ਤਾਜਾ ਖ਼ਬਰਾਂ


ਮੁੰਬਈ 'ਚ ਆਉਂਦਿਆਂ ਹੀ ਕਮਜ਼ੋਰ ਪਿਆ ਤੂਫ਼ਾਨ ਨਿਸਰਗ
. . .  11 minutes ago
ਮੁੰਬਈ, 3 ਜੂਨ - ਚਕਰਵਾਤੀ ਤੂਫ਼ਾਨ ਨਿਸਰਗ ਮਹਾਰਾਸ਼ਟਰ ਦੇ ਤਟੀ ਇਲਾਕਿਆਂ ਨਾਲ ਟਕਰਾਇਆ। ਮੁੰਬਈ 'ਚ ਨਿਸਰਗ ਤੂਫਾਨ ਅਲੀਬਾਗ ਦੇ ਤੱਟ ਨਾਲ ਟਕਰਾਇਆ। ਹਾਲਾਂਕਿ ਤੂਫ਼ਾਨ ਦਾ ਮੁੰਬਈ ਲਈ ਖ਼ਤਰਾ ਲਗਭਗ ਖ਼ਤਮ ਹੋ ਚੁੱਕਾ ਹੈ ਪਰੰਤੂ ਮੁੰਬਈ ਦੇ ਜ਼ਿਆਦਾਤਰ...
ਜ਼ਿਲ੍ਹਾ ਐੱਸ. ਏ. ਐੱਸ. ਨਗਰ ਅੰਦਰ ਅੱਜ 7 ਨਵੇਂ ਕੋਰੋਨਾ ਪੀੜਤਾਂ ਦੀ ਹੋਈ ਪੁਸ਼ਟੀ
. . .  29 minutes ago
ਐੱਸ. ਏ. ਐੱਸ. ਨਗਰ, 3 ਜੂਨ (ਕੇ. ਐੱਸ. ਰਾਣਾ) - ਜ਼ਿਲ੍ਹਾ ਐੱਸ. ਏ. ਐੱਸ. ਨਗਰ ਅੰਦਰ ਅੱਜ 7 ਨਵੇਂ ਕੋਰੋਨਾ ਪੀੜਤਾਂ ਦੀ ਗਿਣਤੀ ਹੋਣ ਨਾਲ ਜ਼ਿਲ੍ਹੇ ਅੰਦਰ ਹੁਣ ਤੱਕ ਕੋਰੋਨਾ ਪੀੜਤਾਂ ਦੀ ਗਿਣਤੀ 123 ਤੱਕ ਪਹੁੰਚ ਗਈ ਹੈ। ਇਸ ਸਬੰਧੀ ਪੁਸ਼ਟੀ ਕਰਦਿਆਂ ਸਿਵਲ ਸਰਜਨ...
ਅਮਰੀਕਾ ਅਗਲੇ ਹਫ਼ਤੇ ਵੈਂਟੀਲੈਂਟਰਾਂ ਦੀ ਪਹਿਲੀ ਕਿਸ਼ਤ ਭਾਰਤ ਪਹੁੰਚਾਏਗਾ
. . .  38 minutes ago
ਵਾਸ਼ਿੰਗਟਨ, 3 ਜੂਨ - ਸੰਯੁਕਤ ਰਾਸ਼ਟਰ ਅਮਰੀਕਾ ਭਾਰਤ ਨੂੰ 100 ਵੈਂਟੀਲੈਂਟਰ ਦਾਨ ਵਿਚ ਦੇ ਰਿਹਾ ਹੈ। ਜਿਨ੍ਹਾਂ ਵਿਚੋਂ ਕੁਝ ਵੈਂਟੀਲੈਂਟਰ ਪਹਿਲੇ ਪੜਾਅ ਤਹਿਤ ਅਗਲੇ ਹਫ਼ਤੇ ਭਾਰਤ ਪਹੁੰਚ...
ਏਅਰ ਮਾਰਸ਼ਲ ਬੀ.ਸੁਰੇਸ਼ ਵੱਲੋਂ ਏਅਰ ਫੋਰਸ ਸਟੇਸ਼ਨ ਹਲਵਾਰਾ ਦਾ ਦੌਰਾ
. . .  59 minutes ago
ਰਾਏਕੋਟ 3 ਜੂਨ (ਸੁਸ਼ੀਲ ) - ਭਾਰਤੀ ਹਵਾਈ ਫੌਜ ਦੇ ਏਅਰ ਮਾਰਸ਼ਲ ਬੀ ਸੁਰੇਸ਼ ( ਏਅਰ ਅਫਸਰ ਕਮਾਂਡਿੰਗ ਇਨ ਚੀਫ ਪੱਛਮੀ ਏਅਰ ਕਮਾਂਡ ) ਵੱਲੋਂ ਅੱਜ ਨੇੜਲੇ ਏਅਰ ਫੋਰਸ ਸਟੇਸ਼ਨ ਹਲਵਾਰਾ ਦਾ ਦੌਰਾ ਕਰਕੇ ਏਅਰਬੇਸ ਦੀਆਂ ...
ਸ਼ਾਹਕੋਟ ਪੁਲਿਸ ਵਲੋਂ ਨਸ਼ੀਲੇ ਪਦਾਰਥ ਅਤੇ ਨਾਜਾਇਜ਼ ਸ਼ਰਾਬ ਬਰਾਮਦ
. . .  about 1 hour ago
ਸ਼ਾਹਕੋਟ, 3 ਜੂਨ (ਦਲਜੀਤ ਸਚਦੇਵਾ)- ਡੀ. ਐੱਸ. ਪੀ. ਸ਼ਾਹਕੋਟ ਪਿਆਰਾ ਸਿੰਘ ਥਿੰਦ ਦੀ ਅਗਵਾਈ ਹੇਠ ਥਾਣਾ ਮੁਖੀ ਸ਼ਾਹਕੋਟ ਸਬ-ਇੰਸਪੈਕਟਰ ਸੁਰਿੰਦਰ ਕੁਮਾਰ ਕੰਬੋਜ ਦੀ ਦੇਖ-ਰੇਖ...
ਫ਼ਰੀਦਕੋਟ 'ਚ ਕੋਰੋਨਾ ਦੇ 3 ਹੋਰ ਮਾਮਲੇ ਆਏ ਸਾਹਮਣੇ
. . .  about 1 hour ago
ਫ਼ਰੀਦਕੋਟ, 3 ਜੂਨ (ਜਸਵੰਤ ਸਿੰਘ ਪੁਰਬਾ)- ਸਿਵਲ ਸਰਜਨ ਡਾ. ਰਜਿੰਦਰ ਕੁਮਾਰ ਨੇ ਦੱਸਿਆ ਕਿ ਫ਼ਰੀਦਕੋਟ ਵਿਖੇ ਕੋਰੋਨਾ ਦੇ ਤਿੰਨ ਹੋਰ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ...
ਅੰਮ੍ਰਿਤਸਰ 'ਚ ਕੋਰੋਨਾ ਦੇ ਦੋ ਹੋਰ ਮਾਮਲੇ ਆਏ ਸਾਹਮਣੇ
. . .  about 1 hour ago
ਅੰਮ੍ਰਿਤਸਰ, 3 ਜੂਨ (ਰੇਸ਼ਮ ਸਿੰਘ)- ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ ਦੋ ਹੋਰ ਮਾਮਲੇ ਸਾਹਮਣੇ ਆਏ ਹਨ। ਇੱਕ ਕੋਰੋਨਾ ਪਾਜ਼ੀਟਿਵ ਮਰੀਜ਼ ਭਾਰਤ ਨਗਰ ਅਤੇ ਦੂਜਾ ਹਾਊਸਿੰਗ ਬੋਰਡ ਕਾਲੋਨੀ...
ਬਾਘਾਪੁਰਾਣਾ 'ਚ ਪੇਂਡੂ-ਮਜ਼ਦੂਰ ਯੂਨੀਅਨ ਵਲੋਂ ਰੋਸ ਮਾਰਚ ਤੇ ਧਰਨਾ
. . .  about 1 hour ago
ਬਾਘਾਪੁਰਾਣਾ, 3 ਜੂਨ (ਬਲਰਾਜ ਸਿੰਗਲਾ)- ਪੇਂਡੂ-ਮਜ਼ਦੂਰ ਯੂਨੀਅਨ ਵਲੋਂ ਅੱਜ ਇੱਥੇ ਜ਼ਿਲ੍ਹਾ ਸਕੱਤਰ ਮੰਗਾ ਸਿੰਘ ਵੈਰੋਕੇ, ਬਲਾਕ ਪ੍ਰਧਾਨ ਹਰਬੰਸ ਸਿੰਘ ਰੋਡੇ ਅਤੇ ਹੋਰਨਾਂ ਆਗੂਆਂ ਦੀ...
ਪ੍ਰੇਮ ਸੰਬੰਧਾਂ ਦੇ ਚੱਲਦਿਆਂ ਨੌਜਵਾਨ ਵਲੋਂ ਖ਼ੁਦਕੁਸ਼ੀ
. . .  about 1 hour ago
ਹੁਸ਼ਿਆਰਪੁਰ, 3 ਜੂਨ (ਬਲਜਿੰਦਰਪਾਲ ਸਿੰਘ)- ਹੁਸ਼ਿਆਰਪੁਰ-ਜਲੰਧਰ ਰੋਡ 'ਤੇ ਸਥਿਤ ਪਿੱਪਲਾਂਵਾਲਾ ਵਿਖੇ ਪ੍ਰੇਮ ਸੰਬੰਧਾਂ ਦੇ ਚੱਲਦਿਆਂ ਇੱਕ ਨੌਜਵਾਨ ਵਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ...
ਮਿਸ਼ਨ ਫ਼ਤਿਹ : ਬਰਨਾਲਾ ਦੇ ਪਿੰਡ ਤਾਜੋਕੇ ਦੇ ਨੌਜਵਾਨ ਨੇ ਕੋਰੋਨਾ ਨੂੰ ਦਿੱਤੀ ਮਾਤ
. . .  about 2 hours ago
ਤਪਾ ਮੰਡੀ , 3 ਜੂਨ (ਵਿਜੇ ਸ਼ਰਮਾ)- ਬਰਨਾਲਾ ਜ਼ਿਲ੍ਹੇ ਲਈ ਇਹ ਰਾਹਤ ਭਰੀ ਖ਼ਬਰ ਹੈ ਕਿ ਤਪਾ ਨੇੜਲੇ ਪਿੰਡ ਤਾਜੋਕੇ ਦੇ 18 ਸਾਲਾ ਨੌਜਵਾਨ ਜਸਵੀਰ ਸਿੰਘ ਨੇ ਕੋਵਿਡ-19 'ਤੇ ਫ਼ਤਿਹ ਪ੍ਰਾਪਤ...
ਸਕੂਲ 2020-21 ਸੈਸ਼ਨ ਦੌਰਾਨ ਫੀਸਾਂ 'ਚ ਵਾਧਾ ਨਹੀਂ ਕਰ ਸਕਣਗੇ : ਪਰੀਦਾ
. . .  about 2 hours ago
ਚੰਡੀਗੜ੍ਹ, 3 ਜੂਨ (ਲਿਬਰੇਟ)- ਪ੍ਰਸ਼ਾਸਨ ਨੇ ਅੱਜ ਇੱਕ ਵੱਡਾ ਫ਼ੈਸਲਾ ਲੈਂਦਿਆਂ ਸੈਸ਼ਨ 2020-21 'ਚ ਫੀਸਾਂ 'ਚ ਵਾਧਾ ਨਾ ਕਰਨ ਦਾ ਫ਼ੈਸਲਾ ਕਰਦਿਆਂ ਚੰਡੀਗੜ੍ਹ ਦੇ ਪ੍ਰਾਈਵੇਟ ਸਕੂਲਾਂ ਦੀ...
ਦਲ ਖ਼ਾਲਸਾ ਵਲੋਂ 5 ਜੂਨ ਦਾ ਯਾਦਗਾਰੀ ਮਾਰਚ 5 ਸਿੰਘਾਂ ਨਾਲ ਸੰਕੇਤਕ ਤੌਰ 'ਤੇ ਕੱਢਣ ਦਾ ਐਲਾਨ
. . .  about 2 hours ago
ਅੰਮ੍ਰਿਤਸਰ, 3 ਜੂਨ (ਜਸਵੰਤ ਸਿੰਘ ਜੱਸ)- ਸਿੱਖ ਜਥੇਬੰਦੀ ਦਲ ਖ਼ਾਲਸਾ ਨੇ ਘੱਲੂਘਾਰਾ ਦਿਵਸ ਮੌਕੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਹਰ ਸਾਲ ਸ੍ਰੀ ਹਰਿਮੰਦਰ ਸਾਹਿਬ ਤੱਕ 5 ਜੂਨ ਨੂੰ ਕੀਤਾ ਜਾਂਦਾ ਘੱਲੂਘਾਰਾ...
ਕਿਤੇ ਵੀ ਉਤਪਾਦ ਵੇਚਣ ਅਤੇ ਵਧੇਰੇ ਕੀਮਤ ਦੇਣ ਵਾਲੇ ਨੂੰ ਵੇਚਣ ਦੀ ਹੁਣ ਕਿਸਾਨਾਂ ਨੂੰ ਆਜ਼ਾਦੀ- ਜਾਵੜੇਕਰ
. . .  about 2 hours ago
ਨਵੀਂ ਦਿੱਲੀ, 3 ਜੂਨ- ਕੇਂਦਰੀ ਕੈਬਨਿਟ ਦੀ ਬੈਠਕ ਤੋਂ ਬਾਅਦ ਪ੍ਰੈੱਸ ਕਾਨਫ਼ਰੰਸ ਕਰਦਿਆਂ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਦੱਸਿਆ ਕਿ ਐਗਰੀਕਲਚਰ ਮਾਰਕੀਟ ਕਮੇਟੀ ਦੇ ਬੰਧਨ...
ਮਸੂਦ ਅਜ਼ਹਰ ਦਾ ਰਿਸ਼ਤੇਦਾਰ ਫੌਜੀ ਭਾਈ ਮੁਠਭੇੜ ਦੌਰਾਨ ਢੇਰ, ਪੁਲਵਾਮਾ ਹਮਲੇ 'ਚ ਸੀ ਸ਼ਾਮਲ
. . .  about 2 hours ago
ਅੰਮ੍ਰਿਤਸਰ, 3 ਜੂਨ (ਸੁਰਿੰਦਰ ਕੋਛੜ)- ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਕੰਗਨ ਇਲਾਕੇ 'ਚ ਅੱਜ ਸੁਰੱਖਿਆ ਬਲਾਂ ਨੇ ਮੁਠਭੇੜ ਦੌਰਾਨ ਜੈਸ਼-ਏ-ਮੁਹੰਮਦ ਦੇ ਚੋਟੀ ਦੇ ਕਮਾਂਡਰ ਅਤੇ ਆਈ. ਈ. ਡੀ. ਬਣਾਉਣ...
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਤੇ ਇਸਤਰੀ ਜਾਗ੍ਰਿਤੀ ਮੰਚ ਨੇ ਐੱਸ. ਡੀ. ਐੱਮ. ਦਫ਼ਤਰ ਅੱਗੇ ਲਾਇਆ ਧਰਨਾ
. . .  about 3 hours ago
ਨਾਭਾ, 3 ਜੂਨ (ਕਰਮਜੀਤ ਸਿੰਘ)- ਅੱਜ ਇਸਤਰੀ ਜਾਗ੍ਰਿਤੀ ਮੰਚ ਅਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਨਾਭਾ ਸ਼ਹਿਰ ਅੰਦਰ ਮੁਜ਼ਾਹਰਾ ਕਰਦਿਆਂ ਐੱਸ. ਡੀ. ਐੱਮ. ਦਫ਼ਤਰ ਨਾਭਾ ਅੱਗੇ ਧਰਨਾ ਲਾਇਆ...
ਸਰਕਾਰ ਦੇ ਹੁਕਮਾਂ ਦੀ ਪ੍ਰਵਾਹ ਨਾ ਕਰਦਿਆਂ ਕਿਸਾਨਾਂ ਵਲੋਂ ਝੋਨੇ ਦੀ ਬਿਜਾਈ ਸ਼ੁਰੂ
. . .  about 3 hours ago
ਤਪਾ ਮੰਡੀ, 3 ਜੂਨ (ਵਿਜੇ ਸ਼ਰਮਾ)- ਸੂਬੇ ਦੀ ਕੈਪਟਨ ਸਰਕਾਰ ਵਲੋਂ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਦੀ ਬਿਜਾਈ ਲਈ ਜੂਨ ਮਹੀਨੇ ਦਾ ਸਮਾਂ ਦਿੱਤਾ ਗਿਆ ਹੈ ਤਾਂ ਜੋ ਕਿਸਾਨ ਸਰਕਾਰ ਤੇ ਪ੍ਰਸ਼ਾਸਨ ਦੀਆਂ...
ਪੰਜਾਬ 'ਚ ਨਾਇਬ ਤਹਿਸੀਲਦਾਰਾਂ ਦੇ ਤਬਾਦਲੇ
. . .  about 3 hours ago
ਖਰੜ, 3 ਜੂਨ (ਗੁਰਮੁੱਖ ਸਿੰਘ ਮਾਨ)- ਪੰਜਾਬ ਸਰਕਾਰ ਦੇ ਮਾਲ ਵਿਭਾਗ ਵਲੋਂ ਚਾਰ ਨਾਇਬ ਤਹਿਸੀਲਦਾਰ ਦੇ...
ਪੰਜਾਬ ਸਰਕਾਰ ਦੇ ਵਿਦਿਆਰਥੀ ਵਿਰੋਧੀ ਫ਼ੈਸਲੇ ਵਿਰੁੱਧ ਨਾਭਾ 'ਚ ਰੋਸ ਪ੍ਰਦਰਸ਼ਨ
. . .  about 3 hours ago
ਨਾਭਾ, 3 ਜੂਨ (ਕਰਮਜੀਤ ਸਿੰਘ)- ਪਟਿਆਲਾ ਗੇਟ ਵਿਖੇ ਅੱਜ ਵਿਦਿਆਰਥੀਆਂ ਨੇ ਮੈਡੀਕਲ ਸਿੱਖਿਆ ਦੀਆਂ ਫ਼ੀਸਾਂ 'ਚ ਵਾਧਾ ਕਰਨ ਦੇ ਪੰਜਾਬ ਸਰਕਾਰ ਦੇ ਫ਼ੈਸਲੇ ਦਾ ਵਿਰੋਧ ਕੀਤਾ। ਇਸ ਮੌਕੇ ਇਕੱਠੇ...
ਕਣਕ ਦੇ ਸੈਂਪਲ ਰੱਦ ਹੋਣ ਕਾਰਨ ਆੜ੍ਹਤੀਏ ਨੇ ਚਲਾਈ ਗੋਲੀ, ਇੱਕ ਜ਼ਖ਼ਮੀ
. . .  about 3 hours ago
ਖਾਸਾ 3 ਜੂਨ (ਗੁਰਨੇਕ ਸਿੰਘ ਪੰਨੂ)- ਅੱਜ ਕਸਬਾ ਖਾਸਾ ਅਧੀਨ ਆਉਂਦੇ ਕਣਕ ਦੇ ਇੱਕ ਗੋਦਾਮ 'ਚ ਗੋਲੀ ਚੱਲਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਦਿਲਬਾਗ ਸਿੰਘ ਆੜ੍ਹਤੀਆ, ਜੋ ਕਿ ਪਿੰਡ...
ਨਹੀਂ ਰਹੇ ਅਕਾਲੀ ਦਲ ਸੁਤੰਤਰ ਦੇ ਸੀਨੀਅਰ ਆਗੂ ਗੁਲਜਾਰ ਸਿੰਘ ਮਟੋਰੜਾ
. . .  about 4 hours ago
ਨਾਭਾ, 3 ਜੂਨ (ਕਰਮਜੀਤ ਸਿੰਘ)- ਅਕਾਲੀ ਦਲ ਸੁਤੰਤਰ ਦੇ ਸੀਨੀਅਰ ਆਗੂ ਗੁਲਜਾਰ ਸਿੰਘ ਮਟੋਰੜਾ ਸੰਖੇਪ ਬਿਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ...
ਬਿਜਲੀ ਬਿੱਲ ਲਾਉਣ ਦੇ ਫ਼ੈਸਲੇ ਵਿਰੁੱਧ ਜਨਤਕ ਜਥੇਬੰਦੀਆਂ ਵਲੋਂ ਐੱਸ. ਈ. ਪਾਵਰਕਾਮ ਦਾ ਘਿਰਾਓ
. . .  about 4 hours ago
ਬਠਿੰਡਾ, 3 ਜੂਨ (ਅੰਮ੍ਰਿਤਪਾਲ ਸਿੰਘ ਵਲਾਣ)- ਅੱਜ ਦਰਜਨ ਤੋਂ ਵੱਧ ਜਨਤਕ ਜਥੇਬੰਦੀਆਂ ਵਲੋਂ ਥਰਮਲ ਗੇਟ 'ਤੇ ਧਰਨਾ ਲਗਾ ਕੇ ਐੱਸ. ਈ. ਪਾਵਰਕਾਮ ਦਾ ਘਿਰਾਓ ਕੀਤਾ ਗਿਆ। ਜਨਤਕ...
ਪ੍ਰੇਮੀ ਨੇ ਪ੍ਰੇਮਿਕਾ ਨੂੰ ਜ਼ਹਿਰ ਦੇਣ ਉਪਰੰਤ ਕੀਤੀ ਖ਼ੁਦਕੁਸ਼ੀ
. . .  about 4 hours ago
ਰੁੜਕਾ ਕਲਾਂ, 3 ਜੂਨ (ਦਵਿੰਦਰ ਸਿੰਘ ਖ਼ਾਲਸਾ)- ਜਲੰਧਰ ਦੇ ਰੁੜਕਾ ਕਲਾਂ 'ਚ ਪ੍ਰੇਮ ਸੰਬੰਧਾਂ ਦੇ ਚੱਲਦਿਆਂ ਅੱਜ ਦੋ ਮੌਤਾਂ ਹੋ ਗਈਆਂ। ਜਾਣਕਾਰੀ ਮੁਤਾਬਕ 25 ਵਰ੍ਹਿਆਂ ਦੇ ਇੱਕ ਲੜਕੇ ਨੇ 35 ਸਾਲਾਂ...
ਡਾਕਟਰਾਂ ਨੇ ਕਾਲੇ ਬਿੱਲੇ ਲਗਾ ਕੇ ਨਿਭਾਈ ਡਿਊਟੀ
. . .  about 4 hours ago
ਤਪਾ ਮੰਡੀ, 3 ਜੂਨ (ਵਿਜੇ ਸ਼ਰਮਾ)- ਸਰਕਾਰ ਵਲੋਂ ਚਲਾਏ ਜਾ ਰਹੇ ਮੈਡੀਕਲ ਕਾਲਜਾਂ 'ਚ ਪੂਰੇ ਪੰਜ ਸਾਲ ਦੇ ਕੋਰਸ ਦੀ ਫ਼ੀਸ 'ਚ ਕੀਤੇ ਗਏ ਵਾਧੇ ਦੇ ਰੋਸ ਵਜੋਂ ਸਬ ਡਵੀਜ਼ਨਲ ਹਸਪਤਾਲ ਤਪਾ ਦੇ ਡਾਕਟਰਾਂ...
ਫ਼ਾਜ਼ਿਲਕਾ ਦੇ ਕੋਰੋਨਾ ਪੀੜਤ ਦੇ ਸੰਪਰਕ 'ਚ ਆਏ ਲੋਕਾਂ ਦੀ ਰਿਪੋਰਟ ਆਈ ਨੈਗੇਟਿਵ
. . .  about 4 hours ago
ਫ਼ਾਜ਼ਿਲਕਾ, 3 ਜੂਨ (ਦਵਿੰਦਰ ਪਾਲ ਸਿੰਘ)- ਫ਼ਾਜ਼ਿਲਕਾ ਚ ਬੀਤੇ ਦਿਨੀਂ ਹਰਿਆਣਾ ਦੇ ਸੋਨੀਪਤ ਤੋਂ ਆਏ ਨੌਜਵਾਨ ਦੇ ਕੋਰੋਨਾ ਪੀੜਤ ਹੋਣ ਦੀ ਪੁਸ਼ਟੀ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਉਸ ਦੇ ਸੰਪਰਕ 'ਚ...
ਕੋਰੋਨਾ ਦੇ ਹਾਟ-ਸਪਾਟ ਬਣੇ ਪਿੰਡ ਨੰਗਲੀ ਜਲਾਲਪੁਰ (ਹੁਸ਼ਿਆਰਪੁਰ) 'ਚ ਤਿੰਨ ਹੋਰ ਮਾਮਲੇ ਆਏ ਸਾਹਮਣੇ
. . .  about 4 hours ago
ਹੁਸ਼ਿਆਰਪੁਰ, 3 ਜੂਨ (ਬਲਜਿੰਦਰਪਾਲ ਸਿੰਘ)- ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਅੱਜ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਦਾ ਪਿੰਡ ਨੰਗਲੀ ਜਲਾਲਪੁਰ ਕੋਰੋਨਾ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 6 ਫੱਗਣ ਸੰਮਤ 551

ਬਰਨਾਲਾ

ਤਨਖ਼ਾਹਾਂ ਵਧਾਉਣ ਨੂੰ ਲੈ ਕੇ ਬਡਬਰ ਟੋਲ ਪਲਾਜ਼ਾ ਦੇ ਮੁਲਾਜ਼ਮਾਂ ਨੇ ਕੰਪਨੀ ਿਖ਼ਲਾਫ਼ ਕੀਤੀ ਨਾਅਰੇਬਾਜ਼ੀ

ਧਨੌਲਾ, 17 ਫਰਵਰੀ (ਚੰਗਾਲ)- ਚੰਡੀਗੜ੍ਹ-ਬਠਿੰਡਾ ਨੈਸ਼ਨਲ ਹਾਈਵੇ 'ਤੇ ਸਥਿਤ ਪਿੰਡ ਬਡਬਰ ਨਜ਼ਦੀਕ ਲੱਗੇ ਟੋਲ ਪਲਾਜ਼ਾ ਦੇ ਮੁਲਾਜ਼ਮਾਂ ਵਲੋਂ ਅੱਜ ਆਪਣੀਆਂ ਤਨਖ਼ਾਹਾਂ ਵਧਾਉਣ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੀ ਅਗਵਾਈ 'ਚ ਟੋਲ ਪਲਾਜ਼ਾ ਚਲਾ ਰਹੀ ਕੰਪਨੀ ਿਖ਼ਲਾਫ਼ ...

ਪੂਰੀ ਖ਼ਬਰ »

ਜਬਰ ਜਨਾਹ ਦੇ ਮਾਮਲੇ 'ਚੋਂ ਦੋ ਨੌਜਵਾਨ ਬਾਇੱਜ਼ਤ ਬਰੀ

ਬਰਨਾਲਾ, 17 ਫਰਵਰੀ (ਧਰਮਪਾਲ ਸਿੰਘ)- ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਬਰਨਾਲਾ ਵਰਿੰਦਰ ਅਗਰਵਾਲ ਦੀ ਅਦਾਲਤ ਨੇ ਜਬਰ ਜਨਾਹ ਦੇ ਮਾਮਲੇ ਵਿਚ ਨਾਮਜ਼ਦ ਪਰਮਜੀਤ ਸਿੰਘ ਪੁੱਤਰ ਨਿਰਭੈ ਸਿੰਘ ਅਤੇ ਕਮਲਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਧੌਲਾ ਨੂੰ ਬਚਾਓ ਪੱਖ ਦੇ ...

ਪੂਰੀ ਖ਼ਬਰ »

ਸੇਫ਼ ਸਕੂਲ ਵਾਹਨ ਪਾਲਿਸੀ ਤਹਿਤ ਵੱਖ-ਵੱਖ ਟੀਮਾਂ ਵਲੋਂ ਕਰੀਬ 80 ਬੱਸਾਂ ਦੀ ਜਾਂਚ

ਬਰਨਾਲਾ/ਹੰਡਿਆਇਆ, 17 ਫਰਵਰੀ (ਗੁਰਪ੍ਰੀਤ ਸਿੰਘ ਲਾਡੀ, ਗੁਰਜੀਤ ਸਿੰਘ ਖੱੁਡੀ)-ਪੰਜਾਬ ਸਰਕਾਰ ਵਲੋਂ ਸਕੂਲੀ ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਜਾਰੀ ਕੀਤੀਆਂ ਹਦਾਇਤਾਂ ਦੇ ਮੱਦੇਨਜ਼ਰ ਅਤੇ ਜ਼ਿਲ੍ਹਾ ਬਰਨਾਲਾ ਵਿਚ ਸੇਫ਼ ਸਕੂਲ ਵਾਹਨ ਪਾਲਿਸੀ ਨੂੰ ...

ਪੂਰੀ ਖ਼ਬਰ »

ਹੰਡਿਆਇਆ ਵਿਖੇ ਮੁਰਦਾ ਪਸ਼ੂਆਂ ਨੂੰ ਚੱੁਕਣ ਦਾ ਠੇਕਾ ਨਾ ਦੇਣ ਕਾਰਨ ਪਸ਼ੂ ਪਾਲਕ ਹੋ ਰਹੇ ਨੇ ਪ੍ਰੇਸ਼ਾਨ

ਹੰਡਿਆਇਆ, 17 ਫਰਵਰੀ (ਗੁਰਜੀਤ ਸਿੰਘ ਖੱੁਡੀ)- ਕਸਬਾ ਹੰਡਿਆਇਆ ਵਿਖੇ ਮੁਰਦਾ ਪਸ਼ੂਆਂ ਨੂੰ ਚੱੁਕਣ ਦਾ ਨਗਰ ਪੰਚਾਇਤ ਹੰਡਿਆਇਆ ਵਲੋਂ ਠੇਕਾ ਨਾ ਦੇਣ ਕਾਰਨ ਲੋਕਾਂ ਨੂੰ ਪੱਲਿਓਾ ਪੈਸੇ ਦੇ ਕੇ ਮੁਰਦਾ ਪਸ਼ੂ ਘਰੋਂ ਚੁਕਵਾਉਣੇ ਪੈਂਦੇ ਹਨ ਜਿਸ ਕਾਰਨ ਕਸਬਾ ਵਾਸੀਆਂ ਨੂੰ ...

ਪੂਰੀ ਖ਼ਬਰ »

ਬਲਵੰਤ ਸਿੰਘ ਰਾਮੂਵਾਲੀਆ ਵਲੋਂ ਲੋਕ ਭਲਾਈ ਪਾਰਟੀ ਦੇ ਵਰਕਰਾਂ ਨਾਲ ਮੀਟਿੰਗ

ਬਰਨਾਲਾ, 17 ਫਰਵਰੀ (ਗੁਰਪ੍ਰੀਤ ਸਿੰਘ ਲਾਡੀ, ਧਰਮਪਾਲ ਸਿੰਘ)- ਲੋਕ ਭਲਾਈ ਪਾਰਟੀ ਦੇ ਜ਼ਿਲ੍ਹਾ ਬਰਨਾਲਾ ਨਾਲ ਸਬੰਧਤ ਵਰਕਰਾਂ ਵਲੋਂ ਸਥਾਨਕ ਗੁੱਡਵਿਲ ਪੈਲੇਸ ਵਿਖੇ ਭਰਵੀਂ ਮੀਟਿੰਗ ਕੀਤੀ ਗਈ | ਮੀਟਿੰਗ ਵਿਚ ਸਾਬਕਾ ਕੇਂਦਰੀ ਮੰਤਰੀ ਸ: ਬਲਵੰਤ ਸਿੰਘ ਰਾਮੂਵਾਲੀਆ ਨੇ ...

ਪੂਰੀ ਖ਼ਬਰ »

ਪੱਖੋ ਕਲਾਂ ਵਿਖੇ ਮਜ਼ਦੂਰ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

ਰੂੜੇਕੇ ਕਲਾਂ, 17 ਫਰਵਰੀ (ਗੁਰਪ੍ਰੀਤ ਸਿੰਘ ਕਾਹਨੇਕੇ)- ਲਾਗਲੇ ਪਿੰਡ ਪੱਖੋ ਕਲਾਂ ਦੇ ਇਕ ਮਜ਼ਦੂਰ ਵਲੋਂ ਪਿੰਡ ਦੀ ਅਨਾਜ ਮੰਡੀ ਵਿਚ ਜਾ ਕੇ ਇਕ ਰੁੱਖ ਨਾਲ ਗਲ ਫਾਹਾ ਲੈ ਕੇ ਖ਼ੁਦਕੁਸ਼ੀ ਕਰਨ ਦਾ ਸਮਾਚਾਰ ਹੈ | ਪੁਲਿਸ ਥਾਣਾ ਰੂੜੇਕੇ ਕਲਾਂ ਦੀ ਪੁਲਿਸ ਪਾਰਟੀ ਨੂੰ ...

ਪੂਰੀ ਖ਼ਬਰ »

ਭਾਕਿਯੂ ਲੱਖੋਵਾਲ ਦਾ ਵਫ਼ਦ ਨਵ-ਨਿਯੁਕਤ ਐਸ.ਐਸ.ਪੀ. ਨੂੰ ਮਿਲਿਆ

ਬਰਨਾਲਾ, 17 ਫਰਵਰੀ (ਧਰਮਪਾਲ ਸਿੰਘ)- ਭਾਕਿਯੂ ਲੱਖੋਵਾਲ ਦੇ ਆਗੂਆਂ ਦਾ ਵਫ਼ਦ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਸੀਰਾ ਛੀਨੀਵਾਲ ਦੀ ਅਗਵਾਈ ਹੇਠ ਨਵ-ਨਿਯੁਕਤ ਐਸ.ਐਸ.ਪੀ. ਸੰਦੀਪ ਗੋਇਲ ਨੂੰ ਮਿਲਿਆ | ਜਥੇਬੰਦੀਆਂ ਦੇ ਆਗੂਆਂ ਕਿਹਾ ਕਿ ਰੋਜ਼ਾਨਾ ਜ਼ਿਲ੍ਹੇ ...

ਪੂਰੀ ਖ਼ਬਰ »

ਤਪਾ ਪੁਲਿਸ ਨੇ ਸਕੂਲੀ ਬੱਸਾਂ ਦੀ ਕੀਤੀ ਜਾਂਚ

ਤਪਾ ਮੰਡੀ, 17 ਫਰਵਰੀ (ਪ੍ਰਵੀਨ ਗਰਗ)- ਬੀਤੇ ਦਿਨੀਂ ਕਸਬਾ ਲੌਾਗੋਵਾਲ ਵਿਖੇ ਸਕੂਲੀ ਵੈਨ 'ਚ ਵਾਪਰੇ ਭਿਆਨਕ ਅਗਨੀ ਕਾਂਡ ਦੌਰਾਨ ਚਾਰ ਮਾਸੂਮ ਬੱਚਿਆਂ ਦੀ ਮੌਤ ਤੋਂ ਬਾਅਦ ਅੱਜ ਤਪਾ ਪੁਲਿਸ ਥਾਣਾ ਸਦਰ ਦੇ ਇੰਸਪੈਕਟਰ ਨਰਾਇਣ ਸਿੰਘ ਨੇ ਪੁਲਿਸ ਪਾਰਟੀ ਸਮੇਤ ਪੀਰਖਾਨਾ ਰੋਡ ...

ਪੂਰੀ ਖ਼ਬਰ »

ਸਿਵਲ ਹਸਪਤਾਲ ਨੂੰ ਆਈ.ਓ.ਐਲ. ਕੰਪਨੀ ਨੇ ਸੈੱਲ ਕਾਊਾਟਰ ਮਸ਼ੀਨ ਕੀਤੀ ਭੇਟ

ਬਰਨਾਲਾ, 17 ਫਰਵਰੀ (ਰਾਜ ਪਨੇਸਰ)- ਆਈ.ਓ.ਐਲ. ਕੰਪਨੀ ਵਲੋਂ ਸਿਵਲ ਹਸਪਤਾਲ ਬਰਨਾਲਾ ਨੂੰ ਸੈੱਲ ਕਾਊਾਟਰ ਮਸ਼ੀਨ ਭੇਟ ਕੀਤੀ ਗਈ ਜਿਸ ਦਾ ਉਦਘਾਟਨ ਏ.ਡੀ.ਸੀ. ਮੈਡਮ ਰੂਹੀ ਦੱੁਗ ਵਲੋਂ ਕੀਤਾ ਗਿਆ | ਜਾਣਕਾਰੀ ਦਿੰਦਿਆਂ ਐਸ.ਐਮ.ਓ. ਬਰਨਾਲਾ ਡਾ: ਤਪਿੰਦਰਜੋਤ ਕੌਸ਼ਲ ਨੇ ਦੱਸਿਆ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਨੌਜਵਾਨ ਦੀ ਮੌਤ

ਰੂੜੇਕੇ ਕਲਾਂ, 17 ਫਰਵਰੀ (ਗੁਰਪ੍ਰੀਤ ਸਿੰਘ ਕਾਹਨੇਕੇ)- ਮਾਨਸਾ-ਬਰਨਾਲਾ ਮੁੱਖ ਮਾਰਗ 'ਤੇ ਰੂੜੇਕੇ ਕਲਾਂ ਵਿਖੇ ਵਾਪਰੇ ਸੜਕ ਹਾਦਸੇ 'ਚ ਇਕ ਨੌਜਵਾਨ ਦੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ਪਿੰਡ ਰੂੜੇਕੇ ਕਲਾਂ ਦਾ ਮਜ਼ਦੂਰ ਪਰਿਵਾਰ ਨਾਲ ਸਬੰਧਤ ਨੌਜਵਾਨ ਗੁਰਪ੍ਰੀਤ ਸਿੰਘ ...

ਪੂਰੀ ਖ਼ਬਰ »

ਕਿਸ਼ਤਾਂ ਦੀ ਰਕਮ ਹੜੱਪ ਕਰਨ 'ਤੇ ਔਰਤ ਵਿਰੁੱਧ ਮਾਮਲਾ ਦਰਜ

ਤਪਾ ਮੰਡੀ, 17 ਫਰਵਰੀ (ਪ੍ਰਵੀਨ ਗਰਗ)- ਤਪਾ ਪੁਲਿਸ ਨੇ ਕਿਸ਼ਤਾਂ ਦੀ ਰਕਮ ਹੜੱਪ ਕਰਨ 'ਤੇ ਇਕ ਔਰਤ ਵਿਰੁੱਧ ਆਈ.ਪੀ.ਸੀ. ਦੀ ਧਾਰਾ ਤਹਿਤ ਮਾਮਲਾ ਦਰਜ ਕੀਤਾ ਹੈ | ਸਹਾਇਕ ਥਾਣੇਦਾਰ ਕਰਮਜੀਤ ਸਿੰਘ ਨੇ ਦੱਸਿਆ ਕਿ ਮੁਦਈ ਕਿਰਨਦੀਪ ਕੌਰ ਪਤਨੀ ਗੋਰਾ ਸਿੰਘ ਵਾਸੀ ਢਿਲਵਾਂ ਨੇ ਇਕ ...

ਪੂਰੀ ਖ਼ਬਰ »

ਘਰ 'ਚ ਅੱਗ ਲੱਗਣ ਕਾਰਨ ਸਾਮਾਨ ਸੜਿਆ

ਬਰਨਾਲਾ, 17 ਫਰਵਰੀ (ਰਾਜ ਪਨੇਸਰ)- ਸਥਾਨਕ ਰਾਮਗੜ੍ਹੀਆ ਰੋਡ, ਗਲੀ ਨੰ: 3 ਵਿਖੇ ਇਕ ਘਰ ਵਿਚ ਅਚਾਨਕ ਅੱਗ ਲੱਗਣ ਕਾਰਨ ਘਰੇਲੂ ਸਾਮਾਨ ਦਾ ਕਾਫ਼ੀ ਨੁਕਸਾਨ ਹੋ ਗਿਆ | ਜਾਣਕਾਰੀ ਅਨੁਸਾਰ ਇਸ ਘਰ ਨੂੰ ਬਾਹਰੋਂ ਤਾਲਾ ਲੱਗਿਆ ਹੋਇਆ ਸੀ ਅਤੇ ਆਸ ਪਾਸ ਦੇ ਲੋਕਾਂ ਨੇ ਘਰ ਦਾ ਤਾਲਾ ...

ਪੂਰੀ ਖ਼ਬਰ »

'ਆਪ' ਦਾ ਪੰਜਾਬ 'ਚ ਕਿਸੇ ਸਿਆਸੀ ਪਾਰਟੀ ਨਾਲ ਗੱਠਜੋੜ ਕਰਨ ਸਬੰਧੀ ਅਜੇ ਕੋਈ ਵਿਚਾਰ ਨਹੀਂ-ਚੀਮਾ

ਦਿੜ੍ਹਬਾ ਮੰਡੀ, 17 ਫਰਵਰੀ (ਹਰਬੰਸ ਸਿੰਘ ਛਾਜਲੀ)- ਆਮ ਆਦਮੀ ਪਾਰਟੀ ਦਾ ਪੰਜਾਬ 'ਚ ਕਿਸੇ ਸਿਆਸੀ ਪਾਰਟੀ ਨਾਲ ਗੱਠਜੋੜ ਕਰਨ ਸਬੰਧੀ ਅਜੇ ਕੋਈ ਵਿਚਾਰ ਨਹੀਂ ਹੈ | ਪੰਜਾਬ ਦੀਆਂ ਵਿਧਾਨ ਸਭਾ ਚੋਣਾਂ 'ਚ ਅਜੇ ਦੋ ਸਾਲ ਪਏ ਹਨ | ਸਮਾਂ ਆਉਣ 'ਤੇ ਹੀ ਪਾਰਟੀ ਹਾਈਕਮਾਨ ਇਸ ਸਬੰਧੀ ...

ਪੂਰੀ ਖ਼ਬਰ »

24 ਨੂੰ ਪੰਜਾਬ ਸਰਕਾਰ ਵਿਰੁੱਧ ਮੁਹਾਲੀ ਵਿਖੇ ਕੀਤੀ ਜਾ ਰਹੀ ਸੂਬਾ ਪੱਧਰੀ ਰੈਲੀ 'ਚ ਵੱਡੀ ਗਿਣਤੀ ਪੈਨਸ਼ਨਰ ਸ਼ਮੂਲੀਅਤ ਕਰਨਗੇ-ਅਰੋੜਾ

ਸੰਗਰੂਰ, 17 ਫਰਵਰੀ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਸੰਗਰੂਰ ਦੇ ਮੁੱਖ ਅਹੁਦੇਦਾਰਾਂ ਦੀ ਇੱਕ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਸ੍ਰ: ਪ੍ਰੀਤਮ ਸਿੰਘ ਧੁਰਾ ਦੀ ਪ੍ਰਧਾਨਗੀ ਹੇਠ ਹੋਈ | ਐਸੋਸੀਏਸ਼ਨ ਦੇ ਜਨਰਲ ...

ਪੂਰੀ ਖ਼ਬਰ »

ਉੱਘੇ ਵਾਤਾਵਰਨ ਪ੍ਰੇਮੀ ਸੀਤਲ ਦੀ ਮਿ੍ਤਕ ਦੇਹ ਖੋਜ ਕਾਰਜਾਂ ਲਈ ਦਾਨ ਕੀਤੀ

ਸ਼ੇਰਪੁਰ, 17 ਫਰਵਰੀ (ਸੁਰਿੰਦਰ ਚਹਿਲ, ਦਰਸ਼ਨ ਸਿੰਘ ਖੇੜੀ) - 70ਵਿਆਂ ਵਿਚ ਚੱਲੀ ਨਕਸਲਵਾਦੀ ਲਹਿਰ ਤੋਂ ਪ੍ਰਭਾਵਿਤ ਹੋ ਕੇ 22 ਸਾਲ ਰੂਪੋਸ਼ ਜ਼ਿੰਦਗੀ ਬਤੀਤ ਕਰਨ ਵਾਲੇ ਉੱਘੇ ਵਾਤਾਵਰਨ ਪ੍ਰੇਮੀ ਗੁਰਦਿਆਲ ਸਿੰਘ ਸੀਤਲ ਸ਼ੇਰਪੁਰੀ ਦੀ ਮਿ੍ਤਕ ਦੇਹ ਉਨ੍ਹਾਂ ਦੀ ਇੱਛਾ ...

ਪੂਰੀ ਖ਼ਬਰ »

ਗਿਆਰ੍ਹਵੀਂ ਦਾ ਨਤੀਜਾ ਐਲਾਨਿਆ, ਪਹਿਲੇ ਸਥਾਨ 'ਤੇ ਰਹੀ ਜ਼ੈਨਬ ਧੀਰੋਮਾਜਰਾ

ਅਮਰਗੜ੍ਹ, 17 ਫਰਵਰੀ (ਭੁੱਲਰ) - ਨਿਊ ਮਾਡਲ ਸੀਨੀਅਰ ਸੈਕੰਡਰੀ ਸਕੂਲ ਚੌਾਦਾ ਵਿਚ ਵਿੱਦਿਅਕ ਵਰ੍ਹੇ ਦੌਰਾਨ ਪੜਾਈ ਉਪਰੰਤ ਸਾਲਾਨਾ ਪ੍ਰੀਖਿਆ ਵਿੱਚ ਸਕੂਲ ਦੀ ਕਲਾਸ ਅੱਠਵੀਂ, ਨੌਵੀਂ ਅਤੇ ਗਿਆਰ੍ਹਵੀਂ ਦਾ ਨਤੀਜਾ ਐਲਾਨਿਆ ਗਿਆ ਜਿਸ ਵਿੱਚ ਸਕੂਲ ਦੇ ਸਾਰੇ ਬੱਚੇ ਚੰਗੇ ...

ਪੂਰੀ ਖ਼ਬਰ »

ਭਾਰਤ-ਅਮਰੀਕਾ ਵਪਾਰ ਸਮਝੌਤਾ ਕਿਸਾਨਾਂ ਲਈ ਸਿੱਧ ਹੋਵੇਗਾ ਘਾਤਕ-ਚੱਠਾ

ਸੁਨਾਮ ਊਧਮ ਸਿੰਘ ਵਾਲਾ, 17 ਫਰਵਰੀ (ਧਾਲੀਵਾਲ, ਭੁੱਲਰ) - ਇਕ ਚਰਚਾ ਅਨੁਸਾਰ ਆਉਣ ਵਾਲੇ ਦਿਨਾਂ 'ਚ ਭਾਰਤ-ਅਮਰੀਕਾ ਵਿਚਕਾਰ ਖੇਤੀ ਉਤਪਾਦਾਂ ਸਬੰਧੀ ਕਰ-ਮੁਕਤ ਸਮਝੌਤਾ ਹੋਣ ਜਾ ਰਿਹਾ ਹੈ ਜਿਸ ਨਾਲ ਭਾਰਤੀ ਖੇਤੀ, ਡੇਅਰੀ ਅਤੇ ਪੋਲਟਰੀ ਦੇ ਧੰਦੇ 'ਤੇ ਮਾੜਾ ਪ੍ਰਭਾਵ ਪੈਣ ਦੇ ...

ਪੂਰੀ ਖ਼ਬਰ »

ਸੰਗਰੂਰ ਰੈਲੀ ਇਤਿਹਾਸ ਰਚ ਦੇਵੇਗੀ-ਢੀਂਡਸਾ

ਛਾਹੜ, 17 ਫਰਵਰੀ (ਜਸਵੀਰ ਸਿੰਘ ਔਜਲਾ) - 23 ਫਰਵਰੀ ਨੂੰ ਹੋਣ ਜਾ ਰਹੀ ਸੰਗਰੂਰ ਰੈਲੀ ਪੰਜਾਬ ਵਿਚ ਇੱਕ ਇਤਿਹਾਸ ਰੱਚ ਦੇਵੇਗੀ | ਇਨ੍ਹਾਂ ਸ਼ਬਦਾਂ ਪ੍ਰਗਟਾਵਾ ਸਾਬਕਾ ਖ਼ਜ਼ਾਨਾ ਮੰਤਰੀ ਤੇ ਵਿਧਾਇਕ ਪਰਵਿੰਦਰ ਸਿੰਘ ਢੀਂਡਸਾ ਨੇ ਗੁਲਜਾਰ ਸਿੰਘ ਜਵੰਦਾ ਦੀ ਭਤੀਜੀ ਦੇ ਵਿਆਹ ...

ਪੂਰੀ ਖ਼ਬਰ »

ਜਮਹੂਰੀ ਕਿਸਾਨ ਸਭਾ ਤਹਿਸੀਲ ਲਹਿਰਾਗਾਗਾ ਦੇ ਅਹੁਦੇਦਾਰਾਂ ਦੀ ਚੋਣ

ਲਹਿਰਾਗਾਗਾ, 17 ਫਰਵਰੀ (ਗਰਗ, ਢੀਂਡਸਾ) - ਜਮਹੂਰੀ ਕਿਸਾਨ ਸਭਾ ਤਹਿਸੀਲ ਲਹਿਰਾਗਾਗਾ ਦੇ ਅਹੁਦੇਦਾਰਾਂ ਦੀ ਚੋਣ ਇੱਥੇ ਧੰਨਾ ਭਗਤ ਗੁਰੂ ਘਰ ਵਿਖੇ ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਭੀਮ ਸਿੰਘ ਆਲਮਪੁਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ 'ਤੇ ਖੁੱਲ੍ਹ ਕੇ ਚਰਚਾ ਕੀਤੀ ਗਈ ਅਤੇ ਕੇਂਦਰ ਬਜਟ ਦੀਆਂ ਕਾਪੀਆਂ ਫੂਕੀਆਂ ਗਈਆਂ | ਕਿਸਾਨ ਹਿਤੈਸ਼ੀ ਜਥੇਬੰਦੀਆਂ ਨਾਲ ਮਿਲ ਕੇ ਵੱਡੀ ਕਿਸਾਨ ਲਹਿਰ ਖੜ੍ਹੀ ਕਰਨ ਲਈ ਉਪਰਾਲੇ ਕੀਤੇ ਜਾਣਗੇ | ਤਹਿਸੀਲ ਜਥੇਬੰਦੀ ਦੀ ਮੈਂਬਰਸ਼ਿਪ ਮੁਹਿੰਮ ਵਿਚ ਹੋਰ ਤੇਜ਼ੀ ਲਿਆਂਦੀ ਜਾਵੇਗੀ | ਇਸ ਮੌਕੇ ਤਹਿਸੀਲ ਕਮੇਟੀ ਦੀ 13 ਮੈਂਬਰੀ ਕਮੇਟੀ ਦੇ ਅਹੁਦੇਦਾਰ ਚੁਣੇ ਗਏ ਜਿਸ ਵਿਚ ਅਮਿਤ ਸਿੰਘ ਰਾਮਗੜ੍ਹ ਨੂੰ ਪ੍ਰਧਾਨ, ਹਰਿੰਦਰ ਸਿੰਘ ਬਖੋਰਾ ਨੂੰ ਸਕੱਤਰ, ਮਾਘ ਅਲੀਸ਼ੇਰ ਨੂੰ ਮੀਤ ਪ੍ਰਧਾਨ, ਰੁਲਦਾ ਸਿੰਘ ਅਲੀਸ਼ੇਰ ਨੂੰ ਮੀਤ ਸਕੱਤਰ, ਪ੍ਰੇਮ ਕੁਮਾਰ ਨੂੰ ਖਜ਼ਾਨਚੀ, ਭੱਲਾ ਸਿੰਘ, ਗੁਰਬਚਨ ਸਿੰਘ ਆਲਮਪੁਰ, ਬਲਦੇਵ ਸਿੰਘ ਰਾਮਗੜ੍ਹ, ਲਾਲ ਸਿੰਘ, ਗੁਰਤੇਜ ਫੌਜੀ ਜਵਾਰਹਵਾਲਾ, ਗੁਲਾਬ ਸਿੰਘ ਅਤੇ ਮੰਗਾ ਸਿੰਘ ਨੂੰ ਕਮੇਟੀ ਮੈਂਬਰ ਚੁਣਿਆ ਗਿਆ |


ਖ਼ਬਰ ਸ਼ੇਅਰ ਕਰੋ

ਖੇਤੀ ਵਿਗਿਆਨ ਕੇਂਦਰ ਨੇ ਖੇਤ ਦਿਵਸ ਮਨਾਇਆ

ਹੰਡਿਆਇਆ, 17 ਫਰਵਰੀ (ਗੁਰਜੀਤ ਸਿੰਘ ਖੱੁਡੀ)- ਗੁਰੂ ਅੰਗਦ ਦੇਵ ਵੈਟਨਰੀ ਐਾਡ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਦੇ ਅਧੀਨ ਚਲਦੇ ਖੇਤੀ ਵਿਗਿਆਨ ਕੇਂਦਰ ਹੰਡਿਆਇਆ ਵਲੋਂ ਗੋਭੀ ਸਰ੍ਹੋਂ ਦੀ ਫ਼ਸਲ ਸਬੰਧੀ ਖੇਤ ਦਿਵਸ ਪਿੰਡ ਉਪਲੀ ਵਿਖੇ ਕੇਂਦਰ ਦੇ ਐਸੋਸੀਏਟ ...

ਪੂਰੀ ਖ਼ਬਰ »

ਸ਼ੋ੍ਰਮਣੀ ਕਮੇਟੀ ਨੂੰ ਬਾਦਲ ਪਰਿਵਾਰ ਤੋਂ ਆਜ਼ਾਦ ਕਰਵਾਉਣ ਲਈ ਢੀਂਡਸਾ ਦਾ ਦੇਵਾਂਗਾ ਸਾਥ-ਰਾਮੂਵਾਲੀਆ

ਬਰਨਾਲਾ, 17 ਫਰਵਰੀ (ਗੁਰਪ੍ਰੀਤ ਸਿੰਘ ਲਾਡੀ, ਧਰਮਪਾਲ ਸਿੰਘ)- ਲੋਕ ਭਲਾਈ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਵਲੋਂ ਪਾਰਟੀ ਦੀ ਮੁੜ ਸੁਰਜੀਤੀ ਸਬੰਧੀ ਬਰਨਾਲਾ ਵਿਖੇ ਰੱਖੀ ਮੀਟਿੰਗ ਦੌਰਾਨ ਸਾਬਕਾ ਕੇਂਦਰੀ ਮੰਤਰੀ ਸ: ਬਲਵੰਤ ਸਿੰਘ ਰਾਮੂਵਾਲੀਆ ਨੇ ਕਿਹਾ ਕਿ ਸ਼ੋ੍ਰਮਣੀ ...

ਪੂਰੀ ਖ਼ਬਰ »

ਨਿਰਾਲੇ ਬਾਬਾ ਗਊਧਾਮ ਵਿਖੇ ਹੱਡੀਆਂ ਤੇ ਜੋੜਾਂ ਦਾ ਵਿਸ਼ਾਲ ਮੁਫ਼ਤ ਜਾਂਚ ਕੈਂਪ ਲਗਾਇਆ

ਭਦੌੜ, 17 ਫਰਵਰੀ (ਵਿਨੋਦ ਕਲਸੀ, ਰਜਿੰਦਰ ਬੱਤਾ)- ਨਿਰਾਲੇ ਬਾਬਾ ਗਊਧਾਮ ਅਲਕੜਾ ਰੋਡ ਭਦੌੜ ਵਿਖੇ ਨਗਰ ਦੇ ਸਹਿਯੋਗ ਨਾਲ ਪ੍ਰਧਾਨ ਵਿਜੇ ਕੁਮਾਰ ਭਦੌੜ ਦੀ ਯੋਗ ਅਗਵਾਈ ਹੇਠ ਹੱਡੀਆਂ ਅਤੇ ਜੋੜਾਂ ਦੇ ਦਰਦ ਦੇ ਇਲਾਜ ਦਾ ਵਿਸ਼ਾਲ ਕੈਂਪ ਲਾਇਆ ਗਿਆ | ਦੀਪਕ ਬਜਾਜ ਨੇ ਦੱਸਿਆ ...

ਪੂਰੀ ਖ਼ਬਰ »

ਨੌਜਵਾਨੀ ਨੂੰ ਗੁਰਮਤਿ ਨਾਲ ਜੋੜਨਾ ਸਮੇਂ ਦੀ ਮੁੱਖ ਲੋੜ-ਬਾਬਾ ਦਲੇਰ ਸਿੰਘ ਖ਼ਾਲਸਾ

ਮਹਿਲ ਕਲਾਂ, 17 ਫ਼ਰਵਰੀ (ਅਵਤਾਰ ਸਿੰਘ ਅਣਖੀ)- ਪਿੰਡ ਖਿਆਲੀ ਵਿਖੇ ਤਿੰਨ ਰੋਜ਼ਾ ਸ਼ਬਦ ਗੁਰੂ ਚੇਤਨਾ ਸਮਾਗਮ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ, ਬਾਬਾ ਜੋਗੀ ਪੀਰ ਕਮੇਟੀ ਤੇ ਨਗਰ ਨਿਵਾਸੀਆਾ ਦੇ ਸਹਿਯੋਗ ਨਾਲ ਕਰਵਾਇਆ ਗਿਆ | ਇਸ ਮੌਕੇ ਉੱਘੇ ਸਿੱਖ ਪ੍ਰਚਾਰਕ ਬਾਬਾ ...

ਪੂਰੀ ਖ਼ਬਰ »

ਕਾਂਗਰਸ ਪਾਰਟੀ ਪੂਰੀ ਤਰ੍ਹਾਂ ਇਕਜੁੱਟ ਹੈ-ਕਾਂਗੜਾ

ਤਪਾ ਮੰਡੀ, 17 ਫਰਵਰੀ (ਪ੍ਰਵੀਨ ਗਰਗ, ਵਿਜੇ ਸ਼ਰਮਾ)- ਕਾਂਗਰਸ ਪਾਰਟੀ ਦੇ ਕਿਸੇ ਵੀ ਮੈਂਬਰ, ਵਰਕਰ ਜਾਂ ਲੀਡਰ ਦਾ ਆਪਸ ਵਿਚ ਕੋਈ ਵੀ ਮਤਭੇਦ ਨਹੀਂ ਹੈ ਬਲਕਿ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਇਕਜੁੱਟ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਦਲਿਤ ਵੈੱਲਫੇਅਰ ਸੰਗਠਨ ਪੰਜਾਬ ...

ਪੂਰੀ ਖ਼ਬਰ »

ਚੀਮੇਸ਼ਵਰ ਮੰਦਰ ਵਿਖੇ ਸ਼ਿਵਰਾਤਰੀ ਦੇ ਮੱਦੇਨਜ਼ਰ ਸਪਤਾਹ ਯੱਗ ਸ਼ੁਰੂ

ਟੱਲੇਵਾਲ, 17 ਫਰਵਰੀ (ਸੋਨੀ ਚੀਮਾ)- ਪਿੰਡ ਚੀਮਾ ਦੇ ਪ੍ਰਸਿੱਧ ਚੀਮੇਸ਼ਵਰ ਮੰਦਰ ਵਿਖੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਮੰਦਰ ਕਮੇਟੀ ਵਲੋਂ ਸ਼ਿਵਰਾਤਰੀ ਦੇ ਮੱਦੇਨਜ਼ਰ ਸਪਤਾਹ ਯੱਗ ਸ਼ੁਰੂ ਕੀਤਾ ਗਿਆ ਹੈ | ਮੰਦਰ ਕਮੇਟੀ ਦੇ ਸਰਪ੍ਰਸਤ ਡਾ: ਮਦਨ ਲਾਲ ਸ਼ਰਮਾ, ...

ਪੂਰੀ ਖ਼ਬਰ »

ਜੀ.ਐਨ. ਇੰਟਰਨੈਸ਼ਨਲ ਸਕੂਲ ਸੁਖਪੁਰਾ ਵਲੋਂ ਸਾਲਾਨਾ ਅਥਲੈਟਿਕਸ ਮੀਟ

ਸ਼ਹਿਣਾ, 17 ਫਰਵਰੀ (ਸੁਰੇਸ਼ ਗੋਗੀ)- ਜੀ.ਐਨ. ਇੰਟਰਨੈਸ਼ਨਲ ਸਕੂਲ ਸੁਖਪੁਰਾ ਵਲੋਂ ਸਾਲਾਨਾ ਅਥਲੈਟਿਕਸ ਮੀਟ ਕਰਵਾਈ ਗਈ ਜਿਸ ਦਾ ਉਦਘਾਟਨ ਸੰਸਥਾ ਦੇ ਚੇਅਰਮੈਨ ਅਵਤਾਰ ਸਿੰਘ ਮਾਨ ਨੇ ਕੀਤਾ | ਉਨ੍ਹਾਂ ਇਸ ਸਮੇਂ ਇਕੱਤਰ ਵਿਦਿਆਰਥੀਆਂ ਦੇ ਮਾਪਿਆਂ ਨੂੰ ਸੰਬੋਧਨ ਕਰਦਿਆਂ ...

ਪੂਰੀ ਖ਼ਬਰ »

ਗਰੀਨ ਫ਼ੀਲਡ ਕਾਨਵੈਂਟ ਸਕੂਲ ਵਿਖੇ ਸਲੋਗਨ ਮੁਕਾਬਲੇ ਕਰਵਾਏ

ਧਨੌਲਾ, 17 ਫਰਵਰੀ (ਜਤਿੰਦਰ ਸਿੰਘ ਧਨੌਲਾ)- ਵਿਦਿਆਰਥੀਆਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਲਈ ਸੂਬੇ ਦੇ ਸਕੂਲਾਂ ਅੰਦਰ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸ਼ੁਰੂ ਕੀਤੇ ਹੋਏ ਬਡੀ ਪ੍ਰੋਗਰਾਮ ਤਹਿਤ ਗਰੀਨ ਫ਼ੀਲਡ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ...

ਪੂਰੀ ਖ਼ਬਰ »

ਸੂਬਾ ਸਰਕਾਰ ਕਾਂਵੜੀਆ ਦੀ ਸੜਕੀ ਸੁਰੱਖਿਆ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕਰੇ-ਤਰਲੋਚਨ ਬਾਂਸਲ

ਤਪਾ ਮੰਡੀ, 17 ਫਰਵਰੀ (ਪ੍ਰਵੀਨ ਗਰਗ)-ਸ਼ਿਵ ਭਗਵਾਨ ਦਾ ਪਵਿੱਤਰ ਤਿਉਹਾਰ ਸ਼ਿਵਰਾਤਰੀ ਜੋ ਕਿ ਪੰਜਾਬ ਅਤੇ ਹੋਰ ਸੂਬਿਆਂ ਵਿਚ ਸਾਲ 'ਚ ਦੋ ਵਾਰ ਮਨਾਇਆ ਜਾਂਦਾ ਹੈ | ਇਸ ਤਿਉਹਾਰ ਮੌਕੇ ਸੂਬੇ ਭਰ ਦੇ ਕਾਂਵੜੀਏ ਪੈਦਲ ਯਾਤਰਾ ਕਰ ਕੇ ਕਾਂਵੜ ਲੈ ਕੇ ਆਉਂਦੇ ਹਨ ਅਤੇ ਆਪਣੇ ...

ਪੂਰੀ ਖ਼ਬਰ »

ਸ੍ਰੀ ਮਹਾਂ ਕਾਂਵੜ ਸੇਵਾ ਸੰਘ ਧਨੌਲਾ ਵਲੋਂ ਸ਼ਿਵਰਾਤਰੀ ਦੇ ਮੌਕੇ ਕੈਂਪ ਦੀ ਸ਼ੁਰੂਆਤ

ਧਨੌਲਾ, 17 ਫਰਵਰੀ (ਚੰਗਾਲ)- ਸ੍ਰੀ ਮਹਾਂ ਕਾਂਵੜ ਸੇਵਾ ਸੰਘ ਧਨੌਲਾ ਵਲੋਂ ਸ਼ਿਵਰਾਤਰੀ ਦੇ ਸ਼ੁੱਭ ਅਵਸਰ 'ਤੇ ਸ੍ਰੀ ਹਰਿਦੁਆਰ ਤੋਂ ਗੰਗਾ ਜਲ ਲੈ ਕੇ ਆ ਰਹੇ ਕਾਂਵੜੀਆਂ ਦੀ ਸੇਵਾ ਲਈ ਬੱਸ ਅੱਡਾ ਧਨੌਲਾ ਨਜ਼ਦੀਕ ਸ਼ਿਵਰ ਦੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ਮਹਾਂ ਕਾਂਵੜ ...

ਪੂਰੀ ਖ਼ਬਰ »

ਮਹਾਂ-ਸ਼ਿਵਰਾਤਰੀ ਮੌਕੇ ਸਮਾਗਮ 21 ਤੋਂ

ਬਰਨਾਲਾ, 17 ਫਰਵਰੀ (ਅਸ਼ੋਕ ਭਾਰਤੀ)- ਪ੍ਰਾਚੀਨ ਸ਼ਿਵ ਮੰਦਿਰ ਠੀਕਰੀਵਾਲਾ ਵਿਖੇ ਮਹਾਂ ਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ ਮੌਕੇ 21 ਫਰਵਰੀ ਨੂੰ ਸ੍ਰੀ ਰਾਮ ਚਰਿੱਤ ਮਾਨਸ ਕਥਾ ਅਰੰਭ ਹੋਵੇਗੀ ਅਤੇ 22 ਫਰਵਰੀ ਸਵੇਰੇ 10 ਵਜੇ ਭੋਗ ਪਾਏ ਜਾਣਗੇ | ਇਹ ਜਾਣਕਾਰੀ ਸ਼ਿਵ ਮੰਦਿਰ ...

ਪੂਰੀ ਖ਼ਬਰ »

ਸੰਦੀਪ ਗੋਇਲ ਨੇ ਐਸ.ਐਸ.ਪੀ. ਬਰਨਾਲਾ ਵਜੋਂ ਅਹੁਦਾ ਸੰਭਾਲਿਆ

ਬਰਨਾਲਾ, 17 ਫਰਵਰੀ (ਰਾਜ ਪਨੇਸਰ)- ਪੰਜਾਬ ਸਰਕਾਰ ਵਲੋਂ ਕੀਤੇ ਤਬਾਦਲਿਆਂ ਤਹਿਤ ਅੱਜ ਜ਼ਿਲ੍ਹਾ ਬਰਨਾਲਾ ਵਿਖੇ ਬਤੌਰ ਐਸ.ਐਸ.ਪੀ. ਨਿਯੁਕਤ ਹੋਏ ਸ੍ਰੀ ਸੰਦੀਪ ਗੋਇਲ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ | ਸ੍ਰੀ ਸੰਦੀਪ ਗੋਇਲ ਨੇ ਅਹੁਦਾ ਸੰਭਾਲਣ ਉਪਰੰਤ ਪ੍ਰੈਸ ਕਾਨਫ਼ਰੰਸ ...

ਪੂਰੀ ਖ਼ਬਰ »

ਬਰੌਡਵੇ ਪਬਲਿਕ ਸਕੂਲ ਮਨਾਲ ਵਿਖੇ ਬਾਰ੍ਹਵੀਂ ਦੇ ਵਿਦਿਆਰਥੀਆਂ ਨੂੰ ਨਿੱਘੀ ਵਿਦਾਇਗੀ

ਮਹਿਲ ਕਲਾਂ, 17 ਫ਼ਰਵਰੀ (ਅਵਤਾਰ ਸਿੰਘ ਅਣਖੀ)- ਨਾਮਵਰ ਵਿੱਦਿਅਕ ਸੰਸਥਾ ਬਰੌਡਵੇ ਪਬਲਿਕ ਸਕੂਲ ਮਨਾਲ ਵਿਖੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ | ਪਾਰਟੀ ਦੀ ਆਰੰਭਤਾ ਸ਼ਬਦ ਗਾਇਨ ...

ਪੂਰੀ ਖ਼ਬਰ »

ਸਟੈਨਫੋਰਡ ਸਕੂਲ ਚੰਨਣਵਾਲ 'ਚ ਸਕਾਲਰਸ਼ਿਪ ਪ੍ਰੀਖਿਆ ਕਰਵਾਈ

ਮਹਿਲ ਕਲਾਂ, 17 ਫਰਵਰੀ (ਤਰਸੇਮ ਸਿੰਘ ਚੰਨਣਵਾਲ)- ਸਟੈਨਫੋਰਡ ਇੰਟਰਨੈਸ਼ਨਲ ਸਕੂਲ ਚੰਨਣਵਾਲ ਵਿਖੇ ਸਕੂਲ ਪਿ੍ੰਸੀਪਲ ਘਣਸਿਆਮ ਦਾਸ ਨਾਇਕ ਦੀ ਅਗਵਾਈ ਅਤੇ ਸਕੂਲ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸਕੂਲ ਵਿਚ ਸਕਾਲਰਸ਼ਿਪ ਪ੍ਰੀਖਿਆ ਕਰਵਾਈ ਗਈ | ਸਕੂਲ ਪਿ੍ੰਸੀਪਲ ...

ਪੂਰੀ ਖ਼ਬਰ »

ਸਮਾਜ ਸੇਵੀ ਹਰਜੀਤ ਸਿੰਘ ਡੋਡ ਯੂ.ਐੱਸ.ਏ. ਦਾ ਗਹਿਲ ਕਾਲਜ ਵਿਖੇ ਸਨਮਾਨ

ਟੱਲੇਵਾਲ, 17 ਫਰਵਰੀ (ਸੋਨੀ ਚੀਮਾ)- ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਗਹਿਲ ਵਿਖੇ ਪਿ੍ੰਸੀਪਲ ਡਾ: ਗੁਰਵੀਰ ਸਿੰਘ ਦੀ ਅਗਵਾਈ ਵਿਚ ਇਲਾਕੇ ਦੀਆਂ ਲੜਕੀਆਂ ਦੀ ਸਿੱਖਿਆ ਦੇ ਖੇਤਰ ਵਿਚ ਅਹਿਮ ਭੂਮਿਕਾ ਨਿਭਾ ਰਿਹਾ ਹੈ | ਵਿੱਦਿਆ ਦੇ ਚਾਨਣ ਦਾ ਪਾਸਾਰ ਕਰਨ ਦੇ ਇਸ ਪਰਉਪਕਾਰੀ ...

ਪੂਰੀ ਖ਼ਬਰ »

ਲੇਖਕ ਨਰਿੰਦਰ ਸਿੰਘ ਕਪੂਰ ਤੇ ਮਨਜੀਤ ਸਿੰਘ ਘੜੈਲੀ ਦਾ ਸਨਮਾਨ 19 ਨੂੰ

ਰੂੜੇਕੇ ਕਲਾਂ, 17 ਫਰਵਰੀ (ਗੁਰਪ੍ਰੀਤ ਸਿੰਘ ਕਾਹਨੇਕੇ)- ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਵਿਖੇ ਅਜੀਤ ਰੂਰਲ ਐਜੂਕੇਸ਼ਨ ਐਾਡ ਸੋਸ਼ਲ ਵੈੱਲਫੇਅਰ ਸੁਸਾਇਟੀ ਬਰਨਾਲਾ ਵਲੋਂ ਸੁਸਾਇਟੀ ਦੇ ਸਰਪ੍ਰਸਤ ਸਵਰਗਵਾਸੀ ...

ਪੂਰੀ ਖ਼ਬਰ »

ਵਧੀਆ ਅੰਕ ਹਾਸਲ ਕਰਨ ਲਈ ਮੈਕਰੋ ਗਲੋਬਲ ਵਲੋਂ ਵਿਦਿਆਰਥੀਆਂ ਨੂੰ ਕਰਵਾਈ ਜਾਂਦੀ ਹੈ ਪੂਰੀ ਮਿਹਨਤ-ਡੱਲਾ

ਬਰਨਾਲਾ, 17 ਫਰਵਰੀ (ਗੁਰਪ੍ਰੀਤ ਸਿੰਘ ਲਾਡੀ)- ਆਈਲਟਸ ਅਤੇ ਵੀਜ਼ਾ ਸੇਵਾਵਾਂ ਮੁਹੱਈਆ ਕਰਵਾਉਣ ਵਾਲੀ ਪ੍ਰਸਿੱਧ ਸੰਸਥਾ ਮੈਕਰੋ ਗਲੋਬਲ ਦੀ ਬਰਨਾਲਾ ਬ੍ਰਾਂਚ ਦੇ ਵਿਦਿਆਰਥੀ ਲਗਾਤਾਰ ਆਈਲੈਟਸ ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ | ਸੰਸਥਾ ਦੇ ਐਮ.ਡੀ. ਗੁਰਮਿਲਾਪ ...

ਪੂਰੀ ਖ਼ਬਰ »

ਸੀਵਰੇਜ ਵਿਚ ਡਿਗਣ ਨਾਲ ਹੋਈਆਂ ਮੌਤਾਂ ਦੇ ਕੇਸ 'ਚੋਂ ਠੇਕੇਦਾਰ ਬਰੀ

ਬਰਨਾਲਾ, 17 ਫਰਵਰੀ (ਧਰਮਪਾਲ ਸਿੰਘ)- ਐਡੀਸ਼ਨਲ ਚੀਫ਼ ਜੁਡੀਸ਼ੀਅਲ ਮੈਜਿਸਟੇ੍ਰਟ ਬਰਨਾਲਾ ਅਮਰਿੰਦਰ ਸਿੰਘ ਦੀ ਅਦਾਲਤ ਨੇ ਸੀਵਰੇਜ ਵਿਚ ਡਿੱਗਣ ਨਾਲ ਦੋ ਵਿਅਕਤੀਆਂ ਦੀ ਹੋਈ ਮੌਤ ਦੇ ਕੇਸ ਵਿਚ ਨਾਮਜ਼ਦ ਠੇਕੇਦਾਰ ਸੁਰਿੰਦਰਪਾਲ ਸਿੰਘ ਵਾਸੀ ਬਰਨਾਲਾ ਨੂੰ ਐਡਵੋਕੇਟ ...

ਪੂਰੀ ਖ਼ਬਰ »

ਆਰੀਆਭੱਟਾ ਕਾਲਜ ਵਿਖੇ ਕੁਇਜ਼ ਮੁਕਾਬਲੇ ਕਰਵਾਏ

ਬਰਨਾਲਾ, 17 ਫਰਵਰੀ (ਅਸ਼ੋਕ ਭਾਰਤੀ)- ਆਰੀਆਭੱਟਾ ਕਾਲਜ ਬਰਨਾਲਾ ਵਿਖੇ ਲਾਇਫ ਸਾਇੰਸ ਵਿਭਾਗ ਵਲੋਂ ਗਿਆਨ, ਨਵੀਆਂ ਤਕਨੀਕਾਂ ਤੇ ਸਾਇੰਸ ਨਾਲ ਸਬੰਧਤ ਹੋ ਰਹੇ ਵਿਕਾਸ ਸਬੰਧੀ ਵਿਸ਼ਿਆਂ 'ਤੇ ਕੁਇਜ਼ ਮੁਕਾਬਲੇ ਕਰਵਾਏ ਗਏ ਜਿਸ ਵਿਚ ਬੀ.ਐੱਸ.ਸੀ. ਨਾਨ ਮੈਡੀਕਲ ਤੇ ਬੀ.ਐੱਸ.ਸੀ. ...

ਪੂਰੀ ਖ਼ਬਰ »