ਲੰਡਨ, 12 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਵਿਸ਼ਵ ਭਰ 'ਚ ਸਿੱਖਾਂ ਵਲੋਂ ਮਨੁੱਖਤਾ ਦੀ ਸੇਵਾ ਲਈ ਹਰ ਸੰਭਵ ਸੇਵਾ ਕਰਨ ਦੇ ਉਪਰਾਲੇ ਕੀਤੇ ਹਨ | ਸਿੱਖ ਸੰਸਥਾਵਾਂ ਅਤੇ ਸਿੱਖ ਭਾਈਚਾਰੇ ਵਲੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਚਲਾਈ ਲੰਗਰ ਦੀ ਪ੍ਰਥਾ ਦੀ ਚਰਚਾ ਦੇਸ਼-ਵਿਦੇਸ਼ ਦੀਆਂ ਸਰਕਾਰਾਂ ਵੀ ਕਰਦੀਆਂ ਰਹਿੰਦੀਆਂ ਹਨ | ਇੰਗਲੈਂਡ 'ਚ 2008 'ਚ ਸੰਸਥਾ ਦੇ ਮੁਖੀ ਰਣਦੀਪ ਸਿੰਘ ਦੇ ਉਪਰਾਲੇ ਨਾਲ ਪੱਛਮੀ ਲੰਡਨ ਤੋਂ 'ਸਿੱਖ ਵੈਲਫੇਅਰ ਐਾਡ ਅਵੇਅਰਨੈੱਸ ਟੀਮ' ਦੀ ਸ਼ੁਰੂਆਤ ਕੀਤੀ ਗਈ | ਜਿਸ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਸਿੱਖ ਧਰਮ ਅਤੇ ਸਿੱਖ ਵਿਰਸੇ ਨਾਲ ਜੋੜਨਾ ਅਤੇ ਉਨ੍ਹਾਂ ਨੂੰ ਨਸ਼ੇ, ਗੈਂਗਵਾਰ ਅਤੇ ਸ਼ਰਾਬ ਸਮੇਤ ਬੁਰੀਆਂ ਆਦਤਾਂ ਤੋਂ ਬਚਾਉਣਾ ਸੀ | ਸੰਨ 2009 'ਚ ਸਾਊਥਾਲ ਤੋਂ ਬੇਘਰੇ ਲੋਕਾਂ ਨੂੰ ਲੰਗਰ ਛਕਾਉਣ ਦੀ ਸੇਵਾ ਸ਼ੁਰੂ ਕਰਨ ਵਾਲੀ ਇਸ ਸੰਸਥਾ ਨੇ ਹੌਲੀ-ਹੌਲੀ ਸੇਵਾ ਦਾ ਸਫਰ ਤੈਅ ਕਰਦਿਆਂ ਅੱਜ ਲੰਡਨ ਸਮੇਤ ਯੂ. ਕੇ. ਦੇ ਕਈ ਇਲਾਕਿਆਂ 'ਚ ਬੇਘਰੇ ਅਤੇ ਭੁੱਖੇ ਲੋਕਾਂ ਦੀ ਮਦਦ ਕਰ ਰਹੀ ਹੈ | ਲੰਗਰ ਤਿਆਰ ਕਰਕੇ ਵੈਨਾਂ ਰਾਹੀਂ ਵੱਖ-ਵੱਖ ਥਾਵਾਂ 'ਤੇ ਲਿਜਾਇਆ ਜਾਂਦਾ ਹੈ ਅਤੇ ਲੋੜਵੰਦਾਂ 'ਚ ਬਿਨ੍ਹਾਂ ਕਿਸੇ ਭੇਦਭਾਵ ਦੇ ਵਰਤਾਇਆ ਜਾਂਦਾ ਹੈ | ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਨੂੰ ਜਿਥੇ ਸਿੱਖ ਨੌਜਵਾਨ ਗੈਰ ਸਿੱਖਾਂ 'ਚ ਵੰਡ ਕੇ ਸਿੱਖ ਕੀ ਹਨ ਦਾ ਸੁਨੇਹਾ ਦੇ ਰਹੇ ਹਨ, ਉੱਥੇ ਹੀ ਨੌਜਵਾਨ ਸਿੱਖ ਪੀੜੀ ਲਈ ਪ੍ਰੇਰਣਾ ਸਰੋਤ ਵੀ ਬਣੇ ਹੋਏ ਹਨ | ਇਸ ਸੇਵਾ 'ਚ ਸਿੱਖ ਬੀਬੀਆਂ ਅਤੇ ਬੱਚੀਆਂ ਵਲੋਂ ਵੀ ਮੋਢੇ ਨਾਲ ਮੋਢਾ ਜੋੜ ਕੇ ਸੇਵਾ ਕੀਤੀ ਜਾਂਦੀ ਹੈ, ਸਿੱਖ ਕੌਮ ਦਾ ਸਿਰ ਉਸ ਸਮੇਂ ਹੋਰ ਵੀ ਉੱਚਾ ਹੋ ਜਾਂਦਾ ਹੈ ਜਦੋਂ ਲੋਕਾਂ ਨੂੰ ਬੇਘਰਿਆਂ ਨਾਲ ਪਿਆਰ ਕਰਨ ਲਈ ਆਖਦਿਆਂ ਇਹ ਸੇਵਾਦਾਰ ਖੁਦ ਠੰਡੀਆਂ ਅਤੇ ਹਨੇਰੀਆਂ ਰਾਤਾਂ ਨੀਲੇ ਅਸਮਾਨ ਦੀ ਛੱਤ ਹੇਠ ਗੁਜ਼ਾਰਦੇ ਹਨ |
ਮੁੰਬਈ, 12 ਫਰਵਰੀ (ਇੰਟ.)- ਮਹਾਰਾਸ਼ਟਰ ਦੇ ਠਾਣੇ 'ਚ 22 ਸਾਲਾ ਔਰਤ ਦੀ ਪਾਬੰਦੀ ਸ਼ੁਦਾ ਭਾਰ ਘਟਾਉਣ ਦੀ ਗੋਲੀ ਖਾਣ ਦੇ ਕੁਝ ਘੰਟਿਆਂ ਬਾਅਦ ਹੀ ਮੌਤ ਹੋ ਗਈ | ਮੇਘਨਾ ਦੇਵਗਡਕਰ ਨਾਂਅ ਦੀ ਔਰਤ ਇਕ ਡਾਂਸਰ ਸੀ ਅਤੇ ਜਿੰਮ ਟਰੇਨਰ ਦੇ ਤੌਰ 'ਤੇ ਕੰਮ ਕਰਦੀ ਸੀ | ਉਸ ਨੇ ਪਾਬੰਦੀ ...
ਕੈਲਗਰੀ, 12 ਫਰਵਰੀ (ਹਰਭਜਨ ਸਿੰਘ ਢਿੱਲੋਂ) ਏਅਰ ਕੈਨੇਡਾ ਦੀ ਕੈਲਗਰੀ ਤੋਂ ਵੈਨਕੂਵਰ ਜਾਣ ਵਾਲੀ ਉਡਾਣ ਏ.ਸੀ.211 ਨੂੰ ਬੀਤੇ ਕੱਲ੍ਹ ਰੱਦ ਕੀਤੇ ਜਾਣ ਦਾ ਕਾਰਨ ਇਕ ਮਰੀਜ਼ ਦੀ ਤਬੀਅਤ ਖ਼ਰਾਬ ਹੋਣ ਕਾਰਨ ਜਹਾਜ਼ ਦੀ ਚੰਗੀ ਤਰ੍ਹਾਂ ਸਾਫ਼ ਸਫ਼ਾਈ ਕਰਨਾ ਸੀ ਨਾ ਕਿ ਕਿਸੇ ...
ਕੈਲਗਰੀ, 12 ਫਰਵਰੀ (ਹਰਭਜਨ ਸਿੰਘ ਢਿੱਲੋਂ) ਕੈਲਗਰੀ ਦੇ ਮੇਕੈਂਜ਼ੀ ਟਾਊਨ ਸਕੂਲ ਦੇ ਗ੍ਰੇਡ 3 ਦੇ ਬੱਚਿਆਂ ਨੂੰ ਬੀਤੇ ਕੱਲ੍ਹ ਫ਼ੀਲਡ ਟਿ੍ਪ 'ਤੇ ਕੈਲਗਰੀ ਟਾਵਰ ਜਾਣਾ ਸਦਾ ਲਈ ਉਨ੍ਹਾਂ ਦੀਆਂ ਯਾਦਾਂ 'ਚ ਵਸਿਆ ਰਹੇਗਾ¢ ਇਹ ਬੱਚੇ ਆਪਣੇ ਪੇਅਰੈਂਟ ਵਲੰਟੀਅਰ ਅਤੇ ਟਾਵਰ ...
ਮੈਲਬੌਰਨ, 12 ਫਰਵਰੀ (ਸਰਤਾਜ ਸਿੰਘ ਧੌਲ)-ਪ੍ਰੋਫ਼ੈਸਰ ਸੰਧਿਆ ਪਾਹੂਜਾ ਜੋ ਕਿ ਭਾਰਤੀ ਮੂਲ ਦੀ ਹੈ, ਨੂੰ 2019 'ਚ 'ਅਕੈਡਮੀ ਆਫ਼ ਸੋਸ਼ਲ ਸਾਇੰਸ ਆਸਟ੍ਰੇਲੀਆ' ਦੀ ਮੈਂਬਰ ਚੁਣਿਆ ਗਿਆ ਹੈ | ਉਸ ਦੇ ਮਾਤਾ-ਪਿਤਾ 1970 'ਚ ਇੱਥੇ ਆਏ ਸਨ ਜਦੋਂ ਉਹ ਉਸ ਦੀ ਮਾਂ ਦੇ ਪੇਟ 'ਚ ਸੀ | ਉਸ ਸਮੇਂ ...
ਵਿਨੀਪੈਗ, 12 ਫਰਵਰੀ (ਸਰਬਪਾਲ ਸਿੰਘ)-ਸੂਬੇ ਦੀ ਤਾਜ਼ਾ ਇਨਫਲੂਐਨਜ਼ਾ ਨਿਗਰਾਨੀ ਰਿਪੋਰਟ ਅਨੁਸਾਰ ਪਿਛਲੇ ਸਾਲ ਸਤੰਬਰ ਮਹੀਨੇ ਤੋਂ ਲੈ ਕੇ ਹੁਣ ਤੱਕ ਮੈਨੀਟੋਬਾ ਵਿਚ ਫਲੂ ਨਾਲ ਹੋਈਆਂ ਮੌਤਾਂ ਦੇ 15 ਮਾਮਲੇ ਸਾਹਮਣੇ ਆਏ ਹਨ | ਰਿਪੋਰਟ ਅਨੁਸਾਰ ਸਤੰਬਰ ਤੋਂ ਲੈ ਕੇ ਹੁਣ ...
ਹਾਂਗਕਾਂਗ, 12 ਫਰਵਰੀ (ਜੰਗ ਬਹਾਦਰ ਸਿੰਘ)-ਹਾਂਗਕਾਂਗ ਹਾਸਪੀਟਲ ਅਥਾਰਟੀ ਦੀ ਮੈਨੇਜਰ ਸਾਰਾ ਹੋ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਕੋਰੋਨਾ ਵਾਇਰਸ ਤੋਂ ਪੀੜਤ ਇਕ 25 ਸਾਲਾ ਨੌਜਵਾਨ ਨੂੰ ਤੰਦਰੁਸਤ ਹੋਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦਿੱਤੇ ਜਾਣ ਦੇ ਪਹਿਲੇ ਕੇਸ ਦੀ ...
ਐਬਟਸਫੋਰਡ, 12 ਫਰਵਰੀ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ ਦੇ ਸਿਹਤ ਮੰਤਰੀ ਐਡਰੀਨ ਡਿਕਸ ਤੇ ਸੂਬਾਈ ਸਿਹਤ ਅਧਿਕਾਰੀ ਡਾ: ਬੋਨੀ ਹੈਨਰੀ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਚੀਨ ਦੇ ਸ਼ਹਿਰ ਵੁਹਾਨ ਤੋਂ ਸ਼ੁਰੂ ਹੋਇਆ ...
ਲੰਡਨ, 12 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬਰਤਾਨੀਆ ਦੀ ਮਹਾਰਾਣੀ ਐਲੀਜ਼ਾਬੇਥ ਦੇ ਪੋਤੇ ਪੀਟਰ ਫਿਲਿਪਸ (42) ਅਤੇ ਉਨ੍ਹਾਂ ਦੀ ਕੈਨੇਡੀਅਨ ਪਤਨੀ ਓਟਮ ਕੇਲੀ (41) ਨੇ ਵਿਆਹ ਦੇ 12 ਸਾਲ ਬਾਅਦ ਤਲਾਕ ਲੈਣ ਦਾ ਫ਼ੈਸਲਾ ਲਿਆ ਹੈ | ਸ਼ਾਹੀ ਜੋੜੇ ਨੇ ਇਕ ਬਿਆਨ 'ਚ ਕਿਹਾ ਕਿ ...
ਸਿਡਨੀ, 12 ਫਰਵਰੀ (ਹਰਕੀਰਤ ਸਿੰਘ ਸੰਧਰ)- ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਖੇ ਗੁਰੂ ਰਵਿਦਾਸ ਦੇ 643ਵੇਂ ਜਨਮ ਦਿਹਾੜੇ ਨੂੰ ਸਮਰਪਿਤ ਗੁਰੂ ਰਵਿਦਾਸ ਸਭਾ ਆਸਟ੍ਰੇਲੀਆ (ਇਨਕੋਪਰੇਸ਼ਨ), ਗੁਰੂ ਰਵਿਦਾਸ ਸਭਾ ਸਿਡਨੀ (ਇਨਕੋਪੋਰੇਟ), ਡਾ. ਅੰਬੇਡਕਰ ਮਿਸ਼ਨ ਆਫ਼ ...
ਕੈਲਗਰੀ, 12 ਫਰਵਰੀ (ਹਰਭਜਨ ਸਿੰਘ ਢਿੱਲੋਂ) ਲੰਘੇ ਸੋਮਵਾਰ ਵਾਲੇ ਦਿਨ ਉੱਤਰ-ਪੂਰਬੀ ਕੈਲਗਰੀ ਦੇ ਬੋਅਨੈੱਸ ਇਲਾਕੇ ਦੀ 34 ਐਵੇਨਿਊ ਦੇ 8000 ਬਲਾਕ ਵਿਚ ਸੜਕ ਤੋਂ ਜ਼ਖ਼ਮੀ ਹਾਲਤ 'ਚ ਬਰਾਮਦ ਔਰਤ ਦੀ ਮੌਤ ਹੋ ਜਾਣ ਦੇ ਮਾਮਲੇ 'ਚ ਸਨਸਨੀਖ਼ੇਜ਼ ਖ਼ੁਲਾਸਾ ਹੋਇਆ ਹੈ¢ ਪੁਲਿਸ ਦਾ ...
ਲੰਡਨ, 12 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਵਿਸ਼ਵ ਭਰ 'ਚ ਮਨਾਇਆ ਜਾ ਰਿਹਾ ਹੈ ਅਤੇ ਇਸ ਸਬੰਧੀ ਸਮਾਗਮ ਅਜੇ ਵੀ ਚੱਲ ਰਹੇ ਹਨ | ਗੁਰੂ ਨਾਨਕ ਦੇਵ ਜੀ ਦੇ ਪਾਣੀ, ਧਰਤੀ ਅਤੇ ਹਵਾ ਬਾਰੇ ਦਿੱਤੇ ਉਪਦੇਸ਼ਾਂ ਦੀ ...
ਮਿਲਾਨ (ਇਟਲੀ), 12 ਫਰਵਰੀ (ਇੰਦਰਜੀਤ ਸਿੰਘ ਲੁਗਾਣਾ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ਦੀ ਸਾਬਕਾ ਪ੍ਰਧਾਨ ਅਤੇ ਗੁਰਦੁਆਰਾ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ ਮੁੱਖ ਸੇਵਾਦਾਰ ਬੀਬੀ ਜਗੀਰ ਕੌਰ ਜੋ ਇਨ੍ਹੀਂ ਦਿਨੀਂ ਯੂਰਪੀਨ ਦੇਸ਼ ...
ਕੈਲਗਰੀ, 12 ਫਰਵਰੀ (ਜਸਜੀਤ ਸਿੰਘ ਧਾਮੀ)- ਬਿਗ ਟੋਨ ਪ੍ਰੋਡਕਸ਼ਨ ਲਿਮਟਿਡ ਅਤੇ ਹਰਸੀਰਤ ਸਿੰਘ ਧਾਮੀ ਵਲੋਂ ਵਿਰਾਸਤ ਵੈੱਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਕੈਲਗਰੀ ਵਿਖੇ ਤੀਸਰੀ ਵਾਰ ਰਿਸ਼ਤਿਆਂ ਦੀ ਮਹਿਕ ਅਤੇ ਸੱਭਿਆਚਾਰਕ ਰੰਗ ਬਿਖੇਰਦਾ ਪਰਿਵਾਰਕ ਪ੍ਰੋਗਰਾਮ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX