ਨਵੀਂ ਦਿੱਲੀ, 26 ਫਰਵਰੀ (ਜਗਤਾਰ ਸਿੰਘ)-ਇਤਿਹਾਸਕ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਕੰਪਲੈਕਸ 'ਚ ਸਥਿਤ ਗੁਰ-ਉਪਦੇਸ਼ ਪਿ੍ੰਟਿੰਗ ਪੈੱ੍ਰਸ 'ਚ 'ਮਲਟੀ ਕਲਰ ਪਿ੍ੰਟਿੰਗ ਪੈੱ੍ਰਸ' ਤੇ ਨਵੀਂ ਇਮਾਰਤ ਦਾ ਉਦਘਾਟਨ ਦਿੱਲੀ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ...
ਚੰਡੀਗੜ੍ਹ, 26 ਫਰਵਰੀ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦਿੁਸ਼ਯੰਤ ਚੌਟਾਲਾ, ਜਿਨ੍ਹਾਂ ਦੇ ਕੋਲ ਆਬਕਾਰੀ ਅਤੇ ਕਰਾਧਾਨ ਵਿਭਾਗ ਦਾ ਪ੍ਰਭਾਰ ਵੀ ਹੈ, ਨੇ ਕਿਹਾ ਕਿ ਸੂਬੇ ਦੀ ਸਾਲ 2020 ਦੀ ਆਬਕਾਰੀ ਨੀਤੀ ਵਿਚ ਕਈ ਮਹਤੱਵਪੂਰਣ ਫ਼ੈਸਲੇ ਲੈ ਕੇ ...
ਚੰਡੀਗੜ੍ਹ, 26 ਫਰਵਰੀ (ਸੁਰਜੀਤ ਸਿੰਘ ਸੱਤੀ)-ਹਿਮਾਚਲ ਪ੍ਰਦੇਸ਼ ਦੇ ਸੀਨੀਅਰ ਆਈ.ਪੀ.ਐਸ. ਅਫ਼ਸਰ ਜਾਹੁਰ ਹੈਦਰ ਜੈਦੀ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਪਹੁੰਚ ਕਰਕੇ ਕੋਟਖਾਈ (ਸ਼ਿਮਲਾ, ਹਿਮਾਚਲ ਪ੍ਰਦੇਸ਼) ਦੇ ਚਰਚਿਤ ਹਿਰਾਸਤ 'ਚ ਹੋਈ ਮੌਤ ਦੇ ਮਾਮਲੇ 'ਚ ਜ਼ਮਾਨਤ ...
ਚੰਡੀਗੜ੍ਹ, 26 ਫਰਵਰੀ (ਰਣਜੀਤ ਸਿੰਘ/ਜਾਗੋਵਾਲ)- ਵਧੀਕ ਜ਼ਿਲ੍ਹਾ ਜੱਜ ਦੀ ਅਦਾਲਤ ਨੇ ਹੱਤਿਆ ਦੇ ਮਾਮਲੇ ਵਿਚ ਪੰਜ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ | ਦੋਸ਼ੀ ਕਰਾਰ ਦਿੱਤੇ ਗਏ ਮੁਲਜ਼ਮਾਂ ਵਿਚ ਪ੍ਰੀਤ ਉਰਫ਼ ਮਾੜੂ, ਹਰਜੀਤ, ਗੁਰਪ੍ਰੀਤ, ਸੂਰਜ ਉਰਫ਼ ਛੱਤੂ ਸ਼ਾਮਲ ਹਨ ਜਿਨ੍ਹਾਂ ਨੂੰ ਅਦਾਲਤ ਨੇ ਆਈ.ਪੀ.ਸੀ. ਦੀ ਧਾਰਾ 302 ਤਹਿਤ ਦੋਸ਼ੀ ਕਰਾਰ ਦਿੱਤਾ ਹੈ | ਮੁਕੱਦਮੇ ਦੌਰਾਨ ਬਚਾਵ ਪੱਖ ਦੇ ਵਕੀਲ ਯਾਦਵਿੰਦਰ ਸੰਧੂ ਨੇ ਦਲੀਲ ਦਿੱਤੀ ਕਿ ਮੁਲਜ਼ਮਾਂ ਨੂੰ ਮਾਮਲੇ ਵਿਚ ਝੂਠਾ ਫਸਾਇਆ ਗਿਆ ਹੈ ਪਰ ਅਦਾਲਤ ਨੇ ਦੋਵੇਂ ਪੱਖਾਂ ਦੀਆਂ ਦਲੀਲਾਂ ਸੁਨਣ ਦੇ ਬਾਅਦ ਪੰਜੇ ਮੁਲਜ਼ਮਾਂ ਨੂੰ ਮਾਮਲੇ ਵਿਚ ਦੋਸ਼ੀ ਕਰਾਰ ਦੇ ਦਿੱਤਾ | ਜਾਣਕਾਰੀ ਅਨੁਸਾਰ ਸਬੰਧਤ ਮਾਮਲੇ ਦੀ ਸ਼ਿਕਾਇਤ ਮਨੀਮਾਜਰਾ ਦੇ ਰਹਿਣ ਵਾਲੇ ਸਤਨਾਮ ਸਿੰਘ ਨੇ ਪੁਲਿਸ ਨੂੰ ਦਿੱਤੀ ਸੀ | ਸ਼ਿਕਾਇਤਕਰਤਾ ਨੇ ਦੱਸਿਆ ਸੀ ਕਿ ਉਹ ਆਟੋ ਚਲਾਉਣ ਦਾ ਕੰਮ ਕਰਦਾ ਹੈ ਅਤੇ 15 ਅਗਸਤ 2017 ਨੂੰ ਉਹ ਧਰਮ ਸਿੰਘ ਨਾਲ ਉਸ ਦੇ ਘਰ ਨੇੜੇ ਖੜ੍ਹਾ ਹੋ ਕੇ ਗੱਲਬਾਤ ਕਰ ਰਿਹਾ ਸੀ | ਇਸ ਦੌਰਾਨ ਗੁਰਪ੍ਰੀਤ ਸਿੰਘ ਮਾੜੂ ਕੁਝ ਹੋਰ ਲੋਕਾਂ ਨਾਲ ਉੱਥੇ ਪਹੁੰਚਿਆ ਜਿਨ੍ਹਾਂ ਵਿਚ ਛੱਤੂ, ਜੀਤਾ, ਸੋਨੰੂ ਆਦਿ ਸ਼ਾਮਿਲ ਸਨ | ਉਨ੍ਹਾਂ ਲੋਕਾਂ ਕੋਲ ਡੰਡੇ ਸਨ ਅਤੇ ਉਨ੍ਹਾਂ ਨੇ ਸ਼ਿਕਾਇਤਕਰਤਾ ਅਤੇ ਧਰਮ ਸਿੰਘ 'ਤੇ ਇਹ ਕਹਿ ਕਿ ਹਮਲਾ ਕਰ ਦਿੱਤਾ ਕਿ ਉਹ ਬਹੁਤ ਵੱਡੇ ਸਮਾਜ ਸੇਵੀ ਹਨ | ਇਸ ਦੌਰਾਨ ਸ਼ਿਕਾਇਤਕਰਤਾ ਦੇ ਨਾਲ ਕੁੱਟਮਾਰ ਕੀਤੀ ਗਈ ਅਤੇ ਧਰਮ ਸਿੰਘ ਦੇ ਸਿਰ 'ਤੇ ਵੀ ਵਾਰ ਕੀਤੇ ਗਏ | ਦੋਵਾਂ ਨਾਲ ਕੁੱਟਮਾਰ ਕੀਤੀ ਗਈ ਪਰ ਇਸ ਦੌਰਾਨ ਗੁਆਂਢ ਵਿਚ ਰਹਿੰਦੇ ਲੋਕ ਬਾਹਰ ਆ ਗਏ ਜਿਸ ਦੇ ਬਾਅਦ ਮੁਲਜ਼ਮ ਆਪਣੇ ਹਥਿਆਰਾਂ ਸਮੇਤ ਮੌਕੇ ਤੋਂ ਫ਼ਰਾਰ ਹੋ ਗਏ | ਮੁਲਜ਼ਮਾਂ ਨੇ ਸ਼ਿਕਾਇਤਕਰਤਾ ਅਤੇ ਧਰਮ ਸਿੰਘ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ | ਸ਼ਿਕਾਇਤਕਰਤਾ ਨੇ ਦੱਸਿਆ ਕਿ ਇਸ ਹਮਲੇ ਦੇ ਕੁਝ ਦਿਨ ਪਹਿਲਾ ਉਸ ਨੇ ਅਤੇ ਧਰਮ ਸਿੰਘ ਨੇ ਗੁਰਪ੍ਰੀਤ ਸਿੰਘ ਉਰਫ਼ ਮਾੜੂ ਨੂੰ ਸ਼ਰਾਬ ਪੀ ਕੇ ਰਸਤੇ ਵਿਚ ਖੜ੍ਹੇ ਹੋਣ ਤੋਂ ਰੋਕਿਆ ਸੀ ਕਿਉਂਕਿ ਉਨ੍ਹਾਂ ਦੀਆਂ ਲੜਕੀਆਂ ਅਤੇ ਨੂਹਾਂ ਗਲੀ ਵਿੱਚੋ ਲੰਘਦੀਆਂ ਸਨ | ਇਸ ਗੱਲ ਨੂੰ ਲੈ ਕੇ ਮੁਲਜ਼ਮਾਂ ਨੇ ਦੋਵਾਂ 'ਤੇ ਹਮਲਾ ਕੀਤਾ ਸੀ ਅਤੇ ਇਸ ਹਮਲੇ ਦੌਰਾਨ ਜ਼ਖ਼ਮੀ ਹੋਏ ਧਰਮ ਸਿੰਘ ਦੀ ਜੇਰੇ ਇਲਾਜ ਮੌਤ ਹੋ ਗਈ ਸੀ | ਬਾਅਦ ਵਿਚ ਪੁਲਿਸ ਨੇ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਲਿਆ ਸੀ |
ਚੰਡੀਗੜ੍ਹ, 26 ਫਰਵਰੀ (ਆਰ. ਐਸ. ਲਿਬਰੇਟ)-ਅੱਜ ਡਿਪਟੀ ਕਮਿਸ਼ਨਰ ਯੂਟੀ ਚੰਡੀਗੜ੍ਹ ਸ੍ਰੀ ਮਨਦੀਪ ਸਿੰਘ ਬਰਾੜ ਨੇ ਰਜਿਸਟਰਡ ਪੀ.ਜੀ ਮਾਲਕਾਂ, ਆਰਡਬਲਯੂਏਜ ਨਾਲ ਪੀ.ਜੀ ਦੇ ਮੁੱਦੇ 'ਤੇ ਵਿਸ਼ੇਸ਼ ਦੌਰਾਨ ਜਿੱਥੇ ਸੁਝਾਅ ਮੰਗੇ ਉੱਥੇ ਸਬੰਧਿਤ ਅਧਿਕਾਰੀਆਂ ਨੂੰ ਨਾਜਾਇਜ਼ ...
ਨਵੀਂ ਦਿੱਲੀ, 26 ਫਰਵਰੀ (ਜਗਤਾਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਮਾਸਟਰ ਤਾਰਾ ਸਿੰਘ) ਦੀ ਇਕ ਬੈਠਕ ਦੌਰਾਨ ਦਿੱਲੀ 'ਚ ਹੋਈ ਹਿੰਸਾ ਬਾਰੇ ਵਿਚਾਰ ਵਟਾਂਦਾਰ ਕੀਤਾ ਗਿਆ | ਦਲ ਦੇ ਮੁਖੀ ਜਸਵਿੰਦਰ ਸਿੰਘ ਮਲਸੀਆਂ ਨੇ ਮੀਟਿੰਗ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦਿੱਲੀ ...
ਚੰਡੀਗੜ੍ਹ, 26 ਫਰਵਰੀ (ਅਜਾਇਬ ਸਿੰਘ ਔਜਲਾ)-ਚੰਡੀਗੜ੍ਹ ਸ਼ਹਿਰ ਨੂੰ ਸਿਟੀ ਬਿਊਟੀਫੁਲ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ | ਇਸ ਦੀ ਸੁੰਦਰਤਾ ਨੂੰ ਬਰਕਰਾਰ ਰੱਖਣ ਲਈ ਵੱਖੋ ਵੱਖਰੇ ਵਿਭਾਗ ਆਪੋ ਆਪਣੀਆਂ ਬਣਦੀਆਂ ਜ਼ਿੰਮੇਵਾਰੀਆਂ ਨਿਭਾਅ ਰਹੇ ਹਨ | ਇਸੇ ਲੜੀ ਵਿਚ ...
ਤਲਵੰਡੀ ਭਾਈ, 26 ਫਰਵਰੀ (ਕੁਲਜਿੰਦਰ ਸਿੰਘ ਗਿੱਲ)-ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਘੱਲ ਖ਼ੁਰਦ ਵਿਖੇ ਵਿਸ਼ਾਲ ਕੈਂਪ ਲਗਾਇਆ ਗਿਆ, ਜਿਸ ਦੌਰਾਨ ਵੱਖ-ਵੱਖ ਪਿੰਡਾਂ ਤੋਂ ਵੱਡੀ ਗਿਣਤੀ 'ਚ ਲੋਕ ਆਪਣੇ ਕੰਮ ਕਰਵਾਉਣ ਲਈ ...
ਫ਼ਿਰੋਜ਼ਪੁਰ, 26 ਫਰਵਰੀ (ਤਪਿੰਦਰ ਸਿੰਘ)-ਭਾਰਤ ਸਕਾਊਟਸ ਗਾਈਡਜ਼ ਵਲੋਂ ਦਿੱਲੀ ਵਿਖੇ ਰਾਸ਼ਟਰੀ ਪੱਧਰ ਦੇ ਕੱਬ ਬੁਲਬੁਲ ਉਤਸਵ 'ਚ ਫ਼ਿਰੋਜ਼ਪੁਰ ਦੇ 6 ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚਰਨਜੀਤ ਸਿੰਘ ਨੇ ਦੱਸਿਆ ਕਿ ਇਸ ...
ਫ਼ਿਰੋਜ਼ਪੁਰ, 26 ਫਰਵਰੀ (ਤਪਿੰਦਰ ਸਿੰਘ)- ਨੌਜਵਾਨਾਂ 'ਚ ਟਰੈਫ਼ਿਕ ਨਿਯਮਾਂ ਤੇ ਸੁਰੱਖਿਅਤ ਡਰਾਈਵਿੰਗ ਪ੍ਰਤੀ ਜਾਗਰੂਕਤਾ ਵਧਾਉਣ ਦੇ ਮਕਸਦ ਨਾਲ ਫ਼ਿਰੋਜ਼ਪੁਰ 'ਚ ਮਾਰਚ ਮਹੀਨੇ ਦੇ ਪਹਿਲੇ ਹਫ਼ਤੇ ਇਕ ਵਿਸ਼ੇਸ਼ ਕੈਂਪ ਲਗਾਇਆ ਜਾਵੇਗਾ, ਜਿਸ ਵਿਚ 16 ਤੋਂ 25 ਯੁਵਾ ...
ਫ਼ਿਰੋਜ਼ਸ਼ਾਹ, 26 ਫਰਵਰੀ (ਸਰਬਜੀਤ ਸਿੰਘ ਧਾਲੀਵਾਲ)- ਇਤਿਹਾਸਕ ਪਿੰਡ ਫ਼ਿਰੋਜ਼ਸ਼ਾਹ ਵਿਖੇ ਆਜ਼ਾਦ ਯੂਥ ਕਲੱਬ ਫ਼ਿਰੋਜ਼ਸ਼ਾਹ ਵਲੋਂ ਨਹਿਰੂ ਯੁਵਾ ਕੇਂਦਰ ਫ਼ਿਰੋਜ਼ਪੁਰ ਦੀ ਰਹਿਨੁਮਾਈ ਹੇਠ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਵਾਲੀਬਾਲ ਤੇ ਐਥਲੈਟਿਕਸ ਮੁਕਾਬਲੇ ...
ਜ਼ੀਰਾ, 26 ਫਰਵਰੀ (ਮਨਜੀਤ ਸਿੰਘ ਢਿੱਲੋਂ)-ਭਾਈ ਹਿੰਮਤ ਸਿੰਘ ਦੇ ਜਨਮ ਦਿਹਾੜੇ ਦੇ ਸਬੰਧ ਵਿਚ ਸੁਭਾਸ਼ ਕਾਲੋਨੀ ਜ਼ੀਰਾ ਵਿਖੇ ਸਾਲਾਨਾ ਧਾਰਮਿਕ ਸਮਾਗਮ ਗੁਰਦੁਆਰਾ ਸਾਹਿਬ ਬਾਬਾ ਹਿੰਮਤ ਸਿੰਘ ਵਿਖੇ ਕਰਵਾਏ ਗਏ | ਸਮਾਗਮ ਦੌਰਾਨ ਪਹਿਲਾਂ ਤੋਂ ਰੱਖੇ ਗਏ ਸ੍ਰੀ ਅਖੰਡ ...
ਮੰਡੀ ਲਾਧੂਕਾ, 26 ਫਰਵਰੀ (ਰਾਕੇਸ਼ ਛਾਬੜਾ)-ਮੰਡੀ ਵਿਚ ਘਰਾਂ ਦੇ ਬਾਹਰ ਮੋਟਰ ਸਾਈਕਲ ਖੜ੍ਹਾ ਕਰਨਾ ਹੁਣ ਸੁਰੱਖਿਅਤ ਨਹੀਂ ਰਿਹਾ | ਪਿਛਲੇ ਇਕ ਸਾਲ ਵਿਚ ਤਕਰੀਬਨ 12 ਤੋਂ ਵੱਧ ਮੋਟਰ ਸਾਈਕਲਾਂ ਨੂੰ ਨਿਸ਼ਾਨਾ ਬਣਾ ਕੇ ਚੋਰ ਚੋਰੀ ਕਰ ਲੈ ਚੁੱਕੇ ਹਨ | ਬੀਤੀ ਸ਼ਾਮ ਨੂੰ ਸਚਿਨ ...
ਅਬੋਹਰ, 26 ਫਰਵਰੀ (ਕੁਲਦੀਪ ਸਿੰਘ ਸੰਧੂ)-ਨਗਰ ਨਿਗਮ ਦੇ ਸਫ਼ਾਈ ਸੇਵਕਾਂ ਨੂੰ ਤਨਖ਼ਾਹ ਨਾ ਮਿਲਣ ਦੇ ਰੋਸ ਵਜੋਂ ਕਰਮਚਾਰੀਆਂ ਨੇ ਇਕ ਵਾਰ ਫਿਰ ਤੋਂ ਕੰਮਕਾਜ ਛੱਡ ਕੇ ਹੜਤਾਲ ਕਰਨ ਦਾ ਫ਼ੈਸਲਾ ਲਿਆ ਹੈ ਤੇ ਨਗਰ ਨਿਗਮ ਪ੍ਰਸ਼ਾਸਨ ਨੂੰ 48 ਘੰਟੇ ਦਾ ਸਮਾਂ ਦਿੱਤਾ ਹੈ ਕਿ ...
ਜ਼ੀਰਾ, 26 ਫਰਵਰੀ (ਮਨਜੀਤ ਸਿੰਘ ਢਿੱਲੋਂ)-ਸਾਹਿਤ ਸਭਾ ਜ਼ੀਰਾ ਦੀ ਮਹੀਨਾਵਾਰ ਮੀਟਿੰਗ ਜੀਵਨ ਮੱਲ ਸਰਕਾਰੀ ਸਕੂਲ ਜ਼ੀਰਾ ਵਿਖੇ ਸਭਾ ਪ੍ਰਧਾਨ ਗੁਰਚਰਨ ਸਿੰਘ ਨੂਰਪੁਰ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਰਚਨਾਵਾਂ ਦੇ ਦੌਰ ਦੀ ਸ਼ੁਰੂਆਤ 'ਚ ਸਾਹਿਤਕਾਰ ਪਿੱਪਲ ਸਿੰਘ ...
ਚੰਡੀਗੜ੍ਹ, 26 ਫਰਵਰੀ (ਅਜੀਤ ਬਿਊਰੋ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਦੋਂ ਚੀਨ, ਪੰਜਾਬ ਨੂੰ ਸਮਾਰਟ ਫ਼ੋਨ ਭੇਜਣ ਦੇ ਯੋਗ ਹੋ ਜਾਵੇਗਾ ਉਦੋਂ ਹੀ ਉਨ੍ਹਾਂ ਦੀ ਸਰਕਾਰ ਵਲੋਂ ਕੀਤੇ ਵਾਅਦੇ ਅਨੁਸਾਰ ਸਮਾਰਟ ਫ਼ੋਨਾਂ ਦੇ ਪਹਿਲੇ ਸੈੱਟ ਦੀ ਵੰਡ ਕੀਤੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX