ਤਾਜਾ ਖ਼ਬਰਾਂ


ਪੰਜਾਬ ਸਰਕਾਰ ਵੱਲੋਂ 6 ਆਈ.ਏ.ਐੱਸ ਤੇ 2 ਪੀ.ਸੀ.ਐੱਸ ਅਫ਼ਸਰਾਂ ਦੇ ਤਬਾਦਲੇ
. . .  26 minutes ago
ਅਜਨਾਲਾ/ਫਗਵਾੜਾ, 19 ਨਵੰਬਰ (ਢਿੱਲੋਂ/ਕਿੰਨੜਾ) - ਪੰਜਾਬ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ 6 ਆਈ.ਏ.ਐੱਸ ਤੇ 2 ਪੀ.ਸੀ.ਐੱਸ ਅਫ਼ਸਰਾਂ ਦੇ ਤਬਾਦਲੇ ਕੀਤੇ ਗਏ...
ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ
. . .  about 1 hour ago
ਵੇਰਕਾ, 19 ਨਵੰਬਰ (ਪਰਮਜੀਤ ਸਿੰਘ ਬੱਗਾ) - ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਅਟਾਰੀ ਅਧੀਨ ਆਉਂਦੇ ਪਿੰਡ ਪੰਡੋਰੀ ਵੜੈਚ ਵਿਖੇ ਅੱਜ ਸ਼ਾਮੇ ਮੋਟਰਸਾਈਕਲ ਸਵਾਰ ਅਣਪਛਾਤ ਨੌਜਵਾਨਾਂ...
ਖਾਲੜਾ ਸੈਕਟਰ ਤੋਂ ਤਿੰਨ ਪਾਕਿਸਤਾਨੀ ਕਾਬੂ
. . .  about 1 hour ago
ਖਾਲੜਾ, 19 ਨਵੰਬਰ (ਜੱਜਪਾਲ ਸਿੰਘ)¸ਖਾਲੜਾ ਸੈਕਟਰ ਅਧੀਨ ਆਉਂਦੀ ਬੀ.ਐੱਸ.ਐੱਫ. ਦੀ ਸਰਹੱਦੀ ਚੌਂਕੀ ਡੱਲ ਅਧੀਨ ਆਉਂਦੇ ਏਰੀਏ ਵਿਚੋਂ ਤਿੰਨ ਪਾਕਿਸਤਾਨੀ ਵਿਅਕਤੀ ਜੋ ਕੰਡਿਆਲੀ ਤਾਰ ਪਾਰ ਕਰ ਕੇ ਭਾਰਤ ਆਉਣ ਦੀ ਕੋਸ਼ਿਸ਼ ਕਰ ਰਹੇ ਸਨ, ਨੂੰ...
ਯੂਥ ਕਾਂਗਰਸ ਵੱਲੋਂ ਕੱਲ੍ਹ ਕੀਤਾ ਜਾਵੇਗਾ ਸੰਸਦ ਦਾ ਘਿਰਾਓ
. . .  about 1 hour ago
ਨਵੀਂ ਦਿੱਲੀ, 19 ਨਵੰਬਰ - ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ, ਕਾਂਗਰਸੀ ਆਗੂ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਦੀ ਐੱਸ.ਪੀ.ਜੀ ਸੁਰੱਖਿਆ ਵਾਪਸ ਲਏ ਜਾਣ ਦੇ ਰੋਸ ਵਜੋਂ ਯੂਥ ਕਾਂਗਰਸ...
ਨਵਾਂਸ਼ਹਿਰ ਤੋਂ ਵਿਧਾਇਕ ਅੰਗਦ ਸਿੰਘ ਸੈਣੀ ਦੇ ਵਿਆਹ ਸਮਾਗਮ ਦੀਆ ਤਸਵੀਰਾਂ
. . .  about 2 hours ago
ਲੋਕ ਸਭਾ ਦੀ ਕਾਰਵਾਈ ਕੱਲ੍ਹ ਤੱਕ ਦੇ ਲਈ ਮੁਲਤਵੀ
. . .  about 3 hours ago
ਨਵੀਂ ਦਿੱਲੀ, 19 ਨਵੰਬਰ- ਲੋਕ ਸਭਾ ਦੀ ਕਾਰਵਾਈ ਬੁੱਧਵਾਰ ਸਵੇਰੇ 11 ਵਜੇ ਤੱਕ ਦੇ ਲਈ ਮੁਲਤਵੀ ਕਰ ਦਿੱਤੀ...
ਹੈਰੋਇਨ ਸਮੇਤ ਪੁਲਿਸ ਕਾਂਸਟੇਬਲ ਕਾਬੂ
. . .  about 3 hours ago
ਲੁਧਿਆਣਾ, 19 ਨਵੰਬਰ (ਰੁਪੇਸ਼)- ਲੁਧਿਆਣਾ ਪੁਲਿਸ 'ਚ ਤਾਇਨਾਤ ਸੀਨੀਅਰ ਕਾਂਸਟੇਬਲ ਨੂੰ ਗੁਪਤ ਸੂਚਨਾ ਦੇ ਆਧਾਰ 'ਤੇ ਐੱਸ.ਟੀ.ਐਫ ਰੇਂਜ ਲੁਧਿਆਣਾ...
ਉੜੀਸਾ 'ਚ ਕਮਲ ਹਾਸਨ ਡਾਕਟਰੇਟ ਦੀ ਆਨਰੇਰੀ ਡਿਗਰੀ ਨਾਲ ਸਨਮਾਨਿਤ
. . .  about 3 hours ago
ਭੁਵਨੇਸ਼ਵਰ, 19 ਨਵੰਬਰ- ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਅੱਜ ਭੁਵਨੇਸ਼ਵਰ 'ਚ ਸਿਨੇਮਾ ਦੇ ਖੇਤਰ 'ਚ ਦਿੱਤੇ ਯੋਗਦਾਨ ਦੇ ਲਈ ਦੱਖਣੀ ਫ਼ਿਲਮ ਇੰਡਸਟਰੀ ਦੇ ਸੁਪਰਸਟਾਰ ਕਮਲ ਹਾਸਨ..
ਵਿਜੀਲੈਂਸ ਟੀਮ ਵੱਲੋਂ ਰਿਸ਼ਵਤ ਲੈਂਦੇ ਏ.ਐੱਸ.ਆਈ ਕਾਬੂ
. . .  about 3 hours ago
ਪਠਾਨਕੋਟ, 19 ਨਵੰਬਰ (ਆਰ. ਸਿੰਘ) - ਵਿਜੀਲੈਂਸ ਵਿਭਾਗ ਦੀ ਟੀਮ ਵੱਲੋਂ ਥਾਣਾ ਮਾਮੂਨ 'ਚ ਤੈਨਾਤ ਇੱਕ ਸਹਾਇਕ ਸਬ ਇੰਸਪੈਕਟਰ ਨੂੰ ਚਾਰ ਹਜਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਕਾਬੂ ...
ਚੰਗਾਲੀਵਾਲਾ ਮਾਮਲਾ : ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਜਗਮੇਲ ਸਿੰਘ ਦਾ ਹੋਇਆ ਅੰਤਿਮ ਸਸਕਾਰ
. . .  about 4 hours ago
ਲਹਿਰਾਗਾਗਾ, 19 ਨਵੰਬਰ (ਸੂਰਜ ਭਾਨ ਗੋਇਲ) - ਪਿੰਡ ਚੰਗਾਲੀਵਾਲਾ ਵਿਖੇ ਜਗਮੇਲ ਸਿੰਘ ਦੀ ਲਾਸ਼ ਦਾ ਪੀ.ਜੀ.ਆਈ ਚੰਡੀਗੜ੍ਹ ਤੋਂ ਇੱਥੇ ਪਹੁੰਚਣ 'ਤੇ ਸਖ਼ਤ ਸੁਰੱਖਿਆ...
ਰਾਜਸਥਾਨ ਨਗਰ ਨਿਗਮ ਚੋਣਾਂ 'ਚ ਕਾਂਗਰਸ ਦੀ ਬੱਲੇ-ਬੱਲੇ
. . .  about 4 hours ago
ਜੈਪੁਰ, 19 ਨਵੰਬਰ- ਰਾਜਸਥਾਨ ਨਗਰ ਨਿਗਮ ਦੇ ਨਤੀਜੇ ਐਲਾਨ ਦਿੱਤੇ ਗਏ ਹਨ ਜਿਸ 'ਚ ਕਾਂਗਰਸ ਜੇਤੂ ਰਹੀ ਹੈ। ਉੱਥੇ ਹੀ ਇਨ੍ਹਾਂ ਚੋਣਾਂ 'ਚ ਭਾਜਪਾ ਦੂਸਰੇ ...
ਕੈਪਟਨ ਦੀ ਮੰਗ ਨੂੰ ਮੰਨਦਿਆਂ ਗੂਗਲ ਨੇ ਹਟਾਈ ਭਾਰਤ ਵਿਰੋਧੀ ਮੋਬਾਇਲ ਐਪ
. . .  1 minute ago
ਚੰਡੀਗੜ੍ਹ, 19 ਨਵੰਬਰ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੰਗ ਨੂੰ ਮੰਨਦਿਆਂ ਗੂਗਲ ਨੇ ਆਪਣੇ ਪਲੇ ਸਟੋਰ ਤੋਂ ਭਾਰਤ ਵਿਰੋਧੀ ਮੋਬਾਇਲ ਐਪਲੀਕੇਸ਼ਨ '2020 ਸਿੱਖ ਰੈਫਰੈਂਡਮ' ਨੂੰ ਤੁਰੰਤ...
ਜਲਿਆਂਵਾਲਾ ਬਾਗ ਨੈਸ਼ਨਲ ਮੈਮੋਰੀਅਲ (ਸੋਧ) ਬਿੱਲ ਰਾਜ ਸਭਾ 'ਚ ਪਾਸ
. . .  about 4 hours ago
ਨਵੀਂ ਦਿੱਲੀ, 19 ਨਵੰਬਰ- ਲੋਕ ਸਭਾ ਤੋਂ ਬਾਅਦ ਜਲਿਆਂਵਾਲਾ ਬਾਗ ਨੈਸ਼ਨਲ ਮੈਮੋਰੀਅਲ (ਸੋਧ) ਬਿੱਲ ਅੱਜ ਰਾਜ...
ਵਿਜੀਲੈਂਸ ਪੁਲਿਸ ਮੋਗਾ ਵਲੋਂ ਰਿਸ਼ਵਤ ਲੈਂਦਾ ਥਾਣੇਦਾਰ ਰੰਗੇ ਹੱਥੀਂ ਕਾਬੂ
. . .  about 5 hours ago
ਮੋਗਾ, 19 ਨਵੰਬਰ (ਗੁਰਤੇਜ ਸਿੰਘ ਬੱਬੀ)- ਅੱਜ ਵਿਜੀਲੈਂਸ ਪੁਲਿਸ ਮੋਗਾ ਵਲੋਂ ਇੱਕ ਥਾਣੇਦਾਰ ਨੂੰ 2500 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤੇ ਜਾਣ ਦੀ ਖ਼ਬਰ ਹੈ। ਜਾਣਕਾਰੀ ਮੁਤਾਬਕ ਜਗਰਾਜ ਸਿੰਘ...
ਦਿੱਲੀ 'ਚ ਇੱਕ ਪੇਪਰ ਗੋਦਾਮ 'ਚ ਲੱਗੀ ਭਿਆਨਕ ਅੱਗ
. . .  about 5 hours ago
ਨਵੀਂ ਦਿੱਲੀ, 19 ਨਵੰਬਰ- ਦਿੱਲੀ ਦੇ ਅਲੀਪੁਰ 'ਚ ਸਥਿਤ ਪੇਪਰ ਗੋਦਾਮ 'ਚ ਮੰਗਲਵਾਰ ਨੂੰ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਦੀ ਖ਼ਬਰ ਮਿਲਦਿਆਂ ...
ਦਿੱਲੀ 'ਚ ਪ੍ਰਦੂਸ਼ਣ ਗੰਭੀਰ ਚਿੰਤਾ ਦਾ ਵਿਸ਼ਾ ਹੈ : ਮਨੀਸ਼ ਤਿਵਾੜੀ
. . .  about 5 hours ago
ਪ੍ਰਿਯੰਕਾ ਨੇ ਬਚਪਨ ਦੀ ਤਸਵੀਰ ਸਾਂਝੀ ਕਰਕੇ ਕੀਤਾ ਦਾਦੀ ਇੰਦਰਾ ਗਾਂਧੀ ਨੂੰ ਯਾਦ
. . .  about 6 hours ago
ਪੀ.ਐਮ.ਸੀ ਬੈਂਕ ਖਾਤਾ ਧਾਰਕਾਂ ਨੇ ਬੰਬੇ ਹਾਈਕੋਰਟ ਦੇ ਬਾਹਰ ਕੀਤਾ ਪ੍ਰਦਰਸ਼ਨ
. . .  about 6 hours ago
ਬੇਰੁਜ਼ਗਾਰ ਬੀ. ਐੱਡ. ਅਧਿਆਪਕਾਂ ਦੀ ਸਿੱਖਿਆ ਮੰਤਰੀ ਨਾਲ ਗੱਲਬਾਤ ਰਹੀ ਬੇਸਿੱਟਾ
. . .  about 6 hours ago
ਆਈ. ਪੀ. ਐੱਸ. ਅਧਿਕਾਰੀ ਖੱਟੜਾ ਬਣੇ ਪੀ. ਏ. ਪੀ. ਜਲੰਧਰ ਦੇ ਡੀ. ਆਈ. ਜੀ.
. . .  about 6 hours ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 4 ਅੱਸੂ ਸੰਮਤ 551
ਵਿਚਾਰ ਪ੍ਰਵਾਹ: ਨਿਰਪੱਖ ਰਹਿ ਕੇ ਨਿਆਂ ਕਰਨ ਦਾ ਹਰ ਸੰਭਵ ਯਤਨ ਹਰ ਇਕ ਨੂੰ ਕਰਨਾ ਚਾਹੀਦਾ ਹੈ। -ਅਗਿਆਤ

ਸੰਪਾਦਕੀ

ਅਯੁੱਧਿਆ ਭੂਮੀ ਵਿਵਾਦ ਸਰਬ-ਪ੍ਰਵਾਨਿਤ ਫ਼ੈਸਲੇ ਦੀ ਆਸ ਬੱਝੀ

ਅਖੀਰ ਅਯੁੱਧਿਆ ਵਿਚ ਰਾਮ ਜਨਮ ਭੂਮੀ ਅਤੇ ਬਾਬਰੀ ਮਸਜਿਦ ਵਿਵਾਦ ਨੂੰ ਲੈ ਕੇ ਦੇਸ਼ ਦੀ ਸਰਬਉੱਚ ਅਦਾਲਤ ਵਲੋਂ ਮਿੱਥੇ ਸਮੇਂ ਵਿਚ ਫ਼ੈਸਲਾ ਕਰਨ ਦਾ ਮਨ ਬਣਾ ਹੀ ਲਿਆ ਗਿਆ ਹੈ। ਮੁੱਖ ਜੱਜ ਰੰਜਨ ਗੋਗੋਈ ਨੇ ਇਸ ਕੇਸ ਨਾਲ ਸਬੰਧਿਤ ਸਾਰੀਆਂ ਧਿਰਾਂ ਨੂੰ 18 ਅਕਤੂਬਰ ਤੱਕ ...

ਪੂਰੀ ਖ਼ਬਰ »

ਮੰਗੂ ਮੱਠ ਸਬੰਧੀ ਬਣਾਈ ਜਾਏ ਸਾਂਝੀ ਪਹੁੰਚ

ਓਡੀਸ਼ਾ ਵਿਚ ਸਥਿਤ ਪ੍ਰਮੁੱਖ ਮੰਦਰ ਜਗਨ ਨਾਥ ਪੁਰੀ ਦੇ ਆਲੇ-ਦੁਆਲੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੀ ਤਰਜ਼ 'ਤੇ 75 ਗਜ਼ ਚੌੜਾ ਗਲਿਆਰਾ ਬਣਾਇਆ ਜਾ ਰਿਹਾ ਹੈ। ਸਰਕਾਰ ਇਸ 75 ਗਜ਼ ਵਿਚ ਪੈਂਦੀ ਹਰ ਉਸਾਰੀ ਤੋੜਨ ਜਾ ਰਹੀ ਹੈ। ਇਸ ਦਰਮਿਆਨ ਇਸ ਇਲਾਕੇ ਵਿਚ ਪੈਂਦੇ ਮੰਗੂ ਮੱਠ ਅਤੇ ਪੰਜਾਬੀ ਮੱਠ ਨੂੰ ਤੋੜਨ ਦੀ ਗੱਲ ਅੱਜਕਲ੍ਹ ਸਿੱਖ ਸੰਗਤਾਂ ਵਿਚ ਗੁੱਸੇ ਅਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਹ ਮਾਮਲਾ ਓਡੀਸ਼ਾ ਹਾਈ ਕੋਰਟ ਦੀ ਸਿੱਖ ਵਕੀਲ ਸੁਖਵਿੰਦਰ ਕੌਰ, ਇਤਿਹਾਸਕਾਰ ਅਨਿਲ ਧੀਰ ਅਤੇ ਸਿੱਖ ਮਾਮਲਿਆਂ ਦੇ ਜਾਣਕਾਰ ਪ੍ਰੋ: ਜਗਮੋਹਣ ਸਿੰਘ ਵਲੋਂ ਉਠਾਏ ਜਾਣ ਤੋਂ ਬਾਅਦ ਚਰਚਾ ਵਿਚ ਆਇਆ ਹੈ। ਇਕ ਪਾਸੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਉਤਸਵ ਦੁਨੀਆ ਭਰ ਵਿਚ ਮਨਾਇਆ ਜਾ ਰਿਹਾ ਹੈ, ਦੂਜੇ ਪਾਸੇ ਓਡੀਸ਼ਾ ਵਿਚ ਮੰਗੂ ਮੱਠ ਜਿਸ ਨੂੰ ਗੁਰੂ ਸਾਹਿਬ ਵਲੋਂ ਉਚਾਰੀ ਆਰਤੀ ਵਾਲੀ ਥਾਂ ਮੰਨਿਆ ਜਾਂਦਾ ਹੈ, ਨੂੰ ਤੋੜਿਆ ਜਾ ਰਿਹਾ ਹੈ।
ਮੰਗੂ ਮੱਠ ਹੈ ਕੀ?
ਅਸਲ ਵਿਚ ਪੁਰੀ ਦੇ ਜਗਨ ਨਾਥ ਮੰਦਰ ਦੇ ਆਸ-ਪਾਸ ਕਈ ਮੱਠ ਹਨ। ਇਨ੍ਹਾਂ ਮੱਠਾਂ ਲਈ ਜਗ੍ਹਾ ਵੀ ਮੰਦਰ ਵਲੋਂ ਹੀ ਅਲਾਟ ਕੀਤੀ ਗਈ ਦੱਸੀ ਜਾਂਦੀ ਹੈ। ਪਰ ਸਮਾਂ ਬੀਤਣ ਨਾਲ ਪੁਜਾਰੀਆਂ ਨੇ ਮੱਠਾਂ ਦੀ ਜਗ੍ਹਾ ਦਾ ਵਪਾਰੀਕਰਨ ਕਰ ਲਿਆ ਤੇ ਕਈ ਹੋਰ ਉਸਾਰੀਆਂ ਵੀ ਕਰ ਲਈਆਂ। ਜਿਥੋਂ ਤੱਕ ਮੰਗੂ ਮੱਠ ਦਾ ਸਬੰਧ ਹੈ, ਇਸ ਵੇਲੇ ਇਸ ਦਾ ਇਕ ਕਮਰਾ ਮੰਦਰ ਦੇ ਰੂਪ ਵਿਚ ਹੈ, ਜਿਸ ਵਿਚ 5-6 ਮੂਰਤੀਆਂ ਰੱਖੀਆਂ ਹੋਈਆਂ ਹਨ, ਜਿਨ੍ਹਾਂ ਵਿਚੋਂ ਇਕ ਮੂਰਤੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਪੁੱਤਰ ਅਤੇ ਉਦਾਸੀ ਸੰਪਰਦਾ ਦੇ ਸੰਚਾਲਕ ਬਾਬਾ ਸ੍ਰੀ ਚੰਦ ਜੀ ਦੀ ਵੀ ਹੈ। ਇਥੇ ਇਕ ਪੰਡਤ ਕਾਬਜ਼ ਹੈ। ਇਤਿਹਾਸਕਾਰ ਅਤੇ ਆਰ.ਐਸ.ਐਸ. ਨਾਲ ਜੁੜੇ ਹੋਏ ਨੇਤਾ ਅਨਿਲ ਧੀਰ ਦਾ ਕਹਿਣਾ ਹੈ ਕਿ ਇਹ ਮੰਗੂ ਮੱਠ ਸਿੱਖ ਪ੍ਰਚਾਰਕ ਭਾਈ ਅਲਮਸਤ ਜੀ ਨੇ ਉਦਾਸੀ ਸੰਪਰਦਾ (ਬਾਬਾ ਸ੍ਰੀ ਚੰਦ ਜੀ ਵਾਲੀ) ਨੇ 1615 ਵਿਚ ਉਸਾਰਿਆ ਸੀ। ਇਤਿਹਾਸ ਵਿਚ ਕੁਝ ਗਵਾਹੀਆਂ ਮਿਲਦੀਆਂ ਹਨ ਕਿ ਇਹ ਮੱਠ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਆਰਤੀ
'ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਣੇ
ਤਾਰਿਕਾ ਮੰਡਲ ਜਨਕ ਮੋਤੀ'
ਉਚਾਰਨ ਵਾਲੀ ਥਾਂ 'ਤੇ ਉਸਾਰਿਆ ਗਿਆ ਸੀ। ਇਸ ਗੱਲ ਦੀ ਗਵਾਹੀ ਗਿਆਨੀ ਗਿਆਨ ਸਿੰਘ ਲਿਖਤ 'ਤਵਾਰੀਖ ਗੁਰੂ ਖਾਲਸਾ' ਭਾਗ ਪਹਿਲਾ ਦੇ ਪੰਨਾ ਨੰਬਰ 96 ਵਿਚ ਮਿਲਦੀ ਹੈ।
ਇਤਿਹਾਸਕਾਰ ਧੀਰ ਤਾਂ ਕਹਿੰਦੇ ਹਨ ਕਿ ਇਥੇ ਕਿਸੇ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਹੁੰਦਾ ਰਿਹਾ ਹੈ। ਪਰ ਇਕ ਗੱਲ ਤਾਂ ਸਪੱਸ਼ਟ ਹੈ ਕਿ ਗੁਰੂ ਸਾਹਿਬ ਤੇ ਸਿੱਖੀ ਦਾ ਓਡੀਸ਼ਾ 'ਤੇ ਬਹੁਤ ਪ੍ਰਭਾਵ ਸੀ, ਜਿਸ ਦਾ ਅੰਦਾਜ਼ਾ ਇਥੇ ਆਰਤੀ ਦੇ ਉਚਾਰਨ ਤੋਂ ਇਲਾਵਾ, ਇਸ ਗੱਲ ਤੋਂ ਹੀ ਹੋ ਜਾਂਦਾ ਹੈ ਕਿ ਜਦੋਂ ਦਸਵੇਂ ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਾਜਨਾ ਕੀਤੀ ਤਾਂ ਸੀਸ ਭੇਟ ਕਰਨ ਵਾਲੇ 5 ਪਿਆਰਿਆਂ ਵਿਚੋਂ ਇਕ ਭਾਈ ਹਿੰਮਤ ਸਿੰਘ ਪੁਰੀ ਤੋਂ ਹੀ ਅਨੰਦਪੁਰ ਪੁੱਜੇ ਸਨ। ਫਿਰ ਇਸ ਤੋਂ ਪਹਿਲਾਂ ਗੁਰੂ ਅਰਜਨ ਦੇਵ ਜੀ ਨੇ ਓਡੀਸ਼ਾ ਦੇ ਭਗਤ ਜੈ ਦੇਵ ਜੀ ਦੀ ਬਾਣੀ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕੀਤੀ ਸੀ।
ਇਕ ਖੁਸ਼ੀ ਭਰੀ ਖ਼ਬਰ
ਜਗਨ ਨਾਥ ਪੁਰੀ ਮੰਦਰ ਦੀ ਕੁੱਲ 60000 ਏਕੜ ਜ਼ਮੀਨ ਹੈ, ਜਿਸ ਬਾਰੇ 15 ਅਪ੍ਰੈਲ, 2015 ਨੂੰ ਸੁਪਰੀਮ ਕੋਰਟ ਵਿਚ ਫ਼ੈਸਲਾ ਮੰਦਰ ਦੇ ਹੱਕ ਵਿਚ ਹੋ ਚੁੱਕਾ ਹੈ, ਜਿਸ ਵਿਚ ਮੰਗੂ ਮੱਠ ਤੇ ਪੰਜਾਬੀ ਮੱਠ ਹੀ ਨਹੀਂ ਸਗੋਂ ਬਾਉਲੀ ਮੱਠ ਵੀ ਆਉਂਦਾ ਹੈ। ਇਹ ਬਾਉਲੀ ਮੱਠ ਮੰਦਰ ਤੋਂ ਕੁਝ ਫਰਲਾਂਗ ਦੀ ਦੂਰੀ 'ਤੇ ਸਮੁੰਦਰ ਨੇੜੇ ਹੈ। ਇਹ ਉਹ ਥਾਂ ਹੈ ਜਿਥੇ ਗੁਰੂ ਨਾਨਕ ਸਾਹਿਬ ਨੇ ਆਪਣੇ ਪੁਰੀ ਨਿਵਾਸ ਵੇਲੇ ਰਿਹਾਇਸ਼ ਰੱਖੀ ਸੀ। ਇਥੇ ਸਮੁੰਦਰ ਨੇੜੇ ਹੋਣ ਕਰਕੇ ਧਰਤੀ ਹੇਠਲਾ ਪਾਣੀ ਖਾਰਾ ਸੀ। ਇਲਾਕੇ ਦੇ ਲੋਕ ਪੀਣ ਵਾਲੇ ਪਾਣੀ ਲਈ ਪ੍ਰੇਸ਼ਾਨ ਸਨ। ਗੁਰੂ ਨਾਨਕ ਸਾਹਿਬ ਨੇ ਆਪਣੀ ਬਾ-ਦਲੀਲ ਤੇ ਵਿਗਿਆਨਕ ਸੋਝੀ ਵਰਤਦਿਆਂ ਇਥੇ ਗਹਿਰੀ ਬਾਉਲੀ ਬਣਵਾਈ, ਜਿਸ ਦਾ ਪਾਣੀ ਮਿੱਠਾ ਤੇ ਪੀਣ ਯੋਗ ਸੀ। ਇਹ ਬਾਉਲੀ ਬਾਬਾ ਨਾਨਕ ਦੀ ਇਲਾਕੇ ਵਿਚ ਮਹਿਮਾਂ ਦਾ ਕਾਰਨ ਬਣੀ।
ਇਲਾਕੇ ਦੇ ਪ੍ਰਮੁੱਖ ਸਿੱਖਾਂ ਜਿਨ੍ਹਾਂ ਵਿਚ ਸਤਪਾਲ ਸਿੰਘ ਸੇਠੀ ਅਤੇ ਓਡੀਸ਼ਾ ਸਿੱਖ ਪ੍ਰਤੀਨਿੱਧ ਬੋਰਡ ਦੇ ਪ੍ਰਧਾਨ ਮਹਿੰਦਰ ਸਿੰਘ ਕਲਸੀ ਸ਼ਾਮਿਲ ਹਨ, ਨੇ ਸੇਵਾ ਅਤੇ ਸੂਝ-ਬੂਝ ਤੋਂ ਕੰਮ ਲੈ ਕੇ ਜਗਨ ਨਾਥ ਮੰਦਰ ਟਰੱਸਟ ਤੇ ਓਡੀਸ਼ਾ ਸਰਕਾਰ ਕੋਲੋਂ ਇਹ 'ਬਾਉਲੀ ਸਾਹਿਬ ਮੱਠ' ਸਿੱਖ ਕੌਮ ਲਈ ਲੈ ਲਿਆ ਹੈ। ਇਹ ਮੱਠ ਅਧਿਕਾਰਤ ਤੌਰ 'ਤੇ ਓਡੀਸ਼ਾ ਸਿੱਖ ਪ੍ਰਤੀਨਿਧ ਬੋਰਡ ਤੇ ਸ਼੍ਰੋਮਣੀ ਕਮੇਟੀ ਨੂੰ ਸੌਂਪਿਆ ਗਿਆ ਹੈ, ਜਿਥੇ ਆਸ ਕਰਦੇ ਹਾਂ ਕਿ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਸਥਾਪਿਤ ਹੋ ਜਾਵੇਗਾ। ਪਰ ਇਕ ਗੱਲ ਸਿੱਖ ਸੰਗਤਾਂ ਦੀ ਜਾਣਕਾਰੀ ਵਿਚ ਲਿਆਉਣੀ ਹੋਰ ਜ਼ਰੂਰੀ ਹੈ ਕਿ ਕਿਸੇ ਕਥਿਤ ਸੰਤ ਨੇ ਪੁਰੀ ਮੰਦਰ ਤੋਂ ਕਈ ਕਿਲੋਮੀਟਰ ਦੂਰ ਇਕ ਇਮਾਰਤ ਲੈ ਕੇ ਇਕ ਗੁਰਦੁਆਰਾ ਬਣਾ ਕੇ ਉਸ ਦਾ ਨਾਂਅ 'ਆਰਤੀ ਸਾਹਿਬ' ਰੱਖ ਕੇ ਸਿੱਖ ਇਤਿਹਾਸ ਨੂੰ ਖ਼ਰਾਬ ਕਰਨ ਦਾ ਯਤਨ ਵੀ ਕੀਤਾ ਹੋਇਆ ਹੈ। ਪਰ ਖੁਸ਼ੀ ਦੀ ਗੱਲ ਹੈ ਕਿ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਆਪਣੇ ਹੱਥ ਵਿਚ ਲੈ ਲਿਆ ਹੈ ਤੇ ਕਾਰਵਾਈ ਜਾਰੀ ਹੈ।
ਜ਼ਹਿਮਤ ਰਹਿਮਤ ਬਣ ਸਕਦੀ ਹੈ
ਅਸਲ ਵਿਚ ਪਹਿਲਾਂ ਜਗਨ ਨਾਥ ਮੰਦਰ ਦੇ ਪ੍ਰਬੰਧਕ ਕੁਝ ਦਿਨਾਂ ਲਈ ਦਰਬਾਰ ਸਾਹਿਬ ਅੰਮ੍ਰਿਤਸਰ ਆਏ ਸਨ। ਉਨ੍ਹਾਂ ਨੇ ਦਰਬਾਰ ਸਾਹਿਬ ਦੇ ਰੱਖ-ਰਖਾਅ, ਚੌਗਿਰਦੇ ਅਤੇ ਰੂਹਾਨੀ ਸ਼ਾਂਤੀ ਦੇ ਮਾਹੌਲ ਨੂੰ ਵਾਚਿਆ। ਫਿਰ ਪੁਰੀ ਦੇ ਕੁਲੈਕਟਰ ਬਲਵੰਤ ਸਿੰਘ ਰਾਠੌੜ ਅਤੇ ਪੁਲਿਸ ਮੁਖੀ ਉਮਾਂ ਸ਼ੰਕਰ ਸਵਾਈ ਵੀ ਦਰਬਾਰ ਸਾਹਿਬ ਆਏ। ਉਨ੍ਹਾਂ ਦਰਬਾਰ ਸਾਹਿਬ ਦੇ ਚੌਗਿਰਦੇ ਤੋਂ ਪ੍ਰਭਾਵਿਤ ਹੋ ਕੇ ਜਗਨ ਨਾਥ ਮੰਦਰ ਦੁਆਲੇ 75 ਗਜ਼ ਦਾ ਗਲਿਆਰਾ ਬਣਾਉਣ ਦੀ ਯੋਜਨਾ ਬਣਾਈ। ਪਰ ਇਸ ਯੋਜਨਾ ਵਿਚ ਗੁਰੂ ਸਾਹਿਬ ਨਾਲ ਸਬੰਧਿਤ ਮੰਗੂ ਮੱਠ ਨੂੰ ਢਾਹੇ ਜਾਣ ਦੀ ਸਥਿਤੀ ਬਣਨ ਨੇ ਸਿੱਖ ਸੰਗਤਾਂ ਨੂੰ ਨਿਰਾਸ਼ ਤੇ ਨਾਰਾਜ਼ ਕੀਤਾ। ਪਰ ਅਸੀਂ ਸਮਝਦੇ ਹਾਂ ਕਿ ਸਿੱਖ ਸੰਗਤਾਂ, ਖ਼ਾਸ ਕਰ ਓਡੀਸ਼ਾ ਦੇ ਸਿੱਖ ਆਗੂ ਤੇ ਸਿੱਖ ਜਥੇਬੰਦੀਆਂ ਜੋ ਕਰ ਰਹੀਆਂ ਹਨ, ਉਹ ਇਸ ਜ਼ਹਿਮਤ ਨੂੰ ਰਹਿਮਤ ਵਿਚ ਬਦਲਣ ਵਿਚ ਸਹਾਈ ਹੋ ਸਕਦੀਆਂ ਹਨ। ਗ਼ੌਰਤਲਬ ਹੈ ਕਿ ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਇਕ ਸਿੱਖ ਮਾਂ ਦੇ ਬੇਟੇ ਹਨ। ਨਵੀਨ ਦੇ ਪਿਤਾ ਤੇ ਓਡੀਸ਼ਾ ਦੇ ਸਵਰਗੀ ਮੁੱਖ ਮੰਤਰੀ ਬੀਜੂ ਪਟਨਾਇਕ ਦੀ ਪਤਨੀ ਬੀਬੀ ਗਿਆਨ ਕੌਰ ਸਿੱਖ ਪਰਿਵਾਰ ਨਾਲ ਸਬੰਧਿਤ ਸਨ। ਇਸ ਲਈ ਕੁਦਰਤੀ ਹੈ ਕਿ ਨਵੀਨ ਪਟਨਾਇਕ ਦਾ ਸਿੱਖੀ ਰਵਾਇਤਾਂ ਪ੍ਰਤੀ ਕੁਝ ਨਾ ਕੁਝ ਝੁਕਾਅ ਜਾਂ ਹਮਦਰਦੀ ਜ਼ਰੂਰ ਹੋਵੇਗੀ। ਫਿਰ ਪੁਰੀ ਦੇ ਹਿੰਦੂ ਧਰਮ ਦੇ ਸਭ ਤੋਂ ਵੱਡੇ ਧਾਰਮਿਕ ਨੇਤਾ ਸ਼ੰਕਰਾਚਾਰੀਆ ਜਗਤਗੁਰੂ ਸਵਾਮੀ ਨਿਸ਼ਚਲਾ ਨੰਦ ਸਰਸਵਤੀ ਵੀ ਮੰਦਰ ਦੁਆਲੇ ਦੇ ਮੱਠਾਂ ਨੂੰ ਤੋੜੇ ਜਾਣ ਦੇ ਵਿਰੁੱਧ ਆਵਾਜ਼ ਉਠਾ ਚੁੱਕੇ ਹਨ ਜਦੋਂ ਕਿ ਓਡੀਸ਼ਾ ਦੇ ਕੁਝ ਭਾਜਪਾ ਅਤੇ ਆਰ.ਐਸ.ਐਸ. ਨੇਤਾ ਭਾਵੇਂ ਨਵੀਨ ਪਟਨਾਇਕ ਦੇ ਸਿਆਸੀ ਵਿਰੋਧੀ ਹੋਣ, ਪਰ ਮੱਠ ਤੋੜੇ ਜਾਣ ਦੇ ਵਿਰੁੱਧ ਹਨ, ਕਿਉਂਕਿ 2 ਤੋਂ ਇਲਾਵਾ ਬਾਕੀ ਸਾਰੇ ਮੱਠ ਤਾਂ ਪ੍ਰਾਚੀਨ ਹਿੰਦੂ ਮੱਠ ਹੀ ਹਨ।
ਸੋ, ਇਨ੍ਹਾਂ ਹਾਲਤਾਂ ਵਿਚ ਜੇ ਸਿੱਖ ਲੀਡਰਸ਼ਿਪ ਸੂਝ-ਬੂਝ ਤੋਂ ਕੰਮ ਲਵੇ ਤਾਂ ਜੋ ਮੰਗੂ ਮੱਠ ਹੁਣ ਤੱਕ ਸਾਹਿਬ ਸ੍ਰੀ ਗੁਰੂ ਨਾਨਕ ਜੀ ਦੀ ਯਾਦਗਾਰ ਵਾਲੀ ਜਗ੍ਹਾ 'ਤੇ ਹੈ ਪਰ ਸਿੱਖਾਂ ਦੇ ਕਬਜ਼ੇ ਵਿਚ ਨਹੀਂ ਸੀ, ਹੁਣ ਇਹ ਗੁਰੂ ਸਾਹਿਬ ਜੀ ਦੀ ਆਰਤੀ ਦੇ ਉਚਾਰਨ ਦੀ ਯਾਦਗਾਰ ਵਜੋਂ ਲੈਣ ਦੇ ਯਤਨ ਕੀਤੇ ਜਾ ਸਕਦੇ ਹਨ। ਇਸ ਮਾਮਲੇ ਵਿਚ ਹਾਈ ਕੋਰਟ ਦੀ ਵਕੀਲ ਸੁਖਵਿੰਦਰ ਕੌਰ, ਇਤਿਹਾਸਕਾਰ ਅਨਿਲ ਧੀਰ, ਸਿੱਖ ਮਾਮਲਿਆਂ ਦੇ ਜਾਣਕਾਰ ਪ੍ਰੋ: ਜਗਮੋਹਣ ਸਿੰਘ, ਜਿਨ੍ਹਾਂ ਨੇ ਇਹ ਮਾਮਲਾ ਧਿਆਨ ਵਿਚ ਲਿਆਂਦਾ, ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਸਾਬਕ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਆਦਿ ਨੇ ਪਹਿਲ ਤਾਂ ਕੀਤੀ ਹੈ ਪਰ ਇਥੇ ਜਿਥੇ ਦਿੱਲੀ ਗੁਰਦੁਆਰਾ ਕਮੇਟੀ ਦੇ ਵਫ਼ਦ ਦੀ ਤਾਰੀਫ਼ ਕਰਨੀ ਬਣਦੀ ਹੈ ਜਿਸ ਦੇ ਮੁਖੀ ਜਗਦੀਪ ਸਿੰਘ ਕਾਹਲੋਂ, ਪੁਰੀ ਦੇ ਕੁਲੈਕਟਰ ਰਾਠੌੜ ਕੋਲੋਂ ਇਹ ਯਕੀਨ ਦਹਾਨੀ ਲੈਣ ਵਿਚ ਸਫ਼ਲ ਰਹੇ ਕਿ ਮੰਗੂ ਮੱਠ ਦੀ ਨਾਜਾਇਜ਼ ਉਸਾਰੀ ਭਾਵੇਂ ਤੋੜੀ ਜਾਵੇਗੀ ਪਰ ਮੱਠ ਦੇ ਅਸਲ ਤੇ ਇਤਿਹਾਸਕ ਮਹੱਤਤਾ ਵਾਲੇ 4 ਕਮਰੇ ਨਹੀਂ ਤੋੜੇ ਜਾਣਗੇ ਪਰ ਉਥੇ ਹੀ ਸ਼੍ਰੋਮਣੀ ਕਮੇਟੀ ਵਲੋਂ ਭੇਜੇ ਵਫ਼ਦ ਦੇ ਮੁਖੀ ਦੇ ਰਵੱਈਏ ਦੀ ਸਮਝ ਨਹੀਂ ਆ ਰਹੀ ਕਿ ਉਨ੍ਹਾਂ ਵਲੋਂ ਇਕ ਸਥਾਨਕ ਟੀ.ਵੀ. ਨੂੰ ਇਹ ਕਿਸ ਤਰ੍ਹਾਂ ਕਹਿ ਦਿੱਤਾ ਗਿਆ ਕਿ ਮੰਗੂ ਮੱਠ ਵਾਲੀ ਜਗ੍ਹਾ ਦਾ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਉਚਾਰੀ ਆਰਤੀ ਨਾਲ ਕੋਈ ਸਬੰਧ ਨਹੀਂ। ਭਾਵੇਂ ਉਸ ਵੇਲੇ ਕੋਲ ਖੜ੍ਹੇ ਓਡੀਸ਼ਾ ਦੇ ਸਿੱਖ ਆਗੂ ਸਤਪਾਲ ਸਿੰਘ ਸੇਠੀ ਨੇ ਗੱਲ ਨੂੰ ਸੰਭਾਲਣ ਦਾ ਯਤਨ ਕੀਤਾ ਤੇ ਕਿਹਾ ਕਿ ਇਹ ਬਾਹਰੋਂ ਆਏ ਹਨ। ਇਨ੍ਹਾਂ ਨੂੰ ਨਹੀਂ ਪਤਾ। ਪਰ ਇਹ ਗੱਲ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਦੀ ਸੂਝ-ਬੂਝ 'ਤੇ ਕਈ ਸਵਾਲ ਜ਼ਰੂਰ ਖੜ੍ਹੇ ਕਰਦੀ ਹੈ। ਬਾਕੀ ਇਸ ਦਰਮਿਆਨ ਇਹ ਮਾਮਲਾ ਭਾਰਤ ਦੀ ਸੁਪਰੀਮ ਕੋਰਟ ਵਿਚ ਵੀ ਚਲਾ ਗਿਆ ਹੈ, ਜਿਥੇ ਅਗਲੀ ਤਰੀਕ 3 ਅਕਤੂਬਰ ਦੀ ਹੈ। ਸੋ, ਸਾਡੀਆਂ ਸਿੱਖ ਸੰਸਥਾਵਾਂ ਨੂੰ ਇਕ ਬੇਨਤੀ ਹੈ ਕਿ ਵੱਖੋ-ਵੱਖਰੇ ਵਫ਼ਦ ਭੇਜਣ ਦੀ ਬਜਾਏ ਇਕ ਸਾਂਝਾ ਸਟੈਂਡ ਲਿਆ ਜਾਵੇ ਤੇ ਓਡੀਸ਼ਾ ਦੇ ਸਥਾਨਕ ਆਗੂਆਂ ਨਾਲ ਪਹਿਲਾਂ ਸਲਾਹ ਕਰ ਲਈ ਜਾਵੇ।

-1044, ਗੁਰੂ ਨਾਨਕ ਸਟਰੀਟ, ਸਮਰਾਲਾ ਰੋਡ, ਖੰਨਾ
ਫੋਨ : 92168-60000
E. mail : hslall@ymail.com


ਖ਼ਬਰ ਸ਼ੇਅਰ ਕਰੋ

ਸੇਵਾ ਦੇ ਪੁੰਜ ਤੇ ਸਾਂਝੀਵਾਲਤਾ ਦੇ ਪ੍ਰਤੀਕ ਭਾਈ ਘਨੱਈਆ ਜੀ

ਬਰਸੀ 'ਤੇ ਵਿਸ਼ੇਸ਼ ਦਇਆਵਾਨ ਤੇ ਸਾਂਝੀਵਾਲਤਾ ਦੇ ਪ੍ਰੀਤਕ ਭਾਈ ਘਨੱਈਆ ਜੀ ਦਾ ਜਨਮ ਸੰਨ 1648 'ਚ ਪਾਕਿਸਤਾਨ ਦੇ ਜ਼ਿਲ੍ਹਾ ਸਿਆਲਕੋਟ ਦੇ ਪਿੰਡ ਸੌਦਾਰਾ ਵਿਖੇ ਮਾਤਾ ਸੁੰਦਰੀ ਜੀ ਅਤੇ ਪਿਤਾ ਨੱਥੂ ਰਾਮ ਦੇ ਗ੍ਰਹਿ ਵਿਖੇ ਹੋਇਆ। ਆਪ ਜੀ ਨੇ ਬਚਪਨ ਤੋਂ ਹੀ ਮਨੁੱਖਤਾ ਦੀ ਸੇਵਾ ...

ਪੂਰੀ ਖ਼ਬਰ »

ਰਾਜਨੀਤਕ ਲੀਡਰ ਦੇਸ਼ ਦੀਆਂ ਹਕੀਕਤਾਂ ਨੂੰ ਸਮਝਣ

ਮੈਨੂੰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਬਹੁਤ ਚੰਗੇ ਲਗਦੇ ਹਨ। ਅੱਜ ਦੇ ਤੇਜ਼ ਰਫ਼ਤਾਰ ਯੁੱਗ 'ਚ ਕਿਸੇ ਕੋਲ ਕਿਸੇ ਲਈ ਵਿਹਲ ਨਹੀਂ ਪਰ ਪ੍ਰਧਾਨ ਮੰਤਰੀ ਸਮਾਂ ਕੱਢ ਕੇ 133 ਕਰੋੜ ਭਾਰਤੀਆਂ ਨਾਲ ਮਨ ਦੀ ਗੱਲ ਕਰਦੇ ਹਨ। 'ਮਨ ਕੀ ਬਾਤ' ਬੜਾ ਹੀ ਖ਼ੂਬਸੂਰਤ ਪ੍ਰੋਗਰਾਮ ਹੈ। ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX