ਤਾਜਾ ਖ਼ਬਰਾਂ


ਆਕਾਸ਼ ਮਿਜ਼ਾਈਲ ਦੇ ਨਵੇਂ ਸੰਸਕਰਣ - 'ਆਕਾਸ਼ ਪ੍ਰਾਈਮ' ਦਾ ਅੱਜ ਚਾਂਦੀਪੁਰ, ਉੜੀਸ਼ਾ ਤੋਂ ਸਫਲਤਾਪੂਰਵਕ ਪ੍ਰੀਖਣ
. . .  32 minutes ago
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੀ ਸੁਰੱਖਿਆ ਘਟਾਉਣ ਨੂੰ ਕਿਹਾ
. . .  46 minutes ago
ਅਮਰਪ੍ਰੀਤ ਸਿੰਘ ਦਿਓਲ ਪੰਜਾਬ ਦੇ ਐਡਵੋਕੇਟ ਜਨਰਲ ਨਿਯੁਕਤ
. . .  49 minutes ago
ਚਾਚੇ ਨਾਲ ਕੰਧ ਦੇ ਰੌਲ਼ੇ ਤੋਂ ਪ੍ਰੇਸ਼ਾਨ ਭਤੀਜੇ ਨੇ ਨਹਿਰ 'ਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ
. . .  about 1 hour ago
ਲੋਹਟਬੱਦੀ, 27 ਸਤੰਬਰ (ਕੁਲਵਿੰਦਰ ਸਿੰਘ ਡਾਂਗੋਂ) - ਪਿੰਡ ਲੋਹਟਬੱਦੀ (ਲੁਧਿਆਣਾ) ਵਿਖੇ ਅੱਜ 42 ਸਾਲਾ ਵਿਅਕਤੀ ਨੇ ਆਰਥਿਕ ਤੰਗੀ ਨਾਲ ਜੂਝਦਿਆਂ ਅਤੇ ਸਕੇ ਚਾਚੇ ਨਾਲ ਮਕਾਨ ਦੀ ਕੰਧ ਤੋਂ ਪ੍ਰੇਸ਼ਾਨ ਅਤੇ ਕੋਈ ਸੁਣਵਾਈ ਨਾ ਹੋਣ ਕਾਰਨ ਅੱਜ...
ਸੁਪਰੀਮ ਕੋਰਟ ਦੀ ਕੇਂਦਰ ਸਮੇਤ ਰਾਸ਼ਟਰੀ ਪ੍ਰੀਖਿਆ ਬੋਰਡ ਅਤੇ ਰਾਸ਼ਟਰੀ ਮੈਡੀਕਲ ਕਮਿਸ਼ਨ ਨੂੰ ਫਟਕਾਰ
. . .  about 1 hour ago
ਨਵੀਂ ਦਿੱਲੀ, 27 ਸਤੰਬਰ - ਸੁਪਰੀਮ ਕੋਰਟ ਨੇ ਪੋਸਟ ਗ੍ਰੈਜੂਏਟ ਨੈਸ਼ਨਲ ਏਲੀਜੀਬਿਲਿਟੀ ਕਮ ਐਂਟਰੈਂਸ ਟੈਸਟ-ਸੁਪਰ ਸਪੈਸ਼ਲਿਟੀ 2021 ਦੇ ਇਮਤਿਹਾਨ ਪੈਟਰਨ ਵਿਚ ਆਖਰੀ ਮਿੰਟ ਵਿਚ ਬਦਲਾਅ ਕਰਨ ਲਈ ਕੇਂਦਰ ...
ਬਹੁਜਨ ਸਮਾਜ ਪਾਰਟੀ ਅੰਬੇਡਕਰ ਦੇ ਕੌਮੀ ਪ੍ਰਧਾਨ ਦੇਵੀ ਦਾਸ ਨਾਹਰ ਦਾ ਦਿਹਾਂਤ
. . .  about 2 hours ago
ਕਪੂਰਥਲਾ, 27 ਸਤੰਬਰ (ਅਮਰਜੀਤ ਕੋਮਲ) - ਬਹੁਜਨ ਸਮਾਜ ਪਾਰਟੀ ਅੰਬੇਡਕਰ ਦੇ ਕੌਮੀ ਪ੍ਰਧਾਨ ਦੇਵੀ ਦਾਸ ਨਾਹਰ (68) ਦਾ ਅੱਜ ਦੁਪਹਿਰ ਬਾਅਦ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ...
ਬਲੋਚ ਵਿਦਰੋਹੀਆਂ ਨੇ ਕੀਤਾ ਬੰਬ ਧਮਾਕਾ, ਨੁਕਸਾਨਿਆ ਗਿਆ ਮੁਹੰਮਦ ਅਲੀ ਜਿਨਾਹ ਦਾ ਬੁੱਤ
. . .  about 2 hours ago
ਇਸਲਾਮਾਬਾਦ, 27 ਸਤੰਬਰ - ਬਲੋਚ ਵਿਦਰੋਹੀਆਂ ਨੇ ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲੀ ਜਿਨਾਹ ਦੇ ਬੁੱਤ ਨੂੰ ਬੰਬ ਧਮਾਕੇ ਵਿਚ ਉਡਾ ਦਿੱਤਾ | ਬਲੋਚਿਸਤਾਨ ਸੂਬੇ ਦੇ ਸਾਹਿਲੀ ਸ਼ਹਿਰ ਗਵਾਦਰ ਵਿਚ ਕੀਤੇ ਬੰਬ ਧਮਾਕੇ ਵਿਚ ਬੁੱਤ ਨੁਕਸਾਨਿਆ ਗਿਆ ਹੈ...
ਚੱਕਰਵਾਤੀ ਤੂਫ਼ਾਨ 'ਗੁਲਾਬ' ਦੇ ਚਲਦੇ ਅਲਰਟ ਜਾਰੀ
. . .  1 minute ago
ਨਵੀਂ ਦਿੱਲੀ, 27 ਸਤੰਬਰ - ਭਾਰੀ ਮੀਂਹ ਪੈਣ ਕਾਰਨ ਆਂਧਰਾ ਪ੍ਰਦੇਸ਼ - ਉੜੀਸਾ ਸਰਹੱਦ 'ਤੇ ਗੋਟਾ ਬੈਰਾਜ 'ਚ ਪਾਣੀ ਦਾ ਪੱਧਰ ਵਧ ਗਿਆ ਹੈ | ਜ਼ਿਕਰਯੋਗ ਹੈ ਕਿ ਉੜੀਸਾ ਅਤੇ ਆਂਧਰਾ ਪ੍ਰਦੇਸ਼ ਵਿਚ ਤਬਾਹੀ ਮਚਾਉਣ ਤੋਂ ਬਾਅਦ...
ਭਾਜਪਾ ਅਤੇ ਟੀ.ਐਮ.ਸੀ. ਵਰਕਰਾਂ ਵਿਚਕਾਰ ਹੋਈ ਝੜਪ
. . .  about 3 hours ago
ਕੋਲਕਾਤਾ, 27 ਸਤੰਬਰ - ਭਵਾਨੀਪੁਰ ਉਪ ਚੋਣ ਦੇ ਪ੍ਰਚਾਰ ਦਾ ਅੱਜ ਆਖ਼ਰੀ ਦਿਨ ਹੈ। ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਤ੍ਰਿਣਮੂਲ ਕਾਂਗਰਸ (ਟੀ.ਐਮ.ਸੀ.) ਦੇ ਵਰਕਰਾਂ ਦੀ ਅੱਜ ਕੋਲਕਾਤਾ ਵਿਚ ਝੜਪ ਹੋ ....
ਭਾਰਤ ਬੰਦ ਪੂਰੀ ਤਰ੍ਹਾਂ ਰਿਹਾ ਸਫਲ - ਰਾਕੇਸ਼ ਟਿਕੈਤ
. . .  1 minute ago
ਨਵੀਂ ਦਿੱਲੀ, 27 ਸਤੰਬਰ - ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਦਾ ਕਹਿਣਾ ਹੈ ਕਿ ਭਾਰਤ ਬੰਦ ਪੂਰੀ ਤਰ੍ਹਾਂ ਸਫਲ ਰਿਹਾ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਭਵਿੱਖ ਦੀ ਰਣਨੀਤੀ...
ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਦੀ ਸ਼ੁਰੂਆਤ
. . .  about 4 hours ago
ਨਵੀਂ ਦਿੱਲੀ,27 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਦੀ ਸ਼ੁਰੂਆਤ ਕੀਤੀ ਹੈ | ਉੱਥੇ ਹੀ ਇਸ ਪ੍ਰਧਾਨ ਮੰਤਰੀ ਦਾ ਕਹਿਣਾ ਸੀ ਕਿ ਅੱਜ ਦਾ ਦਿਨ ਬਹੁਤ ਮਹੱਤਵਪੂਰਨ ਦਿਨ ਹੈ...
ਨਰਮੇ ਦੀ ਫ਼ਸਲ ਤਬਾਹ ਹੋਣ ਕਾਰਨ ਕਿਸਾਨ ਵਲੋਂ ਖ਼ੁਦਕੁਸ਼ੀ
. . .  about 4 hours ago
ਮਾਨਸਾ, 27 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ) - ਮਾਨਸਾ ਨੇੜਲੇ ਪਿੰਡ ਖ਼ਿਆਲਾ ਕਲਾਂ ਦੇ ਨੌਜਵਾਨ ਕਿਸਾਨ ਰਜਿੰਦਰ ਸਿੰਘ (27) ਪੁੱਤਰ ਨਾਹਰ ਸਿੰਘ ਨੇ ਨਰਮੇ ਦੀ ਫ਼ਸਲ ਗੁਲਾਬੀ ਸੁੰਡੀ ਕਾਰਨ ਤਬਾਹ ਹੋਣ...
ਭਾਰਤ ਬੰਦ ਕਾਰਨ ਬਾਜ਼ਾਰਾਂ 'ਚ ਛਾਈ ਬੇਰੌਣਕੀ
. . .  about 4 hours ago
ਰਾਜਪੁਰਾ, 27 ਸਤੰਬਰ (ਰਣਜੀਤ ਸਿੰਘ) - ਅੱਜ ਭਾਰਤ ਬੰਦ ਕਾਰਨ ਸ਼ਹਿਰ ਦੇ ਬਾਜ਼ਾਰ ਮੁਕੰਮਲ ਤੌਰ 'ਤੇ ਬੰਦ ਰਹੇ। ਕਿਸਾਨ ਜਥੇਬੰਦੀਆਂ ਨੇ ਸੜਕੀ ਆਵਾਜਾਈ ਠੱਪ ਕਰ ਕੇ ਕੇਂਦਰ ਸਰਕਾਰ ਵਿਰੁੱਧ ਜੰਮ ਕੇ ...
ਭਾਰਤ ਬੰਦ ਦੇ ਸੱਦੇ ਨੂੰ ਕੋਟਫੱਤਾ ਸਰਕਲ ਵਿਚ ਮਿਲਿਆ ਭਰਵਾਂ ਹੁੰਗਾਰਾ
. . .  about 4 hours ago
ਕੋਟਫੱਤਾ,27 ਸਤੰਬਰ (ਰਣਜੀਤ ਸਿੰਘ ਬੁੱਟਰ) - ਸੰਯੁਕਤ ਕਿਸਾਨ ਮੋਰਚੇ ਦੀ 27 ਦੀ ਭਾਰਤ ਬੰਦ ਦੀ ਕਾਲ ਨੂੰ ਕੋਟਫੱਤਾ ਸਰਕਲ ਦੇ ਪਿੰਡਾਂ ਵਿਚ ਭਰਵਾਂ ਹੁੰਗਾਰਾ ਮਿਲਿਆ | ਕੋਟਸ਼ਮੀਰ ਦੀ ਉਗਰਾਹਾਂ ਇਕਾਈ ਨੇ ਦਸਮੇਸ਼ ਵੈੱਲਫੇਅਰ ਕਲੱਬ ਅਤੇ ਵੱਡੀ ...
ਮੋਦੀ ਦੇ ਕਾਲੇ ਕਾਨੂੰਨਾਂ ਨੇ ਲਈ ਇਕ ਹੋਰ ਕਿਸਾਨ ਦੀ ਜਾਨ
. . .  about 4 hours ago
ਨੂਰਮਹਿਲ (ਜਲੰਧਰ) , 27 ਸਤੰਬਰ (ਜਸਵਿੰਦਰ ਸਿੰਘ ਲਾਂਬਾ) - ਕਿਸਾਨ ਬਘੇਲ ਰਾਮ ਦੀ ਦਿੱਲੀ ਸਿੰਘੂ ਬਾਰਡਰ 'ਤੇ ਅਚਾਨਕ ਸਵੇਰੇ ਮੌਤ ਹੋ ਗਈ, ਜੋ ਕਿ ਪਹਿਲੇ ਦਿਨ ਤੋਂ ਹੀ ਸੰਘਰਸ਼ ਨਾਲ ਜੁੜੇ ਹੋਏ...
ਕਿਸਾਨਾਂ ਨੇ ਪਟੜੀ 'ਤੇ ਲੰਮੇ ਪੈ ਕੇ ਰੋਕੀਆਂ ਰੇਲਾਂ
. . .  about 4 hours ago
ਸੋਨੀਪਤ, 27 ਸਤੰਬਰ - ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਸੋਨੀਪਤ ਵਿਖੇ ਕਿਸਾਨਾਂ ਨੇ ਪਟੜੀ 'ਤੇ ਲੰਮੇ ਪੈ ਕੇ ਰੇਲਾਂ ਰੋਕੀਆਂ...
ਦਿੱਲੀ ਬਾਰਡਰ 'ਤੇ ਲੱਗਾ ਲੰਬਾ ਜਾਮ, ਗੱਡੀਆਂ ਦੀਆਂ ਲੱਗੀਆਂ ਲੰਬੀਆਂ ਕਤਾਰਾਂ
. . .  about 4 hours ago
ਨਵੀਂ ਦਿੱਲੀ, 27 ਸਤੰਬਰ - ਕਿਸਾਨਾਂ ਵਲੋਂ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਦਿੱਤੇ ਗਏ ਭਾਰਤ ਬੰਦ ਦੇ ਦੌਰਾਨ ਦਿੱਲੀ ਅਤੇ ਐਨ.ਸੀ.ਆਰ ਦੇ ਕਈ ਇਲਾਕਿਆਂ ਵਿਚ ਭਾਰੀ ਜਾਮ ਵੇਖਣ ਨੂੰ ਮਿਲਿਆ...
ਦਿੱਲੀ ਤੋਂ ਬਿਹਾਰ ਤੱਕ ਭਾਰਤ ਬੰਦ ਦਾ ਅਸਰ
. . .  about 4 hours ago
ਨਵੀਂ ਦਿੱਲੀ, 27 ਸਤੰਬਰ - ਭਾਰਤ ਬੰਦ ਦੇ ਦੌਰਾਨ ਦਿੱਲੀ, ਯੂਪੀ ਅਤੇ ਆਸਪਾਸ ਦੇ ਇਲਾਕਿਆਂ ਵਿਚ ਪੁਲਿਸ ਅਲਰਟ 'ਤੇ ਹੈ। ਦਰਜਨ ਤੋਂ ਵੱਧ ਸਿਆਸੀ ਪਾਰਟੀਆਂ, ਸੰਗਠਨਾਂ ਨੇ ਇਸ ਬੰਦ ਦਾ ਸਮਰਥਨ ਕੀਤਾ...
ਸ਼੍ਰੋਮਣੀ ਕਮੇਟੀ ਦੇ ਦਫ਼ਤਰ ਆਮ ਵਾਂਗ ਰਹੇ ਖੁੱਲ੍ਹੇ, ਮੁਲਾਜ਼ਮਾਂ 'ਚ ਪਾਈ ਗਈ ਨਾਰਾਜ਼ਗੀ
. . .  about 4 hours ago
ਅੰਮ੍ਰਿਤਸਰ, 27 ਸਤੰਬਰ (ਜਸਵੰਤ ਸਿੰਘ ਜੱਸ) - ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਜਿਥੇ ਅੰਮ੍ਰਿਤਸਰ ਵਿਚ ਪੂਰਨ ਸਮਰਥਨ ਮਿਲਿਆ ਹੈ, ਉਥੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਆਮ ਵਾਂਗ ਖੁੱਲ੍ਹੇ ਰਹੇ। ਸ਼੍ਰੋਮਣੀ ਕਮੇਟੀ ਜਿਸ ਵਲੋਂ ਇੱਕ ਪਾਸੇ ਕਿਸਾਨ ਸੰਘਰਸ਼ ਨੂੰ ਸਮਰਥਨ...
ਕਿਸਾਨਾਂ ਵਲੋਂ ਚਮਿਆਰੀ ਵਿਖੇ ਸੜਕੀ ਆਵਾਜਾਈ ਰੋਕੀ
. . .  about 5 hours ago
ਭਾਰਤ ਬੰਦ ਦੇ ਸੱਦੇ ਤਹਿਤ ਕਿਸਾਨਾਂ ਨੇ ਸੜਕਾਂ ਜਾਮ ਕਰਨ ਦੇ ਨਾਲ - ਨਾਲ ਰੋਕੀਆਂ ਰੇਲਾਂ
. . .  about 5 hours ago
ਬਹਾਦਰਗੜ੍ਹ, 27 ਸਤੰਬਰ (ਕੁਲਵੀਰ ਸਿੰਘ ਧਾਲੀਵਾਲ ) - ਅੱਜ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਤਹਿਤ ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿਚ ਵੱਖ - ਵੱਖ ਥਾਵਾਂ 'ਤੇ ਕਿਸਾਨਾਂ ਵਲੋਂ ਸੜਕਾਂ ਬੰਦ ਕਰ ਕੇ...
ਕਿਸਾਨਾਂ ਵਲੋਂ ਭੋਗਪੁਰ ਟੀ-ਪੁਆਇੰਟ 'ਤੇ ਲਾਇਆ ਗਿਆ ਜਾਮ
. . .  about 5 hours ago
ਭੋਗਪੁਰ, 27 ਸਤੰਬਰ (ਕਮਲਜੀਤ ਸਿੰਘ ਡੱਲੀ) - ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ 'ਤੇ ਭੋਗਪੁਰ ਆਦਮਪੁਰ ਟੀ-ਪੁਆਇੰਟ 'ਤੇ ਕਿਸਾਨਾਂ ਵਲੋਂ ਭਾਰਤ ਬੰਦ ਦੇ ਸੱਦੇ 'ਤੇ ਆਵਾਜਾਈ ਰੋਕ ਕੇ ਧਰਨਾ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ...
ਰੇਲਵੇ ਸ਼ਟੇਸ਼ਨ ਮਾਨਾਂਵਾਲਾ ਵਿਖੇ ਲੱਗੀਆਂ ਰੇਲ ਗੱਡੀਆਂ ਦੀਆਂ ਬਰੇਕਾਂ
. . .  about 5 hours ago
ਮਾਨਾਂਵਾਲਾ, 27 ਸਤੰਬਰ (ਗੁਰਦੀਪ ਸਿੰਘ ਨਾਗੀ) - ਸੰਯੁਕਤ ਕਿਸਾਨ ਮੋਰਚੇ ਵਲੋਂ ਐਲਾਨੇ ਗਏ ਭਾਰਤ ਬੰਦ ਦੇ ਸੱਦੇ ਤਹਿਤ ਸੜਕਾਂ ਸਮੇਤ ਰੇਲਵੇ ਟਰੈਕ 'ਤੇ ਵੀ ਕਿਸਾਨਾਂ ਵਲੋਂ ਧਰਨਾ ਦਿੱਤੇ ਜਾਣ ਕਾਰਨ ਰੇਲ ਆਵਾਜਾਈ ਵੀ ਪੂਰੀ ...
ਕਸਬਾ ਪੋਜੇਵਾਲ ਵਿਖੇ ਦੁਕਾਨਦਾਰਾਂ ਨੇ ਮੋਦੀ ਸਰਕਾਰ ਦਾ ਫੂਕਿਆ ਪੁਤਲਾ
. . .  about 5 hours ago
ਪੋਜੇਵਾਲ ਸਰਾਂ, 27 ਸਤੰਬਰ (ਨਵਾਂਗਰਾਈਂ) - ਸੰਯੁਕਤ ਕਿਸਾਨ ਮੋਰਚੇ ਵਲੋਂ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਸਮਰਥਨ ਦਿੰਦਿਆਂ ਕਸਬਾ ਪੋਜੇਵਾਲ ਦੇ ਸਮੂਹ ਦੁਕਾਨਦਾਰਾਂ ਨੇ ਆਪਣੀਆਂ ...
ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ 'ਤੇ ਕਿਸਾਨ ਜਥੇਬੰਦੀਆਂ ਵਲੋਂ ਧਰਨਾ
. . .  about 5 hours ago
ਜੋਧਾਂ, 27 ਸਤੰਬਰ (ਗੁਰਵਿੰਦਰ ਸਿੰਘ ਹੈਪੀ) - ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨਾਂ ਦੇ ਚੱਲ ਰਹੇ ਅੰਦੋਲਨ ਦੌਰਾਨ ਅੱਜ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਤਹਿਤ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ 'ਤੇ ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 19 ਜੇਠ ਸੰਮਤ 552

ਪੰਜਾਬ / ਜਨਰਲ

ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਸਿਹਤ ਮੰਤਰੀ

ਅੰਮਿ੍ਤਸਰ, 31 ਮਈ (ਜਸਵੰਤ ਸਿੰਘ ਜੱਸ)- ਸਿਹਤ ਮੰਤਰੀ ਸ: ਬਲਬੀਰ ਸਿੰਘ ਸਿੱਧੂ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ | ਉਨ੍ਹਾਂ ਗੁਰੂ ਦਰ 'ਤੇ ਮੱਥਾ ਟੇਕ ਕੇ ਕਰੀਬ ਇਕ ਘੰਟਾ ਬਾਣੀ ਦਾ ਆਨੰਦ ਮਾਣਿਆ ਤੇ ਅਕਾਲ ਪੁਰਖ ਅੱਗੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ, ...

ਪੂਰੀ ਖ਼ਬਰ »

ਕੋਰੋਨਾ ਦੇ ਬਾਵਜੂਦ ਕਣਕ ਖ਼ਰੀਦ ਦਾ ਕੰਮ ਚੜਿ੍ਹਆ ਨੇਪਰੇ

ਹਰਜਿੰਦਰ ਸਿੰਘ ਲਾਲ ਖੰਨਾ, 31 ਮਈ- ਪੰਜਾਬ 'ਚੋਂ ਕਣਕ ਦੀ ਸਰਕਾਰੀ ਖ਼ਰੀਦ ਦਾ ਕੰਮ ਅੱਜ ਸ਼ਾਮ ਅਧਿਕਾਰਤ ਤੌਰ 'ਤੇ ਖ਼ਤਮ ਕਰ ਦਿੱਤਾ ਗਿਆ ¢ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਣਕ ਦੀ ਸਰਕਾਰੀ ਖ਼ਰੀਦ ਦਾ ਕੰਮ 31 ਮਈ ਤੱਕ ਜਾਰੀ ਰੱਖਣ ਦੀ ਗੱਲ ਕਹੀ ਸੀ, ...

ਪੂਰੀ ਖ਼ਬਰ »

ਐਨ.ਆਰ.ਆਈ. ਬਜ਼ੁਰਗ ਜੋੜੇ ਦਾ ਕਤਲ, ਇਕ ਨਾਮਜ਼ਦ

ਫਗਵਾੜਾ, 31 ਮਈ (ਹਰੀਪਾਲ ਸਿੰਘ)- ਫਗਵਾੜਾ ਦੇ ਉਂਕਾਰ ਨਗਰ ਇਲਾਕੇ 'ਚ ਇਕ ਐਨ.ਆਰ.ਆਈ. ਪਤੀ-ਪਤਨੀ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਹੈ | ਕਤਲ ਕੀਤੇ ਗਏ ਪਤੀ-ਪਤਨੀ ਦੀ ਪਛਾਣ ਕਿਰਪਾਲ ਸਿੰਘ ਮਿਨਹਾਸ ਅਤੇ ਦਵਿੰਦਰ ਕੌਰ ਮਿਨਹਾਸ ਦੇ ਰੂਪ 'ਚ ਹੋਈ ਹੈ | ਮੌਕੇ ਤੋਂ ਮਿਲੀ ...

ਪੂਰੀ ਖ਼ਬਰ »

ਫ਼ੰਡਾਂ ਲਈ ਸਰਕਾਰ ਵੱਲ ਤੱਕਣ ਲੱਗੀਆਂ ਨਿਗਮਾਂ

ਜਲੰਧਰ, 31 ਮਈ (ਸ਼ਿਵ ਸ਼ਰਮਾ)- ਕੋਰੋਨਾ ਮਹਾਂਮਾਰੀ ਕਰ ਕੇ ਲੱਗੇ ਕਰਫ਼ਿਊ ਕਾਰਨ ਹਰ ਖੇਤਰ 'ਚ ਨੁਕਸਾਨ ਤਾਂ ਹੋਇਆ ਹੀ ਹੈ ਸਗੋਂ ਸਰਕਾਰੀ ਵਿਭਾਗ ਵੀ ਇਸ ਤੋਂ ਬਚੇ ਨਹੀਂ ਰਹੇ ਹਨ ਸਗੋਂ ਰਾਜ ਦੀਆਂ ਕਈ ਨਿਗਮਾਂ ਦੀ ਆਰਥਿਕ ਨੀਤੀ 'ਤੇ ਇਸ ਦਾ ਕਾਫ਼ੀ ਅਸਰ ਪਿਆ ਹੈ | ਦੇਰ ਸਵੇਰੇ ...

ਪੂਰੀ ਖ਼ਬਰ »

ਕੈਪਟਨ ਸਰਕਾਰ ਕਿਸਾਨਾਂ ਦੀਆਂ ਮੋਟਰਾਂ ਦੇ ਬਿੱਲ ਲਾਗੂ ਕਰ ਕੇ ਅੱਗ ਨਾਲ ਨਾ ਖੇਡੇ-ਢੀਂਡਸਾ

ਮਲੇਰਕੋਟਲਾ, 31 ਮਈ (ਕੁਠਾਲਾ)- ਪੰਜਾਬ ਦੇ ਕਿਸਾਨਾਂ ਨੂੰ ਅਕਾਲੀ/ਭਾਜਪਾ ਸਰਕਾਰ ਵੇਲੇ ਤੋਂ ਦਿੱਤੀ ਜਾ ਰਹੀ ਖੇਤੀ ਮੋਟਰਾਂ ਲਈ ਮੁਫ਼ਤ ਬਿਜਲੀ ਦੀ ਸਹੂਲਤ ਬਿਜਲੀ ਬਿੱਲਾਂ ਦੀ ਰਾਸ਼ੀ ਸਿੱਧੀ ਕਿਸਾਨ ਖਾਤਿਆਂ 'ਚ ਜਮ੍ਹਾ ਕਰਵਾਉਣ ਦੇ ਬਹਾਨੇ ਪੰਜਾਬ ਕੈਬਨਿਟ ਦੀ ਦੋ ਦਿਨ ...

ਪੂਰੀ ਖ਼ਬਰ »

ਧਾਰਮਿਕ ਅਸਥਾਨਾਂ ਨੂੰ ਖੋਲ੍ਹਣ ਦੀ ਹਰੀ ਝੰਡੀ ਦੇਣ 'ਤੇ ਸ਼ਰਧਾਲੂਆਂ 'ਚ ਖ਼ੁਸ਼ੀ ਦੀ ਲਹਿਰ

ਅੰਮਿ੍ਤਸਰ, 31 ਮਈ (ਜਸਵੰਤ ਸਿੰਘ ਜੱਸ)- ਕੇਂਦਰ ਸਰਕਾਰ ਵਲੋਂ ਕੋਵਿਡ-19 ਕਾਰਨ ਪਿਛਲੇ ਕਰੀਬ ਡੇਢ ਮਹੀਨੇ ਤੋਂ ਦੇਸ਼ ਦੇ ਸਮੂਹ ਧਾਰਮਿਕ ਅਸਥਾਨਾਂ ਨੂੰ ਬੰਦ ਰੱਖਣ ਦੇ ਆਦੇਸ਼ ਤੋਂ ਬਾਅਦ ਹੁਣ 8 ਜੂਨ ਤੋਂ ਮੁੜ ਧਾਰਮਿਕ ਅਸਥਾਨਾਂ ਦੇ ਦਰਵਾਜ਼ੇ ਸ਼ਰਧਾਲੂਆਂ ਲਈ ਖੋਲ੍ਹਣ ਦੇ ...

ਪੂਰੀ ਖ਼ਬਰ »

ਪੰਜਾਬ 'ਚ ਪਲਾਜ਼ਮਾ ਥੈਰੇਪੀ ਸ਼ੁਰੂ

ਫ਼ਰੀਦਕੋਟ ਜ਼ਿਲ੍ਹੇ ਦੇ ਪਹਿਲੇ ਕੋਰੋਨਾ ਮਰੀਜ਼ ਤੋਂ ਲਿਆ ਪਲਾਜ਼ਮਾ

ਫ਼ਰੀਦਕੋਟ, 31 ਮਈ (ਜਸਵੰਤ ਸਿੰਘ ਪੁਰਬਾ)- ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਫ਼ਰੀਦਕੋਟ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਸਾਰੇ ਸੰਸਾਰ ਅੰਦਰ ਇਸ ਦੀ ਵੈਕਸੀਨ ਤਿਆਰ ਕਰਨ ਵਾਸਤੇ ਤੇਜ਼ੀ ਨਾਲ ਯਤਨ ...

ਪੂਰੀ ਖ਼ਬਰ »

ਅਪਲਾਈ ਕਰਨ ਵਾਲੇ ਦਿਨ ਲੋਕਾਂ ਨੂੰ ਮਿਲ ਜਾਣਗੇ ਡਰਾਈਵਿੰਗ ਲਾਇਸੈਂਸ

ਮੈਡੀਕਲ ਜਾਂਚ ਤੋਂ ਬਾਅਦ ਹੀ ਡਰਾਈਵਿੰਗ ਟਰੈਕ 'ਤੇ ਹੋਵੇਗਾ ਦਾਖ਼ਲਾ

ਜਲੰਧਰ, 31 ਮਈ (ਸ਼ਿਵ)- ਪੰਜਾਬ ਸਰਕਾਰ ਨੇ ਅਹਿਮ ਫ਼ੈਸਲਾ ਲੈਂਦੇ ਹੋਏ 1 ਜੂਨ ਤੋਂ ਡਰਾਈਵਿੰਗ ਲਾਇਸੈਂਸਾਂ ਬਾਰੇ ਕਈ ਸੇਵਾਵਾਂ ਬਹਾਲ ਕਰਨ ਦਾ ਫ਼ੈਸਲਾ ਲੈਂਦੇ ਹੋਏ ਹੁਣ 1 ਜੂਨ ਤੋਂ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ ਕਿ ਜਿਹੜੇ ਲੋਕ ਲਾਇਸੈਂਸ ਲਈ ਅਪਲਾਈ ਕਰਨਗੇ, ...

ਪੂਰੀ ਖ਼ਬਰ »

ਲੋਕਾਂ ਵਲੋਂ ਧੜਾਧੜ ਸੁਕਾਏ ਜਾ ਰਹੇ ਹਨ ਸਰਕਾਰੀ ਦਰੱਖ਼ਤ

ਦੋਰਾਂਗਲਾ, 31 ਮਈ (ਲਖਵਿੰਦਰ ਸਿੰਘ ਚੱਕਰਾਜਾ)- ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਨੰੂ ਲੈ ਕੇ ਚਿੰਤਤ ਵਾਤਾਵਰਨ ਪ੍ਰੇਮੀਆਂ, ਸਮਾਜ ਸੇਵੀ ਜਥੇਬੰਦੀਆਂ ਅਤੇ ਸਰਕਾਰ ਵਲੋਂ ਭਾਵੇਂ ਹਰ ਸਾਲ ਲੱਖਾਂ ਦੀ ਗਿਣਤੀ 'ਚ ਖ਼ਾਲੀ ਥਾਵਾਂ, ਪੰਚਾਇਤੀ ਜ਼ਮੀਨਾਂ ਅਤੇ ਸੜਕ ਕਿਨਾਰਿਆਂ ...

ਪੂਰੀ ਖ਼ਬਰ »

ਮਾਮਲਾ ਮੈਡੀਕਲ ਦਾਖ਼ਲਿਆਂ ਦੀਆਂ ਫ਼ੀਸਾਂ 'ਚ ਕੀਤੇ ਵਾਧੇ ਦਾ

ਸਰਕਾਰ ਦੇ ਫ਼ੈਸਲੇ ਦੀ ਹਰ ਪਾਸੇ ਤੋਂ ਹੋ ਰਹੀ ਹੈ ਆਲੋਚਨਾ

ਫ਼ਰੀਦਕੋਟ, 31 ਮਈ (ਜਸਵੰਤ ਸਿੰਘ ਪੁਰਬਾ)- ਪੰਜਾਬ ਸਰਕਾਰ ਵਲੋਂ ਹੁਣੇ ਜਿਹੇ ਰਾਜ ਦੇ ਮੈਡੀਕਲ ਕਾਲਜ ਦੇ ਐਮ.ਬੀ.ਬੀ.ਐਸ. ਦਾਖ਼ਲਿਆਂ ਦੀਆਂ ਫ਼ੀਸਾਂ 'ਚ ਕੀਤੇ ਗਏ ਅਥਾਹ ਵਾਧੇ ਨਾਲ ਜਿੱਥੇ ਦਰਮਿਆਨੇ ਅਤੇ ਗ਼ਰੀਬ ਪਰਿਵਾਰਾਂ ਦੇ ਹੁਸ਼ਿਆਰ ਬੱਚਿਆਂ ਨਾਲ ਵੱਡਾ ਧੱਕਾ ਹੈ, ਉਥੇ ...

ਪੂਰੀ ਖ਼ਬਰ »

ਨਿਰਾਸ਼ਤਾ ਤੇ ਬੇਭਰੋਸਗੀ ਦੇ ਆਲਮ 'ਚ ਘਿਰੀ ਪੰਜਾਬ ਕਾਂਗਰਸ

ਕਈ ਮਹੀਨੇ ਤੋਂ ਸੂਬਾਈ ਤੇ ਜ਼ਿਲ੍ਹਾ ਅਹੁਦੇ ਭੰਗ

ਮੇਜਰ ਸਿੰਘ
ਜਲੰਧਰ, 31 ਮਈ-ਚੋਣਾਂ ਵੇਲੇ ਕੀਤੇ ਵਾਅਦੇ ਪੂਰਾ ਨਾ ਹੋਣ, ਚੁਣੇ ਹੋਏ ਪ੍ਰਤੀਨਿਧਾਂ ਦੀ ਪੁੱਛ-ਪੜਤਾਲ ਨਾ ਹੋਣਾ, ਕਾਗਰਸ ਪਾਰਟੀ ਦੀ ਸਰਗਰਮੀ ਪੂਰੀ ਤਰ੍ਹਾਂ ਠੱਪ ਹੋਣਾ ਅਤੇ ਖ਼ਾਸਕਰ ਮੁੱਖ ਮੰਤਰੀ ਵਲੋਂ ਪਾਰਟੀ ਨੂੰ ਪੂਰੀ ਤਰ੍ਹਾਂ ਅੱਖੋਂ ਪਰੋਖੇ ਕੀਤੇ ਜਾਣ ਕਾਰਨ ਪੰਜਾਬ ਕਾਂਗਰਸ ਇਸ ਵੇਲੇ ਮੁਕੰਮਲ ਨਿਰਾਸ਼ਤਾ ਤੇ ਬੇਭਰੋਸਗੀ ਦੇ ਆਲਮ ਵਿਚ ਘਿਰੀ ਹੋਈ ਹੈ | ਮੁੱਖ ਮੰਤਰੀ ਦੀ ਕਾਰਜ ਸ਼ੈਲੀ ਤੇ ਸਰਕਾਰ 'ਚ ਬਾਬੂਸ਼ਾਹੀ ਦੇ ਬੋਲਬਾਲੇ ਿਖ਼ਲਾਫ਼ ਕਾਫ਼ੀ ਸਮੇਂ ਤੋਂ ਪੈਦਾ ਹੋ ਰਹੀ ਬੇਚੈਨੀ ਦੇ ਮਈ ਮਹੀਨੇ ਦੇ ਸ਼ੁਰੂ ਵਿਚ ਲਾਵਾ ਬਣ ਕੇ ਫੁੱਟ ਪੈਣ ਬਾਅਦ ਇਸ ਮਾਮਲੇ ਉਪਰ ਪ੍ਰਦੇਸ਼ ਦੀ ਸਮੁੱਚੀ ਲੀਡਰਸ਼ਿਪ ਵਲੋਂ ਇਸ ਮਸਲੇ ਨੂੰ ਮੁੱਖ ਸਕੱਤਰ ਨਾਲ ਤਕਰਾਰ ਤੱਕ ਸਮੇਟ ਕੇ ਪੈਰ ਪਿੱਛੇ ਖਿੱਚਣ ਨਾਲ ਪਾਰਟੀ ਅੰਦਰ ਧੁਰ ਹੇਠਾਂ ਤੱਕ ਬੇਭਰੋਸਗੀ ਤੇ ਲਾਚਾਰਗੀ ਵਾਲੀ ਹਾਲਤ ਪਸਰੀ ਨਜ਼ਰ ਆ ਰਹੀ ਹੈ | ਮੰਤਰੀਆਂ ਤੇ ਮੁੱਖ ਸਕੱਤਰ ਵਿਚਕਾਰ ਪੈਦਾ ਹੋਏ ਸੰਕਟ ਸਮੇਂ ਕਾਂਗਰਸ ਆਗੂਆਂ, ਕਈ ਮੰਤਰੀਆਂ ਤੇ ਵਿਧਾਇਕਾਂ ਵਲੋਂ ਕੀਤੀ ਜਨਤਕ ਬਿਆਨਬਾਜ਼ੀ 'ਚ ਸ਼ਰੇਆਮ ਚੁਣੌਤੀ ਮੁੱਖ ਮੰਤਰੀ ਦੀ ਕਾਰਜਸ਼ਾਲੀ ਨੂੰ ਦਿੱਤੀ ਗਈ ਸੀ | ਕਈਆਂ ਨੇ ਕੈਪਟਨ ਸਰਕਾਰ ਦੀ ਗਵਰਨਰੀ ਰਾਜ ਨਾਲ ਤੁਲਨਾ ਕੀਤੀ ਸੀ | ਖ਼ਾਸਕਰ ਮੰਤਰੀਆਂ ਨੇ ਬਾਬੂਸ਼ਾਹੀ ਦੇ ਬੋਲਬਾਲੇ ਿਖ਼ਲਾਫ਼ ਭੜਾਸ ਕੱਢੀ ਸੀ | ਮੰਤਰੀ ਮੰਡਲ ਦੀ ਮੀਟਿੰਗ ਤੋਂ ਪਹਿਲਾਂ ਮੰਤਰੀਆਂ ਦੇ ਮੁੱਖ ਸਕੱਤਰ ਨਾਲ ਤਕਰਾਰ ਦਾ ਮੁੱਦਾ ਵੀ ਅਫ਼ਸਰਸ਼ਾਹੀ ਦਾ ਕੰਮਕਾਜ ਹੀ ਸੀ ਤੇ ਮੰਤਰੀਆਂ ਨੇ ਜਦ ਅਫ਼ਸਰਸ਼ਾਹੀ ਦੀ ਦੁਖਦੀ ਰਗ ਉਪਰ ਹੱਥ ਧਰਦਿਆਂ ਪਿਛਲੇ ਸਾਲਾਂ ਦੌਰਾਨ ਸ਼ਰਾਬ ਮਾਲੀਏ ਵਿਚ ਘਾਟੇ ਦੀ ਜ਼ਿੰਮੇਵਾਰੀ ਮਿਥਣ ਦੀ ਗੱਲ ਕੀਤੀ ਤਾਂ ਮੁੱਖ ਸਕੱਤਰ ਤੈਸ਼ ਵਿਚ ਆ ਗਏ ਸਨ | ਪਾਰਟੀ ਅੰਦਰ ਆਗੂਆਂ ਨੂੰ ਇਹ ਗੱਲ ਹਜ਼ਮ ਨਹੀਂ ਆ ਰਹੀ ਕਿ ''ਤੈਸ਼'' ਵਿਚ ਆਉਣ ਦੀ ਤਾਂ ਮੁੱਖ ਸਕੱਤਰ ਨੇ ਮਾਫ਼ੀ ਮੰਗ ਲਈ ਤੇ ਮੰਤਰੀਆਂ ਨੇ ਮਾਫ਼ ਵੀ ਕਰ ਦਿੱਤਾ, ਪਰ ਬਾਕੀ ਮੁੱਦੇ ਇਸ ਮਾਫ਼ੀ ਵਿਚ ਕਿਵੇਂ ਰੁੜ੍ਹ ਗਏ? ਸੁਚੇਤ ਕਾਂਗਰਸੀ ਹਲਕਿਆਂ ਵਿਚ ਚਰਚਾ ਹੈ ਕਿ ਮੁੱਖ ਮੰਤਰੀ ਜਿਸ ਤਰ੍ਹਾਂ ਪਿਛਲੇ ਸਾਲਾਂ ਤੋਂ ਅਫ਼ਸਰਸ਼ਾਹੀ ਨੂੰ ਮੂਹਰੇ ਲਗਾ ਕੇ ਕੰਮ ਚਲਾਉਂਦੇ ਆਏ ਹਨ ਤੇ ਚੁਣੇ ਪ੍ਰਤੀਨਿਧਾਂ ਦੀ ਕੋਈ ਪੁੱਛ ਪ੍ਰਤੀਤ ਨਹੀਂ ਕੀਤੀ ਜਾਂਦੀ, ਇਸ ਸੰਕਟ ਮੌਕੇ ਵੀ ਉਨ੍ਹਾਂ ਮੰਤਰੀਆਂ ਤੇ ਕੁਝ ਆਗੂਆਂ ਨੂੰ ਅੱਡੋਪਾਟ ਕਰਕੇ ਗੱਲ ਮੁੜ ਫਿਰ ਆਈ ਗਈ ਕਰ ਲਈ | ਇਕ ਸੀਨੀਅਰ ਆਗੂ ਕਹਿ ਰਹੇ ਸਨ ਕਿ ਮੁੱਖ ਮੰਤਰੀ ਪਿਛਲੇ ਸਾਲ ਹੋਈਆਂ ਕਾਂਗਰਸ ਵਿਧਾਇਕ ਦਲ ਦੀਆਂ ਮੀਟਿੰਗਾਂ 'ਚ ਵੀ ਤਿੱਖੇ ਸੁਆਲਾਂ ਦਾ ਸਾਹਮਣਾ ਕਰਨ ਦੀ ਥਾਂ ਟਾਲਮਟੋਲ ਦਾ ਰੁੱਖ਼ ਹੀ ਅਖਤਿਆਰ ਕਰਦੇ ਰਹੇ ਹਨ |
ਨਿਰਾਸ਼ਤਾ ਤੇ ਬੇਭਰੋਸਗੀ ਵਧੀ
ਮੰਤਰੀਆਂ ਤੇ ਅਫ਼ਸਰਸ਼ਾਹੀ ਵਿਚਕਾਰ ਪੇਚੇ ਦਾ ਨਿਪਟਾਰਾ ਬਾਬੂਸ਼ਾਹੀ ਦੀ ਚੜ੍ਹਤ ਵਾਲੇ ਪਾਸੇ ਹੋਣ ਨਾਲ ਪਾਰਟੀ ਦੇ ਧੁਰ ਹੇਠਾਂ ਤੱਕ ਨਿਰਾਸ਼ਤਾ ਤੇ ਬੇਭਰੋਸਗੀ ਪਸਰ ਗਈ ਹੈ | ਆਰ-ਪਾਰ ਦੀ ਲੜਾਈ ਦੇ ਦਮਗਜ਼ੇ ਮਾਰਨ ਵਾਲੇ ਕਈ ਵਿਧਾਇਕ ਤੇ ਮੰਤਰੀ, ਮੁੱਖ ਮੰਤਰੀ ਦੇ ਫਾਰਮ ਹਾਊਸ ਨੂੰ ਜਾਂਦਿਆਂ ਸਿਸਵਾਂ ਨਦੀ ਲੰਘਦਿਆਂ ਜਿਸ ਤਰ੍ਹਾਂ ਠੰਢੇ-ਸੀਲੇ ਹੋ ਗਏ, ਇਸ ਨੂੰ ਲੈ ਕੇ ਪਾਰਟੀ 'ਚ ਹੈਰਾਨਗੀ ਵੀ ਹੈ ਅਤੇ ਇਹ ਵੀ ਅਹਿਸਾਸ ਪੈਦਾ ਹੋ ਗਿਆ ਹੈ ਕਿ ਮੁੱਖ ਮੰਤਰੀ ਨਾਲ ਆਢਾ ਲੈਣ ਲਈ ਰਹਿੰਦੇ ਪੌਣੇ ਦੋ ਸਾਲ ਸ਼ਾਇਦ ਹੀ ਕੋਈ ਆਗੂ ਅੱਖ ਚੁੱਕ ਕੇ ਵੇਖ ਸਕੇ |
ਲੀਡਰਸ਼ਿਪ ਰਹਿਤ ਪਾਰਟੀ
ਕਾਂਗਰਸ ਪਾਰਟੀ ਵਿਚ ਨਵੀਂ ਰੂਹ ਫੂਕਣ ਦੇ ਫੈਸਲੇ ਨਾਲ ਜਨਵਰੀ ਮਹੀਨੇ ਪਾਰਟੀ ਦੇ ਸੂਬਾਈ ਅਹੁਦੇਦਾਰ ਤੇ ਜ਼ਿਲ੍ਹਾ ਪ੍ਰਧਾਨ ਭੰਗ ਕਰ ਦਿੱਤੇ ਸਨ ਤੇ ਨਵਾਂ ਢਾਂਚਾ ਉਸਾਰਨ ਲਈ ਕਮੇਟੀ ਬਣਾਈ ਗਈ ਸੀ | ਪਰ ਲਗਦਾ ਹੈ ਜਿਵੇਂ ਕਾਂਗਰਸ ਅਹੁਦੇਦਾਰ ਮੁੜ ਬਣਾਉਣੇ ਹੀ ਭੁੱਲ ਗਈ ਜਾਂ ਫਿਰ ਉਸ ਨੂੰ ਲੋੜ ਹੀ ਨਹੀਂ ਰਹਿ ਗਈ | ਢਾਂਚਾ ਭੰਗ ਕਰਨ ਵੇਲੇ ਕਾਂਗਰਸ ਮੁਖੀ ਸੋਨੀਆ ਗਾਂਧੀ ਨੇ ਪੰਜਾਬ 'ਚ ਮੈਨੀਫੈਸਟੋ ਲਾਗੂ ਕਰਨ ਦੀ ਅਗਵਾਈ ਸਾਬਕਾ ਕੇਂਦਰੀ ਵਿੱਤ ਮੰਤਰੀ ਪੀ. ਚਿੰਦਬਰਮ ਤੇ ਕੁਮਾਰੀ ਸ਼ੈਲਜਾ ਨੂੰ ਸੌਾਪੀ ਗਈ ਸੀ, ਪਰ ਉਨ੍ਹਾਂ ਨੂੰ ਵੀ ਸ਼ਾਇਦ ਕਾਂਗਰਸ ਹਾਈਕਮਾਨ ਵਾਂਗ ਪੰਜਾਬ ਬਾਰੇ ਏਨਾ ਸਮਾਂ ਲੰਘ ਜਾਣ ਬਾਅਦ ਵੀ ਸੋਚਣ ਦਾ ਸਮਾਂ ਹੀ ਨਹੀਂ ਮਿਲਿਆ | ਨਵੇਂ ਅਹੁਦੇਦਾਰ ਥਾਪਣ ਲਈ ਬਣਾਈ ਕਮੇਟੀ ਨੇ ਵੀ ਕਦੇ ਮੀਟਿੰਗ ਤੱਕ ਨਹੀਂ ਕੀਤੀ | ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਨੂੰ ਭਾਵੇਂ ਪ੍ਰਧਾਨ ਰਹਿਣ ਦਿੱਤਾ, ਪਰ ਅਕਾਲੀ-ਭਾਜਪਾ ਰਾਜ ਵੇਲੇ ਥਰਮਲ ਪਲਾਂਟਾਂ ਨਾਲ ਹੋਏ ਅਣਉਚਿਤ ਸਮਝੌਤਿਆਂ ਨੂੰ ਰੀਵਿਊ ਕਰਨ ਦੀ ਆਵਾਜ਼ ਉਠਾਉਣ 'ਤੇ ਜਿਸ ਤਰ੍ਹਾਂ ਉਨ੍ਹਾਂ ਨੂੰ ਅਪਮਾਨਿਤ ਹੋਣਾ ਪਿਆ, ਇਸ ਤਰ੍ਹਾਂ ਦੀ ਹਾਲਤ ਪਹਿਲਾਂ ਸ਼ਾਇਦ ਹੀ ਕਦੇ ਪੈਦਾ ਹੋਈ ਹੋਵੇ, ਉਹ ਤਿੰਨ ਦਿਨ ਮੁੱਖ ਮੰਤਰੀ ਦੀ ਰਿਹਾਇਸ਼ ਉਪਰ ਇਹ ਮਸਲਾ ਉਠਾਉਣ ਜਾਂਦੇ ਰਹੇ ਪਰ ਅੱਗੋਂ ਸਮਾਂ ਹੀ ਨਹੀਂ ਦਿੱਤਾ ਗਿਆ | ਪਤਾ ਲੱਗਾ ਹੈ ਕਿ ਮੌਜੂਦਾ ਸੰਕਟ ਸਮੇਂ ਜਦ ਦੋ ਵਿਧਾਇਕਾਂ ਤੇ ਮੰਤਰੀਆਂ ਨਾਲ ਸ੍ਰੀ ਜਾਖੜ ਮੁੱਖ ਮੰਤਰੀ ਦੇ ਫਾਰਮ 'ਚ ''ਲੰਚ'' ਕਰਨ ਗਏ ਤਾਂ ਵੀ ਉਨ੍ਹ©ਾਂ ਦੀ ਕਿਸੇ ਗੱਲ ਨੂੰ ਨਹੀਂ ਗੌਲਿਆ ਗਿਆ | ਹੁਣ ਜਦ ਚੋਣਾਂ ਵਿਚ ਡੇਢ ਕੁ ਸਾਲ ਦਾ ਸਮਾਂ ਰਹਿ ਗਿਆ ਤਾਂ ਪਾਰਟੀ ਅੰਦਰ ਇਹ ਚਿੰਤਾ ਘਰ ਕਰ ਰਹੀ ਹੈ ਕਿ ਅਜਿਹੀ ਬੇਦਿਲੀ ਵਾਲੀ ਹਾਲਤ 'ਚ ਕੀ ਕਾਂਗਰਸ ਲੋਕਾਂ 'ਚ ਮੁੜ ਧੜੱਲੇ ਨਾਲ ਜਾ ਸਕੇਗੀ?
ਮਜ਼ਬੂਤ ਧੁਰੇ ਵਾਲੀ ਲੀਡਰਸ਼ਿਪ ਦੀ ਘਾਟ ਰੜਕੀ
ਪਾਰਟੀ ਦੇ ਬਹੁਤ ਸਾਰੇ ਆਗੂਆਂ ਨਾਲ ਹੋਈ ਗੱਲਬਾਤ ਤੋਂ ਲਗਦਾ ਹੈ ਕਿ ਮੁੱਖ ਮੰਤਰੀ ਦੀ ਕਾਰਜਸ਼ੈਲੀ ਵਿਰੁੱਧ ਸਿਰੇ ਦੀ ਨਾਰਾਜ਼ਗੀ ਦੇ ਬਾਵਜੂਦ ਵੀ ਨਾਰਾਜ਼ ਵਿਧਾਇਕਾਂ ਤੇ ਮੰਤਰੀਆਂ ਦੇ ਇਕ ਜੁੱਟ ਹੋ ਕੇ ਆਵਾਜ਼ ਬੁਲੰਦ ਕਰਨ 'ਚ ਵੱਡੀ ਰੁਕਾਵਟ ਮਜ਼ਬੂਤ ਧੁਰੇ ਵਾਲੀ ਲੀਡਰਸ਼ਿਪ ਦੀ ਘਾਟ ਹੈ | ਪਾਰਟੀ ਅੰਦਰਲੇ ਕਿਸੇ ਵੀ ਆਗੂ ਨੇ ਨਿਰੰਤਰ ਇਸ ਮੁੱਦੇ ਉਪਰ ਸਟੈਂਡ ਲੈ ਕੇ ਪਾਰਟੀ ਅੰਦਰ ਕਤਾਰਬੰਦੀ ਕਰਨ ਦਾ ਯਤਨ ਨਹੀਂ ਕੀਤਾ | ਪਿਛਲੇ ਵਰ੍ਹੇ ਹੋਏ ਅਜਿਹੇ ਯਤਨ ਦੇ ਮੋਹਰੀਆਂ ਵਲੋਂ ਸਲਾਹਕਾਰ ਦੇ ਅਹੁਦੇ ਮੱਲ ਬੈਠਣ ਨਾਲ ਬੇਭਰੋਸਗੀ ਏਨੀ ਵਧ ਗਈ ਹੈ ਕਿ ਇਕ ਦੂਜੇ ਉਪਰ ਕੋਈ ਵੀ ਇਤਬਾਰ ਕਰਨ ਨੂੰ ਤਿਆਰ ਨਹੀਂ | ਇਹੀ ਕਾਰਨ ਹੈ ਮੌਜੂਦਾ ਸੰਕਟ ਮੌਕੇ ਕਦੇ ਚਾਰ ਮੰਤਰੀ ਵੀ ਸਿਰ ਜੋੜ ਕੇ ਨਹੀਂ ਬੈਠ ਸਕੇ | ਹਰ ਕੋਈ ਆਪੋ-ਆਪਣੀ ਬਿਆਨਬਾਜ਼ੀ ਤਾਂ ਕਰਦਾ ਰਿਹਾ ਪਰ ਮੁੱਖ ਮੰਤਰੀ ਵੱਲੋਂ ਸੱਦੇ ਜਾਣ 'ਤੇ ਸਭਨਾਂ ਨੇ ਨੰਬਰ ਬਣਾਉਣ ਲਈ ਸ਼ੂਟਾਂ ਵੱਟ ਲਈਆਂ | ਸਿਆਸੀ ਹਲਕਿਆਂ ਤੇ ਕਾਂਗਰਸ ਅੰਦਰ ਇਹ ਆਮ ਚਰਚਾ ਹੈ ਕਿ ਕਾਂਗਰਸ ਹਾਈਕਮਾਨ ਮੁੱਖ ਮੰਤਰੀ ਬਾਰੇ ਗੱਲ ਸੁਣਨ ਨੂੰ ਤਿਆਰ ਨਹੀਂ, ਇਸ ਕਰਕੇ ਰਹਿੰਦੇ ਪੌਣੇ ਦੋ ਸਾਲ ਦਾ ਸਮਾਂ ਤਾਂ ਲੰਘ ਜਾਵੇਗਾ | ਪਰ ਫਰਵਰੀ 2022 ਦੀਆਂ ਚੋਣਾਂ ਵਿਚ ਕਾਂਗਰਸ ਨੂੰ ਜ਼ਰੂਰ ਇਸ ਹਾਲਤ ਦਾ ਸੇਕ ਝੱਲਣਾ ਪੈ ਸਕਦਾ ਹੈ |

ਖ਼ਬਰ ਸ਼ੇਅਰ ਕਰੋ

 

8 ਕਾਨੂੰਗੋ ਤਰੱਕੀ ਉਪਰੰਤ ਨਾਇਬ ਤਹਿਸੀਲਦਾਰ ਬਣੇ

ਲੁਧਿਆਣਾ, 31 ਮਈ (ਸਲੇਮਪੁਰੀ)- ਪੰਜਾਬ ਸਰਕਾਰ ਵਲੋਂ ਇਕ ਹੁਕਮ ਜਾਰੀ ਕਰਦਿਆਂ 8 ਕਾਨੂੰਗੋਆਂ ਨੂੰ ਤਰੱਕੀ ਉਪਰੰਤ ਨਾਇਬ ਤਹਿਸੀਲਦਾਰ ਬਣਾਇਆ ਗਿਆ ਹੈ | ਪੰਜਾਬ ਸਰਕਾਰ ਦੇ ਮਾਲ ਅਤੇ ਪੁਨਰਵਾਸ ਵਿਭਾਗ (ਮਾਲ ਅਮਲਾ ਸ਼ਾਖਾ-3) ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ-ਕਮ-ਵਿੱਤ ...

ਪੂਰੀ ਖ਼ਬਰ »

ਪ੍ਰੇਮ ਸੰਬੰਧ ਸਿਰੇ ਨਾ ਚੜ੍ਹਨ 'ਤੇ ਲੜਕੇ ਨੇ ਲਿਆ ਫਾਹਾ

ਸ਼ਾਹਕੋਟ, 31 ਮਈ (ਸੁਖਦੀਪ ਸਿੰਘ)- ਸ਼ਾਹਕੋਟ ਦੇ ਪਿੰਡ ਬਾਊਪੁਰ ਬੇਟ ਵਿਖੇ ਪ੍ਰੇਮ ਸਬੰਧ ਸਿਰੇ ਨਾ ਚੜ੍ਹਨ 'ਤੇ ਬੀਤੀ ਰਾਤ ਇਕ ਨੌਜਵਾਨ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ | ਮਿ੍ਤਕ ਗੁਰਪ੍ਰੀਤ ਸਿੰਘ (20) ਪੁੱਤਰ ਰੇਸ਼ਮ ਸਿੰਘ ਵਾਸੀ ਪਿੰਡ ਬਾਊਪੁਰ ਬੇਟ (ਸ਼ਾਹਕੋਟ) ਦੀ ...

ਪੂਰੀ ਖ਼ਬਰ »

ਆਨਲਾਈਨ ਬਦਲੀ ਨੀਤੀ ਲਾਗੂ ਕਰਨ ਲਈ ਜ਼ਿਲ੍ਹਾ ਨੋਡਲ ਅਫ਼ਸਰ ਲਗਾਏ

ਪੋਜੇਵਾਲ ਸਰਾਂ, 31 ਮਈ (ਨਵਾਂਗਰਾਈਾ)- ਪੰਜਾਬ ਸਿੱਖਿਆ ਵਿਭਾਗ ਵਲੋਂ ਆਨਲਾਈਨ ਟੀਚਰਜ਼ ਟਰਾਂਸਫ਼ਰ ਪਾਲਿਸੀ ਨੂੰ ਲਾਗੂ ਕਰਨ ਲਈ ਅਤੇ ਅਧਿਆਪਕਾਂ ਨੂੰ ਠੀਕ ਢੰਗ ਨਾਲ ਗਾਈਡ ਕਰਨ ਲਈ ਹਰ ਜ਼ਿਲੇ੍ਹ ਦਾ ਨੋਡਲ ਅਫ਼ਸਰ (ਸਹਾਇਕ ਡਾਇਰੈਕਟਰਾਂ) ਨੂੰ ਨਿਯੁਕਤ ਕੀਤਾ ਹੈ ਤੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX