ਤਾਜਾ ਖ਼ਬਰਾਂ


ਆਈ.ਸੀ.ਐਸ.ਈ ਦਸਵੀਂ ਦੇ ਨਤੀਜਿਆਂ ਚ ਸੇਂਟ ਫਰਾਂਸਿਸ ਸਕੂਲ ਬਟਾਲਾ ਦੇ ਵਿਦਿਆਰਥੀ ਛਾਏ-ਅਕਸ਼ਿਤ ਮਹਾਜਨ ਨੇ 98.20% ਅੰਕ ਹਾਸਲ ਕੀਤੇ
. . .  2 minutes ago
ਬਟਾਲਾ, 11 ਜੁਲਾਈ (ਕਾਹਲੋਂ) - ਆਈ.ਸੀ.ਐਸ.ਈ ਬੋਰਡ ਵੱਲੋਂ ਐਲਾਨੇ ਦਸਵੀਂ ਦੇ ਨਤੀਜਿਆਂ 'ਚ ਸੇਂਟ ਫਰਾਂਸਿਸ ਸਕੂਲ ਬਟਾਲਾ ਦੇ ਵਿਦਿਆਰਥੀ ਛਾਏ ਹਨ। ਇਸ ਸਬੰਧੀ ਸਕੂਲ ਦੇ ਪ੍ਰਿੰਸੀਪਲ ਫਾਦਰ ਪੀਜੇ ਜੋਸਫ ਨੇ ਦੱਸਿਆ ਕਿ ਸਾਡੇ ਸਕੂਲ ਦੇ ਵਿਦਿਆਰਥੀ ਅਕਸ਼ਿਤ ਮਹਾਜਨ...
ਐਲ.ਓ.ਸੀ. ਕੋਲ ਮੁੱਠਭੇੜ, ਦੋ ਅੱਤਵਾਦੀ ਢੇਰ
. . .  28 minutes ago
ਸ੍ਰੀਨਗਰ, 11 ਜੁਲਾਈ - ਜੰਮੂ ਕਸ਼ਮੀਰ ਦੇ ਕੁਪਵਾੜਾ ਦੇ ਨੌਗਾਮ ਸੈਕਟਰ 'ਚ ਅੱਜ ਸਵੇਰੇ ਐਲ.ਓ.ਸੀ. ਦੇ ਕੋਲ ਭਾਰਤੀ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਹੋਈ ਮੁੱਠਭੇੜ 'ਚ ਦੋ ਅੱਤਵਾਦੀ ਮਾਰੇ ਗਏ ਹਨ। ਅਜੇ ਤੱਕ ਦੀ ਖ਼ਬਰ ਮੁਤਾਬਿਕ...
ਬਿਹਾਰ ਮੁੱਖ ਮੰਤਰੀ ਰਿਹਾਇਸ਼ ਦੇ 80 ਤੋਂ ਵੱਧ ਅਮਲਾ ਕੋਰੋਨਾ ਤੋਂ ਪੀੜਤ
. . .  49 minutes ago
ਪਟਨਾ, 11 ਜੁਲਾਈ - ਬਿਹਾਰ ਦੇ ਮੁੱਖ ਮੰਤਰੀ ਰਿਹਾਇਸ਼ ਦਫ਼ਤਰ 'ਚ ਕੋਰੋਨਾਵਾਇਰਸ ਦਾ ਕਹਿਰ ਵੱਧ ਰਿਹਾ ਹੈ। ਇੱਥੇ ਹੁਣ ਤੱਕ 80 ਤੋਂ ਵੱਧ ਲੋਕ ਕੋਰੋਨਾ ਦੀ ਲਪੇਟ 'ਚ ਆ ਚੁੱਕੇ ਹਨ। ਵੱਡੀ ਗਿਣਤੀ ਵਿਚ ਸੁਰੱਖਿਆ ਕਰਮਚਾਰੀ ਵੀ...
ਪੰਜਾਬ ਦੇ ਕਈ ਥਾਈਂ ਪਿਆ ਮੀਂਹ , ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਮਿਲੀ ਕੁੱਝ ਰਾਹਤ
. . .  about 1 hour ago
ਲੋਹੀਆਂ ਖ਼ਾਸ/ਸੁਲਤਾਨਪੁਰ ਲੋਧੀ/ਤਪਾ ਮੰਡੀ, 11 ਜੁਲਾਈ (ਗੁਰਪਾਲ ਸਿੰਘ ਸ਼ਤਾਬਗੜ੍ਹ/ਜਗਮੋਹਣ ਸਿੰਘ ਥਿੰਦ, ਨਰੇਸ਼ ਹੈਪੀ, ਲਾਡੀ/ਵਿਜੇ ਸ਼ਰਮਾ) - ਲੋਹੀਆਂ ਅਤੇ ਆਸ ਪਾਸ ਦੇ ਇਲਾਕਿਆਂ ਚ ਬੱਦਲਾਂ ਦੀ ਕਈ ਦਿਨਾਂ ਦੀ ਘੁੰਮਣਘੇਰੀ ਤੋਂ ਬਾਅਦ ਅੱਜ ਸਵੇਰੇ 6.30 ਵਜੇ ਪਏ...
ਅੱਜ ਦਾ ਵਿਚਾਰ
. . .  about 1 hour ago
ਕਰੰਟ ਲੱਗਣ ਨਾਲ ਪਿਤਾ -ਪੁੱਤਰ ਦੀ ਮੌਤ
. . .  1 day ago
ਜਲੰਧਰ ,10 ਜੁਲਾਈ {ਸ਼ਿਵ ਸ਼ਰਮਾ } - ਪੀਰ ਬੋਦਲਾ ਬਾਜ਼ਾਰ ‘ਚ ਤੇਜ਼ ਹਨੇਰੀ ,ਮੀਂਹ ਪੈਣ ਕਾਰਨ ਬਿਜਲੀ ਦੀ ਟੁੱਟੀ ਪਈ ਤਾਰ ਕਾਰਨ ਕਰੰਟ ਲੱਗਣ ਨਾਲ ਪਿਤਾ -ਪੁੱਤਰ ਦੀ ਮੌਤ ਹੋ ਗਈ ।
ਸੋਨੀਆ ਗਾਂਧੀ ਕੱਲ੍ਹ ਨੂੰ ਵੀਡੀਓ ਕਾਨਫਰੰਂਸਿੰਗ ਰਾਹੀਂ ਕਰਨਗੇ ਕਾਂਗਰਸੀ ਸੰਸਦ ਮੈਂਬਰਾਂ ਨਾਲ ਮੀਟਿੰਗ
. . .  1 day ago
ਨਵੀਂ ਦਿੱਲੀ, 10 ਜੁਲਾਈ - ਕਾਂਗਰਸ ਦੇ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਕੱਲ੍ਹ ਨੂੰ ਕਾਂਗਰਸ ਦੇ ਸੰਸਦ ਮੈਂਬਰਾਂ ਨਾਲ ਆਰਥਿਕ ਮੁੱਦਿਆਂ ਅਤੇ ਕੋਵਿਡ-19 ਦੇ ਚੱਲਦਿਆਂ ਬਣੇ ਤਾਜ਼ਾ ਹਾਲਾਤਾਂ ਨੂੰ ਲੈ ਕੇ ਕਾਂਗਰਸ ਦੇ ਸੰਸਦ ਮੈਂਬਰਾਂ ਨਾਲ ਵੀਡੀਓ...
ਐੱਸ.ਡੀ.ਐਮ. ਫਗਵਾੜਾ ਨਾਲ ਮੀਟਿੰਗ 'ਚ ਭਾਗ ਲੈਣ ਵਾਲੇ ਦਰਜਨ ਤੋਂ ਵੱਧ ਅਧਿਕਾਰੀ ਇਕਾਂਤਵਾਸ
. . .  1 day ago
ਕਪੂਰਥਲਾ, 10 ਜੁਲਾਈ (ਅਮਰਜੀਤ ਕੋਮਲ, ਦੀਪਕ ਬਜਾਜ) - ਐੱਸ.ਡੀ.ਐਮ. ਫਗਵਾੜਾ ਦੇ ਕੋਰੋਨਾ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਉਨ੍ਹਾਂ ਨਾਲ ਇਕ ਮੀਟਿੰਗ ਵਿਚ ਭਾਗ ਲੈਣ ਵਾਲੇ ਅੱਧੀ ਦਰਜਨ ਤੋਂ ਵੱਧ ਅਧਿਕਾਰੀ ਇਕਾਂਤਵਾਸ ਵਿਚ ਚਲੇ ਗਏ ਹਨ। ਪਤਾ......
ਕਰਜ਼ਾਈ ਕਿਸਾਨ ਵਲੋਂ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ
. . .  1 day ago
ਮਾਨਸਾ, 10 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)- ਜ਼ਿਲੇ ਦੇ ਪਿੰਡ ਰੱਲਾ ਦੇ ਨੌਜਵਾਨ ਕਿਸਾਨ ਨੇ ਜ਼ਹਿਰੀਲੀ ਚੀਜ ਨਿਗਲ ਕੇ ਖੁਦਕੁਸ਼ੀ ਕਰ ਲਈ । ਮ੍ਰਿਤਕ ਦੀ ਲਾਸ਼ ਸਥਾਨਕ ਚਕੇਰੀਆਂ ਰੋਡ 'ਤੇ ਰੇਲਵੇ ਫਾਟਕ ਨੇੜਿਉਂ ਝਾੜੀਆਂ 'ਚੋਂ ਮਿਲੀ ਹੈ। ਹਾਸਲ ਹੋਈ ਜਾਣਕਾਰੀ ਅਨੁਸਾਰ ਇਕ ਏਕੜ ਜ਼ਮੀਨ ਦਾ ਮਾਲਕ ਬੂਟਾ ਸਿੰਘ (35) ਪੁੱਤਰ ਭੂਰਾ ਸਿੰਘ ਮਾਨਸਾ ਵਿਖੇ ਰੀਪਰ...
ਸ਼ਨੀਵਾਰ ਤੇ ਐਤਵਾਰ ਨੂੰ ਮਮਦੋਟ ਰਹੇਗਾ ਮੁਕੰਮਲ ਬੰਦ
. . .  1 day ago
ਪੰਜਾਬ ਸਰਕਾਰ ਨੇ ਵੱਖ-ਵੱਖ ਜਮਾਤਾਂ ਦੀਆਂ ਲੰਬਿਤ ਪਈਆਂ ਪ੍ਰੀਖਿਆਵਾਂ ਨੂੰ ਰੱਦ ਕਰਨ ਦਾ ਲਿਆ ਫ਼ੈਸਲਾ
. . .  1 day ago
ਅਜਨਾਲਾ, 10 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)- ਪੰਜਾਬ ਸਰਕਾਰ ਨੇ ਵੱਖ ਵੱਖ ਜਮਾਤਾਂ ਦੀਆਂ ਲੰਬਿਤ ਪਈਆਂ ਪ੍ਰੀਖਿਆਵਾਂ ਨੂੰ ਰੱਦ ਕਰਨ ਦਾ ਫ਼ੈਸਲਾ...
ਨਵਾਂ ਸ਼ਹਿਰ 'ਚ ਕੋਰੋਨਾ ਦੇ ਪੰਜ ਮਾਮਲਿਆਂ ਦੀ ਹੋਈ ਪੁਸ਼ਟੀ
. . .  1 day ago
ਨਵਾਂ ਸ਼ਹਿਰ, 10 ਜੁਲਾਈ (ਗੁਰਬਖ਼ਸ਼ ਸਿੰਘ ਮਹੇ)- ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵੱਖ-ਵੱਖ ਹਿੱਸਿਆਂ 'ਚ...
ਨਸ਼ੀਲੀਆਂ ਗੋਲੀਆ ਸਮੇਤ 4 ਕਾਬੂ
. . .  1 day ago
ਲੋਪੋਕੇ, 10 ਜੁਲਾਈ (ਗੁਰਵਿੰਦਰ ਸਿੰਘ ਕਲਸੀ)- ਡੀ.ਐੱਸ.ਪੀ ਚੋਗਾਵਾ ਗੁਰਪ੍ਰਤਾਪ ਸਿੰਘ ਸਹੋਤਾ ਦੀ ਅਗਵਾਈ 'ਚ ਥਾਣਾ ਲੋਪੋਕੇ ਅਤੇ ਕੱਕੜ ...
ਮਮਦੋਟ (ਫ਼ਿਰੋਜ਼ਪੁਰ) ਨਾਲ ਸੰਬੰਧਿਤ ਬੀ.ਐੱਸ.ਐੱਫ ਦੇ ਜਵਾਨ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  1 day ago
ਮਮਦੋਟ, 10 ਜੁਲਾਈ (ਸੁਖਦੇਵ ਸਿੰਘ ਸੰਗਮ) - ਬੀ.ਐੱਸ.ਐੱਫ ਸੈਕਟਰ ਮਮਦੋਟ ਨਾਲ ਸਬੰਧਿਤ ਇੱਕ ਜਵਾਨ ਦੀ ਰਿਪੋਰਟ ਅੱਜ...
ਪੁਲਿਸ ਨੇ ਕੁੱਝ ਹੀ ਘੰਟਿਆਂ 'ਚ ਸੁਲਝਾਇਆ ਆਦਮਪੁਰ 'ਚ ਵਿਅਕਤੀ ਦੇ ਹੋਏ ਕਤਲ ਦਾ ਮਾਮਲਾ
. . .  1 day ago
700 ਗ੍ਰਾਮ ਅਫ਼ੀਮ ਸਮੇਤ ਇੱਕ ਕਾਬੂ
. . .  1 day ago
ਜੋਧਾਂ, 10 ਜੁਲਾਈ (ਗੁਰਵਿੰਦਰ ਸਿੰਘ ਹੈਪੀ) - ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਅਧੀਨ ਪੈਂਦੇ ਪੁਲਿਸ ਥਾਣਾ ਜੋਧਾਂ ਦੇ ਇੰਚਾਰਜ ...
ਲੁਧਿਆਣਾ 'ਚ ਕੋਰੋਨਾ ਨਾਲ ਸਬੰਧਿਤ 43 ਨਵੇਂ ਮਾਮਲਿਆਂ ਦੀ ਪੁਸ਼ਟੀ
. . .  1 day ago
ਲੁਧਿਆਣਾ, 10 ਜੁਲਾਈ (ਸਿਹਤ ਪ੍ਰਤੀਨਿਧੀ) - ਲੁਧਿਆਣਾ 'ਚ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਕਰ ਕੇ ਅੱਜ ਵੀ ਸਾਢੇ ਤਿੰਨ...
ਪਟਿਆਲਾ 'ਚ 22 ਹੋਰ ਵਿਅਕਤੀਆਂ ਦੀ ਕੋਵਿਡ ਰਿਪੋਰਟ ਪਾਜ਼ੀਟਿਵ
. . .  1 day ago
ਪਟਿਆਲਾ, 10 ਜੁਲਾਈ (ਮਨਦੀਪ ਸਿੰਘ ਖਰੋੜ)- 22 ਹੋਰ ਵਿਅਕਤੀਆਂ ਦੀ ਕੋਵਿਡ ਰਿਪੋਰਟ ਪਾਜ਼ੀਟਿਵ ਆਉਣ ਤੋ ਬਾਅਦ ਜ਼ਿਲ੍ਹੇ '..
ਰਾਜਪੁਰਾ ਸ਼ਹਿਰ 'ਚ ਅੱਜ ਇਕ ਵਿਅਕਤੀ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  1 day ago
ਰਾਜਪੁਰਾ, 10 ਜੁਲਾਈ (ਰਣਜੀਤ ਸਿੰਘ)- ਰਾਜਪੁਰਾ ਸ਼ਹਿਰ ਵਿੱਚ ਨਲਾਸ ਰੋਡ 'ਤੇ ਰਹਿਣ ਵਾਲੇ ਇਕ 49 ਸਾਲਾ ਵਿਅਕਤੀ....
ਬੁਢਲਾਡਾ 'ਚ ਲਏ ਗਏ ਕੋਰੋਨਾ ਦੇ ਰਿਕਾਰਡ 280 ਸੈਂਪਲ
. . .  1 day ago
ਬੁਢਲਾਡਾ, 10 ਜੁਲਾਈ (ਸਵਰਨ ਸਿੰਘ ਰਾਹੀ)- ਕੋਰੋਨਾ ਮਹਾਂਮਾਰੀ ਦੇ ਫੈਲਣ ਤੋਂ ਰੋਕਣ ਲਈ ਜ਼ਿਲ੍ਹੇ ਭਰ ਅੰਦਰ ਜਾਰੀ ...
ਭੂ ਮਾਫ਼ੀਆ ਵੱਲੋਂ ਰਿਆਸਤੀ ਕਿਲ੍ਹੇ ਅਤੇ ਰਾਜ ਮਹਿਲ 'ਤੇ ਕਬਜ਼ਾ ਕਰਨ ਦੀ ਅਸਫਲ ਕੋਸ਼ਿਸ਼
. . .  1 day ago
ਫ਼ਰੀਦਕੋਟ, 10 ਜੁਲਾਈ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਰਿਆਸਤ ਦੀ ਬਹੁ ਕਰੋੜੀ ਜਾਇਦਾਦ ਅੱਜ ਫਿਰ ਸੁਰਖ਼ੀਆਂ 'ਚ ਆ ਗਈ ...
ਅੰਮ੍ਰਿਤਸਰ 'ਚ ਕੋਰੋਨਾ ਦੇ 16 ਮਾਮਲੇ ਆਏ ਸਾਹਮਣੇ, 2 ਮੌਤਾਂ
. . .  1 day ago
ਅੰਮ੍ਰਿਤਸਰ 30 ਜੂਨ (ਰੇਸ਼ਮ ਸਿੰਘ) ਅੰਮ੍ਰਿਤਸਰ 'ਚ ਨਾਂ ਤਾਂ ਕੋਰੋਨਾ ਦੇ ਮਾਮਲੇ ਹੀ ਰੁਕਣ ਦਾ ਨਾ ਲੈ ਰਹੇ ਹਨ ਜਿਸ ਤਹਿਤ ਅੱਜ...
ਪਿੰਡ ਮੂੰਮ (ਬਰਨਾਲਾ) 'ਚ ਇਕ ਵਿਅਕਤੀ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  1 day ago
ਮਹਿਲ ਕਲਾਂ, 10 ਜੁਲਾਈ (ਅਵਤਾਰ ਸਿੰਘ ਅਣਖੀ)- ਜ਼ਿਲ੍ਹਾ ਬਰਨਾਲਾ ਦੇ ਪਿੰਡ ਮੂੰਮ ਨਾਲ ਸਬੰਧਿਤ ਇਕ 39 ਸਾਲਾ ਵਿਅਕਤੀ ...
ਤੁਲੀ ਲੈਬ ਮਾਮਲੇ 'ਚ ਵਾਰ-ਵਾਰ ਉਲਝ ਰਹੇ ਹਨ ਕਾਂਗਰਸੀ ਆਗੂ : ਮਜੀਠੀਆ
. . .  1 day ago
ਚੰਡੀਗੜ੍ਹ, 10 ਜੁਲਾਈ (ਸੁਰਿੰਦਰਪਾਲ)- ਅਕਾਲੀ ਦਲ ਦੇ ਨੇਤਾ ਬਿਕਰਮ ਮਜੀਠੀਆ ਨੇ ਕਿਹਾ ਕਿ ਕਾਂਗਰਸੀ ਆਗੂ ਵਾਰ-ਵਾਰ...
ਮਾੜੀ ਮੁਸਤਫ਼ਾ (ਮੋਗਾ) 'ਚ ਇੱਕ ਵਿਅਕਤੀ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  1 day ago
ਠੱਠੀ ਭਾਈ, 10 ਜੁਲਾਈ (ਜਗਰੂਪ ਸਿੰਘ ਮਠਾੜੂ)- ਪੰਜਾਬ ਵਿਚ ਦਿਨ ਬ-ਦਿਨ ਕੋਰੋਨਾ ਵਾਇਰਸ ਦੇ ਵਧ ਰਹੇ ਪ੍ਰਕੋਪ ਨੂੰ ਰੋਕਣ ਲਈ ਪੰਜਾਬ ਸਰਕਾਰ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 7 ਅੱਸੂ ਸੰਮਤ 551

ਹਰਿਆਣਾ

ਆਦਰਸ਼ ਚੋਣ ਜ਼ਾਬਤਾ ਲਾਗੂ, 27 ਨੂੰ ਜਾਰੀ ਹੋਵੇਗਾ ਚੋਣਾਂ ਸਬੰਧੀ ਨੋਟੀਫਿਕੇਸ਼ਨ : ਜ਼ਿਲ੍ਹਾ ਚੋਣ ਅਫ਼ਸਰ

ਕਰਨਾਲ, 22 ਸਤੰਬਰ (ਗੁਰਮੀਤ ਸਿੰਘ ਸੱਗੂ)-ਵਿਧਾਨ ਸਭਾ ਦੀਆਂ ਆਮ ਚੋਣਾਂ ਆਜ਼ਾਦ ਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਵਿਨੈ ਪ੍ਰਤਾਪ ਸਿੰਘ ਨੇ ਕਿਹਾ ਕਿ ਹਰਿਆਣਾ ਅੰਦਰ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਚੋਣ ਜ਼ਾਬਤਾ ਲਾਗੂ ...

ਪੂਰੀ ਖ਼ਬਰ »

ਗੈਸਟ ਟੀਚਰ ਸੰਘਰਸ਼ ਕਮੇਟੀ ਵਲੋਂ ਧਰਨਾ ਤੇ ਮਰਨ ਵਰਤ ਮੁਲਤਵੀ

ਕਰਨਾਲ, 22 ਸਤੰਬਰ (ਗੁਰਮੀਤ ਸਿੰਘ ਸੱਗੂ)- ਰਾਜ ਵਿਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਗੈਸਟ ਅਧਿਆਪਕ ਵਲੋਂ ਪਿਛਲੇ ਕਈ ਦਿਨਾਂ ਤੋਂ ਸੀ. ਐੱਮ. ਸਿਟੀ ਵਿਖੇ ਦਿੱਤਾ ਜਾ ਰਿਹਾ ਧਰਨਾ ਤੇ ਮਰਨ ਵਰਤ ਮੁਲਤਵੀ ਕਰ ਦਿੱਤਾ ਗਿਆ | ਇਹ ਫ਼ੈਸਲਾ ਅੱਜ ਗੈਸਟ ਟੀਚਰ ਸੰਘਰਸ਼ ...

ਪੂਰੀ ਖ਼ਬਰ »

ਪਿੰਡ ਕਾਛਵਾ ਵਿਖੇ ਨੌਜਵਾਨ ਦਾ ਕਤਲ

ਕਰਨਾਲ, 22 ਸਤੰਬਰ (ਗੁਰਮੀਤ ਸਿੰਘ ਸੱਗੂ)- ਪਿੰਡ ਕਾਛਵਾ ਵਿਖੇ ਇਕ ਨੌਜਵਾਨ ਦਾ ਕਤਲ ਹੋਣ ਦਾ ਸਮਾਚਾਰ ਹੈ | ਮਿਲੀ ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਪਿੰਡ ਕਾਛਵਾ ਵਿਖੇ ਨੌਜਵਾਨ ਸਤਬੀਰ ਸਿੰਘ ਨੂੰ ਪਿੰਡ ਦੇ ਹੀ ਕੁਝ ਲੋਕਾਂ ਨੇ ਹਮਲਾ ਕਰਕੇ ਫੱਟੜ ਕਰ ਦਿੱਤਾ ਸੀ, ਜਿਸ ...

ਪੂਰੀ ਖ਼ਬਰ »

ਆਈਸਕ੍ਰੀਮ ਖ਼ਾਣ ਗਏ ਨੌਜਵਾਨ ਦੀ ਬਾਊਾਸਰ ਤੇ ਮੈਨੇਜਰ ਵਲੋਂ ਕੁੱਟਮਾਰ-ਬਾਊਾਸਰ ਗਿ੍ਫ਼ਤਾਰ

ਲੁਧਿਆਣਾ, 22 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਮਲਹਾਰ ਰੋਡ ਸਥਿਤ ਆਈਸਕ੍ਰੀਮ ਸਟੂਡੀਓ 'ਤੇ ਬੀਤੀ ਦੇਰ ਰਾਤ ਪਰਿਵਾਰ ਨਾਲ ਆਈਸਕ੍ਰੀਮ ਖ਼ਾਣ ਗਏ ਇਕ ਨੌਜਵਾਨ ਦੀ ਬਾਊਾਸਰ ਅਤੇ ਮੈਨੇਜਰ ਵਲੋਂ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ...

ਪੂਰੀ ਖ਼ਬਰ »

ਜਮਾਲਪੁਰ ਰੇਲਵੇ ਪੁਲ ਤੇ ਟੋਹਾਣਾ ਲਈ ਨਵੇਂ ਬਸ ਸਟੈਂਡ ਦੇ ਐਲਾਨਨਾਮੇ ਚੋਣ ਜ਼ਾਬਤੇ ਦੀ ਭੇਟ ਚੜੇ੍ਹ

ਟੋਹਾਣਾ, 22 ਸਤੰਬਰ (ਗੁਰਦੀਪ ਸਿੰਘ ਭੱਟੀ) - ਸਾਲ-2014 ਵਿੱਚ ਮੁੱਖ ਮੰਤਰੀ ਵਲੋਂ ਟੋਹਾਣਾ ਰੈਲੀ ਵਿੱਚ ਐਲਾਨੇ ਗਏ ਬਸ ਸਟੈਂਡ ਦਾ ਮਾਮਲਾ ਤੇ ਟੋਹਾਣਾ-ਰਤੀਆ ਸੜਕ 'ਤੇ ਪੈਂਦੇ ਰੇਲਵੇ ਫਾਟਕ 'ਤੇ ਓੁਵਰ ਬਿ੍ਜ ਦਾ ਮਾਮਲਾ ਚੋਣ ਜ਼ਾਬਤੇ ਦੀ ਭੇਟ ਚੜ੍ਹ ਗਿਆ | ਵਿਧਾਨਸਭਾ ਚੋਣਾਂ ...

ਪੂਰੀ ਖ਼ਬਰ »

ਪੈਟਰੋਲ ਪੰਪ ਦਿਵਾਉਣ ਦੇ ਨਾਂਅ 'ਤੇ 10 ਲੱਖ ਠੱਗੇ

ਟੋਹਾਣਾ, 22 ਸਤੰਬਰ (ਗੁਰਦੀਪ ਸਿੰਘ ਭੱਟੀ) - ਪੈਟਰੋਲ ਪੰਪ ਦਿਵਾਉਣ ਦੇ ਨਾਂਅ 'ਤੇ 10 ਲੱਖ ਰੁਪਏ ਬਟੋਰਨ ਵਾਲਿਆਂ ਵਿਰੁੱਧ ਫਤਿਹਾਬਾਦ ਸਿਟੀ ਥਾਣੇ ਵਿੱਚ ਪੁਲਿਸ ਨੇ ਫਤਿਹਾਬਾਦ ਦੀ ਅਗਰਵਾਲ ਕਲੋਨੀ ਦੇ ਭਾਗਾਰਾਮ ਦੀ ਸ਼ਿਕਾਇਤ 'ਤੇ ਸਿਰਸਾ ਦੇ ਪਿੰਡ ਘੋੜਾਂਵਾਲੀ ਦੇ ...

ਪੂਰੀ ਖ਼ਬਰ »

ਨਿਰਮਾਣ ਅਧੀਨ ਪੁਲ ਦੀ ਸ਼ਟਰਿੰਗ ਡਿਗਣ ਕਾਰਨ 6 ਮਜ਼ਦੂਰ ਜ਼ਖ਼ਮੀ

ਪਾਉਂਟਾ ਸਾਹਿਬ, 22 ਸਤੰਬਰ (ਹਰਬਖਸ਼ ਸਿੰਘ)-ਜ਼ਿਲ੍ਹਾ ਸਿਰਮੌਰ ਦੇ ਧਾਰਟੀਧਾਰ ਵਿਖੇ ਬੀਤੀ ਰਾਤ ਇਕ ਦਰਦਨਾਕ ਹਾਦਸੇ 'ਚ 6 ਮਜ਼ਦੂਰ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਵਿਚੋਂ 3 ਮਜ਼ਦੂਰਾਂ ਨੂੰ ਪੀ. ਜੀ. ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ ਹੈ, ਦੋ ਮਜ਼ਦੂਰਾਂ ਦਾ ਇਲਾਜ ਮੈਡੀਕਲ ...

ਪੂਰੀ ਖ਼ਬਰ »

ਕਲਰਕ ਪ੍ਰੀਖਿਆ ਦੇ 31 ਕੇਂਦਰਾਂ 'ਚ 3785 ਗੈਰ ਹਾਜ਼ਰ ਰਹੇ

ਟੋਹਾਣਾ, 22 ਸਤੰਬਰ (ਗੁਰਦੀਪ ਸਿੰਘ ਭੱਟੀ) - ਜ਼ਿਲ੍ਹਾ ਹੈਡ ਕੁਆਰਟਰ ਤੇ ਹਰਿਆਣਾ ਕਰਮਚਾਰੀ ਚੋਣ ਕਮਿਸ਼ਨਰ ਵਲੋਂ ਮੁਕਾਬਲੇ ਦੀ ਪ੍ਰੀਖਿਆ ਲਈ 31 ਪ੍ਰੀਖਿਆ ਕੇਂਦਰ 9270 ਵਿਦਿਆਰਥੀਆਂ ਲਈ ਬਣਾਏ ਗਏ ਸਨ ਜਿਨ੍ਹਾਂ ਵਿਚੋਂ 3785 ਵਿਦਆਰਥੀ ਗੈਰ ਹਾਜ਼ਰ ਰਹੇ | 5935 ਵਿਦਆਰਥੀ ਪੇਪਰ ...

ਪੂਰੀ ਖ਼ਬਰ »

ਹਰਿਆਣਾ ਪੁਲਿਸ ਦੀ ਮਹਿਲਾ ਸਿਪਾਹੀ ਪੀ.ਐਚ.ਡੀ. ਡਿਗਰੀ ਨਾਲ ਸਨਮਾਨਿਤ

ਟੋਹਾਣਾ, 22 ਸਤੰਬਰ (ਗੁਰਦੀਪ ਸਿੰਘ ਭੱਟੀ) - ਹਰਿਆਣਾ ਪੁਲਿਸ ਦੀ ਮਹਿਲਾ ਸਿਪਾਹੀ ਕ੍ਰਿਸਨਾ ਦੇਵੀ ਸਿਟੀ ਥਾਣਾ ਫਤਿਹਾਬਾਦ ਨੇ ਕੈਥਲ ਦੀ ਨੀਲਮ ਯੂਨੀਵਰਸਿਟੀ ਵਿੱਚ ਪੀ.ਐਚ.ਡੀ. ਦੀ ਡਿਗਰੀ ਪ੍ਰਾਪਤ ਕਰਨ ਤੇ ਐਸ.ਪੀ. ਫਤਿਹਾਬਾਦ ਵਿਜੈ ਪ੍ਰਤਾਪ ਨੂੰ ਜਦੋਂ ਜਾਣਕਾਰੀ ਮਿਲੀ ...

ਪੂਰੀ ਖ਼ਬਰ »

ਅਦਾਲਤ ਵਲੋਂ ਪੰਜਾਬ ਪੁਲਿਸ ਦੇ ਏ.ਐਸ.ਆਈ. ਵਿਰੁੱਧ ਫ਼ਰਾਰ ਹੋਣ ਦਾ ਐਲਾਨ ਜਾਰੀ

ਏਲਨਾਬਾਦ, 22 ਸਤੰਬਰ (ਜਗਤਾਰ ਸਮਾਲਸਰ)- ਸਬ-ਡਵੀਜ਼ਨਲ ਜੁਡੀਸ਼ੀਅਲ ਮੈਜਿਸਟਰੇਟ ਦੁਸ਼ਿਅੰਤ ਚੌਧਰੀ ਨੇ ਪੰਜਾਬ ਦੇ ਪਿੰਡ ਦੌਲਾ (ਗਿੱਦੜਬਾਹਾ) ਨਿਵਾਸੀ ਰਾਜਵੀਰ ਸਿੰਘ ਨਾਮਕ ਵਿਅਕਤੀ ਵਿਰੁੱਧ ਏਲਨਾਬਾਦ ਦੇ ਪਿੰਡ ਨੀਮਲਾ 'ਚ ਸਥਿਤ ਫ਼ਰਮ ਸ਼ਿਵ ਟਿੰਬਰ ਨੂੰ ਜਾਰੀ ਕੀਤੇ ...

ਪੂਰੀ ਖ਼ਬਰ »

ਸ਼ਿਮਲਾ 'ਚ ਗੁਰੂ ਕਾ ਲੰਗਰ ਆਈ ਹਸਪਤਾਲ ਚੰਡੀਗੜ੍ਹ ਵਲੋਂ ਮੁਫਤ ਅੱਖਾਂ ਦੀ ਜਾਂਚ ਸਬੰਧੀ ਕੈਂਪ

ਸ਼ਿਮਲਾ, 22 ਸਤੰਬਰ (ਹਰਮਿੰਦਰ ਸਿੰਘ)-ਸ਼ਿਮਲਾ ਦੇ ਰੋਟਰੀ ਟਾਊਨ ਹਾਲ ਦੀ ਮਾਲ ਰੋਡ ਵਿਖੇ ਗੁਰੂ ਕਾ ਲੰਗਰ ਆਈ ਹਸਪਤਾਲ ਚੰਡੀਗੜ੍ਹ ਵਲੋਂ ਸ੍ਰੀ ਗੁਰੂ ਸਿੰਘ ਸਭਾ ਸ਼ਿਮਲਾ ਦੇ ਸ਼ਹਿਯੋਗ ਨਾਲ ਧੰਨ-ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਗੁਰਪੁਰਬ ...

ਪੂਰੀ ਖ਼ਬਰ »

ਪਿੰਡ ਕਰੀਵਾਲਾ 'ਚ ਨਸ਼ਾਬੰਦੀ ਮੁਹਿੰਮ ਤਹਿਤ ਮੀਟਿੰਗ

ਏਲਨਾਬਾਦ, 22 ਸਤੰਬਰ (ਜਗਤਾਰ ਸਮਾਲਸਰ)- ਪਿੰਡ ਕਰੀਵਾਲਾ ਵਿਚ ਨਸ਼ਾਬੰਦੀ ਮੁਹਿੰਮ ਤਹਿਤ ਮੀਟਿੰਗ ਸਿਹਤ ਕੇਂਦਰ ਕਰੀਵਾਲਾ ਵਿਚ ਗੁਰਮੀਤ ਸਿੰਘ ਚੁੱਪ ਦੀ ਪ੍ਰਧਾਨਗੀ ਵਿਚ ਹੋਈ | ਮੀਟਿੰਗ ਵਿਚ ਵਿਚ ਚਿੱਟੇ ਦੇ ਨਸ਼ੇ 'ਚ ਗਲਤਾਨ ਹੋ ਰਹੇ ਨੌਜਵਾਨ ਵਰਗ ਵਿਚ ਲਗਾਤਾਰ ਹੋ ...

ਪੂਰੀ ਖ਼ਬਰ »

ਕਿਸਾਨ ਮਜ਼ਦੂਰ ਜਥੇਬੰਦੀ ਵਲੋਂ 1 ਅਕੂਤਬਰ ਤੋਂ ਡੀ. ਸੀ. ਦਫ਼ਤਰ ਅੱਗੇ 3 ਰੋਜ਼ਾ ਪੱਕਾ ਮੋਰਚਾ ਲਗਾਉਣ ਦਾ ਐਲਾਨ

ਤਰਨ ਤਾਰਨ, 22 ਸਤੰਬਰ (ਕੱਦਗਿੱਲ)¸ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਜ਼ਿਲ੍ਹਾ ਕਮੇਟੀ ਤਰਨ ਤਾਰਨ ਦੀ ਮੀਟਿੰਗ ਗੁਰਦਵਾਰਾ ਬਾਬਾ ਕਾਹਨ ਸਿੰਘ ਜੀ ਪਿੰਡ ਪਿੱਦੀ ਵਿਖੇ ਜਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰੰਗ ਦੀ ...

ਪੂਰੀ ਖ਼ਬਰ »

ਘਰ ਅੰਦਰ ਦਾਖ਼ਲ ਹੋ ਕੇ ਕੁੱਟਮਾਰ ਤੇ ਸਾਮਾਨ ਦੀ ਭੰਨ-ਤੋੜ ਕਰਨ ਵਾਲੇ ਵਿਅਕਤੀਆਂ 'ਤੇ ਕੇਸ ਦਰਜ

ਝਬਾਲ, 22 ਸਤੰਬਰ (ਸਰਬਜੀਤ ਸਿੰਘ)-ਇਥੋਂ ਥੋੜੀ ਦੂਰ ਪੈਂਦੇ ਪਿੰਡ ਮੰਨਣ ਵਿਖੇ ਪਸ਼ੂਆਂ ਦੇ ਖ਼ਰੀਦੇ ਚਾਰੇ ਲਈ ਪੈਸਿਆਂ ਤੋਂ ਹੋਏ ਝਗੜੇ ਕਾਰਨ ਕੁਝ ਲੋਕਾਂ ਵਲੋਂ ਇਕ ਘਰ ਵਿਚ ਦਾਖ਼ਲ ਹੋਕੇ ਕੁੱਟਮਾਰ ਤੇ ਭੰਨਤੋੜ ਕਰਨ ਵਿਰੁੱਧ ਥਾਣਾ ਝਬਾਲ ਦੀ ਪੁਲਿਸ ਨੇ 24 ਵਿਆਕਤੀਆਂ ...

ਪੂਰੀ ਖ਼ਬਰ »

25ਵੀਂ ਮੋਟਰਸਾਈਕਲ ਯਾਤਰਾ ਸ੍ਰੀ ਹੇਮਕੁੰਟ ਸਾਹਿਬ ਲਈ ਰਵਾਨਾ

ਤਰਨ ਤਾਰਨ 21 ਸਤੰਬਰ (ਪਰਮਜੀਤ ਜੋਸ਼ੀ)-25ਵੀਂ ਮੋਟਰਸਾਈਕਲ ਯਾਤਰਾ ਸ੍ਰੀ ਹੇਮਕੁੰਟ ਸਾਹਿਬ ਲਈ ਤਰਨਤਾਰਨ ਦੇ ਸ੍ਰੀ ਗੁਰੁ ਅਰਜਨ ਦੇਵ ਸਰਾਂ ਤੋਂ ਰਵਾਨਾ ਹੋਈ | ਯਾਤਰਾ ਸਬੰਧੀ ਜਾਣਕਾਰੀ ਦਿੰਦਿਆਂ ਸੁਸਾਇਟੀ ਪ੍ਰਧਾਨ ਵਰਿਆਮ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਅਰਜਨ ਦੇਵ ...

ਪੂਰੀ ਖ਼ਬਰ »

ਦਹੇਜ ਦੀ ਮੰਗ ਪੂਰੀ ਨਾ ਹੋਣ 'ਤੇ ਨੂੰ ਹ ਨੂੰ ਮਾਰਨ ਦੀ ਕੋਸ਼ਿਸ਼

ਤਰਨ ਤਾਰਨ, 22 ਸਤੰਬਰ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਝਬਾਲ ਦੀ ਪੁਲਿਸ ਨੇ ਦਹੇਜ ਦੀ ਮੰਗ ਪੂਰੀ ਨਾ ਹੋਣ ਤੇ ਇਕ ਸਹੁਰਾ ਪਰਿਵਾਰ ਵਲੋਂ ਨੂੰ ਹ ਨਾ ਮਾਰਕੁੱਟ ਕਰਨ ਤੋਂ ਬਾਅਦ ਉਸ ਨੂੰ ਕਰੰਟ ਲਗਾ ਕੇ ਮਾਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਹੇਠ ...

ਪੂਰੀ ਖ਼ਬਰ »

ਪੰਜਾਬ ਸਰਕਾਰ ਵਲੋਂ 2 ਆਈ. ਏ. ਐਸ. ਤੇ 4 ਪੀ. ਸੀ. ਐਸ. ਅਧਿਕਾਰੀਆਂ ਦੇ ਤਬਾਦਲੇ

ਹੁਸ਼ਿਆਰਪੁਰ, 22 ਸਤੰਬਰ (ਬਲਜਿੰਦਰਪਾਲ ਸਿੰਘ)-ਪੰਜਾਬ ਸਰਕਾਰ ਵਲੋਂ ਇੱਕ ਹੁਕਮ ਰਾਹੀਂ 2 ਆਈ. ਏ. ਐਸ. ਅਤੇ 4 ਪੀ. ਸੀ. ਐਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ | ਜਿਸ ਅਨੁਸਾਰ ਹਰਬੀਰ ਸਿੰਘ ਆਈ. ਏ. ਐਸ. ਨੂੰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹੁਸ਼ਿਆਰਪੁਰ, ਨਵਜੋਤਪਾਲ ...

ਪੂਰੀ ਖ਼ਬਰ »

ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ ਦੀ ਅਧਿਆਪਕਾ ਨੂੰ ਮਿਲਿਆ ਸਰਬ-ਉੱਤਮ ਅਧਿਆਪਕ ਪੁਰਸਕਾਰ

ਗੋਇੰਦਵਾਲ ਸਾਹਿਬ, 22 ਸਤੰਬਰ (ਵਰਿੰਦਰ ਸਿੰਘ ਰੰਧਾਵਾ)¸ਪਿਛਲੇ ਦਿਨੀਂ ਮਾਤਾ ਗੁਜਰੀ ਕਾਨਵੈਂਟ ਸਕੂਲ ਸਰਹਾਲੀ ਕਲਾਂ ਵਿਖੇ ਸ੍ਰੀ ਗੁਰੂ ਅਰਜਨ ਦੇਵ ਸਹੋਦਿਆ ਤਰਨ ਤਾਰਨ ਵਲੋਂ ਅਧਿਆਪਕ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ | ਇਸ ਮੌਕੇ 'ਤੇ ਗੁਰੂ ਅਮਰਦਾਸ ਆਦਰਸ਼ ...

ਪੂਰੀ ਖ਼ਬਰ »

ਧੋਖਾਧੜੀ ਸਬੰਧੀ ਏਜੰਟ ਵਿਰੁੱਧ ਮਾਮਲਾ ਦਰਜ

ਦਸੂਹਾ, 22 ਸਤੰਬਰ (ਭੁੱਲਰ)- ਦਸੂਹਾ ਪੁਲਿਸ ਵਲੋਂ ਧੋਖਾਧੜੀ ਕਰਨ ਸਬੰਧੀ ਇੱਕ ਏਜੰਟ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਐੱਸ. ਐੱਚ. ਓ. ਦਸੂਹਾ ਯਾਦਵਿੰਦਰ ਸਿੰਘ ਸਿੰਘ ਬਰਾੜ ਨੇ ਦੱਸਿਆ ਕਿ ਅਜੇ ਕੁਮਾਰ ਪੁੱਤਰ ਜੀਤ ਰਾਮ ਵਾਸੀ ਕੈਂਥਾਂ ਮੁਹੱਲਾ ਵਾਰਡ ਨੰਬਰ 13 ...

ਪੂਰੀ ਖ਼ਬਰ »

ਮੰਦਰ 'ਚੋਂ ਡੇਢ ਕਿੱਲੋ ਚਾਂਦੀ ਦੇ ਗਹਿਣੇ ਚੋਰੀ

ਹੁਸ਼ਿਆਰਪੁਰ, 22 ਸਤੰਬਰ (ਬਲਜਿੰਦਰਪਾਲ ਸਿੰਘ)-ਅਣਪਛਾਤੇ ਚੋਰਾਂ ਨੇ ਮੰਤਰ 'ਚੋਂ ਕਰੀਬ ਡੇਢ ਕਿੱਲੋ ਚਾਂਦੀ ਦੇ ਗਹਿਣੇ ਚੋਰੀ ਕਰ ਲਏ | ਥਾਣਾ ਚੱਬੇਵਾਲ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ 'ਚ ਜੇਜੋਂ 'ਚ ਸਥਿਤ ਬਾਬਾ ਔਗੜ ਫਤਿਹ ਨਾਥ ਮੰਦਰ ਦੇ ਪੁਜਾਰੀ ਓਮ ਪ੍ਰਕਾਸ਼ ਨੇ ...

ਪੂਰੀ ਖ਼ਬਰ »

ਪਰਾਲੀ ਬਚਾਓ, ਫ਼ਸਲ ਵਧਾਓ ਮੁਹਿੰਮ-2019 ਤਹਿਤ 1 ਰੋਜ਼ਾ ਬਲਾਕ ਪੱਧਰੀ ਪ੍ਰੋਗਰਾਮ

ਹੁਸ਼ਿਆਰਪੁਰ, 22 ਸਤੰਬਰ (ਬਲਜਿੰਦਰਪਾਲ ਸਿੰਘ)-ਐਨ. ਏ. ਐਫ. ਸੀ. ਸੀ. ਨੈਸ਼ਨਲ ਅੱਡੈਪਟੇਸ਼ਨ ਫ਼ੰਡ ਫ਼ਾਰ ਕਲਾਈਮੇਟ ਚੇਂਜ ਤੇ ਰਾਸ਼ਟਰੀ ਖੇਤੀਬਾੜੀ ਅਤੇ ਪੇਂਡੂ ਵਿਕਾਸ ਬੈਂਕ ਦੇ ਸਹਿਯੋਗ ਸ਼ਹੀਦ ਭਗਤ ਸਿੰਘ ਕ੍ਰਾਂਤੀਕਾਰੀ ਸੁਸਾਇਟੀ ਵਲੋਂ ਜ਼ਿਲ੍ਹਾ ਹੁਸ਼ਿਆਰਪੁਰ ਦੇ ...

ਪੂਰੀ ਖ਼ਬਰ »

ਦਿਵਿਆਂਗਾਂ ਦੇ ਸਰਟੀਫਿਕੇਟ ਬਣਾਉਣ ਸਬੰਧੀ ਡੀ. ਸੀ. ਵਲੋਂ ਸਬ-ਡਵੀਜ਼ਨ ਪੱਧਰੀ ਪ੍ਰੋਗਰਾਮ ਜਾਰੀ

ਨਵਾਂਸ਼ਹਿਰ, 22 ਸਤੰਬਰ (ਗੁਰਬਖਸ਼ ਸਿੰਘ ਮਹੇ)- ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਅੱਜ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ 'ਚ ਦਿਵਿਆਂਗ ਵਿਅਕਤੀਆਂ ਦੇ ਸਰਟੀਫਿਕੇਟ ਬਣਾਉਣ ਲਈ ਸਬ ਡਵੀਜ਼ਨ ਪੱਧਰੀ ਪ੍ਰੋਗਰਾਮ ਜਾਰੀ ਕਰਦਿਆਂ ਸਿਹਤ ਵਿਭਾਗ ਅਤੇ ਸਮਾਜਿਕ ਸੁਰੱਖਿਆ, ...

ਪੂਰੀ ਖ਼ਬਰ »

ਭਖਦਾ ਜਾ ਰਿਹੈ ਪੰਜਾਬੀ ਮਾਂ ਬੋਲੀ ਦਾ ਮੱੁਦਾ

ਨਵਾਂਸ਼ਹਿਰ, 22 ਸਤੰਬਰ (ਗੁਰਬਖਸ਼ ਸਿੰਘ ਮਹੇ)- ਅੱਜ ਕੱਲ੍ਹ ਮਾਂ ਬੋਲੀ ਦਾ ਮਸਲਾ ਭਖਦਾ ਮਾਮਲਾ ਬਣ ਗਿਆ ਹੈ | ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਦੇਸ਼ ਵਿਚ ਇਕ ਭਾਸ਼ਾ ਹੋਣ ਦੇ ਦਿੱਤੇ ਗਏ ਬਿਆਨ ਤੋਂ ਬਾਅਦ ਇਸ ਮੱੁਦੇ ਨੇ ਜ਼ੋਰ ਫੜਿਆ ਹੈ | ਦੇਸ਼ ਦੇ ਕਈ ਖੇਤਰਾਂ ...

ਪੂਰੀ ਖ਼ਬਰ »

ਲਵਲੀ ਆਟੋਜ਼ ਮਾਰੂਤੀ 'ਚ ਸਕਰੈਚ ਕਾਰਡ ਸਕੀਮ 'ਚ ਗਾਹਕ ਨੇ ਜਿੱਤਿਆ ਆਈਫ਼ੋਨ ਐਕਸ.ਆਰ

ਜਲੰਧਰ, 22 ਸਤੰਬਰ (ਅ.ਬ)-ਲਵਲੀ ਆਟੋਜ਼ ਜੋ ਕਿ ਮਾਰੂਤੀ ਸੂਜ਼ੂਕੀ ਦੇ ਜਲੰਧਰ, ਨਵਾਂਸ਼ਹਿਰ, ਬੰਗਾ, ਨਕੋਦਰ, ਸ਼ਾਹਕੋਟ, ਗੋਰਾਇਆ, ਜੰਡਿਆਲਾ, ਕਰਤਾਰਪੁਰ, ਭੋਗਪੁਰ, ਬਲਾਚੌਰ, ਆਦਮਪੁਰ, ਭੁਲੱਥ, ਅੱਪਰਾ ਤੇ ਔੜ ਵਿਚ | ਮਾਰੂਤੀ ਸੂਜ਼ੂਕੀ ਦੇ ਡੀਲਰ ਵਲੋਂ ਸਤੰਬਰ ਮਹੀਨੇ 'ਚ ...

ਪੂਰੀ ਖ਼ਬਰ »

ਮਾਂ ਬੋਲੀ ਪੰਜਾਬੀ ਦੇ ਹੱਕ ਵਿਚ ਅੱਜ ਪ੍ਰਦਰਸ਼ਨ ਕਰਨਗੀਆਂ ਜਥੇਬੰਦੀਆਂ

ਨਵਾਂਸ਼ਹਿਰ, 22 ਸਤੰਬਰ (ਗੁਰਬਖਸ਼ ਸਿੰਘ ਮਹੇ)- ਸਾਹਿਤਕਾਰਾਂ ਦੇ ਨਾਲ ਗੈਰ-ਲੇਖਕ ਜਥੇਬੰਦੀਆਂ ਨੇ ਵੀ ਮਾਂ ਬੋਲੀ ਪੰਜਾਬੀ ਦੇ ਹੱਕ ਵਿਚ ਆਵਾਜ਼ ਬੁਲੰਦ ਕਰਨੀ ਸ਼ੁਰੂ ਕਰ ਦਿੱਤੀ ਹੈ | ਅੱਜ ਇੱਥੇ ਦੋਆਬਾ ਸਾਹਿਤ ਸਭਾ ਨਵਾਂਸ਼ਹਿਰ ਦੇ ਮੋਢੇ ਨਾਲ ਮੋਢਾ ਮਿਲਾਉਂਦਿਆਂ ਗੈਰ ...

ਪੂਰੀ ਖ਼ਬਰ »

ਹਰ ਹਾਲ 'ਚ ਆਜ਼ਾਦਾਨਾ ਤਰੀਕੇ ਨਾਲ ਭੈਅ ਮੁਕਤ ਚੋਣਾਂ ਕਰਵਾਈਆਂ ਜਾਣਗੀਆਂ : ਡੀ. ਸੀ. ਫੁਲਿਆ

ਸ਼ਾਹਬਾਦ ਮਾਰਕੰਡਾ, 22 ਸਤੰਬਰ (ਅਵਤਾਰ ਸਿੰਘ)- ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਕੁਰੂਕਸ਼ੇਤਰ ਡਾ: ਐਸ. ਐਸ. ਫੁਲਿਆ ਨੇ ਕਿਹਾ ਕਿ ਆਗਾਮੀ ਵਿਧਾਨ ਸਭਾ ਚੋਣ ਲਈ ਚੋਣ ਕਮਿਸ਼ਨ ਦੁਆਰਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਆਦਰਸ਼ ਚੋਣ ...

ਪੂਰੀ ਖ਼ਬਰ »

ਕਲਸ਼ ਯਾਤਰਾ ਦਾ ਜ਼ੋਰਦਾਰ ਸਵਾਗਤ

ਨੀਲੋਖੇੜੀ, 22 ਸਤੰਬਰ (ਅਹੂਜਾ)- ਸ਼ਹਿਰ ਅੰਦਰ ਸ੍ਰੀਮਦ ਭਾਗਵਤ ਕਥਾ ਗਿਆਨ ਯੱਗ ਦੇ ਸਬੰਧ 'ਚ ਕਲਸ਼ ਯਾਤਰਾ ਕੱਢੀ ਗਈ | ਬਜਰੰਗ ਸੇਵਾਦਲ ਵਲੋਂ ਕੱਢੀ ਗਈ ਇਸ ਯਾਤਰਾ ਦੀ ਅਗਵਾਈ ਟੀਮ ਦੇ ਚੇਅਰਮੈਨ ਵੇਦ ਕਟਾਰੀਆ, ਜੈ ਪ੍ਰਕਾਸ਼ ਵਰਮਾ, ਮਾਸਟਰ ਲਖਰਾਜ, ਓਮ ਪ੍ਰਕਾਸ਼ ਕਟਾਰੀਆ ...

ਪੂਰੀ ਖ਼ਬਰ »

ਵਿਧਾਨ ਸਭਾ ਚੋਣਾਂ 'ਚ ਸਾਰੇ ਆਦਰਸ਼ ਚੋਣ ਆਚਾਰ ਸਹਿਤਾ ਦੀ ਦਿ੍ੜ੍ਹਤਾ ਨਾਲ ਪਾਲਣ ਕਰਨ-ਡੀ. ਸੀ.

ਗੂਹਲਾ ਚੀਕਾ (ਕੈਥਲ) 22 ਸਤੰਬਰ (ਓ.ਪੀ. ਸੈਣੀ)-ਹਰਿਆਣਾ ਵਿਧਾਨ ਸਭਾ ਚੋਣਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਾਰੇ ਇੰਤਜ਼ਾਮ ਕੀਤੇ ਜਾ ਰਹੇ ਹਨ | ਚੋਣ ਪ੍ਰਕਿਰਿਆ 'ਚ ਕੰਮ ਕਰਨ ਵਾਲੇ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਟੇ੍ਰਨਿੰਗ ਦਿੱਤੀ ਜਾ ਚੁੱਕੀ ਹੈ ਤਾਂ ਕਿ ਚੋਣ ...

ਪੂਰੀ ਖ਼ਬਰ »

ਮਿਰਚ ਮੰਡੀ 'ਚ ਅਨੁਸੂਚਿਤ ਜਾਤੀ ਸੰਮੇਲਨ ਕਰਵਾਇਆ

ਟੋਹਾਣਾ, 22 ਸਤੰਬਰ (ਗੁਰਦੀਪ ਸਿੰਘ ਭੱਟੀ)- ਇਥੋਂ ਦੀ ਮਿਰਚ ਮੰਡੀ ਵਿੱਚ ਅਨੁਸੂਚਿਤ ਜਾਤੀ ਸੰਮੇਲਨ ਕਰਵਾਇਆ ਗਿਆ ਜਿਸ ਵਿੱਚ ਦਿਹਾਤ ਤੇ ਸ਼ਹਿਰ ਦੇ ਹਜ਼ਾਰਾਂ ਲੋਕ ਸ਼ਾਮਿਲ ਹੋਏ | ਸਮਾਗਮ ਵਿਚ ਭਾਜਪਾ ਸੂਬਾ ਪ੍ਰਧਾਨ ਸੁਭਾਸ਼ ਬਰਾਲਾ ਨੇ ਮੁੱਖ ਰੂਪ ਵਿੱਚ ਸ਼ਿਰਕਤ ਕੀਤੀ ...

ਪੂਰੀ ਖ਼ਬਰ »

ਘਰ ਦੀ ਛੱਤ ਡਿਗਣ ਕਰਕੇ ਇੱਕ ਔਰਤ ਦੀ ਮੌਤ, ਪਤੀ 'ਤੇ ਪੁੱਤਰ ਜ਼ਖਮੀ

ਫਗਵਾੜਾ, 22 ਸਤੰਬਰ (ਹਰੀਪਾਲ ਸਿੰਘ)-ਫਗਵਾੜਾ ਦੇ ਮੁਹੱਲਾ ਭਗਤਪੁਰਾ ਦੇ ਵਿਚ ਇੱਕ ਖਸਤਾ ਹਾਲਤ ਘਰ ਦੀ ਛੱਤ ਡਿੱਗਣ ਕਰਕੇ ਪਰਿਵਾਰ ਦੇ ਤਿੰਨ ਮੈਂਬਰਾਂ ਵਿਚੋਂ ਇੱਕ ਔਰਤ ਦੀ ਮੌਤ ਹੋ ਗਈ ਜਦਕਿ ਉਸ ਦਾ ਪਤੀ ਅਤੇ ਪੁੱਤਰ ਜ਼ਖਮੀ ਹੋ ਗਿਆ | ਇਸ ਹਾਦਸੇ ਦੀ ਸੂਚਨਾ ਮਿਲਣ 'ਤੇ ...

ਪੂਰੀ ਖ਼ਬਰ »

ਪਿੰਡ ਸੈਂਤਪੁਰ ਦੇ ਨੌਜਵਾਨ ਦੀ ਅਮਰੀਕੀ ਸ਼ਹਿਰ ਨਿਊਜਰਸੀ 'ਚ ਸੜਕ ਹਾਦਸੇ 'ਚ ਮੌਤ

ਨਡਾਲਾ, 22 ਸਤੰਬਰ (ਮਨਜਿੰਦਰ ਸਿੰਘ ਮਾਨ)-ਲੰਘੇ ਦਿਨ ਅਮਰੀਕਾ ਦੇ ਸ਼ਹਿਰ ਨਿਊਜਰਸੀ 'ਚ ਇਕ ਕਾਰ ਸਵਾਰ ਵਿਅਕਤੀ ਵਲੋਂ ਕਾਰ ਦੀ ਮਾਰੀ ਟੱਕਰ ਕਾਰਨ ਪਿੰਡ ਸੈਂਤਪੁਰ ਵਾਸੀ ਨੌਜਵਾਨ ਦੀ ਮੌਕੇ 'ਤੇ ਮੌਤ ਹੋ ਗਈ | ਉਕਤ ਨੌਜਵਾਨ ਦੀ ਮਾਤਾ ਚਰਨਜੀਤ ਕੌਰ ਨੇ ਭਰੇ ਮਨ ਨਾਲ ਦੱਸਿਆ ਕਿ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਡੁਮੇਲੀ ਵਿਖੇ 'ਗੁਰੂ ਨਾਨਕ ਬਾਣੀ ਵਿਚ ਵਾਤਾਵਰਨ ਚੇਤਨਤਾ' ਕਾਨਫ਼ਰੰਸ ਸਮਾਪਤ

ਫਗਵਾੜਾ, 22 ਸਤੰਬਰ (ਅਸ਼ੋਕ ਕੁਮਾਰ ਵਾਲੀਆ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਅਧੀਨ ਚੱਲ ਰਹੇ ਵਿੱਦਿਅਕ ਅਦਾਰੇ ਸੰਤ ਬਾਬਾ ਦਲੀਪ ਸਿੰਘ ਮੈਮੋਰੀਅਲ ਖ਼ਾਲਸਾ ਕਾਲਜ ਡੁਮੇਲੀ ਵਿਖੇ ਪਿ੍ੰਸੀਪਲ ਡਾ. ਗੁਰਨਾਮ ਸਿੰਘ ਰਸੂਲਪੁਰ ਦੀ ...

ਪੂਰੀ ਖ਼ਬਰ »

ਖ਼ੂਨਦਾਨ ਰਾਹੀਂ ਅਸੀਂ ਵਡਮੁੱਲੀਆਂ ਜਾਨਾਂ ਬਚਾ ਸਕਦੇ ਹਾਂ-ਕਿਸ਼ੋਰ ਕੁਮਾਰ

ਕਪੂਰਥਲਾ, 22 ਸਤੰਬਰ (ਸਡਾਨਾ)-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਕਪੂਰਥਲਾ ਅਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਕਪੂਰਥਲਾ ਦੇ ਸਾਂਝੇ ਸਹਿਯੋਗ ਨਾਲ ਖ਼ੂਨਦਾਨ ਅਤੇ ਮੈਡੀਕਲ ਕੈਂਪ ਜੁਡੀਸ਼ੀਅਲ ਕੋਰਟ ਕੰਪਲੈਕਸ ਕਪੂਰਥਲਾ ਵਿਖੇ ਲਗਾਇਆ ਗਿਆ | ਕੈਂਪ ਦਾ ਉਦਘਾਟਨ ...

ਪੂਰੀ ਖ਼ਬਰ »

ਜੇਕਰ ਔਰਤ ਮਜ਼ਬੂਤ ਹੈ ਤਾਂ ਹੀ ਸਮਾਜ, ਰਾਜ ਤੇ ਦੇਸ਼ ਮਜ਼ਬੂਤ ਹੋਵੇਗਾ-ਨਿਰਮਲਾ ਬੈਰਾਗੀ

ਨੀਲੋਖੇੜੀ, 22 ਸਤੰਬਰ (ਆਹੂਜਾ)- ਔਰਤ ਸ਼ਕਤੀ ਦਾ ਨਾਂਅ ਹੈ ਅਤੇ ਇਨ੍ਹਾਂ ਦੇ ਸਹਿਯੋਗ ਤੋਂ ਬਿਨਾਂ ਮਰਦ ਕਦੇ ਵੀ ਸਫਲ ਨਹੀਂ ਹੋ ਸਕਦਾ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਨਿਰਮਲਾ ਬੈਰਾਗੀ ਨੇ ਪੰਜਾਬੀ ਧਰਮਸ਼ਾਲਾ ਵਿਖੇ ਕਮਲ ਸ਼ਕਤੀ ...

ਪੂਰੀ ਖ਼ਬਰ »

ਸਤਲੁਜ ਸਕੂਲ ਵਿਖੇ ਚਲਾਇਆ ਗਿਆ 'ਸਵੱਛਤਾ ਹੀ ਸੇਵਾ' ਅਭਿਆਨ

ਸ਼ਾਹਬਾਦ ਮਾਰਕੰਡਾ, 22 ਸਤੰਬਰ (ਅਵਤਾਰ ਸਿੰਘ)- ਸਤਲੁਜ ਸੀਨੀਅਰ ਸੈਕੰਡਰੀ ਸਕੂਲ ਵਿਖੇ 'ਸਵੱਛਤਾ ਹੀ ਸੇਵਾ' ਅਭਿਆਨ ਤਹਿਤ ਸਕੂਲ ਦੇ ਵਿਹੜੇ 'ਚ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਦੇ ਪਿ੍ੰਸੀਪਲ ਡਾ: ਆਰ.ਐਸ. ਘੁੰਮਣ ਦੇੇ ਭਾਸ਼ਣ ਨਾਲ ...

ਪੂਰੀ ਖ਼ਬਰ »

550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 26ਵਾਂ ਵਿਸ਼ੇਸ਼ ਸਮਾਗਮ ਕਰਵਾਇਆ

ਸ਼ਾਹਬਾਦ ਮਾਰਕੰਡਾ, 22 ਸਤੰਬਰ (ਅਵਤਾਰ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਘਰ ਦੇ ਸ਼ਰਧਾਲੂ ਕਰਤਾਰ ਸਿੰਘ ਕੱਕੜ ਦੇੇ ਗ੍ਰਹਿ ਵਿਖੇ ਸਹਿਜ ਪਾਠ ਦੇ ਭੋਗ ਪਾਏ ਗਏ ਅਤੇ ਅਗਲੇ ਪਾਠ ਦੀ ਆਰੰਭਤਾ ਕੀਤੀ ਗਈ ਜਿਸ ਦੇ ਭੋਗ ਅਗਲੇ ...

ਪੂਰੀ ਖ਼ਬਰ »

550 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ 'ਚ ਗੁਰਦੁਆਰਾ ਸ੍ਰੀ ਮਸਤਗੜ੍ਹ ਸਾਹਿਬ ਤੋਂ 50 ਪ੍ਰਭਾਤ ਫੇਰੀਆਂ ਕੱਢਣ ਦਾ ਫ਼ੈਸਲਾ

ਸ਼ਾਹਬਾਦ ਮਾਰਕੰਡਾ, 22 ਸਤੰਬਰ (ਅਵਤਾਰ ਸਿੰਘ)- ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ 'ਚ ਸਥਾਨਕ ਇਤਿਹਾਸਕ ਗੁਰਦੁਆਰਾ ਸ੍ਰੀ ਮਸਤਗੜ੍ਹ ਸਾਹਿਬ ਤੋਂ ਇਸ ਵਾਰ 50 ਪ੍ਰਭਾਤ ਫੇਰੀਆਂ ਕੱਢੀਆਂ ਜਾਣਗੀਆਂ | ਪਹਿਲੀ ਪ੍ਰਭਾਤ ਫੇਰੀ 24 ਸਤੰਬਰ ਨੂੰ ਸਵੇਰੇ 4 ...

ਪੂਰੀ ਖ਼ਬਰ »

ਗੁਰਮਿਲਾਪ ਸਿੰਘ ਡੱਲਾ ਦੀਆਂ ਇੰਮੀਗ੍ਰੇਸ਼ਨ ਸੇਵਾਵਾਂ ਰਾਹੀਂ ਸੁਖਵੀਰ ਕੌਰ ਦਾ ਕੈਨੇਡਾ ਦਾ ਵੀਜ਼ਾ ਲੱਗਾ

ਮੁੱਲਾਂਪੁਰ-ਦਾਖਾ, 22 ਸਤੰਬਰ (ਨਿਰਮਲ ਸਿੰਘ ਧਾਲੀਵਾਲ)- ਗੁਰਮਿਲਾਪ ਸਿੰਘ ਡੱਲਾ ਦੀ ਲੁਧਿਆਣਾ ਆਂਸਲ ਪਲਾਜ਼ਾ ਬ੍ਰਾਂਚ ਮੈਕਰੋ ਗਲੋਬਲ ਅੰਦਰ ਇੰਮੀਗ੍ਰੇਸ਼ਨ ਸੈਕਸ਼ਨ ਦੁਆਰਾ ਵਿਦਿਆਰਥੀ ਵੀਜ਼ਾ, ਵਿਜ਼ਟਰ ਵੀਜ਼ਾ, ਓਪਨ ਵਰਕ ਪਰਮਿਟ ਸਬੰਧੀ ਅਪਲਾਈ ਫਾਈਲਾਂ ਦੇ ਚੰਗੇ ...

ਪੂਰੀ ਖ਼ਬਰ »

ਕਿਸਾਨ ਮੇਲੇ ਦੇ 'ਚ ਖੇਤੀਬਾੜੀ ਉਤਪਾਦ ਬਣਾਉਣ ਵਾਲੀਆਂ ਕੰਪਨੀਆਂ ਨੇ ਪੇਸ਼ ਕੀਤੇ ਨਵੇਂ ਉਤਪਾਦ

ਲੁਧਿਆਣਾ, 22 ਸਤੰਬਰ (ਭੁਪਿੰਦਰ ਸਿੰਘ ਬਸਰਾ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਹਰ ਸਾਲ ਦੀ ਤਰ੍ਹਾਂ ਦੋ ਰੋਜ਼ਾ ਕਿਸਾਨ ਮੇਲੇ 'ਚ ਵੱਡੀ ਗਿਣਤੀ 'ਚ ਕਿਸਾਨਾਂ ਨੇ ਸ਼ਿਰਕਤ ਕੀਤੀ ਅਤੇ ਵੱਖ-ਵੱਖ ਕੰਪਨੀਆਂ ਵਲੋਂ ਲਗਾਏ ਸਟਾਲਾਂ ਉਪਰ ਫੇਰੀ ਪਾ ਕੇ ਨਵੇਂ ...

ਪੂਰੀ ਖ਼ਬਰ »

ਬਿਕਰਮ ਸਿੰਘ ਮਜੀਠੀਆ ਨੇ ਖੇਮ ਸਿੰਘ ਗਿੱਲ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

ਲੁਧਿਆਣਾ, 22 ਸਤੰਬਰ (ਅਮਰੀਕ ਸਿੰਘ ਬੱਤਰਾ)- ਪ੍ਰਸਿੱਧ ਵਿਗਿਆਨੀ, ਅਕਾਲ ਅਕੈਡਮੀ ਦੇ ਚੇਅਰਮੈਨ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਖੇਮ ਸਿੰਘ ਗਿੱਲ ਜੋ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਸਾਬਕਾ ...

ਪੂਰੀ ਖ਼ਬਰ »

31 ਮਾਰਚ 2020 ਤੱਕ ਸੀ.ਈ.ਟੀ.ਪੀ. ਪਲਾਂਟਾਂ ਦਾ ਨਿਰਮਾਣ ਪੂਰਾ ਨਾ ਹੋਣ 'ਤੇ ਰੰਗਾਈ ਮਿੱਲਾਂ ਲਈ ਖੜ੍ਹੀ ਹੋ ਸਕਦੀ ਹੈ ਮੁਸੀਬਤ

ਲੁਧਿਆਣਾ, 22 ਸਤੰਬਰ (ਪ.ਪ.)-ਬੁੱਢੇ ਨਾਲੇ ਵਿਚ ਬਿਨਾਂ ਸਾਫ਼ ਕੀਤੇ ਪਾਣੀ ਸੁੱਟੇ ਜਾਣ ਲਈ ਨਗਰ ਨਿਗਮ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਇਕ ਦੂਜੇ ਨੂੰ ਦੋਸ਼ੀ ਠਹਿਰਾਇਆ ਜਾ ਰਿਹਾ ਹੈ, ਜਿਸ ਦਾ ਖ਼ਮਿਆਜ਼ਾ ਆਉਂਦੇ ਸਮੇਂ ਦੌਰਾਨ ਸ਼ਹਿਰ 'ਚ ਚੱਲ ਰਹੀਆਂ ਕਰੀਬ 300 ...

ਪੂਰੀ ਖ਼ਬਰ »

ਪਛਤਾਉਂਦਾ ਹੈ ਪੰਜਾਬ ਬਣਾ ਕੇ ਕੈਪਟਨ ਦੀ ਸਰਕਾਰ-ਨੂਰਜੋਤ ਸਿੰਘ ਮੱਕੜ

ਲੁਧਿਆਣਾ, 22 ਸਤੰਬਰ (ਅਮਰੀਕ ਸਿੰਘ ਬੱਤਰਾ)-ਢਾਈ ਸਾਲ ਪਹਿਲਾਂ ਕਾਂਗਰਸੀ ਵਰਕਰਾਂ ਵਲੋਂ ਪੰਜਾਬ ਦੇ ਹਰ ਪਿੰਡ ਹਰ ਸ਼ਹਿਰ ਦੀ ਕੰਧਾਂ ਦੇ ਉੱਪਰ ਲਿਖਾਇਆ ਗਿਆ ਸੀ ਕਿ 'ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ', ਪਰ ਕੈਪਟਨ ਸਰਕਾਰ ਦੀ ਲਗਪਗ ਢਾਈ ਸਾਲ ਦੀ ਕਾਰਗੁਜਾਰੀ ਤੋਂ ਬਾਅਦ ਅੱਜ ਪੰਜਾਬ ਦਾ ਹਰ ਵਰਗ ਇਹ ਗੱਲ ਕਹਿ ਰਿਹਾ ਹੈ ਕੀ 'ਪਛਤਾਉਂਦਾ ਹੈ ਪੰਜਾਬ ਬਣਾ ਕੇ ਕੈਪਟਨ ਦੀ ਸਰਕਾਰ' | ਇਹ ਪ੍ਰਗਟਾਵਾ ਯੂਥ ਅਕਾਲੀ ਦਲ ਪੰਜਾਬ ਦੀ ਕੋਰ ਕਮੇਟੀ ਦੇ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਲੁਧਿਆਣਾ ਦੇ ਜਨਰਲ ਸਕੱਤਰ ਨੂਰਜੋਤ ਸਿੰਘ ਮੱਕੜ ਨੇ ਕੀਤਾ | ਉਨ੍ਹਾਂ ਕਿਹਾ ਕਿ ਆਏ ਦਿਨੀਂ ਸੂਬੇ ਵਿਚ ਕੋਈ ਨਾ ਕੋਈ ਘਟਨਾ ਵਾਪਰਦੀ ਰਹਿੰਦੀ ਹੈ, ਜਿਸ ਤੋਂ ਇਹ ਸਪਸ਼ਟ ਹੁੰਦਾ ਹੈ ਕੀ ਕੈਪਟਨ ਸਰਕਾਰ ਅਮਨ ਕਾਨੂੰਨ ਦੀ ਵਿਵਸਥਾ ਬਣਾਏ ਰੱਖਣ 'ਚ ਬੁਰੀ ਤਰ੍ਹਾਂ ਫੇਲ੍ਹ ਸਾਬਿਤ ਹੋ ਚੁੱਕੀ ਹੈ | ਇਸ ਮੌਕੇ ਅਨੂਪ ਸਿੰਘ, ਮਨਰਾਜ ਸਿੰਘ, ਰਾਘਵ ਵੁੱਗ, ਨਿਖਿਲ ਰਾਵਤ, ਸੋਨੰੂ ਚੀਮਾ, ਅਭਿਜੀਤ ਸਿੰਘ, ਸੁਖਦੇਵ ਢਿੱਲੋਂ, ਸੱਚਪ੍ਰੀਤ ਸਿੰਘ, ਮਨੀ ਗਰੇਵਾਲ, ਨੋਨੰੂ ਭਾਟੀਆ ਆਦਿ ਹਾਜ਼ਰ ਸਨ |


ਖ਼ਬਰ ਸ਼ੇਅਰ ਕਰੋ

ਟਰੈਕਟਰ ਪਾਰਟਸ ਮੈਨੂਫ਼ੈਕਚਰਜ਼ ਐਸੋਸੀਏਸ਼ਨ ਵਲੋਂ ਈ. ਸੀ. ਜੀ. ਸੀ. ਦੇ ਸਹਿਯੋਗ ਨਾਲ ਵਿਸ਼ੇਸ਼ ਸੈਮੀਨਾਰ

ਲੁਧਿਆਣਾ, 22 ਸਤੰਬਰ (ਪੁਨੀਤ ਬਾਵਾ)-ਈ.ਸੀ.ਜੀ.ਸੀ. ਵਲੋਂ ਲੁਧਿਆਣਾ ਟਰੈਕਟਰ ਪਾਰਟਸ ਮੈਨੂਫ਼ੈਕਚਰਜ਼ ਐਸੋਸੀਏਸ਼ਨ ਦੇ ਸਹਿਯੋਗ ਨਾਲ ਇਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਹਾਜ਼ਰ ਸਨਅਤਕਾਰਾਂ ਨੇ ਦਰਪੇਸ਼ ਮੁਸ਼ਕਿਲਾਂ ਬਾਰੇ ਵਿਚਾਰ ...

ਪੂਰੀ ਖ਼ਬਰ »

ਨਗਰ ਨਿਗਮ ਜਨਰਲ ਹਾਊਸ ਮੀਟਿੰਗ ਦੌਰਾਨ ਵਿਰੋਧੀ ਧਿਰ ਵਲੋਂ ਸੱਤਾਧਾਰੀਆਂ ਨੂੰ ਘੇਰਨ ਲਈ ਤੈਅ ਕੀਤੀ ਰਣਨੀਤੀ

ਲੁਧਿਆਣਾ, 22 ਸਤੰਬਰ (ਬੱਤਰਾ)-ਮੇਅਰ ਬਲਕਾਰ ਸਿੰਘ ਸੰਧੂ ਦੀ ਅਗਵਾਈ ਹੇਠ ਸੋਮਵਾਰ ਨੂੰ ਜਨਰਲ ਹਾਊਸ ਦੀ ਹੋ ਰਹੀ ਮੀਟਿੰਗ ਨੂੰ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਵੀਰਵਾਰ ਨੂੰ ਸਰਬ ਪਾਰਟੀ ਮੀਟਿੰੰਗ ਬੁਲਾਕੇ ਮੌਜੂਦਾ ਸਮੇਂ ਕੌਾਸਲਰਾਂ ਦੀ ਗਲੇ ਦੀ ਹੱਡੀ ...

ਪੂਰੀ ਖ਼ਬਰ »

ਦੁੱਗਰੀ ਮਾਰਕੀਟ 'ਚ ਦਿਨ-ਦਿਹਾੜੇ ਤਿੰਨ ਲੁਟੇਰਿਆਂ ਨੇ ਔਰਤ ਪਾਸੋਂ ਕੀਤੀ ਕਾਰ ਖੋਹਣ ਦੀ ਕੋਸ਼ਿਸ਼

ਲੁਧਿਆਣਾ, 22 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਦੁੱਗਰੀ ਦੀ ਮੁੱਖ ਮਾਰਕੀਟ 'ਚ ਅੱਜ ਦੇਰ ਸ਼ਾਮ ਤਿੰਨ ਹਥਿਆਰਬੰਦ ਲੁਟੇਰਿਆਂ ਵਲੋਂ ਇਕ ਔਰਤ ਪਾਸੋਂ ਉਸ ਦੀ ਕਾਰ ਖੋਹਣ ਦੀ ਕੋਸ਼ਿਸ਼ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਮਾਡਲ ਟਾਊਨ ਦੀ ਰਹਿਣ ਵਾਲੀ ...

ਪੂਰੀ ਖ਼ਬਰ »

ਪਨਸਪ ਇੰਪਲਾਈਜ਼ ਐਸੋਸੀਏਸ਼ਨ ਵਲੋਂ ਲਗਾਏ ਖ਼ੂਨਦਾਨ ਕੈਂਪ ਦਾ ਕੈਬਨਿਟ ਮੰਤਰੀ ਵਲੋਂ ਉਦਘਾਟਨ

ਲੁਧਿਆਣਾ, 22 ਸਤੰਬਰ (ਅਮਰੀਕ ਸਿੰਘ ਬੱਤਰਾ)-ਪਨਬੱਸ ਇੰਪਲਾਈਜ਼ ਐਸੋਸੀਏਸ਼ਨ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਸੁਖਮਨੀ ਸਾਹਿਬ ਅਰਬਨ ਅਸਟੇਟ ਦੁਗਰੀ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ...

ਪੂਰੀ ਖ਼ਬਰ »

ਅੰਬੂਜਾ ਸੀਮੈਂਟ ਕੋਆਰਡੀਨੇਸ਼ਨ ਕਮੇਟੀ ਦਾ ਗਠਨ

ਘਨੌਲੀ, 22 ਸਤੰਬਰ (ਸੈਣੀ)-ਅੰਬੂਜਾ ਸੀਮੈਂਟ ਕੰਪਨੀ ਦੀ ਪੰਜਾਬ ਦੀ ਇਕਾਈ 'ਚ ਕੋਆਰਡੀਨੇਸ਼ਨ ਕਮੇਟੀ ਦਾ ਗਠਨ ਕੀਤਾ ਗਿਆ | ਇਸ ਸਬੰਧੀ ਸੁਨੀਲ ਯਾਦਵ ਭਾਰਤੀ ਮਜ਼ਦੂਰ ਸੰਘ ਦੇ ਅਹੁਦੇਦਾਰ ਨੇ ਦੱਸਿਆ ਕਿ ਇਸ ਕਮੇਟੀ ਬਣਾਉਣ ਦਾ ਮੁੱਖ ਮਕਸਦ ਭਾਰਤੀ ਮਜ਼ਦੂਰ ਸੰਘ ਨਾਲ ...

ਪੂਰੀ ਖ਼ਬਰ »

ਸਕੂਲ 'ਚ ਸਾਇੰਸ ਮੇਲਾ ਕਰਵਾਇਆ

ਘਨੌਲੀ, 22 ਸਤੰਬਰ (ਜਸਵੀਰ ਸਿੰਘ ਸੈਣੀ)-ਪੜੋ੍ਹ ਪੰਜਾਬ ਪੜ੍ਹਾਓ ਮੁਹਿੰਮ ਦੇ ਤਹਿਤ ਸਰਕਾਰੀ ਹਾਈ ਸਕੂਲ ਮਲਕਪੁਰ ਵਿਖੇ ਸਾਇੰਸ ਮੇਲਾ ਕਰਵਾਇਆ ਗਿਆ | ਇਸ ਮੌਕੇ ਸਕੂਲ ਦੇ ਮੁੱਖ ਅਧਿਆਪਕ ਭੀਮ ਰਾਓ ਨੇ ਦੱਸਿਆ ਕਿ ਸਕੂਲ 'ਚ ਕਰਵਾਏ ਸਾਇੰਸ ਮੇਲਾ ਦਾ ਉਦਘਾਟਨ ਬੀ. ਐਮ. ਸਤਨਾਮ ...

ਪੂਰੀ ਖ਼ਬਰ »

ਵਿਸ਼ਵ ਕਾਰ ਮੁਕਤ ਦਿਵਸ ਮੌਕੇ ਚਾਰ ਸਾਈਕਲਿੰਗ ਕਲੱਬਾਂ ਨੇ ਕੱਢੀ ਸਾਂਝੀ ਸਾਈਕਲ ਰੈਲੀ

ਸ੍ਰੀ ਚਮਕੌਰ ਸਾਹਿਬ, 22 ਸਤੰਬਰ (ਜਗਮੋਹਣ ਸਿੰਘ ਨਾਰੰਗ)-ਵਿਸ਼ਵ ਕਾਰ ਮੁਕਤ ਦਿਵਸ ਮੌਕੇ ਪੰਜਾਬ ਦੇ ਚਾਰ ਸਾਈਕਲਿੰਗ ਕਲੱਬਾਂ ਪੈਡਲਜ਼ ਐਾਡ ਲੈਗਜ਼ ਕਲੱਬ ਗੜ੍ਹਸ਼ੰਕਰ, ਸਾਈਕਲਿੰਗ ਕਲੱਬ ਰੂਪਨਗਰ, ਸ੍ਰੀ ਅਨੰਦਪੁਰ ਸਾਹਿਬ ਸਾਈਕਲਿੰਗ ਐਸੋਸੀਏਸ਼ਨ, ਨਵਾਂਸ਼ਹਿਰ ...

ਪੂਰੀ ਖ਼ਬਰ »

ਸਰਵੇ ਦੌਰਾਨ ਬੀ. ਐਲ. ਓ. ਨੇ 96 ਸਾਲਾਂ ਦੀ ਮਾਤਾ ਬਲਵੀਰ ਕੌਰ ਤੋਂ ਲਿਆ ਅਸ਼ੀਰਵਾਦ

ਨੂਰਪੁਰ ਬੇਦੀ, 22 ਸਤੰਬਰ (ਵਿੰਦਰਪਾਲ ਝਾਂਡੀਆਂ)-ਭਾਰਤ ਦੇ ਚੋਣ ਕਮਿਸ਼ਨਰ ਵਲੋਂ 1 ਜਨਵਰੀ 2020 ਨੂੰ ਪ੍ਰਕਾਸ਼ਿਤ ਹੋਣ ਵਾਲੀ ਵੋਟਰ ਸੂਚੀ ਦੇ ਸਬੰਧ 'ਚ ਪਿੰਡਾਂ 'ਚ ਡੋਰ ਟੂ ਡੋਰ ਕਰਵਾਏ ਜਾ ਰਹੇ ਸੁਧਾਈ ਸਰਵੇ ਦੌਰਾਨ ਬੀ. ਐਲ. ਓ. ਸੁਖਪਾਲ ਸਿੰਘ ਗਿੱਲ ਅਬਿਆਣਾ ਨੇ ਪਿੰਡ ਨੰਗਲ ...

ਪੂਰੀ ਖ਼ਬਰ »

96 ਸਾਲਾ ਮਾਤਾ ਨੇ ਸਰਵੇ ਟੀਮ ਨੂੰ ਦਿੱਤਾ ਪੂਰਾ ਸਹਿਯੋਗ-ਦੇਸ਼ ਦੀ ਵੰਡ ਦੇ ਦਰਦ ਸਬੰਧੀ ਪਾਇਆ ਚਾਨਣਾ ਸਰਵੇ ਦੌਰਾਨ ਬੀ. ਐਲ. ਓ. ਨੇ 96 ਸਾਲਾਂ ਦੀ ਮਾਤਾ ਬਲਵੀਰ ਕੌਰ ਤੋਂ ਲਿਆ ਅਸ਼ੀਰਵਾਦ

ਨੂਰਪੁਰ ਬੇਦੀ, 22 ਸਤੰਬਰ (ਵਿੰਦਰਪਾਲ ਝਾਂਡੀਆਂ)-ਭਾਰਤ ਦੇ ਚੋਣ ਕਮਿਸ਼ਨਰ ਵਲੋਂ 1 ਜਨਵਰੀ 2020 ਨੂੰ ਪ੍ਰਕਾਸ਼ਿਤ ਹੋਣ ਵਾਲੀ ਵੋਟਰ ਸੂਚੀ ਦੇ ਸਬੰਧ 'ਚ ਪਿੰਡਾਂ 'ਚ ਡੋਰ ਟੂ ਡੋਰ ਕਰਵਾਏ ਜਾ ਰਹੇ ਸੁਧਾਈ ਸਰਵੇ ਦੌਰਾਨ ਬੀ. ਐਲ. ਓ. ਸੁਖਪਾਲ ਸਿੰਘ ਗਿੱਲ ਅਬਿਆਣਾ ਨੇ ਪਿੰਡ ਨੰਗਲ ...

ਪੂਰੀ ਖ਼ਬਰ »

ਮਾਸਟਰ ਰਾਮਪਾਲ ਅਬਿਆਣਾ ਨੂੰ ਜ਼ਿਲ੍ਹਾ ਪ੍ਰਧਾਨ ਬਣਾਉਣ 'ਤੇ ਆਗੂਆਂ ਤੇ ਵਰਕਰਾਂ ਨੇ ਕੀਤਾ ਸਵਾਗਤ

ਨੂਰਪੁਰ ਬੇਦੀ, 22 ਸਤੰਬਰ (ਵਿੰਦਰਪਾਲ ਝਾਂਡੀਆਂ)-ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਵਲੋਂ ਪਾਰਟੀ ਪ੍ਰਤੀ ਸਮਰਪਿਤ ਹੋ ਕੇ ਇਮਾਨਦਾਰੀ, ਵਫ਼ਾਦਾਰੀ, ਮਿਹਨਤ ਨਾਲ ਸੇਵਾਵਾਂ ਨਿਭਾਉਣ ਵਾਲੇ ਮਾਸਟਰ ਰਾਮਪਾਲ ਅਬਿਆਣਾ ਨੂੰ ਬਸਪਾ ਦਾ ਜ਼ਿਲ੍ਹਾ ...

ਪੂਰੀ ਖ਼ਬਰ »

ਸਕੂਲ ਅਧਿਆਪਕਾ ਦਾ ਪਦਉੱਨਤ ਹੋ ਕੇ ਸੀ. ਐਚ. ਟੀ. ਬਣਨ 'ਤੇ ਕੀਤਾ ਸਨਮਾਨ

ਨੂਰਪੁਰ ਬੇਦੀ, 22 ਸਤੰਬਰ (ਝਾਂਡੀਆਂ, ਚੌਧਰੀ)-ਸਰਕਾਰੀ ਐਲੀਮੈਂਟਰੀ ਸਕੂਲ ਬਾਹਮਣਮਾਜਰਾ ਵਿਖੇ ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਬਤੌਰ ਸਿੱਖਿਆ ਪ੍ਰੋਵਾਈਡਰ ਵਜੋਂ ਸੇਵਾਵਾਂ ਨਿਭਾਅ ਰਹੀ ਅਧਿਆਪਕਾ ਮੈਡਮ ਸੀਮਾ ਵਾਸੂਦੇਵ ਜੋ ਕਿ ਪਦਉੱਨਤ ਹੋ ਕੇ ਸੀ. ਐਚ. ਟੀ. ਬਣਨ 'ਤੇ ...

ਪੂਰੀ ਖ਼ਬਰ »

ਪੰਜਾਬ ਕਿਸਾਨ ਸਭਾ ਜ਼ਿਲ੍ਹਾ ਰੂਪਨਗਰ ਦੀ ਮੀਟਿੰਗ ਹੋਈ

ਢੇਰ, 22 ਸਤੰਬਰ (ਸ਼ਿਵ ਕੁਮਾਰ ਕਾਲੀਆ)-ਪੰਜਾਬ ਕਿਸਾਨ ਸਭਾ ਜ਼ਿਲ੍ਹਾ ਕਮੇਟੀ ਰੋਪੜ ਦੀ ਇਕ ਮੀਟਿੰਗ ਇਥੇ ਪ੍ਰਧਾਨ ਸੁਰਜੀਤ ਸਿੰਘ ਢੇਰ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਵਿਸ਼ੇਸ਼ ਤੌਰ 'ਤੇ ਪੰਜਾਬ ਕਿਸਾਨ ਸਭਾ ਦੇ ਮੀਤ ਪ੍ਰਧਾਨ ਤਰਸੇਮ ਸਿੰਘ ਭੱਲੜੀ ਸ਼ਾਮਲ ਹੋਏ | ...

ਪੂਰੀ ਖ਼ਬਰ »

ਯੂਥ ਕੇਅਰ ਸੁਸਾਇਟੀ ਦੀ ਮੀਟਿੰਗ ਹੋਈ

ਸ੍ਰੀ ਚਮਕੌਰ ਸਾਹਿਬ, 22 ਸਤੰਬਰ (ਜਗਮੋਹਣ ਸਿੰਘ ਨਾਰੰਗ)-ਯੂਥ ਕੇਅਰ ਸੁਸਾਇਟੀ ਜਿਲਾ੍ਹ ਰੂਪਨਗਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਧਨੌਰੀ ਦੀ ਪ੍ਰਧਾਨਗੀ ਹੇਠ ਸਥਾਨਕ ਬਾਬਾ ਸੰਗਤ ਸਿੰਘ ਦੀਵਾਨ ਹਾਲ ਵਿਚ ਹੋਈ | ਜਿਸ ਵਿਚ ਸੁਸਾਇਟੀ ਦੀਆਂ ਗਤੀਵਿਧੀਆਂ ...

ਪੂਰੀ ਖ਼ਬਰ »

ਸੰਤ ਬਾਬਾ ਲਾਭ ਸਿੰਘ ਦੀ ਯਾਦ 'ਚ ਸਮਾਗਮ ਕਰਵਾਇਆ

ਢੇਰ, 22 ਸਤੰਬਰ (ਸ਼ਿਵ ਕੁਮਾਰ ਕਾਲੀਆ)-ਪਿੰਡ ਬੇਲਾ ਰਾਮਗੜ੍ਹ (ਪੱਤੀ ਟੇਕ ਸਿੰਘ) ਵਿਖੇ ਸਚਖੰਡ ਵਾਸੀ ਸੰਤ ਬਾਬਾ ਲਾਭ ਸਿੰਘ ਦੀ ਯਾਦ ਵਿਚ ਧਾਰਮਿਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਪਿੰਡ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ | ਇਸ ਮੌਕੇ ਸ੍ਰੀ ਅਖੰਡ ਪਾਠ ਦੇ ...

ਪੂਰੀ ਖ਼ਬਰ »

ਬਾਂਦਰਾਂ ਨੇ ਮਚਾਇਆ ਹੁੜਦੰਗ-ਲੋਕ ਪ੍ਰੇਸ਼ਾਨ

ਢੇਰ, 22 ਸਤੰਬਰ (ਸ਼ਿਵ ਕੁਮਾਰ ਕਾਲੀਆ)-ਨਾਲ ਲੱਗਦੇ ਕੁਝ ਪਿੰਡਾਂ ਵਿਚ ਬਾਂਦਰਾ ਨੇ ਲੋਕਾਂ ਦਾ ਜੀਣਾ ਦੁੱਭਰ ਕਰ ਰੱਖਿਆ ਹੈ | ਘਰਾਂ ਤੋਂ ਬਾਹਰ ਨਿਕਲਣਾ ਛੋਟੇ-ਛੋਟੇ ਬੱਚਿਆਂ ਦਾ ਔਖਾ ਹੋ ਰਿਹਾ ਹੈ | ਜਦੋਂ ਤੱਕ ਬੱਚੇ ਸਕੂਲਾਂ ਜਾਂ ਹੋਰ ਕੰਮਾਂ ਤੋਂ ਵਾਪਸ ਘਰ ਨਹੀਂ ...

ਪੂਰੀ ਖ਼ਬਰ »

ਯੂਥ ਕੇਅਰ ਸੁਸਾਇਟੀ ਦੀ ਮੀਟਿੰਗ ਹੋਈ

ਸ੍ਰੀ ਚਮਕੌਰ ਸਾਹਿਬ, 22 ਸਤੰਬਰ (ਜਗਮੋਹਣ ਸਿੰਘ ਨਾਰੰਗ)-ਯੂਥ ਕੇਅਰ ਸੁਸਾਇਟੀ ਜਿਲਾ੍ਹ ਰੂਪਨਗਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਧਨੌਰੀ ਦੀ ਪ੍ਰਧਾਨਗੀ ਹੇਠ ਸਥਾਨਕ ਬਾਬਾ ਸੰਗਤ ਸਿੰਘ ਦੀਵਾਨ ਹਾਲ ਵਿਚ ਹੋਈ | ਜਿਸ ਵਿਚ ਸੁਸਾਇਟੀ ਦੀਆਂ ਗਤੀਵਿਧੀਆਂ ...

ਪੂਰੀ ਖ਼ਬਰ »

ਲਾਈਫ਼ ਲਾਈਨ ਖ਼ੂਨਦਾਨ ਸੰਸਥਾ ਦਾ ਸਨਮਾਨ

ਰੂਪਨਗਰ, 22 ਸਤੰਬਰ (ਸਟਾਫ਼ ਰਿਪੋਰਟਰ)-ਹਿੰਦੁਸਤਾਨ ਵੈੱਲਫੇਅਰ ਕਲੱਬ ਫਗਵਾੜਾ ਵਲੋਂ ਲਗਾਏ ਗਏ 25ਵੇਂ ਖ਼ੂਨਦਾਨ ਕੈਂਪ ਮੌਕੇ ਪੰਜਾਬ ਦੀਆਂ ਖ਼ੂਨਦਾਨ ਦੇ ਖੇਤਰ 'ਚ ਸਰਗਰਮ ਸੰਸਥਾਵਾਂ ਦਾ ਸਨਮਾਨ ਕੀਤਾ ਗਿਆ ਜਿਨ੍ਹਾਂ ਵਿਚ ਲਾਈਫ਼ ਲਾਈਨ ਖ਼ੂਨਦਾਨ ਸੰਸਥਾ ਰੂਪਨਗਰ ਦਾ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX