ਤਾਜਾ ਖ਼ਬਰਾਂ


ਅਮਨਦੀਪ ਕੌਰ ਨੂੰ ਰਾਸ਼ਟਰਪਤੀ ਕੋਲੋਂ ਬਹਾਦਰੀ ਅਵਾਰਡ ਦਿਵਾਉਣ ਦੀ ਕੀਤੀ ਜਾਵੇਗੀ ਮੰਗ - ਭਗਵੰਤ ਮਾਨ
. . .  1 day ago
ਅਜਨਾਲਾ, 16 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ) - ਸੰਗਰੂਰ ਵੈਨ ਦਰਦਨਾਕ ਹਾਦਸੇ ਵਿਚ 4 ਬੱਚਿਆਂ ਨੂੰ ਬਚਾਉਣ ਵਾਲੀ ਅਮਨਦੀਪ ਕੌਰ ਨੂੰ ਰਾਸ਼ਟਰਪਤੀ ਕੋਲੋਂ ਬਹਾਦਰੀ ਅਵਾਰਡ ਦੀ ਮੰਗ ਕੀਤੀ ਜਾਵੇਗੀ। ਇਸ ਸਬੰਧ ਵਿਚ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਜਾਣਕਾਰੀ...
ਕੋਰੋਨਾਵਾਇਰਸ : ਚੀਨ ਦੇ ਵੁਹਾਨ ਤੋਂ ਭਾਰਤ ਲਿਆਂਦੇ ਗਏ 406 ਭਾਰਤੀਆਂ ਦੀ ਰਿਪੋਰਟ ਆਈ ਨੈਗੇਟਿਵ
. . .  1 day ago
ਨਵੀਂ ਦਿੱਲੀ, 16 ਫਰਵਰੀ- ਚੀਨ 'ਚ ਕੋਰੋਨਾਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ ਅਤੇ ਹੁਣ ਤੱਕ ਕਈ ਲੋਕ ਇਸ ਜਾਨ ਲੇਵਾ ਵਾਇਰਸ ਦੀ ਲਪੇਟ 'ਚ...
ਲੌਂਗੋਵਾਲ ਵੈਨ ਹਾਦਸੇ 'ਚ 4 ਬੱਚਿਆਂ ਦੀ ਜਾਨ ਬਚਾਉਣ ਵਾਲੀ ਅਮਨਦੀਪ ਕੌਰ ਨੂੰ ਕੈਪਟਨ ਨੇ ਦਿੱਤੀ ਸ਼ਾਬਾਸ਼
. . .  1 day ago
ਚੰਡੀਗੜ੍ਹ, 16 ਫਰਵਰੀ- ਬੀਤੇ ਦਿਨੀਂ ਸੰਗਰੂਰ ਵਿਖੇ ਸਕੂਲ ਵੈਨ ਨੂੰ ਲੱਗੀ ਅੱਗ 'ਚ ਕੁੱਦ ਕੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ 4 ਬੱਚਿਆਂ ਦੀ ਜਾਨ...
ਸਰਕਾਰ, ਪ੍ਰਸ਼ਾਸਨ ਅਤੇ ਖ਼ਰਾਬ ਸਿਸਟਮ ਦੀ ਲਾਪਰਵਾਹੀ ਕਾਰਨ ਵਾਪਰਿਆਂ ਲੌਂਗੋਵਾਲ ਵੈਨ ਹਾਦਸਾ : ਵਿਨਰਜੀਤ
. . .  1 day ago
ਲੌਂਗੋਵਾਲ, 16 ਫਰਵਰੀ (ਵਿਨੋਦ) - ਲੌਂਗੋਵਾਲ ਵਿਖੇ ਚਾਰ ਬੱਚਿਆਂ ਦੇ ਜਿੰਦਾ ਸੜ ਜਾਣ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਮੁੱਖ ਬੁਲਾਰੇ ਵਿਨਰਜੀਤ ...
ਚਾਰ ਕਾਰ ਸਵਾਰ ਨਕਾਬਪੋਸ਼ ਨੌਜਵਾਨਾਂ ਨੇ ਇੱਕ ਨੌਜਵਾਨ ਨੂੰ ਬੇਹੋਸ਼ ਕਰਕੇ ਲੁੱਟੇ ਦੋ ਲੱਖ ਰੁਪਏ
. . .  1 day ago
ਬਠਿੰਡਾ, 16 ਫਰਵਰੀ (ਨਾਇਬ ਸਿੱਧੂ)- ਬਠਿੰਡਾ 'ਚ ਇੱਕ ਨੌਜਵਾਨ ਨੂੰ ਬੇਹੋਸ਼ ਕਰਕੇ ਦੋ ਲੱਖ ਰੁਪਏ ਲੁੱਟਣ...
ਅਕਾਲੀ ਦਲ (ਬ) ਦੇ ਵਫ਼ਦ ਵਲੋਂ ਲੌਂਗੋਵਾਲ ਹਾਦਸੇ ਦੇ ਪੀੜਤਾਂ ਨਾਲ ਦੁੱਖ ਦਾ ਪ੍ਰਗਟਾਵਾ
. . .  1 day ago
ਲੌਂਗੋਵਾਲ, 16 ਫਰਵਰੀ (ਵਿਨੋਦ)- ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਇਕਬਾਲ ਸਿੰਘ ...
ਭੀਮਾ ਕੋਰੇਗਾਂਵ ਮਾਮਲੇ ਨੂੰ ਐੱਨ. ਆਈ. ਏ. ਕੋਲ ਸੌਂਪ ਕੇ ਊਧਵ ਠਾਕਰੇ ਨੇ ਚੰਗਾ ਕੀਤਾ- ਫੜਨਵੀਸ
. . .  1 day ago
ਮੁੰਬਈ, 16 ਫਰਵਰੀ- ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਨੇਤਾ ਦੇਵੇਂਦਰ ਫੜਨਵੀਸ ਨੇ ਮੁੱਖ ਮੰਤਰੀ ਊਧਵ ਠਾਕਰੇ ਵਲੋਂ ਭੀਮਾ ਕੋਰੇਗਾਂਵ ਮਾਮਲੇ ਨੂੰ ਕੌਮੀ ਜਾਂਚ ਏਜੰਸੀ (ਐੱਨ. ਆਈ. ਏ.) ਦੇ ਹਵਾਲੇ...
ਨਾਈਜੀਰੀਆ ਦੇ ਦੋ ਪਿੰਡਾਂ 'ਚ ਹਮਲਾ ਕਰਕੇ ਹਮਲਾਵਰਾਂ ਨੇ 30 ਲੋਕਾਂ ਨੂੰ ਉਤਾਰਿਆ ਮੌਤ ਦੇ ਘਾਟ
. . .  1 day ago
ਆਬੂਜਾ, 16 ਫਰਵਰੀ- ਉੱਤਰੀ-ਪੱਛਮੀ ਨਾਈਜੀਰੀਆ ਦੇ ਇੱਕ ਇਲਾਕੇ 'ਚ ਹਥਿਆਰਬੰਦ ਗਿਰੋਹਾਂ ਨੇ ਦੋ ਪਿੰਡਾਂ 'ਚ ਹਮਲਾ ਕਰਕੇ 30 ਲੋਕਾਂ ਦੀ ਹੱਤਿਆ ਕਰ ਦਿੱਤੀ। ਪੁਲਿਸ ਵਲੋਂ ਅੱਜ ਇਹ ਜਾਣਕਾਰੀ...
ਕੋਲਕਾਤਾ ਦੇ ਰਾਜਾ ਬਾਜ਼ਾਰ 'ਚ ਇਮਾਰਤ ਨੂੰ ਲੱਗੀ ਭਿਆਨਕ ਅੱਗ
. . .  1 day ago
ਕੋਲਕਾਤਾ, 16 ਫਰਵਰੀ- ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਦੇ ਰਾਜਾ ਬਾਜ਼ਾਰ 'ਚ ਇੱਕ ਇਮਾਰਤ ਨੂੰ ਅੱਗ ਲੱਗਣ ਦੀ ਖ਼ਬਰ ਮਿਲੀ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਅੱਗ...
ਸ਼ਰਦ ਪਵਾਰ ਨੇ ਐਨ.ਸੀ.ਪੀ ਦੇ ਮੰਤਰੀਆਂ ਦੀ ਸੋਮਵਾਰ ਨੂੰ ਬੁਲਾਈ ਬੈਠਕ
. . .  1 day ago
ਮੁੰਬਈ, 16 ਫਰਵਰੀ- ਐਨ.ਸੀ.ਪੀ ਮੁਖੀ ਸ਼ਰਦ ਪਵਾਰ ਨੇ ਸੋਮਵਾਰ ਨੂੰ ਮੁੰਬਈ 'ਚ ਮਹਾਰਾਸ਼ਟਰ ਸਰਕਾਰ 'ਚ ਪਾਰਟੀ ਦੇ ਮੰਤਰੀਆਂ...
ਕੇਰਲ 'ਚ ਨਹੀਂ ਲਾਗੂ ਹੋਵੇਗਾ ਸੀ. ਏ. ਏ. ਅਤੇ ਐੱਨ. ਪੀ. ਆਰ.- ਪਿਨਰਾਈ ਵਿਜੇਅਨ
. . .  1 day ago
ਤਿਰੂਵਨੰਤਪੁਰਮ, 16 ਫਰਵਰੀ- ਕੇਰਲ ਦੇ ਮੁੱਖ ਮੰਤਰੀ ਪਿਨਰਾਈ ਵਿਜੇਅਨ ਨੇ ਕਿਹਾ ਹੈ ਕਿ ਸੂਬਾ ਸਰਕਾਰ ਨਾ ਤਾਂ ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.) ਲਾਗੂ ਕਰੇਗੀ ਅਤੇ...
ਔਰਤਾਂ ਦੀ ਸੁਰੱਖਿਆ ਅਤੇ ਕਿਸਾਨਾਂ ਦੇ ਮੁੱਦੇ 'ਤੇ ਭਾਜਪਾ 22 ਫਰਵਰੀ ਨੂੰ ਮਹਾਰਾਸ਼ਟਰ 'ਚ ਕਰੇਗੀ ਪ੍ਰਦਰਸ਼ਨ
. . .  1 day ago
ਨਵੀਂ ਦਿੱਲੀ, 16 ਫਰਵਰੀ- ਔਰਤਾਂ ਦੀ ਸੁਰੱਖਿਆ ਅਤੇ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਭਾਜਪਾ ਮਹਾਰਾਸ਼ਟਰ ਸਰਕਾਰ ਦੇ ਖ਼ਿਲਾਫ਼ 22 ਫਰਵਰੀ ਨੂੰ ਸੂਬਾ ਪੱਧਰੀ ...
ਜਲਦੀ ਹੀ ਸੁਖਬੀਰ ਮੁਕਤ ਹੋਵੇਗੀ ਸ਼੍ਰੋਮਣੀ ਕਮੇਟੀ- ਢੀਂਡਸਾ
. . .  1 day ago
ਸੰਦੌੜ, 16 ਫਰਵਰੀ (ਜਸਵੀਰ ਸਿੰਘ ਜੱਸੀ)- ਕਰੀਬ 25 ਸਾਲ ਤੋਂ ਜੇਲ੍ਹ 'ਚ ਬੰਦ ਸਿੱਖ ਕੈਦੀ ਭਾਈ ਦਯਾ ਸਿੰਘ ਲਾਹੌਰੀਆ ਨੂੰ ਆਪਣੇ ਪੁੱਤਰ ਸੁਰਿੰਦਰ ਸਿੰਘ ਸੰਧੂ ਦੇ ਵਿਆਹ ਸਮਾਗਮ 'ਚ ਸ਼ਾਮਲ ਹੋਣ ਲਈ 20 ਦਿਨਾਂ ਦੀ ਪੈਰੋਲ...
ਸੀ.ਏ.ਏ ਅਤੇ ਧਾਰਾ 370 ਦੇ ਫ਼ੈਸਲੇ 'ਤੇ ਰਹਾਂਗੇ ਕਾਇਮ : ਪ੍ਰਧਾਨ ਮੰਤਰੀ ਮੋਦੀ
. . .  1 day ago
ਵਾਰਾਨਸੀ, 16 ਫਰਵਰੀ- ਨਾਗਰਿਕਤਾ ਸੋਧ ਕਾਨੂੰਨ 'ਤੇ ਮੱਚੇ ਸਿਆਸੀ ਬਵਾਲ ਅਤੇ ਸ਼ਾਹੀਨ ਬਾਗ਼ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਵਿਰੋਧ ਪ੍ਰਦਰਸ਼ਨ...
ਦਿੱਲੀ ਦੀ ਸੀ. ਆਰ. ਪਾਰਕ 'ਚ ਢਹਿ-ਢੇਰੀ ਹੋਇਆ ਮਕਾਨ
. . .  1 day ago
ਨਵੀਂ ਦਿੱਲੀ, 16 ਫਰਵਰੀ- ਦਿੱਲੀ ਦੀ ਸੀ. ਆਰ. ਪਾਰਕ 'ਚ ਇੱਕ ਮਕਾਨ ਦੇ ਡਿੱਗਣ ਦੀ ਖ਼ਬਰ ਹੈ। ਮਕਾਨ ਦੇ ਮਲਬੇ ਹੇਠਾਂ ਦੋ ਲੋਕਾਂ ਦੇ ਫਸੇ...
ਪ੍ਰਧਾਨ ਮੰਤਰੀ ਮੋਦੀ ਨੇ ਵਾਰਾਨਸੀ 'ਚ ਦੀਨਦਿਆਲ ਉਪਾਧਿਆਏ ਦੀ ਮੂਰਤੀ ਦਾ ਕੀਤਾ ਉਦਘਾਟਨ
. . .  1 day ago
ਰਾਖਵੇਂਕਰਨ ਸੰਬੰਧੀ ਚੰਦਰਸ਼ੇਖਰ ਆਜ਼ਾਦ ਵੱਲੋਂ ਮੰਡੀ ਹਾਊਸ ਤੋਂ ਕੱਢਿਆ ਗਿਆ ਮਾਰਚ
. . .  1 day ago
ਸ਼ਾਹੀਨ ਬਾਗ ਤੋਂ ਮਹਿਲਾ ਪ੍ਰਦਰਸ਼ਨਕਾਰੀਆਂ ਨੇ ਅਮਿਤ ਸ਼ਾਹ ਦੀ ਰਿਹਾਇਸ਼ ਵੱਲ ਮਾਰਚ ਕੀਤਾ ਸ਼ੁਰੂ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ 'ਕਾਸ਼ੀ ਮਹਾਂਕਾਲ ਐਕਸਪ੍ਰੈੱਸ' ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ
. . .  1 day ago
ਬੀਬੀ ਭੱਠਲ ਨੇ ਲੌਂਗੋਵਾਲ ਹਾਦਸੇ ਦੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਦੁੱਖ ਕੀਤਾ ਸਾਂਝਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 6 ਕੱਤਕ ਸੰਮਤ 551

ਪਟਿਆਲਾ

ਨਾਜਾਇਜ਼ ਸ਼ਰਾਬ ਤੇ ਧੋਖਾ ਧੜੀ 'ਚ 8 ਤੋਂ ਵੱਧ ਵਿਅਕਤੀਆਂ ਿਖ਼ਲਾਫ਼ ਤਿੰਨ ਮਾਮਲੇ ਦਰਜ

ਪਾਤੜਾਂ, 21 ਅਕਤੂਬਰ (ਜਗਦੀਸ਼ ਸਿੰਘ ਕੰਬੋਜ, ਗੁਰਵਿੰਦਰ ਸਿੰਘ ਬੱਤਰਾ)-ਥਾਣਾ ਪਾਤੜਾਂ ਵਿਚ ਚੋਰੀ, ਧੋਖਾਧੜੀ ਅਤੇ ਨਾਜਾਇਜ਼ ਸ਼ਰਾਬ ਤੋਂ ਇਲਾਵਾ ਸ਼ਰਾਬ ਬਣਾਉਣ ਲਈ ਵਰਤਿਆ ਜਾਣ ਵਾਲਾ ਲਾਹਣ ਸਮੇਤ ਤਿੰਨ ਵੱਖ-ਵੱਖ ਮਾਮਲੇ ਦਰਜ ਹੋਏ ਕੀਤੇ ਗਏ ਹਨ | ਇਨ੍ਹਾਂ ਮਾਮਲਿਆਂ ...

ਪੂਰੀ ਖ਼ਬਰ »

ਹਾਈਵੇ ਅਥਾਰਿਟੀ ਦੀ ਅਣਗਹਿਲੀ ਕਾਰਨ ਕੈਂਟਰ ਪਲਟਣ ਨਾਲ ਇਕ ਦੀ ਮੌਤ

ਰਾਜਪੁਰਾ, 21 ਅਕਤੂਬਰ (ਜੀ.ਪੀ. ਸਿੰਘ)-ਲੰਘੀ ਰਾਤ ਰਾਜਪੁਰਾ-ਸਰਹਿੰਦ ਮੁੱਖ ਸ਼ਾਹ ਮਾਰਗ 'ਤੇ ਹਾਈਵੇ ਅਥਾਰਿਟੀ ਵਲੋਂ ਬਣਦੇ ਪੁਲ ਤੋਂ ਪਹਿਲਾਂ ਮੁੜਨ ਲਈ ਕਿਸੇ ਤਰ੍ਹਾਂ ਦਾ ਕੋਈ ਨਿਸ਼ਾਨ ਜਾਂ ਬੋਰਡ ਨਾ ਲਗਾਏ ਜਾਣ ਕਾਰਨ ਇਕ ਕੈਂਟਰ ਪਲਟ ਗਿਆ ਤੇ ਉਸ ਵਿਚ ਬੈਠੇ ਇਕ ਵਪਾਰੀ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਬਜ਼ੁਰਗ ਜੋੜੇ ਦੀ ਮੌਤ

ਪਟਿਆਲਾ, 21 ਅਕਤੂਬਰ (ਮਨਦੀਪ ਸਿੰਘ ਖਰੋੜ)-ਨਾਭਾ ਰੋਡ ਲਾਗੇ ਰੱਖੜਾ ਮਿੱਲ ਸਾਹਮਣੇ ਵਾਪਰੇ ਇਕ ਸੜਕ ਹਾਦਸੇ 'ਚ ਬਜ਼ੁਰਗ ਜੋੜੇ ਦੀ ਮੌਤ ਹੋਣ ਦੀ ਦੁਖਦਾਈ ਘਟਨਾ ਸਾਹਮਣੇ ਆਈ ਹੈ | ਮਿ੍ਤਕਾਂ ਦੀ ਪਹਿਚਾਣ ਪੂਰਨ ਸਿੰਘ (62) ਅਤੇ ਅਮਰਜੀਤ ਕੌਰ (56) ਵਾਸੀ ਪਿੰਡ ਚੂਹੜਪੁਰ ਵਜੋਂ ...

ਪੂਰੀ ਖ਼ਬਰ »

ਅੱਜ ਤਿੰਨ ਤਖ਼ਤ ਸਾਹਿਬਾਨ ਵਿਖੇ ਹੋਣਗੇ ਜਪੁਜੀ ਸਾਹਿਬ ਦੇ ਪਾਠ

ਪਟਿਆਲਾ, 21 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ੋ੍ਰਮਣੀ ਕਮੇਟੀ ਨਾਲ ਸਬੰਧਿਤ ਸਕੂਲਾਂ 'ਚ ਚੱਲ ਰਹੇ ਸੈਮੀਨਾਰਾਂ ਦੌਰਾਨ ਬੱਚਿਆਂ ਨੂੰ 'ਜਪੁਜੀ' ਸਾਹਿਬ ਦੇ ਪਾਠ ਕੰਠ ਕਰਵਾਏ ਜਾਣ ਤਹਿਤ ਤਿੰਨ ਤਖਤ ...

ਪੂਰੀ ਖ਼ਬਰ »

ਪਿੰਡ ਦੰਦਰਾਲਾ ਖਰੌਡ 'ਚ ਡੇਂਗੂ ਨਾਲ ਪਿਉ-ਪੁੱਤਰ ਦੀ ਮੌਤ

ਭਾਦਸੋਂ, 21 ਅਕਤੂਬਰ (ਗੁਰਬਖ਼ਸ਼ ਸਿੰਘ ਵੜੈਚ)-ਭਾਦਸੋਂ ਦੇ ਨਜ਼ਦੀਕ ਪਿੰਡ ਦੰਦਰਾਲਾ ਖਰੌਡ ਵਿਖੇ ਡੇਂਗੂ ਨਾਲ 60 ਸਾਲਾ ਸੋਹਣ ਲਾਲ ਅਤੇ ਉਸ ਦੇ 30 ਸਾਲਾ ਨੌਜਵਾਨ ਪੁੱਤਰ ਹਰਮੇਸ਼ ਕੁਮਾਰ ਦੀ ਮੌਤ ਦੀ ਹੋਣ ਦੀ ਖ਼ਬਰ ਮਿਲੀ ਹੈ | ਮਿ੍ਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ...

ਪੂਰੀ ਖ਼ਬਰ »

ਅਵਾਰਾ ਪਸ਼ੂ ਦੇ ਅੱਗੇ ਆਉਣ ਨਾਲ ਨੌਜਵਾਨ ਦੀ ਮੌਤ

ਸਮਾਣਾ, 21 ਅਕਤੂਬਰ (ਗੁਰਦੀਪ ਸ਼ਰਮਾ)-ਸਮਾਣਾ-ਪਾਤੜਾਂ ਰੋਡ 'ਤੇ ਪੈਂਦੇ ਪਿੰਡ ਰੇਤਗੜ~ ਨੇੜੇ ਆਵਾਰਾ ਪਸ਼ੂ ਦਾ ਮੋਟਰਸਾਈਕਲ ਦੇ ਅੱਗੇ ਆਉਣ ਨਾਲ ਮੋਟਰਸਾਈਕਲ ਸਵਾਰ ਨੌਜਵਾਨ ਦੀ ਹੋਈ ਮੌਤ | ਮਿ੍ਤਕ ਨੌਜਵਾਨ ਹਰਪਾਲ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਾਤੜਾਂ ਦੀ ਪਤਨੀ ...

ਪੂਰੀ ਖ਼ਬਰ »

ਨੌਜਵਾਨ ਵਲੋਂ ਗੋਲੀ ਮਾਰ ਕੇ ਖ਼ੁਦਕੁਸ਼ੀ

ਪਟਿਆਲਾ, 21 ਅਕਤੂਬਰ (ਪਰਗਟ ਸਿੰਘ ਬਲਬੇੜ੍ਹਾ)-ਜ਼ਿਲੇ੍ਹ ਦੇ ਪਿੰਡ ਕੋਰਜੀਵਾਲ ਵਿਖੇ ਇਕ ਨੌਜਵਾਨ ਵਲੋਂ ਆਪਣੇ ਲਾਇਸੰਸੀ ਹਥਿਆਰ ਨਾਲ ਆਪਣੇ ਆਪ ਨੂੰ ਗੋਲੀ ਮਾਰ ਕੇ ਜੀਵਨ ਖੁਦਕੁਸ਼ੀ ਕਰਨ ਦੀ ਘਟਨਾ ਸਾਹਮਣੇ ਆਈ ਹੈ | ਮਿ੍ਤਕ ਦੀ ਪਹਿਚਾਣ ਹਰਪ੍ਰੀਤ ਸਿੰਘ (30) ਵਜੋਂ ਹੋਈ ...

ਪੂਰੀ ਖ਼ਬਰ »

ਪੰਜਾਬ ਰਾਜ ਅੰਤਰ ਬਹੁਤਕਨੀਕੀ ਕਾਲਜ ਦੇ ਦੋ ਦਿਨਾ ਯੁਵਕ ਮੇਲੇ ਦਾ ਆਗਾਜ

ਪਟਿਆਲਾ, 21 ਅਕਤੂਬਰ (ਗੁਰਵਿੰਦਰ ਸਿੰਘ ਔਲਖ)-ਹਰਪਾਲ ਟਿਵਾਣਾ ਆਡੀਟੋਰੀਅਮ ਵਿਖੇ ਕਰਵਾਏ ਜਾ ਰਹੇ ਦੋ ਦਿਨਾਂ ਪੰਜਾਬ ਰਾਜ ਅੰਤਰ ਬਹੁ ਤਕਨੀਕੀ ਕਾਲਜ ਯੁਵਕ ਮੇਲੇ ਦਾ ਉਦਘਾਟਨ ਸਾਂਸਦ ਪ੍ਰਨੀਤ ਕੌਰ ਨੇ ਕੀਤਾ | ਪੰਜਾਬ ਰਾਜ ਅੰਤਰ ਬਹੁਤ ਤਕਨੀਕੀ ਕਾਲਜ ਯੁਵਕ ਮੇਲੇ ਵਿਚ 32 ...

ਪੂਰੀ ਖ਼ਬਰ »

550ਵੇਂ ਪ੍ਰਕਾਸ਼ ਪੁਰਬ ਤੇ ਬੰਦੀ ਛੋੜ ਦਿਵਸ ਨੂੰ ਸਮਰਪਿਤ ਕੀਰਤਨ ਦਰਬਾਰ ਸਜਾਇਆ

ਰਾਜਪੁਰਾ, 21 ਅਕਤੂਬਰ (ਜੀ.ਪੀ. ਸਿੰਘ)- ਲੰਘੀ ਰਾਤ ਸਥਾਨਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੁਲਾਬ ਨਗਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਅਤੇ ਬੰਦੀ ਛੋੜ ਦਿਵਸ ਨੂੰ ਸਮਰਪਿਤ ਕੀਰਤਨ ਦਰਬਾਰ ਪ੍ਰਬੰਧਕ ਕਮੇਟੀ ਪ੍ਰਧਾਨ ਭਾਈ ਸੇਵਕ ਸਿੰਘ ਦੀ ...

ਪੂਰੀ ਖ਼ਬਰ »

ਵਿਧਾਇਕ ਕੰਬੋਜ ਵਲੋਂ ਮਿੰਨੀ ਸਕੱਤਰੇਤ ਵਿਖੇ ਗੁਰੂ ਨਾਨਕ ਬਾੜੀ ਨਰਸਰੀ ਦਾ ਉਦਘਾਟਨ

ਰਾਜਪੁਰਾ, 21 ਅਕਤੂਬਰ (ਜੀ.ਪੀ. ਸਿੰਘ)-ਅੱਜ ਸਥਾਨਕ ਮਿੰਨੀ ਸਕੱਤਰੇਤ ਦੇ ਅਹਾਤੇ ਵਿਚ ਖਾਲੀ ਪਈ ਜ਼ਮੀਨ 'ਤੇ ਫਲਦਾਰ ਅਤੇ ਛਾਂਦਾਰ ਬੂਟੇ ਤਿਆਰ ਕਰਨ ਲਈ ਐਸ.ਡੀ.ਐਮ. ਸ਼ਿਵ ਕੁਮਾਰ ਦੀ ਦੇਖ-ਰੇਖ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ...

ਪੂਰੀ ਖ਼ਬਰ »

ਬਲਾਕ ਸੰਮਤੀ ਦੀ ਪਲੇਠੀ ਬੈਠਕ 'ਚ ਖੇਤਰ ਦੇ ਵਿਕਾਸ 'ਤੇ ਹੋਇਆ ਵਿਚਾਰ ਵਟਾਂਦਰਾ

ਰਾਜਪੁਰਾ, 21 ਅਕਤੂਬਰ (ਜੀ.ਪੀ. ਸਿੰਘ)-ਅੱਜ ਬਲਾਕ ਸੰਮਤੀ ਰਾਜਪੁਰਾ ਦੀ ਪਲੇਠੀ ਬੈਠਕ ਸਥਾਨਕ ਮਿੰਨੀ ਸਕੱਤਰੇਤ ਵਿਖੇ ਸੰਮਤੀ ਦੇ ਚੇਅਰਮੈਨ ਸਰਬਜੀਤ ਸਿੰਘ ਮਾਣਕਪੁਰ ਅਤੇ ਬਲਾਕ ਸੰਮਤੀ ਦੇ ਬੀ.ਡੀ.ਪੀ.ਓ. ਕਮ ਕਾਰਜਸਾਧਕ ਅਫ਼ਸਰ ਸੁਰਿੰਦਰ ਸਿੰਘ ਦੀ ਅਗਵਾਈ ਵਿਚ ਹੋਈ, ਜਿਸ ...

ਪੂਰੀ ਖ਼ਬਰ »

ਡਕੌਾਦਾ ਸਕੂਲ ਦੇ ਵਿਦਿਆਰਥੀਆਂ ਨੇ ਖੇਡ ਮੁਕਾਬਲੇ ਜਿੱਤੇ

ਭਾਦਸੋਂ, 21 ਅਕਤੂਬਰ (ਪ੍ਰਦੀਪ ਦੰਦਰਾਲਾ)-ਪਿਛਲੇ ਦਿਨੀਂ ਹੋਈਆਂ ਜ਼ਿਲ੍ਹਾ ਪੱਧਰ ਦੀਆਂ (ਪ੍ਰਾਇਮਰੀ) ਖੇਡਾਂ ਵਿਚੋਂ ਸਰਕਾਰੀ ਐਲੀਮੈਂਟਰੀ ਸਕੂਲ ਡਕੌਾਦਾ ਬਲਾਕ ਭਾਦਸੋਂ-2 ਦੇ ਬੱਚਿਆਂ ਨੇ ਕੁਸ਼ਤੀ 30 ਕਿੱਲੋ ਸਮਰ ਕੁਮਾਰ, 25 ਕਿੱਲੋ ਕੁਸ਼ਤੀ 'ਚੋਂ ਰਨਵੀਰ ਕੁਮਾਰ, ਕਬੱਡੀ ...

ਪੂਰੀ ਖ਼ਬਰ »

ਪ੍ਰਦੂਸ਼ਣ ਨੂੰ ਘੱਟ ਕਰਨ ਲਈ ਪਿੰਡ ਬ੍ਰਹਮਪੁਰ ਦੇ ਕਿਸਾਨ ਬਣੇ ਮਿਸਾਲ

ਦੇਵੀਗੜ੍ਹ, 21 ਅਕਤੂਬਰ (ਮੁਖਤਿਆਰ ਸਿੰਘ ਨੌਗਾਵਾਂ)-ਪੰਜਾਬ 'ਚ ਪਰਾਲੀ ਨੂੰ ਅੱਗ ਲਾਉਣ ਕਾਰਨ ਪੈਦਾ ਹੋਣ ਵਾਲੇ ਪ੍ਰਦੂਸ਼ਣ ਦਾ ਮਾਮਲਾ ਪੂਰੀ ਤਰ੍ਹਾਂ ਨਾਲ ਭਖਿਆ ਹੋਇਆ ਹੈ ਤਾਂ ਪਟਿਆਲਾ ਜ਼ਿਲੇ੍ਹ ਦਾ ਇਕ ਪਿੰਡ ਅਜਿਹਾ ਹੈ ਜਿਥੋਂ ਦੇ ਕਿਸਾਨਾਂ ਨੇ ਨਾ ਤਾਂ ਪਿਛਲੇ ਸਾਲ ...

ਪੂਰੀ ਖ਼ਬਰ »

ਸ਼ਬਦ ਗੁਰੂ ਯਾਤਰਾ ਦੇ ਸਵਾਗਤੀ ਤੇ ਰਵਾਨਾ ਸਮਾਗਮ ਦੀਆਂ ਤਿਆਰੀਆਂ ਮੁਕੰਮਲ

ਨਾਭਾ, 21 ਅਕਤੂਬਰ (ਕਰਮਜੀਤ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੀ ਇਕ ਵਿਸ਼ੇਸ਼ ਬੈਠਕ ਹਲਕਾ ਮੁਖੀ ਬਾਬੂ ਕਬੀਰ ਦਾਸ ਦੀ ਅਗਵਾਈ ਹੇਠ ਸਥਾਨਕ ਇਤਿਹਾਸਕ ਗੁਰਦੁਆਰਾ ਬਾਬਾ ਅਜਾਪਾਲ ਸਿੰਘ ਵਿਖੇ ਹੋਈ | ਇਸ ਮੌਕੇ ਸ਼ਬਦ ਗੁਰੂ ਯਾਤਰਾ ਜੋ ਕੱਲ੍ਹ 22 ਅਕਤੂਬਰ ਦਿਨ ਮੰਗਲਵਾਰ ਨੂੰ ...

ਪੂਰੀ ਖ਼ਬਰ »

ਪਰਾਲੀ ਸਾੜਨ ਿਖ਼ਲਾਫ਼ ਵੱਖ-ਵੱਖ ਵਿਭਾਗਾਂ ਵਲੋਂ ਪਿੰਡਾਂ 'ਚ ਲਾਏ ਜਾ ਰਹੇ ਜਾਗਰੂਕਤਾ ਕੈਂਪ

ਸ਼ੁਤਰਾਣਾ, 21 ਅਕਤੂਬਰ (ਬਲਦੇਵ ਸਿੰਘ ਮਹਿਰੋਕ)-ਖੇਤੀਬਾੜੀ ਵਿਭਾਗ ਦੇ ਪਰਾਲੀ ਸਾੜਨ ਦੇ ਿਖ਼ਲਾਫ਼ ਕੀਤੇ ਜਾ ਰਹੇ ਉਪਰਾਲੇ ਤਹਿਤ ਵੱਖ-ਵੱਖ ਵਿਭਾਗਾਂ ਵਲੋਂ ਜਾਗਰੂਕਤਾ ਕੈਂਪ ਲਾਏ ਜਾ ਰਹੇ ਹਨ | ਮੁੱਖ ਖੇਤੀਬਾੜੀ ਅਫਸਰ ਪਟਿਆਲਾ ਡਾ. ਅਰਵਿੰਦਰ ਸਿੰਘ ਤੇ ਬਲਾਕ ...

ਪੂਰੀ ਖ਼ਬਰ »

ਮਹਿੰਦਰਾ ਕੰਨਿ੍ਹਆਂ ਮਹਾ ਵਿਦਿਆਲਿਆ ਸਕੂਲ ਵਿਖੇ ਫਾਇਰ ਸੇਫ਼ਟੀ ਬਾਰੇ ਜਾਣਕਾਰੀ ਦਿੱਤੀ

ਪਟਿਆਲਾ, 21 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਸਰਕਾਰ ਦੀਆਂ ਸਿਹਤ, ਸੇਫ਼ਟੀ, ਤੰਦਰੁਸਤ ਪੰਜਾਬ ਦੇ ਮਿਸ਼ਨ ਦੀ ਸਫਲਤਾ ਹਿਤ ਮਦਨ ਗੁਪਾਲ ਜਲੋਟਾ ਵਲੋਂ ਮਹਿੰਦਰਾ ਕੰਨਿ੍ਹਆਂ ਮਹਾ ਵਿਦਿਆਲਿਆਂ ਹਾਈ ਸਕੂਲ ਵਿਖੇ ਫਾਇਰ ਸੇਫ਼ਟੀ ਬਾਰੇ ਜਾਣਕਾਰੀ ਦੇਣ ਹਿਤ ...

ਪੂਰੀ ਖ਼ਬਰ »

ਮੁੱਖ ਮੰਤਰੀ ਵਲੋਂ ਭੇਜੇ 20 ਲੱਖ ਰੁਪਈਆਂ ਨਾਲ ਪੁਲਿਸ ਲਾਈਨ ਵਿਖੇ ਬਣਿਆ ਘੋੜਿਆਂ ਦਾ ਨਵਾਂ ਅਸਤਬਲ

ਪਟਿਆਲਾ, 21 ਅਕਤੂਬਰ (ਮਨਦੀਪ ਸਿੰਘ ਖਰੋੜ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੂਬੇ ਦੀ ਪੁਲਿਸ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਘੋੜਿਆਂ ਦੇ ਨਵੇਂ ਅਸਤਬਲ ਲਈ ਭੇਜੇ 20 ਲੱਖ ਰੁਪਏ ਨਾਲ ਪੁਲਿਸ ਲਾਈਨ ਪਟਿਆਲਾ ਵਿਖੇ ਨਵੇਂ ਅਸਤਬਲ ਦਾ ਨਿਰਮਾਣ ਕੀਤਾ ਗਿਆ ਹੈ, ...

ਪੂਰੀ ਖ਼ਬਰ »

ਸਿਰਫ਼ ਸਵੇਰੇ ਹੀ ਮਿਲੇਗਾ ਸਰਕਾਰੀ ਪੀਣ ਵਾਲਾ ਪਾਣੀ

ਰਾਜਪੁਰਾ, 21 ਅਕਤੂਬਰ (ਜੀ.ਪੀ. ਸਿੰਘ)-ਰਾਜਪੁਰਾ ਦੇ ਸਾਰੇ ਸ਼ਹਿਰ ਨੂੰ ਭਾਖੜਾ ਨਹਿਰ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਸਵੇਰ ਸ਼ਾਮ ਹੁੰਦੀ ਹੈ, ਪਰ 22 ਅਕਤੂਬਰ ਤੋਂ 25 ਅਕਤੂਬਰ ਤੱਕ ਭਾਖੜਾ ਦੀ ਨਰਵਾਣਾ ਨਹਿਰ ਦੀ ਜ਼ਰੂਰੀ ਮੁਰੰਮਤ ਕਾਰਨ ਸਿਰਫ਼ ਸਵੇਰ ਸਮੇਂ ਹੀ ਪੀਣ ਵਾਲਾ ...

ਪੂਰੀ ਖ਼ਬਰ »

ਮਿਡ-ਡੇ-ਮੀਲ ਜਥੇਬੰਦੀ ਵਲੋਂ ਸੰਘਰਸ਼ ਦੀ ਤਿਆਰੀ

ਪਟਿਆਲਾ, 21 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)-ਮਿਡ-ਡੇ-ਮੀਲ ਵਰਕਰਜ਼ ਯੂਨੀਅਨ ਪੰਜਾਬ ਦੀ ਸੂਬਾ ਪ੍ਰਧਾਨ ਬਿਮਲਾ ਰਾਣੀ, ਜਨਰਲ ਸਕੱਤਰ ਕਮਲਜੀਤ ਕੌਰ ਅਤੇ ਵਿੱਤ ਸਕੱਤਰ ਨਰੇਸ਼ ਕੁਮਾਰੀ ਨੇ ਇਕ ਸਾਂਝੇ ਪੈੱ੍ਰਸ ਬਿਆਨ ਵਿਚ ਕਿਹਾ ਹੈ ਕਿ ਸਕੂਲਾਂ ਅੰਦਰ ਖਾਣਾ ਬਣਾਉਣ ...

ਪੂਰੀ ਖ਼ਬਰ »

ਪੰਜਾਬੀ ਯੂਨੀਵਰਸਿਟੀ ਵਿਖੇ ਪਾਵਨ ਵਾਲਮੀਕਿ ਸਤਿਸੰਗ ਤੇ ਜਾਗਰੂਕਤਾ ਸੈਮੀਨਾਰ

ਪਟਿਆਲਾ, 21 ਅਕਤੂਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਡਾ. ਅੰਬੇਡਕਰ ਕਰਮਚਾਰੀ ਮਹਾਂਸੰਘ, ਪੰਜਾਬ ਦੀ ਯੂਨੀਵਰਸਿਟੀ ਇਕਾਈ ਅਤੇ ਸਫ਼ਾਈ ਕਰਮਚਾਰੀ ਯੂਨੀਅਨ (ਸੈਨੀਟੇਸ਼ਨ ਵਿਭਾਗ) ਵਲੋਂ ਸਾਂਝੇ ਤੌਰ 'ਤੇ ਭਗਵਾਨ ਵਾਲਮੀਕੀ ਦੇ ਪ੍ਰਗਟ ...

ਪੂਰੀ ਖ਼ਬਰ »

ਸਕਾਲਰਜ਼ ਸਕੂਲ ਨੇ ਰਾਜ ਪੱਧਰੀ ਤਾਇਕਵਾਂਡੋ ਮੁਕਾਬਲਿਆਂ 'ਚ ਸੋਨੇ ਸਮੇਤ 5 ਤਗਮੇ ਜਿੱਤੇ

ਰਾਜਪੁਰਾ, 21 ਅਕਤੂਬਰ (ਜੀ.ਪੀ. ਸਿੰਘ)-ਸਥਾਨਕ ਸਕਾਲਰਜ਼ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜਲੰਧਰ ਤਾਈਕਵਾਂਡੋ ਐਸੋਸੀਏਸ਼ਨ ਦੇ ਸਹਿਯੋਗ ਨਾਲ ਕਰਵਾਏ ਗਏ ਤਾਈਕਵਾਂਡੋ ਮੁਕਾਬਲਿਆਂ 'ਚ ਹਿੱਸਾ ਲੈ ਕੇ ਦੋ ਸੋਨ ਸਮੇਤ 5 ਤਗਮੇ ਜਿੱਤੇ ਅਤੇ ਸਕੂਲ ਦੇ 2 ਵਿਦਿਆਰਥੀਆਂ ਦੀ ...

ਪੂਰੀ ਖ਼ਬਰ »

ਸਿੰਚਾਈ ਵਿਭਾਗ ਦੇ ਕਰਮਚਾਰੀਆਂ ਨੇ ਕਿਸਾਨਾਂ ਨੂੰ ਕੀਤਾ ਜਾਗਰੂਕ

ਪਟਿਆਲਾ, 21 ਅਕਤੂਬਰ (ਗੁਰਪ੍ਰੀਤ ਸਿੰਘ ਚੱਠਾ)-ਬਸੰਤ ਰਿਤੂ ਯੂਥ ਕਲੱਬ ਤਿ੍ਪੜੀ ਪਟਿਆਲਾ ਵਲੋਂ ਨਹਿਰੂ ਯੁਵਾ ਕੇਂਦਰ ਪਟਿਆਲਾ ਦੇ ਸਹਿਯੋਗ ਨਾਲ ਜਲ ਸਰੋਤ ਸਿੰਚਾਈ ਵਿਭਾਗ ਬਾਰਾ ਖੂਹਾਂ ਅਤੇ ਭਾਖੜਾ ਮੇਨ ਲਾਇਨ ਦਫ਼ਤਰ ਵਿਖੇ ਪਰਾਲੀ ਨਾ ਸਾੜੋ ਵਾਤਾਵਰਨ ਨਾ ਵਿਗਾੜੋ ...

ਪੂਰੀ ਖ਼ਬਰ »

ਪਰਾਲੀ ਸਾੜਨ ਸਬੰਧੀ ਪਟਵਾਰੀ ਤੁਰੰਤ ਸੂਚਿਤ ਕਰਨਗੇ, ਢਿੱਲਮੱਠ ਬਰਦਾਸ਼ਤ ਨਹੀਂ ਹੋਵੇਗੀ

ਪਟਿਆਲਾ, 21 ਅਕਤੂਬਰ (ਗੁਰਪ੍ਰੀਤ ਸਿੰਘ ਚੱਠਾ)-ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਜ਼ਿਲ੍ਹੇ ਦੇ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਹਨ ਕਿ ਆਮ ਲੋਕਾਂ ਦੇ ਜ਼ਮੀਨਾਂ ਨਾਲ ਸਬੰਧਿਤ ਰਿਕਾਰਡ ਨੂੰ ਸਮੇਂ ਸਿਰ ਮੁਕੰਮਲ ਕਰਵਾਉਣਾ ਯਕੀਨੀ ...

ਪੂਰੀ ਖ਼ਬਰ »

ਪੰਜਾਬੀ ਯੂਨੀਵਰਸਿਟੀ ਦੀ 57ਵੀਂ ਸਾਲਾਨਾ ਅਥਲੈਟਿਕ ਮੀਟ ਧੂਮ-ਧੜੱਕੇ ਨਾਲ ਸ਼ੁਰੂ

ਪਟਿਆਲਾ, 21 ਅਕਤੂਬਰ (ਚਹਿਲ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬੀ ਯੂਨੀਵਰਸਿਟੀ ਦੀ 57ਵੀਂ ਸਾਲਾਨਾ ਅਥਲੈਟਿਕ ਮੀਟ ਆਰੰਭ ਹੋ ਗਈ ਹੈ | ਡਾ. ਗੁਰਦੀਪ ਕੌਰ ਰੰਧਾਵਾ ਨਿਰਦੇਸ਼ਕ ਖੇਡ ਵਿਭਾਗ ਦੀ ਅਗਵਾਈ 'ਚ ਤਿੰਨ ਦਿਨਾਂ ਮੀਟ 'ਚ ...

ਪੂਰੀ ਖ਼ਬਰ »

ਬਲਾਕ ਸੰਮਤੀ ਭੁਨਰਹੇੜੀ ਨੇ ਬੈਠਕ ਕਰਕੇ ਲਏ ਅਹਿਮ ਫ਼ੈਸਲੇ

ਭੁਨਰਹੇੜੀ, 21 ਅਕਤੂਬਰ (ਧਨਵੰਤ ਸਿੰਘ)-ਬਲਾਕ ਸੰਮਤੀ ਭੁਨਰਹੇੜੀ ਦੀ ਬੈਠਕ ਸੰਮਤੀ ਦਫ਼ਤਰ 'ਚ ਹੋਈ | ਜਿਸ ਦੀ ਪ੍ਰਧਾਨਗੀ ਚੇਅਰਪਰਸਨ ਬੀਬੀ ਅੰਮਿ੍ਤਪਾਲ ਕੌਰ ਦੀਵਾਨਵਾਲਾ ਤੇ ਉਪ ਚੇਅਰਮੈਨ ਅਮਨ ਰਣਜੀਤ ਸਿੰਘ ਗਰੇਵਾਲ਼ ਨੇ ਕੀਤੀ | ਇਸ ਮੌਕੇ ਹਲਕਾ ਸਨੌਰ ਤੋਂ ਕਾਂਗਰਸ ...

ਪੂਰੀ ਖ਼ਬਰ »

ਪਿੰਡ ਜਾਤੀਵਾਲ 'ਚ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਚਾਰ ਗੋਸ਼ਟੀ ਕਰਵਾਈ

ਭਾਦਸੋਂ, 21 ਅਕਤੂਬਰ (ਗੁਰਬਖ਼ਸ਼ ਸਿੰਘ ਵੜੈਚ)-ਗੁਰੂ ਨਾਨਕ ਦੇਵ ਜੀ ਨੇ ਹੁਕਮਰਾਨਾਂ ਅੱਗੇ ਦੱਬੇ ਕੁਚਲੇ ਲੋਕਾਂ ਨੂੰ ਮਨੋਵਿਗਿਆਨਕ ਢੰਗ ਨਾਲ ਬਦਲ ਕੇ ਸਮਾਜਿਕ ਬੁਰਾਈਆਂ ਦਾ ਵਿਰੋਧ ਕਰਕੇ ਜ਼ਿੰਦਗੀ ਜਿਊਣਾ ਸਿਖਾਇਆ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਸ਼ਵ ...

ਪੂਰੀ ਖ਼ਬਰ »

ਜ਼ੋਨ ਘਨੌਰ ਦੀ ਅਥਲੈਟਿਕ ਮੀਟ ਸਮਾਪਤ

ਘਨੌਰ, 21 ਅਕਤੂਬਰ (ਬਲਜਿੰਦਰ ਸਿੰਘ ਗਿੱਲ)-ਜ਼ੋਨ ਘਨੌਰ ਸਰਦ ਰੁੱਤ ਅਥਲੈਟਿਕ ਮੀਟ ਯੂਨੀਵਰਸਿਟੀ ਕਾਲਜ ਦੇ ਸਟੇਡੀਅਮ ਵਿਖੇ ਪਿ੍ੰ. ਡਾ. ਰੁਪੇਸ਼ ਦੀਵਾਨ ਅਤੇ ਜਸਵਿੰਦਰ ਸਿੰਘ ਚਪੜ ਖੇਡ ਸਕੱਤਰ ਦੀ ਅਗਵਾਈ 'ਚ ਕਰਵਾਈ ਗਈ | ਜਿਸ 'ਚ ਗੁਰਮੀਤ ਸਿੰਘ ਗਿੱਲ ਐਸ.ਐਚ.ਓ. ਘਨੌਰ ਅਤੇ ...

ਪੂਰੀ ਖ਼ਬਰ »

ਡੀ.ਏ.ਵੀ. ਸਕੂਲ 'ਚ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ

ਪਾਤੜਾਂ, 21 ਅਕਤੂਬਰ (ਗੁਰਵਿੰਦਰ ਸਿੰਘ ਬੱਤਰਾ)-ਇਲਾਕੇ ਦੀ ਨਾਮਵਰ ਸੰਸਥਾ ਡੀ.ਏ.ਵੀ. ਸਕੂਲ ਪਾਤੜਾਂ ਹਮੇਸ਼ਾ ਸਿੱਖਿਆ ਦੇ ਨਾਲ ਵਿਦਿਆਰਥੀਆਂ ਦੀਆਂ ਹੋਰ ਗਤੀਵਿਧੀਆਂ ਦਾ ਵਿਸ਼ੇਸ਼ ਧਿਆਨ ਰੱਖਦਾ ਹੈ | ਜਿਸ ਤਹਿਤ ਵਿਗਿਆਨ ਦਾ ਕੁਇਜ਼ ਪ੍ਰੋਗਰਾਮ ਕਰਵਾਇਆ ਗਿਆ | ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਸਮਾਪਤ

ਪਟਿਆਲਾ, 21 ਅਕਤੂਬਰ (ਚਹਿਲ)-ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲਾਂ ਖੇਡਾਂ ਇੱਥੇ ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਵਿਖੇ ਕਰਵਾਈਆਂ ਗਈਆਂ | ਜਿਨ੍ਹਾਂ ਦੇ ਜੇਤੂਆਂ ਨੂੰ ਇਨਾਮ ਵੰਡਣ ਦੀ ਰਸਮ ਸਹਾਇਕ ਨਿਰਦੇਸ਼ਕ ਐਸ.ਸੀ.ਈ.ਆਰ.ਟੀ. ਜਰਨੈਲ ...

ਪੂਰੀ ਖ਼ਬਰ »

ਦਰਿਵਿਆ ਇੰਟਰਨੈਸ਼ਨਲ ਇਮੀਗ੍ਰੇਸ਼ਨ ਵਲੋਂ ਸਿੱਖਿਆ ਅਤੇ ਪੀ.ਆਰ. ਸਬੰਧੀ ਸੈਮੀਨਾਰ ਭਲਕੇ

ਪਟਿਆਲਾ, 21 ਅਕਤੂਬਰ (ਗੁਰਪ੍ਰੀਤ ਸਿੰਘ ਚੱਠਾ)-ਪਟਿਆਲਾ ਦੇ ਐਸ.ਸੀ.ਓ-2 ਪਹਿਲੀ ਮੰਜ਼ਿਲ ਨੇੜੇ ਫਲਾਈ ਓਵਰ ਹੋਟਲ ਫੈਕਟਰੀ ਏਰੀਆ ਵਿਖੇ ਸਥਿਤ ਦਰਿਵਿਆ ਇੰਟਰਨੈਸ਼ਨਲ ਇਮੀਗ੍ਰੇਸ਼ਨ ਵਲੋਂ 23 ਅਕਤੂਬਰ ਦਿਨ ਬੁੱਧਵਾਰ ਨੂੰ ਹੋਟਲ ਗੋਲਡਨ ਪਾਮ, ਪਠਾਨਕੋਟ ਰੋਡ, ਬਾਈਪਾਸ ਚੌਾਕ, ...

ਪੂਰੀ ਖ਼ਬਰ »

ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ 'ਚ ਝੋਨੇ ਦੀ ਆਮਦ 4 ਲੱਖ ਮੀਟਿ੍ਕ ਟਨ ਤੋਂ ਟੱਪੀ-ਕੁਮਾਰ ਅਮਿਤ

ਪਟਿਆਲਾ, 21 ਅਕਤੂਬਰ (ਗੁਰਪ੍ਰੀਤ ਸਿੰਘ ਚੱਠਾ)-ਪਟਿਆਲਾ ਜ਼ਿਲ੍ਹੇ 'ਚ ਝੋਨੇ ਦੀ ਆਮਦ ਅੰਦਰ ਹੁਣ ਕਾਫ਼ੀ ਤੇਜ਼ੀ ਆ ਗਈ ਹੈ ਇਸ ਬਾਰੇ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਪਟਿਆਲਾ ਕੁਮਾਰ ਅਮਿਤ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਅੱਜ ਤੱਕ 4 ਲੱਖ 43 ਹਜ਼ਾਰ 315 ...

ਪੂਰੀ ਖ਼ਬਰ »

ਕਿਸਾਨਾਂ ਨੂੰ ਝੋਨੇ 'ਚ ਵੱਧ ਨਮੀ ਕਾਰਨ ਕੱਟ ਲਗਵਾਉਣ ਲਈ ਹੋਣਾ ਪੈ ਰਿਹਾ ਮਜਬੂਰ

ਰਾਜਪੁਰਾ, 21 ਅਕਤੂਬਰ (ਰਣਜੀਤ ਸਿੰਘ)-ਇੱਥੋਂ ਦੀ ਅਨਾਜ ਮੰਡੀ ਵਿਚ ਬੀਤੇ ਦਿਨੀਂ ਹੋਈਆਂ ਆੜ੍ਹਤੀਆਂ ਅਤੇ ਸ਼ੈਲਰ ਮਾਲਕਾਂ ਦੀਆਂ ਹੜਤਾਲ ਦਾ ਨਤੀਜਾ ਹਾਲੇ ਵੀ ਸਾਫ਼ ਵੇਖਣ ਨੂੰ ਵੀ ਮਿਲ ਰਿਹਾ ਹੈ | ਮੰਡੀ ਵਿਚ ਬੋਰੀਆਂ ਦੇ ਅੰਬਾਰ ਲੱਗੇ ਵਿਖਾਈ ਦੇ ਰਹੇ ਹਨ ਚਾਰੇ ਪਾਸੇ ...

ਪੂਰੀ ਖ਼ਬਰ »

ਮਾਂ ਨੂੰ ਖ਼ੁਦਕੁਸ਼ੀ ਕਰਨ ਲਈ ਮਜਬੂਰ ਕਰਨ ਦੇ ਦੋਸ਼ 'ਚ ਕਲਯੁਗੀ ਪੁੱਤਰ ਅਤੇ ਨੰੂਹ ਦੇ ਿਖ਼ਲਾਫ਼ ਮਾਮਲਾ ਦਰਜ

ਰਾਜਪੁਰਾ, 21 ਅਕਤੂਬਰ (ਰਣਜੀਤ ਸਿੰਘ)-ਨੇੜਲੇ ਪਿੰਡ ਧਰਮਗੜ੍ਹ ਵਾਸੀ ਔਰਤ ਨੇ ਆਪਣੇ ਕਲਯੁਗੀ ਪੁੱਤਰ ਅਤੇ ਨੂੰ ਹ ਤੋਂ ਤੰਗ ਆ ਕੇ ਆਤਮ ਹੱਤਿਆ ਕਰ ਲਈ ਹੈ | ਇਸ 'ਤੇ ਗੰਡਾ ਖੇੜੀ ਪੁਲਿਸ ਨੇ ਔਰਤ ਦੇ ਪਤੀ ਦੀ ਸ਼ਿਕਾਇਤ 'ਤੇ ਪੁੱਤਰ ਅਤੇ ਨੂੰ ਹ ਦੇ ਿਖ਼ਲਾਫ਼ ਆਤਮ ਹੱਤਿਆ ਲਈ ...

ਪੂਰੀ ਖ਼ਬਰ »

ਪ੍ਰਨੀਤ ਕੌਰ ਵਲੋਂ ਪੰਕਜ ਕਪੂਰ ਦੀ ਨਵੀਂ ਕਿਤਾਬ ਜਾਰੀ

ਪਟਿਆਲਾ, 21 ਅਕਤੂਬਰ (ਗੁਰਵਿੰਦਰ ਸਿੰਘ ਔਲਖ)-ਲੋਕ ਸਭਾ ਮੈਂਬਰ ਪ੍ਰਨੀਤ ਕੌਰ ਨੇ ਅੱਜ ਸਰਕਾਰੀ ਕਾਲਜ ਲੜਕੀਆਂ ਪਟਿਆਲਾ ਦੇ ਅੰਗਰੇਜ਼ੀ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਪੰਕਜ ਕਪੂਰ ਦੀ ਲਿਖੀ ਕਿਤਾਬ ਬੀਓਨਡ 1 ਨੰੂ ਜਾਰੀ ਕੀਤਾ | ਇਸ ਮੌਕੇ ਆਪਣੀ ਲਿਖੀ ਕਿਤਾਬ ਬਾਰੇ ...

ਪੂਰੀ ਖ਼ਬਰ »

ਪੰਜਾਬੀ ਯੂਨੀਵਰਸਿਟੀ ਵਿਖੇ ਚਾਰ ਦਿਨਾਂ ਸਾਹਿਤਿਕ ਉਤਸਵ ਆਰੰਭ

ਪਟਿਆਲਾ, 21 ਅਕਤੂਬਰ (ਕੁਲਵੀਰ ਸਿੰਘ ਧਾਲੀਵਾਲ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੁਸਤਕ ਮੇਲੇ ਦੌਰਾਨ ਨੈਸ਼ਨਲ ਬੁੱਕ ਟਰੱਸਟ ਦਿੱਲੀ ਅਤੇ ਪੰਜਾਬੀ ਅਕਾਦਮੀ ਦਿੱਲੀ ਦੇ ਸਹਿਯੋਗ ਨਾਲ ਪੰਜਾਬੀ ਵਿਭਾਗ ਵਲੋਂ 'ਕੁਝ ਕਿਹਾ ਤਾਂ...' ...

ਪੂਰੀ ਖ਼ਬਰ »

ਨਾਭਾ ਰੋਡ 'ਤੇ ਨਿਗਮ ਨੇ ਨਾਜਾਇਜ਼ ਕਬਜ਼ੇ ਹਟਾਏ

ਪਟਿਆਲਾ, 21 ਅਕਤੂਬਰ (ਅਮਰਬੀਰ ਸਿੰਘ ਆਹਲੂਵਾਲੀਆ)-ਨਗਰ ਨਿਗਮ ਦੀ ਲੈਂਡ ਸ਼ਾਖਾ ਵਲੋਂ ਨਾਭਾ ਰੋਡ 'ਤੇ ਸਥਿਤ ਕਈ ਅਜਿਹੇ ਨਜਾਇਜ਼ ਕਬਜ਼ੇ ਹਟਾਏ ਜੋ ਆਵਾਜਾਈ ਵਿਚ ਵਿਘਨ ਦੇ ਨਾਲ ਨਾਲ ਸਰਕਾਰੀ ਜਗ੍ਹਾ ਦੱਬ ਕੇ ਕੀਤੇ ਹੋਏ ਸਨ | ਪਹਿਲਾਂ ਰੇਹੜੀਆਂ ਤੇ ਫਿਰ ਉਨ੍ਹਾਂ ਨੂੰ ...

ਪੂਰੀ ਖ਼ਬਰ »

ਮੁੱਖ ਸੜਕ 'ਚ ਚਾਰ ਮਹੀਨੇ ਤੋਂ ਪਿਆ ਪਾੜ, ਵਿਭਾਗ ਕੁੰਭ ਕਰਨੀ ਨੀਂਦ ਸੁੱਤਾ

ਘਨੌਰ, 21 ਅਕਤੂਬਰ (ਜਾਦਵਿੰਦਰ ਸਿੰਘ ਜੋਗੀਪੁਰ)-ਨੇੜਲੇ ਪਿੰਡ ਸਰਾਲਾ ਖ਼ੁਰਦ ਨੂੰ ਜਾਂਦੀ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਤਹਿਤ ਬਣੀ ਮੁੱਖ ਸੜਕ 'ਤੇ ਤਕਰੀਬਨ ਚਾਰ ਮਹੀਨੇ ਤੋਂ ਪਾੜ ਪਿਆ ਹੋਇਆ ਹੈ, ਜਿਸ ਕਾਰਨ ਆਏ ਦਿਨ ਕੋਈ ਅਣਹੋਣੀ ਘਟਨਾ ਵਾਪਰਨ ਦਾ ਡਰ ਬਣਿਆ ...

ਪੂਰੀ ਖ਼ਬਰ »

ਮੋਦੀ ਜੈਅੰਤੀ ਮੌਕੇ ਮੋਦੀ ਕਾਲਜ ਵਿਖੇ ਖ਼ੂਨਦਾਨ ਕੈਂਪ ਲਗਾਇਆ

ਪਟਿਆਲਾ, 21 ਅਕਤੂਬਰ (ਗੁਰਵਿੰਦਰ ਸਿੰਘ ਔਲਖ)-ਮੁਲਤਾਨੀ ਮੱਲ ਮੋਦੀ, ਕਾਲਜ ਪਟਿਆਲਾ ਵਲੋਂ ਕਾਲਜ ਵਿਖੇ ਰਾਏ ਬਹਾਦਰ ਸੇਠ ਮੁਲਤਾਨੀ ਮੱਲ ਮੋਦੀ ਦੇ 144ਵੇਂ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਅੱਜ ਹਵਨ ਕਰਵਾਉਣ ਨਾਲ ਸੰਪੂਰਨ ਹੋ ਗਈ | ਇਸ ਮੌਕੇ ਕਾਲਜ ਦੀ ...

ਪੂਰੀ ਖ਼ਬਰ »

ਨੈਸ਼ਨਲ ਸਪੋਰਟਸ ਕਲਸਟਰ ਪੱਧਰ 'ਤੇ ਡੀ.ਏ.ਵੀ ਸਕੂਲ ਦੀ ਸ਼ਾਨਦਾਰ ਜਿੱਤ

ਪਟਿਆਲਾ, 21 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)-ਡੀ.ਏ.ਵੀ ਸਕੂਲ ਪਟਿਆਲਾ ਵਿਖੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਦਿਖਾਇਆ | ਡੀ.ਏ.ਵੀ ਨੈਸ਼ਨਲ ਸਪੋਰਟਸ ਕਲੱਸਟਰ ਮੁਕਾਬਲੇ 'ਚ ਡੀ.ਏ.ਵੀ ਸਕੂਲ ਦੇ ਖਿਡਾਰੀਆਂ ਨੇ ਵੱਡੇ ਮਾਰਜਨ ਨਾਲ ਜਿੱਤ ਹਾਸਲ ਕੀਤੀ | ਇਸ ਮੁਕਾਬਲੇ ਵਿਚ ...

ਪੂਰੀ ਖ਼ਬਰ »

ਪ੍ਰਨੀਤ ਕੌਰ ਵਲੋਂ ਇੰਡੀਆ ਪੋਸਟ ਪੇਮੈਂਟ ਬੈਂਕ 'ਚ ਖਾਤਾ ਖੁਲ੍ਹਵਾਉਣ ਦਾ ਸੱਦਾ

ਪਟਿਆਲਾ, 21 ਅਕਤੂਬਰ (ਗੁਰਪ੍ਰੀਤ ਸਿੰਘ ਚੱਠਾ)-ਡਾਕ ਵਿਭਾਗ ਵਲੋਂ ਚਲਾਏ ਜਾ ਰਹੇ ਇੰਡੀਆ ਪੋਸਟ ਪੇਮੈਂਟ ਬੈਂਕ 'ਚ ਸਭ ਨੂੰ ਆਪਣਾ ਖਾਤਾ ਖੁਲ੍ਹਵਾਉਣ ਦਾ ਸੱਦਾ ਦਿੰਦਿਆਂ ਲੋਕ ਸਭਾ ਮੈਂਬਰ ਸ੍ਰੀਮਤੀ ਪ੍ਰਨੀਤ ਕੌਰ ਨੇ ਕਿਹਾ ਕਿ ਡਾਕ ਵਿਭਾਗ ਵਲੋਂ ਚਲਾਈ ਜਾ ਰਹੀ ਇਸ ਸੇਵਾ ...

ਪੂਰੀ ਖ਼ਬਰ »

ਮਾਡਰਨ ਸੀਨੀ. ਸੈਕੰ. ਸਕੂਲ ਵਿਖੇ 71ਵਾਂ ਖੇਡ ਸਮਾਰੋਹ ਸ਼ੁਰੂ

ਪਟਿਆਲਾ, 21 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)-ਮਾਡਰਨ ਸੀਨੀ. ਸੈਕੰ. ਸਕੂਲ ਪਟਿਆਲਾ ਵਿਖੇ ਤਿੰਨ ਦਿਨ 71ਵਾਂ ਖੇਡ ਸਮਾਰੋਹ ਆਰੰਭ ਕੀਤਾ ਗਿਆ | ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਜੁਝਾਰ ਸਿੰਘ ਉਚੇਚੇ ਤੌਰ 'ਤੇ ਪੁੱਜੇ | ਇਸ ਖੇਡ ਸਮਾਰੋਹ ਦਾ ਉਦਘਾਟਨ ਮੁੱਖ ...

ਪੂਰੀ ਖ਼ਬਰ »

ਪੰਜਾਬ ਚੈਂਪੀਅਨ ਬਣੀ ਮਲਟੀਪਰਪਜ਼ ਵਿੰਗ ਦੀ ਬਾਸਕਟਬਾਲ ਟੀਮ ਦਾ ਸਨਮਾਨ

ਪਟਿਆਲਾ, 21 ਅਕਤੂਬਰ (ਚਹਿਲ)-ਹਾਲ ਹੀ ਵਿਚ ਪੰਜਾਬ ਸਕੂਲ ਖੇਡਾਂ ਦੇ ਬਾਕਸਟਬਾਲ ਅੰਡਰ-17 ਵਰਗ 'ਚ ਚੈਂਪੀਅਨ ਬਣੀ ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਵਿੰਗ ਦੀ ਟੀਮ ਅਤੇ ਕੋਚ ਅਮਰਜੋਤ ਸਿੰਘ ਦਾ ਸਕੂਲ ਦੇ ਪਿ੍ੰ. ਤੋਤਾ ਸਿੰਘ ਚਹਿਲ ਨੈਸ਼ਨਲ ...

ਪੂਰੀ ਖ਼ਬਰ »

1020 ਨਸ਼ੀਲੀਆਂ ਗੋਲੀਆਂ ਬਰਾਮਦ, ਮਾਮਲਾ ਦਰਜ

ਨਾਭਾ, 21 ਅਕਤੂਬਰ (ਅਮਨਦੀਪ ਸਿੰਘ ਲਵਲੀ)-ਥਾਣਾ ਸਦਰ ਨਾਭਾ ਵਿਖੇ ਰਾਮ ਸਰੂਪ ਪੁੱਤਰ ਇੰਦਰਜੀਤ ਸਿੰਘ ਵਾਸੀ ਰਾਮਗੜ੍ਹ ਉੱਪਰ ਐਨ.ਡੀ.ਪੀ.ਸੀ. ਤਹਿਤ ਮਾਮਲਾ ਦਰਜ ਕੀਤਾ ਗਿਆ | ਮਿਲੀ ਜਾਣਕਾਰੀ ਮੁਤਾਬਿਕ ਸਹਾਇਕ ਥਾਣੇਦਾਰ ਚਮਕੌਰ ਸਿੰਘ ਸਮੇਤ ਪੁਲਿਸ ਪਾਰਟੀ ਬੱਸ ਅੱਡਾ ...

ਪੂਰੀ ਖ਼ਬਰ »

ਸੜਕਾਂ ਤੇ ਕੂੜਾ ਸੁੱਟਣ ਵਾਲਿਆਂ ਦੀ ਹੁਣ ਖ਼ੈਰ ਨਹੀਂ, ਨਗਰ ਕੌ ਾਸਲ ਨੇ ਕੀਤਾ ਮਤਾ ਪਾਸ

ਰਾਜਪੁਰਾ, 21 ਅਕਤੂਬਰ (ਰਣਜੀਤ ਸਿੰਘ)-ਅੱਜ ਇੱਥੇ ਨਗਰ ਕੌਾਸਲ ਦੇ ਦਫ਼ਤਰ ਵਿਚ ਪ੍ਰਧਾਨ ਨਰਿੰਦਰ ਸ਼ਾਸਤਰੀ ਦੀ ਅਗਵਾਈ ਵਿਚ ਬੈਠਕ ਹੋਈ ਜਿਸ ਵਿਚ ਕਈ ਮਤੇ ਪਾਸ ਕੀਤੇ ਗਏ | ਇਸ ਬੈਠਕ ਵਿਚ ਸੜਕਾਂ 'ਤੇ ਕੂੜਾ ਸੁੱਟਣ ਵਾਲਿਆਂ ਦੇ ਿਖ਼ਲਾਫ਼ ਜੁਰਮਾਨਾ ਲਾਉਣ ਦਾ ਮਤਾ ਪਾਸ ਕੀਤਾ ...

ਪੂਰੀ ਖ਼ਬਰ »

ਨਿਊ ਇੰਡੀਅਨ ਪਬਲਿਕ ਸ.ਸ.ਸ ਨੇ ਖੇਡਾਂ 'ਚ ਜਿੱਤੇ 14 ਤਗਮੇ

ਨਾਭਾ, 21 ਅਕਤੂਬਰ (ਅਮਨਦੀਪ ਸਿੰਘ ਲਵਲੀ)-ਨਾਭਾ ਦੇ ਨਿਊ ਇੰਡੀਅਨ ਪਬਲਿਕ ਸੀ.ਸੈਕੰਡਰੀ ਸਕੂਲ ਨੇ ਪ੍ਰਾਇਮਰੀ ਖੇਡਾਂ ਵਿਚ ਰੱਸਾਕਸ਼ੀ ਦੇ ਮੁਕਾਬਲਿਆਂ ਵਿਚ ਜ਼ਿਲ੍ਹੇ ਵਿਚੋਂ ਪਹਿਲਾ ਸਥਾਨ ਜਿਥੇ ਹਾਸਿਲ ਕੀਤਾ ਉਥੇ ਹੀ ਪਿ੍ਸੀਪਲ ਖੁਸ਼ਪਿੰਦਰ ਕੌਰ ਖਹਿਰਾ ਵਲੋਂ ਦਿੱਤੀ ...

ਪੂਰੀ ਖ਼ਬਰ »

ਪਰਾਲੀ ਨੂੰ ਅੱਗ ਨਾ ਲਗਾਓ ਸਬੰਧੀ ਬਲਾਕ ਦਫ਼ਤਰ ਵਿਖੇ ਹੋਈ ਵਿਸ਼ੇਸ਼ ਬੈਠਕ

ਨਾਭਾ, 21 ਅਕਤੂਬਰ (ਅਮਨਦੀਪ ਸਿੰਘ ਲਵਲੀ)-ਬਲਾਕ ਦਫ਼ਤਰ ਨਾਭਾ ਵਿਖੇ ਪਰਾਲੀ ਬਚਾਓ ਫਸਲ ਵਧਾਓ ਤੇ ਪਰਾਲੀ ਨੂੰ ਅੱਗ ਨਾ ਲਗਾਓ ਜੀ.ਪੀ.ਡੀ.ਪੀ. ਤਹਿਤ ਪਿੰਡਾਂ ਵਿਚ ਹੋ ਰਹੀਆਂ ਗ੍ਰਾਮ ਸਭਾਵਾਂ ਸਬੰਧੀ ਇਕ ਵਿਸ਼ੇਸ਼ ਬੈਠਕ ਬੀ.ਡੀ.ਪੀ.ਓ. ਅਜੈਬ ਸਿੰਘ ਵਲੋਂ ਸਰਪੰਚਾਂ-ਪੰਚਾਂ ...

ਪੂਰੀ ਖ਼ਬਰ »

ਖੇਡਾਂ ਵਿਚ ਮੋਹਰੀ ਰਹੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ

ਪਾਤੜਾਂ, 21 ਅਕਤੂਬਰ (ਜਗਦੀਸ਼ ਸਿੰਘ ਕੰਬੋਜ)-ਪਿੰਡ ਹਾਮਝੇੜ੍ਹੀ ਦੇ ਸਰਕਾਰੀ ਹਾਈ ਸਕੂਲ ਦੇ ਵਿਦਿਆਰਥੀਆਂ ਨੇ ਖੇਡਾਂ ਵਿਚ ਜ਼ੋਨ ਪੱਧਰ, ਜ਼ਿਲ੍ਹਾ ਪੱਧਰ 'ਤੇ ਹੀ ਨਹੀਂ ਸਗੋਂ ਸੂਬਾ ਪੱਧਰ 'ਤੇ ਵੀ ਮੱਲ੍ਹਾਂ ਮਾਰੀਆਂ ਹਨ | ਸਕੂਲ ਦੇ ਇਨ੍ਹਾਂ ਵਿਦਿਆਰਥੀਆਂ ਨੂੰ ਸਰਪੰਚ ...

ਪੂਰੀ ਖ਼ਬਰ »

ਬਲਦੇਵ ਕਾਲੋਨੀ ਵਿਖੇ 5ਵਾਂ ਭਗਵਤੀ ਜਾਗਰਣ ਅੱਜ

ਨਾਭਾ, 21 ਅਕਤੂਬਰ (ਕਰਮਜੀਤ ਸਿੰਘ)-ਸ੍ਰੀ ਮਾਤਾ ਨੈਣਾਂ ਦੇਵੀ ਕਲੱਬ ਚੌਧਰੀ ਮਾਜਰਾ ਰੋਡ, ਨਾਭਾ ਵਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 5ਵਾਂ ਵਿਸ਼ਾਲ ਭਗਵਤੀ ਜਾਗਰਣ ਕੱਲ੍ਹ 22 ਅਕਤੂਬਰ ਦਿਨ ਮੰਗਲਵਾਰ ਨੂੰ ਰਾਤ 8 ਵਜੇ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਮੌਕੇ ਪ੍ਰਸਿੱਧ ਜਾਗਰਨ ਮੰਡਲੀ ਮਾਣਕ ਸ਼ਰਮਾ ਐਾਡ ਪਾਰਟੀ ਵਲੋਂ ਮਾਤਾ ਦੀਆਂ ਭੇਟਾਂ ਗਾ ਕੇ ਗੁਣਗਾਨ ਕੀਤਾ ਜਾਵੇਗਾ ਅਤੇ ਜੋਤੀ ਪ੍ਰਚੰਡ ਕਰਨ ਦੀ ਰਸਮ ਆਪ ਆਗੂ ਤੇ ਸਾਬਕਾ ਸਰਪੰਚ ਜੱਸੀ ਸੋਹੀਆਂ ਵਾਲਾ ਤੇ ਸੂਬੇਦਾਰ ਸ਼ਿਆਮ ਸਿੰਘ ਸਰਪੰਚ ਵਲੋਂ ਕੀਤੀ ਜਾਵੇਗੀ |


ਖ਼ਬਰ ਸ਼ੇਅਰ ਕਰੋ

ਸਫ਼ਾਈ ਸੇਵਕ ਯੂਨੀਅਨ ਪਟਿਆਲਾ ਇਕਾਈ ਦੀ ਹੋਈ ਬੈਠਕ

ਪਟਿਆਲਾ, 21 ਅਕਤੂਬਰ (ਅਮਰਬੀਰ ਸਿੰਘ ਆਹਲੂਵਾਲੀਆ)- ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਪਟਿਆਲਾ ਇਕਾਈ ਦੀ ਬੈਠਕ ਨਗਰ ਨਿਗਮ ਦੇ ਅੰਬੇਡਕਰ ਹਾਲ 'ਚ ਹੋਈ | ਇਸ ਮੌਕੇ ਜਥੇਬੰਦੀ ਦੇ ਅਹੁਦੇਦਾਰਾਂ ਵਲੋਂ ਪ੍ਰਕਾਸ਼ ਚੰਦ ਦੀ ਅਗਵਾਈ 'ਚ ਰਿਜਨ ਦੇ ਪ੍ਰਧਾਨ ਤੇ ਹੋਰ ਅਹੁਦੇਦਾਰਾਂ ...

ਪੂਰੀ ਖ਼ਬਰ »

ਵਿਧਾਇਕ ਕੰਬੋਜ ਨੇ ਸਫ਼ਾਈ ਕਰਮਚਾਰੀਆਂ ਨੂੰ ਵੰਡੀਆਂ ਰੇਹੜੀਆਂ ਤੇ ਵਿਕਾਸ ਕਾਰਜਾਂ ਦੀ ਕਰਵਾਈ ਸ਼ੁਰੂਆਤ

ਬਨੂੜ, 21 ਅਕਤੂਬਰ (ਭੁਪਿੰਦਰ ਸਿੰਘ)-ਪੰਜਾਬ ਵਿਚ ਹੋਣ ਜਾ ਰਹੀਆਂ 4 ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਚਿੱਤ ਕਰਕੇ ਚਾਰੇ ਸੀਟਾਂ 'ਤੇ ਆਪਣਾ ਕਬਜ਼ਾ ਕਰਨਗੇ | ਕਿਉਂਕਿ ਚਾਰੇ ਸੀਟਾਂ ...

ਪੂਰੀ ਖ਼ਬਰ »

ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਵਲੋਂ ਅਨਾਜ ਮੰਡੀਆਂ ਦਾ ਦੌਰਾ

ਬਹਾਦਰਗੜ੍ਹ, 21 ਅਕਤੂਬਰ (ਕੁਲਵੀਰ ਸਿੰਘ ਧਾਲੀਵਾਲ)-ਵਿਧਾਨ ਸਭਾ ਹਲਕਾ ਸਨੌਰ ਤੋਂ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਵਲੋਂ ਬਹਾਦਰਗੜ੍ਹ ਅਤੇ ਦੌਣ ਕਲਾਂ ਦੀਆਂ ਅਨਾਜ ਮੰਡੀਆਂ ਦਾ ਦੌਰਾ ਕਰਕੇ ਝੋਨੇ ਦੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ | ਇਸ ਸਮੇਂ ...

ਪੂਰੀ ਖ਼ਬਰ »

ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਨੇ ਪੰਜਾਬੀ ਭਾਸ਼ਾ ਬਚਾਓ ਕਾਨਫ਼ਰੰਸ ਕਰਵਾਈ

ਪਟਿਆਲਾ, 21 ਅਕਤੂਬਰ (ਗੁਰਵਿੰਦਰ ਸਿੰਘ ਔਲਖ)-ਸਥਾਨਕ ਸਟੇਟ ਕਾਲਜ ਆਫ਼ ਐਜੂਕੇਸ਼ਨ ਪਟਿਆਲਾ ਵਿਖੇ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਵਲੋਂ ਸਥਾਨਕ ਸਾਹਿਤਕ ਸਭਾਵਾਂ ਦੇ ਸਹਿਯੋਗ ਨਾਲ ਪਟਿਆਲਾ ਜੋਨ ਦੀ ਪੰਜਾਬੀ ਭਾਸ਼ਾ ਬਚਾਓ ਕਾਨਫ਼ਰੰਸ ਕਰਵਾਈ ਗਈ | ਕਾਨਫ਼ਰੰਸ ਦੀ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX