ਤਰਨ ਤਾਰਨ, 25 ਜਨਵਰੀ (ਹਰਿੰਦਰ ਸਿੰਘ)-ਹਲਕਾ ਵਿਧਾਇਕ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੈਂਬਰ ਡਾ. ਧਰਮਬੀਰ ਅਗਨੀਹੋਤਰੀ ਅਤੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਤਰਨ ਤਾਰਨ ਨੂੰ ਸਮਾਰਟ ਸਕੂਲ ਵਜੋਂ ...
ਝਬਾਲ, 25 ਜਨਵਰੀ (ਸਰਬਜੀਤ ਸਿੰਘ)-ਵਿਸਾਖੀ 2020 ਨੂੰ ਪਾਕਿਸਤਾਨ ਗੁਰਧਾਮਾਂ 'ਤੇ ਜਾਣ ਵਾਲੇ ਸ਼ਰਧਾਲੂ ਆਪਣੇ ਪਾਸਪੋਰਟ 10 ਫਰਵਰੀ ਤੱਕ ਸਾਡੇ ਦਫਤਰ ਝਬਾਲ ਸਥਿਤ ਜਮ੍ਹਾਂ ਕਰਵਾ ਸਕਦੇ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਖਾਲੜਾ ਮਿਸ਼ਨ ਕਮੇਟੀ ਦੇ ਚੇਅਰਮੈਨ ਬਲਵਿੰਦਰ ...
ਤਰਨ ਤਾਰਨ, 25 ਜਨਵਰੀ (ਹਰਿੰਦਰ ਸਿੰਘ)-ਰਾਸ਼ਟਰੀ ਵੋਟਰਜ਼ ਦਿਵਸ ਮੌਕੇ ਸ੍ਰੀ ਗੁਰੂ ਅਰਜਨ ਦੇਵ ਸਰਕਾਰੀ ਕਾਲਜ ਤਰਨ ਤਾਰਨ ਵਿਖੇ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ...
ਖਾਲੜਾ, 25 ਜਨਵਰੀ (ਜੱਜਪਾਲ ਸਿੰਘ)-ਬੀਤੀ ਰਾਤ ਕਸਬਾ ਖਾਲੜਾ ਦੇ ਮੁੱਖ ਬਾਜ਼ਾਰ ਵਿਚ ਚੋਰਾਂ ਵਲੋਂ ਕਰਿਆਨੇ ਅਤੇ ਮਨਿਆਰੀ ਦੀਆਂ ਦੁਕਾਨਾਂ ਵਿਚੋਂ ਹਜ਼ਾਰਾਂ ਰੁਪਿਆਂ ਦੀ ਚੋਰੀ ਕਰਕੇ ਲੈ ਜਾਣ ਦੀ ਖ਼ਬਰ ਹੈ | ਕੁਲਦੀਪ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਖਾਲੜਾ ਜੋ ਕਿ ...
ਤਰਨ ਤਾਰਨ, 25 ਜਨਵਰੀ (ਹਰਿੰਦਰ ਸਿੰਘ)-ਐੱਸ.ਐੱਸ.ਪੀ. ਧਰੁਵ ਦਹੀਆ ਵਲੋਂ ਨਸ਼ਿਆਂ ਦੇ ਖਿਲਾਫ਼ ਕੀਤੀ ਮੁਹਿੰਮ ਤਹਿਤ ਜਗਜੀਤ ਸਿੰਘ ਐੱਸ.ਪੀ.ਡੀ. ਦੀ ਨਿਗਰਾਨੀ ਹੇਠ ਜ਼ਿਲ੍ਹਾ ਤਰਨ ਤਾਰਨ ਪੁਲਿਸ ਵਲੋਂ ਨਸ਼ੇ 'ਤੇ ਕਾਬੂ ਪਾਉਣ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ...
ਤਰਨ ਤਾਰਨ, 25 ਜਨਵਰੀ (ਹਰਿੰਦਰ ਸਿੰਘ)-ਪੰਜਾਬ ਵਿਚੋਂ ਪਰਵਾਸ ਕਰਨ ਦੇ ਰੁਝਾਨ ਵਿਚ ਦਿਨੋ ਦਿਨ ਤੇਜ਼ੀ ਆ ਰਹੀ ਹੈ, ਵਿਸ਼ੇਸ਼ ਕਰਕੇ ਨੌਜਵਾਨ ਪੀੜ੍ਹੀ ਆਪਣੇ ਬਿਹਤਰ ਭਵਿੱਖ ਦੇ ਲਈ ਵਿਦੇਸ਼ਾਂ ਵੱਲ ਜਾ ਰਹੀ ਹੈ | ਪਰ ਵਿਦੇਸ਼ ਜਾਣ ਲਈ ਕੁਝ ਵਿਸ਼ੇਸ਼ ਸ਼ਰਤਾਂ ਨੂੰ ਪੂਰਾ ...
ਖਡੂਰ ਸਾਹਿਬ, 25 ਜਨਵਰੀ (ਰਸ਼ਪਾਲ ਸਿੰਘ ਕੁਲਾਰ)-ਸ੍ਰੀ ਗੁਰੂ ਅੰਗਦ ਦੇਵ ਕਾਲਜ ਆਫ਼ ਐਜੂਕੇਸ਼ਨ ਖਡੂਰ ਸਾਹਿਬ ਵਿਖੇ 'ਰਾਸ਼ਟਰੀ ਮਤਦਾਤਾ ਦਿਵਸ' ਮਨਾਇਆ ਗਿਆ | ਇਹ ਦਿਵਸ ਸੋਸ਼ਲ ਸਾਇੰਸ ਕਲੱਬ ਵਲੋਂ ਅਧਿਆਪਕ ਇੰਚਾਰਜ ਅਸਿਸਟੈਂਟ ਪ੍ਰੋਫੈਸਰ ਰੇਨੂੰ ਬਾਲਾ ਅਤੇ ਸਰਦਾਰ ...
ਖਡੂਰ ਸਾਹਿਬ, 25 ਜਨਵਰੀ (ਰਸ਼ਪਾਲ ਸਿੰਘ ਕੁਲਾਰ)-ਕੈਪਟਨ ਸਰਕਾਰ ਵਲੋਂ ਆਏ ਦਿਨ ਪੰਜਾਬ ਵਾਸੀਆਂ ਤੇ ਨਵੇਂ ਨਵੇਂ ਬੋਝ ਪਾਏ ਜਾ ਰਹੇ ਹਨ | ਜਿਸ ਦੀ ਤਾਜ਼ਾ ਮਿਸਾਲ ਬੀਤੇ ਦਿਨ ਰਜਿਸ਼ਟਰੀ ਦੀ ਰਜਿਸ਼ਟ੍ਰੇਸ਼ਨ ਫੀਸ 500 ਰੁਪਏ ਕਰਨ ਅਤੇ ਫਰਦ ਦੀ ਫੀਸ ਵਿਚ ਪ੍ਰਤੀ ਪੇਜ਼ 5 ਰੁਪਏ ...
ਪੱਟੀ, 25 ਜਨਵਰੀ (ਕੁਲਵਿੰਦਰਪਾਲ ਸਿੰਘ ਕਾਲੇਕੇ)-ਕੈਪਟਨ ਸਰਕਾਰ ਦੀਆਂ ਹਦਾਇਤਾਂ 'ਤੇ ਸਿੱਖਿਆ ਵਿਭਾਗ ਵਲੋਂ ਸਾਰੇ ਸਕੂਲਾਂ ਦੇ ਮੁੱਖ ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਭਰੀਆ ਗਈਆਂ ਹਨ | ਇਸੇ ਕੜੀ ਤਹਿਤ ਸਰਕਾਰੀ ਹਾਈ ਸਕੂਲ ਚੂਸਲੇਵੜ ਦੀ ਹੈੱਡ ਮਾਸਟਰ ਦੀ ਪੋਸਟ 'ਤੇ ...
ਫਤਿਆਬਾਦ, 25 ਜਨਵਰੀ (ਹਰਵਿੰਦਰ ਸਿੰਘ ਧੂੰਦਾ)-ਕਸਬਾ ਫਤਿਆਬਾਦ ਵਿਖੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਲਕਾ ਖਡੂਰ ਸਾਹਿਬ ਦੇ ਸਾਬਕਾ ਵਿਧਾਇਕ ਅਤੇ ਟਕਸਾਲੀ ਅਕਾਲੀ ਦਲ ਦੇ ਆਗੂ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਚੋਣਵੇਂ ਪੱਤਰਕਾਰਾਂ ਨਾਲ ਬਲਾਕ ਸੰਮਤੀ ...
ਤਰਨ ਤਾਰਨ 25 ਜਨਵਰੀ (ਪਰਮਜੀਤ ਜੋਸ਼ੀ)-ਸਿੱਖਿਆ ਵਿਭਾਗ (ਪੰਜਾਬ ਸੈਕੰਡਰੀ ਸਿੱਖਿਆ) ਵਿਚ ਪੰਜਾਬ ਲੋਕ ਸੇਵਾ ਕਮਿਸ਼ਨ ਪਟਿਆਲਾ ਦੁਆਰਾ 633 ਮੁੱਖ ਅਧਿਆਪਕਾਂ ਦੀ ਨਿਯੁਕਤੀ ਕੀਤੀ ਗਈ ਹੈ | ਸਿੱਖਿਆ ਵਿਭਾਗ ਪੰਜਾਬ ਵਲੋਂ ਇਨ੍ਹਾਂ ਮੁੱਖ ਅਧਿਆਪਕਾਂ ਨੂੰ ਸਟੇਸ਼ਨ ਅਲਾਟ ਕਰ ...
ਚੋਹਲਾ ਸਾਹਿਬ, 25 ਜਨਵਰੀ (ਬਲਵਿੰਦਰ ਸਿੰਘ ਚੋਹਲਾ)-ਹਲਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੀਆਂ ਹਦਾਇਤਾਂ 'ਤੇ ਬੀ.ਡੀ.ਪੀ.ਓ. ਦਫ਼ਤਰ ਚੋਹਲਾ ਸਾਹਿਬ ਵਿਖੇ ਬਲਾਕ ਚੋਹਲਾ ਸਾਹਿਬ ਨਾਲ ਸਬੰਧਤ ਸਮੂਹ ਗ੍ਰਾਂਮ ਪੰਚਾਇਤਾਂ ਅਤੇ ਬਲਾਕ ਸੰਮਤੀ ਦੇ ਸਮੂਹ ਮੈਂਬਰਾਂ ਦੀ ਮੀਟਿੰਗ ਬੀ.ਡੀ.ਪੀ.ਓ. ਚੋਹਲਾ ਸਾਹਿਬ ਦੀ ਮੌਜੂਦਗੀ ਵਿਚ ਹੋਈ | ਇਸ ਮੀਟਿੰਗ ਵਿਚ ਹਲਕਾ ਵਿਧਾਇਕ ਦੇ ਪੀ.ਏ. ਜਰਮਨਜੀਤ ਸਿੰਘ ਕੰਗ, ਸ਼ੁਬੇਗ ਸਿੰਘ ਧੁੰਨ, ਮਾਰਕੀਟ ਕਮੇਟੀ ਦੇ ਚੇਅਰਮੈਨ ਰਵਿੰਦਰ ਸਿੰਘ ਸ਼ੈਟੀਂ, ਬਲਾਕ ਸੰਮਤੀ ਦੇ ਚੇਅਰਪਰਸਨ ਬੀਬੀ ਬਲਜਿੰਦਰ ਕੌਰ, ਪੂਰਨ ਸਿੰਘ ਸਮੇਤ ਸਮੁੱਚੇ ਇਲਾਕੇ ਦੇ ਪੰਚ, ਸਰਪੰਚ ਅਤੇ ਮੁਹਤਬਰ ਹਾਜ਼ਰ ਹੋਏ | ਮੀਟਿੰਗ ਵਿਚ ਗ੍ਰਾਂਮ ਪੰਚਾਇਤਾਂ ਨਾਲ ਸਬੰਧਿਤ ਚੱਲ ਰਹੇ ਵਿਕਾਸ ਕਾਰਜਾਂ ਦਾ ਲੇਖਾ-ਜੋਖਾ ਕੀਤਾ ਗਿਆ ਅਤੇ ਹਲਕਾ ਵਿਧਾਇਕ ਦੀ ਤਰਫ਼ੋ ਪੀ.ਏ. ਜਰਮਨਜੀਤ ਸਿੰਘ ਕੰਗ ਨੇ ਬੀ.ਪੀ.ਡੀ.ਓ ਚੋਹਲਾ ਸਾਹਿਬ ਨੂੰ ਵਿਕਾਸ ਕਾਰਜਾਂ ਵਿਚ ਤੇਜ਼ੀ ਲਿਆਉਣ ਲਈ ਕਿਹਾ | ਉਨ੍ਹਾਂ ਦੱਸਿਆ ਕਿ ਹਲਕੇ ਦੇ ਵੱਖ-ਵੱਖ ਪਿੰਡਾਂ ਵਿਚ ਵੱਡੀ ਪੱਧਰ 'ਤੇ ਵਿਕਾਸ ਕਾਰਜ ਚੱਲ ਰਹੇ ਹਨ ਪਰ ਕੁਝ ਕੁ ਪਿੰਡਾਂ ਵਿਚ ਕੁਝ ਕਾਰਨਾਂ ਕਰਕੇ ਚੱਲ ਰਹੇ ਇਨ੍ਹਾਂ ਵਿਕਾਸ ਦੇ ਕੰਮਾਂ ਵਿਚ ਵਿਘਨ ਪਿਆ ਹੋਇਆ ਸੀ ਜਿਸ ਕਰਕੇ ਇਸ ਮੀਟਿੰਗ ਵਿਚ ਉਨ੍ਹਾਂ ਸਾਰੀਆਂ ਅੜਚਣਾ ਨੂੰ ਸੁਲਝਾਉਣ ਲਈ ਸਲਾਹ-ਮਸ਼ਵਰਾ ਕੀਤਾ ਗਿਆ ਹੈ | ਉਨਾਂ ਕਿਹਾ ਕਿ ਸਮੁੱਚੇ ਹਲਕੇ ਵਿਚ ਵਿਕਾਸ ਕਾਰਜ ਜੰਗੀ ਪੱਧਰ 'ਤੇ ਚੱਲ ਰਹੇ ਹਨ ਪਰ ਕੁਝ ਕੁ ਪਿੰਡਾਂ ਦੀਆਂ ਪੰਚਾਇਤਾਂ ਨੇ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਸੀ ਕਿ ਉਨ੍ਹਾਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਹੱਲ ਕੱਢਿਆ ਜਾਵੇ | ਉਨਾਂ ਦੱਸਿਆ ਕਿ ਇਸ ਮੀਟਿੰਗ ਵਿਚ ਬਲਾਕ ਨਾਲ ਸਬੰਧਤ ਸਾਰੇ ਪੰਚਾਂ-ਸਰਪੰਚਾਂ ਨੂੰ ਸੱਦਕੇ ਉਨਾਂ ਨੂੰ ਆ ਰਹੀਆਂ ਮੁਸ਼ਕਿਲਾਂ ਦੇ ਨਿਪਟਾਰੇ ਲਈ ਬੀ.ਡੀ.ਪੀ.ਓ.ਚੋਹਲਾ ਸਾਹਿਬ ਨੂੰ ਕਹਿ ਦਿੱਤਾ ਗਿਆ | ਇਸ ਮੌਕੇ ਮਨਦੀਪ ਸਿੰਘ ਸਰਪੰਚ ਘੜਕਾ, ਮਹਿੰਦਰ ਸਿੰਘ ਸਰਪੰਚ ਚੰਬਾ ਕਲਾਂ, ਲਖਬੀਰ ਸਿੰਘ ਸਰਪੰਚ ਚੋਹਲਾ ਸਾਹਿਬ, ਬਲਬੀਰ ਸਿੰਘ ਸ਼ਾਹ ਸਰਪੰਚ ਕਰਮੂੰਵਾਲਾ, ਜਗਤਾਰ ਸਿੰਘ ਉੱਪਲ ਸਰਪੰਚ ਕੰਬੋ, ਰਸ਼ਪਾਲ ਸਿੰਘ ਸਰਪੰਚ ਧੁੰਨ ਢਾਏ ਵਾਲਾ, ਗੁਰਜੀਤ ਸਿੰਘ ਧੁੰਨ, ਅਮਰੀਕ ਸਿੰਘ ਨਿੱਕਾ ਚੋਹਲਾ, ਨਿਸ਼ਾਨ ਸਿੰਘ ਵੜਿੰਗ, ਫਤਿਹ ਸਿੰਘ ਵੜਿੰਗ, ਲਾਲੀ ਰੱਤੋਕੇ, ਹੀਰਾ ਸਿੰਘ ਸਰਪੰਚ ਵਰਿਆਂ ਪੁਰਾਣੇ, ਭੁਪਿੰਦਰ ਸਿੰਘ ਚੋਹਲਾ ਖੁਰਦ, ਅਮਰੀਕ ਸਿੰਘ ਚੋਹਲਾ ਖੁਰਦ, ਸਰਬਜੀਤ ਸਿੰਘ ਸੈਕਟਰੀ, ਜਗਦੀਸ਼ ਸਿੰਘ ਸੈਕਟਰੀ ਆਦਿ ਹਾਜ਼ਰ ਸਨ |
ਝਬਾਲ, 25 ਜਨਵਰੀ (ਸਰਬਜੀਤ ਸਿੰਘ)-ਪਾਈਨਲੈਡਸ ਇੰਟਰਨੈਸ਼ਨਲ ਕਾਨਵੈਂਟ ਸਕੂਲ ਗੱਗੋਬੂਹਾ ਵਿਖੇ ਸਕੂਲ ਡਾਇਰੈਕਟਰ ਵਰਿੰਦਰ ਸਿੰਘ, ਪਿ੍ੰਸੀਪਲ ਜਤਿੰਦਰ ਕੌਰ ਦੀ ਅਗਵਾਈ ਹੇਠ ਗਣਤੰਤਰ ਦਿਵਸ ਮਨਾਇਆ ਗਿਆ | ਇਸ ਸਮੇਂ ਸਕੂਲ ਪਿ੍ੰਸੀਪਲ ਨੇ ਤਿਰੰਗਾ ਲਹਿਰਾਉਣ ਦੀ ਰਸਮ ਅਦਾ ...
ਝਬਾਲ, 25 ਜਨਵਰੀ (ਸਰਬਜੀਤ ਸਿੰਘ)-ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਵਿਖੇ ਸਮੂਹ ਅਖੰਡ ਪਾਠੀ ਸਿੰਘਾਂ ਦੀ ਮੀਟਿੰਗ ਹੋਈ | ਇਸ ਮੀਟਿੰਗ ਵਿਚ ਭਾਈ ਸਰੂਪ ਸਿੰਘ ਭੁੱਚਰ, ਭਾਈ ਮਹਿਲ ਸਿੰਘ ਤੇ ਹੋਰਾਂ ਨੇ ਕਿਹਾ ਕਿ ਪਿਛਲੇ ਦਿਨੀਂ ਗਿਆਨੀ ਜਸਵੰਤ ਸਿੰਘ ਮੰਜੀ ਸਾਹਿਬ ...
ਤਰਨ ਤਾਰਨ, 25 ਜਨਵਰੀ (ਜੋਸ਼ੀ)-ਥਾਣਾ ਖਾਲੜਾ ਦੀ ਪੁਲਿਸ ਨੇ ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਲਿਜਾਣ ਵਾਲੇ ਤਿੰਨ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ | ਐੱਸ.ਪੀ.ਡੀ. ਜਗਜੀਤ ਸਿੰਘ ਵਾਲੀਆ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਕ ਔਰਤ ਨੇ ਸ਼ਿਕਾਇਤ ਦਰਜ ...
ਤਰਨ ਤਾਰਨ, 25 ਜਨਵਰੀ (ਹਰਿੰਦਰ ਸਿੰਘ)-ਪੀ.ਓ.ਸਟਾਫ. ਨੇ ਜਨਰਲ ਸਮੱਗਲਿੰਗ ਦੇ ਮਾਮਲਿਆਂ ਵਿਚ ਅਦਾਲਤ ਵਿਚ ਭਗੌੜੇ ਕਰਾਰ ਦਿੱਤੇ ਗਏ ਤਿੰਨ ਵਿਅਕਤੀਆਂ ਨੂੰ ਗਿ੍ਫਤਾਰ ਕਰਨ 'ਚ ਸਫਲਤਾ ਪ੍ਰਾਪਤ ਕੀਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ. ਸੁਖਨਿੰਦਰ ਸਿੰਘ ਨੇ ...
ਤਰਨ ਤਾਰਨ, 25 ਜਨਵਰੀ (ਹਰਿੰਦਰ ਸਿੰਘ)-ਧਰੁਵ ਦਹੀਆ ਐੱਸ.ਐੱਸ.ਪੀ. ਦੀ ਨਿਗਰਾਨੀ ਹੇਠ ਜਗਜੀਤ ਸਿੰਘ ਵਾਲੀਆ ਐੱਸ.ਪੀ.ਡੀ. ਤਰਨ ਤਾਰਨ ਦੇ ਦਿਸ਼ਾ ਨਿਰਦੇਸ਼ਾਾ ਅਨੁਸਾਰ ਗਣਤੰਤਰ ਦਿਵਸ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਤਰਨ ਤਾਰਨ ਅੰਦਰ ਪਿਛਲੇ ਕਈ ਦਿਨਾਂ ਤੋਂ ਜ਼ਿਲ੍ਹਾ ...
ਝਬਾਲ, 25 ਜਨਵਰੀ (ਸੁਖਦੇਵ ਸਿੰਘ)-ਪਿੰਡ ਬਘਿਆੜੀ ਨੇੜਿਉਂ ਤਿੰਨ ਪਲਸਰ ਮੋਟਰਸਾਈਕਲ ਸਵਾਰ ਲੁਟੇਰੇ ਇਕ ਵਿਅਕਤੀ ਕੋਲੋਂ 25000 ਰੁਪਏ ਅਤੇ ਮੋਬਾਇਲ ਖੋਹ ਕੇ ਫਰਾਰ ਹੋ ਗਏ | ਲੁੱਟ ਦੇ ਸ਼ਿਕਾਰ ਹੋਏ ਮਨਦੀਪ ਸਿੰਘ ਹੈਪੀ ਪੁੱਤਰ ਰਤਨ ਸਿੰਘ ਵਾਸੀ ਝਬਾਲ ਨੇ ਦੱਸਿਆ ਕਿ ਉਹ 10:30 ਵਜੇ ...
ਪੱਟੀ 25 ਜਨਵਰੀ (ਕੁਲਵਿੰਦਰਪਾਲ ਸਿੰਘ ਕਾਲੇਕੇ)-ਪੱਟੀ ਸ਼ਹਿਰ ਵਿਚ ਜਗ੍ਹਾ-ਜਗ੍ਹਾ ਲੱਗੇ ਗੰਦਗੀ ਦੇ ਢੇਰ ਜਿੱਥੇ ਨਗਰ ਕੌਾਸਲ ਦਾ ਮੂੰਹ ਚਿੜ੍ਹਾ ਰਹੇ ਹਨ ਉੱਥੇ ਸ਼ਹਿਰ ਵਾਸੀਆਂ ਲਈ ਭਿਆਨਕ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ | ਨਗਰ ਕੌਾਸਲ ਪੱਟੀ ਕੋਲ ਕੂੜਾ ਡੰਪ ਕਰਨ ...
ਪੱਟੀ, 25 ਜਨਵਰੀ (ਅਵਤਾਰ ਸਿੰਘ ਖਹਿਰਾ)-ਗੁਰਦੁਆਰਾ ਭੱਠ ਸਾਹਿਬ ਦੇ ਮੁੱਖ ਰਸਤੇ 'ਤੇ ਗੰਦਗੀ ਦੇ ਢੇਰ ਨਗਰ ਕੌਾਸਲ ਵਲੋਂ ਸਫਾਈ ਨਾ ਕੀਤੇ ਜਾਣ ਕਾਰਨ ਲੱਗੇ ਹੋਏ ਹਨ | ਇਨ੍ਹਾਂ ਗੰਦਗੀ ਦੇ ਢੇਰਾਂ 'ਚੋਂ ਬਦਬੂ ਜ਼ਿਆਦਾ ਆਉਣ ਕਾਰਨ ਸੰਗਤ ਨੂੰ ਗੁਰਦੁਆਰਾ ਸਾਹਿਬ ਵਿਖੇ ...
ਗੋਇੰਦਵਾਲ ਸਾਹਿਬ, 25 ਜਨਵਰੀ (ਸਕੱਤਰ ਸਿੰਘ ਅਟਵਾਲ)-ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ ਗੋਇੰਦਵਾਲ ਸਾਹਿਬ ਵਿਖੇ ਬੜੀ ਹੀ ਧੂਮ-ਧਾਮ ਨਾਲ ਗਣਤੰਤਰ ਦਿਵਸ ਮਨਾਇਆ ਗਿਆ | ਇਸ ਮੌਕੇ ਝੰਡਾ ਲਹਿਰਾ ਕੇ ਮਾਰਚ ਪਾਸਟ ਕੀਤਾ | ਬਾਅਦ ਵਿਚ ਇਕ ਹੋਰ ਖਾਸ ਪ੍ਰਾਰਥਨਾ ਸਭਾ ਦਾ ...
ਤਰਨ ਤਾਰਨ, 25 ਜਨਵਰੀ (ਪਰਮਜੀਤ ਜੋਸ਼ੀ)-ਸਥਾਨਕ ਮਾਝਾ ਕਾਲਜ ਫਾਰ ਵੂਮੈਨ ਤਰਨ ਤਾਰਨ ਵਿਖੇ ਸਮੂਹ ਕਾਲਜ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਮਤਦਾਨ ਦੇ ਭੁਗਤਾਨ ਨੂੰ ਨਿੱਜੀ ਅਤੇ ਸਰਵਜਨਕ ਪੱਧਰ ਉੱਤੇ ਲਾਜ਼ਮੀ ਬਣਾਉਣ ਦਾ ਸੰਕਲਪ ਲਿਆ ਗਿਆ | ਕਾਲਜ ਦੇ ਪਿੰ੍ਰਸੀਪਲ ਡਾ. ...
ਤਰਨ ਤਾਰਨ, 25 ਜਨਵਰੀ (ਜੋਸ਼ੀ)-1984 ਸਿੱਖ ਦੰਗਾ ਪੀੜਤ ਵੈਲਫੇਅਰ ਸੁਸਾਇਟੀ ਜ਼ਿਲ੍ਹਾ ਤਰਨ ਤਾਰਨ ਦੀ ਅਹਿਮ ਮੀਟਿੰਗ ਅੱਜ 26 ਜਨਵਰੀ ਨੂੰ ਸ੍ਰੀ ਗੁਰੂ ਅਰਜਨ ਦੇਵ ਸਰਾਂ ਤਰਨ ਤਾਰਨ ਵਿਖੇ ਸਵੇਰੇ 11 ਵਜੇ ਪ੍ਰਧਾਨ ਮਨਜੀਤ ਸਿੰਘ ਮੰਨਾ ਦੀ ਪ੍ਰਧਾਨਗੀ ਹੇਠ ਹੋ ਰਹੀ ਹੈ | ਇਸ ...
ਪੱਟੀ, 25 ਜਨਵਰੀ (ਕੁਲਵਿੰਦਰਪਾਲ ਸਿੰਘ ਕਾਲੇਕੇ)-25 ਜਨਵਰੀ ਦੇਸ਼ ਭਰ ਵਿਚ ਵੋਟਰ ਦਿਵਸ ਵਜੋਂ ਮਨਾਇਆ ਜਾਂਦਾ ਹੈ | ਜਿਸ ਨੂੰ ਲ਼ੈ ਕੇ ਕੰਵਲਪ੍ਰੀਤ ਸਿੰਘ ਮੰਡ ਡੀ.ਐੱਸ.ਪੀ. ਸਬ ਡਵੀਜਨ ਪੱਟੀ ਦੇ ਦਿਸ਼ਾ ਨਿਰਦੇਸ਼ਾਂ 'ਤੇ ਪੁਲਿਸ ਥਾਣਾ ਸਿਟੀ ਪੱਟੀ ਵਿਖੇ ਐੱਸ.ਐੱਚ.ਓ. ...
ਤਰਨ ਤਾਰਨ, 25 ਜਨਵਰੀ (ਹਰਿੰਦਰ ਸਿੰਘ)-ਤਰਨ ਤਾਰਨ ਦੇ 'ਦ' ਐਲਪਾਈਨ ਸਕੂਲ ਵਿਖੇ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਇਸ ਮੌਕੇ ਬੱਚਿਆਂ ਵਲੋਂ ਵੱਖ-ਵੱਖ ਗੀਤਾਂ ਪੇਸ਼ਕਾਰੀ ਕੀਤੀ ਗਏ ਅਤੇ ਭਾਸ਼ਣ ਦਿੱਤੇ ਗਏ, ਸਮਾਗਮ ਵਿਚ ਪੁੱਜੇ ਬੱਚਿਆਂ ਦੇ ਮਾਪਿਆਂ ਅਤੇ ...
ਖੇਮਕਰਨ, 25 ਜਨਵਰੀ (ਰਾਕੇਸ਼ ਬਿੱਲਾ)-ਪੰਜਾਬ ਘਰੇਲੂ ਮਜ਼ਦੂਰ ਅਤੇ ਮਨਰੇਗਾ ਯੂਨੀਅਨ ਦੀ ਸਾਂਝੀ ਮੀਟਿੰਗ ਬੀਬੀ ਅਮਰਜੀਤ ਕੌਰ ਅਤੇ ਸ੍ਰੀ ਮਤੀ ਨਿਸ਼ਾ ਦੀ ਅਗਵਾਈ ਹੇਠ ਸਰਹੱਦੀ ਪਿੰਡ ਮਹਿੰਦੀਪੁਰ ਵਿਖੇ ਹੋਈ | ਜਿਸ ਨੂੰ ਸੰਬੋਧਨ ਕਰਦਿਆਂ ਪੰਜਾਬ ਨਿਰਮਾਣ ਮਜ਼ਦੂਰ ...
ਪੱਟੀ, 25 ਜਨਵਰੀ (ਕੁਲਵਿੰਦਰਪਾਲ ਸਿੰਘ ਕਾਲੇਕੇ)-ਸ਼ਹਿਰ ਅੰਦਰ ਲੁੱਟਾਂ, ਖੋਹਾਂ, ਚੋਰੀਆਂ ਦੀਆਂ ਵਾਰਦਾਤਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ | ਚੋਰ ਨਿੱਤ ਚਿੱਟੇ ਦਿਨ ਕਚਹਿਰੀਆਂ, ਸਿਵਲ ਹਸਪਤਾਲ, ਸਰਕਾਰੀ ਦਫਤਰਾਂ ਅਤੇ ਬੈਂਕਾਂ ਬਾਹਰੋਂ ਮੋਟਰ ਸਾਈਕਲ ਚੋਰੀ ਕਰਨ ...
ਝਬਾਲ, 25 ਜਨਵਰੀ (ਸੁਖਦੇਵ ਸਿੰਘ)-ਹਾਵਰਡਲੇਨ ਸੀਨੀਅਰ ਸੈਕੰਡਰੀ ਸਕੂਲ ਠੱਠਾ ਵਿਖੇ ਗਣਤੰਤਰ ਦਿਵਸ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਦੇ ਭਾਸ਼ਣ, ਸ਼ਬਦ ਗਾਇਨ ਤੇ ਕਵਿਤਾ ਮੁਕਾਬਲੇ ਕਰਵਾਏ ਗਏ | ਜੇਤੂ ਵਿਦਿਆਰਥੀਆਂ ਨੂੰ ਮੈਡਲ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ...
ਭਿੱਖੀਵਿੰਡ, 25 ਜਨਵਰੀ (ਬੌਬੀ)-ਪਿੰਡ ਬਲੇ੍ਹਰ ਦੀਆਂ ਸੰਗਤਾਂ ਵਲੋਂ ਇਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਇਹ ਨਗਰ ਕੀਰਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਸਬੰਧ ਵਿਚ ਸੈਕਰਡ ਸੋਲਜ਼ ਕਾਨਵੈਂਟ ਸਕੂਲ ਕਾਲੇ ਵਿਖੇ ਬਾਅਦ ਦੁਪਿਹਰ ਪਹੁੰਚਿਆ | ਸੈਕਰਡ ਸੋਲਜ ...
ਖਡੂਰ ਸਾਹਿਬ, 25 ਜਨਵਰੀ (ਰਸ਼ਪਾਲ ਸਿੰਘ ਕੁਲਾਰ)- ਕਾਂਗਰਸ ਸਰਕਾਰ ਨੇ ਤਿੰਨ ਸਾਲਾਂ ਵਿਚ ਪੰਜਾਬ ਵਾਸੀਆਂ ਨੂੰ ਟੁੱਟੀਆਂ ਸੜਕਾਂ ਦਿੱਤੀਆਂ ਅਤੇ ਬਿਜਲੀ ਦਰਾਂ, ਟੈਕਸ, ਬੱਸ ਕਿਰਾਇਆਂ ਆਦਿ ਵਿਚ ਵਾਰ ਵਾਰ ਵਾਧਾ ਕਰਕੇ ਮਹਿੰਗਾਈ ਦਾ ਬੋਝ ਪਾਇਆ ਹੈ, ਜਿਸ ਕਾਰਨ ਜਨਤਾ ਦੀ ...
ਚੋਹਲਾ ਸਾਹਿਬ, 25 ਜਨਵਰੀ (ਬਲਵਿੰਦਰ ਸਿੰਘ)-ਚੋਹਲਾ ਸਾਹਿਬ ਦੇ ਨਜ਼ਦੀਕੀ ਪਿੰਡ ਵਰਿਆਂ ਪੁਰਾਣੇ ਵਿਖੇ ਨਾਲੀ ਬਣਾਉਣ ਨੂੰ ਲੈ ਕੇ ਕਾਂਗਰਸ ਪਾਰਟੀ ਨਾਲ ਸਬੰਧਿਤ ਦੋ ਧੱੜਿਆਂ ਵਿਚਕਾਰ ਗੋਲੀ ਚੱਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸਬੰਧ ਵਿਚ ਦੋਵਾਂ ਧੱੜਿਆਂ ਨੇ ...
ਗੋਇੰਦਵਾਲ ਸਾਹਿਬ, 25 ਜਨਵਰੀ (ਸਕੱਤਰ ਸਿੰਘ ਅਟਵਾਲ)-ਅਮਰਪੁਰੀ ਪਬਲਿਕ ਸਕੂਲ ਗੋਇੰਦਵਾਲ ਸਾਹਿਬ ਵਿਖੇ ਗਣਤੰਤਰ ਦਿਵਸ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਨਾਲ ਸਬੰਧਿਤ ਪ੍ਰੋਗਰਾਮ ਪੇਸ਼ ਕੀਤਾ ਗਿਆ | ਜਿਸ ਵਿਚ ...
ਮੀਆਂਵਿੰਡ, 25 ਜਨਵਰੀ (ਗੁਰਪ੍ਰਤਾਪ ਸਿੰਘ ਸੰਧੂ)-'ਬੇਟੀ ਬਚਾਓ ਬੇਟੀ ਪੜ੍ਹਾਓ' ਤਹਿਤ ਸ.ਸ.ਸ.ਸ. ਮੀਆਂਵਿੰਡ ਦੇ ਪਿ੍ੰਸੀਪਲ ਜਤਿੰਦਰ ਕੌਰ ਦੀ ਅਗਵਾਈ ਵਿਚ ਪੇਟਿੰਗ ਮੁਕਾਬਲੇ ਕਰਵਾਏ ਗਏ | ਜਿਸ ਵਿਚ ਰਵੀ ਕੁਮਾਰ ਮੁੱਖ ਮਹਿਮਾਨ ਸ਼ਾਮਿਲ ਹੋਏ | ਇਨ੍ਹਾਂ ਮੁਕਾਬਲਿਆਂ ਵਿਚ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX