ਤਾਜਾ ਖ਼ਬਰਾਂ


ਛੱਤੀਸਗੜ੍ਹ : ਬਸਤਰ ਦੇ ਕੋਂਡਾਗਾਓਂ ਤਹਿਸੀਲ ਦੇ ਬੋਰਗਾਓਂ ਨੇੜੇ ਸੜਕ ਹਾਦਸੇ ’ਚ ਸੱਤ ਮੌਤਾਂ, ਨੌਂ ਜ਼ਖ਼ਮੀ
. . .  16 minutes ago
ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਦੇ ਰਾਜਨੀਤਿਕ ਘਟਨਾਕ੍ਰਮ ‘ਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਲਈ ਮੰਗਿਆ ਸਮਾਂ
. . .  52 minutes ago
ਡਿਪਟੀ ਮੁੱਖ ਮੰਤਰੀ ਵਜੋਂ ਆਸ਼ੂ ਦੀ ਚਰਚਾ ਹੋਣ ਤੋਂ ਬਾਅਦ ਘਰ ਵਿਚ ਜਸ਼ਨ ਦਾ ਮਾਹੌਲ
. . .  58 minutes ago
ਲੁਧਿਆਣਾ ,19 ਸਤੰਬਰ (ਪ੍ਰਮਿੰਦਰ ਸਿੰਘ ਆਹੂਜਾ)-ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਡਿਪਟੀ ਮੁੱਖ ਮੰਤਰੀ ਵਜੋਂ ਨਾਮ ਦੀ ਚਰਚਾ ਹੋਣ ਤੋਂ ਬਾਅਦ ਉਨ੍ਹਾਂ ਦੇ ਘਰ ਜਸ਼ਨ ਦਾ ਮਾਹੌਲ ਹੈ । ਆਸ਼ੂ ਦੇ ਘਰ ਦੇ ਬਾਹਰ ਸਮਰਥਕਾਂ ਦੀ ਭਾਰੀ ਭੀੜ ਇਕੱਠੀ...
ਅੰਮਿ੍ਤਸਰ ਦੇ ਹਵਾਈ ਅੱਡਾ ਰਾਜਾਸਾਂਸੀ ਵਿਖੇ ਦੁਬਈ ਤੋਂ ਪੁੱਜੇ ਇੱਕ ਯਾਤਰੀ ਕੋਲੋਂ ਕਰੀਬ 40 ਲੱਖ ਦਾ ਸੋਨਾ ਬਰਾਮਦ
. . .  1 minute ago
ਰਾਜਾਸਾਂਸੀ , 19 ਸਤੰਬਰ (ਹਰਦੀਪ ਸਿੰਘ ਖੀਵਾ)- ਅੰਮਿ੍ਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਹਵਾਈ ਅੱਡਾ’ਤੇ ਤਾਇਨਾਤ ਕਸਟਮ ਸਟਾਫ ਤੇ ਅਧਿਕਾਰੀਆਂ ਦੀ ਟੀਮ ਵਲੋਂ ਦੁਬਈ ਤੋਂ ਪੁੱਜੇ ਇਕ ...
ਸੋਨੀਆ ਗਾਂਧੀ ਨਾਲ ਮੀਟਿੰਗ ਤੋਂ ਬਾਅਦ ਰਾਹੁਲ ਗਾਂਧੀ ਆਪਣੇ ਘਰ ਪਰਤੇ
. . .  about 1 hour ago
ਸੁਖਜਿੰਦਰ ਸਿੰਘ ਰੰਧਾਵਾ ਦੀ ਰਿਹਾਇਸ਼ 'ਤੇ ਪਹੁੰਚੇ ਕਈ ਵਿਧਾਇਕ
. . .  about 1 hour ago
ਚੰਡੀਗੜ੍ਹ, 19 ਸਤੰਬਰ - ਸੁਖਜਿੰਦਰ ਸਿੰਘ ਰੰਧਾਵਾ ਦੀ ਰਿਹਾਇਸ਼ 'ਤੇ ਕਈ ਵਿਧਾਇਕ ਪੁੱਜੇ ਹਨ...
ਮੁੱਖ ਮੰਤਰੀ ਬਣਨ 'ਤੇ ਅੱਜ ਹੀ ਸਹੁੰ ਚੁੱਕ ਸਕਦੈ ਹਨ ਰੰਧਾਵਾ - ਮੀਡੀਆ ਰਿਪੋਰਟ
. . .  about 1 hour ago
ਚੰਡੀਗੜ੍ਹ, 19 ਸਤੰਬਰ - ਮੀਡੀਆ ਰਿਪੋਰਟਾਂ ਮੁਤਾਬਿਕ ਮੁੱਖ ਮੰਤਰੀ ਦੇ ਲਈ ਸੁਖਜਿੰਦਰ ਸਿੰਘ ਰੰਧਾਵਾ ਦੀ ਚੋਣ ਹੋਈ ਹੈ। ਜਿਸ ਤਹਿਤ ਉਹ ਅੱਜ ਹੀ ਪੰਜਾਬ ਦੇ ਮੁੱਖ ਮੰਤਰੀ ਵਜੋਂ ਹਲਫ਼ ਲੈਣ...
ਸੁਖਜਿੰਦਰ ਸਿੰਘ ਰੰਧਾਵਾ ਨੂੰ ਬਣਾਇਆ ਜਾ ਸਕਦੈ ਮੁੱਖ ਮੰਤਰੀ - ਮੀਡੀਆ ਰਿਪੋਰਟਾਂ
. . .  about 2 hours ago
ਚੰਡੀਗੜ੍ਹ, 19 ਸਤੰਬਰ - ਮੀਡੀਆ ਰਿਪੋਰਟਾਂ ਮੁਤਾਬਿਕ ਸੁਖਜਿੰਦਰ ਸਿੰਘ ਰੰਧਾਵਾ ਨੂੰ ਪੰਜਾਬ ਦਾ ਅਗਲਾ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ...
ਸੁਨੀਲ ਜਾਖੜ ਦੇ ਹੱਕ ਵਿਚ ਆਏ 38 ਵਿਧਾਇਕ - ਕਰੀਬੀ ਦਾ ਵੱਡਾ ਦਾਅਵਾ
. . .  about 3 hours ago
ਚੰਡੀਗੜ੍ਹ, 19 ਸਤੰਬਰ (ਵਿਕਰਮਜੀਤ ਸਿੰਘ ਮਾਨ) - ਕਾਂਗਰਸ ਹਾਈਕਮਾਨ ਦੇ ਆਬਜ਼ਰਵਰਾਂ ਵਲੋਂ ਪਾਰਟੀ ਵਿਧਾਇਕਾਂ ਨੂੰ ਫ਼ੋਨ ਕਰਕੇ ਗੱਲਬਾਤ ਕੀਤੀ ਗਈ ਹੈ। ਜਿਸ ਵਿਚ ਕਿਸ ਨੂੰ ਮੁੱਖ ਮੰਤਰੀ ਬਣਾਇਆ ਜਾਵੇ, ਇਸ ਬਾਰੇ ਸਲਾਹ ਲਈ ਗਈ ਹੈ। ਜਾਣਕਾਰੀ ਅਨੁਸਾਰ ਸੁਨੀਲ ਜਾਖੜ ਦੇ ਹੱਕ ਵਿਚ 38 ਵਿਧਾਇਕਾਂ ਦਾ ਸਮਰਥਨ ਹੈ...
ਪਾਕਿਸਤਾਨੀ ਡਰੋਨ ਦੀ ਭਾਰਤੀ ਖੇਤਰ ਅੰਦਰ ਘੁਸਪੈਠ
. . .  about 3 hours ago
ਖਾਲੜਾ,19 ਸਤੰਬਰ (ਜੱਜਪਾਲ ਸਿੰਘ ਜੱਜ) - ਖਾਲੜਾ ਸੈਕਟਰ ਅਧੀਨ ਆਉਂਦੀ ਬੀ.ਐਸ.ਐਫ. ਦੀ ਸਰਹੱਦੀ ਚੌਂਕੀ ਕੇ.ਐਸ. ਵਾਲਾ ਦੇ ਅਧੀਨ ਆਉਂਦੇ ਖੇਤਰ ਅੰਦਰ 18-19 ਸਤੰਬਰ ਦੀ ਦਰਮਿਆਨੀ ਰਾਤ ਨੂੰ ਪਾਕਿਸਤਾਨੀ ਡਰੋਨ ਵਲੋਂ ਭਾਰਤੀ ਖੇਤਰ ਅੰਦਰ ਘੁਸਪੈਠ ਕੀਤੀ ਗਈ, ਜਿਸ ਦੀ ਆਵਾਜ਼ ਸੁਣਨ 'ਤੇ...
ਮੋਟਰਸਾਈਕਲ ਧਮਾਕਾ ਅਤੇ ਟਿਫ਼ਨ ਬੰਬ ਮਿਲਣ ਦੇ ਸਬੰਧ ਵਿਚ ਨਾਮਜ਼ਦ ਦੋਸ਼ੀ ਰਾਜਸਥਾਨ ਤੋਂ ਮਿਲਿਆ
. . .  about 3 hours ago
ਜਲਾਲਾਬਾਦ, 19 ਸਤੰਬਰ (ਕਰਨ ਚੁਚਰਾ) - ਬੀਤੀ ਦਿਨੀਂ ਜਲਾਲਾਬਾਦ 'ਚ ਮੋਟਰਸਾਈਕਲ ਧਮਾਕਾ ਅਤੇ ਸਰਹੱਦੀ ਪਿੰਡ ਧਰਮੂਵਾਲਾ ਦੇ ਖੇਤਾਂ ਵਿਚੋਂ ਟਿਫ਼ਨ ਬੰਬ ਮਿਲਣ ਦੇ ਸੰਬੰਧ ਵਿਚ ਨਾਮਜ਼ਦ ਦੋਸ਼ੀ ਸੁਖਵਿੰਦਰ ਸਿੰਘ ਉਰਫ਼ ਸੁੱਖਾ ਨੂੰ ਰਾਜਸਥਾਨ ਦੇ ਲੋਕਾਂ ਨੇ ਫੜਿਆ ਹੈ। ਇਸ ਸਬੰਧ ਵਿਚ ਸੋਸ਼ਲ ਮੀਡੀਆ ਤੇ ਉਸ...
ਕੈਪਟਨ ਨੇ ਸੋਨੀਆ ਨੂੰ ਲਿਖੀ ਚਿੱਠੀ, ਕਿਹਾ ਸਿਆਸੀ ਘਟਨਾਕ੍ਰਮ ਪੰਜਾਬ ਦੀਆਂ ਚਿੰਤਾਵਾਂ 'ਤੇ ਆਧਾਰਿਤ ਨਹੀਂ
. . .  about 3 hours ago
ਚੰਡੀਗੜ੍ਹ, 19 ਸਤੰਬਰ (ਵਿਕਰਮਜੀਤ ਸਿੰਘ ਮਾਨ) - ਮੁੱਖ ਮੰਤਰੀ ਦਾ ਅਹੁਦਾ ਛੱਡਣ ਤੋਂ ਪਹਿਲਾ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਪੱਤਰ ਲਿਖਿਆ ਤੇ ਪਿਛਲੇ 5 ਮਹੀਨਿਆਂ ਤੋਂ ਚੱਲ ਰਹੇ ਸਿਆਸੀ ਘਮਸਾਣ ਤੋਂ ਦੁਖੀ ਹੋਣ ਬਾਰੇ ਲਿਖਿਆ। ਉਨ੍ਹਾਂ ਨੇ ਪੱਤਰ ਵਿਚ ਲਿਖਿਆ ਕਿ ਘਟਨਾਕ੍ਰਮ...
ਸ਼ੁਤਰਾਣਾ ਵਿਚ ਗੁਟਕਾ ਸਾਹਿਬ ਦੀ ਬੇਅਦਬੀ
. . .  about 4 hours ago
ਸ਼ੁਤਰਾਣਾ, 19 ਸਤੰਬਰ (ਬਲਦੇਵ ਸਿੰਘ ਮਹਿਰੋਕ) - ਪਟਿਆਲਾ ਜ਼ਿਲ੍ਹਾ ਦੇ ਵਿਧਾਨ ਸਭਾ ਹਲਕਾ ਸ਼ੁਤਰਾਣਾ ਵਿਖੇ ਗੁਟਕਾ ਸਾਹਿਬ ਨਾਲੀ ਵਿਚ ਸੁੱਟ ਕੇ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਵਾਸੀਆਂ ਦੀ ਸ਼ਿਕਾਇਤ 'ਤੇ ਪੁਲਿਸ ਨੇ ਕਥਿਤ ਦੋਸ਼ੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ...
ਪੰਜਾਬ ਦੇ ਮੁੱਖ ਮੰਤਰੀ ਦਾ ਚਿਹਰਾ ਸਿੱਖ ਹੋਵੇ - ਅੰਬਿਕਾ ਸੋਨੀ
. . .  about 4 hours ago
ਨਵੀਂ ਦਿੱਲੀ, 19 ਸਤੰਬਰ - ਕਾਂਗਰਸੀ ਆਗੂ ਅੰਬਿਕਾ ਸੋਨੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਨੇ ਪੰਜਾਬ ਦਾ ਮੁੱਖ ਮੰਤਰੀ ਬਣਨ ਤੋਂ ਇਨਕਾਰ ਕਰ ਦਿੱਤਾ ਪ੍ਰੰਤੂ ਸੂਬੇ ਦਾ ਮੁੱਖ ਮੰਤਰੀ ਸਿੱਖ ਹੀ ਹੋਣਾ ਚਾਹੀਦਾ ਹੈ...
ਪੰਜਾਬ ਵਿਚ ਬਣਾਏ ਜਾ ਸਕਦੇ ਹਨ ਦੋ ਉਪ ਮੁੱਖ ਮੰਤਰੀ
. . .  about 4 hours ago
ਚੰਡੀਗੜ੍ਹ, 19 ਸਤੰਬਰ (ਵਿਕਰਮਜੀਤ ਸਿੰਘ ਮਾਨ) - ਪੰਜਾਬ ਵਿਚ ਨਵਾਂ ਮੁੱਖ ਮੰਤਰੀ ਬਣਾਏ ਜਾਣ ਦੇ ਨਾਲ-ਨਾਲ ਪਾਰਟੀ ਦਾ ਅੰਦਰੂਨੀ ਵਿਵਾਦ ਖ਼ਤਮ ਕਰਨ ਲਈ 2 ਉਪ ਮੁੱਖ ਮੰਤਰੀ ਬਣਾਏ ਜਾਣ 'ਤੇ ਚਰਚਾ ਚੱਲ ਰਹੀ ਹੈ...
ਕਾਂਗਰਸੀ ਆਗੂ ਸੁਨੀਲ ਜਾਖੜ ਦੇ ਘਰ ਕਾਂਗਰਸੀ ਆਗੂਆਂ ਦਾ ਲੱਗਿਆ ਤਾਂਤਾ
. . .  about 4 hours ago
ਚੰਡੀਗੜ੍ਹ, 19 ਸਤੰਬਰ (ਵਿਕਰਮਜੀਤ ਸਿੰਘ ਮਾਨ) - ਸਾਬਕਾ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੇ ਪੰਚਕੂਲਾ ਸਥਿਤ ਗ੍ਰਹਿ ਵਿਖੇ ਵਿਧਾਇਕਾਂ ਤੇ ਕਾਂਗਰਸੀ ਆਗੂਆਂ ਦਾ ਤਾਂਤਾ ਲੱਗਿਆ...
ਕੁਝ ਘੰਟਿਆਂ ਅੰਦਰ ਪੰਜਾਬ ਦੇ ਮੁੱਖ ਮੰਤਰੀ ਦੇ ਨਾਂਅ ਦਾ ਹੋਵੇਗਾ ਐਲਾਨ - ਰੰਧਾਵਾ
. . .  about 5 hours ago
ਚੰਡੀਗੜ੍ਹ, 19 ਸਤੰਬਰ - ਕਾਂਗਰਸ ਵਿਧਾਇਕ ਤੇ ਸੀਨੀਅਰ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਨਾਂਅ ਦਾ ਕੁਝ ਘੰਟਿਆਂ ਅੰਦਰ ਐਲਾਨ ਹੋ ਜਾਵੇਗਾ...
ਸਿੱਧੂ ਨੇ ਕਿਹਾ ਮੈਨੂੰ ਬਣਾਓ ਮੁੱਖ ਮੰਤਰੀ ?
. . .  about 5 hours ago
ਚੰਡੀਗੜ੍ਹ, 19 ਸਤੰਬਰ (ਵਿਕਰਮਜੀਤ ਸਿੰਘ ਮਾਨ) - ਪੰਜਾਬ ਦਾ ਮੁੱਖ ਮੰਤਰੀ ਕੌਣ ਹੋਵੇਗਾ ਇਸ ਨੂੰ ਲੈ ਕੇ ਅਜੇ ਵੀ ਪੇਚ ਫਸਿਆ ਹੋਇਆ ਚੰਡੀਗੜ੍ਹ 'ਚ ਸੁਨੀਲ ਜਾਖੜ, ਹਰੀਸ਼ ਰਾਵਤ, ਹਰੀਸ਼ ਚੌਧਰੀ ਸਮੇਤ ਹੋਰ ਆਗੂਆਂ ਦੀਆਂ ਮੀਟਿੰਗਾਂ ਦਾ ਦੌਰ ਜਾਰੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਨਵਜੋਤ ਸਿੰਘ ਸਿੱਧੂ...
ਕੈਪਟਨ ਕਾਂਗਰਸ ਦੇ ਸਨਮਾਨਜਨਕ ਆਗੂ, ਪਾਰਟੀ ਨੂੰ ਨਹੀਂ ਪਹੁੰਚਾਉਣਗੇ ਨੁਕਸਾਨ - ਅਸ਼ੋਕ ਗਹਿਲੋਤ
. . .  about 5 hours ago
ਜੈਪੁਰ, 19 ਸਤੰਬਰ - ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਟਵੀਟ ਕਰਕੇ ਲਿਖਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੇ ਸਨਮਾਨਜਨਕ ਸੀਨੀਅਰ ਲੀਡਰ ਹਨ ਅਤੇ ਉਹ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਲਈ ਕੋਈ ਵੀ ਅਜਿਹਾ ਕਦਮ ਨਹੀਂ ਚੁੱਕਣਗੇ ਤੇ ਉਹ ਹਮੇਸ਼ਾ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਦੇ ਰਹਿਣਗੇ...
ਅੰਬਿਕਾ ਸੋਨੀ ਨੇ ਪੰਜਾਬ ਦਾ ਮੁੱਖ ਮੰਤਰੀ ਬਣਨ ਤੋਂ ਕੀਤਾ ਇਨਕਾਰ - ਮੀਡੀਆ ਰਿਪੋਰਟਾਂ
. . .  about 6 hours ago
ਚੰਡੀਗੜ੍ਹ, 19 ਸਤੰਬਰ - ਪੰਜਾਬ ਵਿਚ ਨਵੇਂ ਮੁੱਖ ਮੰਤਰੀ ਦੇ ਨਾਂਅ ਦਾ ਅੱਜ ਐਲਾਨ ਹੋਵੇਗਾ। ਜਿਸ ਲਈ ਕਾਂਗਰਸੀ ਵਿਧਾਇਕਾਂ ਵਲੋਂ ਸੋਨੀਆ ਗਾਂਧੀ ਦੇ ਫ਼ੈਸਲੇ ਦੀ ਉਡੀਕ...
ਸੜਕ ਹਾਦਸੇ ਵਿਚ 4 ਜੀਆਂ ਸਮੇਤ 5 ਲੋਕ ਜ਼ਖ਼ਮੀ
. . .  about 6 hours ago
ਤਪਾ ਮੰਡੀ, 19 ਸਤੰਬਰ (ਪ੍ਰਵੀਨ ਗਰਗ) - ਬਰਨਾਲਾ-ਬਠਿੰਡਾ ਮੁੱਖ ਮਾਰਗ 'ਤੇ ਘੁੰਨਸ ਕੱਟ ਨੇੜੇ ਇਕ ਕਾਰ ਟਰੱਕ ਦੇ ਪਿਛਲੇ ਪਾਸੇ ਟਕਰਾਉਣ ਉਪਰੰਤ ਪਲਟ ਜਾਣ ਕਾਰਨ ਕਾਰ ਵਿਚ ਸਵਾਰ ਇਕ...
ਇਕ ਹੋਰ ਵਿਧਾਇਕ ਦਲ ਦੀ ਮੀਟਿੰਗ ਦੀ ਨਹੀਂ ਹੈ ਲੋੜ - ਪਰਗਟ ਸਿੰਘ
. . .  about 5 hours ago
ਚੰਡੀਗੜ੍ਹ, 19 ਸਤੰਬਰ - ਪੰਜਾਬ ਵਿਚ ਨਵੇਂ ਮੁੱਖ ਮੰਤਰੀ ਦੇ ਨਾਂਅ ਦਾ ਅੱਜ ਐਲਾਨ ਹੋਵੇਗਾ। ਜਿਸ ਲਈ ਕਾਂਗਰਸੀ ਵਿਧਾਇਕਾਂ ਵਲੋਂ ਸੋਨੀਆ ਗਾਂਧੀ ਦੇ ਫ਼ੈਸਲੇ ਦੀ ਉਡੀਕ ਕੀਤੀ ਜਾ ਰਹੀ ਹੈ। ਉੱਥੇ ਹੀ, ਕਾਂਗਰਸ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ...
ਸੋਨੀਆ ਗਾਂਧੀ ਦੇ ਫ਼ੈਸਲੇ ਦਾ ਹੋ ਰਿਹਾ ਇੰਤਜ਼ਾਰ, ਸੁਨੀਲ ਜਾਖੜ ਦੀ ਰਿਹਾਇਸ਼ ਵਿਖੇ ਪਹੁੰਚ ਰਹੇ ਵਿਧਾਇਕ
. . .  about 5 hours ago
ਚੰਡੀਗੜ੍ਹ, 19 ਸਤੰਬਰ - ਪੰਜਾਬ ਵਿਚ ਨਵੇਂ ਮੁੱਖ ਮੰਤਰੀ ਦੇ ਨਾਂਅ ਦਾ ਅੱਜ ਐਲਾਨ ਹੋਵੇਗਾ। ਜਿਸ ਲਈ ਕਾਂਗਰਸੀ ਵਿਧਾਇਕਾਂ ਵਲੋਂ ਸੋਨੀਆ ਗਾਂਧੀ ਦੇ ਫ਼ੈਸਲੇ ਦੀ ਉਡੀਕ ਕੀਤੀ ਜਾ ਰਹੀ ਹੈ। ਬਹੁਤ ਸਾਰੇ ਵਿਧਾਇਕ ਸੁਨੀਲ ਜਾਖੜ ਦੀ ਰਿਹਾਇਸ਼ ਵਿਖੇ ਪਹੁੰਚ ਰਹੇ ਹਨ...
ਪੰਜਾਬ ਤੋਂ ਬਾਅਦ ਰਾਜਸਥਾਨ ਕਾਂਗਰਸ ਵਿਚ ਹਲਚਲ
. . .  about 7 hours ago
ਜੈਪੁਰ, 19 ਸਤੰਬਰ - ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਦੇ ਮੁੱਖ ਮੰਤਰੀ ਵਜੋਂ ਦਿੱਤੇ ਗਏ ਅਸਤੀਫ਼ੇ ਤੋਂ ਬਾਅਦ ਰਾਜਸਥਾਨ ਦੀ ਅਸ਼ੋਕ ਗਹਿਲੋਤ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਵਿਚਕਾਰ ਵੀ...
ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ 30 ਹਜ਼ਾਰ ਤੋਂ ਵਧੇਰੇ ਆਏ ਕੋਰੋਨਾ ਕੇਸ
. . .  about 6 hours ago
ਨਵੀਂ ਦਿੱਲੀ, 19 ਸਤੰਬਰ - ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 30 ਹਜ਼ਾਰ 773 ਮਾਮਲੇ ਸਾਹਮਣੇ ਆਏ ਹਨ ਅਤੇ ਇਸ ਦੌਰਾਨ 309 ਮਰੀਜ਼ਾਂ ਦੀ ਮੌਤ ਹੋ ਗਈ ਹੈ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 6 ਫੱਗਣ ਸੰਮਤ 551

ਸੰਪਾਦਕੀ

ਪਰਖ ਦੀ ਕਸੌਟੀ 'ਤੇ

ਅਰਵਿੰਦ ਕੇਜਰੀਵਾਲ ਨੇ ਤੀਜੀ ਵਾਰ ਦਿੱਲੀ ਦੇ ਮੁੱਖ ਮੰਤਰੀ ਦੇ ਤੌਰ 'ਤੇ ਸਹੁੰ ਚੁੱਕ ਲਈ ਹੈ ਪਰ ਇਸ ਦੇ ਨਾਲ ਹੀ ਉਨ੍ਹਾਂ ਦੇ ਅੰਦਾਜ਼ ਅਤੇ ਕੰਮ ਕਰਨ ਦੇ ਢੰਗ ਬਦਲਣ ਦੇ ਸੰਕੇਤ ਮਿਲ ਗਏ ਹਨ। ਉਨ੍ਹਾਂ ਨੇ ਆਪਣੀ ਪਹਿਲਾਂ ਵਾਲੀ ਸ਼ਖ਼ਸੀਅਤ ਵਿਚ ਵੱਡੀ ਤਬਦੀਲੀ ਕੀਤੀ ਹੈ। ਉਹ ...

ਪੂਰੀ ਖ਼ਬਰ »

ਨਾਗਰਿਕਤਾ ਸੋਧ ਕਾਨੂੰਨ ਤੇ ਨਾਗਰਿਕ ਰਜਿਸਟਰ ਸਬੰਧੀ ਭੰਬਲਭੂਸੇ ਵਿਚ ਹਨ ਲੋਕ

ਦਿੱਲੀ ਚੋਣਾਂ ਵਿਚ ਹੋਈ ਜ਼ਬਰਦਸਤ ਹਾਰ ਤੋਂ ਬਾਅਦ ਹੁਣ ਭਾਰਤੀ ਜਨਤਾ ਪਾਰਟੀ ਨੂੰ ਸੋਚਣਾ ਪਵੇਗਾ ਕਿ ਕੀ ਉਹ ਨਵੇਂ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਨੂੰ ਅਗਲੇ ਸਾਢੇ ਚਾਰ ਸਾਲ ਦੌਰਾਨ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਲਈ ਮੁੱਦਾ ਬਣਾ ਸਕਦੀ ਹੈ? ਉਸ ਨੂੰ ਇਹ ਵੀ ...

ਪੂਰੀ ਖ਼ਬਰ »

ਫਾਸਟੈਗ ਕਿਵੇਂ ਹਾਸਲ ਕੀਤਾ ਜਾਵੇ?

ਸੜਕ ਤੇ ਆਵਾਜਾਈ ਮੰਤਰਾਲੇ ਤੇ ਰਾਸ਼ਟਰੀ ਹਾਈਵੇਜ਼ ਅਥਾਰਿਟੀ ਆਫ ਇੰਡੀਆ ਦੇ ਸਾਂਝੇ ਯਤਨਾਂ ਨਾਲ ਭਾਰਤ ਵਿਚ ਟੋਲ ਪਲਾਜ਼ਿਆਂ ਉਪਰ ਟੋਲ ਦੀ ਵਸੂਲੀ ਦੀ ਪ੍ਰਕਿਰਿਆ ਵਿਚ ਹੋਣ ਵਾਲੀਆਂ ਪ੍ਰੇਸ਼ਾਨੀਆਂ ਤੇ ਸਮੇਂ ਦੀ ਬੱਚਤ ਵਾਸਤੇ ਬਿਜਲਈ (ਇਲੈਕਟ੍ਰੋਨਿਕ) ਮਾਧਿਅਮ ਰਾਹੀਂ ਟੋਲ ...

ਪੂਰੀ ਖ਼ਬਰ »

ਨੌਜਵਾਨਾਂ ਦਾ ਵਿਦੇਸ਼ ਜਾਣ ਦਾ ਰੁਝਾਨ ਪੰਜਾਬ ਲਈ ਸਹੀ ਨਹੀਂ

ਪੰਜਾਬ ਦੇ ਨੌਜਵਾਨ ਤੇ ਮੁਟਿਆਰਾਂ, ਮਿਹਨਤ ਮੁਸ਼ਕੱਤ ਤੇ ਦਲੇਰੀ ਲਈ ਜਾਣੇ ਜਾਂਦੇ ਹਨ। ਕਿਸੇ ਵੀ ਔਖੀ ਤੋਂ ਔਖੀ ਸਥਿਤੀ ਵਿਚ, ਖ਼ਾਸ ਕਰਕੇ ਸਿੱਖ, ਆਪਾ ਵਾਰਨ ਵਾਲੇ ਤੇ ਨਾ ਹਾਰ ਮੰਨਣ ਵਾਲੇ ਹਨ। ਇਸੇ ਕਰਕੇ ਪਹਿਲਾਂ ਦੇਸ਼ ਦੀ ਆਜ਼ਾਦੀ ਹਿਤ ਪੰਜਾਬੀਆਂ ਤੇ ਸਿੱਖਾਂ ਨੇ ਵੱਡਾ ਹਿੱਸਾ ਪਾਇਆ। ਫਿਰ ਹਰਾ ਇਨਕਲਾਬ ਲਿਆਉਣ ਲਈ ਵੀ ਬਹੁਤ ਵੱਡਾ ਯੋਗਦਾਨ ਦਿੱਤਾ। ਘਰਾਂ ਦੇ ਪਰਿਵਾਰ ਵੱਡੇ ਹੁੰਦੇ ਗਏ ਤੇ ਜ਼ਮੀਨ ਤਾਂ ਇਨ੍ਹਾਂ ਪਰਿਵਾਰਾਂ ਕੋਲ ਓਨੀ ਹੀ ਸੀ ਤੇ ਇਸ ਨਾਲ ਪਰਿਵਾਰਾਂ ਦਾ ਗੁਜ਼ਾਰਾ ਹੋਣਾ ਔਖਾ ਹੋ ਗਿਆ। ਕੁਝ ਪਰਿਵਾਰਾਂ ਦੇ ਬੱਚਿਆਂ ਨੇ ਪੜ੍ਹਾਈ ਕਰਕੇ ਛੋਟੀਆਂ-ਮੋਟੀਆਂ ਨੌਕਰੀਆਂ ਲਈ ਸ਼ਹਿਰਾਂ ਵੱਲ ਕੂਚ ਕਰਨਾ ਸ਼ੁਰੂ ਕੀਤਾ। ਪਹਿਲਾਂ ਪਿੰਡਾਂ ਵਿਚ ਖੁੱਲ੍ਹੇ ਮਕਾਨ ਤੇ ਚੰਗਾ ਵਾਤਾਵਰਨ ਸੀ ਤੇ ਫਿਰ ਇਹ ਸ਼ਹਿਰਾਂ ਵਿਚ ਤੰਗ ਗਲੀਆਂ ਦੇ ਛੋਟੇ-ਛੋਟੇ ਮਕਾਨਾਂ ਵਿਚ ਆ ਗਏ।
ਚਾਹੀਦਾ ਤਾਂ ਇਹ ਸੀ ਕਿ ਜਦੋਂ ਹਿੱਸੇ ਨਾਲ ਪਰਿਵਾਰਾਂ ਕੋਲ ਜ਼ਮੀਨਾਂ ਥੋੜ੍ਹੀਆਂ ਰਹਿ ਗਈਆਂ ਤਾਂ ਕੋਈ ਖੇਤੀ ਨਾਲ ਸਬੰਧਿਤ ਜਾਂ ਕੋਈ ਹੋਰ ਕੰਮ, ਜਿਵੇਂ ਮੁਰਗੀਖਾਨਾ, ਮੱਝਾਂ-ਗਾਵਾਂ ਰੱਖ ਕੇ ਦੁੱਧ ਵੇਚਣਾ ਜਾਂ ਸਬਜ਼ੀਆਂ ਵੇਚ ਕੇ, ਹੋਰ ਆਮਦਨ ਪੈਦਾ ਕਰਨ ਵਾਲੇ ਕੰਮ ਕਰਦੇ। ਜਦੋਂ ਪਰਿਵਾਰਾਂ ਦੇ ਬੱਚੇ ਥੋੜ੍ਹਾ ਜਿਹਾ ਵੀ ਪੜ੍ਹ ਗਏ ਤਾਂ, ਉਨ੍ਹਾਂ ਨੇ ਸ਼ਹਿਰਾਂ ਵਿਚ ਕਲਰਕੀਆਂ ਤੇ ਹੋਰ ਛੋਟੀਆਂ ਨੌਕਰੀਆਂ ਕਰਨ ਨੂੰ ਤਰਜੀਹ ਦਿੱਤੀ। ਦੁਆਬੇ ਵਿਚੋਂ ਤਾਂ ਅੱਧੀ ਸਦੀ ਤੋਂ ਪਹਿਲਾਂ ਹੀ, ਥੋੜ੍ਹੀਆਂ ਜ਼ਮੀਨਾਂ ਵਾਲੇ ਅਮਰੀਕਾ ਤੇ ਕੈਨੇਡਾ ਦੇਸ਼ਾਂ ਵਿਚ ਜਾਣ ਲੱਗ ਪਏ ਸਨ। ਉਥੇ ਉਨ੍ਹਾਂ ਨੇ ਰੱਜਵੀਂ ਮਿਹਨਤ ਕਰਦਿਆਂ, ਚੋਖੀਆਂ ਜ਼ਮੀਨਾਂ ਬਣਾ ਲਈਆਂ ਤੇ ਉਹ ਸਫ਼ਲ ਕਿਸਾਨ ਤੇ ਕਈ ਸਫ਼ਲ ਵਪਾਰੀ ਵੀ ਬਣ ਗਏ। ਇਸ ਵਿਚ ਕੋਈ ਸ਼ੱਕ ਨਹੀਂ ਕਿ ਦੁਆਬੇ ਦੇ ਪਿੰਡਾਂ ਵਿਚ ਵੱਡੇ-ਵੱਡੇ ਆਲੀਸ਼ਾਨ ਉਸਰੇ ਮਕਾਨ, ਉਨ੍ਹਾਂ ਦੀ ਬਾਹਰਲੇ ਮੁਲਕ ਵਿਚ ਖੁਸ਼ਹਾਲੀ ਦਰਸਾਉਂਦੇ ਹਨ। ਪਰ ਇਹ ਵੀ ਵੇਖੀਏ ਕਿ ਅੱਜ ਉਨ੍ਹਾਂ ਮਕਾਨਾਂ ਵਿਚ, ਉਨ੍ਹਾਂ ਦੀਆਂ ਇਥੇ ਜ਼ਮੀਨਾਂ 'ਤੇ ਕੰਮ ਕਰਨ ਵਾਲੇ ਕਾਮੇ ਤੇ ਭਈਏ ਹੀ ਰਹਿੰਦੇ ਹਨ। ਜਿਹੜੇ ਪਰਿਵਾਰ ਉਥੇ ਬਾਹਰਲੇ ਦੇਸ਼ਾਂ ਵਿਚ ਰਹਿੰਦੇ ਹਨ ਉਨ੍ਹਾਂ ਦੇ ਬੱਚੇ, ਹਿੰਦੁਸਤਾਨ ਵਿਚ ਆ ਕੇ ਇਥੇ ਵਸਣ ਨੂੰ ਤਿਆਰ ਨਹੀਂ ਹਨ। ਅੱਜਕਲ੍ਹ, ਪੰਜਾਬ ਵਿਚ ਬਹੁਤੇ ਲੋਕ ਆਪਣੇ ਬੱਚਿਆਂ ਨੂੰ ਦੇਸ਼ ਤੋਂ ਬਾਹਰ ਭੇਜਣਾ ਚਾਹੁੰਦੇ ਹਨ। ਉਹ ਇਹ ਸਮਝਦੇ ਹਨ ਕਿ ਬਾਹਰ ਜਾ ਕੇ ਪੈਸਾ ਕਮਾਉਣਾ ਸ਼ਾਇਦ ਬਹੁਤ ਸੌਖਾ ਹੈ। ਪੰਜਾਬ ਦੇ ਹਰ ਛੋਟੇ ਵੱਡੇ ਸ਼ਹਿਰ ਵਿਚ ਆਈਲਟਸ ਦੇ ਬੋਰਡ ਲੱਗੇ ਹੋਏ ਹਨ। ਬੱਚੇ ਜ਼ਿਦ ਕਰ ਕੇ, ਇਹ ਇਮਤਿਹਾਨ ਪਾਸ ਕਰਨ ਲਈ ਪਹਿਲਾਂ ਹਜ਼ਾਰਾਂ ਰੁਪਏ ਖਰਚ ਕਰਦੇ ਹਨ ਤੇ ਫਿਰ ਜਦੋਂ ਇਸ ਵਿਚ 6 ਜਾਂ ਇਸ ਤੋਂ ਵੱਧ ਬੈਂਡ ਪ੍ਰਾਪਤ ਕਰ ਲੈਂਦੇ ਹਨ ਤਾਂ ਮਾਂ-ਬਾਪ ਦਾ ਲੱਖਾਂ ਰੁਪਏ ਲਗਾ ਕੇ, ਇਮੀਗ੍ਰੇਸ਼ਨ ਤੇ ਟਰੈਵਲ ਏਜੰਟਾਂ ਰਾਹੀਂ ਬਾਹਰ ਦੀ ਰਵਾਨਗੀ ਕਰ ਲੈਂਦੇ ਹਨ। ਮਾਂ-ਬਾਪ, ਪਹਿਲਾਂ ਅਨਪੜ੍ਹਤਾ ਤੇ ਸਚਾਈ ਤੋਂ ਅਣਭਿੱਜ ਆਪਣੀਆਂ ਜ਼ਮੀਨਾਂ ਵੇਚ ਕੇ, ਬੱਚੇ ਦੇ ਬਾਹਰ ਹੋਣ ਵਾਲੇ ਖਰਚੇ ਦਾ ਪ੍ਰਬੰਧ ਕਰਦੇ ਹਨ ਤਾਂ ਜੋ ਬੱਚੇ ਦਾ ਭਵਿੱਖ ਉਜਲਾ ਹੋ ਜਾਵੇ।
ਪਹਿਲਾਂ ਨਾ ਤਾਂ ਬੱਚਿਆਂ ਨੂੰ ਤੇ ਨਾ ਹੀ ਉਨ੍ਹਾਂ ਦੇ ਮਾਂ-ਬਾਪ ਨੂੰ ਪਤਾ ਹੁੰਦਾ ਹੈ ਕਿ ਉਥੇ ਬੱਚੇ-ਬੱਚੀਆਂ, ਕਿੱਥੇ ਜਾ ਕੇ ਰਹਿਣਗੇ, ਕਿੱਥੇ ਰੁਜ਼ਗਾਰ ਮਿਲੇਗਾ ਤੇ ਉਨ੍ਹਾਂ ਦੀ ਉਥੇ ਕਿਹੋ ਜਿਹੀ ਹਿਫਾਜ਼ਤ ਹੋਵੇਗੀ? ਬੱਚੇ ਇਹ ਨਹੀਂ ਸੋਚਦੇ ਕਿ ਉਨ੍ਹਾਂ ਦੇ ਜਾਣ ਤੋਂ ਬਾਅਦ, ਘਰ ਦੀ ਕੁਝ ਜ਼ਮੀਨ ਵੇਚਣ ਕਰਕੇ ਆਮਦਨ ਘਟ ਜਾਵੇਗੀ। ਫਿਰ ਮਾਂ-ਬਾਪ ਦਾ ਧਿਆਨ ਕੌਣ ਰੱਖੇਗਾ? ਇਹ ਸਾਰੀਆਂ ਗੱਲਾਂ ਬੱਚਿਆਂ ਨੂੰ ਸਮਝਾਉਣ ਦੀ ਲੋੜ ਹੈ। ਕਈ ਸੱਚੀਆਂ ਮਿਸਾਲਾਂ, ਸਾਂਝੀਆਂ ਕਰਨੀਆਂ ਜ਼ਰੂਰੀ ਸਮਝਦੇ ਹਾਂ। ਇਥੇ ਪਰਿਵਾਰ ਵਲੋਂ, ਸਥਾਪਤ ਕੀਤਾ, ਗਰੀਬਾਂ ਤੇ ਬੇਸਹਾਰਿਆਂ ਲਈ ਬਣਾਏ ਹੋਏ ਬਿਰਧ ਆਸ਼ਰਮ ਵਿਚ ਇਕ ਸੰਸਥਾ ਜਿਹੜੀ 'ਨੈਨੀ' ਬਣਨ ਦੀ ਟਰੇਨਿੰਗ ਦਿੰਦੀ ਹੈ, ਉਥੋਂ ਕੁਝ ਲੜਕੇ ਲੜਕੀਆਂ, ਪ੍ਰੈਕਟੀਕਲ ਟਰੇਨਿੰਗ ਲਈ ਕਿ ਬਿਰਧਾਂ ਨੂੰ ਕਿਵੇਂ ਸੰਭਾਲਣਾ ਹੈ, ਇਥੇ ਸਾਡੇ ਕੋਲ ਆਏ। ਦੋ ਬੱਚੀਆਂ, ਇਹੋ ਜਿਹੀਆਂ ਸਨ, ਜਿਨ੍ਹਾਂ ਵਿਚੋਂ ਇਕ ਨੇ ਬੀ.ਐਸ.ਸੀ., ਇੰਜੀਨੀਰਿੰਗ ਕੀਤੀ ਸੀ ਤੇ ਇਕ ਹੋਰ ਐਮ.ਏ. ਪਾਸ ਸੀ। ਉਨ੍ਹਾਂ ਨੂੰ ਬਾਹਰ ਜਾਣ ਦਾ ਏਨਾ ਭੂਤ ਸਵਾਰ ਸੀ ਕਿ ਉਹ ਬਾਹਰਲੇ ਦੇਸ਼ਾਂ ਵਿਚ ਜਾ ਕੇ ਇਕ ਮਾਈ ਜਾਂ ਮੇਡ ਦਾ ਕੰਮ ਕਰਨ ਨੂੰ ਵੀ ਤਿਆਰ ਸਨ। ਸੋਚਿਆ ਜਾਵੇ ਕਿ ਉਨ੍ਹਾਂ ਨੂੰ ਮਾਂ-ਬਾਪ ਨੇ ਕੀ ਇਸ ਲਈ ਪੜ੍ਹਾਇਆ ਸੀ ਕਿ ਉਹ ਬਾਹਰ ਜਾ ਕੇ, ਕਿਸੇ ਦੇ ਬੱਚਿਆਂ ਜਾਂ ਬਜ਼ੁਰਗਾਂ ਨੂੰ ਸੰਭਾਲਣ। ਜਿਹੜੇ ਬੱਚੇ ਉਂਜ ਇਹ ਨੈਨੀ ਕੋਰਸ ਨਹੀਂ ਕਰਦੇ ਉਹ ਉਥੇ ਕਿਵੇਂ ਰਹਿੰਦੇ ਹਨ ਤੇ ਉਨ੍ਹਾਂ ਦੀ ਗੁਜ਼ਰ ਕਿਵੇਂ ਚਲਦੀ ਹੈ? ਉਸ ਬਾਰੇ ਵੀ ਸਮਝਣਾ ਜ਼ਰੂਰੀ ਹੈ। ਇਕ ਮਿੱਤਰ, ਜਿਹੜਾ ਕੈਨੇਡਾ ਰਹਿੰਦਾ ਹੈ, ਉਸ ਨੇ ਦੱਸਿਆ ਕਿ ਉਨ੍ਹਾਂ ਨੇ ਕਈ ਪੰਜਾਬੀ ਬੱਚੇ-ਬੱਚੀਆਂ ਸੜਕਾਂ ਤੇ ਮੰਗਦੇ ਹੋਏ ਵੇਖੇ। ਇਕ-ਇਕ ਕਮਰੇ ਵਿਚ ਵਿਚ 6-6 ਮੁੰਡੇ-ਕੁੜੀਆਂ, ਇਕੱਠੇ ਰਹਿੰਦੇ ਹਨ, ਕਿਉਂਕਿ ਏਨੇ ਪੈਸੇ ਉਨ੍ਹਾਂ ਕੋਲ ਨਹੀਂ ਬਣਦੇ ਕਿ ਉਹ ਆਪਣਾ ਇਕੱਲਿਆਂ ਕਮਰਾ ਲੈ ਸਕਣ। ਇਹ ਵੀ ਨਾ ਭੁੱਲੀਏ ਕਿ ਉਥੇ ਜੇ ਬੱਚੀਆਂ ਕੋਲ ਪੈਸਾ ਨਾ ਹੋਵੇ ਤਾਂ ਉਹ ਕਿਸੇ ਵੀ ਗ਼ਲਤ ਤੇ ਚਰਿੱਤਰਹੀਣ ਕੰਮ ਦਾ ਸ਼ਿਕਾਰ ਹੋ ਸਕਦੀਆਂ ਹਨ। ਮਾਂ-ਬਾਪ ਇਹ ਸਭ ਕੁਝ ਸੋਚਣ, ਵਿਚਾਰਨ ਤੇ ਆਪਣੇ ਬੱਚਿਆਂ ਨੂੰ ਬਾਹਰ ਜਾਣ ਤੋਂ ਵਰਜਣ। ਇਕ ਗੱਲ ਹੋਰ ਸਮਝੀਏ। ਆਈਲਟਸ ਸਬੰਧੀ ਕੁਝ ਅੰਕੜੇ, ਇਕ ਅਖ਼ਬਾਰ ਵਿਚ ਛਪੇ ਹਨ। ਇਹ ਵੇਰਵੇ ਬ੍ਰਿਟਿਸ਼ ਕੌਂਸਲ ਤੇ ਆਈ.ਡੀ.ਪੀ. ਤੋਂ ਪ੍ਰਾਪਤ ਕੀਤੇ ਵੇਰਵੇ ਹਨ। ਇਨ੍ਹਾਂ ਅਨੁਸਾਰ, ਪੰਜਾਬ ਵਿਚੋਂ ਹਰ ਸਾਲ 3 ਲੱਖ 36 ਹਜ਼ਾਰ ਨੌਜਵਾਨ ਬੱਚੇ-ਬੱਚੀਆਂ ਆਈਲਟਸ ਦਾ ਇਮਤਿਹਾਨ ਦਿੰਦੇ ਹਨ। ਇਸ ਇਮਤਿਹਾਨ ਦਾ ਖਰਚਾ ਤਕਰੀਬਨ 12 ਹਜ਼ਾਰ ਰੁਪਏ ਤੋਂ ਵੀ ਵੱਧ ਹੁੰਦਾ ਹੈ। ਇਸ ਦਾ ਮਤਲਬ ਇਹ ਹੋਇਆ ਕਿ ਜੇਕਰ ਏਨੇ ਬੱਚੇ ਇਸ ਇਮਤਿਹਾਨ ਲਈ ਜਾਂਦੇ ਹਨ, ਤਾਂ ਇਨ੍ਹਾਂ ਦੀ ਇਹ ਕੁੱਲ ਰਕਮ 425 ਕਰੋੜ ਬਣ ਜਾਵੇਗੀ। ਪੰਜਾਬ ਵਿਚ ਆਈਲਟਸ ਦੀ ਤਿਆਰੀ ਲਈ 1200 ਰਜਿਸਟਰਡ ਸੈਂਟਰ ਹਨ, ਪਰ ਉਂਝ ਇਨ੍ਹਾਂ ਦੀ ਗਿਣਤੀ 10 ਹਜ਼ਾਰ ਦੇ ਲਾਗੇ ਹੈ। ਅੰਦਾਜ਼ਾ ਲਾਓ ਕਿ ਕਿੰਨੀ ਵੱਡੀ ਰਕਮ, ਇਨ੍ਹਾਂ ਸਾਧਾਰਨ ਪਰਿਵਾਰਾਂ ਤੋਂ, ਇਨ੍ਹਾਂ ਟਰੇਨਿੰਗ ਦੇਣ ਵਾਲਿਆਂ ਕੋਲ ਜਾਂਦੀ ਹੈ। ਜਦੋਂ ਇਹ ਬੱਚੇ ਬਾਹਰ ਚਲੇ ਜਾਂਦੇ ਹਨ ਤੇ ਘਰਾਂ ਦੀਆਂ ਜ਼ਮੀਨਾਂ ਵਿਕ ਜਾਂਦੀਆਂ ਹਨ ਤੇ ਬਾਹਰੀ ਫੋਕੀ ਸ਼ਾਨ ਤੇ ਅਨਿਸਚਿਤ ਆਉਣ ਵਾਲੀ ਖਿਆਲੀ ਆਮਦਨ ਦੀ ਆਸ ਵਿਚ, ਕਿਸਾਨ ਹੋਰ ਗ਼ਰੀਬੀ ਵਿਚ ਧੱਕਿਆ ਜਾਂਦਾ ਹੈ। ਅਣਖੀ ਪੰਜਾਬੀਓ ਸੋਚੋ ਤੇ ਵਿਚਾਰੋ। ਆਪਣੇ ਸੂਬੇ ਵਿਚ ਰਹਿ ਕੇ, ਤੁਸੀਂ ਆਪਣੇ ਬੱਚਿਆਂ ਨੂੰ ਆਪ ਦੀ ਦੇਖ ਰੇਖ ਵਿਚ ਰੱਖ ਸਕਦੇ ਹੋ। ਬੱਚਿਆਂ ਨੂੰ ਕੋਈ ਹੋਰ ਕਿੱਤਾ ਸਿਖਾ ਲਵੋ ਜਿਵੇਂ ਬਿਜਲੀ ਦਾ ਕੰਮ, ਪਲੰਬਰੀ, ਏਅਰ ਕੰਡੀਸ਼ਨ ਰਿਪੇਅਰ, ਵੈਲਡਰ, ਦੁੱਧ ਵੇਚਣ, ਮੁਰਗੀਖਾਨਾ ਤੇ ਬੱਚੀਆਂ ਲਈ ਨਰਸਿੰਗ ਆਦਿ ਦੇ ਕੰਮ ਲੱਭੇ ਤੇ ਕਰਾਏ ਜਾ ਸਕਦੇ ਹਨ। ਆਪਣੀਆਂ ਜ਼ਮੀਨਾਂ ਵੇਚ ਕੇ ਆਪਣੇ ਘਰ ਨਾ ਉਜਾੜੋ ਤੇ ਨਾ ਹੀ ਬੱਚਿਆਂ ਨੂੰ ਅਨਿਸਚਿਤ ਕਮਾਈਆਂ ਲਈ ਉਤਸ਼ਾਹਤ ਕਰੋ। ਯਾਦ ਰੱਖੋ ਕਿ ਇਸੇ ਤਰ੍ਹਾਂ ਜਵਾਨ ਬੱਚੇ ਬੱਚੀਆਂ ਦੀ ਬਾਹਰਲੇ ਦੇਸ਼ਾਂ ਵੱਲ ਜਾਣ ਦੀ ਹੋੜ ਲੱਗੀ ਰਹੀ ਤਾਂ, ਪੰਜਾਬ ਵਿਚ ਪੰਜਾਬੀਆਂ ਤੇ ਖਾਸ ਕਰਕੇ ਸਿੱਖਾਂ ਦੀ ਆਬਾਦੀ, ਬਿਹਾਰ ਤੇ ਯੂ.ਪੀ ਵਾਲਿਆਂ ਤੋਂ ਘਟ ਜਾਵੇਗੀ ਤੇ ਫਿਰ ਇਸ ਦਾ ਸਿੱਟਾ ਇਥੇ ਪੰਜਾਬੀਆਂ ਦੇ ਰਾਜਨੀਤਕ, ਆਰਥਿਕ ਤੇ ਸੱਭਿਆਚਾਰਕ ਤੌਰ 'ਤੇ ਕਮਜ਼ੋਰ ਹੋਣ ਵਿਚ ਨਿਕਲੇਗਾ। ਮਾਂ-ਬਾਪ ਆਪਣੇ ਬੱਚਿਆਂ ਨੂੰ ਸਿਖਾਉਣ ਕਿ ਆਪਣਾ ਇਥੇ ਕੋਈ ਵੀ ਕੰਮ ਕਰਨ ਤੇ ਮਿਹਣਾ ਨਹੀਂ ਹੈ। ਬਾਣੀ ਵਿਚ ਵੀ ਆਉਂਦਾ ਹੈਂ'ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ।' ਇਥੇ ਵੀ ਮਿਹਨਤ ਕਰਨ ਨਾਲ ਚੰਗੀ ਕਮਾਈ ਕੀਤੀ ਜਾ ਸਕਦੀ ਹੈ। ਬਾਹਰਲੇ ਦੇਸ਼ਾਂ ਵਿਚ ਜਾ ਕੇ ਬੱਚੇ ਆਪਣੇ ਮਾਂ-ਪਿਉ ਪ੍ਰਤੀ ਜ਼ਿੰਮੇਵਾਰੀਆਂ ਨੂੰ ਭੁੱਲ ਜਾਂਦੇ ਹਨ ਤੇ ਆਖਰ ਇਹ ਬਜ਼ੁਰਗ, ਬਿਰਧ ਘਰਾਂ ਦੀ ਛਾਂ ਭਾਲਦੇ ਫਿਰਦੇ ਹਨ। ਇਸ ਤਰ੍ਹਾਂ ਪ੍ਰਾਂਤ ਦੀ ਆਰਥਿਕਤਾ ਨੂੰ ਵੀ ਢਾਹ ਲੱਗ ਰਹੀ ਹੈ। ਆਪਾਂ ਰੋਜ਼ ਅਖਬਾਰਾਂ ਵਿਚ ਆਏ ਇਸ਼ਤਿਹਾਰ ਵੇਖਦੇ ਹਾਂ ਕਿ ਕੈਨੇਡਾ, ਨਿਊਜ਼ੀਲੈਂਡ ਤੇ ਆਸਟ੍ਰੇਲੀਆ ਆਦਿ ਦੇਸ਼ਾਂ ਵਿਚ ਯੂਨੀਵਰਸਿਟੀਆਂ ਦੇ ਨੁਮਾਇੰਦੇ ਇਥੇ ਆ ਕੇ, ਇਥੋਂ ਦੇ ਬੱਚਿਆਂ ਨੂੰ ਪ੍ਰੇਰ ਕੇ, ਉਥੇ ਲੈ ਜਾਣਾ ਚਾਹੁੰਦੇ ਹਨ। ਇਥੇ ਕਿਹੜੀ ਵਿੱਦਿਆ ਤੇ ਪੜ੍ਹਾਈ ਨਹੀਂ, ਜਿਹੜੀ ਬਾਹਰ ਜਾ ਕੇ, ਇਹ ਭੁੱਲੇ ਭਟਕੇ ਨੌਜਵਾਨ ਲੈਣਾ ਚਾਹੁੰਦੇ ਹਨ। ਇਥੇ ਘਰਾਂ ਦਾ ਵਿੱਤੀ ਉਜਾੜਾ ਹੋ ਰਿਹਾ ਹੈ ਤੇ ਉਥੋਂ ਪੜ੍ਹਾਈ ਕਰ ਕੇ ਫਿਰ ਕਿਹੜੀਆਂ ਉੱਚੀਆਂ ਨੌਕਰੀਆਂ ਦੀ ਪ੍ਰਾਪਤੀ ਹੋ ਜਾਣੀ ਹੈ। ਮਾਂ-ਬਾਪ, ਆਪਣੇ ਬੱਚਿਆਂ ਨੂੰ ਕੋਲ ਬਿਠਾ ਕੇ, ਪਿਆਰ ਨਾਲ ਸਮਝਾਉਣ ਤਾਂ ਜੋ ਬੱਚੇ ਨਿਰੇ ਰੀਸ-ਪਰੀਸੀ ਬਾਹਰ ਜਾਣ ਲਈ ਜ਼ਿੱਦ ਨਾ ਕਰਨ। ਜੇ ਇਸ ਜਟਿਲ ਮਸਲੇ ਨੂੰ ਹੁਣ ਸੁਲਝਾਇਆ ਨਾ ਗਿਆ ਤਾਂ ਕਿਸੇ ਵੇਲੇ ਇਹ ਇਕ ਵੱਡੀ ਗੰਭੀਰ ਸਮੱਸਿਆ ਬਣ ਸਕਦੀ ਹੈ, ਜਿਸ ਦਾ ਕਿ ਸ਼ਾਇਦ ਅੱਜ ਕਿਆਸ ਨਹੀਂ ਕੀਤਾ ਜਾ ਰਿਹਾ।

-ਸਾਬਕਾ ਮੁੱਖ ਸਕੱਤਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ।
-ਮੋ: 88720-06924

 

ਖ਼ਬਰ ਸ਼ੇਅਰ ਕਰੋ

 



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX