ਤਾਜਾ ਖ਼ਬਰਾਂ


ਸਾਵਰਕਰ ਵਿਵਾਦ ਨੂੰ ਲੈ ਕੇ ਕਾਂਗਰਸ 'ਤੇ ਭੜਕੀ ਮਾਇਆਵਤੀ, ਦੋਹਰਾ ਚਰਿੱਤਰ ਅਪਣਾਉਣ ਦਾ ਲਾਇਆ ਦੋਸ਼
. . .  9 minutes ago
ਨਵੀਂ ਦਿੱਲੀ, 15 ਦਸੰਬਰ- ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ''ਮੈਂ ਸਾਵਰਕਰ ਨਹੀਂ ਹਾਂ'' ਵਾਲੇ ਬਿਆਨ 'ਤੇ ਸਿਆਸਤ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਸ਼ਿਵ ਸੈਨਾ ਤੋਂ ਬਾਅਦ ਹੁਣ ਬਸਪਾ ਪ੍ਰਧਾਨ ਮਾਇਆਵਤੀ ਨੇ ਵੀ...
ਸੀ. ਬੀ. ਆਈ. ਕਰੇਗੀ ਆਈ. ਆਈ. ਟੀ. ਵਿਦਿਆਰਥਣ ਫਾਤਿਮਾ ਲਤੀਫ਼ ਦੇ ਖ਼ੁਦਕੁਸ਼ੀ ਮਾਮਲੇ ਦੀ ਜਾਂਚ
. . .  33 minutes ago
ਚੇਨਈ, 15 ਦਸੰਬਰ- ਤਾਮਿਲਨਾਡੂ 'ਚ ਇੰਡੀਅਨ ਇੰਸਟੀਚਿਊਟ ਆਫ਼ ਤਕਨਾਲੋਜੀ (ਆਈ. ਆਈ. ਟੀ.) ਦੀ ਵਿਦਿਆਰਥਣ ਫਾਤਿਮਾ ਲਤੀਫ਼ ਵਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ ਦੀ ਜਾਂਚ ਸੀ. ਬੀ. ਆਈ. ਵਲੋਂ...
ਸ੍ਰੀਲੰਕਾਈ ਤਾਮਿਲ ਸ਼ਰਨਾਰਥੀਆਂ ਨੂੰ ਵੀ ਮਿਲਣੀ ਚਾਹੀਦੀ ਹੈ ਨਾਗਰਿਕਤਾ- ਸ਼੍ਰੀ ਸ਼੍ਰੀ ਰਵੀਸ਼ੰਕਰ
. . .  48 minutes ago
ਨਵੀਂ ਦਿੱਲੀ, 15 ਦਸੰਬਰ- ਸ਼੍ਰੀ ਸ਼੍ਰੀ ਰਵੀਸ਼ੰਕਰ ਨੇ ਨਾਗਰਿਕਤਾ ਸੋਧ ਕਾਨੂੰਨ 'ਤੇ ਕਿਹਾ ਹੈ ਕਿ ਉਹ ਉੱਤਰ-ਪੂਰਬੀ ਭਾਰਤ ਨੇ ਲੋਕਾਂ ਨੂੰ ਅਪੀਲ ਕਰਨਾ ਚਾਹੁਣਗੇ ਕਿ ਉਹ ਕਿਸੇ ਮਨੁੱਖ ਅਤੇ ਜਾਇਦਾਦ ਨੂੰ ਨੁਕਸਾਨ...
ਭਾਰਤ ਅਤੇ ਵੈਸਟ ਇੰਡੀਜ਼ ਵਿਚਕਾਰ ਪਹਿਲਾ ਇੱਕ ਦਿਨਾਂ ਮੈਚ ਅੱਜ
. . .  51 minutes ago
ਚੇਨਈ, 15 ਦਸੰਬਰ - ਭਾਰਤ ਅਤੇ ਵੈਸਟ ਇੰਡੀਜ਼ ਦੀਆਂ ਟੀਮਾਂ ਵਿਚਕਾਰ ਤਿੰਨ ਮੈਚਾਂ ਦੀ ਲੜੀ ਦਾ ਪਹਿਲਾ ਇੱਕ ਦਿਨਾਂ ਮੈਚ ਅੱਜ ਦੁਪਹਿਰ ਤੋਂ ਚੇਨਈ 'ਚ ਖੇਡਿਆ ਜਾਵੇਗਾ। ਖ਼ਰਾਬ ਮੌਸਮ ਦੇ ਚੱਲਦਿਆਂ ਮੈਚ...
ਐੱਨ. ਆਰ. ਸੀ. ਨੂੰ ਪੂਰੇ ਦੇਸ਼ 'ਚ ਲਾਗੂ ਕੀਤਾ ਜਾਣਾ ਚਾਹੀਦਾ ਹੈ- ਗਿਰੀਰਾਜ ਸਿੰਘ
. . .  about 1 hour ago
ਨਵੀਂ ਦਿੱਲੀ, 15 ਦਸੰਬਰ- ਭਾਜਪਾ ਨੇਤਾ ਅਤੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਕਿਹਾ ਹੈ ਕਿ ਐੱਨ. ਆਰ. ਸੀ. ਨੂੰ ਬਿਹਾਰ ਅਤੇ...
ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਪ੍ਰਦਰਸ਼ਨ ਦੇ ਚੱਲਦਿਆਂ ਕਈ ਟਰੇਨਾਂ ਰੱਦ
. . .  about 1 hour ago
ਕੋਲਕਾਤਾ, 15 ਦਸੰਬਰ- ਈਸਟ ਕੋਸਟ ਰੇਲਵੇ ਦੇ ਪੀ. ਆਰ. ਓ. ਦਾ ਕਹਿਣਾ ਹੈ ਕਿ ਪ੍ਰਦਰਸ਼ਨ ਨੂੰ ਦੇਖਦਿਆਂ ਦੱਖਣੀ-ਪੂਰਬੀ ਰੇਲਵੇ ਨੇ ਹਾਵੜਾ-ਖੜਗਪੁਰ ਰੇਲਵੇ ਭਾਗ 'ਤੇ 15 ਟਰੇਨਾਂ ਨੂੰ ਰੱਦ ਕਰ ਦਿੱਤਾ...
ਸਰਦਾਰ ਵੱਲਭ ਭਾਈ ਪਟੇਲ ਦੀ ਬਰਸੀ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਸ਼ਰਧਾਂਜਲੀ
. . .  about 1 hour ago
ਨਵੀਂ ਦਿੱਲੀ, 15 ਦਸੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਰਦਾਰ ਵੱਲਭ ਭਾਈ ਪਟੇਲ ਨੂੰ ਉਨ੍ਹਾਂ ਦੀ 69ਵੀਂ ਬਰਸੀ ਮੌਕੇ ਸ਼ਰਧਾਂਜਲੀ ਭੇਟ ਕੀਤੀ ਹੈ। ਮੋਦੀ ਨੇ ਟਵੀਟ ਕਰਕੇ ਕਿਹਾ, ''ਮਹਾਨ ਸਰਦਾਰ ਪਟੇਲ ਦੀ...
ਗੁਹਾਟੀ 'ਚ ਕਰਫ਼ਿਊ 'ਚ ਦਿੱਤੀ ਗਈ ਢਿੱਲ
. . .  1 minute ago
ਦਿਸਪੁਰ, 15 ਦਸੰਬਰ- ਆਸਾਮ ਦੇ ਐਡੀਸ਼ਨਲ ਡੀ. ਜੀ. ਪੀ. ਲਾਅ ਐਂਡ ਆਰਡਰ ਜੀ. ਪੀ. ਸਿੰਘ ਨੇ ਦੱਸਿਆ ਕਿ ਗੁਹਾਟੀ 'ਚ ਅੱਜ ਸਵੇਰੇ 9 ਵਜੇ ਤੋਂ ਸ਼ਾਮੀਂ 6 ਵਜੇ ਤੱਕ ਕਰਫ਼ਿਊ 'ਚ ਢਿੱਲ ਦਿੱਤੀ ਗਈ...
ਨੇਪਾਲ 'ਚ ਬੱਸ ਦੇ ਹਾਦਸਾਗ੍ਰਸਤ ਹੋਣ ਕਾਰਨ 12 ਲੋਕਾਂ ਦੀ ਮੌਤ
. . .  about 2 hours ago
ਕਾਠਮੰਡੂ, 15 ਦਸੰਬਰ- ਨੇਪਾਲ ਦੇ ਸਿੰਧੂਪਾਲਚੋਕ ਜ਼ਿਲ੍ਹੇ 'ਚ 40 ਯਾਤਰੀਆਂ ਨਾਲ ਭਰੀ ਇੱਕ ਬੱਸ ਹਾਦਸਾਗ੍ਰਸਤ ਹੋ ਗਈ। ਇਸ ਦੌਰਾਨ 12 ਲੋਕਾਂ ਦੀ ਮੌਤ...
ਰਾਜਸਥਾਨ 'ਚ ਵਾਪਰੇ ਸੜਕ ਹਾਦਸੇ 'ਚ ਫੌਜ ਦੇ ਪੰਜ ਜਵਾਨ ਜ਼ਖ਼ਮੀ
. . .  about 2 hours ago
ਜੈਪੁਰ, 15 ਦਸੰਬਰ- ਰਾਜਸਥਾਨ ਦੇ ਜੈਸਲਮੇਰ ਦੇ ਸੋਨੂੰ ਪਿੰਡ ਨੇੜੇ ਵਾਪਰੇ ਇੱਕ ਸੜਕ ਹਾਦਸੇ 'ਚ ਫੌਜ ਦੇ ਪੰਜ ਜਵਾਨ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਇਲਾਜ ਲਈ...
ਅੰਤਰਰਾਸ਼ਟਰੀ ਨਿਸ਼ਾਨੇਬਾਜ਼ ਵਰਤਿਕਾ ਸਿੰਘ ਨੇ ਗ੍ਰਹਿ ਮੰਤਰੀ ਨੂੰ ਖੂਨ ਨਾਲ ਚਿੱਠੀ ਲਿਖ ਕੇ ਕੀਤੀ ਇਹ ਮੰਗ
. . .  about 3 hours ago
ਨਵੀਂ ਦਿੱਲੀ, 15 ਦਸੰਬਰ- ਅੰਤਰਰਾਸ਼ਟਰੀ ਨਿਸ਼ਾਨੇਬਾਜ਼ ਵਰਤਿਕਾ ਸਿੰਘ ਨੇ ਇਹ ਮੰਗ ਕੀਤੀ ਹੈ ਕਿ ਨਿਰਭੈਆ ਜਬਰ ਜਨਾਹ ਦੇ ਚਾਰ ਦੋਸ਼ੀਆਂ ਨੂੰ ਇਕ ਔਰਤ ਵੱਲੋਂ ਫਾਂਸੀ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਖੂਨ ਨਾਲ ਗ੍ਰਹਿ ਮੰਤਰੀ ਅਮਿਤ...
ਪੱਛਮੀ ਬੰਗਾਲ : ਭਾਜਪਾ ਸੰਸਦ ਮੈਂਬਰ ਅਰਜੁਨ ਸਿੰਘ ਦੀ ਕਾਰ 'ਤੇ ਹੋਇਆ ਹਮਲਾ
. . .  about 4 hours ago
ਕੋਲਕਾਤਾ, 15 ਦਸੰਬਰ- ਪੱਛਮੀ ਬੰਗਾਲ ਦੇ ਬੈਰਕਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਅਰਜੁਨ ਸਿੰਘ ਦੀ ਗੱਡੀ 'ਤੇ ਹਮਲਾ ਕੀਤੇ ਜਾਣ ਦੀ ਖ਼ਬਰ ...
ਭੁੱਖ ਹੜਤਾਲ 'ਤੇ ਬੈਠੀ ਸਵਾਤੀ ਮਾਲੀਵਾਲ ਦੀ ਵਿਗੜੀ ਹਾਲਤ
. . .  about 4 hours ago
ਨਵੀਂ ਦਿੱਲੀ, 15 ਦਸੰਬਰ- ਭੁੱਖ ਹੜਤਾਲ 'ਤੇ ਬੈਠੀ ਦਿੱਲੀ ਮਹਿਲਾ ਆਯੋਗ ਦੀ ਪ੍ਰਧਾਨ ਸਵਾਤੀ ਮਾਲੀਵਾਲ ਦੀ ਹਾਲਤ ਵਿਗੜ ਗਈ ਹੈ। ਜਿਸ ਤੋਂ ਬਾਅਦ ਉਨ੍ਹਾਂ ਨੂੰ...
ਮਦਰ ਡੇਅਰੀ ਵੱਲੋਂ ਦੁੱਧ ਦੀ ਕੀਮਤ 'ਚ 3 ਰੁਪਏ ਪ੍ਰਤੀ ਲੀਟਰ ਵਾਧਾ
. . .  1 day ago
ਨਵੀਂ ਦਿੱਲੀ, 14 ਦਸੰਬਰ - ਮਦਰ ਡੇਅਰੀ ਵੱਲੋਂ ਦੁੱਧ ਦੀਆਂ ਕੀਮਤਾਂ ਵਿਚ 3 ਰੁਪਏ ਪ੍ਰਤੀ ਲੀਟਰ ਵਾਧਾ ਕੀਤਾ ਗਿਆ ਹੈ।
ਅਧਿਆਪਕ ਨੂੰ ਗੋਲੀ ਮਾਰ ਕੇ ਖੋਹੀ ਕਾਰ
. . .  1 day ago
ਹਰੀਕੇ ਪੱਤਣ, 14 ਦਸੰਬਰ (ਸੰਜੀਵ ਕੁੰਦਰਾ) - ਕਸਬੇ ਦੇ ਬਿਲਕੁਲ ਨੇੜੇ ਅੱਜ ਸ਼ਾਮ 6.30 ਵਜੇ ਦੇ ਕਰੀਬ ਪਿਸਤੌਲਧਾਰੀ 2 ਲੁਟੇਰੇ ਇੱਕ ਅਧਿਆਪਕ ਨੂੰ ਗੋਲੀ ਮਾਰ ਕੇ ਜ਼ਖਮੀ...
ਨਾਗਰਿਕਤਾ ਸੋਧ ਬਿੱਲ ਖਿਲਾਫ ਫਿਰ ਬੋਲੇ ਕੈਪਟਨ
. . .  1 day ago
5 ਕਰੋੜ ਦੀ ਹੈਰੋਇਨ ਸਮੇਤ ਨੌਜਵਾਨ ਕਾਬੂ
. . .  1 day ago
ਜੇ.ਐਨ.ਯੂ ਦੇ ਉਪ ਕੁਲਪਤੀ 'ਤੇ ਹਮਲਾ
. . .  1 day ago
ਕਾਰ ਦੇ ਦਰਖ਼ਤ ਨਾਲ ਟਕਰਾਈ ਇਕ ਦੀ ਮੌਤ, 4 ਜ਼ਖ਼ਮੀ
. . .  1 day ago
ਨਾਗਰਿਕਤਾ ਸੋਧ ਬਿੱਲ ਖ਼ਿਲਾਫ਼ ਆਪਣੇ ਰੁਖ 'ਤੇ ਕਾਇਮ - ਪ੍ਰਸ਼ਾਂਤ ਕਿਸ਼ੋਰ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 5 ਅੱਸੂ ਸੰਮਤ 551
ਵਿਚਾਰ ਪ੍ਰਵਾਹ: ਜੇ ਕਿਸੇ ਸਮੱਸਿਆ ਦਾ ਹੱਲ ਨਾ ਕੱਢਿਆ ਜਾਵੇ ਤਾਂ ਉਹ ਹੋਰ ਵੀ ਭਿਆਨਕ ਹੋ ਜਾਂਦੀ ਹੈ। -ਨੀਤੀ ਵਚਨ

ਪਟਿਆਲਾ

ਅਧਿਆਪਕਾਂ ਨੇ ਜ਼ਿਲੇ੍ਹ 'ਚ ਪ੍ਰੀ ਪ੍ਰਾਇਮਰੀ ਜਮਾਤਾਂ ਦੇ ਬਾਈਕਾਟ ਕਰਨ ਦਾ ਕੀਤਾ ਐਲਾਨ

ਪਟਿਆਲਾ, 20 ਸਤੰਬਰ (ਗੁਰਵਿੰਦਰ ਸਿੰਘ ਔਲਖ)-ਬੀਤੇ ਡੇਢ ਦਹਾਕੇ ਤੋਂ ਆਪਣੀਆਂ ਸੇਵਾਵਾਂ ਨੂੰ ਪੱਕੀਆਂ ਕਰਵਾਉਣ ਲਈ ਸੰਘਰਸ਼ ਕਰ ਰਹੇ ਈ.ਜੀ.ਐਸ, ਏ.ਆਈ.ਈ, ਐੱਸ.ਟੀ.ਆਰ ਅਧਿਆਪਕਾਂ ਨੇ ਵੱਡੀ ਗਿਣਤੀ ਵਿਚ ਡੀ.ਈ.ਓ ਦਫ਼ਤਰ ਪਹੁੰਚ ਕੇ ਤਹਿਸੀਲਦਾਰ ਪਟਿਆਲਾ ਰਾਹੀਂ ਮੁੱਖ ਮੰਤਰੀ ...

ਪੂਰੀ ਖ਼ਬਰ »

ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨਾਲ ਸਬੰਧਿਤ ਜਥੇਬੰਦੀਆਂ ਦੇ ਮੋਟੀਵੇਟਰ ਪਾਣੀ ਵਾਲੀ ਟੈਂਕੀ 'ਤੇ ਚੜੇ੍ਹ

ਪਟਿਆਲਾ, 20 ਸਤੰਬਰ (ਜਸਪਾਲ ਸਿੰਘ ਢਿੱਲੋਂ)- ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ 'ਚ ਕੰਮ ਕਰਦੀਆਂ ਜਥੇਬੰਦੀਆਂ ਦੇ ਮੋਟੀਵੇਟਰ ਆਪਣੀਆਂ ਮੰਗਾਂ ਨੂੰ ਲੈ ਕੇ ਸਰਹਿੰਦ ਸੜਕ ਤੇ ਪਿੰਡ ਹਸਨਪੁਰ ਦੀ ਪਾਣੀ ਵਾਲੀ ਟੈਂਕੀ ਤੇ ਚੜ ਗਏ ਹਨ | ਇਨ੍ਹਾਂ ਸੰਘਰਸ਼ ਕਰਨ ਵਾਲਿਆਂ 'ਚ 4 ...

ਪੂਰੀ ਖ਼ਬਰ »

ਰਿਕਸ਼ੇ 'ਚ ਬੈਠੀ ਔਰਤ ਦੀ ਸੋਨੇ ਦੀ ਚੂੜੀ ਕੱਟੀ

ਪਟਿਆਲਾ, 20 ਸਤੰਬਰ (ਮਨਦੀਪ ਸਿੰਘ ਖਰੋੜ)-ਸਨੇਹ ਲਤਾ ਵਾਸੀ ਧਾਮੋਮਾਜਰਾ ਤੋਂ ਰਿਕਸ਼ੇ 'ਤੇ ਬੈਠ ਸ਼ਹਿਰ ਵੱਲ ਆ ਰਹੀ ਸੀ | ਜਦੋਂ ਉਹ ਬਡੂੰਗਰ ਪਹੁੰਚੀ ਤਾਂ ਦੋ ਅਣਪਛਾਤੀਆਂ ਔਰਤਾਂ ਵੀ ਰਿਕਸ਼ੇ ਵਿਚ ਬੈਠ ਗਈਆਂ ਤੇ ਖ਼ਾਲਸਾ ਕਾਲਜ ਕੋਲ ਉਤਰ ਗਈਆਂ | ਇਸ ਤੋਂ ਬਾਅਦ ਜਦੋਂ ਉਹ ...

ਪੂਰੀ ਖ਼ਬਰ »

ਮੋਟਰਸਾਈਕਲ ਸਵਾਰ ਮੋਬਾਈਲ ਖੋਹ ਕੇ ਫ਼ਰਾਰ

ਰਾਜਪੁਰਾ, 20 ਸਤੰਬਰ (ਰਣਜੀਤ ਸਿੰਘ, ਜੀ.ਪੀ. ਸਿੰਘ)-ਨੇੜਲੇ ਪਿੰਡ ਨੀਲਪੁਰ ਵਾਸੀ ਲੜਕੀ ਦਾ ਦੋ ਮੋਟਰ ਸਾਈਕਲ ਸਵਾਰ ਮੋਬਾਈਲ ਫ਼ੋਨ ਖੋਹ ਕੇ ਫ਼ਰਾਰ ਹੋ ਗਏ ਹਨ | ਇਸ ਘਟਨਾ ਨੂੰ ਲੈ ਕੇ ਸ਼ਹਿਰ 'ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ...

ਪੂਰੀ ਖ਼ਬਰ »

ਮੂੰਹ 'ਤੇ ਤੇਜ਼ਾਬ ਪਾਉਣ ਦੀ ਕੋਸ਼ਿਸ਼, ਮਾਮਲਾ ਦਰਜ

ਨਾਭਾ, 20 ਸਤੰਬਰ (ਅਮਨਦੀਪ ਸਿੰਘ ਲਵਲੀ)- ਕੋਤਵਾਲੀ ਨਾਭਾ ਵਿਖੇ ਸਾਰਿਕ ਪੁੱਤਰ ਆਯੂਬ ਵਾਸੀ ਸਾਂਗਾਠੇਡਾ ਜ਼ਿਲ੍ਹਾ ਸਹਾਰਨਪੁਰ ਯੂ.ਪੀ. ਹਾਲ ਨਵੀਂ ਸਬਜ਼ੀ ਮੰਡੀ ਨਾਭਾ ਦੇ ਬਿਆਨਾਂ 'ਤੇ ਮਨੋਜ ਕੁਮਾਰ ਵਾਸੀ ਦੁਕਾਨਦਾਰ ਨਵੀਂ ਸਬਜ਼ੀ ਮੰਡੀ ਨਾਭਾ ਅਤੇ 2 ਹੋਰ ਨਾ ਮਾਲੂਮ ...

ਪੂਰੀ ਖ਼ਬਰ »

ਕੇਂਦਰੀ ਜੇਲ੍ਹ ਪਟਿਆਲਾ 'ਚੋਂ ਤਿੰਨ ਮੋਬਾਈਲ ਹੋਰ ਬਰਾਮਦ

ਪਟਿਆਲਾ, 20 ਸਤੰਬਰ (ਮਨਦੀਪ ਸਿੰਘ ਖਰੋੜ)-ਕੇਂਦਰੀ ਜੇਲ੍ਹ ਪਟਿਆਲਾ ਦੇ ਬਲਾਕ ਨੰਬਰ ਦੋ ਦੇ ਨੇੜੇ ਤੋਂ ਮਿੱਟੀ 'ਚ ਦੱਬੇ ਹੋਏ ਤਿੰਨ ਮੋਬਾਈਲ ਸਿੰਮਾਂ ਸਮੇਤ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸਬੰਧੀ ਸਹਾਇਕ ਸੁਪਰਡੰਟ ਹਰਬੰਸ ਸਿੰਘ ਨੇ ਦੱਸਿਆ ਕਿ ਉਹ ਜੇਲ੍ਹ ...

ਪੂਰੀ ਖ਼ਬਰ »

25 ਪੇਟੀਆਂ ਸ਼ਰਾਬ ਸਮੇਤ ਦੋਸ਼ੀ ਕਾਬੂ

ਸਮਾਣਾ, 20 ਸਤੰਬਰ (ਸਾਹਿਬ ਸਿੰਘ)-ਐਸ.ਐਚ.ਓ ਸਿਟੀ ਸਮਾਣਾ ਸਾਹਿਬ ਸਿੰਘ ਦੀ ਹਦਾਇਤ 'ਤੇ ਏ.ਐਸ.ਆਈ ਜੈ ਪ੍ਰਕਾਸ਼ ਨੇ ਮੁਬਾਇਲ ਪੈਟਰੋਲਿੰਗ ਦੌਰਾਨ ਸਮਾਣਾ-ਚੀਕਾ ਰੋਡ 'ਤੇ ਭਾਖੜਾ ਨਹਿਰ 'ਤੇ ਇਕ ਸ਼ੱਕੀ ਗੱਡੀ ਰੋਕੀ, ਪਰ ਡਰਾਈਵਰ ਨੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ | ਪੁਲਿਸ ...

ਪੂਰੀ ਖ਼ਬਰ »

390 ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ

ਪਟਿਆਲਾ, 20 ਸਤੰਬਰ (ਮਨਦੀਪ ਸਿੰਘ ਖਰੋੜ)-ਸਪੈਸ਼ਲ ਟਾਸਟ ਫੋਰਸ (ਐਸ.ਟੀ.ਐਫ) ਨੇ ਗਸ਼ਤ ਦੌਰਾਨ ਪਿੰਡ ਪਸਿਆਣਾ ਨੇੜੇ ਇਕ ਵਿਅਕਤੀ ਨੂੰ ਸ਼ੱਕ ਦੇ ਅਧਾਰ 'ਤੇ ਰੋਕ ਕੇ ਤਲਾਸ਼ੀ ਲੈਣ ਉਪਰੰਤ ਉਸ ਦੇ ਕਬਜ਼ੇ 'ਚੋਂ 390 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ | ਮੁਲਜ਼ਮ ਦੀ ਪਹਿਚਾਣ ...

ਪੂਰੀ ਖ਼ਬਰ »

12 ਗ੍ਰਾਮ ਹੈਰੋਇਨ ਸਮੇਤ ਔਰਤ ਕਾਬੂ

ਨਾਭਾ, 20 ਸਤੰਬਰ (ਅਮਨਦੀਪ ਸਿੰਘ ਲਵਲੀ)-ਹਲਕਾ ਨਾਭਾ ਦੇ ਪਿੰਡ ਢੀਂਗੀ ਨਜ਼ਦੀਕ ਜਸਵੰਤ ਕੌਰ ਪਤਨੀ ਹਰਦੀਪ ਸਿੰਘ ਵਾਸੀ ਪਿੰਡ ਬਾਗੜੀਆਂ ਹੈਰੋਇਨ ਵੇਚਣ ਲਈ ਗਾਹਕਾਂ ਦੀ ਉਡੀਕ ਕਰ ਰਹੀ ਸੀ | ਇਤਲਾਹ ਮਿਲਣ 'ਤੇ ਰੇਡ ਕਰਨ ਉਪਰੰਤ ਸਹਾਇਕ ਥਾਣੇਦਾਰ ਗੁਰਮੀਤ ਸਿੰਘ ਇਸ ਨੂੰ ...

ਪੂਰੀ ਖ਼ਬਰ »

ਬਾਬਾ ਫ਼ਰੀਦ ਪੰਪ 'ਤੇ ਮੋਟਰਸਾਈਕਲ 'ਚ ਪੈਟਰੋਲ ਪਵਾਉਣ ਲੱਗਿਆ ਲੱਗੀ ਅੱਗ

ਰਾਜਪੁਰਾ, 20 ਸਤੰਬਰ (ਜੀ.ਪੀ. ਸਿੰਘ)- ਅੱਜ ਇਥੋਂ ਦੇ ਰਾਜਪੁਰਾ-ਪਟਿਆਲਾ ਰੋਡ 'ਤੇ ਸਥਿਤ ਬਾਬਾ ਫ਼ਰੀਦ ਪੰਪ 'ਤੇ ਮੋਟਰਸਾਈਕਲ ਵਿਚ ਤੇਲ ਪਵਾਉਣ ਲੱਗਿਆ ਅਚਾਨਕ ਮੋਟਰਸਾਈਕਲ ਨੂੰ ਅੱਗ ਲੱਗ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪੈਟਰੋਲ ਪੰਪ ਦੇ ਮੈਨੇਜਰ ਯਾਦਵ ਨੇ ਦੱਸਿਆ ...

ਪੂਰੀ ਖ਼ਬਰ »

ਸੜਕ ਹਾਦਸੇ 'ਚ 20 ਸਾਲਾ ਲੜਕੀ ਦੀ ਮੌਤ

ਪਟਿਆਲਾ, 20 ਸਤੰਬਰ (ਮਨਦੀਪ ਸਿੰਘ ਖਰੋੜ)-ਪਟਿਆਲਾ ਨੇੜਲੇ ਪਿੰਡ ਪੰਜੋਲਾ ਦੇ ਬੱਸ ਅੱਡੇ 'ਚ ਖੜ੍ਹੇ ਇਕ ਲੜਕੀ ਤੇ ਲੜਕੇ 'ਚ ਟਰੈਕਟਰ-ਟਰਾਲੀ ਦੀ ਟੱਕਰ ਵੱਜਣ ਕਾਰਨ ਲੜਕੀ ਦੀ ਮੌਤ ਹੋ ਗਈ ਤੇ ਲੜਕੇ ਦੇ ਜ਼ਖਮੀ ਹੋਣ ਦੀ ਘਟਨਾ ਸਾਹਮਣੇ ਆਈ ਹੈ | ਮਿ੍ਤਕ ਦੀ ਪਹਿਚਾਣ ਹਰਪ੍ਰੀਤ ...

ਪੂਰੀ ਖ਼ਬਰ »

40 ਸਾਲਾ ਵਿਅਕਤੀ ਵਲੋਂ ਖ਼ੁਦਕੁਸ਼ੀ

ਪਟਿਆਲਾ, 20 ਸਤੰਬਰ (ਮਨਦੀਪ ਸਿੰਘ ਖਰੋੜ)- ਸਥਾਨਕ ਬੱਸ ਸਟੈਂਡ ਨੇੜੇ ਤਵੱਜਲਪੁਰਾ ਦੇ ਰਹਿਣ ਵਾਲੇ ਇਕ 40 ਸਾਲਾ ਵਿਅਕਤੀ ਵਲੋਂ ਬੱਸ ਅੱਡਾ ਦੇ ਪਿਛੇ ਉਸ ਦੇ ਵੈਸ਼ਨੰੂ ਢਾਬੇ 'ਚ ਰਾਤ ਫਾਹਾ ਲੈ ਕੇ ਖ਼ੁਦਕੁਸ਼ੀ ਕਰਨ ਦੀ ਦੁਖਦਾਈ ਘਟਨਾ ਸਾਹਮਣੇ ਆਈ ਹੈ | ਮਿ੍ਤਕ ਦੀ ਪਹਿਚਾਣ ...

ਪੂਰੀ ਖ਼ਬਰ »

ਔਰਤਾਂ ਦੇ ਆਪਸੀ ਝਗੜੇ ਨੂੰ ਲੈ ਇਕ ਿਖ਼ਲਾਫ਼ ਮਾਮਲਾ ਦਰਜ

ਨਾਭਾ, 20 ਸਤੰਬਰ (ਅਮਨਦੀਪ ਸਿੰਘ ਲਵਲੀ)-ਕੋਤਵਾਲੀ ਨਾਭਾ ਵਿਖੇ ਜਸਵੀਰ ਕੌਰ ਪਤਨੀ ਬਲਵੀਰ ਸਿੰਘ ਵਾਸੀ ਹਰੀਦਾਸ ਕਾਲੋਨੀ ਨਾਭਾ ਦੇ ਬਿਆਨਾਂ 'ਤੇ ਮਨਜੀਤ ਕੌਰ ਪਤਨੀ ਬਲਕਾਰ ਸਿੰਘ ਵਾਸੀ ਹਰੀਦਾਸ ਕਾਲੋਨੀ ਨਾਭਾ, ਪਰਮਜੀਤ ਕੌਰ ਵਾਸੀ ਪਿੰਡ ਦੁਲੱਦੀ ਉੱਪਰ ਮੁਕੱਦਮਾ ਨੰ.96 ...

ਪੂਰੀ ਖ਼ਬਰ »

550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 'ਰਬਾਬ ਤੋਂ ਨਗਾਰਾ' ਵਿਸ਼ੇ 'ਤੇ ਪ੍ਰਦਰਸ਼ਨੀ ਲਗਾਈ

ਪਟਿਆਲਾ, 20 ਸਤੰਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਹੇਠ ਅੱਜ ਪੰਜਾਬੀ ਯੂਨੀਵਰਸਿਟੀ ਦੇ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ, ਗੁਰੂ ...

ਪੂਰੀ ਖ਼ਬਰ »

ਟਾਟਾ ਕੰਸਲਟੈਂਸੀ ਸਰਵਿਸਿਜ਼ ਲਿਮਟਿਡ ਵਲੋਂ ਪੰਜਾਬੀ 'ਵਰਸਿਟੀ ਦੇ 37 ਵਿਦਿਆਰਥੀਆਂ ਦੀ ਨੌਕਰੀ ਲਈ ਚੋਣ

ਪਟਿਆਲਾ, 20 ਸਤੰਬਰ (ਕੁਲਵੀਰ ਸਿੰਘ ਧਾਲੀਵਾਲ)-ਵਿਸ਼ਵ ਪੱਧਰ ਦੀ ਨਾਮੀ ਕੰਪਨੀ ਟਾਟਾ ਕੰਸਲਟੰਸੀ ਸਰਵਿਸਿਜ਼ ਲਿਮਟਿਡ (ਟੀ.ਸੀ.ਐਸ.) ਵਲੋਂ ਪੰਜਾਬੀ ਯੂਨੀਵਰਸਿਟੀ ਦੇ 37 ਵਿਦਿਆਰਥੀਆਂ ਨੂੰ ਨੌਕਰੀ ਲਈ ਚੁਣਿਆ ਗਿਆ ਹੈ | ਨੈਸ਼ਨਲ ਕੁਆਲੀਫਾਈਰ ਕੈਂਪਸ ਇੰਟਰਵਿਊ ਪ੍ਰਕਿਰਿਆ ...

ਪੂਰੀ ਖ਼ਬਰ »

ਬਲਾਕ ਪੱਧਰੀ 'ਪਰਾਲੀ ਬਚਾਓ ਫ਼ਸਲ ਵਧਾਓ' ਪ੍ਰੋਗਰਾਮ ਤਹਿਤ ਕਿਸਾਨਾਂ ਨੂੰ ਕੀਤਾ ਜਾਗਰੂਕ

ਘੱਗਾ, 20 ਸਤੰਬਰ (ਵਿਕਰਮਜੀਤ ਸਿੰਘ ਬਾਜਵਾ)-ਅੱਜ ਸਥਾਨਕ ਕਸਬੇ ਅੰਦਰ ਨਬਾਰਡ ਵਲੋਂ ਪ੍ਰੋਗਰੈਸਿਵ ਯੂਥ ਫਾਰਮ ਦੇ ਸਹਿਯੋਗ ਨਾਲ ਪਰਾਲੀ ਬਚਾਓ ਫਲ ਵਧਾਓ ਪ੍ਰੋਗਰਾਮ ਤਹਿਤ ਬਲਾਕ ਪੱਧਰੀ ਕਿਸਾਨ ਜਾਗਰੂਕ ਕੈਂਪ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿਚ ਵੱਖ ਵੱਖ ਬੁਲਾਰਿਆਂ ...

ਪੂਰੀ ਖ਼ਬਰ »

ਸ੍ਰੀ ਹੇਮਕੁੰਟ ਗੁਰਦੁਆਰਾ ਸਾਹਿਬ ਦੇ ਮੈਨੇਜਰ ਨੇ ਕੀਤਾ ਲਖਬੀਰ ਸਿੰਘ ਲੌਟ ਦਾ ਸਨਮਾਨ

ਭਾਦਸੋਂ, 20 ਸਤੰਬਰ (ਗੁਰਬਖ਼ਸ਼ ਸਿੰਘ ਵੜੈਚ)-ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪਿਛਲੇ ਜਨਮ ਦੇ ਤਪ ਅਸਥਾਨ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਹਰ ਸਾਲ ਦੀ ਤਰ੍ਹਾਂ ਯਾਤਰਾ ਕਰਨ ਗਏ ਮਾਰਕੀਟ ਕਮੇਟੀ ਭਾਦਸੋਂ ਦੇ ਸਾਬਕਾ ਚੇਅਰਮੈਨ ਲਖਵੀਰ ਸਿੰਘ ਲੌਟ ਦਾ ਗੁ: ਸਾਹਿਬ ਦੇ ...

ਪੂਰੀ ਖ਼ਬਰ »

ਪਟਿਆਲਾ ਜ਼ਿਲੇ੍ਹ ਅੰਦਰ 3 ਲੱਖ ਮੱਝਾਂ ਅਤੇ 1.2 ਲੱਖ ਗਾਵਾਂ ਤੋਂ ਪੈਦਾ ਹੁੰਦਾ ਹੈ ਪ੍ਰਤੀ ਦਿਨ 14 ਲੱਖ ਲੀਟਰ ਦੁੱਧ

ਜਸਪਾਲ ਸਿੰਘ ਢਿੱਲੋਂ ਪਟਿਆਲਾ, 20 ਸਤੰਬਰP ਪਟਿਆਲਾ ਜ਼ਿਲੇ੍ਹ ਅੰਦਰ 3 ਲੱਖ ਮੱਝਾਂ ਤੇ 1.20 ਲੱਖ ਗਾਵਾਂ ਤੋਂ ਦੁੱਧ ਦੀ ਪੈਦਾਵਾਰ ਪ੍ਰਤੀ ਦਿਨ 13 ਲੱਖ ਲੀਟਰ ਹੈ, ਮੌਸਮ ਬਦਲਣ ਤੋਂ ਬਾਅਦ ਸਰਦੀ 'ਚ ਇਹ ਦੁੱਧ ਉਤਪਾਦਨ ਵਧ ਜਾਵੇਗਾ | ਪਿਛਲੇ ਸਾਲ ਦੁੱਧ ਇਸ ਜ਼ਿਲੇ੍ਹ ਅੰਦਰ 16 ...

ਪੂਰੀ ਖ਼ਬਰ »

ਜ਼ਿਲੇ੍ਹ 'ਚ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਘਟੀ

ਪਟਿਆਲਾ, 20 ਸਤੰਬਰ (ਮਨਦੀਪ ਸਿੰਘ ਖਰੋੜ)-ਸਿਹਤ ਵਿਭਾਗ ਵਲੋਂ ਡੇਂਗੂ ਬਿਮਾਰੀ ਦੀ ਰੋਕਥਾਮ ਲਈ ਅਗਾਉ ਪ੍ਰਬੰਧਾਂ ਤਹਿਤ ਮਨਾਏ ਜਾ ਰਹੇ ਡਰਾਈ-ਡੇ ਤਹਿਤ ਸ਼ਹਿਰ ਦੇ ਗਲੀ ਮੁਹੱਲਿਆਂ 'ਚ ਵਿਭਾਗ ਦੀਆਂ ਟੀਮਾਂ ਵਲੋਂ ਘਰ ਘਰ ਡੇਂਗੂ ਲਾਰਵੇ ਦੀ ਜਾਂਚ ਲਈ ਪਾਣੀ ਦੇ ਖੜੇ ...

ਪੂਰੀ ਖ਼ਬਰ »

ਪੰਜਾਬੀ ਯੂਨੀਵਰਸਿਟੀ ਦੇ ੳ ਵਰਗ ਦੀਆਂ ਚੋਣਾਂ ਲਈ ਈ.ਡੀ.ਐੱਫ ਅਤੇ ਸਹਿਜ ਗਰੁੱਪ ਵਲੋਂ ਪ੍ਰਚਾਰ ਜ਼ੋਰਾਂ 'ਤੇ

ਪਟਿਆਲਾ, 20 ਸਤੰਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ੳ ਵਰਗ ਅਫ਼ਸਰ ਐਸੋਸੀਏਸ਼ਨ ਗੈਰ-ਅਧਿਆਪਨ ਦੀ 26 ਸਤੰਬਰ 2019 ਨੂੰ ਹੋ ਰਹੀਆਂ ਚੋਣਾਂ ਲਈ ਈ.ਡੀ.ਐਫ ਅਤੇ ਸਹਿਜ ਗਰੁੱਪ ਵਲੋਂ ਜ਼ੋਰਾਂ 'ਤੇ ਪ੍ਰਚਾਰ ਕੀਤਾ ਜਾ ਰਿਹਾ ਹੈ | ਇਸ ਪ੍ਰਕਿਰਿਆ ਤਹਿਤ ...

ਪੂਰੀ ਖ਼ਬਰ »

ਭਗਵੰਤ ਮਾਨ ਅੱਜ ਰਾਜਪੁਰਾ 'ਚ ਰੈਲੀ ਨੂੰ ਸੰਬੋਧਨ ਕਰਨਗੇ

ਰਾਜਪੁਰਾ, 20 ਸਤੰਬਰ (ਰਣਜੀਤ ਸਿੰਘ)-ਇਥੋਂ ਦੀ ਨਲਾਸ ਰੋਡ 'ਤੇ ਕੱਲ੍ਹ ਨੂੰ ਆਮ ਆਦਮੀ ਪਾਰਟੀ ਦੇ ਸਾਂਸਦ ਅਤੇ ਸੀਨੀਅਰ ਆਗੂ ਭਗਵੰਤ ਮਾਨ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਨਗੇ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਆਮ ਆਦਮੀ ਪਾਰਟੀ ਦੀ ਸੀਨੀਅਰ ਆਗੂ ਅਤੇ ਹਲਕਾ ਇੰਚਾਰਜ ...

ਪੂਰੀ ਖ਼ਬਰ »

ਚਿਤਕਾਰਾ ਯੂਨੀਵਰਸਿਟੀ ਵਿਖੇ ਵਿਦਿਆਰਥੀਆਂ ਨੇ ਚਲਾਇਆ ਸਫ਼ਾਈ ਅਭਿਆਨ

ਬਨੂੜ, 20 ਸਤੰਬਰ (ਭੁਪਿੰਦਰ ਸਿੰਘ)-ਚਿਤਕਾਰਾ ਯੂਨੀਵਰਸਿਟੀ ਵਿਖੇ ਐਨ.ਸੀ.ਸੀ ਯੂਨਿਟ ਵਲੋਂ 'ਸਵੱਛ ਪਖਵਾੜਾ' ਤਹਿਤ ਪ੍ਰੋਗਰਾਮ ਕਰਵਾਇਆ ਗਿਆ | ਇਸ ਮੌਕੇ 5 ਪੰਜਾਬ ਬਟਾਲੀਅਨ ਐਨਸੀਸੀ ਯੂਨਿਟ ਪਟਿਆਲਾ ਅਤੇ ਵਨ ਪੰਜਾਬ ਨੇਵੀ ਯੂਨਿਟ ਦੇ ਨਿਆਲ ਨੰਗਲ ਦੇ ਕੈਡਿਟ ਨੇ ਕਲਾਸਾਂ ...

ਪੂਰੀ ਖ਼ਬਰ »

ਵਿਧਾਇਕ ਜਲਾਲਪੁਰ ਨੇ ਪਿੰਡ ਪੱਬਰੀ ਨੂੰ ਦਿੱਤਾ 5 ਲੱਖ ਰੁਪਏ ਦਾ ਚੈੱਕ

ਘਨੌਰ, 20 ਸਤੰਬਰ (ਬਲਜਿੰਦਰ ਸਿੰਘ ਗਿੱਲ)- ਵਿਧਾਇਕ ਮਦਨ ਲਾਲ ਜਲਾਲਪੁਰ ਵਲੋਂ ਗਰਾਮ ਪੰਚਾਇਤ ਪੱਬਰੀ ਦੇ ਸਰਪੰਚ ਐਨ.ਪੀ. ਸਿੰਘ ਪੱਬਰੀ ਨੂੰ ਕੈਟਲ ਫੇਅਰ ਸਕੀਮ ਅਧੀਨ ਦੂਜੀ ਕਿਸ਼ਤ ਵਜੋਂ 5 ਲੱਖ ਰੁਪਏ ਦਾ ਚੈੱਕ ਨੂੰ ਸੌਾਪਿਆ¢ ਇਸ ਸਮੇਂ ਵਿਧਾਇਕ ਮਦਨ ਲਾਲ ਜਲਾਲਪੁਰ ਨੇ ...

ਪੂਰੀ ਖ਼ਬਰ »

ਸਰਕਾਰੀ ਸਕੂਲ ਬਿੰਜਲ ਵਿਖੇ ਵਿਗਿਆਨ ਮੇਲਾ ਲਗਾਇਆ

ਦੇਵੀਗੜ੍ਹ, 20 ਸਤੰਬਰ (ਮੁਖ਼ਤਿਆਰ ਸਿੰਘ ਨੌਗਾਵਾਂ)-ਇਥੋਂ ਥੋੜੀ ਦੂਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਿੰਜਲ ਵਿਖੇ ਪਿ੍ੰਸੀਪਲ ਡਾ. ਸੰਤੋਸ਼ ਦੀ ਅਗਵਾਈ ਹੇਠ ਸਾਇੰਸ ਮੇਲੇ ਦਾ ਆਯੋਜਨ ਕੀਤਾ ਗਿਆ | ਇਸ ਮੇਲੇ ਦੌਰਾਨ ਵਿਦਿਆਰਥੀਆਂ ਵਲੋਂ ਤਿਆਰ ਕੀਤੇ ਗਏ ਮਾਡਲਾਂ ਦੀ ...

ਪੂਰੀ ਖ਼ਬਰ »

ਕਰਤਾਰਪੁਰ ਸਾਹਿਬ ਦੇ ਲਾਂਘੇ 'ਤੇ ਅਕਾਲੀ ਦਲ ਸਿਆਸਤ ਨਾ ਕਰੇ- ਕੰਬੋਜ

ਪਟਿਆਲਾ, 20 ਸਤੰਬਰ (ਜਸਪਾਲ ਸਿੰਘ ਢਿੱਲੋਂ)- ਕਾਂਗਰਸ ਦੇ ਸੀਨੀਅਰ ਆਗੂ ਤੇ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਅੱਜ ਇਥੇ ਗੱਲਬਾਤ ਕਰਦਿਆਂ ਆਖਿਆ ਕਿ ਅਸੀਂ ਖ਼ੁਸ਼ਕਿਸਮਤ ਹਾਂ ਕਿ ਸਾਡੇ ਜੀਵਨ 'ਚ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਜਾ ਰਿਹਾ ...

ਪੂਰੀ ਖ਼ਬਰ »

ਮਨਰੇਗਾ ਕਰਮਚਾਰੀ ਯੂਨੀਅਨ ਨੇ ਰੋਸ ਮਾਰਚ ਕਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤਾ ਮੰਗ ਪੱਤਰ

ਪਟਿਆਲਾ, 20 ਸਤੰਬਰ (ਜਸਪਾਲ ਸਿੰਘ ਢਿੱਲੋਂ)-ਮਨਰੇਗਾ ਕਰਮਚਾਰੀ ਯੂਨੀਅਨ ਵਲੋਂ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੇ ਸੰਘਰਸ਼ ਦੀ ਕੜੀ 'ਚ ਅੱਜ ਮੁਲਾਜ਼ਮਾਂ ਨੇ ਮੁੜ ਰੋਸ ਮਾਰਚ ਕਰਕੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਜਾਕੇ ਤਹਿਸੀਲਦਾਰ ਨੂੰ ਮੰਗ ਪੱਤਰ ਸੌਾਪਿਆ ...

ਪੂਰੀ ਖ਼ਬਰ »

ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਲਗਾਇਆ ਕੈਂਪ

ਪਾਤੜਾਂ, 20 ਸਤੰਬਰ (ਗੁਰਵਿੰਦਰ ਸਿੰਘ ਬੱਤਰਾ)-ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਸਹੂਲਤਾਂ ਦੇਣ ਲਈ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਵਿਸ਼ੇਸ਼ ਕੈਂਪ ਲਗਾਇਆ ਗਿਆ | ਉਪ ਮੰਡਲ ਮੈਜਿਸਟ੍ਰੇਟ ਪਾਤੜਾਂ ਡਾ. ਪਾਲਿਕਾ ਅਰੋੜਾ ਦੀ ਅਗਵਾਈ ਅਤੇ ਨੋਡਲ ਅਫ਼ਸਰ ...

ਪੂਰੀ ਖ਼ਬਰ »

ਯੁਵਕ ਸੇਵਾਵਾਂ ਵਿਭਾਗ ਪਟਿਆਲਾ ਵਲੋਂ ਰੈੱਡ ਰਿਬਨ ਕਲੱਬਾਂ ਦੀ ਜ਼ਿਲ੍ਹਾ ਪੱਧਰੀ ਸਲਾਹਕਾਰੀ ਬੈਠਕ

ਪਟਿਆਲਾ, 20 ਸਤੰਬਰ (ਗੁਰਵਿੰਦਰ ਸਿੰਘ ਔਲਖ)- ਸਰਕਾਰੀ ਸਟੇਟ ਕਾਲਜ ਵਿਖੇ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੇ ਸਹਿਯੋਗ ਨਾਲ ਯੁਵਕ ਸੇਵਾਵਾਂ ਵਿਭਾਗ ਵਲੋਂ ਜ਼ਿਲੇ੍ਹ ਦੇ 60 ਕਾਲਜਾਂ ਦੇ 150 ਦੇ ਕਰੀਬ ਨੋਡਲ ਅਫ਼ਸਰਾਂ, ਪੀਅਰ ਐਜੂਕੇਟਰ ਅਤੇ ਵਿਦਿਆਰਥੀ ਆਗੂਆਂ ਦੀ ...

ਪੂਰੀ ਖ਼ਬਰ »

ਸ.ਸ.ਸ ਸਕੂਲ ਟੋਡਰਪੁਰ 'ਚ ਵਿਦਿਆਰਥੀਆਂ ਨੂੰ ਕਾਨੂੰਨੀ ਜਾਣਕਾਰੀ ਦਿੱਤੀ ਗਈ

ਸਮਾਣਾ, 20 ਸਤੰਬਰ (ਹਰਵਿੰਦਰ ਸਿੰਘ ਟੋਨੀ)-ਸਮਾਣਾ ਦੇ ਪਿੰਡ ਟੋਡਰਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਕਾਨੂੰਨੀ ਸਾਖਰਤਾ ਕਲੱਬ ਵਲੋਂ ਵਿਦਿਆਰਥੀਆਂ ਨੂੰ ਮੁਫ਼ਤ ਕਾਨੂੰਨੀ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ਗਈ | ਸਕੂਲ ਦੀ ਪਿ੍ੰਸੀਪਲ ਧਰਮਿੰਦਰ ਕੌਰ ਅਤੇ ...

ਪੂਰੀ ਖ਼ਬਰ »

ਪਲਾਸਟਿਕ ਤੋਂ ਹੋਣ ਵਾਲੇ ਨੁਕਸਾਨ ਤੇ ਬਚਾਅ ਸਬੰਧੀ ਨਾਟਕ ਕਰਵਾਇਆ

ਪਾਤੜਾਂ, 20 ਸਤੰਬਰ (ਗੁਰਵਿੰਦਰ ਸਿੰਘ ਬੱਤਰਾ)- ਸਰਕਾਰੀ ਮਿਡਲ ਸਕੂਲ ਨਿਆਲ ਵਿਖੇ ਪਲਾਸਟਿਕ ਤੋਂ ਹੋਣ ਵਾਲੇ ਨੁਕਸਾਨ ਬਾਰੇ ਜਾਣਕਾਰੀ ਦੇਣ ਲਈ ਇਕ ਨਾਟਕ ਕਰਵਾਇਆ ਗਿਆ | ਨਾਟਕ ਵਿਚ ਮਦਰ ਇੰਡੀਆ ਕਾਲਜ ਆਫ਼ ਐਜੂਕੇਸ਼ਨ ਪਾਤੜਾਂ ਦੇ ਬੀ.ਐੱਡ. ਭਾਗ ਪਹਿਲਾਂ ਦੇ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਸਕੂਲ ਖੇਡਾਂ- ਖੋ-ਖੋ 'ਚ ਘਨੌਰ ਦੀਆਂ ਲੜਕੀਆਂ ਬਣੀਆਂ ਚੈਂਪੀਅਨ

ਪਟਿਆਲਾ, 20 ਸਤੰਬਰ (ਚਹਿਲ)-ਜ਼ਿਲ੍ਹਾ ਸਿੱਖਿਆ ਅਫਸਰ (ਸ) ਪਟਿਆਲਾ ਕੁਲਭੂਸ਼ਨ ਸਿੰਘ ਬਾਜਵਾ ਦੀ ਅਗਵਾਈ 'ਚ ਚੱਲ ਰਹੀਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਦੇ ਖੋ-ਖੋ ਅੰਡਰ-14 ਵਰਗ 'ਚ ਘਨੌਰ ਜ਼ੋਨ ਦੀਆਂ ਲੜਕੀਆਂ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ | ਫਾਈਨਲ ਮੁਕਾਬਲੇ 'ਚ ...

ਪੂਰੀ ਖ਼ਬਰ »

ਪਰਮਿੰਦਰ ਭਲਵਾਨ ਨੇ ਕੀਤੀ ਡਿਪਟੀ ਸਪੀਕਰ ਵਿਧਾਨ ਸਭਾ ਅਜੈਬ ਸਿੰਘ ਭੱਟੀ ਨਾਲ ਮੁਲਾਕਾਤ

ਪਟਿਆਲਾ, 20 ਸਤੰਬਰ (ਜ.ਸ. ਢਿੱਲੋਂ)-ਯੂਥ ਐਾਡ ਸਪੋਰਟਸ ਕਲੱਬਜ਼ ਸੈੱਲ ਪੰਜਾਬ ਕਾਂਗਰਸ ਦੇ ਉਪ ਚੇਅਰਮੈਨ ਅਤੇ ਦਫ਼ਤਰ ਇੰਚਾਰਜ ਪਰਮਿੰਦਰ ਭਲਵਾਨ ਨੇ ਵਿਧਾਨ ਸਭਾ ਪੰਜਾਬ ਦੇ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀ ਸਿਹਤ ਸਬੰਧੀ ਹਾਲ ...

ਪੂਰੀ ਖ਼ਬਰ »

ਕਾਰਜਸਾਧਕ ਅਫ਼ਸਰ ਵਲੋਂ ਸਵੱਛ ਭਾਰਤ ਅਭਿਆਨ ਤੇ ਤੰਦਰੁਸਤ ਪੰਜਾਬ ਮਿਸ਼ਨ ਨਾਲ ਜੁੜੀ ਟੀਮ ਨਾਲ ਬੈਠਕ

ਰਾਜਪੁਰਾ, 20 ਸਤੰਬਰ (ਜੀ.ਪੀ. ਸਿੰਘ)-ਸਥਾਨਕ ਨਗਰ ਕੌਾਸਲ ਵਿਖੇ ਕਾਰਜਸਾਧਕ ਅਫ਼ਸਰ ਰਵਨੀਤ ਸਿੰਘ ਦੀ ਅਗਵਾਈ ਹੇਠ ਸਵੱਛ ਭਾਰਤ ਅਭਿਆਨ ਅਤੇ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਸ਼ਹਿਰ ਵਿਚ ਸਫ਼ਾਈ ਸਬੰਧੀ ਬਣਾਈ ਟੀਮ ਸੀ.ਐਫ. ਦੇ ਸਮੂਹ ਵਰਕਰਾਂ ਦੀ ਇਕ ਅਹਿਮ ਬੈਠਕ ਹੋਈ | ਬੈਠਕ ...

ਪੂਰੀ ਖ਼ਬਰ »

ਪੰਜਾਬੀ ਅਥਲੀਟਾਂ ਨੇ ਜਿੱਤੇ ਚਾਰ ਤਗਮੇ

ਪਟਿਆਲਾ, 19 ਸਤੰਬਰ (ਚਹਿਲ)- ਸ਼ਾਹੀ ਸ਼ਹਿਰ ਦੇ ਨਾਮਵਰ ਅਥਲੈਟਿਕਸ ਕੋਚ ਰੁਪਿੰਦਰ ਸਿੰਘ ਦੇ ਤਿੰਨ ਸ਼ਾਗਿਰਦਾਂ ਨੇ ਉੱਤਰੀ ਜ਼ੋਨ ਅਥਲੈਟਿਕਸ ਚੈਂਪੀਅਨਸ਼ਿਪ 'ਚੋਂ ਦੋ ਸੋਨ ਤੇ ਦੋ ਚਾਂਦੀ ਦੇ ਤਗਮੇ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਹੈ | ਮੋਦੀ ਕਾਲਜ ਪਟਿਆਲਾ ਦੀ ਅਥਲੀਟ ...

ਪੂਰੀ ਖ਼ਬਰ »

ਸੈਂਟਰ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਸ਼ਾਨੋ ਸ਼ੌਕਤ ਨਾਲ ਸਮਾਪਤ

ਸਮਾਣਾ, 20 ਸਤੰਬਰ (ਹਰਵਿੰਦਰ ਸਿੰਘ ਟੋਨੀ)-ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸਮਾਣਾ-2 ਜੋਗਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੈਂਟਰ ਧਨੇਠਾ ਦੀਆਂ ਪ੍ਰਾਇਮਰੀ ਸਕੂਲ ਖੇਡਾਂ ਕਰਵਾਈਆਂ ਗਈਆਂ | ਜਿਸ ਵਿਚ ਕਲੱਸਟਰ ਦੇ 9 ਸਕੂਲਾਂ ਨੇ ਭਾਗ ਲਿਆ | ਇਨ੍ਹਾਂ ਖੇਡਾਂ ...

ਪੂਰੀ ਖ਼ਬਰ »

ਬਲਾਕ ਸਿੱਖਿਆ ਅਧਿਕਾਰੀ ਗੋਪੀ ਚੰਦ ਨੇ ਸਕੂਲਾਂ ਦਾ ਕੀਤਾ ਅਚਨਚੇਤ ਨਿਰੀਖਣ

ਗੁਹਲਾ ਚੀਕਾ, 20 ਸਤੰਬਰ (ਓ.ਪੀ. ਸੈਣੀ)-ਬਲਾਕ ਸਿੱਖਿਆ ਅਧਿਕਾਰੀ ਗੋਪੀ ਚੰਦ ਨੇ ਅੱਜ ਸਰਕਾਰੀ ਸਕੂਲਾਂ ਦਾ ਅਚਨਚੇਤ ਨਿਰੀਖਣ ਕੀਤਾ | ਇਸ ਦੌਰਾਨ ਸਾਰੇ ਅਧਿਆਪਕ ਹਾਜ਼ਰ ਪਾਏ ਗਏ | ਉਨ੍ਹਾਂ ਨਿਰਦੇਸ਼ ਦਿੱਤੇ ਕਿ ਕਿਸੇ ਨੂੰ ਵੀ ਬੱਚੇ ਦੇ ਭਵਿੱਖ ਨਾਲ ਖਿਲਵਾੜ ਨਹੀਂ ਕਰਨ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਵਿਖੇ ਡਾ. ਮਹਿੰਦਰ ਸਿੰਘ ਦਾ 'ਰਬਾਬ ਤੋਂ ਨਗਾਰੇ ਤੱਕ' ਵਿਸ਼ੇ 'ਤੇ ਵਿਸ਼ੇਸ਼ ਭਾਸ਼ਨ ਕਰਵਾਇਆ

ਪਟਿਆਲਾ, 20 ਸਤੰਬਰ (ਗੁਰਵਿੰਦਰ ਸਿੰਘ ਔਲਖ)-ਖ਼ਾਲਸਾ ਕਾਲਜ ਵਿਖੇ ਡਾ. ਮਹਿੰਦਰ ਸਿੰਘ, ਡਾਇਰੈਕਟਰ ਭਾਈ ਵੀਰ ਸਿੰਘ ਸਾਹਿਤ ਸਦਨ, ਨਵੀਂ ਦਿੱਲੀ ਦੇ 'ਰਬਾਬ ਤੋਂ ਨਗਾਰੇ ਤੱਕ' ਵਿਸ਼ੇ 'ਤੇ ਵਿਸ਼ੇਸ਼ ਭਾਸ਼ਨ ਕਰਵਾਇਆ | ਇਸ ਮੌਕੇ ਡਾ. ਮਹਿੰਦਰ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ...

ਪੂਰੀ ਖ਼ਬਰ »

ਸਿਹਤ ਵਿਭਾਗ ਨੇ ਅਨੀਮੀਆ ਦੀ ਬਿਮਾਰੀ ਨੂੰ ਜੜ੍ਹੋਂ ਪੁੱਟਣ ਦਾ ਟੀਚਾ ਮਿਥਿਆ-ਸਿਵਲ ਸਰਜਨ

ਪਟਿਆਲਾ, 20 ਸਤੰਬਰ (ਮਨਦੀਪ ਸਿੰਘ ਖਰੋੜ)-ਮਿਸ਼ਨ ਤੰਦਰੁਸਤ ਪੰਜਾਬ ਅਧੀਨ ਪੋਸ਼ਣ ਮਾਹ ਮੌਕੇ ਲੋਕਾਂ ਨੂੰ ਸੰਤੁਲਿਤ ਖ਼ੁਰਾਕ, ਦਸਤਾਂ ਤੋਂ ਬਚਾਅ ਅਤੇ ਅਨੀਮੀਆ ਦੀ ਜਾਂਚ ਸਬੰਧੀ ਪੋਸ਼ਣ ਮਾਹ ਤੇ ਹੈਂਡਲੇ ਫੀਮੇਲ ਡਿਸਪੈਂਸਰੀ ਵਲੋਂ ਪਟਿਆਲਾ ਸੋਸ਼ਲ ਵੈੱਲਫੇਅਰ ...

ਪੂਰੀ ਖ਼ਬਰ »

ਮੁਫ਼ਤ ਮੈਡੀਕਲ ਚੈੱਕਅਪ ਕੈਂਪ ਅੱਜ

ਘੱਗਾ, 20 ਸਤੰਬਰ (ਬਿਕਰਮਜੀਤ ਸਿੰਘ ਬਾਜਵਾ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪ੍ਰੈੱਸ ਕਲੱਬ ਪਾਤੜਾਂ ਦੇ ਪ੍ਰਧਾਨ ਪਵਨ ਬਾਂਸਲ ਦੇ ਪਿਤਾ ਸ੍ਰੀ ਰਾਮ ਜੀ ਦਾਸ ਦੀ ਯਾਦ ਵਿਚ ਉਨ੍ਹਾਂ ਦੀ ਬਰਸੀ ਮੌਕੇ 21 ਸਤੰਬਰ ਨੂੰ ਛੇਵਾਂ ਮੁਫ਼ਤ ਮੈਡੀਕਲ ਕੈਂਪ ਸ੍ਰੀ ਰਾਮ ਜੀ ਦਾਸ ਬਾਂਸਲ ...

ਪੂਰੀ ਖ਼ਬਰ »

ਘਨੌਰ ਸਕੂਲ ਦੀਆਂ ਮੰਗਾਂ ਸਬੰਧੀ ਵਿਧਾਇਕ ਨੂੰ ਮੰਗ ਪੱਤਰ ਦਿੱਤਾ

ਘਨੌਰ, 20 ਸਤੰਬਰ (ਜਾਦਵਿੰਦਰ ਸਿੰਘ ਜੋਗੀਪੁਰ)-ਸੀਨੀਅਰ ਸੈਕੰਡਰੀ ਸਕੂਲ ਘਨੌਰ ਦੇ ਪਿੰ੍ਰਸੀਪਲ ਰੁਪੇਸ਼ ਦੀਵਾਨ ਨੇ ਹਲਕਾ ਵਿਧਾਇਕ ਮਦਨ ਲਾਲ ਜਲਾਲਪੁਰ ਨੂੰ ਸੀਨੀਅਰ ਸੈਕੰਡਰੀ ਸਕੂਲ ਘਨੌਰ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ | ਉਨ੍ਹਾਂ ਮੰਗ ਪੱਤਰ ਰਾਹੀਂ ਜਾਣੂ ...

ਪੂਰੀ ਖ਼ਬਰ »

ਪੁਲਿਸ ਡੀ.ਏ.ਵੀ. ਸਕੂਲ ਵਿਖੇ ਨਸ਼ਿਆਂ ਿਖ਼ਲਾਫ਼ ਜਾਗਰੂਕਤਾ ਸੈਮੀਨਾਰ

ਪਟਿਆਲਾ, 20 ਸਤੰਬਰ (ਗੁਰਵਿੰਦਰ ਸਿੰਘ ਔਲਖ)- ਪੁਲਿਸ ਡੀ.ਏ.ਵੀ. ਪਬਲਿਕ ਸਕੂਲ ਵਿਖੇ ਬਡੀ ਪ੍ਰੋਗਰਾਮ ਅਧੀਨ ਨਸ਼ਿਆਂ ਦੇ ਵਿਰੁੱਧ ਜਾਗਰੂਕਤਾ ਲਈ ਸੈਮੀਨਾਰ ਕਰਵਾਇਆ ਗਿਆ | ਇਸ ਸੈਮੀਨਾਰ ਵਿਚ 8ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ | ਵਿਦਿਆਰਥੀਆਂ ਵਲੋਂ ...

ਪੂਰੀ ਖ਼ਬਰ »

ਮਾਮਲਾ ਸਰਕਾਰੀ ਪ੍ਰਾਇਮਰੀ ਸਕੂਲ ਦੀ ਇਮਾਰਤ ਦਾ ਪਿੰਡ ਹਾਮਝੇੜੀ ਦੇ ਵਾਸੀਆਂ ਵਲੋਂ ਐਸ.ਡੀ.ਐਮ ਦਫ਼ਤਰ ਅੱਗੇ ਧਰਨਾ

ਪਾਤੜਾਂ, 20 ਸਤੰਬਰ (ਜਗਦੀਸ਼ ਸਿੰਘ ਕੰਬੋਜ)- ਪਾਤੜਾਂ ਦੇ ਨਾਲ ਲੱਗਦੇ ਪਿੰਡ ਹਾਮਝੇੜੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਇਮਾਰਤ ਨਵੇਂ ਥਾਂ 'ਤੇ ਬਣਾਏ ਜਾਣ ਨੂੰ ਲੈ ਕੇ ਪਿੰਡ ਵਾਸੀਆਂ ਨੇ ਐਸ.ਡੀ.ਐਮ. ਦਫ਼ਤਰ ਪਾਤੜਾਂ ਵਿਚ ਧਰਨਾ ਦਿੱਤਾ ਅਤੇ ਸਰਕਾਰ ਦੇ ਨਾਂਅ ਇਕ ਮੰਗ ...

ਪੂਰੀ ਖ਼ਬਰ »

ਭਾਈ ਘਨੱਈਆ ਜੀ ਮਾਨਵ ਸੇਵਾ ਦਿਵਸ ਦਾ ਰਾਜ ਪੱਧਰੀ ਸਮਾਗਮ ਕਰਵਾਇਆ

ਨਾਭਾ, 20 ਸਤੰਬਰ (ਅਮਨਦੀਪ ਸਿੰਘ ਲਵਲੀ, ਕਰਮਜੀਤ ਸਿੰਘ)-ਪੰਜਾਬ ਸਰਕਾਰ ਵਲੋਂ ਮਾਨਵ ਸੇਵਾ ਦੇ ਅਲੰਬਰਦਾਰ ਅਤੇ ਗੁਰੂ ਘਰ ਦੇ ਅਨਿੰਨ੍ਹ ਸੇਵਕ ਭਾਈ ਘਨੱਈਆ ਜੀ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਨ ਲਈ ਅੱਜ ਭਾਈ ਘਨੱਈਆ ਜੀ ਮਾਨਵ ਸੇਵਾ ਦਿਵਸ ਦਾ ਰਾਜ ਪੱਧਰੀ ਸਮਾਗਮ ਨਾਭਾ ...

ਪੂਰੀ ਖ਼ਬਰ »

ਰੋਟਰੀ ਕਲੱਬ ਹਰ ਸਮੇਂ ਲੋਕ ਭਲਾਈ ਦੇ ਕੰਮਾਂ ਨੂੰ ਤਰਜੀਹ ਦਿੰਦਾ ਹੈ - ਵਿਜੇ ਗੁਪਤਾ

ਰਾਜਪੁਰਾ, 20 ਸਤੰਬਰ (ਰਣਜੀਤ ਸਿੰਘ)-ਰੋਟਰੀ ਕਲੱਬ ਹਰ ਸਮੇਂ ਲੋਕ ਭਲਾਈ ਦੇ ਕੰਮਾਂ ਕਾਰਾਂ ਨੂੰ ਤਰਜੀਹ ਦਿੰਦਾ ਹੈ | ਇਸ ਲਈ ਵੱਖ-ਵੱਖ ਮੌਕਿਆਂ ਦੇ ਮੈਡੀਕਲ ਚੈੱਕਅਪ ਕੈਂਪ, ਖ਼ੂਨਦਾਨ ਕੈਂਪ, ਲੋੜਵੰਦਾਂ ਨੂੰ ਟਰਾਲੀ ਸਾਈਕਲ ਦੇਣ ਵਰਗੇ ਕੰਮ ਕਰਦਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਰੋਟਰੀ ਕਲੱਬ ਪਾਸਟ ਡਿਸਟਿ੍ਕਟ ਗਵਰਨਰ ਵਿਜੇ ਗੁਪਤਾ ਨੇ ਸਰਕਾਰੀ ਹਾਈ ਸਕੂਲ ਵਿਚ ਬੱਚਿਆਂ ਦੇ ਹੱਥ ਧੋਣ ਲਈ ਪੋਰਟੇਬਲ ਸਟੇਸ਼ਨ ਇੰਸਟਾਲ ਕਰਨ ਮੌਕੇ 'ਤੇ ਕੀਤਾ | ਇਸ ਮੌਕੇ 'ਤੇ ਰੋਟਰੀ ਕਲੱਬ ਦੇ ਪ੍ਰਧਾਨ ਨਰਿੰਦਰ ਪਟਿਆਲ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਵਿਜੇ ਗੁਪਤਾ ਨੇ ਦੱਸਿਆ ਕਿ ਸਾਨੂੰ ਸਾਫ਼-ਸਫ਼ਾਈ ਵੱਲ ਧਿਆਨ ਦੇਣਾ ਚਾਹੀਦਾ ਹੈ |
ਗੰਦੇ ਮੰਦੇ ਹੱਥਾਂ ਨਾਲ ਖਾਣਾ ਖਾਣ ਕਾਰਨ ਸਾਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਬਿਨ ਬੁਲਾਏ ਮਹਿਮਾਨ ਵਾਂਗ ਚੰਬੜ ਜਾਂਦੀਆਂ ਹਨ | ਇਸ ਲਈ ਸਾਨੂੰ ਸਾਡੇ ਸਰੀਰ ਦੀ ਸਾਫ਼-ਸਫ਼ਾਈ ਵੱਲ ਧਿਆਨ ਦੇਣਾ ਚਾਹੀਦਾ ਹੈ | ਉਨ੍ਹਾਂ ਨੇ ਸਕੂਲ ਦੇ ਵਿਦਿਆਰਥਣਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਰੋਟੀ ਖਾਣ ਤੋਂ ਪਹਿਲਾ ਆਪਣੇ ਹੱਥ ਚੰਗੀ ਤਰ੍ਹਾਂ ਧੋ ਲੈਣੇ ਚਾਹੀਦੇ ਹਨ | ਇਸ ਮੌਕੇ ਹੋਰਨਾਂ ਸਮੇਤ ਸਕੱਤਰ ਪਵਨ ਸ਼ਰਮਾ, ਪ੍ਰਧਾਨ ਬਰਜਿੰਦਰ ਗੁਪਤਾ, ਡਾਇਰੈਕਟਰ ਟੀ.ਐਲ. ਜੋਸ਼ੀ, ਸੰਜੀਵ ਸੋਨੀ, ਐਡਵੋਕੇਟ ਬਲਵਿੰਦਰ ਸਿੰਘ ਚੈਹਿਲ, ਨੀਲਮ ਅਰੋੜਾ, ਸੰਗੀਤਾ ਵਰਮਾ, ਸੁਖਵਿੰਦਰ ਕੌਰ, ਕੇਸਰ ਸਿੰਘ ਅਤੇ ਹੋਰ ਅਧਿਆਪਕ ਅਤੇ ਬੱਚੇ ਹਾਜ਼ਰ ਸਨ |


ਖ਼ਬਰ ਸ਼ੇਅਰ ਕਰੋ

ਸਰਕਾਰੀ ਹਸਪਤਾਲ 'ਚ ਟੈੱਸਟਾਂ ਵਾਲੀ ਮਸ਼ੀਨ ਖ਼ਰਾਬ ਹੋਣ ਕਾਰਨ ਲੋਕਾਂ 'ਚ ਮਚੀ ਹਾਹਾਕਾਰ

ਭਾਦਸੋਂ, 20 ਸਤੰਬਰ (ਪ੍ਰਦੀਪ ਦੰਦਰਾਲਾ)-ਪੰਜਾਬ ਦੀ ਕੈਪਟਨ ਸਰਕਾਰ ਆਮ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ, ਪਰ ਇਹ ਵਾਅਦੇ ਸਿਰਫ਼ ਕਾਗ਼ਜ਼ਾਂ ਤਕ ਹੀ ਸੀਮਤ ਹੁੰਦੇ ਜਾਪਦੇ ਹਨ, ਕਿਉਂਕਿ ਸਰਕਾਰੀ ਹਸਪਤਾਲ ਭਾਦਸੋਂ ਵਿਚ ਪਿਛਲੇ ਲੰਮੇ ...

ਪੂਰੀ ਖ਼ਬਰ »

ਕਰੋੜਾਂ ਦੀ ਗਰਾਂਟ ਨਾਲ ਹੋਵੇਗਾ ਨਾਭਾ ਸ਼ਹਿਰ ਦਾ ਵਿਕਾਸ- ਮਿੱਤਲ

ਨਾਭਾ, 20 ਸਤੰਬਰ (ਕਰਮਜੀਤ ਸਿੰਘ)-ਨਾਭਾ ਸ਼ਹਿਰ ਦੀ ਤਰੱਕੀ ਲਈ ਲੱਖਾਂ ਹੀ ਨਹੀਂ ਸਗੋਂ ਕਰੋੜਾਂ ਰੁਪਏ ਦੀ ਗਰਾਂਟ ਪੰਜਾਬ ਸਰਕਾਰ ਨੇ ਮਨਜ਼ੂਰ ਕੀਤੀ ਹੈ, ਜਿਸ ਨਾਲ ਸ਼ਹਿਰ ਦੀਆਂ ਮੁੱਖ ਸੜਕਾਂ ਸਟਰੀਟ ਲਾਈਟ ਦਾ ਸੁਯੋਗ ਪ੍ਰਬੰਧ ਕੀਤਾ ਜਾਵੇਗਾ | ਇਹ ਗੱਲ ਨਗਰ ਕੌਾਸਲ ...

ਪੂਰੀ ਖ਼ਬਰ »

ਮਾਮਲਾ ਰਾਜਪੁਰਾ ਵਿਚ ਡਾ. ਅੰਬੇਡਕਰ ਦੇ ਬੁੱਤ ਦੀ ਭੰਨ-ਤੋੜ ਦਾ ਐਸ.ਸੀ. ਕਮਿਸ਼ਨ ਦੀ ਹਦਾਇਤ 'ਤੇ ਮਾਮਲੇ ਦੀ ਜਾਂਚ ਲਈ ਬਣਾਈ ਸਿਟ

ਚੰਡੀਗੜ੍ਹ•, 20 ਸਤੰਬਰ (ਅਜੀਤ ਬਿਊਰੋ)- ਰਾਜਪੁਰਾ ਵਿਚ ਡਾ. ਅੰਬੇਦਕਰ ਦੇ ਬੁੱਤ ਦੀ ਭੰਨ-ਤੋੜ ਦੇ ਮਾਮਲੇ ਵਿਚ ਅੱਜ ਐਸ.ਐਸ.ਪੀ. ਪਟਿਆਲਾ ਵਲੋਂ ਆਪਣੀ ਮੁੱਢਲੀ ਰਿਪੋਰਟ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵਿਖੇ ਪੇਸ਼ ਕੀਤੀ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਵਿਧਾਇਕ ਚੰਦੂਮਾਜਰਾ ਦੇ ਯਤਨਾ ਸਦਕਾ ਕੇਂਦਰ ਨੇ ਬੀੜ ਭੁਨਰਹੇੜੀ ਲਈ ਜਾਰੀ ਕੀਤੀ 1 ਕਰੋੜ ਤੋਂ ਵੱਧ ਰਾਸ਼ੀ

ਦੇਵੀਗੜ੍ਹ, 20 ਸਤੰਬਰ (ਮੁਖਤਿਆਰ ਸਿੰਘ ਨੌਗਾਵਾਂ)-ਹਲਕਾ ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਵਲੋਂ ਹਲਕੇ ਦੇ ਵਿਕਾਸ ਲਈ ਕੇਂਦਰ ਸਰਕਾਰ ਕੋਲ ਕੀਤੀ ਜਾ ਰਹੀ ਪਹੁੰਚ ਦੇ ਯਤਨਾ ਸਦਕਾ ਕੇਂਦਰ ਸਰਕਾਰ ਵਲੋਂ ਦੇਵੀਗੜ੍ਹ ਨੇੜਲੇ ਭੁਨਰਹੇੜੀ ਬੀੜ ਦੀ ...

ਪੂਰੀ ਖ਼ਬਰ »

ਭਲਕੇ ਕੱਢੇ ਜਾ ਰਹੇ ਨਗਰ ਕੀਰਤਨ 'ਚ ਪਟਿਆਲਾ ਤੋਂ ਸ਼ਾਮਿਲ ਹੋਣਗੀਆਂ ਹਜ਼ਾਰਾਂ ਸੰਗਤਾਂ

ਪਟਿਆਲਾ, 20 ਸਤੰਬਰ (ਅ.ਸ. ਆਹਲੂਵਾਲੀਆ/ਪਰਗਟ ਸਿੰਘ ਬਲਬੇੜ੍ਹਾ)-ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਛਤਰ ਛਾਇਆ ਹੇਠ 22 ਸਤੰਬਰ ਦਿਨ ਐਤਵਾਰ ਨੂੰ ਪਟਿਆਲਾ ਤੋਂ ਸੁਲਤਾਨਪੁਰ ਲੋਧੀ ਤੱਕ ਨਿਕਲ ਰਹੇ ਇਤਿਹਾਸਕ ਨਗਰ ਕੀਰਤਨ ਵਿਚ ਪਟਿਆਲਾ ਤੋਂ ਹਜ਼ਾਰਾਂ ਦੀ ਗਿਣਤੀ ਵਿਚ ...

ਪੂਰੀ ਖ਼ਬਰ »

ਅਲਹੌਰਾਂ ਗੇਟ ਤੋਂ ਗਰਿਡ ਚੌਕ ਤੱਕ ਦੀ ਸੜਕ ਬਣਾਉਣ ਦੀ ਕੀਤੀ ਮੰਗ

ਨਾਭਾ, 20 ਸਤੰਬਰ (ਕਰਮਜੀਤ ਸਿੰਘ)- ਸਥਾਨਕ ਅਲੌਹਰਾਂ ਗੇਟ ਤੋਂ ਗਰਿਡ ਚੌਾਕ ਤੱਕ ਜਾਂਦੀ ਸੜਕ ਜੋ ਕਿ ਬੁਰੀ ਤਰ੍ਹਾਂ ਨਾਲ ਟੁੱਟੀ ਹੋਈ ਹੈ ਤੇ ਥਾਂ-ਥਾਂ 'ਤੇ ਖੱਡੇ ਪਏ ਹਨ ਨੂੰ ਬਣਾਉਣ ਦੀ ਮੰਗ ਸਮਾਜ ਕਲਿਆਣ ਜਾਗ੍ਰਤੀ ਮੰਚ ਨਾਭਾ ਦੇ ਉਪ ਪ੍ਰਧਾਨ ਅਮਰੀਕ ਸਿੰਘ ਧਾਲੀਵਾਲ ਨੇ ...

ਪੂਰੀ ਖ਼ਬਰ »

ਹੈਰੀਮਾਨ ਨੇ ਪਹੇਵਾ ਮੁੱਖ ਮਾਰਗ ਦੇ ਕੰਮ ਨੂੰ ਮੁੜ ਚਲਵਾਇਆ

ਭੁਨਰਹੇੜੀ, 20 ਸਤੰਬਰ (ਧਨਵੰਤ ਸਿੰਘ)-ਪਟਿਆਲਾ ਤੋਂ ਹਰਿਆਣਾ ਦੇ ਪਹੇਵਾ ਸ਼ਹਿਰ ਨੂੰ ਜਾਣ ਵਾਲੀ ਮੁੱਖ ਮਾਰਗ ਦੀ ਮੁਰੰਮਤ ਮੁੜ ਸ਼ੁਰੂ ਹੋ ਗਈ ਹੈ | ਬਰਸਾਤ ਦੇ ਮੌਸਮ ਕਾਰਨ ਕੰਮ ਰੁਕ ਗਿਆ ਸੀ, ਜਿਸ ਨੂੰ ਹੁਣ ਮੌਸਮ ਸਾਫ਼ ਹੋਣ ਤੋਂ ਬਾਅਦ ਕੰਮ ਚਲਾ ਪਿਆ ਹੈ | ਇਸ ਮਾਰਗ ਦੀ ...

ਪੂਰੀ ਖ਼ਬਰ »

ਉਦਯੋਗਿਕ ਸਿਖਲਾਈ ਸੰਸਥਾ ਲੜਕਿਆਂ ਵਿਖੇ ਲਗਾਇਆ ਰੋਜ਼ਗਾਰ ਮੇਲਾ

ਪਟਿਆਲਾ, 20 ਸਤੰਬਰ (ਗੁਰਵਿੰਦਰ ਸਿੰਘ ਔਲਖ)-ਉਦਯੋਗਿਕ ਸਿਖਲਾਈ ਸੰਸਥਾ ਲੜਕਿਆਂ ਵਿਖੇ ਲਗਾਏ ਗਏ ਰੋਜ਼ਗਾਰ ਮੇਲੇ ਵਿਚ ਅੱਜ ਲਗਪਗ 1800 ਨੌਕਰੀਆਂ ਲਈ ਇੰਟਰਵਿਊ ਕੀਤੀਆਂ ਗਈਆਂ, ਜਦ ਕਿ ਲਗਪਗ ਇਕ ਹਜ਼ਾਰ ਨੌਜਵਾਨਾਂ ਦੀ ਚੋਣ ਸਵੈ ਰੋਜ਼ਗਾਰ ਲਈ ਕੀਤੀ ਗਈ, ਜਿਨ੍ਹਾਂ ਨੂੰ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX