ਤਾਜਾ ਖ਼ਬਰਾਂ


ਨਵੀਂ ਦਿੱਲੀ- ਬ੍ਰਾਜ਼ੀਲ ਵਿਚ ਬ੍ਰਿਕਸ ਸੰਮੇਲਨ ਵਿਚ ਹਿੱਸਾ ਲੈਣ ਤੋਂ ਬਾਅਦ ਭਾਰਤ ਵਾਪਸ ਆਏ ਪ੍ਰਧਾਨ ਮੰਤਰੀ ਮੋਦੀ
. . .  1 day ago
ਹੋਟਲ ਦੇ ਕਮਰੇ 'ਚੋਂ ਔਰਤ ਦੀ ਲਾਸ਼ ਮਿਲੀ
. . .  1 day ago
ਜ਼ੀਰਕਪੁਰ,15 ਨਵੰਬਰ, {ਹੈਪੀ ਪੰਡਵਾਲਾ} - ਇੱਥੋਂ ਦੇ ਬਲਟਾਣਾ ਖੇਤਰ 'ਚ ਪੈਂਦੇ ਕਲਗ਼ੀਧਰ ਐਨਕਲੇਵ ਵਿਖੇ ਇੱਕ ਹੋਟਲ ਦੇ ਕਮਰੇ 'ਚੋਂ ਔਰਤ ਦੀ ਪੱਖੇ ਨਾਲ ਲਟਕਦੀ ਲਾਸ਼ ਮਿਲੀ। ਪੁਲਿਸ ਨੇ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ...
ਵਿਦੇਸ਼ੀ ਫੰਡਿੰਗ ਕੇਸ : ਐਮਨੇਸਟੀ ਇੰਟਰਨੈਸ਼ਨਲ ਦੇ ਦਫ਼ਤਰ 'ਤੇ ਸੀਬੀਆਈ ਦਾ ਛਾਪਾ
. . .  1 day ago
ਮਹਾਰਾਸ਼ਟਰ : ਕ੍ਰਿਪਟੋ ਇੰਜੀਨੀਅਰਿੰਗ ਪ੍ਰਾਈਵੇਟ ਲਿਮਟਿਡ ਦੀ ਇਮਾਰਤ ਵਿਚ ਧਮਾਕਾ, 17 ਮਜ਼ਦੂਰ ਜ਼ਖ਼ਮੀ
. . .  1 day ago
ਮੁੰਬਈ, 15 ਨਵੰਬਰ - ਮਹਾਰਾਸ਼ਟਰ ਦੇ ਰਾਏਗੜ੍ਹ ਸ਼ਹਿਰ ਦੀ ਐਮਆਈਡੀਸੀ ਉਦਯੋਗਿਕ ਖੇਤਰ ਵਿਚ ਕ੍ਰਿਪਟੋ ਇੰਜੀਨੀਅਰਿੰਗ ਪ੍ਰਾਈਵੇਟ ਲਿਮਟਿਡ ਦੀ ਇਮਾਰਤ ਵਿਚ ਧਮਾਕਾ ਹੋਣ ਨਾਲ 17 ਮਜ਼ਦੂਰ ਜ਼ਖ਼ਮੀ ਹੋ
ਹਸਪਤਾਲ ਦੇ ਐਮਰਜੈਂਸੀ ਵਿਭਾਗ 'ਚ ਕਾਂਗਰਸੀ ਸਰਪੰਚ ਅਤੇ ਉਸ ਦੇ ਭਰਾ 'ਤੇ ਕਾਤਲਾਨਾ ਹਮਲਾ
. . .  1 day ago
ਰਾਜਪੁਰਾ ,15 ਨਵੰਬਰ (ਰਣਜੀਤ ਸਿੰਘ)- ਅੱਜ ਸਿਵਲ ਹਸਪਤਾਲ ਦੇ ਐਮਰਜੈਂਸੀ ਵਿਭਾਗ ਵਿਚ ਨੇੜਲੇ ਪਿੰਡ ਤਖਤੁ ਮਾਜਰਾ ਦੇ ਮੌਜੂਦਾ ਕਾਂਗਰਸੀ ਸਰਪੰਚ ਹਰ ਸੰਗਤ ਸਿੰਘ ਅਤੇ ਉਸ ਦੇ ਭਰਾ 'ਤੇ ਕਾਤਲਾਨਾ ਹਮਲਾ ਕਰਕੇ ਸਖ਼ਤ ...
ਕਾਂਗਰਸ ਦੇ ਅਹੁਦੇਦਾਰਾਂ ਦੀ ਮੀਟਿੰਗ 16 ਨੂੰ
. . .  1 day ago
ਨਵੀਂ ਦਿੱਲੀ, 15 ਨਵੰਬਰ - ਜ਼ਰੂਰੀ ਸਿਆਸੀ ਮੁੱਦਿਆਂ ਉੱਪਰ ਚਰਚਾ ਲਈ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰਾਂ, ਸਕੱਤਰਾਂ, ਪੀ.ਸੀ.ਸੀ ਪ੍ਰਧਾਨਾਂ ਅਤੇ ਸੀ.ਐਲ.ਪੀ ਆਗੂਆਂ ਦੀ ਮੀਟਿੰਗ 16 ਨਵੰਬਰ...
ਮਹਿਬੂਬਾ ਮੁਫ਼ਤੀ ਨੂੰ ਸਰਕਾਰੀ ਕੁਆਟਰ 'ਚ ਕੀਤਾ ਗਿਆ ਸ਼ਿਫ਼ਟ
. . .  1 day ago
ਸ੍ਰੀਨਗਰ, 15 ਨਵੰਬਰ - ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਅਤੇ ਪੀ.ਡੀ.ਪੀ ਆਗੂ ਮਹਿਬੂਬਾ ਮੁਫ਼ਤੀ ਜਿਨ੍ਹਾਂ ਨੂੰ ਧਾਰਾ 370 ਹਟਾਏ ਜਾਣ ਤੋਂ ਬਾਅਦ ਸ੍ਰੀਨਗਰ ਦੇ ਚਸ਼ਮਾ ਸ਼ਾਹੀ ਹਟ ਵਿਚ ਨਜ਼ਰਬੰਦ ਕੀਤਾ ਗਿਆ ਸੀ ਨੂੰ ਸ੍ਰੀਨਗਰ...
ਟਰਾਈ ਵੱਲੋਂ ਇੰਟਰਕੁਨੈਕਸ਼ਨ ਯੂਜੇਸ ਚਾਰਜਸ ਦੀ ਸਮੀਖਿਆ
. . .  1 day ago
ਨਵੀਂ ਦਿੱਲੀ, 15 ਨਵੰਬਰ - ਟੈਲੀਕਾਮ ਰੈਗੂਲੇਟਰੀ ਅਥਾਰਿਟੀ ਆਫ਼ ਇੰਡੀਆ (ਟਰਾਈ) ਵੱਲੋਂ ਅੱਜ ਇੰਟਰਕੁਨੈਕਸ਼ਨ ਯੂਜੇਸ ਚਾਰਜਸ ਦੀ ਸਮੀਖਿਆ ਸਬੰਧੀ ਚਰਚਾ ਕੀਤੀ ਗਈ। ਟਰਾਈ...
ਇੰਦੌਰ ਟੈੱਸਟ ਦੂਸਰਾ ਦਿਨ : ਭਾਰਤ ਨੇ ਹਾਸਲ ਕੀਤੀ 343 ਦੌੜਾਂ ਦੀ ਲੀਡ
. . .  1 day ago
ਇੰਦੌਰ, 15 ਨਵੰਬਰ - ਬੰਗਲਾਦੇਸ਼ ਖ਼ਿਲਾਫ਼ ਇੰਦੌਰ ਟੈਸਟ ਦੇ ਦੂਸਰੇ ਦਿਨ ਦੀ ਖੇਡ ਖ਼ਤਮ ਹੋਣ ਤੱਕ ਭਾਰਤ ਨੇ ਆਪਣੀ ਪਹਿਲੀ ਪਾਰੀ 'ਚ 6 ਵਿਕਟਾਂ ਦੇ ਨੁਕਸਾਨ 'ਤੇ 493 ਦੌੜਾਂ ਬਣਾ ਲਈਆਂ...
ਇੰਦੌਰ ਟੈੱਸਟ ਦੂਸਰਾ ਦਿਨ : ਦਿਨ ਦਾ ਖੇਡ ਖ਼ਤਮ ਹੋਣ 'ਤੇ ਭਾਰਤ 493/6
. . .  1 day ago
ਚੀਫ਼ ਜਸਟਿਸ ਰੰਜਨ ਗੋਗਈ ਨੂੰ ਦਿੱਤੀ ਜਾ ਰਹੀ ਹੈ ਨਿੱਘੀ ਵਿਦਾਇਗੀ
. . .  1 day ago
ਨਵੀਂ ਦਿੱਲੀ, 15 ਨਵੰਬਰ - ਚੀਫ਼ ਜਸਟਿਸ ਆਫ਼ ਇੰਡੀਆ ਰੰਜਨ ਗੋਗਈ ਨੂੰ ਸੁਪਰੀਮ ਕੋਰਟ ਦੇ ਗਲਿਆਰੇ 'ਚ ਨਿੱਘੀ ਵਿਦਾਇਗੀ ਦਿੱਤੀ ਜਾ ਰਹੀ ਹੈ। ਚੀਫ਼ ਜਸਟਿਸ ਆਫ਼ ਇੰਡੀਆ ਦੇ ਰੂਪ...
ਇੰਦੌਰ ਟੈੱਸਟ ਦੂਸਰਾ ਦਿਨ : ਮਯੰਕ ਅਗਰਵਾਲ 243 ਦੌੜਾਂ ਬਣਾ ਕੇ ਆਊਟ
. . .  1 day ago
ਇੰਦੌਰ ਟੈੱਸਟ ਦੂਸਰਾ ਦਿਨ : ਮਯੰਕ ਅਗਰਵਾਲ 243 ਦੌੜਾਂ ਬਣਾ ਕੇ ਆਊਟ
ਭਾਜਪਾ ਵੱਲੋਂ ਕਾਂਗਰਸ ਹੈੱਡਕੁਆਟਰ ਦੇ ਬਾਹਰ ਪ੍ਰਦਰਸ਼ਨ
. . .  1 day ago
ਨਵੀਂ ਦਿੱਲੀ, 15 ਨਵੰਬਰ - ਕਾਂਗਰਸੀ ਆਗੂ ਰਾਹੁਲ ਗਾਂਧੀ ਵੱਲੋਂ ਰਾਫੇਲ ਸਮਝੌਤੇ ਨੂੰ ਲੈ ਕੇ ਕੀਤੀ ਗਈ ਟਿੱਪਣੀ ਖ਼ਿਲਾਫ਼ ਭਾਜਪਾ ਵਰਕਰਾਂ ਨੇ ਦਿੱਲੀ ਵਿਖੇ ਕਾਂਗਰਸ ਹੈੱਡਕੁਆਟਰ ਦੇ ਬਾਹਰ...
ਇੰਦੌਰ ਟੈੱਸਟ ਦੂਸਰਾ ਦਿਨ : ਭਾਰਤ ਦੇ ਮਯੰਕ ਅਗਰਵਾਲ ਨੇ ਠੋਕਿਆ ਦੋਹਰਾ ਸੈਂਕੜਾ
. . .  1 day ago
ਇੰਦੌਰ ਟੈੱਸਟ ਦੂਸਰਾ ਦਿਨ : ਭਾਰਤ ਦੀ ਬੰਗਲਾਦੇਸ਼ 'ਤੇ ਲੀਡ 200 ਟੱਪੀ, ਸਕੋਰ 359/4
. . .  1 day ago
ਰਾਜਪਾਲ ਵੀ.ਪੀ. ਸਿੰਘ ਬਦਨੌਰ ਸਮੇਤ ਵੱਖ-ਵੱਖ ਸਖ਼ਸ਼ੀਅਤਾਂ ਵੱਲੋਂ ਖੰਨਾ ਦੀ ਮਾਤਾ ਨੂੰ ਸ਼ਰਧਾ ਦੇ ਫੁਲ ਭੇਟ
. . .  1 day ago
ਬਠਿੰਡਾ 'ਚ ਪੁਸਤਕ ਮੇਲਾ, ਨੌਜਵਾਨਾਂ 'ਚ ਉਤਸ਼ਾਹ
. . .  1 day ago
ਇੰਦੌਰ ਟੈੱਸਟ ਦੂਸਰਾ ਦਿਨ : ਭਾਰਤ ਦੀਆਂ 4 ਵਿਕਟਾਂ ਆਊਟ, ਸਕੋਰ 327 (177 ਦੌੜਾਂ ਦੀ ਬੜ੍ਹਤ)
. . .  1 day ago
ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਉਪ ਮੰਡਲ ਟਾਂਗਰਾ ਦੇ ਦਫ਼ਤਰ ਨੂੰ ਲੱਗੀ ਭਿਆਨਕ ਅੱਗ
. . .  1 day ago
ਭਾਰਤ 'ਚ ਆਮ ਲੋਕ ਹੋ ਰਹੇ ਹਨ ਗਰੀਬ - ਰਿਪੋਰਟ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 5 ਅੱਸੂ ਸੰਮਤ 551
ਵਿਚਾਰ ਪ੍ਰਵਾਹ: ਜੇ ਕਿਸੇ ਸਮੱਸਿਆ ਦਾ ਹੱਲ ਨਾ ਕੱਢਿਆ ਜਾਵੇ ਤਾਂ ਉਹ ਹੋਰ ਵੀ ਭਿਆਨਕ ਹੋ ਜਾਂਦੀ ਹੈ। -ਨੀਤੀ ਵਚਨ

ਸੰਪਾਦਕੀ

ਸਰਕਾਰੀ ਅਸਫ਼ਲਤਾ ਤੇ ਕੁਤਾਹੀ

ਜਿਹੜਾ ਦੇਸ਼ ਚੰਨ 'ਤੇ ਉਤਰਨ ਲਈ ਯਤਨਸ਼ੀਲ ਹੋਇਆ ਹੋਵੇ, ਜਿਸ ਦੀਆਂ ਸਰਕਾਰਾਂ ਆਉਂਦੇ ਸਾਲਾਂ ਵਿਚ ਦੁਨੀਆ ਦੀ ਵੱਡੀ ਆਰਥਿਕ ਸ਼ਕਤੀ ਬਣਨ ਦੇ ਦਮਗਜੇ ਮਾਰ ਰਹੀਆਂ ਹੋਣ, ਜੇਕਰ ਉਸ ਤੋਂ ਅਵਾਰਾ ਪਸ਼ੂਆਂ ਤੇ ਅਵਾਰਾ ਕੁੱਤਿਆਂ ਦੀ ਸਮੱਸਿਆ ਦਾ ਹੁਣ ਤੱਕ ਕੋਈ ਹੱਲ ਨਾ ਨਿਕਲੇ ਤਾਂ ...

ਪੂਰੀ ਖ਼ਬਰ »

ਕਿਸਾਨ ਮੇਲੇ 'ਤੇ ਵਿਸ਼ੇਸ਼

ਖੇਤੀ ਵਿਭਿੰਨਤਾ ਰਾਹੀਂ ਕੁਦਰਤੀ ਸੋਮਿਆਂ ਦੀ ਸੰਭਾਲ ਜ਼ਰੂਰੀ

ਪਿਛਲੇ ਦੋ-ਤਿੰਨ ਸਾਲਾਂ ਵਿਚ ਪੰਜਾਬ ਦੀ ਖੇਤੀ ਵਿਚ ਨਵੇਂ ਕੀਰਤੀਮਾਨ ਸਥਾਪਤ ਹੋਏ ਹਨ। ਫ਼ਸਲੀ ਪੈਦਾਵਾਰ ਵਿਚ ਖੜ੍ਹੋਤ ਦੀ ਧਾਰਨਾ ਨੂੰ ਤੱਥਹੀਣ ਸਾਬਤ ਕਰਦਿਆਂ ਸਾਡੇ ਕਿਸਾਨਾਂ ਨੇ ਝੋਨੇ ਅਤੇ ਨਰਮੇ ਦੀ ਪੈਦਾਵਾਰ ਵਿਚ ਨਵੇਂ ਕੀਰਤੀਮਾਨ ਹੀ ਕਾਇਮ ਨਹੀਂ ਕੀਤੇ, ਸਗੋਂ ...

ਪੂਰੀ ਖ਼ਬਰ »

ਸੰਘਰਸ਼ ਨਾਲ ਹੀ ਮਿਲਦੀ ਹੈ ਸਫਲਤਾ

ਜੀਵਨ ਵਿਚ ਅਕਸਰ ਅਜਿਹੇ ਪਲ ਆਉਂਦੇ ਹਨ ਜਦੋਂ ਹਰ ਪਾਸੇ ਨਿਰਾਸ਼ਾ ਦਿਖਾਈ ਦਿੰਦੀ ਹੈ। ਕਿਸੇ ਨਾਲ ਗੱਲ ਕਰਨ, ਮਿਲਣ, ਕਿਤੇ ਆਉਣ ਜਾਣ ਅਤੇ ਕੁਝ ਕੰਮ-ਧੰਦਾ, ਵਪਾਰ ਅਤੇ ਨੌਕਰੀ ਤੱਕ ਕਰਨ ਦਾ ਮਨ ਨਹੀਂ ਕਰਦਾ, ਉਦਾਸੀ ਘੇਰ ਛੱਡਦੀ ਹੈ ਅਤੇ ਤਣਾਅ ਏਨਾ ਮਹਿਸੂਸ ਹੁੰਦਾ ਹੈ ਕਿ ਮੌਤ ਦੀ ਇੱਛਾ ਸੋਚ 'ਤੇ ਹਾਵੀ ਹੁੰਦਿਆਂ ਜਾਪਦੀ ਹੈ। ਅਜਿਹੇ ਪਲ ਉਦੋਂ ਆਉਂਦੇ ਹਨ ਜਦੋਂ ਸਾਡਾ ਕੋਈ ਆਪਣਾ ਨੇੜਲਾ ਵਿਛੜ ਗਿਆ ਹੋਵੇ, ਪਰਿਵਾਰਕ ਅਤੇ ਪਿਆਰ ਭਰੇ ਸਬੰਧਾਂ 'ਚ ਤਰੇੜ ਪੈਣ ਲੱਗੇ ਅਤੇ ਵਪਾਰ ਜਾਂ ਨੌਕਰੀ ਵਿਚ ਅਸਫਲਤਾ ਨਾਲ ਸਾਹਮਣਾ ਹੋਵੇ। ਧਨ-ਜਾਇਦਾਦ, ਪੈਸਾ ਡੁੱਬ ਜਾਵੇ ਅਤੇ ਕਰਜ਼ ਵਸੂਲਣ ਵਾਲਿਆਂ ਨੇ ਜਿਊਣਾ ਮੁਹਾਲ ਕਰ ਦਿੱਤਾ ਹੋਵੇ।
ਸੋਚ ਵਿਚ ਬਦਲਾਅ
ਇਸ ਦਾ ਭਾਵ ਇਹ ਹੈ ਕਿ ਜੋ ਲੋਕ ਇਸ ਦੌਰ 'ਚੋਂ ਗੁਜ਼ਰ ਰਹੇ ਹੁੰਦੇ ਹਨ, ਉਨ੍ਹਾਂ 'ਤੇ ਅਸਫਲਤਾ ਨੇ ਸ਼ਿਕੰਜਾ ਕੱਸ ਲਿਆ ਹੁੰਦਾ ਹੈ ਅਤੇ ਉਹ ਸੋਚਣ ਲਗਦੇ ਹਨ ਕਿ ਹੁਣ ਉਨ੍ਹਾਂ ਦਾ ਕੁਝ ਨਹੀਂ ਹੋ ਸਕਦਾ ਜਾਂ ਫਿਰ ਉਹ ਸਭ ਕੁਝ ਕਿਸਮਤ ਜਾਂ ਰੱਬ ਆਸਰੇ ਛੱਡ ਦਿੰਦੇ ਹਨ। ਅਸਫਲਤਾ ਦੇ ਕਈ ਪੈਮਾਨੇ ਹਨ। ਨੌਕਰੀ ਨਾ ਮਿਲਣ ਜਾਂ ਛੁੱਟ ਜਾਣ ਅਤੇ ਕਾਰੋਬਾਰ 'ਚ ਜ਼ਬਰਦਸਤ ਘਾਟਾ ਪੈਣ ਕਾਰਨ ਉਸ ਦੇ ਬੰਦ ਹੋ ਜਾਣ ਨੂੰ ਅਸਫਲ ਹੋਣ ਦੀ ਸ਼੍ਰੇਣੀ ਵਿਚ ਪਾ ਦਿੱਤਾ ਜਾਂਦਾ ਹੈ। ਇਸ ਦੇ ਉਲਟ ਇਹ ਅਜਿਹਾ ਮੌਕਾ ਹੁੰਦਾ ਹੈ, ਜੋ ਸੋਚ ਬਦਲ ਸਕਦਾ ਹੈ ਅਤੇ ਇਹ ਸੋਚਣ ਦੇ ਸਮਰੱਥ ਹੁੰਦਾ ਹੈ ਕਿ ਆਖਰ ਗ਼ਲਤੀ ਕਿੱਥੇ ਹੋਈ? ਇਹੋ ਨਹੀਂ, ਇਸ ਹਾਲਾਤ ਦੇ ਸ਼ਿਕਾਰ ਵਿਅਕਤੀ ਨੂੰ ਆਪਣੀ ਨੌਕਰੀ ਬਦਲਣ ਜਾਂ ਵਪਾਰ ਕਰਨ ਦੇ ਤਰੀਕੇ ਵਿਚ ਬਦਲਾਅ ਲਿਆਉਣ ਦਾ ਇਹ ਸ਼ਾਨਦਾਰ ਮੌਕਾ ਹੁੰਦਾ ਹੈ। ਇਕ ਘਟਨਾ ਸਾਂਝੀ ਕਰਨ ਜਾ ਰਿਹਾ ਹਾਂ। ਮੇਰਾ ਇਕ ਮਿੱਤਰ ਸਰਕਾਰੀ ਦਫ਼ਤਰ ਵਿਚ ਨੌਕਰੀ ਕਰਦਾ ਸੀ ਅਤੇ ਉਥੇ ਜੋ ਉਸ ਦਾ ਅਫ਼ਸਰ ਸੀ, ਉਹ ਰਿਸ਼ਵਤਖੋਰ ਹੋਣ ਕਾਰਨ ਆਪਣੇ ਨਾਲ ਸਬੰਧਿਤ ਲੋਕਾਂ ਨਾਲ ਬੁਰਾ ਵਿਹਾਰ ਕਰਦਾ ਸੀ ਤਾਂ ਕਿ ਉਸ ਦੀ ਪੋਲ ਨਾ ਖੁੱਲ੍ਹ ਸਕੇ। ਇਮਾਨਦਾਰ ਹੋਣ ਕਾਰਨ ਮਿੱਤਰ ਦੀ ਅਫ਼ਸਰ ਨਾਲ ਅਣਬਣ ਰਹਿਣ ਲੱਗੀ। ਉਸ ਅਫ਼ਸਰ ਦੇ ਦੁਰਵਿਹਾਰ ਨਾਲ ਮੇਰਾ ਮਿੱਤਰ ਤਣਾਅ 'ਚ ਰਹਿਣ ਲੱਗਾ ਕਿਉਂਕਿ ਨੌਕਰੀ ਜਾਣ ਦਾ ਡਰ ਸੀ ਅਤੇ ਪਰਿਵਾਰ 'ਚ ਆਰਥਿਕ ਸੰਕਟ ਰਹਿੰਦਾ ਸੀ। ਉਸ ਅਫ਼ਸਰ ਨੇ ਮੇਰੇ ਮਿੱਤਰ ਦੀ ਸਾਲਾਨਾ ਰਿਪੋਰਟ ਖਰਾਬ ਕਰ ਦਿੱਤੀ ਅਤੇ ਉਸ ਦੀ ਤਰੱਕੀ ਦੇ ਰਾਹ ਬੰਦ ਕਰ ਦਿੱਤੇ। ਮੇਰਾ ਮਿੱਤਰ ਏਨਾ ਪ੍ਰੇਸ਼ਾਨ ਹੋ ਗਿਆ ਕਿ ਖ਼ੁਦਕੁਸ਼ੀ ਕਰਨ ਦੀ ਗੱਲ ਮਨ 'ਚ ਆਉਣ ਲੱਗੀ। ਇਕ ਦਿਨ ਉਸ ਅਫ਼ਸਰ ਨੇ ਪੂਰੇ ਸਟਾਫ ਸਾਹਮਣੇ ਮੇਰੇ ਮਿੱਤਰ ਨੂੰ ਕਿਹਾ ਕਿ ਉਹ ਉਸ ਦੀਆਂ ਨਾਜਾਇਜ਼ ਗੱਲਾਂ ਮੰਨ ਲਵੇ ਤਾਂ ਸਭ ਕੁਝ ਠੀਕ ਹੋ ਸਕਦਾ ਹੈ, ਨਹੀਂ ਤਾਂ ਨਤੀਜੇ ਭੁਗਤਣ ਲਈ ਤਿਆਰ ਰਹੇ। ਮੇਰੇ ਮਿੱਤਰ ਦਾ ਆਤਮ-ਵਿਸ਼ਵਾਸ ਜਾਗ ਪਿਆ ਅਤੇ ਉਸ ਨੇ ਸਾਰਿਆਂ ਸਾਹਮਣੇ ਅਫ਼ਸਰ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਉਹ ਅਫ਼ਸਰ ਆਪਣੀ ਜਾਨ ਬਚਾ ਕੇ ਕਮਰੇ 'ਚ ਦਾਖ਼ਲ ਹੋਇਆ ਅਤੇ ਮੇਰਾ ਮਿੱਤਰ ਸਿੱਧਾ ਸੰਸਥਾ ਦੇ ਸਰਬਉੱਚ ਅਧਿਕਾਰੀ ਦੇ ਕਮਰੇ ਵਿਚ ਗਿਆ ਅਤੇ ਜੋ ਕੁਝ ਉਸ ਨਾਲ ਵਾਪਰ ਰਿਹਾ ਸੀ, ਬਿਆਨ ਕਰ ਦਿੱਤਾ। ਅਧਿਕਾਰੀ ਨੇ ਹੌਸਲਾ ਦਿੱਤਾ ਅਤੇ ਬੈਠਣ ਲਈ ਕਿਹਾ। ਜਦੋਂ ਮੇਰਾ ਮਿੱਤਰ ਕਮਰੇ 'ਚੋਂ ਬਾਹਰ ਆ ਰਿਹਾ ਸੀ, ਉਦੋਂ ਹੀ ਅਫ਼ਸਰ ਅੰਦਰ ਜਾ ਰਿਹਾ ਸੀ। ਕੁਝ ਹੀ ਪਲਾਂ ਵਿਚ ਉਹ ਅਫ਼ਸਰ ਮੂੰਹ ਲਟਕਾ ਕੇ ਅਧਿਕਾਰੀ ਦੇ ਕਮਰੇ 'ਚੋਂ ਬਾਹਰ ਨਿਕਲਿਆ। ਸੰਦੇਸ਼ ਸਪੱਸ਼ਟ ਸੀ ਕਿ ਮੇਰੇ ਮਿੱਤਰ ਨੇ ਆਪਣੀ ਅਸਫਲਤਾ ਨੂੰ ਸਫਲਤਾ ਵਿਚ ਬਦਲ ਦਿੱਤਾ ਸੀ। ਇਸੇ ਲਈ ਕਿਹਾ ਜਾਂਦਾ ਹੈ ਕਿ ਨਾਕਾਮਯਾਬੀ ਨੂੰ ਕਾਮਯਾਬੀ ਵਿਚ ਬਦਲਣ ਲਈ ਬਸ ਸੋਚ ਵਿਚ ਹੀ ਬਦਲਾਅ ਲਿਆਉਣਾ ਕਾਫੀ ਹੈ।
ਸੰਕਲਪ ਵਿਚ ਜਲਦਬਾਜ਼ੀ
ਅਕਸਰ ਅਸੀਂ ਆਪਣਾ ਉਦੇਸ਼ ਹਾਲਾਤ 'ਤੇ ਵਿਚਾਰ ਕੀਤੇ ਬਿਨਾਂ ਹੀ ਤੈਅ ਕਰ ਲੈਂਦੇ ਹਾਂ ਅਤੇ ਉਸ ਨੂੰ ਪੂਰਾ ਕਰਨ ਦਾ ਪ੍ਰਣ ਵੀ ਕਰ ਲੈਂਦੇ ਹਾਂ। ਠੀਕ ਢੰਗ ਨਾਲ ਵਿਚਾਰ ਨਾ ਕਰਨ ਕਰਕੇ ਪ੍ਰਣ ਟੁੱਟ ਜਾਂਦਾ ਹੈ ਅਤੇ ਅਸੀਂ ਖ਼ੁਦ ਨੂੰ ਅਸਫਲ ਮੰਨਣ ਲਗਦੇ ਹਾਂ। ਇਹ ਅਜਿਹਾ ਹੀ ਹੈ ਜਿਵੇਂ ਹਰ ਸਾਲ ਪਹਿਲੀ ਜਨਵਰੀ ਨੂੰ ਅਸੀਂ ਜਲਦਬਾਜ਼ੀ 'ਚ ਕੁਝ ਪ੍ਰਣ ਕਰ ਲੈਂਦੇ ਹਾਂ ਜੋ ਅਕਸਰ ਅਗਲੇ ਹੀ ਦਿਨ ਟੁੱਟ ਜਾਂਦੇ ਹਨ। ਇਸ ਲਈ ਪ੍ਰਣ ਲੈਣ ਤੋਂ ਬਚੋ ਅਤੇ ਜੇ ਕਦੇ ਲਓ ਤਾਂ ਹਿੰਮਤ ਦਾ ਪੱਲਾ ਨਾ ਛੱਡੋ। ਇਸ ਦੇ ਨਾਲ ਹੀ ਅਸਫਲਤਾ ਲਈ ਕਦੇ ਦੂਜੇ ਨੂੰ ਜ਼ਿੰਮੇਵਾਰ ਨਾ ਠਹਿਰਾਓ। ਮਾਨਸਿਕ ਸੰਤੁਲਨ ਬਣਾਈ ਰੱਖਣਾ, ਦੂਜਿਆਂ ਦੀ ਥਾਂ ਸਿਰਫ ਖ਼ੁਦ ਤੋਂ ਉਮੀਦ ਰੱਖਣਾ, ਜੇ ਕੋਈ ਜੋਖ਼ਮ ਜਾਂ ਖ਼ਤਰਾ ਮੁੱਲ ਲੈਣਾ ਹੈ ਤਾਂ ਉਹ ਖ਼ੁਦ ਲੈਣਾ, ਇਹ ਸਮਝਣਾ ਕਿ ਆਰ-ਪਾਰ ਦਾ ਸੰਘਰਸ਼ ਹੈ ਤਾਂ ਕੁਝ ਵੀ ਹੋ ਸਕਦਾ। ਜੇਕਰ ਫਿਰ ਵੀ ਅਸਫਲ ਹੋ ਗਏ ਤਾਂ ਉਸ ਨੂੰ ਮੋਢਿਆਂ 'ਤੇ ਪਏ ਘੱਟੇ ਦੀ ਤਰ੍ਹਾਂ ਝਾੜ ਦੇਣਾ, ਆਦਿ ਸਫਲ ਹੋਣ ਦੇ ਸੰਕੇਤ ਹਨ। ਅਕਸਰ ਧੋਖਾ ਉਨ੍ਹਾਂ ਤੋਂ ਹੀ ਮਿਲਦਾ ਹੈ, ਜਿਨ੍ਹਾਂ ਨੂੰ ਤੁਸੀਂ ਪੜਤਾਲ ਕੀਤੇ ਬਿਨਾਂ ਆਪਣੇ ਕੰਮ 'ਤੇ ਰੱਖ ਲਿਆ ਅਤੇ ਬਿਨਾਂ ਵਿਚਾਰ ਕੀਤੇ ਦੂਜੇ ਦੇ ਕਹਿਣ 'ਤੇ ਉਨ੍ਹਾਂ ਦੇ ਭਰੋਸਾ ਕਰ ਲਿਆ। ਇਸ ਲਈ ਦਿਲ ਭਾਵੇਂ ਕਿੰਨਾ ਵੀ ਕੋਮਲ ਰੱਖੋ ਪਰ ਦਿਮਾਗ ਜੋ ਕਹੇ ਉਸ ਨੂੰ ਪਹਿਲ ਦਿਓ ਤਾਂ ਅਸਫਲ ਹੋਣ ਤੋਂ ਨਿਸਚਿਤ ਤੌਰ 'ਤੇ ਬਚਿਆ ਜਾ ਸਕਦਾ ਹੈ।

pooranchandsarin@gmail.com

 


ਖ਼ਬਰ ਸ਼ੇਅਰ ਕਰੋ

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX