ਪ੍ਰਧਾਨ ਮੰਤਰੀ ਦਫ਼ਤਰ ਦਾ ਜ਼ਿਕਰ ਹੋਣ 'ਤੇ ਹੀ ਸਪੀਕਰ ਨੇ ਬੰਦ ਕੀਤਾ ਮਨੀਸ਼ ਤਿਵਾੜੀ ਦਾ ਮਾਈਕ
ਨਵੀਂ ਦਿੱਲੀ, 21 ਨਵੰਬਰ (ਉਪਮਾ ਡਾਗਾ ਪਾਰਥ)-ਚੋਣ ਬਾਂਡ ਅਤੇ ਸਰਕਾਰੀ ਕੰਪਨੀਆਂ ਦੇ ਨਿੱਜੀਕਰਨ ਦੇ ਮੁੱਦੇ 'ਤੇ ਕਾਂਗਰਸ ਨੇ ਸੰਸਦ ਦੇ ਦੋਹਾਂ ਸਦਨਾਂ 'ਚ ਜ਼ੋਰਦਾਰ ...
ਅੱਜ ਹੋ ਸਕਦੈ ਰਸਮੀ ਐਲਾਨ, ਊਧਵ ਠਾਕਰੇ ਬਣ ਸਕਦੇ ਹਨ ਮੁੱਖ ਮੰਤਰੀ
ਨਵੀਂ ਦਿੱਲੀ, 21 ਨਵੰਬਰ (ਪੀ. ਟੀ. ਆਈ.)-ਕਾਂਗਰਸ ਵਰਕਿੰਗ ਕਮੇਟੀ ਨੇ ਮਹਾਰਾਸ਼ਟਰ 'ਚ ਪਾਰਟੀ ਨੂੰ ਸ਼ਿਵ ਸੈਨਾ ਅਤੇ ਐਨ.ਸੀ.ਪੀ. ਨਾਲ ਮਿਲ ਕੇ ਸਰਕਾਰ ਬਣਾਉਣ ਲਈ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ ਹੈ | ਮਹਾਰਾਸ਼ਟਰ ਦੇ ਸਿਆਸੀ ਦਿ੍ਸ਼ 'ਤੇ ਚਰਚਾ ਕਰਨ ਲਈ ਪਾਰਟੀ ਦੀ ਫ਼ੈਸਲਾ ਲੈਣ ਵਾਲੀ ਸਭ ਤੋਂ ਵੱਡੀ ਇਕਾਈ ਦੀ ਇੱਥੇ ਹੋਈ ਬੈਠਕ ਦੌਰਾਨ ਇਸ ਫ਼ੈਸਲੇ 'ਤੇ ਮੋਹਰ ਲਗਾਈ ਗਈ | ਸੋਨੀਆ ਗਾਂਧੀ ਦੀ ਅਗਵਾਈ 'ਚ ਇਹ ਬੈਠਕ ਉਨ੍ਹਾਂ ਦੇ ਘਰ 10 ਜਨਪਥ ਵਿਖੇ ਹੋਈ | ਬੈਠਕ ਤੋਂ ਬਾਅਦ ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ. ਵੇਨੂਗੋਪਾਲ ਨੇ ਮੀਡੀਆ ਨੂੰ ਦੱਸਿਆ ਕਿ ਕਾਂਗਰਸ ਵਰਕਿੰਗ ਕਮੇਟੀ (ਸੀ.ਡਬਲਯੂ.ਸੀ.) ਨੂੰ ਪਾਰਟੀ ਦੀ ਬੀਤੇ ਕੱਲ੍ਹ ਨੈਸ਼ਨਲ ਕਾਂਗਰਸ ਪਾਰਟੀ (ਐਨ.ਸੀ.ਪੀ.) ਨਾਲ ਹੋਈ ਗੱਲਬਾਤ ਬਾਰੇ ਜਾਣੂ ਕਰਵਾਇਆ ਗਿਆ | ਕਾਂਗਰਸੀ ਸੂਤਰਾਂ ਅਨੁਸਾਰ ਮਹਾਰਾਸ਼ਟਰ 'ਚ ਸਰਕਾਰ ਦੇ ਗਠਨ ਸਬੰਧੀ ਆਖ਼ਰੀ ਫ਼ੈਸਲਾ ਸ਼ੁੱਕਰਵਾਰ ਨੂੰ ਲਿਆ ਜਾਵੇਗਾ | ਸੂਤਰਾਂ ਅਨੁਸਾਰ ਕਾਂਗਰਸੀ ਵਰਕਿੰਗ ਕਮੇਟੀ ਨੇ ਸ਼ਿਵ ਸੈਨਾ ਅਤੇ ਐਨ.ਸੀ.ਪੀ. ਨਾਲ ਮਿਲ ਕੇ ਸਰਕਾਰ ਬਣਾਉਣ 'ਤੇ ਵਿਆਪਕ ਸਹਿਮਤੀ ਜਤਾਈ | ਉਨ੍ਹਾਂ ਦੱਸਿਆ ਕਿ ਮਹਾਰਾਸ਼ਟਰ 'ਚ ਸਰਕਾਰ ਦੇ ਗਠਨ ਬਾਰੇ ਐਲਾਨ ਕੱਲ੍ਹ ਮੁੰਬਈ 'ਚ ਕੀਤਾ ਜਾਵੇਗਾ | ਸੂਤਰਾਂ ਅਨੁਸਾਰ ਮਹਾਰਾਸ਼ਟਰ ਦੇ ਅਗਲੇ ਮੁੱਖ ਮੰਤਰੀ ਸ਼ਿਵ ਸੈਨਾ ਦੇ ਮੁਖੀ ਊਧਵ ਠਾਕਰੇ ਹੋ ਸਕਦੇ ਹਨ ਜਦਕਿ ਐਨ.ਸੀ.ਪੀ. ਅਤੇ ਕਾਂਗਰਸ ਦੇ ਉਪ-ਮੁੱਖ ਮੰਤਰੀ ਹੋਣਗੇ | ਐਨ. ਸੀ. ਪੀ. ਦੇ ਅਜੀਤ ਪਵਾਰ ਅਤੇ ਕਾਂਗਰਸ ਦੇ ਬਾਲਾਸਾਹੇਬ ਥੋਰਾਟ ਉਪ-ਮੁੱਖ ਮੰਤਰੀ ਬਣ ਸਕਦੇ ਹਨ | ਸੂਤਰਾਂ ਅਨੁਸਾਰ ਐਨ. ਸੀ. ਪੀ. ਮੁਖੀ ਸ਼ਰਦ ਪਵਾਰ ਅਤੇ ਕਾਂਗਰਸੀ ਨੇਤਾ ਊਧਵ ਠਾਕਰੇ ਨੂੰ 'ਮਹਾ ਵਿਕਾਸ ਅਘਾੜੀ' ਗੱਠਜੋੜ ਸਰਕਾਰ ਦਾ ਮੁੱਖ ਮੰਤਰੀ ਬਣਿਆ ਵੇਖਣਾ ਚਾਹੁੰਦੇ ਹਨ |
ਕਾਂਗਰਸ ਤੇ ਐਨ.ਸੀ.ਪੀ. ਆਗੂਆਂ ਵਿਚਾਲੇ ਬੈਠਕ
ਕਾਂਗਰਸ ਅਤੇ ਐਨ.ਸੀ.ਪੀ. ਆਗੂਆਂ ਦੀ ਆਮ ਘੱਟੋ-ਘੱਟ ਪ੍ਰੋਗਰਾਮ ਨੂੰ ਅੰਤਿਮ ਰੂਪ ਦੇਣ ਲਈ ਇਕ ਬੈਠਕ ਹੋਈ | ਦੋਵਾਂ ਪਾਰਟੀਆਂ ਦੇ ਉੱਚ ਆਗੂ ਐਨ.ਸੀ.ਪੀ. ਮੁਖੀ ਸ਼ਰਦ ਪਵਾਰ ਦੇ ਘਰ ਵਿਖੇ ਮਿਲੇ | ਕਾਂਗਰਸ ਵਲੋਂ ਬੈਠਕ 'ਚ ਅਹਿਮਦ ਪਟੇਲ, ਜੈਰਾਮ ਰਮੇਸ਼ ਤੇ ਮਲਿਕਅਰਜੁਨ ਖੜਗੇ ਅਤੇ ਐਨ.ਸੀ.ਪੀ. ਵਲੋਂ ਪ੍ਰਫੁੱਲ ਪਟੇਲ, ਸੁਪਿ੍ਆ ਸੁਲੇ, ਅਜੀਤ ਪਵਾਰ, ਜੈਅੰਤ ਪਾਟਿਲ ਅਤੇ ਨਵਾਬ ਮਲਿਕ ਸ਼ਾਮਿਲ ਹੋਏ |
ਨਵੀਂ ਦਿੱਲੀ, 21 ਨਵੰਬਰ (ਉਪਮਾ ਡਾਗਾ ਪਾਰਥ)-ਵਿਵਾਦਿਤ ਸੁਰਖੀਆਂ 'ਚ ਰਹਿਣ ਵਾਲੀ ਭਾਜਪਾ ਸੰਸਦ ਮੈਂਬਰ ਪ੍ਰੱਗਿਆ ਠਾਕੁਰ ਨੂੰ ਰੱਖਿਆ ਮਾਮਲਿਆਂ ਦੀ ਸੰਸਦੀ ਕਮੇਟੀ 'ਚ ਸ਼ਾਮਿਲ ਕੀਤਾ ਗਿਆ ਹੈ | ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਵਾਲੀ ਰੱਖਿਆ ਮਾਮਲਿਆਂ 'ਚ ...
ਨਵੀਂ ਦਿੱਲੀ, 21 ਨਵੰਬਰ (ਏਜੰਸੀ)-ਦੇਸ਼ 'ਚ ਇਲੈਕਟ੍ਰਾਨਿਕ ਟੋਲ ਨੂੰ ਉਤਸ਼ਾਹਿਤ ਕਰਨ ਅਤੇ ਮੁਸਾਫ਼ਰਾਂ ਨੂੰ ਸਹੂਲਤ ਦੇਣ ਲਈ ਸਰਕਾਰ 1 ਦਸੰਬਰ ਤੋਂ ਨੈਸ਼ਨਲ ਹਾਈਵੇ 'ਤੇ ਫਾਸਟਟੈਗ ਜਾਂ ਆਰ. ਐਫ. ਆਈ. ਡੀ. ਨੂੰ ਜ਼ਰੂਰੀ ਕਰਨ ਜਾ ਰਹੀ ਹੈ | ਦੇਸ਼ ਭਰ ਦੇ ਸਾਰੇ ਰਾਸ਼ਟਰੀ ਮਾਰਗ ...
ਅੰਮਿ੍ਤਸਰ, 21 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਵਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਾਰੀ ਕੀਤੇ ਗਏ ਸਿੱਕਿਆਂ ਤੋਂ ਹੁਣ ਤਕ ਪਾਕਿਸਤਾਨ ਨੂੰ 2 ਕਰੋੜ 53 ਲੱਖ ਰੁਪਏ ਦੀ ਆਮਦਨ ਹੋਈ ਹੈ | ਇਸ ਬਾਰੇ ਲਾਹੌਰ ਤੋਂ 'ਅਜੀਤ' ਨਾਲ ਜਾਣਕਾਰੀ ...
ਮਾਨਾਂਵਾਲਾ, 21 ਨਵੰਬਰ (ਗੁਰਦੀਪ ਸਿੰਘ ਨਾਗੀ)-ਅੰਮਿ੍ਤਸਰ-ਜਲੰਧਰ ਜੀ.ਟੀ.ਰੋਡ 'ਤੇ ਕਸਬਾ ਦੋਬੁਰਜੀ ਵਿਖੇ ਬੀਤੀ ਰਾਤ ਚੋਰਾਂ ਵਲੋਂ ਸਟੇਟ ਬੈਂਕ ਆਫ਼ ਇੰਡੀਆ ਦਾ ਏ.ਟੀ.ਐਮ. ਲੁੱਟਣ ਦੀ ਖ਼ਬਰ ਹੈ, ਜਿਸ 'ਚ ਬੀਤੇ ਦਿਨੀਂ ਸਾਢੇ 14 ਲੱਖ ਦੇ ਕਰੀਬ ਨਕਦੀ ਪਾਈ ਗਈ ਸੀ | ਜਾਣਕਾਰੀ ...
ਫ਼ਿਲਮ 'ਲਾਲ ਸਿੰਘ ਚੱਢਾ' ਦੀ ਸ਼ੂਟਿੰਗ ਲਈ ਲਾਏ ਰੂਪਨਗਰ ਇਲਾਕੇ 'ਚ ਡੇਰੇ
ਰੂਪਨਗਰ, 21 ਨਵੰਬਰ (ਸਤਨਾਮ ਸਿੰਘ ਸੱਤੀ)- ਰੂਪਨਗਰ ਨੇੜਲੇ ਨੂਰਪੁਰ ਬੇਦੀ ਖੇਤਰ 'ਚ ਸ਼ੂਟਿੰਗ ਲਈ ਪੁੱਜੇ ਫ਼ਿਲਮ ਸਟਾਰ ਆਮਿਰ ਖ਼ਾਨ ਅੱਜ ਦੁਪਹਿਰ ਕਰੀਬ ਇਕ ਵਜੇ ਇਤਿਹਾਸਕ ਗੁਰਦੁਆਰਾ ਸ੍ਰੀ ...
ਪਟਿਆਲਾ, 21 ਨਵੰਬਰ (ਜਸਪਾਲ ਸਿੰਘ ਢਿੱਲੋਂ)-ਅਦਾਲਤ ਦੀਆਂ ਸਖ਼ਤ ਹਦਾਇਤਾਂ ਬਾਅਦ ਪੰਜਾਬ ਸਰਕਾਰ ਨੇ ਕੁਝ ਸਖ਼ਤ ਰਵੱਈਆ ਦਿਖਾਉਂਦਿਆਂ ਹੁਣ ਪੁਲਿਸ ਕੇਸ ਤੇ ਹਵਾ ਪ੍ਰਦੂਸ਼ਣ ਕਾਨੂੰਨ ਤਹਿਤ ਵੀ ਕੇਸ ਦਰਜ ਕੀਤੇ ਹਨ ਤੇ ਇਹ ਕਿਥੋਂ ਤੱਕ ਸਿਰੇ ਲਾਏ ਜਾਣਗੇ, ਇਹ ਤਾਂ ਭਵਿੱਖ ...
ਨਿਊਯਾਰਕ, 21 ਨਵੰਬਰ (ਏਜੰਸੀ)- ਅਮਰੀਕਾ 'ਚ ਗ਼ੈਰ-ਕਾਨੂੰਨੀ ਢੰਗ ਨਾਲ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦੇ 5 ਭਾਰਤੀਆਂ ਨੂੰ ਅਮਰੀਕੀ ਗਸ਼ਤ ਅਧਿਕਾਰੀਆਂ ਨੇ ਹਿਰਾਸਤ 'ਚ ਲਿਆ ਹੈ | ਅਮਰੀਕੀ ਸਰਹੱਦੀ ਗਸ਼ਤ ਏਜੰਟਾਂ ਨੂੰ ਨਿਊਯਾਰਕ 'ਚ ਓਗਡੇਂਸਬਰਗ ਬਾਰਡਰ ਪੈਟਰੋਲ ਸਟੇਸ਼ਨ 'ਚ ...
ਨਵੀਂ ਦਿੱਲੀ, 21 ਨਵੰਬਰ (ਏਜੰਸੀ)- ਸੁਪਰੀਮ ਕੋਰਟ 'ਚ ਜੰਮੂ-ਕਸ਼ਮੀਰ ਨੂੰ ਸੰਵਿਧਾਨ ਦੀ ਧਾਰਾ 370 ਤਹਿਤ ਮਿਲੇ ਵਿਸ਼ੇਸ਼ ਅਧਿਕਾਰਾਂ ਨੂੰ ਖ਼ਤਮ ਕਰਨ ਤੇ ਉਥੇ ਜਾਰੀ ਪਾਬੰਦੀਆਂ ਨੂੰ ਲੈ ਕੇ ਦਾਖ਼ਲ ਪਟੀਸ਼ਨਾਂ 'ਤੇ ਸੁਣਵਾਈ ਕਰ ਰਹੀ ਜਸਟਿਸ ਰਮੱਨਾ ਦੀ ਅਗਵਾਈ ਵਾਲੀ ਜਸਟਿਸ ...
ਨਵੀਂ ਦਿੱਲੀ, 21 ਨਵੰਬਰ (ਏਜੰਸੀ)-ਕਰਤਾਰਪੁਰ ਲਾਂਘਾ ਖੁੱਲ੍ਹਣ ਤੋਂ ਬਾਅਦ ਪਾਸਪੋਰਟ ਬਣਾਉਣ ਲਈ ਭਾਰੀ ਗਿਣਤੀ ਵਿਚ ਆ ਰਹੀਆਂ ਅਰਜ਼ੀਆਂ ਕਾਰਨ ਭਾਰਤੀ ਵਿਦੇਸ਼ ਮੰਤਰਾਲੇ ਨੇ ਪੰਜਾਬ 'ਚ ਪਾਸਪੋਰਟ ਸੇਵਾਵਾਂ ਦਾ ਵਿਸਥਾਰ ਕੀਤਾ ਗਿਆ ਹੈ | ਭਾਰਤ ਤੇ ਪਾਕਿਸਤਾਨ ਵਿਚਾਲੇ ...
ਸ੍ਰੀਨਗਰ, 21 ਨਵੰਬਰ (ਏਜੰਸੀ)- ਕਸ਼ਮੀਰ 'ਚ ਦੁਕਾਨਦਾਰਾਂ ਨੂੰ ਦੁਕਾਨਾਂ ਖੋਲ੍ਹਣ ਿਖ਼ਲਾਫ਼ ਚਿਤਾਵਨੀ ਦਿੰਦੇ ਪੋਸਟਰਾਂ ਕਾਰਨ ਘਾਟੀ ਦੇ ਬਹੁਤੇ ਹਿੱਸਿਆਂ 'ਚ ਵੀਰਵਾਰ ਨੂੰ ਲਗਾਤਾਰ ਦੂਸਰੇ ਦਿਨ ਬਹੁਤੀਆਂ ਦੁਕਾਨਾਂ, ਕਾਰੋਬਾਰੀ ਅਦਾਰੇ ਬੰਦ ਰਹੇ ਅਤੇ ਸੜਕਾਂ 'ਤੇ ...
ਨਵੀਂ ਦਿੱਲੀ, 21 ਨਵੰਬਰ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕੇਂਦਰੀ ਸੱਭਿਆਚਾਰ ਮੰਤਰੀ ਪ੍ਰਹਿਲਾਦ ਪਟੇਲ ਨੂੰ ਅੰਮਿ੍ਤਸਰ ਸਥਿਤ ਜਲਿ੍ਹਆਂਵਾਲਾ ਬਾਗ਼ ਦੀ ਮਿੱਟੀ ਨਾਲ ਭਰਿਆ ਕਲਸ਼ ਰਾਸ਼ਟਰੀ ਮਿਊਜ਼ੀਅਮ 'ਚ ਰੱਖਣ ਲਈ ਸੌਾਪਿਆ | ਇਸ ਤੋਂ ...
ਨਵੀਂ ਦਿੱਲੀ, 21 ਨਵੰਬਰ (ਪੀ.ਟੀ.ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਡੀਟਰ ਕੈਗ ਨੂੰ ਜਿੱਥੇ ਸਰਕਾਰੀ ਵਿਭਾਗਾਂ 'ਚ ਧੋਖਾਧੜੀ ਦੀ ਪੜਤਾਲ ਕਰਨ ਲਈ ਤਕਨੀਕੀ ਸਾਧਨ ਵਿਕਸਿਤ ਕਰਨ ਨੂੰ ਕਿਹਾ ਉੱਥੇ ਉਸ ਨੂੰ ਭਾਰਤ ਦੇ ਅਰਥਚਾਰੇ ਨੂੰ 5 ਲੱਖ ਕਰੋੜ ਡਾਲਰ ਦਾ ਬਣਾਉਣ 'ਚ ...
ਸਿਆਚਿਨ ਵਿਚ ਭਾਰਤ ਦੀ ਸੈਰ-ਸਪਾਟੇ ਦੀ ਯੋਜਨਾ ਨੂੰ ਕੀਤਾ ਖ਼ਾਰਜ
ਇਸਲਾਮਾਬਾਦ, 21 ਨਵੰਬਰ (ਪੀ.ਟੀ.ਆਈ.)-ਪਾਕਿਸਤਾਨ ਦੇ ਵਿਦੇਸ਼ ਵਿਭਾਗ ਦੇ ਬੁਲਾਰੇ ਮੁਹੰਮਦ ਫ਼ੈਜ਼ਲ ਨੇ ਭਾਰਤ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਉਹ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਾਕਿਸਤਾਨ ਆਉਣ ...
ਨਵੀਂ ਦਿੱਲੀ, 21 ਨਵੰਬਰ (ਏਜੰਸੀ)-ਸੰਗਰੂਰ 'ਚ ਦਲਿਤ ਨੌਜਵਾਨ ਦੇ ਹੱਤਿਆਕਾਂਡ ਦੀ ਜਾਂਚ ਲਈ ਭਾਜਪਾ ਨੇ ਤਿੰਨ ਸੰਸਦ ਮੈਂਬਰਾਂ ਦੀ ਇਕ ਕਮੇਟੀ ਦਾ ਗਠਨ ਕੀਤਾ ਹੈ | ਇਸ ਕਮੇਟੀ 'ਚ ਭਾਜਪਾ ਦੇ ਉੱਪ ਪ੍ਰਧਾਨ ਤੇ ਰਾਜ ਸਭਾ ਮੈਂਬਰ ਵਿਨੇ ਸਹਸਰਬੁੱਧੇ, ਬਾਘਪਤ ਤੋਂ ਸੰਸਦ ਮੈਂਬਰ ...
ਲੰਡਨ, 21 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਲੇਬਰ ਪਾਰਟੀ ਵਲੋਂ ਜਾਰੀ ਕੀਤੇ ਚੋਣ ਮਨੋਰਥ ਪੱਤਰ 'ਚ ਜਲਿ੍ਹਆਂਵਾਲਾ ਬਾਗ਼ ਸਾਕੇ ਦੀ ਮੁਕੰਮਲ ਮੁਆਫ਼ੀ ਮੰਗਣ ਤੇ ਸਾਕਾ ਨੀਲਾ ਤਾਰਾ 'ਚ ਬਰਤਾਨਵੀ ਸਰਕਾਰ ਦੀ ਭੂਮਿਕਾ ਦੀ ਨਿਰਪੱਖ ਜਾਂਚ ਕਰਵਾਉਣ ਦਾ ਵਾਅਦਾ ਕਰਦਿਆਂ ...
ਨਵੀਂ ਦਿੱਲੀ, 21 ਨਵੰਬਰ (ਅਜੀਤ ਬਿਊਰੋ)-ਬੀਤੇ ਦਿਨ ਇੰਦੌਰ ਤੋਂ ਲੋਕ ਸਭਾ ਦੇ ਮੈਂਬਰ ਸ਼ੰਕਰ ਲਲਵਾਨੀ ਨੇ ਕਰਤਾਰਪੁਰ ਲਾਂਘੇ ਲਈ ਪਾਸਪੋਰਟ ਦੀ ਸ਼ਰਤ ਹਟਾਉਣ ਦੀ ਮੰਗ ਨੂੰ ਲੈ ਕੇ ਮੁੱਦਾ ਲੋਕ ਸਭਾ 'ਚ ਉਠਾਇਆ ਸੀ | ਇਸ ਤੋਂ ਪਹਿਲਾਂ ਅੰਮਿ੍ਤਸਰ ਤੋਂ ਕਾਂਗਰਸ ਦੇ ਸੰਸਦ ...
ਸ੍ਰੀਨਗਰ, 21 ਨਵੰਬਰ (ਮਨਜੀਤ ਸਿੰਘ)-ਜੰਮੂ ਅਤੇ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ 'ਚ ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ 'ਤੇ ਅੱਜ ਇਕ ਆਈ. ਈ. ਡੀ. (ਬਾਰੂਦੀ ਸੁਰੰਗ) ਪਾਏ ਜਾਣ 'ਤੇ ਕੁੱਝ ਘੰਟਿਆਂ ਲਈ ਆਵਾਜਾਈ ਨੂੰ ਬੰਦ ਕਰ ਦਿੱਤਾ ਗਿਆ | ਜ਼ਿਲ੍ਹਾ ਕੁਲਗਾਮ ਦੇ ਵਾਨਪੋਹ ...
ਆਈ.ਸੀ.ਪੀ. ਦੇ ਜ਼ੀਰੋ ਲਾਈਨ 'ਤੇ 11:30 ਵਜੇ ਡਾਕ ਥੈਲਿਆਂ ਦਾ ਹੋਇਆ ਵਟਾਂਦਰਾ
ਅੰਮਿ੍ਤਸਰ, 21 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਵਲੋਂ ਕੌਮਾਂਤਰੀ ਨਿਯਮਾਂ ਦੀ ਉਲੰਘਣਾ ਕਰਦਿਆਂ ਭਾਰਤ ਨਾਲ 22 ਅਗਸਤ ਨੂੰ ਬੰਦ ਕੀਤੀ ਪੋਸਟਲ ਸੇਵਾ ਨੂੰ ਲਗਪਗ ਤਿੰਨ ਮਹੀਨੇ ਬਾਅਦ ਮੁੜ ...
ਬਰਲਿਨ, 21 ਨਵੰਬਰ (ਏਜੰਸੀ)-ਜਰਮਨੀ ਵਿਚ ਸਿੱਖ ਤੇ ਕਸ਼ਮੀਰੀ ਸੰਗਠਨਾਂ ਦੀ ਜਾਸੂਸੀ ਕਰਨ ਅਤੇ ਇਸ ਸਬੰਧੀ ਜਾਣਕਾਰੀ ਭਾਰਤੀ ਖੁਫੀਆ ਏਜੰਸੀ ਦੇ ਅਧਿਕਾਰੀਆਂ ਨੂੰ ਦੇਣ ਦੇ ਦੋਸ਼ 'ਚ ਭਾਰਤੀ ਮੂਲ ਦੇ ਇਕ ਸਿੱਖ ਜੋੜੇ ਨੂੰ ਅੱਜ ਫ੍ਰੈਂਕਫਰਟ ਦੀ ਅਦਾਲਤ 'ਚ ਪੇਸ਼ ਕੀਤਾ ਗਿਆ, ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX