ਤਾਜਾ ਖ਼ਬਰਾਂ


ਇੰਡੀਅਨ ਪ੍ਰੀਮੀਅਰ ਲੀਗ 2021 : ਦਿੱਲੀ ਨੇ ਮੁੰਬਈ ਨੂੰ 6 ਵਿਕਟਾਂ ਨਾਲ ਹਰਾਇਆ
. . .  1 day ago
ਗੁਜਰਾਤ ਵਿਚ ਨਿੱਜੀ ਹਸਪਤਾਲ, ਕਲੀਨਿਕਾਂ ਨੂੰ ਕੋਰੋਨਾ ਦੇ ਮਰੀਜ਼ਾਂ ਦੇ ਇਲਾਜ ਲਈ ਦਿੱਤੀ ਮਨਜ਼ੂਰੀ
. . .  1 day ago
ਇੰਡੀਅਨ ਪ੍ਰੀਮੀਅਰ ਲੀਗ 2021 : ਮੁੰਬਈ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20.0 ਓਵਰਾਂ ਵਿਚ 9 ਵਿਕਟਾਂ ਦੇ ਨੁਕਸਾਨ ‘ਤੇ 137 ਦੌੜਾਂ ਬਣਾਈਆਂ
. . .  1 day ago
ਕੋਰੋਨਾ ਪਾਜ਼ੀਟਿਵ ਮਰੀਜ਼ ਨੇ ਸਿਵਲ ਹਸਪਤਾਲ ਵਿਚ ਕੀਤੀ ਖੁਦਕੁਸ਼ੀ
. . .  1 day ago
ਲੁਧਿਆਣਾ , 20 ਅਪ੍ਰੈਲ { ਪਰਮਿੰਦਰ ਸਿੰਘ ਆਹੂਜਾ}- ਸਥਾਨਕ ਸਿਵਲ ਹਸਪਤਾਲ ਵਿਚ ਕੋਰੋਨਾ ਪਾਜ਼ੀਟਿਵ ਮਰੀਜ਼ ਵੱਲੋਂ ਅੱਜ ਦੇਰ ਰਾਤ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਜਾਣਕਾਰੀ ਅਨੁਸਾਰ ਕੋਰੋਨਾ ...
ਨਵੀਂ ਦਿੱਲੀ : ਜਾਗਰੂਕਤਾ ਨਾਲ ਤਾਲਾਬੰਦੀ ਦੀ ਜ਼ਰੂਰਤ ਨਹੀਂ ਪਵੇਗੀ-- ਪ੍ਰਧਾਨ ਮੰਤਰੀ ਮੋਦੀ
. . .  1 day ago
ਨਵੀਂ ਦਿੱਲੀ : ਸਰਕਾਰੀ ਹਸਪਤਾਲਾਂ ਵਿਚ ਮੁਫਤ ਟੀਕਾ ਜਾਰੀ ਰਹੇਗਾ - ਪ੍ਰਧਾਨ ਮੰਤਰੀ ਮੋਦੀ
. . .  1 day ago
ਨਵੀਂ ਦਿੱਲੀ : ਨੌਜਵਾਨ ਅੱਗੇ ਹੋ ਕੇ ਦੁੱਖ ਦੀ ਘੜੀ 'ਚ ਸਾਥ ਦੇਣ - ਪ੍ਰਧਾਨ ਮੰਤਰੀ ਮੋਦੀ
. . .  1 day ago
ਨਵੀਂ ਦਿੱਲੀ : ਸਾਡੇ ਸਮਾਜ ਸੇਵੀ ਜੋ ਮਦਦ ਕਰ ਰਹੇ ਹਨ ਮੇਰੇ ਵੱਲੋਂ ਉਨ੍ਹਾਂ ਨੂੰ ਸਲਾਮ - ਪ੍ਰਧਾਨ ਮੰਤਰੀ ਮੋਦੀ
. . .  1 day ago
ਨਵੀਂ ਦਿੱਲੀ : ਕੋਰੋਨਾ ਲਈ ਸਾਡੇ ਡਾਕਟਰ ਨਿਪੁੰਨ ਹਨ - ਪ੍ਰਧਾਨ ਮੰਤਰੀ ਮੋਦੀ
. . .  1 day ago
ਨਵੀਂ ਦਿੱਲੀ : 1 ਮਈ ਤੋਂ 18 ਸਾਲ ਤੋਂ ਉਪਰ ਲਗਾਇਆ ਜਾਵੇਗਾ ਕੋਰੋਨਾ ਵੈਕਸਿਨ- ਪ੍ਰਧਾਨ ਮੰਤਰੀ ਮੋਦੀ
. . .  1 day ago
ਨਵੀਂ ਦਿੱਲੀ : ਸਾਡੇ ਕੋਲ ਦੁਨੀਆ ਤੋਂ ਸਸਤੀ ਕੋਰੋਨਾ ਵੈਕਸਿਨ ਹੈ - ਪ੍ਰਧਾਨ ਮੰਤਰੀ ਮੋਦੀ
. . .  1 day ago
ਨਵੀਂ ਦਿੱਲੀ : ਸਾਡੇ ਦੇਸ਼ ਵਿਚ ਫ਼ਰਮਾ ਸੈਕਟਰ ਕਾਫ਼ੀ ਮਜ਼ਬੂਤ ਹੈ , ਦਵਾਈ ਦੀ ਘਾਟ ਨਹੀਂ - ਪ੍ਰਧਾਨ ਮੰਤਰੀ ਮੋਦੀ
. . .  1 day ago
ਨਵੀਂ ਦਿੱਲੀ : ਹਰੇਕ ਰਾਜ ਵਿਚ ਆਕਸੀਜਨ ਪਲਾਂਟ ਲਗਾਏ ਜਾਣਗੇ - ਪ੍ਰਧਾਨ ਮੰਤਰੀ ਮੋਦੀ
. . .  1 day ago
ਨਵੀਂ ਦਿੱਲੀ : ਦੇਸ਼ ਵਿਚ ਕੋਰੋਨਾ ਦੀ ਸਥਿਤੀ ਖ਼ਤਰਨਾਕ , ਲੋਕ ਹਦਾਇਤਾਂ ਦਾ ਕਰਨ ਪਾਲਨ- ਪ੍ਰਧਾਨ ਮੰਤਰੀ ਮੋਦੀ
. . .  1 day ago
ਨਵੀਂ ਦਿੱਲੀ : ਕੋਰੋਨਾ ਦੀ ਚਣੌਤੀ ਵੱਡੀ ਹੈ , ਸਾਨੂੰ ਮੁਕਾਬਲਾ ਕਰਨਾ ਹੈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  1 day ago
ਦੇਸ਼ ਵਿਚ ਕੋਰੋਨਾ ਦੀ ਖ਼ਤਰਨਾਕ ਸਥਿਤੀ 'ਤੇ ਬੋਲਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  1 day ago
ਸਬ ਜੇਲ੍ਹ ਪੱਟੀ ਬੰਦ ਨਹੀਂ ਕੀਤੀ ਜਾ ਰਹੀ ਤੇ ਗੋਇੰਦਵਾਲ ਸਾਹਿਬ ਵਾਲੀ ਜੇਲ੍ਹ ਵੀ ਸ਼ੁਰੂ ਕਰ ਦਿੱਤੀ ਜਾਵੇਗੀ
. . .  1 day ago
ਪੱਟੀ ,20 ਅਪ੍ਰੈਲ (ਕੁਲਵਿੰਦਰਪਾਲ ਸਿੰਘ ਬੋਨੀ)-ਸਬ ਜੇਲ੍ਹ ਪੱਟੀ ਬੰਦ ਨਹੀਂ ਕੀਤੀ ਜਾ ਰਹੀ ਅਤੇ ਨਾਲ ਹੀ ਗੋਇੰਦਵਾਲ ਸਾਹਿਬ ਵਾਲੀ ਜੇਲ੍ਹ ਵੀ ਮੁਕੰਮਲ ਹੋਣ ਉਪਰੰਤ ਸ਼ੁਰੂ ਕਰ ਦਿੱਤੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਲਕਾ ਪੱਟੀ ਦੇ ਵਿਧਾਇਕ ...
ਇੰਡੀਅਨ ਪ੍ਰੀਮੀਅਰ ਲੀਗ 2021 :ਮੁੰਬਈ ਇੰਡੀਅਨਜ਼ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਕੀਤਾ ਫੈਸਲਾ
. . .  1 day ago
2 ਮਹੀਨੇ ਦੇ ਬੱਚੇ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ
. . .  1 day ago
ਲੁਧਿਆਣਾ, 20 ਅਪ੍ਰੈਲ {ਸਲੇਮਪੁਰੀ} - ਲੁਧਿਆਣਾ ਸ਼ਹਿਰ ਵਿਚ ਇੱਕ ਮਾਸੂਮ ਬੱਚੇ ਵਿਚ ਕੋਰੋਨਾ ਪਾਜ਼ੀਟਿਵ ਪਾਏ ਜਾਣ ਬਾਰੇ ਜਾਣਕਾਰੀ ਪ੍ਰਾਪਤ ਹੋਈ ਹੈ। ਸੀ. ਐੱਮ .ਸੀ. ਅਤੇ ਹਸਪਤਾਲ ਲੁਧਿਆਣਾ ਦੇ ਮੈਡੀਕਲ ਸੁਪਰਡੈਂਟ ਡਾ. ਅਨਿਲ ...
ਚਲਦੀ ਟਰੇਨ ਦੇ ਅੱਗਿਓਂ ਬੱਚੇ ਦੀ ਜਾਨ ਬਚਾਉਣ ਵਾਲੇ ਨੂੰ ਮਿਲੇਗਾ ਇਨਾਮ 'ਚ ਮੋਟਰਸਾਈਕਲ
. . .  1 day ago
ਮੁੰਬਈ , 20 ਅਪ੍ਰੈਲ -ਬੀਤੇ ਦਿਨੀਂ ਮੁੰਬਈ 'ਚ ਚਲਦੀ ਟਰੇਨ ਦੇ ਅੱਗੇ ਡਿੱਗੇ ਬੱਚੇ ਨੂੰ ਬਚਾਉਣ ਵਾਲੇ ਮਯੂਰ ਨੂੰ ਜਾਵਾ ਵੱਲੋਂ ਮੋਟਰ ਸਾਈਕਲ ਇਨਾਮ ਦਿਤਾ ਜਾਵੇਗਾ।
ਮੋਗਾ ਵਿਚ ਕੋਰੋਨਾ ਨਾਲ ਇਕ ਮੌਤ ਆਏ 23 ਹੋਰ ਨਵੇਂ ਮਾਮਲੇ
. . .  1 day ago
ਮੋਗਾ , 20 ਅਪ੍ਰੈਲ ( ਗੁਰਤੇਜ ਸਿੰਘ ਬੱਬੀ )- ਅੱਜ ਮੋਗਾ ਵਿਚ ਕੋਰੋਨਾ ਨਾਲ ਇਕ ਮੌਤ ਹੋ ਜਾਣ ਦੀ ਪੁਸ਼ਟੀ ਸਿਹਤ ਵਿਭਾਗ ਵੱਲੋਂ ਕੀਤੀ ਗਈ ਹੈ ਅਤੇ 23 ਨਵੇਂ ਮਾਮਲੇ ਆਏ ਹਨ । ਜ਼ਿਲ੍ਹੇ ਵਿਚ ਮੌਤਾਂ ਦਾ ਅੰਕੜਾ 114 ਹੋ ਗਿਆ ...
ਫ਼ਾਜ਼ਿਲਕਾ ਜ਼ਿਲੇ ਵਿਚ ਕੋਰੋਨਾ ਨਾਲ 3 ਮੌਤਾਂ, 165 ਨਵੇਂ ਕੇਸ ਆਏ
. . .  1 day ago
ਫ਼ਾਜ਼ਿਲਕਾ, 20 ਅਪ੍ਰੈਲ(ਦਵਿੰਦਰ ਪਾਲ ਸਿੰਘ) - ਫ਼ਾਜ਼ਿਲਕਾ ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਅੱਜ ਜ਼ਿਲ੍ਹੇ ਵਿਚ ਕੋਰੋਨਾ ਕਾਰਨ 3 ਮੌਤਾਂ ਹੋਈਆਂ ਹਨ, ਜਿਨਾਂ ਨਾਲ ਮੌਤਾਂ ਦੀ ਗਿਣਤੀ 102 ਹੋ ਗਈ ਹੈ। ਸਿਹਤ ਵਿਭਾਗ ...
ਪ੍ਰੋਫ਼ੈਸਰ ਅਰਵਿੰਦ ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਨਿਯੁਕਤ
. . .  1 day ago
ਪਟਿਆਲਾ,20 ਅਪ੍ਰੈਲ (ਕੁਲਵੀਰ ਸਿੰਘ ਧਾਲੀਵਾਲ)- ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋਫ਼ੈਸਰ ਅਰਵਿੰਦ ਨੂੰ ਨਿਯੁਕਤ ਕੀਤਾ ਗਿਆ ਹੈ।ਪ੍ਰੋਫ਼ੈਸਰ ਅਰਵਿੰਦ ਦੀ ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਵਜੋਂ ਇਹ ਨਿਯੁਕਤੀ ਅਗਲੇ ...
ਅਮਰੀਕ ਸਿੰਘ ਆਲੀਵਾਲ ਸ਼ੂਗਰਫੈਡ ਦੇ ਮੁੜ ਚੇਅਰਮੈਨ ਨਿਯੁਕਤ
. . .  1 day ago
ਚੰਡੀਗੜ੍ਹ, 20 ਅਪ੍ਰੈਲ-ਪੰਜਾਬ ਸਰਕਾਰ ਵੱਲੋਂ ਸਾਬਕਾ ਲੋਕ ਸਭਾ ਮੈਂਬਰ ਸ. ਅਮਰੀਕ ਸਿੰਘ ਆਲੀਵਾਲ ਨੂੰ ਸ਼ੂਗਰਫੈਡ ਦਾ ਮੁੜ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਸਹਿਕਾਰਤਾ ਵਿਭਾਗ ਵੱਲੋਂ ਇਸ ਸਬੰਧੀ ਬਾਕਾਇਦਾ ਨੋਟੀਫਿਕੇਸ਼ਨ ਜਾਰੀ ...
ਰਾਮਦੀਵਾਲੀ ਹਿੰਦੂਆਂ ਵਿਖੇ ਨੌਜਵਾਨ ਦਾ ਤੇਜ਼ ਹਥਿਆਰਾਂ ਨਾਲ ਕਤਲ
. . .  1 day ago
ਚਵਿੰਡਾ ਦੇਵੀ { ਅੰਮ੍ਰਿਤਸਰ},20 ਅਪ੍ਰੈਲ (ਸਤਪਾਲ ਸਿੰਘ ਢੱਡੇ) - ਥਾਣਾ ਕੱਥੂਨੰਗਲ ਅਧੀਨ ਪੈਂਦੀ ਪੁਲਿਸ ਚੌਕੀ ਚਵਿੰਡਾ ਦੇਵੀ ਅਧੀਨ ਪੈਂਦੇ ਪਿੰਡ ਰਾਮਦੀਵਾਲੀ ਹਿੰਦੂਆਂ ਵਿਖੇ ਇਕ ਨੌਜਵਾਨ ਬਲਜਿੰਦਰ ਸਿੰਘ ਪੁੱਤਰ ਅਮਰੀਕ ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 10 ਜੇਠ ਸੰਮਤ 552

ਸੰਪਾਦਕੀ

ਤੂਫ਼ਾਨ ਦਾ ਤਾਂਡਵ

ਕੋਰੋਨਾ ਦੀ ਮਹਾਂਮਾਰੀ ਦੇ ਨਾਲ-ਨਾਲ ਪੂਰਬੀ ਭਾਰਤ ਵਿਚ ਆਏ ਚੱਕਰਵਰਤੀ ਤੂਫ਼ਾਨ ਨੇ ਇਕਦਮ ਪੱਛਮੀ ਬੰਗਾਲ ਅਤੇ ਓਡੀਸ਼ਾ ਦੇ ਤਟਵਰਤੀ ਜ਼ਿਲ੍ਹਿਆਂ ਵਿਚ ਬਹੁਤ ਵੱਡੀ ਤਬਾਹੀ ਮਚਾਈ ਹੈ। ਇਸ ਨਾਲ ਪਹਿਲਾਂ ਹੀ ਬਿਮਾਰੀ ਦੀ ਲਪੇਟ ਵਿਚ ਆਏ ਇਨ੍ਹਾਂ ਰਾਜਾਂ ਦਾ ਬਹੁਤ ਵੱਡਾ ...

ਪੂਰੀ ਖ਼ਬਰ »

ਮਜ਼ਦੂਰ ਵਰਗ ਦੀ ਇਹ ਅਣਦੇਖੀ ਕਿਉਂ ?

ਕੋਵਿਡ-19 ਦੀ ਮਹਾਂਮਾਰੀ ਨੇ ਭਾਰਤ ਦੇ ਆਮ ਨਾਗਰਿਕ ਨੂੰ ਜਿਥੇ ਇਕ ਪਾਸੇ ਸਿਹਤ ਦੇ ਮਾਇਨੇ, ਪੜ੍ਹਾਈ-ਲਿਖਾਈ ਦੀ ਅਹਿਮੀਅਤ ਦਾ ਅਹਿਸਾਸ ਕਰਵਾਇਆ ਅਤੇ ਰੁਜ਼ਗਾਰ ਨਾ ਰਹਿਣ ਅਤੇ ਭੁੱਖ ਲੱਗਣ ਦੀ ਮਜਬੂਰੀ ਹੋਣ 'ਤੇ ਭਿਖਾਰੀ ਵਾਂਗ ਹੱਥ ਅੱਡਣ ਦੀ ਬੇਵਸੀ ਨੂੰ ਉਜਾਗਰ ਕੀਤਾ ਹੈ, ਉਥੇ ਦੂਜੇ ਪਾਸੇ ਸਰਕਾਰਾਂ ਦੀ ਉਦਾਸੀਨਤਾ ਤੋਂ ਲੈ ਕੇ ਉਨ੍ਹਾਂ ਦੀਆਂ ਨੀਤੀਆਂ ਦੀਆਂ ਖਾਮੀਆਂ, ਨੇਤਾਵਾਂ ਦੇ ਲੱਛੇਦਾਰ ਭਾਸ਼ਨਾਂ ਅਤੇ ਪੈਸੇ ਵਾਲੇ ਕਾਰਖਾਨਾ ਮਾਲਕਾਂ, ਠੇਕੇਦਾਰਾਂ ਅਤੇ ਉਦਯੋਗਪਤੀਆਂ ਦੀ ਆਪਣੇ ਮਜ਼ਦੂਰਾਂ ਦੇ ਦਰਦ ਨੂੰ ਨਾ ਸਮਝ ਕੇ ਮੂੰਹ ਫੇਰ ਲੈਣ ਦੀ ਹਕੀਕਤ ਵੀ ਦਿਖਾਈ ਹੈ। ਇਥੋਂ ਤੱਕ ਕਿ ਉਨ੍ਹਾਂ ਲੋਕਾਂ ਦੀ ਮਾਨਸਿਕਤਾ ਦਾ ਵੀ ਪਰਦਾਫਾਸ਼ ਕੀਤਾ ਹੈ, ਜੋ ਇਨ੍ਹਾਂ ਤੋਂ ਕੰਮ ਲੈਂਦੇ ਸਮੇਂ ਉਨ੍ਹਾਂ ਨੂੰ ਆਪਣੇ ਪਰਿਵਾਰ ਦਾ ਮੈਂਬਰ ਕਹਿਣ ਤੱਕ ਵਿਚ ਵੀ ਕੋਈ ਹਿਚਕਿਚਾਹਟ ਮਹਿਸੂਸ ਨਹੀਂ ਕਰਦੇ ਸਨ ਅਤੇ ਉਨ੍ਹਾਂ ਨੂੰ ਵਰਗਲਾਉਣ ਤੋਂ ਲੈ ਕੇ ਉਨ੍ਹਾਂ ਦਾ ਸ਼ੋਸ਼ਣ ਤੱਕ ਕਰਦੇ ਰਹਿੰਦੇ ਸਨ ਅਤੇ ਸਹੀ ਮਜ਼ਦੂਰੀ ਨਾ ਦੇਣ ਦਾ ਕੋਈ ਨਾ ਕੋਈ ਬਹਾਨਾ ਲੱਭਦੇ ਰਹਿੰਦੇ ਸਨ।
ਇਨ੍ਹਾਂ ਦੀ ਪਛਾਣ ਕੀ ਹੈ?
ਆਖ਼ਰ ਇਹ ਲੋਕ ਕੌਣ ਹਨ? ਇਨ੍ਹਾਂ ਦਾ ਜਨਮ ਕਿਸ ਹਾਲਾਤ 'ਚ ਹੋਇਆ ਅਤੇ ਕਿਵੇਂ ਇਹ ਪ੍ਰਵਾਸੀ ਮਜ਼ਦੂਰ ਬਣ ਗਏ, ਜਿਨ੍ਹਾਂ ਦਾ ਕੋਈ ਹੱਕ ਸੁਰੱਖਿਅਤ ਨਹੀਂ ਹੈ। ਇਸ ਬਾਰੇ ਕਾਨੂੰਨ ਵੀ ਖਾਮੋਸ਼ ਹੈ ਅਤੇ ਇਹ ਪੈਦਲ ਹੀ ਜਾਂ ਜਿਵੇਂ-ਕਿਵੇਂ ਵੀ ਜੁਗਾੜ ਕਰ ਕੇ ਆਪਣੇ ਘਰ ਵੱਲ ਪਰਤ ਰਹੇ ਹਨ, ਜਿਸ ਨੂੰ ਉਹ ਵਰ੍ਹਿਆਂ ਪਹਿਲਾਂ ਚੰਗੀ ਜ਼ਿੰਦਗੀ ਦੀ ਉਮੀਦ ਵਿਚ ਛੱਡ ਆਏ ਸਨ।
ਕਿਰਤੀ ਕਾਨੂੰਨਾਂ ਦਾ ਖੋਖਲਾਪਣ
ਸਾਡੇ ਦੇਸ਼ ਵਿਚ ਅੱਜ ਜੋ ਵੀ ਮਜ਼ਦੂਰਾਂ ਨੂੰ ਲੈ ਕੇ ਕਾਨੂੰਨ ਦਿਖਾਈ ਦਿੰਦੇ ਹਨ, ਆਜ਼ਾਦੀ ਮਿਲਣ ਦੀ ਪ੍ਰਕਿਰਿਆ ਦੌਰਾਨ ਉਨ੍ਹਾਂ ਦੇ ਬਣਨ ਦੀ ਸ਼ੁਰੂਆਤ ਹੋ ਚੁੱਕੀ ਸੀ। ਇਸ ਦਾ ਮਤਲਬ ਇਹ ਹੈ ਕਿ ਸਰਕਾਰ ਤੋਂ ਲੈ ਕੇ ਮਿੱਲ ਮਾਲਕਾਂ, ਉਦਯੋਗਪਤੀਆਂ ਤੱਕ ਨੂੰ ਇਹ ਪਤਾ ਸੀ ਕਿ ਇਨ੍ਹਾਂ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਆਪਣੇ ਕੋਲ ਰੱਖਣਾ ਨਾ ਸਿਰਫ ਜ਼ਰੂਰੀ ਹੈ ਸਗੋਂ ਜੇਕਰ ਇਨ੍ਹਾਂ ਦਾ ਖਿਆਲ ਨਾ ਰੱਖਿਆ ਤਾਂ ਇਹ ਆਪਣੇ ਪੈਰੀਂ ਕੁਹਾੜੀ ਮਾਰਨ ਵਾਲੀ ਗੱਲ ਵੀ ਹੋਵੇਗੀ। ਇਸ ਦੇ ਨਾਲ ਹੀ ਸੱਚ ਇਹ ਵੀ ਸੀ ਕਿ ਸਰਮਾਏਦਾਰਾਂ ਦਾ ਸਰਕਾਰ ਅਤੇ ਦੇਸ਼ ਦੇ ਸਾਰੇ ਸ੍ਰੋਤਾਂ 'ਤੇ ਕਬਜ਼ਾ ਸੀ ਅਤੇ ਇਹ ਲੋਕ ਅਜਿਹੇ ਕਾਨੂੰਨ ਬਣਵਾਉਣ ਵਿਚ ਸਫ਼ਲ ਹੋ ਗਏ, ਜਿਸ ਨਾਲ ਕਿ ਸਰਕਾਰ ਵੀ ਖ਼ੁਸ਼ ਹੋ ਜਾਵੇ ਅਤੇ ਇਨ੍ਹਾਂ ਲਈ ਕੰਮ ਕਰਨ ਵਾਲੇ ਮਜ਼ਦੂਰ ਵੀ ਆਪਣੇ ਮਾਲਕਾਂ ਦੇ ਅਹਿਸਾਨਮੰਦ ਹੋ ਜਾਣ। ਇਹ ਅਮੀਰ ਲੋਕ ਅਤੇ ਸਰਕਾਰ ਇਨ੍ਹਾਂ ਮਿਹਨਤੀ ਲੋਕਾਂ ਨੂੰ ਦੋ ਟੁਕੜਿਆਂ ਵਿਚ ਵੰਡਣ 'ਚ ਵੀ ਕਾਮਯਾਬ ਹੋ ਗਏ, ਜਿਨ੍ਹਾਂ ਨੂੰ ਅਸੀਂ ਸੰਗਠਿਤ ਅਤੇ ਅਸੰਗਠਿਤ ਖੇਤਰ ਦੇ ਨਾਂਅ ਨਾਲ ਜਾਣਦੇ ਹਾਂ।
ਇਹ ਕਿਹੋ ਜਿਹਾ ਭੇਦਭਾਵ?
ਇਸ ਦਾ ਭਾਵ ਇਹ ਹੋਇਆ ਕਿ ਸਰਕਾਰ ਅਤੇ ਉਸ ਦੇ ਉੱਦਮਾਂ 'ਚ ਕੰਮ ਕਰਨ ਵਾਲੇ, ਬੈਂਕਾਂ ਅਤੇ ਨਿੱਜੀ ਖੇਤਰ ਦੇ ਵੱਡੇ ਉਦਯੋਗਾਂ ਦੇ ਕਰਮਚਾਰੀ ਅਤੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਚੱਲਣ ਵਾਲੇ ਵਪਾਰ ਲਈ ਬਣਾਈਆਂ ਗਈਆਂ ਕੰਪਨੀਆਂ ਦੇ ਕਰਮਚਾਰੀ ਤਾਂ ਕਾਨੂੰਨ ਦੀ ਸੁਰੱਖਿਆ ਦੇ ਘੇਰੇ ਵਿਚ ਆ ਗਏ, ਜਿਨ੍ਹਾਂ ਦੀ ਗਿਣਤੀ ਸਿਰਫ ਇਕ ਚੌਥਾਈ ਸੀ। ਪਰ ਬਾਕੀ ਬਚੇ ਲੋਕ ਅਸੰਗਠਿਤ ਖੇਤਰ ਦੇ ਮੰਨ ਲਏ ਗਏ, ਜਿਨ੍ਹਾਂ ਵਿਚ ਦਿਹਾੜੀਦਾਰ, ਠੇਕੇ 'ਤੇ ਕੰਮ ਕਰਨ ਵਾਲੇ ਨਿੱਜੀ ਦਫ਼ਤਰਾਂ ਦੇ ਬਾਬੂ, ਚਪੜਾਸੀ, ਸਫ਼ਾਈ ਕਰਮਚਾਰੀ ਆਦਿ ਜਾਂ ਨਿੱਕਾ-ਮੋਟਾ ਕੋਈ ਵੀ ਕੰਮ-ਧੰਦਾ ਕਰਨ ਵਾਲੇ ਲੋਕ, ਜੋ ਕੁੱਲ ਕਿਰਤੀ ਆਬਾਦੀ ਦੇ ਤਿੰਨ-ਚੌਥਾਈ ਲੋਕ ਸਨ। ਇਨ੍ਹਾਂ ਲਈ ਛੁੱਟੀ ਦਾ ਭਾਵ ਤਨਖਾਹ ਨਾ ਮਿਲਣਾ, ਬਿਮਾਰ ਹੋਣ 'ਤੇ ਵੀ ਜਾਂ ਡਿਊਟੀ 'ਤੇ ਜਾਣਾ ਜਾਂ ਦਿਹਾੜੀ ਦਾ ਕੱਟਿਆ ਜਾਣਾ ਅਤੇ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸੁਰੱਖਿਆ ਦਾ ਨਾ ਹੋਣਾ। ਹੈਰਾਨੀ ਦੀ ਗੱਲ ਇਹ ਹੈ ਕਿ ਨੋਟਬੰਦੀ ਦੌਰਾਨ ਆਪਣੇ ਮਾਲਕਾਂ ਨੂੰ ਨਵੇਂ ਨੋਟ ਲਿਆ ਕੇ ਦੇਣ ਦਾ ਕੰਮ ਵੀ ਇਹ ਲੋਕ ਹੀ ਕਰਦੇ ਰਹੇ।
ਸ਼ਰਮਨਾਕ ਵਰਤਾਰਾ
ਭਾਵੇਂ ਉਦਯੋਗਿਕ ਮੰਦੀ ਦਾ ਦੌਰ ਹੋਵੇ ਜਾਂ ਅੱਜ ਵਾਂਗ ਮਹਾਂਮਾਰੀ ਦਾ ਸਾਹਮਣਾ ਕਰਨਾ ਪਵੇ, ਸਭ ਤੋਂ ਪਹਿਲਾਂ ਤਨਖ਼ਾਹ ਵਿਚ ਕਟੌਤੀ ਤੋਂ ਲੈ ਕੇ ਛਾਂਟੀ ਤੱਕ ਇਨ੍ਹਾਂ ਲੋਕਾਂ ਦੀ ਹੀ ਹੁੰਦੀ ਹੈ। ਇਹ ਕਿਸੇ ਵੀ ਸਰਕਾਰ ਅਤੇ ਸਮਾਜ ਲਈ ਸ਼ਰਮ ਦੀ ਗੱਲ ਹੈ ਕਿ ਜਦੋਂ ਵੀ ਕਿਸੇ ਆਫ਼ਤ ਦੇ ਸਮੇਂ ਅਜਿਹੇ ਲੋਕਾਂ ਨੂੰ ਦੋ ਡੰਗ ਦੀ ਰੋਟੀ ਲਈ ਮੁਹਤਾਜ ਹੋਣਾ ਪੈਂਦਾ ਹੈ। ਮੌਜੂਦਾ ਸਮੇਂ ਵਿਚ ਜਦੋਂ ਕੰਮ ਬੰਦ ਹੋ ਗਿਆ ਤਾਂ ਹਜ਼ਾਰਾਂ ਮਜ਼ਦੂਰ ਆਪਣਾ ਸਾਮਾਨ ਬੰਨ੍ਹ ਕੇ ਪੈਦਲ ਹੀ ਸੈਂਕੜੇ ਮੀਲ ਆਪਣੇ ਉਨ੍ਹਾਂ ਘਰਾਂ ਵੱਲ ਤੁਰ ਪਏ, ਜਿਨ੍ਹਾਂ ਨੂੰ ਉਹ ਛੱਡ ਕੇ ਆਏ ਸਨ। ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਅੱਜ ਤੱਕ ਕਿਸੇ ਵੀ ਪ੍ਰਧਾਨ ਮੰਤਰੀ, ਵਿੱਤ ਮੰਤਰੀ, ਕਿਰਤੀ ਮਾਮਲਿਆਂ ਦੇ ਮੰਤਰੀ ਅਤੇ ਮੁੱਖ ਮੰਤਰੀ, ਰਾਜਪਾਲ ਤੋਂ ਲੈ ਕੇ ਰਾਸ਼ਟਰਪਤੀ ਨੇ ਅਸੰਗਠਿਤ ਖੇਤਰ ਦੀ ਏਨੀ ਵਿਸ਼ਾਲ ਆਬਾਦੀ ਦੇ ਲਈ ਨਾ ਤਾਂ ਕੋਈ ਕਾਨੂੰਨ ਬਣਾਉਣ ਦੀ ਪਹਿਲ ਕੀਤੀ ਅਤੇ ਨਾ ਹੀ ਮਜ਼ਦੂਰਾਂ ਦੇ ਦਮ 'ਤੇ ਆਪਣੀਆਂ ਸਿਆਸੀ ਰੋਟੀਆਂ ਸੇਕਣ ਵਾਲੇ ਨੇਤਾਵਾਂ ਨੇ ਅਜਿਹਾ ਕੋਈ ਅੰਦੋਲਨ ਕੀਤਾ ਜਿਸ ਨਾਲ ਇਨ੍ਹਾਂ ਨੂੰ ਆਪਣੀ ਨੌਕਰੀ, ਰੁਜ਼ਗਾਰ ਜਾਂ ਕਾਰੋਬਾਰ ਵਿਚ ਕਾਨੂੰਨੀ ਸੁਰੱਖਿਆ ਮਿਲ ਸਕੇ।
ਇਕੱਲੇਪਣ ਦਾ ਅਹਿਸਾਸ
ਜਿਵੇਂ ਨਾਂਅ ਤੋਂ ਹੀ ਪਤਾ ਲਗਦਾ ਹੈ ਕਿ ਇਹ ਲੋਕ ਅਸੰਗਠਿਤ ਹਨ, ਭਾਵ ਲੜਾਈ ਵਿਚ ਇਕੱਲੇ ਹਨ। ਕੀ ਸਰਕਾਰ ਦਾ ਇਹ ਫ਼ਰਜ਼ ਨਹੀਂ ਬਣ ਜਾਂਦਾ ਕਿ ਇਨ੍ਹਾਂ ਲਈ ਇਸ ਤਰ੍ਹਾਂ ਦੇ ਕਾਨੂੰਨ ਬਣਾਏ ਜਾਣ ਅਤੇ ਪ੍ਰਸ਼ਾਸਨ ਤੇ ਵਿਵਸਥਾ ਨੂੰ ਉਨ੍ਹਾਂ ਨੂੰ ਲਾਗੂ ਕਰਨ ਲਈ ਤਿਆਰ ਕਰੇ, ਜਿਸ ਨਾਲ ਕਿਸੇ ਵੀ ਮੁਸੀਬਤ, ਕੁਦਰਤੀ ਆਫ਼ਤ ਅਤੇ ਮਹਾਂਮਾਰੀ ਦੌਰਾਨ ਉਨ੍ਹਾਂ ਦਾ ਮਾਣ-ਸਨਮਾਨ ਅਤੇ ਜੀਵਨ ਸੁਰੱਖਿਅਤ ਰਹਿ ਸਕੇ। ਕਿਸੇ ਵੀ ਸਮਾਜ ਸੇਵੀ, ਨੇਤਾ , ਯੂਨੀਅਨ ਲੀਡਰ ਲਈ ਵਰਤਮਾਨ ਸਮੇਂ ਤੋਂ ਬਿਹਤਰ ਹੋਰ ਕਿਹੜਾ ਮੌਕਾ ਆਵੇਗਾ, ਜਿਸ ਵਿਚ ਉਹ ਆਪਣੀ ਲੀਡਰਸ਼ਿਪ ਦਾ ਪ੍ਰਦਰਸ਼ਨ ਕਰ ਸਕਣ ਅਤੇ ਇਸ ਵਿਸ਼ਾਲ ਆਬਾਦੀ ਦੀ ਭਲਾਈ ਲਈ ਸਰਕਾਰੀ ਹੋਵੇ ਜਾਂ ਨਿੱਜੀ ਖੇਤਰ, ਸਾਰਿਆਂ ਨੂੰ ਇਸ ਵਰਗ ਦੀ ਅਣਦੇਖੀ ਬੰਦ ਕਰਨ ਲਈ ਮਜਬੂਰ ਕਰਨ ਅਤੇ ਸਮਾਜ ਨੂੰ ਆਪਣੀ ਕੀਮਤ ਦਾ ਅੰਦਾਜ਼ਾ ਵੀ ਕਰਾ ਦੇਣ ਕਿ ਜੇਕਰ ਇਨ੍ਹਾਂ ਦੇ ਨਾਲ ਕੋਈ ਵਿਤਕਰਾ ਹੁੰਦਾ ਹੈ ਤਾਂ ਉਸ ਦੀ ਜ਼ਿੰਮੇਵਾਰੀ ਅਖੌਤੀ ਸੱਭਿਅਕ ਅਤੇ ਖੁਸ਼ਹਾਲ ਸਮਾਜ ਦੀ ਹੋਵੇਗੀ, ਨਹੀਂ ਤਾਂ ਇਸ ਦਾ ਖਮਿਆਜ਼ਾ ਅਤੇ ਕੀਮਤ ਉਨ੍ਹਾਂ ਨੂੰ ਭੁਗਤਣੀ ਪਵੇਗੀ। ਇਹ ਸਿਰਫ ਮਜ਼ਦੂਰ ਵਰਗ ਲਈ ਹੀ ਅੰਦੋਲਨ ਨਹੀਂ ਹੋਵੇਗਾ, ਸਗੋਂ ਮਨੁੱਖਤਾ ਦੀ ਸੁਰੱਖਿਆ ਅਤੇ ਮਨੁੱਖ ਦੇ ਜਿਊਣ ਦੇ ਅਧਿਕਾਰ ਲਈ ਅੰਦੋਲਨ ਹੋਵੇਗਾ, ਜਿਸ ਵਿਚ ਸਾਰਿਆਂ ਲਈ ਨਿਆਂ ਅਤੇ ਬਰਾਬਰ ਦੇ ਸਿਧਾਂਤ 'ਤੇ ਚੱਲਣ ਦਾ ਸੰਕਲਪ ਹੋਵੇਗਾ।

pooranchandsarin@gmail.com

ਖ਼ਬਰ ਸ਼ੇਅਰ ਕਰੋ

 

ਅੱਜ ਲਈ ਵਿਸ਼ੇਸ਼

ਬਸਤੀਵਾਦ ਖ਼ਿਲਾਫ਼ ਜੱਦੋ-ਜਹਿਦ ਸੀ ਕਾਮਾਗਾਟਾਮਾਰੂ ਮੁਸਾਫ਼ਰਾਂ ਦਾ ਸੰਘਰਸ਼

ਸੰਸਾਰ ਦੇ ਇਤਿਹਾਸ ਵਿਚ ਸਮੁੰਦਰੀ ਬੇੜੇ ਕਾਮਾਗਾਟਾਮਾਰੂ ਦੇ ਦੁਖਾਂਤ ਦੀ ਘਟਨਾ ਖ਼ਾਸ ਮਹੱਤਵ ਰੱਖਦੀ ਹੈ ਜਦੋਂ ਨਸਲਵਾਦੀ ਸਰਕਾਰ ਨੇ ਮਨੁੱਖੀ ਹੱਕਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਸਮੁੰਦਰੀ ਬੇੜੇ ਨੂੰ, ਕੈਨੇਡਾ ਦੀ ਵੈਨਕੂਵਰ ਬੰਦਰਗਾਹ 'ਤੇ ਜਬਰੀ ਰੋਕੀ ਰੱਖਿਆ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX