ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਪੁਲਿਸ ਪਾਸ ਮੁੱਦਈ ਨੇਕ ਖਾਂ ਪੁੱਤਰ ਬੀਰੁੂ ਖ਼ਾਂ ...

ਪੂਰੀ ਖ਼ਬਰ »

ਰੂੜੇਕੇ ਕਲਾਂ ਪੁਲਿਸ ਨੇ ਭਗੌੜਾ ਕੀਤਾ ਕਾਬੂ

ਰੂੜੇਕੇ ਕਲਾਂ, 19 ਸਤੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਪੁਲਿਸ ਥਾਣਾ ਰੂੜੇਕੇ ਕਲਾਂ ਦੀ ਪੁਲਿਸ ਪਾਰਟੀ ਨੇ ਪਿਛਲੇ ਕਈ ਸਾਲਾਂ ਤੋਂ ਭਗੌੜਾ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ | ਜਾਣਕਾਰੀ ਦਿੰਦੇ ਹੋਏ ਪੁਲਿਸ ਥਾਣਾ ਰੂੜੇਕੇ ਕਲਾਂ ਦੇ ਮੁੱਖ ਅਫ਼ਸਰ ਇੰਸਪੈਕਟਰ ...

ਪੂਰੀ ਖ਼ਬਰ »

ਕੈਂਸਰ ਪੀੜਤ ਔਰਤ ਦੀ ਮੌਤ

ਹੰਡਿਆਇਆ, 19 ਸਤੰਬਰ (ਗੁਰਜੀਤ ਸਿੰਘ ਖੱੁਡੀ)-ਕੈਂਸਰ ਪੀੜਤ ਮਰੀਜ਼ ਔਰਤ ਦੀ ਮੌਤ ਹੋਣ ਦੀ ਖ਼ਬਰ ਹੈ | ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਕਸਬਾ ਹੰਡਿਆਇਆ ਦੇ ਵਾਰਡ ਨੰ:6 ਦੇ ਵਾਸੀ ਮਨਜੀਤ ਕੌਰ (60) ਪਤਨੀ ਨਿਰਮਲ ਸਿੰਘ ਜੋ ਕੈਂਸਰ ਦੀ ਬਿਮਾਰੀ ਨਾਲ ਕਾਫ਼ੀ ਚਿਰ ਤੋਂ ਪੀੜਤ ਸੀ, ...

ਪੂਰੀ ਖ਼ਬਰ »

ਮਜ਼ਦੂਰਾਂ ਮਾਰਕੀਟ ਕਮੇਟੀ ਪ੍ਰਬੰਧਕਾਂ ਵਿਰੁੱਧ ਕੀਤੀ ਨਾਅਰੇਬਾਜ਼ੀ

ਤਪਾ ਮੰਡੀ, 19 ਸਤੰਬਰ (ਪ੍ਰਵੀਨ ਗਰਗ)-ਅੰਦਰਲੀ ਅਨਾਜ ਮੰਡੀ 'ਚ ਲੱਗਿਆ ਵਾਟਰ ਕੁੱਲਰ ਜੋ ਕਿ ਪਿਛਲੇ ਕਾਫ਼ੀ ਸਮੇਂ ਤੋਂ ਖ਼ਰਾਬ ਚੱਲ ਰਿਹਾ ਹੈ, ਦਾ ਮਜ਼ਦੂਰ ਪਾਣੀ ਪੀਣ ਨੂੰ ਤਰਸ ਗਏ ਹਨ, ਜਿਸ ਨੂੰ ਲੈ ਕੇ ਉਨ੍ਹਾਂ ਅੱਜ ਇਕੱਠੇ ਹੋ ਕੇ ਮਾਰਕੀਟ ਕਮੇਟੀ ਪ੍ਰਬੰਧਕਾਂ ਿਖ਼ਲਾਫ਼ ...

ਪੂਰੀ ਖ਼ਬਰ »

ਡੇਰਾ ਬਾਬਾ ਗੱਦੁੜਸ਼ਾਹ ਵਿਖੇ ਸਾਲਾਨਾ ਧਾਰਮਿਕ ਸਮਾਗਮ ਕਰਵਾਇਆ

ਤਪਾ ਮੰਡੀ, 19 ਸਤੰਬਰ (ਵਿਜੇ ਸ਼ਰਮਾ)-ਸਥਾਨਕ ਅਨੰਦਪੁਰ ਬਸਤੀ 'ਚ ਡੇਰਾ ਬਾਬਾ ਗੱਦੁੜਸ਼ਾਹ ਵਿਖੇ ਸਾਲਾਨਾ ਧਾਰਮਿਕ ਸਮਾਗਮ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਨਗਰ ਦੇ ਸਹਿਯੋਗ ਨਾਲ ਕਰਵਾਇਆ ਗਿਆ ਜਿਸ 'ਚ ਸ੍ਰੀ ਚੰਦਰ ਸਿਧਾਂਤ ਸਾਗਰ ਦੇ ਪਾਠ ਦੇ ਭੋਗ ਮੌਕੇ ਸੰਗਤਾਂ ਨਾਲ ...

ਪੂਰੀ ਖ਼ਬਰ »

ਵਿਰੱਕਤ ਸਕੂਲ ਦੀਆਂ ਖਿਡਾਰਨਾਂ ਨੇ ਰੱਸਾਕਸ਼ੀ 'ਚ ਪੁਜ਼ੀਸ਼ਨਾਂ ਹਾਸਲ ਕੀਤੀਆਂ

ਭਦੌੜ, 19 ਸਤੰਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਪੰਜਾਬ ਸਕੂਲ ਵਿਭਾਗ ਦੇ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਬਰਨਾਲਾ ਦੇ ਅੰਤਰ ਜ਼ੋਨ ਰੱਸਾਕਸ਼ੀ ਲੜਕੀਆਂ ਦੇ ਮੁਕਾਬਲੇ ਹਰੀਗੜ੍ਹ ਵਿਖੇ ਹੋਏ | ਜਿਸ ਵਿਚ ਵਿਰੱਕਤ ਸੀਨੀਅਰ ਸੈਕੰਡਰੀ ਸਕੂਲ ਟੱਲੇਵਾਲ ਦੀਆਂ ਵਿਦਿਆਰਥਣਾਂ ...

ਪੂਰੀ ਖ਼ਬਰ »

ਬੀ. ਜੀ. ਐਸ. ਸਕੂਲ ਵਿਖੇ ਵਧੀਆ ਸੇਵਾਵਾਂ ਦੇਣ ਵਾਲੇ ਅਧਿਆਪਕਾਂ ਦਾ ਸਨਮਾਨ

ਭਦੌੜ, 19 ਸਤੰਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਬਾਬਾ ਗਾਂਧਾ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਭਦੌੜ ਦੀ ਸਮੁੱਚੀ ਪ੍ਰਬੰਧਕੀ ਕਮੇਟੀ ਦੇ ਆਗੂਆਂ ਵਲੋਂ ਸਕੂਲ ਅੰਦਰ ਵਧੀਆਂ ਸੇਵਾਵਾਂ ਦੇਣ ਵਾਲੇ ਅਧਿਆਪਕਾਂ ਦਾ ਸਨਮਾਨ ਕੀਤਾ ਗਿਆ | ਕਮੇਟੀ ਦੇ ਆਗੂ ਨਰਪਿੰਦਰ ...

ਪੂਰੀ ਖ਼ਬਰ »

ਸ਼ਹੀਦ ਲਾਂਸ ਨਾਇਕ ਅਮਰਜੀਤ ਸਿੰਘ ਧੌਲਾ ਦੀ ਯਾਦਗਾਰ ਦਾ ਉਦਘਾਟਨ

ਰੂੜੇਕੇ ਕਲਾਂ, 19 ਸਤੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਪਿੰਡ ਧੌਲਾ ਦੇ ਵਸਨੀਕ ਜੰਮੂ-ਕਸ਼ਮੀਰ ਰਜ਼ੌਰੀ ਸੈਕਟਰ ਕੇਰੀ ਬਾਰਡਰ 'ਤੇ ਦੁਸ਼ਮਣ ਦੀ ਫ਼ੌਜ ਨਾਲ ਲੋਹਾ ਲੈਂਦੇ ਹੋਏ ਸਾਲ 2008 ਵਿਚ ਸ਼ਹੀਦ ਹੋਏ ਫ਼ੌਜੀ ਜਵਾਨ ਸ਼ਹੀਦ ਲਾਂਸ ਨਾਇਕ ਅਮਰਜੀਤ ਸਿੰਘ ਧੌਲਾ ਦੀ ਯਾਦਗਾਰ ...

ਪੂਰੀ ਖ਼ਬਰ »

ਗਡਵਾਸੂ ਵਿਖੇ ਕਿਸਾਨ ਪਸ਼ੂ ਪਾਲਣ ਮੇਲਾ ਤੇ ਪੀ. ਏ. ਯੂ. ਵਿਖੇ ਕਿਸਾਨ ਮੇਲਾ ਕੱਲ੍ਹ ਤੋਂ-ਡਾ: ਤੰਵਰ

ਹੰਡਿਆਇਆ, 19 ਸਤੰਬਰ (ਗੁਰਜੀਤ ਸਿੰਘ ਖੁੱਡੀ)-ਸ੍ਰੀ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ (ਗਡਵਾਸੂ) ਲੁਧਿਆਣਾ ਵਿਖੇ ਰਿਜਨਲ ਖੇਤੀਬਾੜੀ ਅਤੇ ਕਿਸਾਨ ਪਸ਼ੂ ਪਾਲਣ ਮੇਲਾ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਕਿਸਾਨ ...

ਪੂਰੀ ਖ਼ਬਰ »

ਐਨ. ਐਸ. ਐਸ. ਕੈਂਪ ਲਗਾਇਆ

ਬਰਨਾਲਾ, 19 ਸਤੰਬਰ (ਅਸ਼ੋਕ ਭਾਰਤੀ)-ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਸੰਘੇੜਾ ਵਿਖੇ ਇਕ ਰੋਜ਼ਾ ਐਨ.ਐਸ.ਐਸ. ਕੈਂਪ ਕਾਲਜ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭੋਲਾ ਸਿੰਘ ਵਿਰਕ ਦੀ ਰਹਿਨੁਮਾਈ ਹੇਠ ਅਤੇ ਪਿ੍ੰਸੀਪਲ ਰਵਿੰਦਰ ਕੌਰ ਜਵੰਧਾ ਦੀ ...

ਪੂਰੀ ਖ਼ਬਰ »

ਪੀ. ਡੀ. ਸੀ. ਏ. ਦਾ ਨਤੀਜਾ ਸ਼ਾਨਦਾਰ ਰਿਹਾ

ਬਰਨਾਲਾ, 19 ਸਤੰਬਰ (ਅਸ਼ੋਕ ਭਾਰਤੀ)-ਕਿੰਗਜ਼ ਡਿਗਰੀ ਕਾਲਜ ਬਰਨਾਲਾ ਦਾ ਪੀ.ਜੀ.ਡੀ.ਸੀ. ਦਾ ਨਤੀਜਾ ਸ਼ਾਨਦਾਰ ਰਿਹਾ | ਇਹ ਜਾਣਕਾਰੀ ਅਕੈਡਮਿਕ ਡੀਨ ਜਸਵਿੰਦਰ ਸਿੰਘ ਨੇ ਦਿੱਤੀ ਤੇ ਦੱਸਿਆ ਕਿ ਵਿਦਿਆਰਥੀ ਨਵਜਿੰਦਰ ਸਿੰਘ ਅਨੇਜਾ ਨੇ 73 ਫ਼ੀਸਦੀ, ਹਰਪ੍ਰੀਤ ਕੌਰ ਨੇ 72 ...

ਪੂਰੀ ਖ਼ਬਰ »

ਸਹਾਇਕ ਲਾਈਨਮੈਨ ਮਿੰਦਰਪਾਲ ਸਿੰਘ ਚੰਨਣਵਾਲ ਨੂੰ ਸ਼ਰਧਾਂਜਲੀਆਂ

ਮਹਿਲ ਕਲਾਂ, 19 ਸਤੰਬਰ (ਤਰਸੇਮ ਸਿੰਘ ਚੰਨਣਵਾਲ)-ਬੀਤੇ ਦਿਨੀਂ ਪਿੰਡ ਸੁਖਪੁਰਾ ਮੌੜ ਨਜ਼ਦੀਕ ਹੋਏ ਸੜਕ ਹਾਦਸੇ ਵਿਚ ਸਦੀਵੀ ਵਿਛੋੜਾ ਦੇ ਗਏ ਸਹਾਇਕ ਲਾਈਨਮੈਨ ਮਿੰਦਰਪਾਲ ਸਿੰਘ ਵਾਸੀ ਚੰਨਣਵਾਲ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸਿੱਧ ਭੋਇ ...

ਪੂਰੀ ਖ਼ਬਰ »

ਮਾਤਾ ਹਰਬੰਸ ਕੌਰ ਦਾ ਦਿਹਾਂਤ, ਸਸਕਾਰ ਅੱਜ

ਸ਼ਹਿਣਾ, 19 ਸਤੰਬਰ (ਸੁਰੇਸ਼ ਗੋਗੀ)-ਸਵ: ਜ਼ੈਲਦਾਰ ਅਵਤਾਰ ਸਿੰਘ ਬਰਾੜ ਦੀ ਧਰਮ ਪਤਨੀ ਮਾਤਾ ਹਰਬੰਸ ਕੌਰ ਬਰਾੜ ਦਾ ਅੰਤਿਮ ਸੰਸਕਾਰ 20 ਸਤੰਬਰ ਨੂੰ ਜੈਤੋ ਵਿਖੇ ਕੀਤਾ ਜਾਵੇਗਾ | ਇਹ ਜਾਣਕਾਰੀ ਦਿੰਦਿਆਂ ਪਰਿਵਾਰਕ ਨਜ਼ਦੀਕੀ ਚੇਅਰਮੈਨ ਗੁਰਪ੍ਰੀਤ ਸਿੰਘ ਮਾਨ ਨੇ ਦੱਸਿਆ ...

ਪੂਰੀ ਖ਼ਬਰ »

'ਪੋਸ਼ਣ ਮਾਹ' ਤਹਿਤ ਡਿਪਟੀ ਕਮਿਸ਼ਨਰ ਨੇ ਵਿਦਿਆਰਥੀਆਂ ਨੂੰ ਫਲ ਵੰਡੇ

ਬਰਨਾਲਾ, 19 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਪੰਜਾਬ ਸਰਕਾਰ ਵਲੋਂ ਬੱਚਿਆਂ, ਔਰਤਾਂ, ਗਰਭਵਤੀ ਮਾਵਾਂ ਅਤੇ ਬਜ਼ੁਰਗਾਂ ਦੀ ਤੰਦਰੁਸਤੀ ਲਈ ਮਨਾਏ ਜਾ ਰਹੇ 'ਪੋਸ਼ਣ ਮਾਹ' ਤਹਿਤ ਡਿਪਟੀ ਕਮਿਸ਼ਨਰ ਬਰਨਾਲਾ ਤੇਜ ਪ੍ਰਤਾਪ ਸਿੰਘ ਫੂਲਕਾ ਵਲੋਂ ਸਥਾਨਕ ਸਰਕਾਰੀ ਹਾਈ ਸਕੂਲ ...

ਪੂਰੀ ਖ਼ਬਰ »

ਬਾਬਾ ਲੱਖ ਦਾਤਾ ਪੀਰ ਤੇ ਬਾਬਾ ਮੀਰਾ ਸਾਹਿਬ ਦਾ ਸਾਲਾਨਾ ਸ਼ੁੱਭ ਦੀਵਾਨ 3 ਨੂੰ

ਤਪਾ ਮੰਡੀ, 19 ਸਤੰਬਰ (ਪ੍ਰਵੀਨ ਗਰਗ)-ਬਾਬਾ ਲੱਖ ਦਾਤਾ ਪੀਰ ਅਤੇ ਮੀਰਾ ਸਾਹਿਬ ਦਾ 27ਵਾਂ ਸਾਲਾਨਾ ਸ਼ੁੱਭ ਦੀਵਾਨ ਅਗਰਵਾਲ ਪੀਰਖਾਨਾ ਕਮੇਟੀ ਵਲੋਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ 3 ਅਕਤੂਬਰ ਦਿਨ ਵੀਰਵਾਰ ਨੂੰ ਘੜੈਲੀ ਰੋਡ ਪੀਰਖਾਨਾ ਵਿਖੇ ਸਜਾਇਆ ਜਾ ਰਿਹਾ ਹੈ | ...

ਪੂਰੀ ਖ਼ਬਰ »

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਵਲੋਂ ਪਟਿਆਲਾ ਮੋਰਚੇ 'ਚ ਭਰਵੀਂ ਸ਼ਮੂਲੀਅਤ ਕਰਨ ਦਾ ਐਲਾਨ

ਮਹਿਲ ਕਲਾਂ, 19 ਸਤੰਬਰ (ਅਵਤਾਰ ਸਿੰਘ ਅਣਖੀ)-ਮੈਡੀਕਲ ਪੈ੍ਰਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਬਲਾਕ ਮਹਿਲ ਕਲਾਂ, ਜ਼ਿਲ੍ਹਾ ਬਰਨਾਲਾ ਦੀ ਇਕ ਅਹਿਮ ਮੀਟਿੰਗ ਬਲਾਕ ਪ੍ਰਧਾਨ ਅਮਰਜੀਤ ਸਿੰਘ ਕਾਲਸ ਦੀ ਪ੍ਰਧਾਨਗੀ ਹੇਠ ਹੋਈ | ਜਿਸ ਅੰਦਰ ਸੂਬਾ ਸਕੱਤਰ ਕੁਲਵੰਤ ਰਾਏ ...

ਪੂਰੀ ਖ਼ਬਰ »

ਐਕਸਪਲੋਰ ਅਕੈਡਮੀ ਵਿਖੇ ਸਰਬੱਤ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਉਣ ਲਈ ਕੈਂਪ ਦਾ ਉਦਘਾਟਨ

ਬਰਨਾਲਾ, 19 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਐਕਸਪਲੋਰ ਅਕੈਡਮੀ ਬਰਨਾਲਾ ਵਿਖੇ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਸਰਬੱਤ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਉਣ ਲਈ ਕੈਂਪ ਦਾ ਉਦਘਾਟਨ ਸੀ.ਐਮ.ਓ. ਡਾ: ਜੁਗਲ ਕਿਸ਼ੋਰ ਨੇ ਕੀਤਾ | ਡਾ: ਜੁਗਲ ਕਿਸ਼ੋਰ ਨੇ ਦੱਸਿਆ ਕਿ ਸਰਕਾਰ ...

ਪੂਰੀ ਖ਼ਬਰ »

ਡੇਰਾ ਬਾਬਾ ਗੁੱਦੜਸ਼ਾਹ ਵਿਖੇ ਨਵੀਂ ਉਸਾਰੀ ਦਾ ਰੱਖਿਆ ਨੀਂਹ-ਪੱਥਰ

ਤਪਾ ਮੰਡੀ, 19 ਸਤੰਬਰ (ਵਿਜੇ ਸ਼ਰਮਾ)-ਸਥਾਨਕ ਡੇਰਾ ਬਾਬਾ ਗੁੱਦੜਸ਼ਾਹ ਅਨੰਦਪੁਰ ਬਸਤੀ ਵਿਖੇ ਬਾਬਾ ਪ੍ਰਤਾਪ ਦਾਸ ਮੁੱਖ ਸੇਵਾਦਾਰ ਦੀ ਅਗਵਾਈ 'ਚ ਸੰਤ ਬਾਬਾ ਧਿਆਨ ਸਿੰਘ ਜੀ ਭੀਖੀ ਵਾਲਿਆਂ ਨੇ ਨਵੀਂ ਉਸਾਰੀ ਦਾ ਨੀਂਹ ਪੱਥਰ ਪੂਰੀ ਵਿਧੀ ਮੁਤਾਬਕ ਰੱਖਿਆ | ਇਸ ਮੌਕੇ ...

ਪੂਰੀ ਖ਼ਬਰ »

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਜੀਆ ਵਿਖੇ ਇਨਾਮ ਵੰਡ ਸਮਾਰੋਹ

ਧਨੌਲਾ, 19 ਸਤੰਬਰ (ਚੰਗਾਲ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਜੀਆ ਵਿਖੇ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ | ਜਿਸ ਵਿਚ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.) ਸਰਬਜੀਤ ਸਿੰਘ ਤੂਰ ਅਤੇ ਜ਼ਿਲ੍ਹਾ ਕੋਆਰਡੀਨੇਟਰ ਪੜੋ੍ਹ ਪੰਜਾਬ ਕੁਲਦੀਪ ਸਿੰਘ ਭੁੱਲਰ ਨੇ ਵਿਸ਼ੇਸ਼ ...

ਪੂਰੀ ਖ਼ਬਰ »

ਜਿਹੜਾ ਗ੍ਰਾਫ਼ ਅਕਾਲੀ ਦਲ ਦਾ 10 ਸਾਲਾਂ ਵਿਚ ਡਿਗਿਆ ਸੀ, ਉਹ ਕਾਂਗਰਸ ਦਾ ਢਾਈ ਸਾਲਾਂ 'ਚ ਹੀ ਡਿਗ ਗਿਆ-ਖਹਿਰਾ

ਬਰਨਾਲਾ, 19 ਸਤੰਬਰ (ਗੁਰਪ੍ਰੀਤ ਸਿੰਘ ਲਾਡੀ, ਧਰਮਪਾਲ ਸਿੰਘ)-ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸ੍ਰੀ ਸੁਖਪਾਲ ਸਿੰਘ ਖਹਿਰਾ ਨੇ ਸਥਾਨਕ ਰੈਸਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ...

ਪੂਰੀ ਖ਼ਬਰ »

ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਵਿੱਦਿਆ ਮੰਦਿਰ ਵਿਖੇ ਰਿਐਲਟੀ ਸ਼ੋਅ 'ਕਿਸ ਮੇਂ ਕਿਤਨਾ ਹੈ ਦਮ' ਕਰਵਾਇਆ

ਤਪਾ ਮੰਡੀ, 19 ਸਤੰਬਰ (ਪ੍ਰਵੀਨ ਗਰਗ)-ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਵਿੱਦਿਆ ਮੰਦਰ ਵਿਖੇ ਬੱਚਿਆਂ ਦੀ ਪ੍ਰਤਿਭਾ ਨੂੰ ਨਿਖਾਰਨ ਦੇ ਮੰਤਵ ਨਾਲ ਰਿਐਲਟੀ ਸ਼ੋਅ 'ਕਿਸ ਮਾੇ ਕਿਤਨਾ ਹੈ ਦਮ' ਦਾ ਆਯੋਜਨ ਕਰਵਾਇਆ ਗਿਆ ਜਿਸ ਵਿਚ ਵੱਖ-ਵੱਖ ਸਕੂਲਾਂ ਦੇ ਲਗਪਗ 250 ਤੋਂ ਵੱਧ ...

ਪੂਰੀ ਖ਼ਬਰ »

ਸਰਕਾਰਾਂ ਦੀ ਨਾਲਾਇਕੀ ਤੇ ਕਰਜ਼ੇ ਨੇ ਹੁਣ ਕਿਸਾਨਾਂ ਦੇ ਨੌਜਵਾਨ ਪੱੁਤਾਂ ਦੀ ਬਲੀ ਲੈਣੀ ਸ਼ੁਰੂ ਕੀਤੀ-ਸੁਖਪਾਲ ਸਿੰਘ ਖਹਿਰਾ

ਟੱਲੇਵਾਲ, 19 ਸਤੰਬਰ (ਸੋਨੀ ਚੀਮਾ)-ਪੰਜਾਬ ਅਤੇ ਕੇਂਦਰ ਸਰਕਾਰ ਵਲੋਂ ਪੰਜਾਬ ਦੇ ਕਿਸਾਨਾਂ ਸਿਰ ਚੜੇ੍ਹ ਕਰਜ਼ੇ ਨੂੰ ਲਾਹੁਣ ਅਤੇ ਉਨ੍ਹਾਂ ਦੀ ਡਾਵਾਂਡੋਲ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਕੋਈ ਠੋਸ ਉਪਰਾਲੇ ਨਹੀਂ ਕੀਤੇ | ਜਿਸ ਕਾਰਨ ਪਹਿਲਾਂ ਪਰਿਵਾਰ ਦਾ ਮੁਖੀ ਕਰਜ਼ੇ ...

ਪੂਰੀ ਖ਼ਬਰ »

ਟਰੈਕਟਰ-ਟਰਾਲੀ ਦੀ ਫੇਟ ਵੱਜਣ ਨਾਲ ਮੋਟਰਸਾਈਕਲ ਸਵਾਰ ਦੀ ਮੌਤ

ਬਰਨਾਲਾ, 19 ਸਤੰਬਰ (ਧਰਮਪਾਲ ਸਿੰਘ)-ਸਥਾਨਕ ਨਾਈਵਾਲਾ ਰੋਡ 'ਤੇ ਇਕ ਟਰੈਕਟਰ-ਟਰਾਲੀ ਵਲੋਂ ਫੇਟ ਮਾਰ ਕਾਰਨ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ਸਤਨਾਮ ਸਿੰਘ (19) ਪੱੁਤਰ ਸੁਖਚੈਨ ਸਿੰਘ ਵਾਸੀ ਚੀਮਾ ਮੋਟਰਸਾਈਕਲ 'ਤੇ ਸਵਾਰ ਹੋ ਕੇ ਪਿੰਡ ...

ਪੂਰੀ ਖ਼ਬਰ »

ਮੁੱਖ ਅਧਿਆਪਕਾ ਨੇ ਅਹੁਦਾ ਸੰਭਾਲਿਆ

ਰੂੜੇਕੇ ਕਲਾਂ, 19 ਸਤੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਸਰਕਾਰੀ ਪ੍ਰਾਇਮਰੀ ਸਕੂਲ ਬਦਰਾ ਵਿਖੇ ਮੁੱਖ ਅਧਿਆਪਕਾ ਮੈਡਮ ਸ਼ਿਮਲਾ ਦੇਵੀ ਨੇ ਆਪਣਾ ਅਹੁਦਾ ਸੰਭਾਲਣ ਉਪਰੰਤ ਕਿਹਾ ਕਿ ਵਿਦਿਆਰਥੀਆਂ ਨੂੰ ਵਧੀਆ ਪੜ੍ਹਾਈ ਲਈ ਸੇਵਾਵਾਂ ਦਿੱਤੀਆਂ ਜਾਣਗੀਆਂ | ਗ੍ਰਾਮ ...

ਪੂਰੀ ਖ਼ਬਰ »

ਨਸ਼ਿਆਂ ਦੇ ਖ਼ਾਤਮੇ ਲਈ ਲੋਕਾਂ ਦਾ ਸਹਿਯੋਗ ਜ਼ਰੂਰੀ-ਥਾਣਾ ਮੁਖੀ

ਤਪਾ ਮੰਡੀ, 19 ਸਤੰਬਰ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਜ਼ਿਲ੍ਹਾ ਪੁਲਿਸ ਮੁਖੀ ਬਰਨਾਲਾ ਹਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡੀ.ਐੱਸ.ਪੀ. ਤਪਾ ਰਵਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਥਾਣਾ ਮੁਖੀ ਜਸਵਿੰਦਰ ਸਿੰਘ ਢੀਂਡਸਾ ਵਲੋਂ ਪਿੰਡਾਂ ਦੇ ਸਮੂਹ ਸਰਪੰਚਾਂ ...

ਪੂਰੀ ਖ਼ਬਰ »

ਅੰਤਰਰਾਜੀ ਚੋਰ ਗਿਰੋਹ ਦੀ ਔਰਤ ਮੈਂਬਰ ਗਿ੍ਫ਼ਤਾਰ

ਮੂਣਕ, 19 ਸਤੰਬਰ (ਭਾਰਦਵਾਜ, ਸਿੰਗਲਾ)- ਪੁਲਿਸ ਨੇ ਅੰਤਰਰਾਜੀ ਚੋਰ ਗਿਰੋਹ ਤੋਂ 31 ਤੋਲੇ ਸੋਨਾ ਅਤੇ 70 ਹਜ਼ਾਰ ਰੁਪਏ ਨਕਦ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ | ਡੀ.ਐਸ.ਪੀ. ਮੂਣਕ ਬੂਟਾ ਸਿੰਘ ਗਿੱਲ ਨੇ ਅੱਜ ਇੱਥੇ ਦੱਸਿਆ ਕਿ 12 ਸਤੰਬਰ ਨੰੂ ਇਥੋਂ ਦੇ ਇਕ ਆੜ੍ਹਤੀ ਪ੍ਰਸ਼ੋਤਮ ...

ਪੂਰੀ ਖ਼ਬਰ »

ਮੋਦੀ ਵਲੋਂ ਪੋਲੋਥੀਨ ਦੇ ਖ਼ਾਤਮੇ ਸਬੰਧੀ ਸਰਪੰਚਾਂ ਨੂੰ ਪੱਤਰ ਭੇਜੇ

ਦਿੜ੍ਹਬਾ ਮੰਡੀ, 19 ਸਤੰਬਰ (ਹਰਬੰਸ ਸਿੰਘ ਛਾਜਲੀ)-ਸਵੱਛਤਾ ਹੀ ਸੇਵਾ ਮੁਹਿੰਮ ਤਹਿਤ ਲੋਕਾਂ ਨੂੰ ਜਾਗਰੂਕ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਰਪੰਚਾਂ ਪੱਤਰ ਲਿਖੇ ਹਨ | ਪੱਤਰ ਵਿਚ ਸਵੱਛ ਭਾਰਤ ਮੁਹਿੰਮ ਵਿਚ ਦੇਸ਼ ਵਾਸੀਆਂ ਵਲੋਂ ਪਾਏ ਯੋਗਦਾਨ ਬਾਰੇ ਦੱਸਿਆ ...

ਪੂਰੀ ਖ਼ਬਰ »

ਮਦਨ ਬਾਂਸਲ ਬਣੇ ਅਗਰਵਾਲ ਸਮਾਜ ਸਭਾ ਧੂਰੀ ਦੇ ਪ੍ਰਧਾਨ

ਧੂਰੀ, 19 ਸਤੰਬਰ (ਸੰਜੇ ਲਹਿਰੀ)-ਅਗਰਵਾਲ ਸਮਾਜ ਸਭਾ ਦੀ ਮੀਟਿੰਗ ਚੇਅਰਮੈਨ ਸੁਭਾਸ਼ ਚੰਦ ਬਾਂਸਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸਰਬਸੰਮਤੀ ਨਾਲ ਮਦਨ ਲਾਲ ਬਾਂਸਲ ਨੂੰ ਪ੍ਰਧਾਨ ਚੁਣਿਆ ਗਿਆ ਅਤੇ ਬਾਕੀ ਰਹਿੰਦੀ ਕਾਰਜਕਾਰੀ ਕਮੇਟੀ ਬਨਾਉਣ ਦੇ ਅਧਿਕਾਰ ਵੀ ਦਿੱਤੇ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਮੈਡੀਕਲ ਕੈਂਪ

ਧੂਰੀ, 19 ਸਤੰਬਰ (ਦੀਪਕ)- ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਸੰਸਥਾ ਪਰਿਵਰਤਨ ਮਾਲਵਾ ਫਰੈਂਡਜ਼ ਵੈੱਲਫੇਅਰ ਸੁਸਾਇਟੀ ਵਲੋਂ ਬੇਨੜਾ ਗੇਟ ਧੂਰੀ ਪਿੰਡ ਦੀ ਸਰਭ ਧਰਮਸ਼ਾਲਾ ਵਿਖੇ ਵਿਸ਼ਾਲ ਮੈਡੀਕਲ ਕੈਂਪ ਲਗਾਇਆ ਗਿਆ | ਇਸ ਕੈਂਪ ਵਿਚ ਡਾਕਟਰ ਰਣਜੀਤ ...

ਪੂਰੀ ਖ਼ਬਰ »

ਵੋਟਰ ਸੂਚੀ ਨੂੰ ਸੌ ਫ਼ੀਸਦੀ ਸਹੀ ਬਣਾਉਣ ਲਈ ਵੋਟਰ ਪੁਸ਼ਟੀਕਰਨ ਮੁਹਿੰਮ ਦਾ ਹਿੱਸਾ ਬਣਨ ਜ਼ਿਲ੍ਹਾ ਵਾਸੀ-ਜ਼ਿਲ੍ਹਾ ਚੋਣ ਅਫ਼ਸਰ

ਬਰਨਾਲਾ, 19 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਜ਼ਿਲ੍ਹੇ ਵਿਚ ਚੱਲ ਰਹੇ ਇਲੈਕਟਰਜ਼ ਵੈਰੀਫਿਕੇਸ਼ਨ ਪ੍ਰੋਗਰਾਮ (ਈ.ਵੀ.ਪੀ.) ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਪ੍ਰਸ਼ਾਸਨਿਕ ...

ਪੂਰੀ ਖ਼ਬਰ »

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ ਵਿਚ ਅਹਿਮ ਮਸਲੇ ਵਿਚਾਰੇ

ਮਹਿਲ ਕਲਾਂ, 19 ਸਤੰਬਰ (ਅਵਤਾਰ ਸਿੰਘ ਅਣਖੀ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ, ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਇੱਥੇ ਸੂਬਾ ਪ੍ਰਧਾਨ ਰਮੇਸ਼ ਕੁਮਾਰ ਬਾਲੀ ਦੀ ਪ੍ਰਧਾਨਗੀ ਹੇਠ ਹੋਈ | ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਤੋਂ ਪੁੱਜੇ ਅਹੁਦੇਦਾਰਾਂ ਨੂੰ ਸੰਬੋਧਨ ...

ਪੂਰੀ ਖ਼ਬਰ »

ਪਲਾਸਟਿਕ ਦਾ ਸਮਾਨ ਨਾ ਵਰਤਣ ਸਬੰਧੀ ਲੋਕਾਂ ਨੂੰ ਕੀਤਾ ਜਾਗਰੂਕ

ਤਪਾ ਮੰਡੀ, 19 ਸਤੰਬਰ (ਵਿਜੇ ਸ਼ਰਮਾ)-ਨਗਰ ਕੌਾਸਲ ਵਲੋਂ ਪਲਾਸਟਿਕ ਮੁਕਤ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਨਗਰ ਕੌਾਸਲ ਦੇ ਪ੍ਰਧਾਨ ਆਸ਼ੂ ਭੂਤ ਤੇ ਕਾਰਜ ਸਾਧਕ ਅਫ਼ਸਰ ਮਨਪ੍ਰੀਤ ਸਿੰਘ ਸਿੱਧੂ ਦੀ ਅਗਵਾਈ 'ਚ ਸ਼ਹਿਰ ਦੇ ਬਾਜ਼ਾਰਾਂ 'ਚ ਡੋਰ ਟੂ ਡੋਰ ਇੰਸਪੈਕਟਰ ਅਮਨਦੀਪ ਸ਼ਰਮਾ ਦੀ ਅਗਵਾਈ 'ਚ ਪੋਸਟਰ ਵੰਡੇ ਗਏ | ਇਸ ਮੌਕੇ ਸ਼ਰਮਾ ਨੇ ਦੱਸਿਆ ਕਿ ਸ਼ਹਿਰ ਨੂੰ ਪਲਾਸਟਿਕ ਮੁਕਤ ਬਣਾਉਣ ਦੇ ਮੰਤਵ ਨਾਲ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਪੋਲੀਥੀਨ ਦੇ ਲਿਫ਼ਾਫ਼ੇ ਅਤੇ ਡਿਸਪੋਜ਼ਲ ਬਰਤਨਾਂ ਦੀ ਵਰਤੋਂ 'ਤੇ ਪੂਰਨ ਤੌਰ 'ਤੇ ਲਗਾਈ ਪਾਬੰਦੀ ਲਗਾਈ ਗਈ ਹੈ | ਇਸ ਲੜੀ ਤਹਿਤ ਅੱਜ ਘਰੋਂ ਘਰੀ ਜਾ ਕੇ ਪਲਾਸਟਿਕ ਦੀ ਨਾ ਵਰਤੋਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਦਿਆਂ ਉਨ੍ਹਾਂ ਦੇ ਗੇਟਾਂ 'ਤੇ ਪੋਸਟਰ ਚਿਪਕਾਏ ਗਏ ਤਾਂ ਜੋ ਸ਼ਹਿਰੀ ਪਲਾਸਟਿਕ ਸਾਮਾਨ ਨਾ ਵਰਰਣ | ਇਸ ਮੌਕੇ ਗੁਰਦੀਪ ਸਿੰਘ ਦੀਪਾ, ਤਾਰੀ ਸਿੰਘ ਅਤੇ ਮੁਲਾਜ਼ਮ ਹਾਜ਼ਰ ਸਨ |


ਖ਼ਬਰ ਸ਼ੇਅਰ ਕਰੋ

ਖੇਤੀ ਵਿਗਿਆਨ ਕੇਂਦਰ ਹੰਡਿਆਇਆ ਵਿਖੇ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ

ਹੰਡਿਆਇਆ, 19 ਸਤੰਬਰ (ਗੁਰਜੀਤ ਸਿੰਘ ਖੱੁਡੀ)-ਗੁਰੂੁ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਦੇ ਅਧੀਨ ਚਲਦੇ ਖੇਤੀ ਵਿਗਿਆਨ ਕੇਂਦਰ ਹੰਡਿਆਇਆ ਅਤੇ ਇਫਕੋ ਵਲੋਂ ਵੱਡੇ ਪੱਧਰ 'ਤੇ ਬੂਟੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਐਸੋਸੀਏਟ ...

ਪੂਰੀ ਖ਼ਬਰ »

ਵਰਲਡ ਕੈਂਸਰ ਰੋਕੋ ਸੁਸਾਇਟੀ ਵਲੋਂ ਕੈਂਸਰ ਚੈੱਕਅਪ ਕੈਂਪ ਲਗਾਇਆ

ਮਹਿਲ ਕਲਾਂ, 19 ਸਤੰਬਰ (ਤਰਸੇਮ ਸਿੰਘ ਚੰਨਣਵਾਲ)-ਪਿੰਡ ਹਮੀਦੀ ਵਿਖੇ ਵਰਲਡ ਕੈਂਸਰ ਰੋਕੋ ਸੁਸਾਇਟੀ ਵਲੋਂ ਪ੍ਰਵਾਸੀ ਭਾਰਤੀ ਸ਼ਮਸ਼ੇਰ ਸਿੰਘ, ਗ੍ਰਾਮ ਪੰਚਾਇਤ ਹਮੀਦੀ, ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕੈਂਸਰ ਦਾ ਚੈੱਕਅਪ ਕੈਂਪ ...

ਪੂਰੀ ਖ਼ਬਰ »

ਸਕੂਲੀ ਵਿਦਿਆਰਥੀਆਂ ਨੂੰ ਪਲਾਸਟਿਕ ਦੇ ਬੈਗ ਵਰਤੋਂ 'ਚ ਨਾ ਲਿਆਉਣ ਸਬੰਧੀ ਚੁਕਵਾਈ ਸਹੁੰ

ਤਪਾ ਮੰਡੀ, 19 ਸਤੰਬਰ (ਪ੍ਰਵੀਨ ਗਰਗ)-ਸ਼ਿਵਾਲਿਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਕੂਲ ਦੇ ਡਾਇਰੈਕਟਰ ਨਰਿੰਦਰ ਖੰਨਾ ਦੀ ਅਗਵਾਈ ਹੇਠ ਸਵੇਰ ਸਮੇਂ ਪ੍ਰਾਰਥਨਾ ਸਭਾ ਦੌਰਾਨ ਵਿਦਿਆਰਥੀਆਾ ਨੂੰ ਪਲਾਸਟਿਕ ਦੇ ਬੈਗ ਵਰਤੋਂ 'ਚ ਨਾ ਲਿਆਉਣ ਸਬੰਧੀ ਸਹੁੰ ਚੁਕਵਾਈ ਗਈ ...

ਪੂਰੀ ਖ਼ਬਰ »

ਸਾਬਕਾ ਸੈਨਿਕ ਯੂਨਾਈਟਿਡ ਵੈੱਲਫੇਅਰ ਸੁਸਾਇਟੀ ਦੀ ਮੀਟਿੰਗ

ਬਰਨਾਲਾ, 19 ਸਤੰਬਰ (ਰਾਜ ਪਨੇਸਰ)-ਸਾਬਕਾ ਸੈਨਿਕ ਯੂਨਾਈਟਿਡ ਵੈੱਲਫੇਅਰ ਸੁਸਾਇਟੀ ਦੀ ਮੀਟਿੰਗ ਪ੍ਰਧਾਨ ਸੂਬੇਦਾਰ ਮੇਜਰ ਹਰਦੀਪ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਮੰਜੀ ਸਾਹਿਬ ਵਿਖੇ ਕੀਤੀ ਗਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਸ: ਰੰਧਾਵਾ ਨੇ ਕਿਹਾ ਕਿ ...

ਪੂਰੀ ਖ਼ਬਰ »

ਗੋਬਿੰਦ ਸਕੂਲ ਦਾ ਕਬੱਡੀ ਖਿਡਾਰੀ ਸਕੂਲ ਗੇਮਸ ਫੈੱਡਰੇਸ਼ਨ ਆਫ਼ ਇੰਡੀਆ ਲਈ ਚੁਣਿਆ

ਭਦੌੜ, 19 ਸਤੰਬਰ (ਰਜਿੰਦਰ ਬੱਤਾ)-ਪਿਛਲੇ ਦਿਨੀਂ ਤਾਮਿਲਨਾਡੂ ਵਿਖੇ ਰਾਸ਼ਟਰੀ ਪੱਧਰ 'ਤੇ ਹੋਏ ਕਬੱਡੀ ਮੁਕਾਬਲਿਆਂ ਵਿਚ ਗੋਬਿੰਦ ਇੰਟਰਨੈਸ਼ਨਲ ਪਬਲਿਕ ਸਕੂਲ ਖਿਡਾਰੀਆਂ ਨੇ ਕੋਚ ਬਖ਼ਸ਼ੀਸ਼ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਹਿੱਸਾ ਲਿਆ ਜਿਸ ਦੌਰਾਨ ਸਕੂਲ ਦੀ ਟੀਮ ...

ਪੂਰੀ ਖ਼ਬਰ »

ਸਕੂਲ 'ਚ ਵੱਖ-ਵੱਖ ਗਤੀਵਿਧੀਆਂ ਕਰਵਾਈਆਂ

ਬਰਨਾਲਾ, 19 ਸਤੰਬਰ (ਅਸ਼ੋਕ ਭਾਰਤੀ)-ਮਦਰ ਟੀਚਰ ਕ੍ਰੈਚ ਅਤੇ ਪ੍ਰੀ-ਸਕੂਲ ਬਰਨਾਲਾ ਵਿਖੇ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ ਜਿਸ ਵਿਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ | ਸਕੂਲ ਪਿ੍ੰਸੀਪਲ ਮੋਨਿਕਾ ਗਰਗ ਨੇ ਦੱਸਿਆ ਕਿ ਬੱਚਿਆਂ ਦੀਆਂ ਸਰਵਪੱਖੀ ਵਿਕਾਸ ਲਈ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX