ਤਾਜਾ ਖ਼ਬਰਾਂ


ਪੁੱਛਾਂ ਦੇਣ ਵਾਲੇ ਜਬਰ ਜਨਾਹੀ ਬਾਬੇ ਨੂੰ ਹੋਈ 7 ਸਾਲ ਦੀ ਕੈਦ
. . .  0 minutes ago
ਮੋਗਾ, 22 ਜਨਵਰੀ (ਗੁਰਤੇਜ ਬੱਬੀ)- ਅੱਜ ਮੋਗਾ 'ਚ ਜ਼ਿਲ੍ਹਾ ਵਧੀਕ ਸੈਸ਼ਨ ਜੱਜ ਮੈਡਮ ਅੰਜਨਾ ਦੀ ਅਦਾਲਤ ਨੇ ਔਰਤ ਨਾਲ ਜਬਰ ਜਨਾਹ ਕਰਨ ਵਾਲੇ ਦੋਸ਼ੀ ਮਸਤ ਬਾਬਾ ਜੀਵਨ ਸਿੰਘ ਨੂੰ ਦੋਸ਼ ਸਾਬਤ...
ਲੰਡਨ 'ਚ ਕਤਲ ਨੌਜਵਾਨ ਹਰਿੰਦਰ ਦੇ ਪਰਿਵਾਰ ਨਾਲ ਦੁੱਖ ਵੰਡਾਉਣ ਲਈ ਉਸ ਦੇ ਘਰ ਪਹੁੰਚੇ ਹਰਿੰਦਰਪਾਲ ਚੰਦੂਮਾਜਰਾ
. . .  7 minutes ago
ਪਟਿਆਲਾ, 22 ਜਨਵਰੀ (ਅਮਨਦੀਪ ਸਿੰਘ)- ਲੰਡਨ 'ਚ ਕਤਲ ਹੋਏ ਨੌਜਵਾਨ ਹਰਿੰਦਰ ਕੁਮਾਰ ਦੇ ਘਰ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸਨੌਰ ਤੋਂ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਪਹੁੰਚੇ। ਇਸ...
ਗਣਤੰਤਰ ਦਿਵਸ ਨੂੰ ਲੈ ਕੇ ਪੁਲਿਸ ਨੇ ਸਰਹੱਦੀ ਖੇਤਰ 'ਚ ਵਧਾਈ ਚੌਕਸੀ
. . .  23 minutes ago
ਫ਼ਾਜ਼ਿਲਕਾ, 22 ਜਨਵਰੀ (ਪ੍ਰਦੀਪ ਕੁਮਾਰ)- ਗਣਤੰਤਰ ਦਿਵਸ ਮੌਕੇ ਪੰਜਾਬ ਪੁਲਿਸ ਵਲੋਂ ਸਰਹੱਦੀ ਇਲਾਕੇ ਦੀ ਸੁਰੱਖਿਆ ਨੂੰ ਵਧਾ ਦਿੱਤਾ ਗਿਆ ਹੈ। ਇਸ ਨੂੰ ਲੈ ਕੇ ਸਰਹੱਦ ਦੇ ਨਾਲ ਲੱਗਦੀ ਸੈਕਿੰਡ ਡਿਫੈਂਸ ਲਾਈਨ...
ਇੰਟਰਪੋਲ ਨੇ ਨਿਤਿਆਨੰਦ ਵਿਰੁੱਧ ਜਾਰੀ ਕੀਤਾ 'ਬਲੂ ਨੋਟਿਸ'
. . .  36 minutes ago
ਨਵੀਂ ਦਿੱਲੀ, 22 ਜਨਵਰੀ- ਇੰਟਰਪੋਲ ਨੇ ਗੁਜਰਾਤ ਪੁਲਿਸ ਦੇ ਕਹਿਣ 'ਤੇ ਨਿਤਿਆਨੰਦ ਵਿਰੁੱਧ 'ਬਲੂ ਨੋਟਿਸ' ਜਾਰੀ ਕੀਤਾ ਹੈ। ਇਹ ਨੋਟਿਸ ਗੁੰਮਸ਼ੁਦਾ ਜਾਂ...
ਕਾਰ ਨੇ ਖੜ੍ਹੇ ਟਰੱਕ ਨੂੰ ਮਾਰੀ ਟੱਕਰ, ਦੋ ਲੋਕਾਂ ਦੀ ਮੌਤ
. . .  51 minutes ago
ਜ਼ੀਰਾ, 22 ਜਨਵਰੀ (ਪ੍ਰਤਾਪ ਸਿੰਘ ਹੀਰਾ)- ਜ਼ੀਰਾ-ਅੰਮ੍ਰਿਤਸਰ ਰੋਡ 'ਤੇ ਬਸਤੀ ਹਾਜੀਵਾਲੀ ਦੇ ਨਜ਼ਦੀਕ ਅੱਜ ਆਲਟੋ ਕਾਰ ਨੇ ਖੜ੍ਹੇ ਟਰੱਕ ਨੂੰ ਪਿੱਛਿਓਂ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ਕਾਰ ਸਵਾਰ...
ਗੈਸ ਵੈਲਡਿੰਗ ਦੀ ਟੈਂਕੀ ਫਟਣ ਕਾਰਨ ਧਮਾਕਾ, ਇੱਕ ਜ਼ਖ਼ਮੀ
. . .  about 1 hour ago
ਬਲਾਚੌਰ, 22 ਜਨਵਰੀ (ਦੀਦਾਰ ਸਿੰਘ ਬਲਾਚੌਰੀਆ)- ਸਥਾਨਕ ਨਵਾਂਸ਼ਹਿਰ ਚੌਕ ਨੇੜੇ ਸਥਿਤ ਗੁਰੂ ਨਾਨਕ ਮਾਰਕੀਟ ਵਿਖੇ ਸਥਿਤ ਰਾਣਾ ਵੈਲਡਿੰਗ ਵਿਖੇ ਗੈਸ ਵੈਲਡਿੰਗ ਦੀ ਟੈਂਕੀ ਫਟ...
ਅਕਾਲੀ ਦਲ ਦੀ ਰੈਲੀ ਨੂੰ ਕੇ ਭਾਈ ਲੌਂਗੋਵਾਲ ਦੀ ਅਗਵਾਈ ਹੇਠ ਅਕਾਲੀ ਵਰਕਰਾਂ ਦੀ ਬੈਠਕ
. . .  about 1 hour ago
ਲੌਂਗੋਵਾਲ, 22 ਜਨਵਰੀ (ਸ. ਸ. ਖੰਨਾ)- ਸ਼੍ਰੋਮਣੀ ਅਕਾਲੀ ਦਲ ਦੀ 2 ਫਰਵਰੀ ਨੂੰ ਅਨਾਜ ਮੰਡੀ ਸੰਗਰੂਰ ਵਿਖੇ ਹੋਣ ਜਾ ਰਹੀ ਰੈਲੀ ਦੀਆਂ ਮੁਕੰਮਲ ਤਿਆਰੀਆਂ ਸੰਬੰਧੀ ਹਲਕਾ ਸੁਨਾਮ ਦੇ ਵਰਕਰਾਂ ਦੀ...
ਆਪਣੀਆਂ ਮੰਗਾਂ ਨੂੰ ਲੈ ਕੇ ਜੰਗਲਾਤ ਕਾਮਿਆਂ ਨੇ ਨਾਭਾ ਵਿਖੇ ਲਾਇਆ ਧਰਨਾ
. . .  about 1 hour ago
ਨਾਭਾ, 22 ਜਨਵਰੀ (ਕਰਮਜੀਤ ਸਿੰਘ)- ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਨੇ ਅੱਜ ਹਲਕਾ ਨਾਭਾ ਵਿਖੇ ਆਪਣੀਆਂ ਮੰਗਾਂ ਨੂੰ ਲੈ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ...
ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਵਲੋਂ ਨਿਰਮਾਣ ਅਧੀਨ ਸ਼ਾਹਪੁਰ ਕੰਢੀ ਡੈਮ ਦਾ ਦੌਰਾ
. . .  about 2 hours ago
ਸ਼ਾਹਪੁਰ ਕੰਢੀ, 22 ਜਨਵਰੀ (ਰਣਜੀਤ ਸਿੰਘ)- ਭਾਰਤ ਸਰਕਾਰ ਦੇ ਜਲ ਸਰੋਤ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਵਲੋਂ ਅੱਜ ਆਪਣੀ ਟੀਮ ਨਾਲ ਬਹੁ ਮੰਤਵੀ ਰਣਜੀਤ ਸਾਗਰ ਡੈਮ ਦੀ ਦੂਜੀ ਇਕਾਈ...
ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ ਨੂੰ ਅਦਾਲਤ 'ਚ ਕੀਤਾ ਗਿਆ ਪੇਸ਼
. . .  about 2 hours ago
ਮੋਗਾ, 22 ਜਨਵਰੀ (ਗੁਰਤੇਜ ਬੱਬੀ)- ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ, ਜੋ ਕਿ ਸੰਗਰੂਰ ਜੇਲ੍ਹ 'ਚ ਬੰਦ ਹੈ, ਨੂੰ ਅੱਜ ਨਿਹਾਲ ਸਿੰਘ ਵਾਲਾ ਪੁਲਿਸ ਨੇ ਇੱਕ ਹੱਤਿਆ ਦੇ ਮਾਮਲੇ 'ਚ ਸੰਗਰੂਰ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ...
ਅਵੰਤੀਪੋਰਾ 'ਚ ਮੁਠਭੇੜ ਦੌਰਾਨ ਇੱਕ ਅੱਤਵਾਦੀ ਢੇਰ
. . .  about 2 hours ago
ਸ੍ਰੀਨਗਰ, 22 ਜਨਵਰੀ- ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਅਵੰਤੀਪੋਰਾ ਇਲਾਕੇ 'ਚ ਸੁਰੱਖਿਆ ਬਲਾਂ ਨੇ ਮੁਠਭੇੜ ਦੌਰਾਨ ਇੱਕ ਅੱਤਵਾਦੀ ਨੂੰ ਢੇਰ ਕਰ ਦਿੱਤਾ ਹੈ। ਇਲਾਕੇ 'ਚ ਮੁਠਭੇੜ ਅਜੇ ਵੀ ਚੱਲ...
ਕੋਰੋਨਾ ਵਾਇਰਸ ਦੇ ਮੱਦੇਨਜ਼ਰ ਰਾਜਾਸਾਂਸੀ ਹਵਾਈ ਅੱਡੇ 'ਤੇ ਸਿਹਤ ਵਿਭਾਗ ਵਲੋਂ ਅਲਰਟ ਜਾਰੀ
. . .  about 2 hours ago
ਰਾਜਾਸਾਂਸੀ, 22 ਜਨਵਰੀ (ਹੇਰ, ਖੀਵਾ)- ਚੀਨ 'ਚ ਕੋਰੋਨਾ ਵਾਇਰਸ ਕਾਰਨ ਹੋਈਆਂ ਮੌਤਾਂ ਦੇ ਮੱਦੇਨਜ਼ਰ ਇਸ ਦੇ ਖ਼ਤਰੇ ਨੂੰ ਭਾਂਪਦਿਆਂ ਸਿਹਤ ਵਿਭਾਗ ਜ਼ਿਲ੍ਹਾ ਅੰਮ੍ਰਿਤਸਰ ਵਲੋਂ ਸ੍ਰੀ ਗੁਰੂ ਰਾਮਦਾਸ ਜੀ...
ਨਸ਼ੇ ਦੇ ਓਵਰਡੋਜ਼ ਦਾ ਕਾਰਨ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ, ਨੌਜਵਾਨ ਦੇ ਦੂਜੇ ਸਾਥੀ ਦੀ ਹਾਲਤ ਗੰਭੀਰ
. . .  about 2 hours ago
ਵੇਰਕਾ, 22 ਜਨਵਰੀ (ਪਰਮਜੀਤ ਸਿੰਘ ਬੱਗਾ)- ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਅਟਾਰੀ ਅਧੀਨ ਆਉਂਦੇ ਪਿੰਡ ਜਹਾਂਗੀਰ ਦੇ ਰਹਿਣ ਵਾਲੇ ਇੱਕ 27 ਸਾਲਾ ਨੌਜਵਾਨ ਦੀ ਨਸ਼ੇ ਦੇ ਓਵਰਡੋਜ਼ ਕਾਰਨ ਮੌਤ...
ਸ੍ਰੀ ਦਰਬਾਰ ਸਾਹਿਬ ਦੇ ਰਸਤੇ 'ਚ ਲਾਏ ਬੁੱਤਾਂ ਦੇ ਮਾਮਲੇ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਸਬ-ਕਮੇਟੀ ਗਠਿਤ
. . .  about 3 hours ago
ਅੰਮ੍ਰਿਤਸਰ, 22 ਜਨਵਰੀ (ਸੁਰਿੰਦਰਪਾਲ ਸਿੰਘ ਵਰਪਾਲ)- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਰਸਤੇ 'ਚ ਲਗਾਏ ਗਏ ਬੁੱਤਾਂ ਦਾ ਮਾਮਲਾ ਸੁਲਝਾਉਣ ਲਈ ਸ੍ਰੀ ਅਕਾਲ ਤਖ਼ਤ...
ਅਵੰਤੀਪੋਰਾ 'ਚ ਮੁੜ ਸ਼ੁਰੂ ਹੋਈ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ
. . .  about 2 hours ago
ਸ੍ਰੀਨਗਰ, 22 ਜਨਵਰੀ- ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਅਵੰਤੀਪੋਰਾ ਇਲਾਕੇ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੜ ਮੁਠਭੇੜ ਸ਼ੁਰੂ ਹੋ ਗਈ। ਦੱਸਣਯੋਗ ਹੈ ਕਿ ਲੰਘੇ ਦਿਨ...
ਦਿੱਲੀ ਵਿਧਾਨ ਸਭਾ ਚੋਣਾਂ ਲਈ ਭਾਜਪਾ ਵਲੋਂ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ, ਸੰਨੀ ਦਿਓਲ ਤੇ ਹੇਮਾ ਮਾਲਿਨੀ ਵੀ ਮੰਗਣਗੇ ਵੋਟਾਂ
. . .  about 3 hours ago
ਜੇਕਰ ਭਾਜਪਾ ਸਿੱਧੂ ਨਾਲ ਸੰਪਰਕ ਕਰੇ ਤਾਂ ਉਹ ਪਾਰਟੀ 'ਚ ਹੋ ਸਕਦੇ ਹਨ ਸ਼ਾਮਲ- ਮਾਸਟਰ ਮੋਹਨ ਲਾਲ
. . .  about 4 hours ago
ਸੁਨਾਮ 'ਚ ਕਿਰਚ ਮਾਰ ਕੇ ਨੌਜਵਾਨ ਦਾ ਕਤਲ, ਪਰਿਵਾਰ ਨੇ ਲਾਸ਼ ਸੜਕ 'ਤੇ ਰੱਖ ਕੇ ਲਾਇਆ ਧਰਨਾ
. . .  59 minutes ago
ਕੇਂਦਰੀ ਮੰਤਰੀ ਮੁਖ਼ਤਾਰ ਅੱਬਾਸ ਨਕਵੀ ਨੇ ਸ੍ਰੀਨਗਰ 'ਚ ਸਥਾਨਕ ਲੋਕਾਂ ਨਾਲ ਕੀਤੀ ਮੁਲਾਕਾਤ
. . .  about 4 hours ago
'ਬਾਲ ਬਹਾਦਰਾਂ' ਨੂੰ ਰਾਸ਼ਟਰਪਤੀ ਨੇ ਵੰਡੇ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ
. . .  about 5 hours ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 25 ਮੱਘਰ ਸੰਮਤ 551

ਪਹਿਲਾ ਸਫ਼ਾ

ਨਾਗਰਿਕਤਾ ਸੋਧ ਬਿੱਲ ਲੋਕ ਸਭਾ 'ਚ ਪਾਸ

* ਹੱਕ 'ਚ 311 ਅਤੇ ਵਿਰੋਧ 'ਚ ਪਈਆਂ 80 ਵੋਟਾਂ * ਮੌਜੂਦਾ ਮੋਦੀ ਸਰਕਾਰ ਦੇ ਹੁੰਦਿਆਂ ਕਿਸੇ ਵੀ ਧਰਮ ਦੇ ਘੱਟ ਗਿਣਤੀ ਲੋਕਾਂ ਨੂੰ ਡਰਨ ਦੀ ਲੋੜ ਨਹੀਂ-ਅਮਿਤ ਸ਼ਾਹ * ਫੇਲ੍ਹ ਹੋਏ ਨਹਿਰੂ-ਲਿਆਕਤ ਸਮਝੌਤੇ ਨੂੰ ਮੋਦੀ ਸਰਕਾਰ ਨੇ ਸੁਧਾਰਿਆ * ਤਿੰਨ ਦੇਸ਼ਾਂ ਤੋਂ ਅੱਤਿਆਚਾਰ ਸਹਿੰਦੇ ਆਏ 6 ਵੱਖ-ਵੱਖ ਧਰਮਾਂ ਨੂੰ ਬਿੱਲ ਰਾਹੀਂ ਦਿੱਤੀ ਜਾਵੇਗੀ ਨਾਗਰਿਕਤਾ

ਨਵੀਂ ਦਿੱਲੀ, 9 ਦਸੰਬਰ (ਏਜੰਸੀ/ਉਪਮਾ ਡਾਗਾ ਪਾਰਥ)-ਸੋਮਵਾਰ ਦੇਰ ਰਾਤ ਨਾਗਰਿਕਤਾ ਸੋਧ ਬਿੱਲ ਲੋਕ ਸਭਾ 'ਚ ਪਾਸ ਹੋ ਗਿਆ। ਇਸ ਬਿੱਲ 'ਤੇ ਹੋਈ ਵੋਟਿੰਗ ਦੌਰਾਨ ਹੱਕ ਵਿਚ 311 ਅਤੇ ਵਿਰੋਧ ਵਿਚ 80 ਵੋਟਾਂ ਪਈਆਂ। ਇਸ ਤੋਂ ਪਹਿਲਾਂ ਲੋਕ ਸਭਾ 'ਚ ਵਿਵਾਦਪੂਰਨ ਕਾਨੂੰਨ 'ਤੇ ਹੋਈ ...

ਪੂਰੀ ਖ਼ਬਰ »

ਨਾਗਰਿਕਤਾ ਸੋਧ ਬਿੱਲ

ਕੀ ਰਾਜ ਸਭਾ 'ਚ ਪਾਸ ਹੋ ਸਕੇਗਾ?

ਨਾਗਰਿਕਤਾ ਸੋਧ ਬਿੱਲ ਲੋਕ ਸਭਾ 'ਚ ਤਾਂ ਪਾਸ ਕਰਾਉਣ 'ਚ ਮੋਦੀ ਸਰਕਾਰ ਕਾਮਯਾਬ ਰਹੀ ਪਰ ਇਸ ਦਾ ਅਗਲਾ ਪੜਾਅ ਰਾਜ ਸਭਾ ਹੈ, ਜਿਥੇ ਭਾਜਪਾ ਇਸ ਬਿੱਲ ਨੂੰ ਪਾਸ ਕਰਵਾ ਸਕਦੀ ਹੈ ਕਿ ਨਹੀਂ। ਇਹ ਦੇਖਣ ਵਾਲੀ ਗੱਲ ਹੋਵੇਗੀ। ਦੱਸ ਦਈਏ ਕਿ ਮੌਜੂਦਾ ਰਾਜ ਸਭਾ 'ਚ ਕੁੱਲ 240 ਮੈਂਬਰ ...

ਪੂਰੀ ਖ਼ਬਰ »

ਸੁਪਰੀਮ ਕੋਰਟ ਨੇ ਦਿੱਲੀ-ਐਨ.ਸੀ.ਆਰ. 'ਚ ਉਸਾਰੀ ਕਾਰਜਾਂ ਤੋਂ ਦਿਨ ਸਮੇਂ ਰੋਕ ਹਟਾਈ

ਨਵੀਂ ਦਿੱਲੀ, 9 ਦਸੰਬਰ (ਜਗਤਾਰ ਸਿੰਘ)-ਪ੍ਰਦੂਸ਼ਣ ਦੇ ਚਲਦਿਆਂ ਦਿੱਲੀ-ਐਨ. ਸੀ. ਆਰ. 'ਚ ਉਸਾਰੀ ਕਾਰਜਾਂ 'ਤੇ ਲੱਗੀ ਰੋਕ 'ਚ ਸੁਪਰੀਮ ਕੋਰਟ ਨੇ ਕੁੱਝ ਢਿੱਲ ਦਿੱਤੀ ਹੈ। ਅਦਾਲਤ ਨੇ ਅੱਜ ਆਪਣੇ ਆਦੇਸ਼ 'ਚ ਕਿਹਾ ਕਿ ਦਿੱਲੀ ਐਨ.ਸੀ.ਆਰ. 'ਚ ਸਵੇਰੇ 6 ਤੋਂ ਸ਼ਾਮ 6 ਵਜੇ ਤੱਕ ਉਸਾਰੀ ਕਾਰਜ ...

ਪੂਰੀ ਖ਼ਬਰ »

ਕਰਨਾਟਕ ਉਪ ਚੋਣਾਂ 'ਚ ਭਾਜਪਾ ਦੀ ਜਿੱਤ -15 'ਚੋਂ 12 ਸੀਟਾਂ ਜਿੱਤੀਆਂ

ਬੈਂਗਲੁਰੂ, 9 ਦਸੰਬਰ (ਪੀ. ਟੀ. ਆਈ.)-ਸੱਤਾਧਾਰੀ ਭਾਜਪਾ ਨੇ ਕਰਨਾਟਕ ਵਿਧਾਨ ਸਭਾ ਲਈ 15 ਸੀਟਾਂ 'ਤੇ ਹੋਈਆਂ ਉਪ ਚੋਣਾਂ 'ਚੋਂ 12 ਸੀਟਾਂ 'ਤੇ ਜਿੱਤ ਹਾਸਲ ਕੀਤੀ, ਜਿਸ ਦੀ ਮਦਦ ਨਾਲ 4 ਮਹੀਨੇ ਪੁਰਾਣੀ ਬੀ.ਐਸ. ਯੇਦੀਯੁਰੱਪਾ ਸਰਕਾਰ ਵਿਧਾਨ ਸਭਾ 'ਚ ਬਹੁਮਤ ਬਰਕਰਾਰ ਰੱਖਣ 'ਚ ...

ਪੂਰੀ ਖ਼ਬਰ »

ਲੁਧਿਆਣਾ ਬੰਬ ਧਮਾਕਾ ਮਾਮਲੇ 'ਚ ਵੀ ਭਾਈ ਜਗਤਾਰ ਸਿੰਘ ਹਵਾਰਾ ਬਰੀ

ਲੁਧਿਆਣਾ, 9 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਘੰਟਾ ਘਰ ਚੌਕ ਵਿਚ 6 ਦਸੰਬਰ, 1995 ਵਿਚ ਹੋਏ ਬੰਬ ਧਮਾਕੇ ਦੇ ਮਾਮਲੇ ਵਿਚ ਭਾਈ ਜਗਤਾਰ ਸਿੰਘ ਹਵਾਰਾ ਨੂੰ ਅਦਾਲਤ ਵਲੋਂ ਬਰੀ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਘੰਟਾ ਘਰ ਚੌਕ ਵਿਚ ਹੋਏ ਬੰਬ ਧਮਾਕੇ ਦੇ ਮਾਮਲੇ ਵਿਚ ...

ਪੂਰੀ ਖ਼ਬਰ »

ਦਿੱਲੀ ਅਗਨੀ ਕਾਂਡ

ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਮੰਗੀ ਰਿਪੋਰਟ

ਨਵੀਂ ਦਿੱਲੀ, 9 ਦਸੰਬਰ (ਪੀ.ਟੀ.ਆਈ.)-ਅਨਾਜ ਮੰਡੀ ਦੀ ਅੱਗ ਘਟਨਾ ਨੂੰ 'ਤਬਾਹੀ' ਵਾਪਰਨ ਦੀ ਉਡੀਕ ਵਜੋਂ ਵਰਣਨ ਕਰਦਿਆਂ ਕੌਮੀ ਮਨੁੱਖੀ ਅਧਿਕਾਰਾਂ ਬਾਰੇ ਕਮਿਸ਼ਨ ਨੇ ਦਿੱਲੀ ਸਰਕਾਰ, ਸ਼ਹਿਰ ਦੇ ਪੁਲਿਸ ਮਖੀ ਅਤੇ ਐਮ.ਸੀ.ਡੀ. (ਉੱਤਰੀ) ਨੂੰ ਨੋਟਿਸ ਜਾਰੀ ਕਰਦਿਆਂ 6 ਹਫ਼ਤਿਆਂ 'ਚ ਵਿਸਥਾਰਤ ਰਿਪੋਰਟ ਮੰਗੀ ਹੈ। ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਇਸ ਘਟਨਾ ਸਬੰਧੀ ਮੀਡੀਆ ਰਿਪੋਰਟਾਂ ਦਾ ਨੋਟਿਸ ਲੈਂਦਿਆਂ ਦਿੱਲੀ ਸਰਕਾਰ ਦੇ ਮੁੱਖ ਸਕੱਤਰ, ਦਿੱਲੀ ਪੁਲਿਸ ਕਮਿਸ਼ਨਰ ਤੇ ਉੱਤਰੀ ਦਿੱਲੀ ਮਿਊਂਸੀਪਲ ਕਾਰਪੋਰੇਸ਼ਨ ਦੇ ਕਮਿਸ਼ਨਰ ਨੂੰ ਨੋਟਿਸ ਜਾਰੀ ਕਰਦਿਆਂ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ, ਪੀੜਤਾਂ ਦੇ ਪਰਿਵਾਰਕ ਮੈਂਬਰਾਂ ਅਤੇ ਜ਼ਖ਼ਮੀਆਂ ਨੂੰ ਪ੍ਰਦਾਨ ਕੀਤੇ ਗਏ ਰਾਹਤ ਤੇ ਮੁੜ ਵਸੇਬੇ ਦੇ ਵੇਰਵਿਆਂ ਸਮੇਤ 6 ਮਹੀਨਿਆਂ 'ਚ ਰਿਪੋਰਟ ਮੰਗੀ ਹੈ।
ਮਾਲਕ ਤੇ ਮੈਨੇਜਰ ਨੂੰ 14 ਦਿਨ ਦੀ ਪੁਲਿਸ ਹਿਰਾਸਤ 'ਚ ਭੇਜਿਆ
ਦਿੱਲੀ ਦੀ ਇਕ ਅਦਾਲਤ ਨੇ ਅਨਾਜ ਮੰਡੀ ਇਲਾਕੇ 'ਚ ਇਕ ਗ਼ੈਰ-ਕਾਨੂੰਨੀ ਚਾਰ ਮੰਜ਼ਿਲਾ ਇਮਾਰਤ, ਜਿਸ 'ਚ ਬੀਤੇ ਦਿਨ ਅੱਗ ਲੱਗਣ ਕਾਰਨ 43 ਲੋਕਾਂ ਦੀ ਮੌਤ ਹੋ ਗਈ ਸੀ, ਦੇ ਮਾਲਕ ਤੇ ਮੈਨੇਜਰ ਨੂੰ 14 ਦਿਨ ਦੀ ਪੁਲਿਸ ਹਿਰਾਸਤ 'ਚ ਭੇਜ ਦਿੱਤਾ ਹੈ। ਪੁਲਿਸ ਵਲੋਂ ਦੋਵਾਂ ਤੋਂ 14 ਦਿਨਾ ਹਿਰਾਸਤੀ ਪੁੱਛਗਿੱਛ ਦੀ ਮੰਗ 'ਤੇ ਮੈਟਰੋਪਾਲੀਟਨ ਮੈਜਿਸਟ੍ਰੇਟ ਮਨੋਜ ਕੁਮਾਰ ਨੇ ਰਿਹਾਨ ਅਤੇ ਫ਼ੁਰਕਾਨ ਨੂੰ ਹਿਰਾਸਤ 'ਚ ਭੇਜ ਦਿੱਤਾ। ਪੁਲਿਸ ਵਲੋਂ ਇਹ ਮਾਮਲਾ ਅਪਰਾਧ ਸ਼ਾਖ਼ਾ ਨੂੰ ਤਬਦੀਲ ਕੀਤਾ ਗਿਆ ਹੈ।
11 ਲੋਕਾਂ ਦੀ ਜਾਨ ਬਚਾਉਣ ਵਾਲੇ ਰਾਜੇਸ਼ ਸ਼ੁਕਲਾ ਨੂੰ ਹਸਪਤਾਲ 'ਚੋਂ ਛੁੱਟੀ
ਦਿੱਲੀ ਫਾਇਰ ਸਰਵਿਸ ਦੇ ਦੋ ਮੁਲਾਜ਼ਮ ਜੋ ਬੀਤੇ ਕੱਲ੍ਹ ਰਾਹਤ ਕਾਰਜਾਂ ਦੌਰਾਨ ਜ਼ਖ਼ਮੀ ਹੋ ਗਏ ਸਨ, ਨੂੰ ਹਸਪਤਾਲ 'ਚੋਂ ਛੁੱਟੀ ਦੇ ਦਿੱਤੀ ਗਈ। 11 ਲੋਕਾਂ ਦੀ ਜਾਨ ਬਚਾਉਣ ਵਾਲੇ ਰਾਜੇਸ਼ ਸ਼ੁਕਲਾ ਅਤੇ ਇਕ ਹੋਰ ਮੁਲਾਜ਼ਮ ਨੂੰ ਇੱਥੋਂ ਦੇ ਇਕ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਐਲ. ਐਨ. ਜੇ. ਪੀ. ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਕਿਸ਼ੋਰ ਸਿੰਘ ਨੇ ਦੱਸਿਆ ਕਿ ਦੋਵਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ।
ਆਪਣਿਆਂ ਦੀਆਂ ਲਾਸ਼ਾਂ ਘਰ ਲਿਜਾਣ ਨੂੰ ਲੈ ਕੇ ਪਰਿਵਾਰਕ ਮੈਂਬਰ ਦੁਬਿਧਾ 'ਚ

ਨਵੀਂ ਦਿੱਲੀ, 9 ਦਸੰਬਰ (ਪੀ. ਟੀ. ਆਈ.)-ਦਿੱਲੀ ਅੱਗ ਹਾਦਸੇ 'ਚ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਦੇ ਪੋਸਟਮਾਰਟਮ ਮੌਲਾਨਾ ਆਜ਼ਾਦ ਮੈਡੀਕਲ ਕਾਲਜ 'ਚ ਕੀਤੇ ਗਏ ਅਤੇ ਇਸ ਦੌਰਾਨ ਇੱਥੇ ਹਫ਼ੜਾ-ਦਫ਼ੜੀ ਵਾਲੇ ਦ੍ਰਿਸ਼ ਵੇਖਣ ਨੂੰ ਮਿਲੇ ਕਿਉਂਕਿ ਲੋਕਾਂ ਨੇ ਕਿਹਾ ਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਦੀਆਂ ਲਾਸ਼ਾਂ ਨੂੰ ਘਰਾਂ 'ਚ ਲਿਜਾਣ ਨੂੰ ਲੈ ਕੇ ਕਾਫ਼ੀ ਦੁਬਿਧਾ 'ਚ ਹਨ। ਬਿਹਾਰ ਦੇ ਮਧੂਬਾਂਜ ਇਲਾਕੇ ਤੋਂ ਜ਼ਾਕਿਰ ਹੁਸੈਨ, ਜਿਸ ਨੇ ਹਾਦਸੇ 'ਚ ਆਪਣਾ ਭਰਾ ਗਵਾ ਦਿੱਤਾ, ਨੇ ਕਿਹਾ ਕਿ ਬਿਹਾਰ ਸਰਕਾਰ ਨੇ ਲਾਸ਼ਾਂ ਘਰ ਲਿਜਾਣ ਲਈ ਰੇਲ ਗੱਡੀਆਂ ਦਾ ਪ੍ਰਬੰਧ ਕੀਤਾ ਹੈ ਪਰ ਪ੍ਰਕਿਰਿਆ ਬਾਰੇ ਕੋਈ ਸਪਸ਼ਟਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਇਕ ਮੰਤਰੀ ਇਮਰਾਨ ਹੁਸੈਨ ਨੇ ਕਿਹਾ ਸੀ ਕਿ ਲਾਸ਼ਾਂ ਨੂੰ ਘਰ ਲਿਜਾਣ ਲਈ ਦਿੱਲੀ ਸਰਕਾਰ ਨਿੱਜੀ ਐਂਬੂਲੈਂਸਾਂ ਮੁਹੱਈਆ ਕਰਵਾਏਗੀ ਪਰ ਅਜਿਹਾ ਕੁਝ ਨਹੀਂ ਹੋਇਆ। ਇਸ ਮੁੱਦੇ 'ਤੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਦੀ ਹਸਪਤਾਲ ਪ੍ਰਸ਼ਾਸਨ ਨਾਲ ਵੀ ਬਹਿਸਬਾਜ਼ੀ ਹੋਈ। ਉਨ੍ਹਾਂ ਕਿਹਾ ਕਿ ਰੇਲ ਗੱਡੀਆਂ 'ਚ ਲਾਸ਼ਾਂ ਲਿਜਾਣਾ ਸਾਡੇ ਲਈ ਔਖਾ ਹੈ। ਬਿਹਾਰ ਦੇ ਬੇਗੂਸਰਾਏ ਤੋਂ ਮੁਹੰਮਦ ਸ਼ਮਸ਼ੀਰ ਨੇ ਕਿਹਾ ਕਿ ਰੇਲ ਗੱਡੀ ਸਮਸਤੀਪੁਰ ਸਟੇਸ਼ਨ 'ਤੇ ਰੁਕੇਗੀ ਅਤੇ ਸਾਡਾ ਪਿੰਡ ਬਾਰੀਜਾਨਾ ਉੱਥੋਂ 70 ਕਿਲੋਮੀਟਰ ਦੂਰ ਹੈ। ਸ਼ਮਸ਼ੀਰ ਦਾ ਗੁਆਂਢੀ ਨਵੀਨ ਕੁਮਾਰ ਇਸ ਹਾਦਸੇ 'ਚ ਮਾਰਿਆ ਗਿਆ। ਉਹ ਨਵੀਨ ਦੀ ਲਾਸ਼ ਲੈਣ ਇੱਥੇ ਆਇਆ ਹੈ। ਉਸ ਨੇ ਦੱਸਿਆ ਕਿ ਨਵੀਨ ਬਹੁਤ ਗਰੀਬ ਪਰਿਵਾਰ ਤੋਂ ਸੀ। ਉਸ ਦਾ ਪਿਤਾ ਕੋਲਕਾਤਾ 'ਚ ਇਕ ਟੈਕਸੀ ਡਰਾਈਵਰ ਹੈ ਅਤੇ ਮਾਂ ਖੇਤਾਂ 'ਚ ਕੰਮ ਕਰਦੀ ਹੈ। ਰੇਲਵੇ ਨੇ ਕਿਹਾ ਕਿ ਉਹ ਮਾਰੇ ਗਏ ਬਿਹਾਰ ਦੇ ਵਸਨੀਕਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਗ੍ਰਹਿ ਸੂਬੇ ਪਹੁੰਚਾਏਗੀ। ਰੇਲਵੇ ਦੇ ਅਧਿਕਾਰੀਆਂ ਨੇ ਕਿਹਾ ਕਿ ਲਾਸ਼ਾਂ ਨੂੰ ਸਵਤੰਤਰਤਾ ਸੈਨਾਨੀ ਐਕਸਪ੍ਰੈੱਸ ਦੇ ਐਸ.ਐਲ.ਆਰ. ਡੱਬੇ 'ਚ ਲਿਜਾਇਆ ਜਾਵੇਗਾ।


ਖ਼ਬਰ ਸ਼ੇਅਰ ਕਰੋ

ਅੰਤਰਰਾਸ਼ਟਰੀ ਖੇਡਾਂ ਸਬੰਧੀ ਰੂਸ 'ਤੇ 4 ਸਾਲ ਦੀ ਪਾਬੰਦੀ

ਲੁਸਾਨੇ (ਸਵਿਟਜ਼ਰਲੈਂਡ), 9 ਦਸੰਬਰ (ਏਜੰਸੀ)-ਵਿਸ਼ਵ ਐਂਟੀ ਡੋਪਿੰਗ ਏਜੰਸੀ (ਵਾਡਾ) ਨੇ ਰੂਸ 'ਤੇ 4 ਸਾਲ ਦੀ ਪਾਬੰਦੀ ਲਗਾ ਦਿੱਤੀ ਹੈ। ਇਸ ਦਾ ਮਤਲਬ ਇਹ ਹੈ ਕਿ ਹੁਣ ਰੂਸ ਅਗਲੇ ਚਾਰ ਸਾਲ ਤੱਕ ਕਿਸੇ ਵੀ ਪ੍ਰਕਾਰ ਦੀਆਂ ਮੁੱਖ ਖੇਡਾਂ 'ਚ ਹਿੱਸਾ ਨਹੀਂ ਲੈ ਸਕੇਗਾ। ਰੂਸ 'ਤੇ ਇਸ ...

ਪੂਰੀ ਖ਼ਬਰ »

ਸਵਾ 2 ਸਾਲ ਬਾਅਦ ਡੇਰਾ ਮੁਖੀ ਨੂੰ ਸੁਨਾਰੀਆ ਜੇਲ੍ਹ 'ਚ ਮਿਲੀ ਹਨੀਪ੍ਰੀਤ

ਚੰਡੀਗੜ੍ਹ, 9 ਦਸੰਬਰ (ਰਾਮ ਸਿੰਘ ਬਰਾੜ)-ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ ਉਰਫ਼ ਪ੍ਰਿਅੰਕਾ ਤਨੇਜਾ ਨੇ ਅੱਜ ਦੁਪਹਿਰ ਰੋਹਤਕ ਜ਼ਿਲ੍ਹੇ ਦੀ ਸੁਨਾਰੀਆ ਜੇਲ੍ਹ 'ਚ ਡੇਰਾ ਮੁਖੀ ਨਾਲ ਮੁਲਾਕਾਤ ਕੀਤੀ। ਹਨੀਪ੍ਰੀਤ ਅਤੇ ਡੇਰਾ ਮੁਖੀ ਵਿਚਕਾਰ 2 ...

ਪੂਰੀ ਖ਼ਬਰ »

ਵਾਡਰਾ ਨੂੰ ਮਿਲੀ ਵਿਦੇਸ਼ ਜਾਣ ਦੀ ਇਜਾਜ਼ਤ

ਨਵੀਂ ਦਿੱਲੀ, 9 ਦਸੰਬਰ (ਏਜੰਸੀ)- ਦਿੱਲੀ ਦੀ ਇਕ ਅਦਾਲਤ ਨੇ ਸੋਮਵਾਰ ਨੂੰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਜਵਾਈ ਰਾਬਰਟ ਵਾਡਰਾ ਨੂੰ ਇਲਾਜ਼ ਕਰਵਾਉਣ ਤੇ ਵਪਾਰਿਕ ਮਨੋਰਥ ਲਈ ਵਿਦੇਸ਼ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਵਾਡਰਾ ਲੰਡਨ ਵਿਖੇ 19 ਲੱਖ ਪੌਂਡ ਦੀ ਸੰਪਤੀ ...

ਪੂਰੀ ਖ਼ਬਰ »

ਅਕਾਲੀਆਂ ਅੱਗੇ ਝੁਕਾਂਗਾ ਨਹੀਂ, ਸਿਆਸਤਦਾਨ-ਗੈਂਗਸਟਰ ਗੱਠਜੋੜ ਦੀ ਤਹਿ ਤੱਕ ਜਾਵਾਂਗਾ-ਕੈਪਟਨ

ਚੰਡੀਗੜ੍ਹ, 9 ਦਸੰਬਰ (ਅਜੀਤ ਬਿਊਰੋ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿਆਸਤਦਾਨਾਂ ਅਤੇ ਗੈਂਗਸਟਰਾਂ ਦਰਮਿਆਨ ਗੰਢਤੁੱਪ ਦੀਆਂ ਮੀਡੀਆ ਰਿਪੋਰਟਾਂ ਦੇ ਸੰਦਰਭ ਵਿਚ ਉਨ੍ਹਾਂ ਵਲੋਂ ਜਾਂਚ ਦੇ ਦਿੱਤੇ ਹੁਕਮਾਂ 'ਤੇ ਅਕਾਲੀਆਂ ਦੇ ਵਿਰੋਧ ਅੱਗੇ ਝੁਕਣ ਤੋਂ ...

ਪੂਰੀ ਖ਼ਬਰ »

ਨਵਾਜ਼ ਸ਼ਰੀਫ਼ ਦੀ ਸਿਹਤ 'ਚ ਕੋਈ ਸੁਧਾਰ ਨਹੀਂ

ਲਾਹੌਰ / ਲੰਡਨ, 9 ਦਸੰਬਰ (ਏਜੰਸੀ)-ਲੰਡਨ ਦੇ ਹਸਪਤਾਲ 'ਚ ਜ਼ੇਰੇ ਇਲਾਜ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਨਵਾਜ਼ ਸ਼ਰੀਫ਼ (69) ਦੀ ਸਿਹਤ 'ਚ ਕੋਈ ਸੁਧਾਰ ਨਾ ਹੋਣ 'ਤੇ ਡਾਕਟਰਾਂ ਨੇ ਬਿਹਤਰ ਇਲਾਜ ਲਈ ਉਨ੍ਹਾਂ ਨੂੰ ਅਮਰੀਕਾ ਲਿਜਾਣ ਦੀ ਸਲਾਹ ਦਿੱਤੀ ਹੈ। ਪਾਕਿਸਤਾਨ ਮੁਸਲਿਮ ...

ਪੂਰੀ ਖ਼ਬਰ »

ਮਰੀਅਮ ਦਾ ਨਾਂਅ 'ਨੋ-ਫਲਾਈ ਲਿਸਟ' 'ਚੋਂ ਹਟਾਉਣ ਲਈ ਦਿੱਤੇ 7 ਦਿਨ

ਲਾਹੌਰ, 9 ਦਸੰਬਰ (ਏਜੰਸੀ)- ਪਾਕਿਸਤਾਨ ਦੀ ਇਕ ਅਦਾਲਤ ਨੇ ਅੱਜ ਪਾਕਿਸਤਾਨ ਦੀ ਸੰਘੀ ਸਰਕਾਰ ਨੂੰ ਪੀ.ਐਮ.ਐਲ-ਐਨ ਦੀ ਉਪ ਪ੍ਰਧਾਨ ਮਰੀਅਮ ਨਵਾਜ਼ (46) ਦਾ ਨਾਂਅ 'ਨੋ-ਫਲਾਈ ਲਿਸਟ' 'ਚੋਂ ਹਟਾਉਣ ਲਈ 7 ਦਿਨਾਂ 'ਚ ਨਿਰਣਾ ਲੈਣ ਲਈ ਕਿਹਾ ਹੈ। ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ...

ਪੂਰੀ ਖ਼ਬਰ »

ਰਾਸ਼ਟਰਪਤੀ ਭਵਨ ਵੱਲ ਵਧ ਰਹੇ ਜੇ. ਐਨ. ਯੂ. ਵਿਦਿਆਰਥੀਆਂ 'ਤੇ ਲਾਠੀਚਾਰਜ

ਨਵੀਂ ਦਿੱਲੀ, 9 ਦਸੰਬਰ (ਜਗਤਾਰ ਸਿੰਘ) - ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਅੱਜ ਮੁੜ ਫ਼ੀਸਾਂ 'ਚ ਕੀਤੇ ਵਾਧੇ ਨੂੰ ਲੈ ਕੇ ਰਾਸ਼ਟਰਪਤੀ ਭਵਨ ਵੱਲ ਮਾਰਚ ਕਰਨਾ ਸ਼ੁਰੂ ਕੀਤਾ ਤਾਂ ਦਿੱਲੀ ਪੁਲਿਸ ਨੇ ਵਿਦਿਆਰਥੀਆਂ 'ਤੇ ਲਾਠੀਚਾਰਜ ਕਰ ਦਿੱਤਾ। ਜਿਉਂ ਹੀ ...

ਪੂਰੀ ਖ਼ਬਰ »

ਬਿਹਾਰ ਦੀ ਬਕਸਰ ਜੇਲ੍ਹ ਨੂੰ ਮਿਲੇ ਫਾਂਸੀ ਦੇ 10 ਰੱਸੇ ਤਿਆਰ ਕਰਨ ਦੇ ਨਿਰਦੇਸ਼

* ਨਿਰਭੈਆ ਮਾਮਲੇ ਨਾਲ ਹੋ ਸਕਦਾ ਹੈ ਸਬੰਧ * 2016-17 'ਚ ਪਟਿਆਲਾ ਜੇਲ੍ਹ ਤੋਂ ਵੀ ਮਿਲੇ ਸੀ ਨਿਰਦੇਸ਼

ਪਟਨਾ, 9 ਦਸੰਬਰ (ਪੀ.ਟੀ.ਆਈ.)-ਬਿਹਾਰ ਦੀ ਬਕਸਰ ਜੇਲ੍ਹ ਨੂੰ ਇਸ ਹਫ਼ਤੇ ਦੇ ਅਖੀਰ ਤੱਕ ਫਾਂਸੀ ਦੇਣ ਵਾਲੇ 10 ਰੱਸੇ ਤਿਆਰ ਰੱਖਣ ਦਾ ਨਿਰਦੇਸ਼ ਦਿੱਤਾ ਗਿਆ ਹੈ, ਜਿਸ ਤੋਂ ਇਹ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਇਹ ਦਿੱਲੀ ਦੇ ਬਹੁਚਰਚਿਤ ਨਿਰਭੈਆ ਮਾਮਲੇ ਦੇ ਦੋਸ਼ੀਆਂ ਲਈ ਹੋ ...

ਪੂਰੀ ਖ਼ਬਰ »

ਹਾਈਕੋਰਟ ਵਲੋਂ ਦੋਸ਼ੀਆਂ ਦੀਆਂ ਲਾਸ਼ਾਂ 13 ਤੱਕ ਸੰਭਾਲ ਕੇ ਰੱਖਣ ਦਾ ਆਦੇਸ਼

ਹੈਦਰਾਬਾਦ, 9 ਦਸੰਬਰ (ਪੀ. ਟੀ. ਆਈ.)-ਤੇਲੰਗਾਨਾ ਹਾਈਕੋਰਟ ਨੇ ਹੈਦਰਾਬਾਦ ਜਬਰ ਜਨਾਹ ਤੇ ਹੱਤਿਆ ਮਾਮਲੇ ਦੇ ਚਾਰ ਦੋਸ਼ੀਆਂ ਦੀਆਂ ਲਾਸ਼ਾਂ ਨੂੰ 13 ਦਸੰਬਰ ਤੱਕ ਸੰਭਾਲ ਕੇ ਰੱਖਣ ਦਾ ਆਦੇਸ਼ ਦਿੱਤਾ ਹੈ। ਚੀਫ਼ ਜਸਟਿਸ ਆਰ.ਐਸ. ਚੌਹਾਨ ਦੀ ਅਗਵਾਈ ਵਾਲੇ ਇਕ ਡਿਵੀਜ਼ਨ ਬੈਂਚ ਨੇ ਇਸ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX