ਤਾਜਾ ਖ਼ਬਰਾਂ


ਨੈਸ਼ਨਲ ਸਿਟੀ ਨਿਊ ਅੰਮ੍ਰਿਤਸਰ ਵਿਖੇ ਚਲੀਆਂ ਗੋਲੀਆਂ
. . .  1 day ago
ਸੁਲਤਾਨ ਵਿੰਡ ,21ਜਨਵਰੀ (ਗੁਰਨਾਮ ਸਿੰਘ ਬੁੱਟਰ) -ਅੰਮ੍ਰਿਤਸਰ ਜਲੰਧਰ ਜੀ ਟੀ ਰੋਡ 'ਤੇ ਸਥਿਤ ਨੈਸ਼ਨਲ ਸਿਟੀ ਨਿਊ ਅੰਮ੍ਰਿਤਸਰ ਵਿਖੇ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ । ਜਾਣਕਾਰੀ ਅਨੁਸਾਰ ਇਲਾਕੇ ਦੇ ਕੁੱਝ ਲੋਕਾਂ ਨੇ ਦੱਸਿਆ ਕਿ...
ਵਿਜੀਲੈਂਸ ਵਿਭਾਗ ਵੱਲੋਂ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਚੌਂਕੀ ਇੰਚਾਰਜ ਰੰਗੇ ਹੱਥੀਂ ਕਾਬੂ
. . .  1 day ago
ਤਰਨ ਤਾਰਨ, 21 ਜਨਵਰੀ (ਹਰਿੰਦਰ ਸਿੰਘ)-ਵਿਜੀਲੈਂਸ ਵਿਭਾਗ ਤਰਨ ਤਾਰਨ ਦੀ ਟੀਮ ਨੇ ਚੌਂਕੀ ਧੋੜਾ ਦੇ ਇੰਚਾਰਜ ਏ.ਐੱਸ.ਆਈ. ਮਹਿਲ ਸਿੰਘ ਨੂੰ ਇਕ ਵਿਅਕਤੀ ਪਾਸੋਂ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ...
ਸੋਨੀਆ ਅਤੇ ਪ੍ਰਿਅੰਕਾ ਕੱਲ੍ਹ ਤੋਂ ਦੋ ਦਿਨਾਂ ਰਾਏਬਰੇਲੀ ਦੌਰੇ 'ਤੇ
. . .  1 day ago
ਨਵੀਂ ਦਿੱਲੀ, 21 ਜਨਵਰੀ - ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਤੇ ਪ੍ਰਿਅੰਕਾ ਗਾਂਧੀ ਕੱਲ੍ਹ ਤੋਂ ਦੋ ਦਿਨਾਂ ਰਾਏਬਰੇਲੀ ਦੌਰੇ 'ਤੇ ਹਨ।
ਅਫ਼ਗ਼ਾਨਿਸਤਾਨ ਵਿਚ 15 ਤਾਲਿਬਾਨੀ ਅੱਤਵਾਦੀ ਮਾਰੇ ਗਏ
. . .  1 day ago
ਪੰਜਾਬ ਕਾਂਗਰਸ ਦੀ 11 ਮੈਂਬਰੀ ਕਮੇਟੀ ਦਾ ਗਠਨ
. . .  1 day ago
ਲੁਧਿਆਣਾ, 21 ਜਨਵਰੀ (ਪੁਨੀਤ ਬਾਵਾ) - ਕੁੱਲ ਹਿੰਦ ਕਾਂਗਰਸ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਦੀ ਸੂਬਾ ਜਥੇਬੰਦੀ ਅਤੇ ਜ਼ਿਲ੍ਹਾ ਜਥੇਬੰਦੀ ਨੂੰ ਭੰਗ ਕਰਨ ਤੋਂ ਬਾਅਦ 11 ਮੈਂਬਰੀ ਕਮੇਟੀ ਦਾ ਗਠਨ...
ਕਾਰ ਦੀ ਟੱਕਰ ਨਾਲ ਸੜਕ ਪਾਰ ਕਰ ਰਹੇ ਵਿਅਕਤੀ ਦੀ ਮੌਤ
. . .  1 day ago
ਫਿਲੌਰ, 21 ਜਨਵਰੀ (ਇੰਦਰਜੀਤ ਚੰਦੜ) – ਸਥਾਨਕ ਨੈਸ਼ਨਲ ਹਾਈਵੇ 'ਤੇ ਵਾਪਰੇ ਇਕ ਹਾਦਸੇ ਦੌਰਾਨ ਇਕ 40 ਸਾਲਾਂ ਦੇ ਕਰੀਬ ਇੱਕ ਵਿਅਕਤੀ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਇਨੋਵਾ ਕਾਰ ਜੋ ਜਲੰਧਰ ਤੋਂ ਲੁਧਿਆਣਾ ਵੱਲ ਜਾ ਰਹੀ ਸੀ ਕਿ ਫਿਲੌਰ...
ਐਨ.ਸੀ.ਪੀ ਵੱਲੋਂ ਦਿੱਲੀ ਵਿਧਾਨ ਸਭਾ ਚੋਣਾਂ ਲਈ 7 ਉਮੀਦਵਾਰਾਂ ਦੀ ਸੂਚੀ ਜਾਰੀ
. . .  1 day ago
ਨਵੀਂ ਦਿੱਲੀ, 21 ਜਨਵਰੀ - ਐਨ.ਸੀ.ਪੀ ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ 7 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। 'ਆਪ' ਤੋਂ ਅਸਤੀਫ਼ਾ ਦੇਣ ਵਾਲੇ ਦਿੱਲੀ ਕੈਂਟ ਦੇ ਮੌਜੂਦਾ...
2.50 ਕਰੋੜ ਦੀ ਹੈਰੋਇਨ ਸਣੇ ਇੱਕ ਗ੍ਰਿਫ਼ਤਾਰ
. . .  1 day ago
ਲੁਧਿਆਣਾ, 21 ਜਨਵਰੀ (ਰੁਪੇਸ਼ ਕੁਮਾਰ) - ਐੱਸ.ਟੀ.ਐੱਫ ਲੁਧਿਆਣਾ ਰੇਂਜ ਨੇ ਨਾਕੇਬੰਦੀ ਦੌਰਾਨ ਇੱਕ ਵਿਅਕਤੀ ਨੂੰ 510 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ, ਜਿਸ ਦੀ...
ਪੰਜਾਬ ਕਾਂਗਰਸ ਦੀ ਸੂਬਾ ਤੇ ਜ਼ਿਲ੍ਹਾ ਜਥੇਬੰਦੀਆਂ ਭੰਗ
. . .  1 day ago
ਲੁਧਿਆਣਾ, 21 ਜਨਵਰੀ (ਪੁਨੀਤ ਬਾਵਾ) - ਕੁੱਲ ਹਿੰਦ ਕਾਂਗਰਸ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਸੂਬਾ ਜਥੇਬੰਦੀ ਅਤੇ ਜ਼ਿਲ੍ਹਾ ਜਥੇਬੰਦੀਆਂ ਨੂੰ ਤੁਰੰਤ ਪ੍ਰਭਾਵ ਨਾਲ ਭੰਗ ਕਰ ਦਿੱਤਾ ਗਿਆ ਹੈ, ਜਦਕਿ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ...
ਸਕਾਰਪੀਓ ਤੇ ਬੱਸ ਦੀ ਸਿੱਧੀ ਟੱਕਰ 'ਚ ਫ਼ੌਜ ਦੇ ਜਵਾਨ ਦੀ ਮੌਤ, 7 ਜ਼ਖ਼ਮੀ
. . .  1 day ago
ਗੜ੍ਹਸ਼ੰਕਰ, 21 ਜਨਵਰੀ (ਧਾਲੀਵਾਲ) - ਗੜ੍ਹਸ਼ੰਕਰ-ਹੁਸ਼ਿਆਰਪੁਰ ਰੋਡ 'ਤੇ ਸ਼ਾਮ ਸਮੇਂ ਸਕਾਰਪੀਓ ਗੱਡੀ ਅਤੇ ਬੱਸ ਦਰਮਿਆਨ ਸਿੱਧੀ ਟੱਕਰ ਹੋਣ ਕਾਰਨ ਸਕਾਰਪੀਓ ਸਵਾਰ ਫ਼ੌਜ ਦੇ ਇੱਕ ਜਵਾਨ...
ਇਨੋਵਾ ਵਲੋਂ ਟੱਕਰ ਮਾਰੇ ਜਾਣ ਕਾਰਨ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ
. . .  1 day ago
ਸੁਨਾਮ ਊਧਮ ਸਿੰਘ ਵਾਲਾ, 21 ਜਨਵਰੀ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)- ਅੱਜ ਸਵੇਰੇ ਸੁਨਾਮ-ਲਖਮੀਰਵਾਲਾ ਸੜਕ 'ਤੇ ਵਾਪਰੇ ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਇੱਕ ਨੌਜਵਾਨ...
ਰਿਸ਼ਵਤ ਲੈਂਦਿਆਂ ਏ. ਸੀ. ਪੀ. ਦਾ ਰੀਡਰ ਰੰਗੇ ਹੱਥੀਂ ਕਾਬੂ
. . .  1 day ago
ਜਲੰਧਰ, 21 ਜਨਵਰੀ- ਜਲੰਧਰ ਦੇ ਏ. ਸੀ. ਪੀ. ਵੈਸਟ ਬਰਜਿੰਦਰ ਸਿੰਘ ਦੇ ਰੀਡਰ ਰਾਜੇਸ਼ ਕੁਮਾਰ ਨੂੰ ਵਿਜੀਲੈਂਸ ਦੀ ਟੀਮ ਨੇ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਹੈ। ਰਾਜੇਸ਼ ਕੁਮਾਰ ਨੂੰ ਟੀਮ ਆਪਣੇ...
ਰਿਸ਼ਵਤ ਮੰਗਣ ਵਾਲੇ ਪਟਵਾਰੀ ਦਫ਼ਤਰ 'ਤੇ ਵਿਜੀਲੈਂਸ ਵਲੋਂ ਛਾਪੇਮਾਰੀ, ਪਟਵਾਰੀ ਫ਼ਰਾਰ
. . .  1 day ago
ਭੁਲੱਥ, 21 ਜਨਵਰੀ (ਸੁਖਜਿੰਦਰ ਸਿੰਘ ਮੁਲਤਾਨੀ)- ਅੱਜ ਦੁਪਹਿਰ ਵਿਜੀਲੈਂਸ ਵਿਭਾਗ ਕਪੂਰਥਲਾ ਨੇ ਡੀ. ਐੱਸ. ਪੀ. ਕੇਵਲ ਕ੍ਰਿਸ਼ਨ ਦੀ ਅਗਵਾਈ ਹੇਠ 30 ਹਜ਼ਾਰ ਰੁਪਏ ਰਿਸ਼ਵਤ ਵਜੋਂ...
ਦਿੱਲੀ ਆ ਸਕਣਗੇ ਭੀਮ ਆਰਮੀ ਚੀਫ਼ ਚੰਦਰਸ਼ੇਖਰ ਆਜ਼ਾਦ, ਅਦਾਲਤ ਨੇ ਸ਼ਰਤਾਂ 'ਤੇ ਦਿੱਤੀ ਇਜਾਜ਼ਤ
. . .  1 day ago
ਨਵੀਂ ਦਿੱਲੀ, 21 ਜਨਵਰੀ- ਭੀਮ ਆਰਮੀ ਚੀਫ਼ ਚੰਦਰਸ਼ੇਖਰ ਆਜ਼ਾਦ ਨੂੰ ਤੀਸ ਹਜ਼ਾਰੀ ਕੋਰਟ ਨੇ ਰਾਜਧਾਨੀ ਦਿੱਲੀ ਆਉਣ ਦੀ ਇਜਾਜ਼ਤ ਦੇ ਦਿੱਤੀ ਹੈ। ਹਾਲਾਂਕਿ ਇਹ ਇਜਾਜ਼ਤ ਸ਼ਰਤਾਂ 'ਤੇ...
ਅਕਾਲੀ ਦਲ ਤੋਂ ਬਾਅਦ ਹੁਣ ਭਾਜਪਾ ਦੀ ਸਹਿਯੋਗੀ ਜੇ. ਜੇ. ਪੀ. ਵੀ ਨਹੀਂ ਲੜੇਗੀ ਦਿੱਲੀ ਚੋਣਾਂ
. . .  1 day ago
ਨਵੀਂ ਦਿੱਲੀ, 21 ਜਨਵਰੀ- ਸ਼੍ਰੋਮਣੀ ਅਕਾਲੀ ਦਲ ਤੋਂ ਬਾਅਦ ਭਾਜਪਾ ਦੀ ਸਹਿਯੋਗੀ ਜਨਨਾਇਕ ਜਨਤਾ ਪਾਰਟੀ (ਜੇ. ਜੇ. ਪੀ.) ਨੇ ਵੀ ਦਿੱਲੀ ਵਿਧਾਨ ਸਭਾ ਚੋਣਾਂ ਲੜਨ ਤੋਂ ਇਨਕਾਰ ਕਰ ਦਿੱਤਾ ਹੈ। ਦੂਜੇ ਚੋਣ...
ਹੁਸ਼ਿਆਰਪੁਰ ਵਿਖੇ ਦੋ ਦੁਕਾਨਾਂ 'ਚ ਲੱਗੀ ਭਿਆਨਕ ਅੱਗ
. . .  1 day ago
ਜਿਸ ਨੇ ਵਿਰੋਧ ਕਰਨਾ ਹੈ ਕਰ ਲਓ, ਨਾਗਰਿਕਤਾ ਕਾਨੂੰਨ ਵਾਪਸ ਨਹੀਂ ਹੋਵੇਗਾ- ਅਮਿਤ ਸ਼ਾਹ
. . .  1 day ago
ਮੋਦੀ ਅਤੇ ਓਲੀ ਨੇ ਵਿਰਾਟ ਨਗਰ ਆਈ.ਸੀ.ਪੀ ਦਾ ਕੀਤਾ ਉਦਘਾਟਨ
. . .  1 day ago
ਜਲ ਸਪਲਾਈ ਵਿਭਾਗ ਦੇ ਐੱਸ. ਡੀ. ਓ. ਨੇ ਚਲਾਈ ਗੋਲੀ, ਕਲਰਕ ਜ਼ਖ਼ਮੀ
. . .  1 day ago
ਦੁਕਾਨ ਲੁੱਟਣ ਆਏ ਲੁਟੇਰਿਆ ਨੇ ਮਾਲਕ 'ਤੇ ਚਲਾਈ ਗੋਲੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 28 ਅੱਸੂ ਸੰਮਤ 551

ਸੰਪਾਦਕੀ

ਹਰਿਆਣਾ ਵਿਧਾਨ ਸਭਾ ਚੋਣਾਂ

ਲੋਕ ਲੁਭਾਊ ਚੋਣ ਐਲਾਨ

ਹਰਿਆਣਾ ਵਿਧਾਨ ਸਭਾ ਦੇ ਲਈ 21 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਕਾਂਗਰਸ, ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਅਤੇ ਭਾਰਤੀ ਜਨਤਾ ਪਾਰਟੀ ਨੇ ਇਕ-ਇਕ ਦਿਨ ਦੇ ਫ਼ਰਕ ਨਾਲ ਆਪੋ-ਆਪਣੇ ਚੋਣ ਮਨੋਰਥ ਪੱਤਰ ਅਤੇ ਸੰਕਲਪ ਪੱਤਰ ਜਾਰੀ ਕਰ ਦਿੱਤੇ ਹਨ, ਜਿਸ ਨਾਲ ਚੋਣ ਪ੍ਰਚਾਰ ...

ਪੂਰੀ ਖ਼ਬਰ »

ਹੁਣ ਆਰਥਿਕ ਮੰਦੀ ਦਾ ਰੂਪ ਲੈ ਰਹੀ ਹੈ ਆਰਥਿਕ ਸੁਸਤੀ

ਅਰਥ-ਵਿਵਸਥਾ ਦੇ ਮੋਰਚੇ 'ਤੇ ਦੇਸ਼ ਨੂੰ ਇਕ ਤੋਂ ਬਾਅਦ ਇਕ ਝਟਕੇ ਲੱਗ ਰਹੇ ਹਨ। ਸਤੰਬਰ ਮਹੀਨੇ ਦੀ ਉਦਯੋਗਿਕ ਵਿਕਾਸ ਦਰ ਦੇ ਅੰਕੜੇ ਆ ਗਏ ਹਨ ਅਤੇ ਇਸ ਮਹੀਨੇ ਵਿਕਾਸ ਦੀ ਦਰ ਨਾਂਹ-ਪੱਖੀ ਰਹੀ ਹੈ। ਇਸ ਦਾ ਭਾਵ ਹੈ ਕਿ ਵਿਕਾਸ ਹੋਇਆ ਹੀ ਨਹੀਂ ਹੈ, ਸਗੋਂ ਇਸ ਦੇ ਉਲਟ ਉਦਯੋਗਾਂ ਵਿਚ ਉਤਪਾਦਨ ਘੱਟ ਹੋ ਗਿਆ ਹੈ। ਪਿਛਲੇ ਸਾਲ ਸਤੰਬਰ ਮਹੀਨੇ ਵਿਚ ਜਿੰਨਾ ਉਦਯੋਗਿਕ ਉਤਪਾਦਨ ਹੋਇਆ ਸੀ, ਉਸ ਨਾਲੋਂ ਇਸ ਸਤੰਬਰ ਵਿਚ ਇਕ ਫ਼ੀਸਦੀ ਤੋਂ ਵੀ ਜ਼ਿਆਦਾ ਘੱਟ ਹੋ ਗਿਆ ਹੈ। ਇਹ ਦੇਸ਼ ਦੇ ਲਈ ਬਹੁਤ ਹੀ ਖੌਫ਼ਨਾਕ ਅੰਕੜਾ ਹੈ। ਜਦੋਂ ਵਿਕਾਸ ਦਰ ਡਿਗ ਰਹੀ ਸੀ ਉਦੋਂ ਕਿਹਾ ਜਾ ਰਿਹਾ ਸੀ ਕਿ ਇਹ ਮੰਦੀ ਦੀ ਸਥਿਤੀ ਨਹੀਂ ਹੈ ਸਗੋਂ ਇਹ ਸੁਸਤੀ ਦੀ ਸਥਿਤੀ ਹੈ। ਭਾਵ ਆਰਥਿਕ ਵਿਕਾਸ ਹੋ ਰਿਹਾ ਹੈ ਪਰ ਵਿਕਾਸ ਦੀ ਦਰ ਕਮਜ਼ੋਰ ਹੈ। ਨਾਂਹ-ਪੱਖੀ ਵਿਕਾਸ ਦਰ ਦਾ ਭਾਵ ਹੁੰਦਾ ਹੈ ਕਿ ਵਿਕਾਸ ਹੋ ਹੀ ਨਹੀਂ ਰਿਹਾ ਸਗੋਂ ਉਸ ਦਾ ਉਲਟਾ ਹੋ ਰਿਹਾ ਹੈ। ਇਸ ਹਾਲਾਤ ਨੂੰ ਸੁਸਤੀ ਦੀ ਸਥਿਤੀ ਦੀ ਤਾਂ ਨਹੀਂ ਕਿਹਾ ਜਾ ਸਕਦਾ। ਇਹ ਸਿੱਧਾ ਆਰਥਿਕ ਮੰਦੀ ਦਾ ਮਾਮਲਾ ਹੈ ਅਤੇ ਸਰਕਾਰ ਆਰਥਿਕ ਸ਼ਬਦ ਜਾਲ ਵਿਚ ਲੋਕਾਂ ਨੂੰ ਉਲਝਾਅ ਕੇ ਨਹੀਂ ਰੱਖ ਸਕਦੀ।
ਨਾਂਹ-ਪੱਖੀ ਉਦਯੋਗਿਕ ਵਿਕਾਸ ਦਰ ਦੇ ਅੰਕੜੇ ਆਉਣ ਤੋਂ ਕੁਝ ਸਮਾਂ ਪਹਿਲਾਂ ਹੀ ਆਟੋ ਸੈਕਟਰ ਦੀ ਮੰਦੀ ਦੀ ਖ਼ਬਰ ਆਈ ਸੀ। ਦੋ-ਪਹੀਆ ਅਤੇ ਚਾਰ ਪਹੀਆ ਵਾਹਨਾਂ ਦੀ ਵਿਕਰੀ ਵਿਚ ਗਿਰਾਵਟ ਜਾਰੀ ਹੈ। ਪਿਛਲੇ 11 ਮਹੀਨਿਆਂ ਤੋਂ ਉਨ੍ਹਾਂ ਦੀ ਵਿਕਰੀ ਵਿਚ ਲਗਾਤਾਰ ਕਮੀ ਵੇਖੀ ਜਾ ਰਹੀ ਹੈ। ਇਹ ਲੋਕਾਂ ਦੀ ਘਟਦੀ ਕਿਰਿਆ ਸ਼ਕਤੀ ਦਾ ਸੰਕੇਤ ਹੈ। ਸਭ ਤੋਂ ਖਰਾਬ ਗੱਲ ਤਾਂ ਇਹ ਹੈ ਕਿ ਮਾਲ ਢੋਹਣ ਵਾਲੇ ਵਾਹਨਾਂ ਦੀ ਵਿਕਰੀ ਵੀ ਲਗਾਤਾਰ ਘਟਦੀ ਜਾ ਰਹੀ ਹੈ। ਇਨ੍ਹਾਂ ਵਾਹਨਾਂ ਦੀ ਵਿਕਰੀ ਵਿਚ ਕਮੀ ਆਉਣ ਦਾ ਭਾਵ ਇਹ ਹੈ ਕਿ ਮਾਲ ਢੋਹਣ ਦਾ ਦਬਾਅ ਟਰਾਂਸਪੋਰਟਾਂ 'ਤੇ ਘੱਟ ਹੋ ਰਿਹਾ ਹੈ। ਇਹ ਆਉਣ ਵਾਲੇ ਸਮੇਂ ਦੇ ਲਈ ਮਾੜਾ ਸੰਕੇਤ ਹੈ। ਇਹ ਨਾ ਸਿਰਫ਼ ਆਟੋ ਸੈਕਟਰ ਦੇ ਲਈ ਮਾੜਾ ਹੈ ਸਗੋਂ ਦੇਸ਼ ਦੇ ਉਦਯੋਗ ਅਤੇ ਵਪਾਰਕ ਖੇਤਰ ਲਈ ਵੀ ਚੰਗਾ ਨਹੀਂ ਹੈ। ਆਰਥਿਕ ਸੁਸਤੀ ਦੇ ਕਾਲ ਵਿਚ ਮਾਲ ਦੀ ਢੋਆ-ਢੋਆਈ ਘੱਟ ਹੋ ਜਾਂਦੀ ਹੈ। ਜ਼ਾਹਰ ਹੈ ਕਿ ਟਰਾਂਸਪੋਰਟਰਾਂ ਨੂੰ ਜ਼ਿਆਦਾ ਕੰਮ ਨਹੀਂ ਮਿਲ ਰਿਹਾ ਹੈ। ਸੱਚ ਤਾਂ ਇਹ ਹੈ ਕਿ ਉਨ੍ਹਾਂ ਕੋਲ ਮਾਲ ਢੋਹਣ ਵਾਲੇ ਵਾਹਨ ਲੋੜ ਤੋਂ ਜ਼ਿਆਦਾ ਹੋ ਜਾਂਦੇ ਹਨ। ਫਿਰ ਉਹ ਨਵੇਂ ਵਾਹਨਾਂ ਦੀ ਲੋੜ ਹੀ ਮਹਿਸੂਸ ਨਹੀਂ ਕਰਦੇ, ਇਸ ਨਾਲ ਢੋਆ-ਢੋਆਈ ਵਾਲੇ ਵਾਹਨਾਂ ਦੀ ਵਿਕਰੀ ਘਟ ਜਾਂਦੀ ਹੈ। ਸਾਡੇ ਦੇਸ਼ ਵਿਚ ਅਜਿਹਾ ਹੀ ਹੋ ਰਿਹਾ ਹੈ।
ਉਦਯੋਗਿਕ ਵਿਕਾਸ ਨਾਂਹ-ਪੱਖੀ ਰੁਝਾਨ ਵਿਚ ਇਕਦਮ ਨਹੀਂ ਗਿਆ, ਇਸ ਦੇ ਸੰਕੇਤ ਕਾਫੀ ਸਮੇਂ ਤੋਂ ਮਿਲ ਰਹੇ ਸਨ। ਜਿਨ੍ਹਾਂ ਵਸਤੂਆਂ ਦੀ ਵਰਤੋਂ ਉਦਯੋਗਿਕ ਇਕਾਈਆਂ ਕਰਦੀਆਂ ਹਨ, ਉਨ੍ਹਾਂ ਦੀ ਵਾਧਾ ਦਰ ਲਗਾਤਾਰ ਘਟਦੀ ਜਾ ਰਹੀ ਸੀ। ਜਿਵੇਂ ਸੀਮੈਂਟ ਦੀ ਵਿਕਰੀ ਪ੍ਰਭਾਵਿਤ ਹੋ ਰਹੀ ਸੀ। ਇਸਪਾਤ ਉਦਯੋਗ ਦਾ ਵੀ ਅਜਿਹਾ ਹੀ ਹਾਲ ਸੀ। ਕੋਲਾ ਖੇਤਰ ਵੀ ਖਤਰੇ ਦਾ ਸੰਕੇਤ ਦੇ ਰਿਹਾ ਸੀ। ਕੁਦਰਤੀ ਗੈਸ ਦੀ ਵਾਧਾ ਦਰ ਵੀ ਕਮਜ਼ੋਰ ਹੋ ਰਹੀ ਸੀ ਅਤੇ ਇਕੋ ਵਾਰ ਕਈ ਉਦਯੋਗਾਂ ਦੇ ਜੀਵਨ ਦਾਤੇ ਰੀਅਲ ਅਸਟੇਟ ਵਿਚ ਨਿਰਮਾਣ ਲਗਾਤਾਰ ਘਟਦਾ ਦਾ ਰਿਹਾ ਸੀ। ਲੱਖਾਂ ਕਰੋੜਾਂ ਰੁਪਏ ਦੇ ਮਕਾਨ ਅਣਵਿਕੇ ਪਏ ਹੋਏ ਹਨ, ਉਨ੍ਹਾਂ ਦੀਆਂ ਕੀਮਤਾਂ ਬਹੁਤ ਜ਼ਿਆਦਾ ਹਨ। ਬਾਜ਼ਾਰ ਵਿਚ ਇਸ ਕੀਮਤ 'ਤੇ ਉਨ੍ਹਾਂ ਦੀ ਮੰਗ ਹੈ ਹੀ ਨਹੀਂ ਅਤੇ ਜੇਕਰ ਹੈ ਵੀ ਤਾਂ ਉਹ ਬਹੁਤ ਕਮਜ਼ੋਰ ਹੈ। ਪਰ ਭਵਨ ਨਿਰਮਾਤਾ ਉਨ੍ਹਾਂ ਦੀ ਕੀਮਤ ਘੱਟ ਕਰਨ ਲਈ ਤਿਆਰ ਨਹੀਂ ਹਨ। ਪਤਾ ਨਹੀਂ ਉਹ ਕਿਸ ਚਮਤਕਾਰ ਦਾ ਇੰਤਜ਼ਾਰ ਕਰ ਰਹੇ ਹਨ। ਉਨ੍ਹਾਂ ਦੇ ਪੈਸੇ ਫਸੇ ਹੋਏ ਹਨ, ਉਨ੍ਹਾਂ ਦੇ ਨਾਲ-ਨਾਲ ਬੈਂਕਾਂ ਦੇ ਪੈਸੇ ਵੀ ਫਸੇ ਹਨ। ਇਸ ਕਾਰਨ ਨਵੇਂ ਭਵਨ ਨਿਰਮਾਣ ਦੀ ਸੰਭਾਵਨਾ ਲਗਾਤਾਰ ਘਟਦੀ ਜਾ ਰਹੀ ਹੈ।
ਸਪਲਾਈ ਵਿਚ ਹੀ ਨਹੀਂ, ਮੰਗ ਵੀ ਵਿਚ ਵੱਡੀ ਸਮੱਸਿਆ ਹੈ। ਅਮਰਾਪਾਲੀ ਅਤੇ ਜੇ.ਪੀ. ਗਰੁੱਪ ਵਰਗੇ ਵੱਡੇ-ਵੱਡੇ ਇਮਾਰਤਸਾਜ਼ਾਂ (ਬਿਲਡਰਾਂ) ਅਤੇ ਕਾਲੋਨੀ ਨਿਰਮਾਤਾਵਾਂ ਦੇ ਕਾਰਨ ਉੱਚ-ਮੱਧ ਵਰਗੀ ਅਤੇ ਮੱਧ ਵਰਗੀ ਪਰਿਵਾਰਾਂ ਦੇ ਲੱਖਾਂ ਮਕਾਨ (ਫਲੈਟ) ਸਰਬਉੱਚ ਅਦਾਲਤ ਦੇ ਆਦੇਸ਼ ਦਾ ਇੰਤਜ਼ਾਰ ਕਰ ਰਹੇ ਹਨ। ਇਨ੍ਹਾਂ ਬਿਲਡਰਾਂ ਨੇ ਕਾਫੀ ਘਪਲੇਬਾਜ਼ੀ ਕੀਤੀ ਹੈ। ਉਪਭੋਗਤਾਵਾਂ ਦੇ ਪੈਸੇ ਨੂੰ ਹਜ਼ਮ ਕਰ ਲਿਆ ਅਤੇ ਇਕ ਵੱਡਾ ਹਿੱਸਾ ਸਿਆਸਤਦਾਨਾਂ ਅਤੇ ਨੌਕਰਸ਼ਾਹਾਂ ਨੂੰ ਰਿਸ਼ਵਤ ਵਿਚ ਵੰਡ ਦਿੱਤਾ, ਜਿਸ ਦੇ ਕਾਰਨ ਮਕਾਨ ਨਹੀਂ ਬਣ ਸਕੇ। ਉਨ੍ਹਾਂ ਵਿਚ ਕੁਝ ਕੰਗਾਲ ਹੋ ਗਏ ਹਨ ਅਤੇ ਕੁਝ ਹੋਣ ਵਾਲੇ ਹਨ। ਪਰ ਇਸ ਦੇ ਕਾਰਨ ਉਪਭੋਗਤਾਵਾਂ ਵਿਚੋਂ ਬਹੁਤ ਗ਼ਲਤ ਸੰਦੇਸ਼ ਗਿਆ ਹੈ। ਲੱਖਾਂ ਉਪਭੋਗਤਾਵਾਂ ਦੇ ਹਜ਼ਾਰਾਂ ਕਰੋੜ ਰੁਪਏ ਤਾਂ ਫਸੇ ਹੀ ਹਨ ਸਗੋਂ ਉਨ੍ਹਾਂ ਦਾ ਬੁਰੀ ਤਰ੍ਹਾਂ ਲੱਕ ਟੁੱਟ ਗਿਆ ਹੈ। ਉਨ੍ਹਾਂ ਦੀ ਦੁਰਦਸ਼ਾ ਦੇ ਕਾਰਨ ਹੁਣ ਨਿਰਮਾਣ ਅਧੀਨ ਮਕਾਨਾਂ ਨੂੰ ਖਰੀਦਣ ਦੀ ਇੱਛਾ ਰੱਖਣ ਵਾਲੇ ਵਿਰਲੇ ਗਾਹਕ ਹੀ ਰਹਿ ਗਏ ਹਨ। ਸਰਕਾਰ ਨੇ ਗਾਹਕਾਂ ਨੂੰ ਰਾਹਤ ਦੇਣ ਅਤੇ ਉਨ੍ਹਾਂ ਵਿਚ ਵਿਸ਼ਵਾਸ ਪੈਦਾ ਕਰਨ ਦੇ ਲਈ 'ਰੇਰਾ' ਵਰਗੇ ਕੁਝ ਕਾਨੂੰਨ ਵੀ ਬਣਾਏ ਹਨ, ਪਰ ਭਾਰਤ ਕਾਨੂੰਨਾਂ ਦੇ ਪਾਲਣ 'ਤੇ ਨਹੀਂ, ਕਾਨੂੰਨਾਂ ਦੀ ਉਲੰਘਣਾ ਦੇ ਲਈ ਪ੍ਰਸਿੱਧ ਰਿਹਾ ਹੈ। ਇਸ ਕਾਰਨ ਚੰਗੇ ਕਾਨੂੰਨ ਵੀ ਗਾਹਕਾਂ ਵਿਚ ਵਿਸ਼ਵਾਸ ਪੈਦਾ ਨਹੀਂ ਕਰ ਰਹੇ ਪਾ ਰਹੇ ਅਤੇ ਮਕਾਨਾਂ ਦੀ ਮੰਗ ਬਹੁਤ ਕਮਜ਼ੋਰ ਪੈ ਗਈ ਹੈ। ਜਿਸ ਕਾਰਨ ਭਵਨ ਨਿਰਮਾਣ ਸੁਸਤ ਹੈ।
ਇਕ ਅੰਦਾਜ਼ੇ ਅਨੁਸਾਰ ਭਵਨ ਨਿਰਮਾਣ ਵਿਚ 600 ਉਦਯੋਗਾਂ ਦੇ ਉਤਪਾਦਾਂ ਦੀ ਵਰਤੋਂ ਹੁੰਦੀ ਹੈ, ਜੇਕਰ ਇਹ ਸੱਚ ਹੈ ਤਾਂ ਇਹ ਮੰਨਣਾ ਹੀ ਪਵੇਗਾ ਕਿ ਉਨ੍ਹਾਂ 600 ਉਦਯੋਗਾਂ ਦੀ ਵਿਕਾਸ ਦਰ ਜ਼ਰੂਰ ਪ੍ਰਭਾਵਿਤ ਹੋਵੇਗੀ। ਮੋਦੀ ਸਰਕਾਰ 'ਅਫੋਰਡੇਬਲ ਹਾਊਸਿੰਗ' 'ਤੇ ਜ਼ੋਰ ਰਹੀ ਹੈ। ਇਸ ਦੇ ਲਈ 10 ਹਜ਼ਾਰ ਕਰੋੜ ਰੁਪਏ ਦਾ ਫੰਡ ਤਿਆਰ ਕਰਨ ਦਾ ਐਲਾਨ ਵੀ ਵਿੱਤ ਮੰਤਰੀ ਨੇ ਕਰ ਦਿੱਤਾ ਹੈ। ਬੈਂਕ ਤੋਂ ਕਰਜ਼ਾ ਵੀ ਸੌਖੀਆਂ ਕਿਸ਼ਤਾਂ 'ਤੇ ਮੁਹੱਈਆ ਕਰਵਾਇਆ ਜਾ ਰਿਹਾ ਹੈ ਅਤੇ ਸਰਕਾਰ ਕਰਜ਼ੇ ਦੇ ਵਿਆਜ 'ਤੇ ਵੀ ਰਿਆਇਤ ਦੇ ਰਹੀ ਹੈ। ਇਸ ਯੋਜਨਾ ਰਾਹੀਂ ਪ੍ਰਧਾਨ ਮੰਤਰੀ 2022 ਤੱਕ ਸਾਰੇ ਲੋਕਾਂ ਨੂੰ ਰਿਹਾਇਸ਼ ਮੁਹੱਈਆ ਕਰਵਾਉਣ ਦਾ ਸੰਕਲਪ ਦਿਖਾ ਰਹੇ ਹਨ। ਇਹ ਇਕ ਹਾਂ-ਪੱਖੀ ਕਦਮ ਹੈ ਪਰ ਇਹ ਵੀ 'ਹਾਊਸਿੰਗ ਪ੍ਰੋਜੈਕਟ' ਵਿਚ ਤੇਜ਼ੀ ਲਿਆਉਣ ਦੇ ਲਈ ਕਾਫ਼ੀ ਨਹੀਂ ਜਾਪਦਾ। ਸੱਚ ਤਾਂ ਇਹ ਹੈ ਕਿ ਬਾਜ਼ਾਰ ਦੀ ਕੁਦਰਤੀ ਮੰਗ ਵਿਚ ਆਈ ਕਮੀ ਨੂੰ ਇਸ ਤਰ੍ਹਾਂ ਘੱਟ ਨਹੀਂ ਕੀਤਾ ਜਾ ਸਕਦਾ।
ਸਰਕਾਰ ਉਦਯੋਗ ਨੂੰ ਉਤਸ਼ਾਹਿਤ ਕਰਨ ਲਈ ਉਦਯੋਗਪਤੀਆਂ ਨੂੰ ਰਾਹਤ ਦੇ ਰਹੀ ਹੈ ਪਰ ਸਮੱਸਿਆ ਮੁੱਖ ਰੂਪ ਵਿਚ ਮੰਗ ਦੇ ਪੱਧਰ 'ਤੇ ਹੈ ਅਤੇ ਮੰਗ ਉਦੋਂ ਹੀ ਮਜ਼ਬੂਤ ਹੋਵੇਗੀ ਜਦੋਂ ਲੋਕਾਂ ਦੀ ਕਿਰਿਆ ਸ਼ਕਤੀ ਵਧੇਗੀ। ਕਿਰਿਆ ਸ਼ਕਤੀ ਉਦੋਂ ਹੀ ਵਧੇਗੀ, ਜਦੋਂ ਲੋਕਾਂ ਨੂੰ ਰੁਜ਼ਗਾਰ ਮਿਲਦਾ ਅਤੇ ਇਥੇ ਰੁਜ਼ਗਾਰ ਦੇ ਮੌਕੇ ਹੀ ਸੁੰਗੜਦੇ ਜਾ ਰਹੇ ਹਨ। ਲੋਕ ਬੇਰੁਜ਼ਗਾਰ ਹੁੰਦੇ ਜਾ ਰਹੇ ਪਰ ਸਰਕਾਰ ਦਾ ਧਿਆਨ ਇਸ ਪਾਸੇ ਨਹੀਂ ਹੈ। ਆਖਰ ਸਰਕਾਰ ਆਪਣੀ ਕੁੰਭਕਰਨੀ ਨੀਂਦ 'ਚੋਂ ਕਦੋਂ ਜਾਗੇਗੀ? (ਸੰਵਾਦ)

 


ਖ਼ਬਰ ਸ਼ੇਅਰ ਕਰੋ

ਪੰਜਾਬੀ ਦੇ ਪ੍ਰਸਾਰ ਲਈ ਇਕ ਢੁਕਵਾਂ ਅਵਸਰ ਹੈ 550ਵਾਂ ਪ੍ਰਕਾਸ਼ ਪੁਰਬ (2)

(ਕੱਲ੍ਹ ਤੋਂ ਅੱਗੇ) ਇਸ ਸੰਦਰਭ ਵਿਚ ਅਸੀਂ ਸਮਝਦੇ ਹਾਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨਾਲ ਸੰਬੰਧਿਤ ਦੇਸ਼ ਵਿਦੇਸ਼ ਵਿਚ ਜਿਹੜੇ ਵੀ ਸਮਾਰੋਹ ਹੋ ਰਹੇ ਹਨ ਅਤੇ ਆਉਣ ਵਾਲੇ ਦਿਨਾਂ ਵਿਚ ਜਿਹੜੇ ਵੀ ਸਮਾਰੋਹ ਹੋਣੇ ਹਨ, ਉਨ੍ਹਾਂ ਨੂੰ ਜਥੇਬੰਦ ਕਰਨ ...

ਪੂਰੀ ਖ਼ਬਰ »

'ਸੁਪਰ ਸਟਾਰ ਸਿੰਗਰ' ਵਿਚ ਲੱਗੀ ਸੁਰਾਂ ਦੀ ਛਹਿਬਰ

ਭਾਰਤੀ ਟੈਲੀਵਿਜ਼ਨ ਚੈਨਲਾਂ ਦੀ ਦਸ਼ਾ ਤੇ ਦਿਸ਼ਾ ਦੇ ਮੱਦੇਨਜ਼ਰ ਟਿਕ ਕੇ, ਦਿਲਚਸਪੀ ਨਾਲ, ਇਕਾਗਰ ਚਿੱਤ ਹੋ ਕੇ, ਕੋਈ ਪ੍ਰੋਗਰਾਮ ਵੇਖਣਾ ਸੰਭਵ ਨਹੀਂ ਹੈ। ਉੱਚ-ਮਿਆਰੀ, ਸਹਿਜ ਤੇ ਸੁਹਜ ਭਰੀ ਕੋਈ ਪੇਸ਼ਕਾਰੀ ਮਿਲਣੀ ਮੁਸ਼ਕਿਲ ਹੋ ਗਈ ਹੈ। ਹਾਂ, ਕਦੇ-ਕਦੇ ਕੋਈ ਪ੍ਰੋਗਰਾਮ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX