ਤਾਜਾ ਖ਼ਬਰਾਂ


ਸਫਦਰਜੰਗ ਹਸਪਤਾਲ ਪਹੁੰਚੀ ਰਾਸ਼ਟਰੀ ਮਹਿਲਾ ਆਯੋਗ ਦੀ ਪ੍ਰਧਾਨ
. . .  38 minutes ago
ਨਵੀਂ ਦਿੱਲੀ, 7 ਦਸੰਬਰ- ਰਾਸ਼ਟਰੀ ਮਹਿਲਾ ਆਯੋਗ ਦੀ ਪ੍ਰਧਾਨ ਰੇਖਾ ਸ਼ਰਮਾ ਸਫਦਰਜੰਗ ਹਸਪਤਾਲ ਪਹੁੰਚੀ ਹੈ ਜਿੱਥੇ ਦੇਰ ਰਾਤ ਉਨਾਓ ...
ਉਨਾਓ ਮਾਮਲੇ 'ਚ ਦੋਸ਼ੀਆਂ ਨੂੰ ਇਕ ਮਹੀਨੇ ਦੇ ਅੰਦਰ ਦਿੱਤੀ ਜਾਵੇ ਫਾਂਸੀ : ਸਵਾਤੀ ਮਾਲੀਵਾਲ
. . .  about 1 hour ago
ਨਵੀਂ ਦਿੱਲੀ, 7 ਦਸੰਬਰ- ਦਿੱਲੀ ਮਹਿਲਾ ਆਯੋਗ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਉਨਾਓ ਜਬਰ ਜਨਾਹ ਪੀੜਤਾ ਦੀ ਮੌਤ 'ਤੇ ਕਿਹਾ ਕਿ ਉਹ ਉੱਤਰ ਪ੍ਰਦੇਸ਼ ਸਰਕਾਰ ਅਤੇ ਕੇਂਦਰ ...
ਅੱਜ ਝਾਰਖੰਡ ਦੀਆਂ 20 ਵਿਧਾਨਸਭਾ ਸੀਟਾਂ ਦੇ ਲਈ ਹੋ ਰਹੀਆਂ ਹਨ ਚੋਣਾਂ
. . .  about 1 hour ago
ਰਾਂਚੀ, 7 ਦਸੰਬਰ- ਅੱਜ ਝਾਰਖੰਡ ਦੀਆਂ 20 ਵਿਧਾਨਸਭਾ ਸੀਟਾਂ ਦੇ ਲਈ ਚੋਣਾਂ ਹੋ ਰਹੀਆਂ ਹਨ। ਲੋਕ ਸਵੇਰ ਤੋਂ ਹੀ ਵੋਟ ਪਾਉਣ...
ਅੱਜ ਦਾ ਵਿਚਾਰ
. . .  about 1 hour ago
ਭਾਰਤ ਵੈਸਟ ਇੰਡੀਜ਼ ਟੀ20 ਮੈਚ : ਭਾਰਤ ਨੇ 6 ਵਿਕਟਾਂ ਨਾਲ ਜਿੱਤ ਹਾਸਿਲ ਕੀਤੀ
. . .  1 day ago
ਸਾਬਕਾ ਪੈਰਾ ਮਿਲਟਰੀ ਫੋਰਸ ਵੱਲੋਂ 13 ਨੂੰ ਕੀਤਾ ਜਾਵੇਗਾ ਦਿੱਲੀ ਸੰਸਦ ਭਵਨ ਦਾ ਘਿਰਾਓ
. . .  1 day ago
ਫ਼ਤਿਹਗੜ੍ਹ ਸਾਹਿਬ, 6 ਦਸੰਬਰ (ਅਰੁਣ ਅਹੂਜਾ)- ਆਪਣੀਆਂ ਮੰਗਾਂ ਨੂੰ ਲੈ ਕੇ ਸਾਬਕਾ ਆਲ ਇੰਡੀਆ ਪੈਰਾਂ ਮਿਲਟਰੀ ਫੋਰਸ ਵੱਲੋਂ 13 ਦਸੰਬਰ ਨੂੰ ਦਿੱਲੀ ਸੰਸਦ ਭਵਨ ਅਗੇ ਕੌਮੀ ਪੱਧਰੀ ਰੋਸ ਧਰਨਾ ਲਗਾਇਆ ਜਾ ਰਿਹਾ ਹੈ, ਜਿਸ ...
ਭਾਰਤ ਵੈਸਟ ਇੰਡੀਜ਼ ਟੀ20 ਮੈਚ : ਵੈਸਟ ਇੰਡੀਜ਼ ਨੇ ਭਾਰਤ ਨੂੰ ਜਿੱਤਣ ਲਈ ਦਿੱਤਾ 208 ਦੌੜਾਂ ਦਾ ਟੀਚਾ
. . .  1 day ago
ਭਾਰਤ ਵੈਸਟ ਇੰਡੀਜ਼ ਟੀ20 ਮੈਚ : ਵੈਸਟ ਇੰਡੀਜ਼ ਦਾ 101 ਦੌੜਾਂ 'ਤੇ ਡਿੱਗਿਆ ਤੀਸਰਾ ਵਿਕਟ
. . .  1 day ago
ਭਾਰਤ ਵੈਸਟ ਇੰਡੀਜ਼ ਟੀ20 ਮੈਚ : ਵੈਸਟ ਇੰਡੀਜ਼ ਦੀ ਤੇਜ਼ ਸ਼ੁਰੂਆਤ, 10 ਓਵਰਾਂ ਮਗਰੋਂ ਦੋ ਵਿਕਟਾਂ ਦੇ ਨੁਕਸਾਨ 'ਤੇ 101 ਦੌੜਾਂ
. . .  1 day ago
ਫ਼ਾਜ਼ਿਲਕਾ ਪੁਲਿਸ ਨੇ ਔਰਤਾਂ ਲਈ 'ਪਿੱਕ ਐਂਡ ਡਰੋਪ' ਸੇਵਾ ਦੀ ਕੀਤੀ ਸ਼ੁਰੂ
. . .  1 day ago
ਫ਼ਾਜ਼ਿਲਕਾ, 6 ਦਸੰਬਰ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਪੁਲਿਸ ਵੱਲੋਂ ਔਰਤਾਂ ਦੀਆਂ ਸੁਰੱਖਿਆ ਨੂੰ ਲੈ ਕੇ ਜ਼ਿਲ੍ਹੇ ਵਿਚ ਸ਼ਕਤੀ ਐਪ ਨੂੰ ਲਾਂਚ ਕੀਤਾ ਗਿਆ। ਇਸ ਤੋਂ ਇਲਾਵਾ 'ਪਿੱਕ ਐਂਡ ਡਰੋਪ' ਸੇਵਾ ਦੀ ਸ਼ੁਰੂਆਤ ਕੀਤੀ ਗਈ। ਇਸ ਸਬੰਧੀ ਫ਼ਾਜ਼ਿਲਕਾ ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ...
ਸ੍ਰੀ ਮੁਕਤਸਰ ਸਾਹਿਬ ਤੋਂ ਅਗਵਾ ਨੌਜਵਾਨ ਬਰਾਮਦ,3 ਦੋਸ਼ੀ ਕਾਬੂ
. . .  1 day ago
ਸ੍ਰੀ ਮੁਕਤਸਰ ਸਾਹਿਬ, 6 ਦਸੰਬਰ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਰੋਡ ਬਾਈਪਾਸ ਤੋਂ ਅਗਵਾ ਹੋਏ ਨੌਜਵਾਨ ਨੂੰ ਪੁਲਿਸ ਨੇ ਮਹਿਜ ਕੁਝ ਘੰਟਿਆਂ ਮਗਰੋਂ ਹੀ ਬਰਾਮਦ ਕਰਨ ਵਿਚ ਸਫ਼ਲਤਾ ਹਾਸਿਲ ਕੀਤੀ ਹੈ। ਜ਼ਿਲ੍ਹਾ ਪੁਲਿਸ ਮੁਖੀ ਰਾਜਬਚਨ ਸਿੰਘ ਸੰਧੂ ਨੇ...
ਭਾਰਤ ਵੈਸਟ ਇੰਡੀਜ਼ : ਵੈਸਟ ਇੰਡੀਜ਼ ਨੂੰ ਲੱਗਾ ਦੂਸਰਾ ਝਟਕਾ, ਸਕੋਰ 64
. . .  1 day ago
ਭਾਰਤ ਵੈਸਟ ਇੰਡੀਜ਼ ਟੀ 20 ਮੈਚ : 5 ਓਵਰਾਂ ਮਗਰੋਂ ਵੈਸਟ ਇੰਡੀਜ਼ ਨੇ ਇਕ ਵਿਕਟ ਦੇ ਨੁਕਸਾਨ 'ਤੇ ਬਣਾਈਆਂ 57 ਦੌੜਾਂ
. . .  1 day ago
ਭਾਰਤ ਵੈਸਟ ਇੰਡੀਜ਼ : ਦੂਸਰੇ ਓਵਰ 'ਚ ਵੈਸਟ ਇੰਡੀਜ ਨੂੰ ਲੱਗਾ ਪਹਿਲਾ ਝਟਕਾ, ਸਕੋਰ 13/1
. . .  1 day ago
ਅਮਰੀਕਨ ਨਾਗਰਿਕ ਕਰਤਾਰਪੁਰ ਲਾਂਘੇ ਤੋਂ ਲੰਘਣ ਨਾ ਦਿੱਤਾ - ਕਿਸੇ ਹੋਰ ਰਸਤੇ ਲੰਘਣ ਦੀ ਕੀਤੀ ਕੋਸ਼ਿਸ਼ - ਬੀ.ਐਸ.ਐਫ. ਨੇ ਕੀਤੀ ਨਾਕਾਮ
. . .  1 day ago
ਬਟਾਲਾ, 6 ਦਸੰਬਰ (ਕਾਹਲੋਂ) - ਅਮਰੀਕਨ ਸਿਟੀਜ਼ਨ ਅੰਮ੍ਰਿਤ ਸਿੰਘ ਨਾਂਅ ਦਾ ਨੌਜਵਾਨ, ਜੋ ਕਿ ਕਰਤਾਰਪੁਰ ਲਾਂਘੇ ਤੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਆਇਆ ਸੀ, ਉਸ ਨੂੰ ਅੱਜ ਇਮੀਗ੍ਰੇਸ਼ਨ ਵੱਲੋਂ ਓ.ਸੀ.ਆਈ. ਕਾਰਡ ਨਾ ਹੋਣ ਦਾ ਇਤਰਾਜ਼ ਲੱਗਣ...
ਭਾਰਤ ਵੈਸਟ ਇੰਡੀਜ਼ ਪਹਿਲਾ ਟੀ20 : ਭਾਰਤ ਨੇ ਟਾਸ ਜਿੱਤ ਕੇ ਪਹਿਲਾ ਗੇਂਦਬਾਜ਼ੀ ਦਾ ਲਿਆ ਫ਼ੈਸਲਾ
. . .  1 day ago
ਪੋਕਸੋ ਐਕਟ ਤਹਿਤ ਜਬਰ ਜਨਾਹੀਆਂ ਦੇ ਦੋਸ਼ੀਆਂ ਲਈ ਰਹਿਮ ਦੀ ਪਟੀਸ਼ਨ ਨਾ ਹੋਵੇ - ਰਾਸ਼ਟਰਪਤੀ
. . .  1 day ago
ਜਲੰਧਰ ਦਿਹਾਤੀ ਕਾਂਗਰਸ ਪ੍ਰਧਾਨ ਦੇ ਘਰ 'ਤੇ ਈ.ਡੀ. ਵੱਲੋਂ ਛਾਪੇਮਾਰੀ
. . .  1 day ago
ਮਾਈਨਿੰਗ ਮਾਫ਼ੀਆ ਦਾ ਵੱਧ ਚੁਕੈ ਖ਼ੌਫ਼, ਕਈ ਕਾਨੂੰਨੀ ਕਰੈਸ਼ਰ ਬੰਦ, ਮੁੱਖ ਮੰਤਰੀ ਦਾ ਇਕ ਸਲਾਹਕਾਰ ਸਵਾਲਾਂ ਦੇ ਘੇਰੇ 'ਚ - ਹਰਪਾਲ ਚੀਮਾ
. . .  1 day ago
ਸਾਬਕਾ ਸਰਪੰਚ ਦਲਬੀਰ ਸਿੰਘ ਢਿਲਵਾਂ ਕਤਲ ਮਾਮਲੇ 'ਚ ਪੁਲਿਸ ਨੇ ਹਾਸਲ ਕੀਤੀ ਵੱਡੀ ਕਾਮਯਾਬੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 29 ਅੱਸੂ ਸੰਮਤ 551
ਵਿਚਾਰ ਪ੍ਰਵਾਹ: Titleਮਜ਼ਬੂਤ ਖੇਤੀਬਾੜੀ ਦਾ ਭਾਵ ਠੋਸ ਅਰਥ ਵਿਵਸਥਾ ਹੁੰਦੀ ਹੈ। -ਜਾਨ ਫਿਸ਼ਰ

ਪਹਿਲਾ ਸਫ਼ਾ

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਅਲੌਕਿਕ ਨਗਰ ਕੀਰਤਨ ਸਜਾਇਆ

ਅੰਮਿ੍ਤਸਰ, 14 ਅਕਤੂਬਰ (ਜਸਵੰਤ ਸਿੰਘ ਜੱਸ)-ਗੁਰੂ ਰਾਮਦਾਸ ਜੀ ਦੇ 485ਵੇੇਂ ਪ੍ਰਕਾਸ਼ ਪੁਰਬ ਸਬੰਧੀ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ, ਜਿਸ 'ਚ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੇ ਸ਼ਿਰਕਤ ਕੀਤੀ | ਨਗਰ ਕੀਰਤਨ ਦੀ ਆਰੰਭਤਾ ਅਕਾਲ ਤਖ਼ਤ ...

ਪੂਰੀ ਖ਼ਬਰ »

ਭਾਰਤੀ ਮੂਲ ਦੇ ਅਭਿਜੀਤ ਬੈਨਰਜੀ ਤੇ ਪਤਨੀ ਸਮੇਤ ਤਿੰਨ ਨੂੰ ਅਰਥ ਸ਼ਾਸਤਰ 'ਚ ਨੋਬਲ ਪੁਰਸਕਾਰ

ਸਟਾਕਹੋਮ, 14 ਅਕਤੂਬਰ (ਏਜੰਸੀ)-ਭਾਰਤੀ ਮੂਲ ਦੇ ਅਭਿਜੀਤ ਬੈਨਰਜੀ ਅਤੇ ਉਨ੍ਹਾਂ ਦੀ ਪਤਨੀ ਏਸਥਰ ਡੁਫਲੋ ਅਤੇ ਉਨ੍ਹਾਂ ਦੇ ਨਾਲ ਸਾਂਝੇ ਰੂਪ 'ਚ ਮਾਈਕਲ ਕ੍ਰੇਮਰ ਨੂੰ ਅਰਥ ਸ਼ਾਸਤਰ 'ਚ ਨੋਬਲ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ। ਤਿੰਨਾਂ ਅਰਥ ਸ਼ਾਸਤਰੀਆਂ ਨੂੰ ਵਿਸ਼ਵ ...

ਪੂਰੀ ਖ਼ਬਰ »

ਕਸ਼ਮੀਰ 'ਚ ਅੱਤਵਾਦੀਆਂ ਵਲੋਂ ਟਰੱਕ ਡਰਾਈਵਰ ਦੀ ਹੱਤਿਆ

ਸ੍ਰੀਨਗਰ, 14 ਅਕਤੂਬਰ (ਏਜੰਸੀ)- ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ 'ਚ ਅੱਜ ਇਕ ਸ਼ੱਕੀ ਪਾਕਿਸਤਾਨੀ ਸਮੇਤ 2 ਅੱਤਵਾਦੀਆਂ ਵਲੋਂ ਰਾਜਸਥਾਨ ਦੇ ਇਕ ਟਰੱਕ ਡਰਾਈਵਰ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦੇ ਨਾਲ ਹੀ ਇਕ ਫਲਾਂ ਦੇ ਬਾਗ ਦੇ ਮਾਲਕ 'ਤੇ ਵੀ ਹਮਲਾ ਕੀਤਾ ਗਿਆ ਹੈ। ...

ਪੂਰੀ ਖ਼ਬਰ »

72 ਦਿਨਾਂ ਬਾਅਦ ਕਸ਼ਮੀਰ 'ਚ ਵੱਜੀ ਮੋਬਾਈਲ ਦੀ ਘੰਟੀ-ਲੋਕਾਂ ਨੂੰ ਈਦ ਜਿੰਨਾ ਚੜ੍ਹਿਆ ਚਾਅ

ਸ੍ਰੀਨਗਰ, 14 ਅਕਤੂਬਰ (ਏਜੰਸੀ)-ਕਸ਼ਮੀਰ 'ਚ ਸੋਮਵਾਰ ਦੁਪਹਿਰ ਨੂੰ ਇਕ ਵਾਰ ਫਿਰ ਤੋਂ ਮੋਬਾਈਲ ਫੋਨਾਂ ਦੀਆਂ ਘੰਟੀਆਂ ਵੱਜਣੀਆਂ ਸ਼ੁਰੂ ਹੋ ਗਈਆਂ ਤੇ ਰਾਜ ਦੇ ਕਰੀਬ 40 ਲੱਖ ਪੋਸਟ ਪੇਡ ਉਪਭੋਗਤਾ 72 ਦਿਨਾ ਬਾਅਦ ਦੇਸ਼ ਭਰ 'ਚ ਆਪਣੇ ਰਿਸ਼ਤੇਦਾਰਾਂ ਤੇ ਦੋਸਤਾਂ ਨਾਲ ਜੁੜ ਗਏ। ...

ਪੂਰੀ ਖ਼ਬਰ »

ਕਾਂਗਰਸ ਦੇ 370 ਲਈ ਪਿਆਰ ਕਾਰਨ ਸੈਨਿਕਾਂ ਨੂੰ ਗਵਾਉਣੀਆਂ ਪਈਆਂ ਜਾਨਾਂ-ਮੋਦੀ

ਚੰਡੀਗੜ੍ਹ, 14 ਅਕਤੂਬਰ (ਰਾਮ ਸਿੰਘ ਬਰਾੜ)-ਉਦਯੋਗਿਕ ਨਗਰੀ ਫਰੀਦਾਬਾਦ ਦੇ ਬਲਭਗੜ੍ਹ ਵਿਚ ਭਾਜਪਾ ਦੀ ਰੈਲੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਉਹ ਧਾਰਾ 370 ਬਾਰੇ ਆਪਣੇ ਪਿਆਰ ਨੂੰ ਸਮਝਾਉਣ, ਜਿਸ ਕਾਰਨ ਜਵਾਨਾਂ ...

ਪੂਰੀ ਖ਼ਬਰ »

ਕੇਂਦਰ ਤੇ ਸੂਬਾ ਸਰਕਾਰ ਦੇ ਉੱਚ ਅਧਿਕਾਰੀਆਂ ਵਲੋਂ ਕਰਤਾਰਪੁਰ ਲਾਂਘੇ ਦੇ ਨਿਰਮਾਣ ਕਾਰਜਾਂ ਦਾ ਜਾਇਜ਼ਾ

ਚੰਡੀਗੜ੍ਹ/ਡੇਰਾ ਬਾਬਾ ਨਾਨਕ 14 ਅਕਤੂਬਰ (ਅਜੀਤ ਬਿਊਰੋ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਖੁੱਲ੍ਹ ਰਹੇ ਕਰਤਾਰਪੁਰ ਲਾਂਘੇ ਦੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਲਈ ਅੱਜ ਕੇਂਦਰ ਤੇ ...

ਪੂਰੀ ਖ਼ਬਰ »

ਪਾਕਿ ਨੇ ਭਾਰਤ ਭੇਜਿਆ ਕਰਤਾਰਪੁਰ ਲਾਂਘੇ ਦਾ ਅੰਤਿਮ ਖਰੜਾ

20 ਡਾਲਰ ਲਿਆ ਜਾਵੇਗਾ ਯਾਤਰਾ ਸੇਵਾ ਖ਼ਰਚ

ਅੰਮ੍ਰਿਤਸਰ, 14 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਵਲੋਂ ਕਰਤਾਰਪੁਰ ਲਾਂਘੇ ਦਾ ਅੰਤਿਮ ਖਰੜਾ ਭਾਰਤ ਨੂੰ ਭੇਜੇ ਜਾਣ ਬਾਰੇ ਜਾਣਕਾਰੀ ਪ੍ਰਾਪਤ ਹੋਈ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਪਾਕਿ ਵਲੋਂ ਭੇਜੇ ਗਏ ਉਕਤ ਅੰਤਿਮ ਖਰੜੇ ਮੁਤਾਬਕ ਪਾਕਿਸਤਾਨ ਕਰਤਾਰਪੁਰ ...

ਪੂਰੀ ਖ਼ਬਰ »

ਐਫ.ਏ.ਐਫ.ਟੀ. ਦਾ ਪਾਕਿਸਤਾਨ 'ਤੇ ਵੱਡਾ ਦਬਾਅ-ਡੋਵਾਲ

ਸਰਕਾਰੀ ਨੀਤੀ ਦੇ ਤੌਰ 'ਤੇ ਅੱਤਵਾਦ ਦਾ ਸਮਰਥਨ ਅਤੇ ਫੰਡਿੰਗ ਕਰ ਰਿਹੈ ਗੁਆਂਢੀ ਮੁਲਕ

ਨਵੀਂ ਦਿੱਲੀ, 14 ਅਕਤੂਬਰ (ਏਜੰਸੀ)-ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਸੋਮਵਾਰ ਨੂੰ ਕਿਹਾ ਕਿ ਪੈਰਿਸ ਵਿਚ ਚੱਲ ਰਹੀ ਵਿੱਤੀ ਕਾਰਵਾਈ ਕਾਰਜ ਬਲ ਦੀ ਮੀਟਿੰਗ 'ਚ ਪਾਕਿਸਤਾਨ 'ਤੇ ਕਾਫੀ ਦਬਾਅ ਹੈ। ਅੱਤਵਾਦ ਵਿਰੋਧੀ ਦਸਤਿਆਂ ਦੇ ਮੁਖੀਆਂ ਦੀ ਬੈਠਕ ਨੂੰ ਸੰਬੋਧਨ ਕਰ ਰਹੇ ਡੋਵਾਲ ਨੇ ਕਿਹਾ ਕਿ ਪਾਕਿਸਤਾਨ 'ਤੇ ਸਭ ਤੋਂ ਜ਼ਿਆਦਾ ਦਬਾਅ ਐਫ. ਏ. ਟੀ. ਐਫ. ਦੇ ਅਧਿਕਾਰੀ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ 'ਚ ਕੋਈ ਵੀ ਦੇਸ਼ ਯੁੱਧ ਕਰਨ ਦੀ ਸਥਿਤੀ 'ਚ ਨਹੀਂ ਹੈ ਕਿਉਂਕਿ ਇਸ ਵਿਚ ਜਾਨ ਮਾਲ ਦਾ ਵੱਡਾ ਨੁਕਸਾਨ ਹੋਵੇਗਾ ਤੇ ਕਿਸੇ ਦੀ ਜਿੱਤ ਵੀ ਯਕੀਨੀ ਨਹੀਂ ਹੋਵੇਗੀ। ਡੋਵਾਲ ਨੇ ਕਿਹਾ ਕਿ ਪਾਕਿਸਤਾਨ 'ਤੇ ਸਭ ਤੋਂ ਵੱਡੇ ਦਬਾਵਾਂ 'ਚੋਂ ਇਕ ਐਫ. ਏ. ਐਫ. ਟੀ. ਦੀ ਕਾਰਵਾਈ ਦੇ ਕਾਰਨ ਹੈ। ਉਨ੍ਹਾਂ ਕਿਹਾ ਕਿ ਐਫ਼. ਏ. ਐਫ਼. ਟੀ. ਨੇ ਪਾਕਿਸਤਾਨ 'ਤੇ ਏਨਾ ਦਬਾਅ ਬਣਾਇਆ ਹੈ ਕਿ ਕੋਈ ਹੋਰ ਕਾਰਵਾਈ ਅਜਿਹਾ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇਸ਼ ਦੀ ਨੀਤੀ ਦੇ ਇਕ ਸਾਧਨ ਦੇ ਤੌਰ 'ਤੇ ਅੱਤਵਾਦ ਦੀ ਵਰਤੋਂ ਕਰਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਨੇ ਭਾਰਤੀ ਸੁਰੱਖਿਆ ਏਜੰਸੀਆਂ ਲਈ ਵੱਡੀ ਚੁਣੌਤੀ ਖੜ੍ਹੀ ਕੀਤੀ ਹੈ। ਡੋਵਾਲ ਨੇ ਪਾਕਿਸਤਾਨ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਅੱਤਵਾਦ ਇਕ ਸਸਤਾ ਬਦਲ ਹੈ, ਜੋ ਦੁਸ਼ਮਣਾਂ ਨੂੰ ਕਾਫੀ ਹੱਦ ਤੱਕ ਨੁਕਸਾਨ ਪਹੁੰਚਾ ਸਕਦਾ ਹੈ। ਐਫ਼. ਏ. ਐਫ਼. ਟੀ. ਇਕ ਅੰਤਰ ਸਰਕਾਰੀ ਸੰਸਥਾ ਹੈ। ਅੰਤਰਰਾਸ਼ਟਰੀ ਵਿੱਤ ਪ੍ਰਣਾਲੀ ਦੀ ਅਖੰਡਤਾ ਨੂੰ ਹਵਾਲਾ, ਅੱਤਵਾਦ ਫੰਡਿੰਗ ਸਮੇਤ ਪੇਸ਼ ਆਉਣ ਵਾਲੇ ਹੋਰ ਸਬੰਧਿਤ ਖਤਰਿਆਂ ਦਾ ਮੁਕਾਬਲਾ ਕਰਨ ਲਈ 1989 'ਚ ਇਸ ਦੀ ਸਥਾਪਨਾ ਕੀਤੀ ਗਈ ਸੀ। ਪੈਰਿਸ ਦੀ ਨਿਗਰਾਨ ਸੰਸਥਾ ਨੇ ਪਿਛਲੇ ਸਾਲ ਜੂਨ 'ਚ ਪਾਕਿਸਤਾਨ ਨੂੰ ਗ੍ਰੇਅ ਸੂਚੀ 'ਚ ਰੱਖਿਆ ਸੀ ਤੇ ਅਕਤੂਬਰ 2019 ਤੱਕ ਮੁਕੰਮਲ ਕਰਨ ਲਈ ਇਕ ਕਾਰਜ ਯੋਜਨਾ ਦਿੱਤੀ ਸੀ ਜਾਂ ਫਿਰ ਪਾਕਿਸਤਾਨ ਨੂੰ ਈਰਾਨ ਅਤੇ ਉੱਤਰ ਕੋਰੀਆ ਦੇ ਨਾਲ ਕਾਲੀ ਸੂਚੀ 'ਚ ਰੱਖੇ ਜਾਣ ਦਾ ਖ਼ਤਰਾ ਹੈ। ਚੱਲ ਰਹੀ ਬੈਠਕ 'ਚ ਪਾਕਿਸਤਾਨ ਨੂੰ ਗ੍ਰੇਅ ਸੂਚੀ 'ਚ ਬਰਕਰਾਰ ਰੱਖੇ ਜਾਣ ਦੀ ਸੰਭਾਵਨਾ ਜ਼ਿਆਦਾ ਹੈ ਕਿਉਂਕਿ ਕੌਮਾਂਤਰੀ ਹਵਾਲਾ ਰੋਕੂ ਨਿਗਰਾਨ ਸੰਸਥਾ ਵਲੋਂ ਪਾਕਿ ਨੂੰ ਸੂਚੀ 'ਚ ਰੱਖਣ ਸਮੇਂ ਨਿਰਧਾਰਤ ਕੀਤੀਆਂ 40 ਸਿਫਾਰਿਸ਼ਾਂ 'ਚੋਂ ਪਾਕਿਸਤਾਨ ਨੇ ਕੇਵਲ ਇਕ ਦੀ ਹੀ ਪਾਲਣਾ ਕੀਤੀ ਹੈ। ਜੇਕਰ ਪਾਕਿਸਤਾਨ ਨੂੰ ਗ੍ਰੇਅ ਸੂਚੀ 'ਚ ਬਰਕਰਾਰ ਰੱਖਿਆ ਜਾਂਦਾ ਹੈ ਤਾਂ ਪਾਕਿਸਤਾਨ ਲਈ ਅੰਤਰਰਾਸ਼ਟਰੀ ਮੁਦਰਾ ਕੋਸ਼, ਵਿਸ਼ਵ ਬੈਂਕ ਅਤੇ ਯੂਰਪੀ ਯੂਨੀਅਨ ਤੋਂ ਵਿੱਤੀ ਸਹਾਇਤਾ ਪ੍ਰਾਪਤ ਕਰਨਾ ਮੁਸ਼ਕਿਲ ਹੋ ਜਾਵੇਗਾ, ਜਿਸ ਨਾਲ ਇਸ ਦੀ ਵਿੱਤੀ ਹਾਲਤ ਹੋਰ ਖਰਾਬ ਹੋ ਜਾਵੇਗੀ। ਡੋਵਾਲ ਨੇ ਕਿਹਾ ਕਿ ਜੇਕਰ ਜਾਂਚ ਏਜੰਸੀਆਂ ਦਰੁਸਤ ਤੇ ਸਟੀਕ ਸੂਚਨਾ ਅੰਤਰਰਾਸ਼ਟਰੀ ਸੰਸਥਾ ਦੇ ਸਾਹਮਣੇ ਪ੍ਰਭਾਵਸ਼ਾਲੀ ਤਰੀਕੇ ਨਾਲ ਰੱਖ ਸਕੋ ਕਿ ਕਿਸ ਤਰਾਂ ਪਾਕਿਸਤਾਨ ਅੱਤਵਾਦ ਦਾ ਸਮਰਥਨ ਅਤੇ ਉਸ ਦੀ ਵਿੱਤੀ ਸਹਾਇਤਾ ਕਰ ਰਿਹਾ ਹੈ ਤਾਂ ਉਹ ਦੇਸ਼ ਬੇਨਕਾਬ ਹੋ ਜਾਵੇਗਾ। ਕੌਮੀ ਜਾਂਚ ਏਜੰਸੀ ਵਲੋਂ ਕਰਵਾਏ ਸਮਾਰੋਹ ਦੌਰਾਨ ਡੋਵਾਲ ਨੇ ਕਿਹਾ ਕਿ ਤੁਸੀਂ ਸਬੂਤ ਇਕੱਠੇ ਕਰਨ 'ਚ ਆਪਣੀ ਪੂਰੀ ਵਾਹ ਲਾ ਸਕਦੇ ਹੋ। ਤੁਸੀਂ ਸਾਰੇ ਆਪਣੇ ਤਰੀਕੇ ਨਾਲ ਸਹਿਯੋਗ ਦੇ ਸਕਦੇ ਹੋ।
ਜੇ. ਐਮ. ਬੀ. ਭਾਰਤ 'ਚ ਆਪਣੇ ਪੈਰ ਪਸਾਰਨ ਦੀ ਕਰ ਰਿਹੈ ਕੋਸ਼ਿਸ਼-ਐਨ. ਆਈ. ਏ. ਚੀਫ਼
ਰਾਸ਼ਟਰੀ ਜਾਂਚ ਏਜੰਸੀ ਦੇ ਮੁਖੀ ਵਾਈ. ਸੀ. ਮੋਦੀ ਨੇ ਸੋਮਵਾਰ ਨੂੰ ਕਿਹਾ ਕਿ ਜਮਾਤ-ਉਲ-ਮੁਜਾਹਦੀਨ ਬੰਗਲਾਦੇਸ਼ ਭਾਰਤ 'ਚ ਆਪਣੇ ਪੈਰ ਪਸਾਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ 125 ਸ਼ੱਕੀਆਂ ਦੀ ਸੂਚੀ ਵੱਖ-ਵੱਖ ਰਾਜਾਂ ਦੇ ਨਾਲ ਸਾਂਝੀ ਕੀਤੀ ਗਈ ਹੈ। ਬੈਠਕ ਨੂੰ ਸੰਬੋਧਨ ਕਰਦੇ ਹੋਏ ਮੋਦੀ ਨੇ ਕਿਹਾ ਕਿ ਜੇ. ਐਮ. ਬੀ. ਨੇ ਝਾਰਖੰਡ, ਬਿਹਾਰ, ਮਹਾਰਾਸ਼ਟਰ, ਕਰਨਾਟਕ ਅਤੇ ਕੇਰਲ 'ਚ ਬੰਗਲਾਦੇਸ਼ੀ ਪ੍ਰਵਾਸੀਆਂ ਦੀ ਆੜ 'ਚ ਆਪਣੀਆਂ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਹਨ। ਐਨ. ਆਈ. ਏ. ਦੇ ਆਈ. ਜੀ. ਆਲੋਕ ਮਿੱਤਲ ਨੇ ਕਿਹਾ ਕਿ 2014 ਤੋਂ 2018 ਦਰਮਿਆਨ ਜੇ. ਐਮ. ਬੀ. ਨੇ ਬੈਂਗਲੁਰੂ 'ਚ 20 'ਚੋਂ 22 ਟਿਕਾਣੇ ਸਥਾਪਿਤ ਕੀਤੇ ਤੇ ਦੱਖਣ ਭਾਰਤ 'ਚ ਆਪਣੇ ਪੈਰ ਪਸਾਰਨ ਦੀ ਕੋਸ਼ਿਸ਼ ਕੀਤੀ। ਪੰਜਾਬ 'ਚ ਅੱਤਵਾਦ ਨੂੰ ਮੁੜ ਸੁਰਜੀਤ ਕਰਨ ਦੀਆਂ ਕੋਸ਼ਿਸ਼ਾਂ ਬਾਰੇ ਮਿੱਤਲ ਨੇ ਕਿਹਾ ਕਿ ਪਾਬੰਦੀਸ਼ੁਦਾ ਗਰੁੱਪ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਸਰਹੱਦ ਪਾਰਲੇ ਸਮਰਥਨ ਅਤੇ ਬਰਤਾਨੀਆ, ਆਸਟ੍ਰੇਲੀਆ ਅਤੇ ਫਰਾਂਸ ਵਰਗੇ ਦੇਸ਼ਾਂ ਤੋਂ ਆ ਰਹੀ ਵਿੱਤੀ ਸਹਾਇਤਾ ਨਾਲ ਸੂਬੇ 'ਚ ਕਾਨੂੰਨ-ਵਿਵਸਥਾ ਤੇ ਭਾਈਚਾਰਕ ਸਦਭਾਵਨਾ ਨੂੰ ਭੰਗ ਕਰਨ ਦੀ ਸਾਜਿਸ਼ ਰਚ ਰਿਹਾ ਹੈ। ਹੋਰਨਾ ਜਹਾਦੀ ਸਰਗਰਮੀਆਂ ਦਾ ਜ਼ਿਕਰ ਕਰਦਿਆਂ ਮਿੱਤਲ ਨੇ ਕਿਹਾ ਕਿ ਅੱਤਵਾਦੀ ਸਮੂਹ ਆਈ. ਐਸ. ਆਈ. ਐਸ. ਨਾਲ ਸਬੰਧ ਰੱਖਣ ਦੇ ਦੋਸ਼ 'ਚ 127 ਲੋਕਾਂ ਨੂੰ ਹੁਣ ਤੱਕ ਗ੍ਰਿਫ਼ਤਾਰ ਕੀਤਾ ਗਿਆ।


ਖ਼ਬਰ ਸ਼ੇਅਰ ਕਰੋ

ਕੇਂਦਰ ਵਲੋਂ ਉਮਰ ਕੈਦ ਕੱਟ ਰਹੇ ਪੰਜਾਬ ਪੁਲਿਸ ਦੇ 5 ਮੁਲਾਜ਼ਮਾਂ ਨੂੰ ਰਿਹਾਅ ਕਰਨ ਦਾ ਫ਼ੈਸਲਾ

ਨਵੀਂ ਦਿੱਲੀ, 14 ਅਕਤੂਬਰ (ਪੀ. ਟੀ. ਆਈ.)-ਪੰਜਾਬ 'ਚ ਖਾੜਕੂਵਾਦ ਦੌਰਾਨ ਕੀਤੇ ਅਪਰਾਧਾਂ ਲਈ ਉਮਰ ਕੈਦ ਦੀ ਸਜ਼ਾ ਕੱਟ ਰਹੇ ਪੰਜਾਬ ਪੁਲਿਸ ਦੇ 5 ਮੁਲਾਜ਼ਮਾਂ ਨੂੰ ਜੇਲ੍ਹ ਤੋਂ ਰਿਹਾਅ ਕੀਤਾ ਜਾਵੇਗਾ। ਕੇਂਦਰ ਸਰਕਾਰ ਨੇ ਸੂਬਾ ਸਰਕਾਰ ਦੇ ਇਸ ਸਬੰਧੀ ਭੇਜੇ ਪ੍ਰਸਤਾਵ ਨੂੰ ...

ਪੂਰੀ ਖ਼ਬਰ »

'ਖੋਦਾ ਪਹਾੜ ਨਿਕਲੀ ਚੂਹੀਆ'-ਖੱਟਰ

ਕਾਂਗਰਸ ਵਲੋਂ ਸਖ਼ਤ ਪ੍ਰਤੀਕਰਮ

ਸੋਨੀਪਤ/ਨਵੀਂ ਦਿੱਲੀ, 14 ਅਕਤੂਬਰ (ਏਜੰਸੀ)-ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵਲੋਂ ਇਕ ਚੋਣ ਰੈਲੀ ਦੌਰਾਨ ਕਾਂਗਰਸ ਦੀ ਕਾਰਜਕਾਰੀ ਪ੍ਰਧਾਨ ਸੋਨੀਆ ਗਾਂਧੀ ਖਿਲਾਫ਼ ਕੀਤੀ ਟਿੱਪਣੀ ਦੇ ਬਾਅਦ ਕਾਂਗਰਸ ਵਲੋਂ ਇਸ ਦਾ ਤਿੱਖਾ ਵਿਰੋਧ ਸ਼ੁਰੂ ਹੋ ਗਿਆ ਹੈ। ਸੋਨੀਪਤ ...

ਪੂਰੀ ਖ਼ਬਰ »

ਮੱਧ ਪ੍ਰਦੇਸ਼ 'ਚ ਸੜਕ ਹਾਦਸੇ ਵਿਚ 4 ਹਾਕੀ ਖਿਡਾਰੀਆਂ ਦੀ ਮੌਤ

ਹੋਸ਼ੰਗਾਬਾਦ, 14 ਅਕਤੂਬਰ (ਏਜੰਸੀ)-ਮੱਧ ਪ੍ਰਦੇਸ਼ ਦੇ ਹੋਸ਼ੰਗਾਬਾਦ ਜ਼ਿਲ੍ਹੇ 'ਚ ਅੱਜ ਸਵੇਰੇ ਵਾਪਰੇ ਇਕ ਸੜਕ ਹਾਦਸੇ 'ਚ ਹਾਕੀ ਦੇ 4 ਖਿਡਾਰੀਆਂ ਦੀ ਮੌਤ ਹੋ ਗਈ ਜਦਕਿ 3 ਹੋਰ ਜ਼ਖ਼ਮੀ ਹੋ ਗਏ। ਹੋਸ਼ੰਗਾਬਾਦ ਦਿਹਾਤ ਪੁਲਿਸ ਥਾਣੇ ਦੇ ਮੁਖੀ ਅਸ਼ੀਸ਼ ਪਵਾਰ ਨੇ ਦੱਸਿਆ ਕਿ ਕੌਮੀ ਮਾਰਗ 69 ...

ਪੂਰੀ ਖ਼ਬਰ »

ਕੈਪਟਨ ਵਲੋਂ ਪਰਾਲੀ ਨਾ ਸਾੜਨ ਵਾਲੇ ਅਗਾਂਹਵਧੂ ਕਿਸਾਨਾਂ ਨਾਲ ਮੁਲਾਕਾਤ

ਚੰਡੀਗੜ੍ਹ, 14 ਅਕਤੂਬਰ (ਅਜੀਤ ਬਿਊਰੋ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਪੰਜਾਬ ਦੇ ਅਗਾਂਹਵਧੂ ਕਿਸਾਨਾਂ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਨੇ ਪਰਾਲੀ ਨਾ ਸਾੜ ਕੇ ਵਾਤਾਵਰਨ ਦੀ ਸੁਰੱਖਿਆ ਲਈ ਬਦਲਾਅ ਦਾ ਮੁੱਢ ਬੰਨ੍ਹਿਆ ਹੈ। ਮੁੱਖ ਮੰਤਰੀ ਨੇ ...

ਪੂਰੀ ਖ਼ਬਰ »

ਹਰਿਆਣਾ 'ਚ ਸਰਕਾਰ ਭਾਜਪਾ ਦੀ ਬਣੇਗੀ, ਸੁਖਬੀਰ ਨੂੰ 'ਵਿਸ਼ੇਸ਼ ਮਹਿਮਾਨ' ਵਜੋਂ ਬੁਲਾਵਾਂਗੇ-ਤਰੁਣ ਚੁੱਘ

ਚੰਡੀਗੜ੍ਹ, 14 ਅਕਤੂਬਰ (ਏਜੰਸੀ)-ਭਾਜਪਾ ਆਗੂ ਤਰੁਣ ਚੁੱਘ ਨੇ ਸੋੋਮਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ ਹਰਿਆਣਾ 'ਚ ਸਰਕਾਰ ਬਣਾਵੇਗੀ ਅਤੇ ਸੁਖਬੀਰ ਸਿੰਘ ਬਾਦਲ 'ਤੇ ਚੁਟਕੀ ਲੈਂਦਿਆਂ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਭਾਜਪਾ ਦੀ ਸਰਕਾਰ ਦੇ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਮੋਦੀ ਅੰਬਾਨੀ-ਅਡਾਨੀ ਦੇ ਲਾਊਡ ਸਪੀਕਰ-ਰਾਹੁਲ ਗਾਂਧੀ

ਚੰਡੀਗੜ੍ਹ/ਨੂਹ, 14 ਅਕਤੂਬਰ (ਰਾਮ ਸਿੰਘ ਬਰਾੜ)-ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਹਰਿਆਣਾ 'ਚ ਚੋਣ ਪ੍ਰਚਾਰ ਦੌਰਾਨ ਸੂਬਾ ਤੇ ਕੇਂਦਰ ਦੀ ਭਾਜਪਾ ਸਰਕਾਰਾਂ ਦੀ ਆਰਥਿਕ ਨੀਤੀਆਂ ਨੂੰ ਲੈ ਕੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ...

ਪੂਰੀ ਖ਼ਬਰ »

ਪਰਾਲੀ ਸਾੜਨ ਦਾ ਮਾਮਲਾ

ਸੁਪਰੀਮ ਕੋਰਟ ਨੇ ਵਾਤਾਵਰਨ ਤੇ ਜੰਗਲਾਤ ਵਿਭਾਗ ਤੋਂ ਸਟੇਟਸ ਰਿਪੋਰਟ ਮੰਗੀ

ਨਵੀਂ ਦਿੱਲੀ, 14 ਅਕਤੂਬਰ (ਏਜੰਸੀ)-ਰਾਜਧਾਨੀ ਦਿੱਲੀ 'ਚ ਹਵਾ ਦੀ ਗੁਣਵੱਤਾ ਬੇਹੱਦ ਖਰਾਬ ਹੋਣ ਵੱਲ ਵਧਣ ਦਰਮਿਆਨ ਸੁਪਰੀਮ ਕੋਰਟ ਨੇ ਕੇਂਦਰੀ ਵਾਤਾਵਰਨ ਮੰਤਰਾਲੇ ਨੂੰ ਕਿਹਾ ਕਿ ਉਹ ਉੱਚ ਪੱਧਰੀ ਕਾਰਜ ਬਲ ਦੀ ਸਿਫਾਰਿਸ਼ 'ਤੇ ਸਟੇਟਸ ਰਿਪੋਰਟ ਦਾਖ਼ਲ ਕਰੇ। ਪੰਜਾਬ, ਹਰਿਆਣਾ ...

ਪੂਰੀ ਖ਼ਬਰ »

ਅਯੁੱਧਿਆ ਵਿਵਾਦ

'ਹਿੰਦੂ ਪੱਖ ਤੋਂ ਨਹੀਂ ਸਗੋਂ ਸਾਡੇ ਕੋਲੋਂ ਹੀ ਪੁੱਛੇ ਜਾ ਰਹੇ ਹਨ ਸਵਾਲ'

ਮੁਸਲਿਮ ਧਿਰ ਨੇ ਸੁਣਵਾਈ ਦੌਰਾਨ ਸੁਪਰੀਮ ਕੋਰਟ 'ਚ ਲਗਾਇਆ ਦੋਸ਼

ਨਵੀਂ ਦਿੱਲੀ, 14 ਅਕਤੂਬਰ (ਏਜੰਸੀ)-ਸੁਪਰੀਮ ਕੋਰਟ 'ਚ ਸੋਮਵਾਰ ਨੂੰ ਰਾਮ ਜਨਮ ਭੂਮੀ-ਬਾਬਰੀ ਮਸਜਿਦ ਭੂਮੀ ਵਿਵਾਦ ਦੀ ਸੁਣਵਾਈ ਦੌਰਾਨ ਮੁਸਲਿਮ ਧਿਰਾਂ ਨੇ ਦੋਸ਼ ਲਗਾਇਆ ਹੈ ਕਿ ਇਸ ਮਾਮਲੇ 'ਚ ਹਿੰਦੂ ਪੱਖ ਤੋਂ ਨਹੀਂ ਸਗੋਂ ਸਾਡੇ ਕੋਲੋਂ ਹੀ ਸਵਾਲ ਕੀਤੇ ਜਾ ਰਹੇ ਹਨ। ਚੀਫ਼ ...

ਪੂਰੀ ਖ਼ਬਰ »

ਅਯੁੱਧਿਆ 'ਚ ਧਾਰਾ 144 ਲਗਾਈ

ਅਯੁੱਧਿਆ, 14 ਅਕਤੂਬਰ (ਏਜੰਸੀ)-ਅਯੁੱਧਿਆ 'ਚ ਸੰਵੇਦਨਸ਼ੀਲ ਰਾਮ ਜਨਮ ਭੂਮੀ-ਬਾਬਰੀ ਮਸਜਿਦ ਭੂਮੀ ਵਿਵਾਦ ਮਾਮਲੇ ਦੇ ਮੁਕੱਦਮੇ ਦੀ ਕਾਰਵਾਈ ਨੂੰ ਪੂਰਾ ਕਰਨ ਲਈ ਸੁਪਰੀਮ ਕੋਰਟ ਦੀ ਸੰਭਾਵਿਤ ਸਮੇਂ ਸੀਮਾ ਨੂੰ ਦੇਖਦਿਆਂ ਜ਼ਿਲ੍ਹੇ 'ਚ ਧਾਰਾ 144 ਤਹਿਤ ਵੱਖ-ਵੱਖ ਪਾਬੰਦੀਆਂ ...

ਪੂਰੀ ਖ਼ਬਰ »

ਭਾਰਤ ਦੀ ਅਰਥ ਵਿਵਸਥਾ ਡਾਵਾਂਡੋਲ ਸਥਿਤੀ 'ਚ-ਅਭਿਜੀਤ ਬੈਨਰਜੀ

ਕੋਲਕਾਤਾ, 14 ਅਕਤੂਬਰ (ਏਜੰਸੀ)-ਨੋਬਲ ਪੁਰਸਕਾਰ ਜਿੱਤਣ ਦੇ ਬਾਅਦ ਅਭਿਜੀਤ ਬੈਨਰਜੀ ਨੇ ਕਿਹਾ ਕਿ ਭਾਰਤੀ ਅਰਥ ਵਿਵਸਥਾ ਡਾਵਾਂਡੋਲ ਸਥਿਤੀ 'ਚ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਉਪਲਬਧ ਅੰਕੜੇ ਇਹ ਭਰੋਸਾ ਨਹੀਂ ਜਗਾਉਂਦੇ ਹਨ ਕਿ ਦੇਸ਼ ਦੀ ਅਰਥ ਵਿਵਸਥਾ ਜਲਦ ਪਟੜੀ 'ਤੇ ਆ ...

ਪੂਰੀ ਖ਼ਬਰ »

ਮੋਦੀ ਨੇ ਨੀਂਦਰਲੈਂਡ ਦੇ ਸ਼ਾਹੀ ਜੋੜੇ ਨਾਲ ਕੀਤੀ ਮੁਲਾਕਾਤ

ਨਵੀਂ ਦਿੱਲੀ, 14 ਅਕਤੂਬਰ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੀਂਦਰਲੈਂਡ ਦੇ ਮਹਾਰਾਜਾ ਵਿਲੀਅਮ ਅਲੈਗਜੈਂਡਰ ਤੇ ਮਹਾਰਾਣੀ ਮੈਕਸੀਮਾ ਨਾਲ ਅੱਜ ਮੁਲਾਕਾਤ ਦੌਰਾਨ ਦੋਹਾਂ ਦੇਸ਼ਾਂ ਦੇ ਦੁਪਾਸੜ ਸੱਭਿਆਚਾਰਕ ਤੇ ਆਰਥਿਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ 'ਤੇ ਜ਼ੋਰ ...

ਪੂਰੀ ਖ਼ਬਰ »

ਭਾਰਤ ਦੀ ਪਹਿਲੀ ਨੇਤਰਹੀਣ ਆਈ.ਏ.ਐਸ. ਅਧਿਕਾਰੀ ਨੇ ਸਬ-ਕੁਲੈਕਟਰ ਵਜੋਂ ਸੰਭਾਲਿਆ ਅਹੁਦਾ

ਤਿਰੂਵਨੰਤਪੁਰਮ, 14 ਅਕਤੂਬਰ (ਏਜੰਸੀ)-ਦੇਸ਼ ਦੀ ਪਹਿਲੀ ਔਰਤ ਨੇਤਰਹੀਣ ਆਈ.ਏ.ਐਸ. ਅਧਿਕਾਰੀ ਪਰਾਂਜਲ ਪਾਟਿਲ (30) ਨੇ ਅੱਜ ਤਿਰੂਵਨੰਤਪੁਰਮ ਦੇ ਸਬ-ਕੁਲੈਕਟਰ ਦਾ ਚਾਰਜ ਸੰਭਾਲਣ ਦੌਰਾਨ ਕਿਹਾ ਸਾਨੂੰ ਨਾ ਹਾਰ ਮੰਨਣੀ ਚਾਹੀਦੀ ਹੈ ਤੇ ਨਾ ਹੀ ਉਮੀਦ ਛੱਡਣੀ ਚਾਹੀਦੀ ਹੈ। ...

ਪੂਰੀ ਖ਼ਬਰ »

ਸੀ.ਬੀ.ਆਈ. ਵਲੋਂ ਬੱਚੇ ਦੇ ਜਿਨਸੀ ਸ਼ੋਸ਼ਣ ਦੀ ਸਮੱਗਰੀ ਵੱਟਸਐਪ 'ਤੇ ਪਾਉਣ ਲਈ 7 ਨਾਮਜ਼ਦ

ਨਵੀਂ ਦਿੱਲੀ, 14 ਅਕਤੂਬਰ (ਏਜੰਸੀ)- ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਵਲੋਂ ਬੱਚੇ ਦਾ ਜਿਨਸੀ ਸ਼ੋਸ਼ਣ ਕਰਨ ਦੀ ਸਮੱਗਰੀ ਅੰਤਰਰਾਸ਼ਟਰੀ ਵੱਟਸਐਪ ਗਰੁੱਪਾਂ 'ਤੇ ਪਾਉਣ ਲਈ 7 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਅਧਿਕਾਰੀਆਂ ਨੇ ਅੱਜ ਦੱਸਿਆ ਕਿ ਇਹ ਕਾਰਵਾਈ ਇਸ ਗਰੁੱਪ ਦੇ ਇਕ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX