ਤਾਜਾ ਖ਼ਬਰਾਂ


ਸੁਖਜਿੰਦਰ ਸਿੰਘ ਰੰਧਾਵਾ ਦੀ ਰਿਹਾਇਸ਼ 'ਤੇ ਪਹੁੰਚੇ ਕਈ ਵਿਧਾਇਕ
. . .  11 minutes ago
ਚੰਡੀਗੜ੍ਹ, 19 ਸਤੰਬਰ - ਸੁਖਜਿੰਦਰ ਸਿੰਘ ਰੰਧਾਵਾ ਦੀ ਰਿਹਾਇਸ਼ 'ਤੇ ਕਈ ਵਿਧਾਇਕ ਪੁੱਜੇ ਹਨ...
ਮੁੱਖ ਮੰਤਰੀ ਬਣਨ 'ਤੇ ਅੱਜ ਹੀ ਸਹੁੰ ਚੁੱਕ ਸਕਦੈ ਹਨ ਰੰਧਾਵਾ - ਮੀਡੀਆ ਰਿਪੋਰਟ
. . .  38 minutes ago
ਚੰਡੀਗੜ੍ਹ, 19 ਸਤੰਬਰ - ਮੀਡੀਆ ਰਿਪੋਰਟਾਂ ਮੁਤਾਬਿਕ ਮੁੱਖ ਮੰਤਰੀ ਦੇ ਲਈ ਸੁਖਜਿੰਦਰ ਸਿੰਘ ਰੰਧਾਵਾ ਦੀ ਚੋਣ ਹੋਈ ਹੈ। ਜਿਸ ਤਹਿਤ ਉਹ ਅੱਜ ਹੀ ਪੰਜਾਬ ਦੇ ਮੁੱਖ ਮੰਤਰੀ ਵਜੋਂ ਹਲਫ਼ ਲੈਣ...
ਸੁਖਜਿੰਦਰ ਸਿੰਘ ਰੰਧਾਵਾ ਨੂੰ ਬਣਾਇਆ ਜਾ ਸਕਦੈ ਮੁੱਖ ਮੰਤਰੀ - ਮੀਡੀਆ ਰਿਪੋਰਟਾਂ
. . .  about 1 hour ago
ਚੰਡੀਗੜ੍ਹ, 19 ਸਤੰਬਰ - ਮੀਡੀਆ ਰਿਪੋਰਟਾਂ ਮੁਤਾਬਿਕ ਸੁਖਜਿੰਦਰ ਸਿੰਘ ਰੰਧਾਵਾ ਨੂੰ ਪੰਜਾਬ ਦਾ ਅਗਲਾ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ...
ਸੁਨੀਲ ਜਾਖੜ ਦੇ ਹੱਕ ਵਿਚ ਆਏ 38 ਵਿਧਾਇਕ - ਕਰੀਬੀ ਦਾ ਵੱਡਾ ਦਾਅਵਾ
. . .  about 1 hour ago
ਚੰਡੀਗੜ੍ਹ, 19 ਸਤੰਬਰ (ਵਿਕਰਮਜੀਤ ਸਿੰਘ ਮਾਨ) - ਕਾਂਗਰਸ ਹਾਈਕਮਾਨ ਦੇ ਆਬਜ਼ਰਵਰਾਂ ਵਲੋਂ ਪਾਰਟੀ ਵਿਧਾਇਕਾਂ ਨੂੰ ਫ਼ੋਨ ਕਰਕੇ ਗੱਲਬਾਤ ਕੀਤੀ ਗਈ ਹੈ। ਜਿਸ ਵਿਚ ਕਿਸ ਨੂੰ ਮੁੱਖ ਮੰਤਰੀ ਬਣਾਇਆ ਜਾਵੇ, ਇਸ ਬਾਰੇ ਸਲਾਹ ਲਈ ਗਈ ਹੈ। ਜਾਣਕਾਰੀ ਅਨੁਸਾਰ ਸੁਨੀਲ ਜਾਖੜ ਦੇ ਹੱਕ ਵਿਚ 38 ਵਿਧਾਇਕਾਂ ਦਾ ਸਮਰਥਨ ਹੈ...
ਪਾਕਿਸਤਾਨੀ ਡਰੋਨ ਦੀ ਭਾਰਤੀ ਖੇਤਰ ਅੰਦਰ ਘੁਸਪੈਠ
. . .  about 1 hour ago
ਖਾਲੜਾ,19 ਸਤੰਬਰ (ਜੱਜਪਾਲ ਸਿੰਘ ਜੱਜ) - ਖਾਲੜਾ ਸੈਕਟਰ ਅਧੀਨ ਆਉਂਦੀ ਬੀ.ਐਸ.ਐਫ. ਦੀ ਸਰਹੱਦੀ ਚੌਂਕੀ ਕੇ.ਐਸ. ਵਾਲਾ ਦੇ ਅਧੀਨ ਆਉਂਦੇ ਖੇਤਰ ਅੰਦਰ 18-19 ਸਤੰਬਰ ਦੀ ਦਰਮਿਆਨੀ ਰਾਤ ਨੂੰ ਪਾਕਿਸਤਾਨੀ ਡਰੋਨ ਵਲੋਂ ਭਾਰਤੀ ਖੇਤਰ ਅੰਦਰ ਘੁਸਪੈਠ ਕੀਤੀ ਗਈ, ਜਿਸ ਦੀ ਆਵਾਜ਼ ਸੁਣਨ 'ਤੇ...
ਮੋਟਰਸਾਈਕਲ ਧਮਾਕਾ ਅਤੇ ਟਿਫ਼ਨ ਬੰਬ ਮਿਲਣ ਦੇ ਸਬੰਧ ਵਿਚ ਨਾਮਜ਼ਦ ਦੋਸ਼ੀ ਰਾਜਸਥਾਨ ਤੋਂ ਮਿਲਿਆ
. . .  about 2 hours ago
ਜਲਾਲਾਬਾਦ, 19 ਸਤੰਬਰ (ਕਰਨ ਚੁਚਰਾ) - ਬੀਤੀ ਦਿਨੀਂ ਜਲਾਲਾਬਾਦ 'ਚ ਮੋਟਰਸਾਈਕਲ ਧਮਾਕਾ ਅਤੇ ਸਰਹੱਦੀ ਪਿੰਡ ਧਰਮੂਵਾਲਾ ਦੇ ਖੇਤਾਂ ਵਿਚੋਂ ਟਿਫ਼ਨ ਬੰਬ ਮਿਲਣ ਦੇ ਸੰਬੰਧ ਵਿਚ ਨਾਮਜ਼ਦ ਦੋਸ਼ੀ ਸੁਖਵਿੰਦਰ ਸਿੰਘ ਉਰਫ਼ ਸੁੱਖਾ ਨੂੰ ਰਾਜਸਥਾਨ ਦੇ ਲੋਕਾਂ ਨੇ ਫੜਿਆ ਹੈ। ਇਸ ਸਬੰਧ ਵਿਚ ਸੋਸ਼ਲ ਮੀਡੀਆ ਤੇ ਉਸ...
ਕੈਪਟਨ ਨੇ ਸੋਨੀਆ ਨੂੰ ਲਿਖੀ ਚਿੱਠੀ, ਕਿਹਾ ਸਿਆਸੀ ਘਟਨਾਕ੍ਰਮ ਪੰਜਾਬ ਦੀਆਂ ਚਿੰਤਾਵਾਂ 'ਤੇ ਆਧਾਰਿਤ ਨਹੀਂ
. . .  about 2 hours ago
ਚੰਡੀਗੜ੍ਹ, 19 ਸਤੰਬਰ (ਵਿਕਰਮਜੀਤ ਸਿੰਘ ਮਾਨ) - ਮੁੱਖ ਮੰਤਰੀ ਦਾ ਅਹੁਦਾ ਛੱਡਣ ਤੋਂ ਪਹਿਲਾ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਪੱਤਰ ਲਿਖਿਆ ਤੇ ਪਿਛਲੇ 5 ਮਹੀਨਿਆਂ ਤੋਂ ਚੱਲ ਰਹੇ ਸਿਆਸੀ ਘਮਸਾਣ ਤੋਂ ਦੁਖੀ ਹੋਣ ਬਾਰੇ ਲਿਖਿਆ। ਉਨ੍ਹਾਂ ਨੇ ਪੱਤਰ ਵਿਚ ਲਿਖਿਆ ਕਿ ਘਟਨਾਕ੍ਰਮ...
ਸ਼ੁਤਰਾਣਾ ਵਿਚ ਗੁਟਕਾ ਸਾਹਿਬ ਦੀ ਬੇਅਦਬੀ
. . .  about 2 hours ago
ਸ਼ੁਤਰਾਣਾ, 19 ਸਤੰਬਰ (ਬਲਦੇਵ ਸਿੰਘ ਮਹਿਰੋਕ) - ਪਟਿਆਲਾ ਜ਼ਿਲ੍ਹਾ ਦੇ ਵਿਧਾਨ ਸਭਾ ਹਲਕਾ ਸ਼ੁਤਰਾਣਾ ਵਿਖੇ ਗੁਟਕਾ ਸਾਹਿਬ ਨਾਲੀ ਵਿਚ ਸੁੱਟ ਕੇ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਵਾਸੀਆਂ ਦੀ ਸ਼ਿਕਾਇਤ 'ਤੇ ਪੁਲਿਸ ਨੇ ਕਥਿਤ ਦੋਸ਼ੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ...
ਪੰਜਾਬ ਦੇ ਮੁੱਖ ਮੰਤਰੀ ਦਾ ਚਿਹਰਾ ਸਿੱਖ ਹੋਵੇ - ਅੰਬਿਕਾ ਸੋਨੀ
. . .  about 3 hours ago
ਨਵੀਂ ਦਿੱਲੀ, 19 ਸਤੰਬਰ - ਕਾਂਗਰਸੀ ਆਗੂ ਅੰਬਿਕਾ ਸੋਨੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਨੇ ਪੰਜਾਬ ਦਾ ਮੁੱਖ ਮੰਤਰੀ ਬਣਨ ਤੋਂ ਇਨਕਾਰ ਕਰ ਦਿੱਤਾ ਪ੍ਰੰਤੂ ਸੂਬੇ ਦਾ ਮੁੱਖ ਮੰਤਰੀ ਸਿੱਖ ਹੀ ਹੋਣਾ ਚਾਹੀਦਾ ਹੈ...
ਪੰਜਾਬ ਵਿਚ ਬਣਾਏ ਜਾ ਸਕਦੇ ਹਨ ਦੋ ਉਪ ਮੁੱਖ ਮੰਤਰੀ
. . .  about 3 hours ago
ਚੰਡੀਗੜ੍ਹ, 19 ਸਤੰਬਰ (ਵਿਕਰਮਜੀਤ ਸਿੰਘ ਮਾਨ) - ਪੰਜਾਬ ਵਿਚ ਨਵਾਂ ਮੁੱਖ ਮੰਤਰੀ ਬਣਾਏ ਜਾਣ ਦੇ ਨਾਲ-ਨਾਲ ਪਾਰਟੀ ਦਾ ਅੰਦਰੂਨੀ ਵਿਵਾਦ ਖ਼ਤਮ ਕਰਨ ਲਈ 2 ਉਪ ਮੁੱਖ ਮੰਤਰੀ ਬਣਾਏ ਜਾਣ 'ਤੇ ਚਰਚਾ ਚੱਲ ਰਹੀ ਹੈ...
ਕਾਂਗਰਸੀ ਆਗੂ ਸੁਨੀਲ ਜਾਖੜ ਦੇ ਘਰ ਕਾਂਗਰਸੀ ਆਗੂਆਂ ਦਾ ਲੱਗਿਆ ਤਾਂਤਾ
. . .  about 3 hours ago
ਚੰਡੀਗੜ੍ਹ, 19 ਸਤੰਬਰ (ਵਿਕਰਮਜੀਤ ਸਿੰਘ ਮਾਨ) - ਸਾਬਕਾ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੇ ਪੰਚਕੂਲਾ ਸਥਿਤ ਗ੍ਰਹਿ ਵਿਖੇ ਵਿਧਾਇਕਾਂ ਤੇ ਕਾਂਗਰਸੀ ਆਗੂਆਂ ਦਾ ਤਾਂਤਾ ਲੱਗਿਆ...
ਕੁਝ ਘੰਟਿਆਂ ਅੰਦਰ ਪੰਜਾਬ ਦੇ ਮੁੱਖ ਮੰਤਰੀ ਦੇ ਨਾਂਅ ਦਾ ਹੋਵੇਗਾ ਐਲਾਨ - ਰੰਧਾਵਾ
. . .  about 4 hours ago
ਚੰਡੀਗੜ੍ਹ, 19 ਸਤੰਬਰ - ਕਾਂਗਰਸ ਵਿਧਾਇਕ ਤੇ ਸੀਨੀਅਰ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਨਾਂਅ ਦਾ ਕੁਝ ਘੰਟਿਆਂ ਅੰਦਰ ਐਲਾਨ ਹੋ ਜਾਵੇਗਾ...
ਸਿੱਧੂ ਨੇ ਕਿਹਾ ਮੈਨੂੰ ਬਣਾਓ ਮੁੱਖ ਮੰਤਰੀ ?
. . .  about 4 hours ago
ਚੰਡੀਗੜ੍ਹ, 19 ਸਤੰਬਰ (ਵਿਕਰਮਜੀਤ ਸਿੰਘ ਮਾਨ) - ਪੰਜਾਬ ਦਾ ਮੁੱਖ ਮੰਤਰੀ ਕੌਣ ਹੋਵੇਗਾ ਇਸ ਨੂੰ ਲੈ ਕੇ ਅਜੇ ਵੀ ਪੇਚ ਫਸਿਆ ਹੋਇਆ ਚੰਡੀਗੜ੍ਹ 'ਚ ਸੁਨੀਲ ਜਾਖੜ, ਹਰੀਸ਼ ਰਾਵਤ, ਹਰੀਸ਼ ਚੌਧਰੀ ਸਮੇਤ ਹੋਰ ਆਗੂਆਂ ਦੀਆਂ ਮੀਟਿੰਗਾਂ ਦਾ ਦੌਰ ਜਾਰੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਨਵਜੋਤ ਸਿੰਘ ਸਿੱਧੂ...
ਕੈਪਟਨ ਕਾਂਗਰਸ ਦੇ ਸਨਮਾਨਜਨਕ ਆਗੂ, ਪਾਰਟੀ ਨੂੰ ਨਹੀਂ ਪਹੁੰਚਾਉਣਗੇ ਨੁਕਸਾਨ - ਅਸ਼ੋਕ ਗਹਿਲੋਤ
. . .  about 4 hours ago
ਜੈਪੁਰ, 19 ਸਤੰਬਰ - ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਟਵੀਟ ਕਰਕੇ ਲਿਖਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੇ ਸਨਮਾਨਜਨਕ ਸੀਨੀਅਰ ਲੀਡਰ ਹਨ ਅਤੇ ਉਹ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਲਈ ਕੋਈ ਵੀ ਅਜਿਹਾ ਕਦਮ ਨਹੀਂ ਚੁੱਕਣਗੇ ਤੇ ਉਹ ਹਮੇਸ਼ਾ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਦੇ ਰਹਿਣਗੇ...
ਅੰਬਿਕਾ ਸੋਨੀ ਨੇ ਪੰਜਾਬ ਦਾ ਮੁੱਖ ਮੰਤਰੀ ਬਣਨ ਤੋਂ ਕੀਤਾ ਇਨਕਾਰ - ਮੀਡੀਆ ਰਿਪੋਰਟਾਂ
. . .  about 4 hours ago
ਚੰਡੀਗੜ੍ਹ, 19 ਸਤੰਬਰ - ਪੰਜਾਬ ਵਿਚ ਨਵੇਂ ਮੁੱਖ ਮੰਤਰੀ ਦੇ ਨਾਂਅ ਦਾ ਅੱਜ ਐਲਾਨ ਹੋਵੇਗਾ। ਜਿਸ ਲਈ ਕਾਂਗਰਸੀ ਵਿਧਾਇਕਾਂ ਵਲੋਂ ਸੋਨੀਆ ਗਾਂਧੀ ਦੇ ਫ਼ੈਸਲੇ ਦੀ ਉਡੀਕ...
ਸੜਕ ਹਾਦਸੇ ਵਿਚ 4 ਜੀਆਂ ਸਮੇਤ 5 ਲੋਕ ਜ਼ਖ਼ਮੀ
. . .  about 5 hours ago
ਤਪਾ ਮੰਡੀ, 19 ਸਤੰਬਰ (ਪ੍ਰਵੀਨ ਗਰਗ) - ਬਰਨਾਲਾ-ਬਠਿੰਡਾ ਮੁੱਖ ਮਾਰਗ 'ਤੇ ਘੁੰਨਸ ਕੱਟ ਨੇੜੇ ਇਕ ਕਾਰ ਟਰੱਕ ਦੇ ਪਿਛਲੇ ਪਾਸੇ ਟਕਰਾਉਣ ਉਪਰੰਤ ਪਲਟ ਜਾਣ ਕਾਰਨ ਕਾਰ ਵਿਚ ਸਵਾਰ ਇਕ...
ਇਕ ਹੋਰ ਵਿਧਾਇਕ ਦਲ ਦੀ ਮੀਟਿੰਗ ਦੀ ਨਹੀਂ ਹੈ ਲੋੜ - ਪਰਗਟ ਸਿੰਘ
. . .  about 4 hours ago
ਚੰਡੀਗੜ੍ਹ, 19 ਸਤੰਬਰ - ਪੰਜਾਬ ਵਿਚ ਨਵੇਂ ਮੁੱਖ ਮੰਤਰੀ ਦੇ ਨਾਂਅ ਦਾ ਅੱਜ ਐਲਾਨ ਹੋਵੇਗਾ। ਜਿਸ ਲਈ ਕਾਂਗਰਸੀ ਵਿਧਾਇਕਾਂ ਵਲੋਂ ਸੋਨੀਆ ਗਾਂਧੀ ਦੇ ਫ਼ੈਸਲੇ ਦੀ ਉਡੀਕ ਕੀਤੀ ਜਾ ਰਹੀ ਹੈ। ਉੱਥੇ ਹੀ, ਕਾਂਗਰਸ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ...
ਸੋਨੀਆ ਗਾਂਧੀ ਦੇ ਫ਼ੈਸਲੇ ਦਾ ਹੋ ਰਿਹਾ ਇੰਤਜ਼ਾਰ, ਸੁਨੀਲ ਜਾਖੜ ਦੀ ਰਿਹਾਇਸ਼ ਵਿਖੇ ਪਹੁੰਚ ਰਹੇ ਵਿਧਾਇਕ
. . .  about 4 hours ago
ਚੰਡੀਗੜ੍ਹ, 19 ਸਤੰਬਰ - ਪੰਜਾਬ ਵਿਚ ਨਵੇਂ ਮੁੱਖ ਮੰਤਰੀ ਦੇ ਨਾਂਅ ਦਾ ਅੱਜ ਐਲਾਨ ਹੋਵੇਗਾ। ਜਿਸ ਲਈ ਕਾਂਗਰਸੀ ਵਿਧਾਇਕਾਂ ਵਲੋਂ ਸੋਨੀਆ ਗਾਂਧੀ ਦੇ ਫ਼ੈਸਲੇ ਦੀ ਉਡੀਕ ਕੀਤੀ ਜਾ ਰਹੀ ਹੈ। ਬਹੁਤ ਸਾਰੇ ਵਿਧਾਇਕ ਸੁਨੀਲ ਜਾਖੜ ਦੀ ਰਿਹਾਇਸ਼ ਵਿਖੇ ਪਹੁੰਚ ਰਹੇ ਹਨ...
ਪੰਜਾਬ ਤੋਂ ਬਾਅਦ ਰਾਜਸਥਾਨ ਕਾਂਗਰਸ ਵਿਚ ਹਲਚਲ
. . .  about 5 hours ago
ਜੈਪੁਰ, 19 ਸਤੰਬਰ - ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਦੇ ਮੁੱਖ ਮੰਤਰੀ ਵਜੋਂ ਦਿੱਤੇ ਗਏ ਅਸਤੀਫ਼ੇ ਤੋਂ ਬਾਅਦ ਰਾਜਸਥਾਨ ਦੀ ਅਸ਼ੋਕ ਗਹਿਲੋਤ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਵਿਚਕਾਰ ਵੀ...
ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ 30 ਹਜ਼ਾਰ ਤੋਂ ਵਧੇਰੇ ਆਏ ਕੋਰੋਨਾ ਕੇਸ
. . .  about 5 hours ago
ਨਵੀਂ ਦਿੱਲੀ, 19 ਸਤੰਬਰ - ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 30 ਹਜ਼ਾਰ 773 ਮਾਮਲੇ ਸਾਹਮਣੇ ਆਏ ਹਨ ਅਤੇ ਇਸ ਦੌਰਾਨ 309 ਮਰੀਜ਼ਾਂ ਦੀ ਮੌਤ ਹੋ ਗਈ ਹੈ...
ਪੁਲਾੜ ਦੀ ਸੈਰ ਕਰਕੇ ਵਾਪਸ ਧਰਤੀ 'ਤੇ ਪਰਤੇ 4 ਆਮ ਲੋਕ
. . .  about 7 hours ago
ਫਲੋਰੀਡਾ, 19 ਸਤੰਬਰ - ਧਰਤੀ ਦੇ ਤਿੰਨ ਦਿਨ ਤੱਕ ਚੱਕਰ ਲਗਾਉਣ ਵਾਲੇ ਚਾਰ ਲੋਕਾਂ ਨਾਲ ਰਵਾਨਾ ਹੋਇਆ ਸਪੇਸ ਐਕਸ ਧਰਤੀ ਦਾ ਚੱਕਰ ਲਗਾਉਣ ਤੋਂ ਬਾਅਦ ਸਫਲਤਾ ਨਾਲ ਉਤਰ ਗਿਆ। ਫਲੋਰੀਡਾ ਸਥਿਤ ਕੈਨੇਡੀ ਸਪੇਸ ਸੈਂਟਰ ਤੋਂ ਉਡਾਣ ਭਰਨ ਵਾਲਾ ਸਪੇਸ ਐਕਸ ਦਾ ਕ੍ਰੂ ਡ੍ਰੈਗਨ ਰਾਕਟ ਵੀ ਸਫਲਤਾ...
ਅੱਜ ਪੰਜਾਬ ਨੂੰ ਮਿਲੇਗਾ ਨਵਾਂ ਮੁੱਖ ਮੰਤਰੀ, ਸੁਨੀਲ ਜਾਖੜ ਦਾ ਨਾਂਅ ਸਭ ਤੋਂ ਅੱਗੇ
. . .  about 7 hours ago
ਚੰਡੀਗੜ੍ਹ, 19 ਸਤੰਬਰ - ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਦੇ ਮੁੱਖ ਮੰਤਰੀ ਵਜੋਂ ਅਸਤੀਫ਼ਾ ਦੇ ਦਿੱਤਾ ਗਿਆ, ਜਿਸ ਤੋਂ ਬਾਅਦ ਪੰਜਾਬ ਵਿਧਾਇਕ ਦਲ ਦੀ ਮੀਟਿੰਗ ਹੋਈ, ਜਿਸ ਵਿਚ ਦੋ ਮਤੇ ਪਾਸ ਕੀਤੇ ਗਏ ਅਤੇ ਕਿਸ ਆਗੂ ਨੂੰ ਮੁੱਖ ਮੰਤਰੀ ਬਣਾਉਣਾ ਹੈ, ਇਹ ਸਾਰਾ ਫ਼ੈਸਲਾ ਆਲਾ ਹਾਈਕਮਾਨ 'ਤੇ ਛੱਡ ਦਿੱਤਾ...
⭐ਮਾਣਕ - ਮੋਤੀ⭐
. . .  about 8 hours ago
ਬੀ.ਆਰ.ਟੀ. ਬੱਸ ਨੇ ਨੌਜਵਾਨ ਕੁਚਲਿਆ
. . .  1 day ago
ਸੁਲਤਾਨਵਿੰਡ (ਅੰਮ੍ਰਿਤਸਰ) , 18 ਸਤੰਬਰ (ਗੁਰਨਾਮ ਸਿੰਘ ਬੁੱਟਰ) - ਅੰਮ੍ਰਿਤਸਰ-ਜਲੰਧਰ ਰੋਡ ਨੇੜੇ ਗੋਲਡਨ ਗੇਟ ਨਿਊ ਅੰਮ੍ਰਿਤਸਰ ਵਿਖੇ ਇਕ ਨੌਜਵਾਨ ਨੂੰ ਬੀ.ਆਰ.ਟੀ. ਬੱਸ ਵਲੋਂ ਕੁਚਲ ਦਿੱਤਾ ਗਿਆ। ਜਿਸ ਦੀ ਮੌਕੇ 'ਤੇ ਮੌਤ ਹੋ ਗਈ...
ਲੋਕ ਮੇਰੀ ਸਰਕਾਰ ਤੋਂ ਸਨ ਖ਼ੁਸ਼ - ਕੈਪਟਨ
. . .  1 day ago
ਚੰਡੀਗੜ੍ਹ, 18 ਸਤੰਬਰ - ਅਪਮਾਨਿਤ ਮਹਿਸੂਸ ਕਰ ਰਹੇ ਮੁੱਖ ਮੰਤਰੀ ਵਜੋਂ ਅਸਤੀਫ਼ਾ ਦੇ ਚੁੱਕੇ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਕਿਹਾ ਹੈ ਕਿ ਉਨ੍ਹਾਂ ਨੂੰ ਕਾਂਗਰਸ ਪਾਰਟੀ ਦੇ ਫ਼ੈਸਲੇ ਦੀ ਸਮਝ ਨਹੀਂ ਆਈ। ਉਨ੍ਹਾਂ ਨੇ ਕਿਹਾ ਕਿ ਲੋਕ ਉਨ੍ਹਾਂ ਦੀ ਸਰਕਾਰ ਤੋਂ ਖ਼ੁਸ਼ ਸਨ ਪ੍ਰੰਤੂ ਪਾਰਟੀ ਲੀਡਰਾਂ ਦੀ ਅਤਿ ਪ੍ਰਤੀਕਿਰਿਆ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 9 ਫੱਗਣ ਸੰਮਤ 551

ਜਲੰਧਰ

'ਸਾਵਧਾਨ ਹੋ ਜਾਣ ਉਹ' ਜਿਨ੍ਹਾਂ ਨੇ 'ਬੁਲਟ ਤਾਂ ਰੱਖਿਐ ਪਟਾਕੇ ਪਾਉਣ ਨੂੰ '

ਜਲੰਧਰ, 20 ਫਰਵਰੀ (ਐੱਮ.ਐੱਸ. ਲੋਹੀਆ)-ਪਹਿਲਾਂ ਲੋਕ ਬੁਲਟ ਮੋਟਰਸਾਈਕਲ ਰੱਖਣਾ ਸ਼ਾਨ ਸਮਝਦੇ ਸੀ, ਕਿਉਂਕਿ ਸੀਨਾ ਚੌੜਾ ਕਰਕੇ ਹੌਲੀ-ਹੌਲੀ ਚਲਦੇ ਬੁਲਟ 'ਤੇ ਜਾਂਦੇ ਵਿਅਕਤੀ ਦੀ ਸਹਿਜਤਾ ਅਤੇ ਸ਼ਾਨ ਸਾਰਿਆਂ ਨੂੰ ਪ੍ਰਭਾਵਿਤ ਕਰਦੀ ਸੀ | ਹੁਣ ਕੁਝ ਨੌਜਵਾਨਾਂ ਨੇ ਬੁਲਟ ਦੀ ...

ਪੂਰੀ ਖ਼ਬਰ »

ਸਿਆਸੀ ਦਬਾਅ ਕਰਕੇ ਨਿਗਮ ਦਾ ਜਾਅਲੀ ਦਸਤਾਵੇਜ਼ ਟੈਂਡਰ ਮਾਮਲਾ ਹੋਵੇਗਾ ਠੱਪ

ਜਲੰਧਰ, 20 ਫਰਵਰੀ (ਸ਼ਿਵ ਸ਼ਰਮਾ)- ਸ਼ਹਿਰ ਵਿਚ ਕਈ ਜਗ੍ਹਾ ਤਾਂ ਘਟੀਆ ਵਿਕਾਸ ਕੰਮਾਂ ਦੇ ਮਾਮਲੇ ਸਾਹਮਣੇ ਆ ਰਹੇ ਹਨ ਤੇ ਨਿਗਮ ਵਲੋਂ ਕਿਸੇ ਤਰਾਂ ਦੀ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ ਪਰ ਦੂਜੇ ਪਾਸੇ ਹੁਣ ਨਿਗਮ ਵਲੋਂ ਆਪ ਉਸ ਮਾਮਲੇ ਨੂੰ ਠੱਪ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ ਜਿਸ ਵਿਚ ਲੱਖਾਂ ਦੇ ਕੰਮਾਂ ਦੇ ਟੈਂਡਰਾਂ ਵਿਚ ਕੁਝ ਦਸਤਾਵੇਜ਼ਾਂ ਦੇ ਜਾਅਲੀ ਪਾਏ ਜਾਣ ਤੋਂ ਬਾਅਦ ਵਿੱਤ ਅਤੇ ਠੇਕਾ ਸਬ ਕਮੇਟੀ ਵਲੋਂ ਕੇਸ ਦਰਜ ਕਰਨ ਦੀ ਤਿਆਰੀ ਕੀਤੀ ਸੀ ਪਰ ਹੁਣ ਸਾਰਾ ਮਾਮਲਾ ਬਦਲ ਗਿਆ ਹੈ | ਨਿਗਮ ਦੀ ਵਿੱਤ ਅਤੇ ਠੇਕਾ ਕਮੇਟੀ ਪਹਿਲਾਂ ਪਾਏ ਗਏ ਟੈਂਡਰਾਂ ਵਿਚ ਜਾਅਲੀ ਦਸਤਾਵੇਜ਼ ਪਾਏ ਜਾਣ 'ਤੇ ਸਬੰਧਿਤ ਸੁਸਾਇਟੀ ਿਖ਼ਲਾਫ਼ ਕੇਸ ਦਰਜ ਕਰਨ ਦੀ ਸਿਫ਼ਾਰਸ਼ ਕਰ ਰਹੀ ਸੀ ਤੇ ਹੁਣ ਇਸ ਕੇਸ ਨੂੰ ਹੀ ਠੱਪ ਕਰਨ ਦਾ ਫ਼ੈਸਲਾ ਲਿਆ ਗਿਆ ਹੈ ਜਿਸ ਦੀ ਮਨਜੂਰੀ 24 ਫਰਵਰੀ ਨੂੰ ਬੈਠਕ ਵਿਚ ਦਿੱਤੇ ਜਾਣ ਦੀ ਸਿਆਸੀ ਆਗੂ ਯਤਨ ਕਰ ਰਹੇ ਹਨ ਪਰ ਅੰਦਰਖਾਤੇ ਕੁਝ ਮੈਂਬਰਾਂ ਨੂੰ ਇਸ ਬਾਰੇ ਪਤਾ ਲੱਗਣ 'ਤੇ ਨਾਰਾਜ਼ਗੀ ਵੀ ਪਾਈ ਦੱਸੀ ਜਾ ਰਹੀ ਹੈ | 24 ਫਰਵਰੀ ਨੂੰ ਵਿੱਤ ਅਤੇ ਠੇਕਾ ਕਮੇਟੀ ਦੀ ਹੋਣ ਵਾਲੀ ਬੈਠਕ ਵਿਚ ਇਸ ਬਾਰੇ ਮਤਾ ਸ਼ਾਮਿਲ ਕਰ ਲਿਆ ਗਿਆ ਹੈ ਜਿਸ ਵਿਚ ਇਸ ਮਾਮਲੇ ਨੂੰ ਫ਼ਿਲਹਾਲ ਠੱਪ ਕਰਵਾਉਣ ਦੀ ਸਿਫ਼ਾਰਸ਼ ਕੀਤੀ ਗਈ ਹੈ | ਇਸ ਬਾਰੇ ਜਾਰੀ ਹੋਏ ਏਜੰਡੇ ਦੇ 50 ਨੰਬਰ ਮਤੇ ਵਿਚ ਕਿਹਾ ਗਿਆ ਹੈ ਕਿ ਐੱਸ. ਈ. ਵਲੋਂ ਆਪਣੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਏਜੰਸੀ ਵਲੋਂ ਆਨਲਾਈਨ ਹਸਤਾਖ਼ਰ ਪ੍ਰਮਾਣ ਪੱਤਰ ਗੁੰਮ ਹੋਣ ਬਾਰੇ ਪੁਲਿਸ ਰਿਪੋਰਟ ਦਰਜ ਕਰਵਾਈ ਹੈ | ਮਤੇ ਵਿਚ ਕਿਹਾ ਗਿਆ ਕਿ ਪੁਲਿਸ ਵਲੋਂ ਜਿਹੜੀ ਰਿਪੋਰਟ ਲਿਖੀ ਗਈ ਹੈ ਉਹ ਸੁਸਾਇਟੀ ਦੀ ਪੈੱਨ ਡਰਾਈਵ ਗੁੰਮ ਹੋਈ ਸੀ ਤੇ ਕਿਸੇ ਹੋਰ ਵਿਅਕਤੀ ਨੇ ਨਿਗਮ ਵਿਚ ਟੈਂਡਰ ਪਾਇਆ ਸੀ | ਸੁਸਾਇਟੀ ਵਾਲੇ ਠੇਕੇਦਾਰ ਨੂੰ ਟੈਂਡਰ ਪਾਏ ਜਾਣ ਬਾਰੇ ਸੂਚਨਾ ਨਹੀਂ ਸੀ | ਪਹਿਲਾਂ ਜਿਹੜੀ ਵਿੱਤ ਅਤੇ ਠੇਕਾ ਕਮੇਟੀ ਇਸ ਕੇਸ ਵਿਚ ਪੁਲਿਸ ਕੇਸ ਦਰਜ ਕਰਵਾਉਣਾ ਚਾਹੁੰਦੀ ਸੀ ਹੁਣ ਉਸ ਨੂੰ ਹੀ ਸਿਫ਼ਾਰਸ਼ ਕੀਤੀ ਜਾ ਰਹੀ ਹੈ ਕਿ ਠੇਕੇਦਾਰ ਵਲੋਂ ਟੈਂਡਰ ਨਹੀਂ ਪਾਇਆ ਗਿਆ ਸੀ | ਟੈਂਡਰ ਕਿਸ ਨੇ ਪਾਇਆ, ਇਸ ਦੀ ਜਾਂਚ ਕੀਤੀ ਜਾਵੇ | ਇਸ ਲਈ ਇਸ ਕੇਸ ਨੂੰ ਠੱਪ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ | ਪਹਿਲਾਂ ਜਿਸ ਵਿੱਤ ਅਤੇ ਠੇਕਾ ਕਮੇਟੀ ਟੈਂਡਰਾਂ ਵਿਚ ਕੁਝ ਜਾਅਲੀ ਦਸਤਾਵੇਜ਼ ਪਾਏ ਜਾਣ 'ਤੇ ਕੇਸ ਦਰਜ ਕਰਨ ਦੀ ਤਿਆਰੀ ਵਿਚ ਲੱਗੀ ਸੀ ਪਰ ਅਚਾਨਕ ਹੁਣ ਇਸ ਕੇਸ ਨੂੰ ਠੱਪ ਕਰਨ ਵੱਲ ਤੁਰ ਪਈ ਹੈ ਤੇ ਇਸ ਨੂੰ ਲੈ ਕੇ ਕਾਂਗਰਸ ਆਗੂਆਂ 'ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ | ਟੈਂਡਰ ਕਿਸ ਵਿਅਕਤੀ ਨੇ ਪਾਏ ਸਨ ਕਿ ਇਸ ਦੀ ਜਾਂਚ ਵਿਜੀਲੈਂਸ ਬਿਊਰੋ ਕੋਲੋਂ ਕਰਵਾਈ ਜਾਵੇਗੀ | ਚੇਤੇ ਰਹੇ ਕਿ ਜਦੋਂ ਕਮੇਟੀ ਨੇ ਇਸ ਮਾਮਲੇ ਵਿਚ ਕੇਸ ਦਰਜ ਕਰਨ ਦੀ ਸਿਫ਼ਾਰਸ਼ ਕੀਤੀ ਸੀ ਤਾਂ ਉਸ ਤੋਂ ਬਾਅਦ ਹੀ ਇਸ ਮਾਮਲੇ ਵਿਚ ਸੁਸਾਇਟੀ ਵਲੋਂ ਕੇਸ ਦਰਜ ਕਰਵਾਇਆ ਗਿਆ ਸੀ |
ਸੀਵਰਮੈਨ ਠੇਕੇ 'ਤੇ ਰੱਖਣ 'ਤੇ 24 ਤੋਂ ਹੜਤਾਲ 'ਤੇ ਜਾਣ ਦੀ ਧਮਕੀ
ਜਲੰਧਰ, ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਦੇ ਪ੍ਰਧਾਨ ਚੰਦਨ ਗਰੇਵਾਲ ਤੇ ਹੋਰ ਆਗੂਆਂ ਨੇ ਮੇਅਰ ਜਗਦੀਸ਼ ਰਾਜਾ, ਕਮਿਸ਼ਨਰ ਦੀਪਰਵਾ ਲਾਕੜਾ ਨੂੰ ਇਕ ਮੰਗ ਪੱਤਰ ਦੇ ਕੇ ਕਿਹਾ ਹੈ ਕਿ ਜੇਕਰ ਵਿੱਤ ਅਤੇ ਠੇਕਾ ਕਮੇਟੀ ਵਲੋਂ 160 ਸੀਵਰਮੈਨਾਂ ਨੂੰ ਠੇਕੇ 'ਤੇ ਰੱਖਣ ਦਾ ਮਤਾ ਰੱਦ ਨਾ ਕੀਤਾ ਗਿਆ ਤਾਂ 24 ਫਰਵਰੀ ਤੋਂ ਸ਼ਹਿਰ ਵਿਚ ਸਫ਼ਾਈ, ਸੀਵਰ ਦੇ ਕੰਮ ਦੀ ਹੜਤਾਲ ਕਰ ਦਿੱਤੀ ਜਾਵੇਗੀ ਤੇ ਇਸ ਦੀ ਸਾਰੀ ਜ਼ਿੰਮੇਵਾਰੀ ਨਿਗਮ ਪ੍ਰਸ਼ਾਸਨ ਦੀ ਹੋਵੇਗੀ | ਦਿੱਤੇ ਗਏ ਮੰਗ ਪੱਤਰ ਵਿਚ ਕਿਹਾ ਗਿਆ ਕਿ ਵਿਧਾਇਕਾਂ ਦੀ ਹਾਜ਼ਰੀ ਵਿਚ ਮੇਅਰ ਨਾਲ ਵਿਭਾਗੀ ਮੰਤਰੀ ਨਾਲ ਬੈਠਕ ਕਰਵਾਈ ਗਈ ਸੀ ਜਿਸ ਵਿਚ ਫ਼ੈਸਲਾ ਕੀਤਾ ਗਿਆ ਸੀ ਕਿ 160 ਸੀਵਰਮੈਨ ਅਤੇ 810 ਸਫ਼ਾਈ ਸੇਵਕ ਤੇ 11 ਸੈਨੇਟਰੀ ਸੁਪਰਵਾਈਜ਼ਰਾਂ ਦੀ ਦੀ ਪੱਕੀ ਭਰਤੀ ਜਾਂ ਡੀ. ਸੀ. ਰੇਟ 'ਤੇ ਰੱਖਣ ਬਾਰੇ ਵਿਚਾਰਾਂ ਕੀਤੀਆਂ ਗਈਆਂ ਸਨ | ਯੂਨੀਅਨ ਨੇ ਕਿਹਾ ਸੀ ਕਿ ਕਿਸੇ ਨੂੰ ਠੇਕੇ 'ਤੇ ਨਾ ਰੱਖਿਆ ਜਾਵੇ ਪਰ ਇਸ ਦੇ ਬਾਵਜੂਦ ਸੀਵਰਮੈਨ ਠੇਕੇ 'ਤੇ ਰੱਖੇ ਜਾਣ ਲਈ ਟੈਂਡਰ ਲਗਾਏ ਗਏ ਹਨ | ਉਨਾਂ ਨੇ ਇਸ ਟੈਂਡਰ ਨੂੰ ਰੱਦ ਕਰਨ ਦਾ ਮੰਗ ਕੀਤੀ ਹੈ | ਮੰਗ ਪੱਤਰ ਦੇਣ ਵਾਲਿਆਂ ਵਿਚ ਨਰੇਸ਼ ਬਾਬਾ, ਬੰਟੂ ਸਭਰਵਾਲ ਸਮੇਤ ਹੋਰ ਵੀ ਵੱਡੀ ਗਿਣਤੀ ਵਿਚ ਆਗੂ ਹਾਜ਼ਰ ਸਨ |

ਖ਼ਬਰ ਸ਼ੇਅਰ ਕਰੋ

 

ਡੀਲਰ ਨੇ ਪੈਸੇ ਲੈਣ ਤੋਂ ਬਾਅਦ ਵੀ ਨਹੀਂ ਨਾਂਅ ਕਰਵਾਏ ਕਾਰ ਦੇ ਦਸਤਾਵੇਜ਼-ਕੁਲਵੰਤ ਕੌਰ

ਜਲੰਧਰ, 20 ਫਰਵਰੀ (ਐੱਮ. ਐੱਸ. ਲੋਹੀਆ)-ਕਪੂਰਥਲਾ ਜ਼ਿਲ੍ਹੇ ਦੀ ਤਹਿਸੀਲ ਭੁਲੱਥ ਦੇ ਪਿੰਡ ਰਾਏਪੁਰ ਪੀਰ ਬਖਸ਼ ਵਾਲਾ ਦੀ ਰਹਿਣ ਵਾਲੀ ਕੁਲਵੰਤ ਕੌਰ ਅਤੇ ਉਸ ਦੇ ਪਤੀ ਜਸਵੀਰ ਸਿੰਘ ਨੇ ਇਕ ਪੱਤਰਕਾਰ ਸੰਮੇਲਨ ਕਰਕੇ ਦੋਸ਼ ਲਗਾਏ ਹਨ ਕਿ ਜਲੰਧਰ ਦੇ ਕਾਰ ਡੀਲਰ ਅਵਤਾਰ ਸਿੰਘ ...

ਪੂਰੀ ਖ਼ਬਰ »

ਡੋਡਿਆਂ ਦੇ ਮਾਮਲੇ 'ਚ ਕੈਦ

ਜਲੰਧਰ, 20 ਫਰਵਰੀ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਮਨਜਿੰਦਰ ਸਿੰਘ ਦੀ ਅਦਾਲਤ ਨੇ ਡੋਡਿਆਂ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਹਰਬੰਸ ਲਾਲ ਉਰਫ ਬੀਰਾ ਪੁੱਤਰ ਤੇਜਾ ਰਾਮ ਵਾਸੀ ਨੰਗਲ ਸਲੇਮਪੁਰ, ਮਕਸੂਦਾਂ ਨੂੰ 1 ਮਹੀਨੇ ਦੀ ਕੈਦ ਅਤੇ 500 ਰੁਪਏ ...

ਪੂਰੀ ਖ਼ਬਰ »

ਖੋਹਬਾਜ਼ੀ ਦੇ ਮਾਮਲੇ 'ਚ ਤਿੰਨ ਦੋਸ਼ੀਆਂ ਨੂੰ 5-5 ਸਾਲ ਦੀ ਕੈਦ

ਜਲੰਧਰ, 20 ਫਰਵਰੀ (ਚੰਦੀਪ ਭੱਲਾ)-ਜ਼ਿਲ੍ਹਾ ਅਤੇ ਸੈਸ਼ਨ ਜੱਜ ਸੰਜੀਵ ਕੁਮਾਰ ਗਰਗ ਦੀ ਅਦਾਲਤ ਨੇ ਖੋਹਬਾਜ਼ੀ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਦਿੰਦੇ ਹੋਏ ਵਿਕਰਮ ਬਹਾਦੁਰ ਪੁੱਤਰ ਗਣੇਸ਼ ਬਹਾਦੁਰ ਵਾਸੀ ਫੋਕਲ ਪੁਆਇੰਟ, ਜਲੰਧਰ, ਵਿਨੋਦ ਕੁਮਾਰ ਪੁੱਤਰ ਟਿੱਕਾ ...

ਪੂਰੀ ਖ਼ਬਰ »

ਅਣਪਛਾਤੀ ਕਾਰ ਦੀ ਲਪੇਟ 'ਚ ਆਉਣ ਕਾਰਨ ਸਾਈਕਲ ਸਵਾਰ ਦੀ ਮੌਤ

ਜਲੰਧਰ ਛਾਉਣੀ, 20 ਫਰਵਰੀ (ਪਵਨ ਖਰਬੰਦਾ)-ਥਾਣਾ ਛਾਉਣੀ ਦੇ ਅਧੀਨ ਆਉਂਦੇ ਖੁਸਰੋਪੁਰ ਤੋਂ ਸੋਫ਼ੀ ਪਿੰਡ ਵੱਲ ਨੂੰ ਜਾਂਦੀ ਸੜਕ 'ਤੇ ਬੀਤੀ ਰਾਤ ਇਕ ਅਣਪਛਾਤੀ ਕਾਰ ਦੇ ਚਾਲਕ ਵਲੋਂ ਸਾਈਕਲ ਸਵਾਰ ਵਿਅਕਤੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਗਈ, ਜਿਸ ਦੌਰਾਨ ਸਾਈਕਲ ਸਵਾਰ ...

ਪੂਰੀ ਖ਼ਬਰ »

ਮੋਬਾਈਲ ਟਾਵਰ ਲਗਾਉਣ ਿਖ਼ਲਾਫ਼ ਨਾਅਰੇਬਾਜ਼ੀ

ਜਲੰਧਰ, 20 ਫਰਵਰੀ (ਸ਼ਿਵ)-ਸੰਤੋਖਪੁਰਾ ਵਾਰਡ ਨੰਬਰ 8 ਵਿਚ ਪੈਂਦੇ ਦੁਰਗਾ ਵਿਹਾਰ ਕਾਲੋਨੀ ਦੇ ਲੋਕਾਂ ਨੇ ਨਿਗਮ ਕੰਪਲੈਕਸ ਵਿਚ ਨਾਅਰੇਬਾਜ਼ੀ ਕੀਤੀ | ਲੋਕਾਂ ਦਾ ਕਹਿਣਾ ਸੀ ਕਿ ਇਕ ਮੋਬਾਈਲ ਕੰਪਨੀ ਵਲੋਂ ਮੋਬਾਈਲ ਟਾਵਰ ਲਗਾਇਆ ਜਾ ਰਿਹਾ ਹੈ | ਮੁਹੱਲਾ ਨਿਵਾਸੀ ਹਰਦੀਪ ...

ਪੂਰੀ ਖ਼ਬਰ »

ਹਫ਼ਤਾਵਾਰੀ ਸਮਾਗਮ 23 ਨੂੰ

ਜਲੰਧਰ, 20 ਫਰਵਰੀ (ਹਰਵਿੰਦਰ ਸਿੰਘ ਫੁੱਲ)-ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਚੌਾਕ ਰੈਣਕ ਬਜਾਰ ਜਲੰਧਰ ਦਾ ਹਫਤਾਵਾਰੀ ਸਮਾਗਮ (ਸੰਗਤੀ ਰੂਪ ਵਿਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਕਥਾ ਕੀਰਤਨ) 23 ਫਰਵਰੀ ਦਿਨ ਐਤਵਾਰ ਨੂੰ ਸਵੇਰੇ 7 ਵਜੇ ਤੋਂ 9.30 ਵਜੇ ਤੱਕ ...

ਪੂਰੀ ਖ਼ਬਰ »

ਸ਼ਹੀਦ ਊਧਮ ਸਿੰਘ ਵੈੱਲਫ਼ੇਅਰ ਸੇਵਾ ਸੁਸਾਇਟੀ ਦੇ ਪ੍ਰਬੰਧਕਾਂ ਵਲੋਂ ਬੈਠਕ

ਚੁਗਿੱਟੀ/ਜੰਡੂਸਿੰਘਾ, 21 ਫਰਵਰੀ (ਨਰਿੰਦਰ ਲਾਗੂ)-ਸੰਤ ਬਹਾਦਰ ਜਬਰ ਜੰਗ ਸਿੰਘ ਤੇ ਸੰਤ ਜਸਵਿੰਦਰ ਸਿੰਘ ਦੀ ਅਗਵਾਈ 'ਚ ਸ਼ਹੀਦ ਊਧਮ ਸਿੰਘ ਵੈੱਲਫੇਅਰ ਸੇਵਾ ਸੁਸਾਇਟੀ ਲੰਮਾ ਪਿੰਡ ਦੇ ਪ੍ਰਬੰਧਕਾਂ ਵਲੋਂ ਇਕ ਬੈਠਕ ਮੁਹੱਲਾ ਵਿਨੈ ਨਗਰ ਵਿਖੇ ਕੀਤੀ ਗਈ | ਜਾਣਕਾਰੀ ...

ਪੂਰੀ ਖ਼ਬਰ »

100 ਨਸ਼ੀਲੀਆਾ ਗੋਲੀਆਾ ਅਤੇ ਸਮੈਕ ਸਮੇਤ ਇਕ ਕਾਬੂ

ਜਮਸ਼ੇਰ ਖਾਸ, 20 ਫਰਵਰੀ (ਰਾਜ ਕਪੂਰ)-ਥਾਣਾ ਸਦਰ ਜਲੰਧਰ ਦੀ ਪੁਲਿਸ ਵਲੋਂ ਇਕ ਮੋਟਰਸਾਈਕਲ ਚਾਲਕ ਨੂੰ ਨਸ਼ੀਲੀਆਾ ਗੋਲੀਆਾ ਅਤੇ ਸਮੈਕ ਸਮੇਤ ਕਾਬੂ ਕੀਤਾ ਗਿਆ ਹੈ | ਥਾਣਾ ਮੁਖੀ ਸਬ-ਇੰਸਪੈਕਟਰ ਕਮਲਜੀਤ ਸਿੰਘ ਹੋਰਾਂ ਦੱਸਿਆ ਕਿ ਫੋਲੜੀਵਾਲ ਨੇੜੇ ਏਐੱਸਆਈ ਨਰਿੰਦਰ ...

ਪੂਰੀ ਖ਼ਬਰ »

ਨਸ਼ੀਲੇ ਪਾਊਡਰ ਦੇ ਮਾਮਲੇ 'ਚ 10 ਸਾਲ ਦੀ ਕੈਦ

ਜਲੰਧਰ, 20 ਫਰਵਰੀ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ਼ਤਿਨ ਗੋਇਲ ਦੀ ਅਦਾਲਤ ਨੇ ਨਸ਼ੀਲੇ ਪਾਊਡਰ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਸੁਖਵੀਰ ਕੁਮਾਰ ਉਰਫ ਸੌਰਵ ਪੁੱਤਰ ਅਸ਼ਵਨੀ ਕੁਮਾਰ ਵਾਸੀ ਮੁੱਧਾ, ਥਾਣਾ ਸਦਰ, ਨਕੋਦਰ ਨੂੰ 10 ਸਾਲ ਦੀ ਕੈਦ ਅਤੇ 1 ...

ਪੂਰੀ ਖ਼ਬਰ »

ਅਲਾਟੀ ਨੂੰ ਪਲਾਟ ਦਾ ਕਬਜ਼ਾ ਨਹੀਂ ਦਿੱਤਾ, ਚੇਅਰਮੈਨ ਦੇ 20ਵੀਂ ਵਾਰ ਗਿ੍ਫ਼ਤਾਰੀ ਵਾਰੰਟ ਜਾਰੀ

ਜਲੰਧਰ, 20 ਫਰਵਰੀ (ਸ਼ਿਵ)-ਅਲਾਟੀਆਂ ਨੂੰ ਪਲਾਟ, ਫਲੈਟਾਂ ਦਾ ਕਬਜ਼ਾ ਨਾ ਦੇਣ 'ਤੇ ਜ਼ਿਲ੍ਹਾ ਖਪਤਕਾਰ ਫੋਰਮ ਵੱਲੋਂ ਕਈ ਵਾਰ ਗਿ੍ਫ਼ਤਾਰੀ ਵਾਰੰਟ ਜਾਰੀ ਕੀਤੇ ਜਾ ਚੁੱਕੇ ਹਨ ਪਰ ਇਸ ਦੇ ਬਾਵਜੂਦ ਅਲਾਟੀਆਂ ਨੂੰ ਰਾਹਤ ਨਹੀਂ ਮਿਲੀ ਹੈ | ਚੇਅਰਮੈਨ ਦੇ ਫੋਰਮ ਨੇ 20ਵੀਂ ਵਾਰ ...

ਪੂਰੀ ਖ਼ਬਰ »

ਏ. ਪੀ. ਜੇ. ਕਾਲਜ ਦੇ ਡਿਜ਼ਾਈਨਰ ਤੇ ਮਾਡਲ ਦਿੱਲੀ ਵਿਖੇ 26 ਫਰਵਰੀ ਨੂੰ ਕਰਨਗੇ ਪੇਸ਼ਕਾਰੀ

ਜਲੰਧਰ, 20 ਫਰਵਰੀ (ਰਣਜੀਤ ਸਿੰਘ ਸੋਢੀ)-ਏ. ਪੀ. ਜੇ. ਕਾਲਜ ਆਫ਼ ਫਾਈਨ ਆਰਟਸ ਜਲੰਧਰ ਦੇ ਬੈਚਲਰ ਆਫ਼ ਡਿਜ਼ਾਈਨ ਵਿਭਾਗ ਦੇ 70 ਡਿਜ਼ਾਈਨਰ ਤੇ ਮਾਡਲ ਵਿਦਿਆਰਥੀ 'ਲਾਵਨਿਆ-2020' ਦੀ ਪੇਸ਼ਕਾਰੀ 26 ਫਰਵਰੀ ਨੂੰ ਦਿੱਲੀ ਦੇ ਸ਼ੇਖ਼ ਸਰਾਇ ਵਿਖੇ ਕਰਨਗੇ | ਪਿੰ੍ਰਸੀਪਲ ਡਾ. ਸੁਚਾਰਿਤਾ ...

ਪੂਰੀ ਖ਼ਬਰ »

ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲਾਡੋਵਾਲੀ ਰੋਡ ਵਿਖੇ ਹੋਇਆ ਸਾਲਾਨਾ ਇਨਾਮ ਵੰਡ ਸਮਾਗਮ

ਜਲੰਧਰ, 20 ਫਰਵਰੀ (ਰਣਜੀਤ ਸਿੰਘ ਸੋਢੀ)-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲਾਡੋਵਾਲੀ ਰੋਡ ਜਲੰਧਰ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ , ਜਿਸ 'ਚ ਬਤੌਰ ਮੁੱਖ ਮਹਿਮਾਨ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਹਲਕਾ ਵਿਧਾਇਕ ਰਾਜਿੰਦਰ ...

ਪੂਰੀ ਖ਼ਬਰ »

ਪੀ.ਐਫ ਇੰਡੋਰ ਗੇਮਜ਼ ਸ਼ਾਨੋ-ਸ਼ੌਕਤ ਨਾਲ ਸ਼ੁਰੂ

ਜਲੰਧਰ, 20 ਫਰਵਰੀ (ਸਾਬੀ)-ਪੀ.ਐਫ ਵਿਭਾਗ ਦੇ ਖੇਤਰੀ ਦਫ਼ਤਰ ਜਲੰਧਰ ਵਲੋਂ ਪੀ.ਐਫ ਇੰਡੋਰ ਗੇਮਜ਼ ਦਾ ਆਯੋਜਨ ਕੀਤਾ ਜਾ ਰਿਹਾ ਹੈ ਤੇ ਅੱਜ ਇਨ੍ਹਾਂ ਖੇਡਾਂ ਦਾ ਉਦਘਾਟਨ ਰਿਜ਼ਨਲ ਕਮਿਸ਼ਨਰ ਸੁਨੀਲ ਕੁਮਾਰ ਯਾਦਵ, ਰਿਜ਼ਨਲ ਕਮਿਸ਼ਨਰ ਸ਼ੋਭਿਤ ਸਿੰਘਲ ਤੇ ਸਹਾਇਕ ਕਮਿਸ਼ਨਰ ...

ਪੂਰੀ ਖ਼ਬਰ »

3 ਗ੍ਰਾਮ ਹੈਰੋਇਨ ਸਮੇਤ ਇਕ ਗਿ੍ਫ਼ਤਾਰ

ਜਲੰਧਰ, 20 ਫਰਵਰੀ (ਐੱਮ.ਐੱਸ. ਲੋਹੀਆ)-ਥਾਣਾ ਭਾਰਗੋ ਕੈਂਪ ਦੀ ਪੁਲਿਸ ਨੇ ਇਕ ਵਿਅਕਤੀ ਨੂੰ 3 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕੀਤਾ ਹੈ, ਜਿਸ ਦੀ ਪਹਿਚਾਣ ਤਿਲਕ ਰਾਜ ਉਰਫ਼ ਟੀਟੂ ਵਾਸੀ ਭਾਰਗੋ ਕੈਂਪ, ਜਲੰਧਰ ਵਜੋਂ ਹੋਈ ਹੈ | ਇਸ ਸਬੰਧੀ ਥਾਣਾ ਮੁਖੀ ਸੁਖਦੇਵ ਸਿੰਘ ਨੇ ...

ਪੂਰੀ ਖ਼ਬਰ »

ਹਲਵਾਈ, ਬੇਕਰੀ ਦੁਕਾਨ 'ਤੇ ਆਮਦਨ ਕਰ ਦਾ ਸਰਵੇਖਣ

ਜਲੰਧਰ, 20 ਫਰਵਰੀ (ਸ਼ਿਵ)-ਆਮਦਨ ਕਰ ਵਿਭਾਗ ਨੇ ਰਾਮਾ ਮੰਡੀ ਤੋਂ ਇਲਾਵਾ ਲੱਧੇਵਾਲੀ ਕੋਲ ਨਿਊ ਕ੍ਰਿਸ਼ਨਾ ਸਵੀਟਸ ਤੇ ਬੇਕਰ ਅਦਾਰਿਆਂ 'ਤੇ ਸਰਵੇਖਣ ਕੀਤੇ ਹਨ | ਦੁਪਹਿਰ ਬਾਅਦ ਸ਼ੁਰੂ ਹੋਏ ਆਮਦਨ ਕਰ ਸਰਵੇਖਣ ਦੇ ਕੰਮ ਵਿਚ ਕਈ ਟੀਮ ਮੈਂਬਰ ਸ਼ਾਮਿਲ ਕੀਤੇ ਗਏ ਸਨ | ...

ਪੂਰੀ ਖ਼ਬਰ »

ਨਿਗਮ ਨੇ ਡਿਸਪੈਂਸਰੀਆਂ ਲਈ ਸਾਲਾਂ ਤੋਂ ਨਹੀਂ ਖ਼ਰੀਦੀਆਂ ਦਵਾਈਆਂ

ਜਲੰਧਰ, 20 ਫਰਵਰੀ (ਸ਼ਿਵ)-ਨਿਗਮ ਦੀ ਸਫ਼ਾਈ ਅਤੇ ਸਿਹਤ ਐਡਹਾਕ ਕਮੇਟੀ ਦੇ ਚੇਅਰਮੈਨ ਬਲਰਾਜ ਠਾਕੁਰ ਨੇ ਨਿਗਮ ਦੀ ਆਬਾਦ ਪੁਰਾ ਡਿਸਪੈਂਸਰੀਆਂ ਦਾ ਦੌਰਾ ਕਰਕੇ ਖ਼ੁਲਾਸਾ ਕੀਤਾ ਹੈ ਕਿ ਨਿਗਮ ਦੀਆਂ 10 ਆਯੁਰਵੈਦਿਕ ਡਿਸਪੈਂਸਰੀਆਂ ਵਿਚ ਮਰੀਜ਼ਾਂ ਨੂੰ ਦਿੱਤੀਆਂ ਜਾਣ ...

ਪੂਰੀ ਖ਼ਬਰ »

ਏ.ਡੀ.ਸੀ.ਪੀ. ਭੰਡਾਲ ਨੇ ਦੀਪ ਨਗਰ 'ਚ ਸੁਰੱਖਿਆ ਦੇ ਪ੍ਰਬੰਧਾਂ ਦਾ ਲਿਆ ਜਾਇਜ਼ਾ

ਜਲੰਧਰ ਛਾਉਣੀ, 20 ਫਰਵਰੀ (ਪਵਨ ਖਰਬੰਦਾ)-ਮਹਾਂਸ਼ਿਵਰਾਤਰੀ ਦੇ ਸਬੰਧ 'ਚ ਦੀਪ ਨਗਰ ਵਿਖੇ ਰਾਮਬਾਗ ਤੇ ਜਲੰਧਰ ਛਾਉਣੀ ਵਿਖੇ ਹੋਣ ਵਾਲੇ ਦੋ ਦਿਨਾਂ ਸਮਾਗਮ ਦੀਆਂ ਤਿਆਰੀਆਂ ਦੇ ਸਬੰਧ 'ਚ ਅੱਡ ਏ.ਡੀ.ਸੀ.ਪੀ. ਪਰਮਿੰਦਰ ਸਿੰਘ ਭੰਡਾਲ ਵਲੋਂ ਸੁਰੱਖਿਆ ਪ੍ਰਬੰਧਾ ਦਾ ਜਾਇਜ਼ਾ ...

ਪੂਰੀ ਖ਼ਬਰ »

ਨੌਜਵਾਨ 'ਤੇ ਹਮਲਾ ਕਰ ਕੇ ਕੀਤਾ ਜ਼ਖ਼ਮੀ

ਜਲੰਧਰ, 20 ਫਰਵਰੀ (ਐੱਮ.ਐੱਸ. ਲੋਹੀਆ)-120 ਫੁੱਟ ਰੋਡ 'ਤੇ ਚੱਲ ਰਹੇ ਵਿਆਹ ਸਮਾਗਮ 'ਚ ਗਏ ਇਕ ਨੌਜਵਾਨ 'ਤੇ ਇਲਾਕੇ ਦੇ ਹੀ ਕੁਝ ਨੌਜਵਾਨਾਂ ਨੇ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਹੈ | ਸਿਵਲ ਹਸਪਤਾਲ 'ਚ ਜ਼ੇਰੇ ਇਲਾਜ ਨੌਜਵਾਨ ਅੰਮਿ੍ਤਲੀਨ ਸਿੰਘ ਵਾਸੀ ਬਸਤੀ ਮਿੱਠੂ ਦੇ ...

ਪੂਰੀ ਖ਼ਬਰ »

ਲਸਾੜਾ ਵਿਖੇ ਸ਼ਹੀਦ ਬਾਬੂ ਲਾਭ ਸਿੰਘ ਯਾਦਗਾਰੀ ਖੇਡ ਮੇਲਾ ਸ਼ੁਰੂ

ਉੁੜਾਪੜ/ਲਸਾੜਾ, 20 ਫਰਵਰੀ (ਲਖਵੀਰ ਸਿੰਘ ਖੁਰਦ)-ਯੂਥ ਵੈੱਲਫੇਅਰ ਸਪੋਰਟਸ ਐਾਡ ਕਲਚਰਲ ਕਲੱਬ ਅਤੇ ਪੰਚਾਇਤੀ ਰਾਜ ਸਪੋਰਟਸ ਕਲੱਬ ਲਸਾੜਾ ਵਲੋਂ ਸਮੂਹ ਪਿੰਡ ਵਾਸੀਆਂ ਅਤੇ ਐਨ. ਆਰ. ਆਈ ਵੀਰਾਂ ਦੇ ਸਹਿਯੋਗ ਨਾਲ ਸ਼ਹੀਦ ਬਾਬੂ ਲਾਭ ਸਿੰਘ ਦੀ ਯਾਦ ਵਿਚ 61ਵੇਂ ਖੇਡ ਮੇਲੇ ਦਾ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਵਲੋਂ ਸਰਕਾਰੀ ਖੇਡ ਕਾਲਜ ਦੀ ਪੁਰਾਣੀ ਸਾਖ ਬਹਾਲ ਕਰਨ ਦਾ ਐਲਾਨ

ਜਲੰਧਰ, 20 ਫਰਵਰੀ (ਸਾਬੀ)-ਜਲੰਧਰ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਖੇਡਾਂ ਨੂੰ ਪ੍ਰਫੁਲਿਤ ਕਰਨ ਦੀ ਪੰਜਾਬ ਸਰਕਾਰ ਦੀ ਵਚਨਬੱਧਤਾ ਤਹਿਤ ਜਲੰਧਰ ਦੇ ਸਪੋਰਟਸ ਕਾਲਜ ਦੀ ਪੁਰਾਣੀ ਸਾਖ ਨੂੰ ਮੁੜ ਬਹਾਲ ਕਰਨ ਲਈ ਅਣਥੱਕ ਯਤਨ ਕੀਤੇ ਜਾਣਗੇ | ...

ਪੂਰੀ ਖ਼ਬਰ »

ਵਿਨੋਦ ਸੇਠ ਨੂੰ ਵੱਖ-ਵੱਖ ਆਗੂਆਂ ਵਲੋਂ ਭਾਵ-ਭਿੰਨੀਆਂ ਸ਼ਰਧਾਂਜਲੀਆਂ

ਜਲੰਧਰ, 20 ਫਰਵਰੀ (ਹਰਵਿੰਦਰ ਸਿੰਘ ਫੁੱਲ)-ਬੀਤੀ 9 ਫਰਵਰੀ ਨੂੰ ਅਚਾਨਕ ਸਦੀਵੀ ਵਿਛੋੜਾ ਦੇ ਗਏ 'ਅਜੀਤ' ਪ੍ਰਕਾਸ਼ਨ ਸਮੂਹ ਦੇ ਅਕਾਊਾਟਸ ਮੈਨੇਜਰ ਵਿਨੋਦ ਸੇਠ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਗਰੁੜ ਪੁਰਾਣ ਦੇ ਪਾਠ ਦੇ ਭੋਗ, ਰਸਮ ਕਿਰਿਆ ਅਤੇ ਸ਼ਰਧਾਂਜਲੀ ਸਮਾਗਮ ਦੇਵੀ ...

ਪੂਰੀ ਖ਼ਬਰ »

ਸੇਂਟ ਸੋਲਜਰ ਇੰਸਟੀਚਿਊਟ ਆਫ਼ ਇੰਜੀਨਿਅਰਿੰਗ ਦੀ ਨੌਵੀਂ ਸਾਲਾਨਾ ਸਪੋਰਟਸ ਮੀਟ

ਜਲੰਧਰ, 20 ਫਰਵਰੀ (ਸਾਬੀ)-ਸੇਂਟ ਸੋਲਜਰ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਾਡ ਟੈਕਨਾਲੋਜੀ ਵਲੋਂ ਵਿਦਿਆਰਥੀਆਂ ਨੂੰ ਖੇਡਾਂ ਦੇ ਨਾਲ ਜੋੜਨ ਦੇ ਮੰਤਵ ਨਾਲ ਨੌਵੀਂ ਸਲਾਨਾ ਸਪੋਰਟਸ ਮੀਟ ਦਾ ਪ੍ਰਬੰਧ ਕੀਤਾ ਗਿਆ | ਜਿਸ ਵਿਚ ਪ੍ਰੋ-ਚੇਅਰਮੈਨ ਪਿ੍ੰਸ ਚੋਪੜਾ ਮੁੱਖ ...

ਪੂਰੀ ਖ਼ਬਰ »

ਪੋਸਟ ਮੈਟਿ੍ਕ ਸਕਾਲਰਸ਼ਿਪ ਜਾਰੀ ਨਾ ਹੋਣ ਕਾਰਨ ਵਿਦਿਆਰਥੀਆਂ ਨੂੰ ਹੋ ਰਹੀ ਹੈ ਪ੍ਰੇਸ਼ਾਨੀ

ਜਲੰਧਰ, 20 ਫਰਵਰੀ (ਰਣਜੀਤ ਸਿੰਘ ਸੋਢੀ)-ਸਿੱਖਿਆ, ਸਿਹਤ ਤੇ ਪਾਣੀ ਦੀਆਂ ਬੁਨਿਆਦੀ ਸਹੂਲਤਾਂ ਦੇਣੀਆਂ ਸਰਕਾਰਾਂ ਦਾ ਮੁੱਢਲਾ ਫ਼ਰਜ਼ ਹੈ | ਸਿੱਖਿਆ ਦੀ ਗੱਲ ਕਰੀਏ ਤਾਂ ਸਰਕਾਰ ਵਲੋਂ ਐੱਸ. ਸੀ./ਬੀ. ਸੀ. ਵਿਦਿਆਰਥੀਆਂ ਨੂੰ ਪੋਸਟ ਮੈਟਿ੍ਕ ਸਕਾਲਰਸ਼ਿਪ ਪ੍ਰਦਾਨ ਕੀਤੀ ਜਾ ...

ਪੂਰੀ ਖ਼ਬਰ »

ਵਾਸੂ ਮੁਹੱਲਾ ਚੁਗਿੱਟੀ ਤੇ ਨਾਲ ਲੱਗਦੇ ਖੇਤਰ 'ਚ ਦੂਸ਼ਿਤ ਪਾਣੀ ਦੀ ਸਪਲਾਈ ਤੋਂ ਲੋਕ ਦੁਖੀ

ਚੁਗਿੱਟੀ/ਜੰਡੂਸਿੰਘਾ, 20 ਫਰਵਰੀ (ਨਰਿੰਦਰ ਲਾਗੂ)-ਚੁਗਿੱਟੀ ਖੇਤਰ ਤੇ ਇਸ ਦੇ ਨਾਲ ਲੱਗਦੇ ਵਾਸੂ ਮੁਹੱਲਾ ਤੇ ਏਕਤਾ ਨਗਰ ਵਿਖੇ ਪਿਛਲੇ ਕਈ ਦਿਨਾਂ ਤੋਂ ਟੂਟੀਆਂ ਰਾਹੀਂ ਸਪਲਾਈ ਹੋ ਰਹੇ ਦੂਸ਼ਿਤ ਪਾਣੀ ਦੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਲੋਕਾਂ ਵਲੋਂ ਵੀਰਵਾਰ ਨੂੰ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਦੀਆਂ 12 ਬੋਤਲਾਂ ਸਮੇਤ 1 ਕਾਬੂ, ਮਾਮਲਾ ਦਰਜ

ਚੁਗਿੱਟੀ/ਜੰਡੂਸਿੰਘਾ, 20 ਫਰਵਰੀ (ਨਰਿੰਦਰ ਲਾਗੂ)-ਉੱਚ ਪੁਲਿਸ ਅਫ਼ਸਰਾਂ ਦੇ ਦਿਸ਼ਾ-ਨਿਰਦੇਸ਼ਾਂ 'ਤੇ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਨੂੰ ਜਾਰੀ ਰੱਖਦੇ ਹੋਏ ਥਾਣਾ ਰਾਮਾਮੰਡੀ ਦੀ ਪੁਲਿਸ ਵਲੋਂ ਇਕ ਵਿਅਕਤੀ ਨੂੰ ਨਾਜਾਇਜ਼ ਸ਼ਰਾਬ ਦੀਆਂ 12 ਬੋਤਲਾਂ ਸਮੇਤ ...

ਪੂਰੀ ਖ਼ਬਰ »

ਚੋਰੀ ਦਾ ਸਾਮਾਨ ਨੂੰ ਖ਼ਰੀਦਣ ਵਾਲਿਆਂ ਨੂੰ ਪੁਲਿਸ ਵਲੋਂ ਛੱਡਣ ਦੀ ਚਰਚਾ ਜ਼ੋਰਾਂ 'ਤੇ

ਲਾਂਬੜਾ, 20 ਫਰਵਰੀ (ਕੁਲਜੀਤ ਸਿੰਘ ਸੰਧੂ)-ਲਾਂਬੜਾ ਪੁਲਿਸ ਵਲੋਂ ਬੀਤੇ ਕੱਲ੍ਹ ਚੋਰੀ ਦਾ ਸਾਮਾਨ ਬਰਾਮਦ ਕਰ ਕੇ ਇਕ ਚੋਰ 'ਤੇ ਮਾਮਲਾ ਦਰਜ ਕੀਤਾ ਗਿਆ ਸੀ ਪਰ ਇਸ ਮਾਮਲੇ 'ਚ ਲਾਂਬੜਾ ਪੁਲਿਸ ਵਲੋਂ ਕਥਿਤ ਤੌਰ 'ਤੇ ਚੋਰੀ ਕੀਤੀਆਂ ਹੋਈਆਂ ਸਕੂਟਰੀਆਂ ਖ਼ਰੀਦਣ ਵਾਲਿਆਂ ਨੂੰ ...

ਪੂਰੀ ਖ਼ਬਰ »

ਕੰਨਿਆ ਸਕੂਲ ਜਮਸ਼ੇਰ ਨੇ ਮਨਾਇਆ 'ਕੌਮਾਂਤਰੀ ਮਾਂ-ਬੋਲੀ ਦਿਵਸ'

ਜਮਸ਼ੇਰ ਖ਼ਾਸ, 20 ਫਰਵਰੀ (ਜਸਬੀਰ ਸਿੰਘ ਸੰਧੂ)-ਹਰੇਕ ਬੋਲੀ ਸਿੱਖਣੀ ਵੀ ਸਮੇਂ ਦੀ ਲੋੜ ਹੈ ਪਰ ਜੋ ਆਨੰਦ ਆਪਣੀ ਮਾਂ ਬੋਲੀ 'ਚੋਂ ਆਉਂਦਾ ਹੈ ਉਹ ਕਿਸੇ ਹੋਰ ਬੋਲੀ ਵਿਚੋਂ ਸਕੂਨ ਨਹੀਂ ਮਿਲ ਸਕਦਾ | 21 ਫਰਵਰੀ ਨੂੰ ਆ ਰਹੇ 'ਕੌਮਾਂਤਰੀ ਮਾਂ-ਬੋਲੀ ਦਿਵਸ' ਨੂੰ ਅਗੇਤ ਹੀ ਸਰਕਾਰੀ ...

ਪੂਰੀ ਖ਼ਬਰ »

ਮੰਨਣ ਦੀ ਅਗਵਾਈ ਹੇਠ ਥਾਣਾ ਮੁਖੀ ਿਖ਼ਲਾਫ਼ ਪੁਲਿਸ ਕਮਿਸ਼ਨਰ ਨੂੰ ਦਿੱਤੀ ਸ਼ਿਕਾਇਤ

ਜਲੰਧਰ, 20 ਫਰਵਰੀ (ਐੱਮ.ਐੱਸ. ਲੋਹੀਆ)-ਸ਼੍ਰੋਮਣੀ ਅਕਾਲੀ ਦੱਲ ਜ਼ਿਲ੍ਹਾ ਜਲੰਧਰ ਸ਼ਹਿਰੀ ਦੇ ਪ੍ਰਧਾਨ ਜੱਥੇਦਾਰ ਕੁਲਵੰਤ ਸਿੰਘ ਮੰਨਣ ਦੀ ਅਗਵਾਈ ਹੇਠ ਇਕ ਵਫ਼ਦ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੂੰ ਮਿਲਿਆ, ਜਿਨ੍ਹਾਂ ਵਲੋਂ ਥਾਣਾ ਬਸਤੀ ਬਾਵਾ ਖੇਲ ਦੇ ...

ਪੂਰੀ ਖ਼ਬਰ »

1000 ਕਰੋੜ ਰੁਪਏ ਦਾ ਕੇਸ ਹਾਰਨ ਲਈ ਸ਼੍ਰੋਮਣੀ ਕਮੇਟੀ ਨੇ ਕਾਰ ਸੇਵਾ ਕਰਵਾ ਕੇ ਮਿਟਾਏ ਸਾਰੇ ਸਬੂਤ-ਭਾਈ ਵਡਾਲਾ

ਜਲੰਧਰ, 20 ਫਰਵਰੀ (ਹਰਵਿੰਦਰ ਸਿੰਘ ਫੁੱਲ)-ਸਿੱਖ ਸਦਭਾਵਨਾ ਦਲ ਦੇ ਮੁਖੀ ਭਾਈ ਬਲਦੇਵ ਸਿੰਘ ਵਡਾਲਾ ਨੇ ਪੰਜਾਬ ਪੈੱ੍ਰਸ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸ਼ੋ੍ਰਮਣੀ ਕਮੇਟੀ ਤੋਂ ਸੂਚਨਾ ਅਧਿਕਾਰ ਕਾਨੂੰਨ ਤਹਿਤ ਖ਼ੁਲਾਸਾ ਹੋਇਆ ਹੈ ਕਿ ...

ਪੂਰੀ ਖ਼ਬਰ »

ਘਰ ਦੀ ਛੱਤ 'ਤੇ ਜੂਆ ਖੇਡਦੇ 7 ਗਿ੍ਫ਼ਤਾਰ, 3 ਲੱਖ 4 ਹਜ਼ਾਰ 200 ਰੁਪਏ ਦੀ ਨਕਦੀ ਬਰਾਮਦ

ਜਲੰਧਰ, 20 ਫਰਵਰੀ (ਐੱਮ.ਐੱਸ. ਲੋਹੀਆ)-ਟਾਂਡਾ ਅੱਡਾ ਚੌਕ ਨੇੜੇ ਇਕ ਘਰ ਦੀ ਛੱਤ 'ਤੇ ਜੂਆ ਖੇਡਦੇ 7 ਵਿਅਕਤੀਆਂ ਨੂੰ ਥਾਣਾ ਡਵੀਜ਼ਨ ਨੰਬਰ 3 ਦੀ ਪੁਲਿਸ ਨੇ ਗਿ੍ਫ਼ਤਾਰ ਕਰਕੇ ਉਨ੍ਹਾਂ ਕੋਲੋਂ 3 ਲੱਖ, 4 ਹਜ਼ਾਰ ਅਤੇ 200 ਰੁਪਏ ਬਰਾਮਦ ਕੀਤੇ ਹਨ | ਗਿ੍ਫ਼ਤਾਰ ਕੀਤੇ ਵਿਅਕਤੀਆਂ ਦੀ ...

ਪੂਰੀ ਖ਼ਬਰ »

ਚੌਕਾਂ ਦੇ ਸੁੰਦਰੀਕਰਨ ਦੇ ਕੰਮ ਵਿਚ ਵਿਧਾਇਕਾਂ ਦੀ ਵੀ ਨਹੀਂ ਲਈ ਗਈ ਸਲਾਹ

ਜਲੰਧਰ. 20 ਫਰਵਰੀ (ਸ਼ਿਵ ਸ਼ਰਮਾ)-ਸਮਾਰਟ ਸਿਟੀ ਵਿਚ ਸ਼ਹਿਰ ਦੇ ਕਈ ਚੌਕਾਂ 'ਤੇ 22 ਕਰੋੜ ਰੁਪਏ ਖ਼ਰਚ ਕੀਤੇ ਜਾ ਰਹੇ ਹਨ ਤਾਂ ਜੋ ਉਨਾਂ ਦੇ ਸੁੰਦਰੀਕਰਨ ਦਾ ਕੰਮ ਕੀਤਾ ਜਾ ਸਕੇ ਪਰ ਹੁਣ ਕਈ ਚੌਕਾਂ ਦੇ ਸੁੰਦਰੀਕਰਨ ਦੇ ਕੰਮ ਦੇ ਵਿਵਾਦ ਉੱਠਣ ਲੱਗ ਗਏ ਹਨ ਕਿ ਜੇਕਰ ਸ਼ਹਿਰ ਵਿਚ ...

ਪੂਰੀ ਖ਼ਬਰ »

ਸੁਦਰਸ਼ਨਾ ਵਿੱਜ ਨੂੰ ਭਾਵ-ਭਿੰਨੀਆਂ ਸ਼ਰਧਾਂਜਲੀਆਂ ਭੇਟ

ਜਲੰਧਰ, 20 ਫਰਵਰੀ (ਸ਼ਿਵ)-ਕਾਂਗਰਸ ਦੇ ਸੀਨੀਅਰ ਆਗੂ ਸੁਦੇਸ਼ ਵਿਜ, ਭਾਜਪਾ ਆਗੂ ਨਰੇਸ਼ ਵਿਜ, ਸ਼ਾਮ ਸੁੰਦਰ ਵਿਜ, ਅਜੇ ਵਿਜ, ਅਵਿਨਾਸ਼ ਵਿਜ ਦੇ ਮਾਤਾ ਸਵ. ਸੁਦਰਸ਼ਨਾ ਵਿਜ ਨੂੰ ਭਾਵਭਿੰਨੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ | ਜੇਲ੍ਹ ਰੋਡ ਸਥਿਤ ਮਹਾਂ ਲਕਸ਼ਮੀ ...

ਪੂਰੀ ਖ਼ਬਰ »

ਜਲੰਧਰ ਦੇ ਪੈਨਸ਼ਨਰਜ਼ 24 ਨੂੰ ਮੁਹਾਲੀ ਦੀ ਰੈਲੀ 'ਚ ਲੈਣਗੇ ਹਿੱਸਾ

ਜਲੰਧਰ, 20 ਫਰਵਰੀ (ਹਰਵਿੰਦਰ ਸਿੰਘ ਫੁੱਲ)-ਪੰਜਾਬ ਪੈਨਸ਼ਨਰਜ਼ ਵੈੱਲਫ਼ੇਅਰ ਐਸੋਸੀਏਸ਼ਨ ਜ਼ਿਲ੍ਹਾ ਜਲੰਧਰ ਦੀ ਮੀਟਿੰਗ ਪਿਆਰਾ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਵੱਡੀ ਗਿਣਤੀ ਵਿਚ ਪੈਨਸ਼ਨਰਜ਼ ਸਾਥੀ ਸ਼ਾਮਿਲ ਹੋਏ | ਮੀਟਿੰਗ ਦੇ ਸ਼ੁਰੂ ਵਿਚ ਵਿਛੜੇ ...

ਪੂਰੀ ਖ਼ਬਰ »

ਕਰਨਲ ਦਲਜਿੰਦਰ ਸਿੰਘ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ

ਜ਼ੀਰਾ, 20 ਫਰਵਰੀ (ਜੋਗਿੰਦਰ ਸਿੰਘ ਕੰਡਿਆਲ)-ਪ੍ਰੋਫੈਸਰ ਜਤਿੰਦਰਜੀਤ ਸਿੰਘ ਕੈਨੇਡਾ, ਗੁਰਚਰਨਜੀਤ ਸਿੰਘ ਯੂ.ਐੱਸ.ਏ, ਅਮਰਜੀਤ ਸਿੰਘ ਜਰਮਨੀ ਵਾਸੀ ਤਲਵੰਡੀ ਮੰਗੇ ਖਾਂ ਨੂੰ ਉਸ ਵੇਲੇ ਡੂੰਘਾ ਸਦਮਾ ਲੱਗਾ, ਜਦ ਉਨ੍ਹਾਂ ਦੇ ਭਣਵਈਆ ਤੇ ਦੀਪਇੰਦਰ ਸਿੰਘ ਦੇ ਪਿਤਾ ਜਲੰਧਰ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX