ਤਾਜਾ ਖ਼ਬਰਾਂ


ਢਕੋਲੀ ਹਸਪਤਾਲ 'ਚ ਦਾਖਲ ਕੋਰੋਨਾ ਵਾਇਰਸ ਦੇ ਸਾਰੇ ਸ਼ੱਕੀ ਮਰੀਜ਼ਾਂ ਦੀ ਰਿਪੋਰਟ ਆਈ ਨੈਗੇਟਿਵ
. . .  10 minutes ago
ਪੰਚਕੂਲਾ 'ਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ ਵਧ ਕੇ ਹੋਈ 5
. . .  14 minutes ago
ਐੱਸ.ਏ.ਐੱਸ ਨਗਰ, 10 ਅਪ੍ਰੈਲ (ਕੇ.ਐੱਸ.ਰਾਣਾ)- ਪੰਚਕੂਲਾ 'ਚ ਅੱਜ ਇਕ ਹੋਰ ਕੋਰੋਨਾ ਦਾ ਪਾਜ਼ੀਟਿਵ ਮਰੀਜ਼ ਸਾਹਮਣੇ ਆਇਆ ਹੈ ਜਿਸ ਨਾਲ ਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ ਵਧ ਕੇ 5 ਹੋ ...
ਕੋਰੋਨਾ ਦੇ ਸ਼ੱਕੀ ਨੂੰ ਐੱਸ.ਐੱਮ.ਓ ਬਟਾਲਾ ਅਤੇ ਪੁਲਿਸ ਪ੍ਰਸ਼ਾਸਨ ਨੇ ਘਰੋਂ ਚੁੱਕ ਕੇ ਆਈਸੋਲੇਸ਼ਨ ਵਾਰਡ 'ਚ ਕਰਵਾਇਆ ਦਾਖਲ
. . .  28 minutes ago
ਕਾਦੀਆਂ, 10 ਅਪ੍ਰੈਲ (ਪ੍ਰਦੀਪ ਸਿੰਘ ਬੇਦੀ) - ਬੀਤੀ ਰਾਤ ਕਾਦੀਆਂ ਦੇ ਨਜ਼ਦੀਕੀ ਪਿੰਡ ਲੀਲ ਕਲਾਂ ਦੇ ਕੁਲਵਿੰਦਰ ਸਿੰਘ (45) ਨੂੰ ਕੋਰੋਨਾ ਦੇ ਸ਼ੱਕ ਦੇ ਆਧਾਰ 'ਤੇ ਐੱਸ.ਐੱਮ.ਓ ਬਟਾਲਾ...
ਧਾਰੀਵਾਲ 'ਚ ਸਬਜ਼ੀਆਂ ਅਤੇ ਫਲਾਂ ਦੀ ਰੇਟ ਲਿਸਟ ਜਾਰੀ
. . .  32 minutes ago
ਧਾਰੀਵਾਲ, 10 ਅਪ੍ਰੈਲ (ਜੇਮਸ ਨਾਹਰ)- ਕੋਰੋਨਾ ਕੋਵਿਡ-19 ਮਹਾਂਮਾਰੀ ਦੇ ਚੱਲਦੇ ਪੰਜਾਬ 'ਚ ਕੀਤੀ ਤਾਲਾਬੰਦੀ ਅਤੇ ਲਗਾਏ ਕਰਫ਼ਿਊ ...
ਪੀ.ਪੀ.ਆਈ ਦੇ ਉਤਪਾਦਨ ਲਈ ਅਕਸ਼ੈ ਕੁਮਾਰ ਨੇ ਬੀ.ਐਮ.ਸੀ ਨੂੰ ਦਿੱਤਾ 3 ਕਰੋੜ ਰੁਪਏ ਦਾ ਯੋਗਦਾਨ
. . .  52 minutes ago
ਮੁੰਬਈ, 10 ਅਪ੍ਰੈਲ (ਇੰਦਰਮੋਹਨ ਪੰਨੂ)- ਦੁਨੀਆ ਭਰ 'ਚ ਲਗਾਤਾਰ ਵੱਧ ਰਹੇ ਕੋਰੋਨਾ ਵਾਇਰਸ ਦੇ ਪ੍ਰਕੋਪ ਦੇ ਚੱਲਦਿਆਂ ਕਈ ਫ਼ਿਲਮੀ ਸਿਤਾਰੇ ਮਦਦ ...
3 ਦਿਨ ਬੈਂਕਾਂ ਰਹਿਣਗੀਆਂ ਬੰਦ
. . .  about 1 hour ago
ਹੰਡਿਆਇਆ/ਬਰਨਾਲਾ, 10 ਅਪ੍ਰੈਲ (ਗੁਰਜੀਤ ਸਿੰਘ ਖੁੱਡੀ)- ਤਿੰਨ ਦਿਨਾਂ ਬੈਂਕਾਂ 'ਚ ਛੁੱਟੀਆਂ ਰਹਿਣ ਕਾਰਨ ਬੈਂਕਾਂ ਬੰਦ ...
ਅਸਮਾਨ 'ਚ ਛਾਏ ਬੱਦਲਾਂ ਨੂੰ ਦੇਖ ਕੇ ਕਿਸਾਨਾਂ ਦੀ ਜਾਨ ਮੁਠੀ 'ਚ ਆਈ
. . .  about 1 hour ago
ਬਾਘਾਪੁਰਾਣਾ, 10 ਅਪ੍ਰੈਲ(ਬਲਰਾਜ ਸਿੰਗਲਾ)- ਪਿਛਲੇ ਕਾਫੀ ਦਿਨਾਂ ਤੋਂ ਕਈ ਵਾਰ ਮੌਸਮ ਖ਼ਰਾਬ ਹੋਣ ਕਾਰਨ ਬਰਸਾਤ ਹੋ ਚੁੱਕੀ ਹੈ ਅਤੇ ਤੇਜ਼ ਹਵਾਵਾਂ....
ਨੌਵੀਂ ਪਾਤਸ਼ਾਹੀ ਦੇ 400 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਦੀ ਅਰੰਭਤਾ ਲਈ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਸ੍ਰੀ ਅਖੰਡ ਪਾਠ ਆਰੰਭ
. . .  about 1 hour ago
ਅੰਮ੍ਰਿਤਸਰ, 10 ਅਪ੍ਰੈਲ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਾਰ ਸੌ ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ....
ਕੁੱਝ ਦਿਨ ਪਹਿਲਾਂ ਮਰੀ ਔਰਤ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 1 hour ago
ਖਰੜ, 10 ਅਪ੍ਰੈਲ (ਜੰਡਪੁਰੀ)- ਖਰੜ 'ਚ ਕੁਝ ਦਿਨ ਪਹਿਲਾਂ ਰਾਜਕੁਮਾਰੀ ਦੀ ਸੱਤ ਅਪ੍ਰੈਲ ਨੂੰ ਮੌਤ ਹੋ ਗਈ ਸੀ ਜਿਸ ਦਾ ਉਪਰੰਤ ਸਸਕਾਰ...
ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਪੰਜਾਬ ਦੇ ਚਾਰ ਸਰਹੱਦੀ ਜ਼ਿਲ੍ਹੇ ਦੇ ਰਹੇ ਨੇ ਆਪਣੀ ਸੂਝ-ਬੂਝ ਦੀ ਪੂਰੀ ਮਿਸਾਲ
. . .  about 1 hour ago
ਗੁਰੂ ਹਰਸਹਾਏ, 10 ਅਪ੍ਰੈਲ (ਹਰਚਰਨ ਸਿੰਘ ਸੰਧੂ)- ਪੰਜਾਬ ਦੇ ਜਿਨ੍ਹਾਂ ਜ਼ਿਲ੍ਹਿਆਂ ਨੂੰ ਪਛੜੇ ਹੋਏ ਕਿਹਾ ਜਾਂਦਾ ਸੀ ਉਹ ਜ਼ਿਲ੍ਹੇ ਕੋਰੋਨਾ ਮਹਾਂਮਾਰੀ ਦੇ ਪ੍ਰਕੋਪ...
ਬੈਂਕ ਮੁਲਾਜ਼ਮ ਦੀ ਪਤਨੀ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ
. . .  about 2 hours ago
ਸੰਗਰੂਰ, 10 ਅਪ੍ਰੈਲ (ਧੀਰਜ ਪਸ਼ੋਰੀਆ) - ਬੈਂਕ ਮੁਲਾਜ਼ਮ ਦੀ ਪਤਨੀ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਬੈਂਕ ਸਟਾਫ਼ ਨੇ ਸੁਖ ਦਾ ਸਾਹ ਲਿਆ ਹੈ ਕਾਬਲੇ-ਗ਼ੌਰ ਕਿ ਔਰਤ...
ਦੇਸ਼ 'ਚ ਕੋਰੋਨਾ ਦਾ ਕਹਿਰ ਜਾਰੀ, ਪਿਛਲੇ 12 ਘੰਟਿਆਂ ਦੌਰਾਨ 547 ਮਾਮਲੇ ਆਏ ਸਾਹਮਣੇ
. . .  about 2 hours ago
ਨਵੀਂ ਦਿੱਲੀ, 10 ਅਪ੍ਰੈਲ- ਦੇਸ਼ 'ਚ ਲਗਾਤਾਰ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਵਾਧਾ ਹੋ ਰਿਹਾ ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਮੁਤਾਬਿਕ...
ਅਲਬਰਟਾ 'ਚ 1451 ਕੇਸਾਂ 'ਚ 32 ਮੌਤਾਂ ਅਤੇ 592 ਮਰੀਜ਼ ਤੰਦਰੁਸਤ
. . .  about 2 hours ago
ਕੈਲਗਰੀ 10 ਅਪ੍ਰੈਲ (ਜਸਜੀਤ ਸਿੰਘ ਧਾਮੀ)- ਅਲਬਰਟਾ ਸੂਬੇ ਅੰਦਰ ਵੱਧ ਰਹੀ ਹਰ ਰੋਜ਼ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਲੋਕਾਂ ਵਾਸਤੇ ਚਿੰਤਾ ਦਾ ਵਿਸ਼ਾ ਬਣੀ...
ਜਲੰਧਰ ਜ਼ਿਲ੍ਹੇ ਲਈ ਜਾਰੀ ਹੋਈ ਅੱਜ ਦੀ ਸਬਜ਼ੀਆਂ ਤੇ ਫਲਾਂ ਦੇ ਰੇਟ ਦੀ ਲਿਸਟ
. . .  about 3 hours ago
ਜਲੰਧਰ, 10 ਅਪ੍ਰੈਲ (ਚਿਰਾਗ਼ ਸ਼ਰਮਾ) - ਕੋਰੋਨਾਵਾਇਰਸ ਦੇ ਚੱਲਦਿਆਂ ਪੰਜਾਬ 'ਚ ਚੱਲ ਰਹੇ ਲਾਕਡਾਊਨ ਜਾਂ ਕਰਫ਼ਿਊ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਰੋਜ਼ ਸਬਜ਼ੀਆਂ ਤੇ ਫਲਾਂ ਦੀ ਰੇਟ ਲਿਸਟ ਜਾਰੀ ਕੀਤੀ ਜਾ ਰਹੀ ਹੈ ਤਾਂ ਜੋ ਲੋਕ ਕਾਲਾਬਾਜ਼ਾਰੀ ਤੋਂ ਬੱਚ...
ਲੋਕਾਂ ਨੇ ਕਰਫ਼ਿਊ ਤੇ ਕੋਰੋਨਾਵਾਇਰਸ ਨੂੰ ਸਮਝਿਆ ਮਜ਼ਾਕ
. . .  about 3 hours ago
ਬਾਘਾਪੁਰਾਣਾ, 10 ਅਪ੍ਰੈਲ (ਬਲਰਾਜ ਸਿੰਗਲਾ) - ਕੋਰੋਨਾਵਾਇਰਸ ਦੀ ਮਹਾਂਮਾਰੀ ਤੋਂ ਲੋਕਾਂ ਨੂੰ ਬਚਾਉਣ ਖ਼ਾਤਰ ਸਰਕਾਰ ਵੱਲੋਂ ਕਰਫ਼ਿਊ ਲਗਾਇਆ ਗਿਆ ਪਰ ਬਾਘਾਪੁਰਾਣਾ 'ਚ ਲੋਕਾਂ ਨੇ ਕਰਫ਼ਿਊ ਤੇ ਕੋਰੋਨਾਵਾਇਰਸ ਨੂੰ ਮਜ਼ਾਕ ਸਮਝ ਰੱਖਿਆ ਹੈ। ਜਿਸ ਕਰਕੇ ਸਵੇਰੇ ਬਜ਼ਾਰਾਂ ਵਿਚ ਲੋਕ ਇਸ ਤਰ੍ਹਾਂ ਘੁਮਦੇ ਹਨ...
ਕੋਰੋਨਾ ਵਾਇਰਸ ਪਾਜ਼ੀਟਿਵ ਆਉਣ ਤੋਂ ਬਾਅਦ ਜੰਡਿਆਲਾ ਗੁਰੂ ਸ਼ਹਿਰ ਨੂੰ ਕੀਤਾ ਪੂਰੀ ਤਰ੍ਹਾਂ ਸੀਲ
. . .  about 3 hours ago
ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਆਈ.ਸੀ.ਯੂ 'ਚੋਂ ਆਏ ਬਾਹਰ
. . .  about 3 hours ago
ਜ਼ਿਲ੍ਹਾ ਸੰਗਰੂਰ ਵਿੱਚ ਕੋਰੋਨਾ ਵਾਇਰਸ ਦਾ ਦੂਜਾ ਮਾਮਲਾ ਆਇਆ ਸਾਹਮਣੇ
. . .  about 4 hours ago
ਅੱਜ ਦਾ ਵਿਚਾਰ
. . .  about 4 hours ago
ਕੋਰੋਨਾ ਨਾਲ ਪੀੜਤ ਦੀ ਮੌਤ 'ਤੇ ਭਾਰਤ ਸਰਕਾਰ ਵੱਲੋਂ ਸਸਕਾਰ ਕਰਨ ਸਬੰਧੀ ਹਦਾਇਤਾਂ ਜਾਰੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 12 ਚੇਤ ਸੰਮਤ 552
ਵਿਚਾਰ ਪ੍ਰਵਾਹ: ਲੋਕਾਂ ਦਾ ਖਿਆਲ ਰੱਖਣਾ ਅਤੇ ਉਨ੍ਹਾਂ ਦੀ ਚਿੰਤਾ ਕਰਨੀ ਇਕ ਚੰਗੀ ਸਰਕਾਰ ਦਾ ਮੁਢਲਾ ਸਿਧਾਂਤ ਹੈ। -ਕਨਫਿਊਸ਼ੀਅਸ

ਪਹਿਲਾ ਸਫ਼ਾ

ਅੱਜ ਤੋਂ 21 ਦਿਨ ਲਈ ਸਮੁੱਚੇ ਦੇਸ਼ 'ਚ ਤਾਲਾਬੰਦੀ

ਆਪਣੇ ਤੇ ਆਪਣੇ ਪਰਿਵਾਰ ਖ਼ਾਤਰ ਘਰਾਂ ਅੰਦਰ ਹੀ ਰਹੋ-ਪ੍ਰਧਾਨ ਮੰਤਰੀ

ਕੋਰੋਨਾ ਨਾਲ ਨਜਿੱਠਣ ਲਈ ਸਿਹਤ ਸਹੂਲਤਾਂ ਵਾਸਤੇ 15 ਹਜ਼ਾਰ ਕਰੋੜ ਦਾ ਐਲਾਨ • ਕਰਫ਼ਿਊ ਦੀ ਤਰ੍ਹਾਂ ਹੀ ਸਮਝਿਆ ਜਾਵੇ • ਘਰ ਦੀ ਦਹਿਲੀਜ਼ ਨੂੰ 'ਲਛਮਣ ਰੇਖਾ' ਮੰਨਣ ਲੋਕ ਉਪਮਾ ਡਾਗਾ ਪਾਰਥ ਨਵੀਂ ਦਿੱਲੀ 24 ਮਾਰਚ-ਸਮਾਜਿਕ ਦੂਰੀ ਨੂੰ ਕੋਰੋਨਾ ਵਾਇਰਸ ਨਾਲ ਨਜਿੱਠਣ ...

ਪੂਰੀ ਖ਼ਬਰ »

ਹੁਣ ਤੱਕ 10 ਮੌਤਾਂ

ਪੀੜਤਾਂ ਦੀ ਗਿਣਤੀ ਵਧ ਕੇ 536 ਹੋਈ ਨਵੀਂ ਦਿੱਲੀ, 24 ਮਾਰਚ (ਏਜੰਸੀਆਂ)-ਜਾਨਲੇਵਾ ਕੋਰੋਨਾ ਵਾਇਰਸ ਨਾਲ ਅੱਜ ਇਕ ਹੋਰ ਮੌਤ ਹੋ ਜਾਣ ਨਾਲ ਦੇਸ਼ 'ਚ ਮੌਤਾਂ ਦੀ ਗਿਣਤੀ 10 ਹੋ ਗਈ ਹੈ ਅਤੇ ਪੀੜਤਾਂ ਦੀ ਗਿਣਤੀ 519 ਹੋ ਗਈ ਹੈ ਜਦੋਂ ਕਿ ਆਈ. ਸੀ. ਐਮ. ਆਰ. ਦੇ ਅੰਕੜੇ ਅਨੁਸਾਰ ਦੇਸ਼ ਵਿਚ ...

ਪੂਰੀ ਖ਼ਬਰ »

ਦੁਨੀਆ ਭਰ 'ਚ 17 ਹਜ਼ਾਰ ਤੋਂ ਵੱਧ ਮੌਤਾਂ

ਜਨੇਵਾ, 24 ਮਾਰਚ (ਏਜੰਸੀ)-ਵਿਸ਼ਵ ਭਰ 'ਚ ਫੈਲ ਚੁੱਕੇ ਕੋਰੋਨਾ ਵਾਇਰਸ ਨਾਲ ਕਰੀਬ 17226 ਮੌਤਾਂ ਹੋ ਚੁੱਕੀਆਂ ਹਨ ਜਦਕਿ 3,94,605 ਲੋਕ ਇਸ ਬਿਮਾਰੀ ਤੋਂ ਪੀੜਤ ਹਨ | ਇਸ ਤੋਂ ਇਲਾਵਾ 1 ਲੱਖ 3710 ਲੋਕ ਇਸ ਵਾਇਰਸ ਤੋਂ ਠੀਕ ਹੋਏ ਹਨ | ਦੁਨੀਆ ਦੇ ਹਰੇਕ ਮੁਲਕ 'ਚ ਫੈਲ ਚੁੱਕੇ ਇਸ ਵਾਇਰਸ ਨਾਲ ...

ਪੂਰੀ ਖ਼ਬਰ »

ਪੰਜਾਬ 'ਚ 6 ਹੋਰ ਮਾਮਲੇ-ਗਿਣਤੀ 29 ਹੋਈ

ਪਠਲਾਵੇ ਵਾਲੇ ਬਲਦੇਵ ਸਿੰਘ ਦੇ ਸੰਪਰਕ 'ਚ ਆਏ ਸਨ ਸਾਰੇ ਪੀੜਤ
ਵਿਕਰਮਜੀਤ ਸਿੰਘ ਮਾਨ
ਚੰਡੀਗੜ੍ਹ, 24 ਮਾਰਚ-ਜਿਥੇ ਦੇਸ਼ ਭਰ ਵਿਚ ਕੋਰੋਨਾ ਵਾਇਰਸ ਕਾਰਨ ਦਹਿਸ਼ਤ ਦਾ ਮਾਹੌਲ ਹੈ ਉਥੇ ਪੰਜਾਬ ਵਿਚ ਵੀ ਅਜਿਹੇ ਕੇਸਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ | ਸੂਬੇ 'ਚ 6 ਨਵੇਂ ਹੋਰ ਕੇਸਾਂ ਦੀ ਸਿਹਤ ਵਿਭਾਗ ਵਲੋਂ ਪੁਸ਼ਟੀ ਕੀਤੀ ਗਈ ਹੈ | ਰਾਜ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਨਵੇਂ ਆਏ 6 ਕੇਸਾਂ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਜ਼ਿਲ੍ਹਾ ਨਵਾਂਸ਼ਹਿਰ ਤੋਂ 3 ਹੋਰ ਪਾਜੀਟਿਵ ਮਾਮਲੇ ਸਾਹਮਣੇ ਆਏ ਹਨ ਅਤੇ ਇਹ ਤਿੰਨੋਂ ਇਕ ਪਾਜੀਟਿਵ ਮਰੀਜ਼ ਦੇ ਸੰਪਰਕ ਵਿਚ ਆਏ ਅਤੇ ਨਜ਼ਦੀਕੀ ਦੱਸੇ ਜਾ ਰਹੇ ਹਨ | ਇਸ ਤੋਂ ਇਲਾਵਾ 3 ਹੋਰ ਮਾਮਲੇ ਫਿਲੌਰ (ਜਲੰਧਰ) ਤੋਂ ਸਾਹਮਣੇ ਆਏ ਹਨ ਜੋ ਕਿ ਪਹਿਲਾਂ ਵਾਲੇ ਇਕ ਪਾਜੀਟਿਵ ਕੇਸ ਦੇ ਨਜ਼ਦੀਕੀ ਹਨ | ਉਧਰ ਦੂਜੇ ਪਾਸੇ ਵੱਡੇ ਸੰਕਟ ਨਾਲ ਜੂਝ ਰਹੇ ਸੂਬੇ ਦੀ ਮਦਦ ਲਈ ਡੇਰਾ ਬਿਆਸ ਅੱਗੇ ਆਇਆ ਹੈ | ਡੇਰਾ ਬਿਆਸ ਵਲੋਂ ਪੰਜਾਬ ਸਰਕਾਰ ਨੂੰ ਪੇਸ਼ਕਸ਼ ਕੀਤੀ ਗਈ ਹੈ ਕਿ ਰਾਜ
ਭਰ ਵਿਚ ਬਣੇ ਡੇਰੇ ਨਾਲ ਸਬੰਧਿਤ ਸਤਿਸੰਗ ਘਰਾਂ ਨੂੰ ਸਰਕਾਰ ਆਈਸੋਲੇਸ਼ਨ ਵਾਰਡ ਵਜੋਂ ਵਰਤ ਸਕਦੀ ਹੈ | ਇਸ ਦੀ ਪੁਸ਼ਟੀ ਕਰਦਿਆਂ ਸਿਹਤ ਮੰਤਰੀ ਸ. ਸਿੱਧੂ ਨੇ ਕਿਹਾ ਕਿ ਡੇਰਾ ਬਿਆਸ ਨੇ ਇਸ ਸੰਕਟ ਦੀ ਘੜੀ 'ਚ ਪੇਸ਼ਕਸ਼ ਕਰਦਿਆਂ ਕਿਹਾ ਹੈ ਕਿ ਸਤਿਸੰਗ ਘਰਾਂ ਵਿਚ ਜਿੱਥੇ ਵੱਡੇ ਸ਼ੈਡ ਬਣੇ ਹੋਏ ਹਨ ਉਥੇ ਹੋਰ ਵੀ ਸਹੂਲਤਾਂ ਮੌਜੂਦ ਹਨ ਜਿਨ੍ਹਾਂ ਨੂੰ ਸਰਕਾਰ ਆਪਣੀ ਸਹੂਲਤ ਅਨੁਸਾਰ ਵਰਤ ਸਕਦੀ ਹੈ | ਡੇਰਾ ਰਾਧਾ ਸਵਾਮੀ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵਲੋਂ ਸਤਸੰਗ ਘਰਾਂ ਨੂੰ ਆਈਸੋਲੇਸ਼ਨ ਵਾਰਡ ਵਜੋਂ ਵਰਤ ਲੈਣ ਦੀ ਪੇਸ਼ਕਸ਼ ਮਗਰੋਂ ਨਿਰੰਕਾਰੀ ਮਿਸ਼ਨ ਦੇ ਪ੍ਰਧਾਨ ਗੋਬਿੰਦ ਸਿੰਘ ਵਲੋਂ ਵੀ ਅਜਿਹੀ ਹੀ ਪੇਸ਼ਕਸ਼ ਕੀਤੀ ਗਈ ਹੈ | ਸਰਕਾਰ ਤੋਂ ਮਿਲੀ ਜਾਣਕਾਰੀ ਅਨੁਸਾਰ ਨਿਰੰਕਾਰੀ ਮਿਸ਼ਨ ਪ੍ਰਬੰਧਕਾਂ ਵਲੋਂ ਨਿਰੰਕਾਰੀ ਭਵਨਾਂ ਅਤੇ ਹੋਰ ਸਹੂਲਤਾਂ ਦੇਣ ਲਈ ਸਰਕਾਰ ਨੂੰ ਪੇਸ਼ਕਸ਼ ਕੀਤੀ ਹੈ | ਮੱੁਖ ਮੰਤਰੀ ਵਲੋਂ ਡੇਰਾ ਬਿਆਸ ਮੁਖੀ ਅਤੇ ਨਿਰੰਕਾਰੀ ਮਿਸ਼ਨ ਪ੍ਰਧਾਨ ਦਾ ਇਸ ਸੰਕਟ ਦੀ ਘੜੀ 'ਚ ਮਦਦ ਲਈ ਅੱਗੇ ਆਉਣ 'ਤੇ ਧੰਨਵਾਦ ਕੀਤਾ ਗਿਆ ਹੈ | ਸ. ਸਿੱਧੂ ਨੇ ਕਿਹਾ ਕਿ ਲੋੜ ਪੈਣ 'ਤੇ ਉਹ ਜ਼ਰੂਰ ਮਦਦ ਲੈਣਗੇ | ਉਧਰ ਉਨ੍ਹਾਂ ਕੇਂਦਰੀ ਸਿਹਤ ਮੰਤਰੀ ਨੂੰ ਇਕ ਪੱਤਰ ਲਿਖ ਕੇ ਜਿੱਥੇ ਸੂਬੇ ਦੀ ਮੌਜੂਦਾ ਸਥਿਤੀ ਬਾਰੇ ਜਾਣੂ ਕਰਵਾਇਆ ਉਥੇ ਉਨ੍ਹਾਂ ਸੂਬੇ 'ਚ ਮੈਡੀਕਲ ਸਹੂਲਤਾਂ ਅਤੇ ਆਧੁਨਿਕ ਢਾਂਚੇ ਦੇ ਵਿਸਥਾਰ ਲਈ 150 ਕਰੋੜ ਦੇ ਪੈਕੇਜ਼ ਦੀ ਮੰਗ ਵੀ ਕੀਤੀ ਹੈ | ਸ. ਸਿੱਧੂ ਨੇ ਇਸ ਪੱਤਰ ਵਿਚ ਪਿਛਲੇ ਕੁਝ ਮਹੀਨਿਆਂ 'ਚ ਪੰਜਾਬ ਵਿਚ ਆਏ ਪ੍ਰਵਾਸੀ ਭਾਰਤੀਆਂ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਥੇ 90 ਹਜ਼ਾਰ ਦੇ ਕਰੀਬ ਐਨ.ਆਰ.ਆਈ. ਆ ਚੁੱਕੇ ਹਨ, ਜਿਨ੍ਹਾਂ ਵਿਚੋਂ ਹੀ ਕਈਆਂ ਵਿਚ ਇਸ ਵਾਇਰਸ ਦੇ ਲੱਛਣ ਵੀ ਪਾਏ ਗਏ | ਉਨ੍ਹਾਂ ਸੂਬੇ 'ਚ ਕੋਰੋਨਾ ਦੇ ਫੈਲਣ ਦਾ ਖ਼ਦਸ਼ਾ ਜ਼ਾਹਿਰ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਸਿਹਤ ਸਹੂਲਤਾਂ 'ਚ ਜੰਗੀ ਪੱਧਰ ਦਾ ਸੁਧਾਰ ਕਰਦੇ ਹੋਏ ਹੋਰ ਆਈ. ਸੀ. ਯੂ. ਅਤੇ ਆਈਸੋਲੇਸ਼ਨ ਵਾਰਡ ਬਨਾਉਣ ਬਾਰੇ ਰਣਨੀਤੀ ਤਿਆਰ ਕਰ ਰਹੀ ਹੈ, ਜਿਸ ਲਈ ਡਾਕਟਰਾਂ, ਨਰਸਾਂ, ਮਾਹਿਰਾਂ ਸਮੇਤ ਵੱਡੇ ਪੱਧਰ 'ਤੇ ਢਾਂਚੇ ਦਾ ਵਿਸਥਾਰ ਕਰਨਾ ਪਵੇਗਾ | ਸੂਬੇ ਨੂੰ ਚੰਗੀਆਂ ਦਵਾਈਆਂ ਤੇ ਨਾਲ-ਨਾਲ ਵੈਂਟੀਲੇਟਰਾਂ ਦੀ ਵੀ ਲੋੜ ਪਵੇਗੀ, ਜਿਸ ਦੇ ਚਲਦੇ ਕੇਂਦਰ ਸਰਕਾਰ ਤੁਰੰਤ ਮੰਗੀ ਹੋਈ ਰਾਸ਼ੀ ਨੂੰ ਰਿਲੀਜ਼ ਕਰੇ ਤਾਂ ਜੋ ਸੂਬਾ ਇਸ ਖ਼ਤਰਨਾਕ ਵਾਇਰਸ ਨਾਲ ਲੜਨ ਦੇ ਸਮਰੱਥ ਬਣ ਸਕੇ | ਉਨ੍ਹਾਂ ਮੌਜੂਦਾ ਕੇਸਾਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਰੇ 28 ਕੇਸਾਂ ਨਾਲ ਸਬੰਧਿਤ ਵਿਅਕਤੀ ਸਰਕਾਰੀ ਹਸਪਤਾਲਾਂ ਵਿਚ ਆਈਸੋਲੇਸ਼ਨ ਵਿਚ ਰੱਖੇ ਹੋਏ ਹਨ ਅਤੇ ਉਨ੍ਹਾਂ ਦੀ ਹਾਲਤ ਫਿਲਹਾਲ ਸਥਿਰ ਹੈ | ਉਨ੍ਹਾਂ ਦੱਸਿਆ ਕਿ ਫ਼ਤਹਿਗੜ੍ਹ ਸਾਹਿਬ ਤੋਂ ਇਕ ਸ਼ੱਕੀ ਮਰੀਜ਼ ਨੂੰ ਪੀ.ਜੀ.ਆਈ. ਭੇਜਿਆ ਗਿਆ ਸੀ ਜਿੱਥੇ ਉਸ ਦੀ ਹੋਰ ਕਾਰਨਾਂ ਕਰਕੇ ਮੌਤ ਹੋ ਗਈ ਅਤੇ ਇਹ ਮਰੀਜ਼ ਕੋਵਿਡ-19 ਲਈ ਨੈਗੇਟਿਵ ਪਾਇਆ ਗਿਆ | ਉਨ੍ਹਾਂ ਜਾਣਕਾਰੀ ਦਿੱਤੀ ਕਿ ਹੁਣ ਤੱਕ ਆਏ ਸਾਰੇ ਕੇਸਾਂ ਨਾਲ ਸਬੰਧਿਤ ਨਜ਼ਦੀਕੀਆਂ ਨੂੰ ਨਿਗਰਾਨੀ ਹੇਠ ਲਿਆ ਗਿਆ ਹੈ ਅਤੇ ਸਾਰਿਆਂ ਦੇ ਬਲੱਡ ਸੈਂਪਲ ਜਾਂਚ ਲਈ ਭੇਜੇ ਹੋਏ ਹਨ | ਦੱਸਣਯੋਗ ਹੈ ਕਿ ਹੁਣ ਤੱਕ ਜ਼ਿਲ੍ਹਾ ਨਵਾਂਸ਼ਹਿਰ 'ਚ 18, ਮੁਹਾਲੀ ਵਿਚ 5, ਜਲੰਧਰ 'ਚ 3, ਅੰਮਿ੍ਤਸਰ 'ਚ 2 ਅਤੇ ਹੁਸ਼ਿਆਰਪੁਰ ਵਿਚ 1 ਕੇਸ ਦੀ ਪੁਸ਼ਟੀ ਹੋ ਚੁੱਕੀ ਹੈ |


ਖ਼ਬਰ ਸ਼ੇਅਰ ਕਰੋ

ਪਠਲਾਵਾ ਤੇ ਸੁੱਜੋਂ ਦੇ ਤਿੰਨ ਹੋਰ ਕੇਸ ਪਾਜ਼ੀਟਿਵ ਮਿਲੇ

ਬੰਗਾ, 24 ਮਾਰਚ (ਜਸਬੀਰ ਸਿੰਘ ਨੂਰਪੁਰ)-ਕੋਰੋਨਾ ਵਾਇਰਸ ਨਾਲ ਗਿ: ਬਲਦੇਵ ਸਿੰਘ ਦੀ ਮੌਤ ਤੋਂ ਬਾਅਦ ਉਸਦੇ ਨਜ਼ਦੀਕੀ ਵੀ ਦਿਨੋ-ਦਿਨ ਕੋਰੋਨਾ ਵਾਇਰਸ ਦੀ ਲਪੇਟ 'ਚ ਆ ਰਹੇ ਹਨ | ਉਸ ਦੇ ਦੋ ਪੋਤਰੇ ਅਤੇ ਇਕ ਦੋਹਤਾ ਵੀ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਗਏ | ਪਿੰਡ ਸੁੱਜੋਂ ਵਿਖੇ ...

ਪੂਰੀ ਖ਼ਬਰ »

ਟੋਕੀਓ ਉਲੰਪਿਕ ਇਕ ਸਾਲ ਲਈ ਮੁਲਤਵੀ

ਟੋਕੀਓ, 24 ਮਾਰਚ (ਏਜੰਸੀ)- ਵਿਸ਼ਵ ਮਹਾਂਮਾਰੀ ਬਣ ਚੁੱਕੇ ਕੋਰੋਨਾ ਵਾਇਰਸ ਦੇ ਖ਼ਤਰੇ ਨੂੰ ਦੇਖਦਿਆਂ ਹੋਇਆ ਅਤੇ ਇਨ੍ਹਾਂ ਖੇਡਾਂ ਨੂੰ ਮੁਲਤਵੀ ਕਰਨ ਦੇ ਵਿਸ਼ਵ ਪੱਧਰੀ ਦਬਾਅ ਦੇ ਚੱਲਦਿਆਂ ਜਾਪਾਨ ਨੇ ਇਸ ਸਾਲ ਹੋਣ ਵਾਲੇ ਟੋਕੀਓ ਉਲੰਪਿਕ ਨੂੰ ਹੁਣ 2021 'ਚ ਕਰਵਾਉਣ ਦਾ ...

ਪੂਰੀ ਖ਼ਬਰ »

ਆਮਦਨ ਕਰ ਰਿਟਰਨ ਭਰਨ ਦੀ ਮਿਆਦ 30 ਜੂਨ ਤੱਕ ਵਧਾਈ

ਏ.ਟੀ.ਐੱਮ. ਤੋਂ ਪੈਸੇ ਕਢਵਾਉਣ 'ਤੇ ਕੋਈ ਚਾਰਜ ਨਹੀਂ ਨਵੀਂ ਦਿੱਲੀ, 24 ਮਾਰਚ (ਉਪਮਾ ਡਾਗਾ ਪਾਰਥ)-ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕੋਰੋਨਾ ਵਾਇਰਸ ਕਾਰਨ ਕਈ ਰਾਜਾਂ 'ਚ ਕਰਫ਼ਿਊ ਤਾਲਾਬੰਦੀ ਕਾਰਨ ਆਰਥਿਕ ਅਸਥਿਰਤਾ ਦੇ ਖ਼ਦਸ਼ੇ ਦੇ ਹਾਲਾਤ ਦਰਮਿਆਨ ਕੁਝ ਆਰਜ਼ੀ ...

ਪੂਰੀ ਖ਼ਬਰ »

ਲੋਕਾਂ ਤੱਕ ਸਹੀ ਖ਼ਬਰਾਂ ਪਹੁੰਚਾਉਣ ਲਈ ਅਖ਼ਬਾਰਾਂ ਸਭ ਤੋਂ ਭਰੋਸੇਮੰਦ ਮਾਧਿਅਮ-ਮੋਦੀ

ਅਖ਼ਬਾਰਾਂ ਦੀ ਸਪਲਾਈ ਨਿਰਵਿਘਨ ਜਾਰੀ ਰਹੇ-ਸੂਚਨਾ ਅਤੇ ਪ੍ਰਸਾਰਨ ਮੰਤਰਾਲਾ ਨਵੀਂ ਦਿੱਲੀ, 24 ਮਾਰਚ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਖ਼ਬਾਰਾਂ ਦੀ ਭਰੋਸੇਯੋਗਤਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲੋਕਾਂ ਤੱਕ ਕੋਰੋਨਾ ਵਾਇਰਸ ਬਾਰੇ ...

ਪੂਰੀ ਖ਼ਬਰ »

ਮੁੱਖ ਮੰਤਰੀ ਵਲੋਂ ਕਰਫ਼ਿਊ ਸਬੰਧੀ ਨਵੇਂ ਦਿਸ਼ਾ-ਨਿਰਦੇਸ਼ਾਂ ਦਾ ਐਲਾਨ

ਦੁੱਧ ਤੇ ਸਬਜ਼ੀਆਂ ਘਰ-ਘਰ ਪਹੁੰਚਾਉਣ ਨੂੰ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰਾਂ ਨੂੰ ਹਦਾਇਤਾਂ ਚੰਡੀਗੜ੍ਹ, 24 ਮਾਰਚ (ਹਰਕਵਲਜੀਤ ਸਿੰਘ)-ਪੰਜਾਬ ਸਰਕਾਰ ਵਲੋਂ ਕੱਲ੍ਹ ਕੋਵਿਡ-19 ਨਾਲ ਨਿਪਟਣ ਲਈ ਸੂਬੇ ਭਰ ਵਿਚ ਲਗਾਏ ਕਰਫ਼ਿਊ ਕਾਰਨ ਲੋਕਾਂ ਨੂੰ ਦਰਪੇਸ਼ ਆ ਰਹੀਆਂ ...

ਪੂਰੀ ਖ਼ਬਰ »

ਹੁਣ ਚੀਨ 'ਚ ਹੰਤਾ ਵਾਇਰਸ-1 ਮੌਤ

ਬੀਜਿੰਗ, 24 ਮਾਰਚ (ਏਜੰਸੀ)-ਕੋਰੋਨਾ ਵਾਇਰਸ ਦੀ ਮਾਰ ਨਾਲ ਜੂਝ ਰਹੇ ਚੀਨ 'ਚ ਹੁਣ ਇਕ ਵਿਅਕਤੀ ਦੀ ਹੰਤਾ ਵਾਇਰਸ ਨਾਲ ਮੌਤ ਹੋ ਗਈ ਹੈ | ਪੀੜਤ ਵਿਅਕਤੀ ਕੰਮ ਕਰਨ ਲਈ ਬੱਸ ਰਾਹੀਂ ਯੂਨਾਨ ਸੂਬੇ ਤੋਂ ਸ਼ਾਡੋਂਗ ਸੂਬੇ ਵੱਲ ਜਾ ਰਿਹਾ ਸੀ | ਉਸ ਨੂੰ ਹੰਤਾ ਵਾਇਰਸ ਦਾ ਪਾਜ਼ੀਟਿਵ ...

ਪੂਰੀ ਖ਼ਬਰ »

ਰਾਜ ਸਭਾ ਚੋਣਾਂ ਮੁਲਤਵੀ

ਨਵੀਂ ਦਿੱਲੀ, 24 ਮਾਰਚ (ਉਪਮਾ ਡਾਗਾ ਪਾਰਥ)-ਦੇਸ਼ ਭਰ 'ਚ ਕੋਰੋਨਾ ਵਾਇਰਸ ਦੇ ਪਸਾਰ ਦੇ ਮੱਦੇਨਜ਼ਰ ਵੀਰਵਾਰ 26 ਮਾਰਚ ਨੂੰ ਹੋਣ ਵਾਲੀਆਂ ਰਾਜ ਸਭਾ ਚੋਣਾਂ ਮੁਲਤਵੀ ਕਰ ਦਿੱਤੀਆਂ ਗਈਅ ਾਂ ਹਨ | ਚੋਣ ਕਮਿਸ਼ਨ ਨੇ ਚੋਣਾਂ ਲਈ ਕੋਈ ਅਗਲੀ ਨਿਸਚਿਤ ਤਰੀਕ ਦਾ ਐਲਾਨ ਨਾ ਕਰਦਿਆਂ ...

ਪੂਰੀ ਖ਼ਬਰ »

ਤਿੰਨ ਕੇਸ ਪਾਜ਼ੀਟਿਵ ਆਉਣ ਨਾਲ ਜ਼ਿਲ੍ਹਾ ਜਲੰਧਰ ਦਾ ਪਿੰਡ ਵਿਰਕ ਸੀਲ

ਗੁਰਾਇਆ/ਫਿਲੌਰ/ਦੁਸਾਂਝ ਕਲਾਂ, 24 ਮਾਰਚ (ਬਲਵਿੰਦਰ ਸਿੰਘ, ਸੁਰਜੀਤ ਸਿੰਘ ਬਰਨਾਲਾ, ਰਾਮ ਪ੍ਰਕਾਸ਼ ਟੋਨੀ)-ਪਿੰਡ ਵਿਰਕ ਦੇ ਇਕੋ ਪਰਿਵਾਰ ਦੇ ਤਿੰਨ ਲੋਕਾਂ ਦੇ ਕੋਰੋਨਾ ਪਾਜੀਟਿਵ ਆਉਣ ਦੀ ਖ਼ਬਰ ਹੈ | ਪਤੀ-ਪਤਨੀ ਅਤੇ ਉਨ੍ਹਾਂ ਦੇ ਪੁੱਤਰ ਦੀ ਰਿਪੋਰਟ ਪਾਜੀਟਿਵ ਆਉਣ ਨਾਲ ...

ਪੂਰੀ ਖ਼ਬਰ »

7 ਮਹੀਨਿਆਂ ਬਾਅਦ ਉਮਰ ਅਬਦੁੱਲਾ ਰਿਹਾਅ

ਸ੍ਰੀਨਗਰ, 24 ਮਾਰਚ (ਮਨਜੀਤ ਸਿੰਘ)- ਕੋਰੋਨਾ ਵਾਇਰਸ ਦੇ ਚੱਲਦਿਆਂ ਕੀਤੇ ਗਏ 'ਲਾਕਡਾਊਨ' ਦੌਰਾਨ ਪੀ.ਐਸ.ਏ. ਤਹਿਤ ਬੀਤੇ ਸਾਢੇ 7 ਮਹੀਨੇ ਤੋਂ ਨਜ਼ਰਬੰਦ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੂੰ ਅੱਜ ਹਰੀ ਨਿਵਾਸ ਸਥਿਤ ਸਬ ਜੇਲ੍ਹ 'ਚੋਂ ਰਿਹਾਅ ਕਰ ...

ਪੂਰੀ ਖ਼ਬਰ »

ਤਾਲਾਬੰਦੀ ਦੀ ਉਲੰਘਣਾ 'ਤੇ ਜਾਣਾ ਪੈ ਸਕਦਾ ਹੈ ਜੇਲ੍ਹ

ਨਵੀਂ ਦਿੱਲੀ, 24 ਮਾਰਚ (ਉਪਮਾ ਡਾਗਾ ਪਾਰਥ)-ਦੇਸ਼ ਦੇ ਸਵਾ ਕਰੋੜ ਨਾਗਰਿਕਾਂ ਨੂੰ ਸਖ਼ਤੀ ਨਾਲ ਤਾਲਾਬੰਦੀ ਦੀ ਪਾਲਣਾ ਕਰਨ ਲਈ ਸਰਕਾਰ ਵਲੋਂ ਉਲੰਘਣਾ ਕਰਨ ਵਾਲਿਆਂ ਲਈ ਜੇਲ੍ਹ ਦੀ ਸਜ਼ਾ ਤੱਕ ਤਜਵੀਜ਼ ਕੀਤੀ ਹੈ ਜਿੱਥੇ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਦੇ ਅਧੀਨ ਆਉਂਦੇ ...

ਪੂਰੀ ਖ਼ਬਰ »

ਸ੍ਰੀਨਗਰ 'ਚ ਆਪਸੀ ਗੋਲੀਬਾਰੀ 'ਚ ਸੀ. ਆਰ. ਪੀ. ਐਫ. ਦੇ 2 ਜਵਾਨਾਂ ਦੀ ਮੌਤ

ਸ੍ਰੀਨਗਰ, 24 ਮਾਰਚ (ਮਨਜੀਤ ਸਿੰਘ)- ਜੰਮੂ-ਕਸ਼ਮੀਰ 'ਚ ਸ੍ਰੀਨਗਰ ਦੇ ਡਲਗੇਟ ਇਲਾਕੇ 'ਚ ਤਾਇਨਾਤ ਸੀ.ਆਰ.ਪੀ.ਐਫ. ਦੇ 2 ਜਵਾਨਾਂ ਵਲੋਂ ਆਪਸੀ ਤਕਰਾਰ ਬਾਅਦ ਇਕ ਦੂਜੇ ਤੇ ਚਲਾਈਆਂ ਗੋਲੀਆਂ ਦੌਰਾਨ ਦੋਵੇਂ ਆਪਣੀ ਜਿੰਦਗੀ ਤਾੋ ਹੱਥ ਧੋ ਬੈਠੇ ਹਨ | ਪੁਲਿਸ ਨੇ ਦੱਸਿਆ ਕਿ ਡਲ ਝੀਲ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਨੂੰ ਬਣਾਉਣ ਤੇ ਫੈਲਾਉਣ 'ਤੇ ਚੀਨ ਿਖ਼ਲਾਫ਼ 20 ਲੱਖ ਕਰੋੜ ਡਾਲਰ ਦਾ ਕੇਸ ਦਰਜ

ਵਾਸ਼ਿੰਗਟਨ-ਦੁਨੀਆ ਭਰ 'ਚ 17 ਹਜ਼ਾਰ ਤੋਂ ਵੱਧ ਲੋਕਾਂ ਦੀ ਜਾਨ ਲੈ ਚੁੱਕੇ ਕੋਰੋਨਾ ਵਇਰਸ ਨੂੰ ਬਣਾਉਣ ਤੇ ਉਸ ਨੂੰ ਫੈਲਾਉਣ ਲਈ ਅਮਰੀਕਾ ਦੇ ਵਕੀਲ ਲੈਰੀ ਕਲੇਮਾਨ ਨੇ ਚੀਨ 'ਤੇ 20 ਲੱਖ ਕਰੋੜ ਡਾਲਰ ਦਾ ਕੇਸ ਦਰਜ ਕੀਤਾ ਹੈ | ਕਲੇਮਾਨ ਤੇ ਉਨ੍ਹਾਂ ਦੇ ਵਕੀਲ ਭਾਈਚਾਰੇ ਨੇ ...

ਪੂਰੀ ਖ਼ਬਰ »

ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਚੌਹਾਨ ਨੇ ਵਿਧਾਨ ਸਭਾ 'ਚ ਬਹੁਮਤ ਸਾਬਤ ਕੀਤਾ

ਭੋਪਾਲ, 24 ਮਾਰਚ (ਏਜੰਸੀ)- ਬੀਤੇ ਦਿਨ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਵਾਲੇ ਸ਼ਿਵਰਾਜ ਸਿੰਘ ਚੌਹਾਨ (61) ਨੇ ਅੱਜ ਵਿਧਾਨ ਸਭਾ 'ਚ 'ਆਵਾਜ਼ ਵੋਟ' ਜਰੀਏ ਆਪਣਾ ਬਹੁਮਤ ਸਾਬਿਤ ਕਰ ਦਿੱਤਾ ਹੈ, ਇਸ ਸਮੇਂ ਵਿਰੋਧੀ ਧਿਰ ਕਾਂਗਰਸ ਦੇ ਵਿਧਾਇਕ ਸਦਨ 'ਚੋਂ ...

ਪੂਰੀ ਖ਼ਬਰ »

ਉਤਰਾਅ-ਚੜ੍ਹਾਅ ਵਿਚਕਾਰ ਉਛਾਲ ਨਾਲ ਬੰਦ ਹੋਇਆ ਸ਼ੇਅਰ ਬਾਜ਼ਾਰ

ਮੁੰਬਈ, 24 ਮਾਰਚ (ਏਜੰਸੀ)- ਸ਼ੇਅਰ ਬਾਜ਼ਾਰ ਮੰਗਲਵਾਰ ਨੂੰ 1414 ਅੰਕਾਂ ਦੀ ਬੜਤ ਨਾਲ ਖੁੱਲੇ | ਸੈਂਸੈਕਸ 5.58 ਫ਼ੀਸਦੀ ਜਾਂ 1450.71 ਅੰਕ ਤੇ ਨਿਫਟੀ 4.91 ਫ਼ੀਸਦੀ ਜਾਂ 373.35 ਅੰਕ ਉੱਪਰ ਖੁਲਿਆ | ਸ਼ੁਰੂਆਤੀ 45 ਮਿੰਟਾਂ ਬਾਅਦ ਬਾਜ਼ਾਰ 'ਚ ਉਤਾਰ-ਚੜਾਅ ਦਾ ਦੌਰ ਸ਼ੁਰੂ ਹੋ ਗਿਆ ਤੇ ਅੰਤ 'ਚ ...

ਪੂਰੀ ਖ਼ਬਰ »

ਪੁਲਿਸ ਨੇ ਕੋਰੋਨਾ ਵਾਇਰਸ ਦੇ ਸਹਾਰੇ ਸ਼ਾਹੀਨ ਬਾਗ ਦਾ ਧਰਨਾ ਚੁਕਵਾਇਆ

ਪ੍ਰਦਰਸ਼ਨਕਾਰੀਆਂ ਵਲੋਂ ਨਾਅਰੇਬਾਜ਼ੀ, 9 ਗਿ੍ਫ਼ਤਾਰ ਨਵੀਂ ਦਿੱਲੀ, 24 ਮਾਰਚ (ਜਗਤਾਰ ਸਿੰਘ)- ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਅਤੇ ਰਾਸ਼ਟਰੀ ਨਾਗਰਿਕਤਾ ਰਜਿਸਟਰ (ਐਨ.ਆਰ.ਸੀ.) ਿਖ਼ਲਾਫ਼ ਦਿੱਲੀ ਦੇ ਸ਼ਾਹੀਨ ਬਾਗ ਵਿਖੇ ਪਿਛਲੇ 100 ਦਿਨ ਤੋਂ ਜਾਰੀ ਰੋਸ ਮੁਜ਼ਾਹਰੇ ...

ਪੂਰੀ ਖ਼ਬਰ »

ਪਾਕਿ 'ਚ 7 ਮੌਤਾਂ-ਮਰੀਜ਼ਾਂ ਦੀ ਗਿਣਤੀ 956

ਅੰਮਿ੍ਤਸਰ, 24 ਮਾਰਚ (ਸੁਰਿੰਦਰ ਕੋਛੜ)-ਪਾਕਿਸਤਾਨ 'ਚ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵਧ ਕੇ 903 ਤੱਕ ਪਹੁੰਚ ਗਈ ਹੈ ਤੇ 7 ਲੋਕਾਂ ਦੀ ਮੌਤ ਹੋ ਚੁੱਕੀ ਹੈ | ਕੋਵਿਡ-19 ਨਾਲ ਸੰਕ੍ਰਮਿਤ ਦੇ ਸਭ ਤੋਂ ਜ਼ਿਆਦਾ ਮਾਮਲੇ ਸੂਬਾ ਸਿੰਧ 'ਚ 407 ਹਨ ਤੇ ਦੂਜੇ ਨੰਬਰ 'ਤੇ ਲਹਿੰਦਾ ਪੰਜਾਬ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX