ਤਾਜਾ ਖ਼ਬਰਾਂ


ਕਿਸਾਨ ਜਗਸੀਰ ਸਿੰਘ ਦਾ ਤੀਜੇ ਦਿਨ ਵੀ ਨਹੀਂ ਹੋਇਆ ਸਸਕਾਰ
. . .  18 minutes ago
ਜੈਤੋ, 9 ਦਸੰਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਕੀਤੇ ਜਾ ਰਹੇ ਸੰਘਰਸ਼ ਦੌਰਾਨ ਪਰਸੋਂ ਸਵੇਰੇ ਜ਼ਿਲ੍ਹਾ ਬਠਿੰਡਾ ਦੇ ਪਿੰਡ ਕੋਟੜਾ ਕੋੜਿਆਂਵਾਲੀ ਦੇ ਜਗਸੀਰ...
ਚੋਰਾਂ ਨੇ ਬੰਦ ਮਕਾਨ ਚੋਂ 14 ਕਿੱਲੋ ਚਾਂਦੀ, 4 ਤੋਲੇ ਸੋਨੇ ਅਤੇ 3 ਲੱਖ ਦੀ ਨਕਦੀ 'ਤੇ ਕੀਤਾ ਹੱਥ ਸਾਫ਼
. . .  about 2 hours ago
ਡੇਰਾਬਸੀ, 9 ਨਵੰਬਰ( ਸ਼ਾਮ ਸਿੰਘ ਸੰਧੂ ) - ਬੀਤੀ ਦੇਰ ਡੇਰਾਬਸੀ ਸਥਿਤ ਪੰਜਾਬੀ ਬਾਗ ਕਾਲੋਨੀ ਵਿਚ ਇੱਕ ਬੰਦ ਮਕਾਨ ਦੇ ਤਾਲੇ ਤੋੜ ਕੇ ਚੋਰ ਕਰੀਬ 12 ਕਿੱਲੋ ਚਾਂਦੀ, 4 ਤੋਲੇ ਸੋਨੇ ਅਤੇ 3 ਲੱਖ ਦੀ ਨਕਦੀ ਸਮੇਤ ਹੋਰ ਘਰੇਲੂ ਸਾਮਾਨ ਚੋਰੀ ਕਰ ਕੇ ਲੈ ਗਏ। ਚੋਰੀ ਦੀ ਵਾਰਦਾਤ...
ਸਵਾਤੀ ਮਾਲੀਵਾਲ ਨੇ ਸਮ੍ਰਿਤੀ ਈਰਾਨੀ ਨਿਰਭਿਆ ਫ਼ੰਡ ਵੰਡਣ ਲਈ ਲਿਖੀ ਚਿੱਠੀ
. . .  about 2 hours ago
ਨਵੀਂ ਦਿੱਲੀ, 9 ਦਸੰਬਰ - ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਈਰਾਨੀ ਨੂੰ ਚਿੱਠੀ ਲਿਖ ਸੂਬਿਆ ਨੂੰ ਨਿਰਭਿਆ...
ਦਿੱਲੀ ਅਗਨੀਕਾਂਡ : ਮਨੁੱਖੀ ਅਧਿਕਾਰ ਕਮਿਸ਼ਨ ਨੇ ਦਿੱਲੀ ਸਰਕਾਰ ਸਮੇਤ ਹੋਰਨਾਂ ਨੂੰ ਭੇਜਿਆ ਨੋਟਿਸ
. . .  about 2 hours ago
ਨਵੀਂ ਦਿੱਲੀ, 9 ਦਸੰਬਰ - ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ (ਐਨ.ਐੱਚ.ਆਰ.ਸੀ) ਨੇ ਦਿੱਲੀ ਅਗਨੀਕਾਂਡ ਨੂੰ ਲੈ ਕੇ ਮੁੱਖ ਸਕੱਤਰ, ਦਿੱਲੀ ਸਰਕਾਰ, ਪੁਲਿਸ ਕਮਿਸ਼ਨਰ ਦਿੱਲੀ ਅਤੇ ਨਗਰ ਨਿਗਮ ਦਿੱਲੀ ਦੇ ਕਮਿਸ਼ਨਰ...
ਡਮਟਾਲ ਪੁਲਿਸ ਵੱਲੋਂ ਨਸ਼ੀਲੇ ਪਾਊਡਰ ਸਮੇਤ ਇੱਕ ਵਿਅਕਤੀ ਗ੍ਰਿਫ਼ਤਾਰ
. . .  about 2 hours ago
ਡਮਟਾਲ, 9 ਦਸੰਬਰ (ਰਾਕੇਸ਼ ਕੁਮਾਰ) - ਥਾਣਾ ਡਮਟਾਲ ਦੀ ਪੁਲਿਸ ਨੇ ਗਸ਼ਤ ਦੌਰਾਨ 21 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਵਿਅਕਤੀ ਦੀ ਪਹਿਚਾਣ...
ਨਾਗਰਿਕਤਾ ਸੋਧ ਬਿੱਲ ਤੋਂ ਡਰਨ ਦੀ ਲੋੜ ਨਹੀਂ - ਮਮਤਾ ਬੈਨਰਜੀ
. . .  1 minute ago
ਕੋਲਕਾਤਾ, 9 ਦਸੰਬਰ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਖੜਗਪੁਰ 'ਚ ਇੱਕ ਜਨ ਸਭਾ ਨੂੰ ਸੰਬੋਧਨ ਕਰਦਿਆ ਕਿਹਾ ਕਿ ਨਾਗਰਿਕਤਾ ਸੋਧ ਬਿੱਲ ਤੋਂ ਡਰਨ ਦੀ ਲੋੜ...
ਸਾਵਰਕਰ ਨੇ ਰੱਖੀ ਸੀ ਦੋ ਰਾਸ਼ਟਰ ਸਿਧਾਂਤ ਦੀ ਨੀਂਹ - ਮਨੀਸ਼ ਤਿਵਾੜੀ
. . .  about 3 hours ago
ਨਵੀਂ ਦਿੱਲੀ, 9 ਦਸੰਬਰ - ਕਾਂਗਰਸ ਦੇ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨੇ ਲੋਕ ਸਭਾ 'ਚ ਬੋਲਦਿਆਂ ਕਿਹਾ ਕਿ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕਹਿੰਦੇ ਹਨ ਕਿ ਧਰਮ ਦੇ...
ਸੰਸਦ ਕੰਪਲੈਕਸ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਵਿਅਕਤੀ ਕਾਬੂ
. . .  about 3 hours ago
ਨਵੀਂ ਦਿੱਲੀ, 9 ਦਸੰਬਰ - ਸੰਸਦ ਕੰਪਲੈਕਸ 'ਚ ਦਾਖਲ ਹੋ ਰਹੇ ਇੱਕ ਵਿਅਕਤੀ ਨੂੰ ਸੁਰੱਖਿਆ ਬਲਾਂ ਨੇ ਕਾਬੂ ਕਰ ਲਿਆ, ਜਿਸ ਨੂੰ ਕਿ ਦਿੱਲੀ ਪੁਲਿਸ ਹਵਾਲੇ ਕਰ ਦਿੱਤਾ...
ਮਣੀਪੁਰ 'ਚ ਇਨਰ ਲਾਈਨ ਪਰਮਿਟ ਲਾਗੂ ਹੋਵੇਗਾ- ਅਮਿਤ ਸ਼ਾਹ
. . .  about 3 hours ago
ਨਵੀਂ ਦਿੱਲੀ, 9 ਦਸੰਬਰ- ਨਾਗਰਿਕਤਾ ਸੋਧ ਬਿੱਲ 'ਤੇ ਲੋਕ ਸਭਾ 'ਚ ਬਹਿਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਮਣੀਪੁਰ ਨੂੰ ਇਨਰ ਲਾਈਨ ਪਰਮਿਟ ਸਿਸਟਮ 'ਚ ਸ਼ਾਮਲ...
ਨਾਗਰਿਕਤਾ ਸੋਧ ਬਿੱਲ 'ਤੇ ਲੋਕ ਸਭਾ 'ਚ ਚਰਚਾ ਜਾਰੀ
. . .  about 4 hours ago
ਨਵੀਂ ਦਿੱਲੀ, 9 ਦਸੰਬਰ- ਨਾਗਰਿਕਤਾ ਸੋਧ ਬਿੱਲ 2019 'ਤੇ ਲੋਕ ਸਭਾ 'ਚ ਚਰਚਾ ਜਾਰੀ ਹੈ। ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਇਸ ਬਿੱਲ...
ਅਸਲਾ ਸੋਧ ਬਿੱਲ ਲੋਕ ਸਭਾ 'ਚ ਪਾਸ
. . .  about 4 hours ago
ਨਵੀਂ ਦਿੱਲੀ, 9 ਦਸੰਬਰ- ਚਰਚਾ ਤੋਂ ਬਾਅਦ ਅਸਲਾ ਸੋਧ ਬਿੱਲ 2019 ਲੋਕ ਸਭਾ......
ਟੋਕੀਓ ਓਲੰਪਿਕ ਤੋਂ ਬਾਹਰ ਹੋਇਆ ਰੂਸ
. . .  about 4 hours ago
ਮਾਸਕੋ, 9 ਦਸੰਬਰ- ਟੋਕੀਓ ਓਲੰਪਿਕ 'ਚ ਸ਼ਾਮਲ ਹੋਣ ਦੀਆਂ ਰੂਸ ਦੀਆਂ ਉਮੀਦਾਂ ਖ਼ਤਮ ਹੋ ਗਈਆਂ ਹਨ। ਵਰਲਡ ਐਂਟੀ ਡੋਪਿੰਗ ਏਜੰਸੀ (ਡਬਲਯੂ. ਏ. ਡੀ. ਏ.) ਨੇ ਡੋਪਿੰਗ ਦੇ ਦੋਸ਼...
ਪੁਣਛ 'ਚ ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ
. . .  about 4 hours ago
ਸ੍ਰੀਨਗਰ, 9 ਦਸੰਬਰ- ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ਦੇ ਸ਼ਾਹਪੁਰ ਸੈਕਟਰ 'ਚ ਅੱਜ ਪਾਕਿਸਤਾਨ ਨੇ ਜੰਗਬੰਦੀ ਦੀ ਉਲੰਘਣਾ ਕਰਦਿਆਂ ਗੋਲੀਬਾਰੀ ਕੀਤੀ। ਭਾਰਤੀ ਫੌਜ...
ਰਾਸ਼ਟਰਪਤੀ ਭਵਨ ਵੱਲ ਜਾ ਰਹੇ ਜੇ. ਐੱਨ. ਯੂ. ਵਿਦਿਆਰਥੀਆਂ 'ਤੇ ਪੁਲਿਸ ਵਲੋਂ ਲਾਠੀਚਾਰਜ
. . .  about 4 hours ago
ਨਵੀਂ ਦਿੱਲੀ, 9 ਦਸੰਬਰ- ਫ਼ੀਸ ਵਾਧੇ ਦੇ ਵਿਵਾਦ ਨੂੰ ਲੈ ਕੇ ਰਾਸ਼ਟਰਪਤੀ ਭਵਨ ਵੱਲ ਮਾਰਚ ਕਰ ਰਹੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ. ਐੱਨ. ਯੂ.) ਦੇ ਵਿਦਿਆਰਥੀਆਂ...
ਜੈਤੋ-ਕੋਟਕਪੂਰਾ ਰੋਡ 'ਤੇ ਪਿੰਡ ਮੱਤਾ ਦੇ ਲੋਕਾਂ ਨੇ ਨੌਜਵਾਨ ਦੀ ਲਾਸ਼ ਰੱਖ ਕੇ ਲਾਇਆ ਧਰਨਾ
. . .  1 minute ago
ਜੈਤੋ, 9 ਦਸੰਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਪਿੰਡ ਮੱਤਾ ਦੇ ਲੋਕਾਂ ਨੇ ਮ੍ਰਿਤਕ ਮਨਪ੍ਰੀਤ ਸਿੰਘ ਦੀ ਲਾਸ਼ ਨੂੰ ਜੈਤੋ-ਕੋਟਕਪੂਰਾ ਰੋਡ 'ਤੇ ਸਥਿਤ ਪਿੰਡ ਅਜਿੱਤਗਿੱਲ ਵਿਖੇ ਰੱਖ ਕੇ ਪੁਲਿਸ ਪ੍ਰਸ਼ਾਸਨ...
ਜਲੰਧਰ: ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੀ ਮੀਟਿੰਗ 'ਚ ਪਹੁੰਚੇ ਸੁਨੀਲ ਜਾਖੜ
. . .  about 5 hours ago
ਕਰਨਾਟਕ ਜ਼ਿਮਨੀ ਚੋਣਾਂ 'ਚ ਮਿਲੀ ਹਾਰ ਤੋਂ ਬਾਅਦ ਸਿਧਰਾਮਈਆ ਨੇ ਦਿੱਤਾ ਅਸਤੀਫ਼ਾ
. . .  about 5 hours ago
ਬੰਬ ਧਮਾਕੇ ਦੇ ਮਾਮਲੇ 'ਚ ਭਾਈ ਹਵਾਰਾ ਬਰੀ
. . .  about 5 hours ago
ਕਰਨਾਟਕ ਵਿਧਾਨ ਸਭਾ ਚੋਣਾਂ : 6 ਸੀਟਾਂ 'ਤੇ ਅੱਗੇ ਚੱਲ ਰਹੀ ਹੈ ਭਾਜਪਾ
. . .  about 5 hours ago
ਸੁਪਰੀਮ ਕੋਰਟ ਨੇ ਦਿੱਲੀ 'ਚ ਨਿਰਮਾਣ ਕਾਰਜਾਂ 'ਤੇ ਲੱਗੀ ਰੋਕ ਹਟਾਈ
. . .  about 5 hours ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 6 ਅੱਸੂ ਸੰਮਤ 551
ਵਿਚਾਰ ਪ੍ਰਵਾਹ: ਰਾਜ ਅਜਿਹੇ ਲੋਕਾਂ ਦਾ ਹੋਵੇ, ਜੋ ਦੌਲਤ ਤੇ ਸ਼ੋਹਰਤ ਦੀ ਥਾਂ ਲੋਕਾਂ ਦੇ ਕਲਿਆਣ ਅਤੇ ਸੇਵਾ ਨੂੰ ਤਰਜੀਹ ਦੇਣ। -ਬਰਿੰਗਮ ਯੰਗ

ਜਲੰਧਰ

ਪਿਸਤੌਲ ਦੇ ਜ਼ੋਰ 'ਤੇ ਸ਼ਰਾਬ ਦੇ ਠੇਕੇ ਲੁੱਟਣ ਵਾਲੇ ਗਰੋਹ ਦੇ 5 ਮੈਂਬਰ ਗਿ੍ਫ਼ਤਾਰ

ਜਲੰਧਰ, 21 ਸਤੰਬਰ (ਐੱਮ. ਐੱਸ. ਲੋਹੀਆ)-ਪਿਸਤੌਲ ਦੇ ਜ਼ੋਰ 'ਤੇ ਸ਼ਰਾਬ ਦੇ ਠੇਕੇ ਲੁੱਟਣ ਵਾਲੇ ਗਰੋਹ ਦੇ 5 ਮੈਂਬਰਾਂ ਨੂੰ ਦਿਹਾਤੀ ਪੁਲਿਸ ਦੇ ਸੀ. ਆਈ. ਏ. ਸਟਾਫ਼ ਨੇ ਗਿ੍ਫ਼ਤਾਰ ਕਰ ਲਿਆ ਹੈ, ਜਿਨ੍ਹਾਂ ਕੋਲੋਂ 1 ਦੇਸੀ ਪਿਸਤੌਲ 32 ਬੋਰ, 1 ਪਿਸਤੌਲ 315 ਬੋਰ, 3 ਰੋਂਦ ਜ਼ਿੰਦਾ, 2 ਦਾਤਰ ਤੇ ਸਕਾਰਪਿਓ ਗੱਡੀ ਬਰਾਮਦ ਕੀਤੀ ਹੈ | ਗਿ੍ਫ਼ਤਾਰ ਕੀਤੇ ਵਿਅਕਤੀਆਂ ਦੀ ਪਹਿਚਾਣ ਸੰਦੀਪ ਸਿੰਘ ਉਰਫ਼ ਰਿੰਪਾ (44) ਪੁੱਤਰ ਅਮਰਜੀਤ ਸਿੰਘ ਤੇ ਪਵਨਦੀਪ ਸਿੰਘ (24) ਪੁੱਤਰ ਸੁਖਵੀਰ ਸਿੰਘ ਦੋਵੇਂ ਵਾਸੀ ਪਿੰਡ ਸੁਨੰੜਾ, ਨੂਰਮਹਿਲ, ਜਸਪ੍ਰੀਤ ਸਿੰਘ ਉਰਫ਼ ਜੱਸਾ (33) ਪੁੱਤਰ ਸੁਖਵਿੰਦਰ ਸਿੰਘ ਵਾਸੀ ਪਿੰਡ ਭੋਡੇ ਸਮਰਾਏ, ਜਮਸ਼ੇਰ, ਸੁਖਵੀਰ ਸਿੰਘ ਉਰਫ਼ ਸੋਨੂੰ (35) ਪੁੱਤਰ ਜਗਜੀਤ ਸਿੰਘ ਵਾਸੀ ਪਿੰਡ ਖੁਸਰੋਪੁਰ, ਕਪੂਰਥਲਾ ਅਤੇ ਪਰਮਵੀਰ ਸਿੰਘ ਉਰਫ਼ ਰਿੰਕਾ (34) ਪੁੱਤਰ ਹਰਬੰਸ ਲਾਲ ਵਾਸੀ ਮਹਿਤਾਬਗੜ, ਕਪੂਰਥਲਾ ਵਜੋਂ ਹੋਈ ਹੈ | ਇਸ ਸਬੰਧੀ ਐਸ. ਐਸ. ਪੀ. ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਸੀ. ਆਈ. ਏ. ਸਟਾਫ਼ (ਦਿਹਾਤੀ) ਦੇ ਮੁਖੀ ਇੰਸਪੈਕਟਰ ਸ਼ਿਵ ਕੁਮਾਰ ਤੇ ਥਾਣਾ ਸਦਰ ਨਕੋਦਰ ਦੇ ਮੁਖੀ ਸਿਕੰਦਰ ਸਿੰਘ ਨੇ ਸਾਥੀ ਕ੍ਰਮਚਾਰੀਆਂ ਦੀ ਮਦਦ ਨਾਲ ਪਿੰਡ ਸ਼ੰਕਰ ਦੇ ਖੇਤਰ 'ਚ ਪੈਂਦੇ ਪੰਜ ਪੀਰ ਮੋੜ ਜੰਡਿਆਲਾ ਰੋਡ 'ਤੇ ਕਾਰਵਾਈ ਕਰਦੇ ਹੋਏ ਸਕਾਰਪੀਓ ਗੱਡੀ 'ਚ ਸਵਾਰ ਸੰਦੀਪ ਸਿੰਘ ਉਰਫ਼ ਰਿੰਕਾ, ਪਵਨਦੀਪ ਸਿੰਘ, ਜਸਪ੍ਰੀਤ ਸਿੰਘ ਉਰਫ਼ ਜੱਸਾ, ਸੁਖਵੀਰ ਸਿੰਘ ਉਰਫ਼ ਸੋਨੂੰ ਤੇ ਪਰਮਵੀਰ ਸਿੰਘ ਉਰਫ਼ ਰਿੰਕਾ ਨੂੰ ਮਾਰੂ ਹਥਿਆਰਾਂ ਸਮੇਤ ਗਿ੍ਫ਼ਤਾਰ ਕਰ ਲਿਆ | ਤਫ਼ਤੀਸ਼ ਦੌਰਾਨ ਪਤਾ ਲੱਗਾ ਕਿ ਇਹ ਪਹਿਲਾਂ ਲੁੱਟਾਂ-ਖੋਹਾ ਦੇ ਕੇਸਾਂ 'ਚ ਸਜ਼ਾ ਕੱਟ ਚੁੱਕੇ ਹਨ ਤੇ ਹੁਣ ਜੇਲ੍ਹ ਤੋਂ ਜ਼ਮਾਨਤ 'ਤੇ ਆ ਕੇ ਭਗੋੜੇ ਹਨ | ਇਨ੍ਹਾਂ ਨੇ ਜ਼ਿਲ੍ਹਾ ਜਲੰਧਰ (ਦਿਹਾਤੀ), ਕਮਿਸ਼ਨਰੇਟ ਜਲੰਧਰ ਤੇ ਜ਼ਿਲ੍ਹਾ ਕਪੂਰਥਲਾ ਦੇ ਖੇਤਰ 'ਚ ਠੇਕੇ ਆਦਿ ਲੁੱਟ-ਖੋਹ ਦੀਆਂ 16 ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ | ਸੰਦੀਪ ਸਿੰਘ ਉਰਫ਼ ਰਿੰਪਾ ਤੋਂ ਕੀਤੀ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਇਸ ਦੇ ਿਖ਼ਲਾਫ਼ ਵੱਖ-ਵੱਖ ਜ਼ਿਲਿ੍ਹਆਂ 'ਚ ਲੁੱਟਾਂ-ਖੋਹਾਂ, ਲੜਾਈ ਝਗੜੇ ਆਦਿ ਦੇ 33 ਮੁਕੱਦਮੇ ਦਰਜ ਹਨ | ਜਸਪ੍ਰੀਤ ਸਿੰਘ ਉਰਫ਼ ਜੱਸਾ ਤੇ ਪਰਮਵੀਰ ਸਿੰਘ ਉਰਫ਼ ਰਿੰਕਾ ਨੇ ਦੱਸਿਆ ਕਿ ਸਾਲ 2003 'ਚ ਜੀ. ਟੀ. ਰੋਡ ਗੁਰਾਇਆ ਵਿਖੇ ਇਕ ਬੈਂਕ 'ਚੋਂ 7 ਲੱਖ 50 ਹਜ਼ਾਰ ਰੁਪਏ ਦੀ ਖੋਹ ਤੇ ਕਮਿਸਨਰੇਟ ਜਲੰਧਰ ਦੇ ਇਕ ਬੈਂਕ ਨੈੜੇ ਬੀ. ਐਮ. ਸੀ. ਚੌਕ 'ਚੋਂ 6 ਲੱਖ 50 ਹਜ਼ਾਰ ਰੁਪਏ ਦੀ ਖੋਹ ਕੀਤੀ ਸੀ ਤੇ ਸਾਲ 2012 'ਚ ਕਰਤਾਰਪੁਰ ਵਿਖੇ ਇਕ ਕਿਸਾਨ ਪਾਸੋਂ 18 ਲੱਖ ਰੁਪਏ ਖੋਹ ਕੀਤੇ ਸਨ | ਜਸਪ੍ਰੀਤ ਸਿੰਘ ਦੇ ਿਖ਼ਲਾਫ਼ ਵੱਖ-ਵੱਖ ਜ਼ਿਲਿ੍ਹਆਂ 'ਚ ਲੁੱਟਾਂ-ਖੋਹਾਂ, ਚੋਰੀ ਤੇ ਲੜਾਈ ਝਗੜੇ ਆਦਿ ਦੇ 15 ਮੁਕੱਦਮੇ ਦਰਜ ਹਨ ਤੇ ਪਰਮਵੀਰ ਸਿੰਘ ਉਰਫ਼ ਰਿੰਕਾ ਦੇ ਿਖ਼ਲਾਫ਼ ਵੱਖ-ਵੱਖ ਜ਼ਿਲਿ੍ਹਆਂ 'ਚ ਲੁੱਟਾਂ-ਖੋਹਾਂ, ਲੜਾਈ ਝਗੜੇ, ਇਰਾਦਾ ਕਤਲ ਆਦਿ ਦੇ 12 ਮੁਕੱਦਮੇ ਦਰਜ ਹਨ | ਸੁਖਵੀਰ ਸਿੰਘ ਉਰਫ਼ ਸੋਨੂੰ ਦੇ ਿਖ਼ਲਾਫ਼ ਵੱਖ-ਵੱਖ ਜ਼ਿਲਿ੍ਹਆਂ 'ਚ ਲੁੱਟਾਂ-ਖੋਹਾਂ ਤੇ ਐਨ. ਡੀ. ਪੀ. ਐਸ. ਐਕਟ ਤਹਿਤ ਕੁੱਲ 8 ਮੁਕੱਦਮੇ ਦਰਜ ਹਨ | ਐਸ. ਐਸ. ਪੀ. ਸ੍ਰੀ ਮਾਹਲ ਨੇ ਦੱਸਿਆ ਕਿ ਗਿ੍ਫ਼ਤਾਰ ਕੀਤੇ ਵਿਅਕਤੀਆਂ ਿਖ਼ਲਾਫ਼ ਬਣਦੀ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ | ਇਸ ਮੌਕੇ ਐਸ. ਪੀ. ਸਥਾਨਕ ਆਰ. ਪੀ. ਐਸ. ਸੰਧੂ, ਐਸ. ਪੀ. ਕ੍ਰਾਈਮ ਸਰਬਜੀਤ ਸਿੰਘ ਬਾਹੀਆ ਤੇ ਹੋਰ ਅਧਿਕਾਰੀ ਹਾਜ਼ਰ ਸਨ |
ਲੁੱਟਾਂ-ਖੋਹਾਂ ਕਰਨ ਵਾਲਾ ਦੇਸੀ ਪਿਸਤੌਲ ਸਮੇਤ ਗਿ੍ਫ਼ਤਾਰ
ਜਲੰਧਰ, (ਐੱਮ. ਐੱਸ. ਲੋਹੀਆ)-ਦਿਹਾਤੀ ਪੁਲਿਸ ਦੇ ਸੀ. ਆਈ. ਏ. ਸਟਾਫ਼ ਵਲੋਂ ਨਕੋਦਰ ਰੋਡ 'ਤੇ ਕਾਰਵਾਈ ਕਰਦੇ ਹੋਏ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਕਰਨ ਵਾਲੇ ਇਕ ਵਿਅਕਤੀ ਨੂੰ ਨਾਜਾਇਜ਼ ਪਿਸਤੌਲ ਸਮੇਤ ਗਿ੍ਫ਼ਤਾਰ ਕਰ ਲਿਆ ਹੈ, ਜਿਸ ਦੀ ਪਹਿਚਾਣ ਨਿਤਿਨ ਅਰੋੜ (25) ਪੁੱਤਰ ਭੋਲਾ ਨਾਥ ਵਾਸੀ ਮੁਹੱਲਾ ਅਸ਼ੋਕ ਨਗਰ, ਜਲੰਧਰ ਵਜੋਂ ਹੋਈ ਹੈ | ਐਸ. ਐਸ. ਪੀ. ਨਵਜੋਤ ਸਿੰਘ ਮਾਹਲ ਨੇ ਜਾਣਕਾਰੀ ਦਿੱਤੀ ਕਿ ਏ. ਐਸ. ਆਈ. ਗੁਰਵਿੰਦਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਪਿੰਡ ਤਾਜਪੁਰ ਦੇ ਖੇਤਰ 'ਚ ਕਾਰਵਾਈ ਕਰਦੇ ਹੋਏ ਨਿਤਿਨ ਅਰੋੜਾ ਨੂੰ 32 ਬੋਰ ਦੀ ਦੇਸੀ ਪਿਸਤੋਲ ਤੇ ਉਸ ਦੇ ਮੈਗਜੀਨ 'ਚੋਂ 2 ਰੋਂਦ ਜ਼ਿੰਦਾ ਬਰਾਮਦ ਕਰ ਕੇ ਗਿ੍ਫ਼ਤਾਰ ਕਰ ਲਿਆ ਹੈ | ਤਫ਼ਤੀਸ਼ ਦੌਰਾਨ ਨਿਤਿਨ ਅਰੋੜਾ ਨੇ ਦੱਸਿਆ ਕਿ ਉਸ ਦੇ ਿਖ਼ਲਾਫ਼ ਵੱਖ-ਵੱਖ ਥਾਣਿਆਂ 'ਚ ਲੁੱਟਾਂ-ਖੋਹਾਂ, ਲੜਾਈ ਝਗੜੇ, ਜੂਆ ਆਦਿ ਦੇ 8 ਮੁਕੱਦਮੇ ਦਰਜ ਹਨ | ਉਸ ਨੇ ਆਪਣੇ ਸਾਥੀਆਂ ਸਮੇਤ ਕਰਤਾਰਪੁਰ 'ਚ ਇਕ ਇਨੋਵਾ ਗੱਡੀ ਪਿਸਤੋਲ ਦੇ ਜ਼ੋਰ 'ਤੇ ਖੋਹੀ ਸੀ | ਇਸ ਵਾਰਦਾਤ 'ਚ ਸ਼ਾਮਿਲ ਉਸ ਦੇ 3 ਸਾਥੀ ਪਹਿਲਾਂ ਹੀ ਗਿ੍ਫ਼ਤਾਰ ਹੋ ਚੁੱਕੇ ਹਨ | ਮੁਲਜ਼ਮ ਿਖ਼ਲਾਫ਼ ਬਣਦੀ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ |


ਖ਼ਬਰ ਸ਼ੇਅਰ ਕਰੋ

ਈ-ਸੇਵਾ ਰਾਹੀਂ ਦਿੱਤੀਆਂ ਜਾਣਗੀਆਂ 10 ਅਸਲ੍ਹਾ ਲਾਇਸੰਸ ਸੇਵਾਵਾਂ

ਜਲੰਧਰ, 21 ਸਤੰਬਰ (ਚੰਦੀਪ ਭੱਲਾ)-ਪੰਜਾਬ ਸਰਕਾਰ ਈ-ਸੇਵਾ ਰਾਹੀਂ 10 ਅਸਲ੍ਹਾ ਲਾਇਸੰਸ ਸੇਵਾਵਾਂ ਦੀ ਸ਼ੁਰੂਆਤ ਕੀਤੀ ਹੈ | ਇਹ ਸੇਵਾਵਾਂ ਪੰਜਾਬ ਰਾਜ ਈ-ਗਵਰਨੈਂਸ ਸੁਸਾਇਟੀ ਦੁਆਰਾ ਈ-ਸੇਵਾ ਵਿਚ ਵਿਕਸਿਤ ਕੀਤੀ ਗਈ ਹੈ ਜਿਸ ਨਾਲ ਬਿਨੈਕਾਰਾਂ ਨੰੂ ਘੱਟ ਸਮੇਂ ਵਿਚ ਤੇਜ਼ ...

ਪੂਰੀ ਖ਼ਬਰ »

ਮੁਕੇਰੀਆਂ, ਫਗਵਾੜਾ ਦੀਆਂ ਉੱਪ ਚੋਣਾਂ 'ਚ ਜਿੱਤ ਹਾਸਲ ਕਰਾਂਗੇ-ਸੋਮ ਪ੍ਰਕਾਸ਼

ਜਲੰਧਰ, 21 ਸਤੰਬਰ (ਸ਼ਿਵ)-ਕੇਂਦਰੀ ਰਾਜ ਮੰਤਰੀ ਸ੍ਰੀ ਸੋਮ ਪ੍ਰਕਾਸ਼ ਨੇ ਉਪ ਚੋਣਾਂ ਕਰਵਾਉਣ ਦੇ ਐਲਾਨ ਤੋਂ ਬਾਅਦ ਕਿਹਾ ਹੈ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ ਕੀਤੇ ਗਏ ਫ਼ੈਸਲਿਆਂ ਤੋਂ ਲੋਕਾਂ 'ਚ ਉਤਸ਼ਾਹ ਹੈ ਤੇ ਉਨ੍ਹਾਂ ਦੇ ਲੋਕ-ਸਭਾ ਹਲਕੇ 'ਚ ਪੈਂਦੇ ...

ਪੂਰੀ ਖ਼ਬਰ »

ਗੁਰਦੁਆਰਾ ਕ੍ਰਿਸ਼ਨਾ ਨਗਰ ਵਿਖੇ ਮੈਡੀਕਲ ਕੈਂਪ ਅੱਜ

ਜਲੰਧਰ, 21 ਸਤੰਬਰ (ਹਰਵਿੰਦਰ ਸਿੰਘ ਫੁੱਲ)-ਗੁਰਦੁ ਆਰਾ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਕ੍ਰਿਸ਼ਨਾ ਨਗਰ ਦੀ ਸਮੂਹ ਪ੍ਰਬੰਧਕ ਕਮੇਟੀ ਵਲੋਂ ਸ਼ਹੀਦ ਬਾਬਾ ਦੀਪ ਸਿੰਘ ਵੈਲਫੇਅਰ ਟਰੱਸਟ ਦੇ ਸਹਿਯੋਗ ਨਾਲ ਮੁਫ਼ਤ ਡਾਕਟਰੀ ਜਾਂਚ ਕੈਂਪ 22 ਸਤੰਬਰ ਨੂੰ 9 ਵਜੇ ਤੋਂ ਬਾਅਦ ...

ਪੂਰੀ ਖ਼ਬਰ »

ਦੋਸ਼ੀ ਨੂੰ ਜੇਲ੍ਹ 'ਚੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ

ਮਕਸੂਦਾਂ, 21 ਸਤੰਬਰ (ਲਖਵਿੰਦਰ ਪਾਠਕ)-ਥਾਣਾ ਮਕਸੂਦਾਂ ਦੀ ਪੁਲਿਸ ਨੇ ਭਗੌੜਾ ਕਰਾਰ ਦਿੱਤੇ ਇਕ ਦੋਸ਼ੀ ਨੂੰ ਜੇਲ੍ਹ 'ਚੋਂ ਲਿਆ ਕੇ ਉਸ ਦਾ ਪ੍ਰੋਡਕਸ਼ਨ ਵਾਰੰਟ ਹਾਸਲ ਕਰ ਗਿ੍ਫ਼ਤਾਰ ਕਰ ਲਿਆ | ਜਾਣਕਾਰੀ ਦਿੰਦੇ ਹੋਏ ਏ. ਐਸ. ਆਈ. ਮੇਜਰ ਸਿੰਘ ਨੇ ਦੱਸਿਆ ਕਿ ਸੁਰਿੰਦਰ ...

ਪੂਰੀ ਖ਼ਬਰ »

ਵੀਵਾ ਕੋਲਾਜ਼ ਦੇ ਹੈਂਗਆਊਟ ਬੀਅਰ ਬਾਰ 'ਚ ਚੱਲੀ ਗੋਲੀ, ਇਕ ਜ਼ਖ਼ਮੀ

ਜਲੰਧਰ ਛਾਉਣੀ, 21 ਸਤੰਬਰ (ਪਵਨ ਖਰਬੰਦਾ)-ਥਾਣਾ ਰਾਮਾ ਮੰਡੀ ਦੇ ਜਲੰਧਰ ਫਗਵਾੜਾ ਮੁੱਖ ਮਾਰਗ ਨੇੜੇ ਸਥਿਤ ਵੀਵਾ ਕੋਲਾਜ਼ ਵਿਖੇ ਹੈਂਗਆਊਟ ਨਾਮਕ ਬੀਅਰ ਬਾਰ ਵਿਖੇ ਦੋ ਧਿਰਾਂ 'ਚ ਹੋਏ ਝਗੜੇ ਤੋਂ ਦੌਰਾਨ ਇਕ ਧਿਰ ਦੇ ਵਿਅਕਤੀ ਵਲੋਂ ਗੋਲੀ ਚਲਾ ਦਿੱਤੀ ਗਈ ਜੋ ਕਿ ਦੂਜੀ ਧਿਰ ...

ਪੂਰੀ ਖ਼ਬਰ »

ਟਰੱਕ ਦੀ ਲਪੇਟ 'ਚ ਆਉਣ ਕਾਰਨ ਅਧਿਆਪਕਾ ਦੀ ਮੌਕੇ 'ਤੇ ਮੌਤ

ਮਕਸੂਦਾਂ, 21 ਸਤੰਬਰ (ਲਖਵਿੰਦਰ ਪਾਠਕ)-ਥਾਣਾ 8 ਦੇ ਅਧੀਨ ਆਉਂਦੇ ਪਠਾਨਕੋਟ ਚੌਕ 'ਚ ਅੱਜ ਤੇਜ਼ ਰਫ਼ਤਾਰ ਟਰੱਕ ਦੀ ਲਪੇਟ 'ਚ ਆਉਣ ਕਾਰਨ ਐਕਟੀਵਾ ਸਵਾਰ ਅਧਿਆਪਕਾ ਦੀ ਮੌਕੇ 'ਤੇ ਮੌਤ ਹੋ ਗਈ | ਮਿ੍ਤਕ ਦੀ ਪਛਾਣ ਸੋਨੀਆ ਹਾਂਡਾ ਪਤਨੀ ਜਤਿੰਦਰ ਚੋਪੜਾ ਵਾਸੀ ਨਿਊ ਕੈਲਾਸ਼ ਨਗਰ ...

ਪੂਰੀ ਖ਼ਬਰ »

ਰਾਣਾ ਰੰਧਾਵਾ ਨੇ ਚੇਅਰਮੈਨ ਇੰਪਰੂਵਮੈਂਟ ਟਰੱਸਟ ਕਰਤਾਰਪੁਰ ਦਾ ਅਹੁਦਾ ਸੰਭਾਲਿਆ

ਕਰਤਾਰਪੁਰ, 21 ਸਤੰਬਰ (ਭਜਨ ਸਿੰਘ ਧੀਰਪੁਰ, ਜਸਵੰਤ ਵਰਮਾ)-ਇੰਪਰੂਵਮੈਂਟ ਟਰੱਸਟ ਕਰਤਾਰਪੁਰ ਦੇ ਚੇਅਰਮੈਨ ਰਜਿੰਦਰਪਾਲ ਸਿੰਘ ਰਾਣਾ ਰੰਧਾਵਾ ਨੇ ਅੱਜ ਇੰਪਰੂਵਮੈਂਟ ਟਰੱਸਟ ਕਰਤਾਰਪੁਰ ਦੇ ਦਫਤਰ ਵਿਚ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਲੋਕ ਸਭਾ ਮੈਂਬਰ ਚੌਧਰੀ ...

ਪੂਰੀ ਖ਼ਬਰ »

ਸੇਵਾ-ਮੁਕਤ ਪੁਲਿਸ ਅਫ਼ਸਰ ਦੇ 46 ਸਾਲਾ ਪੁੱਤਰ ਨੇ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ

ਮਕਸੂਦਾਂ, 21 ਸਤੰਬਰ (ਲਖਵਿੰਦਰ ਪਾਠਕ)-ਥਾਣਾ ਮਕਸੂਦਾਂ ਦੇ ਅਧੀਨ ਆਉਂਦੇ ਪਿੰਡ ਵਰਿਆਣਾ ਦੇ ਕਰੋੜਪਤੀ ਜਮੀਂਦਾਰ ਤੇ ਪ੍ਰਾਪਰਟੀ ਕਾਰੋਬਾਰੀ ਅਤੇ ਸੇਵਾ-ਮੁਕਤ ਪੁਲਿਸ ਅਫ਼ਸਰ ਦੇ 46 ਪੁੱਤਰ ਨੇ ਬੀਤੀ ਰਾਤ ਬੰਦੂਕ ਨਾਲ ਗੋਲੀ ਮਾਰ ਖ਼ੁਦਕੁਸ਼ੀ ਕਰ ਲਈ | ਮਿ੍ਤਕ ਦੀ ਪਛਾਣ ...

ਪੂਰੀ ਖ਼ਬਰ »

ਨਸ਼ੀਲੇ ਪਾਊਡਰ ਦੇ ਮਾਮਲੇ 'ਚ ਕੈਦ

ਜਲੰਧਰ, 21 ਸਤੰਬਰ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਦਰਬਾਰੀ ਲਾਲ ਦੀ ਅਦਾਲਤ ਨੇ ਨਸ਼ੀਲੇ ਪਾਊਡਰ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਨਛੱਤਰ ਸਿੰਘ ਪੁੱਤਰ ਕਰਮ ਸਿੰਘ ਵਾਸੀ ਆਹਲੂਵਾਲ, ਲੁਧਿਆਣਾ ਨੂੰ 5 ਮਹੀਨੇ ਦੀ ਕੈਦ ਤੇ 6 ਹਜ਼ਾਰ ਰੁਪਏ ਜੁਰਮਾਨੇ ...

ਪੂਰੀ ਖ਼ਬਰ »

ਲੜਾਈ ਝਗੜੇ ਦੇ ਮਾਮਲੇ 'ਚ ਨਾਮਜ਼ਦ ਇਕ ਗਿ੍ਫ਼ਤਾਰ

ਜਲੰਧਰ, 21 ਸਤੰਬਰ (ਸ਼ੈਲੀ)-ਥਾਣਾ ਬਸਤੀ ਬਾਵਾ ਖੇਲ ਪੁਲਿਸ ਨੇ ਇਕ ਮਾਮਲੇ 'ਚ ਨਾਮਜ਼ਦ ਦੋਸ਼ੀ ਨੂੰ ਗਿ੍ਫ਼ਤਾਰ ਕਰ ਕੇ ਪੇਸ਼ ਅਦਾਲਤ ਕਰ ਦੋ ਦਿਨਾਂ ਦਾ ਰਿਮਾਂਡ ਲਿਆ ਹੈ | ਦੋਸ਼ੀ ਦੀ ਪਹਿਚਾਣ ਆਕਾਸ਼ਦੀਪ ਸਿੰਘ ਪੁੱਤਰ ਹਰਿੰਦਰ ਸਿੰਘ ਨਿਵਾਸੀ ਸ਼ਹੀਦ ਬਾਬੂ ਲਾਭ ਸਿੰਘ ...

ਪੂਰੀ ਖ਼ਬਰ »

ਨਸ਼ੀਲੇ ਟੀਕੇ ਤੇ ਗੋਲੀਆਂ ਸਮੇਤ ਇਕ ਕਾਬੂ

ਮਕਸੂਦਾਂ, 21 ਸਤੰਬਰ (ਲਖਵਿੰਦਰ ਪਾਠਕ)-ਥਾਣਾ 1 ਦੀ ਪੁਲਿਸ ਨੇ ਇਕ ਦੋਸ਼ੀ ਨੂੰ ਨਸ਼ੀਲੇ ਟੀਕਿਆਂ ਤੇ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ | ਕਾਬੂ ਕੀਤੇ ਵਿਅਕਤੀ ਦੀ ਪਛਾਣ ਰਛਪਾਲ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਨਵਯੁਗ ਕਾਲੋਨੀ, ਨਾਗਰਾ ਰੋਡ ਦੇ ਤੌਰ 'ਤੇ ਹੋਈ ...

ਪੂਰੀ ਖ਼ਬਰ »

ਸਰਕਾਰ ਮੁਲਾਜ਼ਮਾਂ ਦਾ ਡੀ. ਏ. ਤੁਰੰਤ ਜਾਰੀ ਕਰੇ-ਅਮਰ ਸਿੰਘ

ਜਲੰਧਰ, 21 ਸਤੰਬਰ (ਜਸਪਾਲ ਸਿੰਘ)-ਪੰਜਾਬ ਇੰਡਸਟਰੀਅਲ ਸਰਵਿਸਿਜ਼ਿ ਦੇ ਸੇਵਾ-ਮੁਕਤ ਡਿਪਟੀ ਕੰਟਰੋਲਰ ਅਮਰ ਸਿੰਘ ਨੇ ਸਰਕਾਰ ਵਲੋਂ ਮੁਲਾਜ਼ਮਾਂ ਦਾ ਡੀ. ਏ. ਜਾਰੀ ਨਾ ਕਰਨ ਤੇ ਪੇ-ਕਮਿਸ਼ਨ ਦੀਆਂ ਸਿਫਾਰਿਸ਼ਾਂ ਨੂੰ ਲਾਗੂ ਕਰਨ 'ਚ ਕੀਤੀ ਜਾ ਰਹੀ ਦੇਰੀ ਦੀ ਤਿੱਖੇ ਸ਼ਬਦਾਂ ...

ਪੂਰੀ ਖ਼ਬਰ »

36ਵਾਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ 10 ਤੋਂ-ਡੀ. ਸੀ

ਜਲੰਧਰ, 21 ਸਤੰਬਰ (ਜਤਿੰਦਰ ਸਾਬੀ)-ਭਾਰਤ ਦਾ ਨਾਮੀ 36ਵਾਂ ਇੰਡੀਅਨ ਆਇਲ ਸੁਰਜੀਤ ਹਾਕੀ ਟੂਰਨਾਮੈਂਟ ਸਥਾਨਕ ਉੁਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ, ਬਲਟਰਨ ਪਾਰਕ ਵਿਖੇ 10 ਤੋਂ 19 ਅਕਤੂਬਰ ਤੋਂ ਖੇਡਿਆ ਜਾਵੇਗਾ | ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤੇ ਸੁਰਜੀਤ ਹਾਕੀ ...

ਪੂਰੀ ਖ਼ਬਰ »

ਐਨ. ਆਈ. ਟੀ. ਵਿਖੇ ਦੋ ਦਿਨਾ ਸਾਲਾਨਾ ਰਾਸ਼ਟਰੀ ਟੈਕਨਿਟੀ-19 ਮੁਕਾਬਲਾ ਸ਼ੁਰੂ

ਜਲੰਧਰ, 21 ਸਤੰਬਰ (ਰਣਜੀਤ ਸਿੰਘ ਸੋਢੀ)-ਐਨ. ਆਈ. ਟੀ. ਜਲੰਧਰ ਵਿਖੇ ਡਾਇਰੈਕਟਰ ਅਨਿਲ ਅਵਸਥੀ ਦੀ ਅਗਵਾਈ 'ਚ ਐਮ. ਐੱਚ. ਆਰ. ਡੀ. ਮੰਤਰਾਲੇ ਦੇ ਸਹਿਯੋਗ ਨਾਲ ਦੋ ਦਿਨਾਂ ਰਾਸ਼ਟਰੀ ਐਨ. ਆਈ. ਟੀ. ਜੇ. ਹੈਕਾਥੋਨ ਸਾਲਾਨਾ ਤਕਨੀਕੀ ਫੈਸਟ ਟੈਕਨਿਟੀ-19 ਕਰਵਾਇਆ ਗਿਆ, ਜਿਸ 'ਚ 150 ਤੋਂ ...

ਪੂਰੀ ਖ਼ਬਰ »

ਭੇਦਭਰੇ ਹਾਲਾਤਾਂ 'ਚ ਨੌਜਵਾਨ ਨੇ ਲਿਆ ਫਾਹਾ

ਜਲੰਧਰ, 21 ਸਤੰਬਰ (ਸ਼ੈਲੀ)-ਜਲੰਧਰ ਦੇ ਵੱਡੇ ਡਾਕਖਾਨੇ ਦੇ ਸਾਹਮਣੇ ਇਕ ਬੈਂਕ ਦੇ ਕੁਆਰਟਰਾਂ 'ਚ ਰਹਿੰਦੇ ਇਕ ਨੌਜਵਾਨ ਨੇ ਭੇਦਭਰੇ ਹਾਲਾਤਾਂ 'ਚ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ | ਮਿ੍ਤਕ ਦੀ ਪਹਿਚਾਣ ਮੁਮਤਾਜ ਸਿੰਘ (18) ਪੁੱਤਰ ਜਤਿੰਦਰ ਸਿੰਘ ਦੇ ਰੂਪ 'ਚ ਹੋਈ ...

ਪੂਰੀ ਖ਼ਬਰ »

ਲਾਂਬੜਾ ਪੁਲਿਸ ਵਲੋਂ 3 ਕਿਲੋਗ੍ਰਾਮ ਡੋਡਿਆਂ ਸਮੇਤ ਇਕ ਕਾਬੂ

ਲਾਂਬੜਾ, 21 ਸਤੰਬਰ (ਕੁਲਜੀਤ ਸਿੰਘ ਸੰਧੂ)-ਲਾਂਬੜਾ ਪੁਲਿਸ ਵਲੋਂ ਇਲਾਕੇ 'ਚ ਕੀਤੀ ਗਈ ਵਿਸ਼ੇਸ਼ ਨਾਕੇਬੰਦੀ ਦੌਰਾਨ ਇਕ ਵਿਅਕਤੀ ਕੋਲੋਂ ਤਿੰਨ ਕਿਲੋਗ੍ਰਾਮ ਡੋਡੇ ਬਰਾਮਦ ਕੀਤੇ ਜਾਣ ਦਾ ਸਮਾਚਾਰ ਹੈ | ਜਾਣਕਾਰੀ ਦਿੰਦੇ ਥਾਣਾ ਮੁਖੀ ਪੁਸ਼ਪ ਬਾਲੀ ਨੇ ਦੱਸਿਆ ਕਿ ਲਾਂਬੜਾ ...

ਪੂਰੀ ਖ਼ਬਰ »

ਜ਼ੋਨਲ ਖੇਡਾਂ 'ਚ ਸ਼ਿਵ ਜੋਤੀ ਪਬਲਿਕ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ

ਜਲੰਧਰ, 21 ਸਤੰਬਰ (ਜਤਿੰਦਰ ਸਾਬੀ)-ਜ਼ਿਲ੍ਹਾ ਜਲੰਧਰ ਸਕੂਲ ਟੂਰਨਾਮੈਂਟ ਕਮੇਟੀ ਵਲੋਂ ਕਰਵਾਏ ਵਾਲੀਬਾਲ ਦੇ ਜ਼ੋਨਲ ਪੱਧਰ ਦੇ ਖੇਡ ਮੁਕਾਬਲੇ 'ਚੋਂ ਸ਼ਿਵ ਜੋਤੀ ਪਬਲਿਕ ਸਕੂਲ ਦੇ ਖਿਡਾਰੀਆਂ ਨੇ ਚੰਗਾ ਪ੍ਰਦਰਸ਼ਨ ਕੀਤਾ ਤੇ ਅੰਡਰ 17 ਸਾਲ ਲੜਕੀਆਂ ਦੇ ਵਰਗ 'ਚੋਂ ਦੂਜਾ, ...

ਪੂਰੀ ਖ਼ਬਰ »

ਰੋਜ਼ਾਨਾ 90 ਬਿਜਲੀ ਡਿਫ਼ਾਲਟਰਾਂ ਦੇ ਕੱਟੇ ਜਾ ਰਹੇ ਨੇ ਕੁਨੈਕਸ਼ਨ

ਸ਼ਿਵ ਸ਼ਰਮਾ ਜਲੰਧਰ, 21 ਸਤੰਬਰ-ਲੰਬੇ ਸਮੇਂ ਤੋਂ ਬਿਜਲੀ ਦੇ ਬਿੱਲ ਨਾ ਦੇਣ ਵਾਲੇ ਖਪਤਕਾਰਾਂ ਦੇ ਿਖ਼ਲਾਫ਼ ਪਾਵਰਕਾਮ ਨੇ ਮੁਹਿੰਮ ਤੇਜ਼ ਕਰ ਦਿੱਤੀ ਹੈ ਤੇ ਪਾਵਰਕਾਮ ਨੇ ਬਿਜਲੀ ਦੇ ਬਿੱਲ ਦੇ ਡਿਫਾਲਟਰਾਂ ਦੇ ਰੋਜ਼ਾਨਾ 90 ਤੋਂ 100 ਦੇ ਕਰੀਬ ਕੁਨੈਕਸ਼ਨ ਕੱਟਣ ਦਾ ਟੀਚਾ ...

ਪੂਰੀ ਖ਼ਬਰ »

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਸਬੰਧੀ ਵਿਚਾਰ-ਚਰਚਾ ਅੱਜ

ਜਲੰਧਰ, 21 ਸਤੰਬਰ (ਸ. ਰ.)-ਸ੍ਰੀ ਗੁਰੂ ਨਾਨਕ ਦੇਵ ਜੀ ਦੀ 550ਵੇਂ ਪ੍ਰਕਾਸ਼ ਪੁਰਬ ਮੌਕੇ, ਦੇਸ਼ ਭਗਤ ਯਾਦਗਾਰ ਕਮੇਟੀ ਵਲੋਂ 22 ਸਤੰਬਰ ਨੂੰ ਵਿਸ਼ੇਸ਼ ਵਿਚਾਰ-ਚਰਚਾ ਕਰਵਾਈ ਜਾ ਰਹੀ ਹੈ | ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ ਢੱਡਾ, ਜਨਰਲ ਸਕੱਤਰ ਗੁਰਮੀਤ ...

ਪੂਰੀ ਖ਼ਬਰ »

ਕੇ. ਸੀ. ਐਲ ਇੰਸਟੀਚਿਊਟ ਆਫ਼ ਮੈਨੇਜਮੈਂਟ ਵਿਖੇ ਫਰੈਸ਼ਰ ਪਾਰਟੀ

ਜਲੰਧਰ, 21 ਸਤੰਬਰ (ਰਣਜੀਤ ਸਿੰਘ ਸੋਢੀ)-ਕੇ. ਸੀ. ਐਲ-ਆਈ. ਐਮ. ਟੀ. ਦੇ ਮੈਨੇਜਮੈਂਟ ਤੇ ਆਈ. ਟੀ. ਦੇ ਸੀਨੀਅਰ ਵਿਦਿਆਰਥੀਆਂ ਨੇ ਨਵੇਂ ਆਏ ਵਿਦਿਆਰਥੀਆਂ ਲਈ ਸਵਾਗਤੀ ਪਾਰਟੀ 'ਵੈੱਲਕਮ ਫਿਏਸਟਾ' ਕੀਤੀ | ਸਮਾਗਮ 'ਚ ਸਰਦਾਰਨੀ ਬਲਬੀਰ ਕੌਰ ਪ੍ਰਧਾਨ ਗਵਰਨਿੰਗ ਕੌਾਸਲ, ਜਸਪਾਲ ...

ਪੂਰੀ ਖ਼ਬਰ »

ਵੀਡਿਓਕਾਨ ਨੇ ਲਾਂਚ ਕੀਤਾ ਏ. ਆਈ. ਸਮਾਰਟ ਐਲ. ਈ. ਡੀ. ਟੀ. ਵੀ.

ਜਲੰਧਰ, 21 ਸਤੰਬਰ (ਹਰਵਿੰਦਰ ਸਿੰਘ ਫੁੱਲ)-ਪ੍ਰਮੁੱਖ ਖਪਤਕਾਰ ਤੇ ਘਰੇਲੂ ਉਪਕਰਨ ਬ੍ਰਾਂਡ ਕੰਪਨੀ ਵੀਡਿਓਕਾਨ ਨੇ ਤਿਉਹਾਰਾਂ ਦੇ ਮੌਸਮ ਦੀ ਸ਼ੁਰੂਆਤ ਦੇ ਨਾਲ ਅੱਜ ਆਪਣੇ ਏ. ਆਈ. ਬ੍ਰਾਂਡ ਸਮਾਰਟ ਐਲ. ਈ. ਡੀ. ਟੀ. ਵੀ. ਦੀ ਨਵੀਂ ਰੇਂਜ ਗਾਹਕਾਂ ਲਈ ਪੇਸ਼ ਕੀਤੀ ਹੈ | ਸਥਾਨਕ ...

ਪੂਰੀ ਖ਼ਬਰ »

ਬਜ਼ੁਰਗ ਵਿਅਕਤੀ ਦੀ ਜੇਬ 'ਚੋਂ ਔਰਤਾਂ ਨੇ ਕੱਢੇ ਪੈਸੇ, ਲੋਕਾਂ ਨੇ ਕਾਬੂ ਕਰ ਕੇ ਕੀਤਾ ਪੁਲਿਸ ਹਵਾਲੇ

ਜਲੰਧਰ ਛਾਉਣੀ, 21 ਸਤੰਬਰ (ਪਵਨ ਖਰਬੰਦਾ)-ਰਾਮਾ ਮੰਡੀ ਚੌਕ ਵਿਖੇ ਅੱਜ ਉਸ ਸਮੇਂ ਭਾਰੀ ਹੰਗਾਮਾ ਹੋ ਗਿਆ ਜਦੋਂ ਕੁਝ ਵਿਅਕਤੀਆਂ ਵਲੋਂ ਔਰਤਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਗਈ, ਜਿਸ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪੁੱਜੇ ਥਾਣਾ ਛਾਉਣੀ ਦੇ ਕਰਮਚਾਰੀਆਂ ਤੇ ...

ਪੂਰੀ ਖ਼ਬਰ »

ਕਰਿਆਨੇ ਦੀ ਦੁਕਾਨ 'ਚ ਚੋਰੀ ਦਾ ਯਤਨ

ਗੁਰਾਇਆ, 21 ਸਤੰਬਰ (ਬਲਵਿੰਦਰ ਸਿੰਘ)-ਇਥੇ ਬੜਾ ਪਿੰਡ ਰੋਡ 'ਤੇ ਚੋਰਾਂ ਨੇ ਕੌਾਸਲਰ ਬਲਜਿੰਦਰ ਪਾਹਵਾ ਦੇ ਭਰਾ ਦੀ ਦੁਕਾਨ 'ਚ ਚੋਰੀ ਦੀ ਅਸਫ਼ਲ ਕੋਸ਼ਿਸ਼ ਕੀਤੀ | ਜਾਣਕਾਰੀ ਦਿੰਦੇ ਹੋਏ ਕਮਲਜੀਤ ਪਾਹਵਾ ਨੇ ਦੱਸਿਆ ਕਿ ਮੇਰੀ ਦੁਕਾਨ ਸ੍ਰੀ ਬਾਲਾ ਜਨਰਲ ਸਟੋਰ ਬੜਾ ਪਿੰਡ ...

ਪੂਰੀ ਖ਼ਬਰ »

ਅਣਪਛਾਤੇ ਵਾਹਨ ਦੀ ਫੇਟ ਵੱਜਣ ਕਾਰਨ ਨੌਜਵਾਨ ਦੀ ਮੌਤ, ਇਕ ਜ਼ਖ਼ਮੀ

ਮੱਲ੍ਹੀਆਂ ਕਲਾਂ, 21 ਸਤੰਬਰ (ਮਨਜੀਤ ਮਾਨ)-ਆਣਪਛਾਤੇ ਵਾਹਨ ਦੀ ਫੇਟ ਵੱਜਣ ਕਾਰਨ ਪਿੰਡ ਰਾਂਗੜਾ (ਜਲੰਧਰ) ਦੇ ਇਕ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਤੇ ਇਕ ਦੇ ਗੰਭੀਰ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਅਨੁਸਾਰ ਮਿ੍ਤਕ ਦੇ ਚਾਚਾ ਡਾ: ਬਲਦੇਵ ਸਿੰਘ ...

ਪੂਰੀ ਖ਼ਬਰ »

ਰੁਜ਼ਗਾਰ ਮੇਲੇ 'ਚ ਨੌਕਰੀ ਲੈਣ ਲਈ ਹਜ਼ਾਰਾਂ ਨੌਜਵਾਨਾਂ ਨੇ ਕੀਤੀ ਸ਼ਿਰਕਤ

ਨਕੋਦਰ, 21 ਸਤੰਬਰ (ਗੁਰਵਿੰਦਰ ਸਿੰਘ)-ਘਰ-ਘਰ ਰੁਜ਼ਗਾਰ ਤੇ ਕਾਰੋਬਾਰ ਮਿਸ਼ਨ ਤਹਿਤ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਜਲੰਧਰ ਵਲੋਂ ਸਰਕਾਰੀ ਆਈ. ਟੀ. ਆਈ. ਨਕੋਦਰ ਵਿਖੇ ਰੁਜ਼ਗਾਰ ਮੇਲਾ ਲਗਾਇਆ ਗਿਆ | ਰੋਜ਼ਗਾਰ ਮੇਲੇ 'ਚ ਨੌਕਰੀਆਂ ਲੈਣ ਲਈ ਬੇਰੁਜ਼ਗਾਰ ...

ਪੂਰੀ ਖ਼ਬਰ »

ਭੁਲੱਥ ਵਿਖੇ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਵਲੋਂ ਭਰਵੀਂ ਮੀਟਿੰਗ

ਭੁਲੱਥ, 21 ਸਤੰਬਰ (ਮਨਜੀਤ ਸਿੰਘ ਰਤਨ)-ਕਸਬਾ ਭੁਲੱਥ ਵਿਖੇ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਵਲੋਂ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿੱਟਾਂ ਦੀ ਅਗਵਾਈ ਹੇਠ ਇਕ ਭਰਵੀਂ ਮੀਟਿੰਗ ਕੀਤੀ ਗਈ ਜਿਸ 'ਚ ਸਟੇਟ ਪ੍ਰਧਾਨ ਹਰਮੀਤ ਸਿੰਘ ਕਾਦੀਆਂ, ਸਟੇਟ ਜਨਰਲ ਸਕੱਤਰ ਜਗਦੇਵ ...

ਪੂਰੀ ਖ਼ਬਰ »

ਗੈਂਗਸਟਰ ਗੋਨਾ ਸਮੇਤ 30 ਵਿਅਕਤੀਆਂ ਵਿਰੁੱਧ ਆਦਮਪੁਰ ਪੁਲਿਸ ਵਲੋਂ ਕੇਸ ਦਰਜ

ਆਦਮਪੁਰ, 21 ਸਤੰਬਰ (ਹਰਪ੍ਰੀਤ ਸਿੰਘ)-ਆਦਮਪੁਰ ਪੁਲਿਸ ਨੇ ਗੈਂਗਸਟਰ ਦੇ ਜਨਮ ਦਿਨ 'ਤੇ ਗੋਲੀ ਚਲਾਉਣ ਤੇ ਸੋਰ ਸ਼ਰਾਬਾ ਕਰਨ ਦੇ ਦੋਸ਼ 'ਚ ਗੈਂਗਸਟਰ ਗੋਨਾ ਸਮੇਤ 30 ਵਿਅਕਤੀਆਂ 'ਤੇ ਕੇਸ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਐਸ. ਐਚ. ਓ. ਆਦਮਪੁਰ ਮੁਖੀ ਜਰਨੈਲ ਸਿੰਘ ਨੇ ...

ਪੂਰੀ ਖ਼ਬਰ »

ਗੁਰੂ ਨਾਨਕ ਮਿਸ਼ਨ ਪਬਲਿਕ ਸਕੂਲ ਦਾ ਡਾਇਰੈਕਟਰ ਬਲਵੀਰ ਸਿੰਘ ਸੈਣੀ ਵਲੋਂ ਦੌਰਾ

ਭੋਗਪੁਰ, 21 ਸਤੰਬਰ (ਕੁਲਦੀਪ ਸਿੰਘ ਪਾਬਲਾ)-ਗੁਰੂ ਨਾਨਕ ਮਿਸ਼ਨ ਹਸਪਤਾਲ ਤੇ ਐਜੂਕੇਸ਼ਨ ਟਰੱਸਟ ਆਫ਼ ਅੰਬਾਲਾ ਦੇ ਡਾਇਰੈਕਟਰ ਬਲਵੀਰ ਸਿੰਘ ਸੈਣੀ ਵਲੋਂ ਗੁਰੂ ਨਾਨਕ ਮਿਸ਼ਨ ਪਬਲਿਕ ਸਕੂਲ ਡੱਲਾ (ਭੋਗਪੁਰ) ਦਾ ਦੌਰਾ ਕੀਤਾ ਗਿਆ | ਇਸ ਮੌਕੇ ਮੈਡਮ ਨੀਲਮ ਸੈਣੀ ਵੀ ਮੌਜੂਦ ...

ਪੂਰੀ ਖ਼ਬਰ »

ਅੱਪਰਾ ਵਿਖੇ ਕੈਂਪ ਦੌਰਾਨ ਸੈਂਕੜੇ ਔਰਤਾਂ ਨੇ ਕੀਤਾ ਖ਼ੂਨ ਦਾਨ

ਅੱਪਰਾ/ਫਿਲੌਰ, 21 ਸਤੰਬਰ (ਸੁਰਜੀਤ ਸਿੰਘ ਬਰਨਾਲਾ)-ਨਜ਼ਦੀਕੀ ਅੱਪਰਾ ਵਿਖੇ ਸੰਤ ਸਤਿਨਾਮ ਮਹਾਰਾਜ ਦੀ ਯਾਦ 'ਚ ਤੀਸਰਾ ਇਸਤਰੀ ਚੇਤਨਾ ਖ਼ੂਨਦਾਨ ਕੈਪ ਸੰਤ ਟਹਿਲ ਦਾਸ ਵਿਖੇ ਲਗਾਇਆ ਗਿਆ | ਇਸ ਮੌਕੇ ਸੰਤ ਕੁਲਵੰਤ ਰਾਮ ਭਰੋਮਜਾਰਾ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਾਧੂ ...

ਪੂਰੀ ਖ਼ਬਰ »

ਸਿੱਧੂ ਮੂਸੇਵਾਲਾ ਿਖ਼ਲਾਫ਼ ਮੁਕੱਦਮਾ ਦਰਜ ਹੋਵੇ-ਲੱਲੀਆਂ

ਗੁਰਾਇਆ, 21 ਸਤੰਬਰ (ਬਲਵਿੰਦਰ ਸਿੰਘ)-ਸਿੱਖ ਭਾਵਨਾਵਾਂ ਨਾਲ ਖਿਲਵਾੜ ਕਰਨ 'ਤੇ ਸਿੱਧੂ ਮੂਸੇਵਾਲਾ ਿਖ਼ਲਾਫ਼ ਸਰਕਾਰ ਤੁਰੰਤ 95ਏ ਤਹਿਤ ਮੁਕੱਦਮਾ ਦਰਜ ਕਰੇ | ਇਹ ਸ਼ਬਦ ਜਥੇਦਾਰ ਹਰਜਿੰਦਰ ਸਿੰਘ ਲੱਲੀਆ ਸਾਬਕਾ ਮੈਂਬਰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਥੇ ...

ਪੂਰੀ ਖ਼ਬਰ »

ਲਾਇਨਜ਼ ਕਲੱਬ ਵਲੋਂ ਖਿਡਾਰੀਆਂ ਦੇ ਦਫ਼ਤਰ ਲਈ ਫ਼ਰਨੀਚਰ ਭੇਟ

ਜੰਡਿਆਲਾ ਮੰਜ਼ਕੀ, 21 ਸਤੰਬਰ (ਸੁਰਜੀਤ ਸਿੰਘ ਜੰਡਿਆਲਾ)-ਲਾਇਨਜ਼ ਕਲੱਬ ਜੰਡਿਆਲਾ ਗ੍ਰੇਟਰ ਵਲੋਂ ਪ੍ਰਧਾਨ ਰਣਜੀਤ ਸਿੰਘ ਬਾਸੀ ਦੀ ਅਗਵਾਈ ਹੇਠ ਇਲਾਕੇ ਦੇ ਖਿਡਾਰੀਆਂ ਦੀ ਭਲਾਈ ਲਈ ਯਤਨਸ਼ੀਲ ਦੁਆਬਾ ਯੰਗ ਸਪੋਰਟਸ ਕਲੱਬ ਸਮਰਾਏ- ਜੰਡਿਆਲਾ ਦੇ ਨੂੰ ਦਫਤਰ ਲਈ 24 ...

ਪੂਰੀ ਖ਼ਬਰ »

ਕੈਂਬਰਿਜ ਇੰਟਰਨੈਸ਼ਨਲ ਸਕੂਲ ਨਕੋਦਰ 'ਚ ਕਰਵਾਈ ਸਵੱਛ ਭਾਰਤ ਅਧੀਨ ਗਤੀਵਿਧੀ

ਨਕੋਦਰ, 21 ਸਤੰਬਰ (ਗੁਰਵਿੰਦਰ ਸਿੰਘ)-ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਨਕੋਦਰ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 11 ਸਤੰਬਰ 'ਤੋਂ ਸ਼ੁਰੂ ਕਰਵਾਈ ਗਈ ਸਵੱਛਤਾ ਹੀ ਉਦਯੋਗ ਅਧੀਨ ਸਵੱਛਤਾ ਹੀ ਸੇਵਾ (ਐੱਸ.ਐੱਚ.ਓ.) ਮੁਹਿੰਮ ਦਾ ਆਯੋਜਨ ਕੀਤਾ ਗਿਆ | ਇਸ ਵਿਚ ਨੌਵੀਂ ...

ਪੂਰੀ ਖ਼ਬਰ »

ਆਦਮਪੁਰ ਕਾਨਵੈਂਟ ਸਕੂਲ ਵਿਖੇ ਵਿਸ਼ਵ ਸ਼ਾਂਤੀ ਦਿਵਸ ਮਨਾਇਆ

ਆਦਮਪੁਰ, 21 ਸਤੰਬਰ (ਰਮਨ ਦਵੇਸਰ)-ਕਾਨਵੈਂਟ ਸਕੂਲ (ਚੋਮੋਂ) ਆਦਮਪੁਰ ਵਿਖੇ ਵਿਸ਼ਵ ਸ਼ਾਂਤੀ ਦਿਵਸ ਮਨਾਇਆ ਗਿਆ | ਸਕੂਲ ਦੇ ਆਡੀਟੋਰੀਅਮ 'ਚ ਸਮਾਗਮ ਦੀ ਆਰੰਭਤਾ ਪਰੇਅਰ ਨਾਲ ਕੀਤੀ | ਇਸ ਉਪਰੰਤ ਸਕੂਲ ਦੇ ਬੱਚਿਆਂ ਨੇ ਸਕਿੱਟਾਂ, ਡਾਂਸ ਤੇ ਗੀਤ ਰਾਹੀਂ ਵਿਸ਼ਵ ਸ਼ਾਂਤੀ ਦੀ ...

ਪੂਰੀ ਖ਼ਬਰ »

ਨਸ਼ਿਆਂ ਦੀ ਰੋਕਥਾਮ ਲਈ ਸੀ.ਐੱਚ.ਸੀ. ਕਾਲਾ ਬੱਕਰਾ ਵਿਖੇ ਓ.ਓ.ਏ.ਟੀ ਸੈਂਟਰ ਖੁੱਲਿ੍ਹਆ

ਕਿਸ਼ਨਗੜ੍ਹ, 21 ਸਤੰਬਰ (ਲਖਵਿੰਦਰ ਸਿੰਘ ਲੱਕੀ)-ਪੰਜਾਬ ਸਰਕਾਰ ਵਲੋਂ ਸੀ.ਐੱਚ.ਸੀ. ਕਾਲਾ ਬੱਕਰਾ ਵਿਖੇ ਓ.ਓ.ਏ.ਟੀ ਕਲੀਨਿਕ ਖੋਲਿ੍ਹਆ ਗਿਆ, ਜਿਸ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਅਤੇ ਡਾ: ਗੁਰਿੰਦਰ ਕੌਰ ਚਾਵਲਾ ਸਿਵਲ ਸਰਜਨ ...

ਪੂਰੀ ਖ਼ਬਰ »

ਮੋਬਾਈਲ ਚੋਰੀ ਕਰਨ ਵਾਲਾ ਨੌਜਵਾਨ ਭੋਗਪੁਰ ਪੁਲਿਸ ਨੇ ਫੜਿਆ

ਭੋਗਪੁਰ, 21 ਸਤੰਬਰ (ਕਮਲਜੀਤ ਸਿੰਘ ਡੱਲੀ, ਕੁਲਦੀਪ ਸਿੰਘ ਪਾਬਲਾ)-ਭੋਗਪੁਰ ਪੁਲਿਸ ਵਲੋਂ ਮੋਬਾਈਲ ਝਪਟਣ ਵਾਲੇ ਇਕ ਨੌਜਵਾਨ ਨੂੰ ਕਾਬੂ ਕੀਤਾ ਹੈ | ਰਜਵੰਤ ਕੌਰ ਪਤਨੀ ਹਰਵਿੰਦਰ ਸਿੰਘ ਵਾਸੀ ਪਿੰਡ ਰਾਜਪੁਰ ਥਾਣਾ ਭੋਗਪੁਰ ਜ਼ਿਲ੍ਹਾ ਜਲੰਧਰ ਨੇ ਭੋਗਪੁਰ ਪੁਲਿਸ ਨੂੰ ...

ਪੂਰੀ ਖ਼ਬਰ »

ਯੂਨਾਈਟਿਡ ਸਿੱਖਜ਼ ਵਲੋਂ 'ਪ੍ਰਭਾਵਿਤ ਹੜ੍ਹ ਪੀੜਤਾਂ' ਲਈ ਨਵੇਂ ਘਰ ਬਣਾ ਕੇ ਦਿੱਤੇ ਜਾ ਰਹੇ ਹਨ-ਗੁਰਪ੍ਰੀਤ ਘੁੱਗੀ

ਲੋਹੀਆਂ ਖਾਸ, 21 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ)-ਯੂਨਾਈਟਡ ਸਿੱਖਜ਼ ਸੰਸਥਾ ਵਲੋਂ ਹੜ੍ਹ ਪੀੜਤ ਲੋਕਾਂ ਦੇ ਭਲੇ ਲਈ 75 ਲੱਖ ਤੋਂ ਜ਼ਿਆਦਾ ਰਕਮ ਨਾਲ ਵਿੱਢੀਆਂ ਸੇਵਾਵਾਂ ਤਹਿਤ ਜਿਥੇ ਅਨੇਕਾ ਹੋਰ ਕਾਰਜ ਕੀਤੇ ਜਾ ਰਹੇ ਹਨ ਉਥੇ ਪ੍ਰਭਾਵਿਤ ਹੋਏ ਘਰ ਮਾਲਕਾਂ ਨੂੰ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX