ਤਾਜਾ ਖ਼ਬਰਾਂ


ਇੰਡੀਅਨ ਪ੍ਰੀਮੀਅਰ ਲੀਗ 2021: ਦਿੱਲੀ ਨੇ ਪੰਜਾਬ ਨੂੰ 6 ਵਿਕਟਾਂ ਨਾਲ ਹਰਾਇਆ
. . .  1 day ago
ਹਰਿਦੁਆਰ ਦੇ ਕੁੰਭ ਮੇਲੇ ਵਿਚ ਸ਼ਾਮਲ ਹੋਣ ਤੋਂ ਬਾਅਦ ਗੁਜਰਾਤ ਪਰਤ ਰਹੇ 49 ਲੋਕ ਕੋਰੋਨਾ ਪਾਜ਼ੀਟਿਵ
. . .  1 day ago
ਇੰਡੀਅਨ ਪ੍ਰੀਮੀਅਰ ਲੀਗ 2021: ਪੰਜਾਬ ਨੇ ਦਿੱਲੀ ਨੂੰ 196 ਦੌੜਾਂ ਦਾ ਦਿੱਤਾ ਟੀਚਾ
. . .  1 day ago
ਜ਼ਿਲ੍ਹਾ ਗੁਰਦਾਸਪੁਰ ਅੰਦਰ 96 ਨਵੇਂ ਮਾਮਲੇ ਆਏ ਸਾਹਮਣੇ,9 ਮਰੀਜ਼ਾਂ ਦੀ ਹੋਈ ਮੌਤ
. . .  1 day ago
ਗੁਰਦਾਸਪੁਰ, 18 ਅਪ੍ਰੈਲ (ਸੁਖਵੀਰ ਸਿੰਘ ਸੈਣੀ)-ਜ਼ਿਲ੍ਹੇ ਗੁਰਦਾਸਪੁਰ ਅੰਦਰ ਕੋਰੋਨਾ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਅੱਜ ਜ਼ਿਲ੍ਹੇ ਅੰਦਰ 96 ਨਵੇਂ ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ 9 ਮਰੀਜ਼ਾਂ ਦੀ ...
ਬੁਢਲਾਡਾ 'ਚ ਕੋਰੋਨਾ ਨਾਲ 4 ਮੌਤਾਂ
. . .  1 day ago
ਬੁਢਲਾਡਾ , 18 ਅਪ੍ਰੈਲ (ਸਵਰਨ ਸਿੰਘ ਰਾਹੀ)- ਬੁਢਲਾਡਾ ਖੇਤਰ ਅੰਦਰ ਵੀ ਕੋਰੋਨਾ ਨੇ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ।ਸਥਾਨਕ ਸ਼ਹਿਰ ਅੰਦਰ 3 ਕੋਰੋਨਾ ਪਾਜ਼ੀਟਿਵ ਬਜ਼ੁਰਗਾਂ ਅਤੇ ਪਿੰਡ ਹਸਨਪੁਰ ਦੇ ਇਕ ਵਿਅਕਤੀ ਸਮੇਤ 4 ...
 
ਮੋਗਾ ਵਿਚ ਟੁਟਿਆ ਕਰੋਨਾ ਦਾ ਕਹਿਰ ਇਕ ਮੌਤ , 91 ਆਏ ਨਵੇਂ ਮਾਮਲੇ
. . .  1 day ago
ਮੋਗਾ , 18 ਅਪ੍ਰੈਲ ( ਗੁਰਤੇਜ ਸਿੰਘ ਬੱਬੀ )- ਅੱਜ ਮੋਗਾ ਵਿਚ ਕੋਰੋਨਾ ਕਹਿਰ ਬਣ ਕੇ ਟੁਟਿਆ ਹੈ ਅਤੇ ਕੋਰੋਨਾ ਨਾਲ ਇਕ ਮੌਤ ਹੋ ਜਾਣ ਦੇ ਨਾਲ ਇਕੋ ਦਿਨ 91 ਨਵੇਂ ਮਾਮਲੇ ਆਏ ਹਨ । ਮਰੀਜ਼ਾਂ ਦੀ ਕੁੱਲ ਗਿਣਤੀ 4371 ਹੋਣ ਦੇ ਨਾਲ ਸਰਗਰਮ ...
ਅੰਮ੍ਰਿਤਸਰ 'ਚ ਕੋਰੋਨਾ ਦੇ 742 ਨਵੇਂ ਮਾਮਲੇ ਆਏ ਸਾਹਮਣੇ, 11 ਮਰੀਜ਼ਾਂ ਨੇ ਤੋੜਿਆ ਦਮ
. . .  1 day ago
ਅੰਮ੍ਰਿਤਸਰ, 1 ਅਪ੍ਰੈਲ (ਰੇਸ਼ਮ ਸਿੰਘ)- ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 742 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲੇ ਵਧ ਕੇ 27023 ਹੋ ਗਏ ...
ਇੰਡੀਅਨ ਪ੍ਰੀਮੀਅਰ ਲੀਗ 2021: ਬੈਂਗਲੌਰ ਨੇ ਕੋਲਕਾਤਾ ਨੂੰ 38 ਦੌੜਾਂ ਨਾਲ ਹਰਾਇਆ
. . .  1 day ago
ਪਟਿਆਲਾ 'ਚ ਗ਼ੈਰ ਕਾਨੂੰਨੀ ਮਾਈਨਿੰਗ 'ਤੇ ਵੱਡੀ ਕਾਰਵਾਈ
. . .  1 day ago
ਚੰਡੀਗੜ੍ਹ ,18 ਅਪ੍ਰੈਲ -ਪੰਜਾਬ ਸਰਕਾਰ ਵੱਲੋਂ ਸਖ਼ਤ ਹਦਾਇਤਾਂ ਅਤੇ ਨਵੇਂ ਬਣੇ ਇਨਫੋਰਸਮੈਂਟ ਡਾਇਰੈਕਟੋਰੇਟ ਦੁਆਰਾ ਪਟਿਆਲਾ 'ਚ ਗ਼ੈਰ ਕਾਨੂੰਨੀ ਮਾਈਨਿੰਗ 'ਤੇ ਵੱਡੀ ਕਾਰਵਾਈ ਕੀਤੀ ...
ਸ਼ਾਂਤਮਈ ਵਿਰੋਧ ਕਰ ਰਹੇ ਕਿਸਾਨਾਂ 'ਤੇ ਲਾਠੀਚਾਰਜ , 8 ਕਿਸਾਨ ਨੂੰ ਗ੍ਰਿਫਤਾਰ
. . .  1 day ago
ਚੰਡੀਗੜ੍ਹ , 18 ਅਪ੍ਰੈਲ -ਹਰਿਆਣਾ ਦੇ ਹਿਸਾਰ ਵਿਚ ਭਾਜਪਾ ਨੇਤਾਵਾਂ ਰਣਬੀਰ ਗੰਗਵਾ ਅਤੇ ਸੋਨਾਲੀ ਫੋਗਾਟ ਦਾ ਸ਼ਾਂਤਮਈ ਵਿਰੋਧ ਕਰ ਰਹੇ ਕਿਸਾਨਾਂ 'ਤੇ ਲਾਠੀਚਾਰਜ ਅਤੇ 8 ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ...
ਐਕਸਾਈਜ਼ ਵਿਭਾਗ ਵੱਲੋਂ ਸ਼ਰਾਬ ਤਸਕਰਾਂ ਖਿਲਾਫ ਕਾਰਵਾਈ ,28000 ਲੀਟਰ ਲਾਹਣ ਬਰਾਮਦ
. . .  1 day ago
ਹਰੀਕੇ ਪੱਤਣ , 18 ਅਪ੍ਰੈਲ (ਸੰਜੀਵ ਕੁੰਦਰਾ)- ਐਕਸਾਈਜ਼ ਵਿਭਾਗ ਤਰਨਤਾਰਨ, ਫਿਰੋਜ਼ਪੁਰ ਅਤੇ ਹਰੀਕੇ ਪੁਲਿਸ ਨੇ ਜੰਗਲੀ ਜੀਵ ਤੇ ਵਣ ਵਿਭਾਗ ਹਰੀਕੇ ਦੇ ਸਹਿਯੋਗ ਨਾਲ ਹਰੀਕੇ ਮੰਡ ਖੇਤਰ ਵਿਚ ਛਾਪੇਮਾਰੀ ਦੌਰਾਨ 28000 ...
ਮਾਨਸਾ ਦੇ ਡਿਪਟੀ ਕਮਿਸ਼ਨਰ ਨੂੰ ਹੋਇਆ ਕੋਰੋਨਾ
. . .  1 day ago
ਮਾਨਸਾ, 18 ਅਪ੍ਰੈਲ (ਬਲਵਿੰਦਰ ਸਿੰਘ ਧਾਲੀਵਾਲ)- ਮਾਨਸਾ ਜ਼ਿਲ੍ਹੇ 'ਚ ਕੋਰੋਨਾ ਦੇ ਕੇਸਾਂ ਦੀ ਗਿਣਤੀ 'ਚ ਦਿਨੋ ਦਿਨ ਵਾਧਾ ਹੋ ਰਿਹਾ ਹੈ। ਅੱਜ ਮਹਿੰਦਰ ਪਾਲ ਡਿਪਟੀ ਕਮਿਸ਼ਨਰ ਮਾਨਸਾ ਦੀ ਰਿਪੋਰਟ ਵੀ ਪਾਜ਼ੀਟਿਵ ਆਈ ...
ਸ਼ਤਾਬਦੀ ਨੂੰ ਸਮਰਪਿਤ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਵੱਲੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ
. . .  1 day ago
ਅੰਮ੍ਰਿਤਸਰ, 18 ਅਪ੍ਰੈਲ {ਜੱਸ}-ਸਰਬੰਸਦਾਨੀ, ਹਿੰਦ ਦੀ ਚਾਦਰ, ਸਰਬ ਕਲਾ ਸੰਪੂਰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀ ਚੌਥੀ ਸ਼ਤਾਬਦੀ ਨੂੰ ਸਮਰਪਿਤ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਵਲੋਂ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ...
ਮੋਗਾ ਵਿਚ ਆਮ ਆਦਮੀ ਪਾਰਟੀ ਦੇ ਸੁਬਾਈ ਆਗੂ ਦੀ ਕੁੱਟ ਮਾਰ
. . .  1 day ago
ਮੋਗਾ , 18 ਅਪ੍ਰੈਲ ( ਗੁਰਤੇਜ ਸਿੰਘ ਬੱਬੀ)- ਅੱਜ ਸ਼ਾਮ ਆਮ ਆਦਮੀ ਪਾਰਟੀ ਦੇ ਸੁਬਾਈ ਆਗੂ ਜੋਇੰਟ ਸੈਕਟਰੀ ਯੂਥ ਅਮਿਤ ਪੁਰੀ ਜਦ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਕਿਸੇ ਕੰਮ ਧੰਦੇ ਦਾ ਰਿਹਾ ਸੀ ਤਾਂ ਸਥਾਨਕ ਸ਼ਹਿਰ ਦੇ ਸਾਂਈ ...
ਟ੍ਰੈਫਿਕ ਪੁਲਿਸ ਮੁਲਾਜ਼ਮ ਦੀ ਦਰੱਖਤ ਨਾਲ ਲਟਕਦੀ ਮਿਲੀ ਲਾਸ਼
. . .  1 day ago
ਫਰੀਦਕੋਟ , 18 ਅਪ੍ਰੈਲ -ਪਿੰਡ ਗੋਲੇਵਾਲਾ ਦੇ ਇੱਕ ਫਾਰਮ ਵਿਚ ਟ੍ਰੈਫਿਕ ਪੁਲਿਸ ਮੁਲਾਜ਼ਮ ਦੀ ਲਾਸ਼ ਇੱਕ ਦਰੱਖਤ ਨਾਲ ਲਟਕਦੀ ਮਿਲੀ ਹੈ । ਮ੍ਰਿਤਕ ਸਤਨਾਮ ਸਿੰਘ ਸਾਦਿਕ ਵਿਖੇ ਟ੍ਰੈਫਿਕ ਪੁਲਿਸ ਵਿਚ ਤਾਇਨਾਤ ਸੀ। ਪੁਲਿਸ ਨੇ ਲਾਸ਼ ...
ਇੰਡੀਅਨ ਪ੍ਰੀਮੀਅਰ ਲੀਗ 2021: ਬੈਂਗਲੌਰ ਦੀਆਂ 13 ਓਵਰਾਂ ਵਿਚ 3 ਵਿਕਟਾਂ ਦੇ ਨੁਕਸਾਨ 'ਤੇ 102 ਦੌੜਾਂ
. . .  1 day ago
ਕੋਰੋਨਾ ਕਾਰਨ ਦਿੱਲੀ ਦੇ ਵਿਗੜੇ ਹਾਲਾਤ, ਕੇਜਰੀਵਾਲ ਨੇ ਮੋਦੀ ਨੂੰ ਮਦਦ ਦੀ ਕੀਤੀ ਅਪੀਲ
. . .  1 day ago
ਨਵੀਂ ਦਿੱਲੀ, 18 ਅਪ੍ਰੈਲ - ਦਿੱਲੀ ਵਿਚ ਕੋਰੋਨਾ ਦੇ ਬੇਕਾਬੂ ਹੋਏ ਹਾਲਾਤ ਨੂੰ ਮੁੱਖ ਰੱਖਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ। ਉਨ੍ਹਾਂ ਨੇ ਦਿੱਲੀ ਦੀ ਮਦਦ ਲਈ ਅਪੀਲ...
ਬਾਰਦਾਨੇ ਦੀ ਘਾਟ ਤੇ ਕਣਕ ਦੀ ਖ਼ਰੀਦ ਘੱਟ ਹੋਣ ਕਾਰਨ ਕਿਸਾਨ ਪ੍ਰੇਸ਼ਾਨ
. . .  1 day ago
ਮੰਡੀ ਲਾਧੂਕਾ (ਫਾਜ਼ਿਲਕਾ), 18 ਅਪ੍ਰੈਲ (ਮਨਪ੍ਰੀਤ ਸਿੰਘ ਸੈਣੀ) - ਪੰਜਾਬ ਸਰਕਾਰ ਵਲੋਂ ਕਣਕ ਦੀ ਖ਼ਰੀਦ ਤਾਂ ਸ਼ੁਰੂ ਕਰ ਦਿੱਤੀ ਗਈ ਹੈ ਪਰ ਬਾਰਦਾਨਾ ਨਾ ਮਿਲਣ ਕਾਰਨ ਅਤੇ ਖ਼ਰੀਦ ਏਜੰਸੀਆਂ ਵਲੋਂ ਬਹੁਤ ਘੱਟ ਖ਼ਰੀਦ ਲਿਖਣ ਕਾਰਨ ਕਿਸਾਨਾਂ ਨੂੰ ਮੰਡੀਆਂ ਵਿਚ ਰੁਲਣਾ ਪੈ ਰਿਹਾ ਹੈ। ਜਦੋਂ ਦਾਣਾ ਮੰਡੀ ਚੱਕ ਖੇੜੇ ਵਾਲਾ (ਜੈਮਲਵਾਲਾ)...
ਅੱਗ ਨਾਲ ਸਾਢੇ 10 ਏਕੜ ਖੜ੍ਹੀ ਕਣਕ ਸੜਕੇ ਹੋਈ ਸੁਆਹ
. . .  1 day ago
ਠੱਠੀ ਭਾਈ (ਮੋਗਾ), 18 ਅਪ੍ਰੈਲ (ਜਗਰੂਪ ਸਿੰਘ ਮਠਾੜੂ) - ਮੋਗਾ ਜ਼ਿਲ੍ਹੇ ਦੇ ਪਿੰਡ ਢਿਲਵਾਂ ਵਾਲਾ ਵਿਖੇ ਕਣਕ ਨੂੰ ਅੱਗ ਲੱਗਣ ਕਾਰਨ ਲਗਭਗ ਸਾਢੇ 10 ਏਕੜ ਖੜ੍ਹੀ ਕਣਕ ਸੜ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਅੱਗ ਲੱਗਣ ਕਾਰਨ ਇਕ ਗ਼ਰੀਬ ਕਿਸਾਨ ਅਜਮੇਰ ਸਿੰਘ ਵਾਸੀ ਪਿੰਡ ਥਰਾਜ ਜੋ ਠੇਕੇ 'ਤੇ...
ਆਈ.ਪੀ.ਐਲ. 2021 : ਬੈਂਗਲੁਰੂ ਨੇ ਜਿੱਤੀ ਟਾਸ, ਪਹਿਲਾ ਬੱਲੇਬਾਜ਼ੀ ਦਾ ਫ਼ੈਸਲਾ
. . .  1 day ago
ਮਹਾਂ ਰੈਲੀ ਵਿਚ ਵੱਡੀ ਪੱਧਰ 'ਤੇ ਕਿਸਾਨਾਂ ਮਜ਼ਦੂਰਾਂ ਵਲੋਂ ਸ਼ਮੂਲੀਅਤ
. . .  1 day ago
ਅੰਮ੍ਰਿਤਸਰ, 18 ਅਪ੍ਰੈਲ (ਹਰਮਿੰਦਰ ਸਿੰਘ) - ਕਿਸਾਨਾਂ ਵਲੋਂ ਭਗਤਾਂ ਵਾਲਾ ਅਨਾਜ ਮੰਡੀ ਵਿਖੇ ਕੀਤੀ ਜਾ ਰਹੀ ਮਹਾਂ ਰੈਲੀ ਵਿਚ ਵੱਡੀ ਗਿਣਤੀ 'ਚ ਕਿਸਾਨਾਂ ਨੇ ਸ਼ਮੂਲੀਅਤ ਕੀਤੀ ਹੈ। ਇਸ ਮੌਕੇ ਸੰਬੋਧਨ ਕਰਦੇ ਕਿਸਾਨ ਆਗੂਆਂ ਨੇ ਤਿੰਨ ਖੇਤੀ ਕਾਨੂੰਨਾਂ ਨੂੰ ਲੈ...
ਲੁਧਿਆਣਾ ਦੇ ਅਰਬਨ ਅਸਟੇਟ ਦੁੱਗਰੀ ਫ਼ੇਜ਼ 1 ਤੇ ਫ਼ੇਜ਼ 2 ਵਿਚ ਮੁਕੰਮਲ ਲਾਕਡਾਊਨ ਦੇ ਨਿਰਦੇਸ਼
. . .  1 day ago
ਲੁਧਿਆਣਾ, 18 ਅਪ੍ਰੈਲ (ਪੁਨੀਤ ਬਾਵਾ) - ਕੋਰੋਨਾ ਪਾਜ਼ੀਟਿਵ ਦੇ ਮਾਮਲੇ ਵਧਣ ਕਰਕੇ ਲੁਧਿਆਣਾ ਦੇ ਅਰਬਨ ਅਸਟੇਟ ਦੁੱਗਰੀ ਫ਼ੇਜ਼-1 ਅਤੇ ਅਰਬਨ ਅਸਟੇਟ ਦੁੱਗਰੀ ਫ਼ੇਜ਼-2 ਨੂੰ ਕੰਟੇਨਮੈਂਟ ਜ਼ੋਨ ਐਲਾਨਿਆ ਗਿਆ...
ਬਾਲੀਵੁੱਡ ਅਦਾਕਾਰ ਅਰਜੁਨ ਰਾਮਪਾਲ ਅਤੇ ਨੀਲ ਨਿਤਿਨ ਮੁਕੇਸ਼ ਕੋਰੋਨਾ ਪਾਜ਼ੀਟਿਵ
. . .  1 day ago
ਨਵੀਂ ਦਿੱਲੀ, 18 ਅਪ੍ਰੈਲ - ਬਾਲੀਵੁੱਡ ਦੇ ਕਈ ਸਟਾਰ ਕੋਰੋਨਾ ਤੋਂ ਪੀੜਤ ਹੋ ਗਏ ਹਨ। ਇਸ ਵਿਚਕਾਰ ਅਰਜੁਨ ਰਾਮਪਾਲ ਤੇ ਨੀਲ ਨਿਤਿਨ ਮੁਕੇਸ਼ ਵੀ ਕੋਰੋਨਾ ਪਾਜ਼ੀਟਿਵ...
ਮੰਡੀਆਂ ਵਿਚ ਬਾਰਦਾਨੇ ਦੀ ਕੋਈ ਕਮੀ ਨਹੀਂ - ਭਰਤ ਭੂਸ਼ਨ ਆਸ਼ੂ
. . .  1 day ago
ਲੁਧਿਆਣਾ, 18 ਅਪ੍ਰੈਲ - ਮੰਡੀਆਂ ਵਿਚ ਬਾਰਦਾਨੇ ਦੀ ਕਮੀ ਦੀਆਂ ਸ਼ਿਕਾਇਤਾਂ ਵਿਚਕਾਰ ਪੰਜਾਬ ਦੇ ਫੂਡ ਸਪਲਾਈ ਮੰਤਰੀ ਭਰਤ ਭੂਸ਼ਨ ਆਸ਼ੂ ਨੇ ਕਿਹਾ ਹੈ ਕਿ ਮੰਡੀਆਂ ਵਿਚ ਬਾਰਦਾਨੇ ਦੀ ਕਮੀ...
ਸਰਬੱਤ ਦਾ ਭਲਾ ਟਰੱਸਟ ਜੇਲ੍ਹਾਂ 'ਚ ਖੋਲ੍ਹੇਗਾ ਡਾਇਗਨੋਜ਼ ਸੈਂਟਰ ਤੇ ਲੈਬਾਰਟਰੀਆਂ
. . .  1 day ago
ਅੰਮ੍ਰਿਤਸਰ,18 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ )- ਬਿਨਾਂ ਕਿਸੇ ਤੋਂ ਇਕ ਪੈਸਾ ਵੀ ਇਕੱਠਾ ਕੀਤਿਆਂ ਆਪਣੀ ਜੇਬ ਵਿਚੋਂ ਹੀ ਹਰ ਸਾਲ ਕਰੋੜਾਂ ਰੁਪਏ ਖ਼ਰਚ ਕਰ ਕੇ ਦੇਸ਼ ਵਿਦੇਸ਼ ਅੰਦਰ ਲੋੜਵੰਦਾਂ ਦੀ ਔਖੇ ਵੇਲੇ ਬਾਂਹ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 11 ਮਾਘ ਸੰਮਤ 551

ਸੰਪਾਦਕੀ

ਇਕ ਚੰਗੀ ਪਹਿਲ

ਪਾਣੀਆਂ ਦੇ ਮਸਲੇ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਬੁਲਾਈ ਗਈ ਸਰਬ ਪਾਰਟੀ ਮੀਟਿੰਗ ਨੂੰ ਇਕ ਚੰਗਾ ਯਤਨ ਕਿਹਾ ਜਾ ਸਕਦਾ ਹੈ। ਬਹੁਤੀਆਂ ਪਾਰਟੀਆਂ ਦੇ ਆਗੂਆਂ ਦਾ ਇਸ ਪ੍ਰਤੀ ਵਤੀਰਾ ਹਾਂ-ਪੱਖੀ ਰਿਹਾ ਹੈ। ਇਸ ਵਿਚ ਦਿੱਤੇ ਗਏ ਬਹੁਤੇ ਸੁਝਾਅ ਠੋਸ ...

ਪੂਰੀ ਖ਼ਬਰ »

ਸਮਝੌਤਾ ਟੁੱਟਣ ਦੇ ਬਾਵਜੂਦ ਭਾਜਪਾ ਪ੍ਰਤੀ ਨਰਮ ਹੀ ਰਹੇਗਾ ਅਕਾਲੀ ਦਲ

ਦਿੱਲੀ ਵਿਧਾਨ ਸਭਾ ਚੋਣਾਂ ਵਿਚੋਂ ਅਕਾਲੀ ਦਲ ਬਾਦਲ ਦੇ ਬਾਹਰ ਹੋ ਜਾਣ ਨਾਲ ਅਕਾਲੀ ਦਲ ਬੜੀ ਗੁੰਝਲਦਾਰ ਸਥਿਤੀ ਵਿਚ ਫਸ ਗਿਆ ਹੈ। ਇਕ ਪਾਸੇ ਤਾਂ ਉਸ ਨੂੰ ਹਰਿਆਣਾ ਤੋਂ ਬਾਅਦ ਫਿਰ ਦੁਬਾਰਾ ਸਪੱਸ਼ਟ ਹੋ ਗਿਆ ਹੈ ਕਿ ਭਾਜਪਾ ਲਈ ਹੁਣ ਅਕਾਲੀ ਦਲ ਦੀ ਕੋਈ ਖ਼ਾਸ ਮਹੱਤਤਾ ਨਹੀਂ ...

ਪੂਰੀ ਖ਼ਬਰ »

ਸਵਾਲਾਂ ਦੇ ਘੇਰੇ ਵਿਚ ਹੈ ਸਿੱਖਿਆ ਵਿਭਾਗ ਵਲੋਂ ਲਿਆ ਗਿਆ ਟੈਸਟ

ਪੰਜਾਬ ਸਰਕਾਰ ਵਲੋਂ ਹਰ ਸਾਲ ਅਧਿਆਪਕ ਯੋਗਤਾ ਟੈਸਟ ਲੈਣ ਦਾ ਫ਼ੈਸਲਾ ਕੀਤਾ ਗਿਆ ਸੀ ਪਰ ਸਰਕਾਰ ਇਹ ਟੈਸਟ ਨਿਰੰਤਰ ਹਰ ਸਾਲ ਸਮੇਂ ਉੱਤੇ ਲੈਣ ਵਿਚ ਅਸਫਲ ਰਹੀ ਹੈ। ਅਧਿਆਪਕ ਯੋਗਤਾ ਪ੍ਰੀਖਿਆ ਉਨ੍ਹਾਂ ਵਿਦਿਆਰਥੀਆਂ ਦਾ ਲਿਆ ਜਾਂਦਾ ਹੈ ਜੋ ਕਿ ਬੀ.ਐੱਡ ਜਾਂ ਈ.ਟੀ.ਟੀ. ਦੇ ...

ਪੂਰੀ ਖ਼ਬਰ »

ਕਿਸ ਤਰ੍ਹਾਂ ਦੀ ਨਹਿਰ ਚਾਹੁੰਦੇ ਸਨ ਲੋਕ ?

(ਕੱਲ੍ਹ ਤੋਂ ਅੱਗੇ)
ਕੰਢੀ ਨਹਿਰ ਨੂੰ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਨਾਲ-ਨਾਲ ਕਢਵਾਉਣ ਲਈ ਇਲਾਕੇ ਦੇ ਲੋਕਾਂ ਨੇ ਕੰਢੀ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਕਾਫੀ ਲੰਬੇ ਸਮੇਂ ਤੋਂ ਸੂਬੇ ਅੰਦਰ ਰਾਜ ਕਰਦੀਆਂ ਰਹੀਆਂ ਹਾਕਮ ਧਿਰਾਂ ਤੋਂ ਕੰਢੀ ਨਹਿਰ ਨੂੰ ਬੁਰਜੀ 112 ਤੋਂ ਅੱਗੇ ਚਾਂਦਪੁਰ ਰੁੜਕੀ ਤੋਂ ਛੂਛੇਵਾਲ, ਟੋਰੋਵਾਲ, ਰੌੜੀ, ਪੋਜੇਵਾਲ, ਸਿੰਘਪੁਰ, ਮਾਲੇਵਾਲ ਮੰਗੂਪੁਰ, ਭੱਦੀ ਆਦਿ ਪਿੰਡਾਂ ਰਾਹੀ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਨਾਲ-ਨਾਲ ਟਕਾਰਲੇ ਤੱਕ ਕੱਢਣ ਦੀ ਮੰਗ ਕੀਤੀ ਸੀ। ਪਰ ਨਹਿਰੀ ਵਿਭਾਗ ਦੇ ਚੀਫ ਤੋਂ ਲੈ ਕੇ ਹੇਠਲੇ ਪੱਧਰ ਦੇ ਹਰ ਪ੍ਰਸ਼ਾਸ਼ਨਿਕ ਅਧਿਕਾਰੀਆਂ ਅਤੇ ਸਿਆਸੀ ਆਕਿਆਂ ਨੇ ਕੰਢੀ ਦੇ ਲੋਕਾਂ ਦੀ ਅਸਲ ਮੰਗ ਨੂੰ ਅਣਦੇਖਾ ਕਰਕੇ ਮਨਮਰਜ਼ੀ ਕੀਤੀ ਹੈ। ਜਿਸ ਦਾ ਨਤੀਜਾ ਇਹ ਹੋਇਆ ਕਿ ਨਹਿਰੀ ਅਧਿਕਾਰੀਆਂ ਨੇ ਕੰਢੀ ਨਹਿਰ ਦੇ ਅਸਲ ਮਕਸਦ ਬੰਜਰ ਬੇਰਾਨੀ ਜ਼ਮੀਨ ਨੂੰ ਉਪਜਾਊ ਕਰਨ ਨੂੰ ਅੱਖੋਂ ਪਰੋਖੇ ਕਰ ਪਹਿਲਾਂ ਤੋਂ ਕਿਸਾਨਾਂ ਦੁਆਰਾ ਅਣਥੱਕ ਮਿਹਨਤ ਕਰਕੇ ਬੰਜਰ ਤੋਂ ਉਪਜਾਊ ਕੀਤੀ ਜ਼ਮੀਨ ਜਿਸ ਵਿਚ ਕਿਸਾਨਾਂ ਦੇ ਖੁਦ ਦੇ ਟਿਊਬਵੈੱਲ ਹਨ, ਦੇ ਵਿਚ ਦੀ ਜ਼ਮੀਨਦੋਜ਼ ਪਾਈਪਾਂ ਪਾ ਕੇ ਨਹਿਰ ਕੱਢ ਦਿੱਤੀ। ਜਿਸ ਨਾਲ ਕੰਢੀ ਨਹਿਰ ਨਿਕਲਣ ਦੇ ਬਾਵਜੂਦ ਕੰਢੀ ਦੀ ਬੰਜਰ ਜ਼ਮੀਨ ਬੰਜਰ ਹੀ ਰਹਿ ਗਈ। ਕੰਢੀ ਸੰਘਰਸ਼ ਕਮੇਟੀ ਤੇ ਲੋਕਾਂ ਵਲੋਂ ਕੰਢੀ ਨਹਿਰ ਨੂੰ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਨਾਲ-ਨਾਲ ਕਰਨ ਦੀ ਮੰਗ ਨੂੰ ਲੈ ਕੇ ਕੀਤੇ ਗਏ ਕਈ ਸਾਲਾਂ ਦੇ ਸ਼ੰਘਰਸ਼ ਦੀ ਆਵਾਜ਼ ਨੂੰ ਹਾਕਮ ਸੁਣਦੇ ਤਾਂ 41 ਕਿਊਸਿਕ ਦੀ ਜਗ੍ਹਾ 100 ਦਾ 100 ਕਿਊੁਸਿਕ ਪਾਣੀ ਪੰਪਾਂ ਦੀ ਸਹਾਇਤਾ ਨਾਲ ਚੁੱਕ ਕੇ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਨਾਲ ਨਹਿਰ ਬਣਾਉਣ ਨਾਲ ਜਿੱਥੇ ਕੰਢੀ ਨਹਿਰ ਦਾ ਅਸਲ ਮਕਸਦ ਪੂਰਾ ਹੋ ਸਕਦਾ ਸੀ ਉੱਥੇ ਉਚਾਈ ਤੋਂ ਨਵਿਆਉਣ ਵੱਲ ਨੂੰ ਜਿੱਥੇ ਤੱਕ ਚਾਹੋ ਪਾਣੀ ਲੈ ਜਾਇਆ ਜਾ ਸਕਦਾ ਸੀ । ਪਹਿਲੀ ਵਾਰ ਕੰਢੀ ਦੇ ਇਸ ਪਛੜੇ ਇਲਾਕੇ ਵਿਚ ਨਹਿਰੀ ਪਾਣੀ ਦੇਖਣ ਲਈ ਆਸ ਰੱਖਣ ਵਾਲੇ ਅਨੇਕਾਂ ਬਜ਼ੁਰਗ, ਕਿਸਾਨ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਅਨੇਕਾਂ ਹੋਰ ਕਿਸਾਨਾਂ ਦੀ ਆਸ ਨੂੰ ਵੀ ਬੂਰ ਪੈਂਦਾ ਨਜਰ ਨਹੀਂ ਆ ਰਿਹਾ।
ਬਿਜਲੀ ਵਿਭਾਗ ਦਾ ਬਕਾਇਆ : ਬਿਜਲੀ ਵਿਭਾਗ ਦਾ ਨਹਿਰੀ ਵਿਭਾਗ ਵੱਲ ਬਕਾਇਆ 1 ਕਰੋੜ ਤੋਂ ਉੱਤੇ ਹੈ। ਬਲਾਕ ਸੜੋਆ ਦੇ ਪਿੰਡ ਚਾਂਦਪੁਰ ਰੁੜਕੀ ਵਿਖੇ ਨਹਿਰੀ ਵਿਭਾਗ ਦੀ ਲਿਫ਼ਟ ਏਰੀਗੇਸ਼ਨ ਸਕੀਮ ਨੂੰ ਚਲਾਉਣ ਲਈ ਉਪ ਮੰਡਲ ਸੜੋਆ ਤੋਂ ਦਸੰਬਰ 2016 ਵਿਚ ਲਏ ਬਿਜਲੀ ਕੁਨੈਕਸ਼ਨ ਨੂੰ ਇਕ ਸਾਲ ਪੂਰਾ ਹੋ ਗਿਆ। ਇਸ ਲਿਫ਼ਟ ਏਰੀਗੇਸ਼ਨ ਸਕੀਮ ਤੋਂ ਕੰਢੀ ਦੀ ਇਕ ਚੱਪਾ ਜ਼ਮੀਨ ਨੂੰ ਨਾ ਤਾਂ ਪਾਣੀ ਮਿਲਿਆ ਅਤੇ ਨਾ ਹੀ ਨਹਿਰ ਵਿਚ ਪਾਣੀ ਦੇ ਦਰਸ਼ਨ ਹੋਏ ਪਰ ਬਿਜਲੀ ਵਿਭਾਗ ਦਾ ਲਗਪਗ 1 ਕਰੋੜ ਰੁਪਏ ਦਾ ਨਹਿਰੀ ਵਿਭਾਗ ਦੇਣਦਾਰ ਹੋ ਗਿਆ। ਜੋ ਕਿ ਹਰ ਮਹੀਨੇ ਏਰੀਗੇਸ਼ਨ ਸਕੀਮ ਦਾ ਲੋਡ ਜ਼ਿਆਦਾ ਹੋਣ ਕਰਕੇ ਲਗਪਗ ਸਵਾ ਤਿੰਨ ਲੱਖ ਰੁਪਏ ਨਹਿਰੀ ਵਿਭਾਗ ਦੇ ਖਾਤੇ ਵਿਚ ਜੁੜ ਰਹੇ ਹਨ। ਪਰ ਸਵਾਲ ਇਹ ਵੀ ਬਣਦਾ ਹੈ ਕਿ ਜ਼ਮੀਨ ਨੂੰ ਪਾਣੀ ਨਹੀਂ ਮਿਲਿਆ, ਕੋਈ ਆਬਿਆਨਾ ਨਹੀਂ ਆਇਆ ਪਰ 1 ਕਰੋੜ ਦੇ ਲਗਪਗ ਦੇਣਦਾਰੀ ਸਿਰ ਖੜ ਗਈ। ਕੋਈ ਬਿੱਲ ਨਾ ਦੇਣ ਕਰਕੇ ਨਹਿਰੀ ਵਿਭਾਗ ਬਿਜਲੀ ਵਿਭਾਗ ਦੀ ਡਿਫਾਲਟਰ ਲਿਸਟ ਵਿਚ ਉਪ ਮੰਡਲ ਸੜੋਆ ਪਹਿਲੇ ਨੰਬਰ 'ਤੇ ਹੈ। ਪਰ ਇਕ ਕਰੋੜ ਦੇ ਲਗਭਗ ਬਿੱਲ ਹੋਣ ਦੇ ਬਾਵਜੂਦ ਅੱਜ ਵੀ ਬਿਜਲੀ ਕੁਨੈਕਸ਼ਨ ਚੱਲ ਰਿਹਾ ਹੈ।
ਪੁਲਾਂ ਅਤੇ ਨਹਿਰਾਂ ਦੀ ਥਾਂ-ਥਾਂ ਹਾਲਤ ਹੋਈ ਖਸਤਾ : ਬਲਾਕ ਸੜੋਆ ਦੇ ਪਿੰਡ ਕਰੀਮਪੁਰ ਚਾਹਵਾਲਾ ਵਿਖੇ ਬਣੇ ਪੁਲ ਅਤੇ ਨਹਿਰ ਦੀ ਹਾਲਤ ਖਸਤਾ ਹੈ। ਜਿੱਥੇ ਪੁਲ ਵੀ ਇਕ ਪਾਸਿਓ ਬੈਠ ਗਿਆ ਹੈ, ਉਥੇ ਨਹਿਰ ਵਿਚ ਵੀ ਘਟੀਆ ਸਮੱਗਰੀ ਦੀ ਵਰਤੋਂ ਹੋਣ ਕਰਕੇ ਨਹਿਰ ਵਿਚ ਪਾਣੀ ਆਉਣ ਤੋਂ ਪਹਿਲਾਂ ਹੀ ਪਾੜ ਪੈ ਚੁੱਕੇ ਹਨ। ਜਿਸ ਦੇ ਲਈ ਪਿਛਲੇ ਸਾਲ ਬਲਾਕ ਗੜ੍ਹਸ਼ੰਕਰ ਦੇ ਪਿੰਡ ਕੁਨੈਲ ਵਿਖੇ 241 ਕਿਊਸਿਕ ਪਾਣੀ ਦੀ ਕਾਗਜ਼ਾਂ ਵਿਚ ਸਮਰੱਥਾ ਰੱਖਣ ਵਾਲੀ ਨਹਿਰ 100 ਕਿਊਸਕ ਟਰਾਇਲ ਵਜੋਂ ਪਾਣੀ ਵੀ ਸਹਾਰ ਨਹੀਂ ਸਕੀ। ਜਿਸ ਨਾਲ ਨਹਿਰ ਦੇ ਨਿਰਮਾਣ ਦਾ ਵੱਡਾ ਹਿੱਸਾ 100 ਕਿਊਸਿਕ ਪਾਣੀ ਨਾਲ ਹੀ ਹੜ੍ਹ ਗਿਆ। ਨਹਿਰੀ ਵਿਭਾਗ ਦੇ ਬਾਬੂਆਂ ਵੱਲੋਂ ਅਣਦੇਖੀ ਦੇ ਚੱਲਦਿਆਂ ਜਿੱਥੇ ਇੱਟਾਂ ਨਾਲ ਨਿਰਮਾਣ ਕੀਤੀ ਨਹਿਰ 'ਤੇ ਬੇਤਹਾਸ਼ਾ ਸਰਕੰਡਾਂ, ਝਾੜੀਆਂ, ਅਤੇ ਥਾਂ-ਥਾਂ ਤੋਂ ਬਰਸਾਤੀ ਪਾਣੀ ਕਰਕੇ ਪਾੜ ਪਏ ਹੋਏ ਹਨ, ਉੱਥੇ ਨਹਿਰੀ ਵਿਭਾਗ ਵਲੋਂ ਅਲੱਗ-ਅਲੱਗ ਲਾਈਨਾਂ ਨੂੰ ਪਾਣੀ ਮੋੜਨ ਲਈ ਰੱਖੇ ਬਾਲ ਸਿਸਟਮ ਵੀ ਅਣਦੇਖੀ ਕਾਰਨ ਝਾੜੀਆਂ ਵਿਚ ਆਪਣੀ ਹੋਂਦ ਗੁਆ ਚੁੱਕੇ ਹਨ।
ਮੰਦਿਰ ਦਾ ਰਸਤਾ ਬੰਦ : ਸਿੰਚਾਈ ਵਿਭਾਗ ਵਲੋਂ ਪਿੰਡ ਨਵਾਂਗਰਾਂ ਵਿਖੇ ਮੰਦਿਰ ਬਾਬਾ ਰੋੜੀ ਵਾਲਾ ਨੂੰ ਜਾਂਦੇ ਰਸਤੇ ਵਿਚ ਕੁੱਲ 7 ਲੱਖ 43 ਹਜ਼ਾਰ 452 ਰੁਪਏ ਨਾਲ ਮੰਡੀ ਬੋਰਡ ਵਲੋਂ ਸੀਮੈਂਟ ਕੰਕਰੀਟ ਦੇ ਬਣਾਏ 100 ਫੁੱਟੇ ਕਾਜਵੇਅ ਨੂੰ ਵੀ ਨਹਿਰੀ ਵਿਭਾਗ ਨੇ ਬਿਨਾਂ ਮਨਜ਼ੂਰੀ ਤੋਂ ਤੋੜ ਕੇ ਆਪਣੀ ਨਹਿਰ ਲੰਘਾਉਣ ਲਈ ਪੁਲ ਬਣਾਇਆ ਗਿਆ ਇਸ ਨਾਲ ਸਿੰਚਾਈ ਵਿਭਾਗ ਵਲੋਂ 46 ਲੱਖ ਰੁਪਏ ਖਰਚ ਕਰਕੇ ਮੰਦਿਰ ਨੂੰ ਜਾਣ ਵਾਲੇ ਸ਼ਰਧਾਲੂਆਂ ਲਈ ਬਣਾਇਆ ਗਿਆ ਰਸਤਾ ਬੰਦ ਹੋ ਗਿਆ। ਮੰਡੀ ਬੋਰਡ ਦੇ ਅਧਿਕਾਰੀਆਂ ਨੇ ਸੂਚਨਾ ਐਕਟ 2005 ਤਹਿਤ ਦੱਸਿਆ ਕਿ ਸਿੰਚਾਈ ਵਿਭਾਗ ਨੇ ਨਾ ਤਾਂ ਕਾਜਵੇਅ ਨੂੰ ਤੋੜਨ ਲਈ ਸਾਡੇ ਦਫ਼ਤਰ ਤੋਂ ਮਨਜ਼ੂਰੀ ਲਈ ਅਤੇ ਨਾ ਹੀ ਮੰਡੀ ਬੋਰਡ ਵਲੋਂ ਖ਼ਰਚ ਕੀਤੇ 7 ਲੱਖ, 43 ਹਜ਼ਾਰ, 452 ਰੁਪਏ ਜਮ੍ਹਾਂ ਕਰਵਾਏ। ਇਸ ਸਬੰਧੀ ਕਈ ਵਾਰ ਨੋਟਿਸ ਦਿੱੱਤਾ ਜਾ ਚੁੱਕਾ ਹੈ।
ਮਾਈਨਿੰਗ ਵੀ ਰਹੀ ਭਾਰੂ : ਕੁਨੈਲ, ਬਾਰਾਪੁਰ, ਚਾਂਦਪੁਰ ਰੁੜਕੀ ਦੀ ਪਥਰੀਲੀ ਜ਼ਮੀਨ ਅੰਦਰੋ ਨਹਿਰ ਦੀ ਬੇਅਥਾਹ ਡੂੰਘਾਈ ਪੁਟਾਈ ਦੌਰਾਨ ਨਿਕਲਿਆ ਬੇਤਹਾਸ਼ਾ ਪੱਥਰ ਵੀ ਕਿਧਰੇ ਨਜ਼ਰ ਨਹੀਂ ਆ ਰਿਹਾ। ਜੋ ਸਭ ਗੋਲਮਾਲ ਹੋ ਗਿਆ ਹੈ। ਉਸ ਸਮੇਂ ਨਾਜਾਇਜ਼ ਢੰਗ ਨਾਲ ਨਵਾਂਗਰਾਂ ਵਿਖੇ ਚਲਦੇ ਇਕ ਕਰੈਸ਼ਰ 'ਤੇ ਗਟਕਾ ਪੱਥਰ ਆਉਂਦਾ ਰਿਹਾ। ਇਸ ਲਈ ਨਹਿਰ ਦੀ ਪੁਟਾਈ ਵਿਚੋਂ ਨਿਕਲਿਆ ਗਟਕਾ ਪੱਥਰ ਵੀ ਜਾਂਚ ਮੰਗਦਾ ਹੈ।
ਕੁਦਰਤੀ ਬਨਸਪਤੀ ਦਾ ਉਜਾੜਾ : ਇਸ ਲਈ ਕਟਵਾਰਾ ਕਲਾਂ ਵਿਖੇ ਨਹਿਰ ਦੀਆਂ ਜ਼ਮੀਨਦੋਜ਼ ਪਾਈਪਾਂ ਪਾਉਣ ਵੇਲੇ ਨਿਸ਼ਾਨਦੇਹੀ ਵਿਚ ਕਿਸਾਨ ਮਦਨ ਲਾਲ ਦਾ ਆਉਂਦਾ 20-22 ਸਾਲ ਪੁਰਾਣਾ 46 ਬੂਟਿਆਂ ਦਾ ਫਲ ਲੱਗਿਆ ਅੰਬਾਂ ਦਾ ਬਗੀਚਾ, ਜਿਸ ਦੇ ਹਰ ਸਾਲ ਕਿਸਾਨ ਨੂੰ 40 ਹਜ਼ਾਰ ਰੁਪਏ ਆਉਂਦੇ ਸਨ, ਉਜਾੜ ਦਿੱਤਾ। ਨਹਿਰੀ ਵਿਭਾਗ ਦੇ ਠੇਕੇਦਾਰ ਤੇ ਬਾਬੂਆਂ ਨੇ ਧੱਕੇਸ਼ਾਹੀ ਨਾਲ ਬਾਗਬਾਨੀ ਅਤੇ ਜੰਗਲਾਤ ਵਿਭਾਗ ਤੋਂ ਘੱਟ ਐਸਸਮੈਂਟ ਲਗਵਾ ਕੇ 40 ਬੂਟਿਆਂ ਦੀ ਫਲ ਦੇਣ ਦੀ ਉਮਰ 60 ਸਾਲ ਮਿੱਥ ਕੇ ਇਕ ਬੂਟੇ ਤੋਂ ਪ੍ਰਤੀ ਸਾਲ ਔਸਤਨ ਕੀਮਤ 62.85 ਪੈਸੇ ਪ੍ਰਤੀ ਸਾਲ ਆਮਦਨ ਲਗਾ ਕੇ 3771 ਰੁਪਏ ਮੁਆਵਜ਼ਾ ਤੈਅ ਕਰਕੇ ਅੰਬਾਂ ਦਾ ਹਰਾ ਭਰਾ ਬਗੀਚਾ ਉਜਾੜ ਦਿੱਤਾ। ਜਿਸ ਕਰਕੇ ਪਾਰਟੀ ਨੇ ਰੋਸ ਵਜੋਂ ਚੈੱਕ ਨਾ ਲੈ ਕੇ ਕੇਸ ਕਰ ਦਿੱਤਾ ਜੋ ਵਿਚਾਰ ਅਧੀਨ ਹੈ। ਅਜਿਹੇ ਸੈਂਕੜੇ ਕਿਸਾਨਾਂ ਦੇ ਹਰੇ ਭਰੇ ਦਰੱਖਤ ਨਹਿਰੀ ਵਿਭਾਗ ਦੇ ਬਾਬੂਆਂ ਨੇ ਪੁੱਟ ਕੇ ਸੁੱਟ ਦਿੱਤੇ ਪਰ ਮੁਆਵਜ਼ਾ ਕੋਈ ਨਹੀਂ ਦਿੱਤਾ। ਇਸੇ ਤਰ੍ਹਾਂ 1978 ਦੇ ਸਰਵੇ ਵਿਚ ਅਤੇ ਮਾਲ ਵਿਭਾਗ ਦੀਆਂ ਫਰਦਾਂ ਵਿਚ ਬਿਰਾਨੀ(ਬੰਜਰ) ਜ਼ਮੀਨ ਜੋ ਕਿ ਹੁਣ ਨਹਿਰ ਬਣਨ ਵੇਲੇ ਕਿਸਾਨਾਂ ਵਲੋਂ ਚਾਹੀ (ਉਪਜਾਊ) ਆਪਣੀ ਮਿਹਨਤ ਨਾਲ ਬਣਾ ਲਈ ਗਈ ਸੀ, ਦੇ ਮਾਲਕ ਕਿਸਾਨਾਂ ਨੂੰ ਵੀ ਮੁਆਵਜ਼ਾ ਸਰਕਾਰੀ ਰੇਟ ਬਿਰਾਨੀ ਦੀ ਕੀਮਤ ਅਨੁਸਾਰ ਹੀ ਦਿੱਤਾ ਗਿਆ। ਜਿਨ੍ਹਾਂ ਦੇ ਅਨੇਕਾਂ ਕੇਸ ਮਾਣਯੋਗ ਅਦਾਲਤਾਂ ਵਿਚ ਵਿਚਾਰ ਅਧੀਨ ਹਨ ਅਤੇ ਕਈ ਕਿਸਾਨਾਂ ਦੀ ਜ਼ਮੀਨ ਐਕਵਾਇਰ ਤਾਂ ਕਰ ਲਈ ਗਈ ਪਰ ਜ਼ਮੀਨੀ ਕਾਗਜ਼ਾਂ ਵਿਚ ਥੋੜ੍ਹੀ ਬਹੁਤ ਕੋਈ ਤਰੁੱਟੀ ਹੋਣ ਕਰਕੇ ਉਹ ਮੁਆਵਜ਼ੇ ਤੋਂ ਵਾਂਝੇ ਰਹਿ ਗਏ। ਚਾਂਦਪੁਰ ਰੁੜਕੀ ਲਿਫਟ ਏਰੀਗੇਸ਼ਨ ਸਕੀਮ ਤੋਂ ਛੂਛੇਵਾਲ ਤੱਕ ਪਾਣੀ ਪਹੁੰਚਾਉਣ ਲਈ ਇੱਟਾਂ ਦੀ ਉਸਾਰੀ ਨਾਲ ਬਣਾਇਆ ਟੈਂਕ ਵੀ ਮਾਪਦੰਡਾਂ 'ਤੇ ਖ਼ਰਾ ਨਹੀਂ ਉਤਰ ਰਿਹਾ। ਉਸ ਵੇਲੇ ਦੇ ਚੀਫ ਇੰਜੀਨੀਅਰ, ਜੋ ਅੱਜਕਲ੍ਹ ਵਿਜੀਲੈਂਸ ਦੀ ਜਾਂਚ ਦੇ ਘੇਰੇ ਵਿਚ ਹਨ, ਨੇ ਸਪੈਸ਼ਲ ਆ ਕੇ ਕਿਸਾਨਾਂ ਦਾ ਪੱਖ ਵੀ ਸੁਣਿਆ ਅਤੇ ਇਸ ਲਿਫਟ ਏਰੀਗੇਸ਼ਨ ਸਕੀਮ ਤੋਂ ਪਾਣੀ ਦੀ ਸਪਲਾਈ ਚਾਲੂ ਕਰਵਾ ਕੇ ਦੇਖੀ ਜੋ ਸਿਰੇ ਨਹੀਂ ਚੜ੍ਹੀ। ਵਿਜੀਲੈਂਸ ਦੀ ਵਿਭਾਗੀ ਮਾਹਿਰ ਟੀਮ ਨੇ ਮੌਕਾ ਦੇਖ ਕੇ ਦੱਸਿਆ ਕਿ ਇਹ ਟੈਂਕ ਇੱਟਾਂ ਦਾ ਨਹੀਂ ਕੰਕਰੀਟ ਦਾ ਬਣਨਾ ਸੀ ਜੋ ਕਿ ਬਿਲਕੁਲ ਅਧੂਰਾ ਹੈ। ਗੱਲ ਮੁਕਦੀ ਕਰੀਏ ਕਿ ਜੇਕਰ ਇਸ ਨਹਿਰ ਦੇ ਹੋਏ ਹਰ ਕੰਮ ਦੀ ਇਮਾਨਦਾਰੀ ਨਾਲ ਜਾਂਚ ਹੋਈ ਤਾਂ ਇਹ ਸਿੰਚਾਈ ਵਿਭਾਗ ਦਾ ਸਭ ਤੋਂ ਵੱਡਾ ਘਪਲਾ ਸਾਬਤ ਹੋਵੇਗਾ।
ਵਿਜੀਲੈਂਸ ਜਾਂਚ ਸ਼ੂਰੂ : ਕੰਢੀ ਨਹਿਰ ਦੇ ਗ਼ੈਰ-ਕਾਨੂੰਨੀ ਢੰਗ ਨਾਲ ਟੈਂਡਰ ਅਲਾਟ ਕਰਨ ਕਰਕੇ ਸੂਬਾ ਸਰਕਾਰ ਨੂੰ ਵੱਡਾ ਵਿੱਤੀ ਨੁਕਸਾਨ ਪਹੁੰਚਾਉਣ ਵਾਲੇ ਨਹਿਰੀ ਵਿਭਾਗ ਦੇ ਸੀਨੀਅਰ ਅਧਿਕਾਰੀਆਂ, ਫੀਲਡ ਅਧਿਕਾਰੀਆਂ ਅਤੇ ਮੁੱਖ ਠੇਕੇਦਾਰ ਖਿਲਾਫ਼ ਵਿਜੀਲੈਂਸ ਨੇ ਭ੍ਰਿਸ਼ਟਾਚਾਰ ਅਤੇ ਧੋਖਾਧੜੀ ਦੀਆਂ ਧਾਰਾਵਾਂ ਲਾ ਕੇ ਪਰਚਾ ਦਰਜ ਕਰ ਲਿਆ ਹੈ ਤੇ ਜਾਂਚ ਕੀਤੀ ਜਾ ਰਹੀ ਹੈ। ਕੰਢੀ ਨਹਿਰ ਦੇ ਮੁੱਖ ਠੇਕੇਦਾਰ ਨੇ ਮੁਹਾਲੀ ਅਦਾਲਤ ਵਿਚ ਆਤਮ-ਸਮਰਪਣ ਕੀਤਾ ਅਤੇ ਬਾਕੀ ਸਿੰਚਾਈ ਵਿਭਾਗ ਦੇ ਰਿਟਾ: ਅਧਿਕਾਰੀ ਵੀ ਵਿਜੀਲੈਂਸ ਦੀ ਜਾਂਚ ਦੌਰਾਨ ਕਾਨੂੰਨੀ ਸ਼ਿਕੰਜੇ ਵਿਚ ਹਨ। ਇਸ ਸਮੇਂ ਕੁਝ ਜੇਲ੍ਹ ਵਿਚ ਅਤੇ ਕੁਝ ਜ਼ਮਾਨਤ 'ਤੇ ਹਨ। ਵਿਜੀਲੈਂਸ ਦੀ ਜਾਂਚ ਟੀਮ ਨੇ ਜਾਂਚ ਸਮੇਂ ਉਸ ਸਮੇਂ ਦੇ ਏ.ਆਈ.ਜੀ. ਵਰਿੰਦਰ ਬਰਾੜ ਦੀ ਦੇਖ-ਰੇਖ ਹੇਠ ਟੋਰੋਵਾਲ, ਰੌੜੀ ਸਮੇਤ ਹੋਰ ਪਿੰਡਾਂ ਵਿਚ ਖ਼ੁਦ ਮੌਕੇ ਦੇਖ ਕੇ ਜਾਂਚ ਕੀਤੀ ਹੈ। (ਸਮਾਪਤ)


-ਮੋ: 94634--42400

ਖ਼ਬਰ ਸ਼ੇਅਰ ਕਰੋ

 Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX