ਤਾਜਾ ਖ਼ਬਰਾਂ


ਝਾਰਖੰਡ ਚੋਣਾਂ : ਭਾਜਪਾ ਨੇ 40 ਸਟਾਰ ਪ੍ਰਚਾਰਕਾਂ ਦੀ ਸੂਚੀ ਕੀਤੀ ਜਾਰੀ
. . .  1 day ago
ਬਰਾਤ ਤੋਂ ਵਾਪਸ ਪਰਤੀ ਤੇਜ਼ ਰਫ਼ਤਾਰ ਗੱਡੀ ਦਰਖਤ 'ਚ ਵੱਜਣ ਕਾਰਨ 3 ਦੀ ਮੌਤ
. . .  1 day ago
ਬਾਲਿਆਂਵਾਲੀ, 17 ਨਵੰਬਰ (ਕੁਲਦੀਪ ਮਤਵਾਲਾ)-ਪਿੰਡ ਕੋਟੜਾ ਕੌੜਾ ਵਿਖੇ ਬਰਾਤ ਤੋਂ ਵਾਪਸ ਆ ਰਹੇ ਬਰਾਤੀਆਂ ਦੀ ਗੱਡੀ ਦਰਖਤ 'ਚ ਵੱਜਣ ਕਾਰਨ 3 ਦੀ ਮੌਤ ਅਤੇ 2 ਦੇ ਗੰਭੀਰ ਜ਼ਖਮੀ ਹੋਣ ਦੀ ਖ਼ਬਰ ਹੈ।ਜਿਸ ਕਾਰਨ ਸਾਰੇ ਇਲਾਕੇ 'ਚ ਸੋਗ ...
ਦਲਿਤ ਨੌਜਵਾਨ ਜਗਮੇਲ ਦੀ ਮੌਤ 'ਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਲਗਾਇਆ ਧਰਨਾ
. . .  1 day ago
ਲਹਿਰਾਗਾਗਾ, 16 ਨਵੰਬਰ (ਅਸ਼ੋਕ ਗਰਗ,ਸੂਰਜ ਭਾਨ ਗੋਇਲ,ਕੰਵਲਜੀਤ ਢੀਂਡਸਾ) - ਪਿੰਡ ਚੰਗਾਲੀਵਾਲਾ ਵਿਖੇ ਦਲਿਤ ਨੌਜਵਾਨ ਜਗਮੇਲ ਸਿੰਘ ਦੀ ਪਿੰਡ ਦੇ ਧਨਾਢ ਲੋਕਾਂ ਵੱਲੋਂ ਕੁੱਟਮਾਰ ਕਾਰਨ, ਪਿਸ਼ਾਬ ਪਿਲਾਉਣ ਅਤੇ ਪੈਰਾਂ ...
ਭਾਰਤ ਨੇ ਅਗਨੀ -2 ਬੈਲਿਸਟਿਕ ਮਿਜ਼ਾਈਲ ਦਾ ਕੀਤਾ ਸਫਲਤਾਪੂਰਵਕ ਪ੍ਰੀਖਣ
. . .  1 day ago
ਸਰਸਾ ਨੰਗਲ 'ਚ ਕਰੀਬ 5 ਘੰਟਿਆਂ ਮਗਰੋਂ ਤੇਂਦੂਏ ਨੂੰ ਫੜਨ 'ਚ ਸਬੰਧਿਤ ਅਧਿਕਾਰੀ ਹੋਏ ਸਫਲ
. . .  1 day ago
ਭਰਤ ਗੜ੍ਹ ,16 ਨਵੰਬਰ (ਜਸਬੀਰ ਸਿੰਘ ਬਾਵਾ)- ਥਾਣਾ ਕੀਰਤਪੁਰ ਸਾਹਿਬ ਅਧੀਨ ਆਉਂਦੇ ਪਿੰਡ ਸਰਸਾ ਨੰਗਲ 'ਚ ਅੱਜ ਉਦੋਂ ਮਾਹੌਲ ਤਣਾਓ ਪੂਰਣ ਹੋ ਗਿਆ, ਜਦੋਂ ੇ ਬਾਅਦ ਦੁਪਹਿਰ ਇੱਥੋਂ ਦੇ ਵਸਨੀਕ ਮੋਹਣ ਸਿੰਘ ਦੇ ਘਰ ਦੇ ...
ਅਨਿਲ ਅੰਬਾਨੀ ਨੇ ਦਿੱਤਾ ਰਿਲਾਇੰਸ ਕਮਨੀਕੇਸ਼ਨ ਦੇ ਨਿਰਦੇਸ਼ਕ ਅਹੁਦੇ ਤੋਂ ਅਸਤੀਫ਼ਾ
. . .  1 day ago
ਮੁੰਬਈ ,16 ਨਵੰਬਰ - ਅਨਿਲ ਅੰਬਾਨੀ ਨੇ ਅੱਜ ਕਰਜ਼ੇ ਦੇ ਬੋਝ ਹੇਠ ਦੱਬੀ ਰਿਲਾਇੰਸ ਕਮਨੀਕੇਸ਼ਨ ਦੇ ਨਿਰਦੇਸ਼ਕ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਸ਼ੁੱਕਰਵਾਰ ਨੂੰ ਜਾਰੀ ਤਿਮਾਹੀ 'ਚ ਕੰਪਨੀ ਨੂੰ 30 ਹਜ਼ਾਰ ਕਰੋੜ ਤੋਂ ਵੱਧ ਘਾਟਾ ...
ਲਾਹੌਰ ਹਾਈਕੋਰਟ ਨੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਵਿਦੇਸ਼ ਜਾਣ ਦੀ ਦਿਤੀ ਇਜਾਜ਼ਤ
. . .  1 day ago
ਅਟਾਰੀ ਵਾਹਗਾ ਸਰਹੱਦ ਵਿਖੇ ਰੀਟਰੀਟ ਸੈਰਾਮਨੀ ਦਾ ਸਮਾਂ ਸ਼ਾਮ ਸਾਢੇ 4 ਵਜੇ ਹੋਇਆ
. . .  1 day ago
ਅਟਾਰੀ ,16 ਨਵੰਬਰ ( ਰੁਪਿੰਦਰਜੀਤ ਸਿੰਘ ਭਕਨਾ) - ਭਾਰਤ ਪਾਕਿਸਤਾਨ ਦੀ ਸਾਂਝੀ ਜਾਂਚ ਚੌਕੀ ਅਟਾਰੀ ਵਾਹਗਾ ਸਰਹੱਦ ਵਿਖੇ ਭਾਰਤ ਪਾਕਿਸਤਾਨ ਦੀਆਂ ਸੁਰੱਖਿਆ ਫੋਰਸਾਂ ਵੱਲੋਂ ਨਿਭਾਈ ਜਾਂਦੀ ਰੀਟਰੀਟ ਸੈਰਾਮਨੀ (ਝੰਡਾ ਉਤਾਰਨ ਦੀ ਰਸਮ )ਜਿਸ ਨੂੰ ...
ਐੱਸ ਜੀ ਪੀ ਸੀ ਕੋਲ ਫ਼ੰਡਾਂ ਦੀ ਘਾਟ ਨਹੀਂ , 20 ਡਾਲਰ ਦੇ ਸਕਦੇ ਹਨ - ਪ੍ਰਨੀਤ ਕੌਰ
. . .  1 day ago
ਨਾਭਾ , 16 ਨਵੰਬਰ ( ਅਮਨਦੀਪ ਸਿੰਘ ਲਵਲੀ)- ਇਤਿਹਾਸਿਕ ਨਗਰੀ ਨਾਭਾ ਵਿਖੇ ਮੈਂਬਰ ਪਾਰਲੀਮੈਂਟ ਮਹਾਰਾਣੀ ਪ੍ਰਨੀਤ ਕੌਰ ਵੱਲੋਂ ਧੰਨਵਾਦੀ ਦੌਰਾ ਕੀਤਾ ਗਿਆ। ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਜੋ ਸੰਗਤ ਨੂੰ ਪਾਸਪੋਰਟ ...
ਰਾਮਾ ਮੰਡੀ ਵਿਖੇ ਆਪਸ 'ਚ ਭਿੜੇ ਭਾਜਪਾ ਆਗੂ ਅਤੇ ਵਰਕਰ
. . .  1 day ago
ਜਲੰਧਰ, 16 ਨਵੰਬਰ (ਪਵਨ)- ਅੱਜ ਰਾਮਾ ਮੰਡੀ ਵਿਖੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਅਤੇ ਸਾਬਕਾ ਮੇਅਰ ਰਾਕੇਸ਼ ਰਾਠੌਰ ਦੇ ਸਮਰਥਕ ਆਪਸ 'ਚ ਕਿਸੇ ਗੱਲ ਨੂੰ...
1 ਕਿਲੋ, 55 ਗ੍ਰਾਮ ਹੈਰੋਇਨ ਸਮੇਤ ਇੱਕ ਵਿਅਕਤੀ ਗ੍ਰਿਫ਼ਤਾਰ
. . .  1 day ago
ਤਰਨ ਤਾਰਨ, 16 ਨਵੰਬਰ (ਹਰਿੰਦਰ ਸਿੰਘ)- ਸੀ. ਆਈ. ਏ. ਸਟਾਫ਼ ਤਰਨ ਤਾਰਨ ਦੀ ਪੁਲਿਸ ਨੇ ਨਾਕਾਬੰਦੀ ਦੌਰਾਨ ਇੱਕ ਕਾਰ ਚਾਲਕ ਪਾਸੋਂ 1 ਕਿਲੋ, 55 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ, ਜਿਸ ਦੀ...
ਸੇਵਾਮੁਕਤ ਸਿਵਲ ਅਧਿਕਾਰੀ ਡਾ. ਜਸਪਾਲ ਨੇ ਕਰਤਾਰਪੁਰ ਲੈਂਡਸਕੇਪ ਯੋਜਨਾ ਇਮਰਾਨ ਖ਼ਾਨ ਨਾਲ ਵਿਚਾਰੀ
. . .  1 day ago
ਅੰਮ੍ਰਿਤਸਰ, 16 ਨਵੰਬਰ (ਸੁਰਿੰਦਰ ਕੋਛੜ)- ਚੜ੍ਹਦੇ ਪੰਜਾਬ ਦੇ ਸੇਵਾਮੁਕਤ ਸਿਵਲ ਅਧਿਕਾਰੀ ਅਤੇ ਲੇਖਕ ਖੋਜ-ਕਰਤਾ ਡਾ. ਡੀ. ਐੱਸ. ਜਸਪਾਲ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਮੁਲਾਕਾਤ...
ਮੋਬਾਇਲ ਵਿੰਗ ਦੀ ਟੀਮ ਵਲੋਂ ਇੱਕ ਕਿਲੋ ਤੋਂ ਵੱਧ ਸੋਨਾ ਅਤੇ 40 ਕਿਲੋ ਚਾਂਦੀ ਬਰਾਮਦ
. . .  1 day ago
ਜਲੰਧਰ, 16 ਨਵੰਬਰ- ਮੋਬਾਇਲ ਵਿੰਗ ਦੀ ਟੀਮ ਨੇ ਟਰੇਨ 'ਚ ਜਾ ਰਹੇ ਦੋ ਵਿਅਕਤੀਆਂ ਕੋਲੋਂ ਅੱਜ ਬਿਨਾਂ ਬਿੱਲ ਤੋਂ 1 ਕਿਲੋ 325 ਗ੍ਰਾਮ ਸੋਨਾ ਅਤੇ 40 ਕਿਲੋ ਚਾਂਦੀ...
ਜੰਮੂ-ਕਸ਼ਮੀਰ ਦੇ ਸੋਪੋਰ 'ਚ ਪੰਜ ਸ਼ੱਕੀ ਅੱਤਵਾਦੀ ਗ੍ਰਿਫ਼ਤਾਰ
. . .  1 day ago
ਸ੍ਰੀਨਗਰ, 16 ਨਵੰਬਰ- ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਸੋਪੋਰ ਇਲਾਕੇ 'ਚ ਪੁਲਿਸ ਅਤੇ ਸੁਰੱਖਿਆ ਬਲਾਂ ਦੀ ਸਾਂਝੀ ਟੀਮ...
ਸੰਸਦ ਦੇ ਸਰਦ ਰੁੱਤ ਇਜਲਾਸ ਤੋਂ ਪਹਿਲਾਂ ਸਰਬ ਪਾਰਟੀ ਬੈਠਕ ਸ਼ੁਰੂ
. . .  1 day ago
ਨਵੀਂ ਦਿੱਲੀ, 16 ਨਵੰਬਰ- 18 ਨਵੰਬਰ ਤੋਂ ਸ਼ੁਰੂ ਹੋਣ ਵਾਲੇ ਸੰਸਦ ਦੇ ਸਰਦ ਰੁੱਤ ਇਜਲਾਸ ਤੋਂ ਪਹਿਲਾਂ ਲੋਕ ਸਭਾ ਦੇ ਸਪੀਕਰ ਓਮ ਪ੍ਰਕਾਸ਼ ਬਿਰਲਾ...
ਡਾ. ਓਬਰਾਏ ਨੇ ਹੁਣ ਕਰਤਾਰਪੁਰ ਸਾਹਿਬ ਜਾਣ ਦੇ ਚਾਹਵਾਨਾਂ ਦੇ ਫਾਰਮ ਭਰਨ ਦੀ ਨਿਸ਼ਕਾਮ ਸੇਵਾ ਦਾ ਚੁੱਕਿਆ ਬੀੜਾ
. . .  1 day ago
ਦਿੱਲੀ ਦਾ ਪਾਣੀ ਵੀ ਸਭ ਤੋਂ ਵੱਧ ਖ਼ਰਾਬ, ਸਰਕਾਰ ਨੇ ਜਾਰੀ ਕੀਤੀ 21 ਸ਼ਹਿਰਾਂ ਦੀ ਰੈਂਕਿੰਗ
. . .  1 day ago
ਨਿਤਿਸ਼ ਕੁਮਾਰ ਨੇ ਕੀਤਾ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ
. . .  1 day ago
ਇੰਦੌਰ ਟੈਸਟ ਮੈਚ 'ਚ ਭਾਰਤ ਦੀ ਸ਼ਾਨਦਾਰ ਜਿੱਤ, ਬੰਗਲਾਦੇਸ਼ ਨੂੰ ਪਾਰੀ ਅਤੇ 130 ਦੌੜਾਂ ਨਾਲ ਦਿੱਤੀ ਮਾਤ
. . .  1 day ago
ਇੰਦੌਰ ਟੈਸਟ ਮੈਚ 'ਚ ਭਾਰਤ ਨੇ ਬੰਗਲਾਦੇਸ਼ ਨੂੰ ਹਰਾਇਆ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 7 ਕੱਤਕ ਸੰਮਤ 551
ਵਿਚਾਰ ਪ੍ਰਵਾਹ: ਜ਼ਿਆਦਾਤਰ ਲੋਕ ਇਸ ਲਈ ਵੀ ਸਫਲ ਹੋ ਜਾਂਦੇ ਹਨ, ਕਿਉਂਕਿ ਉਹ ਦ੍ਰਿੜ੍ਹ ਨਿਸਚੇ ਦੇ ਧਨੀ ਹੁੰਦੇ ਹਨ। -ਜਾਰਜ ਏਲੇਨ

ਪਹਿਲਾ ਸਫ਼ਾ

ਕੈਨੇਡਾ 'ਚ ਬਣੀ ਜਸਟਿਨ ਟਰੂਡੋ ਦੀ ਘੱਟ-ਗਿਣਤੀ ਸਰਕਾਰ

• ਜਗਮੀਤ ਸਿੰਘ ਦੀ ਅਗਵਾਈ ਵਾਲੀ ਐਨ.ਡੀ.ਪੀ. ਬਣੇਗੀ 'ਕਿੰਗ ਮੇਕਰ' • 19 ਪੰਜਾਬੀ ਬਣੇ ਸੰਸਦ ਮੈਂਬਰ
- ਸਤਪਾਲ ਸਿੰਘ ਜੌਹਲ -

ਟੋਰਾਂਟੋ, 22 ਅਕਤੂਬਰ -ਕੈਨੇਡਾ ਦੀ 43ਵੀਂ ਸੰਸਦ ਦੇ ਗਠਨ ਲਈ ਬੀਤੇ ਕੱਲ੍ਹ ਹੋਈਆਂ ਸੰਘੀ ਚੋਣਾਂ 'ਚ ਵੋਟਰਾਂ ਨੇ ਸੱਤਾਧਾਰੀ ਲਿਬਰਲ ਪਾਰਟੀ ਨੂੰ ਇਸ ਵਾਰ ਘੱਟ-ਗਿਣਤੀ ਸਰਕਾਰ ਦੇ ਗਠਨ ਦਾ ਫ਼ਤਵਾ ਦਿੱਤਾ ਹੈ | ਜਸਟਿਨ ਟਰੂਡੋ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਰਹਿਣਗੇ ਪਰ ਹੁਣ ਉਨ੍ਹਾਂ ਨੂੰ ਬਹੁਤ ਸੰਭਲ ਕੇ ਚੱਲਣਾ ਪਵੇਗਾ ਅਤੇ 'ਕਿੰਗ ਮੇਕਰ' ਵਜੋਂ ਉਭਰੇ ਨਿਊ ਡੈਮੋਕਰੇਟਿਕ ਪਾਰਟੀ (ਐਨ.ਡੀ.ਪੀ.) ਦੇ ਆਗੂ ਜਗਮੀਤ ਸਿੰਘ ਨਾਲ ਮਿਲ ਕੰਮ ਕਰਨ ਲਈ ਮਜਬੂਰ ਹੋ ਕੇ ਚੱਲਣਾ ਪਵੇਗਾ | ਕੁੱਲ 338 ਸੀਟਾਂ 'ਚੋਂ ਲਿਬਰਲ ਪਾਰਟੀ ਨੂੰ 157 ਸੀਟਾਂ ਅਤੇ ਮੁੱਖ ਵਿਰੋਧੀ ਕੰਜ਼ਰਵੇਟਿਵ ਪਾਰਟੀ ਨੂੰ 121 ਸੀਟਾਂ ਮਿਲੀਆਂ ਹਨ | ਨਿਊ ਡੈਮੋਕਰੇਟਿਕ ਪਾਰਟੀ ਨੂੰ 24 ਸੀਟਾਂ ਅਤੇ ਗਰੀਨ ਪਾਰਟੀ ਨੂੰ ਦੇਸ਼ 'ਚ ਪੂਰਬ ਤੋਂ ਪੱਛਮ ਤੱਕ ਤਿੰਨ ਸੀਟਾਂ ਮਿਲੀਆਂ ਹਨ | ਇਕ ਸੀਟ ਆਜ਼ਾਦ ਉਮੀਦਵਾਰ ਨੇ ਜਿੱਤੀ ਅਤੇ ਚੋਣ ਪ੍ਰਚਾਰ ਦੌਰਾਨ ਲਗਾਈਆਂ ਕਿਆਸ ਅਰਾਈਆਂ ਮੁਤਾਬਿਕ ਕਿਸੇ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ | ਟਰੂਡੋ ਅਗਲੀ ਸਰਕਾਰ ਦਾ ਗਠਨ ਕਰਨਗੇ, ਜਿਸ 'ਚ ਐਨ.ਡੀ.ਪੀ. ਦਾ ਵੱਡਾ ਸਹਿਯੋਗ ਹੋ ਸਕਦਾ ਹੈ ਪਰ ਸੱਤਾ ਦਾ ਤਵਾਜ਼ਨ ਬਣਾਉਣ 'ਚ 32 ਸੀਟਾਂ ਜਿੱਤੀ ਬਲਾਕ ਕਿਊਬਿਕ ਪਾਰਟੀ ਵੀ ਅਹਿਮ ਭੂਮਿਕਾ ਅਦਾ ਕਰਨ ਦੇ ਯੋਗ ਹੈ | ਇਵੇਸ ਫਰਾਂਸੁਅ ਬਲਾਂਚੇ ਨੇ ਕਿਹਾ ਹੈ ਕਿ ਅਸੀਂ ਸਰਕਾਰ ਨੂੰ ਚੱਲਣ ਦਿਆਂਗੇ ਕਿਉਂਕਿ ਲੋਕਾਂ ਨੇ ਸਾਨੂੰ ਜਲਦੀ ਦੁਬਾਰਾ ਚੋਣਾਂ ਕਰਵਾਉਣ ਲਈ ਨਹੀਂ ਚੁਣਿਆ | ਇਹ ਵੀ ਕਿ ਨਵੀਂ ਸਰਕਾਰ ਨੂੰ ਕਿਊਬਿਕ ਦੇ ਹਿੱਤਾਂ ਅਤੇ ਸਾਡੀ ਵਾਤਾਵਰਨ ਪ੍ਰਤੀ ਫਿਕਰਮੰਦੀ ਦਾ ਸਤਿਕਾਰ ਕਰਨਾ ਪਵੇਗਾ | ਇਸ ਤਰ੍ਹਾਂ ਟਰੂਡੋ ਕੋਲ ਐਨ.ਡੀ.ਪੀ. ਅਤੇ ਬਲਾਕ ਕਿਊਬਿਕ 'ਚੋਂ ਕਿਸੇ ਇਕ ਨਾਲ ਜਾਂ ਦੋਵਾਂ ਦੇ ਸਹਿਯੋਗ ਨਾਲ ਸਰਕਾਰ ਚਲਾਉਣ ਦੀ ਸੰਭਾਵਨਾ ਹੈ | ਗਰੀਨ ਪਾਰਟੀ ਦਾ ਸਹਿਯੋਗ ਵੀ ਲਿਬਰਲ ਪਾਰਟੀ ਨੂੰ ਮਿਲ ਸਕੇਗਾ |
ਜੂਡੀ ਵਿਲਸਨ ਨੇ ਆਜ਼ਾਦ ਉਮੀਦਵਾਰ ਵਜੋਂ ਜਿੱਤੀ ਚੋਣ
ਟਰੂਡੋ ਦੀ ਸਰਕਾਰ ਸਮੇਂ ਪਾਰਟੀ 'ਚੋਂ ਕੱਢੀ ਗਈ ਜੂਡੀ ਵਿਲਸਨ ਰੇਬੋਲਡ ਨੇ ਵੈਨਕੂਵਰ-ਗਰੈਨਵਿੱਲ ਸੀਟ ਆਜ਼ਾਦ ਉਮਦਵਾਰ ਵਜੋਂ ਜਿੱਤੀ ਹੈ ਜਦ ਕਿ ਉਨ੍ਹਾਂ ਨਾਲ ਹੀ ਕੈਬਨਿਟ 'ਚੋਂ ਕੱਢੀ ਕੈਬਨਿਟ ਮੰਤਰੀ ਜੇਨ ਫਿਲਪੋਟ ਦੀ ਆਜ਼ਾਦ ਉਮੀਦਵਾਰ ਵਜੋਂ ਮਾਰਖਮ-ਸਟੋਵਿੱਲ ਹਲਕੇ ਤੋਂ ਹਾਰ ਹੋਈ ਹੈ |
ਟਰੂਡੋ ਦੀ ਕੈਬਨਿਟ 'ਚ ਚਾਰ ਪੰਜਾਬੀ ਮੂਲ ਦੇ ਮੰਤਰੀਆਂ 'ਚੋਂ ਤਿੰਨ, ਨਵਦੀਪ ਸਿੰਘ ਬੈਂਸ, ਹਰਜੀਤ ਸਿੰਘ ਸੱਜਣ ਅਤੇ ਬਰਦੀਸ਼ ਚੱਗਰ ਦੁਬਾਰਾ ਜਿੱਤੇ ਹਨ ਜਦ ਕਿ ਅਮਰਜੀਤ ਸੋਹੀ ਹਾਰ ਗਏ | ਜਿੱਤ ਦੀ ਖੁਸ਼ੀ 'ਚ ਟਰੂਡੋ ਨੇ ਦੇਸ਼ ਵਾਸੀਆਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਵਾਤਾਵਰਨ ਦੇ ਆਪਣੇ ਏਜੰਡੇ ਉੱਪਰ ਸਿਰੜ ਨਾਲ ਕੰਮ ਕਰਨਗੇ ਅਤੇ ਕੈਨੇਡਾ ਦੇ ਲੋਕਾਂ ਦੀ ਜ਼ਿੰਦਗੀ ਸੌਖੀ ਕਰਨ ਲਈ ਨਿਵੇਸ਼ ਕੀਤਾ ਜਾਵੇਗਾ | ਬਰਨਬੀ-ਸਾਊਥ ਤੋਂ ਦੁਬਾਰਾ ਜਿੱਤੇ ਐਨ.ਡੀ.ਪੀ. ਦੇ ਆਗੂ ਜਗਮੀਤ ਸਿੰਘ ਨੇ ਕਿਹਾ ਕਿ ਉਹ ਸੰਸਦ ਵਿਚ ਹਰੇਕ ਦਿਨ ਲੋਕਾਂ ਦੇ ਭਲੇ ਲਈ ਕੰਮ ਕਰਨਗੇ | ਕੰਜ਼ਰਵੇਟਿਵ ਪਾਰਟੀ ਦੇ ਆਗੂ ਐਾਡਰੀਊ ਸ਼ੀਅਰ ਨੇ ਆਖਿਆ ਕਿ ਜਸਟਿਨ ਟਰੂਡੋ ਦੀ ਸਰਕਾਰ ਜਿਸ ਦਿਨ ਟੁੱਟ ਜਾਵੇਗੀ ਤਾਂ ਅਸੀਂ ਸ਼ਾਨ ਨਾਲ ਜਿੱਤਾਂਗੇ |
ਕੈਨੇਡਾ ਦੀ ਸੰਸਦ 'ਚ ਹੋਣਗੇ ਪੰਜਾਬੀ ਮੂਲ ਦੇ 19 ਮੈਂਬਰ
ਕੈਨੇਡਾ ਦੀ ਸੰਸਦ 'ਚ ਡੇਢ ਦਰਜਨ ਪੰਜਾਬੀ ਮੂਲ ਦੇ ਮੈਂਬਰਾਂ ਦੀ ਹਾਜ਼ਰੀ ਬਣੀ ਰਹੇਗੀ ਜਿਨ੍ਹਾਂ 'ਚ (ਸਭ ਤੋਂ ਵੱਧ) ਲਿਬਰਲ ਪਾਰਟੀ ਦੇ ਨਵਦੀਪ ਸਿੰਘ ਬੈਂਸ, ਹਰਜੀਤ ਸਿੰਘ ਸੱਜਣ, ਬਰਦੀਸ਼ ਚੱਗਰ, ਸੁੱਖ ਧਾਲੀਵਾਲ, ਰਣਦੀਪ ਸਿੰਘ ਸਰਾਏ, ਅੰਜੂ ਢਿੱਲੋਂ, ਰੂਬੀ ਸਹੋਤਾ, ਸੋਨੀਆ ਸਿੱਧੂ, ਕਮਲ ਖਹਿਰਾ, ਗਗਨ ਸਿਕੰਦ, ਰਾਜ ਸੈਣੀ, ਮਨਿੰਦਰ ਸਿੱਧੂ ਤੇ ਅਨੀਤਾ ਆਨੰਦ ਸ਼ਾਮਿਲ ਹਨ | ਕੰਜ਼ਰਵੇਟਿਵ ਪਾਰਟੀ ਤੋਂ ਟਿਮ ਉਪਲ, ਜਸਰਾਜ ਹੱਲਣ, ਜੈਗ ਸਹੋਤਾ ਅਤੇ ਬੌਬ ਸਰੋਆ ਕਾਮਯਾਬ ਰਹੇ ਹਨ ਅਤੇ ਐਨ.ਡੀ.ਪੀ. ਦੇ ਆਗੂ ਜਗਮੀਤ ਸਿੰਘ ਜਿੱਤੇ ਹਨ | ਟਰੂਡੋ ਦੀ ਲਿਬਰਲ ਪਾਰਟੀ ਨੂੰ ਦੇਸ਼ ਦੇ ਪੂਰਬ 'ਚ ਵੋਟਰਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਹੈ ਪਰ ਉੱਥੋਂ 2015 ਦੇ ਮੁਕਾਬਲੇ 3 ਸੀਟਾਂ ਘੱਟ ਮਿਲੀਆਂ ਹਨ | ਇਸ ਦੇ ਮੁਕਾਬਲੇ ਪੱਛਮ 'ਚ ਕੰਜ਼ਰਵੇਟਿਵ ਪਾਰਟੀ ਅਤੇ ਐਨ.ਡੀ.ਪੀ. ਦਾ ਹੱਥ ਉੱਤੇ ਰਿਹਾ | ਬਿ੍ਟਿਸ਼ ਕੋਲੰਬੀਆ 'ਚ ਤਾਂ ਲਿਬਰਲ ਪਾਰਟੀ ਨੂੰ (11 ਸੀਟਾਂ) ਐਨ.ਡੀ.ਪੀ. (12 ਸੀਟਾਂ) ਨੇ ਪਛਾੜ ਦਿੱਤਾ | ਅਲਬਰਟਾ, ਸਸਕਾਚਵਾਨ, ਮੈਨੀਟੋਬਾ 'ਚ ਕੰਜ਼ਰਵੇਟਿਵ ਪਾਰਟੀ ਨੇ ਹੂੰਝਾਫੇਰ ਜਿੱਤ ਪ੍ਰਾਪਤ ਕੀਤੀ | ਮੈਨੀਟੋਬਾ 'ਚ ਵਿਨੀਪੈਗ ਇਲਾਕੇ 'ਚ ਅਤੇ ਨੇੜਲੇ ਹਲਕਿਆਂ ਤੋਂ ਚਾਰ ਸੀਟਾਂ ਲਿਬਰਲ ਅਤੇ ਤਿੰਨ ਐਨ.ਡੀ.ਪੀ. ਨੂੰ ਮਿਲੀਆਂ ਹਨ | ਇਸ ਤੋਂ ਇਲਾਵਾ ਮੈਨੀਟੋਬਾ ਦੀਆਂ 14 ਵਿਚੋਂ 7 ਸੀਟਾਂ ਕੰਜ਼ਰਵੇਟਿਵ ਪਾਰਟੀ ਦੀ ਝੋਲੀ ਪਈਆਂ | ਅਲਬਰਟਾ, ਕੰਜ਼ਰਵੇਟਿਵ ਪਾਰਟੀ ਦੇ ਨੀਲੇ ਰੰਗ 'ਚ ਰੰਗਿਆ ਗਿਆ ਹੈ | ਉੱਥੇ ਕੁੱਲ 34 'ਚੋਂ ਐਨ.ਡੀ.ਪੀ. ਨੂੰ ਇਕ ਸੀਟ ਮਿਲੀ ਹੈ ਅਤੇ 33 ਸੀਟਾਂ ਕੰਜ਼ਰਵੇਟਿਵ ਪਾਰਟੀ ਨੇ ਜਿੱਤੀਆਂ | ਐਡਮਿੰਟਨ-ਮਿਲਵੁੱਡਜ਼ ਹਲਕੇ ਤੋਂ ਮੌਜੂਦਾ ਮੰਤਰੀ ਅਮਰਜੀਤ ਸੋਹੀ ਦੀ ਹਾਰ ਅਤੇ ਕੰਜ਼ਰਵੇਟਿਵ ਹਾਰਪਰ ਸਰਕਾਰ 'ਚ ਮੰਤਰੀ ਰਹੇ ਟਿਮ ਉੱਪਲ ਦੀ ਵੱਡੇ ਫਰਕ (8800 ਤੋਂ ਵੱਧ ਵੋਟਾਂ ਦੇ ਫਰਕ) ਨਾਲ ਜਿੱਤ ਹੋਈ ਹੈ | ਸ੍ਰੀ ਸੋਹੀ 2015 'ਚ ਟਿਮ ਉਪਲ ਤੋਂ 92 ਵੋਟਾਂ ਦੇ ਫਰਕ ਨਾਲ ਜਿੱਤੇ ਸਨ | ਸਸਕਾਚਵਾਨ 'ਚ ਸਾਰੀਆਂ 14 ਸੀਟਾਂ ਕੰਜ਼ਰਵੇਟਿਵ ਪਾਰਟੀ ਨੇ ਜਿੱਤੀਆਂ ਅਤੇ ਰਿਜਾਈਨਾ-ਵਸਕਾਨਾ ਹਲਕੇ ਤੋਂ 1993 ਤੋਂ ਲਗਾਤਾਰ ਜਿੱਤਦੇ ਆ ਰਹੇ ਲਿਬਰਲ ਕੈਬਨਿਟ ਮੰਤਰੀ ਰਾਲਫ ਗੁਡੇਲ ਆਪਣੀ ਸੀਟ ਹਾਰ ਗਏ ਹਨ | ਐਨ.ਡੀ.ਪੀ. ਦਾ ਕਿਊਬਕ 'ਚੋਂ ਲਗਪਗ ਸਫਾਇਆ ਹੋ ਗਿਆ ਅਤੇ 78 'ਚੋਂ ਇਕ ਸੀਟ ਜਿੱਤੀ ਜਾ ਸਕੀ | ਟੋਰਾਂਟੋ ਇਲਾਕੇ 'ਚ ਲਿਬਰਲ ਦੀ ਸਥਿਤੀ ਮਜ਼ਬੂਤ ਰਹੀ ਅਤੇ ਸਾਰੀਆਂ 25 ਸੀਟਾਂ ਉਪਰ ਜਿੱਤ ਹਾਸਲ ਕੀਤੀ | ਓਟਾਵਾ ਅਤੇ ਮਾਂਟਰੀਅਲ ਇਲਾਕੇ 'ਚ ਲਿਬਰਲ ਦਾ ਆਧਾਰ ਮਜ਼ਬੂਤ ਰਿਹਾ | ਉਂਟਾਰੀਓ 'ਚ 121 ਸੀਟਾਂ 'ਚੋਂ ਲਿਬਰਲ ਨੂੰ 78, ਕੰਜ਼ਰਵੇਟਿਵ ਨੂੰ 37 ਅਤੇ ਐਨ.ਡੀ.ਪੀ. ਨੂੰ ਛੇ ਸੀਟਾਂ ਮਿਲੀਆਂ ਹਨ | ਕਿਊਬਿਕ 'ਚ 78 ਸੀਟਾਂ ਵਿਚੋਂ ਲਿਬਰਲ ਨੂੰ 35, ਬਲਾਕ ਕਿਊਬਿਕ ਨੂੰ 32 ਸੀਟਾਂ ਮਿਲੀਆਂ ਜਦ ਕਿ ਉੱਥੇ ਐਨ.ਡੀ.ਪੀ. ਨੂੰ 1 ਸੀਟ ਮਿਲੀ ਅਤੇ ਕੰਜ਼ਰਵੇਟਿਵ ਪਾਰਟੀ ਦਾ ਕਿਊਬਿਕ 'ਚ ਸਫਾਇਆ (0 ਸੀਟ) ਹੋ ਗਿਆ | ਬਰੈਂਪਟਨ ਦੀਆਂ ਸਾਰੀਆਂ ਪੰਜ ਸੀਟਾਂ ਵੀ ਲਿਬਰਲ ਪਾਰਟੀ ਨੂੰ ਦੁਬਾਰਾ ਮਿਲ ਗਈਆਂ, ਜਿੱਥੋਂ ਕਮਲ ਖਹਿਰਾ, ਸੋਨੀਆ ਸਿੱਧੂ, ਰਮੇਸ਼ਵਰ ਸੰਘਾ, ਮਨਿੰਦਰ ਸਿੱਧੂ ਅਤੇ ਰੂਬੀ ਸਹੋਤਾ ਜੇਤੂ ਰਹੇ ਹਨ | ਮਿਸੀਸਾਗਾ-ਮਾਲਟਨ ਤੋਂ ਕੈਬਨਿਟ ਮੰਤਰੀ ਨਵਦੀਪ ਸਿੰਘ ਬੈਂਸ ਸ਼ਾਨ ਨਾਲ ਜਿੱਤ ਗਏ ਹਨ ਅਤੇ ਗਗਨ ਸਿਕੰਦ ਨੇ ਮਿਸੀਸਾਗਾ-ਸਟ੍ਰੀਟਸਵਿੱਲ ਤੋਂ ਦੁਬਾਰਾ ਵੱਡੀ ਜਿੱਤ ਪ੍ਰਾਪਤ ਕੀਤੀ | ਬਰੈਂਪਟਨ-ਉੱਤਰੀ ਹਲਕੇ ਤੋਂ ਲਿਬਰਲ ਰੂਬੀ ਸਹੋਤਾ ਨੇ ਆਪਣੇ ਨੇੜਲੇ ਵਿਰੋਧੀ ਕੰਜ਼ਰਵੇਟਿਵ ਅਰਪਨ ਖੰਨਾ ਨੂੰ 11800 ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾਇਆ |
ਐਨ.ਡੀ.ਪੀ. ਲਈ 2015 ਦੇ ਮੁਕਾਬਲੇ (44) ਸੀਟਾਂ ਦੀ ਗਿਣਤੀ ਭਾਵੇਂ ਘਟ ਕੇ 24 ਰਹਿ ਗਈ ਹੈ ਪਰ 2019 ਦੀ ਚੋਣ 'ਚ ਪਾਰਟੀ ਦੀ ਵੱਡੀ ਜਿੱਤ ਸਮਝੀ ਜਾ ਰਹੀ ਹੈ ਕਿਉਂਕਿ ਉਹ 24 ਸੀਟਾਂ ਨਾਲ ਵੀ ਸਰਕਾਰ ਦੇ ਗਠਨ 'ਚ ਸ਼ਾਮਿਲ ਹੋ ਸਕਣਗੇ ਅਤੇ ਰਾਸ਼ਟਰੀ ਪੱਧਰ 'ਤੇ ਪਾਰਟੀ ਦਾ ਮਹੱਤਵ ਵਧੇਗਾ | ਸਮੁੱਚੇ ਕੈਨੇਡਾ 'ਚ ਪੂਰਬ 'ਚ ਨਿਊ ਫਾਊਾਡਲੈਂਡ ਤੋਂ ਓਾਟਾਰੀਓ ਤੱਕ ਲਿਬਰਲ ਪਾਰਟੀ ਦਾ ਠੋਸ ਆਧਾਰ ਸਾਬਿਤ ਹੋਇਆ ਹੈ ਜਦ ਕਿ ਮੈਨੀਟੋਬਾ, ਸਸਕਾਚਵਾਨ, ਅਲਬਰਟਾ 'ਚ ਕੰਜ਼ਰਵੇਟਿਵ ਪਾਰਟੀ ਦਾ ਜਾਦੂ ਚੱਲਿਆ ਹੈ | ਪੀਪਲਜ਼ ਪਾਰਟੀ ਆਫ਼ ਕੈਨੇਡਾ (ਪੀ.ਪੀ.ਸੀ.) ਦੇ ਆਗੂ ਮੈਕਸੀਮ ਬਰਨੀਏ ਆਪਣੀ ਸੀਟ ਵੀ ਹਾਰ ਗਏ ਅਤੇ ਉਨ੍ਹ•ਾਂ ਦੀ ਪਾਰਟੀ ਦਾ ਕੋਈ ਉਮੀਦਵਾਰ ਨਹੀਂ ਜਿੱਤ ਸਕਿਆ |
ਬੀਤੇ 40 ਦਿਨਾਂ ਦੇ ਚੋਣ ਪ੍ਰਚਾਰ ਦੌਰਾਨ ਪਤਾ ਲੱਗਦਾ ਰਿਹਾ ਸੀ ਕਿ ਪੰਜਾਬ ਤੋਂ ਲੋਕਾਂ ਵਲੋਂ ਕੈਨੇਡਾ 'ਚ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਫ਼ੋਨ ਕਰਕੇ ਜਸਟਿਨ ਟਰੂਡੋ ਨੂੰ ਵੋਟਾਂ ਪਾਉਣ ਦੀਆਂ ਅਪੀਲਾਂ ਕੀਤੀਆਂ ਜਾ ਰਹੀਆਂ ਸਨ ਅਤੇ ਨਤੀਜਾ ਆਉਣ ਤੋਂ ਬਾਅਦ ਪੰਜਾਬ ਤੋਂ ਕੈਨੇਡੀਅਨ ਪੰਜਾਬੀਆਂ ਦਾ ਧੰਨਵਾਦ ਕਰਨ ਲਈ ਕੈਨੇਡਾ ਵੱਲ ਟੈਲੀਫ਼ੋਨਾਂ ਦੀ ਝੜੀ ਲੱਗੀ ਰਹੀ | ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਸਟਿਨ ਟਰੂਡੋ ਨੂੰ ਵਧਾਈ ਸੰਦੇਸ਼ ਭੇਜੇ ਹਨ | ਟਰੰਪ ਨੇ ਕਿਹਾ ਕਿ ਟਰੂਡੋ ਬਹੁਤ ਵਧੀਆ ਆਗੂ ਹਨ ਅਤੇ ਕੈਨੇਡਾ ਨੂੰ ਚੰਗੀ ਸਰਕਾਰ ਦੇਣਗੇ |


ਖ਼ਬਰ ਸ਼ੇਅਰ ਕਰੋ

84 ਮੁਲਕਾਂ ਦੇ ਰਾਜਦੂਤਾਂ ਨੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ

ਅੰਮਿ੍ਤਸਰ, 22 ਅਕਤੂਬਰ (ਜਸਵੰਤ ਸਿੰਘ ਜੱਸ/ਹਰਮਿੰਦਰ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ 'ਚ ਭਾਰਤ 'ਚ ਵੱਖ-ਵੱਖ ਮੁਲਕਾਂ ਦੇ ਹਾਈ ਕਮਿਸ਼ਨਰਾਂ ਦਾ ਇਕ ਉੱਚ ਪੱਧਰੀ ਵਫ਼ਦ ਅੱਜ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਪੁੱਜਾ | ਕੇਂਦਰੀ ...

ਪੂਰੀ ਖ਼ਬਰ »

ਆਰ.ਐਫ਼.ਐਲ. ਫੰਡ ਘੁਟਾਲਾ : ਮਾਲਵਿੰਦਰ ਸਿੰਘ ਤੇ ਸ਼ਿਵਇੰਦਰ ਸਿੰਘ ਿਖ਼ਲਾਫ਼ ਪੇਸ਼ੀ ਵਾਰੰਟ ਜਾਰੀ

ਨਵੀਂ ਦਿੱਲੀ, 22 ਅਕਤੂਬਰ (ਏਜੰਸੀ)-ਦਿੱਲੀ ਦੀ ਇਕ ਅਦਾਲਤ ਨੇ ਰੈਲੀਗੇਅਰ ਫਿਨਵੈਸਟ ਲਿਮੀ. (ਆਰ. ਐਫ਼. ਐਲ.) ਦੇ ਪੈਸੇ ਦਾ ਕਥਿਤ ਤੌਰ 'ਤੇ ਗਬਨ ਕਰਨ ਦੇ ਮਾਮਲੇ 'ਚ ਗਿ੍ਫ਼ਤਾਰ ਕੀਤੇ ਫੋਰਟਿਸ ਹੈਲਥਕੇਅਰ ਦੇ ਸਾਬਕਾ ਪ੍ਰਮੋਟਰਾਂ ਮਾਲਵਿੰਦਰ ਸਿੰਘ ਤੇ ਉਨ੍ਹਾਂ ਦੇ ਭਰਾ ...

ਪੂਰੀ ਖ਼ਬਰ »

ਹੁਣ ਕਰਤਾਰਪੁਰ ਲਾਂਘੇ ਸਬੰਧੀ ਸਮਝੌਤੇ 'ਤੇ ਕੱਲ੍ਹ ਦਸਤਖ਼ਤ ਹੋਣ ਦੀ ਉਮੀਦ

ਅੰਮਿ੍ਤਸਰ, 22 ਅਕਤੂਬਰ (ਸੁਰਿੰਦਰ ਕੋਛੜ)-ਭਾਰਤ ਅਤੇ ਪਾਕਿਸਤਾਨ ਸਰਕਾਰਾਂ ਵਲੋਂ 9 ਨਵੰਬਰ ਨੂੰ ਕਰਤਾਰਪੁਰ ਸਾਹਿਬ ਲਾਂਘੇ ਦਾ ਉਦਘਾਟਨ ਕਰਨ ਤੋਂ ਪਹਿਲਾਂ ਲਾਂਘੇ ਦੇ ਸਮਝੌਤੇ 'ਤੇ ਦਸਤਖ਼ਤ ਕੀਤੇ ਜਾਣੇ ਹਨ | ਇਸ ਲਈ ਭਾਰਤ ਸਰਕਾਰ ਨੇ ਬੀਤੇ ਦਿਨ ਪਾਕਿਸਤਾਨ ਨੂੰ ਦੱਸਿਆ ...

ਪੂਰੀ ਖ਼ਬਰ »

ਗਿ੍ਫ਼ਤਾਰੀ ਤੋਂ 2 ਮਹੀਨੇ ਬਾਅਦ ਚਿਦੰਬਰਮ ਨੂੰ ਸੁਪਰੀਮ ਕੋਰਟ ਤੋਂ ਮਿਲੀ ਜ਼ਮਾਨਤ

ਫਿਲਹਾਲ ਜੇਲ੍ਹ 'ਚ ਹੀ ਰਹਿਣਗੇ ਨਵੀਂ ਦਿੱਲੀ, 22 ਅਕਤੂਬਰ (ਉਪਮਾ ਡਾਗਾ ਪਾਰਥ)-ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੂੰ ਸੀ. ਬੀ. ਆਈ. ਵਲੋਂ ਦਾਇਰ ਆਈ. ਐਨ. ਐਕਸ. ਮੀਡੀਆ ਮਾਮਲੇ 'ਚ ਸੁਪਰੀਮ ਕੋਰਟ ਵਲੋਂ ਜ਼ਮਾਨਤ ਮਿਲ ਗਈ ਹੈ, ਪਰ ਚਿਦੰਬਰਮ ਅਜੇ ਜੇਲ੍ਹ 'ਚ ਰਹਿਣਗੇ ਕਿਉਂਕਿ ...

ਪੂਰੀ ਖ਼ਬਰ »

ਕੈਲਗਰੀ ਫਾਰੈਸਟ ਲਾਅਨ ਤੋਂ ਜਿੱਤੇ ਜਸਰਾਜ ਸਿੰਘ ਹੱਲਣ

ਕੈਲਗਰੀ, (ਹਰਭਜਨ ਸਿੰਘ ਢਿੱਲੋਂ)-ਕੈਲਗਰੀ ਦੇ ਪਾਰਲੀਮਾਨੀ ਹਲਕੇ ਫਾਰੈਸਟ ਲਾਅਨ ਤੋਂ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਜਸਰਾਜ ਸਿੰਘ ਹੱਲਣ ਨੇ ਆਪਣੇ ਨੇੜਲੇ ਵਿਰੋਧੀ ਲਿਬਰਲ ਪਾਰਟੀ ਦੇ ਉਮੀਦਵਾਰ ਜੈਗ ਆਨੰਦ ਨੂੰ ਹਰਾ ਕੇ ਸੀਟ ਜਿੱਤੀ ਹੈ | ਸ. ਹੱਲਣ ਨੇ ਨਤੀਜਾ ਆਉਣ ...

ਪੂਰੀ ਖ਼ਬਰ »

ਬਿ੍ਟਿਸ਼ ਕੋਲੰਬੀਆ ਦੇ 16 ਪੰਜਾਬੀ ਉਮੀਦਵਾਰਾਂ 'ਚੋਂ 4 ਹੀ ਚੋਣ ਜਿੱਤ ਸਕੇ

• ਸੁੱਖ ਧਾਲੀਵਾਲ ਚੌਥੀ ਵਾਰ ਸੰਸਦ ਮੈਂਬਰ ਬਣੇ • ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ, ਰਣਦੀਪ ਸਿੰਘ ਸਰਾਏ ਵੀ ਜਿੱਤੇ ਐਬਟਸਫੋਰਡ, 22 ਅਕਤੂਬਰ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੀ 338 ਮੈਂਬਰਾਂ ਵਾਲੀ 43ਵੀਂ ਸੰਸਦ ਲਈ ਅੱਜ ਹੋਈਆਂ ਚੋਣਾਂ ਵਿਚ ਬਿ੍ਟਿਸ਼ ਕੋਲੰਬੀਆ ...

ਪੂਰੀ ਖ਼ਬਰ »

ਰਾਜੌਰੀ 'ਚ ਪਾਕਿ ਗੋਲੀਬਾਰੀ 'ਚ ਸੈਨਾ ਦਾ ਅਧਿਕਾਰੀ ਸ਼ਹੀਦ

ਜੰਮੂ, 22 ਅਕਤੂਬਰ (ਏਜੰਸੀ)-ਪਾਕਿਸਤਾਨੀ ਸੈਨਾ ਵਲੋਂ ਅੱਜ ਜੰਮੂ-ਕਸ਼ਮੀਰ ਦੇ ਕੰਟਰੋਲ ਰੇਖਾ ਨਾਲ ਲਗਦੇ ਰਾਜੌਰੀ ਤੇ ਪੁਣਛ ਜ਼ਿਲਿ੍ਹਆਂ ਦੇ ਇਲਾਕੇ 'ਚ ਕੀਤੀ ਜੰਗਬੰਦੀ ਦੀ ਉਲੰਘਣਾ ਦੌਰਾਨ ਸੈਨਾ ਦਾ ਇਕ ਜੇ.ਸੀ.ਓ. ਸ਼ਹੀਦ ਹੋ ਗਿਆ ਤੇ 2 ਨਾਗਰਿਕ ਜ਼ਖ਼ਮੀ ਹੋ ਗਏ ਹਨ | ...

ਪੂਰੀ ਖ਼ਬਰ »

ਮੁਕਾਬਲੇ 'ਚ ਜੈਸ਼ ਦੇ ਤਿੰਨ ਅੱਤਵਾਦੀ ਹਲਾਕ

ਸ੍ਰੀਨਗਰ, 22 ਅਕਤੂਬਰ (ਏਜੰਸੀ)-ਜੰਮੂ-ਕਸ਼ਮੀਰ ਪੁਲਿਸ ਦੇ ਮੁਖੀ ਦਿਲਬਾਗ ਸਿੰਘ ਨੇ ਦੱਸਿਆ ਕਿ ਸੁਰੱਖਿਆ ਬਲਾਂ ਨਾਲ ਦੱਖਣੀ ਕਸ਼ਮੀਰ ਦੇ ਤਰਾਲ ਇਲਾਕੇ ਵਿਚ ਹੋਏ ਮੁਕਾਬਲੇ ਦੌਰਾਨ ਜੈਸ਼-ਏ-ਮੁਹੰਮਦ ਦੇ ਤਿੰਨ ਅੱਤਵਾਦੀ ਮਾਰੇ ਗਏ | ਉਨ੍ਹਾਂ ਨੇ ਦੱਸਿਆ ਕਿ ਇਹ ਅੱਤਵਾਦੀ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX