ਤਾਜਾ ਖ਼ਬਰਾਂ


ਦਿੱਲੀ ਦੇ ਤੁਗਲਕਾਬਾਦ 'ਚ ਅੱਗ ਲੱਗਣ 1500 ਝੁੱਗੀਆਂ ਸੜ ਕੇ ਹੋਈਆਂ ਸੁਆਹ
. . .  6 minutes ago
ਨਵੀਂ ਦਿੱਲੀ, 26 ਮਈ- ਦਿੱਲੀ ਦੇ ਤੁਗਲਕਾਬਾਦ 'ਚ ਬੀਤੀ ਰਾਤ ਭਿਆਨਕ ਅੱਗ ਲੱਗਣ ...
ਅਮਰੀਕਾ 'ਚ ਕੋਰੋਨਾ ਵਾਇਰਸ ਕਾਰਨ 98 ਹਜ਼ਾਰ ਤੋਂ ਵੱਧ ਲੋਕਾਂ ਦੀ ਹੋਈ ਮੌਤ
. . .  34 minutes ago
ਵਾਸ਼ਿੰਗਟਨ, 26 ਮਈ- ਦੁਨੀਆ ਭਰ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਅਮਰੀਕਾ 'ਚ ਕੋਰੋਨਾ...
ਅੱਜ ਦਾ ਵਿਚਾਰ
. . .  46 minutes ago
ਜਲੰਧਰ 'ਚ ਅੱਜ ਕੁੱਲ 16 ਮਰੀਜ਼ ਮਿਲੇ ਕੋਰੋਨਾ ਪਾਜ਼ੀਟਿਵ
. . .  1 day ago
ਜਲੰਧਰ, 25 ਮਈ (ਐੱਮ. ਐੱਸ. ਲੋਹੀਆ) - ਜਲੰਧਰ 'ਚ ਕੋਵਿਡ-19 (ਕੋਰੋਨਾ) ਵਾਇਰਸ ਤੋਂ ਪੀੜਤ 16 ਹੋਰ ਮਰੀਜ਼ਾਂ ਦੇ ਮਿਲਣ ਨਾਲ ਗਿਣਤੀ ਵੱਧ ਕੇ 238 ਹੋ ਗਈ ਹੈ। ਇਨ੍ਹਾਂ 'ਚ ਸਿਵਲ ਹਸਪਤਾਲ ਦੇ ...
ਕੋਰੋਨਾ ਵਾਇਰਸ ਨੇ ਮੁੜ ਦਿੱਤੀ ਦਸਤਕ ਇਕ ਮਰੀਜ਼ ਆਇਆ ਪਾਜ਼ੀਟਿਵ
. . .  1 day ago
ਨਵਾਂਸ਼ਹਿਰ, 25 ਮਈ (ਗੁਰਬਖ਼ਸ਼ ਸਿੰਘ ਮਹੇ)-ਅੱਜ ਦੋ ਮਰੀਜ਼ਾਂ ਦੇ ਠੀਕ ਹੋ ਕੇ ਘਰ ਜਾਣ ਕਾਰਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਹਾਲੇ ਸ਼ਾਮ ਸਮੇਂ ਹੀ ਕੋਰੋਨਾ ਮੁਕਤ ਹੋਇਆ ਸੀ ਕਿ ਦੇਰ ਸ਼ਾਮ ...
ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ 'ਤੇ ਸੰਗਤ ਆਪਣੇ ਘਰ 'ਚ ਸੁਖਮਨੀ ਸਾਹਿਬ ਦੇ ਪਾਠ ਕਰਨ- ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ
. . .  1 day ago
ਸ੍ਰੀ ਅੰਮ੍ਰਿਤਸਰ , 25 ਮਈ (ਰਾਜੇਸ਼ ਕੁਮਾਰ ਸੰਧੂ) - ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਬਿਆਨ ਜਾਰੀ ਕਰਦਿਆਂ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਸੰਸਾਰ ਭਰ ਵਿਚ ਫੈਲੀ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਸਰਕਾਰ ਵੱਲੋਂ ...
ਕਰੀਬ 51 ਦਿਨ ਬਾਅਦ ਫ਼ਰੀਦਕੋਟ ਜ਼ਿਲ੍ਹਾ ਹੋਇਆ ਕੋਰੋਨਾ ਮੁਕਤ
. . .  1 day ago
ਫ਼ਰੀਦਕੋਟ, 25 ਮਈ (ਜਸਵੰਤ ਸਿੰਘ ਪੁਰਬਾ) - ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਆਈਸੋਲੇਸ਼ਨ ਵਾਰਡ ਵਿਚੋਂ ਅੱਜ ਬਾਕੀ ਦੇ ਰਹਿੰਦੇ 10 ਕੋਰੋਨਾ ਪਾਜ਼ੀਟਿਵ ਮਰੀਜ਼ਾਂ ਨੂੰ ਸਿਹਤਮੰਦ ਹੋਣ ਮਗਰੋਂ ਛੁੱਟੀ ਦਿੱਤੀ ਗਈ ਹੈ। ਇਹ ਲੋਕ ਹਜ਼ੂਰ ਸਾਹਿਬ ਨਾਂਦੇੜ ਤੋਂ ਪਰਤੇ ਸ਼ਰਧਾਲੂ ਜਿਨ੍ਹਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ..,.
ਪਠਾਨਕੋਟ 'ਚ ਕੋਰੋਨਾ ਦੇ 5 ਨਵੇਂ ਮਾਮਲਿਆਂ ਦੀ ਪੁਸ਼ਟੀ
. . .  1 day ago
ਪਠਾਨਕੋਟ, 25 ਮਈ (ਸੰਧੂ) - ਪਠਾਨਕੋਟ 'ਚ ਕੋਰੋਨਾ ਵਾਇਰਸ ਦੇ 5 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੀ ਪੁਸ਼ਟੀ ਐੱਸ.ਐਮ.ਓ ਡਾ. ਭੁਪਿੰਦਰ ਸਿੰਘ ਨੇ...
ਪੰਜਾਬ ਸਰਕਾਰ ਵੱਲੋਂ 45 ਪੁਲਿਸ ਅਧਿਕਾਰੀਆਂ ਦੇ ਤਬਾਦਲੇ
. . .  1 day ago
ਚੰਡੀਗੜ੍ਹ, 25 ਮਈ (ਵਿਕਰਮਜੀਤ ਮਾਨ) - ਪੰਜਾਬ ਸਰਕਾਰ ਵੱਲੋਂ 45 ਆਈ.ਪੀ.ਐੱਸ ਤੇ ਪੀ.ਪੀ.ਐੱਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ...
ਐਲ.ਪੀ.ਯੂ ਦੇ ਚਾਂਸਲਰ ਸਬੰਧੀ ਗਲਤ ਖ਼ਬਰ ਲਾਉਣ ਵਾਲੇ ਵੈੱਬ ਪੋਰਟਲ ਸੰਚਾਲਕ ਖ਼ਿਲਾਫ਼ ਕੇਸ ਦਰਜ
. . .  1 day ago
ਫਗਵਾੜਾ, 25 ਮਈ (ਹਰੀਪਾਲ ਸਿੰਘ ) - ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਚਾਂਸਲਰ ਨੂੰ ਕੋਰੋਨਾ ਹੋਣ ਸਬੰਧੀ ਝੂਠੀ ਖ਼ਬਰ ਵੈੱਬ ਪੋਰਟਲ 'ਤੇ ਚਲਾਉਣ ਵਾਲੇ ਵੈੱਬ ਪੋਰਟਲ ਦੇ ਸੰਚਾਲਕ ਵਿਨੋਦ ਸ਼ਰਮਾ ਵਾਸੀ ਥਾਣੇਦਾਰ ਮੁਹੱਲਾ ਫਗਵਾੜਾ ਦੇ ਖ਼ਿਲਾਫ਼ ਪੁਲਿਸ ਨੇ ਕੇਸ ਦਰਜ ਕੀਤਾ...
ਰਾਜਪੁਰਾ 'ਚ ਕੋਰੋਨਾ ਪਾਜ਼ੀਟਿਵ ਕੇਸ ਆਇਆ ਸਾਹਮਣੇ
. . .  1 day ago
ਰਾਜਪੁਰਾ, 25 ਮਈ (ਰਣਜੀਤ ਸਿੰਘ) - ਰਾਜਪੁਰਾ ਸ਼ਹਿਰ ਵਿੱਚ ਅੱਜ ਇਕ ਔਰਤ ਦੀ ਕੋਰੋਨਾ ਟੈਸਟ ਰਿਪੋਰਟ ਪਾਜ਼ੀਟਿਵ ਆਈ ਹੈ ।ਇਹ ਔਰਤ ਕਾਲਕਾ ਰੋਡ ਗਰਗ ਕਲੋਨੀ ਦੀ ਵਸਨੀਕ ਹੈ ਜੋ ਕਿ ਦਿੱਲੀ ਰਹਿ ਕੇ ਆਈ ਹੈ ।ਇਹ ਜਾਣਕਾਰੀ ਸੀ.ਐਮ.ਓ ਡਾ. ਹਰੀਸ਼ ਮਲਹੋਤਰਾ...
ਸੁਖਪਾਲ ਖਹਿਰਾ ਜਲੰਧਰ 'ਚ ਗ੍ਰਿਫ਼ਤਾਰ
. . .  1 day ago
ਜਲੰਧਰ, 25 ਮਈ (ਚਿਰਾਗ਼ ਸ਼ਰਮਾ) - ਕਬੱਡੀ ਖਿਡਾਰੀ ਅਰਵਿੰਦਰ ਪਹਿਲਵਾਨ ਨੂੰ ਇਨਸਾਫ਼ ਦਿਵਾਉਣ ਲਈ ਪੰਜਾਬੀ ਏਕਤਾ ਪਾਰਟੀ ਦੇ ਪ੍ਰਮੁੱਖ ਸੁਖਪਾਲ ਸਿੰਘ ਖਹਿਰਾ ਅੱਜ ਜਲੰਧਰ 'ਚ ਦੇਸ਼ ਭਗਤ ਹਾਲ ਤੋਂ ਕੈਂਡਲ ਮਾਰਚ ਕੱਢਣ ਜਾ ਰਹੇ ਸਨ ਕਿ ਪੁਲਿਸ ਨੇ ਉਸ ਤੋਂ ਪਹਿਲਾ ਹੀ ਖਹਿਰਾ...
ਪ੍ਰਵਾਸੀ ਕਾਮਿਆਂ ਨੂੰ ਲੈ ਕੇ ਅੰਮ੍ਰਿਤਸਰ ਤੋਂ 28ਵੀਂ ਰੇਲਗੱਡੀ ਰਵਾਨਾ
. . .  1 day ago
ਅੰਮ੍ਰਿਤਸਰ, 25 ਮਈ (ਰਾਜੇਸ਼ ਕੁਮਾਰ) - ਪ੍ਰਵਾਸੀ ਕਾਮਿਆਂ ਨੂੰ ਲੈ ਕੇ ਅੱਜ ਅੰਮ੍ਰਿਤਸਰ ਤੋਂ 28ਵੀਂ ਰੇਲਗੱਡੀ ਬਿਹਾਰ ਲਈ ਰਵਾਨਾ ਹੋਈ। ਇਸ ਰੇਲਗੱਡੀ 'ਚ ਅੰਮ੍ਰਿਤਸਰ ਜ਼ਿਲ੍ਹੇ 'ਚੋਂ 897, ਗੁਰਦਾਸਪੁਰ...
ਅੰਮ੍ਰਿਤਸਰ 'ਚ ਕੋਰੋਨਾ ਦੇ 8 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਅੰਮ੍ਰਿਤਸਰ, 25 ਮਈ (ਸੁਰਿੰਦਰਪਾਲ ਸਿੰਘ ਵਰਪਾਲ/ਰੇਸ਼ਮ ਸਿੰਘ/ਰਾਜੇਸ਼ ਸ਼ਰਮਾ) - ਅੰਮ੍ਰਿਤਸਰ 'ਚ ਕੋਰੋਨਾ ਵਾਇਰਸ ਦੇ ਅੱਜ 8 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਜ਼ਿਲ੍ਹੇ 'ਚ ਕੋਰੋਨਾ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ 335 ਹੋ ਗਈ ਹੈ। ਹੁਣ ਤੱਕ 301 ਮਰੀਜ਼ ਡਿਸਚਾਰਜ...
ਪਰਾਲੀ ਦੀਆਂ ਗੰਢਾ ਨੂੰ ਲੱਗੀ ਭਿਆਨਕ ਅੱਗ
. . .  1 day ago
ਫ਼ਾਜ਼ਿਲਕਾ, 25 ਮਈ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਅਬੋਹਰ ਰੋਡ 'ਤੇ ਪਿੰਡ ਬੰਨਵਾਲਾ ਹਨਵੰਤਾ ਨੇੜੇ ਰੱਖੀਆਂ ਪਰਾਲੀ ਦੀਆਂ ਗੰਢਾਂ ਨੂੰ ਭਿਆਨਕ ਅੱਗ ਲੱਗ ਗਈ, ਜਿਸ ਤੇ ਕਾਬੂ ਪਾਉਣ ਲਈ ਫ਼ਾਜ਼ਿਲਕਾ, ਅਬੋਹਰ, ਮਲੋਟ ਆਦਿ ਸ਼ਹਿਰ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪੁੱਜੀਆਂ। ਮਿਲੀ ਜਾਣਕਾਰੀ ਅਨੁਸਾਰ ਨੈਸ਼ਨਲ ਹਾਈਵੇ 10 'ਤੇ ਸਥਿਤ ਪਿੰਡ ਬੰਨਵਾਲਾ ਹਨਵੰਤਾ ਦੇ ਨੇੜੇ ਕਿਸੇ ਵਿਅਕਤੀ ਵਲ਼ੋਂ ਵੱਡੀ ਮਾਤਰਾ ਵਿਚ ਪਰਾਲੀ ਦੀਆਂ ਗੰਢਾਂ ਸਟੋਰ ਕੀਤੀਆਂ ਹੋਇਆ ਸਨ ਅਤੇ ਉਸ ਵਿਚੋਂ ਰਾਜਸਥਾਨ ਦਾ ਇਕ ਟਰੱਕ ਪਰਾਲੀ ਦੀਆਂ ਗੰਢਾ ਨੂੰ ਲੱਦ ਰਿਹਾ ਸੀ ਕਿ ਅਚਾਨਕ...
ਇੰਗਲੈਂਡ 'ਚ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼, ਦੋਸ਼ੀ ਕਾਬੂ
. . .  1 day ago
ਲੈਸਟਰ (ਯੂ.ਕੇ), 25 ਮਈ (ਸੁਖਜਿੰਦਰ ਸਿੰਘ ਢੱਡੇ) - ਇੰਗਲੈਂਡ ਦੇ ਸ਼ਹਿਰ ਡਰਬੀ ਦੇ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਵਿਖੇ ਅੱਜ ਸਵੇਰੇ 5.30 ਵਜੇ ਇਕ ਸ਼ਰਾਰਤੀ ਅਨਸਰ ਵੱਲੋਂ ਕੰਧ ਟੱਪ ਕੇ ਗੁਰਦੁਆਰਾ ਸਾਹਿਬ ਚ ਦਾਖਲ ਹੋ ਕੇ ਗੁਰੂ ਘਰ ਦੇ ਕੱਚ ਦੇ ਦਰਵਾਜ਼ਿਆਂ ਦੀ ਭੰਨਤੋੜ ਕਰ ਕੇ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ। ਪਰੰਤੂ ਸਵੇਰ ਦਾ ਸਮਾਂ ਹੋਣ ਕਾਰਨ ਗੁਰੂ ਘਰ ਵਿੱਚ ਦੋ ਪਾਠੀ ਸਿੰਘ ਮੌਜੂਦ ਹੋਣ ਕਰ ਕੇ ਹਮਲਾਵਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੱਕ ਨਹੀਂ ਪਹੁੰਚ ਸਕਿਆ, ਜਿਸ ਕਰ ਕੇ ਕੋਈ ਵੀ ਅਣਸੁਖਾਵੀਂ ਘਟਨਾ ਹੋਣ ਤੋਂ ਬਚਾਅ ਹੋ ਗਿਆ। ਗੁਰਦੁਆਰਾ ਸਾਹਿਬ...
ਹੁਸ਼ਿਆਰਪੁਰ ਤੋਂ ਚੱਲੀ ਪਹਿਲੀ ਸ਼ਰੱਮਿਕ ਐਕਸਪ੍ਰੈੱਸ, 1600 ਯਾਤਰੀ ਬਿਹਾਰ ਲਈ ਰਵਾਨਾ
. . .  1 day ago
ਹੁਸ਼ਿਆਰਪੁਰ, 25 ਮਈ (ਬਲਜਿੰਦਰਪਾਲ ਸਿੰਘ)- ਕੋਰੋਨਾ ਵਾਇਰਸ ਦੇ ਮੱਦੇਨਜ਼ਰ ਦੇਸ਼-ਵਿਆਪੀ ਲਾਕਡਾਊਨ ਕਾਰਨ ਹੋਰਨਾਂ ਰਾਜਾਂ ਦੇ ਚਾਹਵਾਨ ਵਸਨੀਕਾਂ ਨੂੰ ਆਪਣੇ ਘਰ ਵਾਪਸ ਭੇਜਣ ਲਈ...
ਐੱਸ. ਏ. ਐੱਸ. ਨਗਰ 'ਚ ਕੋਰੋਨਾ ਦੀ ਮੁੜ ਦਸਤਕ
. . .  1 day ago
ਐੱਸ ਏ ਐੱਸ ਨਗਰ, 25 ਮਈ (ਕੇ. ਐੱਸ .ਰਾਣਾ)- ਕੋਰੋਨਾ ਤੋਂ ਮੁਕਤ ਹੋਏ ਜ਼ਿਲ੍ਹਾ ਜ਼ਿਲ੍ਹਾ ਐੱਸ. ਏ. ਐੱਸ. ਨਗਰ ਅੰਦਰ ਇੱਕ ਵਾਰ ਫਿਰ ਜਣੇਪੇ ਦੌਰਾਨ ਮਹਿਲਾ ਨੂੰ ਕੋਰੋਨਾ ਪੀੜਤ ਪਾਏ ਜਾਣ 'ਤੇ ਸਿਹਤ ਵਿਭਾਗ...
ਤੇਜਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ
. . .  1 day ago
ਮਲੇਰਕੋਟਲਾ, 25 ਮਈ (ਕੁਠਾਲਾ) - ਅੱਜ ਸ਼ਾਮੀ ਕਰੀਬ 4 ਵਜੇ ਮਲੇਰਕੋਟਲਾ ਦੇ ਮੁਹੱਲਾ ਜਮਾਲਪੁਰਾ ਵਿਖੇ ਦੋ ਮੋਟਰਸਾਈਕਲਾਂ 'ਤੇ ਸਵਾਰ ਤਿੰਨ ਹਮਲਾਵਰਾਂ ਨੇ ਇੱਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਕਤਲ ਕਰ ਦਿੱਤਾ। ਮਾਰੇ ਗਏ ਨੌਜਵਾਨ ਦੀ ਪਛਾਣ ਮੁਹੰਮਦ ਸ਼ਮਸ਼ਾਦ...
ਤਾਲਾਬੰਦੀ ਕਾਰਨ ਲਾਹੌਰ 'ਚ ਫਸੇ ਸਤਬੀਰ ਸਿੰਘ ਦੇ ਬੇਟੇ ਦੀ ਸਰਕਾਰ ਨੂੰ ਅਪੀਲ
. . .  1 day ago
ਅੰਮ੍ਰਿਤਸਰ, 25 ਮਈ - ਅੰਮ੍ਰਿਤਸਰ 'ਚ ਕਮਲਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਸਤਬੀਰ ਸਿੰਘ, ਮਾਤਾ ਤੇ 3 ਜਣੇ ਹੋਰ 10 ਮਾਰਚ ਨੂੰ ਪਾਕਿਸਤਾਨ ਗਏ ਸਨ, ਜਿੱਥੇ ਕਿ ਉਨ੍ਹਾਂ ਗੁਰਧਾਮਾਂ ਦੇ ਦਰਸ਼ਨ ਕੀਤੇ ਸਨ। ਇਸ ਦੌਰਾਨ ਤਾਲਾਬੰਦੀ ਦੇ ਚੱਲਦਿਆਂ ਉਹ ਲਾਹੌਰ 'ਚ ਫਸ ਗਏ। ਕਮਲਜੀਤ ਸਿੰਘ ਨੇ ਸਰਕਾਰ ਨੂੰ ਅਪੀਲ...
ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਫਿਰ ਹੋਇਆ ਕੋਰੋਨਾ ਮੁਕਤ
. . .  1 day ago
ਬੰਗਾ, 25 ਮਈ (ਜਸਬੀਰ ਸਿੰਘ ਨੂਰਪੁਰ) - ਕੋਰੋਨਾ ਵਾਇਰਸ ਖ਼ਿਲਾਫ਼ ਇਕ ਮਹੀਨੇ ਦੀ ਲੰਬੀ ਲੜਾਈ ਬਾਅਦ, ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਆਪਣੇ ਆਖ਼ਰੀ ਦੋ ਕੋਵਿਡ ਮਰੀਜ਼ਾਂ ਨੂੰ ਸਿਹਤਯਾਬ ਕਰ ਕੇ ਘਰ ਭੇਜਣ ਬਾਅਦ ਇਕ ਵਾਰ ਫਿਰ ਕੋਵਿਡ ਮੁਕਤ ਜ਼ਿਲ੍ਹਾ ਬਣ ਗਿਆ ਹੈ। ਘਰਾਂ ਨੂੰ ਭੇਜੇ ਗਏ ਦੋਵੇਂ ਮਰੀਜ਼...
ਏ.ਆਈ.ਓ.ਸੀ.ਡੀ ਨੇ ਪ੍ਰਧਾਨ ਮੰਤਰੀ ਅਤੇ ਵਿਤ ਮੰਤਰੀ ਨੂੰ ਲਿਖਿਆ ਪੱਤਰ
. . .  1 day ago
ਸੰਗਰੂਰ, 25 ਮਈ (ਧੀਰਜ ਪਸ਼ੋਰੀਆ)- ਦੇਸ਼ ਭਰ ਦੇ ਕਰੀਬ 8.50 ਲੱਖ ਕੈਮਿਸਟਾਂ ਦੀ ਅਗਵਾਈ ਕਰ ਰਹੀ ਆਲ ਇੰਡੀਆ...
ਈਦ ਮੌਕੇ ਭਾਰਤ ਪਾਕਿ ਵਿਚਾਲੇ ਅਟਾਰੀ ਸਰਹੱਦ 'ਤੇ ਨਹੀਂ ਹੋ ਸਕਿਆ ਮਿਠਿਆਈਆਂ ਦਾ ਆਦਾਨ-ਪ੍ਰਦਾਨ
. . .  1 day ago
ਅਟਾਰੀ, 25 ਮਈ (ਰੁਪਿੰਦਰਜੀਤ ਸਿੰਘ ਭਕਨਾ)- ਭਾਰਤ ਪਾਕਿਸਤਾਨ ਵਿਚਾਲੇ ਚੱਲ ਰਹੇ ਖਟਾਸ ਭਰੇ ਸੰਬੰਧਾਂ ਕਾਰਨ...
ਚੰਡੀਗੜ੍ਹ 'ਚ ਸਿਹਤਯਾਬ ਹੋਏ ਕੋਰੋਨਾ ਤੋਂ ਪੀੜਤ 3 ਸਾਲਾ ਬੱਚਾ ਅਤੇ ਮਾਂ
. . .  1 day ago
ਚੰਡੀਗੜ੍ਹ, 25 ਮਈ (ਮਨਜੋਤ ਸਿੰਘ)- ਚੰਡੀਗੜ੍ਹ 'ਚ ਕੋਰੋਨਾ ਦੇ ਦੋ ਮਰੀਜ਼ ਮਾਂ-ਪੁੱਤ ਦੇ ਸਿਹਤਯਾਬ ਹੋਣ ...
ਮੋਟਰਸਾਈਕਲ ਨੂੰ ਅਚਾਨਕ ਲੱਗੀ ਅੱਗ
. . .  1 day ago
ਜਲੰਧਰ, 25 ਮਈ- ਨਕੋਦਰ ਰੋਡ 'ਤੇ ਉਸ ਸਮੇਂ ਹਫੜਾ-ਦਫੜੀ ਮੱਚ ਗਈ ਜਦੋਂ ਇਕ ਮੋਟਰਸਾਈਕਲ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 9 ਜੇਠ ਸੰਮਤ 552
ਵਿਚਾਰ ਪ੍ਰਵਾਹ: ਜੇ ਸਮਾਂ ਰਹਿੰਦਿਆਂ ਕਿਸੇ ਸਮੱਸਿਆ ਦਾ ਹੱਲ ਨਾ ਕੱਢਿਆ ਜਾਵੇ ਤਾਂ ਉਹ ਹੋਰ ਵੀ ਭਿਆਨਕ ਹੋ ਜਾਂਦੀ ਹੈ। ਨੀਤੀ ਵਚਨ

ਪਹਿਲਾ ਸਫ਼ਾ

'ਅਮਫ਼ਾਨ' ਨੇ ਪੱਛਮੀ ਬੰਗਾਲ 'ਚ ਮਚਾਈ ਭਾਰੀ ਤਬਾਹੀ-72 ਮੌਤਾਂ

ਹਵਾਈ ਅੱਡੇ 'ਤੇ ਭਰਿਆ ਪਾਣੀ ਪ੍ਰਧਾਨ ਮੰਤਰੀ ਵਲੋਂ ਦੌਰਾ ਅੱਜ 1 ਲੱਖ ਕਰੋੜ ਦੇ ਨੁਕਸਾਨ ਦਾ ਅਨੁਮਾਨ-ਮਮਤਾ ਬੈਨਰਜੀ ਕੋਲਕਾਤਾ, ਭੁਵਨੇਸ਼ਵਰ, 21 ਮਈ (ਪੀ. ਟੀ. ਆਈ.)-100 ਸਾਲਾਂ 'ਚ ਹੁਣ ਤੱਕ ਦੇ ਸਭ ਤੋਂ ਭਿਆਨਕ ਅਤੇ ਤਾਕਤਵਰ ਸਮੁੰਦਰੀ ਤੂਫ਼ਾਨ 'ਅਮਫ਼ਾਨ' ...

ਪੂਰੀ ਖ਼ਬਰ »

ਕਣਕ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ 'ਚ ਪਿਛਲੇ ਦੋ ਸਾਲ ਦਾ ਰਿਕਾਰਡ ਟੁੱਟਾ

ਅੰਕੜਾ 11000 ਨੂੰ ਪਾਰ-ਕਈ ਥਾਵਾਂ 'ਤੇ ਕਿਸਾਨਾਂ 'ਤੇ ਦਰਜ ਹੋਏ ਪੁਲਿਸ ਕੇਸ ਜਸਪਾਲ ਸਿੰਘ ਢਿੱਲੋਂ ਪਟਿਆਲਾ, 21 ਮਈ-ਕੌਮੀ ਗ੍ਰੀਨ ਟਿ੍ਬਿਊਨਲ ਦੇ ਆਦੇਸ਼ਾਂ ਅਤੇ ਤਾਲਾਬੰਦੀ ਦੀਆਂ ਧੱਜੀਆਂ ਉਡਾਉਂਦਿਆਂ ਪੰਜਾਬ ਅੰਦਰ ਕਣਕ ਦੀ ਰਹਿੰਦ-ਖੂੰਹਦ ਨੂੰ ਅੱਗਾਂ ਲਾਉਣ ਦੇ ...

ਪੂਰੀ ਖ਼ਬਰ »

ਵਿਧਾਇਕ ਦਲ ਦੀ ਮੀਟਿੰਗ ਚਾਹੁੰਦੇ ਹਨ ਕਾਂਗਰਸੀ ਮੈਂਬਰ-ਜਾਖੜ

ਕਿਹਾ, ਗਿਲੇ-ਸ਼ਿਕਵੇ ਤਾਂ ਆਹਮੋ-ਸਾਹਮਣੇ ਹੀ ਦੂਰ ਹੋ ਸਕਦੇ ਹਨ ਚੰਡੀਗੜ੍ਹ, 21 ਮਈ (ਐਨ.ਐਸ. ਪਰਵਾਨਾ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਹੈ ਕਿ ਵਰਤਮਾਨ ਹਾਲਾਤ ਦੀ ਸਮੀਖਿਆ ਕਰਨ ਲਈ ਸੱਤਾਧਾਰੀ ਕਾਂਗਰਸੀ ...

ਪੂਰੀ ਖ਼ਬਰ »

ਕੋਰੋਨਾ ਵੈਕਸੀਨ ਸਬੰਧੀ ਆਕਸਫੋਰਡ ਯੂਨੀਵਰਸਿਟੀ ਦਾ ਪਸ਼ੂ ਪ੍ਰਯੋਗ ਫੇਲ੍ਹ

ਬੰਗਲਾਦੇਸ਼ੀ ਡਾਕਟਰਾਂ ਦੀ ਟੀਮ ਵਲੋਂ ਦਵਾਈ ਬਣਾਉਣ ਦਾ ਦਾਅਵਾ ਮਨੁੱਖੀ ਪ੍ਰਯੋਗ ਦਾ ਨਤੀਜਾ ਜਲਦੀ ਆਉਣ ਦੀ ਸੰਭਾਵਨਾ ਮਨਪ੍ਰੀਤ ਸਿੰਘ ਬੱਧਨੀ ਕਲਾਂ ਲੰਡਨ, 21 ਮਈ-ਵਿਸ਼ਵ ਭਰ ਵਿਚ ਕੋਰੋਨਾ ਵਾਇਰਸ ਦੇ 50 ਲੱਖ ਤੋਂ ਵੱਧ ਮਾਮਲੇ ਆਉਣ ਦੇ ਬਾਅਦ ਇਸ ਮਹਾਂਮਾਰੀ ...

ਪੂਰੀ ਖ਼ਬਰ »

ਦੁਨੀਆ ਭਰ 'ਚ ਕੋਰੋਨਾ ਮਾਮਲੇ 51 ਲੱਖ ਤੋਂ ਪਾਰ

ਵਾਸ਼ਿੰਗਟਨ, 21 ਮਈ (ਏਜੰਸੀ)-ਕੋਰੋਨਾ ਕਾਰਨ ਦੁਨੀਆ ਭਰ 'ਚ ਮਰਨ ਵਾਲਿਆਂ ਦੀ ਗਿਣਤੀ 3 ਲੱਖ, 31 ਹਜ਼ਾਰ ਤੋਂ ਪਾਰ ਹੋ ਗਈ ਹੈ, ਜਦੋਂ ਕਿ ਮਾਮਲੇ 51 ਲੱਖ, 49 ਹਜ਼ਾਰ ਦਾ ਅੰਕੜਾ ਟੱਪ ਗਏ ਹਨ | ਦੁਨੀਆ 'ਚ ਸਭ ਤੋਂ ਜ਼ਿਆਦਾ 95,000 ਤੋਂ ਵੱਧ ਮੌਤਾਂ ਅਮਰੀਕਾ 'ਚ ਜਦੋਂ ਕਿ 35,000 ਤੋਂ ਜ਼ਿਆਦਾ ...

ਪੂਰੀ ਖ਼ਬਰ »

ਅਮਰੀਕਾ ਨੇ ਅਲਕਾਇਦਾ ਦਾ ਵੱਡਾ ਅੱਤਵਾਦੀ ਭਾਰਤ ਨੂੰ ਸੌਾਪਿਆ

ਅੰਮਿ੍ਤਸਰ ਪਹੁੰਚਣ 'ਤੇ ਇਕਾਂਤਵਾਸ 'ਚ ਰੱਖਿਆ ਨਵੀਂ ਦਿੱਲੀ/ਅੰਮਿ੍ਤਸਰ, 21 ਮਈ (ਏਜੰਸੀ/ਗਗਨਦੀਪ ਸ਼ਰਮਾ)-ਅਮਰੀਕਾ ਨੇ ਅਲਕਾਇਦਾ ਦਾ ਵੱਡਾ ਅੱਤਵਾਦੀ ਮੁਹੰਮਦ ਇਬਰਾਹਿਮ ਜੁਬੈਰ ਭਾਰਤ ਨੂੰ ਸੌਾਪ ਦਿੱਤਾ ਹੈ | ਉਸ ਨੂੰ 19 ਮਈ ਨੂੰ ਹੀ ਭਾਰਤ ਲਿਆਂਦਾ ਗਿਆ ਅਤੇ ਅੰਮਿ੍ਤਸਰ ...

ਪੂਰੀ ਖ਼ਬਰ »

ਦੇਸ਼ ਭਰ 'ਚ 5705 ਨਵੇਂ ਮਾਮਲੇ

ਭਾਰਤ 'ਚ ਦੁਨੀਆ ਦੇ ਮੁਕਾਬਲੇ ਮੌਤ ਦਰ ਘੱਟ-ਸਿਹਤ ਮੰਤਰਾਲਾ

ਨਵੀਂ ਦਿੱਲੀ, 21 ਮਈ (ਏਜੰਸੀ)-ਦੇਸ਼ ਭਰ 'ਚ 24 ਘੰਟਿਆਂ ਦੌਰਾਨ ਕੋਰੋਨਾ ਦੇ 5705 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕੁੱਲ ਮਾਮਲਿਆਂ ਦੀ ਗਿਣਤੀ 1,16,295 'ਤੇ ਪਹੁੰਚ ਗਈ ਹੈ ਅਤੇ ਹੁਣ ਤੱਕ ਦੇਸ਼ 'ਚ 3494 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ | ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਨੇ 139 ...

ਪੂਰੀ ਖ਼ਬਰ »

ਇਕ-ਤਿਹਾਈ ਸਮਰੱਥਾ, ਨਵੇਂ ਕਿਰਾਏ ਤੇ ਨਵੇਂ ਨਿਯਮਾਂ ਨਾਲ ਸੋਮਵਾਰ ਤੋਂ ਸ਼ੁਰੂ ਹੋਣਗੀਆਂ ਘਰੇਲੂ ਉਡਾਣਾਂ

ਪਹਿਲੀ ਤੋਂ ਚੱਲਣ ਵਾਲੀਆਂ ਰੇਲਾਂ ਲਈ ਟਿਕਟਾਂ ਦੀ ਬੁਕਿੰਗ ਸ਼ੁਰੂ
ਨਵੀਂ ਦਿੱਲੀ, 21 ਮਈ (ਉਪਮਾ ਡਾਗਾ ਪਾਰਥ)- ਸੋਮਵਾਰ ਭਾਵ 25 ਮਈ ਤੋਂ ਹਵਾਬਾਜ਼ੀ ਵਿਭਾਗ, ਇਕ-ਤਿਹਾਈ ਸਮਰੱਥਾ ਅਤੇ ਤਵਸੀਲੀ ਸੇਧਾਂ ਦੇ ਨਾਲ ਘਰੇਲੂ ਉਡਾਣਾਂ ਸ਼ੁਰੂ ਕਰੇਗਾ | ਤਕਰੀਬਨ ਦੋ ਮਹੀਨਿਆਂ ਬਾਅਦ ਸ਼ੁਰੂ ਹੋ ਰਹੀਆਂ ਘਰੇਲੂ ਉਡਾਣਾਂ ਲਈ ਕਈ ਨਵੇਂ ਨਿਯਮਾਂ ਦੀ ਤਾਂ ਪਾਲਣਾ ਕਰਨੀ ਹੀ ਹੋਵੇਗੀ | ਇਸ ਤੋਂ ਇਲਾਵਾ ਨਵਾਂ ਕਿਰਾਇਆ ਢਾਂਚਾ ਵੀ ਅਮਲ 'ਚ ਲਿਆਂਦਾ ਜਾਵੇਗਾ ਜੋ ਕਿ ਅਗਲੇ 3 ਮਹੀਨਿਆਂ ਭਾਵ 25 ਅਗਸਤ ਤੱਕ ਲਈ ਅਮਲ 'ਚ ਰਹੇਗਾ | ਇਸ ਨਵੇਂ ਕਿਰਾਏ ਢਾਂਚੇ 'ਚ ਹਵਾਈ ਸਫਰ ਦਾ ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ ਕਿਰਾਇਆ ਹਵਾਬਾਜ਼ੀ ਮੰਤਰਾਲੇ ਵਲੋਂ ਨਿਸਚਿਤ ਕੀਤਾ ਜਾਵੇਗਾ | ਕੰਪਨੀ ਵਲੋਂ ਮਨਮਾਨੇ ਕਿਰਾਏ ਵਸੂਲਣ ਤੋਂ ਬਚਾਅ ਲਈ ਮੰਤਰਾਲੇ ਵਲੋਂ ਇਕ ਸ਼ਰਤ ਵੀ ਰੱਖੀ ਗਈ ਹੈ | ਜਿਸ ਮੁਤਾਬਿਕ ਘੱਟੋ-ਘੱਟ 40 ਫੀਸਦੀ ਟਿਕਟਾਂ ਘੱਟੋ-ਘੱਟ ਕਿਰਾਏ 'ਤੇ ਹੋਣੀਆਂ ਚਾਹੀਦੀਆਂ ਹਨ |
ਵੈੱਬ ਚੈੱਕ ਇਨ ਰਾਹੀਂ ਹੀ ਮਿਲੇਗਾ ਹਵਾਈ ਅੱਡੇ 'ਚ ਦਾਖਲਾ
ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਘਰ ਤੋਂ ਰਵਾਨਾ ਹੋਣ ਤੋਂ ਲੈ ਕੇ ਹਵਾਈ ਅੱਡੇ 'ਤੇ ਦਾਖਲੇ ਅਤੇ ਬਾਹਰ ਨਿਕਲਣ ਲਈ ਕਈ ਸੇਧਾਂ ਜਾਰੀ ਕੀਤੀਆਂ ਹਨ | ਮੁਸਾਫਿਰਾਂ ਨੂੰ ਹਵਾਈ ਅੱਡੇ 'ਤੇ ਦਾਖਲ ਹੋਣ ਲਈ ਵੈੱਬ ਚੈੱਕ ਇਨ ਕਰਵਾਉਣਾ ਹੋਵੇਗਾ | ਸਾਮਾਨ ਲਈ ਪਛਾਣ ਨੰਬਰ ਵੀ ਡਾਊਨਲੋਡ ਕਰਨਾ ਪਵੇਗਾ ਅਤੇ ਉਸ ਦਾ ਪਿ੍ੰਟ ਲੈ ਕੇ ਜਾਂ ਮੋਟੇ ਅੱਖਰਾਂ 'ਚ ਲਿਖ ਕੇ ਸਾਮਾਨ 'ਤੇ ਚਿਪਕਾਉਣਾ ਪਵੇਗਾ | ਨਵੇਂ ਸਿਸਟਮ ਤਹਿਤ ਮੁਸਾਫਿਰ ਨੂੰ ਘੱਟੋ-ਘੱਟ 2 ਘੰਟੇ ਪਹਿਲਾਂ ਹਵਾਈ ਅੱਡੇ 'ਤੇ ਪਹੁੰਚਣਾ ਹੋਵੇਗਾ | ਇਕ-ਤਿਹਾਈ ਉਡਾਣਾਂ ਨਾਲ ਸ਼ੁਰੂਆਤ ਕਰਨ ਵਾਲੇ ਹਵਾਬਾਜ਼ੀ ਖੇਤਰ ਦੀ ਉਡਾਣਾਂ ਵਧਾਉਣ ਦੀ ਯੋਜਨਾ ਬਾਰੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਫਿਲਹਾਲ ਮੰਤਰਾਲੇ ਦਾ ਉਦੇਸ਼ ਬੰਦ ਪਈਆਂ ਕਾਰਵਾਈਆਂ ਨੂੰ ਸ਼ੁਰੂ ਕਰਨਾ ਹੈ | ਸ਼ੁਰੂਆਤ ਤੋਂ ਬਾਅਦ ਦੇ ਤਜਰਬੇ ਦੇ ਆਧਾਰ 'ਤੇ ਹੀ 'ਪੜਾਅ ਦਰ' ਢੰਗ ਨਾਲ ਹੀ ਉਡਾਣਾਂ ਵਧਾਉਣ ਬਾਰੇ ਵਿਚਾਰ ਕੀਤਾ ਜਾਵੇਗਾ |
ਪੁਰੀ ਨੇ ਸੋਮਵਾਰ ਦੀਆਂ ਉਡਾਣਾਂ ਸ਼ੁਰੂ ਹੋਣ ਤੋਂ ਪਹਿਲਾਂ ਕੀਤੀ ਪ੍ਰੈੱਸ ਕਾਨਫਰੰਸ 'ਚ ਹੋਰ ਨਿਯਮਾਂ ਬਾਰੇ ਵੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਿਲਹਾਲ ਸਿਰਫ ਇਕ ਚੈੱਕ ਇਨ ਬੈਗ ਅਤੇ ਇਕ ਕੈਬਿਨ ਬੈਗ ਦੀ ਇਜਾਜ਼ਤ ਹੋਵੇਗੀ | ਬਿਨਾਂ ਮਾਸਕ ਅਤੇ ਦਸਤਾਨੇ 'ਤੇ ਦਾਖਲਾ ਨਹੀਂ ਦਿੱਤਾ ਜਾਵੇਗਾ | 14 ਸਾਲ ਤੱਕ ਦੇ ਬੱਚਿਆਂ ਨੂੰ ਛੱਡ ਕੇ ਸਾਰਿਆਂ ਲਈ ਆਰੋਗਿਆ ਸੇਤੂ ਐਪ ਰੱਖਣਾ ਲਾਜ਼ਮੀ ਹੋਵੇਗਾ | ਐਪ 'ਚ ਰੈੱਡ ਜ਼ੋਨ ਹੋਣ 'ਤੇ ਦਾਖਲੇ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ | ਟਰਮੀਨਲ ਇਮਾਰਤ 'ਚ ਦਾਖਲੇ ਤੋਂ ਪਹਿਲਾਂ ਇਕ ਨਿਸਚਿਤ ਥਾਂ 'ਤੇ ਥਰਮਲ ਸਕਰੀਨਿੰਗ ਜ਼ੋਨ ਤੋਂ ਲੰਘਣਾ ਪਵੇਗਾ | ਜੁੱਤੀਆਂ ਅਤੇ ਚੱਪਲਾਂ ਨੂੰ ਵੀ ਵਾਇਰਸ ਮੁਕਤ ਕਰਨ ਲਈ ਬਲੀਚ ਵਾਲੇ ਕਾਰਪੈਟ 'ਤੇ ਰੱਖਿਆ ਜਾਵੇਗਾ | ਸਮਾਨ ਰੱਖਣ ਲਈ ਵਰਤੀ ਜਾਣ ਵਾਲੀ ਟਰਾਲੀ ਵੀ ਨਹੀਂ ਮਿਲੇਗੀ | ਟਰਾਲੀ ਸਿਰਫ ਉਨ੍ਹਾਂ ਲੋੜਵੰਦਾਂ ਨੂੰ ਹੀ ਮੁਹੱਈਆ ਕਰਵਾਈ ਜਾਵੇਗੀ ਜੋ ਇਸ ਦੀ ਮੰਗ ਕਰਨਗੇ | ਇਸ ਇਮਾਰਤ 'ਚ ਕੋਈ ਵੀ ਅਖਬਾਰ ਜਾਂ ਮੈਗਜ਼ੀਨ ਨਹੀਂ ਮਿਲੇਗੀ | ਲੋੜਵੰਦਾਂ ਨੂੰ ਹੀ ਸੈਨੀਟਾਈਜ਼ ਕੀਤੀ ਵੀਲ੍ਹ ਚੇਅਰ ਮੁਹੱਈਆ ਕਰਵਾਈ ਜਾਵੇਗੀ | ਮੁਸਾਫਿਰਾਂ ਦੇ ਸਮਾਨ ਨੂੰ ਸੈਨੀਟਾਈਜ਼ ਕਰਨ ਦੀ ਜ਼ਿੰਮੇਵਾਰੀ ਹਵਾਈ ਅੱਡਾ ਅਥਾਰਿਟੀ ਦੀ ਹੋਵੇਗੀ | ਮੁਸਾਫਿਰ ਨੂੰ ਬੋਰਡਿੰਗ ਪਾਸ ਉਸ ਵੇਲੇ ਹੀ ਦਿੱਤਾ ਜਾਵੇਗਾ ਜਦੋਂ ਉਹ ਖੁਦ ਤਸਦੀਕ ਕੀਤਾ ਦਸਤਾਵੇਜ਼ ਦੇਵੇਗਾ | ਜਿਸ 'ਚ ਕੋਰੋਨਾ ਦੇ ਕੋਈ ਲੱਛਣ ਨਾ ਹੋਣ ਦੀ ਜਾਣਕਾਰੀ ਦਿੱਤੀ ਜਾਵੇਗੀ | ਹਵਾਈ ਅੱਡੇ 'ਤੇ ਉਡੀਕ ਦੇ ਸਮੇਂ ਦੌਰਾਨ ਬੈਠਣ ਲਈ ਕੁਰਸੀਆਂ ਦੀ ਵਿਵਸਥਾ 'ਚ ਵੀ ਵਿਚਲੀ ਕੁਰਸੀ ਦੀ ਵਰਤੋਂ ਨਹੀਂ ਕੀਤੀ ਜਾਵੇਗੀ ਤਾਂ ਜੋ ਸਮਾਜਿਕ ਦੂਰੀ ਦੀ ਪਾਲਣਾ ਕੀਤੀ ਜਾ ਸਕੇ | ਹਾਲਾਂਕਿ ਹਵਾਈ ਜਹਾਜ਼ ਦੇ ਅੰਦਰ ਇਹ ਵਿਵਸਥਾ ਨਹੀਂ ਹੋਵੇਗੀ | ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਹਵਾਈ ਜਹਾਜ਼ ਦੇ ਅੰਦਰ ਵਿਚਲੀ ਸੀਟ ਖਾਲੀ ਨਹੀਂ ਰੱਖੀ ਜਾਵੇਗੀ | ਹਵਾਈ ਜਹਾਜ਼ ਦੇ ਅੰਦਰ ਦਾਖਲੇ ਲਈ ਵੀ ਲੋਕਾਂ ਨੂੰ ਬੈਚਾਂ 'ਚ ਲਿਆਂਦਾ ਜਾਵੇਗਾ ਤਾਂ ਕਿ ਉਹ ਇਕ ਦੂਜੇ ਨਾਲ ਬਿਨਾਂ ਟਕਰਾਏ ਦਾਖਲ ਹੋ ਸਕਣ | ਜਹਾਜ਼ ਦੇ ਅੰਦਰ ਕੈਬਿਨ ਕ੍ਰੂ ਪੂਰੇ ਸੁਰੱਖਿਅਤ ਸੂਟ 'ਚ ਹੋਵੇਗਾ | ਜਹਾਜ਼ ਦੇ ਅੰਦਰ ਖਾਣਾ ਨਹੀਂ ਮਿਲੇਗਾ, ਨਾ ਹੀ ਮੁਸਾਫਰ ਆਪਣਾ ਖਾਣਾ ਲਿਆ ਸਕਣਗੇ | ਸੀਟ 'ਤੇ ਸਿਰਫ ਪਾਣੀ ਦੀ ਬੋਤਲ ਹੀ ਮਿਲੇਗੀ | ਮੁਸਾਫਰ ਟਾਇਲਟ ਦੇ ਬਾਹਰ ਕਤਾਰ ਨਹੀਂ ਲਾ ਸਕਣਗੇ | ਜਹਾਜ਼ ਤੋਂ ਬਾਹਰ ਨਿਕਲਣ ਤੋਂ ਬਾਅਦ ਵੀ ਮੁਸਾਫਿਰ ਨੂੰ ਤੈਅ ਨੇਮਾਂ ਦੀ ਪਾਲਣਾ ਕਰਨੀ ਹੋਵੇਗੀ | ਜਿਸ 'ਚ ਬੈਚਾਂ 'ਚ ਬਾਹਰ ਆਉਣਾ, ਸਾਮਾਨ ਵਾਪਸ ਲੈਣ ਵਾਲੀ ਥਾਂ 'ਤੇ ਸਮਾਜਿਕ ਦੂਰੀ ਦੀ ਪਾਲਣਾ ਕਰਨਾ ਆਦਿ ਸ਼ਾਮਿਲ ਹੈ | ਜਿਸ ਕਿਸੇ ਮੁਸਾਫਿਰ 'ਚ ਕੋਰੋਨਾ ਦੇ ਲੱਛਣ ਨਜ਼ਰ ਆਏ, ਉਸ ਨੂੰ ਟਰਮੀਨਲ ਇਮਾਰਤ 'ਚ ਬਣੇ ਇਕ ਆਈਸੋਲੇਸ਼ਨ ਹਿੱਸੇ 'ਚ ਲੈ ਜਾਇਆ ਜਾਵੇਗਾ |
ਰੂਟ ਦੇ ਆਧਾਰ 'ਤੇ ਉਡਾਣਾਂ ਨੂੰ 7 ਸ਼੍ਰੇਣੀਆਂ 'ਚ ਵੰਡਿਆ
ਉਡਾਣਾਂ ਦਾ ਕਿਰਾਇਆ ਨਿਸਚਿਤ ਕਰਨ ਲਈ ਰੂਟ ਦੇ ਆਧਾਰ 'ਤੇ ਉਡਾਣਾਂ ਨੂੰ 7 ਸ਼੍ਰੇਣੀਆਂ 'ਚ ਵੰਡਿਆ ਗਿਆ ਹੈ | ਹਵਾਬਾਜ਼ੀ ਰਾਜ ਮੰਤਰੀ ਹਰਦੀਪ ਪੁਰੀ ਨੇ ਦੱਸਿਆ ਕਿ ਪਹਿਲੀ ਸ਼੍ਰੇਣੀ 'ਚ 30 ਮਿੰਟ ਤੱਕ ਦੀਆਂ ਉਡਾਣਾਂ ਨੂੰ ਰੱਖਿਆ ਗਿਆ ਹੈ | ਜਿਸ ਤੋਂ ਬਾਅਦ 40 ਤੋਂ 60 ਮਿੰਟ ਦੀ ਦੂਜੀ, 60 ਤੋਂ 90 ਮਿੰਟ ਦੀ ਤੀਜੀ, 90 ਤੋਂ 120 ਮਿੰਟ ਦੀ ਚੌਥੀ, 120 ਤੋਂ 150 ਮਿੰਟ ਦੀ ਪੰਜਵੀਂ, 150 ਤੋਂ 180 ਮਿੰਟ ਦੀ ਛੇਵੀਂ ਅਤੇ 180 ਤੋਂ 210 ਮਿੰਟ ਦੀ ਸੱਤਵੀਂ ਸ਼੍ਰੇਣੀ ਹੋਵੇਗੀ | ਇਨ੍ਹਾਂ ਰੂਟਾਂ 'ਚ ਕਿਰਾਇਆ ਨਿਸਚਿਤ ਕਰਨ ਦੇ ਨਵੇਂ ਢਾਂਚੇ ਦੀ ਮਿਸਾਲ ਦਿੰਦਿਆਂ ਪੁਰੀ ਨੇ ਦਿੱਲੀ-ਮੁੰਬਈ ਉਡਾਣ ਦੇ ਕਿਰਾਏ ਬਾਰੇ ਜਾਣਕਾਰੀ ਦਿੱਤੀ | ਦਿੱਲੀ-ਮੁੰਬਈ ਉਡਾਣ, ਜੋ 30 ਤੋਂ 60 ਮਿੰਟ ਵਾਲੀ ਦੂਜੀ ਸ਼੍ਰੇਣੀ 'ਚ ਆਉਂਦੀ ਹੈ, ਉਸ ਲਈ ਘੱਟ ਤੋਂ ਘੱਟ ਕਿਰਾਇਆ 3500 ਰੁਪਏ ਅਤੇ ਵੱਧ ਤੋਂ ਵੱਧ ਕਿਰਾਇਆ 10 ਹਜ਼ਾਰ ਰੁਪਏ ਹੋਵੇਗਾ | ਇਹ ਨਵਾਂ ਕਿਰਾਇਆ ਢਾਂਚਾ 3 ਮਹੀਨੇ ਤੱਕ ਲਈ ਲਾਗੂ ਰਹੇਗਾ | ਕੇਂਦਰੀ ਮੰਤਰੀ ਨੇ ਕਿਹਾ ਕਿ ਉਡਾਣ ਦੀਆਂ 40 ਫੀਸਦੀ ਸੀਟਾਂ 50 ਫੀਸਦੀ ਔਸਤ ਮੁੱਲ ਜੋ ਕਿ ਦਿੱਲੀ-ਮੁੰਬਈ ਉਡਾਣਾਂ ਲਈ 6700 ਰੁਪਏ ਹੋਵੇਗਾ ਨੂੰ ਘੱਟ ਕੀਮਤ 'ਤੇ ਦਿੱਤੀਆਂ ਜਾਣਗੀਆਂ | ਪੁਰੀ ਨੇ ਕਿਹਾ ਕਿ ਮੰਤਰਾਲੇ ਨੇ ਹਕੀਕਤ ਦੇ ਆਧਾਰ 'ਤੇ ਕਿਰਾਇਆ ਰੱਖਣ ਦੀ ਕੋਸ਼ਿਸ਼ ਕੀਤੀ ਹੈ ਤਾਂ ਜੋ ਮੁਸਾਫਰਾਂ ਅਤੇ ਕੰਪਨੀਆਂ ਨੂੰ ਕੋਈ ਵੀ ਨੁਕਸਾਨ ਨਾ ਝੱਲਣਾ ਪਵੇ | ਹਵਾਬਾਜ਼ੀ ਮੰਤਰਾਲਾ ਵਲੋਂ ਬਜ਼ੁਰਗਾਂ, ਪੁਰਾਣੀ ਬਿਮਾਰੀ ਦੇ ਲੱਛਣਾਂ ਵਾਲਿਆਂ ਨੂੰ ਸਫਰ ਨਾ ਕਰਨ ਦੀ ਸਲਾਹ ਦਿੱਤੀ ਹੈ |
200 ਵਾਧੂ ਰੇਲਗੱਡੀਆਂ ਲਈ ਟਿਕਟਾਂ ਦੀ ਬੁਕਿੰਗ ਸ਼ੁਰੂ
ਇਕ ਜੂਨ ਤੋਂ ਚਲਾਈਆਂ ਜਾਣ ਵਾਲੀਆਂ 200 ਰੇਲਗੱਡੀਆਂ ਲਈ ਟਿਕਟਾਂ ਦੀ ਬੁਕਿੰਗ ਵੀਰਵਾਰ ਸਵੇਰੇ 10 ਵਜੇ ਤੋਂ ਸ਼ੁਰੂ ਹੋ ਗਈ ਹੈ | ਰੇਲਵੇ ਮੁਤਾਬਿਕ ਪਹਿਲੇ ਦੋ ਘੰਟਿਆਂ 'ਚ ਹੀ ਡੇਢ ਲੱਖ ਤੋਂ ਵੱਧ ਟਿਕਟਾਂ ਬੁੱਕ ਹੋ ਗਈਆਂ ਹਨ | 1 ਜੂਨ ਤੋਂ ਚੱਲਣ ਵਾਲੀਆਂ ਇਨ੍ਹਾਂ ਰੇਲਗੱਡੀਆਂ 'ਚ ਏ.ਸੀ. ਅਤੇ ਨਾਨ ਏ.ਸੀ. ਕੋਚ ਹੋਣਗੇ | ਰੇਲਗੱਡੀਆਂ 'ਚ ਸਿਰਫ ਰਿਜ਼ਰਵੇਸ਼ਨ ਰਾਹੀਂ ਹੀ ਦਾਖਲ ਹੋਇਆ ਜਾ ਸਕਦਾ ਹੈ | ਰੇਲਗੱਡੀਆਂ 'ਚ ਬਿਨਾਂ ਰਿਜ਼ਰਵੇਸ਼ਨ ਤੋਂ ਕੋਈ ਵੀ ਕੋਚ ਨਹੀਂ ਹੋਵੇਗਾ | ਆਨਲਾਈਨ ਟਿਕਟਾਂ ਤੋਂ ਇਲਾਵਾ ਰੇਲਵੇ ਨੇ ਟਿਕਟ ਵੇਚਣ ਦੀ ਨਵੀਂ ਵਿਵਸਥਾ ਵੀ ਸ਼ੁਰੂ ਕੀਤੀ ਹੈ | ਸ਼ੁੱਕਰਵਾਰ ਤੋਂ ਦੇਸ਼ ਦੇ ਤਕਰੀਬਨ 1 ਲੱਖ 70 ਹਜ਼ਾਰ ਕਾਮਨ ਸਰਵਿਸ ਸੈਂਟਰਾਂ 'ਚ ਵੀ ਰੇਲ ਟਿਕਟ ਮਿਲਣਗੇ | ਇਨ੍ਹਾਂ ਸੀ.ਐਸ.ਸੀ. ਦੀ ਸਥਾਪਨਾ ਡਿਜੀਟਲ ਇੰਡੀਆ ਪ੍ਰੋਗਰਾਮ ਦੇ ਤਹਿਤ ਕੀਤੀ ਗਈ ਸੀ |


ਖ਼ਬਰ ਸ਼ੇਅਰ ਕਰੋ

ਬਟਾਲਾ 'ਚ ਚਾਰ ਗਰਭਵਤੀ ਔਰਤਾਂ ਕੋਰੋਨਾ ਪਾਜ਼ੀਟਿਵ

ਬਟਾਲਾ, 21 ਮਈ (ਕਾਹਲੋਂ)-ਸਿਵਲ ਹਸਪਤਾਲ ਬਟਾਲਾ 'ਚ ਚਾਰ ਗਰਭਵਤੀ ਔਰਤਾਂ ਦਾ ਕੋਰੋਨਾ ਟੈਸਟ ਪਾਜ਼ੀਟਿਵ ਪਾਇਆ ਗਿਆ | ਐਸ. ਐਮ. ਓ. ਡਾ. ਸੰਜੀਵ ਭੱਲਾ ਨੇ ਦੱਸਿਆ ਕਿ ਇਹ ਚਾਰ ਔਰਤਾਂ ਨੂੰ 2-3 ਦਿਨਾਂ ਤੋਂ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ ਅਤੇ ਉਕਤ ਚਾਰ 'ਚੋਂ 2 ਦਾ ਜਣੇਪਾ ਹੋ ...

ਪੂਰੀ ਖ਼ਬਰ »

ਅੰਮਿ੍ਤਸਰ ਦੇ ਹਸਪਤਾਲ ਵਿਚ ਦਾਖ਼ਲ ਸੀ ਬੱਚਾ

ਅੰਮਿ੍ਤਸਰ, 21 ਮਈ (ਹਰਜਿੰਦਰ ਸਿੰਘ ਸ਼ੈਲੀ)-ਕੋਰੋਨਾ ਵਾਇਰਸ ਨਾਲ ਇਕ ਸਵਾ 2 ਮਹੀਨਿਆਂ ਦੇ ਬੱਚੇ ਦੀ ਮੌਤ ਅੰਮਿ੍ਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ 'ਚ ਹੋ ਗਈ | ਇਸ ਬੱਚੇ ਨੂੰ ਨਿਮੋਨੀਆ, ਦਿਮਾਗੀ ਬੁਖਾਰ ਦੇ ਨਾਲ-ਨਾਲ ਟੀ. ਬੀ. ਵੀ ਸੀ | ਇਸ ਬੱਚੇ ਦਾ ਇਲਾਜ ਹਸਪਤਾਲ ਦੇ ...

ਪੂਰੀ ਖ਼ਬਰ »

ਪੰਜਾਬ 'ਚ ਸਵਾ ਦੋ ਮਹੀਨੇ ਦੇ ਬੱਚੇ ਦੀ ਕੋਰੋਨਾ ਨਾਲ ਮੌਤ

• 20 ਨਵੇਂ ਮਾਮਲੇ • ਸਿਹਤਯਾਬ ਹੋਏ 25 ਹੋਰ ਮਰੀਜ਼ ਚੰਡੀਗੜ੍ਹ, 21 ਮਈ (ਵਿਕਰਮਜੀਤ ਸਿੰਘ ਮਾਨ)-ਅੱਜ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ 'ਚ 20 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ ਇਕ ਹੋਰ ਮੌਤ ਵੀ ਸਿਹਤ ਵਿਭਾਗ ਵਲੋਂ ਦਰਜ ਕੀਤੀ ਗਈ ਹੈ | ਅੱਜ ਜ਼ਿਲ੍ਹਾ ਅੰਮਿ੍ਤਸਰ 'ਚ ...

ਪੂਰੀ ਖ਼ਬਰ »

ਸਰਕਾਰ ਨੇ ਅਧਿਆਪਕਾਂ ਨੂੰ ਸ਼ਰਾਬ ਦੀ ਸਪਲਾਈ ਦੀ ਨਿਗਰਾਨੀ 'ਤੇ ਲਾਇਆ

ਚੰਡੀਗੜ੍ਹ, 21 ਮਈ (ਪੀ. ਟੀ. ਆਈ.)-ਸਰਕਾਰ ਵਲੋਂ ਗੁਰਦਾਸਪੁਰ ਜ਼ਿਲ੍ਹੇ ਦੇ ਅਧਿਆਪਕਾਂ ਦੀ ਡਿਊਟੀ ਸ਼ਰਾਬ ਦੀਆਂ ਫੈਕਟਰੀਆਂ ਤੋਂ ਹੁੰਦੀ ਅਲਕੋਹਲ ਦੀ ਸਪਲਾਈ ਦੀ ਨਿਗਰਾਨੀ ਕਰਨ ਸਬੰਧੀ ਲਗਾਏ ਜਾਣ ਤੋਂ ਬਾਅਦ ਵਿਰੋਧੀ ਪਾਰਟੀਆਂ ਅਤੇ ਅਧਿਆਪਕ ਜਥੇਬੰਦੀਆਂ ਵਲੋਂ ਇਸ ਦਾ ...

ਪੂਰੀ ਖ਼ਬਰ »

ਅੱਤਵਾਦੀ ਹਮਲੇ 'ਚ ਪੁਲਿਸ ਜਵਾਨ ਸ਼ਹੀਦ

ਸ੍ਰੀਨਗਰ, 21 ਮਈ (ਏਜੰਸੀ)-ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਵੀਰਵਾਰ ਨੂੰ ਸੁਰੱਖਿਆ ਬਲਾਂ ਦੀ ਗਸ਼ਤ ਕਰ ਰਹੀ ਇਕ ਪਾਰਟੀ 'ਤੇ ਅੱਤਵਾਦੀਆਂ ਨੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਪੁਲਿਸ ਦਾ ਇਕ ਜਵਾਨ ਸ਼ਹੀਦ ਹੋ ਗਿਆ ਤੇ ਇਕ ਹੋਰ ਜ਼ਖ਼ਮੀ ਹੋ ਗਿਆ | ...

ਪੂਰੀ ਖ਼ਬਰ »

ਕੁਪਵਾੜਾ 'ਚੋਂ ਲਸ਼ਕਰ ਦੇ 3 ਅੱਤਵਾਦੀ ਗਿ੍ਫ਼ਤਾਰ

ਸ੍ਰੀਨਗਰ, 21 ਮਈ (ਏਜੰਸੀ)-ਕਸ਼ਮੀਰ ਦੇ ਸਰਹੱਦੀ ਜ਼ਿਲ੍ਹੇ ਕੁਪਵਾੜਾ 'ਚੋਂ ਲਸ਼ਕਰ-ਏ-ਤਾਇਬਾ 'ਚ ਨਵੇਂ ਸ਼ਾਮਿਲ ਹੋਏ ਤਿੰਨ ਅੱਤਵਾਦੀਆਂ ਨੂੰ ਹਥਿਆਰਾਂ ਤੇ ਅਸਲੇ ਸਮੇਤ ਗਿ੍ਫ਼ਤਾਰ ਕੀਤਾ ਗਿਆ ਹੈ | ਕੁਪਵਾੜਾ ਦੇ ਐਸ.ਐਸ.ਪੀ. ਸ੍ਰੀਰਾਮ ਅੰਬੇਡਕਰ ਨੇ ਕਿਹਾ ਕਿ ਵਿਸ਼ੇਸ਼ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਕੇਅਰਜ਼ ਫੰਡ ਬਾਰੇ ਕੀਤੇ ਟਵੀਟ ਲਈ ਸੋਨੀਆ ਿਖ਼ਲਾਫ਼ ਮਾਮਲਾ ਦਰਜ

ਬੇਂਗਲੁਰੂ, 21 ਮਈ (ਏਜੰਸੀ)- ਕਾਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਿਖ਼ਲਾਫ਼ ਕਾਂਗਰਸ ਵਲੋਂ ਪ੍ਰਧਾਨ ਮੰਤਰੀ ਕੇਅਰਜ਼ ਫੰਡ ਲਈ ਕੀਤੇ ਗਏ ਟਵੀਟ ਲਈ ਕਰਨਾਟਕ ਦੇ ਸ਼ਿਵਮੋਗਾ ਜ਼ਿਲ੍ਹੇ ਦੀ ਸਾਗਰਾ ਟਾਉਨ ਪੁਲਿਸ ਨੇੇ ਪ੍ਰਵੀਨ ਕੇ. ਵੀ. ਦੀ ਸ਼ਿਕਾਇਤ 'ਤੇ ਮਾਮਲਾ ਦਰਜ ...

ਪੂਰੀ ਖ਼ਬਰ »

ਭਾਰਤ ਕਦੇ ਵੀ ਪਾਕਿ 'ਤੇ ਹਥਿਆਰਬੰਦ ਹਮਲਾ ਕਰ ਸਕਦੈ-ਇਮਰਾਨ ਖ਼ਾਨ

ਅੰਮਿ੍ਤਸਰ, 21 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਲਗਾਤਾਰ ਇਹ ਰਾਗ ਅਲਾਪ ਰਹੇ ਹਨ ਕਿ ਭਾਰਤ ਪਾਕਿਸਤਾਨ 'ਤੇ ਹਥਿਆਰਬੰਦ ਹਮਲੇ ਦੀ ਯੋਜਨਾ ਬਣਾ ਰਿਹਾ ਹੈ | ਪਿਛਲੇ 5 ਦਿਨਾਂ ਦੌਰਾਨ ਇਮਰਾਨ ਖ਼ਾਨ ਨੇ ਦੂਸਰੀ ਵਾਰ ਇਕ ਜਨਤਕ ਮੰਚ 'ਤੇ ਇਹ ਗੱਲ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX