ਤਾਜਾ ਖ਼ਬਰਾਂ


ਯੂਥ ਕਾਂਗਰਸੀ ਆਗੂ ਅਮਨਦੀਪ ਸਿੰਘ ਦੇ ਮਾਰੀ ਗੋਲੀ
. . .  1 day ago
ਨਾਭਾ ,21 ਫਰਵਰੀ {ਅਮਨਦੀਪ ਸਿੰਘ ਲਵਲੀ} -ਨਾਭਾ ਕੋਤਵਾਲੀ ਤੋਂ ਤਕਰੀਬਨ 250 ਮੀਟਰ ਨਜ਼ਦੀਕ ਯੂਥ ਕਾਂਗਰਸੀ ਆਗੂ ਅਮਨਦੀਪ ਸਿੰਘ ਉਰਫ਼ ਗੋਸੂ ਦੇ ਰਾਤ 9 ਵਜੇ ਦੇ ਕਰੀਬ ਗੋਲੀ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।ਕੋਤਵਾਲੀ ਨਾਭਾ ...
ਸੁਖਦੇਵ ਸਿੰਘ ਢੀਂਡਸਾ ਨੇ ਲਿਆ ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ
. . .  1 day ago
ਸੰਗਰੂਰ, 21 ਫਰਵਰੀ (ਦਮਨਜੀਤ ਸਿੰਘ)- 23 ਫਰਵਰੀ ਨੂੰ ਟਕਸਾਲੀਆ ਵੱਲੋਂ ਸੰਗਰੂਰ ਦੀ ਅਨਾਜ ਮੰਡੀ ਵਿਚ ਕੀਤੀ ਜਾ ਰਹੀ ਰੈਲੀ ਵਾਲੀ ਜਗ੍ਹਾ ਦਾ ਅੱਜ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਜਾਇਜ਼ਾ ...
ਅਕਾਲੀ ਅਤੇ ਕਾਂਗਰਸ ਦੀ ਮਿਲੀ ਭੁਗਤ ਨਾਲ ਚਲ ਰਹੀ ਹੈ ਸਰਕਾਰ- ਬੈਂਸ
. . .  1 day ago
ਅੰਮ੍ਰਿਤਸਰ ,21 ਫਰਵਰੀ { ਅ . ਬ .}-ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਨਜੀਤ ਸਿੰਘ ਬੈਂਸ ਅੱਜ ਅੰਮ੍ਰਿਤਸਰ ਵਿਖੇ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਨ ਲਈ ਪਹੁੰਚੇ ।ਜਿੱਥੇ ਉਨ੍ਹਾਂ 2022 ਵਿਚ ਵਿਧਾਨ ਸਭਾ ਚੋਣਾਂ ਵਿਚ ...
ਤੀਸਰੇ ਦਿਨ ਵੀ ਵਾਰਤਾਕਾਰ ਸ਼ਾਹੀਨ ਬਾਗ ਪੁੱਜੇ
. . .  1 day ago
ਨਵੀਂ ਦਿੱਲੀ, 21 ਫਰਵਰੀ - ਦਿੱਲੀ ਦੇ ਸ਼ਾਹੀਨ ਬਾਗ ਦੇ ਸੀ.ਏ.ਏ. ਖਿਲਾਫ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਨਾਲ ਵਾਰਤਾਕਾਰ ਸ਼ਾਹੀਨ ਬਾਗ ਜਾ ਕੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਕੇ ਸਮੱਸਿਆ ਦਾ ਹੱਲ ਕੱਢਣ 'ਚ ਜੁੱਟੇ ਹੋਏ ਹਨ। ਸੁਪਰੀਮ ਕੋਰਟ ਵਲੋਂ ਨਿਯੁਕਤ...
ਪ੍ਰਧਾਨ ਮੰਤਰੀ ਮੋਦੀ ਨੇ ਅਜਮੇਰ ਸ਼ਰੀਫ ਦਰਗਾਹ ਲਈ ਚਾਦਰ ਭੇਟ ਕੀਤੀ
. . .  1 day ago
ਨਵੀਂ ਦਿੱਲੀ, 21 ਫਰਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅਜਮੇਰ ਸ਼ਰੀਫ਼ ਦਰਗਾਹ ਵਿਚ ਚੜ੍ਹਾਉਣ ਲਈ ਚਾਦਰ ਭੇਟ ਕੀਤੀ। ਇਸ ਮੌਕੇ ਅਜਮੇਰ ਸ਼ਰੀਫ਼ ਸੂਫ਼ੀ ਦਰਗਾਹ ਦਾ ਇਕ ਵਫ਼ਦ ਵੀ ਮੌਜੂਦ ਸੀ। ਉੱਥੇ ਹੀ ਇਸ ਦੌਰਾਨ ਘੱਟ ਮਾਮਲਿਆਂ ਬਾਰੇ...
ਸ੍ਰੀ ਮੁਕਤਸਰ ਸਾਹਿਬ: ਅੰਤਰਰਾਸ਼ਟਰੀ ਨਗਰ ਕੀਰਤਨ ਦੀ ਰਵਾਨਗੀ 22 ਨੂੰ
. . .  1 day ago
ਸ੍ਰੀ ਮੁਕਤਸਰ ਸਾਹਿਬ, 21 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-ਨਿਰੋਲ ਸੇਵਾ ਸੰਸਥਾ ਸ੍ਰੀ ਮੁਕਤਸਰ ਸਾਹਿਬ ਵੱਲੋਂ 22 ਫ਼ਰਵਰੀ ਤੋਂ 7 ਮਾਰਚ ਤੱਕ ਪੰਜਾਬ ਦੇ 16 ਜ਼ਿਲ੍ਹਿਆਂ ਵਿਚ ਪਹਿਲੀ ਪਾਤਸ਼ਾਹੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੱਢੇ ਜਾ ਰਹੇ ਅੰਤਰਰਾਸ਼ਟਰੀ ਨਗਰ...
ਸਹਾਇਕ ਥਾਣੇਦਾਰ ਨੂੰ ਦੁਕਾਨਦਾਰ ਨੇ ਤੇਜ਼ਧਾਰ ਹਥਿਆਰ ਨਾਲ ਕੀਤਾ ਗੰਭੀਰ ਜ਼ਖ਼ਮੀ
. . .  1 day ago
ਬਟਾਲਾ, 21 ਫਰਵਰੀ (ਕਾਹਲੋਂ)-ਅੱਜ ਬਟਾਲਾ 'ਚ ਡਾਕ ਲੈ ਕੇ ਆਏ ਸਹਾਇਕ ਥਾਣੇਦਾਰ ਨੂੰ ਇਕ ਦੁਕਾਨਦਾਰ ਵੱਲੋਂ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਗੰਭੀਰ ਜ਼ਖ਼ਮੀ ਕਰਨ ਦੀ ਖ਼ਬਰ ਹੈ। ਇਸ ਬਾਰੇ ਥਾਣਾ ਸਿਟੀ ਇੰਚਾਰਜ ਸੁਖਵਿੰਦਰ ਸਿੰਘ ਨੇ ਦੱਸਿਆ...
ਊਧਵ ਠਾਕਰੇ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ
. . .  1 day ago
ਨਵੀਂ ਦਿੱਲੀ, 21 ਫਰਵਰੀ - ਸ਼ਿਵ ਸੈਨਾ ਪ੍ਰਮੁੱਖ ਊਧਵ ਠਾਕਰੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਵਜੋਂ ਪਹਿਲੀ ਵਾਰ ਦਿੱਲੀ ਆਏ ਤੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ 7 ਲੋਕ ਕਲਿਆਣ ਮਾਰਗ ਪਹੁੰਚ ਕੇ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਨਾਲ...
ਐਫ.ਏ.ਟੀ.ਐਫ. ਨੇ ਪਾਕਿਸਤਾਨ ਨੂੰ ਦਿੱਤੀ ਸਖਤ ਚੇਤਾਵਨੀ
. . .  1 day ago
ਪੈਰਿਸ, 21 ਫਰਵਰੀ - ਵਿਸ਼ਵ ਅੱਤਵਾਦ ਵਿੱਤੀ ਨਿਗਰਾਨ ਸੰਸਥਾ ਐਫ.ਏ.ਟੀ.ਐਫ. ਨੇ ਅੱਜ ਪਾਕਿਸਤਾਨ ਨੂੰ ਗ੍ਰੇਅ ਲਿਸਟ ਵਿਚ ਬਣਾਏ ਰੱਖਣ ਦਾ ਪੈਰਿਸ 'ਚ ਫ਼ੈਸਲਾ ਲਿਆ ਹੈ ਤੇ ਇਸ ਦੇ ਨਾਲ ਹੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਪਾਕਿਸਤਾਨ ਲਸ਼ਕਰੇ ਤੋਇਬਾ ਤੇ ਜੈਸ਼ ਏ ਮੁਹੰਮਦ...
ਵੈਟਰਨਰੀ ਇੰਸਪੈਕਟਰਾਂ ਵਲੋਂ ਰੋਹ ਭਰਪੂਰ ਰੈਲੀ ਅਤੇ ਵਿਧਾਨ ਸਭਾ ਵੱਲ ਮਾਰਚ
. . .  1 day ago
ਪਾਕਿਸਤਾਨ ਜ਼ਿੰਦਾਬਾਦ ਦਾ ਨਾਅਰਾ ਲਗਾਉਣ ਵਾਲੀ ਲੜਕੀ ਦਾ ਸਬੰਧ ਨਕਸਲੀਆਂ ਨਾਲ - ਯੇਦੀਰੁੱਪਾ
. . .  1 day ago
ਬੈਂਗਲੁਰੂ, 21 ਫਰਵਰੀ - ਕਰਨਾਟਕਾ ਦੇ ਮੁੱਖ ਮੰਤਰੀ ਬੀ.ਐਸ. ਯੇਦੀਯੁਰੱਪਾ ਨੇ ਅੱਜ ਸ਼ੁੱਕਰਵਾਰ ਕਿਹਾ ਕਿ ਸੀ.ਏ.ਏ. ਦੇ ਵਿਰੋਧ ਵਿਚ ਆਯੋਜਿਤ ਇਕ ਪ੍ਰੋਗਰਾਮ ਦੌਰਾਨ ਪਾਕਿਸਤਾਨ ਦੇ ਸਮਰਥਨ ਵਿਚ ਨਾਅਰੇ ਲਗਾਉਣ ਵਾਲੀ ਨੌਜਵਾਨ ਲੜਕੀ ਅਮੁਲਿਆ...
ਵਿਦੇਸ਼ੀ ਨੌਜਵਾਨ ਲੜਕੇ ਲੜਕੀਆਂ ਨੇ ਪੰਜਾਬ ਦੇ ਖੇਤਾਂ ਵਿਚ ਸਟ੍ਰਾਬੇਰੀ ਦੇ ਫਰੂਟ ਦੇਖ ਕੇ ਹੋਏ ਗਦਗਦ
. . .  1 day ago
ਨੂਰਪੁਰ ਬੇਦੀ, 21 ਫਰਵਰੀ (ਹਰਦੀਪ ਸਿੰਘ ਢੀਂਡਸਾ) - ਰੂਪਨਗਰ ਜ਼ਿਲ੍ਹੇ ਦੇ ਨੂਰਪੁਰ ਬੇਦੀ ਬਲਾਕ ਦੇ ਪਿੰਡ ਨੰਗਲ ਵਿਖੇ ਸਟ੍ਰਾਬੇਰੀ ਦੇ ਖੇਤਾਂ ਵਿਚ ਅੱਜ ਇੱਕ ਮਨਮੋਹਕ ਨਜ਼ਾਰਾ ਉਦੋਂ ਦੇਖਣ ਨੂੰ ਮਿਲਿਆ ਜਦੋਂ ਵਲੈਤ ਤੋਂ ਆਏ ਪੰਜ ਦੇਸ਼ਾਂ ਦੇ 37 ਨੌਜਵਾਨ ਲੜਕੇ ਲੜਕੀਆਂ ਨੇ...
ਮਹਿਲਾ ਟੀ20 ਵਿਸ਼ਵ ਕੱਪ : ਭਾਰਤ ਨੇ ਆਸਟ੍ਰੇਲੀਆ ਨੂੰ 17 ਦੌੜਾਂ ਨਾਲ ਹਰਾਇਆ
. . .  1 day ago
ਮਹਿਲਾ ਟੀ20 ਵਿਸ਼ਵ ਕੱਪ : ਭਾਰਤ ਨੇ ਆਸਟ੍ਰੇਲੀਆ ਨੂੰ 17 ਦੌੜਾਂ ਨਾਲ...
ਪੰਜਾਬ ਦੇ ਸਾਰੇ ਸਰਕਾਰੀ ਅਦਾਰਿਆਂ ਦੇ ਸਾਈਨ ਬੋਰਡ ਤੇ ਸੜਕਾਂ ਦੇ ਮੀਲ ਪੱਥਰ ਪੰਜਾਬੀ 'ਚ ਲਿਖੇ ਜਾਣਾ ਲਾਜ਼ਮੀ - ਤ੍ਰਿਪਤ ਬਾਜਵਾ
. . .  1 day ago
ਚੰਡੀਗੜ੍ਹ, 21 ਫਰਵਰੀ - ਪੰਜਾਬ ਸਰਕਾਰ ਨੇ ਕੌਮਾਂਤਰੀ ਮਾਤ ਭਾਸ਼ਾ ਦਿਵਸ ਮੌਕੇ ਅਹਿਮ ਫ਼ੈਸਲਾ ਲਾਗੂ ਕਰਦਿਆਂ ਸੂਬੇ ਦੇ ਸਾਰੇ ਸਰਕਾਰੀ ਤੇ ਅਰਧ ਸਰਕਾਰੀ ਅਦਾਰਿਆਂ, ਬੋਰਡਾਂ, ਕਾਰਪੋਰੇਸ਼ਨ ਦੇ ਸਾਈਨ ਬੋਰਡਾਂ ਤੇ ਸੜਕਾਂ ਦੇ ਮੀਲ ਪੱਥਰ ਗੁਰਮੁਖੀ ਲਿਪੀ ਰਾਹੀਂ ਪੰਜਾਬੀ ਭਾਸ਼ਾ...
ਮਹਿਲਾ ਟੀ20 ਵਿਸ਼ਵ ਕੱਪ : ਆਸਟ੍ਰੇਲੀਆ 14 ਓਵਰਾਂ ਮਗਰੋਂ 82/6, ਟੀਚਾ 133
. . .  1 day ago
ਮਹਿਲਾ ਟੀ20 ਵਿਸ਼ਵ ਕੱਪ : ਆਸਟ੍ਰੇਲੀਆ 12 ਓਵਰਾਂ ਮਗਰੋਂ 76/5, ਟੀਚਾ 133
. . .  1 day ago
ਮਹਿਲਾ ਟੀ20 ਵਿਸ਼ਵ ਕੱਪ : ਆਸਟ੍ਰੇਲੀਆ 11 ਓਵਰਾਂ ਮਗਰੋਂ 70/3, ਟੀਚਾ 133
. . .  1 day ago
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਰੇਲ ਮਾਰਗ ਜਾਮ
. . .  1 day ago
ਭਾਰਤ ਨੇ ਅਮਰੀਕਾ ਦਾ ਭਾਰੀ ਨੁਕਸਾਨ ਕੀਤਾ - ਟਰੰਪ
. . .  1 day ago
ਮਹਿਲਾ ਟੀ20 ਵਿਸ਼ਵ ਕੱਪ : ਭਾਰਤ ਨੇ 4 ਵਿਕਟਾਂ ਦੇ ਨੁਕਸਾਨ 'ਤੇ ਬਣਾਈਆਂ 132 ਦੌੜਾਂ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 3 ਪੋਹ ਸੰਮਤ 551

ਸੰਪਾਦਕੀ

ਦਿਹਾਤੀ ਜ਼ਮੀਨਾਂ ਹਥਿਆਉਣ ਦਾ ਗ਼ਲਤ ਫ਼ੈਸਲਾ

ਅਸੀਂ ਇਸ ਨੂੰ ਸੂਬੇ ਦੇ ਮਾੜੇ ਭਾਗ ਹੀ ਆਖ ਸਕਦੇ ਹਾਂ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਇਸ ਨੂੰ ਮਿਲੇ ਬਹੁਤੇ ਸਿਆਸਤਦਾਨ, ਵੱਡਾ ਅਫ਼ਸਰੀ ਅਮਲਾ ਅਤੇ ਉਨ੍ਹਾਂ ਦੇ ਅਨੇਕਾਂ ਭਾਈਵਾਲਾਂ ਵਲੋਂ ਇਸ ਨੂੰ ਹਰ ਤਰ੍ਹਾਂ ਨਾਲ ਸੰਨ੍ਹ ਲਾ ਕੇ ਤੋੜਿਆ-ਭੰਨਿਆ ਗਿਆ ਹੈ। ਦੇਸ਼ ਦੀ ਵੰਡ ਨੇ ...

ਪੂਰੀ ਖ਼ਬਰ »

ਧਾਰਾ 370 ਹਟਾਏ ਜਾਣ ਤੋਂ 100 ਦਿਨ ਬਾਅਦ

ਕੀ ਸੋਚਦੇ ਹਨ ਕਸ਼ਮੀਰ ਘਾਟੀ ਦੇ ਲੋਕ ?

'ਤੁਹਾਨੂੰ ਪਤਾ ਹੈ, ਅਫ਼ਸੋਸ ਮਠਿਆਈ ਕੀ ਹੁੰਦੀ ਹੈ?' ਮੈਨੂੰ ਪਤਾ ਨਹੀਂ ਸੀ ਪਰ ਛੇਤੀ ਹੀ ਪਤਾ ਲੱਗ ਗਿਆ ਕਿ ਮੈਂ ਅਫ਼ਸੋਸ ਮਠਿਆਈ ਨੂੰ ਕਿਸੇ ਹੋਰ ਨਾਂਅ ਨਾਲ ਜਾਣਦਾ ਹਾਂ। ਬਚਪਨ ਵਿਚ ਅਸੀਂ ਇਸ ਮਠਿਆਈ ਨੂੰ 'ਬੁੱਢੀ ਔਰਤ ਦੇ ਵਾਲ' ਕਹਿੰਦੇ ਸੀ। ਇਹ ਤਾਂ ਖ਼ੈਰ ਬਹੁਤ ਬਾਅਦ ਵਿਚ ...

ਪੂਰੀ ਖ਼ਬਰ »

ਕੀ ਤੁਸੀਂ ਫ਼ਾਸਟੈਗ ਬਣਾਉਣ ਜਾ ਰਹੇ ਹੋ?

ਚਾਰ ਪਹੀਆ ਵਾਹਨਾਂ ਵਾਲਿਆਂ ਨੂੰ ਟੋਲ ਪਲਾਜ਼ਿਆਂ 'ਤੇ ਕਤਾਰਾਂ ਵਿਚ ਲੱਗ ਕੇ ਟੋਲ ਦੇਣ ਦਾ ਤਜਰਬਾ ਜ਼ਰੂਰ ਹੋਵੇਗਾ। ਪਹਿਲਾਂ ਇਹ ਟੈਕਸ ਨਕਦੀ ਦੇ ਰੂਪ ਵਿਚ ਅਦਾ ਕੀਤਾ ਜਾਂਦਾ ਸੀ ਤੇ ਬਾਅਦ ਵਿਚ ਇਸ ਵਿਚ ਕਾਰਡ ਸਵੈਪ ਦੀ ਸੁਵਿਧਾ ਵੀ ਜੋੜ ਦਿੱਤੀ ਗਈ। ਹਾਲੀਆ ਪ੍ਰਕਿਰਿਆ ਵਿਚ ਕਈ ਸਮੱਸਿਆਵਾਂ ਜਿਵੇਂ ਕਿ ਸਮੇਂ ਤੇ ਧਨ ਦੀ ਬਰਬਾਦੀ, ਨਕਦੀ ਜਾਂ ਖੁੱਲ੍ਹੇ ਪੈਸੇ ਨਾ ਹੋਣ ਦੀਆਂ ਸਮੱਸਿਆਵਾਂ ਆਦਿ ਹੁੰਦੀਆਂ ਸਨ ਪਰ ਹੁਣ ਫ਼ਾਸਟੈਗ ਰਾਹੀਂ ਇਨ੍ਹਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਭਾਰਤ ਵਿਚ ਫ਼ਾਸਟੈਗ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਸਾਲ 2014 ਵਿਚ ਅਹਿਮਦਾਬਾਦ ਤੋਂ ਮੁੰਬਈ ਦਰਮਿਆਨ ਹੋਈ। ਬਾਅਦ ਵਿਚ ਇਸੇ ਵਰ੍ਹੇ ਇਸ ਨੂੰ ਦਿੱਲੀ ਤੋਂ ਮੁੰਬਈ ਲਈ ਚਾਲੂ ਕੀਤਾ ਗਿਆ। ਜੁਲਾਈ 2015 ਵਿਚ ਚੇਨਈ ਤੋਂ ਬੰਗਲੁਰੂ ਵਿਚਕਾਰ ਫ਼ਾਸਟੈਗ ਰਾਹੀਂ ਅਦਾਇਗੀ ਸ਼ੁਰੂ ਕੀਤੀ ਗਈ। 2016 ਵਿਚ ਭਾਰਤ ਸਰਕਾਰ ਨੇ ਮੁਲਕ ਦੇ 247 ਟੋਲ ਪਲਾਜ਼ਿਆਂ 'ਤੇ ਇਹ ਸਹੂਲਤ ਲਾਜ਼ਮੀ ਕਰ ਦਿੱਤੀ। 19 ਅਕਤੂਬਰ, 2019 ਨੂੰ ਘੋਸ਼ਣਾ ਕੀਤੀ ਗਈ ਕਿ ਪਹਿਲੀ ਦਸੰਬਰ 2019 ਨੂੰ ਸਾਰੇ ਕੌਮੀ ਮਾਰਗਾਂ 'ਤੇ ਫ਼ਾਸਟੈਗ ਲਾਜ਼ਮੀ ਹੋ ਜਾਵੇਗਾ। ਪਹਿਲਾਂ ਇਸ ਨੂੰ ਲਾਗੂ ਕਰਨ ਦੀ ਤਰੀਕ 15 ਦਸੰਬਰ ਤੈਅ ਕੀਤੀ ਗਈ ਸੀ ਪਰ ਹੁਣ ਇਸ ਵਿਚ ਇਕ ਮਹੀਨੇ ਦੀ ਮੁਹਲਤ ਦਿੱਤੀ ਗਈ ਹੈ, ਜਿਸ ਅਨੁਸਾਰ ਫਾਸਟੈਗ ਹੁਣ 15 ਜਨਵਰੀ ਤੋਂ ਪੂਰੀ ਤਰ੍ਹਾਂ ਲਾਗੂ ਹੋ ਰਿਹਾ ਹੈ। ਫ਼ਾਸਟੈਗ ਇਕ ਚਿੱਪ ਲੱਗਿਆ 10×5 ਸੈਂਟੀਮੀਟਰ ਆਕਾਰ ਦਾ ਸਟਿੱਕਰ ਹੈ, ਜੋ ਗੱਡੀ ਦੇ ਸ਼ੀਸ਼ੇ ਉੱਤੇ ਲਾਇਆ ਜਾਂਦਾ ਹੈ। ਇਸ ਸਟਿੱਕਰ ਵਿਚੋਂ ਰੇਡੀਓ ਤਰੰਗਾਂ ਨਿਕਲਦੀਆਂ ਹਨ ਜੋ ਇਕ ਯੰਤਰ ਦੁਆਰਾ ਫੜ ਕੇ ਪਛਾਣੀਆਂ ਜਾਂਦੀਆਂ ਹਨ। ਇਸ ਪਛਾਣ ਰਾਹੀਂ ਗੱਡੀ ਦੇ ਮਾਲਕ ਦੇ ਖ਼ਾਤੇ ਦਾ ਪਤਾ ਲਗਦਾ ਹੈ ਜਿਸ ਵਿਚੋਂ ਟੋਲ ਟੈਕਸ ਦੀ ਰਕਮ ਆਪਣੇ-ਆਪ ਕੱਟ ਲਈ ਜਾਂਦੀ ਹੈ। ਫ਼ਾਸਟੈਗ ਇਕ ਤਰ੍ਹਾਂ ਬਿਜਲਈ ਪ੍ਰਣਾਲੀ ਰਾਹੀਂ ਟੋਲ ਟੈਕਸ ਇਕੱਠਾ ਕਰਨ ਦਾ ਤਰੀਕਾ ਹੈ। ਟੈਗ 7 ਵੱਖ-ਵੱਖ ਰੰਗਾਂ ਵਿਚ ਹੁੰਦੇ ਹਨ ਜੋ ਵੱਖ-ਵੱਖ ਸ਼੍ਰੇਣੀਆਂ ਦੇ ਵਾਹਨਾਂ ਨੂੰ ਲਾਏ ਜਾਂਦੇ ਹਨ। ਇਹ ਰੰਗ ਹਨ-ਜਾਮਣੀ, ਸੰਤਰੀ, ਪੀਲਾ, ਹਰਾ, ਗੁਲਾਬੀ, ਨੀਲਾ ਅਤੇ ਕਾਲਾ। ਕਾਰ, ਜੀਪ ਅਤੇ ਵੈਨ ਆਦਿ ਚੌਥੀ ਸ਼੍ਰੇਣੀ ਵਿਚ ਆਉਂਦੇ ਹਨ, ਜਿਨ੍ਹਾਂ ਉੱਤੇ ਜਾਮਣੀ ਰੰਗ ਦੇ ਟੈਗ ਲਾਏ ਜਾਂਦੇ ਹਨ। ਫ਼ਾਸਟੈਗ ਵਰਤਣ ਦੇ ਕਈ ਲਾਭ ਹਨ ਜਿਵੇਂ ਕਿ ਇਸ ਨਾਲ ਲੰਬੀਆਂ ਕਤਾਰਾਂ ਵਿਚ ਲੱਗਣ ਦੀ ਲੋੜ ਨਹੀਂ। ਬੱਸ! ਗੱਡੀ ਹੌਲੀ ਕਰੋ। ਮਸ਼ੀਨ ਗੱਡੀ ਦੇ ਟੈਗ ਦਾ ਸੰਕੇਤ ਪੜ੍ਹੇਗੀ ਤੇ ਫਾਟਕ ਖੁੱਲ੍ਹ ਜਾਵੇਗਾ। ਇਸ ਨਾਲ ਸਮੇਂ ਦੀ ਬਹੁਤ ਬੱਚਤ ਹੁੰਦੀ ਹੈ। ਫ਼ਾਸਟੈਗ ਰਾਹੀਂ ਅਦਾਇਗੀ ਕਰਨ ਨਾਲ 2.5 ਫ਼ੀਸਦੀ ਰਕਮ ਵਾਪਸ ਤੁਹਾਡੇ ਖਾਤੇ ਵਿਚ ਆ ਜਾਂਦੀ ਹੈ ਜਿਸ ਨਾਲ ਇਹ ਸਸਤਾ ਵੀ ਪੈਂਦਾ ਹੈ। ਮਿੱਥੇ ਸਮੇਂ (ਆਮ 12 ਅਤੇ ਕਿਤੇ-ਕਿਤੇ 24 ਘੰਟੇ) ਵਿਚ ਵਾਪਸ ਪਰਤਣ ਸਮੇਂ ਰਕਮ ਵਿਚ ਆਪਣੇ-ਆਪ ਰਿਆਇਤ ਹੋ ਜਾਂਦੀ ਹੈ।
ਫ਼ਾਸਟੈਗ ਦੀ ਵਰਤੋਂ ਨਾਲ ਕਾਗ਼ਜ਼ ਦੀ ਵਰਤੋਂ ਘਟੇਗੀ ਤੇ ਹਵਾ ਦਾ ਪ੍ਰਦੂਸ਼ਣ ਘਟੇਗਾ ਜਿਸ ਨਾਲ ਵਾਤਾਵਰਨ ਸਾਫ਼-ਸੁਥਰਾ ਰਹੇਗਾ। ਟੋਲ ਲੰਘਣ ਉਪਰੰਤ ਕੱਟੀ ਗਈ ਰਕਮ, ਬਚਦੀ ਰਕਮ ਬਾਰੇ ਵੇਰਵਾ ਇਕ ਸੁਨੇਹੇ ਰਾਹੀਂ ਤੁਹਾਡੇ ਫੋਨ 'ਤੇ ਪ੍ਰਾਪਤ ਹੋ ਜਾਂਦਾ ਹੈ। ਫ਼ਾਸਟੈਗ ਆਮ ਤੌਰ 'ਤੇ 4 ਤੋਂ 5 ਸੌ ਰੁਪਏ ਵਿਚ ਤਿਆਰ ਹੋ ਜਾਂਦਾ ਹੈ। ਇਸ ਵਿਚ ਫ਼ਾਸਟੈਗ ਦੀ ਕੀਮਤ, ਸੁਰੱਖਿਆ/ਜ਼ਾਮਨੀ ਫ਼ੀਸ ਅਤੇ ਨਵਿਆਉਣ ਦੀ ਰਕਮ ਸ਼ਾਮਿਲ ਹੁੰਦੀ ਹੈ। ਫ਼ਾਸਟੈਗ ਸੁਵਿਧਾ ਭਾਰਤ ਸਰਕਾਰ ਦੀ ਭਾਰਤੀ ਕੌਮੀ ਰਾਜਮਾਰਗ ਅਥਾਰਟੀ (NHAI) ਵਲੋਂ ਲਾਗੂ ਕੀਤੀ ਗਈ ਹੈ ਜਿਸ ਨੂੰ ਦੋ ਸ਼੍ਰੇਣੀਆਂ ਵਿਚ ਵੰਡਿਆ ਜਾ ਸਕਦਾ ਹੈ। ਇਕ ਉਹ ਟੈਗ, ਜਿਨ੍ਹਾਂ ਨੂੰ ਸਿੱਧਾ ਰੀਚਾਰਜ ਕੀਤਾ ਜਾ ਸਕਦਾ ਹੈ।
ਦੂਜੇ ਸਟੇਟ ਬੈਂਕ ਆਫ਼ ਇੰਡੀਆ, ਆਈ.ਸੀ.ਆਈ.ਸੀ. ਬੈਂਕ, ਪੇਟੀਐੱਮ, ਏਅਰਟੈੱਲ, ਐਮਾਜ਼ੋਨ ਆਦਿ ਦੁਆਰਾ ਜਾਰੀ ਕੀਤੇ ਟੈਗ ਹਨ ਜੋ ਇਕ ਵੱਖਰੇ ਇਲੈਕਟ੍ਰੋਨਿਕ ਬਟੂਏ ਨਾਲ ਜੁੜਦੇ ਹਨ। ਫ਼ਾਸਟੈਗ ਬੈਂਕਾਂ, ਟੋਲ ਪਲਾਜ਼ਿਆਂ, ਸਾਂਝ ਸੇਵਾ ਕੇਂਦਰਾਂ, ਮਾਨਤਾ ਪ੍ਰਾਪਤ ਏਜੰਟਾਂ ਰਾਹੀਂ ਅਤੇ ਆਨ-ਲਾਈਨ ਬਣਵਾਏ ਜਾ ਸਕਦੇ ਹਨ। ਫ਼ਾਸਟੈਗ ਜਾਰੀ ਕਰਨ ਲਈ ਦੇਸ਼ ਭਰ 'ਚੋਂ 22 ਬੈਂਕਾਂ ਨੂੰ ਜ਼ਿੰਮੇਵਾਰੀ ਸੋਂਪੀ ਗਈ ਹੈ। ਬੈਂਕ ਦਾ ਉਪਭੋਗਤਾ ਆਪਣੇ ਨੇੜਲੀ ਬੈਂਕ ਸ਼ਾਖਾ ਨਾਲ ਸੰਪਰਕ ਕਰ ਸਕਦਾ ਹੈ। ਕਾਰਾਂ/ਗੱਡੀਆਂ ਬਣਾਉਣ ਵਾਲੀਆਂ ਕੰਪਨੀਆਂ ਦੇ ਇਲਾਕਾਈ ਕੇਂਦਰ ਵੀ ਫ਼ਾਸਟੈਗ ਜਾਰੀ ਕਰ ਰਹੇ ਹਨ। ਫ਼ਾਸਟੈਗ ਬਣਾਉਣ ਲਈ ਹੇਠਾਂ ਦਿੱਤੇ ਦਸਤਾਵੇਜ਼ ਨਾਲ ਲੈ ਕੇ ਜਾਓ :
ਵਾਹਨ ਦਾ ਰਜਿਸਟਰੇਸ਼ਨ ਸਰਟੀਫਿਕੇਟ (ਆਰ.ਸੀ.) ਫ਼ਾਸਟੈਗ ਅਰਜ਼ੀ ਫਾਰਮ। ਵਾਹਨ ਦੇ ਮਾਲਕ ਦੀ ਪਾਸਪੋਰਟ ਆਕਾਰ ਦੀ ਤਸਵੀਰ। ਸ਼ਨਾਖ਼ਤ/ਪੱਕੇ ਪਤੇ ਦਾ ਸਬੂਤ (ਡਰਾਈਵਿੰਗ ਲਾਇਸੰਸ, ਪੈਨ ਕਾਰਡ, ਪਾਸਪੋਰਟ, ਆਧਾਰ ਕਾਰਡ ਆਦਿ)। ਫ਼ਾਸਟੈਗ ਲੈਣਾ ਬਹੁਤ ਆਸਾਨ ਹੈ ਪਰ ਇਸ ਦੀ ਵਰਤੋਂ ਬੜੀ ਸਾਵਧਾਨੀ ਨਾਲ ਕਰਨੀ ਚਾਹੀਦੀ ਹੈ। ਟੋਲ ਪਲਾਜ਼ਾ ਦੇ ਗੇਟ ਤੋਂ ਲੰਘਣ ਸਮੇਂ ਆਪਣੀ ਗੱਡੀ ਅਗਲੀ ਗੱਡੀ ਤੋਂ 5-6 ਫੁੱਟ ਦੀ ਦੂਰੀ 'ਤੇ ਰੱਖੋ। ਜੇ ਤੁਸੀਂ ਟੋਲ ਪਲਾਜ਼ੇ ਤੋਂ 10 ਕਿਲੋਮੀਟਰ ਦੇ ਦਾਇਰੇ ਵਿਚ ਰਹਿ ਰਹੇ ਹੋ ਤਾਂ ਤੁਹਾਨੂੰ ਟੋਲ ਭਰਨ ਦੀ ਕੋਈ ਲੋੜ ਨਹੀਂ। ਬੇਸ਼ੱਕ ਤੁਸੀਂ ਫ਼ਾਸਟੈਗ ਲਾਇਆ ਹੋਇਆ ਹੋਵੇ ਪਰ ਆਪਣੀ ਗੱਡੀ ਮੁਫ਼ਤ ਵਾਲੀ ਕਤਾਰ ਵਿਚੋਂ ਕੱਢ ਸਕਦੇ ਹੋ। ਫ਼ਾਸਟੈਗ ਦੀ ਪ੍ਰਮਾਣਿਕਤਾ 5 ਸਾਲ ਤੱਕ ਹੋਵੇਗੀ। ਫ਼ਾਸਟੈਗ ਈ-ਬਟੂਏ ਵਿਚ ਘੱਟ ਤੋਂ ਘੱਟ 100 ਅਤੇ ਵੱਧ ਤੋਂ ਵੱਧ 1 ਲੱਖ ਰੁਪਿਆ ਪਾ ਕੇ ਰੱਖਿਆ ਜਾ ਸਕਦਾ ਹੈ। ਜੇਕਰ ਤੁਹਾਡੇ ਖਾਤੇ ਵਿਚ ਰਕਮ ਹੈ ਪਰ ਟੋਲ ਪਲਾਜ਼ੇ ਵਾਲੀ ਮਸ਼ੀਨ ਤੁਹਾਡੇ ਫ਼ਾਸਟੈਗ ਨੂੰ ਨਹੀਂ ਪੜ੍ਹ ਰਹੀ ਤਾਂ ਇਸ ਵਿਚ ਤੁਹਾਡੀ ਕੋਈ ਗ਼ਲਤੀ ਨਹੀਂ। ਤੁਸੀਂ ਉੱਥੋਂ ਮੁਫ਼ਤ ਵਿਚ ਲੰਘਣ ਲਈ ਕਹਿ ਸਕਦੇ ਹੋ। ਜੇ ਤੁਸੀਂ ਗੱਡੀ ਸਾਲ 2017 ਤੋਂ ਪਹਿਲਾਂ ਖਰੀਦੀ ਹੈ ਤਾਂ ਗੱਡੀ 'ਤੇ ਪਹਿਲਾਂ ਤੋਂ ਲੱਗਿਆ ਸਟਿੱਕਰ (RFID) ਫ਼ਾਸਟੈਗ ਨਹੀਂ ਪਰ ਉਸ ਵਿਚ ਗੱਡੀ ਬਾਰੇ ਪੂਰੀ ਜਾਣਕਾਰੀ ਦਰਜ ਹੁੰਦੀ ਹੈ। ਇਸ ਨੂੰ ਉਤਾਰਨ ਦੀ ਭੁੱਲ ਨਾ ਕਰੋ। 2017 ਜਾਂ ਇਸ ਤੋਂ ਬਾਅਦ ਵਿਚ ਖਰੀਦੀਆਂ ਗੱਡੀਆਂ 'ਤੇ ਪਹਿਲਾਂ ਹੀ ਫ਼ਾਸਟੈਗ ਲੱਗਿਆ ਹੋ ਸਕਦਾ ਹੈ। ਇਸ ਸਥਿਤੀ ਵਿਚ ਨਵਾਂ ਖਰੀਦਣ ਦੀ ਲੋੜ ਨਹੀਂ, ਇਸ ਨੂੰ ਸਿਰਫ ਚਾਲੂ ਕਰਵਾਓ। ਇਕ ਤੋਂ ਵੱਧ ਗੱਡੀਆਂ ਲਈ ਵੱਖ-ਵੱਖ ਟੈਗ ਬਣਾਉਣ ਦੀ ਲੋੜ ਪਵੇਗੀ। ਜੇਕਰ ਫ਼ਾਸਟੈਗ ਦੇ ਮਾਮਲੇ ਵਿਚ ਕਿਸੇ ਟੋਲ ਪਲਾਜ਼ੇ 'ਤੇ ਕੋਈ ਪ੍ਰੇਸ਼ਾਨੀ ਆ ਰਹੀ ਹੈ ਜਾਂ ਗੱਡੀ ਚੋਰੀ ਹੋ ਗਈ ਹੈ ਤਾਂ ਉਸ ਦੀ ਸ਼ਿਕਾਇਤ ਟੋਲ ਫਰੀ ਨੰਬਰ 1033 'ਤੇ ਕੀਤੀ ਜਾ ਸਕਦੀ ਹੈ।


-ਅਸਿਸਟੈਂਟ ਪ੍ਰੋਫੈਸਰ, ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਫੋਨ : 0175-304-6566

 


ਖ਼ਬਰ ਸ਼ੇਅਰ ਕਰੋ

ਬੱਚਿਆਂ ਦੀ ਸੁਰੱਖਿਆ ਲਈ ਬਣੇ ਕਾਨੂੰਨਾਂ ਦੀ ਦੁਰਵਰਤੋਂ ਕਿਉਂ?

ਕੁਝ ਦਿਨ ਪਹਿਲਾਂ ਇਕ ਮਿਹਨਤੀ, ਸਮਰਪਿਤ ਅਤੇ ਬਹੁਤ ਹੀ ਸੁਹਿਰਦ ਅਧਿਆਪਕਾ ਨੂੰ ਬਹੁਤ ਹੀ ਖੱਜਲ-ਖੁਆਰੀ ਅਤੇ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਉਸ ਦਾ ਕਸੂਰ ਇਹ ਸੀ ਕਿ ਉਸ ਨੇ ਇਕ ਬੱਚੇ ਦੀ ਗੁਸਤਾਖੀ ਕਾਰਨ ਉਸ ਨੂੰ ਮਾੜਾ ਮੋਟਾ ਝਿੜਕ ਦਿੱਤਾ ਸੀ। ਇਸੇ ਤਰ੍ਹਾਂ ਇਕ ਹੋਰ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX