ਤਾਜਾ ਖ਼ਬਰਾਂ


ਫਤਹਿਗੜ੍ਹ ਚੂੜੀਆਂ 'ਚ ਹੋਵੇਗਾ ਸ਼ਹੀਦ ਜਵਾਨ ਮਨਿੰਦਰ ਸਿੰਘ ਦਾ ਅੰਤਿਮ ਸਸਕਾਰ
. . .  20 minutes ago
ਰਾਜਾਸਾਂਸੀ, 20 ਨਵੰਬਰ (ਹਰਦੀਪ ਸਿੰਘ ਖੀਵਾ)- ਬੀਤੀ 18 ਨਵੰਬਰ ਨੂੰ ਸਿਆਚਿਨ ਗਲੇਸ਼ੀਅਰ 'ਚ ਬਰਫ਼ ਦੇ ਤੂਫ਼ਾਨ 'ਚ ਸ਼ਹੀਦ ਹੋਏ ਘੋਨੇਵਾਲਾ ਦੇ ਜਵਾਨ ਮਨਿੰਦਰ ਸਿੰਘ ਹਾਲ ਵਾਸੀ ਰਾਜਾਸਾਂਸੀ ਦੀ...
ਸੱਸ ਨੇ ਪੁੱਤਰ ਦੇ ਕਤਲ ਦੇ ਸ਼ੱਕ 'ਚ ਨੂੰਹ ਦਾ ਕਰਵਾਇਆ ਕਤਲ
. . .  32 minutes ago
ਖੰਨਾ, 20 ਨਵੰਬਰ (ਹਰਜਿੰਦਰ ਸਿੰਘ ਲਾਲ)- ਖੰਨਾ ਦੇ ਪਿੰਡ ਭੁਮਦੀ 'ਚ ਦਿਨ-ਦਿਹਾੜੇ ਗੋਲੀਆਂ ਮਾਰ ਕੇ ਜਸਵੀਰ ਕੌਰ ਨਾਮੀ ਔਰਤ ਦੇ ਕਤਲ ਦੇ ਮਾਮਲੇ ਨੂੰ ਖੰਨਾ ਪੁਲਿਸ ਨੇ ਹੱਲ ਕਰ ਲੈਣ ਦਾ ਦਾਅਵਾ ਕੀਤਾ...
ਵੀਰਭੱਦਰ ਦੇ ਰਿਸ਼ਤੇਦਾਰ ਦੇ ਕਾਤਲ ਨੂੰ ਤਾਅ ਉਮਰ ਦੀ ਸਜ਼ਾ
. . .  44 minutes ago
ਚੰਡੀਗੜ੍ਹ, 20 ਨਵੰਬਰ (ਰਣਜੀਤ)- ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੀ ਪਤਨੀ ਦੇ ਭਤੀਜੇ ਆਕਾਸ਼ ਸੇਨ ਦੀ ਹੱਤਿਆ ਦੇ ਮਾਮਲੇ 'ਚ ਜ਼ਿਲ੍ਹਾ ਅਦਾਲਤ ਦੇ ਜੱਜ...
ਘਾਟੀ 'ਚ ਆਮ ਵਾਂਗ ਹੋ ਰਹੇ ਹਨ ਹਾਲਾਤ, ਸੁਰੱਖਿਆ ਦੇ ਮੱਦੇਨਜ਼ਰ ਇੰਟਰਨੈੱਟ ਸੇਵਾ 'ਤੇ ਰੋਕ- ਸ਼ਾਹ
. . .  about 1 hour ago
ਨਵੀਂ ਦਿੱਲੀ, 20 ਨਵੰਬਰ- ਸਰਕਾਰ ਨੇ ਅੱਜ ਰਾਜ ਸਭਾ 'ਚ ਕਿਹਾ ਕਿ ਜੰਮੂ-ਕਸ਼ਮੀਰ, ਖ਼ਾਸ ਕਰਕੇ ਘਾਟੀ 'ਚ ਹਾਲਾਤ ਤੇਜ਼ੀ ਨਾਲ ਆਮ ਵਾਂਗ ਹੋ ਰਹੇ ਹਨ ਅਤੇ ਇਲਾਕੇ 'ਚ ਜਲਦੀ ਹੀ ਇੰਟਰਨੈੱਟ ਸੇਵਾਵਾਂ ਸ਼ੁਰੂ ਕਰ...
ਕਾਂਗਰਸ ਦੇ 7 ਸੰਮਤੀ ਮੈਂਬਰਾਂ ਨੇ ਚੇਅਰਮੈਨ ਅਤੇ ਅਫਸਰਸ਼ਾਹੀ ਖ਼ਿਲਾਫ਼ ਅਪਣਾਏ ਬਾਗੀ ਤੇਵਰ
. . .  about 1 hour ago
ਮਾਛੀਵਾੜਾ ਸਾਹਿਬ, 20 ਨਵੰਬਰ (ਸੁਖਵੰਤ ਸਿੰਘ ਗਿੱਲ) - ਹਲਕਾ ਸਮਰਾਲਾ ਦੇ ਬਲਾਕ ਮਾਛੀਵਾੜਾ 'ਚ ਕਾਂਗਰਸ ਪਾਰਟੀ ਨੂੰ ਲੋਕਾਂ ਵਲੋਂ ਚੁਣੇ ਹੋਏ ਮੈਂਬਰਾਂ ਦੀ ਅਣਦੇਖੀ ਕਰਨੀ ਉਸ ਸਮੇਂ ਮਹਿੰਗੀ ਪਈ, ਜਦੋਂ ਬਲਾਕ ਸੰਮਤੀ ਦੇ ਉਪ ਚੇਅਰਮੈਨ...
ਅਰਜਨਟੀਨਾ 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ
. . .  about 1 hour ago
ਬਿਊਨਸ ਆਈਰਸ, 20 ਨਵੰਬਰ- ਅਰਜਨਟੀਨਾ ਦੇ ਮੱਧ ਖੇਤਰ 'ਚ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਕੌਮੀ ਭੂ-ਵਿਗਿਆਨਕ ਵਿਭਾਗ ਮੁਤਾਬਕ ਭੂਚਾਲ ਸਥਾਨਕ ਸਮੇਂ ਮੁਤਾਬਕ...
ਕਾਰ ਅਤੇ ਟਰੱਕ ਵਿਚਾਲੇ ਹੋਈ ਭਿਆਨਕ ਟੱਕਰ, 8 ਲੋਕਾਂ ਦੀ ਮੌਤ
. . .  about 2 hours ago
ਦਿਸਪੁਰ, 20 ਨਵੰਬਰ- ਅਸਾਮ 'ਚ ਅੱਜ ਇੱਕ ਕਾਰ ਅਤੇ ਟਰੱਕ ਵਿਚਾਲੇ ਹੋਈ ਭਿਆਨਕ ਟੱਕਰ 'ਚ 8 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਹ ਹਾਦਸਾ ਉਦਲਗੁਰੀ ਜ਼ਿਲ੍ਹੇ ਦੇ ਓਰੰਗ ਇਲਾਕੇ...
ਕੁੱਕੜ ਪਿੰਡ ਦੇ ਵਿਅਕਤੀ ਦੀ ਦੁਬਈ 'ਚ ਮੌਤ
. . .  40 minutes ago
ਜਲੰਧਰ, 20 ਨਵੰਬਰ (ਪਵਨ)- ਜਲੰਧਰ ਛਾਉਣੀ ਦੇ ਅਧੀਨ ਪੈਂਦੇ ਕੁੱਕੜ ਪਿੰਡ ਦੇ ਰਹਿਣ ਵਾਲੇ ਕੁਲਵਿੰਦਰ ਸਿੰਘ ਕਿੰਦਾ ਨਾਮੀ ਵਿਅਕਤੀ ਦੀ ਦੁਬਈ ਵਿਖੇ ਮੌਤ ਹੋਣ ਦੀ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ...
ਇੰਡੀਗੋ ਦੀ ਉਡਾਣ ਦੀ ਚੇਨਈ ਹਵਾਈ ਅੱਡੇ 'ਤੇ ਹੋਈ ਐਮਰਜੈਂਸੀ ਲੈਂਡਿੰਗ
. . .  about 2 hours ago
ਚੇਨਈ, 20 ਨਵੰਬਰ- ਚੇਨਈ ਹਵਾਈ ਅੱਡੇ 'ਤੇ ਇੰਡੀਗੋ ਦੀ ਇੱਕ ਉਡਾਣ ਦੀ ਅੱਜ ਐਮਰਜੈਂਸੀ ਲੈਂਡਿੰਗ ਹੋਈ। ਜਾਣਕਾਰੀ ਮੁਤਾਬਕ ਏਅਰਕ੍ਰਾਫਟ ਦੇ ਕਾਰਗੋ ਏਰੀਆ 'ਚ ਸਮੋਕ (ਧੂੰਆਂ) ਅਲਾਰਮ ਦੇ ਕਾਰਨ...
ਪਵਾਰ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ
. . .  about 3 hours ago
ਨਵੀਂ ਦਿੱਲੀ, 20 ਨਵੰਬਰ- ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ. ਸੀ. ਪੀ.) ਦੇ ਮੁਖੀ ਸ਼ਰਦ ਪਵਾਰ ਨੇ ਮਹਾਰਾਸ਼ਟਰ ਦੇ ਕਿਸਾਨਾਂ ਦੀ ਸਮੱਸਿਆ ਨੂੰ...
ਅਕਾਲੀ ਆਗੂ ਦਲਬੀਰ ਸਿੰਘ ਢਿਲਵਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਬਿਕਰਮ ਸਿੰਘ ਮਜੀਠੀਆ
. . .  about 3 hours ago
ਕੋਟਲੀ ਸੂਰਤ ਮੱਲੀ, 20 ਨਵੰਬਰ (ਕੁਲਦੀਪ ਸਿੰਘ ਨਾਗਰਾ)- ਸ਼੍ਰੋਮਣੀ ਅਕਾਲੀ ਦਲ ਦੇ ਸਿਰਕੱਢ ਆਗੂ ਅਤੇ ਪਿੰਡ ਢਿਲਵਾਂ ਦੇ ਸਾਬਕਾ ਸਰਪੰਚ ਦਲਬੀਰ ਸਿੰਘ ਢਿਲਵਾਂ, ਜਿਨ੍ਹਾਂ ਦਾ ਬੀਤੇ ਦਿਨ ਗੋਲੀਆਂ ਮਾਰ ਕੇ ਬੇਰਹਿਮੀ...
ਕਪੂਰਥਲਾ 'ਚ ਮਿਲੇ ਤਿੰਨ ਬੰਬ ਨੁਮਾ ਸੈੱਲ, ਜਾਂਚ 'ਚ ਜੁਟੀ ਪੁਲਿਸ
. . .  about 3 hours ago
ਢਿਲਵਾਂ, 20 ਨਵੰਬਰ (ਸਡਾਨਾ, ਸੁਖੀਜਾ)- ਜ਼ਿਲ੍ਹਾ ਕਪੂਰਥਲਾ 'ਚ ਪੈਂਦੇ ਪਿੰਡ ਰਾਏਪੁਰ ਰਾਈਆਂ ਮੰਡ 'ਚੋਂ ਇੱਕ ਕਿਸਾਨ ਵਲੋਂ ਪੁੱਟ ਕੇ ਲਿਆਂਦੀ ਗਈ ਮਿੱਟੀ 'ਚੋਂ ਤਿੰਨ ਬੰਬ ਨੁਮਾ ਸੈੱਲ ਪ੍ਰਾਪਤ...
ਜੰਮੂ-ਕਸ਼ਮੀਰ ਦੇ ਹਸਪਤਾਲਾਂ 'ਚ ਦਵਾਈਆਂ ਦੀ ਕਮੀ ਨਹੀਂ- ਗ੍ਰਹਿ ਮੰਤਰੀ ਅਮਿਤ ਸ਼ਾਹ
. . .  about 3 hours ago
ਜੰਮੂ-ਕਸ਼ਮੀਰ ਦੇ ਸਾਰੇ ਸਕੂਲ ਖੁੱਲ੍ਹੇ ਹਨ- ਅਮਿਤ ਸ਼ਾਹ
. . .  about 3 hours ago
ਪੱਥਰਬਾਜ਼ੀ ਦੀਆਂ ਘਟਨਾਵਾਂ 'ਚ ਇਸ ਸਾਲ ਕਮੀ ਆਈ- ਸ਼ਾਹ
. . .  about 3 hours ago
5 ਅਗਸਤ ਤੋਂ ਬਾਅਦ ਕਿਸੇ ਵੀ ਨਾਗਰਿਕ ਦੀ ਮੌਤ ਪੁਲਿਸ ਦੀ ਗੋਲੀ ਨਾਲ ਨਹੀਂ ਹੋਈ- ਅਮਿਤ ਸ਼ਾਹ
. . .  about 3 hours ago
ਜੰਮੂ-ਕਸ਼ਮੀਰ 'ਚ ਹਾਲਾਤ ਸੁਧਰ ਰਹੇ ਹਨ- ਅਮਿਤ ਸ਼ਾਹ
. . .  about 3 hours ago
ਜੰਮੂ-ਕਸ਼ਮੀਰ 'ਚ ਇੰਟਰਨੈੱਟ ਦੀ ਬਹਾਲੀ 'ਤੇ ਸਥਾਨਕ ਪ੍ਰਸ਼ਾਸਨ ਫ਼ੈਸਲਾ ਲਵੇਗਾ- ਗ੍ਰਹਿ ਮੰਤਰੀ ਅਮਿਤ ਸ਼ਾਹ
. . .  about 3 hours ago
ਜੰਮੂ-ਕਸ਼ਮੀਰ ਦੇ ਕਿਸੇ ਵੀ ਥਾਣੇ 'ਚ ਕਰਫ਼ਿਊ ਨਹੀਂ ਲੱਗਾ- ਸ਼ਾਹ
. . .  about 3 hours ago
ਰਾਜ ਸਭਾ 'ਚ ਬੋਲ ਰਹੇ ਹਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ
. . .  about 3 hours ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 4 ਅੱਸੂ ਸੰਮਤ 551
ਵਿਚਾਰ ਪ੍ਰਵਾਹ: ਨਿਰਪੱਖ ਰਹਿ ਕੇ ਨਿਆਂ ਕਰਨ ਦਾ ਹਰ ਸੰਭਵ ਯਤਨ ਹਰ ਇਕ ਨੂੰ ਕਰਨਾ ਚਾਹੀਦਾ ਹੈ। -ਅਗਿਆਤ

ਨਾਰੀ ਸੰਸਾਰ

ਧੀਆਂ : ਸੁਪਨਿਆਂ ਵਿਚ ਜਾਨ, ਦੇਸ਼ ਦਾ ਮਾਣ

22 ਸਤੰਬਰ ਨੂੰ ਧੀ ਦਿਵਸ 'ਤੇ ਵਿਸ਼ੇਸ਼ ਧੀ ਇਕ ਪਾਸੇ ਸਾਕਸ਼ੀ ਮਲਿਕ ਜਾਂ ਪੀ. ਵੀ. ਸਿੰਧੂ ਦੇ ਰੂਪ ਵਿਚ ਦੇਸ਼ ਦਾ ਮਾਣ ਵਧਾਉਂਦੀ ਹੈ, ਦੇਸ਼ ਦੀ ਪਹਿਲੀ ਔਰਤ ਸੈਨਿਕ ਬਣ ਕੇ ਸੀਮਾ 'ਤੇ ਦੇਸ਼ ਦੀ ਰੱਖਿਆ ਲਈ ਆਪਣੀ ਜਾਨ ਦੇ ਦਿੰਦੀ ਹੈ, ਪੈਰਾ-ਉਲੰਪਿਕ ਵਿਚ ਸਰੀਰ ਦਾ ਹੇਠਲਾ ਹਿੱਸਾ ...

ਪੂਰੀ ਖ਼ਬਰ »

ਵਾਲਾਂ ਨੂੰ ਸ਼ੈਂਪੂ ਕਰਨ ਤੋਂ ਪਹਿਲਾਂ ਨੁਕਤੇ

ਵਾਲਾਂ ਦੀ ਸਮੱਸਿਆ ਤਾਂ ਹਰ ਮੌਸਮ ਵਿਚ ਬਣੀ ਰਹਿੰਦੀ ਹੈ ਪਰ ਖਾਸ ਕਰਕੇ ਬਰਸਾਤ ਤੋਂ ਬਾਅਦ ਵਾਲਾਂ ਦੀ ਸਮੱਸਿਆ ਵਧ ਜਾਂਦੀ ਹੈ, ਜਦੋਂ ਵਾਲ ਧੋਵੋ, ਉਦੋਂ ਵਾਲ ਝੜਨ ਲਗਦੇ ਹਨ, ਜਦੋਂ ਵਾਲਾਂ ਵਿਚ ਆਲਿੰਗ ਕਰੋ, ਉਦੋਂ ਵਾਲ ਟੁੱਟਣ ਲਗਦੇ ਹਨ। ਇਸ ਤੋਂ ਤੁਸੀਂ ਇਹ ਮਤਲਬ ਕੱਢ ਸਕਦੇ ਹੋ ਕਿ ਮੌਸਮ ਬਦਲਦੇ ਹੀ ਵਾਲਾਂ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ।
ਸੁੰਦਰ ਦਿਸਣ ਲਈ ਮੇਕਅਪ, ਗਹਿਣੇ, ਸੁੰਦਰਤਾ ਪ੍ਰਸਾਧਨਾਂ ਤੋਂ ਇਲਾਵਾ ਵਾਲਾਂ ਦੀ ਦੇਖਭਾਲ ਵੀ ਜ਼ਰੂਰੀ ਮੰਨੀ ਜਾਂਦੀ ਹੈ। ਸੁੰਦਰ ਅਤੇ ਸੰਘਣੇ ਵਾਲਾਂ ਲਈ ਔਰਤਾਂ ਤੇਲ ਮਾਲਿਸ਼, ਮਹਿੰਗੇ ਸ਼ੈਂਪੂ, ਸਪਾ ਟ੍ਰੀਟਮੈਂਟ ਵਰਗੇ ਕਈ ਯਤਨ ਕਰਦੀਆਂ ਰਹਿੰਦੀਆਂ ਹਨ। ਜ਼ਿਆਦਾਤਰ ਔਰਤਾਂ ਸ਼ੈਂਪੂ ਕਰਨ ਦੇ ਸਹੀ ਤਰੀਕੇ ਦੀ ਉਲਝਣ ਵਿਚ ਰਹਿੰਦੀਆਂ ਹਨ। ਵਾਲਾਂ ਨੂੰ ਸ਼ੈਂਪੂ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਗਿੱਲਾ ਕਰਨਾ ਚਾਹੀਦਾ ਹੈ। ਸੁੱਕੇ ਵਾਲਾਂ ਵਿਚ ਸ਼ੈਂਪੂ ਲਗਾਉਣ ਨਾਲ ਫਾਇਦੇ ਦੀ ਬਜਾਏ ਨੁਕਸਾਨ ਹੋ ਸਕਦਾ ਹੈ। ਕਈ ਵਾਰ ਸ਼ੈਂਪੂ ਤੋਂ ਬਾਅਦ ਵੀ ਵਾਲ ਉਲਝੇ ਰਹਿੰਦੇ ਹਨ, ਤਾਂ ਅਜਿਹੇ ਵਿਚ ਤੁਹਾਨੂੰ ਸ਼ੈਂਪੂ ਜਾਂ ਕੰਡੀਸ਼ਨਰ ਬਦਲਣ 'ਤੇ ਵਿਚਾਰ ਕਰਨਾ ਚਾਹੀਦਾ ਹੈ। ਵਾਲਾਂ ਵਿਚ ਸ਼ੈਂਪੂ ਲਗਾਉਣ ਤੋਂ ਬਾਅਦ 2-3 ਮਿੰਟ ਤੱਕ ਵਾਲਾਂ ਦੀ ਮਸਾਜ ਕਰੋ ਅਤੇ ਉਸ ਤੋਂ ਬਾਅਦ ਹੀ ਤਾਜ਼ੇ-ਠੰਢੇ ਪਾਣੀ ਨਾਲ ਧੋਵੋ। ਸ਼ੈਂਪੂ ਦੀ ਵਰਤੋਂ ਖੋਪੜੀ 'ਤੇ ਹੌਲੀ-ਹੌਲੀ ਮਾਲਿਸ਼ ਕਰਕੇ ਕਰਨੀ ਚਾਹੀਦੀ ਹੈ। ਸ਼ੈਂਪੂ ਕਰਨ ਤੋਂ ਇਕ ਘੰਟਾ ਪਹਿਲਾਂ ਵਾਲਾਂ ਵਿਚ ਤੇਲ ਮਾਲਿਸ਼ ਕਰੋ।
ਵਾਲਾਂ ਨੂੰ ਗਰਮ ਪਾਣੀ ਨਾਲ ਕਦੇ ਨਾ ਧੋਵੋ। ਇਸ ਨਾਲ ਤੁਹਾਡੇ ਵਾਲ ਰੁੱਖੇ ਹੋ ਜਾਣਗੇ। ਹਮੇਸ਼ਾ ਸਹੀ ਮਾਤਰਾ ਵਿਚ ਹੀ ਸ਼ੈਂਪੂ ਦੀ ਵਰਤੋਂ ਕਰੋ, ਕਿਉਂਕਿ ਸ਼ੈਂਪੂ ਦੀ ਜ਼ਿਆਦਾ ਵਰਤੋਂ ਵੀ ਵਾਲਾਂ ਨੂੰ ਖਰਾਬ ਕਰ ਦੇਵੇਗੀ। ਇਸ ਵਾਸਤੇ ਜ਼ਰੂਰੀ ਹੈ ਕਿ ਸ਼ੈਂਪੂ ਕਰਨ ਤੋਂ ਇਕ ਘੰਟਾ ਪਹਿਲਾਂ ਵਾਲਾਂ ਵਿਚ ਮਾਲਿਸ਼ ਕਰੋ ਤਾਂ ਕਿ ਵਾਲਾਂ ਨੂੰ ਪੋਸ਼ਣ ਮਿਲ ਸਕੇ। ਸ਼ੈਂਪੂ ਨੂੰ ਥੋੜ੍ਹੇ ਜਿਹੇ ਪਾਣੀ ਵਿਚ ਘੋਲ ਕੇ ਲਗਾਉਣ ਨਾਲ ਵਧੀਆ ਨਤੀਜਾ ਮਿਲਣਗੇ ਅਤੇ ਉਹ ਅੰਦਰ ਤੱਕ ਪਹੁੰਚ ਕੇ ਸਫ਼ਾਈ ਕਰ ਸਕੇਗਾ।
ਤੁਸੀਂ ਜਦੋਂ ਵੀ ਵਾਲ ਧੋਂਦੇ ਹੋ ਤਾਂ ਕੁਝ ਖਾਸ ਗੱਲਾਂ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ। ਤੁਹਾਡੇ ਵਾਲ ਤੇਲੀ ਹਨ ਜਾਂ ਖੁਸ਼ਕ? ਹਮੇਸ਼ਾ ਇਸ ਗੱਲ ਦਾ ਖਿਆਲ ਰੱਖੋ ਕਿ ਬਾਜ਼ਾਰ ਵਿਚ ਤੁਹਾਨੂੰ ਕਈ ਅਜਿਹੇ ਸ਼ੈਂਪੂ ਮਿਲ ਜਾਣਗੇ, ਜੋ ਰਸਾਇਣਾਂ ਨਾਲ ਬਣੇ ਹੁੰਦੇ ਹਨ ਅਤੇ ਇਹ ਸ਼ੈਂਪੂ ਤੁਹਾਡੇ ਵਾਲਾਂ ਦੇ ਕੁਦਰਤੀ ਤੇਲ ਨੂੰ ਨੁਕਸਾਨ ਪਹੁੰਚਾਉਂਦੇ ਹਨ। ਇਸ ਨਾਲ ਤੁਹਾਡੇ ਸਕੈਲਪ ਦਾ ਐਸਿਡ ਅਲਕਾਲਾਈਨ ਸੰਤੁਲਨ ਵਿਗੜਦਾ ਹੈ ਅਤੇ ਨਤੀਜੇ ਵਜੋਂ ਵਾਲ ਟੁੱਟਦੇ ਅਤੇ ਡੈਮੇਜ ਹੁੰਦੇ ਹਨ। ਤੇਲੀ ਵਾਲਾਂ ਲਈ ਹਿਨਾ ਅਤੇ ਖੁਸ਼ਕ ਵਾਲਾਂ ਲਈ ਔਲੇ ਵਾਲੇ ਸ਼ੈਂਪੂ ਚੁਣੋ।
ਹਫ਼ਤੇ ਵਿਚ ਕਿੰਨੀ ਵਾਰ ਕਰੀਏ ਸ਼ੈਂਪੂ?
ਇਹ ਸਵਾਲ ਹਰ ਕਿਸੇ ਦੇ ਮਨ ਵਿਚ ਉੱਠਦਾ ਹੈ। ਕਿਸੇ ਨੇ ਤੁਹਾਨੂੰ ਹਫ਼ਤੇ ਵਿਚ 2 ਵਾਰ ਤੇ ਕਿਸੇ ਨੇ 3 ਵਾਰ ਧੋਣ ਦੀ ਸਲਾਹ ਦਿੱਤੀ ਹੋਵੇਗੀ ਪਰ ਵੱਖ-ਵੱਖ ਵਾਲਾਂ ਦੀਆਂ ਕਿਸਮਾਂ ਦੀ ਲੋੜ ਵੱਖ-ਵੱਖ ਹੁੰਦੀ ਹੈ। ਜਿਥੇ ਤੇਲੀ ਵਾਲਾਂ ਨੂੰ ਹਫ਼ਤੇ ਵਿਚ 3 ਵਾਰ ਧੋਣ ਦੀ ਲੋੜ ਹੁੰਦੀ ਹੈ, ਉਥੇ ਖੁਸ਼ਕ ਵਾਲਾਂ ਨੂੰ 2 ਵਾਰ ਧੋਣ ਦੀ ਲੋੜ ਹੁੰਦੀ ਹੈ। ਪਰ ਹੁੰਮਸ ਭਰੇ ਮੌਸਮ ਵਿਚ ਤੁਹਾਡੇ ਵਾਲਾਂ ਦੀ ਕਿਸਮ ਜਿਹੜੀ ਮਰਜ਼ੀ ਹੋਵੇ, ਇਨ੍ਹਾਂ ਨੂੰ 3 ਵਾਰ ਧੋਵੋ। ਅਜਿਹੇ ਮੌਸਮ ਵਿਚ ਪਸਨੇ ਦੀ ਵਜ੍ਹਾ ਨਾਲ ਧੂੜ, ਗੰਦਗੀ ਤੁਹਾਡੀ ਚਮੜੀ ਵਿਚ ਚਿਪਕ ਕੇ ਵਾਲਾਂ ਨੂੰ ਕਾਫੀ ਗੰਦਾ ਕਰਦੇ ਹਨ।
ਸ਼ੈਂਪੂ ਕਰਨ ਤੋਂ ਬਾਅਦ
ਇਸ ਤੋਂ ਬਾਅਦ ਪੂਰੇ ਵਾਲਾਂ ਨੂੰ ਤੌਲੀਏ ਵਿਚ ਚੰਗੀ ਤਰ੍ਹਾਂ ਲਪੇਟੋ। ਇਸ ਨਾਲ ਵਾਧੂ ਪਾਣੀ ਨਿਕਲ ਜਾਵੇਗਾ। ਵਾਲਾਂ ਨੂੰ ਸੁਕਾਉਣ ਲਈ ਇਨ੍ਹਾਂ ਨੂੰ ਰਗੜਨ ਦੀ ਗ਼ਲਤੀ ਨਾ ਕਰੋ। ਜਦੋਂ ਵਾਲ ਸੁੱਕ ਜਾਣ ਜਾਂ ਬਿਲਕੁਲ ਘੱਟ ਗਿੱਲੇ ਹੋਣ ਤਾਂ ਇਨ੍ਹਾਂ ਨੂੰ ਚੌੜੇ ਦੰਦਾਂ ਵਾਲੀ ਕੰਘੀ ਨਾਲ ਚੰਗੀ ਤਰ੍ਹਾਂ ਸੁਲਝਾਓ। ਇਨ੍ਹਾਂ ਨੂੰ ਸੁਲਝਾਉਣ ਲਈ ਪਤਲੇ ਦੰਦਾਂ ਵਾਲੀ ਕੰਘੀ ਦੀ ਵਰਤੋਂ ਕਦੇ ਵੀ ਨਾ ਕਰੋ। ਇਸ ਨਾਲ ਇਹ ਟੁੱਟ ਕੇ ਝੜਨ ਲਗਦੇ ਹਨ। ਇਨ੍ਹਾਂ ਨੂੰ ਖੁਦ ਹੀ ਸੁੱਕਣ ਦਿਓ। ਸੁਕਾਉਣ ਲਈ ਹਮੇਸ਼ਾ ਹੇਅਰ ਡ੍ਰਾਇਰ ਦੀ ਵਰਤੋਂ ਨਾ ਕਰੋ। ਨਾਲ ਹੀ ਜੇ ਇਸ ਦੀ ਵਰਤੋਂ ਕਰੋ ਤਾਂ ਹਮੇਸ਼ਾ 10 ਇੰਚ ਦੀ ਦੂਰੀ 'ਤੇ ਰੱਖੋ।


ਖ਼ਬਰ ਸ਼ੇਅਰ ਕਰੋ

ਗਹਿਣਿਆਂ ਦੀ ਕਰੋ ਸਹੀ ਦੇਖਭਾਲ

ਧਿਆਨ ਦਿਓ ਗਹਿਣੇ ਪਹਿਨਦੇ ਸਮੇਂ * ਬਾਹਰ ਸਫ਼ਰ 'ਤੇ ਜਾਂਦੇ ਸਮੇਂ ਗਹਿਣੇ ਨਾ ਤਾਂ ਨਾਲ ਲੈ ਕੇ ਜਾਓ, ਨਾ ਜ਼ਿਆਦਾ ਪਹਿਨ ਕੇ ਜਾਓ। ਬਸ ਇਕ ਅੰਗੂਠੀ ਅਤੇ ਛੋਟੇ ਕਰਣਫੁਲ ਹੀ ਪਹਿਨੋ। ਚੂੜੀਆਂ, ਚੈਨ, ਹਾਰ, ਲੰਬੇ ਕਰਣਫੁਲ, ਵਾਲੀਆਂ ਪਹਿਨ ਕੇ ਨਾ ਜਾਓ। * ਚੇਨ ਪਹਿਨਣ ਤੋਂ ...

ਪੂਰੀ ਖ਼ਬਰ »

ਬੱਚਿਆਂ ਨੂੰ ਗੁੱਸੇ ਨਾਲ ਨਹੀਂ, ਪਿਆਰ ਨਾਲ ਸਮਝਾਓ

ਅੱਜ ਦੇ ਦੌਰ ਵਿਚ ਬੱਚਿਆਂ ਦਾ ਸਹੀ ਢੰਗ ਨਾਲ ਪਾਲਣ-ਪੋਸ਼ਣ ਕਰਨਾ ਮਾਤਾ-ਪਿਤਾ ਲਈ ਇਕ ਵੱਡੀ ਜ਼ਿੰਮੇਵਾਰੀ ਹੈ। ਅਕਸਰ ਦੇਖਣ ਵਿਚ ਆਉਂਦਾ ਹੈ ਕਿ ਛੋਟੀ ਉਮਰ ਦੇ ਬੱਚੇ ਆਪਣੀ ਗੱਲ ਮੰਨਵਾਉਣ ਲਈ ਜ਼ਿੱਦ ਕਰਦੇ ਹਨ। ਜੇਕਰ ਉਨ੍ਹਾਂ ਦੀ ਗੱਲ ਮੰਨ ਲਈ ਜਾਵੇ ਤਾਂ ਠੀਕ ਹੈ, ਨਹੀਂ ਤਾਂ ...

ਪੂਰੀ ਖ਼ਬਰ »

ਘਰ ਹੀ ਬਣਾਓ ਕੁਝ ਸਵਾਦੀ ਅਤੇ ਸਿਹਤਦਾਇਕ ਚੀਜ਼ਾਂ

* ਘਰ ਹੀ ਟੋਮੈਟੋ ਸਾਸ ਬਣਾਓ। ਤੇਲ ਵਿਚ ਥੋੜ੍ਹੀ ਰਾਈ ਪਾਓ। ਫੁੱਟਣ 'ਤੇ ਕਰੀ ਪੱਤਾ, ਹਰੀ ਮਿਰਚ, ਲਸਣ ਭੁੰਨੋ। ਉਸ ਵਿਚ ਹਲਦੀ, ਨਮਕ ਪਾਓ ਅਤੇ ਟਮਾਟਰ ਛੋਟਾ ਕੱਟ ਕੇ ਗਲਣ ਤੱਕ ਪਕਾਓ। ਠੰਢਾ ਕਰਕੇ ਉਸ ਨੂੰ ਮਿਕਸਰ ਗਰਾਇੰਡਰ ਵਿਚ ਪੀਸ ਲਓ। ਇਹ ਹੈਲਥੀ ਵੀ ਹੋਵੇਗੀ ਅਤੇ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX